ਪ੍ਰਧਾਨ ਮੰਤਰੀ ਨੇ ਸਮਾਰਟ ਪੁਲਿਸਿੰਗ ਦੇ ਮੰਤਰ ਦਾ ਵਿਸਤਾਰ ਕੀਤਾ ਅਤੇ ਪੁਲਿਸ ਨੂੰ ਰਣਨੀਤਕ, ਸੁਚੇਤ, ਅਨੁਕੂਲ, ਭਰੋਸੇਮੰਦ ਅਤੇ ਪਾਰਦਰਸ਼ੀ ਬਣਨ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਡਿਜੀਟਲ ਧੋਖਾਧੜੀ, ਸਾਈਬਰ ਕ੍ਰਾਈਮ ਅਤੇ ਏਆਈ ਦੇ ਕਾਰਨ ਪੈਦਾ ਚੁਣੌਤੀਆਂ ਨੂੰ ਭਾਰਤ ਦੀ ਦੋਹਰੀ ਏਆਈ ਸ਼ਕਤੀ-ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ‘ਆਕਾਂਖੀ ਭਾਰਤ’-ਦਾ ਉਪਯੋਗ ਕਰਕੇ ਅਵਸਰ ਵਿੱਚ ਬਦਲਣ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ ਕਾਂਸਟੇਬਲਰੀ ਦੇ ਕੰਮ ਨੂੰ ਘੱਟ ਕਰਨ ਲਈ ਟੈਕਨੋਲੋਜੀ ਦੇ ਉਪਯੋਗ ਦਾ ਸੱਦਾ ਦਿੱਤਾ
ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਆਧੁਨਿਕੀਕਰਣ ਕਰਨ ਅਤੇ ‘ਵਿਕਸਿਤ ਭਾਰਤ’ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਬਣਨ ਦੀ ਤਾਕੀਦ ਕੀਤੀ
ਕੁਝ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਹੈਕਾਥੌਨ ਦੀ ਸਫ਼ਲਤਾ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੈਸ਼ਨਲ ਪੁਲਿਸ ਹੈਕਾਥੌਨ ਆਯੋਜਿਤ ਕਰਨ ਬਾਰੇ ਵਿਚਾਰ-ਵਟਾਂਚਰਾ ਕਰਨ ਦਾ ਸੁਝਾਅ ਦਿੱਤਾ
ਕਾਨਫੰਰਸ ਵਿੱਚ ਆਤੰਕਵਾਦ, ਵਾਮਪੰਥੀ ਉਗਰਵਾਦ, ਸਾਈਬਰ ਕ੍ਰਾਈਮ, ਆਰਥਿਕ ਸੁਰੱਖਿਆ, ਇਮੀਗ੍ਰੇਸ਼ਨ, ਤੱਟਵਰਤੀ ਸੁਰੱਖਿਆ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਰਾਸ਼ਟਰੀ ਸੁਰੱਖਿਆ ਦੀ ਮੌਜੂਦਾ ਅਤੇ ਉਭਰਦੀਆਂ ਚੁਣੌਤੀਆਂ ‘ਤੇ ਗਹਿਨ ਚਰਚਾ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਨਵੰਬਰ ਅਤੇ 1 ਦਸੰਬਰ, 2024 ਨੂੰ ਭੁਵਨੇਸ਼ਵਰ ਵਿੱਚ 59ਵੀਂ ਆਲ ਇੰਡੀਆ ਕਾਨਫੰਰਸ ਆਫ਼ ਡਾਇਰੈਕਟਰ ਜਨਰਲਸ/ਇੰਸਪੈਕਟਰ ਜਨਰਲਸ ਆਫ਼ ਪੁਲਿਸ ਵਿੱਚ ਹਿੱਸਾ ਲਿਆ

ਸਮਾਪਤੀ ਸੈਸ਼ਨ ਵਿੱਚ, ਪ੍ਰਧਾਨ ਮੰਤਰੀ ਨੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਵੰਡੇ। ਆਪਣੇ ਸਮਾਪਤੀ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਮੇਲਨ ਦੌਰਾਨ ਸੁਰੱਖਿਆ ਚੁਣੌਤੀਆਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਯਾਮਾਂ ‘ਤੇ ਵਿਆਪਕ ਚਰਚਾ ਹੋਈ ਅਤੇ ਚਰਚਾਵਾਂ ਵਿੱਚ ਸਾਹਮਣੇ ਆਈਆਂ ਜਵਾਬੀ ਰਣਨੀਤੀਆਂ ‘ਤੇ ਸੰਤੋਸ਼ ਵਿਅਕਤ ਕੀਤਾ।

ਆਪਣੇ ਸੰਬੋਧਨ ਦੌਰਾਨ, ਪ੍ਰਧਾਨ ਮੰਤਰੀ ਨੇ ਡਿਜੀਟਲ ਧੋਖਾਧੜੀ, ਸਾਈਬਰ ਕ੍ਰਾਈਮ, ਏਆਈ ਟੈਕਨੋਲੋਜੀ ਦੇ ਕਾਰਨ ਪੈਦਾ ਸੰਭਾਵਿਤ ਖਤਰਿਆਂ, ਵਿਸ਼ੇਸ਼ ਤੌਰ ‘ਤੇ ਸਮਾਜਿਕ ਅਤੇ ਪਰਿਵਾਰਕ ਸਬੰਧਾਂ ਨੂੰ ਰੋਕਣ ਵਾਲੇ ਡੀਪ ਫੇਕ ਦੀ ਸਮਰੱਥਾ ‘ਤੇ ਚਿੰਤਾ ਵਿਅਕਤ ਕੀਤੀ। ਇੱਕ ਜਵਾਬੀ ਉਪਾਅ ਦੇ ਰੂਪ ਵਿੱਚ, ਉਨ੍ਹਾਂ ਨੇ ਪੁਲਿਸ ਅਗਵਾਈ ਨਾਲ ਭਾਰਤ ਦੀ ਦੋਹਰੀ ਏਆਈ ਸ਼ਕਤੀ – ਆਰਟੀਫੀਸ਼ੀਅਲ ਇੰਟੈਲੀਜੈਂਸੀ) ਅਤੇ ਆਕਾਂਖੀ ਭਾਰਤ’ ਦਾ ਉਪਯੋਗ ਕਰਕੇ ਚੁਣੌਤੀ ਨੂੰ ਅਵਸਰ ਵਿੱਚ ਬਦਲਣ ਦਾ ਸੱਦਾ ਦਿੱਤਾ।

 

ਉਨ੍ਹਾਂ ਨੇ ਸਮਾਰਟ ਪੁਲਿਸਿੰਗ ਦੇ ਮੰਤਰ ਦਾ ਵਿਸਤਾਰ ਕੀਤਾ ਅਤੇ ਪੁਲਿਸ ਨੂੰ ਰਣਨੀਤਕ, ਸੁਚੇਤ, ਅਨੁਕੂਲ, ਭਰੋਸਯੋਗ ਅਤੇ ਪਾਰਦਰਸ਼ੀ ਬਣਨ ਦਾ ਸੱਦਾ ਦਿੱਤਾ। ਸ਼ਹਿਰੀ ਪੁਲਿਸ ਵਿਵਸਥਾ ਵਿੱਚ ਕੀਤੀ ਗਈ ਪਹਿਲ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਹਰੇਕ ਪਹਿਲ ਨੂੰ ਦੇਸ਼ ਦੇ 100 ਸ਼ਹਿਰਾਂ ਵਿੱਚ ਸ਼ਾਮਲ ਅਤ ਲਾਗੂ ਕੀਤਾ ਜਾਣਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪੁਲਿਸ ਬਲ ਦੇ ਕੰਮ ਨੂੰ ਘੱਟ ਕਰਨ ਲਈ ਟੈਕਨੋਲੋਜੀ ਦੇ ਉਪਯੋਗ ਦਾ ਸੱਦਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਪੁਲਿਸ ਸਟੇਸ਼ਨ ਨੂੰ ਸੰਸਾਧਨ ਵੰਡ ਲਈ ਕੇਦਰ ਬਿੰਦੂ ਬਣਾਇਆ ਜਾਣਾ ਚਾਹੀਦਾ ਹੈ।

 

ਕੁਝ ਪ੍ਰਮੁਖ ਸਮੱਸਿਆਵਾ ਦੇ ਸਮਾਧਾਨ ਵਿੱਚ ਹੈਕਾਥੌਨ ਦੀ ਸਫ਼ਲਤਾ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੈਸ਼ਨਲ ਪੁਲਿਸ ਹੈਕਾਥੌਨ ਆਯੋਜਿਤ ਕਰਨ ‘ਤੇ ਵੀ ਵਿਚਾਰ-ਵਟਾਂਦਰਾ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਪੋਰਟ ਸਿਕਊਰਿਟੀ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਇਸ ਦੇ ਲਈ ਭਵਿੱਖ ਦੀ ਕਾਰਜ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ।

ਗ੍ਰਹਿ ਮੰਤਰਾਲੇ ਵਿੱਚ ਸਰਦਾਰ ਵੱਲਭਭਾਈ ਪਟੇਲ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰਾਲੇ ਤੋਂ ਲੈ ਕੇ ਪੁਲਿਸ ਸਟੇਸ਼ਨ ਪੱਧਰ ਤੱਕ ਦੇ ਪੂਰੇ ਸੁਰੱਖਿਆ ਪ੍ਰਤਿਸ਼ਠਾਨ ਤੋਂ ਅਗਲੇ ਵਰ੍ਹੇ 150ਵੀਂ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕਰਨ ਦਾ ਸੱਦਾ ਦਿੱਤਾ ਅਤੇ ਪੁਲਿਸ ਬਲ ਤੋਂ ਪੁਲਿਸ ਦੇ ਅਕਸ, ਪੇਸ਼ੇਵਰ ਕੁਸ਼ਲਤਾ ਅਤੇ ਸਮੱਰਥਾਵਾਂ ਵਿੱਚ ਸੁਧਾਰ ਲਿਆਉਣ ਵਾਲੇ ਕਿਸੇ ਵੀ ਪਹਿਲੂ ‘ਤੇ ਲਕਸ਼ ਨਿਰਧਾਰਿਤ ਕਰਨ ਅਤੇ ਉਸ ਨੂੰ ਹਾਸਲ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੁਲਿਸ ਨੂੰ ਆਧੁਨਿਕੀਕਰਣ ਕਰਨ ਅਤੇ ‘ਵਿਕਸਿਤ ਭਾਰਤ ’ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਬਣਨ ਦਾ ਸੱਦਾ ਦਿੱਤਾ।

 

ਕਾਨਫਰੰਸ ਦੌਰਾਨ ਆਤੰਕਵਾਦ, ਵਾਮਪੰਥੀ ਉਗਰਵਾਦ, ਸਾਈਬਰ ਕ੍ਰਾਈਮ, ਆਰਥਿਕ ਸੁਰੱਖਿਆ, ਇਮੀਗ੍ਰੇਸ਼ਨ, ਤੱਟਵਰਤੀ ਸੁਰੱਖਿਆ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਰਾਸ਼ਟਰੀ ਸੁਰੱਖਿਆ ਦੀ ਮੌਜੂਦਾ ਅਤੇ ਉਭਰਦੀਆਂ ਚੁਣੌਤੀਆਂ  ‘ਤੇ ਗਹਿਨ ਚਰਚਾ ਹੋਈ। ਬੰਗਲਾਦੇਸ਼ ਅਤੇ ਮਿਆਂਮਾਰ ਦੀ ਸਰਹੱਦ ‘ਤੇ ਉਭਰਦੀਆਂ ਸੁਰੱਖਿਆ ਚਿੰਤਾਵਾਂ, ਸ਼ਹਿਰੀ ਪੁਲਿਸ ਵਿਵਸਥਾ ਦੇ ਰੁਝਾਨਾਂ ਅਤੇ ਖਤਰਨਾਕ ਬਿਰਤਾਂਤਾਂ ਦਾ ਮੁਕਾਬਲਾ ਕਰਨ ਦੀਆਂ ਰਣਨੀਤੀਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

 

ਇਸ ਦੇ ਇਲਾਵਾ, ਨਵੇਂ ਬਣਾਏ ਗਏ ਪ੍ਰਮੁੱਖ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਣ, ਵਿਭਿੰਨ ਪਹਿਲਾਂ ਅਤੇ ਪੁਲਿਸ ਵਿਵਸਥਾ ਵਿੱਚ ਸਰਵੋਤਮ ਤੌਰ-ਤਰੀਕਿਆਂ ਦੇ ਨਾਲ-ਨਾਲ ਗੁਆਂਢ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਗਈ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੌਰਾਨ ਕੀਮਤੀ ਜਾਣਕਾਰੀ ਦਿੱਤੀ ਅਤੇ ਭਵਿੱਖ ਲਈ ਇੱਕ ਰੋਡਮੈਪ ਤਿਆਰ ਕੀਤਾ।

 

ਕਾਨਫਰੰਸ ਵਿੱਚ ਕੇਂਦਰੀ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਕੇਂਦਰੀ ਗ੍ਰਹਿ ਸਕੱਤਰ ਵੀ ਸ਼ਾਮਲ ਹੋਏ। ਹਾਈਬ੍ਰਿਡ ਫਾਰਮੈਟ ਵਿੱਚ ਆਯੋਜਿਤ ਇਸ ਕਾਨਫਰੰਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡੀਜੀਪੀ/ਆਈਜੀਪੀ ਅਤੇ ਸੀਏਪੀਐੱਫ/ਸੀਪੀਓ ਦੇ ਪ੍ਰਮੁੱਖ ਵੀ ਮੌਜੂਦ ਸਨ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵਿਭਿੰਨ ਰੈਂਕਾਂ ਦੇ 750 ਤੋਂ ਵੱਧ ਅਧਿਕਾਰੀਆਂ ਨੇ ਵਰਚੁਅਲ ਤੌਰ ‘ਤੇ ਹਿੱਸਾ ਲਿਆ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How Powerful Is The Indian Navy, A Look At Its Aircraft Carriers, Destroyers, Submarines

Media Coverage

How Powerful Is The Indian Navy, A Look At Its Aircraft Carriers, Destroyers, Submarines
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਜਨਵਰੀ 2025
January 15, 2025

Appreciation for PM Modi’s Efforts to Ensure Country’s Development Coupled with Civilizational Connect