ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਵੈਬਿਨਾਰ ਲੜੀ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕੀਤਾ ਜਿਸ ਦਾ ਮੁੱਖ ਵਿਸ਼ਾ "ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ" ਸੀ। ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਦੀ ਤਰੱਕੀ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਪਹਿਲਾ ਵੈਬਿਨਾਰ ਬਹੁਤ ਸਫਲ ਰਿਹਾ ਅਤੇ ਬਜਟ ਪ੍ਰਬੰਧਾਂ ਨੂੰ ਲਾਗੂ ਕਰਨ ਸਬੰਧੀ ਸ਼ਾਨਦਾਰ ਸੁਝਾਅ ਪ੍ਰਾਪਤ ਹੋਏ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੌਜੂਦਾ ਵੈਬਿਨਾਰ ਦੇਸ਼ ਦੇ ਆਰਥਿਕ ਵਿਕਾਸ ਨੂੰ ਲਗਾਤਾਰ ਮਜ਼ਬੂਤ ਕਰਨ ਦੇ ਮੁੱਦੇ ਨਾਲ ਸਹਿਜ ਤੌਰ ’ਤੇ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਸਪਲਾਈ ਲੜੀਆਂ ਦੇ ਪੁਨਰਗਠਨ ਦੇ ਨਾਲ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਦੁਨੀਆ ਲਈ ਉਮੀਦ ਦੀ ਕਿਰਨ ਬਣ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, "ਅਰਥਵਿਵਸਥਾ ਦੀ ਤੇਜ਼ ਤਰੱਕੀ ‘ਵਿਕਸਿਤ ਭਾਰਤ’ ਦੀ ਮਜ਼ਬੂਤ ਨੀਂਹ ਹੈ।"
ਪ੍ਰਧਾਨ ਮੰਤਰੀ ਨੇ ਸਰਕਾਰ ਦੇ ਸਪਸ਼ਟ ਦ੍ਰਿਸ਼ਟੀਕੋਣ ਅਤੇ ਦ੍ਰਿੜ੍ਹ ਸੰਕਲਪ ਦੀ ਪੁਸ਼ਟੀ ਕਰਦੇ ਹੋਏ "ਵੱਧ ਨਿਰਮਾਣ ਕਰੋ, ਵੱਧ ਉਤਪਾਦਨ ਕਰੋ, ਵੱਧ ਸੰਪਰਕ ਸਥਾਪਿਤ ਕਰੋ ਅਤੇ ਵੱਧ ਨਿਰਯਾਤ ਕਰੋ" ਦੇ ਮੁੱਖ ਮੰਤਰ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ, "ਯਕੀਨੀ ਤੌਰ ’ਤੇ, ਅੱਜ ਤੁਸੀਂ ਲੋਕਾਂ ਦਰਮਿਆਨ ਹੋਣ ਵਾਲੀਆਂ ਚਰਚਾਵਾਂ ਅਤੇ ਉਨ੍ਹਾਂ ਤੋਂ ਉੱਭਰਨ ਵਾਲੇ ਸੁਝਾਅ ਮਹੱਤਵਪੂਰਨ ਭੂਮਿਕਾ ਨਿਭਾਉਣਗੇ।"
ਪ੍ਰਧਾਨ ਮੰਤਰੀ ਨੇ ਵੱਖ-ਵੱਖ ਖੇਤਰਾਂ ਦਰਮਿਆਨ ਤਾਲਮੇਲ ਦੇ ਸਬੰਧ ਬਾਰੇ ਬੋਲਦੇ ਹੋਏ ਇਹ ਸਪਸ਼ਟ ਕੀਤਾ ਕਿ ਨਿਰਮਾਣ, ਲੌਜਿਸਟਿਕਸ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਸ਼ਹਿਰੀ ਕੇਂਦਰ ਵੱਖ-ਵੱਖ ਸੰਸਥਾਵਾਂ ਨਹੀਂ ਹਨ ਸਗੋਂ ਇੱਕ ਹੀ ਆਰਥਿਕ ਢਾਂਚੇ ਦੇ ਆਪਸ ਵਿੱਚ ਜੁੜੇ ਹੋਏ ਥੰਮ੍ਹ ਹਨ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਨਿਰਮਾਣ ਨਿਰਯਾਤ ਨੂੰ ਵਧਾਉਂਦਾ ਹੈ ਜਦੋਂ ਕਿ ਪ੍ਰਤੀਯੋਗੀ ਐੱਮਐੱਸਐੱਮਈ ਲਚਕੀਲੇਪਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, "ਇਸ ਸਾਲ ਦੇ ਬਜਟ ਨੇ ਇਨ੍ਹਾਂ ਸਾਰੇ ਥੰਮ੍ਹਾਂ ਨੂੰ ਬਹੁਤ ਮਜ਼ਬੂਤੀ ਪ੍ਰਦਾਨ ਕੀਤੀ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗ, ਵਿੱਤੀ ਸੰਸਥਾਵਾਂ ਅਤੇ ਰਾਜ ਸਰਕਾਰਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਸਿਰਫ਼ ਨੀਤੀਗਤ ਦਿਸ਼ਾ-ਨਿਰਦੇਸ਼ ਨਾਲ ਹੀ ਨਤੀਜੇ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਨੇ ਹਿੱਸੇਦਾਰਾਂ ਨੂੰ ਨਿਰਮਾਣ ਅਤੇ ਉਤਪਾਦਨ ਵਧਾਉਣ ਅਤੇ ਲਾਗਤ ਢਾਂਚਿਆਂ ਨੂੰ ਹੋਰ ਪ੍ਰਤੀਯੋਗੀ ਬਣਾਉਣ ’ਤੇ ਚਰਚਾਵਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਇਨ੍ਹਾਂ ਖੇਤਰਾਂ ਵਿੱਚ ਤੁਹਾਡੇ ਸੁਝਾਅ ਦੇਸ਼ ਦੇ ਹਰ ਕੋਨੇ ਵਿੱਚ ਵਿਕਾਸ ਨੂੰ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।"

ਪ੍ਰਧਾਨ ਮੰਤਰੀ ਨੇ ਨਿਰਮਾਣ ਖੇਤਰ ਵਿੱਚ ਮੁੱਖ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਮੌਜੂਦਾ ਰੁਕਾਵਟਾਂ ਨੂੰ ਦੂਰ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, " ਦੁਰਲੱਭ ਧਰਤੀ ਖਣਿਜਾਂ ਦੇ ਲਈ ਸਮਰਪਿਤ ਦੁਰਲੱਭ ਧਰਤੀ ਕੋਰੀਡੋਰ ਅਤੇ ਕੰਟੇਨਰ ਨਿਰਮਾਣ ਵਰਗੇ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਉਦੇਸ਼ ਕਾਰੋਬਾਰ ਦੇ ਲਈ ਅਨੁਕੂਲ ਵਾਤਾਵਰਣ ਨੂੰ ਮਜ਼ਬੂਤ ਕਰਨਾ ਹੈ।"
ਪ੍ਰਧਾਨ ਮੰਤਰੀ ਨੇ ਬਜਟ ਵਿੱਚ ਐਲਾਨੇ ਗਏ 'ਬਾਇਓਫਾਰਮਾ ਸ਼ਕਤੀ ਮਿਸ਼ਨ' ਦਾ ਵੀ ਜ਼ਿਕਰ ਕੀਤਾ ਜਿਸ ਦਾ ਉਦੇਸ਼ ਭਾਰਤ ਨੂੰ ਜੈਵਿਕ ਦਵਾਈਆਂ ਅਤੇ ਅਗਲੀ ਪੀੜ੍ਹੀ ਦੇ ਇਲਾਜ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ, "ਅਸੀਂ ਉੱਨਤ ਬਾਇਓਫਾਰਮਾਸਿਊਟੀਕਲ ਖੋਜ ਅਤੇ ਨਿਰਮਾਣ ਵਿੱਚ ਅਗਵਾਈ ਵੱਲ ਵਧਣਾ ਚਾਹੁੰਦੇ ਹਾਂ।"
ਪ੍ਰਧਾਨ ਮੰਤਰੀ ਨੇ ਵਿਸ਼ਵ ਸਥਿਤੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਸੰਦਰਭ ਵਿੱਚ ਕਿਹਾ ਕਿ ਦੁਨੀਆ ਭਰੋਸੇਮੰਦ ਅਤੇ ਮਜ਼ਬੂਤ ਨਿਰਮਾਣ ਭਾਈਵਾਲਾਂ ਦੀ ਭਾਲ ਵਿੱਚ ਹੈ। ਉਨ੍ਹਾਂ ਨੇ ਹਿੱਸੇਦਾਰਾਂ ਨੂੰ ਵਿਸ਼ਵਾਸ ਨਾਲ ਨਿਵੇਸ਼ ਕਰਨ, ਅਤਿ-ਆਧੁਨਿਕ ਤਕਨਾਲੋਜੀ ਅਪਣਾਉਣ, ਖੋਜ ਵਿੱਚ ਮਹੱਤਵਪੂਰਨ ਨਿਵੇਸ਼ ਕਰਨ ਅਤੇ ਗੁਣਵੱਤਾ ਦੇ ਵਿਸ਼ਵ ਪੱਧਰੀ ਮਿਆਰਾਂ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਭਾਰਤ ਕੋਲ ਮੌਕਾ ਹੈ ਕਿ ਉਹ ਇਸ ਭੂਮਿਕਾ ਨੂੰ ਮਜ਼ਬੂਤੀ ਨਾਲ ਨਿਭਾਉਣ।"
ਪ੍ਰਧਾਨ ਮੰਤਰੀ ਨੇ ਮੁਕਤ ਵਪਾਰ ਸਮਝੌਤਿਆਂ (ਐੱਫਟੀਏ ’ਤੇ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਸਮਝੌਤਿਆਂ ਨੇ ਮੌਕਿਆਂ ਦੇ ਵਿਸ਼ਾਲ ਰਸਤੇ ਖੋਲ੍ਹੇ ਹਨ ਅਤੇ ਭਾਰਤੀ ਉਦਯੋਗ ’ਤੇ ਗੁਣਵੱਤਾ ’ਤੇ ਜ਼ੋਰ ਦੇਣ ਦੀ ਇੱਕ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਨੇ ਉਪਭੋਗਤਾ-ਅਨੁਕੂਲ ਉਤਪਾਦ ਬਣਾਉਣ ਲਈ ਅੰਤਰਰਾਸ਼ਟਰੀ ਖਪਤਕਾਰਾਂ ਦੀਆਂ ਤਰਜੀਹਾਂ ਅਤੇ ਸਹੂਲਤਾਂ ਦਾ ਅਧਿਐਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਤਦ ਹੀ ਅਸੀਂ ਮੁਕਤ ਵਪਾਰ ਸਮਝੌਤਿਆਂ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਲਾਭ ਲੈ ਸਕਾਂਗੇ।"
ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਖੇਤਰ ਦੇ ਸੰਦਰਭ ਵਿੱਚ ਕਿਹਾ ਕਿ ਹਾਲ ਹੀ ਵਿੱਚ ਕੀਤੇ ਗਏ ਵਰਗੀਕਰਨ ਸੁਧਾਰਾਂ ਨੇ ਛੋਟੇ ਉੱਦਮਾਂ ਲਈ ਵਿਸਥਾਰ ਦੇ ਡਰ ਨੂੰ ਦੂਰ ਕੀਤਾ ਹੈ। ਸਰਕਾਰ ਕਰਜ਼ੇ ਤੱਕ ਪਹੁੰਚ ਅਤੇ ਆਧੁਨਿਕ ਤਕਨਾਲੋਜੀ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਜਾਰੀ ਰੱਖਦੀ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਸਲ ਪ੍ਰਭਾਵ ਐੱਮਐੱਸਐੱਮਈ ਦੇ ਵਿਸ਼ਵ-ਵਿਆਪੀ ਮੁਕਾਬਲੇ ਵਿੱਚ ਦਾਖਲ ਹੋਣ ’ਤੇ ਨਿਰਭਰ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਐੱਮਐੱਸਐੱਮਈ ਦੇ ਲਈ ਹੁਣ ਆਪਣੀ ਉਤਪਾਦਕਤਾ ਨੂੰ ਹੋਰ ਵਧਾਉਣ, ਗੁਣਵੱਤਾ ਦੇ ਮਿਆਰਾਂ ਨੂੰ ਉੱਚਾ ਚੁੱਕਣ ਅਤੇ ਡਿਜੀਟਲ ਪ੍ਰਕਿਰਿਆਵਾਂ ਅਤੇ ਮਜ਼ਬੂਤ ਮੁੱਲ ਲੜੀਆਂ ਨਾਲ ਜੋੜਨ ਦਾ ਸਮਾਂ ਹੈ।"

ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੀ ਪਹਿਚਾਣ ਰਾਸ਼ਟਰੀ ਵਿਕਾਸ ਰਣਨੀਤੀ ਦੇ ਮੁੱਖ ਥੰਮ੍ਹਾਂ ਵਜੋਂ ਕੀਤੀ ਜਿਨ੍ਹਾਂ ਨੂੰ ਇਸ ਸਾਲ ਦੇ ਬਜਟ ਵਿੱਚ ਰਿਕਾਰਡ ਪੂੰਜੀ ਖ਼ਰਚ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਕੁਸ਼ਲਤਾ ਲਈ ਜ਼ਰੂਰੀ ਕਦਮਾਂ ਵਜੋਂ ਹਾਈ-ਸਪੀਡ ਰੇਲ, ਮਲਟੀਮੋਡਲ ਕਨੈਕਟੀਵਿਟੀ ਅਤੇ ਜਹਾਜ਼ ਮੁਰੰਮਤ ਸਹੂਲਤਾਂ ਦੇ ਵਿਸਥਾਰ ਨੂੰ ਦਰਸਾਇਆ। ਉਨ੍ਹਾਂ ਨੇ ਸਰੋਤਿਆਂ ਨੂੰ ਯਾਦ ਦਿਵਾਇਆ, "ਇਸ ਬੁਨਿਆਦੀ ਢਾਂਚੇ ਦੇ ਅਸਲ ਲਾਭ ਤਾਂ ਹੀ ਪ੍ਰਾਪਤ ਹੋਣਗੇ ਜਦੋਂ ਉਦਯੋਗ ਅਤੇ ਨਿਵੇਸ਼ਕ ਆਪਣੀਆਂ ਰਣਨੀਤੀਆਂ ਨੂੰ ਉਸ ਦੇ ਅਨੁਸਾਰ ਨਿਰਧਾਰਿਤ ਕਰਨਗੇ।"
ਪ੍ਰਧਾਨ ਮੰਤਰੀ ਨੇ ਸ਼ਹਿਰੀਕਰਨ ਦੇ ਵਿਸ਼ੇ ’ਤੇ ਕਿਹਾ ਕਿ ਭਾਰਤ ਦਾ ਭਵਿੱਖ ਦਾ ਵਿਕਾਸ ਉਸ ਦੇ ਸ਼ਹਿਰਾਂ ਦੀ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਪ੍ਰਬੰਧਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸੁਝਾਅ ਮੰਗੇ ਕਿ ਟੀਅਰ-II ਅਤੇ ਟੀਅਰ-III ਦੇ ਸ਼ਹਿਰ ਕਿਵੇਂ ਵਿਕਾਸ ਦੇ ਨਵੇਂ ਚਾਲਕ ਬਣ ਸਕਦੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਸਬੰਧ ਵਿੱਚ ਦਿੱਤੇ ਗਏ ਸੁਝਾਅ ਮਹੱਤਵਪੂਰਨ ਹੋਣਗੇ।
ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਵੱਲ ਵਿਸ਼ਵ-ਵਿਆਪੀ ਤਬਦੀਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਾਜ਼ਾਰ ਹੁਣ ਲਾਗਤ ਤੋਂ ਪਰੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ’ਤੇ ਵੀ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ‘ਕਾਰਬਨ ਕੈਪਚਰ, ਯੂਟੀਲਾਇਜ਼ੇਸ਼ਨ ਐਂਡ ਸਟੋਰੇਜ ਮਿਸ਼ਨ’ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ ਅਤੇ ਕਾਰੋਬਾਰਾਂ ਨੂੰ ਆਪਣੀਆਂ ਮੁੱਖ ਵਪਾਰਕ ਰਣਨੀਤੀਆਂ ਵਿੱਚ ਸਾਫ਼ ਤਕਨਾਲੋਜੀ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਜੋ ਉਦਯੋਗ ਸਮਾਂ ਰਹਿੰਦੇ ਸਾਫ਼ ਤਕਨਾਲੋਜੀ ਵਿੱਚ ਨਿਵੇਸ਼ ਕਰਨਗੇ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਨਵੇਂ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਪ੍ਰਾਪਤ ਹੋਵੇਗੀ।"
ਪ੍ਰਧਾਨ ਮੰਤਰੀ ਨੇ "ਵਿਕਸਿਤ ਭਾਰਤ" ਦੇ ਟੀਚੇ ਨੂੰ ਪ੍ਰਾਪਤ ਕਰਨ ਲਈ "ਸਮੂਹਿਕ ਭਾਗੀਦਾਰੀ" ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਅਪੀਲ ਕੀਤੀ ਕਿ ਉਹ ਚਰਚਾਵਾਂ ਤੋਂ ਅੱਗੇ ਵਧ ਕੇ ਸਰਕਾਰੀ ਢਾਂਚੇ ਨਾਲ ਸਾਂਝੇਦਾਰੀ ਵਿੱਚ ਗਤੀ ਬਣਾਉਣ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਕਿਹਾ, "ਤੁਹਾਡੇ ਹਰੇਕ ਸੁਝਾਅ ਅਤੇ ਤੁਹਾਡੇ ਅਨੁਭਵ ਵਿੱਚ ਜ਼ਮੀਨੀ ਪੱਧਰ ’ਤੇ ਸ਼ਾਨਦਾਰ ਨਤੀਜੇ ਲਿਆਉਣ ਦੀ ਸਮਰੱਥਾ ਹੈ।"
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
हमारी दिशा स्पष्ट है... हमारा संकल्प स्पष्ट है...
— PMO India (@PMOIndia) March 3, 2026
Build more, produce more, connect more...Export more: PM @narendramodi
आज दुनिया विश्वसनीय और resilient manufacturing partners की तलाश में है।
— PMO India (@PMOIndia) March 3, 2026
भारत के पास यह अवसर है कि वह इस भूमिका को मजबूती से निभाए: PM @narendramodi
भारत ने बहुत सारे देशों के साथ Free Trade Agreement किए हैं।
— PMO India (@PMOIndia) March 3, 2026
हमारे लिए अवसरों का बहुत बड़ा द्वार खुला है।
ऐसे में हमारी ज़िम्मेदारी है कि हम quality पर कभी भी समझौता न करें: PM @narendramodi
इस दिशा में Carbon Capture, Utilisation and Storage Mission एक महत्वपूर्ण पहल है।
— PMO India (@PMOIndia) March 3, 2026
अब sustainability को आपको core business strategy का हिस्सा बनाना ही होगा।
जो उद्योग समय रहते clean technology में निवेश करेंगे, वे आने वाले वर्षों में नए बाजारों तक बेहतर पहुंच बना पाएंगे: PM
आज दुनिया की अर्थव्यवस्था में एक बड़ा परिवर्तन चल रहा है।
— PMO India (@PMOIndia) March 3, 2026
बाजार अब केवल लागत नहीं देखते, वे sustainability भी देखते हैं: PM @narendramodi


