ਇਸ ਸਾਲ ਦਾ ਕੇਂਦਰੀ ਬਜਟ ਟਿਕਾਊ ਅਤੇ ਮਜ਼ਬੂਤ ​​ਆਰਥਿਕ ਵਿਕਾਸ ​ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਹੋਰ ਦੁਹਰਾਉਂਦਾ ਹੈ: ਪ੍ਰਧਾਨ ਮੰਤਰੀ
ਸਾਡੀ ਦਿਸ਼ਾ ਸਪਸ਼ਟ ਹੈ, ਸਾਡਾ ਇਰਾਦਾ ਸਪਸ਼ਟ ਹੈ: ਵੱਧ ਬਣਾਓ, ਵੱਧ ਉਤਪਾਦਨ ਕਰੋ, ਵੱਧ ਸੰਪਰਕ ਸਥਾਪਿਤ ਕਰੋ, ਵੱਧ ਨਿਰਯਾਤ ਕਰੋ: ਪ੍ਰਧਾਨ ਮੰਤਰੀ
ਦੁਨੀਆ ਭਰੋਸੇਮੰਦ ਅਤੇ ਸਮਰੱਥ ਨਿਰਮਾਣ ਭਾਈਵਾਲਾਂ ਦੀ ਭਾਲ ਵਿੱਚ ਹੈ ਅਤੇ ਅੱਜ ਭਾਰਤ ਕੋਲ ਇਸ ਭੂਮਿਕਾ ਨੂੰ ਠੋਸ ਤਰੀਕੇ ਨਾਲ ਨਿਭਾਉਣ ਦਾ ਮੌਕਾ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ, ਸਾਡੇ ਲਈ ਮੌਕਿਆਂ ਦੇ ਬਹੁਤ ਵੱਡੇ ਦਰਵਾਜ਼ੇ ਖੁੱਲ੍ਹ ਗਏ ਹਨ ਅਤੇ ਅਜਿਹੀ ਸਥਿਤੀ ਵਿੱਚ ਗੁਣਵੱਤਾ ਨਾਲ ਕਦੇ ਵੀ ਸਮਝੌਤਾ ਨਾ ਕਰਨਾ ਸਾਡੀ ਜ਼ਿੰਮੇਵਾਰੀ ਹੈ: ਪ੍ਰਧਾਨ ਮੰਤਰੀ
ਕਾਰਬਨ ਕੈਪਚਰ, ਯੂਟੀਲਾਇਜ਼ੇਸ਼ਨ ਐਂਡ ਸਟੋਰੇਜ ਮਿਸ਼ਨ ਇੱਕ ਮਹੱਤਵਪੂਰਨ ਪਹਿਲਕਦਮੀ ਹੈ; ਸਥਿਰਤਾ ਨੂੰ ਮੁੱਖ ਵਪਾਰਕ ਰਣਨੀਤੀ ਵਿੱਚ ਜੋੜਨਾ ਜ਼ਰੂਰੀ ਹੋਵੇਗਾ: ਪ੍ਰਧਾਨ ਮੰਤਰੀ
ਜੋ ਉਦਯੋਗ ਸਮਾਂ ਰਹਿੰਦੇ ਸਾਫ਼-ਸੁਥਰੀ ਤਕਨਾਲੋਜੀ ਵਿੱਚ ਨਿਵੇਸ਼ ਕਰਨਗੇ, ਉਹ ਆਉਣ ਵਾਲੇ ਸਾਲਾਂ ਵਿੱਚ ਨਵੇਂ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਪ੍ਰਾਪਤ ਕਰਨ ਦੇ ਯੋਗ ਹੋਣਗੇ: ਪ੍ਰਧਾਨ ਮੰਤਰੀ
ਅੱਜ ਵਿਸ਼ਵ ਅਰਥਵਿਵਸਥਾ ਵਿੱਚ ਇੱਕ ਵੱਡਾ ਬਦਲਾਅ ਹੋ ਰਿਹਾ ਹੈ, ਕਿਉਂਕਿ ਬਾਜ਼ਾਰ ਹੁਣ ਨਾ ਸਿਰਫ਼ ਲਾਗਤ ਨਹੀਂ ਸਗੋਂ ਸਥਿਰਤਾ ’ਤੇ ਵੀ ਧਿਆਨ ਦੇ ਰਹੇ ਹਨ: ਪ੍ਰਧਾਨ ਮੰਤਰੀ

ਨਮਸਕਾਰ!

ਪਿਛਲੇ ਹਫ਼ਤੇ ਬਜਟ ਵੈਬਿਨਾਰ ਲੜੀ ਦੇ ਪਹਿਲੇ ਵੈਬਿਨਾਰ ਦਾ ਆਯੋਜਨ ਹੋਇਆ ਅਤੇ ਮੈਨੂੰ ਅਜਿਹਾ ਦੱਸਿਆ ਗਿਆ ਕਿ ਉਹ ਬਹੁਤ ਸਫਲ ਰਿਹਾ  ਅਤੇ ਬਜਟ ਪ੍ਰਬੰਧਾਂ ਨੂੰ ਲਾਗੂ ਕਰਨ ਸੰਬੰਧੀ ਹਰ ਕਿਸੇ ਨੇ ਬਹੁਤ ਸ਼ਾਨਦਾਰ ਸੁਝਾਅ ਦਿੱਤੇ, ਸਾਰਿਆਂ ਦੀ ਸਰਗਰਮ ਭਾਗੀਦਾਰੀ ਦਾ ਮੈਂ ਸਵਾਗਤ ਕਰਦਾ ਹਾਂ ਅਤੇ ਅੱਜ ਇਸ ਲੜੀ ਦੇ ਦੂਜੇ ਵੈਬਿਨਾਰ ਦਾ ਆਯੋਜਨ ਹੋ ਰਿਹਾ ਹੈ ਅਤੇ ਮੈਨੂੰ ਦੱਸਿਆ ਗਿਆ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ, ਬਹੁਤ ਸਾਰੇ ਵਿਸ਼ਿਆਂ 'ਤੇ ਅਣਗਿਣਤ ਲੋਕ ਆਪਣੇ ਸੁਝਾਅ ਦੇਣ ਵਾਲੇ ਹਨ । ਵਿਸ਼ੇ ਦੇ ਜੋ ਮਾਹਰ ਹਨ, ਉਹ ਵੀ ਸਾਡੇ ਨਾਲ ਜੁੜਨ ਵਾਲੇ ਹਨ । ਇੰਨੀ ਵੱਡੀ ਗਿਣਤੀ ਵਿੱਚ ਬਜਟ 'ਤੇ ਚਰਚਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਸਫਲ ਪ੍ਰਯੋਗ ਹੈ। ਤੁਸੀਂ ਸਾਰੇ ਸਮਾਂ ਕੱਢ ਕੇ ਇਸ ਵੈਬਿਨਾਰ ਵਿੱਚ ਸ਼ਾਮਲ ਹੋਏ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ। ਇਸ ਵੈਬਿਨਾਰ ਦਾ ਵਿਸ਼ਾ ਦੇਸ਼ ਦੇ ਆਰਥਿਕ ਵਿਕਾਸ ਨੂੰ ਲਗਾਤਾਰ ਮਜ਼ਬੂਤੀ ਦੇਣ ਨਾਲ ਜੁੜਿਆ ਹੈ । ਅੱਜ ਜਦੋਂ ਭਾਰਤ ਆਪਣੀ ਮਜ਼ਬੂਤ ​​ਅਰਥਵਿਵਸਥਾ ਨਾਲ ਪੂਰੀ ਦੁਨੀਆ ਦੀ ਉਮੀਦ ਬਣਿਆ ਹੋਇਆ ਹੈ, ਅੱਜ ਜਦੋਂ ਆਲਮੀ ਸਪਲਾਈ ਚੇਨ ਮੁੜ ਆਕਾਰ ਵਿੱਚ ਆ ਰਹੀ ਹੈ, ਤਾਂ ਅਰਥਵਿਵਸਥਾ ਦੀ ਤੇਜ਼ ਪ੍ਰਗਤੀ ਵਿਕਸਤ ਭਾਰਤ ਦਾ ਵੀ ਬਹੁਤ ਵੱਡਾ ਆਧਾਰ ਹੈ। ਸਾਡੀ ਦਿਸ਼ਾ ਸਪੱਸ਼ਟ ਹੈ, ਸਾਡਾ ਸੰਕਲਪ ਸਪੱਸ਼ਟ ਹੈ, ਹੋਰ ਬਣਾਓ, ਹੋਰ ਪੈਦਾ ਕਰੋ, ਹੋਰ ਜੁੜੋ (Build more, produce more, connect more)ਅਤੇ ਹੁਣ ਲੋੜ ਹੈ ਨਿਰਯਾਤ ਹੋਰ ਅਤੇ ਨਿਸ਼ਚਤ ਤੌਰ 'ਤੇ ਇਸ ਵਿੱਚ ਅੱਜ ਤੁਹਾਡੇ ਵਿਚਕਾਰ ਜੋ ਵਿਚਾਰ-ਵਟਾਂਦਰਾ ਹੋਵੇਗਾ, ਇਸ ਵਿਚਾਰ-ਵਟਾਂਦਰੇ ਤੋਂ ਜੋ ਸੁਝਾਅ ਨਿਕਲਣਗੇ, ਉਨ੍ਹਾਂ ਦੀ ਵੱਡੀ ਭੂਮਿਕਾ ਹੋਵੇਗੀ । 

ਦੋਸਤੋ,

ਤੁਸੀਂ ਸਾਰੇ ਜਾਣਦੇ ਹੋ ਕਿ ਨਿਰਮਾਣ, ਲੌਜਿਸਟਿਕਸ, ਸਾਡੇ ਐੱਮਐੱਸਐੱਮਈਜ਼, ਛੋਟੇ ਉਦਯੋਗ, ਕੁਟੀਰ ਉਦਯੋਗ, ਇੰਨਾ ਹੀ ਨਹੀਂ, ਸਾਡੇ ਛੋਟੇ-ਵੱਡੇ ਸ਼ਹਿਰ, ਇਹ ਅਰਥਵਿਵਸਥਾ ਦੇ ਥੰਮ੍ਹ ਦੇ ਤੌਰ ‘ਤੇ ਦੇਖਣ ਵਿੱਚ ਤਾਂ ਵੱਖ-ਵੱਖ ਲੱਗਦੇ ਹਨ, ਪਰ ਇਹ ਸਾਰੇ ਆਪਸ ਵਿੱਚ ਜੁੜੇ ਹੋਏ ਹਨ। ਜਿਵੇਂ, ਮਜ਼ਬੂਤ ​​ਨਿਰਮਾਣ ਨਵੇਂ ਮੌਕੇ ਪੈਦਾ ਕਰਦਾ ਹੈ ਅਤੇ ਇਸ ਨਾਲ ਨਿਰਯਾਤ ਵਿੱਚ ਵਾਧਾ ਹੁੰਦਾ ਹੈ। ਪ੍ਰਤੀਯੋਗੀ ਐੱਮਐੱਸਐੱਮਈਜ਼ ਤੋਂ ਲਚਕਤਾ ਅਤੇ ਨਵੀਨਤਾ ਨੂੰ ਹੁਲਾਰਾ ਮਿਲਦਾ ਹੈ। ਬਿਹਤਰ ਲੌਜਿਸਟਿਕਸ ਨਾਲ ਲਾਗਤ ਘੱਟ ਹੁੰਦੀ ਹੈ । ਚੰਗੀ ਤਰ੍ਹਾਂ ਯੋਜਨਾਬੱਧ ਸ਼ਹਿਰ ਨਿਵੇਸ਼ ਅਤੇ ਪ੍ਰਤਿਭਾ ਦੋਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਨ੍ਹਾਂ ਸਾਰੇ ਥੰਮ੍ਹਾਂ ਨੂੰ ਇਸ ਸਾਲ ਦੇ ਬਜਟ ਨੇ ਬਹੁਤ ਮਜ਼ਬੂਤੀ ਦਿੱਤੀ ਹੈ ।  

ਪਰ ਦੋਸਤੋ,

ਕੋਈ ਵੀ ਦਿਸ਼ਾ ਆਪਣੇ ਆਪ ਨਤੀਜਾ ਨਹੀਂ ਬਣ ਜਾਂਦੀ, ਜ਼ਮੀਨੀ ਪੱਧਰ 'ਤੇ ਬਦਲਾਅ ਉਦੋਂ ਆਉਂਦਾ ਹੈ, ਜਦੋਂ ਉਦਯੋਗ, ਵਿੱਤੀ ਸੰਸਥਾਵਾਂ, ਸੂਬਾ ਸਰਕਾਰਾਂ, ਮਿਲ ਕੇ ਉਸ ਨੂੰ ਹਕੀਕਤ ਬਣਾਉਂਦੇ ਹਨ । ਮੈਨੂੰ ਉਮੀਦ ਹੈ, ਇਸ ਵੈਬਿਨਾਰ ਵਿੱਚ ਤੁਸੀਂ ਸਾਰੇ ਆਪਣੇ ਵਿਚਾਰ-ਵਟਾਂਦਰੇ ਵਿੱਚ ਕੁਝ ਵਿਸ਼ਿਆਂ ਨੂੰ ਜ਼ਰੂਰ ਤਰਜੀਹ ਦਿਓ, ਜਿਵੇਂ ਨਿਰਮਾਣ ਅਤੇ ਉਤਪਾਦਨ, ਨੂੰ ਕਿਵੇਂ ਵਧਾਉਣਾ ਹੈ, ਲਾਗਤ ਢਾਂਚੇ ਨੂੰ ਕਿਵੇਂ ਪ੍ਰਤੀਯੋਗੀ ਬਣਾਇਆ ਜਾ ਸਕਦਾ ਹੈ ,ਨਿਵੇਸ਼ ਦਾ ਪ੍ਰਵਾਹ ਕਿਵੇਂ ਤੇਜ਼ ਹੋਵੇ ਅਤੇ ਵਿਕਾਸ ਕਿਵੇਂ ਦੇਸ਼ ਦੇ ਕੋਨੇ- ਕੋਨੇ ਤੱਕ ਪਹੁੰਚੇ। ਇਸ ਦਿਸ਼ਾ ਵਿੱਚ ਤੁਹਾਡੇ ਸੁਝਾਅ ਬਹੁਤ ਮਹੱਤਵਪੂਰਨ ਸਾਬਤ ਹੋਣਗੇ।

 

ਦੋਸਤੋ,

ਨਿਰਮਾਣ ਦੇ ਖੇਤਰ ਵਿੱਚ ਅੱਜ ਦੇਸ਼ ਮੁੱਖ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ​​ਕਰ ਰਿਹਾ ਹੈ। ਅਤੇ ਇਸ ਰਾਹ ਵਿੱਚ ਜੋ ਚੁਣੌਤੀਆਂ ਹਨ, ਉਨ੍ਹਾਂ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ। ਸਮਰਪਿਤ ਦੁਰਲੱਭ ਧਰਤੀ ਕੋਰੀਡੋਰ, ਕੰਟੇਨਰ ਨਿਰਮਾਣ ਜਿਹੇ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਕੇ ਅਸੀਂ ਆਪਣੇ ਵਪਾਰ ਇਕੋਸਿਸਟਮ ਨੂੰ ਮਜ਼ਬੂਤ ​​ਕਰਨ ਦਾ ਯਤਨ ਕਰ ਰਹੇ ਹਾਂ । ਬਜਟ ਵਿੱਚ ਬਾਇਓਫਾਰਮਾ ਸ਼ਕਤੀ ਮਿਸ਼ਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਮਿਸ਼ਨ ਦਾ ਟੀਚਾ ਹੈ, ਭਾਰਤ ਨੂੰ ਜੀਵ ਵਿਗਿਆਨ ਅਤੇ ਅਗਲੀ ਪੀੜ੍ਹੀ ਥੈਰੇਪੀਜ਼ ਦੇ ਖੇਤਰ ਵਿੱਚ ਗਲੋਬਲ ਹੱਬ ਬਣਾਉਣਾ । ਅਸੀਂ ਉੱਨਤ ਬਾਇਓਫਾਰਮਾ ਖੋਜ ਅਤੇ ਨਿਰਮਾਣ ਵਿੱਚ ਲੀਡਰਸ਼ਿਪ ਵੱਲ ਵਧਣਾ ਚਾਹੁੰਦੇ ਹਾਂ।

ਦੋਸਤੋ,

ਅੱਜ ਦੁਨੀਆ ਭਰੋਸੇਮੰਦ ਅਤੇ ਲਚਕੀਲੇ ਨਿਰਮਾਣ ਭਾਈਵਾਲਾਂ ਦੀ ਭਾਲ ਵਿੱਚ ਹੈ। ਭਾਰਤ ਕੋਲ ਇਹ ਮੌਕਾ ਹੈ ਕਿ ਉਹ ਇਸ ਭੂਮਿਕਾ ਨੂੰ ਮਜ਼ਬੂਤੀ ਨਾਲ ਨਿਭਾਏ । ਇਸ ਲਈ ਤੁਹਾਨੂੰ ਸਾਰੇ ਹਿੱਸੇਦਾਰਾਂ ਨੂੰ ਬਹੁਤ ਆਤਮ-ਵਿਸ਼ਵਾਸ ਨਾਲ ਨਿਵੇਸ਼ ਕਰਨਾ ਹੋਵੇਗਾ, ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣਾ ਹੋਵੇਗਾ ਅਤੇ ਖੋਜ ਵਿੱਚ ਜੋ ਕੰਜੂਸੀ ਕਰਦੇ ਹੋ ਨਾ, ਉਹ ਜ਼ਮਾਨਾ ਚਲਾ ਗਿਆ , ਹੁਣ ਸਾਨੂੰ ਖੋਜ ਵਿੱਚ ਮਹੱਤਵਪੂਰਨ ਨਿਵੇਸ਼ ਕਰਨਾ ਹੋਵੇਗਾ ਅਤੇ ਆਲਮੀ ਮਿਆਰਾਂ ਦੇ ਅਨੁਸਾਰ ਗੁਣਵੱਤਾ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ ਅਤੇ ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਹੁਣ ਜਦੋਂ ਅੱਗੇ ਵਧਣ ਦੇ ਮੌਕੇ ਆਏ ਹਨ, ਤਾਂ ਸਾਡਾ ਇੱਕੋ- ਇੱਕ ਮੰਤਰ ਹੋਣਾ ਚਾਹੀਦਾ ਹੈ , ਗੁਣਵੱਤਾ, ਗੁਣਵੱਤਾ, ਗੁਣਵੱਤਾ ।

ਦੋਸਤੋ,

ਭਾਰਤ ਨੇ ਬਹੁਤ ਸਾਰੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ। ਸਾਡੇ ਲਈ ਮੌਕਿਆਂ ਦਾ, ਭਾਵ ਮੌਕਿਆਂ ਦਾ ਬਹੁਤ ਵੱਡਾ ਰਾਹ ਖੁੱਲ੍ਹਾ ਹੈ । ਅਜਿਹੇ ਵਿੱਚ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਗੁਣਵੱਤਾ ਨਾਲ ਕਦੇ ਵੀ ਸਮਝੌਤਾ ਨਾ ਕਰੀਏ, ਜੇਕਰ ਕਿਸੇ ਇੱਕ ਚੀਜ਼ 'ਤੇ ਸਭ ਤੋਂ ਵੱਧ ਊਰਜਾ, ਬੁੱਧੀ, ਸ਼ਕਤੀ ਅਤੇ ਸਮਝ ਲਗਾਉਣੀ ਹੈ ,ਤਾਂ ਸਾਨੂੰ ਗੁਣਵੱਤਾ 'ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ। ਸਾਡੇ ਉਤਪਾਦਾਂ ਦੀ ਗੁਣਵੱਤਾ ਆਲਮੀ ਮਿਆਰ ਇੰਨਾ ਹੀ ਨਹੀਂ, ਉਸ ਤੋਂ ਬਿਹਤਰ ਹੋਵੇ ਅਤੇ ਇਸ ਲਈ ਸਾਨੂੰ ਦੂਜੇ ਦੇਸਾਂ ਦੀਆਂ ਜ਼ਰੂਰਤਾਂ ਨੂੰ, ਉੱਥੋਂ ਦੇ ਲੋਕਾਂ ਦੀਆਂ ਉਮੀਦਾਂ ਨੂੰ ਵੀ, ਉਸ ਦਾ ਅਧਿਐਨ ਕਰਨਾ ਪਵੇਗਾ , ਖੋਜ ਕਰਨੀ ਪਵੇਗੀ, ਉਸ ਨੂੰ ਸਮਝਣਾ ਹੋਵੇਗਾ । ਸਾਨੂੰ ਦੂਜੇ ਦੇਸਾਂ ਦੇ ਲੋਕਾਂ ਦੀ ਪਸੰਦ ਅਤੇ ਉਨ੍ਹਾਂ ਦੇ ਅਰਾਮ ਦਾ ਅਧਿਐਨ ਕਰਨਾ , ਇਹ ਸਭ ਤੋਂ ਵੱਡੀ ਜ਼ਰੂਰਤ ਹੈ  ਅਤੇ ਖੋਜ ਕਰਨੀ ਚਾਹੀਦੀ ਹੈ । ਮੰਨ ਲਓ ਕੋਈ ਛੋਟਾ ਪੁਰਜਾ ਮੰਗਦਾ ਹੈ ਅਤੇ ਉਹ ਬਹੁਤ ਵੱਡਾ ਜਹਾਜ਼ ਬਣਾ ਰਿਹਾ ਹੈ, ਪਰ ਅਸੀਂ ਪੁਰਜੇ ਵਿੱਚ ਚਲੋ ਭੋਜ ਦਿਓ,ਕੀ ਹੈ? ਤਾਂ ਕੋਣ ਲਵੇਗਾ ਤੁਹਾਡਾ ਪੁਰਜਾ? ਚਾਹੇ ਤੁਹਾਡੇ ਲਈ ਉਹ ਛੋਟਾ ਪੁਰਜਾ ਹੈ, ਪਰ ਉਸ ਦੀ ਇੱਕ ਬਹੁਤ ਵੱਡੀ ਜੋ ਨਿਰਮਾਣ ਇਕਾਈ ਹੈ, ਉਸ ਵਿੱਚ ਬਹੁਤ ਵੱਡਾ ਮਹੱਤਵ ਰੱਖਦਾ ਹੈ । ਅਤੇ ਇਸ ਲਈ ਅੱਜ ਦੁਨੀਆ ਵਿੱਚ ਸਾਡੇ ਲਈ ਗੁਣਵੱਤਾ ਹੀ ਇਸ ਮੁਕਾਬਲੇ ਵਾਲੀ ਦੁਨੀਆ ਅੰਦਰ ਸੁਨਹਿਰੀ ਮੌਕਾ ਬਣਾ ਦਿੰਦੀ ਹੈ। ਸਾਨੂੰ ਉਨ੍ਹਾਂ ਦੇ ਹਿਸਾਬ ਨਾਲ ਉਪਭੋਗਤਾ-ਅਨੁਕੂਲ ਉਤਪਾਦ ਬਣਾਉਣੇ ਹੋਣਗੇ। ਤਾਂ ਹੀ ਅਸੀਂ ਉਨ੍ਹਾਂ ਮੌਕਿਆਂ ਦਾ ਫਾਇਦਾ ਚੁੱਕ ਸਕਾਂਗੇ । ਅਤੇ ਜੋ ਮੁਕਤ ਵਪਾਰ ਸਮਝੌਤਾ ਤਿਆਰ ਹੋ ਚੁੱਕਿਆ ਹੈ, ਹੁਣ ਇਹ ਵਿਕਾਸ ਦਾ ਮਹਾਂਮਾਰਗ ਤੁਹਾਡੇ ਲਈ ਤਿਆਰ ਹੈ । ਮੈਂ ਉਮੀਦ ਕਰਦਾ ਹਾਂ ਕਿ ਇਸ ਵੈਬਿਨਾਰ ਵਿੱਚ ਇਸ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਦਿਆਂ ਤੁਸੀਂ ਸਾਰੇ ਵੀ ਜ਼ਰੂਰ ਚਰਚਾ ਕਰੋਗੇ । 

ਦੋਸਤੋ,

ਅਸੀਂ ਐਮਐਸਐਮਈ ਵਰਗੀਕਰਨ ਵਿੱਚ ਜੋ ਸੁਧਾਰ ਕੀਤੇ, ਉਸ ਦਾ ਵਿਆਪਕ ਪ੍ਰਭਾਵ ਨਜ਼ਰ ਆ ਰਿਹਾ ਹੈ । ਇਸ ਨਾਲ ਉੱਦਮਾਂ ਦਾ ਇਹ ਡਰ ਖਤਮ ਹੋਇਆ ਹੈ ਕਿ ਉਹ ਆਪਣਾ ਵਿਸਤਾਰ ਕਰਨਗੇ, ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੇ ਲਾਭ ਬੰਦ ਹੋ ਜਾਣਗੇ । ਕ੍ਰੈਡਿਟ ਤੱਕ ਐਮਐਸਐਮਈ ਦੀ ਅਸਾਨ ਪਹੁੰਚ ਬਣਾਉਣ, ਤਕਨਾਲੋਜੀ ਦੇ ਅਪਗ੍ਰੇਡ ਨੂੰ ਉਤਸ਼ਾਹਿਤ ਕਰਨ ਅਤੇ ਸਮਰੱਥਾ ਨਿਰਮਾਣ ਦੀ ਦਿਸ਼ਾ  ਵਿੱਚ ਲਗਾਤਾਰ ਯਤਨ ਹੋਏ ਹਨ । 

 

ਪਰ ਦੋਸਤੋ,

ਇਨ੍ਹਾਂ ਯਤਨਾਂ ਦਾ ਪ੍ਰਭਾਵ ਉਦੋਂ ਹੀ ਦਿਖਾਈ ਦੇਵੇਗਾ, ਜਦੋਂ ਐੱਮਐੱਸਐੱਮਈਜ਼ ਵੱਧ ਤੋਂ ਵੱਧ ਮੁਕਾਬਲੇ ਵਿੱਚ ਉਤਰਨਗੇ ਅਤੇ ਜੇਤੂ ਹੋਣ ਦਾ ਟੀਚਾ ਲੈ ਕੇ ਉਤਰਨਗੇ । ਹੁਣ ਸਮਾਂ ਹੈ ਕਿ ਐੱਮਐੱਸਐੱਮਈਜ਼ ਆਪਣੀ ਉਤਪਾਦਕਤਾ ਨੂੰ ਹੋਰ ਵਧਾਏ, ਗੁਣਵੱਤਾ ਦੇ ਮਿਆਰਾਂ ਨੂੰ ਉੱਚਾ ਚੁੱਕਣ, ਡਿਜੀਟਲ ਪ੍ਰਕਿਰਿਆਵਾਂ ਅਤੇ ਮਜ਼ਬੂਤ ​​ਮੁੱਲ ਲੜੀ ਨਾਲ ਜੁੜਨ। ਇਸ ਦਿਸ਼ਾ ਵਿੱਚ, ਇਸ ਵੈਬਿਨਾਰ ਵਿੱਚ ਤੁਹਾਡੇ ਸੁਝਾਅ ਬਹੁਤ ਮਹੱਤਵਪੂਰਨ ਹੋਣਗੇ।

ਦੋਸਤੋ,

ਬੁਨਿਆਦੀ ਢਾਂਚਾ ਅਤੇ ਲੌਜਿਸਟਿਕਸ ਸਾਡੀ ਵਿਕਾਸ ਰਣਨੀਤੀ ਦੇ ਮੁੱਖ ਥੰਮ੍ਹ ਹਨ। ਇਸ ਸਾਲ ਦੇ ਬਜਟ ਵਿੱਚ ਰਿਕਾਰਡ ਪੂੰਜੀ ਖਰਚ ਦਾ ਪ੍ਰਸਤਾਵ ਹੈ। ਉੱਚ-ਸਮਰੱਥਾ ਵਾਲੀਆਂ ਟ੍ਰਾਂਸਪੋਰਟ ਪ੍ਰਣਾਲੀਆਂ ਦਾ ਨਿਰਮਾਣ, ਰੇਲਵੇ, ਹਾਈਵੇਅ, ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਜਲ ਮਾਰਗਾਂ ਵਿਚਕਾਰ ਬਿਹਤਰ ਸੰਪਰਕ, ਵੱਖ-ਵੱਖ ਮਾਲ ਢੋਆ-ਢੁਆਈ ਦੇ ਗਲਿਆਰਿਆਂ ਅਤੇ ਮਲਟੀ-ਮਾਡਲ ਕਨੈਕਟੀਵਿਟੀ ਦਾ ਵਿਸਤਾਰ , ਇਹ ਸਾਰੇ ਕਦਮ ਲਾਗਤ ਘੱਟ ਕਰਨ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ। ਇਸ ਲਈ, ਨਵੇਂ ਜਲ ਮਾਰਗ, ਜਹਾਜ਼ ਮੁਰੰਮਤ ਸਹੂਲਤਾਂ ਅਤੇ ਖੇਤਰੀ ਉੱਤਮਤਾ ਕੇਂਦਰ ਸਾਡੇ ਲੌਜਿਸਟਿਕ ਈਕੋਸਿਸਟਮ ਨੂੰ ਮਜ਼ਬੂਤ ​​ਕਰਨਗੇ। ਸੱਤ ਨਵੇਂ ਹਾਈ-ਸਪੀਡ ਰੇਲ ਗਲਿਆਰੇ ਵਿਕਾਸ ਦੇ ਕਨੈਕਟਰ ਬਣਨ ਵਾਲੇ ਹਨ । ਪਰ ਤੁਸੀਂ ਵੀ ਜਾਣਦੇ ਹੋ ਕਿ ਇਸ ਬੁਨਿਆਦੀ ਢਾਂਚੇ ਦੇ ਅਸਲ ਲਾਭ ਉਦੋਂ ਹੀ ਪ੍ਰਾਪਤ ਹੋਣਗੇ ਜਦੋਂ ਉਦਯੋਗ ਅਤੇ ਨਿਵੇਸ਼ਕ ਆਪਣੀਆਂ ਰਣਨੀਤੀਆਂ ਨੂੰ ਇਸ ਦ੍ਰਿਸ਼ਟੀਕੋਣ ਅਨੁਸਾਰ ਢਾਲਣਗੇ । ਇਹ ਰਣਨੀਤੀਆਂ ਕੀ ਹੋਣਗੀਆਂ, ਇਸ 'ਤੇ ਵੀ ਤੁਹਾਨੂੰ ਵਿਸਥਾਰ ਨਾਲ ਚਰਚਾ ਕਰਨੀ ਚਾਹੀਦੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਇਨ੍ਹਾਂ ਗੱਲਾਂ ਵੱਲ ਧਿਆਨ ਦਿਓਗੇ।

ਦੋਸਤੋ,

ਭਾਰਤ ਦੀ ਵਿਕਾਸ ਯਾਤਰਾ ਵਿੱਚ ਸ਼ਹਿਰੀਕਰਨ ਦੀ ਵੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦਾ ਭਵਿੱਖੀ ਵਿਕਾਸ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਆਪਣੇ ਸ਼ਹਿਰਾਂ ਨੂੰ ਕਿੰਨਾ ਪ੍ਰਭਾਵਸ਼ਾਲੀ ਢੰਗ ਨਾਲ ਮੈਨੇਜ ਕਰਦੇ ਹਾਂ । ਸਾਡੇ ਟੀਅਰ-II ਅਤੇ ਟੀਅਰ-III ਸ਼ਹਿਰ, ਨਵੇਂ ਵਿਕਾਸ ਕੇਂਦਰ ਕਿਵੇਂ ਬਣਨ, ਇਸ ਲਈ ਵੀ ਇਸ ਬਜਟ ਵੈਬਿਨਾਰ ਵਿੱਚ ਤੁਹਾਡੇ ਸੁਝਾਅ ਬਹੁਤ ਮਹੱਤਵਪੂਰਨ ਹੋਣਗੇ । 

ਦੋਸਤੋ,

ਅੱਜ ਦੁਨੀਆ ਦੀ ਅਰਥਵਿਵਸਥਾ ਵਿੱਚ ਇੱਕ ਵੱਡਾ ਬਦਲਾਅ ਚੱਲ ਰਿਹਾ ਹੈ। ਬਾਜ਼ਾਰ ਹੁਣ ਸਿਰਫ਼ ਲਾਗਤ ਨੂੰ ਨਹੀਂ ਦੇਖਦੇ, ਉਹ ਸਥਿਰਤਾ ਨੂੰ ਵੀ ਦੇਖਦੇ ਹਨ। ਇਸ ਦਿਸ਼ਾ ਵਿੱਚ ਕਾਰਬਨ ਕੈਪਚਰ, ਉਪਯੋਗਤਾ ਅਤੇ ਸਟੋਰੇਜ ਮਿਸ਼ਨ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਹੁਣ ਸਥਿਰਤਾ ਨੂੰ ਤੁਹਾਨੂੰ ਮੁੱਖ ਵਪਾਰਕ ਰਣਨੀਤੀ ਦਾ ਹਿੱਸਾ ਬਣਾਉਣਾ ਹੀ ਹੋਵੇਗਾ। ਜੋ ਉਦਯੋਗ ਸਮਾਂ ਰਹਿੰਦਿਆਂ ਸਾਫ਼ ਤਕਨਾਲੋਜੀ ਵਿੱਚ ਨਿਵੇਸ਼ ਕਰਨਗੇ, ਉਹ ਆਉਣ ਵਾਲੇ ਸਾਲਾਂ ਵਿੱਚ ਨਵੇਂ-ਨਵੇਂ ਬਾਜ਼ਾਰਾਂ ਵਿੱਚ ਬਿਹਤਰ ਪਹੁੰਚ ਬਣਾ ਸਕਣਗੇ । ਇਸ ਸਾਲ ਬਜਟ ਨੇ ਨਵੀਂ ਦਿਸ਼ਾ ਦਿੱਤੀ ਹੈ। ਮੇਰੀ ਬੇਨਤੀ ਹੈ ਕਿ ਉਦਯੋਗ, ਨਿਵੇਸ਼ਕ ਅਤੇ ਵੱਖ-ਵੱਖ ਸੰਸਥਾਵਾਂ ਇਕੱਠੇ ਹੋ ਕੇ ਇਸ ‘ਤੇ ਅੱਗੇ ਵਧਣ ।  

 

ਦੋਸਤੋ,

ਇੱਕ ਵਿਕਸਤ ਭਾਰਤ ਦਾ ਟੀਚਾ ਸਮੂਹਿਕ ਮਾਲਕੀ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਬਜਟ ਵੈਬਿਨਾਰ ਵੀ ਸਿਰਫ਼ ਚਰਚਾ ਦਾ ਪਲੇਟਫਾਰਮ ਨਾ ਬਣੇ,  ਸਿਰਫ਼ ਆਪਣੇ ਗਿਆਨ ਨੂੰ ਇਕੱਠਾ ਕਰਦੇ ਰਹੀਏ, ਅਜਿਹਾ ਨਹੀਂ ਹੋਣਾ ਚਾਹੀਦਾ, ਸਗੋਂ ਇਸ ਵਿੱਚ ਸਮੂਹਿਕ ਮਾਲਕੀ ਨਜ਼ਰ ਆਵੇ , ਇਹ ਬਹੁਤ ਜ਼ਰੂਰੀ ਹੈ। ਬਜਟ ਨੇ ਢਾਂਚਾ ਪ੍ਰਦਾਨ ਕੀਤਾ ਹੈ, ਹੁਣ ਤੁਹਾਨੂੰ ਇਕੱਠੇ ਹੋ ਕੇ ਗਤੀ ਪੈਦਾ ਕਰਨੀ ਹੈ। ਤੁਹਾਨੂੰ ਸਾਡੇ ਯਤਨਾਂ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਤੁਹਾਡਾ ਹਰ ਸੁਝਾਅ , ਹਰ ਤਜਰਬਾ  ਜ਼ਮੀਨੀ ਪੱਧਰ 'ਤੇ ਸ਼ਾਨਦਾਰ ਨਤੀਜੇ ਲਿਆਉਣ ਦੀ ਸਮਰੱਥਾ ਰੱਖਦਾ ਹੈ । ਤੁਹਾਡੇ ਸੁਝਾਅ ਦੇਸ਼ ਦੀ ਤਰੱਕੀ ਵਿੱਚ ਮੀਲ ਦਾ ਪੱਥਰ ਬਣਨ। ਇਸੇ ਵਿਸ਼ਵਾਸ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ।

 

ਨਮਸਕਾਰ!

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Moving beyond Western paradigms: The geopolitical lesson of India’s multi-alignment

Media Coverage

Moving beyond Western paradigms: The geopolitical lesson of India’s multi-alignment
NM on the go

Nm on the go

Always be the first to hear from the PM. Get the App Now!
...
Prime Minister condoles loss of lives in a mishap in Surat, Gujarat
June 02, 2026
PM announces ex-gratia from PMNRF

Prime Minister Shri Narendra Modi today expressed deep pain over the tragic mishap in Surat district, Gujarat. He extended his heartfelt condolences to those who have lost their loved ones and prayed for the earliest recovery of the injured. The Prime Minister noted that rescue operations are underway and authorities are providing all possible assistance at the accident site.

The Prime Minister has announced an ex-gratia of Rs. 2 lakh from the Prime Minister’s National Relief Fund (PMNRF) for the next of kin of each deceased. Shri Modi also noted that Rs. 50,000 would be provided to those who sustained injuries in the incident.

The Prime Minister posted on X:

"Deeply pained to hear about a mishap in Surat district, Gujarat. My condolences to those who have lost their loved ones. May the injured recover at the earliest. Rescue operations are underway and authorities are providing all possible assistance at the accident site.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM"