Share
 
Comments
“ਲਚਿਤ ਬੋਰਫੁਕਨ ਦਾ ਜੀਵਨ ਦੇਸ਼ ਭਗਤੀ ਅਤੇ ਰਾਸ਼ਟਰ ਸ਼ਕਤੀ ਦੀ ਪ੍ਰੇਰਣਾ ਹੈ”
"'ਡਬਲ ਇੰਜਣ' ਸਰਕਾਰ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ"
"ਅੰਮ੍ਰਿਤ ਸਰੋਵਰਾਂ ਦਾ ਪ੍ਰੋਜੈਕਟ ਪੂਰੀ ਤਰ੍ਹਾਂ ਲੋਕਾਂ ਦੀ ਭਾਗੀਦਾਰੀ 'ਤੇ ਅਧਾਰਿਤ ਹੈ"
“2014 ਤੋਂ ਉੱਤਰ ਪੂਰਬ ਵਿੱਚ ਕਠਿਨਾਈਆਂ ਘਟ ਰਹੀਆਂ ਹਨ ਅਤੇ ਵਿਕਾਸ ਹੋ ਰਿਹਾ ਹੈ”
“2020 ਵਿੱਚ ਬੋਡੋ ਸਮਝੌਤੇ ਨੇ ਸਥਾਈ ਅਮਨ ਲਈ ਦਰਵਾਜ਼ੇ ਖੋਲ੍ਹ ਦਿੱਤੇ”
“ਪਿਛਲੇ 8 ਵਰ੍ਹਿਆਂ ਦੌਰਾਨ ਅਸੀਂ ਅਮਨ ਅਤੇ ਬਿਹਤਰ ਕਾਨੂੰਨ ਵਿਵਸਥਾ ਦੇ ਕਾਰਨ ਉੱਤਰ ਪੂਰਬ ਦੇ ਕਈ ਖੇਤਰਾਂ ਤੋਂ ਅਫਸਪਾ (AFSPA) ਨੂੰ ਖ਼ਤਮ ਕਰ ਦਿੱਤਾ ਹੈ”
“ਅਸਾਮ ਅਤੇ ਮੇਘਾਲਿਆ ਦਰਮਿਆਨ ਹੋਏ ਇਸ ਸਮਝੌਤੇ ਨਾਲ ਹੋਰ ਮਾਮਲਿਆਂ ਦੇ ਸਮਾਧਾਨ ਨੂੰ ਵੀ ਉਤਸ਼ਾਹ ਮਿਲੇਗਾ। ਇਸ ਨਾਲ ਪੂਰੇ ਖੇਤਰ ਦੀਆਂ ਵਿਕਾਸ ਦੀਆਂ ਉਮੀਦਾਂ ਨੂੰ ਹੁਲਾਰਾ ਮਿਲੇਗਾ”
“ਸਾਨੂੰ ਉਸ ਵਿਕਾਸ ਦੀ ਪੂਰਤੀ ਕਰਨੀ ਪਵੇਗੀ ਜੋ ਅਸੀਂ ਪਿਛਲੇ ਦਹਾਕਿਆਂ ਵਿੱਚ ਹਾਸਲ ਨਹੀਂ ਕਰ ਸਕੇ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਰਬੀ ਐਂਗਲੋਂਗ ਜ਼ਿਲ੍ਹੇ ਦੇ ਡੀਫੂ ਵਿਖੇ ‘ਸ਼ਾਂਤੀ, ਏਕਤਾ ਅਤੇ ਵਿਕਾਸ ਰੈਲੀ’ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਉਨ੍ਹਾਂ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਵੈਟਰਨਰੀ ਕਾਲਜ (ਡੀਫੂ), ਡਿਗਰੀ ਕਾਲਜ (ਪੱਛਮੀ ਕਾਰਬੀ ਐਂਗਲੋਂਗ) ਅਤੇ ਖੇਤੀਬਾੜੀ ਕਾਲਜ (ਕੋਲੋਂਗ, ਪੱਛਮੀ ਕਾਰਬੀ ਐਂਗਲੋਂਗ) ਦਾ ਨੀਂਹ ਪੱਥਰ ਰੱਖਿਆ। 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਖੇਤਰ ਵਿੱਚ ਕੌਸ਼ਲ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਉਣਗੇ। ਪ੍ਰਧਾਨ ਮੰਤਰੀ ਨੇ 2950 ਤੋਂ ਵੱਧ ਅੰਮ੍ਰਿਤ ਸਰੋਵਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਰਾਜ ਇਨ੍ਹਾਂ ਅੰਮ੍ਰਿਤ ਸਰੋਵਰਾਂ ਨੂੰ ਤਕਰੀਬਨ 1150 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਵਿਕਸਿਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸਾਮ ਦੇ ਰਾਜਪਾਲ, ਸ਼੍ਰੀ ਜਗਦੀਸ਼ ਮੁਖੀ ਅਤੇ ਅਸਾਮ ਦੇ ਮੁੱਖ ਮੰਤਰੀ, ਹਿਮਾਂਤ ਬਿਸਵਾ ਸਰਮਾ ਵੀ ਹਾਜ਼ਰ ਸਨ।

ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਾਰਬੀ ਐਂਗਲੌਂਗ ਦੇ ਲੋਕਾਂ ਦਾ ਨਿੱਘਾ ਸਵਾਗਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਅਸਾਮ ਦੇ ਮਹਾਨ ਪੁੱਤਰ ਲਚਿਤ ਬੋਰਫੁਕਨ ਦੀ 400ਵੀਂ ਵਰ੍ਹੇਗੰਢ ਦਾ ਇੱਕੋ ਸਮੇਂ ਦੌਰਾਨ ਆਉਣ ਦੇ ਸੰਜੋਗ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਲਚਿਤ ਬੋਰਫੁਕਨ ਦਾ ਜੀਵਨ ਦੇਸ਼ ਭਗਤੀ ਅਤੇ ਰਾਸ਼ਟਰ ਸ਼ਕਤੀ ਦੀ ਪ੍ਰੇਰਨਾ ਹੈ। ਮੈਂ ਕਾਰਬੀ ਐਂਗਲੌਂਗ ਤੋਂ ਦੇਸ਼ ਦੇ ਇਸ ਮਹਾਨ ਨਾਇਕ ਨੂੰ ਸਲਾਮ ਕਰਦਾ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਡਬਲ ਇੰਜਣ' ਵਾਲੀ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ “ਅੱਜ ਇਹ ਸੰਕਲਪ ਕਾਰਬੀ ਐਂਗਲੋਂਗ ਦੀ ਇਸ ਧਰਤੀ 'ਤੇ ਹੋਰ ਮਜ਼ਬੂਤ ​​ਹੋਇਆ ਹੈ। ਅਸਾਮ ਦੀ ਸਥਾਈ ਸ਼ਾਂਤੀ ਅਤੇ ਤੇਜ਼ ਵਿਕਾਸ ਲਈ ਦਸਤਖ਼ਤ ਕੀਤੇ ਗਏ ਸਮਝੌਤੇ ਨੂੰ ਪੂਰਾ ਕਰਨ ਦਾ ਕੰਮ ਤੇਜ਼ ਗਤੀ ਨਾਲ ਚੱਲ ਰਿਹਾ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 2600 ਤੋਂ ਵੱਧ ਸਰੋਵਰਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਹ ਪ੍ਰੋਜੈਕਟ, ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, ਪੂਰੀ ਤਰ੍ਹਾਂ ਲੋਕਾਂ ਦੀ ਭਾਗੀਦਾਰੀ 'ਤੇ ਅਧਾਰਿਤ ਹੈ। ਉਨ੍ਹਾਂ ਕਬਾਇਲੀ ਭਾਈਚਾਰਿਆਂ ਵਿੱਚ ਅਜਿਹੇ ਸਰੋਵਰਾਂ ਦੀਆਂ ਸਮ੍ਰਿੱਧ ਪਰੰਪਰਾਵਾਂ ਨੂੰ ਸਵੀਕਾਰਿਆ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਤਾਲਾਬ ਪਿੰਡਾਂ ਦੇ ਪਾਣੀ ਦਾ ਭੰਡਾਰ ਹੀ ਨਹੀਂ ਬਲਕਿ ਆਮਦਨ ਦਾ ਸਾਧਨ ਵੀ ਬਣਨਗੇ।

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ 2014 ਤੋਂ ਉੱਤਰ ਪੂਰਬ ਵਿੱਚ ਮੁਸ਼ਕਿਲਾਂ ਘਟ ਰਹੀਆਂ ਹਨ ਅਤੇ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ "ਅੱਜ, ਜਦੋਂ ਕੋਈ ਅਸਾਮ ਦੇ ਕਬਾਇਲੀ ਖੇਤਰਾਂ ਵਿੱਚ ਆਉਂਦਾ ਹੈ ਜਾਂ ਉੱਤਰ ਪੂਰਬ ਦੇ ਦੂਸਰੇ ਰਾਜਾਂ ਵਿੱਚ ਜਾਂਦਾ ਹੈ, ਤਾਂ ਉਹ ਸਥਿਤੀ ਵਿੱਚ ਤਬਦੀਲੀ ਦੀ ਵੀ ਸ਼ਲਾਘਾ ਕਰਦਾ ਹੈ।” ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹੇ ਅਮਨ ਅਤੇ ਵਿਕਾਸ ਪ੍ਰਕਿਰਿਆ ਵਿੱਚ ਕਾਰਬੀ ਐਂਗਲੌਂਗ ਦੇ ਕਈ ਸੰਗਠਨਾਂ ਨੂੰ ਸ਼ਾਮਲ ਕੀਤੇ ਜਾਣ ਨੂੰ ਯਾਦ ਕੀਤਾ। 2020 ਵਿੱਚ ਬੋਡੋ ਸਮਝੌਤੇ ਨੇ ਸਥਾਈ ਸ਼ਾਂਤੀ ਲਈ ਦਰਵਾਜ਼ੇ ਵੀ ਖੋਲ੍ਹ ਦਿੱਤੇ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ, ਤ੍ਰਿਪੁਰਾ ਵਿੱਚ ਵੀ ਨਿਫਟ (NIFT) ਨੇ ਅਮਨ ਵੱਲ ਕਦਮ ਪੁੱਟਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਢਾਈ ਦਹਾਕੇ ਪੁਰਾਣੇ ਬਰੂ-ਰਿਯਾਂਗ ਦਾ ਵੀ ਸਮਾਧਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ ਉੱਤਰ-ਪੂਰਬ ਦੇ ਕਈ ਰਾਜਾਂ 'ਤੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਲਗਾਇਆ ਗਿਆ ਹੋਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ, "ਲੇਕਿਨ, ਪਿਛਲੇ 8 ਵਰ੍ਹਿਆਂ ਦੌਰਾਨ, ਅਸੀਂ ਸਥਾਈ ਸ਼ਾਂਤੀ ਅਤੇ ਬਿਹਤਰ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਕਾਰਨ ਉੱਤਰ ਪੂਰਬ ਦੇ ਕਈ ਖੇਤਰਾਂ ਤੋਂ ਅਫਸਪਾ ਨੂੰ ਹਟਾ ਦਿੱਤਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨਾਲ ਸਰਹੱਦੀ ਸਮੱਸਿਆਵਾਂ ਦਾ ਸਮਾਧਾਨ ਲੱਭਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ “ਅਸਾਮ ਅਤੇ ਮੇਘਾਲਿਆ ਦਰਮਿਆਨ ਹੋਇਆ ਸਮਝੌਤਾ ਹੋਰ ਮਾਮਲਿਆਂ ਦੇ ਹੱਲ ਨੂੰ ਵੀ ਉਤਸ਼ਾਹਿਤ ਕਰੇਗਾ। ਇਹ ਸਮੁੱਚੇ ਖੇਤਰ ਦੀਆਂ ਵਿਕਾਸ ਦੀਆਂ ਆਸਾਂ ਨੂੰ ਹੁਲਾਰਾ ਦੇਵੇਗਾ।”

ਆਦਿਵਾਸੀ ਭਾਈਚਾਰਿਆਂ ਦੀ ਸਮ੍ਰਿਧ ਸੱਭਿਆਚਾਰਕ ਵਿਰਾਸਤ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਆਦੀਵਾਸੀ ਸਮਾਜ ਦੀ ਸੰਸਕ੍ਰਿਤੀ, ਇਸਦੀ ਭਾਸ਼ਾ, ਭੋਜਨ, ਕਲਾ, ਦਸਤਕਾਰੀ, ਇਹ ਸਭ ਭਾਰਤ ਦੀ ਸਮ੍ਰਿਧ ਵਿਰਾਸਤ ਹਨ। ਅਸਾਮ ਇਸ ਪੱਖੋਂ ਹੋਰ ਵੀ ਵਡਭਾਗਾ ਹੈ। ਇਹ ਸੱਭਿਆਚਾਰਕ ਵਿਰਾਸਤ ਭਾਰਤ ਨੂੰ ਜੋੜਦੀ ਹੈ, ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ​​ਕਰਦੀ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਕਾਰਬੀ ਐਂਗਲੋਂਗ ਵੀ ਅਮਨ ਅਤੇ ਵਿਕਾਸ ਦੇ ਨਵੇਂ ਭਵਿੱਖ ਵੱਲ ਵਧ ਰਿਹਾ ਹੈ। ਹੁਣ ਇੱਥੋਂ ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਵੇਗਾ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ, ਸਾਨੂੰ ਮਿਲ ਕੇ ਉਸ ਵਿਕਾਸ ਦੀ ਪੂਰਤੀ ਕਰਨੀ ਹੋਵੇਗੀ, ਜੋ ਅਸੀਂ ਪਿਛਲੇ ਦਹਾਕਿਆਂ ਵਿੱਚ ਹਾਸਲ ਨਹੀਂ ਕਰ ਸਕੇ। ਪ੍ਰਧਾਨ ਮੰਤਰੀ ਨੇ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਅਸਾਮ ਅਤੇ ਖੇਤਰ ਦੀਆਂ ਹੋਰ ਰਾਜ ਸਰਕਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇੰਨੀ ਵੱਡੀ ਸੰਖਿਆ ਵਿੱਚ ਆਉਣ ਲਈ ਮਹਿਲਾਵਾਂ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੇ ਸਾਰੇ ਉਪਾਵਾਂ ਵਿੱਚ ਮਹਿਲਾਵਾਂ ਦੇ ਰੁਤਬੇ ਨੂੰ ਉੱਚਾ ਚੁੱਕਣ, ਜੀਵਨ ਦੀ ਅਸਾਨੀ ਅਤੇ ਮਾਣ-ਸਨਮਾਨ 'ਤੇ ਆਪਣਾ ਲਗਾਤਾਰ ਧਿਆਨ ਦੁਹਰਾਇਆ।

ਪ੍ਰਧਾਨ ਮੰਤਰੀ ਨੇ ਅਸਾਮ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਸਮਾਪਤੀ ਕੀਤੀ ਕਿ ਉਹ ਉਨ੍ਹਾਂ ਦੇ ਪਿਆਰ ਅਤੇ ਸਨੇਹ ਦਾ ਵਿਆਜ ਸਹਿਤ ਭੁਗਤਾਨ ਕਰਨਗੇ ਅਤੇ ਖੇਤਰ ਦੇ ਨਿਰੰਤਰ ਵਿਕਾਸ ਲਈ ਆਪਣੇ ਆਪ ਨੂੰ ਸਮਰਪਿਤ ਕਰਨਗੇ।

ਖੇਤਰ ਦੀ ਸ਼ਾਂਤੀ ਅਤੇ ਵਿਕਾਸ ਪ੍ਰਤੀ ਪ੍ਰਧਾਨ ਮੰਤਰੀ ਦੀ ਅਟੱਲ ਪ੍ਰਤੀਬੱਧਤਾ ਦੀ ਮਿਸਾਲ ਭਾਰਤ ਸਰਕਾਰ ਅਤੇ ਅਸਾਮ ਸਰਕਾਰ ਦੁਆਰਾ ਛੇ ਕਾਰਬੀ ਉਗਰਵਾਦੀ ਸੰਗਠਨਾਂ ਨਾਲ ਸਮਝੌਤਾ ਪੱਤਰ (ਐੱਮਓਐੱਸ) ਦੇ ਹਾਲ ਹੀ ਵਿੱਚ ਦਸਤਖ਼ਤ ਕਰਨ ਨਾਲ ਮਿਲਦੀ ਹੈ। ਸਮਝੌਤਾ ਪੱਤਰ ਨੇ ਖੇਤਰ ਵਿੱਚ ਅਮਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
ASI sites lit up as India assumes G20 presidency

Media Coverage

ASI sites lit up as India assumes G20 presidency
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਦਸੰਬਰ 2022
December 02, 2022
Share
 
Comments

Citizens Show Gratitude For PM Modi’s Policies That Have Led to Exponential Growth Across Diverse Sectors