ਸਪੀਕਰ ਮਹੋਦਯ,

ਮੈਡਮ ਵਾਈਸ ਪ੍ਰੈਜੀਡੈਂਟ,

ਅਮਰੀਕੀ ਕਾਂਗਰਸ ਦੇ ਪ੍ਰਤੀਸ਼ਠਿਤ ਮੈਂਬਰ,

ਦੇਵੀਓ ਅਤੇ ਸੱਜਣੋਂ

ਨਮਸਕਾਰ!

ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨਾ ਹਮੇਸ਼ਾ ਇੱਕ ਬੜਾ ਸਨਮਾਨ ਹੁੰਦਾ ਹੈ। ਅਜਿਹਾ ਅਵਸਰ ਦੋ ਵਾਰ ਪ੍ਰਾਪਤ ਕਰਨਾ ਇੱਕ ਅਸਾਧਾਰਣ ਵਿਸ਼ੇਸ਼ ਅਧਿਕਾਰ ਹੈ। ਇਸ ਸਨਮਾਨ ਦੇ ਲਈ ਭਾਰਤ ਦੀ 1.4 ਅਰਬ ਜਨਤਾ ਦੇ ਵੱਲੋਂ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਵਿੱਚੋਂ ਲਗਭਗ ਅੱਧੇ ਲੋਕ 2016 ਵਿੱਚ ਇੱਥੇ ਸਨ। ਮੈਂ ਪੁਰਾਣੇ ਮਿੱਤਰਾਂ ਦੇ ਤੌਰ ‘ਤੇ ਤੁਹਾਡੇ ਉਤਸ਼ਾਹਪੂਰਣ ਭਾਵ ਨੂੰ ਮਹਿਸੂਸ ਕਰਦਾ ਹਾਂ। ਬਾਕੀ ਸਾਰਿਆਂ ਦੇ ਦਰਮਿਆਨ ਵੀ ਮੈਂ ਇੱਕ ਨਵੀਂ ਮਿਤੱਰਤਾ ਦਾ ਉਤਸ਼ਾਹ ਮਹਿਸੂਸ ਕਰ ਸਕਦਾ ਹਾਂ। ਮੈਨੂੰ ਸਿਨੇਟਰ ਹੈਰੀ ਰੀਡ (Senator Harry Reid), ਸਿਨੇਟਰ ਜੌਨ ਮੈੱਕੇਨ (Senator John McCain), ਸਿਨੇਟਰ ਓਰਿਨ ਹੈਚ (Senator Orrin Hatch), ਅਲਿਜ੍ਹਾ ਕਮਿੰਗਸ (Elijah Cummings), ਐਲਸੀ ਹੈਸਟਿੰਗਸ (Alcee Hastings) ਅਤੇ ਹੋਰ ਲੋਕ ਯਾਦ ਹਨ, ਜਿਨ੍ਹਾਂ ਨਾਲ ਮੇਰੀ 2016 ਵਿੱਚ ਇੱਥੇ ਮੁਲਾਕਾਤ ਹੋਈ ਸੀ, ਪਰ ਦੁੱਖ ਦੀ ਗੱਲ ਹੈ ਕਿ ਹੁਣ ਉਹ ਸਾਡੇ ਨਾਲ ਨਹੀਂ ਹਨ।

ਸਪੀਕਰ ਮਹੋਦਯ,

ਇੱਥੇ ਖੜ੍ਹੇ ਹੋ ਕੇ, ਸੱਤ ਵਰ੍ਹੇ ਪਹਿਲਾਂ, ਇਹੀ ਉਹ ਜੂਨ ਹੈ ਜਦੋਂ ਹੈਮਿਲਟਨ ਨੇ ਸਾਰੇ ਪੁਰਸਕਾਰ ਜਿੱਤੇ ਸਨ, ਮੈਂ ਕਿਹਾ ਸੀ ਕਿ ਇਤਿਹਾਸ ਦੀ ਦੁਵਿਧਾ ਸਾਡੇ ਨਾਲ ਸੀ। ਹੁਣ, ਜਦੋਂ ਸਾਡਾ ਯੁਗ ਇੱਕ ਮਿਲਨ ਸਥਲ ‘ਤੇ ਹੈ, ਮੈਂ ਇਸ ਸਦੀ ਦੇ ਲਈ ਸਾਡੇ ਸੱਦੇ ਦੇ ਸੰਦਰਭ ਵਿੱਚ ਚਰਚਾ ਕਰਨ ਦੇ ਲਈ ਇੱਥੇ ਉਪਸਥਿਤ ਹਾਂ। ਜਿਸ ਲੰਬੇ ਅਤੇ ਵਕ੍ਰ ਮਾਰਗ ‘ਤੇ ਅਸੀਂ ਯਾਤਰਾ ਕੀਤੀ ਹੈ, ਉਸ ਵਿੱਚ ਮਿਤੱਰਤਾ ਦੀ ਕਸੌਟੀ ‘ਤੇ ਅਸੀਂ ਖਰ੍ਹੇ ਉਤਰੇ ਹਾਂ। ਸੱਤ ਵਰ੍ਹੇ ਪਹਿਲਾਂ ਜਦੋਂ ਮੈਂ ਇੱਥੇ ਆਇਆ ਸੀ ਤਦ ਤੋਂ ਬਹੁਤ ਕੁਝ ਬਦਲ ਗਿਆ ਹੈ। ਲੇਕਿਨ ਬਹੁਤ ਕੁਝ ਸਮਾਨ (ਬਰਾਬਰ) ਵੀ ਹੈ- ਜਿਵੇਂ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਦੀ ਮਿੱਤਰਤਾ ਨੂੰ ਪਰਿਪੁਸ਼ਟ ਕਰਨ ਦੀ ਸਾਡੀ ਪ੍ਰਤੀਬੱਧਤਾ। ਪਿਛਲੇ ਕੁਝ ਵਰ੍ਹਿਆਂ ਵਿੱਚ ਏਆਈ- ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਕਾਫੀ ਪ੍ਰਗਤੀ ਹੋਈ ਹੈ। ਨਾਲ ਹੀ, ਹੋਰ ਏਆਈ- ਅਮਰੀਕਾ ਅਤੇ ਭਾਰਤ ਵਿੱਚ ਹੋਰ ਵੀ ਮਹੱਤਵਪੂਰਨ ਵਿਕਾਸ ਹੋਏ ਹਨ।

ਸਪੀਕਰ ਮਹੋਦਯ ਅਤੇ ਮਾਣਯੋਗ ਮੈਂਬਰ,

ਲੋਕਤੰਤਰ ਦੀ ਖੂਬਸੂਰਤੀ ਲੋਕਾਂ ਨਾਲ ਲਗਾਤਾਰ ਜੁੜੇ ਰਹਿਣ, ਉਨ੍ਹਾਂ ਦੀ ਗੱਲ ਸੁਣਨਾ ਅਤੇ ਉਨ੍ਹਾਂ ਦੀ ਮਨੋਦਸ਼ਾ (ਮੂਡ) ਨੂੰ ਮਹਿਸੂਸ ਕਰਨਾ ਹੈ। ਅਤੇ, ਮੈਂ ਜਾਣਦਾ ਹਾਂ ਕਿ ਇਸ ਵਿੱਚ ਲੰਬੀ ਯਾਤਰਾ, ਬਹੁਤ ਸਮਾਂ, ਊਰਜਾ ਅਤੇ ਪ੍ਰਯਾਸ ਲੱਗਦਾ ਹੈ। ਇਹ ਵੀਰਵਾਰ ਦੀ ਦੋਪਹਿਰ ਹੈ- ਤੁਹਾਡੇ ਵਿੱਚੋਂ ਕੁਝ ਦੇ ਲਈ ਬੇਹੱਦ ਵਿਅਸਤ (ਬਿਜ਼ੀ) ਦਿਨ ਹੈ। ਇਸ ਲਈ, ਮੈਂ ਤੁਹਾਡੇ ਸਮੇਂ ਦੇ ਲਈ ਆਭਾਰੀ (ਧੰਨਵਾਦੀ) ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਪਿਛਲੇ ਮਹੀਨੇ ਤੁਸੀਂ ਕਿਤਨੇ ਵਿਅਸਤ (ਬਿਜ਼ੀ) ਰਹੇ ਹੋ।

ਇੱਕ ਜੀਵੰਤ ਲੋਕਤੰਤਰ ਦਾ ਨਾਗਰਿਕ ਹੋਣ ਦੇ ਨਾਤੇ, ਮੈਂ ਇੱਕ ਗੱਲ ਸਵੀਕਾਰ ਕਰ ਸਕਦਾ ਹਾਂ ਸ਼੍ਰੀਮਾਨ ਸਪੀਕਰ - ਤੁਹਾਡਾ ਕੰਮ ਕਠਿਨ ਹੈ! ਉਤਸ਼ਾਹ, ਪ੍ਰਤੀਪਾਲਨ ਅਤੇ ਨੀਤੀ ਦੇ ਸੰਘਰਸ਼ਾਂ ਨੂੰ ਮੈਂ ਇਸ ਕਾਰਜ ਨੂੰ ਜੋੜ ਕੇ ਦੇਖ ਸਕਦਾ ਹਾਂ। ਮੈਂ ਵਿਚਾਰਾਂ ਅਤੇ ਵਿਚਾਰਧਾਰਾ ਦੇ ਤਰਕ-ਵਿਤਰਕ ਨੂੰ ਸਮਝ ਸਕਦਾ ਹਾਂ ਲੇਕਿਨ ਮੈਨੂੰ ਇਹ ਦੇਖ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਅੱਜ ਤੁਸੀਂ ਵਿਸ਼ਵ ਦੇ ਦੋ ਮਹਾਨ ਲੋਕਤੰਤਰ- ਭਾਰਤ ਅਤੇ ਅਮਰੀਕਾ ਦੇ ਦਰਮਿਆਨ ਸਬੰਧਾਂ ਦਾ ਮਹੋਤਸਵ ਮਨਾਉਣ ਦੇ ਲਈ ਇੱਕ ਸਾਥ ਉਪਸਥਿਤ ਹੋ। ਜਦੋਂ ਵੀ ਤੁਹਾਨੂੰ ਪੁਸ਼ਟ ਦੁਵੱਲੀ ਸਹਿਮਤੀ ਦਾ ਜ਼ਰੂਰਤ ਹੋਵੇ ਤਾਂ ਮੈਨੂੰ ਸਹਾਇਤਾ ਕਰਨ ਵਿੱਚ ਪ੍ਰਸੰਨਤਾ ਦਾ ਅਨੁਭਵ ਹੋਵੇਗਾ। ਸਵਦੇਸ਼ ਵਿੱਚ ਵਿਚਾਰਾਂ ਦਾ ਇੱਕ ਮੰਥਨ ਹੋਵੇਗਾ- ਅਤੇ ਹੋਣਾ ਵੀ ਚਾਹੀਦਾ ਹੈ। ਲੇਕਿਨ, ਜਦੋਂ ਅਸੀਂ ਰਾਸ਼ਟਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਸਾਥ (ਇੱਕ ਨਾਲ) ਆਉਣਾ ਵੀ ਚਾਹੀਦਾ ਹੈ। ਅਤੇ , ਤੁਸੀਂ ਦਿਖਾਇਆ ਹੈ ਕਿ ਤੁਸੀਂ ਇਹ ਕਰ ਸਕਦੇ ਹੋ। ਇਸ ਦੇ ਲਈ ਵਧਾਈਆਂ ਸਵੀਕਾਰ ਕਰੋ!

ਸਪੀਕਰ ਮਹੋਦਯ,

ਅਮਰੀਕਾ ਦੀ ਸਥਾਪਨਾ ਸਮਾਨ ਲੋਕਾਂ ਵਾਲੇ ਰਾਸ਼ਟਰ ਦੀ ਅਵਧਾਰਨਾ ਤੋਂ ਪ੍ਰੇਰਿਤ ਸੀ। ਆਪਣੇ ਪੂਰੇ ਇਤਿਹਾਸ ਵਿੱਚ, ਤੁਸੀਂ ਦੁਨੀਆ ਭਰ ਦੇ ਲੋਕਾਂ ਨੂੰ ਗਲੇ ਲਗਾਇਆ ਹੈ। ਅਤੇ, ਤੁਸੀਂ ਉਨ੍ਹਾਂ ਨੂੰ ਅਮਰੀਕਾ ਸੁਪਨੇ ਵਿੱਚ ਬਰਾਬਰ ਦਾ ਭਾਗੀਦਾਰ ਬਣਾਇਆ ਹੈ। ਇੱਥੇ ਲੱਖਾਂ ਲੋਕ ਹਨ, ਜਿਨ੍ਹਾਂ ਦੀਆਂ ਜੜਾਂ ਭਾਰਤ ਵਿੱਚ ਹਨ। ਉਨ੍ਹਾਂ ਵਿੱਚੋਂ ਕੁਝ ਇਸ ਚੈਂਬਰ ਵਿੱਚ ਸ਼ਾਨ ਨਾਲ ਬੈਠਦੇ ਹਨ। ਮੇਰੇ ਪਿੱਛੇ ਵੀ ਇੱਕ ਹਨ, ਜਿਨ੍ਹਾਂ ਨੇ ਇਤਿਹਾਸ ਰਚਿਆ ਹੈ! ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਸਮੋਸਾ ਕੋਕਸ ਦੀ ਹੁਣ ਸਦਨ ਵਿੱਚ ਅਹਿਮ ਭੂਮਿਕਾ ਹੈ। ਮੈਨੂੰ ਉਮੀਦ ਹੈ ਕਿ ਇਸ ਵਿੱਚ ਹੋਰ ਵਾਧਾ ਹੋਵੇਗਾ ਅਤੇ ਭਾਰਤੀ ਪਾਕ ਸ਼ੈਲੀ ਦੀ ਪੂਰਨ ਵਿਵਿਧਤਾ ਇੱਥੇ ਲਿਆਈ ਜਾਵੇਗੀ। ਦੋ ਸਦੀਆਂ ਤੋਂ ਅਧਿਕ ਸਮੇਂ ਤੋਂ, ਅਸੀਂ ਮਹਾਨ ਅਮਰੀਕੀਆਂ ਅਤੇ ਭਾਰਤੀਆਂ ਦੀ ਜੀਵਨਸ਼ੈਲੀ ਤੋਂ ਇੱਕ-ਦੂਸਰੇ ਨੂੰ ਪ੍ਰੇਰਿਤ ਕੀਤਾ ਹੈ। ਅਸੀਂ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਸ਼ਰਧਾਂਜਲੀ ਦਿੰਦੇ ਹਾਂ। ਅਸੀਂ ਕਈ ਹੋਰ ਲੋਕਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸੁਤੰਤਰਤਾ, ਸਮਾਨਤਾ ਅਤੇ ਨਿਆਂ ਦੇ ਲਈ ਕੰਮ ਕੀਤਾ। ਅੱਜ, ਉਨ੍ਹਾਂ ਵਿੱਚੋਂ ਇੱਕ- ਕਾਂਗਰਸ ਦੇ ਮੈਂਬਰ ਜੌਨ ਲੁਈਸ ਨੂੰ ਵੀ ਮੈਂ ਭਾਵਭਿਨੀ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ।

ਸਪੀਕਰ ਮਹੋਦਯ,

ਲੋਕਤੰਤਰ ਸਾਡੇ ਪਵਿੱਤਰ ਅਤੇ ਸਾਂਝੀਆਂ ਕਦਰਾਂ-ਕੀਮਤਾਂ ਵਿੱਚੋਂ ਇੱਕ ਹੈ। ਇਹ ਲੰਬੇ ਸਮੇਂ ਵਿੱਚ ਵਿਕਸਿਤ ਹੋਇਆ ਹੈ, ਅਤੇ ਇਸ ਨੇ ਵਿਭਿੰਨ ਰੂਪ ਅਤੇ ਵਿਵਸਥਾਵਾਂ ਨੂੰ ਅਪਣਾਇਆ ਹੈ। ਹਾਲਾਂਕਿ, ਪੂਰੇ ਇਤਿਹਾਸ ਵਿੱਚ, ਇੱਕ ਗੱਲ ਸਪਸ਼ਟ ਰਹੀ ਹੈ।

ਲੋਕਤੰਤਰ ਉਹ ਭਾਵਨਾ ਹੈ ਜੋ ਸਮਾਨਤਾ ਅਤੇ ਸਨਮਾਨ ਦਾ ਸਮਰਥਨ ਕਰਦੀ ਹੈ।

ਲੋਕਤੰਤਰ ਉਹ ਵਿਚਾਰ ਹੈ ਜੋ ਪਰਿਚਰਚਾ ਅਤੇ ਸੰਵਾਦ ਦਾ ਸੁਆਗਤ ਕਰਦਾ ਹੈ। ਲੋਕਤੰਤਰ ਉਹ ਸੰਸਕ੍ਰਿਤੀ ਹੈ ਜੋ ਵਿਚਾਰ ਅਤੇ ਪ੍ਰਗਟਾਵੇ ਨੂੰ ਖੰਭ ਦਿੰਦੀ ਹੈ। ਭਾਰਤ ਨੂੰ ਅਨਾਦਿਕਾਲ ਤੋਂ ਅਜਿਹੀਆਂ ਕਦਰਾਂ-ਕੀਮਤਾਂ ਦਾ ਸੌਭਾਗ ਪ੍ਰਾਪਤ ਹੈ। ਲੋਕਤੰਤਰ ਭਾਵਨਾ ਦੇ ਵਿਕਾਸ ਵਿੱਚ ਭਾਰਤ ਲੋਕਤੰਤਰ ਦੀ ਜਨਨੀ ਹੈ। ਹਜ਼ਾਰ ਸਾਲ ਪਹਿਲਾਂ, ਸਾਡੇ ਸਭ ਤੋਂ ਪੁਰਾਣੇ ਧਰਮਗ੍ਰੰਥਾਂ ਵਿੱਚ ਕਿਹਾ ਗਿਆ ਸੀ, ‘ਏਕਮ ਸਤ੍ ਵਿਪ੍ਰਾ ਬਹੁਧਾ ਵਦੰਤਿ’। ਇਸ ਦਾ ਅਰਥ ਹੈ – ਸੱਚ ਇੱਕ ਹੈ ਲੇਕਿਨ ਬੌਧਿਕ ਲੋਕ ਉਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਵਿਅਕਤ ਕਰਦੇ ਹਨ। ਹੁਣ, ਅਮਰੀਕਾ ਸਭ ਤੋਂ ਪੁਰਾਣਾ ਅਤੇ ਭਾਰਤ ਸਭ ਤੋਂ ਬੜਾ ਲੋਕਤੰਤਰ ਹੈ। ਸਾਡੀ ਸਾਂਝੇਦਾਰੀ ਲੋਕਤੰਤਰ ਦੇ ਭਵਿੱਖ ਦੇ ਲ਼ਈ ਸ਼ੁਭ ਸੰਕੇਤ ਹੈ। ਅਸੀਂ ਸਾਰੇ ਮਿਲ ਕੇ ਦੁਨੀਆ ਨੂੰ ਬਿਹਤਰ ਭਵਿੱਖ ਦੇਵਾਂਗੇ ਅਤੇ ਭਵਿੱਖ ਨੂੰ ਬਿਹਤਰ ਦੁਨੀਆ ਦੇਵਾਂਗੇ।

ਸਪੀਕਰ ਮਹੋਦਯ,

ਪਿਛਲੇ ਸਾਲ ਭਾਰਤ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ, ਹਰੇਕ ਮੀਲ ਦਾ ਪੱਥਰ ਮਹੱਤਵਪੂਰਨ ਹੈ, ਲੇਕਿਨ ਇਹ ਵਿਸ਼ੇਸ਼ ਸੀ। ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਹਜ਼ਾਰ ਵਰ੍ਹਿਆਂ ਦੇ ਵਿਦੇਸ਼ੀ ਸ਼ਾਸਨ ਦੇ ਬਾਅਦ, ਆਜ਼ਾਦੀ ਦੇ 75 ਵਰ੍ਹਿਆਂ ਤੋਂ ਅਧਿਕ ਦੀ ਵਰਣਨਯੋਗ ਯਾਤਰਾ ਦਾ ਮਹੋਤਸਵ ਮਨਾਇਆ। ਇਹ ਸਿਰਫ਼ ਲੋਕਤੰਤਰ ਦਾ ਹੀ ਨਹੀਂ ਬਲਕਿ ਵਿਵਿਧਤਾ, ਸੰਵਿਧਾਨ, ਉਸ ਦੀ ਸਮਾਜਿਕ ਸਸ਼ਕਤੀਕਰਣ ਦੀ ਭਾਵਨਾ ਦੇ ਨਾਲ-ਨਾਲ ਨਾ ਕੇਵਲ ਸਾਡੇ ਮੁਕਾਬਲੇਬਾਜ਼ੀ ਅਤੇ ਸਹਿਕਾਰੀ ਸੰਘਵਾਦ ਦਾ ਬਲਕਿ ਸਾਡੀ ਜ਼ਰੂਰਤ ਏਕਤਾ ਅਤੇ ਅਖੰਡਤਾ ਦਾ ਵੀ ਉਤਸਵ ਸੀ।

ਸਾਡੇ ਕੋਲ ਦੋ ਹਜ਼ਾਰ ਪੰਜ ਸੌ ਤੋਂ ਅਧਿਕ ਰਾਜਨੀਤਿਕ ਦਲ ਹਨ। ਹਾਂ, ਤੁਸੀਂ ਸਹੀ ਸੁਣਿਆ- ਦੋ ਹਜ਼ਾਰ ਪੰਜ ਸੌ। ਭਾਰਤ ਦੇ ਵਿਭਿੰਨ ਰਾਜਾਂ ਵਿੱਚ ਲਗਭਗ ਵੀਹ ਅਲੱਗ-ਅਲੱਗ ਪਾਰਟੀਆਂ ਸ਼ਾਸਨ ਕਰਦੀਆਂ ਹਨ। ਸਾਡੀਆਂ 22 (ਬਾਈ) ਅਧਿਕਾਰਿਕ ਭਾਸ਼ਾਵਾਂ ਅਤੇ ਹਜ਼ਾਰਾਂ ਬੋਲੀਆਂ ਹਨ, ਅਤੇ ਫਿਰ ਵੀ, ਅਸੀਂ ਇੱਕ ਸੁਰ ਵਿੱਚ ਗੱਲ ਕਰਦੇ ਹਾਂ। ਹਰ ਸੌ ਮੀਲ ‘ਤੇ ਸਾਡਾ ਭੋਜਨ ਬਦਲ ਜਾਂਦਾ ਹੈ। ਡੋਸਾ ਤੋਂ ਲੈ ਕੇ ਆਲੂ ਪਰਾਂਠੇ ਤੱਕ ਅਤੇ ਸ੍ਰੀਖੰਡ ਤੋਂ ਲੈ ਕੇ ਸੰਦੇਸ਼ ਤੱਕ, ਅਸੀਂ ਇਨ੍ਹਾਂ ਸਭ ਦਾ ਆਨੰਦ ਲੈਂਦੇ ਹਾਂ। ਅਸੀਂ ਦੁਨੀਆ ਦੇ ਸਾਰੇ ਧਰਮਾਂ ਦਾ ਘਰ ਹਾਂ, ਅਤੇ ਅਸੀਂ ਉਨ੍ਹਾਂ ਸਾਰਿਆਂ ਦਾ ਉਤਸਵ ਵੀ ਮਨਾਉਂਦੇ ਹਾਂ। ਭਾਰਤ ਵਿੱਚ ਵਿਵਿਧਤਾ ਜੀਵਨ ਜਿਉਣ ਦਾ ਇੱਕ ਸੁਭਾਵਿਕ ਤਰੀਕਾ ਹੈ।

ਅੱਜ ਦੁਨੀਆ ਭਾਰਤ ਦੇ ਬਾਰੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੀ ਹੈ। ਮੈਂ ਇਸ ਸਦਨ ਵਿੱਚ ਵੀ ਉਹ ਉਤਸੁਕਤਾ ਦੇਖਦਾ ਹਾਂ। ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਅਮਰੀਕੀ ਕਾਂਗਰਸ ਦੇ ਸੌ ਤੋਂ ਅਧਿਕ ਮੈਂਬਰਾਂ ਦਾ ਸੁਆਗਤ ਕਰਕੇ ਅਸੀਂ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਹਰ ਕੋਈ ਭਾਰਤ ਦੇ ਵਿਕਾਸ, ਲੋਕਤੰਤਰ ਅਤੇ ਵਿਵਿਧਤਾ ਨੂੰ ਸਮਝਣਾ ਚਾਹੁੰਦਾ ਹਾਂ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਭਾਰਤ ਕੀ ਸਹੀ ਕਰ ਰਿਹਾ ਹੈ ਅਤੇ ਕਿਵੇਂ (ਕੈਸੇ)। ਕਰੀਬੀ ਮਿੱਤਰਾਂ ਦੇ ਦਰਮਿਆਨ, ਮੈਨੂੰ ਇਸ ਨੂੰ ਸਾਂਝਾ ਕਰਦੇ ਹੋਏ ਪ੍ਰਸੰਨਤਾ ਦਾ ਅਨੁਭਵ ਹੋ ਰਿਹਾ ਹੈ।

ਸਪੀਕਰ ਮਹੋਦਯ,

ਜਦੋਂ ਮੈਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪਹਿਲੀ ਵਾਰ ਅਮਰੀਕਾ ਦਾ ਦੌਰਾ ਕੀਤਾ, ਤਾਂ ਭਾਰਤ ਦੁਨੀਆ ਦੀ ਦਸਵੀਂ ਸਭ ਤੋਂ ਬੜੀ ਅਰਥਵਿਵਸਥਾ ਸੀ। ਅੱਜ ਭਾਰਤ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਹੈ। ਅਤੇ, ਭਾਰਤ ਜਲਦ ਹੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਹੋਵੇਗਾ। ਅਸੀਂ ਨਾ ਕੇਵਲ ਵਿਕਸਿਤ ਹੋ ਰਹੇ ਹਾਂ ਬਲਕਿ ਤੇਜ਼ੀ ਨਾਲ ਵਧ ਵੀ ਰਹੇ ਹਨ। ਜਦੋਂ ਭਾਰਤ ਵਧਦਾ ਹੈ ਤਾਂ ਪੂਰੀ ਦੁਨੀਆ ਹੈ। ਆਖ਼ਿਰਕਾਰ, ਅਸੀਂ ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਹਾਂ! ਪਿਛਲੀ ਸ਼ਤਾਬਦੀ ਵਿੱਚ, ਜਦੋਂ ਭਾਰਤ ਨੇ ਆਪਣੀ ਸੁਤੰਤਰਤਾ ਹਾਸਲ ਕੀਤੀ, ਤਾਂ ਇਸ ਨੇ ਕਈ ਹੋਰ ਦੇਸ਼ਾਂ ਨੂੰ ਔਪਨਿਵੇਸ਼ਿਕ (ਗ਼ੈਰ-ਰਸਮੀ) ਸ਼ਾਸਨ ਤੋਂ ਖ਼ੁਦ ਨੂੰ ਮੁਕਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਸਦੀ ਵਿੱਚ, ਜਦੋਂ ਭਾਰਤ ਵਿਕਾਸ ਦੇ ਮਾਨਕ ਸਥਾਪਿਤ ਕਰੇਗਾ, ਤਾਂ ਇਹ ਕਈ ਹੋਰ ਦੇਸ਼ਾਂ ਨੂੰ ਵੀ ਅਜਿਹਾ ਕਰਨ ਦੇ ਲਈ ਪ੍ਰੇਰਿਤ ਕਰੇਗਾ। ਸਾਡਾ ਦ੍ਰਿਸ਼ਟੀਕੋਣ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਹੈ। ਇਸ ਦਾ ਅਭਿਪ੍ਰਾਯ ਹੈ; ਸਭ ਦੇ ਵਿਕਾਸ, ਸਭ ਦੇ ਵਿਸ਼ਵਾਸ ਅਤੇ ਸਭ ਦੇ ਪ੍ਰਯਤਨਾਂ ਦੇ ਨਾਲ ਮਿਲ ਕੇ ਅੱਗੇ ਵਧਣਾ ਹੈ।

ਆਓ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਕਿ ਇਹ ਦ੍ਰਿਸ਼ਟੀਕੋਣ ਗਤੀ ਅਤੇ ਵਿਆਪਕਤਾ ਦੇ ਨਾਲ ਕਿਸ ਪ੍ਰਕਾਰ ਨਾਲ ਲਾਗੂ ਹੋ ਰਿਹਾ ਹੈ। ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਅਸੀਂ ਸਵਾ ਸੌ ਕਰੋੜ ਤੋਂ ਅਧਿਕ ਲੋਕਾਂ ਨੂੰ ਸ਼ੈਲਟਰ ਪ੍ਰਦਾਨ ਕਰਨ ਦੇ ਲਈ ਲਗਭਗ ਚਾਲ੍ਹੀ ਮਿਲੀਅਨ ਘਰ ਦਿੱਤੇ ਹਨ। ਇਹ ਆਸਟ੍ਰੇਲੀਆ ਦੀ ਜਨਸੰਖਿਆ ਦਾ ਲਗਭਗ ਛੇ ਗੁਣਾ ਹੈ! ਅਸੀਂ ਇੱਕ ਰਾਸ਼ਟਰੀ ਸਿਹਤ ਬੀਮਾ ਪ੍ਰੋਗਰਾਮ ਚਲਾਉਂਦੇ ਹਨ ਜੋ ਲਗਭਗ ਪੰਜ ਸੌ ਮਿਲੀਅਨ ਲੋਕਾਂ ਦੇ ਲਈ ਮੁਫ਼ਤ ਮੈਡੀਕਲ ਟ੍ਰੀਟਮੈਂਟ ਸੁਨਿਸ਼ਚਿਤ ਕਰਦਾ ਹੈ। ਇਹ ਦੱਖਣ ਅਮਰੀਕਾ ਦਾ ਜਨਸੰਖਿਆ ਤੋਂ ਵੀ ਅਧਿਕ ਹੈ! ਅਸੀਂ ਦੁਨੀਆ ਦੇ ਸਭ ਤੋਂ ਬੜੇ ਵਿੱਤੀ ਸਮਾਵੇਸ਼ਨ ਅਭਿਯਾਨ ਦੇ ਨਾਲ ਬੈਂਕਿੰਗ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਇਆ ਜਿਨ੍ਹਾਂ ਦੇ ਪਾਸ ਬੈਂਕਿੰਗ ਸੁਵਿਧਾ ਨਹੀਂ ਸੀ। ਲਗਭਗ ਪੰਜ ਸੌ ਮਿਲੀਅਨ ਲੋਕਾਂ ਨੂੰ ਇਸ ਦਾ ਲਾਭ ਹੋਇਆ।

ਇਹ ਉੱਤਰੀ ਅਮਰੀਕਾ ਦੀ ਜਨਸੰਖਿਆ ਦੇ ਕਰੀਬ ਹੈ! ਅਸੀਂ ਡਿਜੀਟਲ ਇੰਡੀਆ ਬਣਾਉਣ ‘ਤੇ ਕੰਮ ਕੀਤਾ ਹੈ। ਅੱਜ ਦੇਸ਼ ਵਿੱਚ ਅੱਠ ਸੌ ਪੰਜਾਹ ਕਰੋੜ ਤੋਂ ਅਧਿਕ ਸਮਾਰਟ ਫੋਨ ਅਤੇ ਇੰਟਰਨੈੱਟ ਉਪਯੋਗਕਰਤਾ ਹਨ। ਇਹ ਯੂਰੋਪ ਦੀ ਜਨਸੰਖਿਆ ਤੋਂ ਵੀ ਅਧਿਕ ਹੈ! ਅਸੀਂ ਆਪਣੇ ਲੋਕਾਂ ਨੂੰ ਭਾਰਤ ਵਿੱਚ ਨਿਰਮਿਤ ਕੋਵਿਡ ਟੀਕਿਆਂ ਦੀ ਦੋ ਦਸ਼ਮਲਵ ਦੋ (2.2) ਅਰਬ ਖੁਰਾਕਾਂ ਦੇ ਕੇ ਸੁਰੱਖਿਅਤ ਕੀਤਾ, ਅਤੇ ਉਹ ਵੀ ਨਿਸ਼ੁਲਕ! ਹੋ ਸਕਦਾ ਹੈ ਕਿ ਜਲਦ ਹੀ ਅਸੀਂ ਮਹਾਦ੍ਵੀਪਾਂ ਤੋਂ ਵੀ ਅੱਗੇ ਵਧ ਜਾਣ, ਇਸ ਲਈ ਮੈਂ ਇੱਥੇ ਰੁਕਣਾ ਚਾਵਾਂਗਾ!

ਸਪੀਕਰ ਮਹੋਦਯ

ਲੋਕਤਰੰਤਰ, ਸਮਾਵੇਸ਼ ਅਤੇ ਸਥਿਰਤਾ ਦੀ ਭਾਵਨਾ ਸਾਨੂੰ ਪਰਿਭਾਸ਼ਿਤ ਕਰਦੀ ਹੈ। ਇਹ ਦੁਨੀਆ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਵੀ ਆਕਾਰ ਦਿੰਦਾ ਹੈ। ਭਾਰਤ ਆਪਣੀ ਪ੍ਰਿਥਵੀ ਦੇ ਪ੍ਰਤੀ ਜ਼ਿੰਮੇਦਾਰ ਰਹਿੰਦੇ ਹੋਏ ਅੱਗੇ ਵਧਦਾ ਹੈ।

ਸਾਨੂੰ ਯਕੀਨ ਹੈ:

ਮਾਤਾ ਭੂਮੀ: ਪੁਤ੍ਰੋ ਅਹੰ ਪ੍ਰਿਥਿੱਵਯਾ:

(माता भूमि: पुत्रो अहं पृथिव्या:)

ਇਸ ਦਾ ਅਰਥ ਹੈ- “ਪ੍ਰਿਥਵੀ ਸਾਡੀ ਮਾਤਾ ਹੈ ਅਤੇ ਅਸੀਂ ਉਸ ਦੀ ਸੰਤਾਨ ਹਾਂ।”

ਭਾਰਤੀ ਸੱਭਿਆਚਾਰ ਵਾਤਾਵਰਣ ਅਤੇ ਸਾਡੇ ਗ੍ਰਹਿ ਦਾ ਹਿਰਦੇ ਤੋਂ ਸਨਮਾਨ ਕਰਦੀ ਹੈ। ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਦੇ ਹੋਏ, ਅਸੀਂ ਆਪਣੀ ਸੌਰ ਸਮਰੱਥਾ ਵਿੱਚ ਦੋ ਹਜ਼ਾਰ ਤਿੰਨ ਸੌ ਪ੍ਰਤੀਸ਼ਤ ਦਾ ਵਾਧਾ ਕੀਤਾ! ਹਾਂ, ਤੁਸੀਂ ਸਹੀ ਸੁਣਿਆ- ਦੋ ਹਜ਼ਾਰ ਤਿੰਨ ਸੌ ਪ੍ਰਤੀਸ਼ਤ!

ਅਸੀਂ ਆਪਣੀ ਪੈਰਿਸ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਾਲੇ ਇਕਮਾਤਰ ਜੀ20 ਦੇਸ਼ ਬਣ ਗਏ ਹਾਂ। ਅਸੀਂ 2030 ਦੇ ਲਕਸ਼ ਤੋਂ ਨੌ ਸਾਲ ਪਹਿਲਾਂ, ਨਵਿਆਉਣਯੋਗ ਊਰਜਾ ਸਰੋਤਾਂ ਨੂੰ ਸਾਡੇ ਊਰਜਾ ਸਰੋਤਾਂ ਦਾ ਚਾਲੀ ਪ੍ਰਤੀਸ਼ਤ ਤੋਂ ਅਧਿਕ ਹਿੱਸਾ ਬਣਾ ਲਿਆ। ਲੇਕਿਨ ਅਸੀਂ ਇੱਥੇ ਨਹੀਂ ਰੁਕੇ। ਗਲਾਸਗੋ ਸਮਿਟ ਵਿੱਚ, ਮੈਂ ਵਾਤਾਵਰਣ ਦੇ ਲਈ ਮਿਸ਼ਨ ਲਾਈਫ-ਲਾਈਫਸਟਾਈਲ ਦਾ ਪ੍ਰਸਤਾਵ ਰੱਖਿਆ। ਇਹ ਸਥਿਰਤਾ ਨੂੰ ਇੱਕ ਸੱਚਾ ਜਨ ਅੰਦੋਲਨ ਬਣਾਉਣ ਦਾ ਇੱਕ ਤਰੀਕਾ ਹੈ। ਇਸ ਨੂੰ ਕੇਵਲ ਸਰਕਾਰਾਂ ਦੇ ਕੰਮ‘ਤੇ ਹੀ ਨਾ ਛੱਡੋ।

ਚੋਣ ਕਰਦੇ ਸਮੇਂ ਸੁਚੇਤ ਰਹਿ ਕੇ ਹਰੇਕ ਵਿਅਕਤੀ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਸਥਿਰਤਾ ਨੂੰ ਇੱਕ ਜਨ ਅੰਦੋਲਨ ਬਣਾਉਣ ਨਾਲ ਦੁਨੀਆ ਨੂੰ ਨੈੱਟ ਜ਼ੀਰੋ ਲਕਸ਼ ਤੱਕ ਤੇਜ਼ੀ ਨਾਲ ਪਹੁੰਚਣ ਵਿੱਚ ਮਦਦ ਮਿਲੇਗੀ। ਸਾਡਾ ਦ੍ਰਿਸ਼ਟੀਕੋਣ ਗ੍ਰਹਿ-ਸਮਰਥਕ ਪ੍ਰਗਤੀ ਹੈ। ਸਾਡਾ ਦ੍ਰਿਸ਼ਟੀਕੋਣ ਗ੍ਰਹਿ ਸਮ੍ਰਿੱਧੀ ਸਮਰਥਕ ਹੈ। ਸਾਡਾ ਦ੍ਰਿਸ਼ਟੀਕੋਣ ਗ੍ਰਹਿ ਸਮਰਥਕ ਲੋਕਾਂ ਦਾ ਹੈ।

ਇਨ੍ਹਾਂ ਸਭ ਵਿੱਚ ਭਾਰਤੀ ਅਮਰੀਕੀਆਂ ਨੇ ਬੜੀ ਭੂਮਿਕਾ ਨਿਭਾਈ ਹੈ। ਉਹ ਸਿਰਫ਼ ਸਪੈਲਿੰਗ ਬੀ ਵਿੱਚ ਹੀ ਨਹੀਂ, ਬਲਕਿ ਹਰ ਖੇਤਰ ਵਿੱਚ ਪ੍ਰਤਿਭਾਸ਼ਾਲੀ ਹਨ। ਆਪਣੇ ਦਿਲ ਅਤੇ ਦਿਮਾਗ, ਪ੍ਰਤਿਭਾ ਅਤੇ ਕੌਸ਼ਲ ਤੇ ਅਮਰੀਕਾ ਅਤੇ ਭਾਰਤ ਦੇ ਪ੍ਰਤੀ ਆਪਣੇ ਪਿਆਰ ਨਾਲ ਉਨ੍ਹਾਂ ਨੇ ਸਾਨੂੰ ਜੋੜਿਆ ਹੈ; ਉਨ੍ਹਾਂ ਨੇ ਦਰਵਾਜ਼ੇ ਖੋਲ ਦਿੱਤੇ ਹਨ; ਉਨ੍ਹਾਂ ਨੇ ਸਾਡੀ ਸਾਂਝੇਦਾਰੀ ਦੀ ਸਮਰੱਥਾ ਦਿਖਾਈ ਹੈ।

ਸਪੀਕਰ ਮਹੋਦਯ, ਵਿਸ਼ਿਸ਼ਟ ਮੈਂਬਰ,

ਅਤੀਤ ਦੇ ਪ੍ਰਤੀਕ ਭਾਰਤੀ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਸਾਡੇ ਸਬੰਧਾਂ ਨੂੰ ਅੱਗੇ ਵਧਾਇਆ ਹੈ। ਲੇਕਿਨ ਸਾਡੀ ਪੀੜ੍ਹੀ ਨੂੰ ਇਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦਾ ਮਾਣ ਪ੍ਰਾਪਤ ਹੈ। ਮੈਂ ਰਾਸ਼ਟਰਪਤੀ ਬਾਈਡਨ ਨਾਲ ਸਹਿਮਤ ਹਾਂ ਕਿ ਇਹ ਇਸ ਸਦੀ ਦੀ ਇੱਕ ਨਿਰਣਾਇਕ ਸਾਂਝੇਦਾਰੀ ਹੈ। ਕਿਉਂਕਿ ਇਹ ਇੱਕ ਬੜੇ ਉਦੇਸ਼ ਦੀ ਪੂਰਤੀ ਕਰਦੀ ਹੈ। ਲੋਕਤੰਤਰ, ਜਨਸੰਖਿਆ ਅਤੇ ਨੀਅਤੀ ਸਾਨੂੰ ਉਹ ਉਦੇਸ਼ ਦਿੰਦੀ ਹੈ। ਗਲੋਬਲਾਈਜ਼ੇਸ਼ਨ ਦਾ ਇੱਕ ਪਰਿਣਾਮ ਸਪਲਾਈ ਚੇਨ ਦਾ ਅਤਿ-ਸੰਕੇਂਦ੍ਰਣ ਰਿਹਾ ਹੈ।

ਅਸੀਂ ਸਪਲਾਈ ਚੇਨ ਵਿੱਚ ਵਿਵਿਧਤਾ ਲਿਆਉਣ, ਵਿਕੇਂਦ੍ਰੀਕਰਣ ਅਤੇ ਲੋਕਤੰਤਰੀਕਰਣ ਕਰਨ ਦੇ ਲਈ ਮਿਲ ਕੇ ਕੰਮ ਕਰਾਂਗੇ। ਟੈਕਨੋਲੋਜੀ ਇੱਕੀਵੀਂ ਸਦੀ ਵਿੱਚ ਸੁਰੱਖਿਆ, ਸਮ੍ਰਿੱਧੀ ਅਤੇ ਅਗਵਾਈ ਦਾ ਨਿਰਧਾਰਣ ਕਰੇਗੀ। ਇਸ ਲਈ ਸਾਡੇ ਦੋਨਾਂ ਦੇਸ਼ਾਂ ਨੇ ਇੱਕ ਨਵੀਂ “ਮਹੱਤਵਪੂਰਨ ਅਤੇ ਉਭਰਦੀ ਟੈਕਨੋਲੋਜੀਆਂ ਦੇ ਲਈ ਪਹਿਲ” ਦੀ ਸਥਾਪਨਾ ਕੀਤੀ। ਸਾਡੀ ਗਿਆਨ ਸਾਂਝੇਦਾਰੀ ਮਾਨਵਤਾ ਦੀ ਸੇਵਾ ਕਰੇਗੀ ਅਤੇ ਜਲਵਾਯੂ ਪਰਿਵਰਤਨ, ਭੁੱਖ ਅਤੇ ਸਿਹਤ ਦੀ ਆਲਮੀ ਚੁਣੌਤੀਆਂ ਦਾ ਸਮਾਧਾਨ ਤਲਾਸ਼ੇਗੀ।

ਸਪੀਕਰ ਮਹੋਦਯ ਅਤੇ ਵਿਸ਼ਿਸ਼ਟ ਮੈਂਬਰਸ,

ਪਿਛਲੇ ਕੁਝ ਵਰ੍ਹੇ ਗੰਭੀਰ ਵਿਘਟਨਕਾਰੀ ਵਿਕਾਸ ਦੇ ਗਵਾਹ ਰਹੇ ਹਨ। ਯੂਕ੍ਰੇਨ ਸੰਘਰਸ਼ ਦੇ ਨਾਲ, ਯੁੱਧ ਯੂਰੋਪ ਵਿੱਚ ਲੌਟ ਆਇਆ ਹੈ। ਇਸ ਨਾਲ ਖੇਤਰ ਵਿੱਚ ਭਾਰੀ ਪੀੜਾ ਹੋ ਰਹੀ ਹੈ। ਕਿਉਂਕਿ ਇਸ ਵਿੱਚ ਪ੍ਰਮੁੱਖ ਸ਼ਕਤੀਆਂ ਸ਼ਾਮਲ ਹਨ, ਪਰਿਣਾਮ ਗੰਭੀਰ ਹੋਣਗੇ। ਗਲੋਬਲ ਸਾਉਥ ਦੇ ਦੇਸ਼ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹੋਏ ਹਨ। ਆਲਮੀ ਵਿਵਸਥਾ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾ ਦੇ ਸਨਮਾਨ, ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਅਤੇ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ ‘ਤੇ ਅਧਾਰਿਤ ਹੈ।

 “ਜਦੋਂ ਦਿਨ ਨਿਕਲਦਾ ਹੈ ਤਾਂ ਅਸੀਂ ਹਨੇਰੇ ਤੋਂ ਬਾਹਰ ਨਿਕਲਦੇ ਹਾਂ, ਪ੍ਰਜਵਲਿਤ ਅਤੇ ਨਿਡਰ, ਜਿਵੇਂ ਹੀ ਅਸੀਂ ਇਸ ਤੋਂ ਮੁਕਤ ਹੁੰਦੇ ਹਾਂ, ਨਵੀਂ ਸਵੇਰ ਖਿਲਦੀ ਹੈ। ਕਿਉਂਕਿ ਉੱਥੇ ਸਦਾ ਪ੍ਰਕਾਸ਼ ਹੈ, ਕਾਸ਼ ਅਸੀਂ ਇਸ ਨੂੰ ਮਹਿਸੂਸ ਕਰਨ ਦੇ ਲਈ ਲੋੜੀਂਦਾ ਸਾਹਸ ਰੱਖਦੇ।”

ਸਾਡੀ ਭਰੋਸੇਯੋਗ ਸਾਂਝੇਦਾਰੀ ਇਸ ਨਵੀਂ ਸਵੇਰ ਵਿੱਚ ਸੂਰਜ ਦੀ ਤਰ੍ਹਾ ਹੈ ਜੋ ਚਾਰੋਂ ਤਰਫ਼ ਪ੍ਰਕਾਸ਼ ਫੈਲਾਵੇਗੀ।

ਮੈਨੂੰ ਆਪਣੀ ਲਿਖੀ ਹੋਈ ਇੱਕ ਕਵਿਤਾ ਯਾਦ ਆਉਂਦੀ ਹੈ:

ਆਸਮਾਨ ਮੇਂ ਸਿਰ ਉਠਾ ਕੇ

ਘਣੇ ਬਾਦਲੋਂ ਕੋ ਚੀਰਕਰ

ਰੋਸ਼ਨੀ ਕਾ ਸੰਕਲਪ ਲੇਂ

ਅਭੀ ਤੋ ਸੂਰਜ ਉਗਾ ਹੈ

ਦ੍ਰਿੜ੍ਹ ਨਿਸਚੈ ਕਰ ਸਾਥ ਚਲਕਰ

ਹਰ ਮੁਸ਼ਕਿਲ ਕੋ ਪਾਰ ਕਰ

ਘੋਰ ਅੰਧੇਰੇ ਕੋ ਮਿਟਾਨੇ

ਅਭੀ ਤੋ ਸੂਰਜ ਉਗਾ ਹੈ।।

 

(आसमान में सिर उठाकर

घने बादलों को चीरकर

रोशनी का संकल्प लें

अभी तो सूरज उगा है।

दृढ़ निश्चय के साथ चलकर

हर मुश्किल को पार कर

घोर अंधेरे को मिटाने

अभी तो सूरज उगा है।।)

ਜੇਕਰ ਇਸ ਨੂੰ ਮੈਂ ਅੰਗ੍ਰੇਜ਼ੀ ਵਿੱਚ ਕਹਾਂ ਤਾਂ, ਇਹ ਹੈ:

Raising its head in the skies,

Piercing through the dense clouds,

With the promise of light,

The sun has just risen.

Armed with a deep resolve,

Overcoming all the odds,

To dispel the forces of darkness,

The sun has just risen.

ਸਪੀਕਰ ਮਹੋਦਯ ਅਤੇ ਵਿਸ਼ਿਸ਼ਟ ਮੈਂਬਰਸ,

ਅਸੀਂ ਅਲੱਗ-ਅਲੱਗ ਸਥਿਤੀਆਂ ਅਤੇ ਇਤਿਹਾਸ ਤੋਂ ਆਉਂਦੇ ਹਾਂ, ਲੇਕਿਨ ਅਸੀਂ ਇੱਕ ਬਰਾਬਰ ਦ੍ਰਿਸ਼ਟੀਕੋਣ ਅਤੇ ਇੱਕ ਬਰਾਬਰ ਨੀਤੀ ਨਾਲ ਇਕਜੁੱਟ ਹਾਂ। ਜਦੋਂ ਸਾਡੀ ਸਾਂਝੇਦਾਰੀ ਅੱਗੇ ਵਧਦੀ ਹੈ, ਆਰਥਿਕ ਲਚੀਲਾਪਨ ਵਧਦਾ ਹੈ, ਇਨੋਵੇਸ਼ਨ ਵਧਦਾ ਹੈ, ਵਿਗਿਆਨ ਫਲਦਾ-ਫੁੱਲਦਾ ਹੈ, ਗਿਆਨ ਅੱਗੇ ਵਧਦਾ ਹੈ, ਮਾਨਵਤਾ ਨੂੰ ਲਾਭ ਹੁੰਦਾ ਹੈ, ਸਾਡੇ ਸਮੁੰਦਰ ਅਤੇ ਆਸਮਾਨ ਸੁਰੱਖਿਅਤ ਹੁੰਦੇ ਹਨ ਇਸ ਨਾਲ ਲੋਕਤੰਤਰ ਉੱਜਵਲ ਹੋਵੇਗਾ ਅਤੇ ਦੁਨੀਆ ਇੱਕ ਬਿਹਤਰ ਜਗ੍ਹਾਂ ਹੋਵੇਗੀ।

ਇਹੀ ਸਾਡੀ ਸਾਂਝੇਦਾਰੀ ਦਾ ਮਿਸ਼ਨ ਹੈ। ਇਸ ਸਦੀ ਦੇ ਲਈ ਇਹੀ ਸਾਡਾ ਸੱਦਾ ਹੈ। ਸਪੀਕਰ ਮਹੋਦਯ ਅਤੇ ਵਿਸ਼ਿਸ਼ਟ ਮੈਂਬਰਸ, ਸਾਡੀ ਸਾਂਝੇਦਾਰੀ ਦੇ ਉੱਚ ਮਾਨਕਾਂ ਦੇ ਹਿਸਾਬ ਨਾਲ ਵੀ, ਇਹ ਯਾਤਰਾ ਇੱਕ ਮਹਾਨ ਸਕਾਰਾਤਮਕ ਪਰਿਵਰਤਨ ਵਿੱਚੋਂ ਇੱਕ ਹੈ। ਨਾਲ ਮਿਲ ਕੇ, ਅਸੀਂ ਇਹ ਪ੍ਰਦਰਸ਼ਿਤ ਕਰਾਂਗੇ ਕਿ ਲੋਕਤੰਤਰ ਮਾਇਨੇ ਰੱਖਦਾ ਹੈ ਅਤੇ ਲੋਕਤੰਤਰ ਪਰਿਣਾਮ ਦਿੰਦਾ ਹੈ। ਮੈਂ ਭਾਰਤ-ਅਮਰੀਕਾ ਸਾਂਝੇਦਾਰੀ ਦੇ ਲਈ ਤੁਹਾਡੇ ਨਿਰੰਤਰ ਸਮਰਥਨ ‘ਤੇ ਭਰੋਸਾ ਕਰਦਾ ਹਾਂ।

ਜਦੋਂ ਮੈਂ 2016 ਵਿੱਚ ਇੱਥੇ ਆਇਆ ਸੀ, ਤਾਂ ਮੈਂ ਕਿਹਾ ਸੀ ਕਿ “ਸਾਡਾ ਰਿਸ਼ਤਾ ਇੱਕ ਮਹੱਤਵਪੂਰਨ ਭਵਿੱਖ ਦੇ ਲਈ ਤਿਆਰ ਹੈ।” ਉਹ ਭਵਿੱਖ ਅੱਜ ਹੈ। ਇਸ ਸਨਮਾਨ ਦੇ ਲਈ ਇੱਕ ਵਾਰ ਫਿਰ ਸਪੀਕਰ ਮਹੋਦਯ, ਉਪਰਾਸ਼ਟਰਪਤੀ ਮਹੋਦਯ ਅਤੇ ਵਿਸ਼ਿਸ਼ਟ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।

ਈਸ਼ਵਰ ਅਮਰੀਕਾ ਨੂੰ ਆਪਣਾ ਅਸ਼ੀਰਵਾਦ ਦੇਵੇ।

ਜੈ ਹਿੰਦ।

ਭਾਰਤ-ਅਮਰੀਕਾ ਮਿੱਤਰਤਾ ਜ਼ਿੰਦਾਬਾਦ।

 

 

 

 

 

 

 

 

 

 

 

 

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'We bow to all the great women and men who made our Constitution': PM Modi extends Republic Day wishes

Media Coverage

'We bow to all the great women and men who made our Constitution': PM Modi extends Republic Day wishes
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਜਨਵਰੀ 2025
January 26, 2025

Appreciation for PM Modi’s Vision for Taking India to New Heights on 76 Republic Day

Citizens Appreciate PM Modi’s Commitment to Celebrate Unsung Heroes Amongst Us – People’s Padma