ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਸ਼ਸਤਰ ਸੀਮਾ ਬਲ ਦੇ ਸਥਾਪਨਾ ਦਿਵਸ 'ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਸਐੱਸਬੀ ਦਾ ਅਟੁੱਟ ਸਮਰਪਣ ਸੇਵਾ ਦੀਆਂ ਉੱਚਤਮ ਰਵਾਇਤਾਂ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਦੀ ਡਿਊਟੀ ਦੀ ਭਾਵਨਾ ਦੇਸ਼ ਦੀ ਸੁਰੱਖਿਆ ਦਾ ਇੱਕ ਮਜ਼ਬੂਤ ਥੰਮ੍ਹ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਚੁਣੌਤੀਪੂਰਨ ਖੇਤਰਾਂ ਤੋਂ ਲੈ ਕੇ ਓਪਰੇਸ਼ਨ ਦੇ ਸਭ ਤੋਂ ਔਖੇ ਹਾਲਾਤ ਤੱਕ, ਐੱਸਐੱਸਬੀ ਹਮੇਸ਼ਾ ਸੁਚੇਤ ਰਹਿੰਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ;
"ਸਸ਼ਸਤਰ ਸੀਮਾ ਬਲ ਦੇ ਸਥਾਪਨਾ ਦਿਵਸ 'ਤੇ, ਮੈਂ ਫੋਰਸ ਨਾਲ ਜੁੜੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੰਦਾ ਹਾਂ। ਐੱਸਐੱਸਬੀ ਦਾ ਅਟੁੱਟ ਸਮਰਪਣ ਸੇਵਾ ਦੀਆਂ ਉੱਚ ਰਵਾਇਤਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਡਿਊਟੀ ਦੀ ਭਾਵਨਾ ਸਾਡੇ ਦੇਸ਼ ਦੀ ਸੁਰੱਖਿਆ ਦਾ ਇੱਕ ਮਜ਼ਬੂਤ ਥੰਮ੍ਹ ਬਣੀ ਹੋਈ ਹੈ। ਚੁਣੌਤੀਪੂਰਨ ਖੇਤਰਾਂ ਤੋਂ ਲੈ ਕੇ ਓਪਰੇਸ਼ਨ ਦੇ ਸਭ ਤੋਂ ਔਖੇ ਹਾਲਾਤ ਤੱਕ, ਐੱਸਐੱਸਬੀ ਹਮੇਸ਼ਾ ਸੁਚੇਤ ਰਹਿੰਦਾ ਹੈ। ਮੈਂ ਉਨ੍ਹਾਂ ਨੂੰ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
@SSB_INDIA"
On the Raising Day of the Sashastra Seema Bal, I extend my greetings to all personnel associated with this force. SSB’s unwavering dedication reflects the highest traditions of service. Their sense of duty remains a strong pillar of our nation’s safety. From challenging terrains… pic.twitter.com/ic6CEYt3Kw
— Narendra Modi (@narendramodi) December 20, 2025


