ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਨਵਾਂ ਮੈਗਾ ਟੈਕਸਟਾਈਲ ਪਾਰਕ, ਮੇਕ ਇਨ ਇੰਡੀਆ ਪਹਿਲ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪਾਰਕ ਰਾਜ ਦੇ ਲਈ ਵਿਕਾਸ ਦੇ ਨਵੇਂ ਦ੍ਵਾਰ ਖੋਲ੍ਹੋਗਾ।
ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਇਸ ਮੈਗਾ ਟੈਕਸਟਾਈਲ ਪਾਰਕ ਨਾਲ ਜਿੱਥੇ ਮੇਕ ਇਨ ਇੰਡੀਆ ਦੀ ਸਾਡੀ ਪਹਿਲ ਨੂੰ ਹੋਰ ਮਜ਼ਬੂਤੀ ਮਿਲੇਗੀ, ਉੱਥੇ ਹੀ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਾਲ-ਨਾਲ ਰਾਜ ਵਿੱਚ ਵਿਕਾਸ ਦੇ ਨਵੇਂ ਦ੍ਵਾਰ ਖੁਲੱਣਗੇ। #PragatiKaPMMitra’’
मध्य प्रदेश के धार जिले में इस मेगा टेक्सटाइल पार्क से जहां मेक इन इंडिया की हमारी पहल को और मजबूती मिलेगी, वहीं युवाओं के लिए रोजगार के साथ-साथ राज्य में विकास के नए द्वार खुलेंगे। #PragatiKaPMMitra https://t.co/DsFAzHGvsw
— Narendra Modi (@narendramodi) May 21, 2023


