Share
 
Comments
"ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੇ ਤਬਦੀਲੀ ਦੀ ਜ਼ਿੰਮੇਵਾਰੀ ਸੰਭਾਲ਼ੀ ਅਤੇ ਸਰਕਾਰ ਨੇ ਹਰ ਸੰਭਵ ਮਦਦ ਕੀਤੀ"
"ਗੋਧਰਾ ਵਿੱਚ ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਨਰਮਦਾ ਵਿੱਚ ਬਿਰਸਾ ਮੁੰਡਾ ਯੂਨੀਵਰਸਿਟੀ ਉੱਚ ਸਿੱਖਿਆ ਦੇ ਉੱਤਮ ਅਦਾਰੇ ਹਨ"
"ਪਹਿਲੀ ਵਾਰ, ਆਦਿਵਾਸੀ ਸਮਾਜ ਨੇ ਵਿਕਾਸ ਅਤੇ ਨੀਤੀ-ਨਿਰਮਾਣ ਵਿੱਚ ਵਧਦੀ ਭਾਗੀਦਾਰੀ ਦੀ ਭਾਵਨਾ ਮਹਿਸੂਸ ਕੀਤੀ ਹੈ"
"ਆਦਿਵਾਸੀਆਂ ਲਈ ਗੌਰਵ ਅਤੇ ਆਸਥਾ ਦੇ ਸਥਾਨਾਂ ਦਾ ਵਿਕਾਸ ਟੂਰਿਜ਼ਮ ਨੂੰ ਬਹੁਤ ਹੁਲਾਰਾ ਦੇਵੇਗਾ"

ਭਾਰਤ ਮਾਤਾ ਕੀ ਜੈ ।

ਭਾਰਤ ਮਾਤਾ ਕੀ ਜੈ ।

ਭਾਰਤ ਮਾਤਾ ਕੀ ਜੈ ।

ਅੱਜ ਗੁਜਰਾਤ ਅਤੇ ਦੇਸ਼ ਦੇ ਆਦਿਵਾਸੀ ਸਮਾਜ ਦੇ ਲਈ, ਆਪਣੇ ਜਨਜਾਤੀਯ ਸਮੂਹ ਦੇ ਲਈ ਅਤਿਅੰਤ ਮਹੱਤਵਪੂਰਨ ਦਿਨ ਹੈ। ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਮਾਨਗੜ੍ਹ ਧਾਮ ਵਿੱਚ ਸਾਂ, ਅਤੇ ਮਾਨਗੜ੍ਹ ਧਾਮ ਵਿੱਚ ਗੋਵਿੰਦ ਗੁਰੂ ਸਹਿਤ ਹਜ਼ਾਰਾਂ ਸ਼ਹੀਦ ਆਦਿਵਾਸੀ ਭਾਈ-ਭੈਣਾਂ ਨੂੰ ਸ਼ਰਧਾ-ਸੁਮਨ ਅਰਪਣ ਕਰਕੇ, ਉਨ੍ਹਾਂ ਨੂੰ ਨਮਨ ਕਰਕੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਆਦਿਵਾਸੀਆਂ ਦੀ ਮਹਾਨ ਬਲੀਦਾਨ ਗਾਥਾ ਨੂੰ ਪ੍ਰਣਾਮ ਕਰਨ ਦਾ ਮੈਨੂੰ ਅਵਸਰ ਮਿਲਿਆ। ਅਤੇ ਹੁਣ ਤੁਹਾਡੇ ਦਰਮਿਆਨ ਜੰਬੂਘੋੜਾ ਵਿੱਚ ਆ ਗਿਆ, ਅਤੇ ਆਪਣਾ ਇਹ ਜੰਬੂਘੋੜਾ ਸਾਡੇ ਆਦਿਵਾਸੀ ਸਮਾਜ ਦੇ ਮਹਾਨ ਬਲੀਦਾਨਾਂ ਦਾ ਸਾਥਖੀ ਰਿਹਾ ਹੈ। ਸ਼ਹੀਦ ਜੋਰਿਯਾ ਪਰਮੇਸ਼ਵਰ, ਰੂਪਸਿੰਘ ਨਾਇਕ, ਗਲਾਲਿਯਾ ਨਾਇਕ, ਰਜਵਿਦਾ ਨਾਇਕ ਅਤੇ ਬਾਬਰਿਯਾ ਗਲਮਾ ਨਾਇਕ ਜਿਹੇ ਅਮਰ ਸ਼ਹੀਦਾਂ ਨੂੰ ਅੱਜ ਨਮਨ ਕਰਨ ਦਾ ਅਵਸਰ ਹੈ। ਸੀਸ ਝੁਕਾਉਣ ਦਾ ਅਵਸਰ ਹੈ। ਅੱਜ ਜਨਜਾਤੀਯ ਸਮਾਜ, ਆਦਿਵਾਸੀ ਸਮਾਜ ਦੇ ਗੌਰਵ ਨਾਲ ਜੁੜੀ ਹੋਈ ਅਤੇ ਇਸ ਪੂਰੇ ਵਿਸਤਾਰ ਦੇ ਲਈ ਆਰੋਗਯ, ਸਿੱਖਿਆ, ਕੌਸ਼ਲ, ਵਿਕਾਸ ਐਸੀਆਂ ਅਨੇਕ ਮਹੱਤਵਪੂਰਨ ਮੂਲਭੂਤ  ਚੀਜ਼ਾਂ, ਉਨ੍ਹਾਂ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਅਤੇ ਲੋਕਅਰਪਣ ਹੋ ਰਿਹਾ ਹੈ। ਗੋਵਿੰਦ ਗੁਰੂ ਯੂਨੀਵਰਸਿਟੀ ਉਨ੍ਹਾਂ ਦੇ ਪ੍ਰਸ਼ਾਸਨ ਦਾ ਜੋ ਕੈਂਪਸ ਹੈ, ਅਤੇ ਬਹੁਤ ਹੀ ਸੁੰਦਰ ਬਣਿਆ ਹੈ, ਅਤੇ ਇਸ ਖੇਤਰ ਵਿੱਚ ਕੇਂਦਰੀ ਵਿਦਿਆਲਾ ਬਣਨ ਕੇ ਕਾਰਨ, ਸੈਂਟਰਲ ਸਕੂਲ ਬਣਨ ਦੇ ਕਾਰਨ ਮੇਰੀ ਆਉਣ ਵਾਲੀ ਪੀੜ੍ਹੀ ਇਸ ਦੇਸ਼ ਵਿੱਚ ਝੰਡਾ ਲਹਿਰਾਏ ਐਸਾ ਕੰਮ ਅਸੀਂ ਇੱਥੇ ਕਰ ਰਹੇ ਹਾਂ। ਇਨ੍ਹਾਂ ਸਾਰੀਆਂ ਯੋਜਨਾਵਾਂ ਦੇ ਲਈ ਇਤਨੀ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਆਪ ਸਾਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਅਭਿਨੰਦਨ।

ਭਾਈਓ-ਭੈਣੋਂ,

ਜੰਬੂਘੋੜਾ ਮੇਰੇ ਲਈ ਕੋਈ ਨਵਾਂ ਨਹੀਂ ਹੈ। ਕਈ ਵਾਰ ਆਇਆ ਹਾਂ, ਅਤੇ ਜਦੋਂ ਵੀ ਮੈਂ ਇਸ ਧਰਤੀ 'ਤੇ ਆਉਂਦਾ ਹਾਂ, ਤਦ ਐਸਾ ਲਗਦਾ ਹੈ ਕਿ ਜਿਵੇਂ ਕੋਈ ਪੁਣਯ ਸਥਲ (ਪਵਿੱਤਰ ਸਥਾਨ) 'ਤੇ ਆਇਆ ਹਾਂ। ਜੰਬੂਘੋੜਾ ਅਤੇ ਪੂਰੇ ਖੇਤਰ ਵਿੱਚ ਜੋ ‘ਨਾਇਕੜਾ ਅੰਦੋਲਨ’ ਨੇ 1857 ਦੀ ਕ੍ਰਾਂਤੀ ਵਿੱਚ ਨਵੀਂ ਊਰਜਾ ਭਰਨ ਦਾ ਕੰਮ ਕੀਤਾ ਸੀ, ਨਵੀਂ ਚੇਤਨਾ ਪ੍ਰਗਟ ਕੀਤੀ ਸੀ। ਪਰਮੇਸ਼ਵਰ ਜੋਰਿਯਾ ਜੀ ਨੇ ਇਸ ਅੰਦੋਲਨ ਦਾ ਵਿਸਤਾਰ ਕੀਤਾ ਸੀ, ਅਤੇ ਉਨ੍ਹਾਂ ਦੇ ਨਾਲ ਰੂਪ ਸਿੰਘ ਨਾਇਕ ਵੀ ਜੁੜ ਗਏ। ਅਤੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੀ ਨਾ ਹੋਵੇ ਕਿ 1857 ਵਿੱਚ ਜਿਸ ਕ੍ਰਾਂਤੀ ਦੀ ਅਸੀਂ ਚਰਚਾ ਕਰਦੇ ਹਾਂ, ਉਸ ਕ੍ਰਾਂਤੀ ਵਿੱਚ ਤਾਤਿਆ ਟੋਪੇ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਤਾਤਿਆ ਟੋਪੇ ਦੇ ਸਾਥੀਦਾਰ ਦੇ ਰੂਪ ਵਿੱਚ ਲੜਾਈ ਲੜਨ ਵਾਲੇ ਇਸ ਧਰਤੀ ਦੇ ਵੀਰਬੰਕਾ ਦੇ ਸਨ।

ਸੀਮਿਤ ਸੰਸਾਧਨ ਹੋਣ ਦੇ ਬਾਵਜੂਦ ਅਦਭੁਤ ਸਾਹਸ, ਮਾਤ੍ਰਭੂਮੀ ਦੇ ਲਈ ਪ੍ਰੇਮ, ਉਨ੍ਹਾਂ ਨੇ ਅੰਗ੍ਰੇਜ਼ੀ ਹਕੂਮਤ ਨੂੰ ਹਿਲਾ ਦਿੱਤਾ ਸੀ। ਅਤੇ ਬਲੀਦਾਨ ਦੇਣ ਵਿੱਚ ਕਦੇ ਪਿੱਛੇ ਵੀ ਨਹੀਂ ਰਹੇ। ਅਤੇ ਜਿਸ ਪੇੜ ਦੇ ਹੇਠਾਂ ਵੀਰਾਂ ਨੂੰ ਫਾਂਸੀ ਦਿੱਤੀ ਗਈ ਸੀ, ਮੇਰਾ ਇਹ ਸੁਭਾਗ ਹੈ ਕਿ ਉੱਥੇ ਜਾ ਕੇ ਮੈਨੂੰ ਉਸ ਪਵਿੱਤਰ ਸਥਲ ਦੇ ਸਾਹਮਣੇ ਸੀਸ  ਝੁਕਾਉਣ ਦਾ ਅਵਸਰ ਮਿਲਿਆ। 2012 ਵਿੱਚ ਮੈਂ ਉੱਥੇ ਇੱਕ ਪੁਸਤਕ ਦਾ ਵਿਮੋਚਨ ਵੀ ਕੀਤਾ ਸੀ।

ਸਾਥੀਓ,

ਗੁਜਰਾਤ ਵਿੱਚ ਬਹੁਤ ਪਹਿਲਾਂ ਤੋਂ ਹੀ ਅਸੀਂ ਇੱਕ ਮਹੱਤਵਪੂਰਨ ਕੰਮ ਸ਼ੁਰੂ ਕੀਤਾ। ਸ਼ਹੀਦਾਂ ਦੇ ਨਾਮ ਦੇ ਨਾਲ ਸਕੂਲਾਂ ਦੇ ਨਾਮਕਰਣ ਦੀ ਪਰੰਪਰਾ ਸ਼ੁਰੂ ਕੀਤੀ ਗਈ। ਜਿਸ ਨਾਲ ਕਿ ਉਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਚਲੇ ਕਿ ਉਨ੍ਹਾਂ ਦੇ ਪੂਰਵਜਾਂ ਨੇ ਕੈਸੇ ਪਰਾਕ੍ਰਮ ਕੀਤੇ ਸਨ। ਅਤੇ ਇਸੇ ਸੋਚ ਦੇ ਕਾਰਨ ਵਡੇਕ ਅਤੇ ਦਾਂਡਿਯਾਪੁਰਾ ਦੇ ਸਕੂਲਾਂ ਦੇ ਨਾਮ ਸੰਤ ਜੋਰਿਯਾ ਪਰਮੇਸ਼ਵਰ ਅਤੇ ਰੂਪਸਿੰਘ ਨਾਇਕ ਦੇ ਨਾਮ ਦੇ ਨਾਲ ਜੋੜ ਕੇ, ਉਨ੍ਹਾਂ ਨੂੰ ਅਸੀਂ ਅਮਰਤਵ ਦੇ ਰਹੇ ਹਾਂ। ਅੱਜ ਇਹ ਸਕੂਲ ਨਵੇਂ ਰੰਗ-ਰੂਪ, ਸਾਜ-ਸੱਜਾ ਦੇ ਨਾਲ ਅਤੇ ਆਧੁਨਿਕ ਵਿਵਸਥਾਵਾਂ ਦੇ ਨਾਲ ਤਿਆਰ ਹੋ ਗਏ ਹਨ। ਅਤੇ ਇਨ੍ਹਾਂ ਸਕੂਲਾਂ ਵਿੱਚ ਇਨ੍ਹਾਂ ਦੋਨੋਂ ਆਦਿਵਾਸੀ ਨਾਇਕਾਂ ਦੀ ਸ਼ਾਨਦਾਰ ਪ੍ਰਤਿਮਾ ਦਾ ਅੱਜ ਲੋਕਅਰਪਣ ਦਾ ਮੈਨੂੰ ਸੁਭਾਗ ਮਿਲਿਆ। ਇਹ ਸਕੂਲ ਹੁਣ ਸਿੱਖਿਆ ਅਤੇ ਆਜ਼ਾਦੀ ਦੀ ਲੜਾਈ ਵਿੱਚ ਜਨਜਾਤੀਯ ਸਮਾਜ ਦੇ ਯੋਗਦਾਨ, ਉਸ ਦੇ ਸ਼ਿਕਸ਼ਣ (ਸਿੱਖਿਆ) ਦਾ ਸਹਿਜ ਹਿੱਸਾ ਬਣ ਜਾਵੇਗੀ।

ਭਾਈਓ-ਭੈਣੋਂ,

ਤੁਸੀਂ ਵੀ ਜਾਣਦੇ ਹੋਵੋਗੇ 20-22 ਸਾਲ ਪਹਿਲਾਂ ਤੁਸੀਂ ਮੈਨੂੰ ਜਦੋਂ ਗੁਜਰਾਤ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਸ ਜ਼ਮਾਨੇ ਵਿੱਚ ਆਪਣੇ ਆਦਿਵਾਸੀ ਵਿਸਤਾਰਾਂ ਦੀ ਕੀ ਦਸ਼ਾ ਸੀ, ਜ਼ਰਾ ਯਾਦ ਕਰੋ। ਅੱਜ 20-22 ਸਾਲ ਦੇ ਯੁਵਕ-ਯੁਵਤੀਆਂ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ, ਕਿ ਤੁਸੀਂ ਕੈਸੀ ਮੁਸੀਬਤ ਵਿੱਚ ਜੀਂਦੇ ਸਨ। ਅਤੇ ਪਹਿਲਾਂ ਜੋ ਲੋਕ ਦਹਾਕਿਆਂ ਤੱਕ ਸੱਤਾ ਵਿੱਚ ਬੈਠੇ ਰਹੇ, ਉਨ੍ਹਾਂ ਨੇ  ਆਦਿਵਾਸੀ ਅਤੇ ਬਿਨਾ ਆਦਿਵਾਸੀ ਵਿਸਤਾਰਾਂ ਦੇ ਦਰਮਿਆਨ ਵਿਕਾਸ ਦੀ ਬੜੀ ਖਾਈ ਪੈਦਾ ਕਰ ਦਿੱਤੀ। ਭੇਦਭਾਵ ਭਰ-ਭਰ ਕੇ ਭਰਿਆ ਸੀ। ਆਦਿਵਾਸੀ ਖੇਤਰਾਂ ਵਿੱਚ ਮੂਲਭੂਤ ਸੁਵਿਧਾਵਾਂ ਦਾ ਅਭਾਵ ਅਤੇ ਹਾਲਤ ਤਾਂ ਐਸੇ ਸਨ ਕਿ ਸਾਡੇ ਆਦਿਵਾਸੀ ਵਿਸਤਾਰਾਂ ਵਿੱਚ ਬੱਚਿਆਂ ਨੂੰ ਸਕੂਲ ਜਾਣਾ ਹੋਵੇ ਤਾਂ ਵੀ ਪਰੇਸ਼ਾਨੀ ਸੀ। ਸਾਡੇ ਠੱਕਰਬਾਪਾ ਦੇ ਆਸ਼ਰਮ ਦੀਆਂ ਥੋੜ੍ਹੀਆਂ-ਬਹੁਤ ਸਕੂਲਾਂ ਤੋਂ ਗੱਡੀਆਂ ਚਲਦੀਆਂ ਸਨ। ਖਾਣ-ਪੀਣ ਦੀ ਸਮੱਸਿਆ ਸੀ, ਕੁਪੋਸ਼ਣ ਦੀ ਸਮੱਸਿਆ, ਸਾਡੀਆਂ ਲੜਕੀਆਂ ਉਨ੍ਹਾਂ ਦਾ ਜੋ 13-14 ਸਾਲ ਦੀ ਉਮਰ ਵਿੱਚ ਜੋ ਸਰੀਰਕ ਵਿਕਾਸ ਹੋਣਾ ਚਾਹੀਦਾ ਹੈ, ਉਹ ਵੀ ਵਿਚਾਰੀ ਉਸ ਤੋਂ ਵੰਚਿਤ ਰਹਿੰਦੀ ਸੀ। ਇਸ ਸਥਿਤੀ ਤੋਂ ਮੁਕਤੀ ਦੇ ਲਈ ਸਬਕਾ ਪ੍ਰਯਾਸ ਦੀ ਭਾਵਨਾ ਨਾਲ ਅਸੀਂ ਕੰਮ ਨੂੰ ਅੱਗੇ ਵਧਾਇਆ। ਅਤੇ ਪਰਿਵਰਤਨ ਲਿਆਉਣ ਦੇ ਲਈ ਉਸ ਦੀ ਕਮਾਨ ਮੇਰੇ ਆਦਿਵਾਸੀ ਭਾਈ-ਭੈਣਾਂ ਨੇ ਸੰਭਾਲ਼ੀ ਅਤੇ ਮੇਰੇ ਮੋਢੇ ਨਾਲ ਮੋਢਾ ਮਿਲਾ ਕੇ ਉਹ ਕਰਕੇ ਦੱਸਿਆ। ਅਤੇ ਅੱਜ ਦੇਖੋ, ਅੱਜ ਹਜ਼ਾਰਾਂ ਆਦਿਵਾਸੀ ਭਾਈ-ਭੈਣ, ਲੱਖਾਂ ਲੋਕ ਕਿਤਨੇ ਸਾਰੇ ਪਰਿਵਰਤਨ ਦਾ ਲਾਭ ਲੈ ਰਹੇ ਹਨ। ਪਰੰਤੂ ਇੱਕ ਬਾਤ ਨਹੀਂ ਭੁੱਲਣੀ ਚਾਹੀਦੀ ਕਿ ਇਹ ਸਭ ਕੋਈ ਇੱਕ ਰਾਤ, ਇੱਕ ਦਿਨ ਵਿੱਚ ਨਹੀਂ ਆਇਆ। ਉਸ ਦੇ ਲਈ ਬਹੁਤ ਮਿਹਨਤ ਕਰਨੀ ਪਈ ਹੈ। ਯੋਜਨਾਵਾਂ ਬਣਾਉਣੀਆਂ ਪਈਆਂ ਹਨ, ਆਦਿਵਾਸੀ ਪਰਿਵਾਰਾਂ ਨੇ ਵੀ ਘੰਟਿਆਂ ਦੀ ਜਹਿਮਤ ਕਰਕੇ, ਮੇਰਾ ਸਾਥ ਦੇ ਕੇ ਇਸ ਪਰਿਵਰਤਨ ਨੂੰ ਧਰਤੀ ’ਤੇ ਉਤਾਰਿਆ ਹੈ। ਅਤੇ ਤੇਜ਼ੀ ਨਾਲ ਬਦਲਾਅ ਲਿਆਉਣ ਦੇ ਲਈ ਆਦਿਵਾਸੀ ਪੱਟੇ ਦੀ ਬਾਤ ਹੋਵੇ ਤਾਂ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਸਕੂਲ ਤੱਕ ਲਗਭਗ ਦਸ ਹਜ਼ਾਰ ਨਵੇਂ ਸਕੂਲ ਬਣਾਏ, ਦਸ ਹਜ਼ਾਰ। ਤੁਸੀਂ ਵਿਚਾਰ ਕਰੋ, ਦਰਜਨਾਂ ਏਕਲਵਯ ਮਾਡਲ ਸਕੂਲ, ਲੜਕੀਆਂ ਦੇ ਲਈ ਖਾਸ ਰੈਜ਼ੀਡੈਂਸ਼ੀਅਲ ਸਕੂਲ, ਆਸ਼ਰਮ ਸਕੂਲਾਂ ਨੂੰ ਆਧੁਨਿਕ ਬਣਾਇਆ ਅਤੇ ਸਾਡੀਆਂ ਲੜਕੀਆਂ ਸਕੂਲ ਵਿੱਚ ਜਾਣ ਉਸ ਦੇ ਲਈ ਫ੍ਰੀ ਬੱਸ ਦੀ ਸੁਵਿਧਾ ਵੀ ਦਿੱਤੀ ਤਾਂ ਜਿਸ ਨਾਲ ਸਾਡੀਆਂ ਲੜਕੀਆਂ ਪੜ੍ਹਨ। ਸਕੂਲਾਂ ਵਿੱਚ ਪੌਸ਼ਟਿਕ ਆਹਾਰ ਉਪਲਬਧ ਕਰਵਾਇਆ।

ਭਾਈਓ-ਭੈਣੋਂ,

ਤੁਹਾਨੂੰ ਯਾਦ ਹੋਵੇਗਾ ਕਿ ਜੂਨ ਮਹੀਨੇ ਵਿੱਚ ਤੇਜ਼ ਧੁੱਪ ਵਿੱਚ ਮੈਂ ਅਤੇ ਮੇਰੇ ਸਾਥੀ ਕੰਨਿਆ ਕੇਲਵਣੀ ਰਥ ਨੂੰ ਲੈ ਕੇ ਪਿੰਡ-ਪਿੰਡ ਭਟਕਦੇ ਸਨ। ਪਿੰਡ-ਪਿੰਡ ਜਾਂਦੇ ਸਨ, ਅਤੇ ਲੜਕੀਆਂ ਨੂੰ ਪੜ੍ਹਾਉਣ ਦੇ ਲਈ ਭੀਖ ਮੰਗਦੇ ਸਨ। ਸਾਡੇ ਆਦਿਵਾਸੀ ਭਾਈਓ-ਭੈਣੋਂ, ਉਨ੍ਹਾਂ ਦੇ ਖੇਤਰ ਵਿੱਚ ਸਿੱਖਿਆ ਦੇ ਲਈ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਸਨ। ਆਪ ਵਿਚਾਰ ਕਰੋ, ਉਮਰਗਾਂਵ ਤੋਂ ਅੰਬਾਜੀ ਇਤਨਾ ਬੜਾ ਸਾਡਾ ਆਦਿਵਾਸੀ ਪੱਟਾ, ਇੱਥੇ ਵੀ ਸਾਡੇ ਆਦਿਵਾਸੀ ਯੁਵਕ-ਯੁਵਤੀਆਂ ਨੂੰ ਡਾਕਟਰ ਬਣਨ ਦਾ ਮਨ ਹੋਵੇ, ਇੰਜੀਨੀਅਰ ਬਣਨ ਦਾ ਮਨ ਹੋਵੇ ਪਰੰਤੂ ਸਾਇੰਸ ਦਾ ਸਕੂਲ ਹੀ ਨਾ ਹੋਵੇ ਤਾਂ ਕਿੱਥੇ ਨਸੀਬ ਖੁੱਲ੍ਹਣ? ਅਸੀਂ ਉਸ ਸਮੱਸਿਆ ਦਾ ਵੀ ਸਮਾਧਾਨ ਕੀਤਾ ਅਤੇ ਬਾਰ੍ਹਵੀਂ ਕਲਾਸ ਤੱਕ ਸਾਇੰਸ ਦੇ ਸਕੂਲ ਸ਼ੁਰੂ ਕੀਤੇ। ਅਤੇ ਅੱਜ ਦੇਖੋ, ਇਨ੍ਹਾਂ ਦੋ ਦਹਾਕਿਆਂ ਵਿੱਚ 11 ਸਾਇੰਸ ਕਾਲਜ, 11 ਕਮਰਸ ਕਾਲਜ, 23 ਆਰਟਸ ਕਾਲਜ ਅਤੇ ਸੈਂਕੜੇ ਹੋਸਟਲ ਖੋਲ੍ਹੇ। ਇੱਥੇ ਮੇਰੇ ਆਦਿਵਾਸੀ ਯੁਵਕ-ਯੁਵਤੀਆਂ ਦੀ ਜ਼ਿੰਦਗੀ ਸਭ ਤੋਂ ਅੱਗੇ ਵਧੇ, ਉਸ ਦੇ ਲਈ ਕੰਮ ਕੀਤਾ, 20-25 ਸਾਲ ਪਹਿਲਾਂ ਗੁਜਰਾਤ ਦੇ ਆਦਿਵਾਸੀ ਖੇਤਰਾਂ ਵਿੱਚ ਸਕੂਲਾਂ ਦੀ ਭਾਰੀ ਕਮੀ ਸੀ। ਅਤੇ ਅੱਜ ਦੋ-ਦੋ ਜਨਜਾਤੀਯ ਯੂਨੀਵਰਸਿਟੀਆਂ ਹਨ। ਗੋਧਰਾ ਵਿੱਚ ਗੋਵਿੰਦ ਗੁਰੂ ਯੂਨੀਵਰਸਿਟੀ ਅਤੇ ਨਰਮਦਾ ਵਿੱਚ ਬਿਰਸਾ ਮੁੰਡਾ ਵਿਸ਼ਵਵਿਦਿਆਲਾ(ਯੂਨੀਵਰਸਿਟੀ), ਉੱਚ ਸਿੱਖਿਆ ਦੇ ਬਿਹਤਰੀਨ ਸੰਸਥਾਨ ਹਨ। ਇੱਥੇ ਉੱਤਮ ਤੋਂ ਉੱਤਮ ਉੱਚ ਸਿੱਖਿਆ ਦੇ ਲਈ ਵਿਵਸਥਾਵਾਂ, ਅਤੇ ਇਨ੍ਹਾਂ ਸਭ ਦਾ ਬੜੇ ਤੋਂ ਬੜਾ ਫਾਇਦਾ ਮੇਰੇ ਆਦਿਵਾਸੀ ਸਮਾਜ ਦੀ ਆਉਣ ਵਾਲੀ ਪੀੜ੍ਹੀ ਦੇ ਲਈ ਹੋ ਰਿਹਾ ਹੈ।  ਨਵੇਂ ਕੈਂਪਸ ਬਣਨ ਦੇ ਕਾਰਨ ਗੋਵਿੰਦ ਗੁਰੂ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਸੁਵਿਧਾ ਦਾ ਹੋਰ ਵੀ ਵਿਸਤਾਰ ਵਧੇਗਾ, ਇੱਕ ਪ੍ਰਕਾਰ ਨਾਲ ਅਹਿਮਦਾਬਾਦ ਦੀ ਸਕਿੱਲ ਯੂਨੀਵਰਸਿਟੀ, ਉਸ ਦਾ ਇੱਕ ਕੈਂਪਸ, ਪੰਚਮਹਿਲ ਸਹਿਤ ਜਨਜਾਤੀਯ ਖੇਤਰ ਦੇ ਨੌਜਵਾਨਾਂ ਨੂੰ ਉਸ ਦਾ ਵੀ ਲਾਭ ਮਿਲਣ ਵਾਲਾ ਹੈ। ਇਹ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜਿੱਥੇ ਡ੍ਰੋਨ ਪਾਇਲਟ ਲਾਇਸੈਂਸ ਦੇਣ ਦੀ ਸਿੱਖਿਆ ਸ਼ੁਰੂ ਹੋਈ ਹੈ। ਜਿਸ ਨਾਲ ਸਾਡੇ ਆਦਿਵਾਸੀ ਯੁਵਕ-ਯੁਵਤੀਆਂ ਡ੍ਰੋਨ ਚਲਾ ਸਕਣ, ਅਤੇ ਆਧੁਨਿਕ ਦੁਨੀਆ ਵਿੱਚ ਪ੍ਰਵੇਸ਼ ਕਰ ਸਕਣ। 'ਵਨਬੰਧੂ ਕਲਿਆਣ ਯੋਜਨਾ' ਨੇ ਉਨ੍ਹਾਂ ਬੀਤੇ ਦਹਾਕਿਆਂ ਵਿੱਚ ਜਨਜਾਤੀਯ ਜ਼ਿਲ੍ਹਿਆਂ ਦਾ ਸਰਬਪੱਖੀ ਵਿਕਾਸ ਕੀਤਾ ਹੈ ਅਤੇ 'ਵਨਬੰਧੂ ਕਲਿਆਣ ਯੋਜਨਾ' ਦੀ ਵਿਸ਼ੇਸ਼ਤਾ ਇਹ ਹੈ ਕਿ, ਕੀ ਚਾਹੀਦਾ ਹੈ, ਕਿਤਨਾ ਚਾਹੀਦਾ ਹੈ ਅਤੇ ਕਿੱਥੇ ਚਾਹੀਦਾ ਹੈ। ਉਹ ਗਾਂਧੀਨਗਰ ਤੋਂ ਨਹੀਂ ਪਰੰਤੂ ਪਿੰਡ ਵਿੱਚ ਬੈਠੇ ਹੋਏ ਮੇਰੇ ਆਦਿਵਾਸੀ ਭਾਈ-ਭੈਣ ਕਰਦੇ ਹਨ ਭਾਈਓ।

ਬੀਤੇ 14-15 ਵਰ੍ਹਿਆਂ ਵਿੱਚ ਆਪਣੇ ਆਦਿਵਾਸੀ ਖੇਤਰ ਵਿੱਚ ਇਸ ਯੋਜਨਾ ਦੇ ਤਹਿਤ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਇਆ ਹੈ। ਇਸ ਦੇਸ਼ ਦੇ ਐਸੇ ਕਈ ਰਾਜ ਹਨ, ਜਿਨ੍ਹਾਂ ਦਾ ਇਤਨਾ ਬਜਟ ਨਹੀਂ ਹੁੰਦਾ, ਉਤਨਾ ਬਜਟ ਆਦਿਵਾਸੀ ਵਿਸਤਾਰ ਵਿੱਚ ਖਰਚ ਕੀਤਾ ਜਾਵੇਗਾ। ਇਹ ਸਾਡਾ ਪ੍ਰੇਮ, ਭਾਵਨਾ, ਭਗਤੀ ਆਦਿਵਾਸੀ ਸਮਾਜ ਦੇ ਲਈ ਹੈ, ਇਹ ਉਸ ਦਾ ਇਹ ਪ੍ਰਤੀਬਿੰਬ ਹੈ। ਗੁਜਰਾਤ ਸਰਕਾਰ ਨੇ ਪੱਕਾ ਕੀਤਾ ਹੈ ਕਿ ਆਉਣ ਵਾਲੇ ਵਰ੍ਹੇ ਵਿੱਚ ਇੱਕ ਲੱਖ ਕਰੋੜ ਰੁਪਏ ਨਵੇਂ ਇਸ ਵਿਸਤਾਰ ਵਿੱਚ ਖਰਚ ਕਰਨਗੇ। ਅੱਜ ਆਦਿਵਾਸੀ ਖੇਤਰਾਂ ਵਿੱਚ ਘਰ-ਘਰ ਪਾਈਪ ਨਾਲ ਪਾਣੀ ਪਹੁੰਚੇ, ਸਮਗ੍ਰ (ਸਮੁੱਚੇ) ਆਦਿਵਾਸੀ ਪੱਟੇ ਨੂੰ ਸੂਖਮ ਸਿੰਚਾਈ ਦੀ ਵਿਵਸਥਾ ਹੋਵੇ। ਨਹੀਂ ਤਾਂ ਪਹਿਲਾਂ ਤਾਂ ਮੈਨੂੰ ਪਤਾ ਹੈ ਕਿ ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸਾਂ, ਤਦ ਸੀ.ਕੇ ਵਿਧਾਇਕ ਸਨ ਉਸ ਸਮੇਂ। ਉਹ ਆਏ ਤਾਂ ਫਰਿਆਦ ਕੀ ਕਰੀਏ, ਕਿ ਸਾਡੇ ਇੱਥੇ ਹੈਂਡਪੰਪ ਲਗਵਾ ਕੇ ਦਿਓ। ਅਤੇ ਹੈਂਡਪੰਪ ਮਨਜ਼ੂਰ ਹੋਵੇ ਤਦ ਸਾਹਬ ਢੋਲ-ਨਗਾਰੇ ਵਜਦੇ ਸਨ, ਪਿੰਡ ਵਿੱਚ ਐਸੇ ਦਿਨ ਸਨ। ਇਹ ਮੋਦੀ ਸਾਹਬ ਅਤੇ ਇਹ ਭੂਪੇਂਦਰ ਭਾਈ ਪਾਈਪ ਨਾਲ ਪਾਣੀ ਲਿਆਉਣ ਲਗੇ, ਪਾਈਪ ਨਾਲ ਪਾਣੀ। ਇਤਨਾ ਹੀ ਨਹੀਂ ਆਦਿਵਾਸੀ ਖੇਤਰ ਵਿੱਚ ਡੇਅਰੀ ਦਾ ਵਿਕਾਸ, ਇਸ ਪੰਚਮਹਿਲ ਦੀ ਡੇਅਰੀ ਨੂੰ ਪੁੱਛਦਾ ਵੀ ਨਹੀਂ ਸੀ, ਇਹ ਮੇਰੇ ਜੇਠਾਭਾਈ ਇੱਥੇ ਬੈਠੇ ਹਨ, ਹੁਣ ਸਾਡੀ ਡੇਅਰੀ ਦਾ ਵਿਕਾਸ ਵੀ ਅਮੂਲ ਦੇ ਨਾਲ ਸਪਰਧਾ (ਮੁਕਾਬਲਾ) ਕਰੇ, ਐਸਾ ਵਿਕਾਸ ਹੋ ਰਿਹਾ ਹੈ। ਸਾਡੀਆਂ ਜਨਜਾਤੀਯ ਭੈਣਾਂ ਦਾ ਸਸ਼ਕਤੀਕਰਣ, ਆਵਕ ਵਧੇ, ਉਸ ਦੇ ਲਈ ਸਖੀ ਮੰਡਲਾਂ ਦੀ ਰਚਨਾ ਅਤੇ ਇਨ੍ਹਾਂ ਸਖੀ ਮੰਡਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੈਂਕਾਂ ਤੋਂ ਪੈਸਾ ਮਿਲੇ, ਉਨ੍ਹਾਂ ਦਾ ਜੋ ਉਤਪਾਦਨ ਹੋਵੇ ਉਸ ਦੀ ਖਰੀਦੀ ਹੋਵੇ ਉਸ ਦੇ ਲਈ ਵੀ ਸੰਪੂਰਨ ਵਿਵਸਥਾ ਕੀਤੀ। ਅਤੇ ਜਿਸ ਤਰ੍ਹਾਂ ਗੁਜਰਾਤ ਵਿੱਚ ਤੇਜ਼ ਗਤੀ ਨਾਲ ਉਦਯੋਗੀਕਰਣ ਚਲ ਰਿਹਾ ਹੈ, ਉਸ ਦਾ ਲਾਭ ਵੀ ਮੇਰੇ ਆਦਿਵਾਸੀ ਯੁਵਾ ਭਾਈ-ਭੈਣਾਂ ਨੂੰ ਮਿਲੇ। ਅੱਜ ਤੁਸੀਂ ਹਾਲੋਲ-ਕਾਲੋਲ ਜਾਓ, ਕੋਈ ਕਾਰਖਾਨਾ ਨਹੀਂ ਹੋਵੇਗਾ ਕਿ ਜਿਸ ਵਿੱਚ ਅੱਧੇ ਤੋਂ ਜ਼ਿਆਦਾ ਕੰਮ ਕਰਨ ਵਾਲੇ ਮੇਰੇ ਪੰਚਮਹਿਲ ਦੇ ਆਦਿਵਾਸੀ ਯੁਵਕ-ਯੁਵਤੀਆਂ ਨਾ ਹੋਣ। ਇਹ ਕੰਮ ਅਸੀਂ ਕਰਕੇ ਦਿਖਾਇਆ ਹੈ। ਨਹੀਂ ਤਾਂ ਸਾਡਾ ਦਾਹੋਦ, ਸਾਡੇ ਆਦਿਵਾਸੀ ਭਾਈ-ਭੈਣ ਕਿੱਥੇ ਕੰਮ ਕਰਦੇ ਹੋਣ, ਤਾਂ ਕਹਿੰਦੇ ਸਨ ਕੱਛ-ਕਾਠੀਆਵਾੜ ਦੇ ਅੰਦਰ ਰੋਡ ਦਾ ਡਾਮਰ ਦਾ ਕੰਮ ਕਰਦੇ ਹਨ। ਅਤੇ ਅੱਜ ਕਾਰਖਾਨਿਆਂ ਵਿੱਚ ਕੰਮ ਕਰਕੇ ਗੁਜਰਾਤ ਦੀ ਪ੍ਰਗਤੀ  ਵਿੱਚ ਭਾਗੀਦਾਰ ਬਣ ਰਹੇ ਹਨ। ਅਸੀਂ ਆਧੁਨਿਕ ਟ੍ਰੇਨਿੰਗ ਸੈਂਟਰ ਖੋਲ੍ਹ ਰਹੇ ਹਾਂ, ਵੋਕੇਸ਼ਨਲ ਸੈਂਟਰ, ਆਈਟੀਆਈ, ਕਿਸਾਨ ਵਿਕਾਸ ਕੇਂਦਰ ਉਸ ਦੇ ਮਾਧਿਅਮ ਨਾਲ 18 ਲੱਖ ਆਦਿਵਾਸੀ ਨੌਜਵਾਨਾਂ ਨੂੰ ਟ੍ਰੇਨਿੰਗ ਅਤੇ ਪਲੇਸਮੈਂਟ ਦਿੱਤਾ ਜਾ ਰਿਹਾ ਹੈ। ਮੇਰੇ ਆਦਿਵਾਸੀ ਭਾਈ-ਭੈਣੋਂ 20-25 ਸਾਲ ਪਹਿਲਾਂ ਇਨ੍ਹਾਂ ਸਭ ਚੀਜ਼ਾਂ ਦੀ ਚਿੰਤਾ ਪਹਿਲਾਂ ਦੀਆਂ ਸਰਕਾਰਾਂ ਨੂੰ ਨਹੀਂ ਸੀ।  ਅਤੇ ਤੁਹਾਨੂੰ ਪਤਾ ਹੈ ਨਾ ਭਾਈ ਉਮਰਗਾਂਵ ਤੋਂ ਅੰਬਾਜੀ ਅਤੇ ਉਸ ਵਿੱਚ ਵੀ ਡਾਂਗ ਦੇ ਆਸਪਾਸ ਦੇ ਪੱਟੇ ਵਿੱਚ ਜ਼ਿਆਦਾ ਸਿਕਲਸੈੱਲ ਦੀ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਆਏ, ਪੰਜ-ਪੰਜ ਪੀੜ੍ਹੀਆਂ ਤੋਂ ਘਰ ਵਿੱਚ ਸਿਕਲਸੈੱਲ ਦੀ ਬਿਮਾਰੀ ਹੋਵੇ ਇਸ ਨੂੰ ਕੌਣ ਦੂਰ ਕਰੇ ਭਾਈ। ਅਸੀਂ ਬੀੜਾ ਉਠਾਇਆ ਹੈ। ਪੂਰੇ ਦੇਸ਼ ਵਿੱਚੋਂ ਇਸ ਸਿਕਲਸੈੱਲ ਨੂੰ ਕਿਵੇਂ ਖ਼ਤਮ ਕੀਤਾ ਜਾਵੇ, ਉਸ ਦੇ ਲਈ ਰਿਸਰਚ ਹੋਵੇ, ਵਿਗਿਆਨੀਆਂ ਨੂੰ ਮਿਲੇ, ਪੈਸਾ ਖਰਚ ਕੀਤਾ, ਐਸਾ ਪਿੱਛੇ ਲਗ ਗਿਆ ਹਾਂ ਕਿ ਆਪ ਸਭ ਦੇ ਅਸ਼ੀਰਵਾਦ ਨਾਲ ਜ਼ਰੂਰ ਕੋਈ ਰਸਤਾ ਨਿਕਲੇਗਾ।

ਆਪਣੇ ਜਨਜਾਤੀਯ ਵਿਸਤਾਰ ਵਿੱਚ ਛੋਟੇ-ਬੜੇ ਦਵਾਖਾਨੇ, ਹੁਣ ਤਾਂ ਵੈੱਲਨੈੱਸ ਸੈਂਟਰ, ਸਾਡੇ ਮੈਡੀਕਲ ਕਾਲਜ, ਹੁਣ ਸਾਡੀਆਂ ਲੜਕੀਆਂ ਨਰਸਿੰਗ ਵਿੱਚ ਜਾਂਦੀਆਂ ਹਨ। ਵਿੱਚੇ ਦਾਹੋਦ ਵਿੱਚ ਆਦਿਵਾਸੀ ਯੁਵਤੀਆਂ ਨੂੰ ਮਿਲਿਆ ਸਾਂ, ਮੈਂ ਕਿਹਾ ਕਿ ਅੱਗੇ ਜੋ ਭੈਣਾਂ ਪੜ੍ਹ ਕੇ ਗਈਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਵਿਦੇਸ਼ਾਂ ਵਿੱਚ ਕੰਮ ਮਿਲ ਗਿਆ ਹੈ। ਹੁਣ ਨਰਸਿੰਗ ਦੇ ਕੰਮ ਵਿੱਚ ਵੀ ਵਿਦੇਸ਼ ਵਿੱਚ ਜਾਂਦੀਆਂ ਹਨ। ਮੇਰੇ ਆਦਿਵਾਸੀ ਯੁਵਕ-ਯੁਵਤੀਆਂ ਦੁਨੀਆ ਵਿੱਚ ਜਗ੍ਹਾ ਬਣਾ ਰਹੇ ਹਨ। ਭਾਈਓ-ਭੈਣੋਂ ਇਹ ਨਰੇਂਦਰ- ਭੂਪੇਂਦਰ ਦੀ ਡਬਲ ਇੰਜਣ ਦੀ ਸਰਕਾਰ ਹੈ ਨਾ ਉਸ ਨੇ 1400 ਤੋਂ ਜ਼ਿਆਦਾ ਹੈਲਥ-ਵੈੱਲਨੈੱਸ ਸੈਂਟਰ ਮੇਰੇ ਆਦਿਵਾਸੀ ਵਿਸਤਾਰ ਵਿੱਚ ਖੜ੍ਹੇ ਕੀਤੇ ਹਨ। ਅਰੇ ਪਹਿਲਾਂ ਤਾਂ, ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਲਈ ਵੀ ਸ਼ਹਿਰਾਂ ਤੱਕ ਦੇ ਚੱਕਰ ਕੱਟਣੇ ਪੈਂਦੇ ਸਨ। ਫੁੱਟਪਾਥ ’ਤੇ ਰਾਤ ਗੁਜਾਰਨੀ ਪੈਂਦੀ ਸੀ, ਅਤੇ ਦਵਾਈ ਮਿਲੇ ਤਾਂ ਮਿਲੇ ਨਹੀਂ ਤਾਂ ਖਾਲੀ ਹੱਥ ਘਰ ਵਾਪਸ ਆਉਣਾ ਪੈਂਦਾ ਸੀ। ਅਸੀਂ ਇਹ ਸਥਿਤੀ ਬਦਲ ਰਹੇ ਹਾਂ ਭਾਈਓ। ਹੁਣ ਤਾਂ ਪੰਚਮਹਿਲ-ਗੋਧਰਾ ਉਨ੍ਹਾਂ ਦੀ ਖ਼ੁਦ ਦਾ ਮੈਡੀਕਲ ਕਾਲਜ, ਇੱਥੇ ਹੀ ਸਾਡੇ ਲੜਕੇ ਡਾਕਟਰ ਬਣਨਗੇ ਭਾਈ, ਅਤੇ ਦੂਸਰਾ ਮੈਂ ਤਾਂ ਮਾਤ੍ਰਭਾਸ਼ਾ ਵਿੱਚ ਪੜ੍ਹਾਉਣ ਵਾਲਾ ਹਾਂ। ਹੁਣ ਗ਼ਰੀਬ ਮਾਂ-ਬਾਪ ਦਾ ਪੁੱਤਰ ਵੀ ਖ਼ੁਦ ਦੀ ਭਾਸ਼ਾ ਵਿੱਚ ਪੜ੍ਹ ਕੇ ਡਾਕਟਰ, ਇੰਜੀਨੀਅਰ ਬਣ ਸਕੇਗਾ, ਅੰਗ੍ਰੇਜ਼ੀ ਨਾ ਆਉਂਦੀ ਹੋਵੇ ਤਾਂ ਵੀ ਉਸ ਦਾ ਭਵਿੱਖ ਖਰਾਬ ਨਹੀਂ ਹੋਵੇਗਾ। ਗੋਧਰਾ ਮੈਡੀਕਲ ਕਾਲਜ ਦੀ ਨਵੀਂ ਬਿਲਡਿੰਗ ਦਾ ਕੰਮ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ। ਇਸ ਨਾਲ ਦਾਹੋਦ, ਪੂਰਾ ਸਾਬਰਕਾਂਠਾ ਦਾ ਪੱਟਾ, ਬਨਾਸਕਾਂਠਾ ਦਾ ਪੱਟਾ, ਵਲਸਾਡ ਦਾ ਪੱਟਾ ਮੈਡੀਕਲ ਕਾਲਜ ਦੇ ਲਈ ਇੱਕ ਪੂਰਾ ਪੱਟਾ ਉਮਰਗਾਂਵ ਤੋਂ ਅੰਬਾਜੀ ਤੱਕ ਬਣ ਜਾਵੇਗਾ।

ਭਾਈਓ-ਭੈਣੋਂ,

ਸਾਡੇ ਸਭ ਦੇ ਪ੍ਰਯਾਸਾਂ ਨਾਲ ਅੱਜ ਆਦਿਵਾਸੀ ਜ਼ਿਲ੍ਹਿਆਂ ਵਿੱਚ ਪਿੰਡਾਂ ਤੱਕ ਅਤੇ ਆਪਣੀ ਝੌਂਪੜੀ ਹੋਵੇ, ਜੰਗਲ ਦੇ ਕਾਇਦੇ ਦਾ ਪਾਲਨ ਕਰਕੇ ਸੜਕ ਕਿਵੇਂ ਬਣੇ, ਸਾਡੇ ਆਦਿਵਾਸੀ ਵਿਸਤਾਰ ਦੇ ਅੰਤਿਮ ਛੋਰ(ਸਿਰੇ) ਦੇ ਘਰ ਤੱਕ 24 ਘੰਟੇ ਬਿਜਲੀ ਕਿਵੇਂ ਮਿਲੇ, ਉਸ ਦੇ ਲਈ ਜਹਿਮਤ ਉਠਾਈ ਹੈ ਅਤੇ ਉਸ ਦਾ ਫਲ ਅੱਜ ਸਾਨੂੰ ਸਭ ਨੂੰ ਦੇਖਣ ਨੂੰ ਮਿਲ ਰਿਹਾ ਹੈ।  

ਭਾਈਓ-ਭੈਣੋਂ,       

ਕਿਤਨੇ ਸਾਲ ਪਹਿਲਾਂ ਤੁਹਾਨੂੰ ਪਤਾ ਹੋਵੇਗਾ, ਜਦੋਂ ਮੈਂ 24 ਘੰਟੇ ਬਿਜਲੀ ਦੀ ਸ਼ੁਰੂਆਤ ਕੀਤੀ ਤਦ ਵੋਟ ਲੈਣਾ ਹੁੰਦਾ ਤਾਂ ਮੈਂ ਕੀ ਕਰਦਾ, ਅਹਿਮਦਾਬਾਦ, ਸੂਰਤ, ਰਾਜਕੋਟ, ਵੜੋਦਰਾ ਉੱਥੇ ਇਹ ਸਭ ਕੀਤਾ ਹੁੰਦਾ, ਪਰੰਤੂ ਭਾਈਓ-ਭੈਣੋਂ ਮੇਰੀ ਤਾਂ ਭਾਵਨਾ ਮੇਰੇ ਆਦਿਵਾਸੀ ਭਾਈਆਂ ਦੇ ਲਈ ਹੈ ਅਤੇ 24 ਘੰਟੇ ਬਿਜਲੀ ਦੇਣ ਦਾ ਪਹਿਲਾ ਕੰਮ ਆਪਣੇ ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਹੋਇਆ ਸੀ। ਮੇਰੇ ਆਦਿਵਾਸੀ ਭਾਈਆਂ-ਭੈਣਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਕੰਮ ਨੂੰ ਅੱਗੇ ਕੀਤਾ ਅਤੇ ਪੂਰੇ ਗੁਜਰਾਤ ਵਿੱਚ ਦੇਖਦੇ ਹੀ ਦੇਖਦੇ ਇਹ ਕੰਮ ਪੂਰਾ ਹੋ ਗਿਆ। ਅਤੇ ਉਸ ਦੇ ਕਾਰਨ ਆਦਿਵਾਸੀ ਵਿਸਤਾਰਾਂ ਵਿੱਚ ਉਦਯੋਗ ਆਉਣ ਲਗੇ, ਬੱਚਿਆਂ ਨੂੰ ਆਧੁਨਿਕ ਸਿੱਖਿਆ ਮਿਲੀ ਅਤੇ ਜੋ ਪਹਿਲਾਂ ਗੋਲਡਨ ਕੌਰੀਡੋਰ ਦੀ ਚਰਚਾ ਹੁੰਦੀ ਸੀ, ਉਸ ਦੇ ਨਾਲ-ਨਾਲ ਟਵਿਨ ਸਿਟੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਹੁਣ ਤਾਂ ਪੰਚਮਹਿਲ, ਦਾਹੋਦ ਨੂੰ ਦੂਰ ਨਹੀਂ ਰਹਿਣ ਦਿੱਤਾ। ਵਡੋਦਰਾ, ਹਾਲੋਲ-ਕਾਲੋਲ ਇੱਕ ਹੋ ਗਏ। ਐਸਾ ਲਗਦਾ ਹੈ ਕਿ ਪੰਚਮਹਿਲ ਦੇ ਦਰਵਾਜ਼ੇ 'ਤੇ ਸ਼ਹਿਰ ਆ ਗਿਆ ਹੈ।

ਸਾਥੀਓ,

ਆਪਣੇ ਦੇਸ਼ ਵਿੱਚ ਇੱਕ ਬਹੁਤ ਬੜਾ ਆਦਿਵਾਸੀ ਸਮਾਜ, ਸਦੀਆਂ ਤੋਂ ਸੀ, ਇਹ ਆਦਿਵਾਸੀ ਸਮਾਜ ਭੂਪੇਂਦਰ ਭਾਈ ਦੀ ਸਰਕਾਰ ਬਣੀ, ਉਸ ਦੇ ਬਾਅਦ ਆਇਆ, ਨਰੇਂਦਰ ਭਾਈ ਦੀ ਸਰਕਾਰ ਬਣੀ, ਉਸ ਦੇ ਬਾਅਦ ਆਇਆ, ਭਗਵਾਨ ਰਾਮ ਸਨ, ਤਦ ਆਦਿਵਾਸੀ ਸਨ ਕਿ ਨਹੀਂ ਸਨ ਭਾਈ, ਸ਼ਬਰੀ ਮਾਤਾ ਨੂੰ ਯਾਦ ਕਰਦੇ ਹਨ ਕਿ ਨਹੀਂ ਕਰਦੇ। ਇਹ ਆਦਿਵਾਸੀ ਸਮਾਜ ਆਦਿਕਾਲ ਤੋਂ ਆਪਣੇ ਇੱਥੇ ਹੈ। ਪਰੰਤੂ ਤੁਹਾਨੂੰ ਅਸਚਰਜ ਹੋਵੇਗਾ ਕਿ ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਵੀ ਜਦੋਂ ਤੱਕ ਭਾਜਪਾ ਦਾ ਸਰਕਾਰ ਦਿੱਲੀ ਵਿੱਚ ਨਹੀਂ ਬਣੀ, ਅਟਲ ਜੀ ਪ੍ਰਧਾਨ ਮੰਤਰੀ ਨਹੀਂ ਬਣੇ, ਤਦ ਤੱਕ ਆਦਿਵਾਸੀਆਂ ਦੇ ਲਈ ਕੋਈ ਮੰਤਰਾਲਾ ਹੀ ਨਹੀਂ ਸੀ, ਕੋਈ ਮੰਤਰੀ ਵੀ ਨਹੀਂ ਸੀ, ਕੋਈ ਬਜਟ ਵੀ ਨਹੀਂ ਸੀ। ਇਹ ਭਾਜਪਾ ਦੇ ਆਦਿਵਾਸੀਆਂ ਦੇ ਲਈ ਪ੍ਰੇਮ ਦੇ ਕਾਰਨ ਦੇਸ਼ ਵਿੱਚ ਅਲੱਗ ਆਦਿਵਾਸੀ ਮੰਤਰਾਲਾ ਬਣਿਆ, ਮਿਨਿਸਟ੍ਰੀ ਬਣੀ, ਮੰਤਰੀ ਬਣੇ। ਅਤੇ ਆਦਿਵਾਸੀਆਂ ਦੇ ਕਲਿਆਣ (ਭਲਾਈ) ਦੇ ਲਈ ਪੈਸੇ ਖਰਚ ਕਰਨਾ ਸ਼ੁਰੂ ਹੋਇਆ। ਭਾਜਪਾ ਦੀ ਸਰਕਾਰ ਨੇ 'ਵਨਧਨ' ਜਿਹੀਆਂ ਯੋਜਨਾਵਾਂ ਬਣਾਈਆਂ। ਜੰਗਲਾਂ ਵਿੱਚ ਜੋ ਪੈਦਾ ਹੁੰਦਾ ਹੈ, ਉਹ ਵੀ ਭਾਰਤ ਦੀ ਮਹਾਮੂਲੀ ਹੈ, ਸਾਡੇ ਆਦਿਵਾਸੀਆਂ ਦੀ ਸੰਪਤੀ ਹੈ, ਉਸ ਦੇ ਲਈ ਅਸੀਂ ਕੰਮ ਕੀਤਾ। ਵਿਚਾਰ ਕਰੋ ਅੰਗ੍ਰੇਜ਼ਾਂ ਦੇ ਜ਼ਮਾਨੇ ਵਿੱਚ ਐਸਾ ਇੱਕ ਕਾਲਾ ਕਾਨੂੰਨ ਸੀ, ਜਿਸ ਨਾਲ ਆਦਿਵਾਸੀਆਂ ਦਾ ਦਮ ਘੁਟਦਾ ਸੀ। ਐਸਾ ਕਾਲਾ ਕਾਨੂੰਨ ਸੀ ਕਿ ਤੁਸੀਂ ਬਾਂਸ ਨਹੀਂ ਕੱਟ ਸਕਦੇ ਸੀ। ਬਾਂਸ ਪੇੜ ਹੈ, ਅਤੇ ਪੇੜ ਕੱਟੋ ਤਾਂ ਜੇਲ੍ਹ ਹੋਵੇਗੀ, ਸਾਹਬ ਮੈਂ ਕਾਨੂੰਨ ਹੀ ਬਦਲ ਦਿੱਤਾ। ਮੈਂ ਕਿਹਾ ਬਾਂਸ ਉਹ ਪੇੜ ਨਹੀਂ ਹੈ, ਉਹ ਤਾਂ ਘਾਹ ਦਾ ਇੱਕ ਪ੍ਰਕਾਰ ਹੈ। ਅਤੇ ਮੇਰਾ ਆਦਿਵਾਸੀ ਭਾਈ ਬਾਂਸ ਉਗਾ ਵੀ ਸਕਦਾ ਹੈ ਅਤੇ ਉਸ ਨੂੰ ਕੱਟ ਵੀ ਸਕਦਾ ਹੈ ਅਤੇ ਵੇਚ ਵੀ ਸਕਦਾ ਹੈ। ਅਤੇ ਮੇਰੇ ਆਦਿਵਾਸੀ ਭਾਈ-ਭੈਣ ਤਾਂ ਬਾਂਸ ਤੋਂ ਅਜਿਹੀਆਂ ਅੱਛੀਆਂ-ਅੱਛੀਆਂ ਚੀਜ਼ਾਂ ਬਣਾਉਂਦੇ ਹਨ ਜਿਸ ਦੇ ਕਾਰਨ ਉਹ ਕਮਾਉਂਦੇ ਹਨ। 80 ਤੋਂ ਜ਼ਿਆਦਾ ਵਣ ਉਪਜ ਆਦਿਵਾਸੀਆਂ ਤੋਂ ਖਰੀਦ ਕੇ ਐੱਮਐੱਸਪੀ ਦੇਣ ਦਾ ਕੰਮ ਅਸੀਂ ਕੀਤਾ ਹੈ। ਭਾਜਪਾ ਦੀ ਸਰਕਾਰ ਨੇ ਆਦਿਵਾਸੀਆਂ ਦਾ ਗੌਰਵ ਵਧੇ, ਉਸ ਨੂੰ ਮਹੱਤਵ ਦੇ ਕੇ ਉਸ ਦਾ ਜੀਵਨ ਅਸਾਨ ਬਣੇ, ਉਹ ਸਨਮਾਨਪੂਰਵਕ ਜੀਣ, ਉਸ ਦੇ ਲਈ ਅਨੇਕ ਪ੍ਰਕਲਪ ਲਏ ਹਨ।

ਭਾਈਓ-ਭੈਣੋਂ,

ਪਹਿਲੀ ਵਾਰ ਜਨਜਾਤੀਯ ਸਮਾਜ  ਉਨ੍ਹਾਂ ਦੇ ਵਿਕਾਸ ਦੇ ਲਈ ਉਨ੍ਹਾਂ ਨੂੰ ਨੀਤੀ-ਨਿਰਧਾਰਣ ਵਿੱਚ ਭਾਗੀਦਾਰ ਬਣਾਉਣ ਦਾ ਕੰਮ ਕੀਤਾ ਹੈ। ਅਤੇ ਉਸ ਦੇ ਕਾਰਨ ਆਦਿਵਾਸੀ ਸਮਾਜ ਅੱਜ ਪੈਰਾਂ 'ਤੇ ਖੜ੍ਹੇ ਰਹਿ ਕੇ ਪੂਰੀ ਤਾਕਤ ਦੇ ਨਾਲ ਪੂਰੇ ਗੁਜਰਾਤ ਨੂੰ ਦੌੜਾਉਣ ਦਾ ਕੰਮ ਕਰ ਰਿਹਾ ਹੈ। ਸਾਡੀ ਸਰਕਾਰ ਨੇ ਨਿਰਣਾ ਲਿਆ ਹੈ ਕਿ ਹਰ ਸਾਲ ਸਾਡੇ ਆਦਿਵਾਸੀਆਂ ਦੇ ਮਹਾਪੁਰਸ਼ ਸਾਡੇ ਭਗਵਾਨ, ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਅਤੇ ਇਸ 15 ਨਵੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਆਵੇਗਾ, ਪੂਰੇ ਦੇਸ਼ ਵਿੱਚ ਪਹਿਲੀ ਵਾਰ ਅਸੀਂ ਇਹ ਤੈਅ ਕੀਤਾ ਕਿ 15 ਨਵੰਬਰ ਨੂੰ ਬਿਰਸਾ ਮੁੰਡਾ ਦੇ ਜਨਮ ਦਿਨ ’ਤੇ ਜਨਜਾਤੀਯ ਗੌਰਵ ਦਿਨ ਮਨਾਇਆ ਜਾਵੇਗਾ। ਅਤੇ ਪੂਰੇ ਦੇਸ਼ ਨੂੰ ਪਤਾ ਚਲੇ ਕਿ ਸਾਡਾ ਜਨਜਾਤੀਯ ਸਮਾਜ ਉਹ ਕਿਤਨਾ ਆਤਮਸਨਮਾਨ ਵਾਲਾ ਹੈ, ਕਿਤਨਾ ਸਾਹਸਿਕ ਹੈ, ਵੀਰ ਹੈ, ਬਲੀਦਾਨੀ ਹੈ, ਪ੍ਰਕ੍ਰਿਤੀ ਦੀ ਰੱਖਿਆ ਕਰਨ ਵਾਲਾ ਹੈ। ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਚਲੇ ਉਸ ਦੇ ਲਈ ਅਸੀਂ ਨਿਰਣਾ ਲਿਆ ਹੈ। ਇਹ ਡਬਲ ਇੰਜਣ ਦੀ ਸਰਕਾਰ ਦਾ ਨਿਰੰਤਰ ਪ੍ਰਯਾਸ ਹੈ ਕਿ ਮੇਰਾ ਗ਼ਰੀਬ, ਦਲਿਤ, ਵੰਚਿਤ, ਪਿਛੜੇ ਵਰਗ, ਆਦਿਵਾਸੀ ਭਾਈ-ਭੈਣ ਹੋਣ ਉਸ ਦੀ ਕਮਾਈ ਵੀ ਵਧੇ, ਅਤੇ ਇਸ ਲਈ ਸਾਡੀ ਕੋਸ਼ਿਸ਼ ਹੈ ਨੌਜਵਾਨਾਂ ਨੂੰ ਪੜ੍ਹਾਈ, ਕਮਾਈ, ਕਿਸਾਨਾਂ ਨੂੰ ਸਿੰਚਾਈ ਅਤੇ ਬਜ਼ੁਰਗਾਂ ਨੂੰ ਦਵਾਈ ਇਸ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਅਤੇ ਇਸ ਲਈ ਪੜ੍ਹਾਈ, ਕਮਾਈ, ਸਿੰਚਾਈ, ਦਵਾਈ ਉਸ ਦੇ ਉੱਪਰ ਅਸੀਂ ਧਿਆਨ ਦਿੱਤਾ ਹੈ। 100 ਸਾਲ ਵਿੱਚ ਸਭ ਤੋਂ ਬੜਾ ਸੰਕਟ ਕੋਰੋਨਾ ਦਾ ਆਇਆ, ਕਿਤਨੀ ਬੜੀ ਮਹਾਮਾਰੀ ਆਈ ਅਤੇ ਉਸ ਵਿੱਚ ਜੋ ਉਸ ਸਮੇਂ ਜੋ ਅੰਧਸ਼ਰਧਾ ਵਿੱਚ ਫਸ ਜਾਵੇ ਤਾਂ ਜੀ ਹੀ ਨਾ ਸਕੇ। ਮੇਰੇ ਆਦਿਵਾਸੀ ਭਾਈਆਂ ਦੀ ਅਸੀਂ ਮਦਦ ਕੀਤੀ, ਉਨ੍ਹਾਂ ਤੱਕ ਮੁਫ਼ਤ ਵਿੱਚ ਵੈਕਸੀਨ ਪਹੁੰਚਾਈ ਅਤੇ ਘਰ-ਘਰ ਟੀਕਾਕਰਣ ਹੋਇਆ। ਅਸੀਂ ਮੇਰੇ ਆਦਿਵਾਸੀ ਭਾਈ-ਭੈਣਾਂ ਦੀਆਂ ਜ਼ਿੰਦਗੀਆਂ ਬਚਾਈਆਂ, ਅਤੇ ਮੇਰੇ ਆਦਿਵਾਸੀ ਦੇ ਘਰ ਵਿੱਚ ਚੁੱਲ੍ਹਾ ਜਲਦਾ ਰਹੇ, ਸ਼ਾਮ ਨੂੰ ਸੰਤਾਨ ਭੁੱਖੇ ਨਾ ਸੌਂ ਜਾਵੇ, ਉਸ ਦੇ ਲਈ 80 ਕਰੋੜ ਭਾਈਆਂ-ਭੈਣਾਂ ਨੂੰ ਬੀਤੇ ਢਾਈ ਸਾਲ ਤੋਂ ਅਨਾਜ ਮੁਫ਼ਤ ਦੇ ਰਹੇ ਹਾਂ। ਸਾਡਾ ਗ਼ਰੀਬ ਪਰਿਵਾਰ ਅੱਛੇ ਤੋਂ ਅੱਛਾ ਇਲਾਜ ਕਰਵਾ ਸਕੇ, ਬਿਮਾਰੀ ਆਵੇ ਤਾਂ ਘਰ ਉਸ ਦੇ ਚੱਕਰ ਵਿੱਚ ਨਾ ਫਸ ਜਾਵੇ, ਉਸ ਦੇ ਲਈ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਪੰਜ ਲੱਖ ਰੁਪਏ ਹਰ ਸਾਲ ਇੱਕ ਕੁੰਟੁੰਬ ਨੂੰ, ਕੋਈ ਬਿਮਾਰੀ ਆਵੇ, ਯਾਨੀ ਕਿ ਤੁਸੀਂ 40 ਸਾਲ ਜੀਂਦੇ ਹੋ ਤਾਂ 40 ਗੁਣਾ। ਲੇਕਿਨ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਬਿਮਾਰੀ ਨਾ ਹੋਵੋ, ਪਰੰਤੂ ਅਗਰ ਹੁੰਦੀ ਹੈ, ਤਾਂ ਅਸੀਂ ਬੈਠੇ ਹਾਂ ਭਾਈਓ। ਗਰਭ-ਅਵਸਥਾ ਵਿੱਚ ਮੇਰੀਆਂ ਮਾਤਾਵਾਂ-ਭੈਣਾਂ ਨੂੰ ਬੈਂਕ ਦੁਆਰਾ ਸਿੱਧਾ ਪੈਸਾ ਮਿਲੇ, ਜਿਸ ਨਾਲ ਮੇਰੀਆਂ ਮਾਤਾਵਾਂ-ਭੈਣਾਂ ਨੂੰ ਗਰਭ-ਅਵਸਥਾ ਵਿੱਚ ਅੱਛਾ ਖਾਣਾ ਮਿਲੇ, ਤਾਂ  ਉਸ ਦੇ ਪੇਟ ਵਿੱਚ ਜੋ ਸੰਤਾਨ ਹੋਵੇ ਉਸ ਦਾ ਵੀ ਸਰੀਰਕ ਵਿਕਾਸ ਹੋਵੇ, ਅਤੇ ਅਪੰਗ ਬੱਚਾ ਪੈਦਾ ਨਾ ਹੋਵੇ, ਕੁਟੁੰਬ ਦੇ ਲਈ, ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਨਾ ਬਣੇ। ਛੋਟੇ ਕਿਸਾਨਾਂ ਨੂੰ ਖਾਦ, ਬਿਜਲੀ ਅਤੇ ਉਸ ਦੇ ਬਿਲ ਵਿੱਚ ਵੀ ਛੂਟ, ਉਸ ਦੇ ਲਈ ਅਸੀਂ ਚਿੰਤਾ ਕੀਤੀ ਭਾਈਓ। ‘ਕਿਸਾਨ ਸਨਮਾਨ ਨਿਧੀ’ ਹਰ ਸਾਲ ਤਿੰਨ ਵਾਰ ਦੋ-ਦੋ ਹਜ਼ਾਰ ਰੁਪਏ, ਇਹ ਮੇਰੇ ਆਦਿਵਾਸੀ ਦੇ ਖਾਤੇ ਅਸੀਂ ਪਹੁੰਚਾਏ ਹਨ। ਅਤੇ ਉਸ ਦੇ ਕਾਰਨ ਕਿਉਂਕਿ ਜ਼ਮੀਨਾਂ ਪਥਰੀਲੀਆਂ ਹੋਣ ਦੇ ਕਾਰਨ ਵਿਚਾਰਾ ਮਕਈ (ਮੱਕੀ) ਜਾਂ ਬਾਜਰੇ ਦੀ ਖੇਤੀ ਕਰਦਾ ਹੈ, ਉਹ ਅੱਜ ਅੱਛੀ ਖੇਤੀ ਕਰ ਸਕੇ, ਉਸ ਦੀ ਚਿੰਤਾ ਅਸੀਂ ਕੀਤੀ ਹੈ। ਪੂਰੀ ਦੁਨੀਆ ਵਿੱਚ ਖਾਦ ਮਹਿੰਗੀ ਹੋ ਗਈ ਹੈ, ਇੱਕ ਥੈਲੀ ਖਾਦ ਦੋ ਹਜ਼ਾਰ ਰੁਪਏ ਵਿੱਚ ਦੁਨੀਆ ਵਿੱਚ ਵਿਕ ਰਹੀ ਹੈ, ਆਪਣੇ ਭਾਰਤ ਵਿੱਚ ਕਿਸਾਨਾਂ ਨੂੰ, ਸਰਕਾਰ ਪੂਰਾ ਬੋਝ ਵਹਨ ਕਰਦੀ(ਸਹਿੰਦੀ) ਹੈ, ਮਾਤਰ 260 ਰੁਪਏ ਵਿੱਚ ਅਸੀਂ ਖਾਦ ਦੀ ਥੈਲੀ ਦਿੰਦੇ  ਹਾਂ। ਲਿਆਉਂਦੇ ਹਾਂ, ਦੋ ਹਜ਼ਾਰ ਵਿੱਚ ਦਿੰਦੇ ਹਾਂ 260 ਵਿੱਚ। ਕਿਉਂਕਿ, ਖੇਤ ਵਿੱਚ ਮੇਰੇ ਆਦਿਵਾਸੀ, ਗ਼ਰੀਬ ਕਿਸਾਨਾਂ ਨੂੰ ਤਕਲੀਫ਼ ਨਾ ਹੋਵੇ। ਅੱਜ ਮੇਰੇ ਗ਼ਰੀਬ ਦਾ ਪੱਕਾ ਮਕਾਨ ਬਣੇ, ਟਾਇਲਟ ਬਣੇ, ਗੈਸ ਕਨੈਕਸ਼ਨ ਮਿਲੇ, ਪਾਣੀ ਦਾ ਕਨੈਕਸ਼ਨ ਮਿਲੇ, ਐਸੀ ਸੁਵਿਧਾ ਦੇ ਨਾਲ ਸਮਾਜ ਵਿੱਚ ਜਿਸ ਦੀ ਉਪੇਖਿਆ(ਅਣਦੇਖੀ) ਹੁੰਦੀ ਸੀ, ਉਸ ਦੇ ਜੀਵਨ ਨੂੰ ਬਣਾਉਣ ਦਾ ਕੰਮ ਅਸੀਂ ਕਰ ਰਹੇ ਹਾਂ। ਜਿਸ ਨਾਲ ਸਮਾਜ ਅੱਗੇ ਵਧੇ। ਸਾਡੇ ਚਾਂਪਾਨੇਰ ਦਾ ਵਿਕਾਸ ਹੋਵੇ, ਪਾਵਾਗੜ੍ਹ ਦਾ ਵਿਕਾਸ ਹੋਵੇ, ਸੋਮਨਾਥ ਦਾ ਵਿਕਾਸ ਹੋਵੇ, ਉੱਥੇ ਹਲਦੀਘਾਟ ਦਾ ਵਿਕਾਸ ਹੋਵੇ। ਅਰੇ ਕਿਤਨੀਆਂ ਹੀ ਉਦਾਹਰਣਾਂ ਹਨ, ਜਿਸ ਵਿੱਚ ਸਾਡੇ ਆਦਿਵਾਸੀ ਸਮਾਜ ਦੀ ਆਸਥਾ ਸੀ, ਉਸ ਦੇ ਵਿਕਾਸ ਦੇ ਲਈ ਵੀਰ-ਵੀਰਾਂਗਣਾ ਨੂੰ ਮਹੱਤਵ ਦੇਣ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਸਾਡੀ ਪਾਵਾਗੜ੍ਹਵਾਲੀ ਕਾਲੀ ਮਾਂ। ਸਾਡੇ ਭਾਈਓ ਕਿਤਨੇ ਸਾਰੇ ਪਾਵਾਗੜ੍ਹ ਜਾਂਦੇ ਹਨ, ਸੀਸ  ਝੁਕਾਉਣ ਜਾਂਦੇ ਹਨ, ਪਰੰਤੂ ਸਿਰ ’ਤੇ ਇੱਕ ਕਲੰਕ ਲੈ ਕੇ ਆਉਂਦੇ ਕਿ ਉੱਪਰ ਧਵਜਾ ਨਹੀਂ, ਸਿਖਰ ਨਹੀਂ। 500 ਵਰ੍ਹੇ ਤੱਕ ਕਿਸੇ ਨੇ ਮੇਰੀ ਕਾਲੀ ਮਾਂ ਦੀ ਚਿੰਤਾ ਨਹੀਂ ਕੀਤੀ, ਇਹ ਤੁਸੀਂ ਸਾਨੂੰ ਅਸ਼ੀਰਵਾਦ ਦਿੱਤਾ। ਅੱਜ ਫਰ-ਫਰ ਮਹਾਕਾਲੀ ਮਾਂ ਦਾ ਝੰਡਾ ਲਹਿਰਾ ਰਿਹਾ ਹੈ। ਤੁਸੀਂ ਸ਼ਾਮਲਾਜੀ ਜਾਓ ਤਾਂ ਮੇਰੇ ਕਾਲਿਯਾ ਭਗਵਾਨ, ਮੇਰੇ ਆਦਿਵਾਸੀਆਂ ਦੇ ਦੇਵਤਾ ਕਾਲਿਯਾ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਅੱਜ ਉਸ ਦਾ ਪੂਰਾ ਪੁਨਰਨਿਰਮਾਣ ਹੋ ਗਿਆ ਹੈ। ਆਪ ਉੱਨਈ ਮਾਤਾ ਜਾਓ, ਉਸ ਦਾ ਵਿਕਾਸ ਹੋ ਗਿਆ ਹੈ, ਮਾਂ ਅੰਬਾ ਦੇ ਧਾਮ ਜਾਓ। ਇਹ ਸਭ ਮੇਰੇ ਆਦਿਵਾਸੀ ਦੇ ਵਿਸਤਾਰ, ਉਸ ਵਿੱਚ ਮੇਰੀ ਕਾਲੀ ਮਾਤਾ। ਮੈਂ ਦੇਖਿਆ ਕਿ ਮੇਰੇ ਇਸ ਵਿਕਾਸ ਕਰਨ ਨਾਲ ਇੱਕ-ਇੱਕ ਲੋਕ ਜਾਂਦੇ ਹਨ, ਉੱਪਰ ਚੜ੍ਹਦੇ ਹਨ, ਉੱਧਰ ਸਾਪੁਤਾਰਾ ਦਾ ਵਿਕਾਸ, ਇਸ ਤਰਫ਼ ਸਟੈਚੂ ਆਵ੍ ਯੂਨਿਟੀ ਦਾ ਵਿਕਾਸ, ਇਹ ਸਮਗਰ(ਸਮੁੱਚਾ) ਵਿਸਤਾਰ ਆਦਿਵਾਸੀਆਂ ਨੂੰ ਬੜੀ ਤਾਕਤ ਦੇਣ ਵਾਲਾ ਹੈ। ਪੂਰੀ ਦੁਨੀਆ ਉਨ੍ਹਾਂ ਦੇ ਉੱਪਰ ਨਿਰਭਰ ਰਹੇ, ਐਸੀ ਸਥਿਤੀ ਮੈਂ ਪੈਦਾ ਕਰਨ ਵਾਲਾ ਹਾਂ।

ਭਾਈਓ-ਭੈਣੋਂ,

ਰੋਜ਼ਗਾਰ ਦੇ ਕੇ ਸਸ਼ਕਤ ਕਰਨ ਦਾ ਕੰਮ ਕਰ ਰਿਹਾ ਹਾਂ। ਪੰਚਮਹਿਲ ਵੈਸੇ ਵੀ ਟੂਰਿਸਟਾਂ ਦੀ ਭੂਮੀ ਹੈ। ਚਾਂਪਾਨੇਰ, ਪਾਵਾਗੜ੍ਹ ਆਪਣੀ ਪੁਰਾਤਨ ਵਾਸਤੂਕਲਾ ਆਰਕੀਟੈਕਚਰ ਉਸ ਦੇ ਲਈ ਮਸ਼ਹੂਰ ਹੈ। ਅਤੇ ਸਰਕਾਰ ਦਾ ਪ੍ਰਯਾਸ ਹੈ ਕਿ ਅੱਜ ਇਹ ਵਿਸ਼ਵ ਧਰੋਹਰ ਅਤੇ ਸਾਡਾ ਇਸ ਜੰਬੂਘੋੜਾ ਵਿੱਚ ਵਣਜੀਵਨ ਦੇਖਣ ਦੇ ਲਈ ਲੋਕ ਆਉਣ, ਸਾਡੀ ਹਥਿਨੀ ਮਾਤਾ ਵਾਟਰਫਾਲ ਟੂਰਿਜ਼ਮ ਦਾ ਆਕਰਸ਼ਣ ਬਣੇ, ਸਾਡੀ ਧਨਪੂਰੀ ਵਿੱਚ ਈਕੋ ਟੂਰਿਜ਼ਮ ਅਤੇ ਪਾਸ ਵਿੱਚ ਸਾਡਾ ਕੜਾ ਡੈਮ। ਮੇਰੀ ਧਨੇਸ਼ਵਰੀ ਮਾਤਾ, ਜੰਡ ਹਨੂਮਾਨ ਜੀ। ਹੁਣ ਮੈਨੂੰ ਕਹੋ ਕੀ ਨਹੀਂ ਹੈ ਭਾਈ। ਅਤੇ ਤੁਹਾਡੇ ਰਗ-ਰਗ ਨੂੰ ਜਾਣਦਾ ਤੁਹਾਡੇ ਦਰਮਿਆਨ ਰਿਹਾ, ਇਸ ਲਈ ਮੈਨੂੰ ਪਤਾ ਹੈ ਇਨ੍ਹਾਂ ਸਭ ਦਾ ਵਿਕਾਸ ਕਿਵੇਂ ਕੀਤਾ ਜਾਵੇ।

ਭਾਈਓ-ਭੈਣੋਂ,

ਟੂਰਿਜ਼ਮ ਦਾ ਵਿਕਾਸ ਕਰਨਾ ਹੈ, ਰੋਜ਼ਗਾਰ ਦੀਆਂ ਸੰਭਾਵਨਾਵਾਂ ਵਧਾਉਣੀਆਂ ਹਨ, ਸਾਡੇ ਜਨਜਾਤੀਯ ਗੌਰਵ ਦੇ ਸਥਾਨਾਂ ਦੇ ਵਿਕਾਸ ਕਰਨਾ ਹੈ, ਜ਼ਿਆਦਾ ਤੋਂ ਜ਼ਿਆਦਾ ਆਮਦਨ ਦੇ ਸਾਧਨ ਵਧਣ, ਉਸ ਦੀ ਚਿੰਤਾ ਕਰਨੀ ਹੈ। ਅਤੇ ਇਹ ਡਬਲ ਇੰਜਣ ਦੀ ਸਰਕਾਰ ਨਰੇਂਦਰ-ਭੂਪੇਂਦਰ ਦੀ ਸਰਕਾਰ, ਮੋਢੇ ਨਾਲ ਮੋਢਾ ਮਿਲਾ ਕੇ ਆਉਣ ਵਾਲੇ ਉੱਜਵਲ ਭਵਿੱਖ ਦੇ ਲਈ ਕੰਮ ਕਰ ਰਹੀ ਹੈ। ਉਸ ਦਾ ਕਾਰਨ ਇਹ ਹੈ ਕਿ ਸਾਡੀ ਨੀਅਤ ਸਾਫ ਹੈ, ਨੀਤੀ ਸਾਫ ਹੈ। ਇਮਾਨਦਾਰੀ ਨਾਲ ਪ੍ਰਯਾਸ ਕਰਨ ਵਾਲੇ ਲੋਕ ਹਾਂ ਅਸੀਂ ਅਤੇ ਇਸ ਲਈ ਭਾਈਓ-ਭੈਣੋਂ ਜਿਸ ਗਤੀ ਨਾਲ ਕੰਮ ਵਧਿਆ ਹੈ, ਉਸ ਨੂੰ ਰੁਕਣ ਨਹੀਂ ਦੇਣਾ, ਪੂਰੇ ਸੁਰੱਖਿਆ ਕਵਚ ਦੇ ਨਾਲ ਅੱਗੇ ਵਧਾਉਣਾ ਹੈ। ਅਤੇ ਇਤਨੀ ਬੜੀ ਸੰਖਿਆ ਵਿੱਚ ਮਾਤਾਵਾਂ-ਭੈਣਾਂ ਅਸ਼ੀਰਵਾਦ ਦੇਣ ਆਈਆਂ ਹੋਣ, ਤਦ ਰੱਖਿਆ ਕਵਚ ਦੀ ਚਿੰਤਾ ਹੈ ਹੀ ਨਹੀਂ। ਜਿਸ ਨੂੰ ਇਤਨੀਆਂ ਸਾਰੀਆਂ ਮਾਤਾਵਾਂ-ਭੈਣਾਂ ਦੇ ਅਸ਼ੀਰਵਾਦ ਮਿਲਣ। ਅਸੀਂ ਸਾਥ ਮਿਲ ਕੇ ਉਮਰਗਾਂਵ ਤੋਂ ਅੰਬਾਜੀ, ਮੇਰਾ ਆਦਿਵਾਸੀ ਪੱਟਾ ਹੋਵੇ, ਕਿ ਵਲਸਾਡ ਤੋਂ ਲੈ ਕੇ ਮੁੰਦਰਾ ਤੱਕ ਮੇਰਾ ਮਛੇਰਿਆਂ ਦਾ ਖੇਤਰ ਹੋਵੇ ਜਾਂ ਫਿਰ ਮੇਰਾ ਸ਼ਹਿਰੀ ਵਿਸਤਾਰ ਹੋਵੇ। ਸਾਨੂੰ ਸਮਗ੍ਰ (ਸਮੁੱਚੇ)ਗੁਜਰਾਤ ਦਾ ਵਿਕਾਸ ਕਰਨਾ ਹੈ, ਭਾਰਤ ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ ਕਰਨਾ ਹੈ। ਅਤੇ ਐਸੇ ਵੀਰ ਸ਼ਹੀਦਾਂ ਨੂੰ ਨਮਨ ਕਰਕੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਤੁਸੀਂ ਸਾਰੇ ਅੱਗੇ ਵਧੋ, ਇਹੀ ਸ਼ੁਭਕਾਮਨਾਵਾਂ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Rs 1,780 Cr & Counting: How PM Modi’s Constituency Varanasi is Scaling New Heights of Development

Media Coverage

Rs 1,780 Cr & Counting: How PM Modi’s Constituency Varanasi is Scaling New Heights of Development
...

Nm on the go

Always be the first to hear from the PM. Get the App Now!
...
PM congratulates boxer, Lovlina Borgohain for winning gold medal at Boxing World Championships
March 26, 2023
Share
 
Comments

The Prime Minister, Shri Narendra Modi has congratulated boxer, Lovlina Borgohain for winning gold medal at Boxing World Championships.

In a tweet Prime Minister said;

“Congratulations @LovlinaBorgohai for her stupendous feat at the Boxing World Championships. She showed great skill. India is delighted by her winning the Gold medal.”