ਵਿਕਸਿਤ ਦੇਸ਼ ਭਾਰਤ ਨਾਲ ਵਪਾਰਕ ਸਮਝੌਤੇ (ਟ੍ਰੇਡ ਡੀਲ) ਕਰਨ ਨੂੰ ਉਤਾਵਲੇ ਹਨ, ਕਿਉਂਕਿ ਆਤਮ-ਵਿਸ਼ਵਾਸੀ ਭਾਰਤ ਹਤਾਸ਼ਾ ਅਤੇ ਨਿਰਾਸ਼ਾ ਤੋਂ ਉੱਪਰ ਉੱਠ ਕੇ ਬਿਨਾਂ ਸ਼ੱਕ ਅੱਗੇ ਵਧ ਰਿਹਾ ਹੈ: ਪੀਐੱਮ
ਪਿਛਲੇ 11 ਸਾਲਾਂ ਵਿੱਚ ਦੇਸ਼ ਦੀ ਚੇਤਨਾ ਵਿੱਚ ਇੱਕ ਨਵੀਂ ਊਰਜਾ ਦਾ ਪ੍ਰਵਾਹ ਹੋਇਆ ਹੈ; ਭਾਰਤ ਆਪਣੀ ਗੁਆਚੀ ਤਾਕਤ ਨੂੰ ਵਾਪਸ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ: ਪੀਐੱਮ
ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅੱਜ ਵਿਸ਼ਵ-ਵਿਆਪੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ: ਪੀਐੱਮ
ਅੱਜ ਭਾਰਤ ਦੇ ਹਰ ਕਦਮ ’ਤੇ ਦੁਨੀਆ ਭਰ ਵਿੱਚ ਬਰੀਕੀ ਨਾਲ ਨਜ਼ਰ ਰੱਖੀ ਜਾਂਦੀ ਹੈ ਅਤੇ ਉਸਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ; ਏਆਈ ਸਮਿਟ ਇਸਦੀ ਸਪਸ਼ਟ ਉਦਾਹਰਣ ਹੈ: ਪੀਐੱਮ
ਰਾਸ਼ਟਰ-ਨਿਰਮਾਣ ਕਦੇ ਅੱਜ ਦੀ ਸਹੂਲਤ ਨਾਲ ਨਹੀਂ ਹੁੰਦਾ; ਇਹ ਵੱਡੇ ਵਿਜ਼ਨ, ਸਬਰ ਅਤੇ ਸਮੇਂ ਸਿਰ ਲਏ ਗਏ ਫ਼ੈਸਲਿਆਂ ਨਾਲ ਹੁੰਦਾ ਹੈ: ਪੀਐੱਮ

ਇਜ਼ਰਾਇਲ ਦੀ ਹਵਾ ਇੱਥੇ ਵੀ ਪਹੁੰਚ ਗਈ ਹੈ।

ਨਮਸਕਾਰ!

ਨੈੱਟਵਰਕ 18 ਦੇ ਸਾਰੇ ਪੱਤਰਕਾਰ, ਇਸ ਵਿਵਸਥਾ ਨੂੰ ਦੇਖਣ ਵਾਲੇ ਸਾਰੇ ਸਾਥੀ, ਇੱਥੇ ਮੌਜੂਦ ਸਾਰੇ ਮਾਣਯੋਗ, ਦੇਵੀਓ ਅਤੇ ਸੱਜਣੋ!

ਤੁਸੀਂ ਸਾਰੇ ਰਾਈਜ਼ਿੰਗ ਭਾਰਤ ਦੀ ਚਰਚਾ ਕਰ ਰਹੇ ਹੋ। ਅਤੇ ਇਸ ਵਿੱਚ ਅੰਦਰੂਨੀ ਤਾਕਤ ’ਤੇ ਤੁਹਾਡਾ ਜ਼ੋਰ ਹੈ, ਯਾਨੀ ਸਧਾਰਨ ਸ਼ਬਦਾਂ ਵਿੱਚ ਕਹਾਂ, ਤਾਂ ਦੇਸ਼ ਦੀ ਆਪਣੀ ਖ਼ੁਦ ਦੀ ਸਮਰੱਥਾ ’ਤੇ ਤੁਹਾਡਾ ਫੋਕਸ ਹੈ। ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਤਤ ਤਵਮ ਅਸਿ! ਯਾਨੀ ਜਿਸ ਬ੍ਰਹਮ ਦੀ ਖੋਜ ਵਿੱਚ ਅਸੀਂ ਨਿਕਲੇ ਹਾਂ, ਉਹ ਅਸੀਂ ਹੀ ਹਾਂ, ਉਹ ਸਾਡੇ ਅੰਦਰ ਹੀ ਹੈ। ਜੋ ਤਾਕਤ ਸਾਡੇ ਅੰਦਰ ਹੈ ਉਸਨੂੰ ਅਸੀਂ ਪਹਿਚਾਨਣਾ ਹੈ। ਬੀਤੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਉਹੀ ਤਾਕਤ ਪਹਿਚਾਣੀ ਹੈ ਅਤੇ ਇਸ ਤਾਕਤ ਨੂੰ ਸਸ਼ਕਤ ਕਰਨ ਲਈ ਅੱਜ ਦੇਸ਼ ਲਗਾਤਾਰ ਯਤਨ ਕਰ ਰਿਹਾ ਹੈ।

 

ਸਾਥੀਓ,

ਤਾਕਤ ਕਿਸੇ ਦੇਸ਼ ਵਿੱਚ ਅਚਾਨਕ ਪੈਦਾ ਨਹੀਂ ਹੁੰਦੀ, ਤਾਕਤ ਪੀੜ੍ਹੀਆਂ ਵਿੱਚ ਬਣਦੀ ਹੈ। ਉਹ ਗਿਆਨ ਨਾਲ, ਰਵਾਇਤ ਨਾਲ, ਮਿਹਨਤ ਨਾਲ ਅਤੇ ਤਜਰਬੇ ਨਾਲ ਨਿਖਰਦੀ ਹੈ, ਪਰ ਇਤਿਹਾਸ ਦੇ ਇੱਕ ਲੰਬੇ ਕਾਲਖੰਡ ਵਿੱਚ, ਗ਼ੁਲਾਮੀ ਦੀਆਂ ਇੰਨੀਆਂ ਸਦੀਆਂ ਵਿੱਚ, ਸਾਡੇ ਤਾਕਤਵਰ ਹੋਣ ਦੀ ਭਾਵਨਾ ਨੂੰ ਹੀ ਹੀਣਤਾ ਨਾਲ ਭਰ ਦਿੱਤਾ ਗਿਆ ਸੀ। ਦੂਸਰੇ ਦੇਸ਼ਾਂ ਤੋਂ ਆਯਾਤ ਕੀਤੀ ਵਿਚਾਰਧਾਰਾ ਨੇ ਸਮਾਜ ਵਿੱਚ ਕੁੱਟ-ਕੁੱਟ ਕੇ ਇਹ ਭਰ ਦਿੱਤਾ ਸੀ, ਕਿ ਅਸੀਂ ਅਨਪੜ੍ਹ ਹਾਂ ਅਤੇ ਪਿੱਛਲੱਗੂ ਯਾਨੀ ਫੋਲੋਅਰ ਹਾਂ, ਸਾਡੇ ਇੱਥੇ ਇਹ ਵੀ ਕਿਹਾ ਗਿਆ ਹੈ – ਯਾਦ੍ਰਸ਼ੀ ਭਾਵਨਾ ਯਸਯ, ਸਿੱਦਧਿਭਰਵਤੀ ਤਾਦ੍ਰਸ਼ੀ। ਯਾਨੀ ਜਿਹੋ ਜਿਹੀ ਜਿਸਦੀ ਭਾਵਨਾ ਹੁੰਦੀ ਹੈ, ਉਸਨੂੰ ਓਵੇਂ ਸਿੱਧੀ ਪ੍ਰਾਪਤ ਹੁੰਦੀ ਹੈ। ਜਦੋਂ ਭਾਵਨਾ ਵਿੱਚ ਵੀ ਹੀਣਤਾ ਸੀ, ਤਾਂ ਸਿੱਧੀ ਵੀ ਉਹੋ ਜਿਹੀ ਮਿਲ ਰਹੀ ਹੈ। ਅਸੀਂ ਵਿਦੇਸ਼ੀ ਤਕਨੀਕ ਦੀ ਨਕਲ ਕਰਦੇ ਸੀ, ਵਿਦੇਸ਼ੀ ਮੋਹਰ ਦਾ ਇੰਤਜ਼ਾਰ ਕਰਦੇ ਸੀ, ਇਹ ਉਹ ਗ਼ੁਲਾਮੀ ਸੀ ਜੋ ਰਾਜਨੀਤਿਕ ਅਤੇ ਭੂੰਗੋਲਿਕ ਤੋਂ ਜ਼ਿਆਦਾ ਮਾਨਸਿਕ ਗ਼ੁਲਾਮੀ ਸੀ। ਬਦਕਿਸਮਤੀ ਨਾਲ ਆਜ਼ਾਦੀ ਦੇ ਬਾਅਦ ਵੀ, ਭਾਰਤ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਹੀਂ ਨਿਕਲ ਪਾਇਆ। ਅਤੇ ਇਸਦਾ ਨੁਕਸਾਨ ਅਸੀਂ ਅੱਜ ਤੱਕ ਉਠਾ ਰਹੇ ਹਾਂ। ਇਸਦਾ ਤਾਜ਼ਾ ਉਦਾਹਰਨ, ਅਸੀਂ ਟ੍ਰੇਡ ਡੀਲਸ ਵਿੱਚ ਹੋ ਰਹੀ ਚਰਚਾ ਵਿੱਚ ਦੇਖ ਰਹੇ ਹਾਂ। ਕੁਝ ਲੋਕ ਹੈਰਾਨ ਹਨ ਕਿ ਅਰੇ ਇਹ ਕੀ ਹੋ ਗਿਆ, ਕਿਵੇਂ ਹੋ ਗਿਆ, ਵਿਕਸਿਤ ਦੇਸ਼ ਭਾਰਤ ਨਾਲ ਟ੍ਰੇਡ ਡੀਲਸ ਕਰਨ ਵਿੱਚ ਇੰਨੇ ਉਤਾਵਲੇ ਕਿਉਂ ਹਨ। ਇਸਦਾ ਉੱਤਰ ਹੈ ਹਤਾਸ਼ਾ, ਨਿਰਾਸ਼ਾ ਤੋਂ ਬਾਹਰ ਨਿਕਲ ਰਿਹਾ ਆਤਮ-ਵਿਸ਼ਵਾਸੀ ਭਾਰਤ। ਜੇਕਰ ਦੇਸ਼ ਅੱਜ ਵੀ 2014 ਤੋਂ ਪਹਿਲਾਂ ਵਾਲੀ ਨਿਰਾਸ਼ਾ ਵਿੱਚ ਹੁੰਦਾ, ਫ੍ਰੇਜਾਈਲ ਫਾਈਵ ਵਿੱਚ ਗਿਣਿਆ ਜਾਂਦਾ, ਪੋਲਿਸੀ ਪੈਰਾਲਿਸਿਸ ਨਾਲ ਘਿਰਿਆ ਹੁੰਦਾ, ਜੇਕਰ ਇਹ ਹਾਲ ਹੁੰਦਾ ਤਾਂ ਕੌਣ ਸਾਡੇ ਨਾਲ ਟ੍ਰੇਡ ਡੀਲਸ ਕਰਦਾ, ਅਰੇ ਸਾਡੇ ਵੱਲ ਦੇਖਦਾ ਵੀ ਨਹੀਂ।

ਪਰ ਸਾਥੀਓ,

ਬੀਤੇ 11 ਸਾਲਾਂ ਵਿੱਚ ਦੇਸ਼ ਦੀ ਚੇਤਨਾ ਵਿੱਚ ਨਵੀਂ ਊਰਜਾ ਦਾ ਪ੍ਰਵਾਹ ਹੋਇਆ ਹੈ। ਭਾਰਤ ਹੁਣ ਆਪਣੀ ਗੁਆਚੀ ਤਾਕਤ ਨੂੰ ਵਾਪਸ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ। ਇੱਕ ਸਮੇਂ ਵਿੱਚ ਜਦੋਂ ਭਾਰਤ ਦਾ ਵਿਸ਼ਵ ਅਰਥ-ਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਦਬਦਬਾ ਸੀ, ਤਾਂ ਸਾਡੀ ਕੀ ਤਾਕਤ ਸੀ? ਭਾਰਤ ਦੀ ਮੈਨੁਫੈਕਚਰਿੰਗ, ਭਾਰਤ ਦੇ ਉਤਪਾਦ ਦੀ ਕੁਆਲਿਟੀ, ਭਾਰਤ ਦੀ ਅਰਥ ਨੀਤੀ, ਹੁਣ ਅੱਜ ਦਾ ਭਾਰਤ ਫਿਰ ਤੋਂ ਇਨ੍ਹਾਂ ਗੱਲਾਂ ‘ਤੇ ਫੋਕਸ ਕਰ ਰਿਹਾ ਹੈ। ਇਸ ਲਈ ਅਸੀਂ ਮੈਨੁਫੈਕਚਰਿੰਗ ’ਤੇ ਕੰਮ ਕੀਤਾ, ਅਸੀਂ ਮੇਕ ਇਨ ਇੰਡੀਆ ’ਤੇ ਜ਼ੋਰ ਦਿੱਤਾ, ਅਸੀਂ ਆਪਣੇ ਬੈਂਕਿੰਗ ਸਿਸਟਮ ਨੂੰ ਸਸ਼ਕਤ ਕੀਤਾ, ਮਹਿੰਗਾਈ ਜੋ ਡਬਲ ਡਿਜਿਟ ਦੀ ਦਰ ਨਾਲ ਦੌੜ ਰਹੀ ਸੀ, ਉਸਨੂੰ ਕੰਟਰੋਲ ਕੀਤਾ ਅਤੇ ਭਾਰਤ ਨੂੰ ਦੁਨੀਆਂ ਦਾ ਗ੍ਰੋਥ ਇੰਜਨ ਬਣਾਇਆ। ਭਾਰਤ ਦੀ ਇਹੀ ਤਾਕਤ ਹੈ ਕਿ ਦੁਨੀਆਂ ਦੇ ਵਿਕਸਿਤ ਦੇਸ਼ ਸਾਹਮਣੇ ਤੋਂ ਭਾਰਤ ਦੇ ਨਾਲ ਟ੍ਰੇਡ ਡੀਲ ਕਰਨ ਲਈ ਖ਼ੁਦ ਅੱਗੇ ਆ ਰਹੇ ਹਨ।

ਸਾਥੀਓ,

ਜਦੋਂ ਕਿਸੇ ਰਾਸ਼ਟਰ ਦੇ ਅੰਦਰ, ਲੁਕੀ ਹੋਈ ਉਸਦੀ ਤਾਕਤ ਜਾਗਦੀ ਹੈ, ਤਾਂ ਉਹ ਨਵੀਆਂ ਉਪਲਬਧੀਆਂ ਹਾਸਲ ਕਰਦਾ ਹੈ। ਮੈਂ ਤੁਹਾਨੂੰ ਕੁਝ ਹੋਰ ਉਦਾਹਰਣ ਦਿੰਦਾ ਹਾਂ। ਜਿਵੇਂ ਮੈਂ ਜਦੋਂ ਕਦੇ ਦੂਸਰੇ ਦੇਸ਼ਾਂ ਦੇ ਹੈੱਡ ਆਫ ਦਿ ਗਵਰਮੈਂਟ ਨਾਲ ਮਿਲਦਾ ਹਾਂ, ਤਾਂ ਉਹ ਜਨਧਨ, ਆਧਾਰ ਅਤੇ ਮੋਬਾਇਲ ਦੀ ਇੰਨੀ ਤਾਕਤ ਬਾਰੇ ਸੁਣਨ ਲਈ ਬਹੁਤ ਉਤਾਵਲੇ ਹੁੰਦੇ ਹਨ। ਜਿਸ ਭਾਰਤ ਵਿੱਚ ਏਟੀਐੱਮ ਵੀ, ਦੁਨੀਆਂ ਦੇ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ ਕਾਫੀ ਸਮੇਂ ਬਾਅਦ ਆਇਆ, ਉਸ ਭਾਰਤ ਨੇ ਡਿਜੀਟਲ ਪੇਮੈਂਟ ਸਿਸਟਮ ਵਿੱਚ ਗਲੋਬਲ ਲੀਡਰਸ਼ਿਪ ਕਿਵੇਂ ਹਾਸਲ ਕਰ ਲਈ? ਇੱਥੇ ਸਰਕਾਰੀ ਮਦਦ ਦੀ ਲੀਕੇਜ ਨੂੰ ਕੌੜਾ ਸੱਚ ਮੰਨ ਲਿਆ ਗਿਆ ਸੀ, ਜੋ ਭਾਰਤ ਡੀਬੀਟੀ ਜ਼ਰੀਏ 24 ਲੱਖ ਕਰੋੜ ਰੁਪਏ, ਯਾਨੀ 24 ਟ੍ਰੀਲੀਅਨ ਰੁਪਏ ਕਿਵੇਂ ਲਾਭਪਾਤਰੀਆਂ ਨੂੰ ਭੇਜ ਪਾ ਰਿਹਾ ਹੈ? ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਅੱਜ ਪੂਰੀ ਦੁਨੀਆ ਲਈ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ।

 

ਸਾਥੀਓ,

ਜਦੋਂ ਕਿਸੇ ਰਾਸ਼ਟਰ ਦੇ ਅੰਦਰ, ਲੁਕੀ ਹੋਈ ਉਸਦੀ ਤਾਕਤ ਜਾਗਦੀ ਹੈ, ਤਾਂ ਉਹ ਨਵੀਆਂ ਉਪਲਬਧੀਆਂ ਹਾਸਲ ਕਰਦਾ ਹੈ। ਮੈਂ ਤੁਹਾਨੂੰ ਕੁਝ ਹੋਰ ਉਦਾਹਰਣ ਦਿੰਦਾ ਹਾਂ। ਜਿਵੇਂ ਮੈਂ ਜਦੋਂ ਕਦੇ ਦੂਸਰੇ ਦੇਸ਼ਾਂ ਦੇ ਹੈੱਡ ਆਫ ਦਿ ਗਵਰਮੈਂਟ ਨਾਲ ਮਿਲਦਾ ਹਾਂ, ਤਾਂ ਉਹ ਜਨਧਨ, ਆਧਾਰ ਅਤੇ ਮੋਬਾਇਲ ਦੀ ਇੰਨੀ ਤਾਕਤ ਬਾਰੇ ਸੁਣਨ ਲਈ ਬਹੁਤ ਉਤਾਵਲੇ ਹੁੰਦੇ ਹਨ। ਜਿਸ ਭਾਰਤ ਵਿੱਚ ਏਟੀਐੱਮ ਵੀ, ਦੁਨੀਆਂ ਦੇ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ ਕਾਫੀ ਸਮੇਂ ਬਾਅਦ ਆਇਆ, ਉਸ ਭਾਰਤ ਨੇ ਡਿਜੀਟਲ ਪੇਮੈਂਟ ਸਿਸਟਮ ਵਿੱਚ ਗਲੋਬਲ ਲੀਡਰਸ਼ਿਪ ਕਿਵੇਂ ਹਾਸਲ ਕਰ ਲਈ? ਇੱਥੇ ਸਰਕਾਰੀ ਮਦਦ ਦੀ ਲੀਕੇਜ ਨੂੰ ਕੌੜਾ ਸੱਚ ਮੰਨ ਲਿਆ ਗਿਆ ਸੀ, ਜੋ ਭਾਰਤ ਡੀਬੀਟੀ ਜ਼ਰੀਏ 24 ਲੱਖ ਕਰੋੜ ਰੁਪਏ, ਯਾਨੀ 24 ਟ੍ਰੀਲੀਅਨ ਰੁਪਏ ਕਿਵੇਂ ਲਾਭਪਾਤਰੀਆਂ ਨੂੰ ਭੇਜ ਪਾ ਰਿਹਾ ਹੈ? ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਅੱਜ ਪੂਰੀ ਦੁਨੀਆ ਲਈ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ।

ਸਾਥੀਓ,

ਦੁਨੀਆ ਹੈਰਾਨ ਹੁੰਦੀ ਹੈ, ਕਿ ਜਿਸ ਭਾਰਤ ਵਿੱਚ 2014 ਤੱਕ, ਤਕਰੀਬਨ ਤਿੰਨ ਕਰੋੜ ਪਰਿਵਾਰ ਹਨੇਰੇ ਵਿੱਚ ਸੀ, ਉਹ ਅੱਜ ਸੋਲਰ ਪਾਵਰ ਸਮਰੱਥਾ ਵਿੱਚ ਦੁਨੀਆ ਦੇ ਟੌਪ ਦੇ ਦੇਸ਼ਾਂ ਵਿੱਚ ਕਿਵੇਂ ਆ ਗਿਆ? ਜਿਸ ਭਾਰਤ ਦੇ ਸ਼ਹਿਰਾਂ ਵਿੱਚ ਪਬਲਿਕ ਟ੍ਰਾਂਸਪੋਰਟ ਸੁਧਰਨ ਦੀ ਕੋਈ ਉਮੀਦ ਨਹੀਂ ਸੀ, ਉਹ ਭਾਰਤ ਅੱਜ ਦੁਨੀਆ ਦਾ ਤੀਸਰਾ ਵੱਡਾ ਮੈਟ੍ਰੋ ਨੈੱਟਵਰਕ ਵਾਲਾ ਦੇਸ਼ ਕਿਵੇਂ ਬਣ ਗਿਆ? ਜਿਸ ਭਾਰਤ ਦੇ ਰੇਲਵੇ ਦੀ ਪਹਿਚਾਣ ਸਿਰਫ਼ ਲੇਟ-ਲਤੀਫ਼ੀ ਅਤੇ ਹੌਲੀ ਰਫ਼ਤਾਰ ਨਾਲ ਹੁੰਦੀ ਸੀ, ਉੱਥੇ ਵੰਦੇ ਭਾਰਤ, ਨਮੋ ਭਾਰਤ, ਅਜਿਹੀ ਸੈਮੀ-ਹਾਈਸਪੀਡ ਕਨੈਕਟੀਵਿਟੀ ਕਿਵੇਂ ਸੰਭਵ ਹੋ ਪਾ ਰਹੀ ਹੈ?

ਸਾਥੀਓ,

ਇੱਕ ਸਮਾਂ ਸੀ, ਜਦੋਂ ਭਾਰਤ ਨਵੀਂ ਟੈਕਨਾਲੋਜੀ ਦਾ ਸਿਰਫ਼ ਅਤੇ ਸਿਰਫ਼ ਕੰਜਿਊਮਰ ਸੀ। ਅੱਜ ਭਾਰਤ ਨਵੀਂ ਟੈਕਨਾਲੋਜੀ ਦਾ ਨਿਰਮਾਤਾ ਵੀ ਹੈ ਤੇ ਨਵੇਂ ਮਾਪਦੰਡ ਵੀ ਸਥਾਪਿਤ ਕਰ ਰਿਹਾ ਹੈ। ਅਤੇ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਅਸੀਂ ਆਪਣੀ ਤਾਕਤ ਨੂੰ ਪਹਿਚਾਣਿਆ ਹੈ, ਜਿਸ ਅੰਦਰੂਨੀ ਤਾਕਤ ਦੀ ਤੁਸੀਂ ਚਰਚਾ ਕਰ ਰਹੇ ਹੋ, ਇਹ ਉਸਦਾ ਹੀ ਉਦਾਹਰਣ ਹੈ।

ਸਾਥੀਓ,

ਜਦੋਂ ਅਸੀਂ ਮਾਣ ਨਾਲ ਅੱਗੇ ਵਧਦੇ ਹਾਂ, ਤਾਂ ਦੁਨੀਆਂ ਸਾਨੂੰ ਜਿਸ ਨਜ਼ਰ ਨਾਲ ਦੇਖਦੀ ਰਹੀ ਹੈ, ਉਹ ਨਜ਼ਰ ਵੀ ਬਦਲੀ ਹੈ। ਤੁਸੀਂ ਯਾਦ ਕਰੋ, ਕੁਝ ਸਾਲ ਪਹਿਲਾਂ ਤੱਕ ਦੁਨੀਆਂ ਵਿੱਚ, ਗਲੋਬਲ ਮੀਡੀਆ ਵਿੱਚ, ਭਾਰਤ ਦੇ ਕਿਸੇ ਇਵੈਂਟ ਦੀ ਕਿੰਨੀ ਘੱਟ ਚਰਚਾ ਹੁੰਦੀ ਸੀ। ਭਾਰਤ ਵਿੱਚ ਹੋਣ ਵਾਲੇ ਇਵੈਂਟਸ ਨੂੰ ਓਨੀ ਤਵੱਜੋ ਹੀ ਨਹੀਂ ਦਿੱਤੀ ਜਾਂਦੀ ਸੀ। ਅਤੇ ਅੱਜ ਦੇਖੋ, ਭਾਰਤ ਜੋ ਕਰਦਾ ਹੈ, ਜੋ ਐਕਸ਼ਨ ਇੱਥੇ ਹੁੰਦੇ ਹਨ, ਉਸਦਾ ਵਿਸ਼ਵ ਵਿਸ਼ਲੇਸ਼ਣ ਹੁੰਦਾ ਹੈ। ਏਆਈ ਸਮਿਟ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ, ਇਸੇ ਇਮਾਰਤ ਵਿੱਚ ਹੋਇਆ ਹੈ। ਏਆਈ ਸਮੇਟ ਵਿੱਚ 100 ਤੋਂ ਜ਼ਿਆਦਾ ਦੇਸ਼ ਸ਼ਾਮਿਲ ਹੋਏ, ਗਲੋਬਲ ਨੋਰਥ ਹੋਵੇ ਜਾਂ ਫਿਰ ਗਲੋਬਲ ਸਾਊਥ, ਸਾਰੇ ਇਕੱਠੇ, ਇੱਕ ਹੀ ਜਗ੍ਹਾ, ਇੱਕ ਟੇਬਲ ’ਤੇ ਬੈਠੇ। ਦੁਨੀਆਂ ਦੇ ਵੱਡੇ-ਵੱਡੇ ਕਾਰਪੋਰੇਸ਼ਨਸ ਹੋਣ ਜਾਂ ਫਿਰ ਛੋਟੇ-ਛੋਟੇ ਸਟਾਰਟ ਅੱਪਸ, ਸਾਰੇ ਇਕੱਠੇ ਜੁੜੇ।

ਸਾਥੀਓ,

ਹੁਣ ਤੱਕ ਜਿੰਨੀਆਂ ਵੀ ਉਦਯੋਗਿਕ ਕ੍ਰਾਂਤੀਆਂ ਆਈਆਂ ਹਨ, ਉਨ੍ਹਾਂ ਵਿੱਚ ਭਾਰਤ ਅਤੇ ਪੂਰਾ ਗਲੋਬਲ ਸਾਊਥ ਸਿਰਫ਼ ਫੋਲੋਅਰ ਰਿਹਾ ਹੈ। ਪਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਇਸ ਯੁੱਗ ਵਿੱਚ, ਭਾਰਤ ਫ਼ੈਸਲਿਆਂ ਵਿੱਚ ਸਹਿਭਾਗੀ ਵੀ ਹੈ ਅਤੇ ਉਨ੍ਹਾਂ ਨੂੰ ਸ਼ੇਪ ਵੀ ਕਰ ਰਿਹਾ ਹੈ। ਅੱਜ ਸਾਡੇ ਕੋਲ ਖ਼ੁਦ ਦਾ ਏਆਈ ਸਟਾਰਟਅੱਪ ਈਕੋਸਿਸਟਮ ਹੈ, ਡੇਟਾ-ਸੈਂਟਰ ਵਿੱਚ ਨਿਵੇਸ਼ ਕਰਨ ਦੀ ਤਾਕਤ ਹੈ ਅਤੇ ਏਆਈ ਡੇਟਾ ਨੂੰ ਸਟੋਰ ਕਰਨ ਲਈ, ਪ੍ਰੋਸੈਸ ਕਰਨ ਲਈ, ਜਿਸ ਪਾਵਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਸ ’ਤੇ ਵੀ ਭਾਰਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਅਸੀਂ ਨਿਊਕਲੀਅਰ ਪਾਵਰ ਸੈਕਟਰ ਵਿੱਚ ਜੋ ਰਿਫੋਰਮ ਕੀਤਾ ਹੈ, ਉਹ ਵੀ ਭਾਰਤ ਦੇ ਏਆਈ ਈਕੋਸਿਸਟਮ ਨੂੰ ਮਜ਼ਬੂਤੀ ਦੇਣ ਵਿੱਚ ਮਦਦ ਕਰੇਗਾ।

 

ਸਾਥੀਓ,

ਏਆਈ ਸਮਿਟ ਦਾ ਆਯੋਜਨ ਪੂਰੇ ਭਾਰਤ ਲਈ ਮਾਣ ਦਾ ਪਲ ਸੀ। ਪਰ ਬਦਕਿਸਮਤੀ ਨਾਲ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਨੇ, ਦੇਸ਼ ਦੇ ਇਸ ਜਸ਼ਨ ਨੂੰ ਮੈਲਾ ਕਰਨ ਦਾ ਯਤਨ ਕੀਤਾ। ਵਿਦੇਸ਼ੀ ਪ੍ਰਾਹੁਣਿਆ ਦੇ ਸਾਹਮਣੇ ਕਾਂਗਰਸ ਨੇ ਸਿਰਫ਼ ਕੱਪੜੇ ਨਹੀਂ ਉਤਾਰੇ, ਬਲਕਿ ਇਸਨੇ ਕਾਂਗਰਸ ਦੇ ਵਿਚਾਰਕ ਦਿਵਾਲੀਆਪਣ ਨੂੰ ਵੀ ਐਕਸਪੋਜ ਕਰ ਦਿੱਤਾ ਹੈ। ਜਦੋਂ ਨਾਕਾਮੀ ਦੀ ਨਿਰਾਸ਼ਾ-ਹਤਾਸ਼ਾ ਮਨ ਵਿੱਚ ਹੋਵੇ, ਅਤੇ ਅਹੰਕਾਰ ਸਿਰ ਚੜ੍ਹ ਕੇ ਬੋਲਦਾ ਹੋਵੇ, ਓਦੋਂ ਦੇਸ਼ ਨੂੰ ਬਦਨਾਮ ਕਰਨ ਦੀ ਅਜਿਹੀ ਸੋਚ ਸਾਹਮਣੇ ਆਉਂਦੀ ਹੈ। ਜ਼ਾਹਿਰ ਹੈ, ਕਾਂਗਰਸ ਦੀ ਇਸ ਹਰਕਤ ਨਾਲ ਦੇਸ਼ ਵਿੱਚ ਗੁੱਸਾ ਹੈ। ਇਸ ਲਈ, ਉਨ੍ਹਾਂ ਨੇ ਆਪਣੇ ਪਾਪ ਨੂੰ ਸਹੀ ਠਹਿਰਾਉਣ ਲਈ ਮਹਾਤਮਾ ਗਾਂਧੀ ਜੀ ਨੂੰ ਅੱਗੇ ਕਰ ਦਿੱਤਾ। ਕਾਂਗਰਸ ਹਰ ਵਾਰ ਅਜਿਹਾ ਹੀ ਕਰਦੀ ਹੈ। ਜਦੋਂ ਆਪਣੇ ਪਾਪ ਨੂੰ ਲੁਕਾਉਣਾ ਹੋਵੇ ਤਾਂ ਕਾਂਗਰਸ ਬਾਪੂ ਨੂੰ ਅੱਗੇ ਕਰ ਦਿੰਦੀ ਹੈ, ਅਤੇ ਜਦੋਂ ਆਪਣੀ ਵਡਿਆਈ ਕਰਨੀ ਹੋਵੇ, ਤਾਂ ਇੱਕ ਹੀ ਪਰਿਵਾਰ ਨੂੰ ਸਾਰਾ ਕ੍ਰੈਡਿਟ ਦਿੰਦੀ ਹੈ।

ਸਾਥੀਓ,

ਕਾਂਗਰਸ ਹੁਣ ਵਿਚਾਰਧਾਰਾ ਦੇ ਨਾਮ ’ਤੇ ਸਿਰਫ਼ ਵਿਰੋਧ ਦੀ ਟੂਲਕਿੱਟ ਬਣ ਕੇ ਰਹਿ ਗਈ ਹੈ। ਅਤੇ ਇਹ ਅੰਨ੍ਹੇ ਵਿਰੋਧ ਦੀ ਮਾਨਸਿਕਤਾ ਇੰਨੀ ਵਧ ਗਈ ਹੈ, ਕਿ ਇਹ ਦੇਸ਼ ਨੂੰ ਹਰ ਮੰਚ, ਹਰ ਪਲੈਟਫਾਰਮ ’ਤੇ ਨੀਵਾਂ ਦਿਖਾਉਣ ਤੋਂ ਨਹੀਂ ਚੂਕਦੇ। ਦੇਸ਼ ਕੁਝ ਵੀ ਚੰਗਾ ਕਰੇ, ਦੇਸ਼ ਲਈ ਕੁਝ ਵੀ ਸ਼ੁਭ ਹੋ ਰਿਹਾ ਹੋਵੇ, ਕਾਂਗਰਸ ਨੇ ਵਿਰੋਧ ਹੀ ਕਰਨਾ ਹੈ।

ਸਾਥੀਓ,

ਮੇਰੇ ਕੋਲ ਇੱਕ ਲੰਬੀ ਸੂਚੀ ਹੈ, ਦੇਸ਼ ਦੀ ਸੰਸਦ ਦੀ ਨਵੀਂ ਇਮਾਰਤ ਬਣੀ, ਉਸਦਾ ਵਿਰੋਧ। ਸੰਸਦ ਦੇ ਉੱਪਰ ਅਸ਼ੋਕ ਸਤੰਭ ਦੇ ਸ਼ੇਰਾਂ ਦਾ ਵਿਰੋਧ। ਹੁਣ ਜਿਨ੍ਹਾਂ ਦੇ ਬੱਬਰ ਸ਼ੇਰ ਆਮ ਨਾਗਰਿਕਾਂ ਦੇ ਜੁੱਤੇ ਖਾ ਕੇ ਭੱਜ ਰਹੇ ਸੀ, ਉਨ੍ਹਾਂ ਦੇ ਸੰਸਦ ਭਵਨ ਦੇ ਸ਼ੇਰ ਦੇ ਦੰਦ ਦੇਖ ਕੇ ਡਰ ਲੱਗ ਗਿਆ। ਕਰਤੱਬ ਭਵਨ ਬਣਿਆ, ਉਸਦਾ ਵੀ ਵਿਰੋਧ। ਫੌਜਾਂ ਨੇ ਸਰਜੀਕਲ ਸਟ੍ਰਾਈਕ ਕੀਤੀ, ਉਸਦਾ ਵੀ ਵਿਰੋਧ। ਬਾਲਾਕੋਟ ਵਿੱਚ ਏਅਰ ਸਟ੍ਰਾਈਕ ਹੋਈ, ਉਸਦਾ ਵੀ ਵਿਰੋਧ। ਆਪ੍ਰੇਸ਼ਨ ਸਿੰਧੂਰ ਹੋਇਆ, ਉਸਦਾ ਵੀ ਵਿਰੋਧ। ਯਾਨੀ ਦੇਸ਼ ਦੀ ਹਰ ਉਪਲਬਧੀ ’ਤੇ ਕਾਂਗਰਸ ਦੇ ਟੂਲਕਿੱਟ ’ਚੋਂ ਇੱਕ ਹੀ ਚੀਜ਼ ਨਿਕਲਦੀ ਹੈ – ਵਿਰੋਧ।

ਸਾਥੀਓ,

ਦੇਸ਼ ਨੇ ਆਰਟੀਕਲ 370 ਦੀ ਕੰਧ ਡੇਗੀ, ਦੇਸ਼ ਖ਼ੁਸ਼ ਹੋਇਆ। ਪਰ ਕਾਂਗਰਸ ਨੇ ਵਿਰੋਧ ਕੀਤਾ। ਅਸੀਂ ਸੀਏਏ ਦਾ ਕਾਨੂੰਨ ਬਣਾਇਆ - ਉਸਦਾ ਵਿਰੋਧ। ਅਸੀਂ ਮਹਿਲਾ ਰਾਖਵਾਂਕਰਨ ਕਾਨੂੰਨ ਲਿਆਏ - ਉਸਦਾ ਵਿਰੋਧ। ਤਿੰਨ ਤਲਾਕ ਦੇ ਖ਼ਿਲਾਫ਼ ਕਾਨੂੰਨ ਲਿਆਏ - ਉਸਦਾ ਵਿਰੋਧ। ਅਸੀਂ ਯੂਪੀਆਈ ਲੈ ਕੇ ਆਏ, ਉਸਦਾ ਵਿਰੋਧ। ਸਵੱਛ ਭਾਰਤ ਅਭਿਆਨ ਲੈ ਕੇ ਆਏ, ਉਸਦਾ ਵਿਰੋਧ। ਦੇਸ਼ ਨੇ ਕੋਰੋਨਾ ਵੈਕਸੀਨ ਬਣਾਈ, ਤਾਂ ਉਸਦਾ ਵੀ ਵਿਰੋਧ।

 

ਸਾਥੀਓ,

ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਮਤਲਬ ਸਿਰਫ਼ ਅੰਨ੍ਹਾ-ਵਿਰੋਧ ਨਹੀਂ ਹੁੰਦਾ, ਡੈਮੋਕਰੇਸੀ ਵਿੱਚ ਵਿਰੋਧੀ ਧਿਰ ਦਾ ਮਤਲਬ ਵਿਕਲਪਿਕ ਵਿਜ਼ਨ ਹੁੰਦਾ ਹੈ। ਇਸ ਲਈ ਦੇਸ਼ ਦੀ ਪ੍ਰਬੁੱਧ ਜਨਤਾ, ਕਾਂਗਰਸ ਨੂੰ ਸਬਕ ਸਿਖਾ ਰਹੀ ਹੈ, ਅੱਜ ਤੋਂ ਨਹੀਂ, ਬੀਤੇ ਚਾਰ ਦਹਾਕਿਆਂ ਤੋਂ ਲਗਾਤਾਰ ਇਹ ਕੰਮ ਦੇਸ਼ ਦੀ ਜਨਤਾ ਕਰ ਰਹੀ ਹੈ। ਮੈਂ ਜੋ ਕਹਿਣ ਜਾ ਰਿਹਾ ਹਾਂ, ਮੀਡੀਆ ਦੇ ਸਾਥੀ ਉਸਦਾ ਵੀ ਥੋੜ੍ਹਾ ਵਿਸ਼ਲੇਸ਼ਣ ਕਰਿਓ। ਤੁਹਾਨੂੰ ਪਤਾ ਲੱਗੇਗਾ ਕਿ ਕਾਂਗਰਸ ਦੇ ਵੋਟ ਚੋਰੀ ਨਹੀਂ ਹੋ ਰਹੇ, ਬਲਕਿ ਦੇਸ਼ ਦੇ ਲੋਕ ਹੁਣ ਕਾਂਗਰਸ ਨੂੰ ਵੋਟ ਦੇਣ ਲਾਈਕ ਹੀ ਨਹੀਂ ਮੰਨਦੇ। ਅਤੇ ਇਸਦੀ ਸ਼ੁਰੂਆਤ 1984 ਤੋਂ ਬਾਅਦ ਹੀ ਹੋਣੀ ਸ਼ੁਰੂ ਹੋ ਗਈ ਸੀ। 1984 ਵਿੱਚ ਕਾਂਗਰਸ ਨੂੰ 39 ਫ਼ੀਸਦੀ ਵੋਟ ਮਿਲੇ ਸੀ, ਅਤੇ 400 ਤੋਂ ਵੱਧ ਸੀਟਾਂ ਮਿਲੀਆਂ ਸੀ। ਉਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਕਾਂਗਰਸ ਦੇ ਵੋਟ ਘੱਟ ਹੀ ਹੁੰਦੇ ਗਏ। ਅਤੇ ਅੱਜ ਕਾਂਗਰਸ ਦੀ ਹਾਲਤ ਇਹ ਹੈ ਕਿ, ਦੇਸ਼ ਵਿੱਚ ਸਿਰਫ਼, ਸਿਰਫ਼ ਚਾਰ ਸੂਬੇ ਅਜਿਹੇ ਬਚੇ ਹਨ, ਜਿੱਥੇ ਕਾਂਗਰਸ ਦੇ ਕੋਲ 50 ਤੋਂ ਜ਼ਿਆਦਾ ਵਿਧਾਇਕ ਹਨ। ਬੀਤੇ 40 ਸਾਲਾਂ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਵਧਦੀ ਗਈ ਅਤੇ ਕਾਂਗਰਸ ਸਾਫ਼ ਹੁੰਦੀ ਗਈ। ਕਾਂਗਰਸ, ਪਰਿਵਾਰ ਦੀ ਗ਼ੁਲਾਮੀ ਵਿੱਚ ਡੁੱਬੇ ਲੋਕਾਂ ਦਾ ਇੱਕ ਕਲੱਬ ਬਣਕੇ ਰਹਿ ਗਈ ਹੈ। ਇਸ ਲਈ ਪਹਿਲਾਂ ਮਿਲੇਨੀਅਲਸ ਨੇ ਕਾਂਗਰਸ ਨੂੰ ਸਬਕ ਸਿਖਾਇਆ ਅਤੇ ਹੁਣ ਜੇਨ ਜੀ ਵੀ ਤਿਆਰ ਬੈਠੀ ਹੈ।

ਸਾਥੀਓ,

ਕਾਂਗਰਸ ਅਤੇ ਉਸਦੇ ਸਾਥੀਆਂ ਦੀ ਸੋਚ ਇੰਨੀ ਛੋਟੀ ਹੈ, ਕਿ ਉਨ੍ਹਾਂ ਨੇ ਦੂਰ-ਦ੍ਰਿਸ਼ਟੀ ਨਾਲ ਕੰਮ ਕਰਨ ਨੂੰ ਵੀ ਗੁਨਾਹ ਬਣਾ ਦਿੱਤਾ ਹੈ। ਅੱਜ ਜਦੋਂ ਅਸੀਂ ਵਿਕਸਿਤ ਭਾਰਤ 2047 ਦੀ ਗੱਲ ਕਰਦੇ ਹਾਂ, ਤਾਂ ਕੁਝ ਲੋਕ ਪੁੱਛਦੇ ਹਨ – “ਇੰਨੀ ਦੂਰ ਦੀ ਗੱਲ ਹੁਣ ਕਿਉਂ ਕਰ ਰਹੇ ਹੈ?” ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਓਦੋਂ ਤੱਕ ਮੋਦੀ ਜਿਊਂਦਾ ਥੋੜ੍ਹਾ ਰਹੇਗਾ, ਸਚਾਈ ਇਹ ਹੈ ਕਿ ਰਾਸ਼ਟਰ ਨਿਰਮਾਣ ਕਦੇ ਵੀ ਤਤਕਾਲੀ ਸੋਚ ਨਾਲ ਨਹੀਂ ਹੁੰਦਾ। ਉਹ ਇੱਕ ਵੱਡੇ ਵਿਜ਼ਨ, ਸਬਰ ਅਤੇ ਸਮੇਂ ’ਤੇ ਲਏ ਗਏ ਫ਼ੈਸਲਿਆਂ ਨਾਲ ਹੁੰਦਾ ਹੈ। ਮੈਂ ਕੁਝ ਹੋਰ ਤੱਥ ਨੈੱਟਵਰਕ 18 ਦੇ ਦਰਸ਼ਕਾਂ ਸਾਹਮਣੇ ਰੱਖਣਾ ਚਾਹੁੰਦਾ ਹਾਂ। ਭਾਰਤ ਹਰ ਸਾਲ ਵਿਦੇਸ਼ੀ ਸਮੁੰਦਰੀ ਜਹਾਜ਼ਾਂ ਨਾਲ ਮਾਲ-ਢੋਆਈ ’ਤੇ 6 ਲੱਖ ਕਰੋੜ ਤੋਂ ਵੱਧ ਖ਼ਰਚ ਕਰਦਾ ਹੈ ਕਿਰਾਏ ‘ਤੇ। ਫਰਟੀਲਾਈਜ਼ਰ ਦੇ ਆਯਾਤ ’ਤੇ ਹਰ ਸਾਲ ਸਵਾ ਦੋ ਲੱਖ ਕਰੋੜ ਰੁਪਏ ਖ਼ਰਚ ਹੁੰਦੇ ਹਨ। ਪੈਟ੍ਰੋਲੀਅਮ ਆਯਾਤ ’ਤੇ ਹਰ ਸਾਲ 11 ਲੱਖ ਕਰੋੜ ਰੁਪਏ ਖ਼ਰਚ ਹੁੰਦੇ ਹਨ। ਯਾਨੀ ਹਰ ਸਾਲ ਲੱਖਾਂ ਕਰੋੜਾਂ ਰੁਪਏ ਦੇਸ਼ ਤੋਂ ਬਾਹਰ ਜਾ ਰਹੇ ਹਨ। ਜੇਕਰ ਇਹੀ ਨਿਵੇਸ਼ 20-25 ਸਾਲ ਪਹਿਲਾਂ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਕੀਤਾ ਗਿਆ ਹੁੰਦਾ, ਤਾਂ ਅੱਜ ਇਹ ਪੂੰਜੀ ਭਾਰਤ ਦੇ ਇਨਫ੍ਰਾਸਟ੍ਰਕਚਰ, ਰਿਸਰਚ, ਇੰਡਸਟ੍ਰੀ, ਕਿਸਾਨ ਅਤੇ ਨੌਜਵਾਨਾਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰ ਰਹੀ ਹੁੰਦੀ। ਅੱਜ ਸਾਡੀ ਸਰਕਾਰ ਇਸੇ ਸੋਚ ਨਾਲ ਕੰਮ ਕਰ ਰਹੀ ਹੈ। ਵਿਦੇਸ਼ੀ ਜਹਾਜ਼ਾਂ ਨੂੰ 6 ਲੱਖ ਕਰੋੜ ਰੁਪਏ ਨਾ ਦੇਣਾ ਪਵੇ ਇਸ ਲਈ ਭਾਰਤੀ ਸ਼ਿਪਿੰਗ ਅਤੇ ਪੋਰਟ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਫਰਟੀਲਾਈਜ਼ਰ ਦਾ ਘਰੇਲੂ ਉਤਪਾਦਨ ਵਧਾਉਣ ਲਈ ਨਵੇਂ ਪਲਾਂਟ ਲੱਗ ਰਹੇ ਹਨ, ਨੈਨੋ-ਯੂਰੀਆ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਪੈਟ੍ਰੋਲੀਅਮ ’ਤੇ ਨਿਰਭਰਤਾ ਘੱਟ ਕਰਨ ਲਈ ਈਥੇਨੌਲ ਬਲੈਂਡਿੰਗ, ਗ੍ਰੀਨ ਹਾਈਡ੍ਰੋਜਨ ਮਿਸ਼ਨ, ਸੋਲਰ ਅਤੇ ਇਲੈਕਟ੍ਰਿਕ ਮੋਬਿਲਿਟੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਅਤੇ ਸਾਥੀਓ,

ਅਸੀਂ ਭਵਿੱਖ ਵੱਲ ਦੇਖਦੇ ਹੋਏ ਵੀ ਅੱਜ ਹੀ ਫ਼ੈਸਲੇ ਲੈਣੇ ਹਨ। ਇਸ ਲਈ ਅੱਜ ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਦਾ ਨਿਰਮਾਣ ਹੋ ਰਿਹਾ ਹੈ। ਰੱਖਿਆ ਉਤਪਾਦਨ ਵਿੱਚ, ਮੋਬਾਇਲ ਮੈਨੁਫੈਕਚਰਿੰਗ ਵਿੱਚ, ਡ੍ਰੋਨ ਟੈਕਨਾਲੋਜੀ ਵਿੱਚ, ਕ੍ਰਿਟਿਕਲ ਮਿਨਰਲਸ ਸੈਕਟਰ ਵਿੱਚ, ਅਤੇ ਉਸ ਵਿੱਚ ਨਿਵੇਸ਼, ਆਉਣ ਵਾਲੇ ਦਹਾਕਿਆਂ ਦੀ ਆਰਥਿਕ ਸੁਰੱਖਿਆ ਦੀ ਨੀਂਹ ਹੈ। 2047 ਦਾ ਟੀਚਾ ਕੋਈ ਰਾਜਨੀਤਿਕ ਨਾਰਾ ਨਹੀਂ ਹੈ। ਇਹ ਉਸ ਇਤਿਹਾਸਿਕ ਭੁੱਲ ਨੂੰ ਸੁਧਾਰਨ ਦਾ ਸੰਕਲਪ ਵੀ ਹੈ, ਜਿੱਥੇ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਕਈ ਖੇਤਰਾਂ ਵਿੱਚ ਸਮੇਂ ਰਹਿੰਦੇ ਨਿਵੇਸ਼ ਨਹੀਂ ਕੀਤਾ। ਅੱਜ ਜੇਕਰ ਅਸੀਂ ਖ਼ੁਦ ਸਵਦੇਸ਼ੀ ਜਹਾਜ਼, ਸਵਦੇਸ਼ੀ ਸ਼ਿਪਸ ਬਣਾਵਾਂਗੇ, ਖ਼ੁਦ ਐਨਰਜੀ ਦਾ ਪ੍ਰੋਡਕਸ਼ਨ ਕਰਾਂਗੇ, ਖ਼ੁਦ ਨਵੀਂ ਟੈਕਨਾਲੋਜੀ ਡਿਵੈਲਪ ਕਰਾਂਗੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਇਮਪੋਰਟ ਦੇ ਬੋਝ ਦੀ ਨਹੀਂ, ਐਕਸਪੋਰਟ ਦੀ ਸਮਰੱਥਾ ’ਤੇ ਚਰਚਾ ਕਰਨਗੀਆਂ। ਰਾਸ਼ਟਰ ਦੀ ਤਰੱਕੀ “ਅੱਜ ਦੀ ਸਹੂਲਤ” ਨਾਲ ਨਹੀਂ, “ਕੱਲ੍ਹ ਦੀ ਤਿਆਰੀ” ਨਾਲ ਤੈਅ ਹੁੰਦੀ ਹੈ। ਅਤੇ ਦੂਰ-ਦ੍ਰਿਸ਼ਟੀ ਨਾਲ ਕੀਤੀ ਗਈ ਮਿਹਨਤ ਹੀ 2047 ਦੇ ਆਤਮ-ਨਿਰਭਰ, ਸਸ਼ਕਤ ਅਤੇ ਖ਼ੁਸ਼ਹਾਲ ਭਾਰਤ ਦੀ ਨੀਂਹ ਹੈ। ਅਤੇ ਇਸ ਲਈ ਕਾਂਗਰਸ ਆਪਣੇ ਕਿੰਨੇ ਹੀ ਕੱਪੜੇ ਫਾੜ ਲਏ, ਅਸੀਂ ਲਗਾਤਾਰ ਕੰਮ ਕਰਦੇ ਰਹਾਂਗੇ।

 

ਸਾਥੀਓ,

ਰਾਸ਼ਟਰ ਨਿਰਮਾਣ ਦੀ, ਨੇਸ਼ਨ ਬਿਲਡਿੰਗ ਦੀ ਇੱਕ ਬਹੁਤ ਅਹਿਮ ਸ਼ਰਤ ਹੁੰਦੀ ਹੈ - ਨੇਕ ਨੀਅਤ ਦੀ। ਕਾਂਗਰਸ ਅਤੇ ਉਸਦੇ ਸਾਥੀ ਦਲ, ਇਸ ਵਿੱਚ ਵੀ ਫੇਲ੍ਹ ਰਹੇ ਹਨ। ਕਾਂਗਰਸ ਅਤੇ ਉਸਦੇ ਸਾਥੀਆਂ ਨੇ ਕਦੇ ਨੇਕ ਨੀਅਤ ਨਾਲ ਕੰਮ ਨਹੀਂ ਕੀਤਾ। ਗ਼ਰੀਬ ਦਾ ਦੁੱਖ, ਉਸਦੀ ਤਕਲੀਫ਼ ਤੋਂ ਵੀ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਜਿਵੇਂ ਬੰਗਾਲ ਵਿੱਚ ਅੱਜ ਤੱਕ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਨਹੀਂ ਹੋਈ। ਜੇਕਰ ਨੇਕ ਨੀਅਤ ਹੁੰਦੀ ਤਾਂ ਕੀ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੇਣ ਵਾਲੀ ਇਸ ਯੋਜਨਾ ਨੂੰ ਬੰਗਾਲ ਵਿੱਚ ਰੋਕਿਆ ਜਾਂਦਾ ਕੀ? ਨਹੀਂ। ਤੁਸੀਂ ਵੀ ਜਾਣਦੇ ਹੋ ਕਿ ਦੇਸ਼ ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ ਗ਼ਰੀਬਾਂ ਲਈ ਪੱਕੇ ਘਰ ਬਣਵਾਏ ਜਾ ਰਹੇ ਹਨ। ਨੈੱਟਵਰਕ 18 ਦੇ ਦਰਸ਼ਕਾਂ ਨੂੰ ਮੈਂ ਇੱਕ ਹੋਰ ਅੰਕੜਾ ਦਿੰਦਾ ਹਾਂ। ਤਾਮਿਲਨਾਡੂ ਦੇ ਗ਼ਰੀਬ ਪਰਿਵਾਰਾਂ ਲਈ, ਤਕਰੀਬਨ ਸਾਢੇ ਨੌਂ ਲੱਖ ਪੱਕੇ ਘਰ ਅਲੋਕੇਟ ਕੀਤੇ ਗਏ ਹਨ, ਸਾਢੇ ਨੌਂ ਲੱਖ। ਪਰ ਇਨ੍ਹਾਂ ਵਿੱਚੋਂ 3 ਲੱਖ ਘਰਾਂ ਦਾ ਨਿਰਮਾਣ ਅਟਕ ਗਿਆ ਹੈ, ਕਿਉਂਕਿ ਡੀਐੱਮਕੇ ਸਰਕਾਰ ਗ਼ਰੀਬਾਂ ਦੇ ਇਨ੍ਹਾਂ ਘਰਾਂ ਦੇ ਨਿਰਮਾਣ ਵਿੱਚ ਦਿਲਚਸਪੀ ਨਹੀਂ ਦਿਖਾ ਰਹੀ। ਇਸਦੀ ਵਜ੍ਹਾ ਕੀ ਹੈ? ਇਸ ਦੀ ਵਜ੍ਹਾ ਹੈ, ਨੀਅਤ ਨੇਕ ਨਹੀਂ ਹੈ।

ਸਾਥੀਓ,

ਮੈਂ ਤੁਹਾਨੂੰ ਖੇਤੀਬਾੜੀ ਖੇਤਰ ਦਾ ਵੀ ਉਦਾਹਰਣ ਦਿੰਦਾ ਹਾਂ। ਕਾਂਗਰਸ ਦੇ ਸਮੇਂ ਵਿੱਚ ਖੇਤੀ-ਕਿਸਾਨੀ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ ਸੀ। ਛੋਟੇ ਕਿਸਾਨਾਂ ਨੂੰ ਕੋਈ ਪੁੱਛਦਾ ਨਹੀਂ ਸੀ, ਫ਼ਸਲ ਬੀਮਾ ਦਾ ਹਾਲ ਬੇਹਾਲ ਸੀ, ਐੱਮਐੱਸਪੀ ’ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਫਾਈਲਾਂ ਵਿੱਚ ਦੱਬ ਦਿੱਤੀ ਗਈ ਸੀ, ਕਾਂਗਰਸ ਬਜਟ ਵਿੱਚ ਐਲਾਨ ਜ਼ਰੂਰ ਕਰਦੀ ਸੀ, ਪਰ ਜ਼ਮੀਨ ’ਤੇ ਕੁਝ ਨਹੀਂ ਹੁੰਦਾ ਸੀ, ਕਿਉਂਕਿ ਉਸਦੀ ਨੀਅਤ ਹੀ ਨਹੀਂ ਸੀ। ਅਸੀਂ ਦੇਸ਼ ਦੇ ਕਿਸਾਨਾਂ ਲਈ ਨੇਕ ਨੀਅਤ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਅੱਜ ਉਸ ਦੇ ਨਤੀਜੇ ਦੁਨੀਆ ਦੇਖ ਰਹੀ ਹੈ। ਅੱਜ ਭਾਰਤ ਦੁਨੀਆਂ ਦੇ ਵੱਡੇ ਖੇਤੀਬਾੜੀ ਨਿਰਯਾਤ ਵਿੱਚੋਂ ਇੱਕ ਬਣ ਰਿਹਾ ਹੈ। ਅਸੀਂ ਹਰ ਪੱਧਰ ’ਤੇ ਕਿਸਾਨਾਂ ਲਈ ਇੱਕ ਸੁਰੱਖਿਆ ਕਵਚ ਬਣਾਇਆ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਜ਼ਰੀਏ ਕਿਸਾਨਾਂ ਦੇ ਖਾਤਿਆਂ ਵਿੱਚ 4 ਲੱਖ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕੀਤੇ ਗਏ ਹਨ। ਅਸੀਂ ਲਾਗਤ ਦਾ ਡੇਢ ਗੁਣਾ ਐੱਮਐੱਸਪੀ ਤੈਅ ਕੀਤਾ ਅਤੇ ਰਿਕਾਰਡ ਖ਼ਰੀਦ ਵੀ ਕੀਤੀ ਹੈ। ਮੈਂ ਤੁਹਾਨੂੰ ਸਿਰਫ਼ ਦਾਲ ਦਾ ਹੀ ਅੰਕੜਾ ਦਿੰਦਾ ਹਾਂ। ਯੂਪੀਏ ਸਰਕਾਰ ਨੇ 10 ਸਾਲ ਵਿੱਚ ਸਿਰਫ਼ 6 ਲੱਖ ਮੀਟ੍ਰਿਕ ਟਨ ਦਾਲ, ਕਿਸਾਨਾਂ ਨੂੰ ਐੱਮਐੱਸਪੀ ’ਤੇ ਖ਼ਰੀਦੀ - 6 ਲੱਖ ਮੀਟ੍ਰਿਕ ਟਨ। ਅਤੇ ਸਾਡੀ ਸਰਕਾਰ ਹੁਣ ਤੱਕ, ਤਕਰੀਬਨ 170 ਲੱਖ ਮੀਟ੍ਰਿਕ ਟਨ, ਯਾਨੀ ਲਗਭਗ 30 ਗੁਣਾ ਜ਼ਿਆਦਾ ਦਾਲ ਐੱਮਐੱਸਪੀ ’ਤੇ ਖ਼ਰੀਦ ਚੁੱਕੀ ਹੈ। ਹੁਣ ਤੁਸੀਂ ਤੈਅ ਕਰੋ, ਕੌਣ ਕਿਸਾਨਾਂ ਲਈ ਕੰਮ ਕਰਦਾ ਹੈ।

ਸਾਥੀਓ,

ਯੂਪੀਏ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਜ਼ਰੀਏ ਵੀ ਕਿਸਾਨਾਂ ਨੂੰ ਮਦਦ ਦੇਣ ਵਿੱਚ ਕੰਜੂਸੀ ਕਰਦੀ ਸੀ। ਆਪਣੇ 10 ਸਾਲਾਂ ਵਿੱਚ ਯੂਪੀਏ ਸਰਕਾਰ ਨੇ 7 ਲੱਖ ਕਰੋੜ ਰੁਪਏ ਦਾ ਖੇਤੀ ਕਰਜ਼ ਕਿਸਾਨਾਂ ਨੂੰ ਦਿੱਤਾ। 7 ਲੱਖ ਕਰੋੜ ਰੁਪਏ। ਜਦੋਂ ਕਿ ਸਾਡੀ ਸਰਕਾਰ ਇਸ ਤੋਂ ਚਾਰ ਗੁਣਾ ਵੱਧ ਯਾਨੀ 28 ਲੱਖ ਕਰੋੜ ਰੁਪਏ ਦੇ ਚੁੱਕੀ ਹੈ। ਯੂਪੀਏ ਸਰਕਾਰ ਦੇ ਦੌਰਾਨ ਜਿੱਥੇ ਸਿਰਫ਼ ਪੰਜ ਕਰੋੜ ਕਿਸਾਨਾਂ ਨੂੰ ਇਸਦਾ ਲਾਭ ਮਿਲਦਾ ਸੀ, ਅੱਜ ਇਹ ਗਿਣਤੀ ਦੁੱਗਣੀ ਤੋਂ ਵੀ ਵੱਧ ਤਕਰੀਬਨ 12 ਕਰੋੜ ਕਿਸਾਨਾਂ ਤੱਕ ਪਹੁੰਚੀ ਹੈ। ਯਾਨੀ ਦੇਸ਼ ਦੇ ਛੋਟੇ ਕਿਸਾਨ ਨੂੰ ਵੀ ਪਹਿਲੀ ਵਾਰ ਮਦਦ ਮਿਲੀ ਹੈ। ਸਾਡੀ ਸਰਕਾਰ ਨੇ ਪੀਐੱਮ ਫ਼ਸਲ ਬੀਮਾ ਯੋਜਨਾ ਦਾ ਸੁਰੱਖਿਆ ਕਵਚ ਵੀ ਕਿਸਾਨਾਂ ਨੂੰ ਦਿੱਤਾ। ਇਸਦੇ ਤਹਿਤ ਤਕਰੀਬਨ 2 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਸੰਕਟ ਦੇ ਸਮੇਂ ਮਿਲ ਚੁੱਕੇ ਹਨ। ਅਸੀਂ ਨੇਕ ਨੀਅਤ ਨਾਲ ਕੰਮ ਕਰ ਰਹੇ ਹਾਂ, ਇਸ ਲਈ ਭਾਰਤ ਦੇ ਕਿਸਾਨਾਂ ਦਾ ਆਤਮ-ਵਿਸ਼ਵਾਸ ਵਧ ਰਿਹਾ ਹੈ, ਉਨ੍ਹਾਂ ਦੀ ਉਤਪਾਦਕਤਾ ਵਧ ਰਹੀ ਹੈ, ਅਤੇ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ।

ਸਾਥੀਓ,

21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਿਆ ਹੈ। ਹੁਣ ਅਗਲਾ ਪੜਾਅ ਭਾਰਤ ਦੇ ਵਿਕਾਸ ਦਾ ਫ਼ੈਸਲਾਕੁੰਨ ਦੌਰ ਹੈ। ਵਰਤਮਾਨ ਵਿੱਚ ਲਏ ਗਏ ਫ਼ੈਸਲੇ ਹੀ ਭਵਿੱਖ ਦੀ ਦਿਸ਼ਾ ਤੈਅ ਕਰਨਗੇ। ਅਸੀਂ ਆਪਣੀ ਤਾਕਤ ਨੂੰ ਪਹਿਚਾਣਦੇ ਹੋਏ, ਉਸਨੂੰ ਵਧਾਉਂਦੇ ਹੋਏ ਅੱਗੇ ਚੱਲਣਾ ਹੈ। ਹਰ ਵਿਅਕਤੀ ਆਪਣੇ ਖੇਤਰ ਵਿੱਚ ਉੱਤਮਤਾ ਨੂੰ ਟੀਚਾ ਬਣਾਏ, ਹਰ ਅਦਾਰਾ ਉੱਤਮਤਾ ਨੂੰ ਆਪਣਾ ਸੰਸਕਾਰ ਬਣਾਏ, ਅਸੀਂ ਸਿਰਫ਼ ਉਤਪਾਦ ਨਾ ਬਣਾਈਏ, ਬਿਹਤਰੀਨ ਗੁਣਵੱਤਾ ਦੇ ਉਤਪਾਦ ਬਣਾਈਏ, ਅਸੀਂ ਸਿਰਫ਼ ਰੂਟੀਨ ਕੰਮ ਨਾ ਕਰੀਏ, ਵਿਸ਼ਵ ਪੱਧਰੀ ਕੰਮ ਕਰੀਏ, ਅਸੀਂ ਸਮਰੱਥਾ ਨੂੰ ਪ੍ਰਦਰਸ਼ਨ ਵਿੱਚ ਬਦਲੀਏ। ਮੈਂ ਲਾਲ ਕਿਲ੍ਹੇ ਤੋਂ ਕਿਹਾ ਹੈ - ਇਹੀ ਸਮਾਂ ਹੈ, ਸਹੀ ਸਮਾਂ ਹੈ। ਇਹੀ ਸਮਾਂ ਹੈ, ਭਾਰਤ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦਾ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ। ਨਮਸਕਾਰ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rural commercial vehicle retail sales growth outpaces urban: Fada data

Media Coverage

Rural commercial vehicle retail sales growth outpaces urban: Fada data
NM on the go

Nm on the go

Always be the first to hear from the PM. Get the App Now!
...
PM condoles loss of lives in firecracker factory mishap in Kaushambi
August 31, 2026
PM announces ex-gratia from Prime Minister’s National Relief Fund

The Prime Minister, Shri Narendra Modi has expressed deep sorrow over the loss of lives in a mishap at a firecracker factory in Kaushambi, Uttar Pradesh. Shri Modi conveyed his condolences to the bereaved families and prayed for the speedy recovery of the injured.

Shri Modi also announced an ex-gratia of ₹2 lakh from the Prime Minister’s National Relief Fund (PMNRF) to the next of kin of each deceased and ₹50,000 for the injured.

The Prime Minister posted on X;

Extremely saddened by the loss of lives due to a mishap at a firecracker factory in Kaushambi, Uttar Pradesh. My thoughts are with the bereaved families in this hour of grief. May the injured recover at the earliest.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi