Your Majesty,
ਦੋਹਾਂ ਦੇਸ਼ਾਂ ਦੇ delegates,
ਆਪ ਸਾਰਿਆਂ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ।
ਅੱਜ ਦਾ ਦਿਨ ਭਾਰਤ ਅਤੇ ਓਮਾਨ ਦੇ ਸਬੰਧਾਂ ਵਿੱਚ ਇੱਕ ਇਤਿਹਾਸਕ ਦਿਨ ਹੈ।
ਅੱਜ 26 ਸਾਲ ਦੇ ਬਾਅਦ ਓਮਾਨ ਦੇ ਸੁਲਤਾਨ state visit ‘ਤੇ ਭਾਰਤ ਆਏ ਹਨ।
ਅਤੇ ਮੈਨੂੰ ਅਤੇ 140 ਕਰੋੜ ਭਾਰਤਵਾਸੀਆਂ ਨੂੰ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲਿਆ ਹੈ।

ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।
Friends

ਸਦੀਆਂ ਤੋਂ ਭਾਰਤ ਅਤੇ ਓਮਾਨ ਗਹਿਰੀ ਮਿੱਤਰਤਾ ਦੇ ਅਟੁੱਟ ਸਬੰਧ ਰਹੇ ਹਨ।
ਅਰਬ ਸਾਗਰ ਦੇ ਇੱਕ ਛੋਰ ‘ਤੇ ਭਾਰਤ ਹੈ, ਤਾਂ ਦੂਸਰੇ ਛੋਰ‘ਤੇ ਓਮਾਨ ਹੈ।

ਸਾਡੀ ਆਪਸੀ ਨੇੜਤਾ ਕੇਵਲ ਭੂਗੋਲ ਤੱਕ ਸੀਮਤ ਨਹੀਂ ਹੈ, ਬਲਕਿ ਇਹ ਸਾਡੇ ਹਜ਼ਾਰਾਂ ਵਰ੍ਹਿਆਂ ਤੋਂ ਚੱਲ ਰਹੇ ਵਪਾਰ, ਸਾਡੇ ਸੱਭਿਆਚਾਰ, ਅਤੇ ਸਾਡੀਆਂ ਸਮਾਨ ਪ੍ਰਾਥਮਿਕਤਾਵਾਂ ਵਿੱਚ ਵੀ ਝਲਕਦੀ ਹੈ।
ਇਸ ਯਸ਼ਸਵੀ ਇਤਿਹਾਸ ਦੇ ਬਲਬੂਤੇ  ‘ਤੇ ਅਸੀਂ ਇੱਕ ਉੱਜਵਲ ਭਵਿੱਖ ਦੀ ਸੰਰਚਨਾ ਕਰ ਰਹੇ ਹਾਂ।
ਅੱਜ ਅਸੀਂ ਇੱਕ ਨਵੇਂ ‘India-Oman Joint Vision – A Partnership for Future’ ਨੂੰ adopt ਕਰ ਰਹੇ ਹਾਂ। ਇਸ Joint Vision ਵਿੱਚ 10 ਵਿਭਿੰਨ ਖੇਤਰਾਂ ‘ਤੇ ਠੋਸ action-points ‘ਤੇ ਸਹਿਮਤੀ ਬਣੀ ਹੈ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ  joint vision  ਸਾਡੀ ਸਾਂਝੇਦਾਰੀ ਨੂੰ ਇੱਕ ਨਵਾਂ ਅਤੇ ਆਧੁਨਿਕ ਸਵਰੂਪ ਦੇਵੇਗਾ। ਮੈਨੂੰ ਖੁਸ਼ੀ ਹੈ ਕਿ ਦੋਵੇਂ ਧਿਰਾਂ  ਦੇ ਦਰਮਿਆਨ CEPA agreement ‘ਤੇ ਚਰਚਾ ਜਾਰੀ ਹੈ।
ਇਸ ਵਾਰਤਾ ਦੇ ਦੋ round ਸਫਲਤਾ ਪੂਰਵਕ ਸੰਪੰਨ ਕੀਤੇ ਜਾ ਚੁੱਕੇ ਹਨ ਜਿਸ ਵਿੱਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਸਹਿਮਤੀ ਬਣ ਚੁੱਕੀ ਹੈ।
ਮੈਂ ਆਸ਼ਾ ਕਰਦਾ ਹਾਂ ਕਿ ਅਸੀਂ ਜਲਦੀ ਹੀ ਇਸ agreement ਨੂੰ sign ਕਰ ਪਾਵਾਂਗੇ, ਜਿਸ ਨਾਲ ਸਾਡੇ ਆਰਥਿਕ ਸਹਿਯੋਗ ਵਿੱਚ ਇੱਕ ਨਵਾਂ ਅਧਿਆਇ ਜੁੜੇਗਾ।
ਆਲਮੀ ਪੱਧਰ ‘ਤੇ ਵੀ ਭਾਰਤ ਅਤੇ ਓਮਾਨ ਕਰੀਬੀ ਤਾਲਮੇਲ ਦੇ ਨਾਲ ਅੱਗੇ ਵਧਦੇ ਰਹੇ ਹਨ।
ਭਾਰਤ ਦੀ G20 ਪ੍ਰਧਾਨਗੀ ਦੀ ਸਫਲਤਾ ਵਿੱਚ ਓਮਾਨ ਦਾ Guest Country ਦੇ ਰੂਪ ਵਿੱਚ ਬਹੁਤ ਕੀਮਤੀ ਯੋਗਦਾਨ ਰਿਹਾ ਹੈ।
ਵੱਡੀ ਸੰਖਿਆ ਵਿੱਚ, ਭਾਰਤੀ ਮੂਲ ਦੇ ਲੋਕ, ਓਮਾਨ ਨੂੰ ਆਪਣਾ ਦੂਸਰਾ ਘਰ ਮੰਨਦੇ ਹਨ।

ਇਹ ਲੋਕ ਸਾਡੇ ਕਰੀਬੀ ਸਬੰਧਾਂ ਅਤੇ ਸਾਡੀ ਮਿੱਤਰਤਾ ਦੀ ਜਿਉਂਦੀ-ਜਾਗਦੀ ਉਦਾਹਰਣ ਹੈ।
ਉਨ੍ਹਾਂ  ਦੀ ਦੇਖ-ਰੇਖ ਵਿੱਚ His Majesty ਸੁਲਤਾਨ ਹੈਥਮ (Sultan Haitham) ਦਾ ਮੈਂ ਨਿਜੀ ਤੌਰ ‘ਤੇ ਆਭਾਰ ਵਿਅਕਤ ਕਰਦਾ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਬੈਠਕ ਨਾਲ ਹਰ ਖੇਤਰ ਵਿੱਚ ਸਾਡਾ ਬਹੁਆਯਾਮੀ ਸਹਿਯੋਗ ਹੋਰ ਮਜ਼ਬੂਤ ਹੋਵੇਗਾ।

Your Majesty,

ਇੱਕ ਵਾਰ ਫਿਰ ਭਾਰਤ ਵਿੱਚ ਤੁਹਾਡਾ ਬਹੁਤ-ਬਹੁਤ ਸੁਆਗਤ ਹੈ।

ਪਿਛਲੇ ਮਹੀਨੇ ਓਮਾਨ ਨੇ 2024 ਵਿੱਚ T-20 cricket world cup ਦੇ ਲਈ qualify ਕੀਤਾ ਹੈ। ਮੈ ਇਸ ਦੇ ਬਹੁਤ-ਬੁਹਤ ਵਧਾਈਆਂ ਦਿੰਦਾ ਹਾਂ, ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਹੁਣ ਮੈਂ opening remarks ਦੇ ਲਈ ਤੁਹਾਨੂੰ ਸੱਦਾ ਦਿੰਦਾ ਹਾਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How PMJDY has changed banking in India

Media Coverage

How PMJDY has changed banking in India
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਮਾਰਚ 2025
March 25, 2025

Citizens Appreciate PM Modi's Vision : Economy, Tech, and Tradition Thrive