Your Majesty,
ਮੇਰੇ ਅਤੇ ਮੇਰੇ ਵਫ਼ਦ ਦੇ ਨਿੱਘੇ ਸਵਾਗਤ ਲਈ ਮੈਂ 140 ਕਰੋੜ ਭਾਰਤੀਆਂ ਵੱਲੋਂ ਤੁਹਾਡਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਤੁਸੀਂ ਭਾਰਤ ਅਤੇ ਜੌਰਡਨ ਦੇ ਸਬੰਧਾਂ ਨੂੰ ਨਵੇਂ ਪੱਧਰ 'ਤੇ ਲਿਜਾਣ ਲਈ ਬਹੁਤ ਹੀ ਸਕਾਰਾਤਮਕ ਵਿਚਾਰ ਰੱਖੇ। ਮੈਂ ਤੁਹਾਡੀ ਦੋਸਤੀ ਅਤੇ ਭਾਰਤ ਪ੍ਰਤੀ ਤੁਹਾਡੀ ਡੂੰਘੀ ਵਚਨਬੱਧਤਾ ਲਈ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ।
ਇਸ ਸਾਲ ਅਸੀਂ ਆਪਣੇ ਰਾਜਨੀਤਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਹ ਮੀਲ ਦਾ ਪੱਥਰ ਸਾਨੂੰ ਆਉਣ ਵਾਲੇ ਕਈ ਸਾਲਾਂ ਤੱਕ ਨਵੀਂ ਊਰਜਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਮੈਨੂੰ ਪੂਰਾ ਯਕੀਨ ਹੈ ਕਿ ਅੱਜ ਦੀ ਬੈਠਕ ਨਾਲ ਸਾਡੇ ਸਬੰਧਾਂ ਵਿੱਚ ਗਤੀ ਅਤੇ ਡੂੰਘਾਈ ਇੱਕ ਨਵਾਂ ਰੂਪ ਧਾਰਨ ਕਰੇਗੀ। ਅਸੀਂ ਵਪਾਰ, ਖਾਦਾਂ, ਡਿਜੀਟਲ ਟੈਕਨਾਲੋਜੀ, ਬੁਨਿਆਦੀ ਢਾਂਚਾ ਅਤੇ ਪੀਪਲਜ਼-ਟੁ-ਪੀਪਲਜ਼ ਟਾਇਸ ਵਰਗੇ ਖੇਤਰਾਂ ਵਿੱਚ ਸਹਿਯੋਗ ਅੱਗੇ ਵਧਾਵਾਂਗੇ।
Your Majesty,
ਵਿਸ਼ਵ ਪੱਧਰ 'ਤੇ ਵੀ ਅਸੀਂ ਕਰੀਬੀ ਸੰਪਰਕ ਵਿੱਚ ਰਹੇ ਹਾਂ। ਗਾਜ਼ਾ 'ਤੇ ਸ਼ੁਰੂਆਤ ਤੋਂ ਹੀ ਤੁਹਾਡੀ ਬਹੁਤ ਸਰਗਰਮ ਅਤੇ ਸਕਾਰਾਤਮਕ ਭੂਮਿਕਾ ਰਹੀ ਹੈ। ਸਾਡੀ ਸਾਰਿਆਂ ਦੀ ਉਮੀਦ ਹੈ ਕਿ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣੀ ਰਹੇ। ਅੱਤਵਾਦ ਦੇ ਖ਼ਿਲਾਫ਼ ਸਾਡਾ ਸਾਂਝਾ ਅਤੇ ਸਪਸ਼ਟ ਰੁਖ਼ ਹੈ। ਤੁਹਾਡੀ ਅਗਵਾਈ ਹੇਠ ਜੌਰਡਨ ਨੇ ਅੱਤਵਾਦ, ਉਗਰਵਾਦ ਅਤੇ ਰੈਡੀਕਲਾਈਜੇਸ਼ਨ ਦੇ ਖ਼ਿਲਾਫ਼ ਪੂਰੀ ਮਨੁੱਖਤਾ ਨੂੰ ਇੱਕ ਸਸ਼ਕਤ ਅਤੇ ਰਣਨੀਤਿਕ ਸੁਨੇਹੇ ਦਿੱਤੇ ਹਨ। ਰਿਸਟ੍ਰਿਕਟੇਡ ਮੈਟਰ ਦੇ ਦੌਰਾਨ ਅਸੀਂ ਇਸ ਅਹਿਮ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। 2018 ਵਿੱਚ ਤੁਹਾਡੀ ਭਾਰਤ ਯਾਤਰਾ ਸਮੇਂ ਅਸੀਂ ਇਸਲਾਮਿਕ ਹੈਰੀਟੇਜ 'ਤੇ ਇੱਕ ਕਾਨਫਰੰਸ ਵਿੱਚ ਹਿੱਸਾ ਲਿਆ ਸੀ। ਮੈਨੂੰ ਯਾਦ ਹੈ ਕਿ ਸਾਡੀ ਪਹਿਲੀ ਮੁਲਾਕਾਤ ਵੀ 2015 ਵਿੱਚ ਸੰਯੁਕਤ ਰਾਸ਼ਟਰ ਦੇ ਸਾਇਡਲਾਈਨ 'ਤੇ ਵਾਈਲੈਂਟ ਐਕਸਟ੍ਰੀਮਿਜ਼ਮ ਨੂੰ ਕਾਊਂਟਰ ਕਰਨ ’ਤੇ ਕੇਂਦ੍ਰਿਤ ਇੱਕ ਈਵੈਂਟ ’ਤੇ ਹੋਈ ਸੀ। ਤੁਸੀਂ ਓਦੋਂ ਵੀ ਇਸ ਵਿਸ਼ੇ 'ਤੇ ਪ੍ਰੇਰਨਾਦਾਇਕ ਟਿੱਪਣੀਆਂ ਕੀਤੀਆਂ ਸਨ। ਮਾਡਰੇਸ਼ਨ ਨੂੰ ਹੁਲਾਰਾ ਦੇਣ ਲਈ ਤੁਹਾਡੇ ਯਤਨ ਖੇਤਰੀ ਹੀ ਨਹੀਂ, ਸਗੋਂ ਵਿਸ਼ਵ ਸ਼ਾਂਤੀ ਲਈ ਵੀ ਬਹੁਤ ਅਹਿਮ ਹਨ। ਅਸੀਂ ਇਸ ਦਿਸ਼ਾ ਵਿੱਚ ਮਿਲ ਕੇ ਠੋਸ ਤਰੀਕੇ ਨਾਲ ਅੱਗੇ ਵਧਦੇ ਰਹਾਂਗੇ। ਅਸੀਂ ਆਪਸੀ ਸਹਿਯੋਗ ਦੇ ਹੋਰ ਸਾਰੇ ਪਹਿਲੂਆਂ ਨੂੰ ਹੋਰ ਮਜ਼ਬੂਤ ਬਣਾਵਾਂਗੇ। ਇੱਕ ਵਾਰ ਫਿਰ ਤੁਹਾਡੀ ਮਹਿਮਾਨ ਨਿਵਾਜ਼ੀ ਲਈ ਮੈਂ ਤੁਹਾਡਾ ਅਤੇ ਜੌਰਡਨ ਦੇ ਲੋਕਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।


