ਕੋਰੀਆ ਦੇ ਰਾਸ਼ਟਰਪਤੀ ਸ਼੍ਰੀ ਲੀ ਜੇ ਮਯੁੰਗ (Lee Jae Myung) ਦੇ ਵਿਸ਼ੇਸ਼ ਦੂਤ ਸ਼੍ਰੀ ਕਿਮ ਬੂ ਕਿਊਮ (Mr. Kim Boo Kyum) ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਜੂਨ 2025 ਵਿੱਚ ਜੀ-7 ਸਮਿਟ ਦੌਰਾਨ ਰਾਸ਼ਟਰਪਤੀ ਲੀ ਜੇ ਮਯੁੰਗ (Lee Jae Myung) ਦੇ ਨਾਲ ਆਪਣੀ ਉਤਸ਼ਾਹਜਨਕ ਅਤੇ ਸਕਾਰਾਤਮਕ ਮੀਟਿੰਗ ਨੂੰ ਯਾਦ ਕਰਦੇ ਹੋਏ ਭਾਰਤ ਵਿੱਚ ਉੱਚ ਪੱਧਰੀ ਵਫ਼ਦ ਭੇਜਣ ਦੇ ਰਾਸ਼ਟਰਪਤੀ ਲੀ ਦੇ ਫੈਸਲੇ ਦੀ ਦਿਲੋਂ ਸ਼ਲਾਘਾ ਕੀਤੀ।
ਸ਼੍ਰੀ ਕਿਮ ਨੇ ਪ੍ਰਧਾਨ ਮੰਤਰੀ ਦੇ ਨਾਲ ਰਾਸ਼ਟਰਪਤੀ ਲੀ ਜੇ ਮਯੁੰਗ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਇੱਕ ਸੰਦੇਸ਼ ਦਿੰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਰੀਆ ਗਣਰਾਜ ਭਾਰਤ ਦੇ ਨਾਲ ਆਪਣੀ ਵਿਸ਼ੇਸ਼ ਰਣਨੀਤਰ ਸਾਂਝੇਦਾਰੀ ਨੂੰ ਕਿਨ੍ਹਾਂ ਮਹੱਤਵ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਦੋਵਾਂ ਲੋਕਤੰਤਰਾਂ ਦਰਮਿਆਨ, ਖਾਸ ਕਰਕੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ, ਮਜ਼ਬੂਤ ਅਤੇ ਬਹੁਪੱਖੀ ਸਬੰਧਾਂ ਦੁਆਰਾ ਨਿਭਾਈ ਗਈ ਸਥਿਰਤਾ ਵਾਲੀ ਭੂਮਿਕਾ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਆਰਥਿਕ ਅਤੇ ਮੈਨੂਫੈਕਚਰਿੰਗ ਵਿਕਾਸ ਬਾਰੇ ਵੀ ਚਰਚਾ ਕੀਤੀ ਜਿਸ ਨਾਲ ਉੱਭਰਦੀ ਟੈਕਨੋਲੋਜੀਆਂ, ਜਹਾਜ਼ ਨਿਰਮਾਣ, ਰੱਖਿਆ, ਇਲੈਕਟ੍ਰੌਨਿਕਸ, ਗ੍ਰੀਨ ਹਾਈਡ੍ਰੋਜਨ ਅਤੇ ਬੈਟਰੀਆਂ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਅਤੇ ਸਹਿਯੋਗ ਲਈ ਅਪਾਰ ਮੌਕੇ ਸਾਹਮਣੇ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਲਈ ਇੱਕ ਪਰਿਵਰਤਨਸ਼ੀਲ ਸ਼ਕਤੀ ਵਜੋਂ ਭਾਰਤ ਦੇ ਜਨਸੰਖਿਆ ਲਾਭਅੰਸ਼ ਅਤੇ ਹੁਨਰਮੰਦ ਮਨੁੱਖੀ ਸਰੋਤਾਂ ਦੀ ਸਮਰੱਥਾ 'ਤੇ ਵੀ ਜ਼ੋਰ ਦਿੱਤਾ।
ਦੋਵਾਂ ਧਿਰਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਵੱਧ ਉੱਚਾਈਆਂ 'ਤੇ ਲੈ ਜਾਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਵਫ਼ਦ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕਰਦੇ ਹੋਏ ਭਾਰਤ ਵਿੱਚ ਰਾਸ਼ਟਰਪਤੀ ਲੀ ਜੇ-ਮਯੁੰਗ ਦੀ ਮੇਜ਼ਬਾਨੀ ਕਰਨ ਦਾ ਜਲਦੀ ਮੌਕਾ ਮਿਲਣ ਦੀ ਉਮੀਦ ਪ੍ਰਗਟਾਈ।
Delighted to receive the delegation of Special Envoys from the Republic of Korea led by Mr. Kim Boo Kyum. Recalled my positive meeting with President @Jaemyung_Lee last month. India–ROK Special Strategic Partnership, which completes 10 years, continues to grow from innovation and… pic.twitter.com/3N1V0WSFe1
— Narendra Modi (@narendramodi) July 17, 2025


