ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ, ਝਰੀਆ ਕੋਲਫੀਲਡ ਵਿੱਚ ਅੱਗ, ਸੁਰੰਗਾਂ ਦੇ ਧਸਣ ਨਾਲ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਨਾਲ ਸਬੰਧਿਤ ਮੁੱਦਿਆਂ ਨਾਲ ਨਿਪਟਣ ਲਈ ਸੋਧੇ ਹੋਏ ਝਰੀਆ ਮਾਸਟਰ ਪਲਾਨ (JMP) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਸ਼ੋਧਿਤ ਯੋਜਨਾ ਦੇ ਲਾਗੂਕਰਨ ‘ਤੇ ਕੁੱਲ 5,940 ਕਰੋੜ 47 ਲੱਖ ਰੁਪਏ ਦਾ ਵਿੱਤੀ ਖਰਚ ਆਵੇਗਾ। ਯੋਜਨਾ ਦੇ ਲੜੀਵਾਰ ਲਾਗੂਕਰਨ ਨਾਲ ਅੱਗ ਅਤੇ ਸੁਰੰਗਾਂ ਦੇ ਧਸਣ ਨਾਲ ਨਿਪਟਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਭ ਤੋਂ ਕਮਜ਼ੋਰ ਸਾਈਟਾਂ ਤੋਂ ਤਰਜੀਹ ਦੇ ਅਧਾਰ ‘ਤੇ ਸੁਰੱਖਿਅਤ ਪੁਨਰਵਾਸ ਯਕੀਨੀ ਹੋਵੇਗਾ। 

ਸੰਸ਼ੋਧਿਤ ਜੇਐੱਮਪੀ ਯੋਜਨਾ ਵਿੱਚ ਮੁੜ ਵਸੇਬੇ ਵਾਲੇ ਪਰਿਵਾਰਾਂ ਦੀ ਸਥਾਈ ਆਜੀਵਿਕਾ ਦੇ ਸਾਧਨ ਸਿਰਜਣਾ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਮੁੜ ਵਸੇਬੇ ਵਾਲੇ ਪਰਿਵਾਰਾਂ ਦੀ ਆਰਥਿਕ ਆਤਮਨਿਰਭਰਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕੌਸ਼ਲ ਵਿਕਾਸ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਅਤੇ ਰੋਜ਼ਗਾਰ ਸਿਰਜਣਾ ਦੇ ਉਪਰਾਲੇ ਕੀਤੇ ਜਾਣਗੇ। 

 

 

ਇਸ ਤੋਂ ਇਲਾਵਾ, ਇੱਕ ਲੱਖ ਰੁਪਏ ਦੀ ਆਜੀਵਿਕਾ ਗ੍ਰਾਂਟ ਅਤੇ ਲੀਗਲ ਟਾਈਟਲ ਹੋਲਡਰ (LTH) ਪਰਿਵਾਰਾਂ ਅਤੇ ਨੌਨ-ਲੀਗਲ ਟਾਈਟਲ ਹੋਲਡਰ (Non-LTH) ਪਰਿਵਾਰਾਂ –ਦੋਨਾਂ ਨੂੰ ਤਿੰਨ ਲੱਖ ਰੁਪਏ ਤੱਕ ਦੀ ਸੰਸਥਾਗਤ ਕ੍ਰੈਡਿਟ ਸਹਾਇਤਾ ਦਿੱਤੀ ਜਾਵੇਗੀ। 

ਇਸ ਤੋਂ ਇਲਾਵਾ, ਪੁਨਰਵਾਸ ਸਥਾਨਾਂ 'ਤੇ ਸੜਕਾਂ, ਬਿਜਲੀ, ਪਾਣੀ ਦੀ ਸਪਲਾਈ, ਸੀਵਰੇਜ਼, ਸਕੂਲਾਂ, ਹਸਪਤਾਲਾਂ, ਕੌਸ਼ਲ ਵਿਕਾਸ ਕੇਂਦਰਾਂ, ਕਮਿਊਨਿਟੀ ਹਾਲ ਅਤੇ ਹੋਰ ਆਮ ਸੁਵਿਧਾਵਾਂ- ਵਿਕਸਿਤ ਕੀਤੀਆਂ ਜਾਣਗੀਆਂ। ਸੋਧੇ ਹੋਏ ਝਰੀਆ ਮਾਸਟਰ ਪਲਾਨ ਨੂੰ ਲਾਗੂ ਕਰਨ ਲਈ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਇਨ੍ਹਾਂ ਪ੍ਰਾਵਧਾਨਾਂ ਨੂੰ ਲਾਗੂ ਕੀਤਾ ਜਾਵੇਗਾ।ਇਸ ਨਾਲ ਇੱਕ ਸੰਪੂਰਨ ਅਤੇ ਮਨੁੱਖੀ ਪੁਨਰਵਾਸ ਪਹੁੰਚ ਯਕੀਨੀ ਹੋਵੇਗੀ।

ਪੁਨਰਵਾਸ ਵਿਅਕਤੀਆਂ ਦੇ ਆਜੀਵਿਕਾ ਸਹਾਇਤਾ ਉਪਾਵਾਂ ਲਈ ਸਮਰਪਿਤ, ਵਿਕਲਪਕ ਆਜੀਵਿਕਾ ਪੁਨਰਵਾਸ ਫੰਡ ਸਥਾਪਿਤ ਕੀਤਾ ਜਾਵੇਗਾ। ਇਸ ਖੇਤਰ ਵਿੱਚ ਕੰਮ ਕਰ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਇੰਸਟੀਟਿਊਟਸ ਦੇ ਸਹਿਯੋਗ ਨਾਲ ਉੱਥੇ ਕੌਸ਼ਲ ਪ੍ਰਦਾਨ ਕਰਨ ਸਬੰਧੀ ਵਿਕਾਸ ਪਹਿਲਕਦਮੀਆਂ ਵੀ ਕੀਤੀਆਂ ਜਾਣਗੀਆਂ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Strategic partnership' to 'Cooperation in AI': Six major outcomes of PM Modi's historic Sweden visit - Check

Media Coverage

'Strategic partnership' to 'Cooperation in AI': Six major outcomes of PM Modi's historic Sweden visit - Check
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਮਈ 2026
May 18, 2026

Norway to Netherlands: PM Modi's Leadership Turns Heritage, Honors & High-Tech Deals into India's Global Momen