ਐੱਨਪੀਕੇਐੱਸ (NPKS) ਗ੍ਰੇਡ ਸਹਿਤ ਅਧਿਸੂਚਿਤ ਪੀਐਂਡਕੇ ਖਾਦਾਂ ਕਿਸਾਨਾਂ ਨੂੰ ਸਬਸਿਡੀ ਯੁਕਤ, ਸਸਤੀਆਂ ਅਤੇ ਉਚਿਤ ਦਰਾਂ 'ਤੇ ਉਪਲਬਧ ਹੋਣਗੀਆਂ
ਸਿੰਗਲ ਸੁਪਰ ਫਾਸਫੇਟ (ਐੱਸਐੱਸਪੀ- SSP) 'ਤੇ ਮਾਲ ਢੁਆਈ ਸਬਸਿਡੀ ਨੂੰ ਖਰੀਫ਼ 2025 ਤੱਕ ਦੇ ਲਈ ਵਧਾ ਦਿੱਤਾ ਗਿਆ ਹੈ
ਅਧਿਸੂਚਿਤ ਪੀਐਂਡਕੇ ਖਾਦਾਂ ਦੇ ਲਈ ਸਬਸਿਡੀ ਦਰਾਂ ਨੂੰ ਮਨਜ਼ੂਰੀ ਦੇਣਾ ਸਰਕਾਰ ਦੁਆਰਾ ਖੇਤੀਬਾੜੀ ਸੈਕਟਰ ਅਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮਹੱਤਵ ਦੀ ਇੱਕ ਹੋਰ ਉਦਾਹਰਣ ਹੈ
ਪੀਐਂਡਕੇ ਖਾਦਾਂ 'ਤੇ ਸਬਸਿਡੀ ਦੇਣ ਨਾਲ ਇਹ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲਦੀ ਹੈ ਕਿ ਕਿਸਾਨਾਂ ਨੂੰ ਉਚਿਤ ਮੁੱਲ 'ਤੇ ਉਨ੍ਹਾਂ ਦੀ ਜ਼ਰੂਰਤ ਦੇ ਪੌਸ਼ਟਿਕ ਤੱਤ ਮਿਲਣ; ਤੰਦਰੁਸਤ ਮਿੱਟੀ ਨਾਲ ਤੰਦਰੁਸਤ ਫਸਲਾਂ ਹੁੰਦੀਆਂ ਹਨ ਅਤੇ ਰਾਸ਼ਟਰ ਦੇ ਲਈ ਖੁਰਾਕ ਸੁਰੱਖਿਆ ਸੁਨਿਸ਼ਚਿਤ ਹੁੰਦੀ ਹੈ
ਕੇਂਦਰੀ ਕੈਬਨਿਟ ਨੇ ਦੇਸ਼ ਭਰ ਵਿੱਚ ਖਰੀਫ਼ 2025 ਤੱਕ ਕਿਫਾਇਤੀ, ਸਬਸਿਡੀ ਯੁਕਤ ਅਤੇ ਉਚਿਤ ਦਰਾਂ 'ਤੇ ਪੀਐਂਡਕੇ ਖਾਦਾਂ ਉਪਲਬਧ ਕਰਵਾਉਣ ਦੇ ਲਈ 37,216.15 ਕਰੋੜ ਰੁਪਏ ਦੀ ਐੱਨਬੀਐੱਸ ਸਬਸਿਡੀ ਨੂੰ ਮਨਜ਼ੂਰੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਫਾਸਫੇਟਿਕ ਅਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ 'ਤੇ ਖਰੀਫ਼ ਸੀਜ਼ਨ, 2025 (01.04.2025 ਤੋਂ 30.09.2025 ਤੱਕ) ਦੇ ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਤੈ ਕਰਨ ਦੇ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਖਰੀਫ਼ ਸੀਜ਼ਨ 2025 ਦੇ  ਲਈ ਬਜਟ ਦੀ ਜ਼ਰੂਰਤ ਲਗਭਗ 37,216.15 ਕਰੋੜ ਰੁਪਏ ਹੋਵੇਗੀ। ਇਹ ਰਬੀ ਸੀਜ਼ਨ 2024-25 ਦੇ ਲਈ ਬਜਟ ਦੀ ਜ਼ਰੂਰਤ ਨਾਲੋਂ ਲਗਭਗ 13,000 ਕਰੋੜ ਰੁਪਏ ਅਧਿਕ ਹੈ।

 

ਲਾਭ:

 

·       ਕਿਸਾਨਾਂ ਨੂੰ ਸਬਸਿਡੀ ਯੁਕਤ , ਕਿਫਾਇਤੀ ਅਤੇ ਉਚਿਤ ਮੁੱਲ 'ਤੇ ਖਾਦਾਂ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਜਾਵੇਗੀ।

·       ਖਾਦਾਂ ਅਤੇ ਇਨਪੁਟਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਾਲ ਹੀ ਦੇ ਰੁਝਾਨਾਂ ਦੇ ਮੱਦੇਨਜ਼ਰ ਪੀਐਂਡਕੇ ਖਾਦਾਂ 'ਤੇ ਸਬਸਿਡੀ ਨੂੰ ਤਰਕਸੰਗਤ ਬਣਾਇਆ ਜਾਵੇਗਾ।

 

ਲਾਗੂਕਰਨ ਰਣਨੀਤੀ ਅਤੇ ਲਕਸ਼:

ਐੱਨਪੀਕੇ ਗ੍ਰੇਡ ਸਹਿਤ ਪੀਐਂਡਕੇ ਖਾਦਾਂ 'ਤੇ ਸਬਸਿਡੀ  ਖਰੀਫ਼ 2025 (01.04.2025 ਤੋਂ 30.09.2025 ਤੱਕ ਲਾਗੂ) ਦੇ ਲਈ ਪ੍ਰਵਾਨਿਤ ਦਰਾਂ ਦੇ ਅਧਾਰ 'ਤੇ ਪ੍ਰਦਾਨ ਕੀਤੀ ਜਾਵੇਗੀ ਤਾਕਿ ਕਿਸਾਨਾਂ ਨੂੰ ਸਸਤੀਆਂ ਕੀਮਤਾਂ 'ਤੇ ਇਨ੍ਹਾਂ ਖਾਦਾਂ ਦੀ ਸੁਚਾਰੂ ਉਪਲਬਧਤਾ ਸੁਨਿਸ਼ਚਿਤ ਕੀਤੀ ਜਾ ਸਕੇ।

 

ਪਿਛੋਕੜ:

ਸਰਕਾਰ ਖਾਦ ਨਿਰਮਾਤਾਵਾਂ/ਆਯਾਤਕਾਂ ਦੇ ਜ਼ਰੀਏ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ 'ਤੇ  ਪੀ ਐਂਡ ਕੇ ਖਾਦਾਂ ਦੇ 28 ਗ੍ਰੇਡ ਉਪਲਬਧ ਕਰਵਾ ਰਹੀ ਹੈ। ਪੀ ਐਂਡ ਕੇ ਖਾਦਾਂ 'ਤੇ ਸਬਸਿਡੀ 01.04.2010 ਤੋਂ ਐੱਨਬੀਐੱਸ ਸਕੀਮ ਦੇ ਤਹਿਤ ਦਿੱਤੀ ਜਾਂਦੀ ਹੈ। ਆਪਣੇ ਕਿਸਾਨ-ਹਿਤੈਸ਼ੀ ਦ੍ਰਿਸ਼ਟੀਕੋਣ ਦੇ ਅਨੁਸਾਰ, ਸਰਕਾਰ ਕਿਸਾਨਾਂ ਨੂੰ ਸਸਤੀਆਂ ਕੀਮਤਾਂ 'ਤੇ ਪੀ ਐਂਡ ਕੇ ਖਾਦਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ।  ਖਾਦਾਂ ਅਤੇ ਯੂਰੀਆ, ਡੀਏਪੀ, ਐੱਮਓਪੀ ਅਤੇ ਸਲਫਰ ਜਿਹੇ ਇਨਪੁਟਸ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਹਾਲ ਹੀ ਦੇ ਰੁਝਾਨਾਂ ਨੂੰ ਦੇਖਦੇ ਹੋਏ , ਸਰਕਾਰ ਨੇ ਐੱਨਪੀਕੇਐੱਸ ਗ੍ਰੇਡਾਂ ਸਹਿਤ ਫਾਸਫੇਟਿਕ ਅਤੇ ਪੋਟਾਸਿਕ (ਪੀਐਂਡਕੇ) ਖਾਦਾਂ 'ਤੇ 01.04.25 ਤੋਂ 30.09.25 ਤੱਕ ਪ੍ਰਭਾਵੀ ਖਰੀਫ਼ 2025 ਦੇ ਲਈ ਐੱਨਬੀਐੱਸ ਦਰਾਂ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ। ਖਾਦ ਕੰਪਨੀਆਂ ਨੂੰ ਸਵੀਕ੍ਰਿਤ ਅਤੇ ਅਧਿਸੂਚਿਤ ਦਰਾਂ ਦੇ ਅਨੁਸਾਰ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ ਤਾਕਿ ਕਿਸਾਨਾਂ ਨੂੰ ਸਸਤੀਆਂ ਕੀਮਤਾਂ 'ਤੇ ਖਾਦ ਉਪਲਬਧ ਕਰਵਾਈ ਜਾ ਸਕੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre's Nasha Mukt Bharat campaign reaches 34.54 crore people

Media Coverage

Centre's Nasha Mukt Bharat campaign reaches 34.54 crore people
NM on the go

Nm on the go

Always be the first to hear from the PM. Get the App Now!
...
Prime Minister offers prayers to Bhagwan Shri Ganesh during Ganpati Darshan at Union Minister Piyush Goyal’s residence
September 14, 2026

The Prime Minister, Shri Narendra Modi has visited the residence of Union Minister Shri Piyush Goyal for Ganpati Darshan.

The Prime Minister prayed for the blessings of Bhagwan Shri Ganesh for everyone.

The Prime Minister wrote on X;

“Went for Ganpati Darshan at the residence of Union Minister Shri Piyush Goyal Ji.

May Bhagwan Shri Ganesh bless everyone!

@PiyushGoyal”