ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਤੋਂ 14 ਜੂਨ, 2026 (ਨੀਸ) ਅਤੇ 16 ਤੋਂ 19 ਜੂਨ, 2026 (ਏਵੀਅਨ ਅਤੇ ਪੈਰਿਸ) ਤੱਕ ਫ਼ਰਾਂਸ ਦੀ ਅਤੇ 14 ਤੋਂ 16 ਜੂਨ, 2026 ਤੱਕ ਸਲੋਵਾਕੀਆ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਦੌਰੇ ਦੇ ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜੂਨ ਨੂੰ ਨੀਸ ਵਿੱਚ ਰਾਸ਼ਟਰਪਤੀ ਮੈਕਰੋਨ ਨਾਲ ਦੁਵੱਲੀ ਬੈਠਕ ਕਰਨਗੇ। ਦੋਵੇਂ ਨੇਤਾ ਭਾਰਤ-ਫ਼ਰਾਂਸ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ 'ਖ਼ਾਸ ਵਿਸ਼ਵ ਰਣਨੀਤਕ ਸਾਂਝੇਦਾਰੀ' ਦੇ ਪੱਧਰ ਤੱਕ ਵਧਾਇਆ ਗਿਆ ਸੀ। ਨੀਸ ਵਿੱਚ ਦੋਵੇਂ ਨੇਤਾ ਸਾਂਝੇ ਤੌਰ 'ਤੇ 'ਭਾਰਤ ਇਨੋਵੇਟਸ' ਪ੍ਰੋਗਰਾਮ ਦਾ ਉਦਘਾਟਨ ਵੀ ਕਰਨਗੇ, ਜਿਸ ਵਿੱਚ ਭਾਰਤ, ਫ਼ਰਾਂਸ ਅਤੇ ਹੋਰ ਦੇਸ਼ਾਂ ਦੇ ਮੋਹਰੀ ਇਨੋਵੇਸ਼ਨ ਸਟਾਰਟਅੱਪ ਅਤੇ ਵੈਂਚਰ ਕੈਪੀਟਲ ਫੰਡ ਇੱਕ ਮੰਚ ’ਤੇ ਆਉਣਗੇ। ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ ਦੌਰਾਨ ਆਯੋਜਿਤ ਇਹ ਪ੍ਰਮੁੱਖ ਸਮਾਗਮ ਦੋਵਾਂ ਦੇਸ਼ਾਂ ਵਿਚਕਾਰ ਮੌਜੂਦ ਮਜ਼ਬੂਤ ਇਨੋਵੇਸ਼ਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਦਾ ਹੈ।

ਆਪਣੀ ਫੇਰੀ ਦੇ ਦੂਸਰੇ ਪੜਾਅ ਵਿੱਚ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰੌਬਰਟ ਫਿਕੋ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਤੋਂ 16 ਜੂਨ, 2026 ਤੱਕ ਸਲੋਵਾਕ ਗਣਰਾਜ ਦਾ ਸਰਕਾਰੀ ਦੌਰਾ ਕਰਨਗੇ। ਇਹ ਸਾਲ 1993 ਵਿੱਚ ਸਲੋਵਾਕੀਆ ਦੀ ਆਜ਼ਾਦੀ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੋਵੇਗਾ। ਇਹ ਦੌਰਾ ਅਪ੍ਰੈਲ, 2025 ਵਿੱਚ ਮਾਣਯੋਗ ਰਾਸ਼ਟਰਪਤੀ ਜੀ ਦੇ ਸਲੋਵਾਕੀਆ ਦੇ ਸਰਕਾਰੀ ਦੌਰੇ ਅਤੇ ਫ਼ਰਵਰੀ, 2026 ਵਿੱਚ ਏਆਈ ਇਮਪੈਕਟ ਸਮਿਟ ਲਈ ਸਲੋਵਾਕ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪੀਟਰ ਪੇਲੇਗ੍ਰਿਨੀ ਦੇ ਭਾਰਤ ਦੌਰੇ ਤੋਂ ਬਾਅਦ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ ਫਿਕੋ ਨਾਲ ਗੱਲਬਾਤ ਕਰਨਗੇ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਸ਼ਟਰਪਤੀ ਪੇਲੇਗ੍ਰਿਨੀ ਨਾਲ ਵੀ ਮੁਲਾਕਾਤ ਕਰਨਗੇ। ਇਹ ਦੌਰਾ ਵਪਾਰ, ਨਿਵੇਸ਼ ਅਤੇ ਆਟੋਮੋਬਾਈਲ ਅਤੇ ਰੇਲਵੇ ਮੈਨੁਫੈਕਚਰਿੰਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਲੋਵਾਕੀਆ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਫਿਰ ਤੋਂ ਦੁਹਰਾਏਗਾ।

ਆਪਣੀ ਫੇਰੀ ਦੇ ਤੀਜੇ ਪੜਾਅ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16-17 ਜੂਨ, 2026 ਨੂੰ ਫ਼ਰਾਂਸ ਦੇ ਏਵੀਅਨ ਵਿੱਚ ਆਯੋਜਿਤ ਜੀ-7 ਸੰਮੇਲਨ ਵਿੱਚ ਹਿੱਸਾ ਲੈਣਗੇ। ਸੰਮੇਲਨ ਦੌਰਾਨ, ਉਹ ਜੀ-7 ਦੇਸ਼ਾਂ ਦੇ ਨੇਤਾਵਾਂ ਅਤੇ ਸੱਦੇ ਗਏ ਸਾਂਝੇਦਾਰ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਹ ‘ਨਵੀਆਂ ਸਾਂਝੇਦਾਰੀਆਂ ਦਾ ਨਿਰਮਾਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ-ਨਿਰਮਾਣ,’ ‘ਸਭ ਲਈ ਸੰਤੁਲਿਤ, ਸਾਂਝੇ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਮੁੜ-ਸੁਰਜੀਤ ਕਰਨਾ,’ ਅਤੇ ‘ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੁਰੱਖਿਅਤ, ਤੇਜ਼ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣਾ’ ਵਿਸ਼ੇ 'ਤੇ ਆਯੋਜਿਤ ਸੈਸ਼ਨਾਂ ਵਿੱਚ ਹਿੱਸਾ ਲੈਣਗੇ। ਸੰਮੇਲਨ ਤੋਂ ਇਲਾਵਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀਆਂ ਬੈਠਕਾਂ ਵੀ ਕਰਨਗੇ।

ਇਸ ਦੌਰੇ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੂਨ, 2026 ਨੂੰ ਅੱਗੇ ਦੀਆਂ ਦੁਵੱਲੀਆਂ ਚਰਚਾਵਾਂ ਲਈ ਪੈਰਿਸ ਜਾਣਗੇ ਅਤੇ ਯੂਰਪ ਦੇ ਸਭ ਤੋਂ ਵੱਡੇ ਟੈਕਨੋਲੋਜੀ ਅਤੇ ਸਟਾਰਟਅੱਪ ਆਯੋਜਨ, ਵੀਵਾ ਟੈਕ ਸੰਮੇਲਨ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਪੈਰਿਸ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਆਗਾਮੀ ਯੂਰਪ ਦੀ ਫੇਰੀ ਫ਼ਰਾਂਸ, ਸਲੋਵਾਕੀਆ ਅਤੇ ਜੀ-7 ਨਾਲ ਭਾਰਤ ਦੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਵੇਗੀ। ਜੀ-7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਗਲੋਬਲ ਸਾਊਥ ਦੀ ਇੱਕ ਪ੍ਰਮੁੱਖ ਆਵਾਜ਼ ਅਤੇ ਗਲੋਬਲ ਚੁਣੌਤੀਆਂ ਦੇ ਨੂੰ ਹੱਲ ਕਰਨ ਵਿੱਚ ਇੱਕ ਅਹਿਮ ਭਾਈਵਾਲ ਵਜੋਂ ਭਾਰਤ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ‘ਭਾਰਤ ਇਨੋਵੇਟਸ’ ਅਤੇ ਵੀਵਾ ਟੈਕ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਭਾਗੀਦਾਰੀ ਇਨੋਵੇਸ਼ਨ, ਡਿਜੀਟਲ ਪਰਿਵਰਤਨ ਅਤੇ ਉੱਦਮਤਾ ਦੇ ਗਲੋਬਲ ਕੇਂਦਰ ਵਜੋਂ ਭਾਰਤ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਭਾਰਤੀ, ਫ਼ਰਾਂਸੀਸੀ ਅਤੇ ਯੂਰਪੀ ਟੈਕਨੋਲੋਜੀ ਈਕੋਸਿਸਟਮ ਵਿਚਕਾਰ ਨਵੀਂਆਂ ਸਾਂਝੇਦਾਰੀਆਂ ਨੂੰ ਗਤੀ ਮਿਲਣ ਦੀ ਉਮੀਦ ਹੈ। ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਭਾਰਤ ਦੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੀ ਉਸਦੀ ਵਚਨਬੱਧਤਾ ਨੂੰ ਵੀ ਫਿਰ ਤੋਂ ਦੁਹਰਾਏਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Two-wheeler retail sales up 19.7 percent in August

Media Coverage

Two-wheeler retail sales up 19.7 percent in August
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਸਤੰਬਰ 2026
September 07, 2026

Vasudhaiva Kutumbakam in Action: Tech Hub, Border Villages, Global Leadership by PM Modi