Her address encapsulates the vision for an India where youth have the best opportunities to flourish: PM

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਮਾਣਯੋਗ ਰਾਸ਼ਟਰਪਤੀ  ਦੇ ਸੰਬੋਧਨ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਵਿਆਪਕ ਵਿਜ਼ਨ ਦੱਸਿਆ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਨੇ ਵਿਭਿੰਨ ਖੇਤਰਾਂ ਦੀਆਂ ਪ੍ਰਮੁੱਖ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਅਤੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਭਵਿੱਖਮੁਖੀ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਇੱਕ ਐਸੇ ਭਾਰਤ ਦੀ ਪਰਿਕਲਪਨਾ ਹੈ,  ਜਿੱਥੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਬਿਹਤਰੀਨ ਅਵਸਰ ਮਿਲਣਗੇ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਪਿਛਲੇ ਦਹਾਕੇ ਵਿੱਚ ਸਾਡੇ ਦੇਸ਼ ਦੀ ਸਮੂਹਿਕ ਉਪਲਬਧੀਆਂ ਦਾ ਭੀ ਸੁੰਦਰ ਢੰਗ ਨਾਲ ਸਾਰੰਸ਼ ਪ੍ਰਸਤੁਤ ਕੀਤਾ ਗਿਆ ਹੈ ਅਤੇ ਭਾਸ਼ਣ ਵਿੱਚ ਸਾਡੀਆਂ ਭਵਿੱਖ ਦੀਆਂ ਆਕਾਂਖਿਆਵਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;     

“ਰਾਸ਼ਟਰਪਤੀ ਜੀ ਦਾ ਅੱਜ ਸੰਸਦ ਦੇ ਦੋਹਾਂ ਸਦਨਾਂ ਵਿੱਚ ਦਿੱਤਾ ਗਿਆ ਸੰਬੋਧਨ, ਵਿਕਸਿਤ ਭਾਰਤ  (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਰਾਸ਼ਟਰ ਦੇ ਮਾਰਗ ਦੀ ਗੂੰਜਦੀ ਰੂਪਰੇਖਾ ਹੈ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਕੀਤੀਆਂ ਗਈਆ ਪਹਿਲਾਂ ‘ਤੇ ਪ੍ਰਕਾਸ਼ ਪਾਇਆ ਅਤੇ ਸਰਬਪੱਖੀ ਤੇ ਭਵਿੱਖਮੁੱਖੀ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਉਨ੍ਹਾਂ ਦੇ ਸੰਬੋਧਨ ਵਿੱਚ ਐਸੇ ਭਾਰਤ ਦੀ ਪਰਿਕਲਪਨਾ ਕੀਤੀ ਗਈ ਹੈ,  ਜਿੱਥੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਬਿਹਤਰੀਨ ਅਵਸਰ ਪ੍ਰਾਪਤ ਹੋਣਗੇ। ਇਸ ਸੰਬੋਧਨ ਵਿੱਚ ਪ੍ਰੇਰਕ ਰੋਡਮੈਪ ਭੀ ਸ਼ਾਮਲ ਹਨ,  ਜੋ ਏਕਤਾ ਅਤੇ ਦ੍ਰਿੜ੍ਹ ਸੰਕਲਪ ਦੀ ਭਾਵਨਾ ਦੇ ਨਾਲ ਸਾਡੇ ਦੁਆਰਾ ਨਿਰਧਾਰਿਤ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ ਤਿਆਰ ਕੀਤੇ ਗਏ ਹਨ।”

“ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਪਿਛਲੇ ਦਹਾਕੇ ਵਿੱਚ ਸਾਡੇ ਰਾਸ਼ਟਰ ਦੀਆਂ ਸਮੂਹਿਕ ਉਪਲਬਧੀਆਂ ਦਾ ਅੱਛੇ ਤਰੀਕੇ ਨਾਲ ਸਾਰੰਸ਼ ਪ੍ਰਸਤੁਤ ਕੀਤਾ ਗਿਆ ਹੈ ਅਤੇ ਭਾਸ਼ਣ ਵਿੱਚ ਸਾਡੀਆਂ ਭਵਿੱਖ ਦੀਆਂ ਆਕਾਂਖਿਆਵਾਂ ਨੂੰ ਭੀ ਸ਼ਾਮਲ ਕੀਤਾ ਗਿਆ ਹੈ। ਇਸ ਸੰਬੋਧਨ ਵਿੱਚ ਆਰਥਿਕ ਸੁਧਾਰ,  ਇਨਫ੍ਰਾਸਟ੍ਰਕਚਰਲ ਡਿਵੈਲਪਮੈਂਟ, ਹੈਲਥਕੇਅਰ ਵਿੱਚ ਹੋਈ ਪ੍ਰਗਤੀ,  ਸਿੱਖਿਆ, ਅਖੁੱਟ ਊਰਜਾ, ਗ੍ਰਾਮੀਣ ਵਿਕਾਸ,  ਉਦੱਮਤਾ, ਪੁਲਾੜ ਅਤੇ ਹੋਰ ਬਹੁਤ ਕੁਝ ਨੂੰ ਭੀ ਪ੍ਰਮੁੱਖਤਾ ਦਿੱਤੀ ਗਈ ਹੈ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Spirituality remains key driver for travel in Asia, India ranks top: Report

Media Coverage

Spirituality remains key driver for travel in Asia, India ranks top: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਮਾਰਚ 2026
March 26, 2026

India’s Economy, Innovative Spirit and Global Standing Continue to Thrive with the Modi Government