Share
 
Comments
"ਭਗਤਾਂ ਨੂੰ ਅਧਿਆਤਮਿਕ ਉਦੇਸ਼ ਦੇ ਨਾਲ-ਨਾਲ ਸਮਾਜ ਸੇਵਾ ਦੇ ਉਦੇਸ਼ ਲਈ ਉੱਦਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ"
ਲੋਕਾਂ ਨੂੰ ਜੈਵਿਕ ਖੇਤੀ, ਫ਼ਸਲਾਂ ਦੇ ਨਵੇਂ ਪੈਟਰਨ ਅਪਣਾਉਣ ਲਈ ਪ੍ਰੇਰਿਤ ਕੀਤਾ

ਨਮਸਤੇ,

ਤੁਸੀਂ ਸਾਰੇ ਕਿਵੇਂ ਹੋ?

ਮੈਨੂੰ ਨਿਜੀ ਤੌਰ ’ਤੇ ਆਉਣਾ ਚਾਹੀਦਾ ਸੀ। ਜੇ ਮੈਂ ਖ਼ੁਦ ਆ ਸਕਣ ਦੇ ਯੋਗ ਹੁੰਦਾ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਸਕਦਾ ਸੀ। ਭਾਵੇਂ ਸਮੇਂ ਦੀ ਘਾਟ ਅਤੇ ਅੱਜ ਵਰਤੀ ਜਾ ਰਹੀ ਟੈਕਨੋਲੋਜੀ ਕਾਰਨ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਇਸ ਸ਼ੁਭ ਸਮਾਗਮ ਵਿੱਚ ਸ਼ਾਮਲ ਹੋਇਆ। ਮੇਰਾ ਮੰਨਣਾ ਹੈ ਕਿ – ਬ੍ਰਹਦ ਸੇਵਾ ਮੰਦਿਰ ਪ੍ਰੋਜੈਕਟ – ਦਾ ਇਹ ਕੰਮ ਕਈ ਤਰੀਕਿਆਂ ਨਾਲ ਅਹਿਮ ਹੈ, ਜੋ ਸਭਨਾਂ ਦੀਆਂ ਕੋਸ਼ਿਸ਼ਾਂ ਨਾਲ ਕੀਤੀ ਜਾ ਰਹੀ ਹੈ।

ਮੈਂ ਲਾਲ ਕਿਲੇ ਦੀ ਫ਼ਸੀਲ ਤੋਂ ਕਿਹਾ ਸੀ, "ਸਬ ਕਾ ਪ੍ਰਯਾਸ" (ਹਰੇਕ ਵਿਅਕਤੀ ਦੀ ਕੋਸ਼ਿਸ਼)। ਮਾਂ ਉਮਿਯਾ ਧਾਮ ਦੇ ਵਿਕਾਸ ਲਈ ਮਾਂ ਉਮਿਯਾ ਧਾਮ ਸੇਵਾ ਸੰਕੁਲ ਦੀ ਸਿਰਜਣਾ ਨਾਲ ਸਾਰਿਆਂ ਨੂੰ ਧਾਰਮਿਕ ਉਦੇਸ਼, ਅਧਿਆਤਮਕ ਉਦੇਸ਼ ਲਈ ਤੇ ਉਸ ਤੋਂ ਵੀ ਜ਼ਿਆਦਾ ਸਮਾਜ–ਸੇਵਾ ਵਾਸਤੇ ਨਵਾਂ ਟੀਚਾ ਮਿੱਥਣਾ ਚਾਹੀਦਾ ਸੀ। ਅਤੇ ਇਹੋ ਅਸਲ ਮਾਰਗ ਹੈ।  ਸਾਡੇ ਕਿਹਾ ਜਾਂਦਾ ਹੈ, " ਨਰ ਕਰਨੀ ਕਰੇ ਤੋ ਨਾਰਾਇਣ ਹੋ ਜਾਏ" (ਮਨੁੱਖ ਕਰਮ ਦੁਆਰਾ ਬ੍ਰਹਮਤਵ ਪ੍ਰਾਪਤ ਕਰ ਸਕਦਾ ਹੈ)। ਇਹ ਵੀ ਕਿਹਾ ਜਾਂਦਾ ਹੈ,"ਜਨ ਸੇਵਾ ਏਜ ਜਗ ਸੇਵਾ" (ਲੋਕਾਂ ਦੀ ਸੇਵਾ ਕਰਨਾ ਸੰਸਾਰ ਦੀ ਸੇਵਾ ਕਰਨ ਦੇ ਬਰਾਬਰ ਹੈ)। ਅਸੀਂ ਉਹ ਲੋਕ ਹਾਂ ਜੋ ਹਰ ਜੀਵ ਵਿਚ ਪਰਮਾਤਮਾ ਨੂੰ ਦੇਖਦੇ ਹਾਂ। ਅਤੇ ਇਸ ਲਈ ਨੌਜਵਾਨ ਪੀੜ੍ਹੀ ਨੂੰ ਤਿਆਰ ਕਰਨ, ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਨ ਲਈ ਅਤੇ ਸਮਾਜ ਦੇ ਸਹਿਯੋਗ ਨਾਲ ਇੱਥੇ ਜੋ ਕੰਮ ਕਰਨ ਦੀ ਯੋਜਨਾ ਬਣਾਈ ਗਈ ਹੈ, ਉਹ ਬਹੁਤ ਹੀ ਸ਼ਲਾਘਾਯੋਗ ਅਤੇ ਸੁਆਗਤਯੋਗ ਕਦਮ ਹੈ। ਮੈਨੂੰ ਦੱਸਿਆ ਗਿਆ ਕਿ ਤੁਸੀਂ 51 ਕਰੋੜ ਵਾਰ ਮੰਤਰ "ਮਾ ਉਮਿਯਾ ਸ਼ਰਣਮ ਮਮ:" (ਆਪਣਾ ਅਹੰ ਮਾਂ ਉਮਿਯਾ ਸਾਹਮਣੇ ਤਿਆਗਣਾ) ਦਾ ਉਚਾਰਨ ਕਰਨ ਅਤੇ ਲਿਖਣ ਦੀ ਮੁਹਿੰਮ ਚਲਾਈ ਹੈ। ਇਸ ਲਈ ਇਹ ਵੀ ਊਰਜਾ ਦਾ ਚਸ਼ਮਾ ਬਣ ਰਿਹਾ ਹੈ। ਅਤੇ ਤੁਸੀਂ ਉਮਿਯਾ ਦੀ ਸ਼ਰਨ ਲੈ ਕੇ ਲੋਕਾਂ ਦੀ ਸੇਵਾ ਦਾ ਮਾਰਗ ਅਪਣਾ ਲਿਆ ਹੈ। ਅਤੇ ਅੱਜ ਬਹੁਤ ਸਾਰੀਆਂ ਵੱਡੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਹਨ। ਮਾਂ ਉਮਿਯਾ ਧਾਮ ਵਿਕਾਸ ਪ੍ਰੋਜੈਕਟ ਇੱਕ ਵੱਡੀ ਸੇਵਾ ਪੇਸ਼ਕਸ਼ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਭਦਾਇਕ ਹੈ। ਅਤੇ ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ।

ਪਰ ਜਦੋਂ ਤੁਸੀਂ ਨੌਜਵਾਨਾਂ ਨੂੰ ਬਹੁਤ ਸਾਰੇ ਮੌਕੇ ਦੇ ਰਹੇ ਹੋ ਅਤੇ ਉਨ੍ਹਾਂ ਲਈ ਬਹੁਤ ਸਾਰੀਆਂ ਸੁਵਿਧਾਵਾਂ ਪੈਦਾ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿਣ ਦੀ ਜ਼ਰੂਰਤ ਮਹਿਸੂਸ ਕਰਦਾ ਹਾਂ ਅਤੇ ਉਹ ਹੈ ਅਜੋਕੇ ਸਮੇਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੁਨਰ ਵਿਕਾਸ ਦੀ ਮਹੱਤਤਾ ਵਧ ਗਈ ਹੈ। ਹੁਨਰ ਵਿਕਾਸ ਨੂੰ ਕਿਤੇ ਨਾ ਕਿਤੇ ਤੁਹਾਡੀ ਸੰਸਥਾ ਦੇ ਹਰ ਪਹਿਲੂ ਵਿੱਚ ਏਕੀਕ੍ਰਿਤ ਕਰਨ ਦੀ ਲੋੜ ਹੈ। ਤੁਸੀਂ ਅਜਿਹਾ ਜ਼ਰੂਰ ਸੋਚਿਆ ਹੋਵੇਗਾ। ਭਾਵੇਂ, ਹਾਲੇ ਵੀ ਹੁਨਰ ਦੀ ਮਹੱਤਤਾ ਨੂੰ ਵਧਾਉਣਾ ਸਮੇਂ ਦੀ ਲੋੜ ਹੈ। ਪਹਿਲੇ ਸਮਿਆਂ ਵਿੱਚ, ਪਰਿਵਾਰ ਪ੍ਰਣਾਲੀ ਅਜਿਹੀ ਸੀ ਕਿ ਹੁਨਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਸੀ। ਹੁਣ ਸਮਾਜ ਦੇ ਤਾਣੇ-ਬਾਣੇ ਵਿੱਚ ਬਹੁਤ ਕੁਝ ਬਦਲ ਗਿਆ ਹੈ। ਇਸ ਲਈ ਸਾਨੂੰ ਇਸ ਲਈ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ। ਅਤੇ ਅਜਿਹੇ ਸਮੇਂ ਜਦੋਂ ਦੇਸ਼ ਹੁਣ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਮਨਾ ਰਿਹਾ ਹੈ, ਅਤੇ ਗੁਜਰਾਤ ਵਿੱਚ, ਮੈਨੂੰ ਤੁਹਾਡੀ ਸਾਰਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ; ਅਤੇ ਹੁਣ ਜਦੋਂ ਤੁਸੀਂ ਮੈਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਤਾਂ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੇ ਦੌਰਾਨ ਵੀ ਸਾਨੂੰ ਇੱਥੋਂ ਜਾਣ ਤੋਂ ਪਹਿਲਾਂ ਸਮਾਜ ਅਤੇ ਦੇਸ਼ ਲਈ ਜੋ ਵੀ ਹੋ ਸਕਦਾ ਹੈ, ਯੋਗਦਾਨ ਪਾਉਣ ਦੇ ਸੰਕਲਪ ਨਾਲ ਜਾਣਾ ਚਾਹੀਦਾ ਹੈ। ਇਹ ਸੱਚ ਹੈ ਕਿ ਜਦੋਂ ਵੀ ਮੈਂ ਤੁਹਾਡੇ ਵਿਚਕਾਰ ਆਇਆ ਹਾਂ, ਮੈਂ ਬਹੁਤ ਸਾਰਾ ਵਿਚਾਰ–ਵਟਾਂਦਰਾ ਕੀਤਾ ਹੈ, ਮੈਂ ਬਹੁਤ ਸਾਰੇ ਮੁੱਦਿਆਂ 'ਤੇ ਤੁਹਾਡਾ ਸਮਰਥਨ ਅਤੇ ਸਰਕਾਰ ਦੀ ਮੰਗ ਕੀਤੀ ਹੈ। ਅਤੇ ਤੁਸੀਂ ਸਭ ਨੇ ਮੈਨੂੰ ਉਹ ਦਿੱਤਾ ਹੈ।

ਮੈਨੂੰ ਸਹੀ–ਸਹੀ ਯਾਦ ਹੈ ਕਿ ਮੈਂ ਜਦੋਂ ਇੱਕ ਵਾਰ "ਬੇਟੀ ਬਚਾਓ" ਅੰਦੋਲਨ ਚਲਾਉਣ ਲਈ ਉਂਝਾ ਆਇਆ ਸੀ ਅਤੇ ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ। ਮੈਂ ਦੱਸਿਆ ਸੀ ਕਿ ਉਂਝਾ, ਜਿੱਥੇ ਮਾਂ ਉਮਿਯਾ ਦਾ ਨਿਵਾਸ ਹੈ, ਵਿਖੇ ਧੀਆਂ ਦੇ ਜਨਮ ਦੀ ਘਟ ਰਹੀ ਗਿਣਤੀ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ। ਅਤੇ ਉਸ ਸਮੇਂ ਮੈਂ ਤੁਹਾਡੇ ਤੋਂ ਇਕ ਵਾਅਦਾ ਮੰਗਿਆ ਸੀ ਕਿ ਅਸੀਂ ਇਸ ਸਥਿਤੀ ਨੂੰ ਸੁਧਾਰਾਂਗੇ। ਮੈਂ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਰਿਆਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਹੌਲ਼ੀ-ਹੌਲ਼ੀ ਅਜਿਹੀ ਸਥਿਤੀ ਪੈਦਾ ਹੋ ਗਈ ਜਿੱਥੇ ਧੀਆਂ ਦੀ ਗਿਣਤੀ ਪੁੱਤਰਾਂ ਦੇ ਬਰਾਬਰ ਹੋ ਗਈ। ਤੁਸੀਂ ਇਹ ਵੀ ਮਹਿਸੂਸ ਕਰ ਸਕਦੇ ਹੋ ਕਿ ਇਹ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ। ਅਤੇ ਤੁਸੀਂ ਬਹੁਤ ਵਧੀਆ ਕੀਤਾ।

ਇਸੇ ਤਰ੍ਹਾਂ ਮੈਨੂੰ ਬਿਲਕੁਲ ਯਾਦ ਹੈ ਕਿ ਜਦੋਂ ਨਰਮਦਾ ਦਾ ਪਾਣੀ ਆਉਣਾ ਸ਼ੁਰੂ ਹੋਇਆ ਸੀ, ਉਦੋਂ ਵੀ ਮੈਂ ‘ਸੁਜਲਾਮ ਸੁਫਲਾਮ’ ਦੀ ਵਿਉਂਤਬੰਦੀ ਕਰਦਿਆਂ ਉੱਤਰੀ ਗੁਜਰਾਤ ਦੇ ਕਿਸਾਨਾਂ ਅਤੇ ਸੌਰਾਸ਼ਟਰ ਦੇ ਕਿਸਾਨਾਂ ਅਤੇ ਉਮਿਯਾ ਦੇ ਸ਼ਰਧਾਲੂਆਂ ਨੂੰ ਵਿਸ਼ੇਸ਼ ਬੇਨਤੀ ਕੀਤੀ ਸੀ ਕਿ ਭਾਵੇਂ ਪਾਣੀ ਪੁੱਜ ਚੁੱਕਾ ਹੈ, ਸਾਨੂੰ ਪਾਣੀ ਦੇ ਮਹੱਤਵ ਨੂੰ ਜ਼ਰੂਰ ਸਮਝਣਾ ਹੋਵੇਗਾ। ਬਾਕੀਆਂ ਲਈ, "ਜਲ ਹੀ ਜੀਵਨ ਛੇ" (ਪਾਣੀ ਹੀ ਜ਼ਿੰਦਗੀ ਹੈ) ਕੇਵਲ ਇੱਕ ਹੋਰ ਨਾਅਰਾ ਹੈ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਪਾਣੀ ਤੋਂ ਬਿਨਾ ਕਿਵੇਂ ਜੂਝ ਰਹੇ ਹਾਂ। ਸਾਨੂੰ ਪਤਾ ਸੀ ਕਿ ਮੀਂਹ ਦੇਰੀ ਨਾਲ ਪੈਣ ਕਰਕੇ ਦਿਨ ਬਰਬਾਦ ਕਰਨ ਜਾਂ ਇੱਕ ਸਾਲ ਖ਼ਰਾਬ ਹੋਣ ਦਾ ਦਰਦ ਕੀ ਹੁੰਦਾ ਹੈ। ਅਤੇ ਇਸ ਲਈ ਅਸੀਂ ਪਾਣੀ ਨੂੰ ਬਚਾਉਣ ਦਾ ਸੰਕਲਪ ਲਿਆ ਹੈ। ਮੈਂ ਉੱਤਰੀ ਗੁਜਰਾਤ ਨੂੰ ਵੱਡੇ ਪੱਧਰ 'ਤੇ ਤੁਪਕਾ ਸਿੰਚਾਈ ਪ੍ਰਣਾਲੀ ਅਪਣਾਉਣ ਲਈ ਕਿਹਾ ਸੀ ਅਤੇ ਤੁਸੀਂ ਸਾਰਿਆਂ ਨੇ ਇਸ ਦਾ ਸੁਆਗਤ ਕੀਤਾ ਸੀ ਅਤੇ ਪ੍ਰਵਾਨ ਕੀਤਾ ਸੀ। ਕਈ ਖੇਤਰਾਂ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਲਾਗੂ ਹੋ ਗਈ, ਪਾਣੀ ਦੀ ਬੱਚਤ ਵੀ ਹੋਈ, ਖੇਤੀ ਵੀ ਵਧੀਆ ਹੋ ਰਹੀ ਹੈ ਅਤੇ ਫ਼ਸਲਾਂ ਵੀ ਚੰਗੀਆਂ ਹੋਣ ਲੱਗੀਆਂ ਹਨ।

ਇਸੇ ਤਰ੍ਹਾਂ ਅਸੀਂ ਆਪਣੀ ਮਾਤ–ਭੂਮੀ ਦੀ ਆਪਣੀ ਚਿੰਤਾ ਬਾਰੇ ਵਿਚਾਰ–ਵਟਾਂਦਰਾ ਕੀਤਾ ਸੀ। ਅਸੀਂ ਪਹਿਲਾਂ ਪੂਰੇ ਦੇਸ਼ ਵਿੱਚ ਭੂਮੀ ਸਿਹਤ ਕਾਰਡ ਦੀ ਪੂਰੀ ਪਰੰਪਰਾ ਗੁਜਰਾਤ ਵਿੱਚ ਸ਼ੁਰੂ ਕੀਤੀ ਹੈ ਅਤੇ ਹੁਣ ਪੂਰਾ ਦੇਸ਼ ਇਸ ਦੀ ਪਾਲਣਾ ਕਰ ਰਿਹਾ ਹੈ। ਇਹ ਕਾਰਡ ਸਾਡੀ ਉਸ ਧਰਤੀ ਮਾਤਾ ਦੀ ਸਥਿਤੀ ਨੂੰ ਦਰਸਾਉਂਦਾ ਹੈ, ਜਿਸ ਨੇ ਸਾਨੂੰ ਜੀਵਨ ਦਿੱਤਾ। ਅਤੇ ਸੁਆਇਲ ਹੈਲਥ ਕਾਰਡ ਰਾਹੀਂ ਸਾਨੂੰ ਪਤਾ ਲੱਗਾ ਕਿ ਧਰਤੀ ਦੀ ਸਥਿਤੀ ਕੀ ਹੈ ਅਤੇ ਕੀ ਗਲਤ ਹੋਇਆ, ਕਿਹੜੀ ਬਿਮਾਰੀ ਆਈ, ਕੀ ਲੋੜ ਹੈ। ਭਾਵੇਂ ਅਸੀਂ ਉਹ ਸਭ ਕੁਝ ਕੀਤਾ ਹੈ, ਲਗਾਤਾਰ ਫ਼ਸਲਾਂ ਲੈਣ ਦਾ ਲਾਲਚ, ਸਭ ਕੁਝ ਤੁਰੰਤ ਹਾਸਲ ਕਰ ਲੈਣਾ ਸਾਡੇ ਮਨੁੱਖੀ ਸੁਭਾਅ ਦਾ ਹਿੱਸਾ ਹੈ। ਇਸ ਵਿੱਚ ਧਰਤੀ ਮਾਤਾ ਦੀ ਸਿਹਤ ਲਈ ਚਿੰਤਾ ਤੋਂ ਬਿਨਾ ਕਈ ਤਰ੍ਹਾਂ ਦੇ ਰਸਾਇਣ, ਖਾਦਾਂ ਅਤੇ ਦਵਾਈਆਂ ਸ਼ਾਮਲ ਹਨ। ਅੱਜ ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਨ ਆਇਆ ਹਾਂ। ਅਸੀਂ ਮਾਤ–ਭੂਮੀ ਨੂੰ ਨਹੀਂ ਭੁੱਲ ਸਕਦੇ ਜਦੋਂ ਅਸੀਂ ਉਮਿਯਾ ਮਾਂ ਦੀ ਸੇਵਾ ਕਰਨ ਲਈ ਦ੍ਰਿੜ ਹੁੰਦੇ ਹਾਂ। ਅਤੇ ਮਾਂ ਉਮਿਯਾ ਦੇ ਬੱਚਿਆਂ ਨੂੰ ਆਪਣੀ ਮਾਤ–ਭੂਮੀ ਨੂੰ ਭੁਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਹ ਸਾਡੇ ਲਈ ਇੱਕਸਮਾਨ ਹਨ। ਮਾਤ–ਭੂਮੀ ਸਾਡਾ ਜੀਵਨ ਹੈ ਤੇ ਮਾਂ ਉਮਿਯਾ ਸਾਡੀ ਰੂਹਾਨੀ ਮਾਰਗ–ਦਰਸ਼ਕ ਹੈ। ਅਤੇ ਇਸ ਲਈ, ਮੈਂ ਤੁਹਾਨੂੰ ਸਾਰਿਆਂ ਨੂੰ ਉਮਿਯਾ ਦੀ ਮੌਜੂਦਗੀ ਵਿੱਚ ਸਮੇਂ ਸਿਰ ਉੱਤਰੀ ਗੁਜਰਾਤ ਵਿੱਚ ਔਰਗੈਨਿਕ ਖੇਤੀ ਦਾ ਸੰਕਲਪ ਲੈਣ ਦੀ ਬੇਨਤੀ ਕਰਦਾ ਹਾਂ। ਅਤੇ ਦੂਜੇ ਸ਼ਬਦਾਂ ਵਿਚ, ਕੁਦਰਤੀ ਖੇਤੀ ਜ਼ੀਰੋ ਬਜਟ ਵਾਲੀ ਖੇਤੀ ਵੀ ਅਖਵਾਉਂਦੀ ਹੈ। ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਇਹ ਮੋਦੀ ਜੀ ਨੂੰ ਖੇਤੀ ਬਾਰੇ ਕੁਝ ਪਤਾ ਨਹੀਂ, ਫਿਰ ਵੀ ਉਹ ਸਲਾਹਾਂ ਦਿੰਦੇ ਹਨ। ਚਲੋ ਠੀਕ ਹੈ, ਜੇ ਤੁਹਾਨੂੰ ਮੇਰੀ ਬੇਨਤੀ ਵਾਜਬ ਨਹੀਂ ਜਾਪਦੀ, ਤਾਂ ਮੈਂ ਦੂਜਾ ਰਾਹ ਸੁਝਾਉਂਦਾ ਹਾਂ, ਜੇ ਤੁਹਾਡੇ ਕੋਲ ਦੋ ਏਕੜ ਜ਼ਮੀਨ ਹੈ ਤਾਂ ਇਸ ਸਾਲ ਇੱਕ ਏਕੜ ਔਰਗੈਨਿਕ ਖੇਤੀ ਕਰੋ ਅਤੇ ਇੱਕ ਏਕੜ ਉੱਤੇ ਉਵੇਂ ਹੀ ਕਰੋ, ਜਿਵੇਂ ਤੁਸੀਂ ਹਰ ਵਾਰ ਕਰਦੇ ਹੋ। ਅਗਲੇ ਸਾਲ ਵੀ ਅਜਿਹਾ ਹੀ ਕਰੋ। ਜੇਕਰ ਫਾਇਦਾ ਹੋਵੇ ਤਾਂ ਦੋ ਸਾਲ ਬਾਅਦ ਦੋਵੇਂ ਏਕੜਾਂ ਵਿੱਚ ਔਰਗੈਨਿਕ ਖੇਤੀ ਸ਼ੁਰੂ ਕਰੋ। ਇੰਝ ਤੁਹਾਡੇ ਪੈਸੇ ਦੀ ਬਚਤ ਹੋਵੇਗੀ ਅਤੇ ਧਰਤੀ ਮੁੜ ਸੁਰਜੀਤ ਹੋਵੇਗੀ ਤੇ ਸਾਡੀ ਮਿੱਟੀ ਵਿੱਚ ਨਵੀਂ ਰੂਹ ਫੂਕੀ ਜਾਵੇਗੀ। ਅਤੇ ਤੁਸੀਂ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਚੋਖੀ ਫ਼ਸਲ ਹਾਸਲ ਕਰਦੇ ਰਹੋਗੇ। ਮੈਂ ਪੱਕਾ ਯਕੀਨ ਹੈ। ਅਤੇ ਇਹ ਸਭ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕਾ ਹੈ। ਮੈਂ 16 ਦਸੰਬਰ ਨੂੰ ਅਮੁਲ ਡੇਅਰੀ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਜਾ ਰਿਹਾ ਹਾਂ। ਅਤੇ ਇਸ ਵਿੱਚ ਮੈਂ ਔਰਗੈਨਿਕ ਖੇਤੀ ਬਾਰੇ ਵੀ ਚਰਚਾ ਕਰਨ ਜਾ ਰਿਹਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਕੁਦਰਤੀ ਖੇਤੀ ਕੀ ਹੈ, ਇਸ ਨੂੰ ਸਮਝੋ, ਇਸਨੂੰ ਸਵੀਕਾਰ ਕਰੋ ਅਤੇ ਮਾਂ ਉਮਿਯਾ ਦੀ ਕਿਰਪਾ ਨਾਲ ਅੱਗੇ ਵਧੋ। ਅਤੇ ਸਾਡੀ "ਸਬਕਾ ਪ੍ਰਯਾਸ" ਹੀ ਚਿੰਤਾ ਹੈ, “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਅਤੇ ਹੁਣ “ਸਬਕਾ ਪ੍ਰਯਾਸ”।

ਇਸੇ ਤਰ੍ਹਾਂ, ਤੁਸੀਂ ਦੇਖਿਆ ਹੋਵੇਗਾ ਕਿ ਫਸਲ ਪੱਧਤੀਆਂ ਬਦਲ ਗਈਆਂ ਹਨ, ਖਾਸ ਕਰਕੇ ਬਨਾਸਕਾਂਠਾ ਵਿੱਚ। ਖੇਤੀ ਉਤਪਾਦਾਂ ਦੀਆਂ ਕਈ ਨਵੀਆਂ ਕਿਸਮਾਂ ਅਪਣਾਈਆਂ ਗਈਆਂ ਹਨ। ਅਜਿਹਾ ਕੱਛ ਵਿੱਚ ਵੀ ਦੇਖਿਆ ਗਿਆ ਹੈ। ਕੱਛ ਨੂੰ ਪਾਣੀ ਮਿਲ ਗਿਆ ਸੀ ਅਤੇ ਇਸ ਨੇ ਤੁਪਕਾ ਸਿੰਚਾਈ ਨੂੰ ਸਵੀਕਾਰ ਕਰ ਲਿਆ ਸੀ। ਇਸੇ ਲਈ ਤਾਂ ਅੱਜ ਕੱਛ ਦੇ ਫਲ ਵਿਦੇਸ਼ਾਂ ਵਿੱਚ ਜਾਣ ਲਗ ਪਏ ਹਨ। ਅਸੀਂ ਇਹ ਵੀ ਕਰ ਸਕਦੇ ਹਾਂ। ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਇਸੇ ਲਈ ਮੈਂ ਦੋਬਾਰਾ ਜ਼ੋਰ ਦੇ ਕੇ ਆਖਦਾ ਹਾਂ ਕਿ ਅੱਜ ਜਦੋਂ ਤੁਸੀਂ ਸਾਰੇ ਉਮਿਯਾ ਦੀ ਸੇਵਾ ਵਿੱਚ ਰਹਿੰਦਿਆਂ ਬਹੁਤ ਸਾਰੇ ਕਾਰਜ ਸ਼ੁਰੂ ਕਰ ਰਹੇ ਹੋ ਅਤੇ ਇਹ ਵੀ ਸੱਚ ਹੈ ਕਿ, ਜਦੋਂ ਅਸੀਂ ਮਾਂ ਉਮਿਯਾ ਦੀ ਪੂਜਾ ਕਰਦੇ ਹਾਂ, ਤਾਂ ਇਹ ਉਵੇਂ ਹੀ ਹੈ ਜਿਵੇਂ ਅਸੀਂ ਪਰਲੋਕ ਲਈ ਕਰਦੇ ਹਾਂ; ਅਤੇ ਤੁਸੀਂ ਸੇਵਾ ਨੂੰ ਮਾਂ ਉਮਿਯਾ ਪ੍ਰਤੀ ਸਮਰਪਣ ਨਾਲ ਜੋੜ ਦਿੱਤਾ ਹੈ; ਇਸ ਲਈ, ਤੁਹਾਨੂੰ ਇਸ ਸੰਸਾਰ ਅਤੇ ਪਰਲੋਕ ਦੀ ਚਿੰਤਾ ਹੈ। ਅਜੋਕੀ ਪੀੜ੍ਹੀ ਨੂੰ ਸਮਰੱਥ ਬਣਾਉਣ ਅਤੇ ਉਨ੍ਹਾਂ ਦੇ ਜੀਵਨ ਨੂੰ ਨਿਖਾਰਨ ਲਈ ਮੇਰਾ ਪੱਕਾ ਵਿਸ਼ਵਾਸ ਹੈ ਕਿ ਉਮਿਯਾ ਦੇ ਅਸ਼ੀਰਵਾਦ ਨਾਲ ਅੱਜ ਜੋ ਨਵੀਆਂ ਪਹਿਲਾਂ ਕੀਤੀਆਂ ਗਈਆਂ ਹਨ, ਜੋ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਉਹ ਗੁਜਰਾਤ ਦੇ ਨਾਲ–ਨਾਲ ਸਮੁੱਚੇ ਦੇਸ਼ ਦੇ ਵਿਕਾਸ ਵਿੱਚ ਜ਼ਰੂਰ ਵੱਡਾ ਯੋਗਦਾਨ ਪਾਉਣਗੀਆਂ।

ਜਿੱਥੇ ਦੇਸ਼ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਮਨਾ ਰਿਹਾ ਹੈ, ਉੱਥੇ ਮਾਂ ਉਮਿਯਾ ਦੇ ਮੰਦਿਰ ਦਾ ਨਿਰਮਾਣ ਵੀ ਹੋ ਰਿਹਾ ਹੈ, ਸਾਨੂੰ ਸਭਨਾਂ ਨੂੰ ਰਲ ਕੇ ਕਈ ਨਵੇਂ ਸੰਕਲਪ ਲੈਣੇ ਚਾਹੀਦੇ ਹਨ।

ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਅਤੇ ਜਦੋਂ ਵੀ ਅਸੀਂ ਆਹਮਣੇ-ਸਾਹਮਣੇ ਮਿਲਾਂਗੇ, ਤਾਂ ਅਸੀਂ ਇਸ ਬਾਰੇ ਵੀ ਗੱਲ ਕਰਾਂਗੇ ਕਿ ਅਸੀਂ ਕਿੰਨਾ ਕੰਮ ਕੀਤਾ ਹੈ, ਅਸੀਂ ਕਿੰਨੀ ਤਰੱਕੀ ਕੀਤੀ ਹੈ। ਚਲੋ, ਤੁਹਾਨੂੰ ਸਭ ਨੂੰ ਫਿਰ ਮਿਲਾਂਗੇ।

ਜੈ ਉਮਿਯਾ ਮਾਂ।

Share beneficiary interaction videos of India's evolving story..
Explore More
Do things that you enjoy and that is when you will get the maximum outcome: PM Modi at Pariksha Pe Charcha

Popular Speeches

Do things that you enjoy and that is when you will get the maximum outcome: PM Modi at Pariksha Pe Charcha
Carpenter’s son, tea-stall owner’s daughter, the Khelo India stars who figured in PM Narendra Modi’s Mann ki Baat

Media Coverage

Carpenter’s son, tea-stall owner’s daughter, the Khelo India stars who figured in PM Narendra Modi’s Mann ki Baat
...

Nm on the go

Always be the first to hear from the PM. Get the App Now!
...
Social Media Corner 26th June 2022
June 26, 2022
Share
 
Comments

The world's largest vaccination drive achieves yet another milestone - crosses the 1.96 Bn mark in cumulative vaccination coverage.

Monumental achievements of the PM Modi government in Space, Start-Up, Infrastructure, Agri sectors get high praises from the people.