His Excellency President Hollande एवं उपस्थित मीडिया के सभी प्रतिनिधि,

10 PM Modi with France President Hollande at the Press Statement (3)

आज यहां फ्रांस आकर मुझे बहुत खुशी हुई है। मैं राष्‍ट्रपति जी का और फ्रांस की जनता का मेरे स्‍वागत और सम्‍मान के लिए हार्दिक अभिनंदन करता हूं। यूरोप की मेरी यह पहली यात्रा है। लेकिन पहली यात्रा मैं फ्रांस से शुरू कर रहा हूं। यह इस बात का प्रतीक है कि भारत और फ्रांस के संबंध कितने गहरे हैं, कितने पुराने हैं, कितने महत्‍वपूर्ण हैं और भविष्‍य में इनका क्या महत्‍व है। फ्रांस भारत के सबसे घनिष्‍ठ मित्रों और विश्‍वसनीय Partners में से एक है। जैसा कि राष्‍ट्रपति जी ने बताया कि हम कई बातों में साझी परंपराओं को ले करके आगे बढ़ रहे हैं। अच्‍छे समय और चुनौती भरे समय में दोनों में फ्रांस भारत के साथ खड़ा रहा है। फ्रांस सदैव भारत के प्रति संवेदनशील रहा है और अंतर्राष्‍ट्रीय मंच पर फ्रांस ने खुलेआम भारत का साथ दिया है और भारत का समर्थन किया है। हम दो बड़े लोकतंत्र देश हैं। हमारे मूल्‍य एक जैसे हैं हमारे हित कई मायने में एक दूसरे के साथ जुड़े हुए हैं, एक दूसरे के पूरक हैं। हमारे संबंध व्‍यापक हैं, जमीन से आसमान तक, सागर से अंतरिक्ष तक और अब साइबर क्षेत्र में भी हम सहयोग कर रहे हैं। आज ऐसा कोई क्षेत्र नहीं है जिसमें फ्रांस और भारत की साझेदारी न हो। आज मेरी और राष्‍ट्रपति ओलौन्द की बहुत अच्‍छी बातचीत हुई। हमारे रक्षा क्षेत्र के संबंध पुराने और गहन हैं। Defense Equipment और Technology में फ्रांस हमेशा एक भरोसेमंद Supplier रहा है। Fighter Jet से लेकर Submarines तक हमारे सहयोग उत्‍तम रहे हैं। भारत में Fighter Air Craft की Critical operational necessity को ध्‍यान में रखते हुए मैंने राष्‍ट्रपति जी से 36 Rafael Jets Flyaway Condition में जल्‍द से जल्‍द दोनों सरकारों के समझौतों के माध्‍यम से खरीदने की बात की है। हम दोनों ने निर्णय किया है कि भारत के लिए यह अलग प्रक्रिया में दिए गए that the terms and conditions would be modified for this purpose, साथ ही साथ राष्‍ट्रपति जी ने Defense क्षेत्र में Make In India का पूरा समर्थन किया है और Make In India सिर्फ Project नहीं बल्कि एक Ambition के रूप में आपने उसकी सराहना की है।

10 PM Modi with France President Hollande at the Press Statement (2) भारत और फ्रांस की कं‍पनियां मिलकर भारत में रक्षा उपकरण बनाएंगी और साथ ही साथ रक्षा तकनीकों का विकास भी करेंगी। इस संदर्भ में आज मेरी फ्रांस की डिफेंस कंपनियों से काफी विस्‍तार से बातें हुई हैं। आज हम भारत और फ्रांस की रक्षा साझेदारी को एक नए स्‍तर पर ले गए हैं। Nuclear Power के क्षेत्र में फ्रांस भारत के प्रमुख साझेदारों में से एक है। मुझे खुशी है कि जैतापुर में Six Nuclear plant बनाने पर हमने प्रगति की है। बिजली बनाने की कीमत को कम करने के संदर्भ में और अधिक तकनीकी क्षमता और Study करने के लिए दोनों पक्षों ने आज समझौता किया है। विशेषकर आज AREVA और L & T के बीच भारत में Forgings बनाने के लिए समझौता हुआ है और मैं मानता हूं कि यह समझौता बहुत ही महत्‍वपूर्ण है। Make In India का यह उत्‍तम उदाहरण होगा और भारत को Advanced Technology के क्षेत्र में एक नई जगह मिलेगी।

10 PM Modi with France President Hollande at the Press Statement (4)International Export Control Regime में सदस्‍यता के लिए भारत फ्रांस के ठोस समर्थन के लिए बहुत आभारी है। अंतरिक्ष सहयोग में भारत और फ्रांस ने 50 वर्ष पूर्ण किए हैं। मुझे खुशी है कि आज राष्‍ट्रपति जी और मैंने भारत और फ्रांस का एक संयुक्‍त Postal Stamp जारी किया है। हमने साथ मिलकर Satellite के निर्माण और Launch में सहयोग को आगे बढ़ाने का निर्णय लिया है। भारत के मंगलयान मिशन के बाद हम अब मिल करके Planetary Exploration में भी सहयोग करेंगे। आज भारत में विश्‍व में सबसे तेज गति से आर्थिक वृद्धि हो रही है। भारत के विकास में फ्रांस बड़ा योगदान दे सकता है और उसका यहां पर भी आर्थिक लाभ होगा। आज सुबह मैं Infrastructure के क्षेत्र में फ्रांस की Industries से मिला था। राष्‍ट्रपति और मैं अभी CEO Forum से भी मिलें। मेरा विश्‍वास बढ़ा है कि फ्रांस की कंपनियां भारत में निवेश बढ़ाएंगी। भारत के Railway Infrastructure के नवीनीकरण में भी हम सहयोग करेंगे। मेरी सरकार की अन्‍य पहलें जैसे Skill Development, Renewable Energy, Energy Efficiency, Smart Cities, Digital India क्षेत्रों में हम फ्रांस के साथ मिलकर आगे बढ़ेंगे। Science and technology हमारे संबंधों का अहम स्‍तम्‍भ है। आज दो महत्‍वपूर्ण समझौते हुए हैं। मैं Ocean Economy का Sustainable विकास यानी कि Blue Revolution पर बहुत बल देता हूं। इस संदर्भ में आज Marine Biology के क्षेत्र में समझौते का विशेष स्‍वागत करता हूं। मुझे बहुत खुशी है कि फ्रांस हमारे साथ मिलकर Urban Heritage और Tourism Promotion में आगे बढ़ेगा। इस क्षेत्र में फ्रांस की क्षमता से सभी परिचित हैं। मुझे राष्‍ट्रपति जी को यह बताते हुए बहुत प्रसन्‍नता हुई कि फ्रांस के नागरिकों को Electronic Travel Authorization के माध्‍यम से आसानी से भारत आने की सुविधा दी जाएगी, जो संबंधों को तो बनाते हैं साथ ही Tourism के लिए भी सरलता पैदा करते हैं। आज हमने समझौता किया है कि दोनों देशों में पढ़ाई के बाद हमारे छात्र देश में और समय रहकर Professional Training कर सकते हैं। जिससे उनको रोजगार मिलने की क्षमता बढ़ेगी। आज विश्‍व में एक चुनौतीपूर्ण माहौल है। कई क्षेत्रों में उथल-पुथल हो रही है। जिससेसभी प्रभावित हैं। बदलती दुनिया में स्थिरता के बारे में कई अनिश्चित प्रश्‍न हैं।

10 PM Modi with France President Hollande at the Press Statement (6)

समुद्री, साइबर और अंतरिक्ष सुरक्षा सभी के लिए चिंता का कारण है। आतंक फैल रहा है और नए-नए स्‍वरूप ले रहा है। विश्‍व के अनेक क्षेत्रों और शहरों में इस चुनौती का सामना किया जा रहा है। चाहे पेरिस हो या मुंबई, भारत और फ्रांस ने एक-दूसरे के दर्द को सहा है और समझा है। इस वैश्विक चुनौती के लिए व्‍यापक वैश्विक Strategy की आवश्‍यकता है। इसमें हर देश का यह दायित्‍व है कि आतंक के विरोध लड़ाई में पूरा समर्थन दें और आतंक समूहों को पनाह लेने न दें और आतंकवादियों को जल्‍द से जल्‍द सजा दें। भारत और फ्रांस इन चुनौतियों को कई मायने में एक तरह से देखते हैं और इस कारण हम अपने सुरक्षा सहयोग को और घनिष्‍ठ करेंगे। इस संदर्भ में हम Indian Ocean के बारे में विचारों का आदान-प्रदान करेंगे। UN Security Council के Reforms हम दोनों का संयुक्‍त दायित्‍व है। भारत की Security Council की Permanent Membership के लिए समर्थन के लिए मैं फ्रांस का बहुत आभारी हूं| मुझे पूरा विश्‍वास है कि इस वर्ष के अंत में पेरिस में होने वाले Cop-21 सम्‍मेलन में फ्रांस के नेतृत्‍व में विश्‍व के लिए एक नया Roadmap बनेगा। भारत और फ्रांस मिलकर Climate Change और ऊर्जा के ‍विषयों पर अपना सहयोग आगे बढ़ाएंगे। अंत में, मैं फिर से राष्‍ट्रपति जी को धन्‍यवाद देता हूं | मुझे विश्‍वास है कि हमारी Strategic Partnership आज एक नई ऊंचाई पर पहुंची है जो दोनों देशों के नागरिकों के भविष्‍य को उज्ज्वल करने में और विश्‍व में शांति, सुरक्षा और समृद्धि को साकार करने में योगदान देगी।

बहुत-बहुत धन्‍यवाद।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Digital India at 11: How Digital Infrastructure Transformed India

Media Coverage

Digital India at 11: How Digital Infrastructure Transformed India
NM on the go

Nm on the go

Always be the first to hear from the PM. Get the App Now!
...

ਮਹਾਮਹਿਮ, ਮਾਣਯੋਗ ਸ਼੍ਰੀਮਤੀ ਅਜ਼ਰੈਲ ਅਰਨੇਸਤਾ,

ਨੈਸ਼ਨਲ ਅਸੈਂਬਲੀ ਦੇ ਸਪੀਕਰ, ਮਾਣਯੋਗ ਮਿਸੇਸ ਸਿਲਵਾਨ ਲੇਮਿਆਏਲ,

ਸਰਕਾਰੀ ਕਾਰਜਾਂ ਦੇ ਪ੍ਰਤੀਨਿਧੀ,

ਵਿਰੋਧੀ ਧਿਰ ਦੇ ਮਾਣਯੋਗ ਨੇਤਾ ਮਿਸਟਰ ਬਾਣੋ ਜਰਜ,

ਨੈਸ਼ਨਲ ਅਸੈਂਬਲੀ ਦੇ ਮਾਣਯੋਗ ਮੈਂਬਰਾਨ,

ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ,

ਨਮਸਕਾਰ!

ਬੋਨ ਅਪ੍ਰੇਮਿਡੀ!

ਇਸ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਵਜੋਂ ਤੁਹਾਡੇ ਸਾਹਮਣੇ ਹਾਜ਼ਰ ਹੋਣਾ ਮੇਰੇ ਲਈ ਵਿਸ਼ੇਸ਼ ਸਨਮਾਨ ਦੀ ਗੱਲ ਹੈ। ਮਾਣਯੋਗ ਸਪੀਕਰ ਜੀ, ਤੁਹਾਡੇ ਨਿੱਘੇ ਅਤੇ ਸਤਿਕਾਰ ਭਰੇ ਸ਼ਬਦਾਂ ਲਈ ਤੁਹਾਡਾ ਧੰਨਵਾਦ।

ਮੈਂ ਅੱਜ ਇਸ ਤੋਂ ਪਹਿਲਾਂ ਬਲੂ ਹੋਰਾਈਜ਼ਨ ਦੇ "ਗਾਰਡੀਅਨ" ਸਨਮਾਨ ਨਾਲ ਮੈਨੂੰ ਸਨਮਾਨਿਤ ਕਰਨ ਲਈ ਮੈਂ ਰਾਸ਼ਟਰਪਤੀ ਏਰਮੀਨੀ ਅਤੇ ਸੇਸ਼ੇਲਸ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ। ਇਹ ਸਨਮਾਨ ਉਨ੍ਹਾਂ ਸਾਰੇ ਲੋਕਾਂ ਨੂੰ ਹੋਰ ਪ੍ਰੇਰਿਤ ਕਰੇਗਾ, ਜੋ ਵਾਤਾਵਰਨ ਦੀ ਸੁਰੱਖਿਆ ਲਈ ਲਗਾਤਾਰ ਯਤਨ ਕਰ ਰਹੇ ਹਨ। ਮੈਂ ਆਪਣੇ ਨਾਲ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।

 

ਹਿੰਦ ਮਹਾਸਾਗਰ ਖੇਤਰ ਦਾ ਪਹਿਲਾ ਦੇਸ਼, ਜਿਸ ਦਾ ਮੈਂ ਪ੍ਰਧਾਨ ਮੰਤਰੀ ਵਜੋਂ 2015 ਵਿੱਚ ਦੌਰਾ ਕੀਤਾ ਸੀ, ਉਹ ਸੇਸ਼ੇਲਸ ਸੀ। ਇਹ ਪ੍ਰਧਾਨ ਮੰਤਰੀ ਵਜੋਂ ਮੇਰੀ ਪਹਿਲੀ ਅਫ਼ਰੀਕਾ ਯਾਤਰਾ ਵੀ ਸੀ। ਮੈਂ ਇੱਥੇ ਇਸ ਲਈ ਆਇਆ ਸੀ ਕਿਉਂਕਿ ਮੇਰਾ ਵਿਸ਼ਵਾਸ ਸੀ ਕਿ ਹਿੰਦ ਮਹਾਸਾਗਰ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਸੇਸ਼ੇਲਸ ਦਾ ਇੱਕ ਵਿਸ਼ੇਸ਼ ਸਥਾਨ ਹੈ। ਅੱਜ, ਜਦੋਂ ਮੈਂ ਇੱਕ ਦਹਾਕੇ ਬਾਅਦ ਮੁੜ ਇੱਥੇ ਆਇਆ ਹਾਂ, ਤਾਂ ਉਹ ਪੱਕਾ ਵਿਸ਼ਵਾਸ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋ ਗਿਆ ਹੈ।

ਅਤੇ ਜਦੋਂ ਤੁਸੀਂ ਆਪਣੀ ਆਜ਼ਾਦੀ ਦੇ ਪੰਜਾਹ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹੋ, ਤਾਂ ਇਸ ਵਿਸ਼ੇਸ਼ ਮੌਕੇ 'ਤੇ ਤੁਹਾਡੇ ਨਾਲ ਸ਼ਾਮਲ ਹੋ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮੈਂ ਤੁਹਾਨੂੰ ਅਤੇ ਸੇਸ਼ੇਲਸ ਦੇ ਲੋਕਾਂ ਨੂੰ ਇਸ ਸੁਨਹਿਰੀ ਮੌਕੇ 'ਤੇ ਦਿਲੋਂ ਵਧਾਈ ਦਿੰਦਾ ਹਾਂ।

ਮਾਣਯੋਗ ਮੈਂਬਰਾਨ,

ਇਸ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨਾ ਮੇਰੇ ਲਈ ਇੱਕ ਵਿਲੱਖਣ ਸਨਮਾਨ ਹੈ। ਇਸ ਵਿਸ਼ੇਸ਼ ਸਨਮਾਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਇਸ ਮੌਕੇ 'ਤੇ ਅੱਠਵੀਂ ਨੈਸ਼ਨਲ ਅਸੈਂਬਲੀ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ। ਮਾਣਯੋਗ ਸਪੀਕਰ ਜੀ, ਇਸ ਮਾਣਯੋਗ ਸਦਨ ਦੀ ਪਹਿਲੀ ਮਹਿਲਾ ਸਪੀਕਰ ਬਣਨ 'ਤੇ ਮੈਂ ਤੁਹਾਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।

ਮਾਣਯੋਗ ਮੈਂਬਰਾਨ,

ਅੱਜ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਸਾਡੀ ਦੋਸਤੀ ਪੰਜਾਹ ਸਾਲ ਪਹਿਲਾਂ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਨਾਲ ਸ਼ੁਰੂ ਨਹੀਂ ਹੋਈ ਸੀ। ਇਸ ਦੀ ਸ਼ੁਰੂਆਤ ਇਸ ਤੋਂ ਕਾਫ਼ੀ ਪਹਿਲਾਂ ਹੋ ਚੁੱਕੀ ਸੀ। ਅਗਸਤ, 1770 ਵਿੱਚ, ਸੇਂਟ ਐਨ ਟਾਪੂ 'ਤੇ ਪਹੁੰਚੇ ਥੇਲੇਮਾਕ ਜਹਾਜ਼ ਦੇ ਯਾਤਰੀਆਂ ਵਿੱਚ ਪੰਜ ਭਾਰਤੀ ਵੀ ਸ਼ਾਮਲ ਸਨ। ਉਸ ਯਾਤਰਾ ਨੇ ਉਨ੍ਹਾਂ ਅਨੇਕਾਂ ਲੋਕਾਂ ਲਈ ਰਸਤਾ ਖੋਲ੍ਹਿਆ ਜੋ ਬਾਅਦ ਵਿੱਚ ਇੱਥੇ ਆਏ। ਸਮੇਂ ਦੇ ਨਾਲ ਉਨ੍ਹਾਂ ਦੀਆਂ ਕਹਾਣੀਆਂ ਆਧੁਨਿਕ ਸੇਸ਼ੇਲਸ ਦੀ ਕਹਾਣੀ ਦਾ ਹਿੱਸਾ ਬਣ ਗਈਆਂ।

ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਦਰਮਿਆਨ ਦੇ ਰਿਸ਼ਤੇ ਸਰਕਾਰਾਂ ਨੇ ਨਹੀਂ ਬਣਾਏ ਸਨ। ਇਹ ਲੋਕਾਂ ਨੇ ਬਣਾਏ, ਪਰਿਵਾਰਾਂ ਨੇ ਉਨ੍ਹਾਂ ਨੂੰ ਪਾਲਿਆ-ਪੋਸਿਆ ਅਤੇ ਪੀੜ੍ਹੀਆਂ ਤੱਕ ਉਨ੍ਹਾਂ ਨੂੰ ਕਾਇਮ ਰੱਖਿਆ। ਹਿੰਦ ਮਹਾਸਾਗਰ ਨੇ ਇਸ ਨੂੰ ਸੰਭਵ ਬਣਾਇਆ। ਹਿੰਦ ਮਹਾਸਾਗਰ ਭਾਰਤ ਅਤੇ ਸੇਸ਼ੇਲਸ ਨੂੰ ਵੱਖ ਨਹੀਂ ਕਰਦਾ, ਸਗੋਂ ਸਾਨੂੰ ਜੋੜਦਾ ਹੈ। ਇਸੇ ਲਈ ਅਸੀਂ ਅਜਨਬੀਆਂ ਵਾਂਗ ਨਹੀਂ ਮਿਲਦੇ, ਸਗੋਂ ਪੁਰਾਣੇ ਦੋਸਤਾਂ ਵਾਂਗ ਮਿਲਦੇ ਹਾਂ।

ਮਾਣਯੋਗ ਮੈਂਬਰਾਨ,

ਸੇਸ਼ੇਲਸ ਦੀ ਸਭ ਤੋਂ ਵੱਡੀ ਤਾਕਤ ਇੱਥੇ ਦੇ ਲੋਕ ਹਨ। ਪੀੜ੍ਹੀਆਂ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆਏ। ਉਹ ਆਪਣੇ ਨਾਲ ਵੱਖ-ਵੱਖ ਭਾਸ਼ਾਵਾਂ, ਰੀਤ-ਰਿਵਾਜ, ਵਿਸ਼ਵਾਸ ਅਤੇ ਪਰੰਪਰਾਵਾਂ ਲੈ ਕੇ ਆਏ। ਅਤੇ ਇਕੱਠੇ ਮਿਲ ਕੇ ਉਨ੍ਹਾਂ ਨੇ ਇੱਕ ਸਾਂਝੀ ਪਹਿਚਾਣ ਬਣਾਈ, ਜੋ ਮਾਣ ਨਾਲ ਸੇਸ਼ੇਲੋਅਸ ਹੈ।

ਜਿਵੇਂ ਕਿ ਇਸ ਨੈਸ਼ਨਲ ਅਸੈਂਬਲੀ ਦਾ ਆਦਰਸ਼ ਵਾਕ ਹੈ — "ਵਿਭਿੰਨਤਾ ਵਿੱਚ ਏਕਤਾ।" ਇਸ ਨੂੰ ਕ੍ਰਿਓਲ ਸੰਗੀਤ ਦੀਆਂ ਧੁਨਾਂ ਵਿੱਚ ਸੁਣਿਆ ਜਾ ਸਕਦਾ ਹੈ। ਇਸ ਨੂੰ ਮੌਤਿਆ ਨਾਚ ਦੀ ਲੈਅ ਵਿੱਚ ਦੇਖਿਆ ਜਾ ਸਕਦਾ ਹੈ। ਇਸ ਨੂੰ ਫੈਸਟੀਵਲ ਕ੍ਰਿਓਲ ਦੌਰਾਨ ਮਹਿਸੂਸ ਕੀਤਾ ਜਾ ਸਕਦਾ ਹੈ।

 

ਜਦੋਂ ਇੱਕ ਰਾਸ਼ਟਰ ਆਪਣੀ ਵਿਰਾਸਤ ਦੀ ਅਮੀਰੀ ਦਾ ਜਸ਼ਨ ਮਨਾਉਂਦਾ ਹੈ, ਤਾਂ ਸਾਡੇ ਸੱਭਿਆਚਾਰਾਂ ਵਿਚਲੇ ਰਿਸ਼ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਨਜ਼ਰ ਆਉਂਦੇ ਹਨ। ਇਹ ਕਾਰੀ ਕੋਕੋ, ਸਮੋਸੇ ਅਤੇ ਚਟਨੀ ਦੇ ਸਵਾਦ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਇਹ ਨਵਰਾਤਰੀ ਦੌਰਾਨ ਗਰਬਾ ਨਾਚ, ਦੀਵਾਲੀ ਅਤੇ ਥਾਈ ਪੋਂਗਲ ਦੇ ਜਸ਼ਨਾਂ ਵਿੱਚ ਵੀ ਦਿਖਾਈ ਦਿੰਦੇ ਹਨ। ਇਹੀ ਕ੍ਰਿਓਲ ਭਾਵਨਾ ਹੈ ਜੋ ਸਾਨੂੰ ਆਪਣੀ ਦੋਸਤੀ ਦੇ ਭਵਿੱਖ ਪ੍ਰਤੀ ਪੂਰਾ ਭਰੋਸਾ ਦਿੰਦੀ ਹੈ।

ਮਾਣਯੋਗ ਮੈਂਬਰਾਨ,

ਸਮੁੰਦਰੀ ਗੁਆਂਢੀ ਹੋਣ ਦੇ ਨਾਤੇ, ਅਸੀਂ ਮੰਨਦੇ ਹਾਂ ਕਿ ਇੱਕ ਦੀ ਸੁਰੱਖਿਆ ਦੂਜੇ ਦੀ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਇੱਕ ਦੀ ਖ਼ੁਸ਼ਹਾਲੀ ਦੂਜੇ ਦੀ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਖੇਤਰ ਦੀ ਸਥਿਰਤਾ ਨਾਲ ਸਾਨੂੰ ਸਾਰਿਆਂ ਨੂੰ ਲਾਭ ਹੁੰਦਾ ਹੈ।

ਇਹ ਸਾਲ ਸਾਡੀ ਭਾਈਵਾਲੀ ਦੀ ਮਜ਼ਬੂਤੀ ਦੀ ਇੱਕ ਪ੍ਰਭਾਵਸ਼ਾਲੀ ਯਾਦ ਦਿਵਾਉਂਦਾ ਹੈ। ਪੰਜਾਹ ਸਾਲ ਪਹਿਲਾਂ, ਤੁਹਾਡੀ ਆਜ਼ਾਦੀ ਦੀ ਸ਼ੁਰੂਆਤ ਦੇ ਸਮੇਂ, ਭਾਰਤੀ ਨੌਸੈਨਾ ਦਾ ਜਹਾਜ਼ ਆਈਐੱਨਐੱਸ ਨੀਲਗਿਰੀ ਦੋਸਤੀ ਅਤੇ ਏਕਤਾ ਦੇ ਪ੍ਰਤੀਕ ਵਜੋਂ ਪੋਰਟ ਵਿਕਟੋਰੀਆ ਵਿੱਚ ਮੌਜੂਦ ਸੀ। ਅਤੇ ਅੱਜ, ਆਈਐੱਨਐੱਸ ਤਰਕਸ਼ ਅਤੇ ਆਈਐੱਨਐੱਸ ਇਕਸ਼ਕ ਤੁਹਾਡੇ ਨਾਲ ਤੁਹਾਡੀ ਸਵਰਨ ਜਯੰਤੀ ਦਾ ਜਸ਼ਨ ਮਨਾਉਣ ਲਈ ਪੋਰਟ ਵਿਕਟੋਰੀਆ ਵਿੱਚ ਮੌਜੂਦ ਹਨ।

ਪੰਜਾਹ ਸਾਲ ਬੀਤਣ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਪਰ ਇਸ ਨਾਲ ਇੱਕ-ਦੂਜੇ ਪ੍ਰਤੀ ਸਾਡੀ ਵਚਨਬੱਧਤਾ ਨਹੀਂ ਬਦਲੀ। ਦਹਾਕਿਆਂ ਤੋਂ ਸਾਡੀਆਂ ਰੱਖਿਆ ਫ਼ੌਜਾਂ, ਤਟ ਰੱਖਿਅਕ ਬਲਾਂ ਅਤੇ ਸਮੁੰਦਰੀ ਏਜੰਸੀਆਂ ਨੇ ਸਿਖਲਾਈ ਅਤੇ ਸਹਿਯੋਗ ਰਾਹੀਂ ਇਕੱਠੇ ਕੰਮ ਕੀਤਾ ਹੈ। ਭਾਰਤ ਸੇਸ਼ੇਲਸ ਰੱਖਿਆ ਬਲਾਂ ਅਤੇ ਸੇਸ਼ੇਲਸ ਤੱਟ ਰੱਖਿਅਕ ਬਲ ਦੀ ਪੇਸ਼ੇਵਰਤਾ ਅਤੇ ਸਮਰਪਣ ਦੀ ਡੂੰਘੀ ਕਦਰ ਕਰਦਾ ਹੈ। ਉਹ ਤੁਹਾਡੇ ਆਪਣੇ ਵਿਸ਼ਾਲ ਸਮੁੰਦਰੀ ਖੇਤਰ ਦੇ ਨਾਲ-ਨਾਲ ਵਿਆਪਕ ਹਿੰਦ ਮਹਾਸਾਗਰ ਖੇਤਰ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮੁੰਦਰੀ ਸੁਰੱਖਿਆ, ਸਮਰੱਥਾ ਨਿਰਮਾਣ, ਹਾਈਡਰੋਗ੍ਰਾਫੀ ਅਤੇ ਸਮੁੰਦਰੀ ਖੇਤਰ ਬਾਰੇ ਜਾਗਰੂਕਤਾ ਵਿੱਚ ਸਾਡਾ ਸਹਿਯੋਗ ਇੱਕ ਸੁਰੱਖਿਅਤ ਅਤੇ ਹੋਰ ਵੱਧ ਸੁਰੱਖਿਅਤ ਖੇਤਰ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਅੱਜ ਸਵੇਰੇ ਮੈਂ ਰਾਸ਼ਟਰਪਤੀ ਏਰਮੀਨੀ ਨਾਲ ਮੁਲਾਕਾਤ ਕੀਤੀ ਅਤੇ ਸਾਡੀ ਭਾਈਵਾਲੀ ਵਿੱਚ ਹਾਸਲ ਕੀਤੀ ਗਈ ਸ਼ਾਨਦਾਰ ਪ੍ਰਗਤੀ ਦੀ ਸਮੀਖਿਆ ਕੀਤੀ। ਅਸੀਂ ਭਵਿੱਖ ਲਈ ਆਪਣੇ ਸਾਂਝੇ ਦ੍ਰਿਸ਼ਟੀਕੋਣ 'ਤੇ ਵੀ ਚਰਚਾ ਕੀਤੀ। ਸਾਡਾ ਦ੍ਰਿਸ਼ਟੀਕੋਣ ਮਹਾਸਾਗਰ ਦੇ ਵਿਚਾਰ — ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਤਰੱਕੀ 'ਚ ਸ਼ਾਮਲ ਹੈ।

ਇਹ ਦ੍ਰਿਸ਼ਟੀਕੋਣ ਮੰਨਦਾ ਹੈ ਕਿ ਸਾਡਾ ਭਵਿੱਖ ਆਪਸ ਵਿੱਚ ਜੁੜਿਆ ਹੋਇਆ ਅਤੇ ਇੱਕ-ਦੂਜੇ 'ਤੇ ਨਿਰਭਰ ਹੈ। ਅਤੇ ਅਸੀਂ ਇੱਕ ਸੁਰੱਖਿਅਤ ਅਤੇ ਹੋਰ ਵੱਧ ਸੁਰੱਖਿਅਤ ਹਿੰਦ ਮਹਾਸਾਗਰ ਖੇਤਰ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।

ਮਾਣਯੋਗ ਮੈਂਬਰਾਨ,

ਜਦੋਂ ਲੋਕ ਨਕਸ਼ੇ ਨੂੰ ਵੇਖਦੇ ਹਨ, ਤਾਂ ਉਹ ਸੇਸ਼ੇਲਸ ਨੂੰ ਹਿੰਦ ਮਹਾਸਾਗਰ ਵਿੱਚ ਸਥਿਤ ਟਾਪੂਆਂ ਦੇ ਇੱਕ ਸਮੂਹ ਵਜੋਂ ਵੇਖ ਸਕਦੇ ਹਨ। ਪਰ ਅਸੀਂ ਇਸ ਤੋਂ ਕਾਫ਼ੀ ਵੱਡੀ ਤਸਵੀਰ ਵੇਖਦੇ ਹਾਂ। ਅਸੀਂ ਇੱਕ ਅਜਿਹਾ ਰਾਸ਼ਟਰ ਵੇਖਦੇ ਹਾਂ ਜਿਸਦਾ ਦਾਇਰਾ ਉਸਦੇ ਸਮੁੰਦਰੀ ਤੱਟਾਂ ਤੋਂ ਕਾਫ਼ੀ ਅੱਗੇ ਤੱਕ ਫੈਲਿਆ ਹੋਇਆ ਹੈ। ਤੁਹਾਡਾ ਸਮੁੰਦਰੀ ਖੇਤਰ ਲਗਭਗ 1.4 ਮਿਲੀਅਨ ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।

 

ਇਹ ਸੇਸ਼ੇਲਸ ਨੂੰ ਇੱਕ ਛੋਟਾ ਟਾਪੂ ਦੇਸ਼ ਨਹੀਂ, ਸਗੋਂ ਇੱਕ ਵੱਡਾ ਸਮੁੰਦਰੀ ਦੇਸ਼ ਬਣਾਉਂਦਾ ਹੈ। ਸਮੁੰਦਰੀ ਅਰਥ-ਵਿਵਸਥਾ ਬਾਰੇ ਵਿਸ਼ਵ ਪੱਧਰੀ ਚਰਚਾਵਾਂ ਦਾ ਹਿੱਸਾ ਬਣਨ ਤੋਂ ਕਾਫ਼ੀ ਪਹਿਲਾਂ ਹੀ ਸੇਸ਼ੇਲਸ ਇਸ ਖੇਤਰ ਵਿੱਚ ਅਗਵਾਈ ਕਰ ਰਿਹਾ ਸੀ। ਚਾਹੇ ਸਮੁੰਦਰੀ ਈਕੋਸਿਸਟਮ ਦੀ ਰਾਖੀ ਕਰਨੀ ਹੋਵੇ ਜਾਂ ਬਲੂ ਬਾਂਡਜ਼ ਵਰਗੀਆਂ ਨਵੀਨਤਾਵਾਂ ਨੂੰ ਅੱਗੇ ਵਧਾਉਣਾ ਹੋਵੇ, ਤੁਹਾਡੇ ਦੇਸ਼ ਨੇ ਮਹੱਤਵਪੂਰਨ ਵਿਸ਼ਵ ਪੱਧਰੀ ਵਿਚਾਰ-ਵਟਾਂਦਰਿਆਂ ਨੂੰ ਦਿਸ਼ਾ ਦੇਣ ਵਿੱਚ ਯੋਗਦਾਨ ਪਾਇਆ ਹੈ। ਮਿਲ ਕੇ ਅਸੀਂ ਮੱਛੀ ਪਾਲਣ, ਸਮੁੰਦਰੀ ਵਿਗਿਆਨ, ਤੱਟੀ ਪ੍ਰਬੰਧਨ, ਅਖੁੱਟ ਊਰਜਾ ਅਤੇ ਟਿਕਾਊ ਸੈਰ-ਸਪਾਟੇ ਵਿੱਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ।

ਮੈਨੂੰ ਕੱਲ੍ਹ ਪ੍ਰਸਿੱਧ ਕੋਕੋ ਡੇ ਮੇਰ ਰੁੱਖ ਦਾ ਪੌਦਾ ਲਗਾਉਣ ਦਾ ਸਨਮਾਨ ਪ੍ਰਾਪਤ ਹੋਇਆ। ਸੇਸ਼ੇਲਸ ਵਾਂਗ ਹੀ ਇਹ ਵੀ ਵਿਲੱਖਣ, ਅਨਮੋਲ ਹੈ ਅਤੇ ਦੁਨੀਆ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਕੁਦਰਤੀ ਅਚੰਭੇ ਦੀ ਰਾਖੀ ਅਤੇ ਸੰਭਾਲ ਲਈ ਤੁਹਾਡੇ ਵੱਲੋਂ ਕੀਤੇ ਜਾ ਰਹੇ ਯਤਨ ਇੱਕ ਵੱਡੇ ਦਰਸ਼ਨ ਨੂੰ ਦਰਸਾਉਂਦੇ ਹਨ ਕਿ ਮਨੁੱਖਤਾ ਨੂੰ ਕੁਦਰਤ ਨਾਲ ਤਾਲਮੇਲ ਵਿੱਚ ਰਹਿਣਾ ਚਾਹੀਦਾ ਹੈ।

ਇਹ ਭਾਵਨਾ ਭਾਰਤ ਵਿੱਚ ਵੀ ਡੂੰਘਾਈ ਨਾਲ ਗੂੰਜਦੀ ਹੈ। ਆਓ ਅਸੀਂ ਮਿਲ ਕੇ ਇਹ ਯਕੀਨੀ ਬਣਾਈਏ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੇ ਮਹਾਸਾਗਰ ਵਿਰਾਸਤ ਵਿੱਚ ਮਿਲਣ ਜੋ ਅੱਜ ਸਾਡੇ ਵੱਲੋਂ ਵਰਤੇ ਜਾ ਰਹੇ ਮਹਾਸਾਗਰਾਂ ਨਾਲੋਂ ਵੱਧ ਸਿਹਤਮੰਦ, ਵੱਧ ਸੁਰੱਖਿਅਤ ਅਤੇ ਵੱਧ ਖ਼ੁਸ਼ਹਾਲ ਹੋਣ।

ਮਾਣਯੋਗ ਮੈਂਬਰਾਨ,

ਗਲੋਬਲ ਸਾਊਥ ਅਤੇ ਖ਼ਾਸ ਕਰਕੇ ਟਾਪੂ ਦੇਸ਼ ਜਲਵਾਯੂ ਤਬਦੀਲੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸਦਾ ਅਸਰ ਸਾਡੀਆਂ ਤੱਟ-ਰੇਖਾਵਾਂ, ਸਮੁੰਦਰੀ ਈਕੋਸਿਸਟਮ, ਮੌਸਮ ਦੇ ਮਿਜ਼ਾਜ ਅਤੇ ਸਾਡੇ ਭਾਈਚਾਰਿਆਂ 'ਤੇ ਪਹਿਲਾਂ ਹੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਸਾਡਾ ਦੋਵਾਂ ਦਾ ਪੱਕਾ ਵਿਸ਼ਵਾਸ ਹੈ ਕਿ ਜਿਨ੍ਹਾਂ ਨੇ ਜਲਵਾਯੂ ਤਬਦੀਲੀ ਵਿੱਚ ਸਭ ਤੋਂ ਘੱਟ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਇਸਦੇ ਨਤੀਜਿਆਂ ਦਾ ਸਭ ਤੋਂ ਵੱਡਾ ਬੋਝ ਨਹੀਂ ਝੱਲਣਾ ਚਾਹੀਦਾ।

ਜਲਵਾਯੂ ਕਾਰਵਾਈ ਨੂੰ ਨਿਆਂ, ਜ਼ਿੰਮੇਵਾਰੀ ਅਤੇ ਸਮਾਨਤਾ ਦੇ ਸਿਧਾਂਤਾਂ ਨਾਲ ਸੇਧ ਮਿਲਣੀ ਚਾਹੀਦੀ ਹੈ। ਇਹੀ ਜਲਵਾਯੂ ਨਿਆਂ ਦਾ ਅਸਲ ਸਾਰ ਹੈ।

ਭਾਰਤ ਨੇ ਉਦਾਹਰਨ ਪੇਸ਼ ਕਰਦੇ ਹੋਏ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਇੱਕ ਦਹਾਕੇ ਵਿੱਚ ਅਸੀਂ ਅਖੁੱਟ ਊਰਜਾ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਵਿਸਥਾਰ ਵੱਲ ਕੰਮ ਕੀਤਾ ਹੈ। ਅਸੀਂ ਮਿਸ਼ਨ ਲਾਈਫ ਭਾਵ ਵਾਤਾਵਰਨ ਅਨੁਕੂਲ ਜੀਵਨ ਸ਼ੈਲੀ ਰਾਹੀਂ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਹੈ। ਅੰਤਰਰਾਸ਼ਟਰੀ ਸੌਰ ਗਠਜੋੜ, ਆਫ਼ਤ-ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ, ਵਿਸ਼ਵ ਜੈਵ-ਈਂਧਨ ਗਠਜੋੜ ਅਤੇ ਏਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਭਾਗੀਦਾਰ ਦੇਸ਼ਾਂ ਨਾਲ ਮਿਲ ਕੇ ਹਰਿਤ ਤਬਦੀਲੀ ਨੂੰ ਅੱਗੇ ਵਧਾਇਆ ਹੈ।

ਭਾਰਤ ਸੇਸ਼ੇਲਸ ਨਾਲ ਮਿਲ ਕੇ ਕੰਮ ਕਰਦਾ ਰਹੇਗਾ ਤਾਂ ਜੋ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਉਹ ਮਹੱਤਵ ਮਿਲੇ ਜਿਸ ਦੇ ਉਹ ਹੱਕਦਾਰ ਹਨ।

ਮਾਣਯੋਗ ਮੈਂਬਰਾਨ,

ਸੇਸ਼ੇਲਸ ਅਤੇ ਭਾਰਤ ਦੋਵੇਂ ਅਜਿਹੀ ਦੁਨੀਆ ਚਾਹੁੰਦੇ ਹਨ, ਜਿੱਥੇ ਵਿਕਾਸ ਹੋਰ ਵੱਧ ਸੰਮਲਿਤ ਹੋਵੇ। ਅਸੀਂ ਦੋਵੇਂ ਅਜਿਹੀ ਦੁਨੀਆ ਦੀ ਕਾਮਨਾ ਕਰਦੇ ਹਾਂ ਜਿੱਥੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਣ। ਸਾਡਾ ਵਿਸ਼ਵਾਸ ਹੈ ਕਿ ਸਾਡਾ ਸਾਂਝਾ ਭਵਿੱਖ ਸਮੂਹਿਕ, ਸੰਮਲਿਤ ਅਤੇ ਨਿਰਪੱਖ ਢੰਗ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ।

 

ਇਸੇ ਵਿਸ਼ਵਾਸ ਨੇ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਦੇ ਯਤਨਾਂ ਨੂੰ ਦਿਸ਼ਾ ਦਿੱਤੀ। ਇਸੇ ਭਾਵਨਾ ਨਾਲ ਅਸੀਂ ਗਲੋਬਲ ਸਾਊਥ ਦੀਆਂ ਤਰਜੀਹਾਂ ਨੂੰ ਅੰਤਰਰਾਸ਼ਟਰੀ ਚਰਚਾ ਦੇ ਕੇਂਦਰ ਵਿੱਚ ਲਿਆਉਣ ਲਈ ਕੰਮ ਕੀਤਾ। ਇਸੇ ਭਾਵਨਾ ਨਾਲ ਅਸੀਂ ਜੀ-20 ਦੇ ਸਥਾਈ ਮੈਂਬਰ ਵਜੋਂ ਅਫ਼ਰੀਕੀ ਸੰਘ ਦਾ ਸਵਾਗਤ ਕੀਤਾ। ਇਹੀ ਉਹ ਭਾਵਨਾ ਹੈ ਜੋ ਗਲੋਬਲ ਸਾਊਥ ਨੂੰ ਇੱਕਜੁੱਟ ਕਰਦੀ ਹੈ ਅਤੇ ਇਹੀ ਉਹ ਦ੍ਰਿਸ਼ਟੀ ਹੈ, ਜਿਸ ਨਾਲ ਭਾਰਤ ਅਤੇ ਸੇਸ਼ੇਲਸ ਮਿਲ ਕੇ ਅੱਗੇ ਵਧਦੇ ਰਹਿਣਗੇ।

ਮਾਣਯੋਗ ਮੈਂਬਰਾਨ,

ਜਿਵੇਂ ਅਸੀਂ ਪਿਛਲੇ ਪੰਜਾਹ ਸਾਲਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੇ ਹਾਂ, ਉਸੇ ਤਰ੍ਹਾਂ ਸਾਨੂੰ ਭਵਿੱਖ ਵੱਲ ਵੀ ਦੇਖਣਾ ਚਾਹੀਦਾ ਹੈ। ਸੇਸ਼ੇਲਸ ਦਾ ਭਵਿੱਖ ਉਸਦੇ ਨੌਜਵਾਨਾਂ ਵੱਲੋਂ ਤਿਆਰ ਕੀਤਾ ਜਾਵੇਗਾ। ਸਾਨੂੰ ਮਾਣ ਹੈ ਕਿ ਸੇਸ਼ੇਲਸ ਦੇ ਵਿਦਿਆਰਥੀਆਂ, ਪੇਸ਼ਾਵਰਾਂ, ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੇ ਦਹਾਕਿਆਂ ਤੱਕ ਭਾਰਤ ਵਿੱਚ ਸਿਖਲਾਈ ਅਤੇ ਅਧਿਐਨ ਕੀਤਾ ਹੈ।

ਅਸਲ ਵਿੱਚ ਇਹ ਕਿਹਾ ਜਾਂਦਾ ਹੈ ਕਿ ਸੇਸ਼ੇਲਸ ਦੇ ਹਰ ਪੰਜਾਹ ਲੋਕਾਂ ਵਿੱਚੋਂ ਇੱਕ ਨੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ। ਉਹ ਹੁਨਰ, ਦੋਸਤੀ ਅਤੇ ਤਜ਼ਰਬੇ ਨਾਲ ਆਪਣੇ ਦੇਸ਼ ਵਾਪਸ ਆਏ, ਜੋ ਅੱਜ ਵੀ ਸਾਡੀ ਭਾਈਵਾਲੀ ਨੂੰ ਮਜ਼ਬੂਤ ਕਰ ਰਹੇ ਹਨ।

ਮੈਨੂੰ ਨੌਜਵਾਨਾਂ ਲਈ ਇੰਟਰਨਸ਼ਿਪ ਮੁਹੱਈਆ ਕਰਵਾਉਣ ਸਬੰਧੀ ਤੁਹਾਡੀ ਇਗਨਾਈਟ ਪਹਿਲਕਦਮੀ ਬਾਰੇ ਜਾਣ ਕੇ ਖ਼ੁਸ਼ੀ ਹੋਈ। ਇਹ ਇੱਕ ਸ਼ਾਨਦਾਰ ਢਾਂਚਾ ਹੈ ਅਤੇ ਅਸੀਂ ਇਸ ਖੇਤਰ ਵਿੱਚ ਸਹਿਯੋਗ ਲਈ ਨਵੇਂ ਰਸਤੇ ਖੋਜ ਸਕਦੇ ਹਾਂ।

ਅਜਿਹੇ ਸਹਿਯੋਗ ਦਾ ਇੱਕ ਮੁੱਖ ਕੇਂਦਰੀ ਖੇਤਰ ਡਿਜੀਟਲ ਨਵੀਨਤਾ ਹੋ ਸਕਦਾ ਹੈ। ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟਰਕਚਰ (ਡੀਪੀਆਈ) ਨੇ ਇਹ ਦਰਸਾਇਆ ਹੈ ਕਿ ਤਕਨਾਲੋਜੀ ਕਿਸ ਤਰ੍ਹਾਂ ਮੌਕਿਆਂ ਦਾ ਵਿਸਥਾਰ ਕਰ ਸਕਦੀ ਹੈ, ਸੁਸ਼ਾਸਨ ਵਿੱਚ ਸੁਧਾਰ ਲਿਆ ਸਕਦੀ ਹੈ, ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰ ਸਕਦੀ ਹੈ ਅਤੇ ਕਰੋੜਾਂ ਲੋਕਾਂ ਤੱਕ ਸੇਵਾਵਾਂ ਪਹੁੰਚਾ ਸਕਦੀ ਹੈ।

ਜਿਵੇਂ-ਜਿਵੇਂ ਤੁਸੀਂ ਆਪਣੇ ਡਿਜੀਟਲ ਤਬਦੀਲੀ ਨੂੰ ਅੱਗੇ ਵਧਾ ਰਹੇ ਹੋ, ਸਾਨੂੰ ਆਪਣੇ ਤਜ਼ਰਬੇ ਅਤੇ ਮੁਹਾਰਤ ਤੁਹਾਡੇ ਨਾਲ ਸਾਂਝੇ ਕਰਨ ਵਿੱਚ ਖ਼ੁਸ਼ੀ ਹੋਵੇਗੀ। ਮੈਨੂੰ ਵਿਸ਼ਵਾਸ ਹੈ ਕਿ ਸੇਸ਼ੇਲਸ ਦੇ ਨੌਜਵਾਨ ਇਨ੍ਹਾਂ ਮੌਕਿਆਂ ਨੂੰ ਉਸੇ ਦ੍ਰਿੜ੍ਹ ਇਰਾਦੇ ਨਾਲ ਅਪਣਾਉਣਗੇ ਜਿਸ ਨੇ ਆਜ਼ਾਦੀ ਦੇ ਪਹਿਲੇ ਪੰਜਾਹ ਸਾਲਾਂ ਦਾ ਮਾਰਗ-ਦਰਸ਼ਨ ਕੀਤਾ ਸੀ।

ਮਾਣਯੋਗ ਮੈਂਬਰਾਨ,

ਅੱਜ, ਜਦੋਂ ਮੈਂ ਇਸ ਇਤਿਹਾਸਕ ਸਵਰਨ ਜਯੰਤੀ ਵਰ੍ਹੇ ਵਿੱਚ ਤੁਹਾਡੇ ਸਾਹਮਣੇ ਮੌਜੂਦ ਹਾਂ, ਤਾਂ ਸਾਡੇ ਲੋਕ ਢਾਈ ਸਦੀਆਂ ਤੋਂ ਵੀ ਪੁਰਾਣੀ ਦੋਸਤੀ ਦਾ ਜਸ਼ਨ ਮਨਾ ਰਹੇ ਹਨ। ਕੁਝ ਭਾਈਵਾਲੀਆਂ ਇੰਨੀ ਡੂੰਘੀ ਨੀਂਹ 'ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਅਤੇ ਕੁਝ ਭਾਈਵਾਲੀਆਂ ਇੰਨੀ ਗਰਮਜੋਸ਼ੀ, ਭਰੋਸੇ ਅਤੇ ਸਦਭਾਵਨਾ ਨਾਲ ਹੀ ਅੱਗੇ ਵਧਦੀਆਂ ਹਨ।

ਜਿਵੇਂ-ਜਿਵੇਂ ਅਸੀਂ ਭਵਿੱਖ ਵੱਲ ਦੇਖਦੇ ਹਾਂ, ਆਓ ਇਨ੍ਹਾਂ ਮਜ਼ਬੂਤ ਨੀਂਹਾਂ 'ਤੇ ਨਿਰਮਾਣ ਕਰਨਾ ਜਾਰੀ ਰੱਖੀਏ। ਭਾਰਤ ਤੁਹਾਡਾ ਭਰੋਸੇਯੋਗ ਭਾਈਵਾਲ ਬਣਿਆ ਰਹੇਗਾ। ਅਸੀਂ ਤੁਹਾਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਵਾਂਗੇ। ਅਸੀਂ ਤੁਹਾਡੀਆਂ ਆਸਾਂ-ਉਮੀਦਾਂ 'ਚ ਸਾਥ ਦੇਵਾਂਗੇ। ਅਤੇ ਅਸੀਂ ਇੱਕ ਸੱਚੇ ਦੋਸਤ ਵਜੋਂ ਹਰ ਸਮੇਂ ਤੁਹਾਡੇ ਨਾਲ ਖੜ੍ਹੇ ਰਹਾਂਗੇ।

ਪਿਛਲੇ ਪੰਜਾਹ ਸਾਲ ਬੇਮਿਸਾਲ ਰਹੇ ਹਨ। ਪਰ ਮੇਰਾ ਪੱਕਾ ਵਿਸ਼ਵਾਸ ਹੈ ਕਿ ਸੇਸ਼ੇਲਸ ਦੀ ਕਹਾਣੀ ਦੇ ਸਭ ਤੋਂ ਵਧੀਆ ਅਧਿਆਇ ਅਜੇ ਲਿਖੇ ਜਾਣੇ ਬਾਕੀ ਹਨ। ਅਤੇ ਸਾਡੀ ਸਭ ਤੋਂ ਵਧੀਆ ਦੋਸਤੀ ਅਜੇ ਹੋਣੀ ਬਾਕੀ ਹੈ।