"ਸਿੱਖਿਆ ਨਾ ਸਿਰਫ ਉਹ ਬੁਨਿਆਦ ਹੈ, ਜਿਸ 'ਤੇ ਸਾਡੀ ਸੱਭਿਅਤਾ ਦਾ ਨਿਰਮਾਣ ਹੋਇਆ ਹੈ, ਬਲਕਿ ਇਹ ਮਨੁੱਖਤਾ ਦੇ ਭਵਿੱਖ ਦੀ ਵਾਸਤੂਕਾਰ ਵੀ ਹੈ"
"ਸੱਚਾ ਗਿਆਨ ਨਿਮਰਤਾ ਪ੍ਰਦਾਨ ਕਰਦਾ ਹੈ, ਨਿਮਰਤਾ ਤੋਂ ਯੋਗਤਾ ਮਿਲਦੀ ਹੈ, ਯੋਗਤਾ ਤੋਂ ਵਿਅਕਤੀ ਨੂੰ ਧਨ ਮਿਲਦੀ ਹੈ, ਧਨ ਮਨੁੱਖ ਨੂੰ ਚੰਗੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ਅਤੇ ਇਹ ਉਹ ਹੈ ਜਿਸ ਨਾਲ ਆਨੰਦ ਮਿਲਦਾ ਹੈ"
"ਸਾਡਾ ਉਦੇਸ਼ ਬਿਹਤਰ ਪ੍ਰਸ਼ਾਸਨ ਦੇ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ"
"ਸਾਡੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ, ਸਾਨੂੰ ਉਨ੍ਹਾਂ ਨੂੰ ਨਿਰੰਤਰ ਹੁਨਰਮੰਦ, ਮੁੜ-ਹੁਨਰਮੰਦ ਅਤੇ ਹੁਨਰ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ"
"ਡਿਜੀਟਲ ਟੈਕਨੋਲੋਜੀ ਸਿੱਖਿਆ ਤੱਕ ਪਹੁੰਚ ਵਧਾਉਣ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਨ ਲਈ ਬਲ ਦਾ ਇੱਕ ਗੁਣਕ ਹੈ"

ਮਹਾਨੁਭਾਵੋ,  ਦੇਵੀਓ ਅਤੇ ਸੱਜਣੋਂ,  ਨਮਸਕਾਰ!

 

ਮੈਂ ਜੀ-20 ਸਿੱਖਿਆ ਮੰਤਰੀਆਂ ਦੀ ਬੈਠਕ ਦੇ ਲਈ ਭਾਰਤ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ। ਸਿੱਖਿਆ ਨਾ ਕੇਵਲ ਅਜਿਹੀ ਬੁਨਿਆਦ ਹੈ ਜਿਸ ‘ਤੇ ਸਾਡੀ ਸੱਭਿਅਤਾ ਦਾ ਨਿਰਮਾਣ ਹੋਇਆ ਹੈ,  ਬਲਕਿ ਇਹ ਮਾਨਵਤਾ ਦੇ ਭਵਿੱਖ ਦੀ ਵਾਸਤੂਕਾਰ ਵੀ ਹੈ।  ਸਿੱਖਿਆ ਮੰਤਰੀਆਂ  ਦੇ ਰੂਪ ਵਿੱਚ,  ਆਪ ਸਾਰਿਆਂ ਦੇ  ਲਈ ਵਿਕਾਸ,  ਸ਼ਾਂਤੀ ਅਤੇ ਸਮ੍ਰਿੱਧੀ ਦੇ ਸਾਡੇ ਪ੍ਰਯਾਸਾਂ ਵਿੱਚ ਮਾਨਵ ਜਾਤੀ ਦੀ ਅਗਵਾਈ ਕਰਨ ਵਾਲੇ ਸ਼ੇਰਪਾ ਹੋ।  ਭਾਰਤੀ ਸ਼ਾਸਤਰਾਂ ਵਿੱਚ ਸਿੱਖਿਆ ਦੀ ਭੂਮਿਕਾ ਦਾ ਵਰਣਨ ਆਨੰਦ ਪ੍ਰਦਾਨ ਕਰਨ ਵਾਲੇ ਦੇ ਰੂਪ ਵਿੱਚ ਕੀਤੀ ਗਈ ਹੈ। ਵਿਦ੍ਯਾ ਦਦਾਤਿ ਵਿਨਯਮ੍ ਵਿਨਾਯਦ੍ ਯਾਤਿ ਪਾਤ੍ਰਤਾਮ੍। ਪਾਤ੍ਰਤਵਾਤ੍ ਧਨਮਾਪ੍ਰੋਂਤਿ ਧਨਾਦ੍ਧਰਮੰ ਤਤ: ਸੁਖਮ੍॥ (विद्या ददाति विनयम् विनायद् याति पात्रताम्। पात्रत्वात् धनमाप्रोन्ति धनाद्धर्मं तत: सुखम्॥)। ਇਸ ਦਾ ਅਰਥ ਹੈ :  “ਸੱਚਾ ਗਿਆਨ ਨਿਮਰਤਾ ਦਿੰਦਾ ਹੈ। 

 

ਨਿਮਰਤਾ ਨਾਲ ਯੋਗਤਾ ਆਉਂਦੀ ਹੈ,  ਪਾਤਰਤਾ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।  ਸੰਪਦਾ ਵਿਅਕਤੀ ਨੂੰ ਚੰਗੇ ਕਾਰਜ ਕਰਨ ਦੇ ਸਮਰੱਥ ਬਣਾਉਂਦੀ ਹੈ ਅਤੇ ਇਹੀ ਆਨੰਦ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚ,  ਅਸੀਂ ਇੱਕ ਸੰਪੂਰਨ ਅਤੇ ਵਿਆਪਕ ਯਾਤਰਾ ਦਾ ਸੂਤਰਪਾਤ ਕੀਤਾ ਹੈ।  ਸਾਡਾ ਵਿਸ਼ਵਾਸ ਹੈ ਕਿ ਮੂਲਭੂਤ ਸਾਖਰਤਾ ਸਾਡੇ ਨੌਜਵਾਨਾਂ ਦੇ ਲਈ ਇੱਕ ਮਜ਼ਬੂਤ ਅਧਾਰ ਦਾ ਨਿਰਮਾਣ ਕਰਦੀ ਹੈ ਅਤੇ ਅਸੀਂ ਇਸ ਨੂੰ ਟੈਕਨੋਲੋਜੀ ਦੇ ਨਾਲ ਵੀ ਜੋੜ ਰਹੇ ਹਾਂ।  ਇਸ ਦੇ ਲਈ ਅਸੀਂ ''ਸਮਝਦਾਰੀ ਅਤੇ ਸੰਖਿਆਤਮਕਤਾ ਦੇ ਨਾਲ ਪੜ੍ਹਨ ਵਿੱਚ ਪ੍ਰਵੀਣਤਾ ਦੇ ਲਈ ਰਾਸ਼ਟਰੀ ਪਹਿਲ'' ਜਾਂ “ਨਿਪੁਣ ਭਾਰਤ” ਪਹਿਲ (''National Initiative for Proficiency in reading with Understanding and Numeracy'', or ''निपुण भारत'' initiative)  ਅਰੰਭ ਕੀਤੀ ਹੈ।  ਮੈਨੂੰ ਪ੍ਰਸੰਨ‍ਤਾ ਹੈ ਕਿ “ਮੂਲਭੂਤ ਸਾਖਰਤਾ ਅਤੇ ਅੰਕ ਗਿਆਨ” (''Foundational literacy and numeracy'')  ਦੀ ਤੁਹਾਡੇ ਸਮੂਹ ਦੁਆਰਾ ਵੀ ਪ੍ਰਾਥਮਿਕਤਾ ਦੇ ਰੂਪ ਵਿੱਚ ਪਹਿਚਾਣ ਕੀਤੀ ਗਈ ਹੈ। ਸਾਨੂੰ 2030 ਤੱਕ ਸਮਾਂਬੱਧ ਤਰੀਕੇ ਨਾਲ ਇਸ ‘ਤੇ ਕੰਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

 

ਮਹਾਨੁਭਾਵੋ,

 

ਸਾਡਾ ਉਦੇਸ਼ ਬਿਹਤਰ ਪ੍ਰਸ਼ਾਸਨ ਦੇ ਨਾਲ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਹੈ।  ਇਸ ਦੇ ਲਈ ਸਾਨੂੰ ਨਵੀਂ ਈ-ਲਰਨਿੰਗ ਨੂੰ ਇਨੋਵੇਟਿਵਲੀ (ਨਵੀਨਤਮ ਤਰੀਕੇ ਨਾਲ) ਅਪਣਾਉਣਾ ਅਤੇ ਉਪਯੋਗ ਕਰਨਾ ਹੋਵੇਗਾ।  ਭਾਰਤ ਵਿੱਚ ਅਸੀਂ ਆਪਣੀ ਤਰਫ਼ੋਂ ਕਈ ਪਹਿਲਾਂ ਕੀਤੀਆਂ ਹਨ।  ਅਜਿਹਾ ਹੀ ਇੱਕ ਪ੍ਰੋਗਰਾਮ ਹੈ “ਯੁਵਾ ਖ਼ਾਹਿਸ਼ੀ ਵਿਚਾਰਾਂ ਦੇ ਲਈ ਸਰਗਰਮ- ਅਧਿਐਨ ਦੇ ਸ‍ਟਡੀ ਵੈੱਬ‍ਸ, ਜਾਂ ਸਵਯੰ (''Study Webs of Active-learning for Young Aspiring Minds'', or स्वयं)।  ਇਸ ਔਨਲਾਈਨ ਪਲੈਟਫਾਰਮ ਵਿੱਚ ਨੌਂਵੀਂ ਕਲਾਸ ਤੋਂ ਪੋਸਟ-ਗ੍ਰੈਜੂਏਟ ਪੱਧਰ ਤੱਕ  ਦੇ ਸਾਰੇ ਪਾਠਕ੍ਰਮ (ਕੋਰਸ) ਸ਼ਾਮਲ ਹਨ।  ਇਹ ਵਿਦਿਆਰਥੀਆਂ ਨੂੰ ਸੁਦੂਰ ਅਧਿਐਨ (learn remotely) ਦੇ ਸਮਰੱਥ ਬਣਾਉਂਦਾ ਹੈ ਅਤੇ ਪਹੁੰਚ,  ਸਮਾਨਤਾ ਅਤੇ ਗੁਣਵੱਤਾ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ।  34 ਮਿਲੀਅਨ ਤੋਂ ਅਧਿਕ ਨਾਮਾਂਕਣਾਂ ਅਤੇ ਨੌਂ ਹਜ਼ਾਰ ਤੋਂ ਅਧਿਕ ਪਾਠਕ੍ਰਮਾਂ (ਕੋਰਸਾਂ) ਦੇ ਨਾਲ ਇਹ ਇੱਕ ਬਹੁਤ ਪ੍ਰਭਾਵੀ ਸਿੱਖਣ ਮਾਧਿਅਮ (ਲਰਨਿੰਗ ਟੂਲ) ਬਣ ਗਿਆ ਹੈ।

 

ਸਾਡੇ ਪਾਸ “ਗਿਆਨ ਸਾਂਝਾ ਕਰਨ ਦੇ ਲਈ ਡਿਜੀਟਲ ਇਨਫ੍ਰਾਸਟ੍ਰਕਚਰ” ਜਾਂ ਦੀਕਸ਼ਾ ਪੋਰਟਲ (''Digital Infrastructure for Knowledge Sharing'' or दीक्षा Portal) ਵੀ ਹੈ।  ਇਹ ਦੂਰ-ਦਰਾਜ ਦੇ ਖੇਤਰਾਂ ਅਤੇ ਨਿਯਮਿਤ ਕਲਾਸਾਂ ਵਿੱਚ ਹਿੱਸਾ ਲੈਣ ਦੇ  ਅਸਮਰੱਥ ਵਿਦਿਆਰਥੀਆਂ ਦੇ ਲਈ ਲਕਸ਼ਿਤ ਹੈ।  ਸਿੱਖਿਅਕ ਇਸ ਦਾ ਉਪਯੋਗ ਦੂਰਵਰਤੀ ਸਿੱਖਿਆ ਦੇ ਜ਼ਰੀਏ ਸਕੂਲੀ ਸਿੱਖਿਆ ਦੇਣ (school education through distance learning) ਲਈ ਕਰਦੇ ਹਨ।  ਇਹ 29 ਭਾਰਤੀ ਭਾਸ਼ਾਵਾਂ ਅਤੇ 7 ਵਿਦੇਸ਼ੀ ਭਾਸ਼ਾਵਾਂ ਵਿੱਚ ਸਿੱਖਣ ਵਿੱਚ ਸਹਾਇਤਾ ਕਰਦਾ ਹੈ।  ਇਸ ਨੇ 137 ਮਿਲੀਅਨ ਤੋਂ ਅਧਿਕ ਪਾਠਕ੍ਰਮ (ਕੋਰਸ)  ਪੂਰਨ ਕੀਤੇ ਹਨ।  ਭਾਰਤ ਨੂੰ ਇਨ੍ਹਾਂ ਅਨੁਭਵਾਂ ਅਤੇ ਸੰਸਾਧਨਾਂ ਨੂੰ,  ਵਿਸ਼ੇਸ਼ ਤੌਰ ’ਤੇ ਗਲੋਬਲ ਸਾਊਥ ਦੇ ਵਿਕਾਸਸ਼ੀਲ ਦੇਸ਼ਾਂ,  ਦੇ ਲੋਕਾਂ  ਦੇ ਨਾਲ ਸਾਂਝਾ ਕਰਨ ਵਿੱਚ ਪ੍ਰਸੰਨ‍ਤਾ ਹੋਵੇਗੀ।

 

ਮਹਾਨੁਭਾਵੋ,

 

ਸਾਡੇ ਨੌਜਵਾਨਾਂ ਨੂੰ ਭਵਿੱਖ ਦੇ ਲਈ ਤਿਆਰ ਕਰਨ  ਦੇ ਲਈ ,  ਸਾਨੂੰ ਉਨ੍ਹਾਂ ਨੂੰ ਲਗਾਤਾਰ ਕੁਸ਼ਲ ਬਣਾਉਣ,  ਦੁਬਾਰਾ ਕੁਸ਼ਲ ਬਣਾਉਣ ਅਤੇ ਉਨ੍ਹਾਂ ਦਾ ਕੌਸ਼ਲ  ਨਿਰਮਾਣ ਕਰਨ ਦੀ ਜ਼ਰੂਰਤ ਹੈ।  ਸਾਨੂੰ ਉਨ੍ਹਾਂ ਦੀਆਂ ਦਕਸ਼ਤਾਵਾਂ ਨੂੰ ਵਿਕਸਿਤ ਹੁੰਦੀਆਂ ਕਾਰਜ ਰੂਪ-ਰੇਖਾਵਾਂ ਅਤੇ ਪ੍ਰਥਾਵਾਂ ਦੇ ਨਾਲ ਸੰਯੋਜਿਤ ਕਰਨ ਦੀ ਜ਼ਰੂਰਤ ਹੈ।  ਭਾਰਤ ਵਿੱਚ ਅਸੀਂ ਕੌਸ਼ਲ  ਮੈਪਿੰਗ ਦਾ ਕਾਰਜ ਅਰੰਭ ਕਰ ਰਹੇ ਹਾਂ। ਸਾਡੇ ਸਿੱਖਿਆ , ਕੌਸ਼ਲ ਅਤੇ ਕਿਰਤ ਮੰਤਰਾਲੇ ਇਸ ਪਹਿਲ ‘ਤੇ ਮਿਲ ਕੇ ਕੰਮ ਕਰ ਰਹੇ ਹਨ।  ਜੀ-20 ਦੇਸ਼ ਆਲਮੀ ਪੱਧਰ ‘ਤੇ ਕੌਸ਼ਲ ਮੈਪਿੰਗ ਅਰੰਭ ਕਰ ਸਕਦੇ ਹਨ ਅਤੇ ਉਨ੍ਹਾਂ ਕਮੀਆਂ ਦਾ ਪਤਾ ਲਗਾ ਸਕਦੇ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ।

 

ਮਹਾਨੁਭਾਵੋ,

 

ਡਿਜੀਟਲ ਟੈਕਨੋਲੋਜੀ ਇੱਕ ਸਮਕਾਰਕ (ਇਕੁਇਲਾਈਜ਼ਰ) ਦੇ ਰੂਪ ਵਿੱਚ ਕਾਰਜ ਕਰਦੀ ਹੈ ਅਤੇ ਸਮਾਵੇਸ਼ਿਤਾ ਨੂੰ ਹੁਲਾਰਾ ਦਿੰਦੀ ਹੈ।  ਇਹ ਸਿੱਖਿਆ ਤੱਕ ਪਹੁੰਚ ਵਧਾਉਣ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਕੂਲਨ ਵਿੱਚ ਇੱਕ ਸ਼ਕਤੀ ਗੁਣਕ ਯਾਨੀ ਫੋਰਸ ਮਲ‍ਟੀਪ‍ਲਾਇਰ ਹੈ।  ਅੱਜ  ਆਰਟੀਫਿਸ਼ਲ ਇੰਟੈਲੀਜੈਂਸ ,  ਕੌਸ਼ਲ ਨਿਰਮਾਣ ਅਤੇ ਸਿੱਖਿਆ ਦੇ ਖੇਤਰ ਵਿੱਚ ਅਸੀਮ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ।  ਅਵਸਰਾਂ ਦੇ ਨਾਲ ਟੈਕਨੋਲੋਜੀ ਚੁਣੌਤੀਆਂ ਵੀ ਪ੍ਰਸਤੁਤ ਕਰਦੀ ਹੈ।  ਸਾਨੂੰ ਸਹੀ ਸੰਤੁਲਨ ਬਣਾਉਣਾ ਹੋਵੇਗਾ।  ਇਸ ਵਿੱਚ ਜੀ-20 ਮਹੱਤ‍ਵਪੂਰਨ ਭੂਮਿਕਾ ਨਿਭਾ ਸਕਦਾ ਹੈ।

 

ਮਹਾਨੁਭਾਵੋ,

 

ਭਾਰਤ ਵਿੱਚ ਅਸੀਂ ਰਿਸਰਚ ਅਤੇ ਇਨੋਵੇਸ਼ਨ ‘ਤੇ ਵੀ ਬਲ ਦਿੱਤਾ ਹੈ। ਅਸੀਂ ਦੇਸ਼ ਭਰ ਵਿੱਚ ਦਸ ਹਜ਼ਾਰ "ਅਟਲ ਟਿੰਕਰਿੰਗ ਲੈਬਸ" (''Atal Tinkering Labs'') ਦੀ ਸ‍ਥਾਪਨਾ ਕੀਤੀ ਹੈ। ਇਹ ਸਾਡੇ ਸਕੂਲੀ ਬੱਚਿਆਂ ਲਈ ਰਿਸਰਚ ਅਤੇ ਇਨੋਵੇਸ਼ਨ ਨਰਸਰੀ ਦੇ ਰੂਪ ਵਿੱਚ ਕਾਰਜ ਕਰ ਰਹੀਆਂ ਹਨ।  ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ 7.5 ਮਿਲੀਅਨ ਤੋਂ ਅਧਿਕ ਵਿਦਿਆਰਥੀ 1.2 ਮਿਲਿਅਨ ਤੋਂ ਅਧਿਕ ਇਨੋਵੇਟਿਵ ਪ੍ਰੋਜੈਕਟਾਂ ’ਤੇ ਕਾਰਜ ਕਰ ਰਹੇ ਹਨ। ਆਪਣੀਆਂ ਸਬੰਧਿਤ ਸ਼ਕਤੀਆਂ  ਦੇ ਨਾਲ ਜੀ-20 ਦੇਸ਼,  ਵਿਸ਼ੇਸ਼ ਤੌਰ ’ਤੇ ਗਲੋਬਲ ਸਾਊਥ ਦੇ ਵਿਕਾਸਸ਼ੀਲ ਦੇਸ਼ਾਂ ਦੇ ਦਰਮਿਆਨ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਮੈਂ ਤੁਹਾਨੂੰ ਸਭ ਨੂੰ ਰਿਸਰਚ ਸਹਿਯੋਗ ਵਧਾਉਣ ਦੇ ਲਈ ਇੱਕ ਮਾਰਗ ਬਣਾਉਣ ਦੀ ਤਾਕੀਦ ਕਰਦਾ ਹਾਂ।

 

ਮਹਾਨੁਭਾਵੋ,

 

ਤੁਹਾਡੀ ਬੈਠਕ ਸਾਡੇ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਦੇ ਲਈ ਅਸੀਮ ਮਹੱਤਵ ਰੱਖਦੀ ਹੈ। ਮੈਨੂੰ ਪ੍ਰਸੰਨ‍ਤਾ ਹੈ ਕਿ ਤੁਹਾਡੇ ਸਮੂਹ ਨੇ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਹਰਿਤ ਰੂਪਾਂਤਰਣ (green transition),  ਡਿਜੀਟਲ ਪਰਿਵਰਤਨ ਅਤੇ ਮਹਿਲਾ ਸਸ਼ਕਤੀਕਰਣ ਦੀ ਐਕ‍ਸੀਲੇਰੇਟਰਸ  ਦੇ ਰੂਪ ਵਿੱਚ ਪਹਿਚਾਣ ਕੀਤੀ ਹੈ।  ਇਨ੍ਹਾਂ ਸਾਰੇ ਪ੍ਰਯਾਸਾਂ  ਦੇ ਮੂਲ ਵਿੱਚ ਸਿੱਖਿਆ ਹੈ।  ਮੈਨੂੰ ਵਿਸ਼ਵਾਸ ਹੈ ਕਿ ਇਹ ਸਮੂਹ ਇੱਕ ਸਮਾਵੇਸ਼ੀ, ਕਾਰਜ-ਮੁਖੀ ਅਤੇ ਭਵਿੱਖ ਲਈ ਤਿਆਰ ਸਿੱਖਿਆ ਏਜੰਡਾ ਲੈ ਕੇ ਆਵੇਗਾ।  ਇਸ ਨਾਲ ਪੂਰੇ ਵਿਸ਼‍ਵ ਨੂੰ ਵਸੁਧੈਵ ਕੁਟੁੰਬਕਮ - ਇੱਕ ਪ੍ਰਿਥਵੀ,  ਇੱਕ ਪਰਿਵਾਰ,  ਇੱਕ ਭਵਿੱਖ ਦੀ ਸੱਚੀ ਭਾਵਨਾ ਦਾ ਲਾਭ ਪ੍ਰਾਪ‍ਤ ਹੋਵੇਗਾ।  ਮੈਂ ਤੁਹਾਡੀ ਸਭ ਦੀ ਸਾਰਥਕ ਅਤੇ ਸਫ਼ਲ ਬੈਠਕ ਦੀ ਕਾਮਨਾ ਕਰਦਾ ਹਾਂ।

ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India leads globally in renewable energy; records highest-ever 31.25 GW non-fossil addition in FY 25-26: Pralhad Joshi.

Media Coverage

India leads globally in renewable energy; records highest-ever 31.25 GW non-fossil addition in FY 25-26: Pralhad Joshi.
NM on the go

Nm on the go

Always be the first to hear from the PM. Get the App Now!
...
PM Modi hails the commencement of 20th Session of UNESCO’s Committee on Intangible Cultural Heritage in India
December 08, 2025

The Prime Minister has expressed immense joy on the commencement of the 20th Session of the Committee on Intangible Cultural Heritage of UNESCO in India. He said that the forum has brought together delegates from over 150 nations with a shared vision to protect and popularise living traditions across the world.

The Prime Minister stated that India is glad to host this important gathering, especially at the historic Red Fort. He added that the occasion reflects India’s commitment to harnessing the power of culture to connect societies and generations.

The Prime Minister wrote on X;

“It is a matter of immense joy that the 20th Session of UNESCO’s Committee on Intangible Cultural Heritage has commenced in India. This forum has brought together delegates from over 150 nations with a vision to protect and popularise our shared living traditions. India is glad to host this gathering, and that too at the Red Fort. It also reflects our commitment to harnessing the power of culture to connect societies and generations.

@UNESCO”