Quote(Amethi Sansad Khel Pratiyogita) 2023 ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
Quote“ਪਿਛਲੇ 25 ਦਿਨਾਂ ਵਿੱਚ ਤੁਸੀਂ ਜੋ ਅਨੁਭਵ ਪ੍ਰਾਪਤ ਕੀਤਾ ਹੈ, ਉਹ ਤੁਹਾਡੇ ਸਪੋਰਟਿੰਗ ਕਰੀਅਰ ਦੇ ਲਈ ਇੱਕ ਬੜੀ ਵਿਸ਼ੇਸ਼ਤਾ (ਥਾਤੀ) ਹੈ”
Quote“ਕਿਸੇ ਭੀ ਸਮਾਜ ਦੇ ਵਿਕਾਸ ਦੇ ਲਈ ਮਹੱਤਵਪੂਰਨ ਹੈ ਕਿ ਉੱਥੇ ਖੇਡਾਂ ਅਤੇ ਖਿਡਾਰੀਆਂ ਨੂੰ ਵਧਣ-ਫੁੱਲਣ ਦਾ ਮੌਕਾ ਮਿਲੇ”
Quote“ਪੂਰਾ ਦੇਸ਼ ਅੱਜ ਖਿਡਾਰੀਆਂ ਦੀ ਤਰ੍ਹਾਂ ਰਾਸ਼ਟਰ ਨੂੰ ਪਹਿਲੇ ਰੱਖ ਕੇ (putting the nation first) ਸੋਚ ਰਿਹਾ ਹੈ”
Quote“ਅੱਜ ਦੀ ਦੁਨੀਆ ਵਿੱਚ ਕਈ ਪ੍ਰਸਿੱਧ ਖੇਡ ਪ੍ਰਤਿਭਾਵਾਂ ਛੋਟੇ ਸ਼ਹਿਰਾਂ ਤੋਂ ਆਉਂਦੀਆਂ ਹਨ” “ਸਾਂਸਦ ਖੇਲ ਪ੍ਰਤਿਯੋਗਿਤਾ (Sansad Khel Pratiyogita) ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਸਾਹਮਣੇ ਲਿਆਉਣ ਅਤੇ ਰਾਸ਼ਟਰ ਦੇ ਲਈ ਉਨ੍ਹਾਂ ਦੇ ਕੌਸ਼ਲ ਨੂੰ ਨਿਖਾਰਨ ਦਾ ਇੱਕ ਬੜਾ ਮਾਧਿਅਮ ਹੈ”

ਅਮੇਠੀ ਦੇ ਮੇਰੇ ਪ੍ਰਿਯ ਪਰਿਵਾਰਜਨੋਂ, ਆਪ ਸਭ ਨੂੰ ਮੇਰਾ ਨਮਸਕਾਰ। ਅਮੇਠੀ ਸਾਂਸਦ ਖੇਲ-ਕੂਦ ਪ੍ਰਤਿਯੋਗਿਤਾ ਦੇ ਸਮਾਪਨ ਸੈਸ਼ਨ ਵਿੱਚ ਤੁਹਾਡੇ (ਆਪਕੇ) ਦਰਮਿਆਨ ਆਉਣਾ, ਤੁਹਾਡੇ ਨਾਲ (ਆਪਸੇ) ਜੁੜਨਾ, ਮੇਰੇ ਲਈ ਵਿਸ਼ੇਸ਼ ਹੈ। ਦੇਸ਼ ਵਿੱਚ ਖੇਡਾਂ ਦੇ ਲਈ ਇਹ ਮਹੀਨਾ ਬੜਾ ਸ਼ੁਭ ਹੈ। ਸਾਡੇ ਖਿਡਾਰੀਆਂ ਨੇ ਏਸ਼ੀਅਨ ਗੇਮਸ(ਏਸ਼ਿਆਈ ਖੇਡਾਂ) ਵਿੱਚ ਮੈਡਲ ਦੀ ਸੈਂਚੁਰੀ ਲਗਾ ਦਿੱਤੀ ਹੈ। ਇਨ੍ਹਾਂ ਆਯੋਜਨਾਂ ਦੇ ਦਰਮਿਆਨ ਅਮੇਠੀ ਦੇ ਖਿਡਾਰੀਆਂ ਨੇ ਭੀ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਸਾਂਸਦ ਖੇਲ-ਕੂਦ ਪ੍ਰਤਿਯੋਗਿਤਾ ਵਿੱਚ ਸ਼ਾਮਲ ਹੋਏ ਸਾਰੇ ਖਿਡਾਰੀਆਂ ਨੂੰ ਮੈਂ ਵਧਾਈ ਦਿੰਦਾ ਹਾਂ। ਇਸ ਪ੍ਰਤਿਯੋਗਿਤਾ ਨਾਲ ਤੁਹਾਨੂੰ (ਆਪਕੋ) ਜੋ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਮਿਲਿਆ ਹੈ, ਉਸ ਨੂੰ ਆਪ ਭੀ ਮਹਿਸੂਸ ਕਰਦੇ ਹੋਵੋਗੇ, ਪੂਰੇ ਖੇਤਰ ਦੇ ਭੀ ਲੋਕ ਮਹਿਸੂਸ ਕਰਦੇ ਹੋਣਗੇ, ਅਤੇ ਮੈਂ ਤਾਂ ਸੁਣ ਕੇ ਹੀ ਮਹਿਸੂਸ ਕਰਨ ਲਗ ਜਾਂਦਾ ਹਾਂ।

 

|

ਇਸੇ ਜੋਸ਼ ਅਤੇ ਆਤਮਵਿਸ਼ਵਾਸ ਨੂੰ ਸਾਨੂੰ ਸੰਭਾਲਣਾ ਹੈ, ਸੰਵਾਰਨਾ ਹੈ, ਰੋਪਣਾ (ਬੀਜਣਾ) ਹੈ, ਖਾਦ ਪਾਣੀ ਦੇਣਾ ਹੈ। ਬੀਤੇ 25 ਦਿਨਾਂ ਵਿੱਚ ਤੁਹਾਨੂੰ (ਆਪਕੋ) ਜੋ ਅਨੁਭਵ ਮਿਲਿਆ ਹੈ, ਉਹ ਆਪ ਦੇ ਸਪੋਰਟਿੰਗ ਕਰੀਅਰ ਦੀ ਬਹੁਤ ਬੜੀ ਪੂੰਜੀ ਹੈ। ਮੈਂ ਅੱਜ ਹਰ ਉਸ ਵਿਅਕਤੀ ਨੂੰ ਭੀ ਵਧਾਈ ਦਿੰਦਾ ਹਾਂ ਜਿਸ ਨੇ ਸਿੱਖਿਅਕ ਦੀ ਭੂਮਿਕਾ ਵਿੱਚ, ਨਿਰੀਖਕ ਦੀ ਭੂਮਿਕਾ ਵਿੱਚ, ਸਕੂਲ ਅਤੇ ਕਾਲਜ ਦੇ ਪ੍ਰਤੀਨਿਧੀ ਦੀ ਭੂਮਿਕਾ ਵਿੱਚ, ਇਸ ਮਹਾ ਅਭਿਯਾਨ ਨਾਲ ਜੁੜ ਕੇ ਇਨ੍ਹਾਂ ਯੁਵਾ ਖਿਡਾਰੀਆਂ ਨੂੰ ਸਮਰਥਨ ਅਤੇ ਪ੍ਰੋਤਸਾਹਨ ਦਿੱਤਾ ਹੈ। ਇੱਕ ਲੱਖ ਤੋਂ ਜ਼ਿਆਦਾ ਖਿਡਾਰੀਆਂ ਦਾ ਜੁਟਣਾ, ਉਹ ਭੀ ਇਤਨੇ ਛੋਟੇ ਜਿਹੇ ਏਰੀਆ ਵਿੱਚ ਇਹ ਆਪਣੇ ਆਪ ਵਿੱਚ ਬਹੁਤ ਬੜੀ ਬਾਤ ਹੈ। ਮੈਂ ਵਿਸ਼ੇਸ਼ ਤੌਰ ‘ਤੇ ਅਮੇਠੀ ਦੀ ਸਾਂਸਦ ਭੈਣ ਸਮ੍ਰਿਤੀ ਇਰਾਨੀ ਜੀ ਨੂੰ ਸ਼ੁਭਕਾਮਨਾ ਦਿੰਦਾ ਹਾਂ, ਜਿਨ੍ਹਾਂ ਨੇ ਇਸ ਆਯੋਜਨ ਨੂੰ ਇਤਨਾ ਸਫ਼ਲ ਬਣਾਇਆ।

 ਸਾਥੀਓ,

ਕਿਸੇ ਭੀ ਸਮਾਜ ਦੇ ਵਿਕਾਸ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉੱਥੇ ਖੇਡਾਂ ਦਾ ਵਿਕਾਸ ਹੋਵੇ, ਉੱਥੇ ਖੇਡਾਂ ਅਤੇ ਖਿਡਾਰੀਆਂ ਨੂੰ ਫਲਣ-ਫੁੱਲਣ ਦਾ ਅਵਸਰ ਮਿਲੇ। ਲਕਸ਼ ਹਾਸਲ ਕਰਨ ਦੇ ਲਈ ਸਖ਼ਤ ਮਿਹਨਤ ਕਰਨਾ, ਹਾਰਨ ਦੇ ਬਾਅਦ ਫਿਰ ਤੋਂ ਪ੍ਰਯਾਸ ਕਰਨਾ, ਟੀਮ ਦੇ ਨਾਲ ਜੁੜ ਕੇ ਅੱਗੇ ਵਧਣਾ, ਵਿਅਕਤਿਤਵ ਵਿਕਾਸ ਦੀਆਂ ਇਹ ਸਾਰੀਆਂ ਭਾਵਨਾਵਾਂ ਖੇਡਾਂ ਦੇ ਮਾਧਿਅਮ ਨਾਲ ਸਹਿਜ ਤਰੀਕੇ ਨਾਲ ਨੌਜਵਾਨਾਂ ਵਿੱਚ ਵਿਕਸਿਤ ਹੁੰਦੀਆਂ ਹਨ। ਭਾਜਪਾ ਦੇ ਸੈਂਕੜੋਂ ਸਾਂਸਦਾਂ ਨੇ ਆਪਣੇ-ਆਪਣੇ ਖੇਤਰ ਵਿੱਚ ਖੇਲ ਪ੍ਰਤਿਯੋਗਿਤਾਵਾਂ ਦਾ ਆਯੋਜਨ ਕਰਕੇ ਸਮਾਜ ਅਤੇ ਦੇਸ਼ ਦੇ ਵਿਕਾਸ ਦਾ ਨਵਾਂ ਰਸਤਾ ਤਿਆਰ ਕੀਤਾ ਹੈ। ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਦੇਸ਼ ਨੂੰ ਆਉਣ ਵਾਲੇ ਵਰ੍ਹਿਆਂ ਵਿੱਚ ਸਪਸ਼ਟ ਰੂਪ ਨਾਲ ਦਿਖਾਈ ਦੇਵੇਗਾ। ਮੈਨੂੰ ਵਿਸ਼ਵਾਸ ਹੈ ਕਿ ਅਮੇਠੀ ਦੇ ਭੀ ਯੁਵਾ ਖਿਡਾਰੀ ਆਉਣ ਵਾਲੇ ਵਰ੍ਹਿਆਂ ਵਿੱਚ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜ਼ਰੂਰ ਜਿੱਤਣਗੇ। ਅਤੇ ਇਸ ਵਿੱਚ ਇਸ ਪ੍ਰਤਿਯੋਗਿਤਾ ਤੋਂ ਮਿਲਿਆ ਅਨੁਭਵ ਭੀ ਬਹੁਤ ਕੰਮ ਆਵੇਗਾ।

ਸਾਥੀਓ,

ਜਦੋਂ ਕੋਈ ਖਿਡਾਰੀ ਮੈਦਾਨ ਵਿੱਚ ਉਤਰਦਾ ਹੈ ਤਾਂ ਉਸ ਦਾ ਸਿਰਫ਼ ਇੱਕ ਹੀ ਲਕਸ਼ ਹੁੰਦਾ ਹੈ ਉਹ ਕਿਵੇਂ ਖ਼ੁਦ ਨੂੰ, ਆਪਣੀ ਟੀਮ ਨੂੰ ਵਿਜਈ(ਜੇਤੂ) ਬਣਾਵੇ। ਅੱਜ ਪੂਰਾ ਦੇਸ਼ ਖਿਡਾਰੀਆਂ ਦੀ ਤਰ੍ਹਾਂ ਹੀ ਸੋਚ ਰਿਹਾ ਹੈ। ਖਿਡਾਰੀ ਭੀ ਜਦੋਂ ਖੇਡਦੇ ਹਨ ਤਾਂ ਰਾਸ਼ਟਰ ਪ੍ਰਥਮ ਦੀ ਸੋਚ ਰੱਖਦੇ ਹਨ। ਉਸ ਪਲ ਉਹ ਸਭ ਕੁਝ ਦਾਅ ‘ਤੇ ਲਗਾ ਕੇ ਦੇਸ਼ ਦੇ ਲਈ ਹੀ ਖੇਡਦੇ ਹਨ, ਇਸ ਸਮੇਂ ਦੇਸ਼ ਭੀ ਇੱਕ ਬੜਾ ਲਕਸ਼ ਲੈ ਕੇ ਚਲ ਰਿਹਾ ਹੈ। ਭਾਰਤ ਨੂੰ ਵਿਕਸਿਤ ਬਣਾਉਣ ਵਿੱਚ ਦੇਸ਼ ਦੇ ਹਰ ਜ਼ਿਲ੍ਹੇ ਦੇ ਹਰ ਨਾਗਰਿਕ ਦੀ ਭੂਮਿਕਾ ਹੈ। ਇਸ ਦੇ ਲਈ ਹਰ ਖੇਤਰ ਨੂੰ ਇੱਕ ਭਾਵ, ਇੱਕ ਲਕਸ਼ ਅਤੇ ਇੱਕ ਸੰਕਲਪ ਨਾਲ ਅੱਗੇ ਵਧਣਾ ਪਵੇਗਾ।

 

|

ਇਸੇ ਸੋਚ ਨਾਲ ਅਸੀਂ ਦੇਸ਼ ਵਿੱਚ ਤੁਹਾਡੇ ਜਿਹੇ (ਆਪ ਜੈਸੇ) ਨੌਜਵਾਨਾਂ ਦੇ ਲਈ TOPS ਸਕੀਮ ਅਤੇ ਖੇਲੋ ਇੰਡੀਆ ਗੇਮਸ ਜਿਹੀਆਂ ਯੋਜਨਾਵਾਂ ਚਲਾ ਰਹੇ ਹਾਂ। ਅੱਜ ਸੈਂਕੜੇ ਐਥਲੀਟਸ ਨੂੰ TOPS ਸਕੀਮ ਦੇ ਤਹਿਤ ਦੇਸ਼ ਵਿਦੇਸ਼ ਵਿੱਚ ਟ੍ਰੇਨਿੰਗ ਅਤੇ ਕੋਚਿੰਗ ਦਿਵਾਈ ਜਾ ਰਹੀ ਹੈ। ਇਨ੍ਹਾਂ ਪਲੇਅਰਸ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਖੇਲੋ ਇੰਡੀਆ ਗੇਮਸ ਦੇ ਤਹਿਤ ਭੀ 3 ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਮਹੀਨੇ ਦੀ ਮਦਦ ਦਿੱਤੀ ਜਾ ਰਹੀ ਹੈ। ਇਸ ਨਾਲ ਉਹ ਆਪਣੀ ਟ੍ਰੇਨਿੰਗ, ਡਾਇਟ, ਕੋਚਿੰਗ, ਕਿਟ, ਜ਼ਰੂਰੀ ਇਕੁਇਪਮੈਂਟਸ ਅਤੇ ਹੋਰ ਖਰਚ ਪੂਰਾ ਕਰ ਪਾ ਰਹੇ ਹਨ।

 

ਮੇਰੇ ਪਿਆਰੇ ਪਰਿਵਾਰਜਨੋਂ,

ਬਦਲਦੇ ਹੋਏ ਅੱਜ ਦੇ ਭਾਰਤ ਵਿੱਚ ਛੋਟੋ-ਛੋਟੇ ਸ਼ਹਿਰਾਂ ਦੇ ਟੈਲੰਟ ਨੂੰ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ। ਅਗਰ ਅੱਜ ਸਟਾਰਟ ਅੱਪਸ ਵਿੱਚ ਭਾਰਤ ਦਾ ਇਤਨਾ ਨਾਮ ਹੈ, ਤਾਂ ਉਸ ਵਿੱਚ ਛੋਟੇ ਸ਼ਹਿਰਾਂ ਦੇ ਸਟਾਰਟ ਅੱਪਸ ਦੀ ਬੜੀ ਭੂਮਿਕਾ ਹੈ। ਬੀਤੇ ਵਰ੍ਹਿਆਂ ਵਿੱਚ  ਤੁਸੀਂ (ਆਪਨੇ) ਦੇਖਿਆ ਹੋਵੇਗਾ ਕਿ ਸਪੋਰਟਸ ਦੀ ਦੁਨੀਆ ਵਿੱਚ ਛਾ ਜਾਣ ਵਾਲੇ ਬਹੁਤ ਸਾਰੇ ਨਾਮ, ਛੋਟੇ ਸ਼ਹਿਰਾਂ ਤੋਂ ਹੀ ਨਿਕਲ ਕੇ ਆਏ ਹਨ। ਇਹ ਇਸ ਲਈ ਹੋਇਆ ਹੈ ਕਿਉਂਕਿ ਅੱਜ ਭਾਰਤ ਵਿੱਚ ਪੂਰੀ ਪਾਰਦਰਸ਼ਤਾ ਨਾਲ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। ਏਸ਼ੀਅਨ ਗੇਮਸ(ਏਸ਼ਿਆਈ ਖੇਡਾਂ) ਵਿੱਚ ਭੀ ਮੈਡਲ ਜਿੱਤਣ ਵਾਲੇ ਐਥਲੀਟਸ ਬਹੁਤ ਬੜੇ-ਬੜੇ ਸ਼ਹਿਰਾਂ ਤੋਂ ਨਹੀਂ ਆਏ ਹਨ।

 

ਇਨ੍ਹਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਛੋਟੇ-ਛੋਟੇ ਸ਼ਹਿਰਾਂ ਤੋਂ ਹੀ ਹਨ। ਉਨ੍ਹਾਂ ਦੀ ਪ੍ਰਤਿਭਾ ਦਾ ਸਨਮਾਨ ਕਰਦੇ ਹੋਏ ਅਸੀਂ ਉਨ੍ਹਾਂ ਨੂੰ ਹਰ ਸੰਭਵ ਸੁਵਿਧਾਵਾਂ ਦਿੱਤੀਆਂ ਹਨ। ਉਸ ਦਾ ਪਰਿਣਾਮ ਇਨ੍ਹਾਂ ਐਥਲੀਟਸ ਨੇ ਦਿੱਤਾ ਹੈ। ਸਾਡੇ ਉੱਤਰ ਪ੍ਰਦੇਸ਼ ਦੀ ਅਨੂ ਰਾਣੀ, ਪਾਰੁਲ ਚੌਧਰੀ ਦੇ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਗਰਵ (ਮਾਣ) ਨਾਲ ਭਰ ਦਿੱਤਾ ਹੈ। ਇਸੇ ਧਰਤੀ ਨੇ ਦੇਸ਼ ਨੂੰ ਸੁਧਾ ਸਿੰਘ ਜਿਹੀਆਂ ਐਥਲੀਟ ਭੀ ਦਿੱਤੀਆਂ ਹਨ। ਸਾਨੂੰ ਐਸੇ ਹੀ ਟੈਲੰਟ ਨੂੰ ਬਾਹਰ ਨਿਕਾਲ (ਕੱਢ) ਕੇ, ਉਸ ਨੂੰ ਨਿਖਾਰ ਕੇ ਅੱਗੇ ਵਧਾਉਣਾ ਹੈ। ਅਤੇ ਇਹ ‘ਸਾਂਸਦ ਖੇਲ ਪ੍ਰਤਿਯੋਗਿਤਾ’ ਇਸ ਦਾ ਭੀ ਬਹੁਤ ਬੜਾ ਮਾਧਿਅਮ ਹੈ।

 

ਮੇਰੇ ਪਿਆਰੇ ਖਿਡਾਰੀਓ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ (ਤੁਸੀਂ) ਸਭ ਦੀ ਮਿਹਨਤ ਆਉਣ ਵਾਲੇ ਦਿਨਾਂ ਵਿੱਚ ਰੰਗ ਲਿਆਵੇਗੀ। ਤੁਹਾਡੇ ਵਿੱਚੋਂ ਹੀ ਕੋਈ, ਕਿਸੇ ਦਿਨ ਭਾਰਤ ਦੇ ਤਿਰੰਗੇ ਦੇ ਨਾਲ ਦੁਨੀਆ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰੇਗਾ। ਅਮੇਠੀ ਦੇ ਯੁਵਾ ਖੇਲੇਂ ਭੀ, ਖਿਲੇਂ ਭੀ, ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

 

  • Jitendra Kumar May 16, 2025

    ❤️🇮🇳🙏
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    मोदी जी 400 पार
  • shrawan Kumar March 31, 2024

    जय हो
  • Vaishali Tangsale February 12, 2024

    🙏🏻🙏🏻
  • ज्योती चंद्रकांत मारकडे February 11, 2024

    जय हो
  • KRISHNA DEV SINGH February 09, 2024

    jai shree ram
  • Uma tyagi bjp January 27, 2024

    जय श्री राम
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Building AI for Bharat

Media Coverage

Building AI for Bharat
NM on the go

Nm on the go

Always be the first to hear from the PM. Get the App Now!
...
Gujarat Governor meets Prime Minister
July 16, 2025

The Governor of Gujarat, Shri Acharya Devvrat, met the Prime Minister, Shri Narendra Modi in New Delhi today.

The PMO India handle posted on X:

“Governor of Gujarat, Shri @ADevvrat, met Prime Minister @narendramodi.”