ਪ੍ਰਧਾਨ ਮੰਤਰੀ ਸਾਨੰਦ ਵਿੱਚ ਮਾਈਕ੍ਰੋਨ ਟੈਕਨਾਲੋਜੀ ਸੈਮੀਕੰਡਕਟਰ ਅਸੈਂਬਲੀ, ਟੈਸਟ ਅਤੇ ਪੈਕੇਜਿੰਗ (ਏਟੀਐੱਮਪੀ) ਸਹੂਲਤ ਦਾ ਉਦਘਾਟਨ ਕਰਨਗੇ
ਇਹ ਉਦਘਾਟਨ ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ
ਭਾਰਤ ਵਿੱਚ ਬਣੇ ਪਹਿਲੇ ਸੈਮੀਕੰਡਕਟਰ ਮੈਮਰੀ ਮੌਡਿਊਲਾਂ ਦਾ ਵਪਾਰਕ ਉਤਪਾਦਨ ਅਤੇ ਸ਼ਿਪਮੈਂਟ ਸ਼ੁਰੂ ਹੋਵੇਗਾ
ਇਸ ਪਲਾਂਟ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜ਼ਮੀਨ ਤੋਂ ਉੱਪਰ ਸਾਫ਼-ਸੁਥਰੇ ਕਮਰਿਆਂ ਵਿੱਚੋਂ ਇੱਕ ਹੋਵੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਫਰਵਰੀ, 2026 ਨੂੰ ਗੁਜਰਾਤ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 3:45 ਵਜੇ, ਪ੍ਰਧਾਨ ਮੰਤਰੀ ਸਾਨੰਦ ਵਿੱਚ ਮਾਈਕ੍ਰੋਨ ਸੈਮੀਕੰਡਕਟਰ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਸੈਮੀਕੰਡਕਟਰ ਅਸੈਂਬਲੀ, ਟੈਸਟ ਅਤੇ ਪੈਕੇਜਿੰਗ (ਏਟੀਐੱਮਪੀ) ਪਲਾਂਟ ਦਾ ਉਦਘਾਟਨ ਕਰਨਗੇ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਹ ਉਦਘਾਟਨ ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸਾਨੰਦ ਏਟੀਐਮਪੀ ਪਲਾਂਟ ਤੋਂ ਭਾਰਤ ਵਿੱਚ ਨਿਰਮਿਤ ਪਹਿਲੇ ਸੈਮੀਕੰਡਕਟਰ ਮੈਮਰੀ ਮੌਡਿਊਲ ਦਾ ਵਪਾਰਕ ਉਤਪਾਦਨ ਅਤੇ ਸ਼ਿਪਮੈਂਟ ਸ਼ੁਰੂ ਹੋ ਗਿਆ ਹੈ। ਇਹ ਵਿਕਾਸ ਗਲੋਬਲ ਸੈਮੀਕੰਡਕਟਰ ਮੁੱਲ ਲੜੀ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਵੱਡਾ ਕਦਮ ਹੈ।

ਇਸ ਪ੍ਰੋਜੈਕਟ ਦਾ ਨੀਂਹ ਪੱਥਰ ਸਤੰਬਰ 2023 ਵਿੱਚ ਰੱਖਿਆ ਗਿਆ ਸੀ ਅਤੇ ਇਹ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੇ ਤਹਿਤ ਮਨਜ਼ੂਰ ਹੋਣ ਵਾਲਾ ਪਹਿਲਾ ਪ੍ਰਸਤਾਵ ਸੀ। 22,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਖ਼ਰਚੇ ਦੇ ਨਾਲ ਪ੍ਰਵਾਨਗੀ ਤੋਂ ਤੁਰੰਤ ਬਾਅਦ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ। ਇਹ ਦੇਸ਼ ਵਿੱਚ ਰਣਨੀਤਕ ਸੈਮੀਕੰਡਕਟਰ ਨਿਵੇਸ਼ਾਂ ਨੂੰ ਤੇਜ਼ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸਾਨੰਦ ਪਲਾਂਟ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਹੋਣ ਜਾਣ ’ਤੇ ਲਗਭਗ 5 ਲੱਖ ਵਰਗ ਫੁੱਟ ਕਲੀਨਰੂਮ ਸਪੇਸ ਉਪਲਬਧ ਹੋਵੇਗੀ, ਜੋ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਉੱਚੇ-ਮੰਜ਼ਿਲ ਵਾਲੇ ਕਲੀਨਰੂਮਾਂ ਵਿੱਚੋਂ ਇੱਕ ਬਣਾ ਦੇਵੇਗਾ। ਇਹ ਪਲਾਂਟ ਦੁਨੀਆ ਭਰ ਦੇ ਗਾਹਕਾਂ ਦੀ ਸੇਵਾ ਕਰਨ ਅਤੇ ਏਆਈ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਵਿੱਚ ਤੇਜ਼ੀ ਨਾਲ ਹੋ ਰਹੀ ਤਰੱਕੀ ਕਾਰਨ ਮੈਮਰੀ ਅਤੇ ਸਟੋਰੇਜ ਹੱਲਾਂ ਦੀ ਵੱਧ ਰਹੀ ਵਿਸ਼ਵ-ਵਿਆਪੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ।

 

ਸਾਨੰਦ ਏਟੀਐੱਮਪੀ ਪਲਾਂਟ ਮਾਈਕ੍ਰੋਨ ਦੇ ਗਲੋਬਲ ਮੈਨੂਫੈਕਚਰਿੰਗ ਨੈੱਟਵਰਕ ਤੋਂ ਐਡਵਾਂਸਡ ਡਾਇਨਾਮਿਕ ਰੈਂਡਮ ਐਕਸੈੱਸ ਮੈਮਰੀ (ਡੀਆਰਏਐੱਮ) ਅਤੇ ਐੱਨਏਐੱਨਡੀ ਸੈਮੀਕੰਡਕਟਰ ਵੇਫਰਾਂ ਨੂੰ ਤਿਆਰ ਮੈਮਰੀ ਅਤੇ ਸਟੋਰੇਜ ਉਤਪਾਦਾਂ ਵਿੱਚ ਬਦਲੇਗਾ। ਇਸ ਨਾਲ ਗਲੋਬਲ ਬਾਜ਼ਾਰਾਂ ਵਿੱਚ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ।

ਇਸ ਪਲਾਂਟ ਦੀ ਸਥਾਪਨਾ ਅਤੇ ਸੰਚਾਲਨ ਨਾਲ ਸੈਮੀਕੰਡਕਟਰ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਭਾਰਤ ਲਈ ਇੱਕ ਭਰੋਸੇਮੰਦ ਅਤੇ ਪ੍ਰਤੀਯੋਗੀ ਮੰਜ਼ਿਲ ਵਜੋਂ ਉੱਭਰਨ ਦਾ ਰਾਹ ਪੱਧਰਾ ਕਰਦਾ ਹੈ। ਇਹ ਦੇਸ਼ ਵਿੱਚ ਇੱਕ ਲਚਕੀਲਾ ਅਤੇ ਸਵੈ-ਨਿਰਭਰ ਤਕਨਾਲੋਜੀ ਈਕੋ-ਸਿਸਟਮ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Scan, withdraw, done: EPFO 3.0 plans instant PF access via ATMs and UPI

Media Coverage

Scan, withdraw, done: EPFO 3.0 plans instant PF access via ATMs and UPI
NM on the go

Nm on the go

Always be the first to hear from the PM. Get the App Now!
...
Prime Minister Narendra Modi meets representatives of Janjati Suraksha Manch
May 28, 2026

The Prime Minister, Shri Narendra Modi met representatives of Janjati Suraksha Manch in New Delhi today.

The Prime Minister appreciated their dedication towards the tribal society.

During the interaction, discussions were held on various issues related to the development and empowerment of tribal communities.

The Prime Minister wrote on X;

“नई दिल्ली में आज जनजाति सुरक्षा मंच के प्रतिनिधियों से मुलाकात का अवसर मिला। आदिवासी समाज के लिए इनका समर्पण भाव बहुत सराहनीय है। इस दौरान जनजातीय समुदायों के विकास और उनके सशक्तिकरण से जुड़े विभिन्न विषयों पर सार्थक चर्चा हुई।”