ਉਨ੍ਹਾਂ ਨੇ ਲਗਭਗ 28,980 ਕਰੋੜ ਰੁਪਏ ਦੇ ਕਈ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
ਲਗਭਗ 2110 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਵਿਕਸਿਤ ਕੀਤੇ ਗਏ ਰਾਸ਼ਟਰੀ ਰਾਜਮਾਰਗਾਂ ਦੇ ਤਿੰਨ ਰੋਡ ਸੈਕਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਕਰੀਬ 2146 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
ਸੰਬਲਪੁਰ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ
ਪੁਰੀ-ਸੋਨਪੁਰ-ਪੁਰੀ ਵੀਕਲੀ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਆਈਆਈਐੱਮ, ਸੰਬਲਪੁਰ ਦੇ ਸਥਾਈ ਕੈਂਪਸ ਦਾ ਉਦਘਾਟਨ ਕੀਤਾ
"ਅੱਜ, ਦੇਸ਼ ਨੇ ਆਪਣੇ ਮਹਾਨ ਸਪੂਤਾਂ ਵਿੱਚੋਂ ਇੱਕ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਣੀ ਨੂੰ ਭਾਰਤ ਰਤਨ ਦੇਣ ਦਾ ਫ਼ੈਸਲਾ ਕੀਤਾ ਹੈ"
"ਸਰਕਾਰ ਨੇ ਓਡੀਸ਼ਾ ਨੂੰ ਸਿੱਖਿਆ ਅਤੇ ਕੌਸ਼ਲ ਵਿਕਾਸ ਦਾ ਕੇਂਦਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਹਨ"
"ਵਿਕਸਿਤ ਭਾਰਤ ਦਾ ਲਕਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਸਾਰੇ ਰਾਜ ਵਿਕਸਿਤ ਹੋ ਜਾਣ"
"ਓਡੀਸ਼ਾ ਨੂੰ ਪਿਛਲੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਤੀਆਂ ਤੋਂ ਬਹੁਤ ਫਾਇਦਾ ਹੋਇਆ ਹੈ"

ਓਡੀਸ਼ਾ ਦੇ ਰਾਜਪਾਲ ਰਘੁਵਰ ਦਾਸ ਜੀ, ਮੁੱਖ ਮੰਤਰੀ, ਮੇਰੇ ਮਿੱਤਰ ਸ਼੍ਰੀਮਾਨ ਨਵੀਨ ਪਟਨਾਇਕ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਧਰਮੇਂਦਰ ਪ੍ਰਧਾਨ, ਅਸ਼ਵਿਨੀ ਵੈਸ਼ਣਵ, ਬਿਸ਼ਵੇਸ਼ਵਰ ਤੁਡੁ, ਸੰਸਦ ਦੇ ਮੇਰੇ ਸਾਥੀ ਨਿਤੇਸ਼ ਗੰਗਾ ਦੇਬ ਜੀ, IIM ਸੰਬਲਪੁਰ ਦੇ ਨਿਦੇਸ਼ਕ ਪ੍ਰੋਫੈਸਰ ਮਹਾਦੇਵ ਜਾਯਸਵਾਲ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

 

ਅੱਜ ਓਡੀਸ਼ਾ ਦੀ ਯਾਤਰਾ ਦੇ ਲਈ ਬਹੁਤ ਹੀ ਅਹਿਮ ਦਿਨ ਹੈ। ਮੈਂ ਓਡੀਸ਼ਾ ਦੇ ਲੋਕਾਂ ਨੂੰ ਕਰੀਬ 70 ਹਜ਼ਾਰ ਕਰੋੜ ਰੁਪਏ ਦੇ ਇਨ੍ਹਾਂ ਵਿਕਾਸ ਪ੍ਰੋਜੈਕਟਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਵਿੱਚ ਸਿੱਖਿਆ, ਰੇਲ, ਰੋਡ, ਬਿਜਲੀ, ਪੈਟਰੋਲੀਅਮ ਨਾਲ ਜੁੜੀਆਂ ਪਰਿਯੋਜਨਾਵਾਂ ਸ਼ਾਮਲ ਹਨ। ਇਨ੍ਹਾਂ ਪਰਿਯੋਜਨਾਵਾਂ ਦਾ ਲਾਭ, ਓਡੀਸ਼ਾ ਦੇ ਗ਼ਰੀਬ, ਮਜ਼ਦੂਰ, ਕਰਮਚਾਰੀ, ਦੁਕਾਨਦਾਰ, ਵਪਾਰੀ, ਕਿਸਾਨ, ਯਾਨੀ ਸਮਾਜ ਦੇ ਸਭ ਵਰਗਾਂ ਨੂੰ ਇਸ ਦਾ ਲਾਭ ਹੋਵੇਗਾ। ਇਹ ਪਰਿਯੋਜਨਾਵਾਂ, ਓਡੀਸ਼ਾ ਵਿੱਚ ਸੁਵਿਧਾਵਾਂ ਦੇ ਨਾਲ-ਨਾਲ ਇੱਥੋਂ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਭੀ ਲਿਆਉਣ ਵਾਲੀਆਂ ਹਨ।

 

ਸਾਥੀਓ,

ਅੱਜ ਦੇਸ਼ ਨੇ ਆਪਣੇ ਇੱਕ ਮਹਾਨ ਸਪੂਤ, ਸਾਬਕਾ ਉਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਣੀ ਜੀ ਨੂੰ ਭਾਰਤ ਰਤਨ ਦੇਣ ਦਾ ਭੀ ਨਿਰਣਾ ਲਿਆ ਹੈ। ਭਾਰਤ ਦੇ ਉਪ-ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਦੇ ਰੂਪ ਵਿੱਚ, ਅਤੇ ਦਹਾਕਿਆਂ ਤੱਕ ਇੱਕ ਨਿਸ਼ਠਾਵਾਨ, ਜਾਗਰੂਕ ਸਾਂਸਦ ਦੇ ਰੂਪ ਵਿੱਚ,  ਆਦਰਯੋਗ ਆਡਵਾਣੀ ਜੀ ਨੇ ਦੇਸ਼ ਦੀ ਜੋ ਸੇਵਾ ਕੀਤੀ ਹੈ, ਉਹ ਅਪ੍ਰਤਿਮ ਹੈ। ਆਡਵਾਣੀ ਜੀ ਦਾ ਇਹ ਸਨਮਾਨ ਇਸ ਬਾਤ ਦਾ ਪ੍ਰਤੀਕ ਹੈ ਕਿ ਰਾਸ਼ਟਰ ਦੀ ਸੇਵਾ ਵਿੱਚ ਆਪਣਾ ਜੀਵਨ ਖਪਾਉਣ ਵਾਲਿਆਂ ਨੂੰ ਰਾਸ਼ਟਰ ਕਦੇ ਭੁਲਾਉਂਦਾ ਨਹੀਂ ਹੈ। ਮੇਰਾ ਸੁਭਾਗ ਰਿਹਾ ਕਿ ਲਾਲ ਕ੍ਰਿਸ਼ਨ ਆਡਵਾਣੀ ਜੀ ਦਾ ਸਨੇਹ, ਉਨ੍ਹਾਂ ਦਾ ਮਾਰਗਦਰਸ਼ਨ, ਮੈਨੂੰ ਨਿਰੰਤਰ ਮਿਲਦਾ ਰਿਹਾ ਹੈ। ਮੈਂ ਆਦਰਯੋਗ ਆਡਵਾਣੀ ਜੀ ਦੇ ਦੀਰਘਆਯੂ ਹੋਣ ਦੀ ਕਾਮਨਾ ਕਰਦਾ ਹਾਂ, ਅਤੇ ਉਨ੍ਹਾਂ ਨੂੰ ਓਡੀਸ਼ਾ ਦੀ ਇਸ ਮਹਾਨ ਧਰਤੀ ਤੋਂ ਸਮਸਤ ਦੇਸ਼ਵਾਸੀਆਂ ਦੀ ਤਰਫ਼ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਅਸੀਂ ਓਡੀਸ਼ਾ ਨੂੰ ਸਿੱਖਿਆ ਦਾ, ਕੌਸ਼ਲ ਵਿਕਾਸ ਦਾ ਇੱਕ ਮਹੱਤਵਪੂਰਨ ਕੇਂਦਰ ਬਣਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਬੀਤੇ ਦਹਾਕੇ ਵਿੱਚ ਓਡੀਸ਼ਾ ਨੂੰ ਜੋ ਆਧੁਨਿਕ ਸੰਸਥਾਨ ਮਿਲੇ ਹਨ, ਸਿੱਖਿਆ ਸੰਸਥਾਨ ਮਿਲੇ ਹਨ, ਉਹ ਇੱਥੋਂ ਦੇ ਨੌਜਵਾਨਾਂ ਦਾ ਭਾਗ ਬਦਲ ਰਹੇ ਹਨ। ਆਇਸਰ ਬ੍ਰਹਮਪੁਰ ਹੋਵੇ ਜਾਂ ਭੁਵਨੇਸ਼ਵਰ ਦਾ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ, ਐਸੇ ਅਨੇਕ ਸੰਸਥਾਨ ਇੱਥੇ ਸਥਾਪਿਤ ਕੀਤੇ ਗਏ ਹਨ। ਹੁਣ IIM ਸੰਬਲਪੁਰ ਭੀ ਮੈਨੇਜਮੈਂਟ ਦੇ ਆਧੁਨਿਕ ਸੰਸਥਾਨ ਦੇ ਰੂਪ ਵਿੱਚ ਓਡੀਸ਼ਾ ਦੀ ਭੂਮਿਕਾ ਨੂੰ ਹੋਰ ਸਸ਼ਕਤ ਕਰ ਰਿਹਾ ਹੈ। ਮੈਨੂੰ ਯਾਦ ਹੈ 3 ਸਾਲ ਪਹਿਲੇ ਕੋਰੋਨਾਕਾਲ ਵਿੱਚ ਹੀ ਮੈਨੂੰ IIM ਦੇ ਇਸ ਕੈਂਪਸ ਦੇ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ। ਅਨੇਕ ਰੁਕਾਵਟਾਂ ਦੇ ਬਾਵਜੂਦ ਹੁਣ ਇਹ ਸ਼ਾਨਦਾਰ ਕੈਂਪਸ ਬਣ ਕੇ ਤਿਆਰ ਹੈ। ਅਤੇ ਆਪ ਲੋਕਾਂ ਦਾ ਜੋ ਉਤਸ਼ਾਹ ਮੈਂ ਦੇਖ ਰਿਹਾ ਹਾਂ ਨਾ ਉਸ ਨਾਲ ਮੈਨੂੰ ਲਗਦਾ ਹੈ ਕਿ ਕੈਂਪਸ ਤੁਹਾਨੂੰ ਕਿਤਨਾ ਪਿਆਰਾ ਲਗ ਰਿਹਾ ਹੈ। ਮੈਂ ਇਸ ਦੇ ਨਿਰਮਾਣ ਨਾਲ ਜੁੜੇ ਸਾਰੇ ਸਾਥੀਆਂ ਦੀ ਪ੍ਰਸ਼ੰਸਾ ਕਰਦਾ ਹਾਂ।

 

ਸਾਥੀਓ,

ਵਿਕਸਿਤ ਭਾਰਤ ਦੇ ਲਕਸ਼ ਨੂੰ ਅਸੀਂ ਤਦੇ  ਪ੍ਰਾਪਤ ਕਰ ਸਕਦੇ ਹਾਂ, ਜਦੋਂ ਭਾਰਤ ਦਾ ਹਰ ਰਾਜ ਵਿਕਸਿਤ ਬਣੇ। ਇਸ ਲਈ, ਬੀਤੇ ਵਰ੍ਹਿਆਂ ਵਿੱਚ ਅਸੀਂ ਓਡੀਸ਼ਾ ਨੂੰ ਹਰ ਸੈਕਟਰ ਵਿੱਚ ਅਧਿਕ ਤੋਂ ਅਧਿਕ  ਸਪੋਰਟ ਕੀਤਾ ਹੈ। ਕੇਂਦਰ ਸਰਕਾਰ ਦੇ ਪ੍ਰਯਾਸਾਂ ਨਾਲ ਓਡੀਸ਼ਾ ਅੱਜ ਪੈਟਰੋਲੀਅਮ ਅਤੇ ਪੈਟਰੋ-ਕੈਮੀਕਲ ਦੇ ਖੇਤਰ ਵਿੱਚ ਭੀ ਨਵੀਂ ਉਚਾਈ ਪ੍ਰਾਪਤ ਕਰ ਰਿਹਾ ਹੈ। ਪਿਛਲੇ 10 ਸਾਲਾਂ ਵਿੱਚ ਓਡੀਸ਼ਾ ਵਿੱਚ ਪੈਟਰੋਲੀਅਮ ਅਤੇ ਪੈਟਰੋ-ਕੈਮੀਕਲ ਦੇ ਖੇਤਰ ਵਿੱਚ ਸਵਾ ਲੱਖ ਕਰੋੜ ਰੁਪਏ ਤੋਂ ਅਧਿਕ ਦਾ ਨਿਵੇਸ਼ ਕੀਤਾ ਗਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਪਹਿਲਾਂ ਦੀ ਤੁਲਨਾ ਵਿੱਚ, ਰੇਲਵੇ ਦੇ ਵਿਕਾਸ ਦੇ ਲਈ ਓਡੀਸ਼ਾ ਨੂੰ 12 ਗੁਣਾ ਜ਼ਿਆਦਾ ਬਜਟ ਦਿੱਤਾ ਗਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਓਡੀਸ਼ਾ ਦੇ ਪਿੰਡਾਂ ਵਿੱਚ ਕਰੀਬ 50 ਹਜ਼ਾਰ ਕਿਲੋਮੀਟਰ ਸੜਕਾਂ ਬਣੀਆਂ ਹਨ। ਰਾਜ ਵਿੱਚ 4 ਹਜ਼ਾਰ ਕਿਲੋਮੀਟਰ ਤੋਂ ਅਧਿਕ ਨਵੇਂ ਨੈਸ਼ਨਲ ਹਾਈਵੇ ਦਾ ਨਿਰਮਾਣ ਭੀ ਹੋਇਆ ਹੈ। ਅੱਜ ਭੀ ਇੱਥੇ ਨੈਸ਼ਨਲ ਹਾਈਵੇ ਉਸ ਨਾਲ ਜੁੜੇ 3 ਬੜੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਸ ਨਾਲ, ਝਾਰਖੰਡ ਅਤੇ ਓਡੀਸ਼ਾ ਦੇ ਦਰਮਿਆਨ ਇੰਟਰ-ਸਟੇਟ ਕਨੈਕਟੀਵਿਟੀ ਵਧੇਗੀ ਅਤੇ ਯਾਤਰਾ ਦੀ ਦੂਰੀ ਭੀ ਘੱਟ ਹੋਵੇਗੀ। ਇਹ ਖੇਤਰ ਖਣਨ, ਬਿਜਲੀ ਅਤੇ ਇਸਪਾਤ ਉਦਯੋਗ ਦੀਆਂ ਸੰਭਾਵਨਾਵਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਨਵੀਂ ਕਨੈਕਟੀਵਿਟੀ ਨਾਲ ਪੂਰੇ ਖੇਤਰ ਵਿੱਚ ਨਵੇਂ ਉਦਯੋਗਾਂ ਦੇ ਲਈ ਸੰਭਾਵਨਾਵਾਂ ਬਣਨਗੀਆਂ, ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਨਗੇ। ਅੱਜ ਸੰਬਲਪੁਰ-ਤਾਲਚੇਰ ਰੇਲ ਖੰਡ (ਸੈਕਸ਼ਨ) ਦਾ ਦੋਹਰੀਕਰਣ, ਝਾਰ-ਤਰਭਾ ਤੋਂ ਸੋਨਪੁਰ ਸੈਕਸ਼ਨ ਤੱਕ ਨਵੀਂ ਰੇਲ ਲਾਇਨ ਦਾ ਭੀ ਸ਼ੁਭਅਰੰਭ ਹੋ ਰਿਹਾ ਹੈ। ਪੁਰੀ-ਸੋਨਪੁਰ ਐਕਸਪ੍ਰੈੱਸ ਤੋਂ ਸੁਬਰਨਪੁਰ ਜ਼ਿਲ੍ਹਾ ਯਾਨੀ ਸਾਡਾ ਸੋਨਪੁਰ ਜ਼ਿਲ੍ਹਾ ਅੱਜ ਰੇਲ ਕਨੈਕਟੀਵਿਟੀ ਨਾਲ ਜੁੜ ਰਿਹਾ ਹੈ। ਇਸ ਨਾਲ ਸ਼ਰਧਾਲੂਆਂ ਦੇ ਲਈ ਭਗਵਾਨ ਜਗਨਨਾਥ ਦਾ ਦਰਸ਼ਨ ਕਰਨਾ ਹੋਰ ਅਸਾਨ ਹੋ ਜਾਵੇਗਾ। ਓਡੀਸ਼ਾ ਦੇ ਹਰ ਪਰਿਵਾਰ ਨੂੰ ਉਚਿਤ ਅਤੇ ਸਸਤੀ ਬਿਜਲੀ ਮਿਲੇ, ਇਸ ਦੇ ਲਈ ਅਸੀਂ ਨਿਰੰਤਰ ਪ੍ਰਯਾਸਰਤ ਹਾਂ। ਅੱਜ ਜਿਨ੍ਹਾਂ ਸੁਪਰ ਕ੍ਰਿਟੀਕਲ ਅਤੇ ਅਲਟ੍ਰਾ ਸੁਪਰ ਕ੍ਰਿਟੀਕਲ ਥਰਮਲ ਪਲਾਂਟਸ ਦਾ ਉਦਘਾਟਨ ਇੱਥੇ ਹੋਇਆ ਹੈ, ਉਨ੍ਹਾਂ ਦਾ ਲਕਸ਼ ਭੀ ਇਹੀ ਹੈ।

 

ਭਾਈਓ ਅਤੇ ਭੈਣੋਂ,

   ਬੀਤੇ 10 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਜੋ ਨੀਤੀਆਂ ਬਣਾਈਆਂ ਹਨ, ਉਨ੍ਹਾਂ ਦਾ ਓਡੀਸ਼ਾ ਨੂੰ ਬਹੁਤ ਅਧਿਕ ਫਾਇਦਾ ਹੋਇਆ ਹੈ। ਅਸੀਂ ਖਣਨ ਦੇ ਖੇਤਰ ਵਿੱਚ ਜੋ ਨਵੇਂ Reform ਕੀਤੇ ਹਨ, ਓਡੀਸ਼ਾ ਉਸ ਦਾ ਬਹੁਤ ਬੜਾ ਲਾਭਾਰਥੀ ਰਿਹਾ ਹੈ। ਖਣਨ ਨੀਤੀ ਵਿੱਚ ਬਦਲਾਅ ਦੇ ਬਾਅਦ ਓਡੀਸ਼ਾ ਦੀ ਆਮਦਨ ਵਿੱਚ 10 ਗੁਣਾ ਦਾ ਵਾਧਾ ਹੋਇਆ ਹੈ। ਪਹਿਲੇ ਖਣਿਜ ਉਤਪਾਦਨ ਦਾ ਲਾਭ ਉਨ੍ਹਾਂ ਖੇਤਰਾਂ ਅਤੇ ਰਾਜਾਂ ਨੂੰ ਉਤਨਾ ਨਹੀਂ ਮਿਲ ਪਾਉਂਦਾ ਸੀ, ਜਿੱਥੋਂ ਖਣਨ ਹੁੰਦਾ ਹੈ। ਅਸੀਂ ਇਸ ਨੀਤੀ ਨੂੰ ਭੀ ਬਦਲਿਆ। ਕੇਂਦਰ ਦੀ ਭਾਜਪਾ ਸਰਕਾਰ ਨੇ ਡਿਸਟ੍ਰਿਕਟ ਮਿਨਰਲ ਫਾਊਂਡੇਸ਼ਨ ਦਾ ਗਠਨ ਕੀਤਾ। ਇਸ ਨਾਲ ਖਣਿਜ ਨਾਲ ਹੋਈ ਆਮਦਨ ਦਾ ਇੱਕ ਹਿੱਸਾ, ਉਸੇ ਖੇਤਰ ਵਿੱਚ ਵਿਕਾਸ ਦੇ ਲਈ ਲਗਾਉਣਾ ਸੁਨਿਸ਼ਚਿਤ ਹੋਇਆ। ਇਸ ਨਾਲ ਭੀ ਓਡੀਸ਼ਾ ਨੂੰ ਹੁਣ ਤੱਕ ਕਰੀਬ-ਕਰੀਬ 25 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਮਿਲ ਚੁੱਕੇ ਹਨ। ਇਹ ਪੈਸਾ, ਜਿਸ ਖੇਤਰ ਵਿੱਚ ਖਣਨ ਹੋ ਰਿਹਾ ਹੈ, ਉੱਥੋਂ ਦੇ ਲੋਕਾਂ ਦੇ ਕਲਿਆਣ ਦੇ ਕੰਮ ਆ ਰਿਹਾ ਹੈ। ਮੈਂ ਓਡੀਸ਼ਾ ਦੀ ਜਨਤਾ ਨੂੰ ਆਸਵੰਦ ਕਰਦਾ ਹਾਂ (ਭਰੋਸਾ ਦਿੰਦਾ ਹਾਂ) ਕਿ ਕੇਂਦਰ ਸਰਕਾਰ ਇਸੇ ਸਮਰਪਿਤ ਭਾਵ ਨਾਲ ਓਡੀਸ਼ਾ ਦੇ ਵਿਕਾਸ ਦੇ ਲਈ ਕੰਮ ਕਰਦੀ ਰਹੇਗੀ।

 

ਸਾਥੀਓ,

ਮੈਨੂੰ ਇੱਥੋਂ ਇੱਕ ਬਹੁਤ ਬੜੇ ਕਾਰਜਕ੍ਰਮ ਵਿੱਚ ਜਾਣਾ ਹੈ, ਖੁੱਲ੍ਹੇ ਮੈਦਾਨ ਵਿੱਚ ਜਾਣਾ ਹੈ, ਤਾਂ ਉੱਥੇ ਮਿਜ਼ਾਜ ਭੀ ਕੁਝ ਹੋਰ ਹੁੰਦਾ ਹੈ। ਤਾਂ ਮੈਂ ਇੱਥੇ ਲੰਬਾ ਸਮਾਂ ਤੁਹਾਡਾ(ਆਪਕਾ) ਨਹੀਂ ਲੈਂਦਾ ਹਾਂ। ਲੇਕਿਨ ਉੱਥੇ ਮੈਂ ਜ਼ਰਾ ਅਧਿਕ ਸਮਾਂ ਲੈ ਕੇ ਕਾਫੀ ਬਾਤਾਂ ਕਰਾਂਗਾ, 15 ਮਿੰਟ ਦੇ ਬਾਅਦ ਉਸ ਕਾਰਜਕ੍ਰਮ ਵਿੱਚ ਪਹੁੰਚਾਂਗਾ। ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਕਾਰਜਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੇਰੇ ਯੁਵਾ ਸਾਥੀਆਂ ਨੂੰ ਵਿਸ਼ੇਸ਼ ਵਧਾਈ।

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Wed in India’ Initiative Fuels The Rise Of NRI And Expat Destination Weddings In India

Media Coverage

'Wed in India’ Initiative Fuels The Rise Of NRI And Expat Destination Weddings In India
NM on the go

Nm on the go

Always be the first to hear from the PM. Get the App Now!
...
Prime Minister Congratulates Indian Squash Team on World Cup Victory
December 15, 2025

Prime Minister Shri Narendra Modi today congratulated the Indian Squash Team for creating history by winning their first‑ever World Cup title at the SDAT Squash World Cup 2025.

Shri Modi lauded the exceptional performance of Joshna Chinnappa, Abhay Singh, Velavan Senthil Kumar and Anahat Singh, noting that their dedication, discipline and determination have brought immense pride to the nation. He said that this landmark achievement reflects the growing strength of Indian sports on the global stage.

The Prime Minister added that this victory will inspire countless young athletes across the country and further boost the popularity of squash among India’s youth.

Shri Modi in a post on X said:

“Congratulations to the Indian Squash Team for creating history and winning their first-ever World Cup title at SDAT Squash World Cup 2025!

Joshna Chinnappa, Abhay Singh, Velavan Senthil Kumar and Anahat Singh have displayed tremendous dedication and determination. Their success has made the entire nation proud. This win will also boost the popularity of squash among our youth.

@joshnachinappa

@abhaysinghk98

@Anahat_Singh13”