“ਵਿਕਸਿਤ ਭਾਰਤ ਬਜਟ (Viksit Bharat Budget) ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰਨ ਦੀ ਗਰੰਟੀ ਦਿੰਦਾ ਹੈ”
“ਇਹ ਬਜਟ ਨਿਰੰਤਰਤਾ ਦਾ ਭਰੋਸਾ ਰੱਖਦਾ ਹੈ”
“ਇਹ ਬਜਟ ਯੁਵਾ ਭਾਰਤ (Young India) ਦੀਆਂ ਆਕਾਂਖਿਆਵਾਂ ਦਾ ਪ੍ਰਤੀਬਿੰਬ ਹੈ”
“ਅਸੀਂ ਇੱਕ ਬੜਾ ਲਕਸ਼ ਨਿਰਧਾਰਿਤ ਕੀਤਾ, ਉਸ ਨੂੰ ਹਾਸਲ ਕੀਤਾ ਅਤੇ ਫਿਰ ਆਪਣੇ ਲਈ ਉਸ ਤੋਂ ਭੀ ਬੜਾ ਲਕਸ਼ ਨਿਰਧਾਰਿਤ ਕੀਤਾ”
“ਬਜਟ ਗ਼ਰੀਬਾਂ ਅਤੇ ਮੱਧ ਵਰਗ (middle-class) ਨੂੰ ਸਸ਼ਕਤ ਬਣਾਉਣ ‘ਤੇ ਕੇਂਦ੍ਰਿਤ ਹੈ”

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਦਾ ਇਹ ਬਜਟ, interim budget  ਤਾਂ ਹੈ ਹੀ, ਲੇਕਿਨ ਇਹ ਬਜਟ inclusive ਅਤੇ innovative ਬਜਟ ਹੈ। ਇਸ ਬਜਟ ਵਿੱਚ ਕੌਂਟੀਨਿਊਟੀ ਦਾ ਕਾਨਫੀਡੈਂਸ ਹੈ। ਇਹ ਬਜਟ ਵਿਕਸਿਤ ਭਾਰਤ ਦੇ 4 ਸਤੰਭ(ਥੰਮ੍ਹ)-ਯੁਵਾ, ਗ਼ਰੀਬ, ਮਹਿਲਾ ਅਤੇ ਕਿਸਾਨ, ਸਾਰਿਆਂ ਨੂੰ Empower ਕਰੇਗਾ। ਨਿਰਮਲਾ ਜੀ ਦਾ ਇਹ ਬਜਟ, ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਬਜਟ ਹੈ। ਇਸ ਬਜਟ ਵਿੱਚ 2047 ਦੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਗਰੰਟੀ ਹੈ। ਮੈਂ ਨਿਰਮਲਾ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 ਸਾਥੀਓ,

ਇਸ ਬਜਟ ਵਿੱਚ, ਯੁਵਾ ਭਾਰਤ ਦੀਆਂ ਯੁਵਾ ਆਕਾਂਖਿਆਵਾਂ ਦਾ, ਭਾਰਤ ਦੀਆਂ Young Aspirations ਦਾ ਪ੍ਰਤੀਬਿੰਬ ਹੈ। ਬਜਟ ਵਿੱਚ ਦੋ ਮਹੱਤਵਪੂਰਨ ਨਿਰਣੇ ਲਏ ਗਏ ਹਨ। ਰਿਸਰਚ ਅਤੇ ਇਨੋਵੇਸ਼ਨ ‘ਤੇ 1 ਲੱਖ ਕਰੋੜ ਰੁਪਏ ਦਾ ਫੰਡ ਬਣਾਉਣ ਦਾ ਐਲਾਨ ਕੀਤਾ ਗਿਆ (ਦੀ ਘੋਸ਼ਣਾ ਕੀਤੀ ਗਈ) ਹੈ। ਬਜਟ ਵਿੱਚ ਸਟਾਰਟਅੱਪਸ ਨੂੰ ਮਿਲਣ ਵਾਲੀ ਟੈਕਸ ਛੂਟ ਦੇ ਵਿਸਤਾਰ ਦਾ ਐਲਾਨ ਭੀ ਕੀਤਾ ਗਿਆ ਹੈ।

 ਸਾਥੀਓ,

ਇਸ ਬਜਟ ਵਿੱਚ ਫਿਸਕਲ ਡੈਫਿਸਿਟ ਨੂੰ ਨਿਯੰਤ੍ਰਣ ਵਿੱਚ ਰੱਖਦੇ ਹੋਏ ਕੈਪੀਟਲ ਐਕਸਪੈਂਡਿਚਰ ਨੂੰ 11 ਲੱਖ 11 ਹਜ਼ਾਰ 111 ਕਰੋੜ ਰੁਪਏ ਦੀ ਇਤਿਹਾਸਿਕ ਉਚਾਈ ਦਿੱਤੀ ਗਈ ਹੈ। ਅਰਥਸ਼ਾਸਤਰੀਆਂ ਦੀ ਭਾਸ਼ਾ ਵਿੱਚ ਕਹੀਏ ਤਾਂ ਇਹ ਇੱਕ ਪ੍ਰਕਾਰ ਨਾਲ sweet spot ਹੈ। ਇਸ ਨਾਲ ਭਾਰਤ ਵਿੱਚ 21ਵੀਂ ਸਦੀ ਦੇ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਨਾਲ ਹੀ ਨੌਜਵਾਨਾਂ ਦੇ ਲਈ ਅਣਗਿਣਤ ਰੋਜ਼ਗਾਰ ਦੇ ਨਵੇਂ ਅਵਸਰ ਤਿਆਰ ਹੋਣਗੇ। ਬਜਟ ਵਿੱਚ ਵੰਦੇ ਭਾਰਤ ਸਟੈਂਡਰਡ ਦੀਆਂ  40 ਹਜ਼ਾਰ ਆਧੁਨਿਕ ਬੋਗੀਆਂ ਬਣਾ ਕੇ, ਉਨ੍ਹਾਂ ਨੂੰ ਸਾਧਾਰਣ ਯਾਤਰੀ ਟ੍ਰੇਨਾਂ ਵਿੱਚ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਦੇਸ਼ ਦੇ ਅਲੱਗ-ਅਲੱਗ ਰੇਲ ਰੂਟਸ ‘ਤੇ ਕਰੋੜਾਂ ਯਾਤਰੀਆਂ ਵਿੱਚ ਅਰਾਮਦਾਇਕ ਯਾਤਰਾ ਦਾ ਅਨੁਭਵ ਵਧੇਗਾ।

 

 ਸਾਥੀਓ,

ਅਸੀਂ ਇੱਕ ਬੜਾ ਲਕਸ਼ ਤੈਅ ਕਰਦੇ ਹਾਂ, ਉਸ ਨੂੰ ਪ੍ਰਾਪਤ ਕਰਦੇ ਹਾਂ ਅਤੇ ਫਿਰ ਉਸ ਤੋਂ ਭੀ ਬੜਾ ਲਕਸ਼ ਆਪਣੇ ਲਈ ਤੈਅ ਕਰਦੇ ਹਾਂ। ਗ਼ਰੀਬਾਂ ਦੇ ਲਈ ਅਸੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ 4 ਕਰੋੜ ਤੋਂ ਅਧਿਕ ਘਰ ਬਣਾਏ ਹਨ। ਹੁਣ ਅਸੀਂ 2 ਕਰੋੜ ਹੋਰ ਨਵੇਂ ਘਰ ਬਣਾਉਣ ਦਾ ਲਕਸ਼ ਰੱਖਿਆ ਹੈ। ਅਸੀਂ 2 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਰੱਖਿਆ ਸੀ। ਹੁਣ ਇਸ ਲਕਸ਼ ਨੂੰ ਵਧਾ ਕੇ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਕਰ ਦਿੱਤਾ ਗਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਗ਼ਰੀਬਾਂ ਦੀ ਬਹੁਤ ਮਦਦ ਕੀਤੀ ਹੈ। ਹੁਣ ਆਂਗਣਵਾੜੀ ਅਤੇ ਆਸ਼ਾ ਵਰਕਰ, ਉਨ੍ਹਾਂ ਸਭ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।

 ਸਾਥੀਓ,

ਇਸ ਬਜਟ ਵਿੱਚ ਗ਼ਰੀਬ ਅਤੇ ਮੱਧ ਵਰਗ ਨੂੰ Empower ਕਰਨ,  ਉਨ੍ਹਾਂ  ਲਈ ਆਮਦਨ ਦੇ ਨਵੇਂ ਅਵਸਰ ਬਣਾਉਣ ‘ਤੇ ਭੀ ਬਹੁਤ ਜ਼ੋਰ ਦਿੱਤਾ ਗਿਆ ਹੈ। Rooftop Solar ਅਭਿਯਾਨ ਵਿੱਚ 1 ਕਰੋੜ ਪਰਿਵਾਰਾਂ ਨੂੰ ਸੋਲਰ ਰੂਫ ਟੌਪ ਦੇ ਮਾਧਿਅਮ ਨਾਲ ਮੁਫ਼ਤ ਬਿਜਲੀ ਪ੍ਰਾਪਤ ਹੋਵੇਗੀ। ਇਤਨਾ ਹੀ ਨਹੀਂ, ਸਰਕਾਰ ਨੂੰ ਅਤਿਰਿਕਤ ਬਿਜਲੀ ਵੇਚ ਕੇ ਲੋਕਾਂ ਨੂੰ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਵਰ੍ਹੇ ਦੀ ਆਮਦਨ ਭੀ ਹੋਵੇਗੀ ਅਤੇ ਇਹ ਹਰ ਪਰਿਵਾਰ ਨੂੰ ਹੋਵੇਗੀ।

 

 ਸਾਥੀਓ,

ਅੱਜ ਜਿਸ income tax remission scheme ਦਾ ਐਲਾਨ ਕੀਤਾ ਗਿਆ (ਦੀ ਘੋਸ਼ਣਾ ਕੀਤੀ ਗਈ) ਹੈ, ਉਸ ਨਾਲ ਮੱਧ ਵਰਗ ਦੇ ਕਰੀਬ ਇੱਕ ਕਰੋੜ ਲੋਕਾਂ ਨੂੰ ਬੜੀ ਰਾਹਤ ਮਿਲੇਗੀ। ਪਿਛਲੀਆਂ ਸਰਕਾਰਾਂ ਨੇ ਸਾਧਾਰਣ ਮਾਨਵੀ ਦੇ ਸਿਰ ‘ਤੇ ਦਹਾਕਿਆਂ ਤੋਂ ਇਹ ਬਹੁਤ ਬੜੀ ਤਲਵਾਰ ਲਟਕਾ ਰੱਖੀ ਸੀ। ਅੱਜ ਇਸ ਬਜਟ ਵਿੱਚ ਕਿਸਾਨਾਂ ਦੇ ਲਈ ਭੀ ਬਹੁਤ ਮਹੱਤਵਪੂਰਨ ਅਤੇ ਬੜੇ ਨਿਰਣੇ ਲਏ ਗਏ ਹਨ। ਨੈਨੋ DAP ਦਾ ਉਪਯੋਗ ਹੋਵੇ, ਪਸ਼ੂਆਂ ਦੇ ਲਈ ਨਵੀਂ ਯੋਜਨਾ ਹੋਵੇ, ਪੀਐੱਮ ਮਤਸਯ ਸੰਪਦਾ ਯੋਜਨਾ ਦਾ ਵਿਸਤਾਰ ਹੋਵੇ, ਅਤੇ ਆਤਮਨਿਰਭਰ ਆਇਲ ਸੀਡ ਅਭਿਯਾਨ ਹੋਵੇ, ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਖਰਚ ਘੱਟ ਹੋਵੇਗਾ। ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਇਸ ਇਤਿਹਾਸਿਕ ਬਜਟ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
A big deal: The India-EU partnership will open up new opportunities

Media Coverage

A big deal: The India-EU partnership will open up new opportunities
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 28 ਜਨਵਰੀ 2026
January 28, 2026

India-EU 'Mother of All Deals' Ushers in a New Era of Prosperity and Global Influence Under PM Modi