Your Majesty,
Your Royal Highnesses,
ਸ਼ਾਹੀ ਪਰਿਵਾਰ ਦੇ ਸਨਮਾਨਿਤ ਮੈਂਬਰ,

Excellencies,
ਦੇਵੀਓ ਅਤੇ ਸੱਜਣੋਂ,

ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ ਦੇ ਲਈ His Majesty ਅਤੇ ਪੂਰੇ ਸ਼ਾਹੀ ਪਰਿਵਾਰ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਭਾਰਤੀ ਪ੍ਰਧਾਨ ਮੰਤਰੀ ਦੀ ਬਰੂਨੇਈ ਦੀ ਇਹ ਪਹਿਲੀ ਦੁਵੱਲੀ ਯਾਤਰਾ ਹੈ। ਲੇਕਿਨ ਇੱਥੇ ਮਿਲੇ ਆਪਣੇਪਣ (ਮਿਲੀ ਅਪਣੱਤ) ਨਾਲ ਮੈਨੂੰ, ਸਾਡੇ ਦੋਨਾਂ ਦੇਸ਼ਾਂ ਦੇ ਸਦੀਆਂ ਪੁਰਾਣੇ ਸਬੰਧਾਂ ਦਾ ਅਹਿਸਾਸ ਹਰ ਪਲ ਅਸੀਂ ਅਨੁਭਵ ਕਰ ਰਹੇ ਹਾਂ।

 

 Your Majesty,

ਇਸ ਸਾਲ ਬਰੂਨੇਈ ਦੀ ਆਜ਼ਾਦੀ ਦੀ 40ਵੀਂ ਵਰ੍ਹੇਗੰਢ ਹੈ। ਤੁਹਾਡੀ ਅਗਵਾਈ ਵਿੱਚ ਬਰੂਨੇਈ ਨੇ ਪਰੰਪਰਾ ਅਤੇ ਨਿਰੰਤਰਤਾ ਦੇ ਲਈ ਇੱਕ ਮਹੱਤਵਪੂਰਨ ਸੰਗਮ ਦੇ ਨਾਲ ਪ੍ਰਗਤੀ ਕੀਤੀ ਹੈ। ਬਰੂਨੇਈ ਦੇ ਲਈ ਤੁਹਾਡਾ “ਵਾਵਾਸਨ 2035” ਵਿਜ਼ਨ (Your vision for Brunei – "Wawasan 2035”) ਸ਼ਲਾਘਾਯੋਗ ਹੈ। 140 ਕਰੋੜ ਭਾਰਤੀਆਂ ਦੀ ਤਰਫ਼ੋਂ, ਮੈਂ ਤੁਹਾਨੂੰ ਅਤੇ ਬਰੂਨੇਈ ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 ਸਾਥੀਓ,

ਭਾਰਤ ਅਤੇ ਬਰੂਨੇਈ ਦੇ ਦਰਮਿਆਨ ਗਹਿਰੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧ ਹਨ। ਇਸ ਸਾਲ ਅਸੀਂ ਆਪਣੇ ਡਿਪਲੋਮੈਟਿਕ ਸਬੰਧਾਂ ਦੀ ਚਾਲ੍ਹੀਵੀਂ ਸਾਲਗਿਰਹ (ਵਰ੍ਹੇਗੰਢ)( 40th anniversary of our diplomatic ties) ਮਨਾ ਰਹੇ ਹਾਂ। ਇਸ ਅਵਸਰ ‘ਤੇ ਅਸੀਂ ਨਿਰਣਾ ਲਿਆ ਹੈ ਕਿ ਆਪਣੇ ਸਬੰਧਾਂ ਨੂੰ Enhanced partnership ਦਾ ਦਰਜਾ ਦਿਆਂਗੇ।

ਸਾਡੀ ਸਾਂਝੇਦਾਰੀ ਨੂੰ ਸਟ੍ਰੈਟੇਜਿਕ ਦਿਸ਼ਾ ਦੇਣ ਦੇ ਲਈ ਅਸੀਂ ਸਾਰੇ ਪਹਿਲੂਆਂ ‘ਤੇ ਵਿਆਪਕ ਚਰਚਾ ਕੀਤੀ। ਅਸੀਂ ਆਰਥਿਕ, ਵਿਗਿਆਨਿਕ ਅਤੇ ਰਣਨੀਤਕ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧ ਹਾਂ। ਅਸੀਂ ਖੇਤੀਬਾੜੀ ਉਦਯੋਗ, ਫਾਰਮਾ ਅਤੇ ਸਿਹਤ (Agri-industry, pharmaceutical and health sectors) ਦੇ ਨਾਲ-ਨਾਲ FinTech ਅਤੇ ਸਾਇਬਰ ਸਕਿਉਰਿਟੀ ਵਿੱਚ ਆਪਸੀ ਸਹਿਯੋਗ ‘ਤੇ ਬਲ ਦੇਣ ਦਾ ਨਿਰਣਾ ਲਿਆ ਹੈ।

 ਊਰਜਾ ਖੇਤਰ ਵਿੱਚ, ਅਸੀਂ LNG ਵਿੱਚ long term ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਦੇ ਲਈ, ਅਸੀਂ ਰੱਖਿਆ ਉਦਯੋਗ, ਟ੍ਰੇਨਿਗ ਅਤੇ ਸਮਰੱਥਾ ਨਿਰਮਾਣ ਦੀਆਂ ਸੰਭਾਵਨਾਵਾਂ ‘ਤੇ ਸਕਾਰਾਤਮਕ ਵਿਚਾਰ ਕੀਤੇ।

ਪੁਲਾੜ ਦੇ ਖੇਤਰ (Space sector) ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਸੈਟੇਲਾਇਟ ਡਿਵੈਲਪਮੈਂਟ, ਰਿਮੋਟ ਸੈਂਸਿੰਗ ਅਤੇ ਟ੍ਰੇਨਿੰਗ ‘ਤੇ ਸਹਿਮਤੀ ਬਣਾਈ ਹੈ।  ਦੋਨਾਂ ਦੇਸ਼ਾਂ ਦੇ ਦਰਮਿਆਨ ਕਨੈਕਟਿਵਿਟੀ ਦੇ ਲਈ ਜਲਦੀ ਹੀ direct flights ਸ਼ੁਰੂ ਕੀਤੀਆਂ ਜਾਣਗੀਆਂ।

 

ਸਾਥੀਓ,

ਸਾਡੇ people-to-people ਸਬੰਧ ਸਾਡੀ ਸਾਂਝੇਦਾਰੀ ਦੀ ਨੀਂਹ ਹਨ। ਮੈਨੂੰ ਖੁਸ਼ੀ ਹੈ ਕਿ ਭਾਰਤੀ ਸਮੁਦਾਇ ਬਰੂਨੇਈ ਦੀ ਅਰਥਵਿਵਸਥਾ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਦੇ ਰਿਹਾ ਹੈ। ਕੱਲ੍ਹ ਭਾਰਤੀ ਦੂਤਾਵਾਸ ਦੇ ਲੋਕਅਰਪਣ ਨਾਲ, (With the inauguration of a new chancery of the High Commission of India yesterday,)ਭਾਰਤੀ ਸਮੁਦਾਇ ਨੂੰ ਇੱਕ ਸਥਾਈ Address (permanent address) ਮਿਲਿਆ ਹੈ।

 ਭਾਰਤੀ ਸਮੁਦਾਇ ਦੇ ਕਲਿਆਣ ਅਤੇ ਹਿਤਾਂ ਦੀ ਦੇਖ-ਰੇਖ ਦੇ ਲਈ, ਅਸੀਂ His Majesty ਅਤੇ ਉਨ੍ਹਾਂ ਦੀ ਸਰਕਾਰ ਦੇ ਆਭਾਰੀ ਹਾਂ। ਸਾਥੀਓ, ਭਾਰਤ ਦੀ Act East Policy ਅਤੇ Indo-Pacific ਵਿਜ਼ਨ ਵਿੱਚ ਬਰੂਨੇਈ ਇੱਕ ਮਹੱਤਵਪੂਰਨ ਸਾਂਝੇਦਾਰ ਰਿਹਾ ਹੈ।

 ਭਾਰਤ ਹਮੇਸ਼ਾ ਆਸੀਆਨ centrality (ASEAN Centrality) ਨੂੰ ਪ੍ਰਾਥਮਿਕਤਾ ਦਿੰਦਾ ਆਇਆ ਹੈ, ਅਤੇ ਅੱਗੇ ਭੀ ਦਿੰਦਾ ਰਹੇਗਾ। ਅਸੀਂ UNCLOS ਜਿਹੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ freedom of navigation ਅਤੇ over-flight ਦਾ ਸਮਰਥਨ ਕਰਦੇ ਹਾਂ। ਅਸੀਂ ਸਹਿਮਤ ਹਾਂ ਕਿ ਇਸ ਖੇਤਰ ਵਿੱਚ code of conduct ‘ਤੇ ਸਹਿਮਤੀ ਬਣੇ। ਅਸੀਂ ਵਿਸਤਾਰਵਾਦ ਨਹੀਂ ਵਿਕਾਸਵਾਦ ਦੀ ਨੀਤੀ ਦਾ ਸਮਰਥਨ ਕਰਦੇ ਹਾਂ। (We support the policy of development, and not expansionism.)

 

Your Majesty,

ਭਾਰਤ ਦੇ ਨਾਲ ਸਬੰਧਾਂ ਦੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਦੇ ਲਈ ਅਸੀਂ ਤੁਹਾਡੇ ਆਭਾਰੀ ਹਾਂ। ਅੱਜ ਸਾਡੇ ਇਤਿਹਾਸਿਕ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਇੱਕ ਵਾਰ ਫਿਰ, ਮੈਨੂੰ ਦਿੱਤੇ ਗਏ ਸਨਮਾਨ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਮੈਂ ਤੁਹਾਡੀ, ਸ਼ਾਹੀ ਪਰਿਵਾਰ ਦੇ ਸਾਰੇ ਮੈਂਬਰਾਂ, ਅਤੇ ਬਰੂਨੇਈ ਦੇ ਲੋਕਾਂ, ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।

  ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
IMF retains India's economic growth outlook for FY26 and FY27 at 6.5%

Media Coverage

IMF retains India's economic growth outlook for FY26 and FY27 at 6.5%
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਜਨਵਰੀ 2025
January 18, 2025

Appreciation for PM Modi’s Efforts to Ensure Sustainable Growth through the use of Technology and Progressive Reforms