ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਨਮਸਕਾਰ! ਕੇਮ ਛੋ! ਵਣਕੱਮ! ਸਤਿ ਸ੍ਰੀ ਅਕਾਲ! ਜਿਨ ਦੋਬਰੇ!

ਇਹ ਨਜ਼ਾਰਾ ਵਾਕਈ ਅਦਭੁਤ ਹੈ ਅਤੇ ਤੁਹਾਡਾ ਇਹ ਉਤਸ਼ਾਹ ਵੀ ਅਦਭੁਤ ਹੈ। ਮੈਂ ਜਦੋ ਤੋਂ ਇੱਥੇ ਪੈਰ ਰੱਖਿਆ ਹੈ, ਤੁਸੀਂ ਥਕਦੇ ਹੀ ਨਹੀਂ ਹੋ। ਤੁਸੀਂ ਸਾਰੇ ਪੋਲੈਂਡ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਹੋ, ਸਭ ਦੀਆਂ ਅਲੱਗ-ਅਲੱਗ ਭਾਸ਼ਾਵਾਂ ਹਨ, ਬੋਲੀਆਂ ਹਨ, ਖਾਨ-ਪਾਨ ਹਨ। ਲੇਕਿਨ ਸਭ ਭਾਰਤੀਯਤਾ ਦੇ ਭਾਵ ਨਾਲ ਜੁੜੇ ਹੋਏ ਹਨ। ਤੁਸੀਂ ਇੱਥੇ ਇੰਨਾ ਸ਼ਾਨਦਾਰ ਸੁਆਗਤ ਕੀਤਾ ਹੈ, ਮੈਂ ਆਪ ਸਭ ਦਾ, ਪੋਲੈਂਡ ਦੀ ਜਨਤਾ ਦਾ ਇਸ ਸੁਆਗਤ ਦੇ ਲਈ ਬਹੁਤ ਧੰਨਵਾਦੀ ਹਾਂ।

ਸਾਥੀਓ,

ਪਿਛਲੇ ਇੱਕ ਹਫ਼ਤੇ ਤੋਂ, ਭਾਰਤ ਦੇ ਮੀਡੀਆ ਵਿੱਚ ਤੁਸੀਂ ਹੀ ਲੋਕ ਛਾਏ ਹੋਏ ਹੋਂ, ਪੋਲੈਂਡ ਦੇ ਲੋਕਾਂ ਦੀ ਖੂਬ ਚਰਚਾ ਹੋ ਰਹੀ ਹੈ, ਅਤੇ ਪੋਲੈਂਡ ਦੇ ਵਿਸ਼ੇ ਵਿੱਚ ਵੀ ਬਹੁਤ ਕੁਝ ਦੱਸਿਆ ਜਾ ਰਿਹਾ ਹੈ। ਅਤੇ ਇੱਕ ਹੈਡਲਾਈਨ ਹੋਰ ਵੀ ਚਲ ਰਹੀ ਹੈ, ਅਤੇ ਮੀਡੀਆ ਵਿੱਚ ਦੱਸਿਆ ਜਾ ਰਿਹਾ ਹੈ ਕਿ 45 ਸਾਲਾਂ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਪੋਲੈਂਡ ਆਇਆ ਹੈ। ਬਹੁਤ ਸਾਰੇ ਚੰਗੇ ਕੰਮ ਮੇਰੇ ਨਸੀਬ ਵਿੱਚ ਹੀ ਹਨ। ਕੁਝ ਮਹੀਨੇ ਹੀ ਪਹਿਲਾਂ ਮੈਂ  ਆਸਟ੍ਰੀਆ ਗਿਆ ਸੀ। ਉੱਥੇ ਵੀ ਚਾਰ ਦਹਾਕਿਆਂ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਉੱਥੇ ਪਹੁੰਚਿਆ ਸੀ। ਅਜਿਹੇ ਕਈ ਦੇਸ਼ ਹਨ, ਜਿੱਥੇ ਦਹਾਕਿਆਂ ਤੱਕ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਪਹੁੰਚਿਆ ਨਹੀਂ ਹੈ। ਲੇਕਿਨ ਹੁਣ ਸਥਿਤੀ ਦੂਸਰੀ ਹੈ। ਦਹਾਕਿਆਂ ਤੱਕ ਭਾਰਤ ਦੀ ਨੀਤੀ ਸੀ ਕਿ ਸਾਰੇ ਦੇਸ਼ਾਂ ਨਾਲ ਬਰਾਬਰ ਦੂਰੀ ਬਣਾਏ ਰੱਖੋ। ਅੱਜ ਦੇ ਭਾਰਤ ਦੀ ਨੀਤੀ ਹੈ, ਸਾਰੇ ਦੇਸ਼ਾਂ ਤੋਂ ਸਮਾਨ ਤੌਰ ‘ਤੇ ਨਜ਼ਦੀਕੀ ਬਣਾਓ। ਅੱਜ ਦਾ ਭਾਰਤ ਸਭ ਨਾਲ ਜੁੜਨਾ ਚਾਹੁੰਦਾ ਹੈ, ਅੱਜ ਦਾ ਭਾਰਤ ਸਭ ਦੇ ਵਿਕਾਸ ਦੀ ਗੱਲ ਕਰਦਾ ਹੈ, ਅੱਜ ਦਾ ਭਾਰਤ ਸਭ ਦੇ ਨਾਲ ਹੈ, ਸਭ ਦੇ ਹਿੱਤ ਦੀ ਸੋਚਦਾ ਹੈ। ਸਾਨੂੰ ਮਾਣ ਹੈ ਕਿ ਅੱਜ ਦੁਨੀਆ, ਭਾਰਤ ਨੂੰ ਵਿਸ਼ਵਬੰਧੂ ਦੇ ਰੂਪ ਵਿੱਚ ਸਨਮਾਨ ਦੇ ਰਹੀ ਹੈ। ਤੁਹਾਨੂੰ ਵੀ ਇੱਥੇ ਇਹੀ ਅਨੁਭਵ ਆ ਰਿਹਾ ਹੈ ਨਾ, ਮੇਰੀ ਜਾਣਕਾਰੀ ਸਹੀ ਹੈ ਨਾ।

ਸਾਥੀਓ,

ਸਾਡੇ ਲਈ ਇੱਹ geo-politics ਦਾ ਨਹੀਂ ਹੈ, ਬਲਕਿ ਸੰਸਕਾਰਾਂ ਦਾ, ਵੈਲਿਊਜ਼ ਦਾ ਵਿਸ਼ਾ ਹੈ। ਜਿਨ੍ਹਾਂ ਨੂੰ ਕਿਤੇ ਜਗ੍ਹਾ ਨਹੀਂ ਮਿਲੀ, ਉਨ੍ਹਾਂ ਨੂੰ ਭਾਰਤ ਨੇ ਆਪਣੇ ਦਿਲ ਅਤੇ ਆਪਣੀ ਜ਼ਮੀਨ, ਦੋਨੋਂ ਜਗ੍ਹਾ ਸਥਾਨ ਦਿੱਤਾ ਹੈ। ਇਹ ਸਾਡੀ ਵਿਰਾਸਤ ਹੈ, ਜਿਸ ‘ਤੇ ਹਰ ਭਾਰਤੀ ਮਾਣ ਕਰਦਾ ਹੈ। ਪੋਲੈਂਡ ਤਾਂ ਭਾਰਤ ਦੇ ਇਸ ਸਨਾਤਨ ਭਾਵ ਦਾ ਸਾਕਸ਼ੀ ਰਿਹਾ ਹੈ। ਸਾਡੇ ਜਾਮ ਸਾਹਿਬ ਨੂੰ ਅੱਜ ਵੀ ਪੋਲੈਂਡ ਵਿੱਚ ਹਰ ਕੋਈ, ਦੋਬਰੇ ਯਾਨੀ Good ਮਹਾਰਾਜਾ ਦੇ ਨਾਮ ਨਾਲ ਜਾਣਦਾ ਹੈ। ਵਰਲਡ ਵਾਰ-2 ਦੇ ਦੌਰਾਨ, ਜਦੋਂ ਪੋਲੈਂਡ ਮੁਸ਼ਕਲਾਂ ਨਾਲ ਘਿਰਿਆ ਹੋਇਆ ਸੀ, ਜਦੋਂ ਪੋਲੈਂਡ ਦੀਆਂ ਹਜ਼ਾਰਾਂ ਮਹਿਲਾਵਾਂ ਅਤੇ ਬੱਚੇ ਸ਼ਰਣ ਲਈ ਜਗ੍ਹਾ-ਜਗ੍ਹਾ ਭਟਕਦੇ ਸਨ, ਤਦ ਜਾਮ ਸਾਹਿਬ, ਦਿਗਵਿਜਯ ਸਿੰਘ ਰੰਜੀਤ ਸਿੰਘ ਜਾਡੇਜਾ ਜੀ ਅੱਗੇ ਆਏ। ਉਨ੍ਹਾਂ ਨੇ ਪੋਲਿਸ਼ ਮਹਿਲਾਵਾਂ ਅਤੇ ਬੱਚਿਆਂ ਲਈ ਇੱਕ ਵਿਸ਼ੇਸ਼ ਕੈਂਪ ਬਣਵਾਇਆ ਸੀ। ਜਾਮ ਸਾਹਬ ਨੇ ਕੈਂਪ ਦੇ ਪੋਲਿਸ਼ ਬੱਚਿਆਂ ਨੂੰ ਕਿਹਾ ਸੀ, ਜਿਵੇਂ ਨਵਾਨਗਰ ਦੇ ਲੋਕ ਮੈਨੂੰ ਬਾਪੂ ਕਹਿੰਦੇ ਹਨ, ਉਵੇਂ ਹੀ ਮੈਂ ਤੁਹਾਡਾ ਵੀ ਬਾਪੂ ਹਾਂ।

 

ਸਾਥੀਓ,

ਮੇਰਾ ਤਾਂ ਜਾਮ ਸਾਹਬ ਦੇ ਪਰਿਵਾਰ ਨਾਲ ਕਾਫੀ ਮਿਲਣਾ-ਜੁਲਣਾ ਰਿਹਾ ਹੈ, ਮੇਰੇ ‘ਤੇ ਉਨ੍ਹਾਂ ਦਾ ਅਪਾਰ ਸਨੇਹ ਰਿਹਾ ਹੈ। ਕੁਝ ਮਹੀਨੇ ਪਹਿਲਾਂ ਵੀ ਮੈਂ ਵਰਤਮਾਨ ਜਾਮ ਸਾਹਬ ਨੂੰ ਮਿਲਣ ਗਿਆ ਸੀ। ਉਨ੍ਹਾਂ ਦੇ ਕਮਰੇ ਵਿੱਚ ਪੋਲੈਂਡ ਨਾਲ ਜੁੜੀ ਇੱਕ ਤਸਵੀਰ ਅੱਜ ਵੀ ਹੈ। ਅਤੇ ਮੈਂਨੂੰ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਜਾਮ ਸਾਹਬ ਦੇ ਬਣਾਏ ਰਸਤੇ ਨੂੰ ਪੋਲੈਂਡ ਨੇ ਅੱਜ ਵੀ ਜੀਵੰਤ ਰੱਖਿਆ ਹੈ। ਦੋ ਦਹਾਕੇ ਪਹਿਲਾਂ ਜਦੋਂ ਗੁਜਰਾਤ ਵਿੱਚ ਭੀਸ਼ਣ ਭੂਚਾਲ ਆਇਆ ਸੀ, ਤਾਂ ਜਾਮ ਨਗਰ ਵੀ ਉਸ ਦੀ ਚਪੇਟ ਵਿੱਚ ਆ ਗਿਆ ਸੀ, ਤਦ ਪੋਲੈਂਡ, ਸਭ ਤੋਂ ਪਹਿਲਾਂ ਮਦਦ ਲਈ ਪਹੁੰਚਣ ਵਾਲੇ ਦੇਸ਼ਾਂ ਵਿੱਚੋਂ ਇੱਕ ਸੀ। ਇੱਥੇ ਪੋਲੈਂਡ ਵਿੱਚ ਵੀ ਲੋਕਾਂ ਨੇ ਜਾਮ ਸਾਹਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਰਪੂਰ ਸਨਮਾਨ ਦਿੱਤਾ ਹੈ। ਇਹ ਪਿਆਰ, ਵਾਰਸੋ ਵਿੱਚ ਗੁੱਡ ਮਹਾਰਾਜਾ ਸਕੁਆਇਰ ਵਿੱਚ ਸਾਫ਼-ਸਾਫ਼ ਦਿਖਦਾ ਹੈ। ਕੁਝ ਦੇਰ ਪਹਿਲਾਂ ਮੈਨੂੰ ਵੀ ਦੋਬਰੇ ਮਹਾਰਾਜਾ ਮੈਮੋਰੀਅਲ ਅਤੇ ਕੋਲਹਾਪੁਰ ਮੈਮੋਰੀਅਲ ਦੇ ਦਰਸ਼ਨ ਦਾ ਸੁਭਾਗ ਮਿਲਿਆ ਹੈ। ਇਸ ਅਭੁੱਲ ਘੜੀ ਵਿੱਚ, ਮੈਂ ਇੱਕ ਜਾਣਕਾਰੀ ਵੀ ਤੁਹਾਨੂੰ ਦੇਣਾ ਚਾਹੁੰਦਾ ਹਾਂ। ਭਾਰਤ, ਜਾਮ ਸਾਹਬ ਮੈਮੋਰੀਅਲ ਯੂਥ  ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਤਹਿਤ ਭਾਰਤ, 20 ਪੋਲਿਸ਼ ਨੌਜਵਾਨਾਂ ਨੂੰ ਹਰ ਸਾਲ ਭਾਰਤ ਆਉਣ ਲਈ ਸੱਦਾ ਦੇਵੇਗਾ। ਇਸ ਨਾਲ ਭਾਰਤ ਬਾਰੇ ਪੋਲੈਂਡ ਦੇ ਨੌਜਵਾਨਾਂ ਨੂੰ ਹੋਰ ਜ਼ਿਆਦਾ ਜਾਣਨ ਦਾ ਮੌਕਾ ਮਿਲੇਗਾ।

ਸਾਥੀਓ,

ਇੱਥੋਂ ਦਾ ਕੋਲਹਾਪੁਰ ਮੈਮੋਰੀਅਲ ਵੀ, ਕੋਲਹਾਪੁਰ ਦੇ ਮਹਾਨ ਰਾਜਘਰਾਨੇ ਦੇ ਪ੍ਰਤੀ ਪੋਲੈਂਡ ਦੀ ਜਨਤਾ ਦਾ ਸ਼ਰਧਾਭਾਵ ਹੈ, ਇੱਕ ਟ੍ਰਿਬਿਊਟ ਹੈ। “महाराष्ट्राच्या नागरिकांच्या आणि मराठी संस्कृतीच्या प्रति पोलंडच्या नागरिकांनी व्यक्त केलेला हा सन्मान आहे। मराठी संस्कृतीत मानव धर्म आचरणाला सर्वात अधिक प्राधान्य आहे।“  ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰੇਰਣਾ ਤੋਂ, ਕੋਲਹਾਪੁਰ ਦੀ ਰਾਇਲ ਫੈਮਿਲੀ ਨੇ ਵਲਿਵਡੇ ਵਿੱਚ ਪੋਲੈਂਡ ਦੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਸ਼ਰਣ ਦਿੱਤੀ ਸੀ। ਉੱਥੇ ਵੀ ਇੱਕ ਬਹੁਤ ਵੱਡਾ ਕੈਂਪ ਬਣਾਇਆ ਗਿਆ ਸੀ। ਪੋਲੈਂਡ ਦੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਕੋਈ ਤਕਲੀਫ ਨਾ ਹੋਵੇ, ਇਸ ਦੇ ਲਈ ਮਹਾਰਾਸ਼ਟਰ ਦੇ ਲੋਕਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ।

ਸਾਥੀਓ,

ਅੱਜ ਹੀ ਮੈਨੂੰ ਮੋਨਟੇ ਕਸੀਨੋ ਮੈਮੋਰੀਅਲ ‘ਤੇ ਵੀ ਸ਼ਰਧਾਂਜਲੀ ਦੇਣ ਦਾ ਅਵਸਰ ਮਿਲਿਆ ਹੈ। ਇਹ ਮੈਮੋਰੀਅਲ, ਹਜ਼ਾਰਾਂ ਭਾਰਤੀ ਸੈਨਿਕਾਂ ਦੇ ਬਲਿਦਾਨ ਨੂੰ ਵੀ, ਉਨ੍ਹਾਂ ਦੀ ਵੀ ਯਾਦ ਦਿਵਾਉਂਦਾ ਹੈ। ਇਹ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਕਿਵੇਂ ਵਿਸ਼ਵ ਦੇ ਹਰ ਕੋਨੇ ਵਿੱਚ ਭਾਰਤੀਆਂ ਨੇ ਆਪਣੇ ਕਰਤੱਵ ਨਿਭਾਇਆ ਹੈ।

ਸਾਥੀਓ,

21 ਸਦੀ ਦਾ ਅੱਜ ਦਾ ਭਾਰਤ, ਆਪਣੀ ਪੁਰਾਣੀ ਵੈਲਿਊ, ਆਪਣੀ ਵਿਰਾਸਤ ‘ਤੇ ਮਾਣ ਕਰਦੇ ਹੋਏ ਵਿਕਾਸ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ। ਅੱਜ ਦੁਨੀਆ, ਭਾਰਤ ਨੂੰ ਉਨ੍ਹਾਂ ਖੂਬੀਆਂ ਦੇ ਕਾਰਨ ਜਾਣਦੀ ਹੈ, ਜਿਸ ਨੂੰ ਭਾਰਤਾਂ ਨੇ ਸਾਰੀ ਦੁਨੀਆ ਦੇ ਸਾਹਮਣੇ ਸਾਬਤ ਕਰਕੇ ਦਿਖਾਇਆ ਹੈ। ਸਾਨੂੰ ਭਾਰਤੀਆਂ ਨੂੰ efforts, excellence ਅਤੇ empathy ਦੇ ਲਈ ਜਾਣਿਆ ਜਾਂਦਾ ਹੈ। ਅਸੀਂ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਾਂ, ਅਸੀਂ ਭਾਰਤ ਦੇ ਲੋਕ Maximum Efforts ਕਰਦੇ ਦਿਖਾਈ ਦਿੰਦੇ ਹਾਂ।

Entrepreneurship ਹੋਵੇ, Care Givers ਹੋਵੇ ਜਾਂ ਸਾਡਾ ਸਰਵਿਸ ਸੈਕਟਰ ਹੋਵੇ। ਭਾਰਤੀਯ ਆਪਣੇ Efforts ਨਾਲ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਇਹ ਮੈਂ ਤੁਹਾਡੀ ਗੱਲ ਦੱਸ ਰਿਹਾ ਹਾਂ। ਤੁਹਾਨੂੰ ਲੱਗਦਾ ਹੋਵੇਗਾ ਕਿ ਮੈਂ ਕਿਸੇ ਤੀਸਰੇ ਦੇਸ਼ ਦੀ ਗੱਲ ਕਰ ਰਿਹਾ ਹਾਂ। ਪੂਰੀ ਦੁਨੀਆ ਵਿੱਚ ਭਾਰਤੀਯ, Excellence ਲਈ ਵੀ ਪਹਿਚਾਣੇ ਜਾਂਦੇ ਹਨ। ਆਈਟੀ ਸੈਕਟਰ ਹੋਵੇ ਜਾਂ ਭਾਰਤ ਦੇ ਡਾਕਟਰਸ ਹੋਣ, ਸਾਰੇ ਆਪਣੀ excellence ਨਾਲ ਛਾਏ ਹੋਏ ਹਨ। ਅਤੇ ਕਿੰਨਾ ਵੱਡਾ ਗਰੁੱਪ ਤਾਂ ਮੇਰੇ ਸਾਹਮਣੇ ਹੀ ਮੌਜੂਦ ਹੈ।

 

ਸਾਥੀਓ,

ਸਾਡੇ ਭਾਰਤੀਆਂ ਦੀ ਇੱਕ ਪਹਿਚਾਣ empathy ਵੀ ਹੈ। ਦੁਨੀਆ ਦੇ ਕਿਸੇ ਦੇਸ਼ ਵਿੱਚ ਸੰਕਟ ਆਵੇ, ਭਾਰਤ ਪਹਿਲਾਂ ਦੇਸ਼ ਹੁੰਦਾ ਹੈ ਜੋ ਮਦਦ ਲਈ ਹੱਥ ਵਧਾਉਂਦਾ ਹੈ। Covid ਆਇਆ, 100 ਸਾਲ ਦੀ ਸਭ ਤੋਂ ਵੱਡੀ ਆਪਦਾ ਆਈ, ਤਾਂ ਭਾਰਤ ਨੇ ਕਿਹਾ- Humanity First. ਅਸੀਂ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨ ਭੇਜੀ। ਦੁਨੀਆ ਵਿੱਚ ਕਿਤੇ ਵੀ ਭੂਚਾਲ ਆਉਂਦਾ ਹੈ, ਕੋਈ ਕੁਦਰਤੀ ਆਪਦਾ ਆਉਂਦੀ ਹੈ, ਭਾਰਤ ਦਾ ਇੱਕ ਹੀ ਮੰਤਰ ਹੈ- Humanity First.. ਕਿੱਥੇ ਯੁੱਧ ਹੋਵੇ ਤਾਂ ਭਾਰਤ ਕਹਿੰਦਾ ਹੈ- Humanity First ਅਤੇ ਇਸੇ ਭਾਵ ਨਾਲ ਭਾਰਤ ਦੁਨੀਆ ਭਰ ਦੇ ਨਾਗਰਿਕਾਂ ਦੀ ਮਦਦ ਕਰਦਾ ਹੈ। ਭਾਰਤ ਹਮੇਸ਼ਾ first responder ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ

ਸਾਥੀਓ,

ਭਾਰਤ, ਬੁੱਧ ਦੀ ਵਿਰਾਸਤ ਵਾਲੀ ਧਰਤੀ ਹੈ। ਅਤੇ ਜਦੋਂ ਬੁੱਧ ਦੀ ਗੱਲ ਆਉਂਦੀ ਹੈ ਤਾਂ ਜੋ ਯੁੱਧ ਨਹੀਂ, ਸ਼ਾਂਤੀ ‘ਤੇ ਵਿਸ਼ਵਾਸ ਕਰਦੀ ਹੈ। ਇਸ ਲਈ, ਭਾਰਤ ਇਸ ਰੀਜ਼ਨ ਵਿੱਚ ਵੀ ਸਥਾਈ ਸ਼ਾਂਤੀ ਦਾ ਇੱਕ ਵੱਡਾ ਪੈਰੋਕਾਰ ਹੈ। ਭਾਰਤ ਦਾ ਮਤ ਇੱਕਦਮ ਸਾਫ਼ ਹੈ-ਇਹ ਯੁੱਧ ਦਾ ਯੁਗ ਨਹੀਂ ਹੈ। ਇਹ ਉਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਇਕਜੁੱਟ ਹੋਣ ਦਾ ਸਮਾਂ ਹੈ, ਜਿਨ੍ਹਾਂ ਨਾਲ ਮਨੁੱਖਤਾ ਨੂੰ ਸਭ ਤੋਂ ਵੱਡੇ ਖਤਰੇ ਹਨ। ਇਸ ਲਈ ਭਾਰਤ, diplomacy ਅਤੇ dialogue ‘ਤੇ ਜ਼ੋਰ ਦੇ ਰਿਹਾ ਹੈ।

ਸਾਥੀਓ,

ਜਿਸ ਤਰ੍ਹਾਂ ਤੁਸੀਂ ਯੂਕਰੇਨ ਵਿੱਚ ਫਸੇ ਸਾਡੇ ਬੱਚਿਆਂ ਦੀ ਮਦਦ ਕੀਤੀ, ਉਹ ਵੀ ਅਸੀਂ ਸਾਰਿਆਂ ਨੇ ਦੇਖਿਆ ਹੈ। ਤੁਸੀਂ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਸੀ। ਤੁਸੀਂ ਲੰਗਰ ਲਗਾਏ, ਆਪਣੇ-ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹੇ, ਆਪਣੇ ਰੈਸਟੋਰੈਂਟ ਖੋਲ੍ਹ ਦਿੱਤੇ। ਪੋਲੈਂਡ ਦੀ ਸਰਕਾਰ ਨੇ ਤਾਂ ਵੀਜ਼ਾ ਜਿਹੇ ਬੰਧਨਾਂ ਨੂੰ ਵੀ ਸਾਡੇ ਸਟੂਡੈਂਟਸ ਲਈ ਹਟਾ ਦਿੱਤਾ ਸੀ। ਯਾਨੀ ਪੋਲੈਂਡ ਨੇ ਪੂਰੇ ਮਨ ਨਾਲ ਸਾਡੇ ਬੱਚਿਆਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਸਨ। ਅੱਜ ਵੀ ਜਦੋਂ ਮੈਂ ਯੂਕਰੇਨ ਤੋਂ ਵਾਪਸ ਆਏ ਬੱਚਿਆਂ ਨੂੰ ਮਿਲਦਾ ਹਾਂ, ਤਾਂ ਉਹ ਪੋਲੈਂਡ ਦੇ ਲੋਕਾਂ ਦੀ ਅਤੇ ਤੁਹਾਡੀ ਖੂਬ ਪ੍ਰਸ਼ੰਸਾ ਕਰਦੇ ਹਨ। ਇਸ ਲਈ ਅੱਜ ਮੈਂ ਇੱਥੇ 140 ਕਰੋੜ ਭਾਰਤੀਆਂ ਵੱਲੋਂ, ਆਪ ਸਭ ਦਾ, ਪੋਲੈਂਡ ਦੇ ਲੋਕਾਂ ਦਾ ਅਭਿਨੰਦਨ ਕਰਦਾ ਹਾਂ, ਮੈਂ ਤੁਹਾਨੂੰ ਸੈਲਿਊਟ ਕਰਦਾ ਹੈ।

ਸਾਥੀਓ,

ਭਾਰਤ ਅਤੇ ਪੋਲੈਂਡ ਦੇ ਸਮਾਜ ਵਿੱਚ ਅਨੇਕ ਸਮਾਨਤਾਵਾਂ ਹਨ। ਇੱਕ ਵੱਡੀ ਸਮਾਨਤਾ ਸਾਡੀ ਡੈਮੋਕ੍ਰੇਸੀ ਦੀ ਵੀ ਹੈ। ਭਾਰਤ, mother of democracy ਤਾਂ ਹੈ ਹੀ, ਇੱਕ participative ਅਤੇ vibrant democracy  ਵੀ ਹੈ। ਭਾਰਤ ਦੇ ਲੋਕਾਂ ਦਾ ਡੈਮੋਕ੍ਰੇਸੀ ‘ਤੇ ਅਟੁੱਟ ਭਰੋਸਾ ਹੈ। ਇਹ ਭਰੋਸਾ ਅਸੀਂ ਹਾਲ ਦੀਆਂ ਚੋਣਾਂ ਵਿੱਚ ਵੀ ਦੇਖਿਆ ਹੈ। ਇਹ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਅਜੇ ਯੂਰਪੀਅਨ ਯੂਨੀਅਨ ਦੀ ਵੀ ਚੋਣਾਂ ਹੋਈਆਂ ਹਨ। ਇਸ ਵਿੱਚ ਕਰੀਬ 180 ਮਿਲੀਅਨ ਵੋਟਰਸ ਨੇ ਵੋਟ ਪਾਈ। ਭਾਰਤ ਵਿੱਚ ਇਸ ਨਾਲ 3 ਗੁਣਾਂ ਤੋਂ ਵੱਧ, ਕਰੀਬ 640 ਮਿਲੀਅਨ ਵੋਟਰਸ ਨੇ ਵੋਟਿੰਗ ਕੀਤੀ ਹੈ। ਭਾਰਤ ਦੀਆਂ ਇਨ੍ਹਾਂ ਚੋਣਾਂ ਵਿੱਚ ਹਜ਼ਾਰਾਂ ਪੌਲੀਟਿਕਲ ਪਾਰਟੀਜ਼ ਨੇ ਹਿੱਸਾ ਲਿਆ। ਕਰੀਬ 8 ਹਜ਼ਾਰ ਕੈਂਡੀਡੇਟਸ ਮੈਦਾਨ ਵਿੱਚ ਸਨ। 5 ਮਿਲੀਅਨ ਤੋਂ  ਜ਼ਿਆਦਾ ਵੋਟਿੰਗ ਮਸ਼ੀਨਸ, ਇੱਕ ਮਿਲੀਅਨ ਤੋਂ ਜ਼ਿਆਦਾ ਪੋਲਿੰਗ ਸਟੇਸ਼ਨਸ, 15 ਮਿਲੀਅਨ ਤੋਂ ਜ਼ਿਆਦਾ ਕਰਮਚਾਰੀ, ਇਸ ਸਕੇਲ ਦਾ ਮੈਨੇਜਮੈਂਟ, ਇੰਨੀ efficiency, ਅਤੇ ਚੋਣਾਂ ‘ਤੇ ਇਸ ਲੈਵਲ ਦਾ ਟਰਸਟ, ਇਹ ਭਾਰਤ ਦੀ ਬਹੁਤ ਵੱਡੀ ਤਾਕਤ ਹੈ। ਦੁਨੀਆ ਦੇ ਲੋਕ ਜਦੋਂ ਇਹ ਅੰਕੜੇ ਸੁਣਦੇ ਹਨ, ਨਾ ਤਾਂ ਉਨ੍ਹਾਂ  ਨੂੰ ਚੱਕਰ ਆ ਜਾਂਦਾ ਹੈ।

ਸਾਥੀਓ,

ਅਸੀਂ ਭਾਰਤੀ, ਡਾਇਵਰਸਿਟੀ ਨੂੰ ਜੀਣਾ ਵੀ ਜਾਣਦੇ ਹਨ, ਸੈਲਿਬ੍ਰੇਟ ਕਰਨਾ ਵੀ ਜਾਣਦੇ ਹਨ। ਅਤੇ ਇਸ ਲਈ, ਹਰ ਸੋਸਾਇਟੀ ਵਿੱਚ ਅਸੀਂ ਆਸਾਨੀ ਨਾਲ ਘੁਲ-ਮਿਲ ਜਾਂਦੇ ਹਾਂ। ਪੋਲੈਂਡ ਵਿੱਚ ਤਾਂ ਭਾਰਤ ਬਾਰੇ ਜਾਣਨ, ਸਮਝਣ ਅਤੇ ਪੜ੍ਹਨ ਦੀ ਇੱਕ ਪੁਰਾਣੀ ਪਰੰਪਰਾ ਰਹੀ ਹੈ। ਇਹ ਸਾਨੂੰ ਇੱਥੋਂ ਦੀ ਯੂਨੀਵਰਸਿਟੀਜ਼ ਵਿੱਚ ਵੀ ਦੇਖਣ ਨੂੰ  ਮਿਲਦਾ ਹੈ। ਤੁਹਾਡੇ ਵਿੱਚੋਂ ਕਾਫੀ  ਲੋਕਾਂ ਵਾਰਸੋ ਯੂਨੀਵਰਸਿਟੀ ਦੀ ਮੇਨ ਲਾਈਬ੍ਰੇਰੀ ਵਿੱਚ ਗਏ ਹੋਣਗੇ। ਉੱਥੇ, ਭਗਵਤ ਗੀਤਾ ਦੇ , ਉਪਨਿਸ਼ਦਾਂ ਦੇ ਆਦਰਸ਼ ਵਾਕ ਸਾਡੇ ਸਾਰਿਆਂ ਦਾ ਸੁਆਗਤ ਕਰਦੇ ਹਨ। ਤਮਿਲ ਹੋਵੇ, ਸੰਸਕ੍ਰਿਤ ਹੋਵੇ, ਅਜਿਹੀਆਂ ਅਨੇਕ ਭਾਰਤੀ ਭਾਸ਼ਾਵਾਂ ਨੂੰ ਪੜ੍ਹਨ ਵਾਲੇ ਇੱਥੇ ਅਨੇਕ ਲੋਕ ਹਨ। ਇੱਥੋਂ ਦੀ ਬਿਹਤਰੀਨ ਯੂਨੀਵਰਸਿਟੀਜ਼ ਵਿੱਚ India studies ਨਾਲ ਜੁੜੀ chairs ਹਨ। ਪੋਲੈਂਡ ਅਤੇ ਭਾਰਤੀਆਂ ਦਾ ਇੱਕ ਕਨੈਕਟ ਕਬੱਡੀ ਨਾਲ ਵੀ ਹੈ। ਤੁਸੀਂ ਵੀ ਜਾਣਦੇ ਹੋਂ ਭਾਰਤ ਵਿੱਚ ਪਿੰਡ-ਪਿੰਡ ਵਿੱਚ ਕਬੱਡੀ ਖੇਡੀ ਜਾਂਦੀ ਹੈ। ਭਾਰਤ ਤੋਂ ਇਹ ਖੇਡ ਪੋਲੈਂਡ ਪਹੁੰਚੀ ਹੈ। ਅਤੇ ਪੋਲੈਂਡ ਦੇ ਲੋਕਾਂ ਨੇ ਕਬੱਡੀ ਨੂੰ ਨਵੀਂ ਉਂਚਾਈ ‘ਤੇ ਪਹੁੰਚਾ ਦਿੱਤਾ ਹੈ। ਪੋਲੈਂਡ, ਲਗਾਤਾਰ 2 ਸਾਲਾਂ ਤੱਕ ਯੂਰੋਪੀਅਨ ਕਬੱਡੀ ਚੈਂਪੀਅਨ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ 24 ਅਗਸਤ ਤੋਂ ਇੱਕ ਵਾਰ ਫਿਰ ਕਬੱਡੀ ਦੀ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ, ਅਤੇ ਪਹਿਲੀ ਵਾਰ ਪੋਲੈਂਡ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਮੈਂ ਅੱਜ ਤੁਹਾਡੇ ਰਾਹੀਂ ਪੋਲੈਂਡ ਦੀ ਕਬੱਡੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

 

ਸਾਥੀਓ,

ਤੁਸੀਂ ਕੁਝ ਦਿਨ ਪਹਿਲਾਂ ਹੀ ਇੱਥੇ ਆਜ਼ਾਦੀ ਦਾ ਉਤਸਵ ਮਨਾਇਆ ਹੈ। ਆਜ਼ਾਦੀ  ਦੇ ਅੰਦੋਲਨ  ਦੇ ਸਮੇਂ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਖੁਸ਼ਹਾਲ ਭਾਰਤ ਦਾ ਸੁਪਨਾ ਦੇਖਿਆ ਸੀ।  ਅੱਜ ਹਰ ਭਾਰਤੀ   ਉਸ ਸੁਪਨੇ ਨੂੰ ਸਾਕਾਰ ਕਰਨ ਲਈ ਜੀ-ਤੋੜ ਮਿਹਨਤ ਕਰ ਰਿਹਾ ਹੈ।  ਭਾਰਤ ਨੇ ਟੀਚਾ ਤੈਅ ਕੀਤਾ ਹੈ ਕਿ 2047 ਤੱਕ ਖੁਦ ਨੂੰ ਭਾਰਤ,  ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲੈ ਕੇ  ਸਾਡਾ ਦੇਸ਼ ਅੱਗੇ ਵਧ ਰਿਹਾ ਹੈ। ਇਸ ਲਈ ਅੱਜ ਦਾ ਭਾਰਤ  ਅਭੂਤਪੂਰਵ scale, speed ਅਤੇ solutions ‘ਤੇ ਕੰਮ ਕਰ ਰਿਹਾ ਹੈ। ਭਾਰਤ ਵਿੱਚ ਕਿਸ ਸਕੇਲ ਅਤੇ ਸਪੀਡ ‘ਤੇ ਅੱਜ ਪਰਿਵਰਤਨ ਆ ਰਿਹਾ ਹੈ  ਇਹ ਸੁਣ ਕੇ ਤੁਹਾਨੂੰ ਵੀ ਮਾਣ ਹੋਵੇਗਾ।  ਸੁਣੋ...?  ਭਾਰਤ ਵਿੱਚ ਪਿਛਲੇ 10 ਸਾਲ ਵਿੱਚ 250 ਮਿਲੀਅਨ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ।  ਅਤੇ 250 ਮਿਲੀਅਨ ਮਤਲਬ ਇਹ ਗਿਣਤੀ ਫ੍ਰਾਂਸ, ਜਰਮਨੀ ਅਤੇ ਯੂਕੇ ਦੀ ਟੋਟਲ ਪੌਪੁਲੇਸ਼ਨ ਤੋਂ ਵੀ ਜ਼ਿਆਦਾ ਹੈ ।  10 ਸਾਲ ਵਿੱਚ ਗ਼ਰੀਬਾਂ ਲਈ 40 ਮਿਲੀਅਨ ਪੱਕੇ ਘਰ ਬਣਾਏ ਹਨ  ਅਤੇ ਅਸੀਂ 30 ਮਿਲੀਅਨ ਹੋਰ ਘਰ ਬਣਾਉਣ ਵਾਲੇ ਹਾਂ। ਅਤੇ ਜੇਕਰ ਪੋਲੈਂਡ ਵਿੱਚ ਅੱਜ 14 ਮਿਲੀਅਨ ਹਾਊਸਹੋਲਡ ਹਨ ਤਾਂ ਅਸੀਂ ਸਿਰਫ ਇੱਕ ਦਹਾਕੇ ਵਿੱਚ ਕਰੀਬ 3 ਨਵੇਂ ਪੋਲੈਂਡ ਬਸਾਏ ਹਨ।  Financial inclusion ਨੂੰ ਤਾਂ ਅਸੀਂ next level ‘ਤੇ ਲੈ ਗਏ ਹਨ। 10 ਸਾਲ ਵਿੱਚ ਭਾਰਤ ਵਿੱਚ 500 ਮਿਲੀਅਨ ਜਨਧਨ ਬੈਂਕ ਅਕਾਊਂਟਸ ਖੁੱਲ੍ਹਵਾਏ ਹਨ। ਇਹ ਸੰਖਿਆ ਪੂਰੀ ਯੂਰੋਪੀਅਨ ਯੂਨੀਅਨ ਦੀ ਪੌਪੁਲੇਸ਼ਨ ਤੋਂ ਜ਼ਿਆਦਾ ਹੈ। ਯੂਰੋਪੀਅਨ ਯੂਨੀਅਨ ਦੀ ਪੌਪੁਲੇਸ਼ਨ ਦੇ ਬਰਾਬਰ ਹੀ ਹਰ ਰੋਜ਼ ਭਾਰਤ ਵਿੱਚ UPI ਤੋਂ ਡਿਜੀਟਲ ਟ੍ਰਾਂਜ਼ੇਸ਼ਨ ਹੁੰਦਾ ਹੈ।  ਯੂਰੋਪੀਅਨ ਯੂਨੀਅਨ ਦੀ ਕੁਲ ਆਬਾਦੀ ਤੋਂ ਜ਼ਿਆਦਾ ਭਾਰਤੀਆਂ ਨੂੰ ਸਰਕਾਰ 5 ਲੱਖ ਰੁਪਏ ਦਾ ਫ੍ਰੀ ਹੈਲਥ ਇੰਸ਼ੋਰੈਂਸ ਦਿੰਦੀ ਹੈ।  ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿੱਚ Broadband users ਦੀ ਸੰਖਿਆ ਵੀ 60 ਮਿਲੀਅਨ ਤੋਂ ਵਧ ਕੇ 940 ਮਿਲੀਅਨ ਤੋਂ ਜ਼ਿਆਦਾ ਹੋ ਚੁੱਕੀ ਹੈ।  ਯਾਨੀ ਯੂਰੋਪ ਅਤੇ USA ਦੀ population ਨੂੰ ਮਿਲਾ ਦਿਓ  ਕਰੀਬ ਉਨੇ ਲੋਕ ਅੱਜ ਭਾਰਤ ਵਿੱਚ Broadband ਦਾ ਯੂਜ਼ ਕਰਦੇ ਹਨ। ਬੀਤੇ ਦਹਾਕੇ ਵਿੱਚ ਕਰੀਬ 7 ਲੱਖ ਕਿਲੋਮੀਟਰ ਆਪਟਿਕਲ ਫਾਇਬਰ ਵਿਛਾਇਆ ਗਿਆ ਹੈ।  ਇਹ ਸਾਡੀ ਪ੍ਰਿਥਵੀ ਦੇ ਚਾਰੇ ਪਾਸੇ ਸੱਤਰ ਵਾਰ ਚੱਕਰ ਲਗਾਉਣ ਜਿੰਨਾ ਹੈ।  ਭਾਰਤ ਨੇ 2 ਸਾਲ  ਦੇ ਅੰਦਰ ਹੀ ਦੇਸ਼ ਦੇ ਹਰ ਜ਼ਿਲ੍ਹੇ ਤੱਕ 5G ਨੈੱਟਵਰਕ ਪਹੁੰਚਾਇਆ ਹੈ।  ਹੁਣ ਅਸੀਂ ਮੇਡ ਇਨ ਇੰਡੀਆ 6G ਨੈੱਟਵਰਕ ‘ਤੇ ਕੰਮ ਕਰ ਰਹੇ ਹਾਂ।

ਸਾਥੀਓ,

ਭਾਰਤ ਦੀ ਟ੍ਰਾਂਸਫੌਰਮੇਸ਼ਨ ਦੀ ਇਹ ਸਕੇਲ ਪਬਲਿਕ ਟ੍ਰਾਂਸਪੋਰਟ ਵਿੱਚ ਵੀ ਦਿਖਦੀ ਹੈ।  2014 ਵਿੱਚ ਭਾਰਤ  ਦੇ 5 ਸ਼ਹਿਰਾਂ ਵਿੱਚ ਆਪਰੇਸ਼ਨਲ ਮੈਟਰੋ ਸੀ।  ਅੱਜ 20 ਸ਼ਹਿਰਾਂ ਵਿੱਚ ਆਪਰੇਸ਼ਨਲ ਮੈਟਰੋ ਹੈ।  ਪੋਲੈਂਡ ਦੀ one third population ਜਿੰਨੇ ਲੋਕ  ਅੱਜ ਰੋਜ਼ਾਨਾ ਮੈਟਰੋ ਟ੍ਰੇਨ ਵਿੱਚ ਸਫਰ ਕਰਦੇ ਹਨ।

ਸਾਥੀਓ,

ਭਾਰਤ ਜੋ ਵੀ ਕਰਦਾ ਹੈ,  ਉਹ ਨਵਾਂ ਰਿਕਾਰਡ ਬਣ ਜਾਂਦਾ ਹੈ ਇਤਿਹਾਸ ਰਚ ਜਾਂਦਾ ਹੈ।  ਤੁਸੀਂ ਦੇਖਿਆ ਹੈ ਭਾਰਤ ਨੇ 100 ਤੋਂ ਜ਼ਿਆਦਾ ਸੈਟੇਲਾਇਟ ਇਕੱਠੇ ਲਾਂਚ ਕੀਤੇ ਸਨ।  ਇਹ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।  ਹੁਣ ਦੋ ਦਿਨ ਬਾਅਦ 23 ਅਗਸਤ ਨੂੰ ਹੀ National Space Day ਹੈ। ਤੁਸੀਂ ਵੀ ਜਾਣਦੇ ਹੋ  ਯਾਦ ਹੈ ਨਾ?  ਕੀ ਯਾਦ ਹੈ?  ਇਸ ਦਿਨ ਭਾਰਤ ਨੇ ਚੰਦਰਮਾ ਦੇ ਸਾਊਥ ਪੋਲ ਵਿੱਚ ਆਪਣਾ ਚੰਦਰਯਾਨ ਉਤਾਰਿਆ। ਜਿੱਥੇ ਕੋਈ ਦੇਸ਼ ਨਹੀਂ ਪਹੁੰਚ ਪਾਇਆ ਉੱਥੇ ਭਾਰਤ ਪਹੁੰਚਿਆ ਹੈ। ਅਤੇ ਉਸ ਸਥਾਨ ਦਾ ਨਾਮ ਹੈ- ਸ਼ਿਵਸ਼ਕਤੀ।  ਉਸ ਸਥਾਨ ਦਾ ਨਾਮ ਹੈ-  ਸ਼ਿਵਸ਼ਕਤੀ।  ਭਾਰਤ  ਦੁਨੀਆ ਦਾ ਤੀਸਰਾ ਵੱਡਾ ਸਟਾਰਟਅਪ ਈਕੋਸਿਸਟਮ ਹੈ। 

ਸਾਥੀਓ,

ਦੁਨੀਆ ਦੀ ਆਬਾਦੀ ਵਿੱਚ ਭਾਰਤ ਦਾ ਹਿੱਸਾ ਕਰੀਬ 16-17 ਪਰਸੈਂਟ ਰਿਹਾ ਹੈ  ਲੇਕਿਨ ਆਬਾਦੀ  ਦੇ ਲਿਹਾਜ਼ ਤੋਂ ਗਲੋਬਲ ਗ੍ਰੌਥ ਵਿੱਚ ਭਾਰਤ ਦੀ ਹਿੱਸੇਦਾਰੀ ਪਹਿਲੇ ਉਨੀ ਨਹੀਂ ਸੀ। ਹੁਣ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ।  ਸਾਲ 2023 ਵਿੱਚ ਗਲੋਬਲ ਗ੍ਰੌਥ ਵਿੱਚ ਭਾਰਤ ਦੀ ਹਿੱਸੇਦਾਰੀ 16 ਪਰਸੈਂਟ ਤੋਂ ਜ਼ਿਆਦਾ ਰਹੀ ਹੈ। ਅੱਜ ਦੁਨੀਆ ਦੀ ਹਰ ਏਜੰਸੀ,  ਹਰ ਸੰਸਥਾ,  ਭਾਰਤ  ਦੇ ਸ਼ਾਨਦਾਰ ਫਿਊਚਰ ਦੀ ਭਵਿੱਖਵਾਣੀ ਕਰ ਰਹੀ ਹੈ  ਅਤੇ ਇਹ astrologer ਨਹੀਂ ਹੈ,  ਇਹ ਅੰਕੜਿਆਂ ਦੇ ਹਿਸਾਬ ਨਾਲ ਹਿਸਾਬ ਲਗਾਉਂਦੇ ਹਨ  ਜ਼ਮੀਨੀ ਹਕੀਕਤਾਂ  ਦੇ ਆਧਾਰ ‘ਤੇ ਹਿਸਾਬ ਲਗਾਉਂਦੇ ਹਨ। ਹੁਣ ਭਾਰਤ ਦੁਨੀਆ ਦੀ ਤੀਜੀ ਵੱਡੀ ਇਕੌਨਮੀ ਬਣਨ ਤੋਂ ਜ਼ਿਆਦਾ ਦੂਰ ਨਹੀਂ ਹੈ।  ਮੈਂ ਦੇਸ਼ ਦੀ ਜਨਤਾ ਨੂੰ ਵਾਅਦਾ ਕੀਤਾ ਹੈ  ਮੇਰੇ ਤੀਸਰੇ ਟਰਮ ਵਿੱਚ ਭਾਰਤ ਤੀਸਰੇ ਨੰਬਰ ਦੀ ਇਕੌਨਮੀ ਬਣਕੇ ਰਹੇਗਾ।  ਆਉਣ ਵਾਲੇ ਸਾਲਾਂ ਵਿੱਚ ਦੁਨੀਆ  ਭਾਰਤ ਦਾ ਜਬਰਦਸਤ ਆਰਥਿਕ ਉਭਾਰ ਦੇਖਣ ਜਾ ਰਹੀ ਹੈ।  ਨੈਸਕੌਮ ਦਾ ਅਨੁਮਾਨ ਹੈ ਕਿ ਆਪਣੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਕਾਰਨ ਭਾਰਤ ਇਸ ਦਹਾਕੇ  ਦੇ ਅੰਤ ਤੱਕ 8 ਟ੍ਰਿਲੀਅਨ ਡਾਲਰ ਦੀ ਇਕੌਨਮੀ ਬਣ ਜਾਵੇਗਾ ।  ਨੈਸਕੌਮ ਅਤੇ ਬੌਸਟਨ ਕੰਸਲਟਿੰਗ ਗਰੁੱਪ ਦਾ ਮੁਲਾਂਕਣ ਹੈ ਕਿ ਆਉਣ ਵਾਲੇ 3-4 ਸਾਲ ਤੱਕ ਭਾਰਤ ਦਾ AI ਮਾਰਕਿਟ ਕਰੀਬ 30-35 ਪਰਸੈਂਟ ਦੀ ਸਪੀਡ ਨਾਲ ਗ੍ਰੌ ਕਰੇਗਾ।  ਯਾਨੀ,  ਭਾਰਤ ਨੂੰ ਲੈ ਕੇ ਇੱਕ ਅਭੂਤਪੂਰਵ ਪੌਜਿਟਿਵਿਟੀ ਚਾਰੋਂ ਤਰਫ ਨਜ਼ਰ ਆ ਰਹੀ ਹੈ।  ਅੱਜ ਭਾਰਤ Semi - conductor Mission ,  Deep Ocean Mission ,  National Green Hydrogen Mission ,  National Quantum Mission ਅਤੇ AI mission ‘ਤੇ ਇਸ ਲਈ ਕੰਮ ਕਰ ਰਿਹਾ ਹੈ  ਤਾਂਕਿ ਆਉਣ ਵਾਲੇ ਅਨੇਕ ਦਹਾਕਿਆਂ ਤੱਕ ਭਾਰਤ ਬਹੁਤ ਅੱਗੇ ਰਹੇ। ਭਾਰਤ ਆਉਣ ਵਾਲੇ ਕੁਝ ਸਾਲਾਂ ਵਿੱਚ ਆਪਣਾ ਸਪੇਸ ਸਟੇਸ਼ਨ ਸਥਾਪਿਤ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਅਤੇ ਉਹ ਦਿਨ ਦੂਰ ਨਹੀਂ  ਜਦੋਂ ਤੁਸੀਂ ਭਾਰਤ ਦੇ ਐਸਟ੍ਰੋਨੌਟਸ ਨੂੰ ਮੇਡ ਇਨ ਇੰਡੀਆ ਗਗਨਯਾਨ ਤੋਂ ਪੁਲਾੜ ਵਿੱਚ ਜਾਂਦੇ ਹੋਏ ਦੇਖੋਗੇ।

 

ਸਾਥੀਓ,

ਭਾਰਤ ਦਾ ਪੂਰਾ ਫੋਕਸ ਅੱਜ ਕੁਆਲਿਟੀ ਮੈਨੂਫੈਕਚਰਿੰਗ ਅਤੇ ਕੁਆਲਿਟੀ ਮੈਨਪਾਵਰ ‘ਤੇ ਹੈ।  ਇਹ ਦੋ ਅਜਿਹੀਆਂ ਚੀਜਾਂ ਹਨ  ਜੋ ਗਲੋਬਲ ਸਪਲਾਈ ਚੇਨ ਲਈ ਬਹੁਤ ਜ਼ਰੂਰੀ ਹੈ। ਹਾਲ ਵਿੱਚ ਜੋ ਬਜਟ ਆਇਆ ਹੈ  ਉਸ ਵਿੱਚ ਅਸੀਂ ਆਪਣੇ ਯੂਥ ਦੀ ਸਕਿਲਿੰਗ ਅਤੇ ਜੌਬ ਕ੍ਰਿਏਸ਼ਨ ‘ਤੇ ਬਹੁਤ ਜ਼ੋਰ ਦਿੱਤਾ ਹੈ।  ਇੱਥੇ ਬਹੁਤ ਵੱਡੀ ਸੰਖਿਆ ਵਿੱਚ ਸਾਡੇ ਨੌਜਵਾਨ ਪੜ੍ਹਾਈ ਲਈ ਆਏ ਹਨ।  ਅਸੀਂ ਭਾਰਤ ਨੂੰ ਵੀ ਐਜੁਕੇਸ਼ਨ  ਰਿਸਰਚ ਅਤੇ ਇਨੋਵੇਸ਼ਨ ਦਾ ਇੱਕ ਬਹੁਤ ਵੱਡਾ ਸੈਂਟਰ ਬਣਾਉਣ ਵਿੱਚ ਜੁਟੇ ਹਨ।

ਸਾਥੀਓ,

ਟੈਕਨੋਲੋਜੀ ਹੋਵੇ,  ਮੈਡੀਕਲ ਕੇਅਰ ਹੋਵੇ, ਐਜੁਕੇਸ਼ਨ ਹੋਵੇ,  ਹਰ ਸੈਕਟਰ ਵਿੱਚ ਦੁਨੀਆ ਲਈ ਇੱਕ ਸਕਿੱਲਡ ਮੈਨਪਾਵਰ ਬਣਾਉਣ ਦਾ ਬੀੜਾ ਭਾਰਤ ਨੇ ਚੁੱਕਿਆ ਹੈ।  ਮੈਂ ਤੁਹਾਨੂੰ ਹੈਲਥ ਸੈਕਟਰ ਦਾ ਇੱਕ ਉਦਾਹਰਣ ਦੇਵਾਂਗਾ। ਪਿਛਲੇ 10 ਸਾਲਾਂ ਵਿੱਚ ਅਸੀਂ ਭਾਰਤ ਵਿੱਚ 300 ਤੋਂ ਜ਼ਿਆਦਾ ਨਵੇਂ ਮੈਡੀਕਲ ਕਾਲਜ ਬਣਾਏ ਹਨ। ਪਿਛਲੇ 10 ਸਾਲ ਵਿੱਚ ਭਾਰਤ ਵਿੱਚ ਮੈਡੀਕਲ ਸੀਟ੍ਸ ਵਧਕੇ ਹੁਣ ਦੁਗਣੀਆਂ ਹੋ ਚੁੱਕੀਆਂ ਹਨ  10 ਸਾਲ ਵਿੱਚ ਡਬਲ। ਇਨ੍ਹਾਂ 10 ਸਾਲਾਂ ਵਿੱਚ ਅਸੀਂ ਆਪਣੇ ਮੈਡੀਕਲ ਸਿਸਟਮ ਵਿੱਚ 75 thousand ਨਵੀਆਂ ਸੀਟਾਂ ਜੋੜੀਆਂ ਹਨ।  ਹੁਣ ਆਉਣ ਵਾਲੇ 5 ਸਾਲਾਂ ਵਿੱਚ ਅਸੀਂ  ਮੈਡੀਕਲ ਦੀ 75 thousand ਨਵੀਆਂ ਸੀਟਾਂ ਹੋਰ ਜੋੜਨ ਦਾ ਟੀਚਾ ਲੈ ਕੇ ਚਲ ਰਹੇ ਹਨ। ਇਸ ਨਾਲ ਕੁਆਲਿਟੀ ਹੈਲਥ ਸਰਵਿਸ ਪ੍ਰੋਵਾਈਡਰ  ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ ।  ਅਤੇ ਸਾਡਾ ਤਾਂ ਦੁਨੀਆ ਨੂੰ ਇੱਕ ਹੀ ਸੰਦੇਸ਼ ਹੈ  ਉਹ ਦਿਨ ਦੂਰ ਨਹੀਂ ਅਸੀਂ ਕਹਾਂਗੇ heel in India .  ਹੁਣ ਅਸੀਂ ਤਿਆਰੀ ਕਰ ਰਹੇ ਹਨ।

ਸਾਥੀਓ,

ਇਨੋਵੇਸ਼ਨ ਅਤੇ ਯੂਥ,  ਭਾਰਤ ਅਤੇ ਪੋਲੈਂਡ ਦੋਨਾਂ ਹੀ ਦੇਸ਼ਾਂ  ਦੇ ਵਿਕਾਸ ਨੂੰ ਊਰਜਾ ਦੇਣ ਵਾਲੇ ਹਨ।  ਅੱਜ ਮੈਂ ਇੱਕ ਵੱਡੀ ਖੁਸ਼ਖਬਰੀ ਲੈ ਕੇ ਤੁਹਾਡੇ ਵਿੱਚ ਆਇਆ ਹਾਂ।  ਭਾਰਤ ਅਤੇ ਪੋਲੈਂਡ ,ਦੋਨਾਂ ਦੇਸ਼ਾਂ ਨੇ ਆਪਸ ਵਿੱਚ ਇੱਕ Social Security Agreement ‘ਤੇ ਸਹਿਮਤੀ ਬਣਾ ਲਈ ਹੈ। ਜਿਸ ਦਾ ਲਾਭ ਤੁਹਾਡੇ ਜਿਹੇ ਸਭ ਸਾਥੀਆਂ ਨੂੰ ਹੋਣ ਵਾਲਾ ਹੈ।

ਸਾਥੀਓ,

ਭਾਰਤ ਦਾ wisdom global ਹੈ,  ਭਾਰਤ ਦਾ vision global ਹੈ,  ਭਾਰਤ ਦਾ culture global ਹੈ,  care ਅਤੇ compassion global ਹੈ।  ਸਾਡੇ ਪੂਰਵਜਾਂ ਨੇ ਸਾਨੂੰ ਵਸੁਧੈਵ ਕੁਟੁੰਬਕਮ ਦਾ ਮੰਤਰ ਦਿੱਤਾ ਹੈ।  ਅਸੀਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਿਆ ਹੈ। ਅਤੇ ਇਹੀ ਅੱਜ ਭਾਰਤ ਦੀ ਨੀਤੀ ਅਤੇ ਫੈਸਲਿਆਂ ਵਿੱਚ ਨਜ਼ਰ ਆਉਂਦਾ ਹੈ।  ਜੀ-20  ਦੇ ਸਮੇਂ ਭਾਰਤ ਨੇ ਐਲਾਨ ਕੀਤਾ- One Earth,  One Family ਅਤੇ One Future,  ਇਸ ਭਾਵਨਾ ਵਿੱਚ 21ਵੀਂ ਸਦੀ ਦੀ ਦੁਨੀਆ  ਦੇ ਬਿਹਤਰ ਭਵਿੱਖ ਦੀ ਗਰੰਟੀ ਹੈ। ਭਾਰਤ,  One Sun,  One World,  One Grid,   ਦੇ ਕਾਂਸੇਪਟ ਨਾਲ ਦੁਨੀਆ ਨੂੰ ਜੋੜਨਾ ਚਾਹੁੰਦਾ ਹੈ। ਇਹ ਭਾਰਤ ਹੀ ਹੈ-ਜੋ One Earth, One Health ਨੂੰ ਸਵੱਸਥ ਦੁਨੀਆ ਦੀ ਗਰੰਟੀ ਮੰਨਦਾ ਹੈ।  One Health ਯਾਨੀ holistic well being ‘ਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ  ਜਿਸ ਵਿੱਚ ਸਾਡੇ animals ਹੋਣ,  ਪੇੜ-ਪੌਦੇ ਵੀ ਹੋਣ,  ਸਭ ਦੀ ਹੈਲਥ ‘ਤੇ ਧਿਆਨ ਦਿੱਤਾ ਜਾਵੇ।

ਅੱਜ ਜਿਸ ਤਰ੍ਹਾਂ ਦੀਆਂ ਸਥਿਤੀਆਂ ਅਸੀਂ ਦੇਖ ਰਹੇ ਹਨ  ਉਸ ਵਿੱਚ One Health ਦਾ ਸਿਧਾਂਤ ਹੋਰ ਜ਼ਰੂਰੀ ਹੋ ਗਿਆ ਹੈ। ਭਾਰਤ ਨੇ ਮਿਸ਼ਨ LiFE ਯਾਨੀ lifestyle for environment ਦਾ ਇੱਕ ਮਾਡਲ ਪੂਰੀ ਦੁਨੀਆ ਨੂੰ ਦਿੱਤਾ ਹੈ। ਤੁਸੀਂ ਭਾਰਤ ਵਿੱਚ ਚਲ ਰਹੇ ਇੱਕ ਵੱਡੇ ਅਭਿਆਨ ਬਾਰੇ ਜ਼ਰੂਰ ਸੁਣਿਆ ਹੋਵੇਗਾ।  ਇਹ ਅਭਿਆਨ ਹੈ- ਇੱਕ ਪੇੜ ਮਾਂ ਕੇ ਨਾਮ।  ਕਰੋੜਾਂ ਭਾਰਤਵਾਸੀ ਅੱਜ  ਆਪਣੀ ਜਨਮਦਾਤਾ ਮਾਂ ਦੇ ਨਾਮ ‘ਤੇ ਰੁੱਖ ਲਗਾ ਰਹੇ ਹਨ ਅਤੇ ਇਸ ਨਾਲ ਧਰਤੀ ਮਾਂ ਦੀ ਵੀ ਰੱਖਿਆ ਹੋ ਰਹੀ ਹੈ।

 

ਸਾਥੀਓ,

Economy ਅਤੇ ecology ਵਿੱਚ ਬੈਲੇਂਸ ਅੱਜ ਭਾਰਤ ਦੀ ਪ੍ਰਾਥਮਿਕਤਾ ਹੈ।  ਇਹ ਭਾਰਤ ਹੀ ਹੈ  ਜੋ ਡਿਵੈਲਪਡ ਨੈਸ਼ਨ ਅਤੇ Net zero ਨੈਸ਼ਨ ,  ਇਹ ਦੋਨੋਂ ਸੰਕਲਪ ਇਕੱਠੇ ਲੈ ਕੇ ਅੱਗੇ ਵਧ ਰਿਹਾ ਹੈ।  ਭਾਰਤ ਗ੍ਰੀਨ ਫਿਊਚਰ ਲਈ 360 ਡਿਗਰੀ ਅਪ੍ਰੋਚ ‘ਤੇ ਕੰਮ ਕਰ ਰਿਹਾ ਹੈ। ਗ੍ਰੀਨ ਮੋਬਿਲਿਟੀ ਇਸ ਦਾ ਇੱਕ ਵੱਡਾ ਉਦਾਹਰਣ ਹੈ। ਅਸੀਂ ਪੈਟਰੋਲ ਵਿੱਚ 20 ਪਰਸੈਂਟ ਈਥਾਨੌਲ ਬਲੇਂਡਿੰਗ  ਦੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਹਨ।  ਭਾਰਤ ਅੱਜ ਤੇਜ਼ ਗਤੀ ਨਾਲ ਇਲੈਕਟ੍ਰਿਕ ਮੋਬਿਲਿਟੀ ਦਾ ਵਿਸਤਾਰ ਕਰ ਰਿਹਾ ਹੈ।  ਅੱਜ ਭਾਰਤ ਵਿੱਚ ਇਲੈਕਟ੍ਰਿਕ ਵ੍ਹੀਕਲ ਦੀ ਸੇਲ ਹਰ ਸਾਲ ਤੇਜ਼ੀ ਨਾਲ ਵਧ ਰਹੀ ਹੈ।  ਪਿਛਲੇ ਸਾਲ  EVs ਦੀ ਵਿਕਰੀ ਵਿੱਚ 40 ਪਰਸੈਂਟ ਤੋਂ ਜ਼ਿਆਦਾ ਦੀ ਗ੍ਰੌਥ ਹੋਈ ਹੈ।  ਉਹ ਦਿਨ ਦੂਰ ਨਹੀਂ ਜਦੋਂ ਭਾਰਤ,  EV ਮੈਨੂਫੈਕਚਰਿੰਗ  ਅਤੇ ਇਨੋਵੇਸ਼ਨ ਦਾ ਗਲੋਬਲ ਸੈਂਟਰ ਬਣੇਗਾ।  ਆਉਣ ਵਾਲੇ ਸਮੇਂ ਵਿੱਚ ਤੁਸੀਂ ਭਾਰਤ ਨੂੰ ਗ੍ਰੀਨ ਹਾਈਡ੍ਰੌਜਨ  ਦੇ ਵੀ ਵੱਡੇ ਗਲੋਬਲ ਹਬ  ਦੇ ਰੂਪ ਵਿੱਚ ਦੇਖਣ ਵਾਲੇ ਹਨ ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ new technology ਅਤੇ clean energy ਜਿਹੇ ਖੇਤਰਾਂ ਵਿੱਚ ਭਾਰਤ ਅਤੇ ਪੋਲੈਂਡ  ਦਰਮਿਆਨ ਪਾਰਟਨਰਸ਼ਿਪ ਲਗਾਤਾਰ ਵਧ ਰਹੀ ਹੈ।  ਬਹੁਤ ਸਾਰੀਆਂ ਭਾਰਤੀ ਕੰਪਨੀਆਂ ਨੇ ਇੱਥੇ ਇਨਵੈਸਟ ਕੀਤਾ ਹੈ, ਜੌਬਸ ਕ੍ਰਿਏਟ ਕੀਤੀਆਂ ਹਨ।  ਪੋਲੈਂਡ ਦੀਆਂ ਅਨੇਕ ਕੰਪਨੀਆਂ ਨੇ ਭਾਰਤ ਵਿੱਚ ਮੌਕੇ ਬਣਾਏ ਹਨ। ਕੱਲ੍ਹ ਮੇਰੀ ਮੁਲਾਕਾਤ,  ਰਾਸ਼ਟਰਪਤੀ ਡੂਡਾ ਜੀ  ਅਤੇ ਪ੍ਰਧਾਨ ਮੰਤਰੀ ਟੁਸਕ ਜੀ  ਨਾਲ ਵੀ ਹੋਣ ਵਾਲੀ ਹੈ। ਇਨ੍ਹਾਂ ਮੁਲਾਕਾਤਾਂ ਨਾਲ ਭਾਰਤ-ਪੋਲੈਂਡ ਦੀ ਸ਼ਾਨਦਾਰ ਸਾਂਝੇਦਾਰੀ ਅਤੇ ਮਜ਼ਬੂਤ ਹੋਣ ਵਾਲੀ ਹੈ।  ਪ੍ਰਧਾਨ ਮੰਤਰੀ ਟੁਸਕ ਤਾਂ ਭਾਰਤ  ਦੇ ਬਹੁਤ ਚੰਗੇ ਮਿੱਤਰ ਹਨ।  ਜਦੋਂ ਉਹ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਸਨ  ਤਦ ਵੀ ਮੇਰੀ ਕਈ ਵਾਰ ਉਨ੍ਹਾਂ ਨਾਲ ਮੁਲਾਕਾਤ ਹੋ ਚੁੱਕੀ ਹੈ।

ਸਾਥੀਓ,

ਅਜੋਕਾ ਭਾਰਤ,  ਇੱਕ ਸਵਰ, ਇੱਕ ਭਾਵ ਨਾਲ ਇੱਕ ਵਿਕਸਿਤ ਭਵਿੱਖ ਲਿਖਣ ਵਿੱਚ ਜੁਟਿਆ ਹੈ।  ਅੱਜ ਭਾਰਤ ਅਵਸਰਾਂ ਦੀ ਧਰਤੀ ਹੈ।  ਤੁਹਾਨੂੰ ਵੀ ਭਾਰਤ ਦੀ ਗ੍ਰੌਥ ਸਟੋਰੀ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨਾ ਹੈ। ਅਤੇ ਤੁਹਾਨੂੰ ਭਾਰਤ ਦੇ ਟੂਰਿਜ਼ਮ ਦਾ ਬ੍ਰੈਂਡ ਅੰਬੈਸਡਰ ਵੀ ਬਣਨਾ ਹੈ।  ਮਤਲਬ ਕੀ ਕਰਾਂਗੇ ?  ਸੋਸ਼ਲ ਮੀਡੀਆ ‘ਤੇ ਆਪਣੇ ਆਪ ਦੀ ਤਸਵੀਰ ਲਗਾਕੇ ਰੱਖਾਂਗੇ,  ਤਾਜ ਮਹਿਲ  ਦੇ ਸਾਹਮਣੇ ਬੈਠਾਂਗੇ।  ਬ੍ਰੈਂਡ ਅੰਬੈਸਡਰ ਦਾ ਮਤਲਬ ਹੈ ਕਿ ਤੁਹਾਨੂੰ ਹਰ ਸਾਲ ਹਰ ਇੱਕ ਨੂੰ ਘੱਟ ਤੋਂ ਘੱਟ ਪੰਜ ਪੋਲਿਸ਼ ਪਰਿਵਾਰਾਂ ਨੂੰ ਭਾਰਤ ਦੇਖਣ ਲਈ ਭੇਜਣਾ ਹੈ।  ਕਰਾਂਗੇ?  ਇੰਨਾ ਤਾਂ ਹੋਮਵਰਕ ਦੇਣਾ ਚਾਹੀਦਾ ਹੈ ਨਾ ਮੈਨੂੰ।  ਤੁਹਾਡਾ ਹਰ ਪ੍ਰਯਾਸ,  ਤੁਹਾਡੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿੱਚ ਮਦਦ ਕਰੇਗਾ।

ਸਾਥੀਓ,

ਇਕ ਵਾਰ ਫਿਰ, ਇੱਥੇ ਆਉਣ ਦੇ ਲਈ ਇਸ ਸ਼ਾਨਦਾਰ ਸੁਆਗਤ ਦੇ ਲਈ, ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Enclosures Along Kartavya Path For R-Day Parade Named After Indian Rivers

Media Coverage

Enclosures Along Kartavya Path For R-Day Parade Named After Indian Rivers
NM on the go

Nm on the go

Always be the first to hear from the PM. Get the App Now!
...
The Beating Retreat ceremony displays the strength of India’s rich military heritage: PM
January 29, 2026
Prime Minister shares Sanskrit Subhashitam emphasising on wisdom and honour in victory

The Prime Minister, Shri Narendra Modi, said that the Beating Retreat ceremony symbolizes the conclusion of the Republic Day celebrations, and displays the strength of India’s rich military heritage. "We are extremely proud of our armed forces who are dedicated to the defence of the country" Shri Modi added.

The Prime Minister, Shri Narendra Modi,also shared a Sanskrit Subhashitam emphasising on wisdom and honour as a warrior marches to victory.

"एको बहूनामसि मन्य ईडिता विशं विशं युद्धाय सं शिशाधि।

अकृत्तरुक्त्वया युजा वयं द्युमन्तं घोषं विजयाय कृण्मसि॥"

The Subhashitam conveys that, Oh, brave warrior! your anger should be guided by wisdom. You are a hero among the thousands. Teach your people to govern and to fight with honour. We want to cheer alongside you as we march to victory!

The Prime Minister wrote on X;

“आज शाम बीटिंग रिट्रीट का आयोजन होगा। यह गणतंत्र दिवस समारोहों के समापन का प्रतीक है। इसमें भारत की समृद्ध सैन्य विरासत की शक्ति दिखाई देगी। देश की रक्षा में समर्पित अपने सशस्त्र बलों पर हमें अत्यंत गर्व है।

एको बहूनामसि मन्य ईडिता विशं विशं युद्धाय सं शिशाधि।

अकृत्तरुक्त्वया युजा वयं द्युमन्तं घोषं विजयाय कृण्मसि॥"