1.25 ਲੱਖ ਤੋਂ ਵੱਧ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕੀਤੇ
ਪੀਐੱਮ ਕਿਸਾਨ ਦੇ ਤਹਿਤ ਲਗਭਗ 17,000 ਕਰੋੜ ਰੁਪਏ ਦੀ 14ਵੀਂ ਕਿਸ਼ਤ ਦੀ ਰਾਸ਼ੀ ਜਾਰੀ ਕੀਤੀ
ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ) 'ਤੇ 1600 ਕਿਸਾਨ ਉਤਪਾਦਕ ਸੰਗਠਨਾਂ ਦੀ ਔਨ-ਬੋਰਡਿੰਗ ਲਾਂਚ ਕੀਤੀ
ਯੂਰੀਆ ਗੋਲਡ - ਸਲਫਰ ਕੋਟੇਡ ਯੂਰੀਆ ਲਾਂਚ ਕੀਤਾ
5 ਨਵੇਂ ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਅਤੇ 7 ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ
"ਕੇਂਦਰ ਸਰਕਾਰ ਕਿਸਾਨਾਂ ਦੀਆਂ ਦੁਖ-ਦਰਦ ਅਤੇ ਜ਼ਰੂਰਤਾਂ ਨੂੰ ਸਮਝਦੀ ਹੈ"
“ਸਰਕਾਰ ਸਾਡੇ ਕਿਸਾਨਾਂ ਨੂੰ ਯੂਰੀਆ ਦੀਆਂ ਕੀਮਤਾਂ ਤੋਂ ਪਰੇਸ਼ਾਨ ਨਹੀਂ ਹੋਣ ਦੇਵੇਗੀ। ਜਦੋਂ ਕਿਸਾਨ ਯੂਰੀਆ ਖਰੀਦਣ ਜਾਂਦਾ ਹੈ ਤਾਂ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੋਦੀ ਦੀ ਗਰੰਟੀ ਹੈ"
"ਵਿਕਸਿਤ ਪਿੰਡਾਂ ਨਾਲ ਹੀ ਭਾਰਤ ਵਿਕਸਿਤ ਹੋ ਸਕਦਾ ਹੈ"
"ਰਾਜਸਥਾਨ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਬਣਾਉਣਾ ਸਾਡੀ ਪ੍ਰਾਥਮਿਕਤਾ ਹੈ"
"ਅਸੀਂ ਸਾਰੇ ਰਾਜਸਥਾਨ ਦੇ ਗੌਰਵ ਅਤੇ ਵਿਰਾਸਤ ਨੂੰ ਪੂਰੀ ਦੁਨੀਆ ਵਿੱਚ ਇੱਕ ਨਵੀਂ ਪਹਿਚਾਣ ਦੇਵਾਂਗੇ"

ਰਾਜਸਥਾਨ ਦੇ ਰਾਜਪਾਲ ਸ਼੍ਰੀਮਾਨ ਕਲਰਾਜ ਮਿਸ਼ਰ ਜੀ, ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਜੀ ਤੋਮਰ, ਹੋਰ ਸਾਰੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਗਣ,  ਵਿਧਾਇਕ ਗਣ ਅਤੇ ਹੋਰ ਸਾਰੇ ਮਹਾਨੁਭਾਵ, ਅਤੇ ਅੱਜ ਇਸ ਕਾਰਜਕ੍ਰਮ ਵਿੱਚ ਦੇਸ਼  ਦੇ ਲੱਖਾਂ ਸਥਾਨਾਂ ‘ਤੇ ਕਰੋੜਾਂ ਕਿਸਾਨ ਸਾਡੇ ਨਾਲ ਜੁੜੇ ਹਨ।  ਮੈਂ ਰਾਜਸਥਾਨ ਦੀ ਧਰਤੀ ਤੋਂ ਦੇਸ਼ ਦੇ ਉਨ੍ਹਾਂ ਕਰੋੜਾਂ ਕਿਸਾਨਾਂ ਨੂੰ ਵੀ ਨਮਨ ਕਰਦਾ ਹਾਂ।  ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈ-ਭੈਣ ਵੀ ਅੱਜ ਇਸ ਮਹੱਤਵਪੂਰਨ ਕਾਰਜਕ੍ਰਮ ਦੀ ਸ਼ੋਭਾ ਵਧਾ ਰਹੇ ਹਨ।    

ਖਾਟੂ ਸ਼ਿਆਮ ਜੀ (खाटू श्याम जी) ਦੀ ਇਹ ਧਰਤੀ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਭਰੋਸਾ ਦਿੰਦੀ ਹੈ,  ਇੱਕ ਉਮੀਦ ਦਿੰਦੀ ਹੈ। ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਵੀਰਾਂ ਦੀ ਭੂਮੀ ਸ਼ੇਖਾਵਾਟੀ ਤੋਂ, ਦੇਸ਼ ਦੇ ਲਈ ਅਨੇਕ ਵਿਕਾਸ ਪਰਿਯੋਜਨਾਵਾਂ ਨੂੰ ਸ਼ੁਰੂ ਕਰਨ ਦਾ ਅਵਸਰ ਮਿਲਿਆ ਹੈ। ਅੱਜ ਇੱਥੋਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਗਭਗ 18 ਹਜ਼ਾਰ ਕਰੋੜ ਰੁਪਏ ਭੇਜੇ ਗਏ ਹਨ। ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਏ ਹਨ। 

ਅੱਜ ਦੇਸ਼ ਵਿੱਚ ਸਵਾ ਲੱਖ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਅਤੇ ਬਲਾਕ ਲੈਵਲ ‘ਤੇ ਬਣੇ ਇਨ੍ਹਾਂ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਨਾਲ ਕਰੋੜਾਂ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਅੱਜ ਡੇਢ ਹਜ਼ਾਰ ਤੋਂ ਜ਼ਿਆਦਾ FPO  ਦੇ ਲਈ,  ਸਾਡੇ ਕਿਸਾਨਾਂ ਦੇ ਲਈ ‘ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ’ ਯਾਨੀ ONDC ਦਾ ਲੋਕਅਰਪਣ ਵੀ ਹੋਇਆ ਹੈ। ਇਸ ਨਾਲ ਦੇਸ਼ ਦੇ ਕਿਸੇ ਵੀ ਕੋਣੇ ਵਿੱਚ ਬੈਠੇ ਕਿਸਾਨ ਲਈ ਆਪਣੀ ਉਪਜ ਬਜ਼ਾਰ ਤੱਕ ਪੰਹੁਚਾਉਣਾ ਹੋਰ ਅਸਾਨ ਹੋ ਜਾਵੇਗਾ। 

ਅੱਜ ਹੀ ਦੇਸ਼ ਦੇ ਕਿਸਾਨਾਂ ਦੇ ਲਈ ਇੱਕ ਨਵਾਂ ‘ਯੂਰੀਆ ਗੋਲਡ’ ਵੀ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਦੇ ਇਲਾਵਾ ਰਾਜਸਥਾਨ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਨਵੇਂ ਮੈਡੀਕਲ ਕਾਲਜ ਅਤੇ ਏਕਲਵਯ ਮਾਡਲ ਸਕੂਲ ਦਾ ਉਪਹਾਰ ਵੀ ਮਿਲਿਆ ਹੈ। ਮੈਂ ਦੇਸ਼ ਦੇ ਲੋਕਾਂ ਨੂੰ,  ਰਾਜਸਥਾਨ ਦੇ ਲੋਕਾਂ ਨੂੰ ਅਤੇ ਖਾਸ ਕਰਕੇ  ਮੇਰੇ ਕਿਸਾਨ ਭਾਈ-ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ,  ਬਹੁਤ ਵਧਾਈ ਦਿੰਦਾ ਹਾਂ। 

ਸਾਥੀਓ, 

ਰਾਜਸਥਾਨ ਵਿੱਚ ਸੀਕਰ ਅਤੇ ਸ਼ੇਖਾਵਾਟੀ ਦਾ ਇਹ ਹਿੱਸਾ ਇੱਕ ਪ੍ਰਕਾਰ ਨਾਲ ਕਿਸਾਨਾਂ ਦਾ ਗੜ੍ਹ ਹੈ।  ਇੱਥੋਂ ਦੇ ਕਿਸਾਨਾਂ ਨੇ ਹਮੇਸ਼ਾ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਦੀ ਮਿਹਨਤ ਦੇ ਅੱਗੇ ਕੁਝ ਵੀ ਮੁਸ਼ਕਿਲ ਨਹੀਂ ਹੈ।  ਪਾਣੀ ਦੀ ਕਮੀ ਦੇ ਬਾਵਜੂਦ ਇੱਥੇ ਕਿਸਾਨਾਂ ਨੇ ਧਰਤੀ ਤੋਂ ਭਰਪੂਰ ਫਸਲ ਲੈ ਕੇ ਦਿਖਾਈ ਹੈ।  ਕਿਸਾਨ ਦੀ ਸਮਰੱਥਾ,  ਕਿਸਾਨ ਦੀ ਮਿਹਨਤ,  ਮਿੱਟੀ ਤੋਂ ਵੀ ਸੋਨਾ ਕੱਢ ਦਿੰਦੀ ਹੈ। ਅਤੇ ਇਸ ਲਈ  ਸਾਡੀ ਸਰਕਾਰ ਦੇਸ਼ ਦੇ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ। 

 

ਸਾਥੀਓ, 

ਆਜ਼ਾਦੀ ਦੇ ਇਤਨੇ ਦਹਾਕੇ ਬਾਅਦ ਅੱਜ ਦੇਸ਼ ਵਿੱਚ ਐਸੀ ਸਰਕਾਰ ਆਈ ਹੈ ਜੋ ਕਿਸਾਨ ਦਾ ਦੁਖ-ਦਰਦ ਸਮਝਦੀ ਹੈ,  ਕਿਸਾਨ ਦੀ ਚਿੰਤਾ ਸਮਝਦੀ ਹੈ। ਇਸ ਲਈ  ਬੀਤੇ ਨੌਂ ਵਰ੍ਹਿਆਂ ਵਿੱਚ ਭਾਰਤ ਸਰਕਾਰ ਦੁਆਰਾ ਲਗਾਤਾਰ ਕਿਸਾਨ ਹਿਤ ਵਿੱਚ ਫ਼ੈਸਲੇ ਲਏ ਗਏ ਹਨ। ਅਸੀਂ ਬੀਜ ਤੋਂ ਬਜ਼ਾਰ ਤੱਕ ਕਿਸਾਨਾਂ ਦੇ ਲਈ ਨਵੀਆਂ ਵਿਵਸਥਾਵਾਂ ਦਾ ਨਿਰਮਾਣ ਕੀਤਾ ਹੈ ।  ਮੈਨੂੰ ਯਾਦ ਹੈ ,  ਇੱਥੇ ਰਾਜਸਥਾਨ  ਦੇ ਸੂਰਤਗੜ੍ਹ ਤੋਂ ਹੀ ਅਸੀਂ 2015 ਵਿੱਚ ਸੌਇਲ ਹੈਲਥ ਕਾਰਡ (ਭੂਮੀ ਸਿਹਤ ਕਾਰਡ) ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਮਾਧਿਅਮ ਨਾਲ ਅਸੀਂ ਦੇਸ਼ ਦੇ ਕਿਸਾਨਾਂ ਨੂੰ ਕਰੋੜਾਂ ਸੌਇਲ ਹੈਲਥ ਕਾਰਡ ਦਿੱਤੇ।  ਇਨ੍ਹਾਂ ਕਾਰਡਾਂ ਦੀ ਵਜ੍ਹਾ ਨਾਲ ਅੱਜ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਾਰੇ ਪਤਾ ਚਲ ਰਿਹਾ ਹੈ,  ਉਹ ਉਸੇ ਹਿਸਾਬ ਨਾਲ ਖਾਦ ਦਾ ਇਸਤੇਮਾਲ ਕਰ ਰਹੇ ਹਨ। 

ਮੈਨੂੰ ਖੁਸ਼ੀ ਹੈ ਕਿ ਅੱਜ ਫਿਰ ਰਾਜਸਥਾਨ ਦੀ ਧਰਤੀ ਤੋਂ ਕਿਸਾਨਾਂ ਦੇ ਲਈ ਇੱਕ ਹੋਰ ਬੜੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਦੇਸ਼ ਭਰ ਵਿੱਚ ਸਵਾ ਲੱਖ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ। ਇਹ ਸਾਰੇ ਕੇਂਦਰ ਸੱਚੇ ਅਰਥਾਂ ਵਿੱਚ ਕਿਸਾਨਾਂ ਦੀ ਸਮ੍ਰਿੱਧੀ ਦਾ ਮਾਰਗ ਪੱਧਰਾ ਕਰਨਗੇ। ਇਹ ਇੱਕ ਤਰ੍ਹਾਂ ਨਾਲ ਕਿਸਾਨਾਂ ਲਈ ਵੰਨ ਸਟੌਪ ਸੈਂਟਰ ਹਨ। 

ਆਪ (ਤੁਸੀਂ) ਕਿਸਾਨ ਭਾਈ-ਭੈਣਾਂ ਨੂੰ ਅਕਸਰ ਖੇਤੀ ਨਾਲ ਜੁੜੇ ਸਮਾਨ ਦੇ ਲਈ,  ਦੂਸਰੀਆਂ ਜ਼ਰੂਰਤਾਂ ਦੇ ਲਈ ਅਲੱਗ-ਅਲੱਗ ਜਗ੍ਹਾਂ ‘ਤੇ ਜਾਣਾ ਪੈਂਦਾ ਹੈ। ਹੁਣ ਤੁਹਾਨੂੰ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ, ਕਿਸਾਨਾਂ ਨੂੰ ਉੱਥੋਂ ਬੀਜ ਵੀ ਮਿਲੇਗਾ ਅਤੇ ਖਾਦ ਵੀ ਮਿਲੇਗਾ। ਇਸ ਦੇ ਇਲਾਵਾ ਖੇਤੀ ਨਾਲ ਜੁੜੇ ਔਜ਼ਾਰਾਂ ਅਤੇ ਦੂਸਰੀਆਂ ਮਸ਼ੀਨਾਂ ਭੀ ਇਸ ਕੇਂਦਰ ‘ਤੇ ਮਿਲਿਆ ਕਰਨਗੀਆਂ। ਇਹ ਸੈਂਟਰ ਖੇਤੀ ਨਾਲ ਜੁੜੀ ਹਰ ਆਧੁਨਿਕ ਜਾਣਕਾਰੀ ਕਿਸਾਨਾਂ ਨੂੰ ਦੇਣਗੇ।  ਮੈਂ ਦੇਖਿਆ ਹੈ ਕਿ ਮੇਰੇ ਕਿਸਾਨ ਭਾਈ-ਭੈਣਾਂ ਨੂੰ ਕਈ ਵਾਰ ਯੋਜਨਾ ਦੀ ਸਹੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਨਾਲ ਭੀ ਮੇਰੇ ਕਿਸਾਨ ਭਾਈ-ਭੈਣਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਹੁਣ ਕਿਸਾਨਾਂ ਨੂੰ ਹਰ ਯੋਜਨਾ ਦੀ ਸਮੇਂ ’ਤੇ ਜਾਣਕਾਰੀ ਦਾ ਵੀ ਜ਼ਰੀਆ ਬਣਨਗੇ। 

ਅਤੇ ਸਾਥੀਓ, 

ਇਹ ਤਾਂ ਹਾਲੇ ਸ਼ੁਰੂਆਤ ਹੈ। ਅਤੇ ਮੈਂ ਮੇਰੇ ਕਿਸਾਨ ਭਾਈਆਂ ਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਤੁਸੀਂ ਵੀ ਇਹ ਆਦਤ ਪਾਓ,  ਭਲੇ ਹੀ ਤੁਹਾਨੂੰ ਕਿਸਾਨੀ ਤੋਂ ਲੈ ਕੇ ਕੋਈ ਚੀਜ਼ ਖਰੀਦਣੀ ਨਹੀਂ ਹੈ,  ਲੇਕਿਨ ਅਗਰ ਆਪ (ਤੁਸੀਂ) ਬਜ਼ਾਰ ਵਿੱਚ ਗਏ ਹੋ, ਉਸ ਨਗਰ ਵਿੱਚ ਅਗਰ ਕਿਸਾਨ ਸਮ੍ਰਿੱਧੀ ਕੇਂਦਰ ਹੈ,  ਕੁਝ ਵੀ ਨਹੀਂ ਖਰੀਦਣਾ ਹੈ ਤਾਂ ਵੀ ਉੱਥੇ ਚੱਕਰ ਕੱਟੋ।  ਕੀ ਚਲ ਰਿਹਾ ਹੈ ਜਰਾ ਦੇਖੋ। ਤੁਸੀਂ ਦੇਖਿਆ ਹੋਵੇਗਾ ਸਾਡੀਆਂ ਮਾਤਾਵਾਂ-ਭੈਣਾਂ ਸਬਜ਼ੀ ਲੈਣ ਜਾਂਦੀਆਂ ਹਨ ਲੇਕਿਨ ਅਗਰ ਕਿਤੇ ਸਾੜ੍ਹੀ ਦੀ ਦੁਕਾਨ ਦਿਖਾਈ ਦਿੱਤੀ,  ਨਹੀਂ ਵੀ ਖਰੀਦਣਾ ਹੋਵੇਗਾ ਲੇਕਿਨ ਚੱਕਰ ਕੱਟਣਗੀਆਂ। ਨਵਾਂ ਕੀ ਆਇਆ ਹੈ,  ਵੈਰਾਇਟੀ ਕਿਹੜੀ ਆਈ ਹੈ,  ਜ਼ਰੂਰ ਦੇਖਣਗੀਆਂ।  ਮੇਰੇ ਕਿਸਾਨ ਭਾਈ-ਭੈਣ ਵੀ ਇਸੇ ਤਰ੍ਹਾਂ ਹੀ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਦਤ ਪਾਉਣ ਕਿ ਜਦੋਂ ਵੀ ਗਏ ਹੋ ਨਗਰ ਵਿੱਚ ਅਤੇ ਉੱਥੇ ਕਿਸਾਨ ਸਮ੍ਰਿੱਧੀ ਕੇਂਦਰ ਹੈ,  ਜ਼ਰੂਰ ਚੱਕਰ ਕੱਟਾਂਗੇ,  ਹਰ ਵੈਰਾਇਟੀ ‘ਤੇ ਨਜ਼ਰ  ਪਾਵਾਂਗੇ ,  ਕੀ ਨਵਾਂ ਆਇਆ ਹੈ ਕੀ ਨਹੀਂ ,  ਦੇਖਦੇ ਰਹਾਂਗੇ ।  ਤੁਸੀਂ ਦੇਖਿਓ ,  ਬਹੁਤ ਬੜਾ ਲਾਭ ਹੋਵੇਗਾ। ਸਾਥੀਓ,  ਇਸ ਸਾਲ ਦੇ ਅੰਤ ਤੱਕ ਦੇਸ਼ ਵਿੱਚ ਪੌਣੇ ਦੋ ਲੱਖ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਹੋਰ ਬਣਾਏ ਜਾਣਗੇ । 

 

ਸਾਥੀਓ, 

ਅੱਜ ਕੇਂਦਰ ਵਿੱਚ ਜੋ ਸਰਕਾਰ ਹੈ, ਉਹ ਕਿਸਾਨਾਂ ਦੇ ਖਰਚੇ ਘੱਟ ਕਰਨ ਦੇ ਲਈ,  ਉਨ੍ਹਾਂ  ਦੇ  ਖਰਚਿਆਂ ਵਿੱਚ ਹੱਥ ਵੰਡਾਉਣ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।  ਪੀਐੱਮ ਕਿਸਾਨ ਸਨਮਾਨ ਨਿਧੀ,  ਦੁਨੀਆ ਦੀ ਸਭ ਤੋਂ ਬੜੀ ਯੋਜਨਾ ਹੈ ਜਿਸ ਵਿੱਚ ਕਿਸਾਨਾਂ  ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। ਅੱਜ ਦੀ ਚੌਦ੍ਹਵੀਂ ਕਿਸ਼ਤ ਨੂੰ ਜੋੜ ਦੇਈਏ ਤਾਂ ਹੁਣ ਤੱਕ 2 ਲੱਖ 60 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਰੁਪਏ ਕਿਸਾਨਾਂ  ਦੇ ਬੈਂਕ ਖਾਤਿਆਂ  ਵਿੱਚ ਸਿੱਧੇ ਭੇਜੇ ਗਏ ਹਨ।  ਇਨ੍ਹਾਂ ਪੈਸਿਆਂ ਨੇ ਛੋਟੇ-ਛੋਟੇ ਅਨੇਕ ਖਰਚ ਨਿਪਟਾਉਣ ਵਿੱਚ ਕਿਸਾਨਾਂ ਦੀ ਬੜੀ ਮਦਦ ਕੀਤੀ ਹੈ। 

ਸਾਡੀ ਸਰਕਾਰ ਕਿਵੇਂ ਆਪਣੇ ਕਿਸਾਨ ਭਾਈਆਂ ਦੇ ਪੈਸੇ ਬਚਾ ਰਹੀ ਹੈ, ਇਸ ਦੀ ਇੱਕ ਉਦਾਹਰਣ ਯੂਰੀਆ ਦੀਆਂ ਕੀਮਤਾਂ ਭੀ ਹਨ। ਅਤੇ ਦੇਸ਼ ਭਰ ਦੇ ਕਿਸਾਨ ਮੈਨੂੰ ਸੁਣ ਰਹੇ ਹਨ,  ਮੇਰੀ ਬਾਤ ਨੂੰ ਧਿਆਨ ਨਾਲ ਸੁਣੋ। ਆਪ (ਤੁਸੀਂ) ਜਾਣਦੇ ਹੋ ਕੋਰੋਨਾ ਦੀ ਕਿਤਨੀ ਬੜੀ ਭਿਅੰਕਰ ਮਹਾਮਾਰੀ ਆਈ,  ਉਸ ਦੇ ਬਾਅਦ ਰੂਸ ਅਤੇ ਯੂਕ੍ਰੇਨ ਦਾ ਯੁੱਧ ਹੋ ਗਿਆ ਅਤੇ ਇਸ ਦੇ ਕਾਰਨ ਬਜ਼ਾਰ ਵਿੱਚ ਬਹੁਤ ਬੜੀ ਉਥਲ-ਪੁਥਲ ਹੋ ਗਈ।  ਖਾਸ ਕਰਕੇ ਫਰਟੀਲਾਇਜ਼ਰ  ਦੇ ਖੇਤਰ ਵਿੱਚ ਤਾਂ ਤੁਫਾਨ ਮਚ ਗਿਆ। ਲੇਕਿਨ ਇਸ ਦਾ ਅਸਰ ਸਾਡੀ ਸਰਕਾਰ ਨੇ ਕਿਸਾਨਾਂ ‘ਤੇ ਨਹੀਂ ਪੈਣ ਦਿੱਤਾ। 

ਮੈਂ ਦੇਸ਼ ਦੇ ਆਪਣੇ ਹਰ ਕਿਸਾਨ ਭਾਈ-ਭੈਣ ਨੂੰ ਖਾਦ ਕੀਮਤਾਂ ਦੀ ਇਹ ਸਚਾਈ ਦੱਸਣਾ ਚਾਹੁੰਦਾ ਹਾਂ।  ਅੱਜ ਭਾਰਤ ਵਿੱਚ ਯੂਰੀਆ ਦੀ ਜੋ ਬੋਰੀ ਅਸੀਂ ਕਿਸਾਨਾਂ ਨੂੰ ਦੋ ਸੌ ਛਿਆਹਠ ਰੁਪਏ ਵਿੱਚ ਦਿੰਦੇ ਹਾਂ ਉਤਨਾ ਹੀ ਯੂਰੀਆ ਸਾਡੇ ਪੜੌਸ ਵਿੱਚ ਪਾਕਿਸਤਾਨ  ਦੇ ਕਿਸਾਨਾਂ ਨੂੰ ਕਰੀਬ-ਕਰੀਬ ਅੱਠ ਸੌ ਰੁਪਏ ਵਿੱਚ ਉਹ ਬੋਰਾ ਮਿਲਦਾ ਹੈ। ਅੱਜ ਭਾਰਤ ਵਿੱਚ ਯੂਰੀਆ ਦੀ ਜੋ ਬੋਰੀ ਅਸੀਂ ਕਿਸਾਨਾਂ ਨੂੰ ਦੋ ਸੌ ਛਿਆਹਠ ਰੁਪਏ ਵਿੱਚ ਦਿੰਦੇ ਹਾਂ ਉਤਨਾ ਹੀ ਯੂਰੀਆ ਬੰਗਲਾਦੇਸ਼ ਦੇ ਕਿਸਾਨਾਂ ਨੂੰ ਉੱਥੋਂ ਦੇ ਬਜ਼ਾਰ ਵਿੱਚ ਸੱਤ ਸੌ ਵੀਹ ਰੁਪਏ ਵਿੱਚ ਮਿਲਦਾ ਹੈ।  

ਅੱਜ ਭਾਰਤ ਵਿੱਚ ਯੂਰੀਆ ਦੀ ਜੋ ਬੋਰੀ ਅਸੀਂ ਕਿਸਾਨਾਂ ਨੂੰ ਦੋ ਸੌ ਛਿਆਹਠ ਰੁਪਏ ਵਿੱਚ ਦਿੰਦੇ ਹਾਂ ਉਤਨੀ ਹੀ ਯੂਰੀਆ ਦੀ ਬੋਰੀ ਚੀਨ ਵਿੱਚ ਕਿਸਾਨਾਂ ਨੂੰ 2100 ਰੁਪਏ ਵਿੱਚ ਮਿਲਦੀ ਹੈ। ਅਤੇ ਆਪ (ਤੁਸੀਂ) ਜਾਣਦੇ ਹੋ,  ਅਮਰੀਕਾ ਵਿੱਚ ਯੂਰੀਆ ਦੀ ਇਹੀ ਬੋਰੀ ਅੱਜਕੱਲ੍ਹ ਕਿਤਨੇ ਰੁਪਏ ਵਿੱਚ ਮਿਲ ਰਹੀ ਹੈ?  ਯੂਰੀਆ ਦੀ ਜਿਸ ਬੋਰੀ ਦੇ ਲਈ ਤੁਸੀਂ ਤਿੰਨ ਸੌ ਰੁਪਏ ਤੋਂ ਵੀ ਘੱਟ ਦਿੰਦੇ ਹੋ ਉਸੇ ਬੋਰੀ ਦੇ ਲਈ ਅਮਰੀਕਾ ਦੇ ਕਿਸਾਨਾਂ ਨੂੰ ਤਿੰਨ ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਕਰਨੇ ਪੈਂਦੇ ਹਨ।  ਕਿੱਥੇ ਤਿੰਨ ਸੌ ਅਤੇ ਕਿੱਥੇ ਤਿੰਨ ਹਜ਼ਾਰ । 

ਸਾਡੀ ਸਰਕਾਰ,  ਯੂਰੀਆ ਦੀਆਂ ਕੀਮਤਾਂ ਦੀ ਵਜ੍ਹਾ ਨਾਲ ਭਾਰਤ ਦੇ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦੇਵੇਗੀ।  ਅਤੇ ਇਸ ਸਚਾਈ ਨੂੰ ਦੇਸ਼ ਦਾ ਕਿਸਾਨ ਦੇਖ ਰਿਹਾ ਹੈ,  ਹਰ ਦਿਨ ਅਨੁਭਵ ਕਰ ਰਿਹਾ ਹੈ।  ਜਦੋਂ ਯੂਰੀਆ ਖਰੀਦਣ ਜਾਂਦਾ ਹੈ ਨਾ ਤਾਂ ਉਸ ਨੂੰ  ਪੱਕਾ ਵਿਸ਼ਵਾਸ ਹੁੰਦਾ ਹੈ ਕਿ ਇਹ ਮੋਦੀ  ਦੀ ਗਰੰਟੀ ਹੈ। ਗਰੰਟੀ ਕਿਸ ਨੂੰ ਕਹਿੰਦੇ ਹਨ ਉਹ ਕਿਸਾਨ ਨੂੰ ਪੁੱਛੋਗੇ ਤਾਂ ਪਤਾ ਚਲੇਗਾ। 

ਸਾਥੀਓ, 

ਰਾਜਸਥਾਨ ਵਿੱਚ ਆਪ (ਤੁਸੀਂ) ਸਾਰੇ ਕਿਸਾਨ,  ਆਪਣੀ ਮਿਹਨਤ ਨਾਲ ਬਾਜਰਾ ਜਿਹੇ ਮੋਟੇ ਅਨਾਜ ਉਗਾਉਂਦੇ ਹੋ।  ਅਤੇ ਸਾਡੇ ਦੇਸ਼  ਦੇ ਅਲੱਗ-ਅਲੱਗ ਕੋਣੇ ਵਿੱਚ ਅਲੱਗ-ਅਲੱਗ ਪ੍ਰਕਾਰ ਨਾਲ ਮੋਟੇ ਅਨਾਜਾਂ ਦੀ ਖੇਤੀ ਹੁੰਦੀ ਰਹਿੰਦੀ ਹੈ।  ਹੁਣ ਸਾਡੀ ਸਰਕਾਰ ਨੇ ਮੋਟੇ ਅਨਾਜਾਂ ਦੇ ਲਈ ਸ਼੍ਰੀਅੰਨ ਦੀ ਉਸ ਨੂੰ ਪਹਿਚਾਣ ਦਿੱਤੀ ਹੈ ।  ਸ਼੍ਰੀਅੰਨ  ਦੇ ਨਾਮ ਨਾਲ ਸਾਰੇ ਮੋਟੇ ਅਨਾਜ ਪਹਿਚਾਣੇ ਜਾਣ,  ਸਾਡੀ ਸਰਕਾਰ,  ਭਾਰਤ ਦੇ ਮੋਟੇ ਅਨਾਜਾਂ-ਸ਼੍ਰੀਅੰਨ ਨੂੰ ਦੁਨੀਆ  ਦੇ ਬੜੇ-ਬੜੇ ਬਜ਼ਾਰਾਂ ਵਿੱਚ ਲੈ ਜਾ ਰਹੀ ਹੈ।  ਸਰਕਾਰ ਦੇ ਪ੍ਰਯਾਸਾਂ ਦੀ ਵਜ੍ਹਾ ਨਾਲ ਹੁਣ ਦੇਸ਼ ਵਿੱਚ ਸ਼੍ਰੀਅੰਨ ਦਾ ਉਤਪਾਦਨ ,  ਉਨ੍ਹਾਂ ਦੀ ਪ੍ਰੋਸੈੱਸਿੰਗ,  ਉਨ੍ਹਾਂ ਦਾ ਐਕਸਪੋਰਟ , ਸਭ ਕੁਝ ਵਧ ਰਿਹਾ ਹੈ।  ਅਤੇ ਮੈਨੂੰ ਪਿਛਲੇ ਦਿਨੀਂ ਅਮਰੀਕਾ ਵਿੱਚ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਬਾਇਡਨ ਦੇ ਸੱਦੇ ਵਿੱਚ ਭੋਜਨ ਲਈ ਜਾਣ ਦਾ ਅਵਸਰ ਆਇਆ। ਅਤੇ ਮੈਨੂੰ ਖੁਸ਼ੀ ਹੋਈ ਕਿ ਉਸ ਥਾਲੀ ਵਿੱਚ ਵੀ ਸਾਡੇ ਮੋਟੇ ਅਨਾਜ ਦੀ ਡਿਸ਼ ਸੀ। 

 

ਸਾਥੀਓ, 

ਇਹ ਜੋ ਪ੍ਰਯਾਸ ਚਲ ਰਹੇ ਹਨ ਇਸ ਦਾ ਬਹੁਤ ਬੜਾ ਲਾਭ ਸਾਡੇ ਦੇਸ਼  ਦੇ, ਸਾਡੇ ਰਾਜਸਥਾਨ  ਦੇ ਉਨ੍ਹਾਂ ਛੋਟੇ ਕਿਸਾਨਾਂ ਨੂੰ ਭੀ ਹੋ ਰਿਹਾ ਹੈ ਜੋ ਮੋਟੇ ਅਨਾਜ-ਸ਼੍ਰੀ ਅੰਨ ਦੀ ਖੇਤੀ ਕਰਦੇ ਹਨ।  ਅਜਿਹੇ ਕਿਤਨੇ ਹੀ ਕੰਮ ਅੱਜ ਦੇਸ਼ ਵਿੱਚ ਹੋ ਰਹੇ ਹਨ ਜਿਨ੍ਹਾਂ ਨਾਲ ਕਿਸਾਨਾਂ  ਦੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਆ ਰਿਹਾ ਹੈ। 

ਸਾਥੀਓ, 

ਭਾਰਤ ਦਾ ਵਿਕਾਸ ਤਦੇ ਹੋ ਸਕਦਾ ਹੈ,  ਜਦੋਂ ਭਾਰਤ  ਦੇ ਪਿੰਡਾਂ ਦਾ ਵਿਕਾਸ ਹੋਵੇ।  ਭਾਰਤ ਵਿਕਸਿਤ ਭੀ ਤਦੇ ਬਣ ਸਕਦਾ ਹੈ,  ਜਦੋਂ ਭਾਰਤ  ਦੇ ਪਿੰਡ ਵਿਕਸਿਤ ਹੋਣ।  ਇਸ ਲਈ ਅੱਜ ਸਾਡੀ ਸਰਕਾਰ ਭਾਰਤ ਦੇ ਪਿੰਡਾਂ ਵਿੱਚ ਹਰ ਉਹ ਸੁਵਿਧਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ, ਜੋ ਸ਼ਹਿਰਾਂ ਵਿੱਚ ਮਿਲਿਆ ਕਰਦੀ ਹੈ। ਆਪ (ਤੁਸੀਂ) ਸਭ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਦੇਸ਼ ਦੀ ਇੱਕ ਬੜੀ ਆਬਾਦੀ ਸਿਹਤ ਸੇਵਾਵਾਂ ਤੋਂ ਵੰਚਿਤ ਰਹਿੰਦੀ ਸੀ।  ਯਾਨੀ ,  ਕਰੋੜਾਂ ਕਰੋੜ ਲੋਕ ਹਮੇਸ਼ਾ ਕਿਸਮਤ ਦੇ ਭਰੋਸੇ ਆਪਣਾ ਜੀਵਨ ਦਾਅ ‘ਤੇ ਲਗਾ ਕੇ  ਜਿਊਂਦੇ ਸਨ।  ਇਹ ਮੰਨ  ਲਿਆ ਗਿਆ ਸੀ ਕਿ ਅੱਛੇ ਹਸਪਤਾਲ ਤਾਂ ਦਿੱਲੀ-ਜੈਪੁਰ ਵਿੱਚ,  ਜਾਂ ਬੜੇ ਸ਼ਹਿਰਾਂ ਵਿੱਚ ਹੀ ਹੁੰਦੇ ਹਨ।  ਅਸੀਂ ਇਸ ਸਥਿਤੀ ਨੂੰ ਵੀ ਬਦਲ ਰਹੇ ਹਾਂ। ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਨਵੇਂ ਏਮਸ ਖੁੱਲ੍ਹ ਰਹੇ ਹਨ,  ਨਵੇਂ ਮੈਡੀਕਲ ਕਾਲਜ ਖੁੱਲ੍ਹ ਰਹੇ ਹਨ।

ਸਾਡੇ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਅੱਜ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵਧ ਕੇ 700 ਦੇ ਪਾਰ ਹੋ ਗਈ ਹੈ। 8-9 ਸਾਲ ਪਹਿਲਾਂ ਰਾਜਸਥਾਨ ਵਿੱਚ ਭੀ ਕੇਵਲ 10 ਮੈਡੀਕਲ ਕਾਲਜ ਹੁੰਦੇ ਸਨ। ਅੱਜ ਰਾਜਸਥਾਨ ਵਿੱਚ ਭੀ ਮੈਡੀਕਲ ਕਾਲਜਾਂ ਦੀ ਸੰਖਿਆ 35 ਹੋ ਗਈ ਹੈ। ਇਸ ਨਾਲ ਆਪਣੇ ਹੀ ਜ਼ਿਲ੍ਹੇ ਦੇ ਆਸ-ਪਾਸ ਅੱਛੇ ਇਲਾਜ ਦੀ ਸੁਵਿਧਾ ਤਾਂ ਹੋ ਹੀ ਰਹੀ ਹੈ, ਇਨ੍ਹਾਂ ਤੋਂ ਪੜ੍ਹਾਈ ਕਰਕੇ ਬੜੀ ਸੰਖਿਆ ਵਿੱਚ ਡਾਕਟਰ ਭੀ ਨਿਕਲ ਰਹੇ ਹਨ। ਇਹ ਡਾਕਟਰ ਛੋਟੇ ਕਸਬਿਆਂ ਅਤੇ ਪਿੰਡਾਂ ਵਿੱਚ ਬਿਹਤਰ ਸਿਹਤ ਵਿਵਸਥਾ ਦਾ ਅਧਾਰ ਬਣ ਰਹੇ ਹਨ।

ਜਿਹਾ ਕਿ ਅੱਜ ਜੋ ਨਵੇਂ ਮੈਡੀਕਲ ਕਾਲਜ ਮਿਲੇ ਹਨ, ਇਨ੍ਹਾਂ ਨਾਲ ਬਾਰਾਂ, ਬੂੰਦੀ, ਟੌਂਕ, ਸਵਾਈ ਮਾਧੋਪੁਰ, ਕਰੌਲੀ, ਝੁੰਝਨੂ, ਜੈਸਲਮੇਰ, ਧੌਲਪੁਰ, ਚਿਤੌੜਗੜ੍ਹ, ਸਿਰੋਹੀ ਅਤੇ ਸੀਕਰ ਸਮੇਤ ਕਈ ਇਲਾਕਿਆਂ ਨੂੰ ਲਾਭ ਹੋਵੇਗਾ। ਇਲਾਜ ਦੇ ਲਈ ਹੁਣ ਲੋਕਾਂ ਨੂੰ ਜੈਪੁਰ  ਅਤੇ ਦਿੱਲੀ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਹੁਣ ਤੁਹਾਡੇ ਘਰ ਦੇ ਪਾਸ ਅੱਛੇ ਹਸਪਤਾਲ ਭੀ ਹੋਣਗੇ, ਅਤੇ ਗ਼ਰੀਬ ਦਾ ਬੇਟਾ ਅਤੇ ਬੇਟੀ ਇਨ੍ਹਾਂ ਹਸਪਤਾਲਾਂ ਵਿੱਚ ਪੜ੍ਹ ਕੇ ਡਾਕਟਰ ਭੀ ਬਣ ਪਾਉਣਗੇ। ਅਤੇ ਸਾਥੀਓ, ਤੁਹਾਨੂੰ ਪਤਾ ਹੈ, ਸਾਡੀ ਸਰਕਾਰ ਨੇ ਮੈਡੀਕਲ ਦੀ ਪੜ੍ਹਾਈ ਨੂੰ ਵੀ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਕਰਨ ਦਾ ਰਸਤਾ ਬਣਾ ਦਿੱਤਾ ਹੈ। ਹੁਣ ਇਹ ਨਹੀਂ ਹੋਵੇਗਾ ਕਿ ਅੰਗ੍ਰੇਜ਼ੀ ਨਾ ਜਾਣਨ ਦੀ ਵਜ੍ਹਾ ਨਾਲ ਕਿਸੇ ਗ਼ਰੀਬ ਦਾ ਬੇਟਾ-ਬੇਟੀ ਡਾਕਟਰ ਬਣਨ ਤੋਂ ਰੁਕ ਜਾਵੇ। ਅਤੇ ਇਹ ਭੀ ਮੋਦੀ ਦੀ ਗਰੰਟੀ ਹੈ।

 

ਭਾਈਓ ਅਤੇ ਭੈਣੋ,

ਦਹਾਕਿਆਂ ਤੱਕ ਸਾਡੇ ਪਿੰਡ ਅਤੇ ਗ਼ਰੀਬ ਇਸ ਲਈ ਭੀ ਪਿੱਛੇ ਰਹਿ ਗਏ ਕਿਉਂਕਿ ਪਿੰਡਾਂ ਵਿੱਚ ਪੜ੍ਹਾਈ ਦੇ ਲਈ ਅੱਛੇ ਸਕੂਲ ਨਹੀਂ ਸਨ। ਪਿਛੜੇ ਅਤੇ ਆਦਿਵਾਸੀ ਸਮਾਜ ਦੇ ਬੱਚੇ ਸੁਪਨੇ ਤਾਂ ਦੇਖਦੇ ਸਨ, ਲੇਕਿਨ ਉਨ੍ਹਾਂ ਦੇ ਪਾਸ ਉਨ੍ਹਾਂ ਨੂੰ ਪੂਰਾ ਕਰਨ ਦਾ ਕੋਈ ਰਸਤਾ ਨਹੀਂ ਹੁੰਦਾ ਸੀ। ਅਸੀਂ ਸਿੱਖਿਆ ਦੇ ਲਈ ਬਜਟ ਬਹੁਤ ਬੜੀ ਮਾਤਰਾ ਵਿੱਚ ਵਧਾਇਆ, ਸੰਸਾਧਨਾਂ ਨੂੰ ਵਧਾਇਆ, ਏਕਲਵਯ ਆਦਿਵਾਸੀ ਸਕੂਲ ਖੋਲ੍ਹੇ। ਇਸ ਦਾ ਬਹੁਤ ਬੜਾ ਲਾਭ ਸਾਡੇ ਆਦਿਵਾਸੀ ਨੌਜਵਾਨਾਂ ਨੂੰ ਮਿਲਿਆ ਹੈ।

ਸਾਥੀਓ,

ਸਫ਼ਲਤਾ ਤਦੇ ਬੜੀ ਹੁੰਦੀ ਹੈ ਜਦੋਂ ਸੁਪਨੇ ਬੜੇ ਹੁੰਦੇ ਹਨ। ਰਾਜਸਥਾਨ ਤਾਂ ਦੇਸ਼ ਦਾ ਉਹ ਰਾਜ ਹੈ ਜਿਸ ਦੇ ਵੈਭਵ ਨੇ ਸਦੀਆਂ ਤੱਕ ਦੁਨੀਆ ਨੂੰ ਹੈਰਾਨ ਕੀਤਾ ਹੈ। ਸਾਨੂੰ ਉਸ ਵਿਰਾਸਤ ਨੂੰ ਸੰਭਾਲ਼ਨਾ (ਸੁਰੱਖਿਅਤ ਕਰਨਾ) ਹੈ, ਅਤੇ ਰਾਜਸਥਾਨ ਨੂੰ ਆਧੁਨਿਕ ਵਿਕਾਸ ਦੀਆਂ ਉਚਾਈਆਂ ‘ਤੇ ਵੀ ਪਹੁੰਚਾਉਣਾ ਹੈ। ਇਸੇ ਲਈ, ਰਾਜਸਥਾਨ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਉਣਾ ਇਹ ਸਾਡੀ ਪ੍ਰਾਥਮਿਕਤਾ ਹੈ। ਰਾਜਸਥਾਨ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ ਹੀ ਦੋ-ਦੋ ਹਾਈਟੈੱਕ ਐਕਸਪ੍ਰੈੱਸਵੇਅ ਦਾ ਲੋਕਅਰਪਣ ਹੋਇਆ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਇੱਕ ਪ੍ਰਮੁੱਖ ਸੈਕਸ਼ਨ ਅਤੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਦੇ ਜ਼ਰੀਏ ਰਾਜਸਥਾਨ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਰਾਜਸਥਾਨ ਦੇ ਲੋਕਾਂ ਨੂੰ ਵੰਦੇਭਾਰਤ ਟ੍ਰੇਨ ਦੀ ਸੌਗਾਤ ਵੀ ਮਿਲੀ ਹੈ।

 

ਭਾਰਤ ਸਰਕਾਰ ਅੱਜ ਜੋ ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਕਰ ਰਹੀ ਹੈ, ਟੂਰਿਜ਼ਮ ਨਾਲ ਜੁੜੀਆਂ ਹੋਈਆਂ ਸੁਵਿਧਾਵਾਂ ਦਾ ਵਿਕਾਸ ਕਰ ਰਹੀ ਹੈ, ਉਸ ਨਾਲ ਰਾਜਸਥਾਨ ਵਿੱਚ ਵੀ ਨਵੇਂ ਅਵਸਰ ਵਧਣਗੇ। ਜਦੋਂ ਆਪ ‘ਪਧਾਰੋ ਮਹਾਰੇ ਦੇਸ਼’ (‘पधारो म्हारे देश’) ਕਹਿ ਕੇ ਟੂਰਿਸਟਾਂ ਨੂੰ ਬੁਲਾਓਗੇ ਤਾਂ ਐਕਸਪ੍ਰੈੱਸਵੇਅ ਅਤੇ ਅੱਛੀਆਂ ਰੇਲ ਸੁਵਿਧਾਵਾਂ ਉਨ੍ਹਾਂ ਦਾ ਸੁਆਗਤ ਕਰਨਗੀਆਂ।

 

ਸਾਡੀ ਸਰਕਾਰ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਖਾਟੂ ਸ਼ਿਆਮ ਜੀ (खाटू श्याम जी)ਮੰਦਿਰ ਵਿੱਚ ਵੀ ਸੁਵਿਧਾਵਾਂ ਦਾ ਵਿਸਤਾਰ ਕੀਤਾ ਹੈ। ਮੈਨੂੰ ਭਰੋਸਾ ਹੈ ਕਿ ਸ਼੍ਰੀ ਖਾਟੂ ਸ਼ਿਆਮ (श्री खाटू श्याम) ਦੇ ਅਸ਼ੀਰਵਾਦ ਨਾਲ ਰਾਜਸਥਾਨ ਦੇ ਵਿਕਾਸ ਨੂੰ ਹੋਰ ਵੀ ਗਤੀ ਮਿਲੇਗੀ। ਅਸੀਂ ਸਾਰੇ ਰਾਜਸਥਾਨ ਦੇ ਗੌਰਵ ਅਤੇ ਵਿਰਾਸਤ ਨੂੰ ਪੂਰੀ ਦੁਨੀਆ ਵਿੱਚ ਨਵੀਂ ਪਹਿਚਾਣ ਦੇਵਾਂਗੇ।

ਸਾਥੀਓ,

ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਹਨ, ਉਨ੍ਹਾਂ ਦੇ ਪੈਰਾਂ ਵਿੱਚ ਕੁਝ ਤਕਲੀਫ ਹੈ। ਅੱਜ ਇਸ ਕਾਰਜਕ੍ਰਮ ਵਿੱਚ ਆਉਣ ਵਾਲੇ ਸਨ ਲੇਕਿਨ ਉਸ ਕਠਿਨਾਈ ਦੇ ਕਾਰਨ ਨਹੀਂ ਆ ਪਾਏ ਹਨ। ਮੈਂ ਉਨ੍ਹਾਂ ਦੀ ਉੱਤਮ ਸਿਹਤ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਸਾਰੇ ਰਾਜਸਥਾਨ ਨੂੰ ਇਨ੍ਹਾਂ ਅਨੇਕ ਵਿਦ੍ ਨਵੀਂ ਸੌਗਾਤ ਦੇ ਲਈ ਦੇਸ਼ ਦੇ ਕਿਸਾਨਾਂ ਨੂੰ ਇਸ ਮਹੱਤਵਪੂਰਨ ਵਿਵਸਥਾਵਾਂ ਨੂੰ ਵਿਕਸਿਤ ਕਰਨ ਨਾਲ ਉਨ੍ਹਾਂ ਨੂੰ ਸਮਰਪਿਤ ਕਰਨ ਦੇ ਲਈ ਮੈਂ ਅੱਜ ਹਿਰਦੇ ਤੋਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ !

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian youth are at the forefront of tech-led growth, innovation: PM Modi

Media Coverage

Indian youth are at the forefront of tech-led growth, innovation: PM Modi
NM on the go

Nm on the go

Always be the first to hear from the PM. Get the App Now!
...
Bharat Innovates is becoming a bridge between Indian talent and European capital: PM Modi in Nice, France
June 14, 2026

Your Excellency, my dear friend, President मैक्रों,

VCs, industry leaders and innovators,

बों-जू!
नमस्ते!

भारत इनोवेट्स में शामिल सभी साथियों का मैं अभिनंदन करता हूं। और इस कार्यक्रम के लिए सभी को बहुत बहुत शुभकामनाएं देता हूं।

साथियों,

दुनिया में अलग-अलग देश एक-दूसरे के साथ व्यापार करते हैं, अलग-अलग देशों के बीच, स्ट्रेटीजिक पार्टनर्शिप्स भी होती हैं, लेकिन कुछ रिलेशन्स ऐसे होते हैं, जो शेयर्ड इंटरेस्ट्स के साथ-साथ, शेयर्ड विजन से भी ड्राइव होते हैं। भारत और फ्रांस का रिश्ता कुछ ऐसा ही है।

इस रिश्ते में Connection भी है, Conviction भी है। इस रिश्ते में Innovation भी है, Inspiration भी है। इस रिश्ते में Shared Values भी हैं, Shared Vision भी है।

और इसी रिश्ते की नींव पर, बीते वर्षों में हमने साथ मिलकर नई पहलें शुरू की हैं। नए विचारों को दिशा दी है। और वैश्विक चुनौतियों के समाधान खोजने का भरसक प्रयास किया हैं।

चाहे International Solar Alliance हो, AI से जुड़ा संवाद हो, सिक्युरिटी से लेकर सस्टेनिबिलिटी तक हमारी साझेदारी हो। यानि ह्यूमेनिटी से जुड़ी चुनौतियों का सोल्यूशन देना हो, हम दोनों देश मिलकर चलें हैं।

इसी साल फरवरी में ही, India–France Year of Innovation की शुरुआत हुई है। और आज हमे बहुत खुशी है कि Bharat Innovates की शुरुआत भी, हम फ़्रांस के साथ कर रहें हैं।

मैं अपने मित्र, प्रेसिडेंट मैक्रों का इस अवसर पर यहां आने के लिए बहुत बहुत आभार व्यक्त करता हूं। प्रेसिडेंट मैक्रों अभी भारत यात्रा के दौरान, आपने कहा था कि इस सदी की चुनौतियों के समाधान के लिए भारत और फ्रांस को एक साथ आगे आना होगा। आज मैं गर्व से कह सकता हूं कि ये initiative, उसी दिशा में एक कदम है।

भारत इनोवेट्स का ये मंच भारत के टैलेंट और यूरोपियन कैपिटल के बीच एक ब्रिज बन रहा है। एक ऐसा प्लेटफॉर्म जहां भारत के यंग माइंड्स को, यूरोपियन एक्स्पर्टीज़ से जुड़ने का अवसर मिल रहा है।

साथियों,

आज 21वीं सदी का भारत बदलाव के एक बहुत बड़े दौर से गुजर रहा है। आज भारत में एक स्टार्टअप रिवॉल्यूशन हो रहा है। इस रिवॉल्यूशन में भारत का नौजवान एक नए माइंडसेट के साथ मानवता के हित में समस्याओं के समाधान ढूंढ रहा है। और हमारे नौजवानों के वर्ल्ड क्लास सोल्युशंस को ग्लोबल स्टेज पर लाने का माध्यम ही है भारत इनोवेट्स। IIT Delhi के बोर्ड के Chairperson मेरे मित्र हरीश सलवे जी ने इसके आयोजन मे बड़ा योगदान दिया है, और इसके लिए मैं उन्हें और पूरी टीम को बहुत बहुत बधाई देता हूँ।

साथियों,

आज यहां इतनी बड़ी संख्या में यंग एंटरप्रेन्योर्स जुड़े हुए हैं। आपको यहाँ भारत के भविष्य की झलक दिखाई देती है। आपको भारत के युवाओं का आत्मविश्वास दिखाई देता है। आपको नए भारत की ऊर्जा दिखाई देती है।

एक ऐसा भारत, जो Solutions का Consumer नहीं Solutions का Contributor बनकर उभर रहा है। यहां कोई AI से गांवों का जीवन बदलने के लिए काम कर रहा है, कोई किसानों की मदद के लिए Satellite Technology का इस्तेमाल कर रहा है। कुछ युवा Smart Cities, Advanced Manufacturing और नए Materials से भविष्य का निर्माण कर रहे हैं। कोई Green Hydrogen, Electric Mobility और Battery Technologies से एक सस्टेनबल फ्यूचर सुनिश्चित कर रहा है। और कुछ Start-ups Defence और Security के क्षेत्र में नई तकनीकें विकसित कर रहे हैं।

आपके सामर्थ्य को देखते हुए मैं कहूंगा Bharat innovates with Scale and Speed. Bharat innovates for a Sustainable Future. And Bharat innovates for the whole World.

साथियों,

आज बहुत सारे VCs और इंडस्ट्री लीडर्स भी इस कार्यक्रम का हिस्सा बने हैं। मैं उनके सामने विशेष तौर पर भारत से आए इन नौजवान साथियों की प्रशंसा करूंगा।

यहां जितने भी साथी आए हैं, उन्होंने पुराने रास्ते पर चलने की जगह, उसको छोड़ कर के, उन्होंने एक नयी जगह का रास्ता चुना हैं। एक नई लीक बनाई है। और यहां आप सबको 100 - 125 स्टार्टअप्स दिख रहे हैं, लेकिन भारत में ऐसे 2 लाख से ज्यादा स्टार्टअप्स का मेगा पूल है। और अब ये सारे स्टार्टअप्स एक नई ऊर्जा के साथ भारत और वर्ल्ड इकॉनमी की ग्रोथ में कॉन्ट्रिब्यूट कर रहे हैं।

साथियों,

दुनिया के लिए ये डेकेड, डिसरप्शन और डेवलपमेंट, दोनों का है। संघर्षों और climate change के बढ़ते प्रभाव के बीच, विश्व एक अभूतपूर्व उथल-पुथल के दौर से गुजर रहा है। लेकिन आज मानवता के सामने जो चुनौतियां ज़्यादा हैं, तो अवसर भी उतने ही ज़्यादा हैं।

Artificial Intelligence, Quantum Computing, Biotechnology, Space Technologies और Advanced Materials ये सभी ऐसी technologies हैं, जो मानवता के फ्यूचर को शेप करेंगे। ये ह्यूमेन सिविलाइजेशन के अगले चैप्टर हैं।

हर Technological Revolution, मानवता को एक नया अवसर देता है। और हर अवसर, एक नई जिम्मेदारी भी लेकर आता है। आज दुनिया ऐसी Technologies की ओर देख रही है, जो Trusted हों, जो Inclusive हों, जो Human-Centric हों, और जिसका लक्ष्य ग्लोबल गुड का हो। और ऐसे समय में, भारत की प्रियॉरिटी है - Technology For Humanity, ह्युमेन सेंट्रिक इनोवेशन।

साथियों,

यही मंत्र हमारी डिजिटल रेवोल्यूशन का केंद्र रहा है। यही भारत के डिजिटल पब्लिक इंफ्रास्ट्रक्चर का भी सार रहा है। हमारे AI विजन का भी मूल तत्व है - AI for All - सर्वजन हिताय, सर्वजन सुखाय। दिल्ली में आयोजित AI impact summit की थीम भी यही थी।

साथियों,

भारत ने दिखाया है कि इनोवेशन और इंक्लूजन एक दूसरे के विरोधी नहीं हैं, बल्कि पूरक हैं। इसका मतलब है किसी भी Innovation की महानता केवल उसके valuation में नहीं होती। उसकी महानता उसके Human Impact में होती है।

यही Bharat Innovates की भावना है। यही भारत का दृष्टिकोण है। यहां मौजूद स्टार्ट अप जगत के साथ, आप सभी साथियों के लिए भी ये उतनी ही बड़ी प्रेरणा है।

Friends,

Innovation is in India's DNA. हजारों वर्षों से भारत ने अपने Knowledge और Innovation से दुनिया को नई दिशा दी है। Mathematics से लेकर Astronomy तक, Medicine से लेकर Yoga तक, भारत का योगदान सम्पूर्ण मानवता की प्रगति का आधार रहा है। आज हमने इसी विरासत को नई गति और नई दिशा दी है।

साथियों,

बीते 11-12 वर्षों में, भारत ने Innovation के लिए एक मजबूत Ecosystem तैयार किया है। पेटेंट फाइलिंग से लेकर इंक्यूबेशन नेटवर्क्स तक, स्टार्टअप इंडिया से लेकर पॉलिसी सपोर्ट तक, ये पूरी जर्नी एक Mission Mode में आगे बढ़ी है।

आज भारत, दुनिया का तीसरा सबसे बड़ा स्टार्टअप इकोसिस्टम है। लेकिन हमारी सोच केवल बड़े शहरों तक सीमित नहीं है। हमने Innovation को Grassroot Level तक पहुंचाने का काम किया है।

स्कूलों में Atal Tinkering Labs बनाए गए हैं, युवाओं को Hackathons और Innovation Challenges से जोड़ा जा रहा है, पूरे देश में Incubators और Research Institutions का विस्तार किया जा रहा है, और स्पेशली वीमेन इनोवेटर्स को हम ढेर सारी नई टेक्नॉलजी से जोड़ रहे हैं।

इन सब के कारण, भारत में बहुत बड़ी मात्रा में चेंज हुआ है। आज ड्रोन दीदी से लेकर, स्टार्टअप्स के फाउंडर बनने तक हमारी Women Power नई सक्सेज स्टोरीज़ लिख रहीं है।

साथियों,

नौजवानों की इसी एनर्जी को और आगे बढ़ाने के लिए, भारत के Defence Sector को भी Innovation के लिए खोला गया है। आज Defence और Space से जुड़े सैकड़ों Start-ups भारत में बहुत शानदार काम कर रहे हैं।

और हाल ही में, भारत ने Nuclear Energy Sector में भी महत्वपूर्ण Reforms किए हैं। इससे Clean Energy, Advanced Reactors और Frontier Research के क्षेत्र में नई संभावनाएं बनने जा रही हैं।

यह reforms की एक्स्प्रेस, रुकेगी नहीं, लगातार चलती रहेगी। और भारत से निकलने वाले start-ups की संख्या भी कई गुना बढ़ती रहेगी।

Friends,

एक दशक पहले तक, दुनिया भारत को टेक्नॉलॉजी adopter के रूप में देखती थी। आज भारत, technology provider के रूप में emerge हो रहा है। और भारत, जो भी इनोवेट करता है, जो भी solution देता है, उसका फायदा humanity के बहुत बड़े हिस्से को मिलता है। भारत इनोवेट्स, का भी यही लक्ष्य है।

Bharat Innovates is an invitation to the world to co-create the next chapter of global innovation with India.

मैं अगले तीन दिनों में आपके सेशन्स और Discussions के लिए बहुत-बहुत शुभकामनाएं देता हूँ। हम Partnership चाहते हैं। हम Co-development चाहते हैं। हम Joint Research चाहते हैं। हम Shared Manufacturing चाहते हैं। और हम Long-term Collaboration चाहते हैं।

मैं आज यहां मौजूद हर Investor, हर University, हर Research Institution, और हर Entrepreneur को बहुत आग्रहपूर्वक आमंत्रित करता हूं। आप भारत आइए। हमारे साथ मिलकर काम करिए। भारत में Design कीजिए। भारत में Develop कीजिए। और दुनिया के लिए Solutions तैयार कीजिए।

आपका बहुत बहुत धन्यवाद।

Thank You very much.