ਬੈਂਗਲੁਰੂ ਦਾ ਵਾਤਾਵਰਨ, ਇੱਥੋਂ ਦਾ ਆਲ਼ਾ-ਦੁਆਲ਼ਾ, ਅਸਲ ਵਿੱਚ ਬਹੁਤ ਹੀ ਖ਼ਾਸ ਹੈ; ਇਹ ਸ਼ਹਿਰ ਸਾਫਟਵੇਅਰ ਅਤੇ ਸੇਵਾਵਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ, ਪਰ ਇਸ ਸ਼ਹਿਰ ਨੇ ਭਾਰਤ ਦੀ ਸਭਿਆਚਾਰਕ ਪਛਾਣ, ਅਧਿਆਤਮਿਕਤਾ ਅਤੇ ਅਧਿਆਤਮਿਕ ਚੇਤਨਾ ਨੂੰ ਵੀ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ: ਪ੍ਰਧਾਨ ਮੰਤਰੀ
ਸੇਵਾ ਪਰਮੋ ਧਰਮ:’ (ਸੇਵਾ ਹੀ ਸਭ ਤੋਂ ਉੱਚਾ ਧਰਮ ਹੈ) ਸਾਡੇ ਸਮਾਜ ਦਾ ਸੁਭਾਵਿਕ ਚਰਿੱਤਰ ਹੈ: ਪ੍ਰਧਾਨ ਮੰਤਰੀ
ਸਾਡਾ ਸਵੱਛ ਭਾਰਤ ਅਭਿਆਨ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਲੋਕਾਂ ਦੇ ਜੀਵਨ ਦਾ ਸੁਭਾਵਿਕ ਹਿੱਸਾ ਬਣ ਚੁੱਕਾ ਹੈ; ਹੁਣ ਇਹ ਸਮਾਜ ਦੀ ਸ਼ਕਤੀ ਨਾਲ ਪ੍ਰੇਰਿਤ ਹੋ ਕੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਦਾ ਸੰਕਲਪ ਸਿਰਫ਼ ਅਜਿਹੇ ਨੌਜਵਾਨਾਂ ਰਾਹੀਂ ਹੀ ਸਾਕਾਰ ਹੋ ਸਕਦਾ ਹੈ, ਜੋ ਮਾਨਸਿਕ ਤੌਰ 'ਤੇ ਸ਼ਾਂਤ ਹੋਣ, ਸਮਾਜਿਕ ਤੌਰ 'ਤੇ ਜ਼ਿੰਮੇਵਾਰ ਹੋਣ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣ: ਪ੍ਰਧਾਨ ਮੰਤਰੀ

"ਸਤਿਕਾਰਯੋਗ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ, ਇੱਥੇ ਹਾਜ਼ਰ ਹੋਰ ਸਾਰੇ ਸੰਤ ਜਨੋਂ, ਭਰਾਵੋ ਅਤੇ ਭੈਣੋ, ਐੱਲਾਰਿਗੂ ਨਮਸਕਾਰਾ। 

ਅੱਜ ਦੀ ਇਹ ਸਵੇਰ ਇੱਕ ਵੱਖਰੀ ਹੀ ਅਨੁਭੂਤੀ ਲੈ ਕੇ ਆਈ ਹੈ। ਬੱਚਿਆਂ ਦੇ ਵੈਦਿਕ ਮੰਤਰਾਂ ਨਾਲ ਸਵਾਗਤ, ਭਗਵਾਨ ਸ਼੍ਰੀ ਗਣੇਸ਼ ਦੇ ਦਰਸ਼ਨ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ 70 ਸਾਲ ਅਤੇ ਆਰਟ ਆਫ਼ ਲਿਵਿੰਗ ਦੇ 45 ਸਾਲ, ਇਹ ਅਜਿਹੇ ਪਲ ਹਨ, ਜੋ ਹਮੇਸ਼ਾ ਮੇਰੀਆਂ ਯਾਦਾਂ ਵਿੱਚ ਰਹਿਣਗੇ। ਇਸ ਅਦਭੁਤ ਸਮਾਰੋਹ ਵਿੱਚ ਸੱਦਾ ਦੇਣ ਲਈ ਮੈਂ ਆਪ ਸਭ ਦਾ ਧੰਨਵਾਦੀ ਹਾਂ।

ਹੁਣੇ ਗੁਰੂਦੇਵ ਨੇ ਬਹੁਤ ਕੁਝ ਦੱਸਿਆ, ਤੁਹਾਨੂੰ ਲੱਗਦਾ ਹੋਵੇਗਾ ਕਿ ਉਹ ਮੇਰੀ ਤਾਰੀਫ਼ ਕਰ ਰਹੇ ਸਨ, ਪਰ ਮੈਨੂੰ ਲੱਗ ਰਿਹਾ ਸੀ ਕਿ ਉਹ ਮੈਨੂੰ ਕੰਮ ਦੱਸ ਰਹੇ ਸਨ। ਤੁਸੀਂ ਸਹੀ ਕਿਹਾ ਕਿ ਮੇਰਾ ਧੰਨਵਾਦ ਨਹੀਂ ਹੋ ਸਕਦਾ, ਤੁਹਾਡਾ ਹੀ ਹਾਂ, ਤੁਹਾਡੇ ਹੀ ਵਿਚਕਾਰ ਆਇਆ ਅਤੇ ਤੁਹਾਡੇ ਲਈ ਹੀ ਆਇਆ ਹਾਂ ਅਤੇ ਜਿੱਥੇ ਹਾਂ ਉੱਥੇ ਵੀ ਤੁਹਾਡੇ ਕਰਕੇ ਹੀ ਹਾਂ। ਅੱਜ ਗੁਰੂਦੇਵ ਦੇ 70 ਸਾਲਾਂ ਦਾ ਇਹ ਪ੍ਰੋਗਰਾਮ ਹੈ, ਪਰ ਮੈਂ ਚਾਹਾਂਗਾ ਜਦੋਂ ਮੈਂ ਘਰ ਦਾ ਹੀ ਹਾਂ ਤਾਂ ਸਾਹਮਣੇ ਤੋਂ ਕਹਿ ਦਿੰਦਾ ਹਾਂ, ਕਿ ਜਦੋਂ ਤੁਹਾਡਾ ਸ਼ਤਾਬਦੀ ਸਮਾਰੋਹ ਹੋਵੇਗਾ ਉਦੋਂ ਮੈਂ ਵੀ ਫਿਰ ਤੋਂ ਇੱਕ ਵਾਰ ਆਵਾਂਗਾ।

ਅੱਜ ਦੈਵੀ ਅਤੇ ਭਵਯ, ਧਿਆਨ ਮੰਦਰ ਦਾ ਲੋਕ ਅਰਪਣ ਹੋਇਆ ਹੈ। ਜਦੋਂ ਸੰਕਲਪ ਸਪਸ਼ਟ ਹੋਵੇ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ ਤਾਂ ਹਰ ਕੋਸ਼ਿਸ਼ ਦਾ ਸੁਖਦ ਨਤੀਜਾ ਮਿਲਦਾ ਹੈ। ਬਾਕੀ ਕੁਝ ਹੋਵੇ ਜਾਂ ਨਾ ਹੋਵੇ, ਅਸੀਂ ਸਭ ਲੋਟਸ (ਕਮਲ) ਦੀ ਛਤਰ-ਛਾਇਆ ਹੇਠ ਹਾਂ। ਜਿਵੇਂ-ਜਿਵੇਂ ਸਮਝ ਆਉਂਦਾ ਜਾਵੇ, ਤਾਲੀਆਂ ਵਜਾਉਂਦੇ ਜਾਓ ਅਤੇ ਗੁਰੂਦੇਵ ਦੇ ਆਸ਼ੀਰਵਾਦ ਹਨ, ਤਾਂ ਫਿਰ ਲੋਟਸ ਦੀ ਛਤਰ-ਛਾਇਆ ਹੀ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਮੈਂ ਆਰਟ ਆਫ਼ ਲਿਵਿੰਗ ਪਰਿਵਾਰ ਨੂੰ ਇਸ ਧਿਆਨ ਮੰਦਰ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।"

ਸਾਥੀਓ,

ਬੈਂਗਲੁਰੂ ਦਾ ਮਾਹੌਲ, ਇੱਥੋਂ ਦਾ ਵਾਤਾਵਰਨ, ਕੁਝ ਵੱਖਰਾ ਹੀ ਹੁੰਦਾ ਹੈ। ਇਹ ਸ਼ਹਿਰ ਸਾਫਟਵੇਅਰ  ਅਤੇ ਸੇਵਾਵਾਂ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਪਰ ਭਾਰਤ ਦੀ ਸਭਿਆਚਾਰਕ ਪਛਾਣ, ਅਧਿਆਤਮਿਕਤਾ ਅਤੇ ਅਧਿਆਤਮਿਕ ਚੇਤਨਾ ਨੂੰ ਵੀ ਇਸ ਸ਼ਹਿਰ ਨੇ ਨਵੀਂ ਉਚਾਈ ਦਿੱਤੀ ਹੈ। ਯੋਗ, ਧਿਆਨ, ਪ੍ਰਾਣਾਯਾਮ, ਭਾਰਤ ਦੇ ਸੰਸਕਾਰਾਂ ਦਾ ਅਨਿੱਖੜਵਾਂ ਅੰਗ ਰਹੇ ਹਨ। ਅਤੇ ਜਿਵੇਂ ਗੁਰੂ ਜੀ ਨੇ ਕਿਹਾ, ਅੱਜ ਦੁਨੀਆ ਭਰ ਦੇ ਲੋਕ ਭਾਰਤ ਦੇ ਇਨ੍ਹਾਂ ਅਧਿਆਤਮਿਕ ਸੰਸਕਾਰਾਂ ਤੋਂ ਪ੍ਰਭਾਵਿਤ ਹਨ ਅਤੇ ਇਨ੍ਹਾਂ ਹੀ ਪੁਰਾਤਨ ਸੰਸਕਾਰਾਂ ਤੋਂ ਭਾਰਤ ਦੀਆਂ ਵੀ ਕਈ ਸੰਸਥਾਵਾਂ ਨੂੰ ਪ੍ਰੇਰਣਾ ਮਿਲਦੀ ਰਹੀ ਹੈ।

ਸਾਥੀਓ,

ਇਸੇ ਪ੍ਰੇਰਨਾ ਨਾਲ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ 45 ਸਾਲ ਪਹਿਲਾਂ ‘ਆਰਟ ਆਫ਼ ਲਿਵਿੰਗ’ ਦੇ ਰੂਪ ਵਿੱਚ ਇੱਕ ਬੀਜ ਬੀਜਿਆ ਸੀ। ਅੱਜ ਉਹ ਇੱਕ ਵਿਸ਼ਾਲ ਬੋਹੜ ਦੇ ਰੁੱਖ ਵਜੋਂ ਸਾਡੇ ਸਾਹਮਣੇ ਹੈ। ਇਸ ਬੋਹੜ ਦੇ ਰੁੱਖ ਦੀਆਂ ਹਜ਼ਾਰਾਂ ਸ਼ਾਖਾਵਾਂ ਦੁਨੀਆ ਭਰ ਵਿੱਚ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂਹ ਰਹੀਆਂ ਹਨ। ਅਤੇ ਮੈਨੂੰ ਵਿਦੇਸ਼ ਵਿੱਚ ਜਿੱਥੇ-ਜਿੱਥੇ ਵੀ ਜਾਣਾ ਪੈਂਦਾ ਹੈ ਸਰਕਾਰੀ ਕੰਮ ਲਈ, ਤਾਂ ਕੋਈ ਨਾ ਕੋਈ ਆਪ ਵਾਲਾ ਮਿਲ ਹੀ ਜਾਂਦਾ ਹੈ।

ਸਾਥੀਓ,

ਸਾਡਾ ਭਾਰਤ ਵਿਭਿੰਨਤਾਵਾਂ ਨਾਲ ਭਰਿਆ ਦੇਸ਼ ਹੈ। ਇੰਨੀਆਂ ਭਾਸ਼ਾਵਾਂ, ਇੰਨੀਆਂ ਪਰੰਪਰਾਵਾਂ, ਵੱਖੋ-ਵੱਖਰੇ ਰੀਤੀ-ਰਿਵਾਜ, ਭਗਤੀ ਦੇ ਵੱਖ-ਵੱਖ ਤਰੀਕੇ, ਜਦੋਂ ਅਸੀਂ ਇਸਨੂੰ ਦੇਖਦੇ ਹਾਂ ਤਾਂ ਇੱਕ ਸੁਭਾਵਿਕ ਪ੍ਰਸ਼ਨ ਸਾਡੇ ਸਾਰਿਆਂ ਦੇ ਮਨ ਵਿੱਚ ਆਉਂਦਾ ਹੈ। ਆਖਰ ਇਨ੍ਹਾਂ ਸਾਰੀਆਂ ਸੁੰਦਰ ਵਿਭਿੰਨਤਾਵਾਂ ਨੂੰ ਜੋੜਨ ਵਾਲਾ ਮੂਲ ਤੱਤ ਕੀ ਹੈ? ਇਸਦਾ ਉੱਤਰ ਹੈ- ਆਪਣੇ ਲਈ ਨਹੀਂ ਬਲਕਿ ਦੂਜਿਆਂ ਲਈ ਜਿਊਣਾ। ਸਾਡੇ ਇੱਥੇ ਕਿਹਾ ਗਿਆ ਹੈ, 'ਅਸ਼ਟਾਦਸ਼ ਪੁਰਾਣੇਸ਼ੁ ਵਿਆਸਸਯ ਵਚਨਦਵਯਮ। ਪਰੋਪਕਾਰ: ਪੁਣਿਆਏ ਪਾਪਾਏ ਪਰਪੀੜਨਮ॥ (अष्टादश पुराणेषु व्यासस्य वचनद्वयम्। परोपकारः पुण्याय पापाय परपीडनम्॥) ਭਾਵ, ਦੂਜਿਆਂ ਦੀ ਸੇਵਾ ਕਰਨਾ ਪੁੰਨ ਹੈ ਅਤੇ ਪੀੜਾ ਦੇਣਾ ਪਾਪ ਹੈ। ਸੇਵਾ ਹੀ ਸਭ ਤੋਂ ਉੱਚਾ ਧਰਮ ਹੈ, ਇਹ ਸਾਡੇ ਸਮਾਜ ਦਾ ਸੁਭਾਵਿਕ ਚਰਿੱਤਰ ਹੈ। ਪੀੜ੍ਹੀ ਦਰ ਪੀੜ੍ਹੀ ਇਹ ਸੰਸਕਾਰ ਰੂਪੀ ਨਦੀ ਸਾਨੂੰ ਸਾਰਿਆਂ ਨੂੰ ਸੰਸਕਾਰਿਤ ਕਰਦੀ ਹੈ, ਪ੍ਰੇਰਿਤ ਕਰਦੀ ਹੈ, ਊਰਜਾਵਾਨ ਬਣਾਉਂਦੀ ਹੈ। ਭਾਰਤ ਦੇ ਕਈ ਅਧਿਆਤਮਿਕ ਅੰਦੋਲਨਾਂ ਨੇ ਅੰਤ ਵਿੱਚ ਆਪਣੇ ਆਪ ਨੂੰ ਮਾਨਵ ਸੇਵਾ ਦੇ ਰਾਹੀਂ ਹੀ ਪ੍ਰਗਟ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ 'ਆਰਟ ਆਫ਼ ਲਿਵਿੰਗ' ਦੀ ਹਰ ਕੋਸ਼ਿਸ਼ ਵਿੱਚ ਸੇਵਾ ਦੀ ਇਸੇ ਭਾਵਨਾ ਦਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ। ਹੁਣੇ ਜੋ ਵੀਡੀਓ ਦਿਖਾਇਆ ਗਿਆ, ਸੇਵਾ ਹੀ ਸੇਵਾ ਹੈ ਉਸ ਵਿੱਚ, ਲੋਕਾਂ ਦਾ ਹੀ ਕਲਿਆਣ ਹੈ। ਮੈਂ ਆਰਟ ਆਫ਼ ਲਿਵਿੰਗ ਦੀ ਯਾਤਰਾ ਨਾਲ ਜੁੜੇ ਹਰ ਵਲੰਟੀਅਰ (volunteer) ਨੂੰ ਆਪਣੀਆਂ ਦਿਲੀ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਕੋਈ ਵੀ ਮੁਹਿੰਮ ਉਦੋਂ ਸਫ਼ਲ ਹੁੰਦੀ ਹੈ, ਜਦੋਂ ਉਸ ਦੇ ਨਾਲ ਸਮਾਜ ਦੀ ਸ਼ਕਤੀ ਜੁੜ ਜਾਂਦੀ ਹੈ। ਇਸ ਲਈ, ਅਜਿਹੇ ਹਰ ਮਹੱਤਵਪੂਰਨ ਮਿਸ਼ਨ ਲਈ ਸਮਾਜ ਦੀ ਸ਼ਕਤੀ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ। ਮੇਰਾ ਹਮੇਸ਼ਾ ਤੋਂ ਇਹ ਵਿਸ਼ਵਾਸ ਰਿਹਾ ਹੈ ਕਿ ਸਮਾਜ, ਰਾਜਨੀਤੀ ਅਤੇ ਸਰਕਾਰਾਂ ਨਾਲੋਂ ਵੀ ਕਿਤੇ ਵੱਧ ਸ਼ਕਤੀਸ਼ਾਲੀ ਹੁੰਦਾ ਹੈ। ਅਤੇ ਕੋਈ ਵੀ ਸਰਕਾਰ ਉਦੋਂ ਹੀ ਸਫ਼ਲ ਹੋ ਸਕਦੀ ਹੈ, ਜਦੋਂ ਸਮਾਜ ਖੁਦ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਹਿੱਸੇਦਾਰੀ ਨਿਭਾਉਂਦਾ ਹੈ। ਹੁਣ ਜਿਵੇਂ ਸਾਡੀ 'ਸਵੱਛ ਭਾਰਤ ਮੁਹਿੰਮ' ਹੈ। ਇਹ ਸਿਰਫ਼ ਸਰਕਾਰੀ ਪ੍ਰੋਗਰਾਮ ਨਹੀਂ ਹੈ, ਸਗੋਂ, ਇਹ ਲੋਕਾਂ ਦੇ ਜੀਵਨ ਦਾ ਸੁਭਾਵਿਕ ਹਿੱਸਾ ਬਣ ਚੁੱਕੀ ਹੈ। ਹੁਣ ਇਹ ਸਮਾਜ ਦੀ ਸ਼ਕਤੀ ਨਾਲ ਹੀ ਅੱਗੇ ਵੱਧ ਰਹੀ ਹੈ।

ਸਾਥੀਓ,

ਜਦੋਂ ਸਮਾਜ ਸਰਗਰਮ ਹੋ ਜਾਂਦਾ ਹੈ, ਉਦੋਂ ਦੇਸ਼ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਵੀ ਸਮੂਹਿਕ ਹੱਲ ਕੱਢਿਆ ਜਾ ਸਕਦਾ ਹੈ। ਇਹ ਦੇਖਣਾ ਬਹੁਤ ਸੁਖਦ ਹੈ ਕਿ ਆਰਟ ਆਫ਼ ਲਿਵਿੰਗ ਸੰਸਥਾ ਵੀ, ਹਮੇਸ਼ਾ ਤੋਂ, ਸਮਾਜ ਦੀ ਇਸ ਸ਼ਕਤੀ ਨੂੰ ਨਾਲ ਲੈ ਕੇ ਚਲਦੀ ਹੈ। ਤੁਸੀਂ ਸਾਰਿਆਂ ਨੇ ਵਿਕਾਸ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਸਮਾਜਿਕ ਪਹੁੰਚ ਨੂੰ ਬਹੁਤ ਮਹੱਤਵ ਦਿੱਤਾ ਹੈ। ਚਾਹੇ ਰੁੱਖ ਲਗਾਉਣ ਦੀ ਮੁਹਿੰਮ ਹੋਵੇ, ਜਾਂ ਪੇਂਡੂ ਸਮਾਰਟ ਵਿਲੇਜ ਸੈਂਟਰ (rural smart village centres) ਹੋਣ, ਔਰਤਾਂ ਅਤੇ ਕਬਾਇਲੀ ਸਮਾਜ ਨੂੰ ਸਸ਼ਕਤ ਬਣਾਉਣ ਵਾਲੇ ਪ੍ਰੋਗਰਾਮ ਹੋਣ ਜਾਂ ਫਿਰ ਕੈਦੀਆਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਾਲੀ ਮੁਹਿੰਮ ਹੋਵੇ, ਇਹ ਸਾਰੀਆਂ ਕੋਸ਼ਿਸ਼ਾਂ ਦੇਸ਼ ਅਤੇ ਸਮਾਜ ਦੀ ਵਿਕਾਸ ਯਾਤਰਾ ਦੇ, ਉਸ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੀਆਂ ਹੁੰਦੀਆਂ ਹਨ।

ਸਾਥੀਓ,

ਮੈਂ ਇੱਕ ਹੋਰ ਗੱਲ ਲਈ ਇੱਥੇ ਮੌਜੂਦ ਹਰ ਵਿਅਕਤੀ ਦੀ ਪ੍ਰਸ਼ੰਸਾ ਕਰਾਂਗਾ ਅਤੇ ਉਹ ਹੈ—ਯੁਵਾ ਸ਼ਕਤੀ 'ਤੇ ਫੋਕਸ। ਅੱਜ ਦੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਵੱਡੀਆਂ-ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ। ਹਰ ਦਿਨ ਵਿਗਿਆਨ  ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਰਹੀ ਹੈ। ਨਵੀਆਂ-ਨਵੀਆਂ ਕਾਢਾਂ (Innovations), ਪੂਰੀਆਂ ਦੀਆਂ ਪੂਰੀਆਂ ਅਰਥਵਿਵਸਥਾਵਾਂ (Economies) ਨੂੰ ਬਦਲ ਰਹੀਆਂ ਹਨ। ਭਾਰਤ ਇਸ ਬਦਲਾਅ ਵਿੱਚ ਸਿਰਫ਼ ਹਿੱਸੇਦਾਰੀ ਹੀ ਨਹੀਂ ਕਰ ਰਿਹਾ, ਉਹ ਕਈ ਖੇਤਰਾਂ ਵਿੱਚ ਅਗਵਾਈ ਵੀ ਕਰ ਰਿਹਾ ਹੈ। ਸਾਡੀ ਡਿਜੀਟਲ ਕ੍ਰਾਂਤੀ ਨੇ ਭਾਰਤ ਨੂੰ ਡਿਜੀਟਲ ਪੇਮੈਂਟ ਵਿੱਚ ਗਲੋਬਲ ਲੀਡਰ ਬਣਾਇਆ ਹੈ। ਅੱਜ ਬੁਨਿਆਦੀ ਢਾਂਚਾ ਵੀ ਬੇਮਿਸਾਲ ਗਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਭਵਿੱਖਮੁਖੀ ਨਜ਼ਰੀਏ ਨਾਲ ਅੱਗੇ ਵਧ ਰਿਹਾ ਹੈ। ਸਟਾਰਟ-ਅੱਪਸ ਵਿੱਚ ਭਾਰਤ ਬਹੁਤ ਤੇਜ਼ੀ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਇਕੋਸਿਸਟਮ ਬਣਿਆ ਹੈ। ਸਾਡੇ ਨੌਜਵਾਨ ਅੱਜ ਪੁਲਾੜ ਵਿੱਚ ਆਪਣੀਆਂ ਸੈਟੇਲਾਈਟਾਂ ਭੇਜ ਰਹੇ ਹਨ। ਦੇਸ਼ ਦੀਆਂ ਅਜਿਹੀਆਂ ਸਾਰੀਆਂ ਪ੍ਰਾਪਤੀਆਂ ਦਾ ਸਭ ਤੋਂ ਵੱਡਾ ਕਾਰਨ ਹੈ, ਸਾਡੇ ਨੌਜਵਾਨ ਹਨ, ਅਤੇ ਆਰਟ ਆਫ਼ ਲਿਵਿੰਗ ਹੈ। ਨੌਜਵਾਨਾਂ ਨੂੰ, ਅੱਜ ਦੇ ਆਧੁਨਿਕ ਯੁੱਗ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਵਿੱਚ ਗੁਰੂਦੇਵ ਅਤੇ ਆਰਟ ਆਫ਼ ਲਿਵਿੰਗ ਬਹੁਤ ਮਦਦ ਕਰ ਰਿਹਾ ਹੈ।

ਸਾਥੀਓ,

ਅੱਜ ਟੈਕਨਾਲੋਜੀ ਕਰਕੇ ਦੂਰ ਬੈਠੇ ਲੋਕ ਇੱਕ ਪਲ ਵਿੱਚ ਇੱਕ-ਦੂਜੇ ਨਾਲ ਜੁੜ ਰਹੇ ਹਨ। ਪਰ ਜ਼ਰੂਰੀ ਹੈ ਕਿ ਅਸੀਂ ਦੁਨੀਆ ਨਾਲ ਜੁੜੀਏ ਜਾਂ ਨਾ ਜੁੜੀਏ, ਆਪਣੇ ਆਪ ਨਾਲ ਤਾਂ ਜੁੜੀਏ। ਅਤੇ ਇਹ ਖੁਦ ਨਾਲ ਜੁੜਨ ਦੀ ਸਮਰੱਥਾ ਨੂੰ, ਚਾਹੇ ਬੀਜ ਬੀਜਣਾ ਹੋਵੇ, ਉਸਦੀ ਸਿੰਚਾਈ ਕਰਨੀ ਹੋਵੇ, ਜਾਂ ਉਸਨੂੰ ਸਮਰੱਥ ਬਣਾਉਣਾ ਹੋਵੇ, ਇਹ ਮਹਾਨ ਪਰੰਪਰਾ ਨਾਲ ਸੰਭਵ ਹੁੰਦਾ ਹੈ। ਵਿਕਸਿਤ ਭਾਰਤ ਦਾ ਨਿਰਮਾਣ ਅਜਿਹੇ ਨੌਜਵਾਨਾਂ ਨਾਲ ਹੀ ਹੋਵੇਗਾ, ਜੋ ਨੌਜਵਾਨ ਮਾਨਸਿਕ ਤੌਰ 'ਤੇ ਸ਼ਾਂਤ ਹੋਣ, ਜੋ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਹੋਣ ਅਤੇ ਜੋ ਸਮਾਜ ਪ੍ਰਤੀ ਸੰਵੇਦਨਸ਼ੀਲ ਹੋਣ। ਇਸੇ ਲਈ, ਅਧਿਆਤਮਿਕ ਤੰਦਰੁਸਤੀ, ਮਾਨਸਿਕ ਸਿਹਤ ਯੋਗ, ਮੈਡੀਟੇਸ਼ਨ, ਇਸ 'ਤੇ ਕੰਮ ਕਰਨ ਵਾਲੀ ਤੁਹਾਡੀ ਇਹ ਮਹੱਤਵਪੂਰਨ ਗਤੀਵਿਧੀ ਅਤੇ ਇਸ ਤਰ੍ਹਾਂ ਕੰਮ ਕਰਨ ਵਾਲੀਆਂ ਹੋਰ ਸੰਸਥਾਵਾਂ ਵੀ, ਇਨ੍ਹਾਂ ਸਾਰਿਆਂ ਦੀ ਭੂਮਿਕਾ ਬਹੁਤ-ਬਹੁਤ ਮਹੱਤਵਪੂਰਨ ਹੈ। ਅਜਿਹੀਆਂ ਸੰਸਥਾਵਾਂ ਲੋਕਾਂ ਵਿੱਚ ਮੇਲ-ਜੋਲ, ਆਪਣਾਪਨ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਨਾਲ ਹੀ, ਅਜਿਹੇ ਸੰਸਥਾਨਾਂ ਵਿੱਚ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਨੂੰ ਜਾਨਣ ਅਤੇ ਸਮਝਣ ਦਾ ਮੌਕਾ ਵੀ ਮਿਲਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਜ ਜਿਸ ਧਿਆਨ ਮੰਦਰ ਦਾ ਉਦਘਾਟਨ ਹੋਇਆ ਹੈ, ਉਹ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ, ਹਜ਼ਾਰਾਂ ਲੋਕਾਂ ਲਈ ਸ਼ਾਂਤੀ ਅਤੇ ਇਲਾਜ ਦਾ ਕੇਂਦਰ ਬਣੇਗਾ।

ਸਾਥੀਓ,

ਤੁਸੀਂ ਸਾਰੇ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਬਾਖ਼ੂਬੀ ਨਿਭਾ ਰਹੇ ਹੋ। ਪਰ ਮੈਂ ਜਦੋਂ ਵੀ ਤੁਹਾਡੇ ਵਿਚਕਾਰ ਆਉਂਦਾ ਹਾਂ, ਤਾਂ ਕੁਝ ਬੇਨਤੀਆਂ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਹੁਣ ਇਹ ਮੇਰੇ ਬੋਲਣ ਤੋਂ ਪਹਿਲਾਂ ਹੀ ਗੁਰੂ ਜੀ ਨੇ ਕਹਿ ਦਿੱਤਾ ਕਿ ਤੁਹਾਡੀਆਂ ਨੌਂ ਬੇਨਤੀਆਂ ਸਾਨੂੰ ਮਨਜ਼ੂਰ ਹਨ, ਤਾਂ ਬੋਲਣ ਲਈ ਕੁਝ ਬਚਿਆ ਨਹੀਂ, ਪਰ ਆਦਤ ਜਾਂਦੀ ਨਹੀਂ। ਭਾਰਤ ਦੇ ਸੰਪੂਰਨ ਵਿਕਾਸ ਲਈ ਕਈ ਪੱਧਰਾਂ 'ਤੇ ਸਮੂਹਿਕ ਯਤਨਾਂ ਦੀ ਲੋੜ ਹੈ। ਇਨ੍ਹਾਂ ਵਿੱਚ ‘ਆਰਟ ਆਫ਼ ਲਿਵਿੰਗ’ ਵਰਗੀਆਂ ਸੰਸਥਾਵਾਂ ਮਹੱਤਵਪੂਰਨ ਭੂਮਿਕਾ ਅਤੇ ਹੋਰ ਵੀ ਜ਼ਿਆਦਾ ਸ਼ਕਤੀ ਨਾਲ ਇਸ ਪਰਿਵਰਤਨ ਦੇ ਰਾਖੇ ਬਣ ਸਕਦੇ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਕਿਸਾਨਾਂ ਅਤੇ ਪੇਂਡੂ ਭਾਈਚਾਰਿਆਂ ਨਾਲ ਜੁੜ ਕੇ ਕੰਮ ਕਰਦੇ ਹਨ। ਜਿਵੇਂ ਇੱਥੇ ਫ਼ਿਲਮ ਵਿੱਚ ਵੀ ਦੱਸਿਆ ਗਿਆ ਕਿ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਦੀ ਦਿਸ਼ਾ ਵਿੱਚ ਹੋਰ ਵਧੇਰੇ ਯਤਨ ਕਰਨ ਦੀ ਲੋੜ ਹੈ। ਅੱਜ ਬਿਮਾਰੀ ਵਿੱਚ ਵੀ ਮਨੁੱਖ ਕੁਦਰਤੀ ਇਲਾਜ ਦੇ ਰਸਤੇ ਲੱਭ ਰਿਹਾ ਹੈ ਤਾਂ ਇਹ ਸਾਡੀ ਧਰਤੀ ਮਾਂ, ਉਸਨੂੰ ਵੀ ਕੁਦਰਤੀ ਇਲਾਜ ਦੀ ਲੋੜ ਹੈ। ਰਸਾਇਣਕ ਖਾਦਾਂ ਨੇ ਸਾਡੇ ਖੇਤਾਂ ਨੂੰ, ਸਾਡੀ ਧਰਤੀ ਮਾਂ ਨੂੰ ਉਜਾੜ ਦਿੱਤਾ ਹੈ। ਇਸ ਸਾਡੀ ਧਰਤੀ ਮਾਂ ਨੂੰ ਕੈਮੀਕਲਾਂ ਤੋਂ ਬਚਾਉਣਾ, ਇਹ ਵੀ ‘ਆਰਟ ਆਫ਼ ਲਿਵਿੰਗ’ ਹੈ। ‘ਏਕ ਪੇਡ ਮਾਂ ਕੇ ਨਾਮ’ ਮੁਹਿੰਮ ਨੂੰ ਹੋਰ ਵਿਆਪਕ ਬਣਾਉਣ ਵਿੱਚ ਤੁਸੀਂ ਬਹੁਤ ਤਾਕਤ ਦੇ ਸਕਦੇ ਹੋ, ਉਸ ਨੂੰ ਹੋਰ ਵਿਸਥਾਰ ਕਰ ਸਕਦੇ ਹੋ। ਕਿਉਂਕਿ ਵਾਤਾਵਰਨ ਦੀ ਰਾਖੀ, ਇਹ ਵੀ ‘ਆਰਟ ਆਫ਼ ਲਿਵਿੰਗ’ ਹੈ। ਵਾਤਾਵਰਨ ਅਤੇ ਆਰਥਿਕਤਾ ਅਸੀਂ ਵੱਖ ਨਹੀਂ ਕਰ ਸਕਦੇ ਹਾਂ। ਪਰ ਡਰਾਪ ਮੋਰ ਕ੍ਰਾਪ  (Per Drop More Crop) ਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਪਾਣੀ ਦੀ ਬਿਹਤਰ ਵਰਤੋਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਵਿੱਚ ਤੁਹਾਡੇ ਸਹਿਯੋਗ ਨਾਲ ਹੋਰ ਵੀ ਬਿਹਤਰ ਨਤੀਜੇ ਮਿਲਣਗੇ। ਕਿਉਂਕਿ ਪਾਣੀ ਦੀ ਹਰ ਬੂੰਦ ਬਚਾਉਣੀ, ਇਹ ਵੀ ਤਾਂ 'ਆਰਟ ਆਫ਼ ਲਿਵਿੰਗ' ਹੀ ਹੈ। ਕੁਝ ਹੀ ਹਫ਼ਤਿਆਂ ਵਿੱਚ ਮਾਨਸੂਨ ਆਉਣ ਵਾਲਾ ਹੈ। ਇਹ ਸਹੀ ਸਮਾਂ ਹੈ, ਜਦੋਂ ਜਲ ਸੰਭਾਲ ਨੂੰ ਲੈ ਕੇ ਵਿਆਪਕ ਜਾਗਰੂਕਤਾ ਫੈਲਾਈ ਜਾਵੇ। ਇਸੇ ਤਰ੍ਹਾਂ, ਬਿਜਲੀ ਬਚਾਉਣੀ, ਸਿੰਗਲ ਯੂਜ਼ ਪਲਾਸਟਿਕ ਤੋਂ ਦੂਰੀ ਬਣਾਉਣੀ, ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ, ਇਹ ਸਾਰਾ 'ਆਰਟ ਆਫ਼ ਲਿਵਿੰਗ' ਹੀ ਹੈ। ਅੱਜ ਦੇਸ਼ ਮਿਸ਼ਨ ਲਾਈਫ 'ਤੇ ਵੀ ਜ਼ੋਰ ਦੇ ਰਿਹਾ ਹੈ। ਇਹ ਜੀਵਨ ਨੂੰ ਵਧੇਰੇ ਜ਼ਿੰਮੇਵਾਰੀ ਅਤੇ ਜਾਗਰੂਕਤਾ ਨਾਲ ਜਿਊਣ ਦੀ ਇੱਕ ਜੀਵਿਤ ਮੁਹਿੰਮ ਹੈ। ਇਸ ਵਿੱਚ ਇੱਕ ਅਜਿਹੀ ਜੀਵਨ-ਸ਼ੈਲੀ ਅਪਣਾਉਣ ਦੀ ਬੇਨਤੀ ਹੈ, ਜੋ ਕੁਦਰਤ ਨਾਲ ਸੰਤੁਲਨ ਬਣਾ ਕੇ ਚੱਲੇ। ਅਤੇ ਮੇਰੇ ਹਿਸਾਬ ਨਾਲ 'ਮਿਸ਼ਨ ਲਾਈਫ' ਵੀ ਇੱਕ ਤਰ੍ਹਾਂ ਨਾਲ 'ਆਰਟ ਆਫ਼ ਲਿਵਿੰਗ' ਦਾ ਹੀ ਇੱਕ ਪ੍ਰਗਟ ਰੂਪ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਾਰੇ, ਜੋ ਹਮੇਸ਼ਾ ਤੁਸੀਂ ਕਰਦੇ ਆਏ ਹੋ, ਆਰਟ ਆਫ਼ ਲਿਵਿੰਗ ਦੇ ਵੱਖ-ਵੱਖ ਪਹਿਲੂਆਂ ਨੂੰ ਤੁਸੀਂ ਵਿਸਥਾਰ ਵੀ ਦਿੱਤਾ ਹੈ ਅਤੇ ਵਿਕਾਸ ਵੀ ਕੀਤਾ ਹੈ। ਸਮਾਜ ਦੇ ਇੱਕ ਵੱਡੇ ਵਰਗ ਨੂੰ ਜੋੜਨ ਲਈ ਤੁਸੀਂ ਵਧੇਰੇ ਤਰਜੀਹ ਦਿਓਗੇ ਅਤੇ ਗੁਰੂ ਜੀ ਦੀ ਸ਼ਤਾਬਦੀ ਜਦੋਂ ਅਸੀਂ ਮਨਾਈਏ, ਤਾਂ ਇਨ੍ਹਾਂ ਸਾਰੇ ਟੀਚਿਆਂ ਨੂੰ ਅਸੀਂ ਕਰੀਏ। ਮੈਂ ਇੱਕ ਵਾਰ ਫਿਰ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੂੰ, ਗੁਰੂਦੇਵ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਆਰਟ ਆਫ਼ ਲਿਵਿੰਗ ਪਰਿਵਾਰ ਦੇ ਹਰ ਵਲੰਟੀਅਰ ਦਾ, ਉਨ੍ਹਾਂ ਦੀ ਸੇਵਾ ਭਾਵਨਾ ਅਤੇ ਸਮਰਪਣ ਲਈ ਦਿਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਫਿਰ ਇੱਕ ਵਾਰ ਤੁਸੀਂ ਸਾਰਿਆਂ ਨੇ ਮੈਨੂੰ ਇੱਥੇ ਤੁਹਾਡੇ ਵਿਚਕਾਰ ਆਉਣ ਦਾ ਮੌਕਾ ਦਿੱਤਾ, ਇਸ ਪਵਿੱਤਰ ਵਾਤਾਵਰਨ ਵਿੱਚ ਕੁਝ ਪਲ ਬਿਤਾਉਣ ਦਾ ਮੌਕਾ ਦਿੱਤਾ, ਲੋਟਸ ਦੀ ਛਤਰ-ਛਾਇਆ ਹੇਠ ਸੋਚਣ ਦਾ ਮੌਕਾ ਦਿੱਤਾ, ਇਸ ਲਈ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜੈ ਗੁਰੂਦੇਵ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PMAY-U Nears 1.25 Crore Homes: Top 10 States With The Highest PMAY-U Completion Rates

Media Coverage

PMAY-U Nears 1.25 Crore Homes: Top 10 States With The Highest PMAY-U Completion Rates
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਜੂਨ 2026
June 24, 2026

Appreciation for PM Modi’s Vision for Holistic Growth, Furthering Technology as well as Traditions