Your Highness,


Excellencies,

ਨਮਸਕਾਰ!(Namaskar!)

17ਵੇਂ ਬ੍ਰਿਕਸ ਸਮਿਟ (17th BRICS Summit) ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਦੇ ਤਹਿਤ ਸਾਡੇ ਸਹਿਯੋਗ ਨੂੰ ਨਵੀਂ ਗਤੀ ਅਤੇ ਊਰਜਾ ਮਿਲੀ ਹੈ। ਜੋ ਨਵੀਂ ਊਰਜਾ ਮਿਲੀ ਹੈ –ਉਹ espresso ਨਹੀਂ, double espresso shot ਹੈ! ਇਸ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦੀ ਦੂਰਦਰਸ਼ਤਾ ਅਤੇ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਾ ਹਾਂ। ਇੰਡੋਨੇਸ਼ੀਆ ਦੇ ਬ੍ਰਿਕਸ ਪਰਿਵਾਰ (BRICS family) ਨਾਲ ਜੁੜਨ ‘ਤੇ ਮੈਂ ਆਪਣੇ ਮਿੱਤਰ, ਰਾਸ਼ਟਰਪਤੀ ਪ੍ਰਬੋਵੋ (President Prabowo) ਨੂੰ ਭਾਰਤ ਦੀ ਤਰਫ਼ੋਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

Friends,

Global South ਅਕਸਰ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਰਿਹਾ ਹੈ। ਚਾਹੇ ਵਿਕਾਸ ਦੀ ਬਾਤ ਹੋਵੇ, ਸੰਸਾਧਨਾਂ ਦੀ ਵੰਡ ਹੋਵੇ, ਜਾਂ ਸੁਰੱਖਿਆ ਨਾਲ ਜੁੜੇ ਵਿਸ਼ੇ ਹੋਣ, ਗਲੋਬਲ ਸਾਊਥ ਦੇ ਹਿਤਾਂ ਨੂੰ ਪ੍ਰਾਥਮਿਕਤਾ ਨਹੀਂ ਮਿਲੀ ਹੈ। Climate finance, sustainable development, ਅਤੇ technology access ਜਿਹੇ ਵਿਸ਼ਿਆ ‘ਤੇ Global South ਨੂੰ ਅਕਸਰ token gestures ਦੇ ਇਲਾਵਾ ਕੁਝ ਨਹੀਂ ਮਿਲਿਆ।

 

|

Friends,

20ਵੀਂ ਸੈਂਚੁਰੀ ਵਿੱਚ ਬਣੀਆਂ ਗਲੋਬਲ ਸੰਸਥਾਵਾਂ ਵਿੱਚ ਮਾਨਵਤਾ ਦੇ ਦੋ –ਤਿਹਾਈ ਹਿੱਸੇ ਨੂੰ ਉਚਿਤ ਪ੍ਰਤੀਨਿਧਤਾ ਨਹੀਂ ਮਿਲੀ ਹੈ। ਜਿਨ੍ਹਾਂ ਦੇਸ਼ਾਂ ਦਾ, ਅੱਜ ਦੀ ਆਲਮੀ ਅਰਥਵਿਵਸਥਾ ਵਿੱਚ ਬੜਾ ਯੋਗਦਾਨ ਹੈ, ਉਨ੍ਹਾਂ ਨੂੰ decision making ਟੇਬਲ ‘ਤੇ ਬਿਠਾਇਆ ਨਹੀਂ ਗਿਆ ਹੈ। ਇਹ ਕੇਵਲ representation ਦਾ ਪ੍ਰਸ਼ਨ ਨਹੀਂ ਹੈ, ਬਲਕਿ credibility ਅਤੇ effectiveness ਦਾ ਭੀ ਪ੍ਰਸ਼ਨ ਹੈ। ਬਿਨਾ Global South ਦੇ ਇਹ ਸੰਸਥਾਵਾਂ ਵੈਸੀਆਂ ਹੀ ਲਗਦੀਆਂ ਹਨ ਜਿਵੇਂ ਮੋਬਾਈਲ ਵਿੱਚ ਸਿਮ ਤਾਂ ਹੈ, ਪਰ ਨੈੱਟਵਰਕ ਨਹੀਂ। ਇਹ ਸੰਸਥਾਵਾਂ, 21ਵੀਂ ਸੈਂਚੁਰੀ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਅਸਮਰੱਥ ਹਨ। ਵਿਸ਼ਵ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਚਲ ਰਹੇ ਸੰਘਰਸ਼ ਹੋਣ, pandemic ਹੋਣ, ਆਰਥਿਕ ਸੰਕਟ ਹੋਣ, ਜਾਂ cyber ਅਤੇ ਸਪੇਸ ਵਿੱਚ ਨਵੀਆਂ ਉੱਭਰਦੀਆਂ ਚੁਣੌਤੀਆਂ, ਇਨ੍ਹਾਂ ਸੰਸਥਾਵਾਂ ਦੇ ਪਾਸ ਕੋਈ ਸਮਾਧਾਨ ਨਹੀਂ ਹੈ।



Friends,


ਅੱਜ ਵਿਸ਼ਵ ਨੂੰ ਨਵੇਂ multipolar ਅਤੇ inclusive world order ਦੀ ਜ਼ਰੂਰਤ ਹੈ। ਇਸ ਦੀ ਸ਼ੁਰੂਆਤ ਆਲਮੀ ਸੰਸਥਾਵਾਂ ਵਿੱਚ ਵਿਆਪਕ reforms ਨਾਲ ਕਰਨੀ ਹੋਵੇਗੀ। Reforms ਕੇਵਲ symbolic ਨਹੀਂ ਹੋਣੇ ਚਾਹੀਦੇ, ਬਲਕਿ ਇਨ੍ਹਾਂ ਦਾ ਵਾਸਤਵਿਕ ਅਸਰ ਭੀ ਦਿਖਣਾ ਚਾਹੀਦਾ ਹੈ। Governance structures, voting rights ਅਤੇ leadership positions ਵਿੱਚ ਬਦਲਾਅ ਆਉਣਾ ਚਾਹੀਦਾ ਹੈ। ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਚੁਣੌਤੀਆਂ ਨੂੰ policy-making ਵਿੱਚ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।

 

|

Friends,


ਬ੍ਰਿਕਸ (BRICS) ਦਾ ਵਿਸਤਾਰ, ਨਵੇਂ ਮਿੱਤਰਾਂ ਦਾ ਜੁੜਨਾ, ਇਸ ਬਾਤ ਦਾ ਪ੍ਰਮਾਣ ਹੈ ਕਿ ਬ੍ਰਿਕਸ ਇੱਕ ਐਸਾ ਸੰਗਠਨ ਹੈ, ਜੋ ਸਮੇਂ ਦੇ ਅਨੁਸਾਰ ਖ਼ੁਦ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਹੁਣ ਇਹੀ ਇੱਛਾਸ਼ਕਤੀ ਸਾਨੂੰ UN Security Council, WTO ਅਤੇ Multilateral development ਬੈਂਕਸ ਜਿਹੀਆਂ ਸੰਸਥਾਵਾਂ  ਵਿੱਚ reforms ਦੇ ਲਈ ਦਿਖਾਉਣੀ ਹੋਵੇਗੀ। AI ਦੇ ਯੁਗ ਵਿੱਚ, ਜਿੱਥੇ ਹਰ ਹਫ਼ਤੇ ਟੈਕਨੋਲੋਜੀ update ਹੁੰਦੀ ਹੈ, ਅਜਿਹੇ ਵਿੱਚ ਗਲੋਬਲ ਇੰਸਟੀਟਿਊਸ਼ਨਸ ਦਾ ਅੱਸੀ ਵਰ੍ਹਿਆਂ ਵਿੱਚ ਇੱਕ ਵਾਰ ਭੀ update ਨਾ ਹੋਣਾ ਸਵੀਕਾਰਯੋਗ ਨਹੀਂ ਹੈ। ਇੱਕੀਵੀਂ ਸਦੀ ਦੇ softwares ਨੂੰ 20ਵੀਂ ਸਦੀ ਦੇ type-writers ਨਾਲ ਨਹੀਂ ਚਲਾਇਆ ਜਾ ਸਕਦਾ!


Friends,

ਭਾਰਤ ਨੇ ਸਦਾ, ਆਪਣੇ ਹਿਤਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਹਿਤ ਵਿੱਚ ਕੰਮ ਕਰਨਾ, ਆਪਣੀ ਜ਼ਿੰਮੇਦਾਰੀ ਸਮਝਿਆ ਹੈ। ਅਸੀਂ ਬ੍ਰਿਕਸ ਦੇਸ਼ਾਂ (BRICS countries) ਦੇ ਨਾਲ ਮਿਲ ਕੇ, ਸਾਰੇ ਵਿਸ਼ਿਆਂ ‘ਤੇ, ਰਚਨਾਤਮਕ ਯੋਗਦਾਨ ਦੇਣ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਾਂ। ਬਹੁਤ-ਬਹੁਤ ਧੰਨਵਾਦ।

 

  • ram Sagar pandey August 26, 2025

    🌹🌹🙏🙏🌹🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माता दी 🚩🙏🙏🌹🌹🙏🙏🌹🌹🌹🌹🙏🙏🌹🌹जय माँ विन्ध्यवासिनी👏🌹💐🌹🙏🏻🌹जय श्रीराम🙏💐🌹🌹🌹🙏🙏🌹🌹
  • Jitendra Kumar August 21, 2025

    rt
  • Kushal shiyal August 04, 2025

    Jay shree Krishna
  • M ShantiDev Mitra August 02, 2025

    Namo MODI
  • Chandrabhushan Mishra Sonbhadra August 02, 2025

    🚩🚩
  • Chandrabhushan Mishra Sonbhadra August 02, 2025

    🚩
  • Dr Abhijit Sarkar August 02, 2025

    modi modi
  • Snehashish Das August 01, 2025

    Bharat Mata ki Jai, Jai Hanuman, BJP jindabad,Narendra Modi jindabad.
  • Rajeev Sharma July 19, 2025

    जय श्रीराम
  • PRIYANKA JINDAL Panipat Haryana July 19, 2025

    jai hind Jai Bharat Jai Modi Ji
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Maritime milestone: Indian Navy commissions INS Udaygiri and Himgiri; twin induction for first time

Media Coverage

Maritime milestone: Indian Navy commissions INS Udaygiri and Himgiri; twin induction for first time
NM on the go

Nm on the go

Always be the first to hear from the PM. Get the App Now!
...
PM greets everyone on the occasion of Ganesh Chathurthi
August 27, 2025

The Prime Minister Shri Narendra Modi greeted everyone on the occasion of Ganesh Chathurthi today.

In a post on X, he wrote: