ਅੱਜ ਸਵੇਰੇ ਮਹਾਰਾਸ਼ਟਰ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ, ਜਿਸ ਵਿੱਚ ਸੂਬੇ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਜੀ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਦਾ ਦੇਹਾਂਤ ਹੋ ਗਿਆ: ਪ੍ਰਧਾਨ ਮੰਤਰੀ
ਅਜੀਤ ਦਾਦਾ ਨੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਅਤੇ ਖ਼ਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲਿਆਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਮੈਂ ਅਜੀਤ ਪਵਾਰ ਜੀ ਦੇ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ: ਪ੍ਰਧਾਨ ਮੰਤਰੀ
ਇਸ ਦੁਖਦਾਈ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਅਤੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਪਰਿਵਾਰਾਂ ਨਾਲ ਇੱਕਜੁੱਟਤਾ ਨਾਲ ਖੜ੍ਹਾ ਹੈ: ਪ੍ਰਧਾਨ ਮੰਤਰੀ
ਐੱਨਸੀਸੀ ਇੱਕ ਅਜਿਹਾ ਅੰਦੋਲਨ ਹੈ, ਜੋ ਭਾਰਤ ਦੀ ਯੁਵਾ ਸ਼ਕਤੀ ਨੂੰ ਸਸ਼ਕਤ ਬਣਾਉਂਦਾ ਹੈ: ਪ੍ਰਧਾਨ ਮੰਤਰੀ
ਅੱਜ ਦੁਨੀਆ ਭਾਰਤ ਦੇ ਨੌਜਵਾਨਾਂ ਨੂੰ ਬਹੁਤ ਵਿਸ਼ਵਾਸ ਨਾਲ ਦੇਖਦੀ ਹੈ: ਪ੍ਰਧਾਨ ਮੰਤਰੀ
ਯੂਰਪੀਅਨ ਯੂਨੀਅਨ ਨਾਲ ਹੋਏ ਸਮਝੌਤੇ ਨੇ ਵਿਸ਼ਵ-ਵਿਆਪੀ ਧਿਆਨ ਖਿੱਚਿਆ ਹੈ, ਬਹੁਤ ਸਾਰੇ ਲੋਕ ਇਸ ਨੂੰ ਮਦਰ ਆਫ਼ ਔਲ ਡੀਲਸ ਅਤੇ ਦੁਨੀਆ ਲਈ ਇੱਕ ਗੇਮ-ਚੇਂਜਰ ਦੱਸ ਰਹੇ ਹਨ: ਪ੍ਰਧਾਨ ਮੰਤਰੀ
ਅੱਜ ਲੜਾਈ ਕਈ ਮੋਰਚਿਆਂ 'ਤੇ ਲੜੀ ਜਾ ਰਹੀ ਹੈ, ਕੋਡ ਵਿੱਚ ਵੀ ਅਤੇ ਕਲਾਊਡ ਵਿੱਚ ਵੀ, ਤਕਨਾਲੋਜੀ ਵਿੱਚ ਪਿੱਛੇ ਰਹਿਣ ਵਾਲੇ ਦੇਸ਼ ਨਾ ਸਿਰਫ਼ ਆਰਥਿਕ ਤੌਰ 'ਤੇ ਕਮਜ਼ੋਰ ਹਨ, ਸਗੋਂ ਸੁਰੱਖਿਆ ਦੇ ਮਾਮਲੇ ਵਿੱਚ ਵੀ ਕਮਜ਼ੋਰ ਹਨ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਲਈ ਨਾਗਰਿਕ ਵਜੋਂ ਸਾਡਾ ਆਚਰਨ ਵੀ ਇੱਕ ਮਹੱਤਵਪੂਰਨ ਪਹਿਲੂ ਹੈ। ਨਾਗਰਿਕਾਂ ਵਜੋਂ ਸਾਨੂੰ ਆਪਣੇ ਫ਼ਰਜ਼ਾਂ ਨੂੰ ਸਭ ਤੋ ਵੱਧ ਤਰਜੀਹ ਦੇਣੀ ਚਾਹੀਦੀ ਹੈ: ਪ੍ਰਧਾਨ ਮੰਤਰੀ
ਯੁਵਾ ਫਿਟ ਤੋ ਦੇਸ਼ ਹਿੱਟ!: ਪ੍ਰਧਾਨ ਮੰਤਰੀ

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀਓ, ਦੇਸ਼ ਦੇ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ, ਮੰਚ 'ਤੇ ਮੌਜੂਦ ਹੋਰ ਸਾਰੇ ਪਤਵੰਤੇ, ਦੇਸ਼ ਭਰ ਤੋਂ ਆਏ ਐੱਨਸੀਸੀ ਅਤੇ ਐੱਨਐੱਸਐੱਸ ਦੇ ਕੈਡੇਟਸ, ਝਾਕੀ ਕਲਾਕਾਰ, ਰਾਸ਼ਟਰੀ ਰੰਗਸ਼ਾਲਾ ਦੇ ਸਾਥੀ ਅਤੇ ਮੇਰੇ ਪਿਆਰੇ ਨੌਜਵਾਨ ਸਾਥੀਓ। ਤੁਹਾਡੇ ਸਾਰਿਆਂ ਦੀ ਮਿਹਨਤ ਇੱਥੇ ਨਜ਼ਰ ਆਈ ਹੈ। ਤੁਸੀਂ ਬਹੁਤ ਤਾਲਮੇਲ ਨਾਲ ਆਪਣਾ ਪ੍ਰਦਰਸ਼ਨ ਕੀਤਾ ਹੈ।

 

ਪਰ ਸਾਥੀਓ,

ਅੱਜ ਦਾ ਦਿਨ ਸਾਡੇ ਲਈ ਇੱਕ ਵੱਡਾ ਦੁੱਖ ਲੈ ਕੇ ਵੀ ਆਇਆ ਹੈ। ਅੱਜ ਸਵੇਰੇ ਹੀ, ਮਹਾਰਾਸ਼ਟਰ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਜੀ ਅਤੇ ਕੁਝ ਸਾਥੀਆਂ ਨੂੰ ਸਾਡੇ ਤੋਂ ਖੋਹ ਲਿਆ ਹੈ। ਅਜੀਤ ਦਾਦਾ ਨੇ ਮਹਾਰਾਸ਼ਟਰ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਖ਼ਾਸ ਕਰਕੇ ਪਿੰਡਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਹਮੇਸ਼ਾ ਅੱਗੇ ਵਧ ਕੇ ਕੰਮ ਕੀਤਾ। ਮੈਂ ਅਜੀਤ ਪਵਾਰ ਜੀ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜਿਨ੍ਹਾਂ ਸਾਥੀਆਂ ਨੂੰ ਅਸੀਂ ਇਸ ਹਾਦਸੇ ਵਿੱਚ ਗੁਆ ਦਿੱਤਾ ਹੈ, ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਾਂ।

 

ਸਾਥੀਓ,

ਦੁੱਖ ਅਤੇ ਸੰਵੇਦਨਾ ਦੇ ਇਨ੍ਹਾਂ ਪਲਾਂ ਦੌਰਾਨ ਮੈਂ ਇੱਥੇ ਮੌਜੂਦ ਆਪ ਸਭ ਕੈਡੇਟਸ ਦਾ, ਵੱਖ-ਵੱਖ ਦੋਸਤਾਨਾ ਦੇਸ਼ਾਂ ਤੋਂ ਆਏ ਕੈਡੇਟਸ ਅਤੇ ਅਫ਼ਸਰਾਂ ਦਾ ਸਵਾਗਤ ਵੀ ਕਰਾਂਗਾ। ਇਸ ਵਾਰ ਵੀ ਇੱਥੇ ਵੱਡੀ ਗਿਣਤੀ ਵਿੱਚ ਗਰਲ ਕੈਡੇਟਸ ਆਈਆਂ ਹਨ। ਮੈਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕਰਦਾ ਹਾਂ।

 

ਸਾਥੀਓ,

ਐੱਨਸੀਸੀ ਇੱਕ ਅਜਿਹਾ ਸੰਗਠਨ, ਇੱਕ ਅਜਿਹਾ ਅੰਦੋਲਨ ਹੈ, ਜੋ ਭਾਰਤ ਦੇ ਨੌਜਵਾਨਾਂ ਨੂੰ ਆਤਮ-ਵਿਸ਼ਵਾਸੀ ਬਣਾਉਂਦਾ ਹੈ, ਅਨੁਸ਼ਾਸਿਤ ਬਣਾਉਂਦਾ ਹੈ, ਸੰਵੇਦਨਸ਼ੀਲ ਬਣਾਉਂਦਾ ਹੈ ਅਤੇ ਰਾਸ਼ਟਰ ਦੇ ਲਈ ਸਮਰਪਿਤ ਨਾਗਰਿਕ ਬਣਾਉਂਦਾ ਹੈ। ਤੁਸੀਂ ਸਾਰੇ ਹਰ ਸਾਲ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ​​ਕਰ ਰਹੇ ਹੋ। ਬੀਤੇ ਸਾਲਾਂ ਦੌਰਾਨ, ਐੱਨਸੀਸੀ ਕੈਡੇਟਸ ਦੀ ਗਿਣਤੀ 14 ਲੱਖ ਤੋਂ ਵੱਧ ਕੇ 20 ਲੱਖ ਹੋ ਗਈ ਹੈ। ਖ਼ਾਸ ਕਰਕੇ ਸਾਡੇ ਸਰਹੱਦੀ ਖੇਤਰਾਂ ਵਿੱਚ, ਤਟਵਰਤੀ ਖੇਤਰਾਂ ਵਿੱਚ, ਐੱਨਸੀਸੀ ਕੈਡੇਟਸ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ।

 

ਮੇਰੇ ਨੌਜਵਾਨ ਸਾਥੀਓ,

ਐੱਨਸੀਸੀ ਨੌਜਵਾਨਾਂ ਦਾ ਪਲੇਟਫ਼ਾਰਮ ਹੈ ਅਤੇ ਇਸ ਪਲੇਟਫ਼ਾਰਮ ’ਤੇ ਆਪਣੀ ਵਿਰਾਸਤ ਨੂੰ ਵੀ ਮਾਣ ਨਾਲ ਜਿਊਂਦਾ ਹੈ। ਜਿਵੇਂ ਇਸ ਸਾਲ ਵੰਦੇ ਮਾਤਰਮ ਦੇ 150 ਸਾਲ ਹੋਣ ਦਾ ਜਸ਼ਨ ਐੱਨਸੀਸੀ ਨੇ ਪੂਰੇ ਉਤਸ਼ਾਹ ਨਾਲ ਮਨਾਇਆ ਹੈ। ਤੁਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਇਸ ਨਾਲ ਜੁੜੇ ਪ੍ਰੋਗਰਾਮ ਕੀਤੇ ਹਨ। ਪਰਮਵੀਰ ਸਾਗਰ ਯਾਤਰਾ ਵੀ ਇਸ ਦੀ ਇੱਕ ਚੰਗੀ ਉਦਾਹਰਣ ਹੈ। ਤੁਸੀਂ ਸਾਰੇ ਜਾਣਦੇ ਹੋ, ਕੁਝ ਸਾਲ ਪਹਿਲਾਂ ਸਰਕਾਰ ਨੇ ਅੰਡੇਮਾਨ-ਨਿਕੋਬਾਰ ਦੇ 21 ਟਾਪੂਆਂ ਨੂੰ ਆਪਣੇ ਪਰਮਵੀਰ ਚੱਕਰ ਜੇਤੂਆਂ ਦੇ ਨਾਮ ਦਿੱਤੇ ਸਨ। ਇਸ ਦੇ ਪਿੱਛੇ ਰਾਸ਼ਟਰ-ਨਾਇਕਾਂ ਨੂੰ ਸਨਮਾਨ ਦੇਣ ਦੀ ਜੋ ਭਾਵਨਾ ਸੀ, ਉਸ ਨੂੰ ਤੁਸੀਂ ਆਪਣੀ ਸਮੁੰਦਰੀ ਯਾਤਰਾ ਰਾਹੀਂ ਅੱਗੇ ਵਧਾਇਆ ਹੈ। ਇਸੇ ਤਰ੍ਹਾਂ, ਲਕਸ਼ਦ੍ਵੀਪ ਵਿੱਚ ਦ੍ਵੀਪ-ਉਤਸਵ ਰਾਹੀਂ ਤੁਸੀਂ ਸਮੁੰਦਰ, ਸਭਿਆਚਾਰ ਅਤੇ ਕੁਦਰਤ ਸਭ ਨੂੰ ਇਕੱਠੇ ਮਨਾਇਆ ਹੈ।

 

ਸਾਥੀਓ,

ਐੱਨਸੀਸੀ ਨੇ ਇਤਿਹਾਸ ਨੂੰ ਸਮਾਰਕਾਂ ਤੋਂ ਕੱਢ ਕੇ ਲੋਕਾਂ ਦੇ ਦਿਲ ਵਿੱਚ ਜਿਊਂਦਾ ਕੀਤਾ ਹੈ। ਤੁਸੀਂ ਬਾਜੀਰਾਓ ਪੇਸ਼ਵਾ ਜੀ ਦੀ ਬਹਾਦਰੀ, ਮਹਾਨ ਯੋਧਾ ਲਲਿਤ ਬੋਰਫੁਕਨ ਜੀ ਦੇ ਹੁਨਰ ਅਤੇ ਭਗਵਾਨ ਬਿਰਸਾ ਮੁੰਡਾ ਦੀ ਅਗਵਾਈ ਨੂੰ ਆਪਣੀ ਸਾਈਕਲ ਰੈਲੀ ਰਾਹੀਂ ਜਨਤਕ ਜਾਗਰੂਕਤਾ ਜਗਾਉਣ ਦਾ ਕੰਮ ਕੀਤਾ ਹੈ। ਤੁਹਾਡੇ ਇਸ ਸਾਹਸੀ ਕੰਮ ਲਈ ਤੁਹਾਡੀ ਸਭ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਅੱਜ ਜਿਨ੍ਹਾਂ ਸਾਥੀਆਂ ਨੂੰ ਸਨਮਾਨ ਮਿਲਿਆ ਹੈ, ਮੈਂ ਉਨ੍ਹਾਂ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ- ਇਹ ਸਮਾਂ ਹੈ, ਸਹੀ ਸਮਾਂ ਹੈ। ਸਾਡੇ ਦੇਸ਼ ਦੇ ਨੌਜਵਾਨਾਂ ਲਈ ਅੱਜ ਦਾ ਇਹ ਸਮਾਂ ਸਭ ਤੋਂ ਵੱਧ ਮੌਕਿਆਂ ਦਾ ਸਮਾਂ ਹੈ। ਸਰਕਾਰ ਦਾ ਯਤਨ ਹੈ ਕਿ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਸਾਡੇ ਨੌਜਵਾਨਾਂ ਨੂੰ ਮਿਲੇ। ਇਸ ਦੀ ਇੱਕ ਉਦਾਹਰਣ ਤੁਸੀਂ ਕੱਲ੍ਹ ਹੀ ਦੇਖੀ ਹੈ। ਭਾਰਤ ਅਤੇ ਯੂਰਪੀਅਨ ਯੂਨੀਅਨ ਦਰਮਿਆਨ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ ’ਤੇ ਸਹਿਮਤੀ ਹੋਈ ਹੈ। ਇਸ ਤੋਂ ਪਹਿਲਾਂ ਓਮਾਨ, ਨਿਊਜ਼ੀਲੈਂਡ, ਬਰਤਾਨੀਆ, ਯੂਏਈ, ਆਸਟ੍ਰੇਲੀਆ ਅਤੇ ਮੌਰੀਸ਼ਿਸ ਵਰਗੇ ਦੇਸ਼ਾਂ ਨਾਲ ਵੀ ਭਾਰਤ ਨੇ ਮੁਕਤ ਵਪਾਰ ਸਮਝੌਤੇ ਕੀਤੇ ਹਨ। ਇਹ ਸਾਰੇ ਸਮਝੌਤੇ ਸਾਡੇ ਲੱਖਾਂ-ਕਰੋੜਾਂ ਨੌਜਵਾਨਾਂ ਲਈ ਅਣਗਿਣਤ ਮੌਕੇ ਬਣਾਉਣ ਵਾਲੇ ਹਨ।

 

ਸਾਥੀਓ,

ਅੱਜ ਪੂਰੀ ਦੁਨੀਆ ਨੌਜਵਾਨ ਭਾਰਤ ਦੇ ਨੌਜਵਾਨਾਂ ਦੇ ਵੱਲ ਬਹੁਤ ਵਿਸ਼ਵਾਸ ਨਾਲ ਦੇਖ ਰਹੀ ਹੈ। ਅਤੇ ਦੁਨੀਆ ਦੇ ਇਸ ਵਿਸ਼ਵਾਸ ਦਾ ਕਾਰਨ ਹੈ, ਹੁਨਰ ਅਤੇ ਸੰਸਕਾਰ! ਭਾਰਤ ਦੇ ਨੌਜਵਾਨਾਂ ਕੋਲ ਲੋਕਤੰਤਰ ਦੇ ਸੰਸਕਾਰ ਹਨ, ਸਾਡੇ ਨੌਜਵਾਨਾਂ ਕੋਲ ਹਰ ਤਰ੍ਹਾਂ ਦੀ ਵਿਭਿੰਨਤਾ ਨੂੰ ਸਨਮਾਨ ਦੇਣ ਦੇ ਸੰਸਕਾਰ ਹਨ ਅਤੇ ਭਾਰਤ ਦੇ ਨੌਜਵਾਨਾਂ ਕੋਲ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਮੰਨਣ ਦੇ ਸੰਸਕਾਰ ਹਨ। ਅਤੇ ਇਸ ਲਈ, ਭਾਰਤ ਦੇ ਨੌਜਵਾਨ ਜਿੱਥੇ ਵੀ ਜਾਂਦੇ ਹਨ ਤਾਂ ਉਸ ਦੇਸ਼ ਦੇ ਲੋਕਾਂ ਨਾਲ ਆਸਾਨੀ ਨਾਲ ਘੁਲ-ਮਿਲ ਜਾਂਦੇ ਹਨ, ਉਨ੍ਹਾਂ ਦੇ ਦਿਲਾਂ ਨੂੰ ਜਿੱਤ ਲੈਂਦੇ ਹਨ। ਅਸੀਂ ਆਪਣੀ ਸਮਰੱਥਾ ਨਾਲ ਉਸ ਦੇਸ਼ ਦੇ ਵਿਕਾਸ ਵਿੱਚ ਮਦਦ ਕਰਦੇ ਹਾਂ। ਇਹ ਸਾਡੇ ਸੰਸਕਾਰ ਹਨ, ਇਹ ਸਾਡਾ ਸੁਭਾਅ ਹੈ। ਮਾਤ-ਭੂਮੀ ਪ੍ਰਤੀ ਬੇਅੰਤ ਸ਼ਰਧਾ ਅਤੇ ਕਰਮ ਭੂਮੀ ਪ੍ਰਤੀ ਬੇਮਿਸਾਲ ਸਮਰਪਣ, ਇਹ ਸਾਡੀ ਵਿਰਾਸਤ ਹੈ।

 

ਸਾਥੀਓ,

ਮੈਂ ਦੁਨੀਆ ਭਰ ਦੇ ਨੇਤਾਵਾਂ ਨਾਲ ਜਦੋਂ ਗੱਲ ਕਰਦਾ ਹਾਂ ਅਤੇ ਉਨ੍ਹਾਂ ਨਾਲ ਗੱਲਬਾਤ ਦੇ ਆਧਾਰ 'ਤੇ ਮੈਂ ਕਹਿੰਦਾ ਹਾਂ ਅਤੇ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ, ਭਾਰਤ ਦੇ ਨੌਜਵਾਨ ਜਿੰਨੇ ਮਿਹਨਤੀ ਹੁੰਦੇ ਹਨ, ਓਨੇ ਹੀ ਚੰਗੇ ਪੇਸ਼ੇਵਰ ਵੀ ਹੁੰਦੇ ਹਨ। ਅਤੇ ਇਸ ਲਈ, ਭਾਰਤ ਦੇ ਨੌਜਵਾਨਾਂ ਦੀ ਬਹੁਤ ਮੰਗ ਰਹਿੰਦੀ ਹੈ। ਜਿਵੇਂ ਖਾੜੀ ਦੇਸ਼ਾਂ ਵਿੱਚ ਦੇਖੋ, ਲੱਖਾਂ ਲੋਕ ਇੰਨੇ ਸਾਲਾਂ ਤੋਂ ਉੱਥੇ ਕੰਮ ਕਰ ਰਹੇ ਹਨ। ਸਾਡੇ ਜੋ ਡਾਕਟਰ ਹਨ, ਇੰਜੀਨੀਅਰ ਹਨ, ਉਹ ਕਿੰਨੇ ਹੀ ਦੇਸ਼ਾਂ ਵਿੱਚ ਸ਼ਾਨਦਾਰ ਸਿਹਤ ਸੰਭਾਲ ਪ੍ਰਣਾਲੀਆਂ, ਸ਼ਾਨਦਾਰ ਬੁਨਿਆਦੀ ਢਾਂਚਾ, ਇਹ ਸਭ ਬਣਾ ਰਹੇ ਹਨ। ਪਹਿਲਾਂ ਸਾਡੇ ਇੱਥੇ ਜੋ ਅਧਿਆਪਕ ਹੋਇਆ ਕਰਦੇ ਸਨ, ਉਨ੍ਹਾਂ  ਨੇ ਕਈ ਦੇਸ਼ਾਂ ਦੇ ਸਮਾਜ ਵਿੱਚ ਨਵੀਂ ਵੈਲਿਊ ਜੋੜੀ ਹੈ।

 

ਸਾਥੀਓ,

ਦੁਨੀਆ ਵਿੱਚ ਉਨ੍ਹਾਂ ਦੇ ਇਸ ਯੋਗਦਾਨ ਦੇ ਨਾਲ, ਸਾਡੇ ਦੇਸ਼ ਵਿੱਚ ਨੌਜਵਾਨਾਂ ਦੀਆਂ ਜੋ ਪ੍ਰਾਪਤੀਆਂ ਹਨ, ਉਨ੍ਹਾਂ ਨੂੰ ਵੀ ਦੁਨੀਆ ਭਰ ਵਿੱਚ ਮਾਨਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦੇ ਕਾਰਨ ਹੀ ਭਾਰਤ ਦੁਨੀਆ ਵਿੱਚ ਸੂਚਨਾ ਤਕਨਾਲੋਜੀ ਦੀ ਰੀੜ੍ਹ ਦੀ ਹੱਡੀ ਬਣ ਗਿਆ ਹੈ। ਅਤੇ ਹੁਣ ਇਨ੍ਹਾਂ ਨੌਜਵਾਨਾਂ ਦੀ ਸ਼ਕਤੀ ਨਾਲ ਸਟਾਰਟਅੱਪਸ ਵਿੱਚ, ਸਪੇਸ ਵਿੱਚ, ਡਿਜੀਟਲ ਤਕਨਾਲੋਜੀ ਵਿੱਚ, ਹਰ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਸ਼ੁਰੂ ਹੋ ਗਈ ਹੈ।

 

ਸਾਥੀਓ,

ਹੁਣ ਯੂਰਪੀਅਨ ਯੂਨੀਅਨ ਨਾਲ ਜਿਸ ਸਮਝੌਤੇ ’ਤੇ ਸਹਿਮਤੀ ਬਣੀ ਹੈ, ਦੁਨੀਆ ਇਸ ਦੀ "ਮਦਰ ਆਫ਼ ਔਲ ਡੀਲਸ" ਵਜੋਂ ਪ੍ਰਸ਼ੰਸਾ ਕਰ ਰਹੀ ਹੈ, ਇਸ ਨੂੰ ਦੁਨੀਆ ਲਈ ਇੱਕ ਗੇਮ-ਚੇਂਜਰ ਡੀਲ ਦੱਸਿਆ ਜਾ ਰਿਹਾ ਹੈ। ਇਹ ਮੁਕਤ ਵਪਾਰ ਸਮਝੌਤੇ ਤੁਹਾਡੇ ਲਈ ਆਜ਼ਾਦੀ ਹੈ। ਇਹ ਸਮਝੌਤੇ ਦੁਨੀਆ ਦੀ ਜੀਡੀਪੀ ਦੇ ਇੱਕ ਚੌਥਾਈ ਹਿੱਸੇ ਅਤੇ ਇੱਕ ਤਿਹਾਈ ਵਿਸ਼ਵ ਵਪਾਰ ਨੂੰ ਦਰਸਾਉਂਦੇ ਹਨ।

 

ਸਾਥੀਓ,

ਯੂਰਪੀਅਨ ਯੂਨੀਅਨ, ਭਾਵ ਦੁਨੀਆ ਦੇ ਸਤਾਈ ਦੇਸ਼ਾਂ ਦੇ ਨਾਲ ਭਾਰਤ ਦਾ ਇਹ ਸਮਝੌਤਾ ਹੋਇਆ ਹੈ। ਇਸ ਦਾ ਲਾਭ ਭਾਰਤ ਦੇ ਸਟਾਰਟਅੱਪਸ ਨੂੰ ਹੋਵੇਗਾ। ਭਾਰਤੀ ਸਟਾਰਟਅੱਪਸ ਦੀ ਫੰਡਿੰਗ ਅਤੇ ਨਵੀਨਤਾ ਈਕੋਸਿਸਟਮ ਤੱਕ ਪਹੁੰਚ ਹੋਰ ਆਸਾਨ ਹੋਵੇਗੀ। ਇਸ ਸਮਝੌਤੇ ਨਾਲ ਸਾਡੀ ਰਚਨਾਤਮਕ ਅਰਥਵਿਵਸਥਾ ਨੂੰ ਫ਼ਿਲਮ, ਗੇਮਿੰਗ, ਫ਼ੈਸ਼ਨ, ਡਿਜੀਟਲ ਸਮਗਰੀ, ਸੰਗੀਤ ਅਤੇ ਡਿਜ਼ਾਈਨ ਨੂੰ ਵੀ ਬਹੁਤ ਲਾਭ ਹੋਵੇਗਾ। ਅਤੇ ਨਾਲ ਹੀ ਭਾਰਤ ਦੇ ਨੌਜਵਾਨਾਂ ਲਈ ਖੋਜ ਅਤੇ ਸਿੱਖਿਆ ਤੋਂ ਲੈ ਕੇ ਆਈਟੀ ਅਤੇ ਹੋਰ ਪੇਸ਼ੇਵਰ ਸੇਵਾਵਾਂ ਵਿੱਚ ਵੀ ਅਣਗਿਣਤ ਨਵੇਂ ਮੌਕੇ ਬਣਨਗੇ।

 

ਸਾਥੀਓ,

ਇਸ ਸਮਝੌਤੇ ਨੂੰ "ਮਦਰ ਆਫ਼ ਔਲ ਡੀਲਸ" ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਬਹੁਤ ਵਿਆਪਕ ਹੈ, ਬਹੁਤ ਡੂੰਘਾ ਹੈ, ਨਵੀਂਆਂ ਉਚਾਈਆਂ ਨੂੰ ਛੂਹਣ ਵਾਲਾ ਹੈ ਅਤੇ ਲਾਭਾਂ ਦੀ ਸੂਚੀ ਤਾਂ ਬਹੁਤ ਵੱਡੀ ਹੈ। ਇਸ ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਗਤੀ ਮਿਲੇਗੀ। ਇਸ ਨਾਲ ਮੇਕ ਇਨ ਇੰਡੀਆ, ਮੇਕ ਫ਼ਾਰ ਦ ਵਰਲਡ ਦੇ ਸੰਕਲਪ ਨੂੰ ਬਲ ਮਿਲੇਗਾ। ਕਿਉਂਕਿ ਇਸ ਸਮਝੌਤੇ ਦੇ ਤਹਿਤ, ਭਾਰਤ ਦੇ 99 ਪ੍ਰਤੀਸ਼ਤ ਤੋਂ ਵੱਧ ਨਿਰਯਾਤ 'ਤੇ ਟੈਰਿਫ ਜਾਂ ਤਾਂ ਜ਼ੀਰੋ ਹੋਵੇਗੇ ਜਾਂ ਬਹੁਤ ਘੱਟ ਹੋ ਜਾਵੇਗਾ। ਅਤੇ ਇਸ ਨਾਲ ਟੈਕਸਟਾਈਲ ਚਮੜਾ, ਰਤਨ ਅਤੇ ਗਹਿਣੇ, ਜੁੱਤੀਆਂ ਅਤੇ ਇੰਜੀਨੀਅਰਿੰਗ ਸਾਮਾਨ, ਅਜਿਹੇ ਹਰ ਭਾਰਤੀ ਉਦਯੋਗ ਨੂੰ, ਐੱਮਐੱਸਐੱਮਈ ਨੂੰ ਬਹੁਤ ਲਾਭ ਹੋਵੇਗਾ। ਸਾਡੇ ਬੁਣਕਰਾਂ, ਕਾਰੀਗਰਾਂ ਅਤੇ ਛੋਟੇ ਉੱਦਮੀਆਂ ਨੂੰ ਸਿੱਧਾ 27 ਯੂਰਪੀਅਨ ਦੇਸ਼ਾਂ ਦੇ ਵਿਸ਼ਾਲ ਬਾਜ਼ਾਰਾਂ ਤੱਕ ਪਹੁੰਚ ਵੀ ਮਿਲੇਗੀ। 

 

ਸਾਥੀਓ,

ਇਸ ਡੀਲ ਦਾ ਇੱਕ ਹੋਰ ਮਜ਼ਬੂਤ ​ਪੱਖ ਹੈ। ਇਸ ਨਾਲ ਭਾਰਤ ਵਿੱਚ ਹੋਰ ਨਿਵੇਸ਼ ਹੋਵੇਗਾ। ਦੇਸ਼ ਵਿੱਚ ਨਵੇਂ ਇੰਜੀਨੀਅਰਿੰਗ, ਇਲੈਕਟ੍ਰੌਨਿਕਸ, ਰਸਾਇਣ, ਫਾਰਮਾਸਿਊਟੀਕਲ ਅਤੇ ਹੋਰ ਨਿਰਮਾਣ ਪਲਾਂਟ ਸ਼ੁਰੂ ਹੋਣਗੇ। ਇਸ ਨਾਲ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਵਿੱਚ ਵੀ ਨਵੇਂ ਨਿਵੇਸ਼ ਲਈ ਇੱਕ ਯਕੀਨੀ ਬਾਜ਼ਾਰ ਤਿਆਰ ਹੋਵੇਗਾ। ਇਹ ਕਿਸਾਨਾਂ, ਮਛੇਰਿਆਂ ਅਤੇ ਗ੍ਰਾਮੀਣ ਨੌਜਵਾਨਾਂ ਨੌਜਵਾਨਾਂ ਲਈ ਇੱਕ ਵੱਡਾ ਮੌਕਾ ਹੈ।

 

ਮੇਰੇ ਨੌਜਵਾਨ ਸਾਥੀਓ,

ਇਹ ਮੁਕਤ ਵਪਾਰ ਸਮਝੌਤੇ ਭਾਰਤ ਦੇ ਨੌਜਵਾਨਾਂ ਨੂੰ ਸਿੱਧੇ ਯੂਰਪ ਦੇ ਨੌਕਰੀ ਬਾਜ਼ਾਰ ਨਾਲ ਜੋੜਦਾ ਹੈ। ਖ਼ਾਸ ਤੌਰ ’ਤੇ ਇੰਜੀਨੀਅਰਿੰਗ, ਗ੍ਰੀਨ ਟੈੱਕ, ਡਿਜ਼ਾਈਨ, ਲੌਜਿਸਟਿਕਸ ਅਤੇ ਉੱਨਤ ਨਿਰਮਾਣ ਵਿੱਚ ਕਈ ਮੌਕੇ ਬਣਨਗੇ। ਇਸ ਦਾ ਮਤਲਬ ਹੈ ਕਿ ਭਾਰਤ ਦੇ ਨੌਜਵਾਨਾਂ ਲਈ, ਤੁਹਾਡੇ ਲਈ 27 ਦੇਸ਼ਾਂ ਵਿੱਚ ਨਵੇਂ-ਨਵੇਂ ਮੌਕੇ ਖੁੱਲ੍ਹ ਰਹੇ ਹਨ।

ਸਾਥੀਓ,

ਇਨ੍ਹਾਂ ਸਾਰੇ ਵਿਸ਼ਵ-ਵਿਆਪੀ ਮੌਕਿਆਂ ਨੂੰ ਸਰਕਾਰ ਵਿਆਪਕ ਸੁਧਾਰਾਂ ਨਾਲ ਹੋਰ ਵਿਆਪਕ ਬਣਾ ਰਹੀ ਹੈ। ਅੱਜ ਦੇਸ਼ ਜਿਸ ਸੁਧਾਰ ਐਕਸਪ੍ਰੈੱਸ ’ਤੇ ਸਵਾਰ ਹੈ,  ਉਹ ਨੌਜਵਾਨਾਂ ਦੇ ਸਾਹਮਣੇ ਆਉਣ ਵਾਲੀਆਂ ਹਰ ਰੁਕਾਵਟ ਨੂੰ ਦੂਰ ਕਰ ਰਿਹਾ ਹੈ। ਅਤੇ ਦੇਸ਼ ਦੇ ਸਾਹਮਣੇ ਵਧਦੇ ਇਹ ਮੌਕੇ, ਐੱਨਸੀਸੀ ਨਾਲ ਜੁੜੇ ਤੁਹਾਡੇ ਸਾਰੇ ਨੌਜਵਾਨਾਂ ਵਿੱਚ ਇਹ ਸੰਸਕਾਰ, ਇਹ ਅਨੁਸ਼ਾਸਨ, ਤੁਹਾਡੇ ਲਈ ਤਾਂ ਜਿਵੇਂ ਸੋਨੇ ’ਤੇ ਸੁਹਾਗਾ ਹੈ।

 

ਸਾਥੀਓ,

ਤੁਸੀਂ ਇੱਥੇ ਆਪ੍ਰੇਸ਼ਨ ਸਿੰਧੂਰ ’ਤੇ ਇੱਕ ਸ਼ਾਨਦਾਰ ਝਾਕੀ ਪੇਸ਼ ਕੀਤੀ ਹੈ। ਆਪ੍ਰੇਸ਼ਨ ਸਿੰਧੂਰ ਦੌਰਾਨ ਤੁਹਾਡੇ ਯਤਨਾਂ ਦੀ ਮੈਂ ਖ਼ਾਸ ਤੌਰ 'ਤੇ ਸ਼ਲਾਘਾ ਕਰਦਾ ਹਾਂ। ਰਾਸ਼ਟਰੀ ਸੁਰੱਖਿਆ ਨਾਲ ਜੁੜੇ ਉਸ ਮਹੱਤਵਪੂਰਨ ਪਲ ਵਿੱਚ ਸਾਡੇ ਐੱਨਸੀਸੀ ਕੈਡੇਟਸ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪ੍ਰਸ਼ੰਸਾਯੋਗ ਢੰਗ ਨਾਲ ਸੰਭਾਲਿਆ ਹੈ। ਕਿਸੇ ਨੇ ਸਾਡੀਆਂ ਸੈਨਾਵਾਂ ਦੀਆਂ ਤਿਆਰੀਆਂ ਵਿੱਚ ਸਹਿਯੋਗ ਦਿੱਤਾ, ਕਿਸੇ ਨੇ ਖ਼ੂਨਦਾਨ ਕੈਂਪ ਲਗਾਏ, ਕਿਸੇ ਨੇ ਫਸਟ-ਏਡ ਕੈਂਪਾਂ ਰਾਹੀਂ ਸੇਵਾ ਕੀਤੀ, ਤੁਸੀਂ ਇਹ ਦਿਖਾ ਦਿੱਤਾ ਕਿ ਐੱਨਸੀਸੀ ਵਿੱਚ ਪਰੇਡ ਗ੍ਰਾਊਂਡ ਦੀ ਟ੍ਰੇਨਿੰਗ ਦੇ ਨਾਲ ਹੀ "ਰਾਸ਼ਟਰ ਪਹਿਲਾਂ" ਦੇ ਵਿਚਾਰ ਦੀ ਭਾਵਨਾ ਦੀ ਵੀ ਟ੍ਰੇਨਿੰਗ ਹੁੰਦੀ ਹੈ। ਐੱਨਸੀਸੀ ਤੋਂ ਮਿਲੀ ਇਹੀ ਦੇਸ਼ ਭਗਤੀ ਹੈ, ਇਹੀ ਉਹ ਲੀਡਰਸ਼ਿਪ ਹੈ ਜੋ ਮੁਸ਼ਕਿਲ ਸਮੇਂ ਵਿੱਚ ਦੇਸ਼ ਲਈ ਆਪਣੀ ਪੂਰੀ ਤਾਕਤ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦੀ ਹੈ। ਅਤੇ ਇਹੀ ਤਾਂ ਐੱਨਸੀਸੀ ਸਾਨੂੰ ਸਿਖਾਉਂਦੀ ਹੈ, ਅਸੀਂ ਉੱਥੋਂ ਸਿੱਖਦੇ ਹਾਂ। ਜਦੋਂ ਮੈਂ ਐੱਨਸੀਸੀ ਵਿੱਚ ਸੀ, ਤਾਂ ਮੇਰੀ ਵੀ "ਰਾਸ਼ਟਰ ਪਹਿਲਾਂ" ਦੀ ਭਾਵਨਾ ਇਸ ਤਰ੍ਹਾਂ ਮਜ਼ਬੂਤ ​​ਹੋਈ ਸੀ ਅਤੇ ਅੱਜ ਮੈਂ ਤੁਹਾਨੂੰ ਵੀ ਐੱਨਸੀਸੀ ਵਿੱਚ ਇਹੀ ਸਿੱਖਦੇ ਦੇਖ ਰਿਹਾ ਹਾਂ, ਮਾਣ ਮਹਿਸੂਸ ਕਰ ਰਿਹਾ ਹਾਂ।

ਸਾਥੀਓ,

ਆਪ੍ਰੇਸ਼ਨ ਸਿੰਧੂਰ ਨੇ ਭਾਰਤ ਦੇ ਸਮਰੱਥ ਨੂੰ, ਸਾਡੀ ਸੈਨਾ ਦੀ ਬਹਾਦਰੀ ਨੂੰ ਇੱਕ ਵਾਰ ਫਿਰ ਤੋਂ ਸਥਾਪਿਤ ਕੀਤਾ ਹੈ। ਆਪ੍ਰੇਸ਼ਨ ਸਿੰਧੂਰ ਨੇ ਇਹ ਵੀ ਦਿਖਾਇਆ ਕਿ ਸਾਡੇ ਸਵਦੇਸ਼ੀ ਹਥਿਆਰ ਕਿੰਨੇ ਉੱਨਤ ਅਤੇ ਉੱਚ-ਤਕਨੀਕੀ ਵਾਲੇ ਹਨ।

 

ਸਾਥੀਓ,

ਅੱਜ ਦੇ ਆਧੁਨਿਕ ਯੁੱਧ ਵਿੱਚ ਨੌਜਵਾਨਾਂ ਦੇ ਹੁਨਰਾਂ ਦੀ ਭੂਮਿਕਾ ਬਹੁਤ ਵਧ ਗਈ ਹੈ। ਹੁਣ ਯੁੱਧ ਸਿਰਫ਼, ਸਰਹੱਦ 'ਤੇ ਟੈਂਕਾਂ, ਬੰਦੂਕਾਂ ਅਤੇ ਗੋਲਿਆਂ ਤੱਕ ਸੀਮਤ ਨਹੀਂ ਰਿਹਾ ਹੈ। ਅੱਜ ਲੜਾਈ ਕਈ ਮੋਰਚਿਆਂ 'ਤੇ ਲੜੀ ਜਾਂਦੀ ਹੈ। ਅੱਜ ਦੀ ਲੜਾਈਆਂ ਕੋਡ ਵਿੱਚ ਵੀ ਹੁੰਦੀ ਹੈ, ਕਲਾਊਡ ਵਿੱਚ ਵੀ ਹੁੰਦੀ ਹੈ। ਜੋ ਦੇਸ਼ ਤਕਨਾਲੋਜੀ ਵਿੱਚ ਪਿੱਛੇ ਹਨ, ਉਹ ਆਰਥਿਕਤਾ ਵਿੱਚ ਹੀ ਨਹੀਂ, ਸੁਰੱਖਿਆ ਵਿੱਚ ਵੀ ਕਮਜ਼ੋਰ ਹੁੰਦੇ ਹਨ।

 

ਇਸ ਲਈ ਸਾਥੀਓ,

ਇੱਕ ਨੌਜਵਾਨਾਂ ਦੇ ਤੌਰ ’ਤੇ ਅਸੀਂ ਆਪਣੇ ਦੇਸ਼ ਵਿੱਚ ਕਿਹੜਾ ਨਵਾਂ ਇਨੋਵੇਸ਼ਨ ਕਰਦੇ ਹਾਂ, ਇਹ ਜਨੂਨ ਵੀ ਦੇਸ਼ ਭਗਤੀ ਨੂੰ ਮਜ਼ਬੂਤ ​​ਕਰਦਾ ਹੈ, ਦੇਸ਼ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਤੁਸੀਂ ਸਾਰੇ ਜਾਣਦੇ ਹੋ, ਅੱਜ ਟੈੱਕ ਤੋਂ ਵੀ ਤਕਨਾਲੋਜੀ ਨੌਜਵਾਨਾਂ ਲਈ ਸੈਨਾਵਾਂ ਵਿੱਚ ਨਵੇਂ ਮੌਕੇ ਬਣ ਰਹੇ ਹਨ। ਅੱਜ ਸਾਡੇ ਨੌਜਵਾਨਾਂ ਦੇ ਰੱਖਿਆ ਸਟਾਰਟਅੱਪ ਸ਼ਾਨਦਾਰ ਕੰਮ ਕਰ ਰਹੇ ਹਨ। ਅੱਜ ਮੇਡ ਇਨ ਇੰਡੀਆ ਡ੍ਰੋਨਸ 'ਤੇ ਕੰਮ ਹੋ ਰਿਹਾ ਹੈ, ਏਆਈ ਅਤੇ ਰੱਖਿਆ ਨਵੀਨਤਾ ਹੁਣ ਸਾਡੀਆਂ ਫ਼ੌਜਾਂ ਨੂੰ ਆਧੁਨਿਕ ਬਣਾ ਰਹੇ ਹਨ। ਯਾਨੀ ਤੁਸੀਂ ਨੌਜਵਾਨ ਸਾਥੀਆਂ ਲਈ ਸੰਭਾਵਨਾਵਾਂ ਦਾ ਬਹੁਤ ਵਿਸਤਾਰ ਹੋ ਰਿਹਾ ਹੈ। ਅਤੇ ਮੈਂ ਅੱਜ ਚਾਹੁੰਦਾ ਹਾਂ ਸਿਰਫ਼ ਇੱਥੇ ਬੈਠੇ ਹੋਏ ਨਹੀਂ, ਦੇਸ਼ ਦੇ ਕੋਟਿ-ਕੋਟਿ ਨੌਜਵਾਨ ਇਸ ਦਾ ਲਾਭ ਲੈਣ।

 

ਸਾਥੀਓ,

ਦੇਸ਼ ਨੇ ਹੁਣ ਤਿੰਨ ਦਿਨ ਪਹਿਲਾਂ ਹੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਹੈ। ਇਸ ਦਿਨ ਮੈਂ ਦੇਸ਼-ਵਾਸੀਆਂ ਨੂੰ ਇੱਕ ਪੱਤਰ ਵੀ ਲਿਖਿਆ ਸੀ। ਰਾਸ਼ਟਰੀ ਵੋਟਰ ਦਿਵਸ, ਉਸ ਜ਼ਿੰਮੇਵਾਰੀ ਭਾਵਨਾ ਦਾ, ਉਸ ਅਧਿਕਾਰ ਦਾ ਜਸ਼ਨ ਹੈ, ਜੋ ਸਾਡੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਸੌਂਪਿਆ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ, ਜਿੱਥੇ ਨੌਜਵਾਨ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਜਦੋਂ ਇਹ ਨੌਜਵਾਨ ਵੋਟ ਪਾਉਣ ਦੇ ਯੋਗ ਬਣਦੇ ਹਨ, 18 ਸਾਲ ਦੀ ਉਮਰ ਨੂੰ ਪ੍ਰਾਪਤ ਕਰਦੇ ਹਨ, ਤਾਂ ਉਨ੍ਹਾਂ ਨੂੰ ਦੇਸ਼ ਦੀ ਕਿਸਮਤ ਬਣਾਉਣ ਦੀ ਤਾਕਤ ਮਿਲ ਜਾਂਦੀ ਹੈ। ਇਸ ਲਈ ਹੁਣ ਸਾਨੂੰ ਦੇਸ਼ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕਰਨ ਦੀ ਜ਼ਰੂਰਤ ਹੈ। ਮੈਂ ਚਾਹੁੰਦਾ ਹਾਂ ਕਿ ਐੱਨਸੀਸੀ-ਐੱਨਐੱਸਐੱਸ ਅਤੇ ਮੇਰਾ ਯੁਵਾ ਭਾਰਤ ਸੰਗਠਨ ਵਿੱਚ, ਮਾਈਭਾਰਤ ਸੰਗਠਨ ਵਿੱਚ, 25 ਜਨਵਰੀ ਨੂੰ ਹਰ ਵਾਰ ਇੱਕ ਵੱਡਾ ਆਯੋਜਨ ਕੀਤਾ ਜਾਵੇ। ਇਸ ਦਿਨ ਪਹਿਲੀ ਵਾਰ ਵੋਟਰਾਂ ਦਾ ਸਨਮਾਨ ਕਰਨ ਵਾਲਾ ਇੱਕ ਸ਼ਾਨਦਾਰ ਪ੍ਰੋਗਰਾਮ ਹੋਵੇ। ਮੈਨੂੰ ਪੂਰਾ ਵਿਸ਼ਵਾਸ ਹੈ, ਇਹ ਯਤਨ ਸਾਡੀ ਨੌਜਵਾਨ ਪੀੜ੍ਹੀ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕਰੇਗਾ, ਸਾਡੇ ਲੋਕਤੰਤਰ ਨੂੰ ਮਜ਼ਬੂਤ ​​ਕਰੇਗਾ।

 

ਸਾਥੀਓ,

ਵਿਕਸਿਤ ਭਾਰਤ ਦਾ ਮਤਲਬ ਸਿਰਫ਼ ਆਰਥਿਕ ਖ਼ੁਸ਼ਹਾਲੀ ਤੱਕ ਹੀ ਸੀਮਿਤ ਨਹੀਂ ਹੈ। ਇੱਕ ਨਾਗਰਿਕ ਵਜੋਂ ਸਾਡਾ ਆਚਰਨ ਕਿਹੋ ਜਿਹਾ ਹੋਵੇ, ਇਹ ਵੀ ਵਿਕਸਿਤ ਭਾਰਤ ਦਾ ਮਹੱਤਵਪੂਰਨ ਪਹਿਲੂ ਹੈ। ਇੱਕ ਨਾਗਰਿਕ ਵਜੋਂ ਸਾਨੂੰ ਆਪਣੇ ਫ਼ਰਜ਼ਾਂ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ। ਜਿਵੇਂ ਤੁਸੀਂ ਦੇਖੋ, ਸਵੱਛ ਭਾਰਤ ਅਭਿਆਨ ਸ਼ੁਰੂ ਕਰਨ ਵਿੱਚ ਭਾਵੇਂ ਸਰਕਾਰ ਦਾ ਯੋਗਦਾਨ ਹੋਵੇ, ਪਰ ਉਸ ਨੂੰ ਅੱਗੇ ਜੇਕਰ ਕਿਸੇ ਨੇ ਵਧਾਇਆ ਹੈ, ਤਾਂ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਨੂੰ ਅੱਗੇ ਵਧਾਉਣ ਦਾ ਕੰਮ ਸਾਡੇ ਦੇਸ਼ ਦੇ ਨਾਗਰਿਕਾਂ ਨੇ ਕੀਤਾ ਹੈ, ਨੌਜਵਾਨਾਂ ਨੇ ਕੀਤਾ ਹੈ,  ਛੋਟੇ-ਛੋਟੇ ਬੱਚਿਆਂ ਨੇ ਕੀਤਾ ਹੈ। ਘਰ ਦੇ ਅੰਦਰ ਵੀ ਅਤੇ ਘਰ ਤੋਂ ਬਾਹਰ ਵੀ ਸਫ਼ਾਈ ਇੱਕ ਆਦਤ ਹੈ, ਜੀਵਨ-ਸ਼ੈਲੀ ਹੈ, ਇੱਕ ਸੰਸਕਾਰ ਹੈ। ਨਾਗਰਿਕ ਫ਼ਰਜ਼ ਦੇ ਇਸ ਭਾਵਨਾ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ। ਜੋ ਸੁੰਦਰਤਾ ਅਸੀਂ ਆਪਣੇ ਵਿਹੜੇ ਵਿੱਚ ਦੇਖਣਾ ਚਾਹੁੰਦੇ ਹਾਂ, ਆਪਣੇ ਸ਼ਹਿਰ ਨੂੰ ਵੀ ਅਸੀਂ ਉਸੇ ਭਾਵਨਾ ਨਾਲ ਸੁੰਦਰ ਬਣਾਉਣਾ ਵੀ ਹੈ, ਸੁੰਦਰ ਰੱਖਣਾ ਵੀ ਹੈ। ਮੈਂ ਇੱਥੇ ਮੌਜੂਦ ਹਰ ਨੌਜਵਾਨ ਸਾਥੀ ਨੂੰ ਕਹਾਂਗਾ ਕਿ ਉਹ ਹਫ਼ਤੇ ਵਿੱਚ ਕਿਸੇ ਦਿਨ, ਇੱਕ ਘੰਟਾ ਸਫ਼ਾਈ ਨਾਲ ਜੁੜਿਆ ਕੋਈ ਨਾ ਕੋਈ ਅਭਿਆਨ ਜ਼ਰੂਰ ਚਲਾਉਣ। ਐੱਨਸੀਸੀ-ਐੱਨਐੱਸਐੱਸ ਇਸ ਨੂੰ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹਨ। ਆਪਣੇ ਕਿਸੇ ਇੱਕ ਸਥਾਨ 'ਤੇ, ਕੋਈ ਨਾ ਕੋਈ ਗਤੀਵਿਧੀ ਦੀ ਯੋਜਨਾ ਜ਼ਰੂਰ ਬਣਾਓ।

 

ਸਾਥੀਓ,

ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਐੱਨਸੀਸੀ ਨੇ "ਏਕ ਪੇੜ ਮਾਂ ਕੇ ਨਾਮ" ਮੁਹਿੰਮ ਦੇ ਤਹਿਤ ਲਗਭਗ 8 ਲੱਖ ਰੁੱਖ ਲਗਾਏ ਹਨ। ਜੋ ਰੁੱਖ ਅਸੀਂ ਲਗਾਏ ਹਨ, ਉਹ ਚੰਗੀ ਤਰ੍ਹਾਂ ਵਧਣ-ਫੁੱਲਣ ਵੀ, ਇਹ ਦੇਖਣਾ ਵੀ ਸਾਡਾ ਫ਼ਰਜ਼ ਹੈ।

 

ਸਾਥੀਓ,

ਸਾਡੇ ਨੌਜਵਾਨਾਂ ਦੀ ਤਾਕਤ ਦੀ ਸਭ ਤੋਂ ਵੱਡੀ ਪ੍ਰੀਖਿਆ ਇਹ ਹੈ ਕਿ ਅਸੀਂ ਭਵਿੱਖ ਵਿੱਚ ਕਿੰਨੇ ਤੰਦਰੁਸਤ ਰਹਾਂਗੇ। ਤੰਦਰੁਸਤੀ ਸਿਰਫ਼ ਕੁਝ ਮਿੰਟਾਂ ਦੀ ਕਸਰਤ ਤੱਕ ਸੀਮਿਤ ਨਹੀਂ ਹੈ। ਇਹ ਵੀ ਸਾਡੇ ਸੁਭਾਅ ਵਿੱਚ ਆਉਣੀ ਚਾਹੀਦੀ ਹੈ। ਸਾਡੇ ਖਾਣ-ਪੀਣ ਤੋਂ ਲੈ ਕੇ ਸਾਡੀ ਰੋਜ਼ਾਨਾ ਦੀ ਰੁਟੀਨ ਤੱਕ ਇੱਕ ਅਨੁਸ਼ਾਸਿਤ ਜੀਵਨ-ਸ਼ੈਲੀ ਵੀ ਜ਼ਰੂਰੀ ਹੈ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਤੁਸੀਂ ਫਿੱਟ ਇੰਡੀਆ ਮੁਹਿੰਮ ਨੂੰ ਅੱਗੇ ਵਧਾ ਰਹੇ ਹੋ। ਐੱਨਸੀਸੀ ਦੇ ਕੈਡੇਟਸ ਨੇ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ।

 

ਸਾਥੀਓ,

ਅੱਜ ਮੈਂ ਤੁਹਾਡੇ ਨੌਜਵਾਨਾਂ ਵਿੱਚ ਫਿਰ ਤੋਂ ਮੋਟਾਪੇ ਦਾ ਵਿਸ਼ਾ ਉਠਾ ਰਿਹਾ ਹਾਂ। ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਭਵਿੱਖ ਵਿੱਚ, ਭਾਰਤ ਵਿੱਚ ਤਿੰਨ ਵਿੱਚੋਂ ਇੱਕ ਵਿਅਕਤੀ ਮੋਟਾ ਹੋ ਸਕਦਾ ਹੈ। ਮੋਟਾਪੇ ਦੀ ਇਸ ਸਮੱਸਿਆ ਨਾਲ ਦੇਸ਼ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਕਈ ਬਿਮਾਰੀਆਂ ਦੇ ਖ਼ਤਰੇ ਵੀ ਬਣ ਰਹੇ ਹਨ। ਇਸ ਦਾ ਸਭ ਤੋਂ ਵੱਡਾ ਪ੍ਰਭਾਵਿਤ ਸਮੂਹ, ਸਾਡਾ ਨੌਜਵਾਨ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ, ਅਸੀਂ ਹੁਣ ਤੋਂ ਹੀ ਸੁਚੇਤ ਰਹੀਏ, ਅਸੀਂ ਆਪਣੇ ਤੇਲ ਦੇ ਸੇਵਨ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ। ਮੈਂ ਕੁਝ ਸਮਾਂ ਪਹਿਲਾਂ ਖਾਣੇ ਵਿੱਚ ਤੇਲ ਦੀ ਮਾਤਰਾ 10 ਪ੍ਰਤੀਸ਼ਤ ਘਟਾਉਣ ਦੀ ਅਪੀਲ ਕੀਤੀ ਸੀ। ਅੱਜ ਤੁਸੀਂ ਸਾਰੇ ਨੌਜਵਾਨਾਂ ਨੂੰ ਮੈਂ ਫਿਰ ਉਹ ਤਾਕੀਦ ਦੁਹਰਾਵਾਂਗਾ।

 

ਸਾਥੀਓ,

ਐੱਨਸੀਸੀ ਤੁਹਾਨੂੰ ਸਿਰਫ਼ ਮਾਰਚ ਕਰਨਾ ਹੀ ਨਹੀਂ ਸਿਖਾਉਂਦਾ, ਇਹ ਸੰਗਠਨ ਤੁਹਾਨੂੰ ਇੱਕ ਨਾਗਰਿਕ ਵਜੋਂ ਜ਼ਿੰਮੇਵਾਰੀ ਨਾਲ ਜਿਊਣਾ ਸਿਖਾਉਂਦਾ ਹੈ। ਇੱਥੇ ਤੁਸੀਂ ਉਹ ਹੁਨਰ, ਉਹ ਕਦਰਾਂ-ਕੀਮਤਾਂ ਸਿੱਖਦੇ ਹੋ, ਜੋ ਤੁਹਾਨੂੰ ਇੱਕ ਬਿਹਤਰ ਨਾਗਰਿਕ ਬਣਨ ਵਿੱਚ ਮਦਦ ਕਰਦੀਆਂ ਹਨ। ਤੁਹਾਨੂੰ ਗਣਤੰਤਰ ਦਿਵਸ ਸਮਾਰੋਹ ਵਿੱਚ ਜੋ ਅਨੁਭਵ ਮਿਲਦੇ ਹਨ, ਉਹ ਤੁਹਾਡੀ ਸ਼ਖ਼ਸੀਅਤ ਨੂੰ ਹੋਰ ਨਿਖਾਰਦੇ ਹਨ। ਤੁਸੀਂ ਜ਼ਿੰਦਗੀ ਦੀ ਹਰ ਪ੍ਰੀਖਿਆ ਵਿੱਚ ਸਫਲ ਹੋਵੋ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਤੁਹਾਡਾ ਯੋਗਦਾਨ ਵਧਦਾ ਰਹੇ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਅਤੇ ਦੇਸ਼ ਜਦੋਂ ਅੱਜ ਵੰਦੇ ਮਾਤਰਮ 150 ਵਿੱਚ ਲੀਨ ਹੋ ਚੁੱਕਿਆ ਹੈ, ਤਾਂ ਆਓ-

ਵੰਦੇ ਮਾਤਰਮ ! ਵੰਦੇ ਮਾਤਰਮ !

ਵੰਦੇ ਮਾਤਰਮ ! ਵੰਦੇ ਮਾਤਰਮ !

ਵੰਦੇ ਮਾਤਰਮ ! ਵੰਦੇ ਮਾਤਰਮ !

ਵੰਦੇ ਮਾਤਰਮ ! ਵੰਦੇ ਮਾਤਰਮ !

ਵੰਦੇ ਮਾਤਰਮ ! ਵੰਦੇ ਮਾਤਰਮ !

ਵੰਦੇ ਮਾਤਰਮ ! ਵੰਦੇ ਮਾਤਰਮ !

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's commercial vehicle sales surge, manufacturers double growth projections to 10-15% this fiscal

Media Coverage

India's commercial vehicle sales surge, manufacturers double growth projections to 10-15% this fiscal
NM on the go

Nm on the go

Always be the first to hear from the PM. Get the App Now!
...
Prime Minister remembers victims of 9/11 attacks, reiterates unwavering resolve to combat terrorism
September 11, 2026

The Prime Minister, Shri Narendra Modi has remembered and honoured the victims of the horrific 9/11 attacks on the 25th anniversary and expressed solidarity with the families whose lives were forever changed.

Shri Modi said that terrorism has claimed countless lives around the world and noted that, as a victim of cross-border terrorism, India has been at the forefront of the fight against terrorism for several decades.

He further added that while the threat of terrorism continues to evolve, India’s resolve and opposition to terrorism in all its forms and manifestations remain unwavering. He expressed solidarity with all efforts to combat this scourge.

The Prime Minister also shared glimpses from his visit to the 9/11 Memorial & Museum in 2014.

In a post on X, Shri Modi said;

“25 years on from the horrific 9/11 attacks, we remember and honour the victims and stand in solidarity with the families whose lives were forever changed.

Terrorism has claimed countless lives around the world. As a victim of cross-border terrorism, India has been at the forefront of this fight for several decades.

While the threat keeps evolving, our resolve and opposition to terrorism in all its forms and manifestations remain unwavering. We stand in solidarity with all efforts to combat this scourge.

Here are glimpses from my visit to the 9/11 Memorial & Museum in 2014.”