ਦੁਨੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ ਭਾਰਤ ਨੂੰ ਆਤਮ-ਨਿਰਭਰ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਚਿੱਪ ਜਾਂ ਜਹਾਜ਼, ਸਾਨੂੰ ਉਨ੍ਹਾਂ ਨੂੰ ਭਾਰਤ ਵਿੱਚ ਬਣਾਉਣੇ ਚਾਹੀਦੇ ਹਨ: ਪ੍ਰਧਾਨ ਮੰਤਰੀ
ਭਾਰਤ ਦੇ ਸਮੁੰਦਰੀ ਖੇਤਰ ਨੂੰ ਮਜ਼ਬੂਤ ​​ਬਣਾਉਣ ਲਈ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਹੈ, ਸਰਕਾਰ ਹੁਣ ਵੱਡੇ ਜਹਾਜ਼ਾਂ ਨੂੰ ਬੁਨਿਆਦੀ ਢਾਂਚੇ ਵਜੋਂ ਮਾਨਤਾ ਦੇ ਰਹੀ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਸਮੁੰਦਰੀ ਤਟ ਰਾਸ਼ਟਰੀ ਖ਼ੁਸ਼ਹਾਲੀ ਦੇ ਦਾਖ਼ਲਾ ਦਰਵਾਜ਼ੇ ਬਣਨਗੇ: ਪ੍ਰਧਾਨ ਮੰਤਰੀ

ਗੁਜਰਾਤ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਸੀਆਰ ਪਾਟਿਲ, ਮਨਸੁਖ ਭਾਈ ਮਾਂਡਵੀਆ, ਸ਼ਾਂਤਨੂ ਠਾਕੁਰ, ਨਿਮੁਬੇਨ ਬਾਭੰਣਿਆਂ, ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ 40 ਤੋਂ ਵੱਧ ਸਥਾਨਾਂ ਤੋਂ ਜੁੜੇ, ਸਾਰੀਆਂ ਪ੍ਰਮੁੱਖ ਬੰਦਰਗਾਹਾਂ ਤੋਂ ਜੁੜੇ, ਵੱਖ-ਵੱਖ ਸੂਬਿਆਂ ਦੇ ਮੰਤਰੀ ਸਾਹਿਬਾਨ, ਸੀਨੀਅਰ ਅਧਿਕਾਰੀ ਸਾਹਿਬਾਨ, ਹੋਰ ਪਤਵੰਤੇ ਅਤੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਡਾ ਸਾਰਿਆਂ ਦਾ ਅਭਿਨੰਦਨ।

ਸਾਡੇ ਭਾਵਨਗਰ ਨੇ ਧੂਮ ਮਚਾ ਦਿੱਤੀ ਹੈ, ਹਾਂ ਹੁਣ ਕਰੰਟ ਆਇਆ। ਮੈਂ ਇੱਥੇ ਦੇਖ ਸਕਦਾ ਹਾਂ ਕਿ ਪੰਡਾਲ ਦੇ ਬਾਹਰ ਲੋਕਾਂ ਦਾ ਸਮੁੰਦਰ ਦਿਖਾਈ ਦੇ ਰਿਹਾ ਹੈ। ਏਨੀ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।

 

ਸਾਥੀਓ,

ਇਹ ਪ੍ਰੋਗਰਾਮ ਭਾਵਨਗਰ ਵਿੱਚ ਹੋ ਰਿਹਾ ਹੈ, ਪਰ ਇਹ ਪ੍ਰੋਗਰਾਮ ਪੂਰੇ ਦੇਸ਼ ਦਾ ਹੈ। ਅੱਜ, ਭਾਵਨਗਰ ਇੱਕ ਮਾਧਿਅਮ ਹੈ ਅਤੇ ਸਮੁੱਚੇ ਭਾਰਤ ਵਿੱਚ ਸਮੁੰਦਰ ਤੋਂ ਖੁਸ਼ਹਾਲੀ ਵੱਲ ਜਾਣ ਦੀ ਸਾਡੀ ਦਿਸ਼ਾ ਕੀ ਹੈ, ਉਸ ਦ ਲਈ ਅੱਜ ਇਸ ਮਹੱਤਵਪੂਰਨ ਪ੍ਰੋਗਰਾਮ ਦਾ ਕੇਂਦਰ ਭਾਵਨਗਰ ਨੂੰ ਚੁਣਿਆ ਗਿਆ ਹੈ। ਗੁਜਰਾਤ ਦੇ ਲੋਕਾਂ ਨੂੰ, ਭਾਵਨਗਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।

ਸਾਥੀਓ,

ਹੁਣੇ 17 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਆਪਣੇ ਨਰੇਂਦਰ ਭਾਈ ਨੂੰ ਜੋ ਸ਼ੁਭਕਾਮਨਾਵਾਂ ਭੇਜੀਆਂ ਹਨ, ਦੇਸ਼ ਅਤੇ ਦੁਨੀਆ ਤੋਂ ਜੋ ਸ਼ੁਭਕਾਮਨਾਵਾਂ ਮਿਲੀਆਂ ਹਨ, ਵਿਅਕਤੀਗਤ ਤੌਰ 'ਤੇ ਸਾਰਿਆਂ ਦਾ ਧੰਨਵਾਦ ਕਰਨਾ ਸੰਭਵ ਨਹੀਂ ਹੈ, ਪਰ, ਭਾਰਤ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਮੈਨੂੰ ਜੋ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ, ਉਹ ਮੇਰੀ ਸਭ ਤੋਂ ਵੱਡੀ ਸੰਪਤੀ ਹੈ, ਮੇਰੀ ਸਭ ਤੋਂ ਵੱਡੀ ਤਾਕਤ ਹੈ। ਇਸ ਲਈ, ਮੈਂ ਜਨਤਕ ਤੌਰ 'ਤੇ ਅੱਜ ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇੱਥੇ, ਇੱਕ ਬੇਟੀ ਇੱਕ ਚਿੱਤਰ ਬਣਾਕੇ ਲਿਆਈ, ਉੱਥੇ ਇੱਕ ਬੇਟਾ ਲੈ ਕੇ ਆਇਆ ਹੈ, ਜ਼ਰਾ ਇਸ ਨੂੰ ਲੈ ਲਓ। ਇਨ੍ਹਾਂ ਬੱਚਿਆਂ ਨੂੰ ਮੇਰਾ ਬਹੁਤ-ਬਹੁਤ ਆਸ਼ੀਰਵਾਦ। ਧੰਨਵਾਦ, ਜੋ ਲੋਕ ਲਿਆਏ ਹਨ। ਮੈਂ ਤੁਹਾਡੇ ਪਿਆਰ ਲਈ ਤੁਹਾਡਾ ਧੰਨਵਾਦੀ ਹਾਂ। ਤੁਸੀਂ ਬਹੁਤ ਮਿਹਨਤ ਕੀਤੀ ਹੈ। ਧੰਨਵਾਦ, ਜੀ। ਧੰਨਵਾਦ, ਬੇਟਾ। ਧੰਨਵਾਦ, ਦੋਸਤ।

ਸਾਥੀਓ,

ਵਿਸ਼ਵਕਰਮਾ ਜਯੰਤੀ ਤੋਂ ਲੈ ਕੇ ਗਾਂਧੀ ਜਯੰਤੀ ਤੱਕ, ਭਾਵ 17 ਸਤੰਬਰ ਤੋਂ 2 ਅਕਤੂਬਰ ਤੱਕ, ਦੇਸ਼ ਭਰ ਵਿੱਚ ਲੱਖਾਂ ਲੋਕ ਸੇਵਾ ਪੰਦਰਵਾੜਾ ਮਨਾ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਗੁਜਰਾਤ ਵੀ ਇਸ ਸਮੇਂ 15 ਦਿਨਾਂ ਦਾ ਸੇਵਾ ਪੰਦਰਵਾੜਾ ਮਨਾ ਰਿਹਾ ਹੈ। ਪਰ, ਪਿਛਲੇ ਦੋ ਜਾਂ ਤਿੰਨ ਦਿਨਾਂ ਵਿੱਚ, ਸੇਵਾ ਪੰਦਰਵਾੜੇ ਦੌਰਾਨ ਕਈ ਸਮਾਗਮ ਹੋਏ ਹਨ, ਸੈਂਕੜੇ ਥਾਵਾਂ 'ਤੇ ਖ਼ੂਨਦਾਨ ਕੈਂਪ ਲਗਾਏ ਗਏ ਅਤੇ ਇਨ੍ਹਾਂ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਖ਼ੂਨਦਾਨ ਕਰ ਚੁੱਕੇ ਹਨ। ਇਹ ਸਿਰਫ਼ ਮੈਨੂੰ ਜੋ ਗੁਜਰਾਤ ਦੀ ਜਾਣਕਾਰੀ ਮਿਲੀ ਹੈ, ਉਹ ਦੱਸ ਰਿਹਾ ਹਾਂ। ਕਈ ਸ਼ਹਿਰਾਂ ਵਿੱਚ ਸਫਾਈ ਮੁਹਿੰਮਾਂ ਚਲਾਈਆਂ ਗਈਆਂ, ਅਤੇ ਲੱਖਾਂ ਲੋਕਾਂ ਨੇ ਇਨ੍ਹਾਂ ਸਫਾਈ ਮੁਹਿੰਮਾਂ ਵਿੱਚ ਹਿੱਸਾ ਲਿਆ। ਸੂਬੇ ਭਰ ਵਿੱਚ 30,000 ਤੋਂ ਵੱਧ ਥਾਵਾਂ 'ਤੇ, ਇਹ ਅੰਕੜਾ ਬਹੁਤ ਵੱਡਾ ਹੈ, ਸਿਹਤ ਕੈਂਪ ਲਗਾਏ ਗਏ ਹਨ- ਜਿੱਥੇ ਲੋਕਾਂ ਨੂੰ ਜਾਂਚ ਅਤੇ ਇਲਾਜ ਦੀ ਮਦਦ ਦਿੱਤੀ ਜਾ ਰਹੀ ਹੈ, ਖ਼ਾਸਕਰ ਔਰਤਾਂ ਨੂੰ ਸਿਹਤ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਦੇਸ਼-ਭਰ ਵਿੱਚ ਸੇਵਾ ਕਾਰਜਾਂ ਨਾਲ ਜੁੜੇ ਹਰ ਇੱਕ ਦਾ ਮੈਂ ਅਭਿਨੰਦਨ ਕਰਦਾ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਸਾਥੀਓ,

ਅੱਜ, ਇਸ ਸਮਾਗਮ ਵਿੱਚ, ਮੈਂ ਸਭ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਸਿੰਘ ਜੀ ਨੂੰ ਯਾਦ ਕਰਦਾ ਹਾਂ। ਸਰਦਾਰ ਸਾਹਿਬ ਦੇ ਮਿਸ਼ਨ ਨਾਲ ਜੁੜਦੇ ਹੋਏ ਉਨ੍ਹਾਂ ਨੇ ਭਾਰਤ ਦੀ ਏਕਤਾ ਲਈ ਬਹੁਤ ਵੱਡਾ ਯੋਗਦਾਨ ਦਿੱਤਾ। ਅੱਜ ਅਜਿਹੇ ਹੀ ਮਹਾਨ ਦੇਸ਼-ਭਗਤਾਂ ਦੀ ਪ੍ਰੇਰਣਾ ਨਾਲ ਅਸੀਂ ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰ ਰਹੇ ਹਾਂ, ਇਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੇ ਹਾਂ।

ਸਾਥੀਓ,

ਅੱਜ ਮੈਂ ਅਜਿਹੇ ਸਮੇਂ ਵਿੱਚ ਭਾਵਨਗਰ ਆਇਆ ਹਾਂ, ਜਦੋਂ ਨਵਰਾਤਰੀ ਦਾ ਪਵਿੱਤਰ ਤਿਉਹਾਰ ਸ਼ੁਰੂ ਹੋਣ ਵਾਲਾ ਹੈ। ਇਸ ਵਾਰ ਜੀਐੱਸਟੀ ਵਿੱਚ ਕਟੌਤੀ ਨਾਲ, ਬਜ਼ਾਰਾਂ ਵਿੱਚ ਰੌਣਕ ਹੋਰ ਵੀ ਵਧਣ ਵਾਲੀ ਹੈ, ਅਤੇ ਇਸੇ ਤਿਉਹਾਰੀ ਮਾਹੌਲ ਵਿੱਚ ਅੱਜ ਅਸੀਂ ਸਮੁੰਦਰ ਤੋਂ ਸਮ੍ਰਿਧੀ ਦਾ ਮਹਾ ਉਤਸਵ ਮਨਾ ਰਹੇ ਹਾਂ। ਭਾਵਨਗਰ ਦੇ ਭਰਾਵੋ, ਮੈਨੂੰ ਮਾਫ ਕਰਨਾ, ਮੈਨੂੰ ਹਿੰਦੀ ਵਿੱਚ ਹੀ ਬੋਲਣਾ ਪੈ ਰਿਹਾ ਹੈ, ਕਿਉਂਕਿ ਦੇਸ਼-ਭਰ ਦੇ ਲੋਕ ਇਸ ਵਿੱਚ ਸ਼ਾਮਲ ਹਨ। ਦੇਸ਼-ਭਰ ਦੇ ਲੱਖਾਂ ਲੋਕ ਜਦੋਂ ਇਸ ਪ੍ਰੋਗਰਾਮ ਨਾਲ ਜੁੜੇ ਹੋਣ, ਤਾਂ ਤੁਹਾਡੇ ਕੋਲੋਂ ਖ਼ਿਮਾ ਮੰਗਦੇ ਹੋਏ ਮੈਨੂੰ ਹਿੰਦੀ ਵਿੱਚ ਹੀ ਗੱਲ ਕਰਨੀ ਪਵੇਗੀ।

 

ਸਾਥੀਓ,

21ਵੀਂ ਸਦੀ ਦਾ ਭਾਰਤ, ਅੱਜ ਸਮੁੰਦਰ ਨੂੰ ਬਹੁਤ ਵੱਡੇ ਮੌਕੇ ਵਜੋਂ ਦੇਖ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ, ਇੱਥੇ ਪੋਰਟ-ਲੇਡ ਡਿਵੈਲਪਮੈਂਟ ਨੂੰ ਤੇਜ਼ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ ਹੈ। ਦੇਸ਼ ਵਿੱਚ ਕਰੂਜ਼ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਅੱਜ ਮੁੰਬਈ ਵਿੱਚ ਇੰਟਰਨੈਸ਼ਨਲ ਕਰੂਜ਼ ਟਰਮੀਨਲ ਦਾ ਵੀ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਭਾਵਨਗਰ ਦੇ, ਗੁਜਰਾਤ ਦੇ ਵਿਕਾਸ ਨਾਲ ਜੁੜੇ ਕਈ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਮੈਂ ਸਾਰੇ ਦੇਸ਼ਵਾਸੀਆਂ ਅਤੇ ਗੁਜਰਾਤ ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਭਾਰਤ ਅੱਜ ਵਿਸ਼ਵ-ਬੰਧੁ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਦੁਨੀਆਂ ਵਿੱਚ ਸਾਡਾ ਕੋਈ ਵੱਡਾ ਦੁਸ਼ਮਣ ਨਹੀਂ ਹੈ। ਸੱਚੇ ਅਰਥਾਂ ਵਿੱਚ ਜੇ ਸਾਡਾ ਕੋਈ ਦੁਸ਼ਮਣ ਹੈ, ਤਾਂ ਉਹ ਹੈ—ਦੂਜੇ ਦੇਸ਼ਾਂ 'ਤੇ ਸਾਡੀ ਨਿਰਭਰਤਾ। ਇਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਅਤੇ ਸਾਨੂੰ ਮਿਲ ਕੇ ਭਾਰਤ ਦੇ ਇਸ ਦੁਸ਼ਮਣ ਨੂੰ, ਨਿਰਭਰਤਾ ਵਾਲੇ ਦੁਸ਼ਮਣ ਨੂੰ ਹਰਾਉਣਾ ਪਵੇਗਾ। ਇਹ ਗੱਲ ਅਸੀਂ ਹਮੇਸ਼ਾ ਦੁਹਰਾਉਣੀ ਹੈ—ਜਿੰਨੀ ਜ਼ਿਆਦਾ ਵਿਦੇਸ਼ੀ ਨਿਰਭਰਤਾ, ਓਨੀ ਜ਼ਿਆਦਾ ਦੇਸ਼ ਦੀ ਅਸਫ਼ਲਤਾ, ਵਿਸ਼ਵ ਵਿੱਚ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ, ਦੁਨੀਆਂ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਨੂੰ ਆਤਮਨਿਰਭਰ ਬਣਨਾ ਹੀ ਪਵੇਗਾ। ਅਸੀਂ ਦੂਜਿਆਂ 'ਤੇ ਨਿਰਭਰ ਰਹਾਂਗੇ, ਤਾਂ ਸਾਡੇ ਆਤਮ-ਸਨਮਾਨ ਨੂੰ ਵੀ ਸੱਟ ਖਾਣੀ ਪਵੇਗੀ। 140 ਕਰੋੜ ਦੇਸ਼ਵਾਸੀਆਂ ਦੇ ਭਵਿੱਖ ਨੂੰ ਅਸੀਂ ਦੂਜਿਆਂ 'ਤੇ ਨਹੀਂ ਛੱਡ ਸਕਦੇ, ਦੇਸ਼ ਦੇ ਵਿਕਾਸ ਦੇ ਸੰਕਲਪ ਨੂੰ ਅਸੀਂ ਦੂਜਿਆਂ ਦੀ ਨਿਰਭਰਤਾ 'ਤੇ ਨਹੀਂ ਛੱਡ ਸਕਦੇ, ਅਸੀਂ ਭਵਿੱਖ ਦੀ ਪੀੜ੍ਹੀ ਦੇ ਭਵਿੱਖ ਨੂੰ ਦਾਅ 'ਤੇ ਨਹੀਂ ਲਾ ਸਕਦੇ।

ਅਤੇ ਇਸ ਲਈ, ਭਰਾਵੋ ਅਤੇ ਭੈਣੋ,

ਸਾਡੇ ਇੱਥੇ ਗੁਜਰਾਤੀ ਵਿੱਚ ਕਿਹਾ ਜਾਂਦਾ ਹੈ, ‘ਸੌ ਦੁੱਖਾਂ ਦੀ ਇੱਕੋ ਦਵਾਈ’। ਸੌ ਦੁੱਖਾਂ ਦੀ ਇੱਕੋ ਦਵਾਈ ਹੈ ਅਤੇ ਉਹ ਹੈ ਆਤਮ-ਨਿਰਭਰ ਭਾਰਤ। ਪਰ ਇਸ ਲਈ ਸਾਨੂੰ ਚੁਣੌਤੀਆਂ ਦਾ ਟਾਕਰਾ ਕਰਨਾ ਹੋਵੇਗਾ, ਸਾਨੂੰ ਦੂਜੇ ਦੇਸ਼ਾਂ 'ਤੇ ਆਪਣੀ ਨਿਰਭਰਤਾ ਲਗਾਤਾਰ ਘਟਾਉਣੀ ਹੋਵੇਗੀ। ਅਤੇ ਹੁਣ ਭਾਰਤ ਨੂੰ ਆਤਮਨਿਰਭਰ ਬਣ ਕੇ ਦੁਨੀਆ ਦੇ ਸਾਹਮਣੇ ਮਜ਼ਬੂਤੀ ਨਾਲ ਖੜ੍ਹਾ ਹੋਣਾ ਹੀ ਹੋਵੇਗਾ।

ਭਰਾਵੋ ਅਤੇ ਭੈਣੋ,

ਭਾਰਤ ਵਿੱਚ ਸਮਰੱਥਾ ਦੀ ਕੋਈ ਘਾਟ ਨਹੀਂ ਹੈ। ਪਰ ਅਜ਼ਾਦੀ ਦੇ ਬਾਅਦ ਕਾਂਗਰਸ ਨੇ ਭਾਰਤ ਦੀ ਹਰ ਸਮਰੱਥਾ ਨੂੰ ਨਜ਼ਰਅੰਦਾਜ਼ ਕੀਤਾ। ਇਸ ਲਈ, ਆਜ਼ਾਦੀ ਦੇ 6-7 ਦਹਾਕਿਆਂ ਬਾਅਦ ਵੀ ਭਾਰਤ ਉਹ ਸਫਲਤਾ ਹਾਸਲ ਨਹੀਂ ਕਰ ਸਕਿਆ, ਜਿਸਦੇ ਅਸੀਂ ਹੱਕਦਾਰ ਸੀ। ਇਸਦੇ ਦੋ ਵੱਡੇ ਕਾਰਨ ਰਹੇ—ਲੰਬੇ ਸਮੇਂ ਤੱਕ ਕਾਂਗਰਸ ਸਰਕਾਰ ਨੇ ਦੇਸ਼ ਨੂੰ ਲਾਇਸੈਂਸ-ਕੋਟਾ ਰਾਜ ਵਿੱਚ ਉਲਝਾ ਕੇ ਰੱਖਿਆ ਅਤੇ ਦੁਨੀਆ ਦੇ ਬਜ਼ਾਰ ਤੋਂ ਵੱਖ ਰੱਖਿਆ। ਅਤੇ ਫਿਰ ਜਦੋਂ ਗਲੋਬਲਾਈਜ਼ੇਸ਼ਨ ਦਾ ਦੌਰ ਆਇਆ, ਤਾਂ ਸਿਰਫ਼ ਅਯਾਤ ਦਾ ਹੀ ਰਸਤਾ ਅਪਣਾਇਆ ਗਿਆ। ਅਤੇ ਉਸ ਵਿੱਚ ਵੀ ਹਜ਼ਾਰਾਂ-ਲੱਖਾਂ ਕਰੋੜ ਰੁਪਏ ਦੇ ਘੋਟਾਲੇ ਕੀਤੇ ਗਏ। ਕਾਂਗਰਸ ਸਰਕਾਰਾਂ ਦੀਆਂ ਇਹ ਨੀਤੀਆਂ ਦੇਸ਼ ਦੇ ਨੌਜਵਾਨਾਂ ਲਈ ਬਹੁਤ ਹਾਨੀਕਾਰਕ ਸਾਬਿਤ ਹੋਈਆਂ। ਇਨ੍ਹਾਂ ਨੀਤੀਆਂ ਨੇ ਭਾਰਤ ਦੀ ਅਸਲੀ ਤਾਕਤ ਨੂੰ ਸਾਹਮਣੇ ਆਉਣ ਤੋਂ ਰੋਕ ਦਿੱਤਾ।

 

ਸਾਥੀਓ,

ਦੇਸ਼ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਇੱਕ ਵੱਡਾ ਉਦਾਹਰਣ ਸਾਡਾ ਸ਼ਿਪਿੰਗ ਸੈਕਟਰ ਹੈ। ਤੁਸੀਂ ਵੀ ਜਾਣਦੇ ਹੋ ਕਿ ਭਾਰਤ ਸਦੀਆਂ ਤੋਂ ਦੁਨੀਆਂ ਦੀ ਇੱਕ ਵੱਡੀ ਸਮੁੰਦਰੀ ਤਾਕਤ ਰਿਹਾ ਹੈ, ਅਸੀਂ ਦੁਨੀਆਂ ਵਿੱਚ ਸ਼ਿਪ ਬਿਲਡਿੰਗ ਦੇ ਸਭ ਤੋਂ ਵੱਡੇ ਸੈਂਟਰਾਂ ਵਿੱਚੋਂ ਇੱਕ ਸੀ। ਭਾਰਤ ਦੇ ਤਟਵਰਤੀ ਸੂਬਿਆਂ ਵਿੱਚ ਬਣੇ ਜਹਾਜ਼, ਦੇਸ਼ ਅਤੇ ਦੁਨੀਆਂ ਦੇ ਵਪਾਰ-ਕਾਰੋਬਾਰ ਨੂੰ ਗਤੀ ਦਿੰਦੇ ਸਨ। ਇੱਥੋਂ ਤੱਕ ਕਿ ਅੱਜ ਤੋਂ 50 ਸਾਲ ਪਹਿਲਾਂ ਤੱਕ ਵੀ ਅਸੀਂ ਭਾਰਤ ਵਿੱਚ ਬਣੇ ਜਹਾਜ਼ਾਂ ਦਾ ਇਸਤੇਮਾਲ ਕਰਦੇ ਸੀ। ਉਸ ਦੌਰ ਵਿੱਚ ਭਾਰਤ ਦਾ ਚਾਲੀ ਪ੍ਰਤੀਸ਼ਤ (40%) ਤੋਂ ਵੱਧ ਅਯਾਤ-ਨਿਰਯਾਤ ਦੇ ਕਾਰੋਬਾਰ, ਦੇਸ਼ ਵਿੱਚ ਬਣੇ ਜਹਾਜ਼ਾਂ ਨਾਲ ਹੁੰਦਾ ਸੀ। ਪਰ ਫਿਰ, ਦੇਸ਼ ਦਾ ਸ਼ਿਪਿੰਗ ਸੈਕਟਰ ਵੀ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਗਿਆ। ਕਾਂਗਰਸ ਨੇ ਭਾਰਤ ਵਿੱਚ ਜਹਾਜ਼ ਨਿਰਮਾਣ 'ਤੇ ਜ਼ੋਰ ਦੇਣ ਦੀ ਬਜਾਏ, ਵਿਦੇਸ਼ੀ ਜਹਾਜ਼ਾਂ ਨੂੰ ਕਿਰਾਇਆ - ਭਾੜਾ ਦੇਣਾ ਬਿਹਤਰ ਸਮਝਿਆ। ਇਸ ਨਾਲ ਭਾਰਤ ਵਿੱਚ ਸ਼ਿਪ-ਬਿਲਡਿੰਗ ਦਾ ਈਕੋਸਿਸਟਮ ਠੱਪ ਹੋ ਗਿਆ ਅਤੇ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰਤਾ ਸਾਡੀ ਮਜ਼ਬੂਰੀ ਬਣ ਗਈ। ਨਤੀਜਾ ਇਹ ਹੋਇਆ ਕਿ 50 ਸਾਲ ਪਹਿਲਾਂ ਜਿੱਥੇ ਚਾਲੀ ਪ੍ਰਤੀਸ਼ਤ ਵਪਾਰ ਭਾਰਤੀ ਜਹਾਜ਼ਾਂ 'ਤੇ ਹੁੰਦਾ ਸੀ, ਉਹ ਹਿੱਸਾ ਘਟ ਕੇ ਸਿਰਫ਼ ਪੰਜ ਪ੍ਰਤੀਸ਼ਤ ਰਹਿ ਗਿਆ। ਮਤਲਬ, ਸਾਡੇ 95 ਪ੍ਰਤੀਸ਼ਤ ਵਪਾਰ ਲਈ ਅਸੀਂ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰ ਹੋ ਗਏ। ਵਿਦੇਸ਼ੀ ਜਹਾਜ਼ਾਂ 'ਤੇ ਇਸ ਨਿਰਭਰਤਾ ਕਾਰਨ ਸਾਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪਾਇਆ।

ਸਾਥੀਓ,

ਅੱਜ ਮੈਂ ਦੇਸ਼ ਦੇ ਸਾਹਮਣੇ ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਦੇਸ਼ਵਾਸੀ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਅੱਜ ਭਾਰਤ ਹਰ ਸਾਲ ਲਗਭਗ 75 ਬਿਲੀਅਨ ਡਾਲਰ, ਯਾਨੀ ਤਕਰੀਬਨ ਛੇ ਲੱਖ ਕਰੋੜ ਰੁਪਏ ਵਿਦੇਸ਼ੀ ਸ਼ਿਪਿੰਗ ਕੰਪਨੀਆਂ ਨੂੰ ਸ਼ਿਪਿੰਗ ਸੇਵਾਵਾਂ ਲਈ ਦਿੰਦਾ ਹੈ, ਕਿਰਾਇਆ ਦਿੰਦਾ ਹੈ। ਇਹ ਅੱਜ ਭਾਰਤ ਦੇ ਰੱਖਿਆ ਬਜਟ ਦੇ ਬਰਾਬਰ ਹੈ। ਤੁਸੀਂ ਕਲਪਨਾ ਕਰੋ, ਸੱਤ ਦਹਾਕਿਆਂ ਵਿੱਚ ਅਸੀਂ ਸਿਰਫ਼ ਕਿਰਾਏ ਦੇ ਰੂਪ ਵਿੱਚ ਕਿੰਨਾ ਪੈਸਾ ਦੂਜੇ ਦੇਸ਼ਾਂ ਨੂੰ ਦਿੱਤਾ ਹੈ। ਸਾਡੇ ਪੈਸਿਆਂ ਨਾਲ ਵਿਦੇਸ਼ਾਂ ਵਿੱਚ ਲੱਖਾਂ ਨੌਕਰੀਆਂ ਪੈਦਾ ਹੋਈਆਂ। ਸੋਚੋ, ਏਨੇ ਸਾਰੇ ਪੈਸਿਆਂ ਦਾ, ਜੇ ਇੱਕ ਛੋਟਾ ਜਿਹਾ ਹਿੱਸਾ ਪਹਿਲੀਆਂ ਸਰਕਾਰਾਂ ਆਪਣੇ ਸ਼ਿਪਿੰਗ ਉਦਯੋਗ 'ਤੇ ਲਾਉਂਦੀਆਂ, ਤਾਂ ਅੱਜ ਦੁਨੀਆਂ ਸਾਡੇ ਜਹਾਜ਼ਾਂ ਦੀ ਵਰਤੋਂ ਕਰ ਰਹੀ ਹੁੰਦੀ, ਸਾਨੂੰ ਲੱਖਾਂ-ਕਰੋੜ ਰੁਪਏ ਸ਼ਿਪਿੰਗ ਸੇਵਾਵਾਂ ਦੇ ਰੂਪ ਵਿੱਚ ਮਿਲ ਰਹੇ ਹੁੰਦੇ ਅਤੇ ਸਾਡੇ ਬਚ ਜਾਂਦੇ ਉਹ ਵੱਖ।

ਸਾਥੀਓ,

ਭਾਰਤ ਨੂੰ ਜੇ 2047 ਤੱਕ, ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, 2047 ਤੱਕ ਵਿਕਸਤ ਹੋਣਾ ਹੈ, ਤਾਂ ਭਾਰਤ ਨੂੰ ਆਤਮ-ਨਿਰਭਰ ਹੋਣਾ ਹੀ ਪਵੇਗਾ। ਆਤਮਨਿਰਭਰ ਹੋਣ ਤੋਂ ਇਲਾਵਾ ਭਾਰਤ ਕੋਲ ਕੋਈ ਬਦਲ ਨਹੀਂ ਹੈ। 140 ਕਰੋੜ ਦੇਸ਼ਵਾਸੀਆਂ ਦਾ ਇੱਕੋ ਹੀ ਸੰਕਲਪ ਹੋਣਾ ਚਾਹੀਦਾ ਹੈ—ਚਿੱਪ ਹੋਵੇ ਜਾਂ ਸ਼ਿਪ, ਸਾਨੂੰ ਸਭ ਕੁਝ ਭਾਰਤ ਵਿੱਚ ਹੀ ਬਣਾਉਣਾ ਹੋਵੇਗਾ। ਇਸੀ ਸੋਚ ਦੇ ਨਾਲ ਅੱਜ ਭਾਰਤ ਦਾ ਸਮੁੰਦਰੀ ਸੈਕਟਰ ਵੀ ਅਗਲੀ ਪੀੜ੍ਹੀ ਦੇ ਸੁਧਾਰ ਕਰਨ ਜਾ ਰਿਹਾ ਹੈ। ਅੱਜ ਤੋਂ ਦੇਸ਼ ਦੇ ਹਰ ਮੁੱਖ ਬੰਦਰਗਾਹ ਨੂੰ ਵੱਖ-ਵੱਖ ਦਸਤਾਵੇਜ਼ਾਂਨੌਸ ਅਤੇ ਵੱਖ-ਵੱਖ ਪ੍ਰਕਿਰਿਆਵਾਂ ਤੋਂ ਮੁਕਤੀ ਮਿਲੇਗੀ। ‘ਵਨ ਨੇਸ਼ਨ, ਵਨ ਡੌਕੂਮੈਂਟ’ ਅਤੇ ‘ਵਨ ਨੇਸ਼ਨ, ਵਨ ਪੋਰਟ ਪ੍ਰੋਸੈਸ’ ਨਾਲ ਵਪਾਰ-ਕਾਰੋਬਾਰ ਹੋਰ ਸੌਖਾ ਹੋ ਜਾਵੇਗਾ। ਹਾਲ ਹੀ ਵਿੱਚ, ਜਿਵੇਂ ਸਾਡੇ ਮੰਤਰੀ ਸਰਬਾਨੰਦ ਸੋਨੋਵਾਲ ਜੀ ਨੇ ਦੱਸਿਆ, ਮੌਨਸੂਨ ਸੈਸ਼ਨ ਦੌਰਾਨ ਸੰਸਦ ਵਿੱਚ ਅਸੀਂ ਇਨ੍ਹਾਂ ਕਈ ਪੁਰਾਣੇ ਕਾਨੂੰਨਾਂ ਨੂੰ ਬਦਲਿਆ ਹੈ, ਜੋ ਅੰਗਰੇਜ਼ਾਂ ਦੇ ਸਮੇਂ ਤੋਂ ਚੱਲ ਰਹੇ ਸਨ। ਅਸੀਂ ਸਮੁੰਦਰੀ ਸੈਕਟਰ ਵਿੱਚ ਕਈ ਸੁਧਾਰ ਕਰਨ ਦੀ ਸ਼ੁਰੂਆਤ ਕੀਤੀ ਹੈ। ਸਾਡੀ ਸਰਕਾਰ ਨੇ ਪੰਜ ਮੇਰੀਟਾਈਮ ਕਾਨੂੰਨਾਂ ਨੂੰ ਨਵੇਂ ਅਵਤਾਰ ਵਿੱਚ ਦੇਸ਼ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਕਾਨੂੰਨਾਂ ਨਾਲ ਅਤੇ ਇਨ੍ਹਾਂ ਦੇ ਆਉਣ ਨਾਲ ਸ਼ਿਪਿੰਗ ਸੈਕਟਰ ਵਿੱਚ, ਪੋਰਟ ਗਵਰਨੈਂਸ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਵੇਗਾ।

 

ਸਾਥੀਓ,

ਭਾਰਤ ਸਦੀਆਂ ਤੋਂ ਵੱਡੇ-ਵੱਡੇ ਜਹਾਜ਼ ਬਣਾਉਣ ਵਿੱਚ ਮਾਹਰ ਰਿਹਾ ਹੈ। ‘ਨੇਕਸਟ ਜੇਨਰੇਸ਼ਨ ਰਿਫਾਰਮਸ’ ਦੇਸ਼ ਦੇ ਇਸ ਭੁੱਲੇ ਹੋਏ ਮਾਣ ਨੂੰ ਮੁੜ ਲਿਆਉਣ ਵਿੱਚ ਸਹਾਇਕ ਸਾਬਤ ਹੋਣਗੇ। ਪਿਛਲੇ ਦਹਾਕੇ ਵਿੱਚ ਅਸੀਂ 40 ਤੋਂ ਵੱਧ ਜਹਾਜ਼ ਅਤੇ ਪਣਡੁੱਬੀਆਂ ਨੇਵੀ ਵਿੱਚ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ-ਦੋ ਨੂੰ ਛੱਡ ਕੇ, ਇਹ ਸਾਰੇ ਜਹਾਜ਼ ਅਸੀਂ ਭਾਰਤ ਵਿੱਚ ਹੀ ਬਣਾਏ ਹਨ। ਤੁਸੀਂ ਆਈਐੱਨਐੱਸ ਵਿਕਰਾਂਤ ਬਾਰੇ ਸੁਣਿਆ ਹੋਵੇਗਾ—ਏਨਾ ਵਿਸ਼ਾਲ ਆਈਐੱਨਐੱਸ -ਵਿਕਰਾਂਤ ਵੀ ਭਾਰਤ ਵਿੱਚ ਹੀ ਬਣਿਆ ਹੈ। ਇਸਨੂੰ ਬਣਾਉਣ ਲਈ ਵਰਤੀ ਗਈ ਉੱਚ ਗੁਣਵੱਤਾ ਵਾਲੀ ਸਟੀਲ ਵੀ ਭਾਰਤ ਵਿੱਚ ਹੀ ਬਣੀ ਸੀ। ਮਤਲਬ ਸਾਡੇ ਕੋਲ ਸਮਰੱਥਾ ਹੈ, ਸਾਡੀ ਕੋਲ ਹੁਨਰ ਦੀ ਕੋਈ ਘਾਟ ਨਹੀਂ ਹੈ। ਵੱਡੇ ਜਹਾਜ਼ ਬਣਾਉਣ ਲਈ ਜੋ ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ, ਉਸਦਾ ਭਰੋਸਾ ਮੈਂ ਅੱਜ ਦੇਸ਼ਵਾਸੀਆਂ ਨੂੰ ਦਿੰਦਾ ਹਾਂ।

ਸਾਥੀਓ,

ਦੇਸ਼ ਦੇ ਸਮੁੰਦਰੀ ਸੈਕਟਰ ਨੂੰ ਮਜ਼ਬੂਤੀ ਦੇਣ ਲਈ ਕੱਲ੍ਹ ਵੀ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਗਿਆ ਹੈ। ਅਸੀਂ ਦੇਸ਼ ਦੀ ਨੀਤੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ ਸਰਕਾਰ ਨੇ ਵੱਡੇ ਜਹਾਜ਼ਾਂ ਨੂੰ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ। ਜਦੋਂ ਕਿਸੇ ਸੈਕਟਰ ਨੂੰ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਮਾਨਤਾ ਮਿਲਦੀ ਹੈ, ਤਾਂ ਉਸਨੂੰ ਬਹੁਤ ਫਾਇਦੇ ਹੁੰਦੇ ਹਨ। ਹੁਣ ਵੱਡੇ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਬੈਂਕਾਂ ਤੋਂ ਲੋਨ ਹਾਸਲ ਕਰਨ ਵਿੱਚ ਅਸਾਨੀ ਹੋਵੇਗੀ, ਉਨ੍ਹਾਂ ਨੂੰ ਵਿਆਜ ਦੀ ਦਰ ਵਿੱਚ ਵੀ ਛੋਟ ਮਿਲੇਗੀ, ਅਤੇ ਇੰਫਰਾਸਟਰਕਚਰ ਫਾਇਨੈਂਸਿੰਗ ਦੇ ਹੋਰ ਸਾਰੇ ਲਾਭ ਵੀ ਇਨ੍ਹਾਂ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਿਲਣਗੇ। ਸਰਕਾਰ ਦੇ ਇਸ ਫੈਸਲੇ ਨਾਲ, ਭਾਰਤੀ ਸ਼ਿਪਿੰਗ ਕੰਪਨੀਆਂ 'ਤੇ ਪੈਣ ਵਾਲਾ ਬੋਝ ਘਟੇਗਾ, ਉਨ੍ਹਾਂ ਨੂੰ ਆਲਮੀ ਮੁਕਾਬਲੇ ਵਿੱਚ ਅੱਗੇ ਆਉਣ ਵਿੱਚ ਮਦਦ ਮਿਲੇਗੀ।

ਸਾਥੀਓ,

ਭਾਰਤ ਨੂੰ ਦੁਨੀਆ ਦੀ ਇੱਕ ਵੱਡੀ ਸਮੁੰਦਰੀ ਤਾਕਤ ਬਣਾਉਣ ਲਈ, ਭਾਰਤ ਸਰਕਾਰ ਤਿੰਨ ਹੋਰ ਵੱਡੀਆਂ ਸਕੀਮਾਂ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਤਿੰਨ ਯੋਜਨਾਵਾਂ ਨਾਲ ਸ਼ਿਪ ਬਿਲਡਿੰਗ ਸੈਕਟਰ ਨੂੰ ਆਰਥਿਕ ਮਦਦ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ, ਸਾਡੇ ਸ਼ਿਪ-ਯਾਰਡਾਂ ਨੂੰ ਆਧੁਨਿਕ ਤਕਨਾਲੋਜੀ ਅਪਣਾਉਣ ਵਿੱਚ ਮਦਦ ਮਿਲੇਗੀ, ਅਤੇ ਡਿਜ਼ਾਈਨ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਵੀ ਬਹੁਤ ਸਹਾਇਤਾ ਮਿਲੇਗੀ। ਆਉਂਦੇ ਕੁਝ ਸਾਲਾਂ ਵਿੱਚ ਇਨ੍ਹਾਂ ‘ਤੇ ਸੱਤਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ।

ਸਾਥੀਓ,

ਮੈਨੂੰ ਯਾਦ ਹੈ, ਸਾਲ 2007 ਵਿੱਚ ਜਦੋਂ ਮੈਂ ਇੱਥੇ ਮੁੱਖ ਮੰਤਰੀ ਦੇ ਰੂਪ ਵਿੱਚ ਤੁਹਾਡੀ ਸੇਵਾ ਕਰ ਰਿਹਾ ਸੀ, ਉਸ ਸਮੇਂ ਜਹਾਜ਼ ਨਿਰਮਾਣ ਦੇ ਮੌਕਿਆਂ ਨੂੰ ਧਿਆਨ ਵਿੱਚ ਰੱਖ ਕੇ ਗੁਜਰਾਤ ਨੇ ਇੱਕ ਬਹੁਤ ਵੱਡਾ ਸੈਮੀਨਾਰ ਆਯੋਜਿਤ ਕੀਤਾ ਸੀ। ਉਸੇ ਦੌਰਾਨ ਹੀ ਅਸੀਂ ਗੁਜਰਾਤ ਵਿੱਚ ਸ਼ਿਪ-ਬਿਲਡਿੰਗ ਇਕੋਸਿਸਟਮ ਨੂੰ ਸਹਿਯੋਗ ਦਿੱਤਾ ਸੀ। ਹੁਣ ਅਸੀਂ ਦੇਸ਼ ਭਰ ਵਿੱਚ ਸ਼ਿਪ-ਬਿਲਡਿੰਗ ਲਈ ਵਿਆਪਕ ਕਦਮ ਚੁੱਕ ਰਹੇ ਹਾਂ। ਇੱਥੇ ਮੌਜੂਦ ਮਾਹਰ ਜਾਣਦੇ ਹਨ ਕਿ ਸ਼ਿਪ-ਬਿਲਡਿੰਗ ਕੋਈ ਆਮ ਉਦਯੋਗ ਨਹੀਂ ਹੈ। ਸ਼ਿਪ-ਬਿਲਡਿੰਗ ਇੰਡਸਟਰੀ ਨੂੰ ਪੂਰੀ ਦੁਨੀਆਂ ਵਿੱਚ ‘ਮਦਰ ਆਫ ਆਲ ਇੰਡਸਟ੍ਰੀਜ਼’ ਕਿਹਾ ਜਾਂਦਾ ਹੈ, ਉਦਯੋਗਾਂ ਦੀ ਜਣਨੀ ਕਹਿੰਦੇ ਹਨ। ਕਿਉਂਕਿ ਇਸ ਵਿੱਚ ਸਿਰਫ਼ ਇੱਕ ਜਹਾਜ਼ ਹੀ ਨਹੀਂ ਬਣਦਾ, ਇਸਦੇ ਨਾਲ ਜੁੜੇ ਹੋਏ ਉਦਯੋਗਾਂ ਦਾ ਵੀ ਵਿਸਥਾਰ ਹੁੰਦਾ ਹੈ। ਸਟੀਲ, ਮਸ਼ੀਨਰੀ, ਇਲੈਕਟ੍ਰਾਨਿਕਸ, ਟੈਕਸਟਾਈਲ, ਪੇਂਟ, ਆਈਟੀ ਸਿਸਟਮ—ਇਨ੍ਹਾਂ ਅਤੇ ਹੋਰ ਕਈ ਉਦਯੋਗਾਂ ਨੂੰ ਸ਼ਿਪਿੰਗ ਇੰਡਸਟਰੀ ਤੋਂ ਸਹਿਯੋਗ ਮਿਲਦਾ ਹੈ। ਇਸ ਨਾਲ ਛੋਟੇ ਅਤੇ ਲਘੂ ਉਦਯੋਗਾਂ ਨੂੰ, ਐੱਮਐੱਸਐੱਮਈਜ਼ ਨੂੰ ਫਾਇਦਾ ਹੁੰਦਾ ਹੈ। ਰਿਸਰਚ ਦੱਸਦੀ ਹੈ ਕਿ ਸ਼ਿਪ-ਬਿਲਡਿੰਗ ਵਿੱਚ ਹੋਣ ਵਾਲੇ ਹਰ ਇੱਕ ਰੁਪਏ ਦੇ ਨਿਵੇਸ਼ ਨਾਲ ਅਰਥਵਿਵਸਥਾ ਵਿੱਚ ਲਗਭਗ ਦੁੱਗਣਾ ਨਿਵੇਸ਼ ਵਧਦਾ ਹੈ। ਅਤੇ ਸ਼ਿਪ-ਯਾਰਡ ਵਿੱਚ ਪੈਦਾ ਹੋਣ ਵਾਲੀ ਹਰ ਇੱਕ ਨੌਕਰੀ, ਸਪਲਾਈ ਚੇਨ ਵਿੱਚ ਛੇ ਤੋਂ ਸੱਤ ਨਵੀਆਂ ਨੌਕਰੀਆਂ ਪੈਦਾ ਕਰਦੀ ਹੈ। ਮਤਲਬ, ਜੇ ਸ਼ਿਪ-ਬਿਲਡਿੰਗ ਇੰਡਸਟਰੀ ਵਿੱਚ 100 ਨੌਕਰੀਆਂ ਬਣਦੀਆਂ ਹਨ, ਤਾਂ ਇਸ ਨਾਲ ਜੁੜੇ ਹੋਰ ਸੈਕਟਰਾਂ ਵਿੱਚ 600 ਤੋਂ ਵੱਧ ਨੌਕਰੀਆਂ ਬਣਦੀਆਂ ਹਨ। ਇਹ ਸ਼ਿਪ-ਬਿਲਡਿੰਗ ਦਾ ਬਹੁਤ ਵੱਡਾ ਗੁਣਾਤਮਕ ਪ੍ਰਭਾਵ ਹੈ।

 

ਸਾਥੀਓ,

ਅਸੀਂ ਸ਼ਿਪ-ਬਿਲਡਿੰਗ ਦੇ ਜ਼ਰੂਰੀ ਸਕਿੱਲ ਸੈਟਾਂ ‘ਤੇ ਵੀ ਧਿਆਨ ਦੇ ਰਹੇ ਹਾਂ। ਇਸ ਵਿੱਚ ਸਾਡੀਆਂ ਆਈਟੀਆਈ ਕੰਮ ਆਉਣਗੀਆਂ, ਮੇਰੀਟਾਈਮ ਯੂਨੀਵਰਸਿਟੀ ਦੀ ਭੂਮਿਕਾ ਵਧੇਗੀ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਤੱਟੀ ਇਲਾਕਿਆਂ ਵਿੱਚ ਨੌ-ਸੈਨਾ ਅਤੇ ਐੱਨਸੀਸੀ ਦੇ ਸਹਿਯੋਗ ਨਾਲ ਨਵੀਆਂ ਪ੍ਰਣਾਲੀਆਂ ਬਣਾਈਆਂ ਹਨ। ਇਨ੍ਹਾਂ ਐੱਨਸੀਸੀ ਕੈਡਟਸ ਨੂੰ ਨਾ ਸਿਰਫ਼ ਨੌ-ਸੈਨਾ ਲਈ, ਬਲਕਿ ਕਮਰਸ਼ੀਅਲ ਸੈਕਟਰ ਵਿੱਚ ਭੂਮਿਕਾਵਾਂ ਲਈ ਵੀ ਤਿਆਰ ਕੀਤਾ ਜਾਵੇਗਾ।

ਸਾਥੀਓ,

ਅੱਜ ਦਾ ਭਾਰਤ ਇੱਕ ਵੱਖਰੇ ਮਿਜ਼ਾਜ ਨਾਲ ਅੱਗੇ ਵਧ ਰਿਹਾ ਹੈ। ਅਸੀਂ ਜੋ ਟੀਚੇ ਤੈਅ ਕਰਦੇ ਹਾਂ, ਉਸ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਵੀ ਦਿਖਾਉਂਦੇ ਹਾਂ। ਸੋਲਰ ਸੈਕਟਰ ਵਿੱਚ ਭਾਰਤ ਹੁਣ ਆਪਣੇ ਟੀਚਿਆਂ ਨੂੰ ਚਾਰ-ਚਾਰ, ਪੰਜ-ਪੰਜ ਸਾਲ ਪਹਿਲਾਂ ਹੀ ਹਾਸਲ ਕਰ ਰਿਹਾ ਹੈ। ਬੰਦਰਗਾਹ ਅਧਾਰਤ ਵਿਕਾਸ ਲਈ ਵੀ 11 ਸਾਲ ਪਹਿਲਾਂ ਜੋ ਟੀਚੇ ਅਸੀਂ ਤੈਅ ਕੀਤੇ ਸਨ, ਭਾਰਤ ਨੂੰ ਉਨ੍ਹਾਂ ਵਿੱਚ ਸ਼ਾਨਦਾਰ ਸਫਲਤਾਵਾਂ ਮਿਲ ਰਹੀਆਂ ਹਨ। ਅਸੀਂ ਦੇਸ਼ ਵਿੱਚ ਵੱਡੇ-ਵੱਡੇ ਜਹਾਜ਼ਾਂ ਲਈ ਵੱਡੀਆਂ ਬੰਦਰਗਾਹਾਂ ਬਣਾ ਰਹੇ ਹਾਂ ਅਤੇ ਸਾਗਰਮਾਲਾ ਵਰਗੀਆਂ ਯੋਜਨਾਵਾਂ ਰਾਹੀਂ ਬੰਦਰਗਾਹਾਂ ਦੀ ਕਨੈਕਟਿਵਿਟੀ ਵਧਾ ਰਹੇ ਹਾਂ।

ਸਾਥੀਓ,

ਪਿਛਲੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਪੋਰਟ ਕੈਪੇਸਿਟੀ ਦੁੱਗਣੀ ਕਰ ਲਈ ਹੈ। 2014 ਤੋਂ ਪਹਿਲਾਂ ਭਾਰਤ ਵਿੱਚ ਸ਼ਿਪ ਟਰਨ-ਅਰਾਉਂਡ ਟਾਈਮ ਔਸਤਨ 2 ਦਿਨ ਹੁੰਦਾ ਸੀ। ਹੁਣ ਭਾਰਤ ਵਿੱਚ ਸ਼ਿਪ ਟਰਨ-ਅਰਾਉਂਡ ਟਾਈਮ ਇੱਕ ਦਿਨ ਤੋਂ ਵੀ ਘੱਟ ਹੋ ਗਿਆ ਹੈ। ਅਸੀਂ ਦੇਸ਼ ਵਿੱਚ ਨਵੀਆਂ ਅਤੇ ਵੱਡੀਆਂ ਬੰਦਰਗਾਹਾਂ ਦਾ ਨਿਰਮਾਣ ਵੀ ਕਰ ਰਹੇ ਹਾਂ। ਹਾਲ ਹੀ ਵਿੱਚ ਕੇਰਲ ਵਿੱਚ ਦੇਸ਼ ਦਾ ਪਹਿਲਾ ਡੀਪ ਵਾਟਰ ਕੰਟੇਨਰ ਟ੍ਰਾਂਸ-ਸ਼ਿਪਮੈਂਟ ਪੋਰਟ ਸ਼ੁਰੂ ਕੀਤਾ ਗਿਆ ਹੈ। 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮਹਾਰਾਸ਼ਟਰ ਵਿੱਚ ਵਾਧਵਨ ਪੋਰਟ ਬਣ ਰਿਹਾ ਹੈ। ਇਹ ਦੁਨੀਆਂ ਦੇ ਟੌਪ-ਟੈੱਨ ਪੋਰਟਾਂ ਵਿੱਚੋਂ ਇੱਕ ਹੋਵੇਗਾ।

ਸਾਥੀਓ,

ਅੱਜ ਸਮੁੰਦਰ ਰਾਹੀਂ ਹੋਣ ਵਾਲੇ ਵਪਾਰ ਵਿੱਚ ਭਾਰਤ ਦਾ ਹਿੱਸਾ ਸਿਰਫ਼ 10 ਪ੍ਰਤੀਸ਼ਤ ਹੈ। ਅਸੀਂ ਇਸ ਨੂੰ ਹੋਰ ਵਧਾਉਣਾ ਹੈ। ਅਸੀਂ 2047 ਤੱਕ ਦੁਨੀਆਂ ਦੇ ਸਮੁੰਦਰੀ ਵਪਾਰ ਵਿੱਚ ਆਪਣੀ ਹਿੱਸੇਦਾਰੀ ਲਗਭਗ ਤਿੰਨ ਗੁਣਾ ਵਧਾਉਣਾ ਚਾਹੁੰਦੇ ਹਾਂ। ਅਤੇ ਇਹ ਅਸੀਂ ਕਰਕੇ ਦਿਖਾਵਾਂਗੇ।

ਸਾਥੀਓ,

ਜਿਵੇਂ-ਜਿਵੇਂ ਸਾਡਾ ਸਮੁੰਦਰੀ ਵਪਾਰ ਵਧ ਰਿਹਾ ਹੈ, ਸਾਡੇ ਸਮੁੰਦਰੀ ਨਾਵਿਕਾਂ, ਯਾਨੀ ਸੀ-ਫੇਰਰਜ਼, ਦੀ ਗਿਣਤੀ ਵੀ ਵਧ ਰਹੀ ਹੈ। ਇਹ ਉਹ ਮਿਹਨਤੀ ਪ੍ਰੋਫੈਸ਼ਨਲ ਹਨ, ਜੋ ਸਮੁੰਦਰ ਵਿੱਚ ਜਹਾਜ਼ ਚਲਾਉਂਦੇ ਹਨ, ਇੰਜਣ ਅਤੇ ਮਸ਼ੀਨਰੀ ਸੰਭਾਲਦੇ ਹਨ, ਲੋਡਿੰਗ-ਅਨਲੋਡਿੰਗ ਦਾ ਕੰਮ ਵੇਖਦੇ ਹਨ। ਇੱਕ ਦਹਾਕੇ ਪਹਿਲਾਂ ਸਾਡੇ ਇੱਥੇ ਸੀ-ਫੇਰਰਜ਼ ਸਵਾ ਲੱਖ ਤੋਂ ਵੀ ਘੱਟ ਸਨ। ਪਰ ਅੱਜ ਇਨ੍ਹਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੋ ਚੁੱਕੀ ਹੈ। ਅੱਜ ਭਾਰਤ ਦੁਨੀਆ ਦੇ ਟੌਪ-3 ਦੇਸ਼ਾਂ ਵਿੱਚ ਆ ਗਿਆ ਹੈ, ਜੋ ਸਭ ਤੋਂ ਵੱਧ ਸੀ-ਫੇਰਰਜ਼ ਦੁਨੀਆ ਨੂੰ ਉਪਲਬਧ ਕਰਵਾਉਂਦਾ ਹੈ, ਅਤੇ ਇਸ ਨਾਲ ਭਾਰਤ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ। ਮਤਲਬ, ਭਾਰਤ ਦੀ ਵੱਧਦੀ ਸ਼ਿਪ ਇੰਡਸਟਰੀ ਦੁਨੀਆ ਦੀ ਤਾਕਤ ਨੂੰ ਵੀ ਵਧਾ ਰਹੀ ਹੈ।

 

ਸਾਥੀਓ,

ਭਾਰਤ ਦੀ ਇੱਕ ਅਮੀਰ ਸਮੁੰਦਰੀ ਵਿਰਾਸਤ ਹੈ। ਸਾਡੇ ਮਛੇਰੇ, ਸਾਡੇ ਪ੍ਰਾਚੀਨ ਬੰਦਰਗਾਹ ਸ਼ਹਿਰ ਇਸ ਵਿਰਾਸਤ ਦੇ ਪ੍ਰਤੀਕ ਹਨ। ਸਾਡਾ ਇਹ ਭਾਵਨਗਰ, ਇਹ ਸੌਰਾਸ਼ਟਰ ਇਸਦਾ ਇੱਕ ਵੱਡਾ ਉਦਾਹਰਣ ਹੈ। ਇਸ ਵਿਰਾਸਤ ਨੂੰ ਅਸੀਂ ਭਵਿੱਖ ਦੀ ਪੀੜ੍ਹੀ ਤੱਕ ਪਹੁੰਚਾਉਣਾ ਹੈ ਅਤੇ ਦੁਨੀਆ ਨੂੰ ਆਪਣੀ ਸਮਰੱਥਾ ਦਿਖਾਉਣੀ ਹੈ। ਇਸ ਲਈ ਲੋਥਲ ਵਿੱਚ ਅਸੀਂ ਇੱਕ ਸ਼ਾਨਦਾਰ ਮੇਰੀਟਾਈਮ ਮਿਊਜ਼ੀਅਮ ਬਣਾ ਰਹੇ ਹਾਂ। ਇਹ ਵੀ ਦੁਨੀਆ ਦਾ ਸਭ ਤੋਂ ਵੱਡਾ ਮੇਰੀਟਾਈਮ ਮਿਊਜ਼ੀਅਮ ਬਣੇਗਾ। ਸਟੈਚੂ ਆਫ ਯੂਨਿਟੀ ਵਾਂਗ ਇਹ ਭਾਰਤ ਦੀ ਨਵੀਂ ਪਛਾਣ ਬਣੇਗਾ। ਥੋੜ੍ਹੀ ਦੇਰ ਬਾਅਦ ਮੈਂ ਅੱਜ ਉੱਥੇ ਵੀ ਜਾ ਰਿਹਾ ਹਾਂ।

ਸਾਥੀਓ,

ਭਾਰਤ ਦੇ ਸਮੁੰਦਰੀ ਤਟ, ਭਾਰਤ ਦੀ ਖ਼ੁਸ਼ਹਾਲੀ ਦੇ ਦਾਖ਼ਲਾ ਦਰਵਾਜ਼ੇ ਬਣਨਗੇ। ਅਤੇ ਮੈਂ ਬਹੁਤ ਮਾਣ ਅਤੇ ਮੈਂ ਦੂਰ ਤੱਕ ਦੇਖ ਸਕਦਾ ਹਾਂ ਕਿ ਭਾਰਤ ਦੇ ਸਮੁੰਦਰੀ ਤਟ, ਭਾਰਤ ਦੀ ਖ਼ੁਸ਼ਹਾਲੀ ਦੇ ਦਰਵਾਜ਼ੇ ਬਣਨ ਵਾਲੇ ਹਨ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੀ ਇਹ ਕੋਸਟਲਾਈਨ ਵੀ ਇੱਕ ਵਾਰ ਫਿਰ ਇੱਥੇ ਲਈ ਵਰਦਾਨ ਬਣ ਰਹੀ ਹੈ। ਅੱਜ ਇਹ ਪੂਰਾ ਖੇਤਰ ਦੇਸ਼ ਨੂੰ ਬੰਦਰਗਾਹ ਅਧਾਰਤ ਵਿਕਾਸ ਦਾ ਨਵਾਂ ਰਸਤਾ ਦਿਖਾ ਰਿਹਾ ਹੈ। ਅੱਜ ਦੇਸ਼ ਵਿੱਚ ਸਮੁੰਦਰ ਰਾਹੀਂ ਜੋ ਕਾਰਗੋ ਆਉਂਦਾ ਹੈ, ਉਸਦਾ ਚਾਲੀ ਪ੍ਰਤੀਸ਼ਤ ਗੁਜਰਾਤ ਦੇ ਪੋਰਟਾਂ ਵਲੋਂ ਹੈਂਡਲ ਕੀਤਾ ਜਾਂਦਾ ਹੈ। ਹੁਣ ਇਨ੍ਹਾਂ ਪੋਰਟਾਂ ਨੂੰ ਡੈਡੀਕੇਟਿਡ ਫ੍ਰੇਟ ਕੋਰੀਡੋਰ ਦਾ ਵੀ ਫਾਇਦਾ ਮਿਲਣ ਵਾਲਾ ਹੈ। ਇਸ ਨਾਲ ਦੇਸ਼ ਦੇ ਹੋਰ ਹਿੱਸਿਆਂ ਤੱਕ ਸਮਾਨ ਤੇਜ਼ੀ ਨਾਲ ਪਹੁੰਚਾਉਣਾ ਅਸਾਨ ਹੋਵੇਗਾ ਅਤੇ ਬੰਦਰਗਾਹਾਂ ਦੀ ਕੁਸ਼ਲਤਾ ਹੋਰ ਵੀ ਵਧੇਗੀ।

ਸਾਥੀਓ,

ਇੱਥੇ ਸ਼ਿਪ ਬ੍ਰੇਕਿੰਗ ਦਾ ਵੀ ਇੱਕ ਵੱਡਾ ਇਕੋਸਿਸਟਮ ਬਣ ਰਿਹਾ ਹੈ। ਅਲੰਗ ਦਾ ਸ਼ਿਪ ਬ੍ਰੇਕਿੰਗ ਯਾਰਡ ਇਸਦਾ ਸ਼ਾਨਦਾਰ ਉਦਾਹਰਣ ਹੈ। ਇਸ ਨਾਲ ਇੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਰਹੇ ਹਨ।

ਸਾਥੀਓ,

ਵਿਕਸਤ ਭਾਰਤ ਲਈ ਅਸੀਂ ਹਰ ਖੇਤਰ ਵਿੱਚ, ਹਰ ਸੈਕਟਰ ਵਿੱਚ ਤੇਜ਼ੀ ਨਾਲ ਕੰਮ ਕਰਨਾ ਹੈ। ਅਤੇ ਅਸੀਂ ਸਭ ਜਾਣਦੇ ਹਾਂ ਕਿ ਵਿਕਸਤ ਭਾਰਤ ਦਾ ਰਸਤਾ ਆਤਮਨਿਰਭਰ ਭਾਰਤ ਤੋਂ ਹੋ ਕੇ ਜਾਂਦਾ ਹੈ। ਇਸ ਲਈ ਅਸੀਂ ਯਾਦ ਰੱਖਣਾ ਹੈ, ਜੋ ਕੁਝ ਵੀ ਅਸੀਂ ਖਰੀਦਦੇ ਹਾਂ, ਉਹ ਸਵਦੇਸ਼ੀ ਹੋਵੇ। ਜੋ ਕੁਝ ਵੀ ਅਸੀਂ ਵੇਚਦੇ ਹਾਂ, ਉਹ ਵੀ ਸਵਦੇਸ਼ੀ ਹੋਵੇ। ਮੈਂ ਸਾਰੇ ਦੁਕਾਨਦਾਰ ਸਾਥੀਆਂ ਨੂੰ ਕਹਾਂਗਾ, ਆਪਣੇ ਦੁਕਾਨਾਂ ‘ਤੇ ਇੱਕ ਪੋਸਟਰ ਲਗਾਓ, ਜਿਸ 'ਤੇ ਲਿਖਿਆ ਹੋਵੇ—‘ਮਾਣ ਨਾਲ ਕਹੋ, ਇਹ ਸਵਦੇਸ਼ੀ ਹੈ।’ ਸਾਡਾ ਇਹ ਯਤਨ ਹਰ ਤਿਉਹਾਰ ਨੂੰ ਭਾਰਤ ਦੀ ਖ਼ੁਸ਼ਹਾਲੀ ਦਾ ਮਹੋਤਸਵ ਬਣਾ ਦੇਵੇਗਾ। ਇਸੀ ਭਾਵਨਾ ਦੇ ਨਾਲ, ਮੈਂ ਤੁਹਾਨੂੰ ਨਵਰਾਤਰੀ ਦੀਆਂ ਇੱਕ ਵਾਰ ਫਿਰ ਤੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇੱਕ ਛੋਟਾ ਬਾਲ ਚਿੱਤਰ ਬਣਾਕੇ ਲਿਆਇਆ ਹੈ, ਕਦੋਂ ਤੋਂ ਖੜ੍ਹਾ ਹੈ, ਉਸਦੇ ਹੱਥ ਦੁਖਦੇ ਹੋਣਗੇ, ਕੋਈ ਜ਼ਰਾ ਇਸਨੂੰ ਕਲੇਕਟ ਕਰੇ, ਛੋਟਾ ਜਿਹਾ ਬਾਲ ਹੈ, ਸ਼ਾਬਾਸ਼ ਬੇਟਾ। ਚਲੋ ਬੇਟਾ, ਤੁਹਾਡਾ ਚਿੱਤਰ ਮਿਲ ਗਿਆ ਹੈ, ਰੋਣ ਦੀ ਲੋੜ ਨਹੀਂ ਹੈ ਬੇਟਾ। ਮਿਲ ਗਿਆ, ਮਿਲ ਗਿਆ, ਤੁਹਾਡਾ ਚਿੱਤਰ ਮਿਲ ਗਿਆ। ਜੇ ਤੁਹਾਡਾ ਐਡਰੈੱਸ ਉਸ ਵਿੱਚ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਚਿੱਠੀ ਲਿਖਾਂਗਾ।

 

ਸਾਥੀਓ,

ਇਹ ਛੋਟੇ-ਛੋਟੇ ਬੱਚਿਆਂ ਦਾ ਪਿਆਰ—ਇਸ ਤੋਂ ਵੱਡੀ ਜੀਵਨ ਦੀ ਪੂੰਜੀ ਹੋਰ ਕੀ ਹੋ ਸਕਦੀ ਹੈ? ਮੈਂ ਇੱਕ ਵਾਰ ਫਿਰ ਅੱਜ ਜੋ ਸ਼ਾਨਦਾਰ ਸਵਾਗਤ, ਸਤਿਕਾਰ ਅਤੇ ਸਨਮਾਨ ਕੀਤਾ, ਉਸ ਲਈ ਮੈਂ ਤੁਹਾਡਾ ਧੰਨਵਾਦ ਮੰਨਦਾ ਹਾਂ। ਅਤੇ ਮੈਨੂੰ ਪਤਾ ਹੈ, ਜਦੋਂ ਆਪਰੇਸ਼ਨ ਸਿੰਧੂਰ ਹੋਇਆ, ਤਾਂ ਸਾਰਾ ਭਾਵਨਗਰ ਮੈਦਾਨ ਵਿੱਚ ਸੀ। ਤੁਹਾਡੇ ਮਿਜ਼ਾਜ ਦਾ ਮੈਨੂੰ ਪਤਾ ਹੈ, ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਭਾਵਨਗਰ ਦੇ ਭਰਾਵੋ ਅਤੇ ਭੈਣੋ, ਨਵਰਾਤਰੀ ਦੀ ਮਾਂਡਵੀ (ਮੰਡਪ) ਤੋਂ ਜ਼ਰਾ ਜ਼ੋਰ ਲਗਾਉਣਾ, ਤਾਂ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਆਤਮ-ਨਿਰਭਰ ਭਾਰਤ ਦਾ ਸੁਨੇਹਾ ਆਪਣੀ ਮਾਂਡਵੀ (ਮੰਡਪ) ਰਾਹੀਂ ਵੀ ਮਿਲੇ। ਬਹੁਤ-ਬਹੁਤ ਧੰਨਵਾਦ ਭਰਾਵੋ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
38 Per Cent Women In Rural And Semi-Urban Use UPI Weekly For Daily Essentials: Survey

Media Coverage

38 Per Cent Women In Rural And Semi-Urban Use UPI Weekly For Daily Essentials: Survey
NM on the go

Nm on the go

Always be the first to hear from the PM. Get the App Now!
...
The government places great emphasis on bringing a 'technology culture' to agriculture: PM Modi
March 06, 2026
This year’s Union Budget gives a strong push to agriculture and rural transformation : PM
Government has continuously strengthened the agriculture sector ,major efforts have reduced the risks for farmers and provided them with basic economic security: PM
If we scale high-value agriculture together, it will transform agriculture into a globally competitive sector: PM
As export-oriented production increases, employment will be created in rural areas through processing and value addition: PM
Fisheries can become a major platform for export growth, a high-value, high-impact sector of rural prosperity: PM
The government is developing digital public infrastructure for agriculture through AgriStack: PM
Technology delivers results when systems adopt it, institutions integrate it, and entrepreneurs build innovations on it: PM

नमस्कार !

बजट वेबिनार सीरीज के तीसरे वेबिनार में, मैं आप सभी का अभिनंदन करता हूं। इससे पहले, टेक्नोलॉजी, रिफॉर्म्स और इकोनॉमिक ग्रोथ जैसे अहम विषयों पर दो वेबिनार हो चुके हैं। आज, Rural Economy और Agriculture जैसे अहम सेक्टर पर चर्चा हो रही है। आप सभी ने बजट निर्माण में अपने मूल्यवान सुझावों से बहुत सहयोग दिया, और आपने देखा होगा बजट में आप सबके सुझाव रिफ्लेक्ट हो रहे हैं, बहुत काम आए हैं। लेकिन अब बजट आ चुका है, अब बजट के बाद उसके full potential का लाभ देश को मिले, इस दिशा में भी आपका अनुभव, आपके सुझाव और सरल तरीके से बजट का सर्वाधिक लोगों को लाभ हो। बजट का पाई-पाई पैसा जिस हेतु से दिया गया है, उसको परिपूर्ण कैसे करें? जल्द से जल्द कैसे करें? आपके सुझाव ये वेबिनार के लिए बहुत अहम है।

साथियों,

आप सभी जानते हैं, कृषि, एग्रीकल्चर, विश्वकर्मा, ये सब हमारी अर्थव्यवस्था का मुख्य आधार है। एग्रीकल्चर, भारत की लॉन्ग टर्म डेवलपमेंट जर्नी का Strategic Pillar भी है, और इसी सोच के साथ हमारी सरकार ने कृषि सेक्टर को लगातार मजबूत किया है। करीब 10 करोड़ किसानों को 4 लाख करोड़ रुपए से अधिक की पीएम किसान सम्मान निधि मिली है। MSP में हुए Reforms से अब किसानों को डेढ़ गुना तक रिटर्न मिल रहा है। इंस्टिट्यूशनल क्रेडिट कवरेज 75 प्रतिशत से अधिक हो चुका है। पीएम फसल बीमा योजना के तहत लगभग 2 लाख करोड़ रुपए के क्लेम सेटल किए गए हैं। ऐसे अनेक प्रयासों से किसानों का रिस्क बहुत कम हुआ है, और उन्हें एक बेसिक इकोनॉमिक सिक्योरिटी मिली है। इससे कृषि क्षेत्र का आत्मविश्वास भी बढ़ा है। आज खाद्यान्न और दालों से लेकर तिलहन तक देश रिकॉर्ड उत्पादन कर रहा है। लेकिन अब, जब 21वीं सदी का दूसरा क्वार्टर शुरू हो चुका है, 25 साल बीत चुके हैं, तब कृषि क्षेत्र को नई ऊर्जा से भरना भी उतना ही आवश्यक है। इस साल के बजट में इस दिशा में नए प्रयास हुए हैं। मुझे विश्वास है, इस वेबिनार में आप सभी के बीच हुई चर्चा, इससे निकले सुझाव, बजट प्रावधानों को जल्द से जल्द जमीन पर उतारने में मदद करेंगे।

साथियों,

आज दुनिया के बाजार खुल रहे हैं, ग्लोबल डिमांड बदल रही है। इस वेबिनार में अपनी खेती को एक्सपोर्ट ओरिएंटेड बनाने पर भी ज्यादा से ज्यादा चर्चा आवश्य़क है। हमारे पास Diverse Climate है, हमें इसका पूरा फायदा उठाना है। एग्रो क्लाइमेटिक जोन, उस विषय में हम बहुत समृद्ध है। इस साल का बजट इन सब बातों के लिए अनगिनत नए अवसर देने वाला बजट है। प्रोडक्टिविटी बढ़ाने की दिशा तय करता है, और एक्सपोर्ट स्ट्रेंथ को बढ़ावा देता है। बजट में हमने high value agriculture पर फोकस किया है। नारियल, काजू, कोको, चंदन, ऐसे उत्पादों के regional-specific promotion की बात कही है, और आपको मालूम है, दक्षिण के हमारे जो राज्य हैं खासकर केरल है, तमिलनाडु है, नारियल की पैदावार बहुत करते हैं। लेकिन अब वो क्रॉप, वो सारे पेड़ इतने पुराने हो चुके हैं कि उसकी वो क्षमता नहीं रही है। केरल के किसानों को अतिरिक्त लाभ हो, तमिलनाडु के किसानों को अतिरिक्त लाभ हो। इसलिए इस बार कोकोनट पर एक विशेष बल दिया गया है, जिसका फायदा आने वाले दिनों में हमारे इन किसानों को मिलेगा।

साथियों,

नॉर्थ ईस्ट की तरफ देखें, अगरवुड बहुत कम लोगों को मालूम है, जो ये अगरबत्ती शब्द है ना, वो अगरवुड से आया हुआ है। अब हिमालयन राज्यों में टेम्परेट नट क्रॉप्स, और इन्हें बढ़ावा देने का प्रस्ताव बजट में रखा गया है। जब एक्सपोर्ट ओरिएंटेड प्रोडक्शन बढ़ेगा, तो ग्रामीण क्षेत्रों में प्रोसेसिंग और वैल्यू एडिशन के जरिए रोजगार सृजन होगा। इस दिशा में एक coordinated action कैसे हो, आप सभी स्टेकहोल्डर्स मिलकर जरूर मंथन करें। अगर हम मिलकर High Value Agriculture को स्केल करते हैं, तो ये एग्रीकल्चर को ग्लोबली कंपेटिटिव सेक्टर में बदल सकता है। एग्री experts, इंडस्ट्री और किसान एक साथ कैसे आएं, किसानों को ग्लोबल मार्केट से जोड़ने के लिए किस तरह से गोल्स सेट किए जाएं, क्वालिटी, ब्रांडिंग और स्टैंडर्ड्स, ऐसे हर पहलू, इन सबको कैसे प्रमोट किया जाए, इन सारे विषयों पर चर्चा, इस वेबिनार को, इसके महत्व को बढ़ाएंगे। मैं एक और बात आपसे कहना चाहूंगा। आज दुनिया हेल्थ के संबंध में ज्यादा कॉनशियस है। होलिस्टिक हेल्थ केयर और उसमें ऑर्गेनिक डाइट, ऑर्गेनिक फूड, इस पर बहुत रुचि है। भारत में हमें केमिकल फ्री खेती पर बल देना ही होगा, हमें नेचुरल फार्मिंग पर बल देना होगा। नेचुरल फार्मिंग से, केमिकल फ्री प्रोडक्ट से दुनिया के बाजार तक पहुंचने में हमारे लिए एक राजमार्ग बन जाता है। उसके लिए सर्टिफिकेशन, लेबोरेटरी ये सारी व्यवस्थाएं सरकार सोच रही है। लेकिन आप लोग इसमें भी जरूर अपने विचार रखिए।

साथियों,

एक्सपोर्ट बढ़ाने में एक बहुत बड़ा फैक्टर फिशरीज सेक्टर का पोटेंशियल भी है। भारत दुनिया का दूसरा सबसे बड़ा मछली उत्पादक देश भी है। आज हमारे अलग-अलग तरह के जलाशय, तालाब, ये सब मिलाकर लगभग 4 लाख टन मछली उत्पादन होता है। जबकि इसमें 20 लाख टन अतिरिक्त उत्पादन की संभावना मौजूद है। अब विचार कीजिए आप, 4 लाख टन से हम अतिरिक्त 20 लाख टन जोड़ दें, तो हमारे गरीब मछुआरे भाई-बहन हैं, उनकी जिंदगी कैसी बदल जाएगी। हमारे पास Rural Income को डायवर्सिफाई करने का अवसर है। फिशरीज एक्सपोर्ट ग्रोथ का बड़ा प्लेटफॉर्म बन सकता है, दुनिया में इसकी मांग है। इस वेबिनार से अगर बहुत ही प्रैक्टिकल सुझाव निकलते हैं, तो कैसे रिज़रवॉयर, उसकी पोटेंशियल की सटीक मैपिंग की जाए, कैसे क्लस्टर प्लानिंग की जाए, कैसे फिशरीज डिपार्टमेंट और लोकल कम्युनिटी के बीच मजबूत कोऑर्डिनेशन हो, तो बहुत ही उत्तम होगा। हैचरी, फीड, प्रोसेसिंग, ब्रांडिंग, एक्सपोर्ट, उसके लिए आवश्यक लॉजिस्टिक्स, हर स्तर पर हमें नए बिजनेस मॉडल विकसित करने ही होंगे। ये Rural Prosperity, ग्रामीण समृद्धि के लिए, वहां की हाई वैल्यू, हाई इम्पैक्ट सेक्टर के रूप में परिवर्तित करने का एक अवसर है हमारे लिए, और इस दिशा में भी हम सबको मिलकर काम करना है, और आप आज जो मंथन करेंगे, उसके लिए, उस कार्य के लिए रास्ता बनेगा।

साथियों,

पशुपालन सेक्टर, ग्रामीण इकोनॉमी का हाई ग्रोथ पिलर है। भारत आज दुनिया का सबसे बड़ा मिल्क प्रोड्यूसर है, Egg प्रोडक्शन में हम दूसरे स्थान पर है। हमें इसे और आगे ले जाने के लिए ब्रीडिंग क्वालिटी, डिजीज प्रिवेंशन और साइंटिफिक मैनेजमेंट पर फोकस करना होगा। एक और अहम विषय पशुधन के स्वास्थ्य का भी है। मैं जब One Earth One Health की बात करता हूं, तो उसमें पौधा हो या पशु, सबके स्वास्थ्य की बात शामिल है। भारत अब वैक्सीन उत्पादन में आत्मनिर्भर है। फुट एंड माउथ डिजीज, उससे पशुओं को बचाने के लिए सवा सौ करोड़ से अधिक डोज पशुओं को लगाई जा चुकी है। राष्ट्रीय गोकुल मिशन के तहत टेक्नोलॉजी का विस्तार किया जा रहा है। हमारी सरकार में अब पशुपालन क्षेत्र के किसानों को किसान क्रेडिट कार्ड का भी लाभ मिल रहा है। निजी निवेश को प्रोत्साहित करने के लिए एनिमल हसबेंड्री इंफ्रास्ट्रक्चर डेवलपमेंट फंड की शुरुआत भी की गई है, और आपको ये पता है हम लोगों ने गोबरधन योजना लागू की है। गांव के पशुओं के निकलने वाला मलमूत्र है, गांव का जो वेस्ट है, कूड़ा-कचरा है। हम गोबरधन योजना में इसका उपयोग करके गांव भी स्वच्छ रख सकते हैं, दूध से आय होती है, तो गोबर से भी आय हो सकती है, और एनर्जी सिक्योरिटी की दिशा में गैस सप्लाई में भी ये गोबरधन बहुत बड़ा योगदान दे सकता है। ये मल्टीपर्पज बेनिफिट वाला काम है, और गांव के लिए बहुत उपयोगी है। मैं चाहूंगा कि सभी राज्य सरकारें इसको प्राथमिकता दें, इसको आगे बढ़ाएं।

साथियों,

हमने पिछले अनुभवों से समझा है कि केवल एक ही फसल पर टिके रहना किसान के लिए जोखिम भरा है। इससे आय के विकल्प भी सीमित हो जाते हैं। इसलिए, हम crop diversification पर फोकस कर रहे हैं। इसके अलावा, National Mission on Edible Oils And Pulses, National Mission on Natural Farming, ये सभी एग्रीकल्चर सेक्टर की ताकत बढ़ा रहे हैं।

साथियों,

आप भी जानते हैं एग्रीकल्चर स्टेट सब्जेक्ट है, राज्यों का भी एक बड़ा एग्रीकल्चर बजट होता है, हमें राज्यों को भी निरंतर प्रेरित करना है कि वो अपना दायित्व निभाने में, हम उनको कैसे मदद दें, हमारे सुझाव उनको कैसे काम आएं। राज्य का भी एक-एक पैसा जो गांव के लिए, किसान के लिए तय हुआ है, वो सही उपयोग हो। हमें बजट प्रावधानों को जिला स्तर तक मजबूत करना होगा। तभी नई पॉलिसीज का ज्यादा से ज्यादा फायदा उठाया जा सकता है।

साथियों,

ये टेक्नोलॉजी की सदी है और सरकार का बहुत जोर एग्रीकल्चर में टेक्नोलॉजी कल्चर लाने पर भी है। आज e-NAM के माध्यम से मार्केट एक्सेस का डेमोक्रेटाइजेशन हुआ है। सरकार एग्रीस्टैक के जरिए, एग्रीकल्चर के लिए डिजिटल पब्लिक इंफ्रास्ट्रक्चर विकसित कर रही है। इसके तहत डिजिटल पहचान, यानी किसान आईडी बनाई जा रही है। अब तक लगभग 9 करोड़ किसानों की किसान आईडी बन चुकी है, और लगभग 30 करोड़ भूमि पार्सलों का डिजिटल सर्वे किया गया है। भारत-विस्तार जैसे AI आधारित प्लेटफॉर्म, रिसर्च इंस्टीट्यूशंस और किसानों के बीच की दूरी कम कर रहे हैं।

लेकिन साथियों,

टेक्नोलॉजी तभी परिणाम देती है, जब सिस्टम उसे अपनाएं, संस्थाएं उसे इंटीग्रेट करें और एंटरप्रेन्योर्स उस पर इनोवेशन खड़ा करें। इस वेबिनार में आपको इससे जुड़े सुझावों को मजबूती से सामने लाना होगा। हम टेक्नोलॉजी को कैसे सही तरीके से इंटीग्रेट करें, इस दिशा में इस वेबिनार से निकले सुझावों की बहुत बड़ी भूमिका होगी।

साथियों,

हमारी सरकार ग्रामीण समृद्धि के निर्माण के लिए प्रतिबद्ध है। प्रधानमंत्री आवास योजना, स्वामित्व योजना, पीएम ग्रामीण सड़क योजना, स्वयं सहायता समूहों को आर्थिक मदद, इसने रूरल इकोनॉमी को निरंतर मजबूत किया है। लखपति दीदी अभियान की सफलता को भी हमें नई ऊंचाई देनी है। अभी तक गांव की 3 करोड़ महिलाओं को लखपति दीदी बनाने में हम सफल हो चुके हैं। अब 2029 तक, 2029 तक 3 करोड़ में और 3 करोड़ जोड़ना है, और 3 करोड़ और लखपति दीदियां बनाने का लक्ष्य तय किया गया है। ये लक्ष्य और तेजी से कैसे प्राप्त किया जाए, इसे लेकर भी आपके सुझाव महत्वपूर्ण होंगे।

साथियों,

देश में स्टोरेज का बहुत बड़ा अभियान चल रहा है। लाखों गोदाम बनाए जा रहे हैं। स्टोरेज के अलावा एग्री एंटरप्रेन्योर्स प्रोसेसिंग, सप्लाई चैन, एग्री-टेक, एग्री-फिनटेक, एक्सपोर्ट, इन सब में इनोवेशन और निवेश बढ़ाना आज समय की मांग है। मुझे विश्वास है आज जो आप मंथन करेंगे, उससे निकले अमृत से ग्रामीण अर्थव्यवस्था को नई ऊर्जा मिलेगी। आप सबको इस वेबिनार के लिए मेरी बहुत-बहुत शुभकामनाएं हैं, और मुझे पूरा विश्वास है कि जमीन से जुड़े हुए विचार, जड़ों से जुड़े हुए विचार, इस बजट को सफल बनाने के लिए, गांव-गांव तक पहुंचाने के लिए बहुत काम आएंगे। आपको बहुत-बहुत शुभकामनाएं।

बहुत-बहुत धन्यवाद। नमस्कार।