ਪੱਛਮ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਸ਼ਾਂਤਨੂ ਠਾਕੁਰ ਜੀ, ਰਵਨੀਤ ਸਿੰਘ ਜੀ, ਸੁਕਾਂਤਾ ਮਜ਼ੂਮਦਾਰ ਜੀ, ਪੱਛਮ ਬੰਗਾਲ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੁ ਅਧਿਕਾਰੀ ਜੀ, ਸੰਸਦ ਵਿੱਚ ਮੇਰੇ ਸਾਥੀ ਸ਼ੋਮਿਕ ਭੱਟਾਚਾਰੀਆ ਜੀ, ਮੌਜੂਦ ਹੋਰ ਜਨ ਪ੍ਰਤੀਨਿਧੀਗਣ, ਦੇਵੀਓ ਅਤੇ ਸੱਜਣੋਂ,
ਅੱਜ ਇੱਕ ਵਾਰ ਫਿਰ ਮੈਨੂੰ ਪੱਛਮ ਬੰਗਾਲ ਦੇ ਵਿਕਾਸ ਨੂੰ ਗਤੀ ਦੇਣ ਦਾ ਅਵਸਰ ਮਿਲਿਆ ਹੈ। ਹੁਣ ਮੈਂ ਨੋਆਪਾਰਾ ਤੋਂ ਜੈ ਹਿੰਦ ਬਿਮਾਨਬੰਦਰ ਤੱਕ ਕੋਲਕਾਤਾ ਮੈਟਰੋ ਦਾ ਆਨੰਦ ਲੈ ਕੇ ਆਇਆ ਹਾਂ। ਇਸ ਦੌਰਾਨ, ਬਹੁਤ ਸਾਰੇ ਸਾਥੀਆਂ ਨਾਲ ਮੈਨੂੰ ਗੱਲਬਾਤ ਕਰਨ ਦਾ ਅਵਸਰ ਵੀ ਮਿਲਿਆ। ਹਰ ਕਿਸੇ ਨੂੰ ਖੁਸ਼ੀ ਹੈ ਕਿ ਕੋਲਕਾਤਾ ਦਾ ਪਬਲਿਕ ਟ੍ਰਾਂਸਪੋਰਟ ਵਾਕਈ ਹੁਣ ਆਧੁਨਿਕ ਹੋ ਰਿਹਾ ਹੈ। ਅੱਜ ਇੱਥੇ ਸਿਕਸ ਲੇਨ ਦੇ ਐਲੀਵੇਟਿਡ ਕੋਨਾ ਐਕਸਪ੍ਰੈੱਸਵੇਅ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਹਜ਼ਾਰਾਂ ਕਰੋੜ ਰੁਪਏ ਦੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਕੋਲਕਾਤਾ ਵਾਸੀਆਂ ਨੂੰ, ਪੂਰੇ ਪੱਛਮ ਬੰਗਾਲ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।
ਸਾਥੀਓ,
ਕੋਲਕਾਤਾ ਜਿਹੇ ਸਾਡੇ ਸ਼ਹਿਰ, ਭਾਰਤ ਦੇ ਇਤਿਹਾਸ ਅਤੇ ਸਾਡੇ ਭਵਿੱਖ, ਦੋਵਾਂ ਦੀ ਸਮ੍ਰਿੱਧ ਪਹਿਚਾਣ ਹਨ। ਅੱਜ ਜਦੋਂ ਭਾਰਤ, ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕੌਨਮੀ ਬਣਨ ਵੱਲ ਅੱਗੇ ਵੱਧ ਰਿਹਾ ਹੈ, ਤਦ ਦਮਦਮ, ਕੋਲਕਾਤਾ, ਇਨ੍ਹਾਂ ਸ਼ਹਿਰਾਂ ਦੀ ਭੂਮਿਕਾ ਬਹੁਤ ਵੱਡੀ ਹੈ। ਇਸ ਲਈ, ਅੱਜ ਦੇ ਇਸ ਪ੍ਰੋਗਰਾਮ ਦਾ ਸੰਦੇਸ ਮੈਟ੍ਰੋ ਦੇ ਉਦਘਾਟਨ ਅਤੇ ਹਾਈਵੇਅ ਦੇ ਨੀਂਹ ਪੱਥਰ ਰੱਖਣ ਨਾਲੋਂ ਵੀ ਵੱਡਾ ਹੈ। ਇਹ ਆਯੋਜਨ ਇਸ ਗੱਲ ਦਾ ਪ੍ਰਮਾਣ ਹੈ ਕਿ ਅੱਜ ਦਾ ਭਾਰਤ, ਆਪਣੇ ਸ਼ਹਿਰਾਂ ਦਾ ਕਿਵੇਂ ਕਾਇਆਕਲਪ ਕਰ ਰਿਹਾ ਹੈ। ਅੱਜ ਭਾਰਤ ਦੇ ਸ਼ਹਿਰਾਂ ਵਿੱਚ ਗ੍ਰੀਨ ਮੋਬਿਲਿਟੀ ਦੇ ਯਤਨ ਹੋ ਰਹੇ ਹਨ, ਇਲੈਕਟ੍ਰਿਕ ਚਾਰਜ਼ਿੰਗ ਪੁਆਇੰਟਸ ਅਤੇ ਇਲੈਕਟ੍ਰਿਕ ਬੱਸਾਂ ਦੀ ਸੰਖਿਆ ਲਗਾਤਾਰ ਵਧਾਈ ਜਾ ਰਹੀ ਹੈ, ਵੇਸਟ ਟੂ ਵੈਲਥ, ਸ਼ਹਿਰ ਤੋਂ ਨਿਕਲੇ ਕਚਰੇ ਨਾਲ ਬਿਜਲੀ ਬਣਾਉਣ ਦੇ ਯਤਨ ਹੋ ਰਹੇ ਹਨ, ਮੈਟ੍ਰੋ ਦੀ ਸੁਵਿਧਾ ਵਧ ਰਹੀ ਹੈ, ਮੈਟ੍ਰੋ ਨੈੱਟਵਰਕ ਦਾ ਵਿਸਤਾਰ ਹੋ ਰਿਹਾ ਹੈ। ਅੱਜ ਹਰ ਕੋਈ ਇਹ ਸੁਣ ਕੇ ਮਾਣ ਕਰਦਾ ਹੈ ਕਿ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਮੈਟ੍ਰੋ ਨੈੱਟਵਰਕ ਹੁਣ ਭਾਰਤ ਵਿੱਚ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ 250 ਕਿਲੋਮੀਟਰ ਹੀ ਮੈਟ੍ਰੋ ਰੂਟ ਸਨ। ਅੱਜ ਦੇਸ਼ ਵਿੱਚ ਮੈਟ੍ਰੋ ਰੂਟ ਇੱਕ ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਦਾ ਹੋ ਗਿਆ ਹੈ। ਕੋਲਕਾਤਾ ਵਿੱਚ ਵੀ ਮੈਟ੍ਰੋ ਦਾ ਲਗਾਤਾਰ ਵਿਸਤਾਰ ਹੋਇਆ ਹੈ। ਅੱਜ ਵੀ ਕੋਲਕਾਤਾ ਦੇ ਮੈਟ੍ਰੋ ਰੇਲ ਨੈੱਟਵਰਕ ਵਿੱਚ ਕਰੀਬ 14 ਕਿਲੋਮੀਟਰ ਦੀਆਂ ਨਵੀਆਂ ਲਾਈਨਾਂ ਜੁੜ ਰਹੀਆਂ ਹਨ। ਕੋਲਕਾਤਾ ਮੈਟ੍ਰੋ ਨਾਲ 7 ਨਵੇਂ ਸਟੇਸ਼ਨਸ ਜੁੜ ਰਹੇ ਹਨ। ਇਹ ਸਾਰੇ ਕੰਮ, ਕੋਲਕਾਤਾ ਦੇ ਲੋਕਾਂ ਦੀ Ease of Living ਨੂੰ ਵਧਾਉਣ ਵਾਲੇ ਹਨ, Ease of Travel ਨੂੰ ਵਧਾਉਣ ਵਾਲੇ ਹਨ।

ਸਾਥੀਓ,
21ਵੀਂ ਸਦੀ ਦੇ ਭਾਰਤ ਨੂੰ, 21ਵੀਂ ਸਦੀ ਦੇ ਟ੍ਰਾਂਸਪੋਰਟ ਸਿਸਟਮ ਦੀ ਵੀ ਜ਼ਰੂਰਤ ਹੈ। ਇਸ ਲਈ ਅੱਜ ਦੇਸ਼ ਵਿੱਚ ਰੇਲ ਤੋਂ ਰੋਡ ਤੱਕ, ਮੈਟ੍ਰੋ ਤੋਂ ਏਅਰਪੋਰਟ ਤੱਕ, ਅਸੀਂ ਮਾਡਰਨ ਟ੍ਰਾਂਸਪੋਰਟ ਫੈਸਿਲਿਟੀਜ਼ ਡਿਵੈਲਪ ਵੀ ਕਰ ਰਹੇ ਹਨ, ਅਤੇ ਉਨ੍ਹਾਂ ਨੂੰ ਆਪਸ ਵਿੱਚ ਕਨੈਕਟ ਵੀ ਕਰ ਰਹੇ ਹਾਂ। ਯਾਨੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਲੋਕਾਂ ਨੂੰ ਪਹੁੰਚਾਉਣ ਦੇ ਨਾਲ ਹੀ ਸਾਡਾ ਯਤਨ ਹੈ ਕਿ ਉਨ੍ਹਾਂ ਨੂੰ ਘਰ ਦੇ ਆਲੇ-ਦੁਆਲੇ ਤੱਕ ਸੀਮਲੈਸ ਟ੍ਰਾਂਸਪੋਰਟ ਮਿਲੇ। ਅਤੇ ਇਸ ਦੀ ਇੱਕ ਲੰਬੀ ਝਲਕ ਸਾਨੂੰ ਇੱਥੇ ਕੋਲਕਾਤਾ ਦੀ ਮਲਟੀ-ਮੋਡਲ ਕਨੈਕਟੀਵਿਟੀ ਵਿੱਚ ਵੀ ਦਿਖਦੀ ਹੈ। ਜਿਵੇਂ ਅੱਜ ਹਾਵੜਾ ਅਤੇ ਸਿਆਲਦਾਹ ਜਿਹੇ ਦੇਸ਼ ਦੇ ਸਭ ਤੋਂ ਬਿਜੀ ਰੇਲਵੇ ਸਟੇਸ਼ਨ ਹੁਣ ਮੈਟ੍ਰੋ ਨਾਲ ਜੁੜ ਗਏ ਹਨ। ਯਾਨੀ ਜਿਨ੍ਹਾਂ ਸਟੇਸ਼ਨਾਂ ਦੇ ਦਰਮਿਆਨ ਟ੍ਰੈਵਲ ਕਰਨ ਵਿੱਚ ਪਹਿਲੇ ਡੇਢ ਘੰਟਾ ਲਗਦਾ ਸੀ, ਹੁਣ ਮੈਟ੍ਰੋ ਨਾਲ ਕੁਝ ਹੀ ਮਿੰਟ ਲੱਗਣਗੇ। ਇਸੇ ਤਰ੍ਹਾਂ, ਹਾਵੜਾ ਸਟੇਸ਼ਨ ਸਬ-ਵੇਅ ਵੀ ਮਲਟੀਮੋਡਲ ਕਨੈਕਟੀਵਿਟੀ ਨੂੰ ਯਕੀਨੀ ਬਣਾ ਰਿਹਾ ਹੈ। ਪਹਿਲਾਂ Eastern Railway ਜਾਂ South Eastern Railway ਨਾਲ ਰੇਲ ਫੜਨ ਦੇ ਲਈ ਲੰਬਾ ਚੱਕਰ ਲਗਾਉਣਾ ਪੈਂਦਾ ਸੀ। ਇਹ ਸਬ-ਵੇਅ ਬਣਨ ਦੇ ਬਾਅਦ, ਇੰਟਰਚੇਂਜ ਵਿੱਚ ਲਗਣ ਵਾਲਾ ਸਮਾਂ ਘੱਟ ਹੋ ਜਾਵੇਗ। ਅੱਜ ਤੋਂ ਕੋਲਕਾਤਾ ਏਅਰਪੋਰਟ ਵੀ ਮੈਟ੍ਰੋ ਨਾਲ ਜੁੜ ਗਿਆ ਹੈ। ਯਾਨੀ ਹੁਣ ਸ਼ਹਿਰ ਦੇ ਦੂਰ-ਦੂਰ ਦੇ ਹਿੱਸਿਆਂ ਤੋਂ ਏਅਰਪੋਰਟ ਪਹੁੰਚਣਾ ਅਸਾਨ ਹੋ ਜਾਵੇਗਾ।
ਸਾਥੀਓ,
ਭਾਰਤ ਸਰਕਾਰ, ਪੱਛਮ ਬੰਗਾਲ ਦੇ ਵਿਕਾਸ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਅੱਜ ਪੱਛਮ ਬੰਗਾਲ, ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੋ ਚੁੱਕਿਆ ਹੈ, ਜਿੱਥੇ ਰੇਲਵੇ ਦਾ 100 ਫੀਸਦੀ ਬਿਜਲੀਕਰਣ ਹੋ ਚੁੱਕਿਆ ਹੈ। ਲੰਬੇ ਸਮੇਂ ਤੋਂ ਪੁਰੂਲੀਆ ਤੋਂ ਹਾਵੜਾ ਦਰਮਿਆਨ ਮੈਮੂ ਟ੍ਰੇਨ ਦੀ ਮੰਗ ਕਰ ਰਹੇ ਸਨ। ਭਾਰਤ ਸਰਕਾਰ ਨੇ ਜਨਤਾ ਦੀ ਇਹ ਮੰਗ ਵੀ ਪੂਰੀ ਕਰ ਦਿੱਤੀ ਹੈ। ਅੱਜ ਪੱਛਮ ਬੰਗਾਲ ਦੇ ਅਲਗ ਅਲਗ ਰੂਟਸ ‘ਤੇ 9 ਵੰਦੇ ਭਾਰਤ ਟ੍ਰੇਨਾਂ ਦਾ ਸੰਚਾਲਨ ਹੋ ਰਿਹਾ ਹੈ, ਇਸ ਤੋਂ ਇਲਾਵਾ ਤੁਹਾਡੇ ਸਾਰਿਆਂ ਲਈ 2 ਅੰਮ੍ਰਿਤ ਭਾਰਤ ਟ੍ਰੇਨਾਂ ਵੀ ਚਲ ਰਹੀਆਂ ਹਨ।

ਸਾਥੀਓ,
ਬੀਤੇ 11 ਵਰ੍ਹਿਆਂ ਵਿੱਚ ਇੱਥੇ ਭਾਰਤ ਸਰਕਾਰ ਦੁਆਰਾ ਕਈ ਵੱਡੇ ਹਾਈਵੇਅ ਪ੍ਰੋਜੈਕਟਸ ਪੂਰੇ ਕੀਤੇ ਗਏ ਹਨ। ਬਹੁਤ ਸਾਰੇ ਪ੍ਰੋਜੈਕਟਸ ‘ਤੇ ਕੰਮ ਜਾਰੀ ਹੈ। ਜਦੋਂ ਸਿਕਸ ਲੇਨ ਦਾ ਕੋਨਾ ਐਕਸਪ੍ਰੈੱਸਵੇਅ ਬਣ ਕੇ ਤਿਆਰ ਹੋ ਜਾਵੇਗਾ, ਤਾਂ ਇਸ ਨਾਲ ਪੋਰਟ ਦੀ ਕਨੈਕਟੀਵਿਟੀ ਵੀ ਬਿਹਤਰ ਹੋਵੇਗੀ। ਇਹ ਕਨੈਕਟੀਵਿਟੀ, ਕੋਲਕਾਤਾ ਅਤੇ ਪੱਛਮ ਬੰਗਾਲ ਦੇ ਬਿਹਤਰ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰੇਗੀ। ਹੁਣ ਤੱਕ ਦੇ ਲਈ ਇੰਨਾ ਹੀ।

ਸਾਥੀਓ,
ਕੁਝ ਦੇਰ ਵਿੱਚ, ਇੱਥੇ ਨੇੜੇ ਹੀ ਇੱਕ ਜਨ ਸਭਾ ਹੋਣ ਵਾਲੀ ਹੈ, ਉਸ ਸਭਾ ਵਿੱਚ ਤੁਹਾਨੂੰ ਸਾਰਿਆਂ ਨੂੰ, ਪੱਛਮ ਬੰਗਾਲ ਦੇ ਵਿਕਾਸ ਅਤੇ ਭਵਿੱਖ ‘ਤੇ ਵਿਸਤਾਰ ਨਾਲ ਚਰਚਾ ਹੋਵੇਗੀ, ਹੋਰ ਵੀ ਬਹੁਤ ਕੁਝ ਹੋਵੇਗਾ, ਤਾਂ ਉੱਥੇ ਬਹੁਤ ਲੋਕ ਇੰਤਜ਼ਾਰ ਕਰ ਰਹੇ ਹਨ, ਮੈਂ ਇੱਥੇ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਧੰਨਵਾਦ!


