ਐੱਨਸੀਸੀ ਨੇ ਨਿਰੰਤਰ ਭਾਰਤ ਦੇ ਨੌਜਵਾਨਾਂ ਨੂੰ ਰਾਸ਼ਟਰ-ਨਿਰਮਾਣ ਦੀ ਪ੍ਰੇਰਣਾ ਦਿੱਤੀ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਯੁਵਾ ਆਲਮੀ ਕਲਿਆਣ ਦੀ ਇੱਕ ਸ਼ਕਤੀ ਹਨ: ਪ੍ਰਧਾਨ ਮੰਤਰੀ
ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਭਾਰਤ ਵਿੱਚ ਨੌਜਵਾਨਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕੀਤਾ ਹੈ, ਇਸ ਨਾਲ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਵਧੀ ਹੈ: ਪ੍ਰਧਾਨ ਮੰਤਰੀ
ਇਸ ਅੰਮ੍ਰਿਤ ਕਾਲ (Amrit Kaal) ਵਿੱਚ ਸਾਨੂੰ ਇੱਕ ਹੀ ਲਕਸ਼ ਧਿਆਨ ਵਿੱਚ ਰੱਖਣਾ ਹੈ- ਵਿਕਸਿਤ ਭਾਰਤ (Viksit Bharat), ਸਾਡੇ ਹਰ ਨਿਰਣੇ ਅਤੇ ਸਾਡੇ ਹਰ ਕਾਰਜ ਦੀ ਕਸੌਟੀ ਵਿਕਸਿਤ ਭਾਰਤ (Viksit Bharat) ਹੀ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸੰਜੈ ਸੇਠ ਜੀ, ਸੀਡੀਐੱਸ- ਜਨਰਲ ਅਨਿਲ ਚੌਹਾਨ ਜੀ, ਤਿੰਨੋਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ ਸ਼੍ਰੀ, ਡੀਜੀ ਐੱਨਸੀਸੀ, ਹੋਰ ਮਹਿਮਾਨ ਅਤੇ NCC ਦੇ ਮੇਰੇ ਪਿਆਰੇ ਸਾਥੀਓ!

ਆਪ ਸਭ ਨੂੰ NCC ਦਿਵਸ ਦੇ ਅਵਸਰ ’ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਇੱਥੇ ਸਾਡੇ ਦਰਮਿਆਨ 18 ਮਿੱਤਰ ਦੇਸ਼ਾਂ ਦੇ ਭੀ ਕਰੀਬ 150 ਕੈਡਿਟਡ ਭੀ ਮੌਜੂਦ ਹਨ। ਮੈਂ ਇਨ੍ਹਾਂ ਸਾਰੇ ਕੈਟਿਡਸ ਦਾ ਭੀ ਸੁਆਗਤ ਕਰਦਾ ਹਾਂ। ਦੇਸ਼ ਭਰ ਤੋਂ ਜੁੜੇ, ਮੇਰਾ ਯੁਵਾ ਭਾਰਤ, MY Bharat ਦੇ ਸਾਥੀਆਂ ਦਾ ਭੀ ਮੈਂ ਅਭਿਨੰਦਨ ਕਰਦਾ ਹਾਂ। 

ਸਾਥੀਓ,

ਰਿਪਬਲਿਕ ਡੇ ਪਰੇਡ ਵਿੱਚ ਸਿਲੈਕਟ ਹੋਣਾ, ਆਪਣੇ ਆਪ ਵਿੱਚ ਇੱਕ ਅਚੀਵਮੈਂਟ ਹੈ। ਇਸ ਵਾਰ ਦੀ ਪਰੇਡ ਇਸ ਲਈ ਭੀ ਖਾਸ ਸੀ, ਕਿਉਂਕਿ ਸਾਡੇ ਗਣਤੰਤਰ ਨੇ 75 ਸਾਲ ਪੂਰੇ ਕੀਤੇ ਹਨ। ਦੋਸਤੋ, ਇਹ ਯਾਦਾਂ ਜੀਵਨ ਭਰ ਤੁਹਾਡੇ ਨਾਲ ਰਹਿਣ ਵਾਲੀਆਂ ਹਨ। ਭਵਿੱਖ ਵਿੱਚ ਆਪ (ਤੁਸੀਂ) ਜ਼ਰੂਰ ਯਾਦ ਕਰੋਗੇ ਕਿ ਜਦ ਗਣਤੰਤਰ ਦੇ 75 ਸਾਲ ਪੂਰੇ ਹੋਏ ਸਨ, ਤਦ ਅਸੀਂ ਪਰੇਡ ਵਿੱਚ ਹਿੱਸਾ ਲਿਆ ਸੀ। ਜਿਨ੍ਹਾਂ ਸਾਥੀਆਂ ਨੂੰ ਬੈਸਟ ਕੈਟਿਡਸ ਦਾ ਅਵਾਰਡ ਮਿਲਿਆ ਹੈ, ਉਨ੍ਹਾਂ ਨੂੰ ਭੀ ਮੇਰੀ ਤਰਫ਼ ਤੋਂ ਢੇਰ ਸਾਰੀ ਵਧਾਈ। ਹੁਣੇ ਇੱਥੇ NCC ਦੇ ਕਈ ਅਭਿਯਾਨਾਂ ਨੂੰ ਮੈਨੂੰ Flag ਕਰਨ ਦਾ ਅਵਸਰ ਮਿਲਿਆ। NCC ਦੇ ਅਜਿਹੇ ਪ੍ਰਯਾਸ ਭਾਰਤ ਦੀ ਧਰੋਹਰਾਂ ਨੂੰ ਯੁਵਾ aspirations ਨਾਲ ਜੋੜਦੇ ਹਨ। ਮੈਂ ਇਨ੍ਹਾਂ ਅਭਿਯਾਨਾਂ ਨਾਲ ਜੁੜੇ ਕੈਟਿਡਸ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਜਿਸ ਕਾਲਖੰਡ ਵਿੱਚ ਦੇਸ਼ ਆਜ਼ਾਦ ਹੋਇਆ, NCC ਦੀ ਸ਼ੁਰੂਆਤ ਭੀ ਉਸੇ ਸਮੇਂ ਹੋਈ ਸੀ। ਇੱਕ ਤਰ੍ਹਾਂ ਤੋਂ, ਤੁਹਾਡੇ ਸੰਗਠਨ ਦੀ ਯਾਤਰਾ ਦੇਸ਼ ਦੇ ਸੰਵਿਧਾਨ ਤੋਂ ਭੀ ਪਹਿਲਾਂ ਸ਼ੁਰੂ ਹੋਈ। 75 ਵਰ੍ਹਿਆਂ ਦੇ ਗਣਤੰਤਰ ਵਿੱਚ, ਭਾਰਤ ਦੇ ਸੰਵਿਧਾਨ ਨੇ ਹਰ ਸਮੇਂ ਦੇਸ਼ ਨੂੰ ਲੋਕਤੰਤਰੀ ਪ੍ਰੇਰਣਾ ਦਿੱਤੀ, ਨਾਗਰਿਕ ਕਰੱਤਵਾਂ ਦਾ ਮਹੱਤਵ ਸਮਝਾਇਆ। ਇਸੇ ਤਰ੍ਹਾਂ NCC ਨੇ ਭੀ, ਹਰ ਸਮੇਂ ਭਾਰਤ ਦੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੇ ਅਨੁਸ਼ਾਸਨ ਦਾ ਮਹੱਤਵ ਸਮਝਾਇਆ। ਮੈਨੂੰ ਸੰਤੋਸ਼ ਹੈ ਕਿ ਬੀਤੇ ਸਾਲਾਂ ਵਿੱਚ NCC ਦੇ ਦਾਇਰੇ ਅਤੇ ਜ਼ਿੰਮੇਵਾਰੀ, ਦੋਨਾਂ ਨੂੰ ਵਧਾਉਣ ਦੇ ਲਈ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਸਾਡੇ ਜੋ ਬਾਰਡਰ ਦੇ ਇਲਾਕੇ ਹਨ, ਜੋ ਸਮੁੰਦਰ ਦੀ ਸੀਮਾ ਨਾਲ ਲਗਦੇ ਜ਼ਿਲ੍ਹੇ ਹਨ, ਉੱਥੇ NCC ਦਾ ਵਿਸਤਾਰ ਕੀਤਾ ਗਿਆ ਹੈ। ਅੱਜ ਦੇਸ਼ ਦੇ 170 ਤੋਂ ਜ਼ਿਆਦਾ ਬਾਰਡਰ ਤਾਲੁਕਾ (talukas) ਅਤੇ ਕਰੀਬ-ਕਰੀਬ 100 ਕੋਸਟਲ ਤਾਲੁਕਾ (talukas) ਵਿੱਚ NCC ਪਹੁੰਚ ਚੁੱਕੀ ਹੈ। ਮੈਂ ਤਿੰਨੋਂ ਸੈਨਾਵਾਂ ਨੂੰ ਭੀ ਵਧਾਈ ਦੇਵਾਂਗਾ, ਤੁਸੀਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਯੁਵਾ NCC ਕੈਟਿਡਸ ਨੂੰ ਵਿਸ਼ੇਸ਼ ਰੂਪ ਨਾਲ ਟ੍ਰੇਨ ਕਰਨ ਦਾ ਜ਼ਿੰਮਾ ਉਠਾਇਆ, ਇਸ ਦਾ ਫਾਇਦਾ ਅੱਜ ਬਾਰਡਰ ਕਿਨਾਰੇ ’ਤੇ ਰਹਿਣ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਹੋਇਆ ਹੈ। NCC ਵਿੱਚ Reform ਦਾ ਪਰਿਣਾਮ ਅਸੀਂ ਕੈਟਿਡਸ ਦੀ ਸੰਖਿਆ ਵਿੱਚ ਭੀ ਦੇਖ ਰਹੇ ਹਨ। 2014 ਵਿੱਚ NCC ਕੈਡਿਟਸ ਦੀ ਸੰਖਿਆ ਕਰੀਬ-ਕਰੀਬ 14 ਲੱਖ ਸੀ। ਅੱਜ ਇਹ ਸੰਖਿਆ 20 ਲੱਖ ਤੱਕ ਪਹੁੰਚ ਗਈ ਹੈ। ਇਹ ਮਾਣ ਦੀ ਗੱਲ ਹੈ ਕਿ ਇਸ ਵਿੱਚ 8 ਲੱਖ ਤੋਂ ਜ਼ਿਆਦਾ girl cadets ਹਨ, ਸਾਡੀਆਂ ਬੇਟੀਆਂ ਹਨ। ਅੱਜ ਸਾਡੇ NCC ਕੈਟਿਡਸ, disaster management ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਪੋਟਰਸ ਦੀ ਦੁਨੀਆ ਵਿੱਚ ਭੀ NCC ਕੈਡਿਟਸ ਆਪਣਾ ਪਰਚਮ ਲਹਿਰਾ ਰਹੇ ਹਨ। ਮੈਨੂੰ ਮਾਣ ਹੈ ਕਿ NCC ਦੁਨੀਆ ਦਾ largest ਯੂਨੀਫਾਮਰਡ youth organization ਹੈ।

ਸਾਥੀਓ,

ਆਪ (ਤੁਸੀਂ) 21ਵੀਂ ਸਦੀ ਵਿੱਚ ਭਾਰਤ ਦੇ ਵਿਕਾਸ ਨੂੰ, ਦੁਨੀਆ ਦੇ ਵਿਕਾਸ ਨੂੰ ਨਿਰਧਾਰਿਤ ਕਰਨ ਵਾਲੇ ਹੋ। ਭਾਰਤ ਦੇ ਯੁਵਾ ਸਿਰਫ਼ ਭਾਰਤ ਦੇ ਲਈ ਹੀ ਨਹੀਂ, ਬਲਕਿ force for global good  ਹਨ। ਅੱਜ ਦੁਨੀਆ ਇਸ ਬਾਤ ਨੂੰ ਮੰਨ ਰਹੀ ਹੈ। ਹਾਲ ਵਿੱਚ ਇੱਕ ਰਿਪਰੋਟ, ਸਮਾਚਾਰ ਪੱਤਰਾਂ ਵਿੱਚ ਛਪੀ ਹੈ। ਇਸ ਵਿੱਚ ਜੋ ਦੱਸਿਆ ਗਿਆ ਹੈ ਉਹ ਬਹੁਤ ਹੀ ਅਹਿਮ ਹੈ। ਭਾਰਤ ਵਿੱਚ ਬੀਤੇ ਦਹਾਕੇ ਵਿੱਚ ਨੌਜਵਾਨਾਂ ਨੇ ਡੇਢ ਲੱਖ ਸਟਾਰਟਅਪਸ ਅਤੇ 100 ਤੋਂ ਜ਼ਿਆਦਾ ਯੂਨੀਕੌਨਰਸ ਬਣਾਏ ਹਨ। ਅੱਜ ਦੁਨੀਆ ਦੀ 200 ਤੋਂ ਜ਼ਿਆਦਾ ਬੜੀਆਂ ਕੰਪਨੀਆਂ ਨੂੰ ਭਾਰਤੀ ਮੂਲ ਦੇ ਲੋਕ ਲੀਡ ਕਰ ਰਹੇ ਹਨ। ਇਹ ਕੰਪਨੀਆਂ ਗਲੋਬਲ GDP ਵਿੱਚ ਲੱਖਾਂ ਕਰੋੜ ਰੁਪਏ ਦਾ ਯੋਗਦਾਨ ਦੇ ਰਹੀਆਂ ਹਨ, ਕਰੋੜਾਂ ਲੋਕਾਂ ਦਾ ਜੀਵਨ ਬਦਲਣ ਵਿੱਚ ਮਦਦ ਕਰ ਰਹੀਆਂ ਹਨ। ਭਾਰਤੀ ਵਿਗਿਆਨੀ, ਭਾਰਤੀ ਰਿਸਰਚਰਸ, ਭਾਰਤ ਦੇ ਟੀਚਰਸ ਭੀ ਦੁਨੀਆ ਦੀ ਪ੍ਰਗਤੀ ਨੂੰ ਗਤੀ ਦੇ ਰਹੀਆਂ ਹਨ। ਯਾਨੀ ਕੋਈ ਭੀ ਸੈਕਟਰ ਹੋਵੇ, ਭਾਰਤ ਦੀ ਯੁਵਾ ਸ਼ਕਤੀ, ਭਾਰਤ ਦੇ ਟੈਲੰਟ ਦੇ ਬਿਨਾ ਦੁਨੀਆ ਦੇ ਭਵਿੱਖ ਦੀ ਕਲਪਨਾ ਭੀ ਮੁਸ਼ਕਿਲ ਹੈ। ਅਤੇ ਇਸ ਲਈ ਤਾਂ ਮੈਂ ਆਪ ਸਭ ਨੂੰ ਫੋਰਸ ਫੌਰ ਗਲੋਬਲ ਗੁੱਡ ਕਹਿੰਦਾ ਹਾਂ।

 

ਸਾਥੀਓ,

ਕੋਈ ਭੀ ਵਿਅਕਤੀ ਹੋਵੇ ਜਾਂ ਦੇਸ਼, ਉਸ ਦੀ ਸਮਰੱਥਾ ਤਦ ਵਧਦੀ ਹੈ, ਜਦੋਂ ਉਹ ਬੇਲੋੜੀਆਂ ਰੁਕਾਵਟਾਂ ਨੂੰ ਪਾਰ ਕਰ ਲੈਂਦਾ ਹੈ। ਮੈਨੂੰ ਸੰਤੋਸ਼ ਹੈ ਕਿ ਭਾਰਤ ਵਿੱਚ ਨੌਜਵਾਨਾਂ ਦੇ ਸਾਹਮਣੇ ਅਨੇਕ ਰੁਕਾਵਟਾਂ ਨੂੰ, ਜੋ ਭੀ ਜਦੋਂ ਰਹੀਆਂ, ਅਸੀਂ ਪਿਛਲੇ 10 ਸਾਲ ਵਿੱਚ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਕੀਤਾ ਹੈ। ਇਸ ਨਾਲ ਭਾਰਤ ਦੇ ਯੁਵਾ ਦੀ ਸਮਰੱਥਾ ਵਧੀ ਹੈ, ਦੇਸ਼ ਦੀ ਸਮਰੱਥਾ ਵਧੀ ਹੈ। 2014 ਵਿੱਚ ਤਾਂ ਆਪ (ਤੁਸੀਂ) 10 ਸਾਲ ਜਾਂ 12 ਸਾਲ ਜਾਂ 14 ਸਾਲ ਦੇ ਹੋਵੋਂਗੇ, ਆਪਣੇ ਘਰ ਵਿੱਚ ਜ਼ਰਾ ਪੁੱਛਿਓ, ਪਹਿਲੇ ਕੀ ਹਾਲਾਤ ਸਨ, ਜਿਵੇਂ ਇੱਕ ਉਦਾਹਰਣ ਹੈ, ਆਪਣੇ ਡਾਕੂਮੈਂਟ ਨੂੰ ਅਟੈਸਟ ਕਰਨ ਦਾ। ਪਹਿਲੇ ਐਡਮੀਸ਼ਨ ਹੋਵੇ, ਐਗਜ਼ਾਮ ਹੋਵੇ, ਭਰਤੀਆਂ ਹੋਣ, ਕੋਈ ਵੀ ਫਾਰਮ ਭਰਨਾ ਹੋਵੇ, ਤਾਂ ਪਹਿਲੇ ਆਪਣੇ ਡਾਕੂਮੈਂਟ ਗਜ਼ਟਿਡ ਅਫ਼ਸਰ ਤੋਂ ਅਟੈਸਟ ਕਰਵਾਉਣੇ ਪੈਂਦੇ ਸਨ, ਅਤੇ ਇਸ ਵਿੱਚ ਬੜੀ ਭੱਜਦੌੜ ਹੋਇਆ ਕਰਦੀ ਸੀ। ਸਾਡੀ ਸਰਕਾਰ ਨੇ ਨੌਜਵਾਨਾਂ ਦੀ ਇਸ ਮੁਸ਼ਕਿਲ ਨੂੰ ਦੂਰ ਕੀਤਾ, ਅਤੇ ਤੁਹਾਡੇ ’ਤੇ ਭਰੋਸਾ ਕੀਤਾ, ਹੁਣ ਤੁਸੀਂ ਸੈਲਫ ਅਟੈਸਟ ਕਰਕੇ ਆਪਣੇ ਡਾਕੂਮੈਂਟ ਵੇਰੀਫਾਈ ਕਰ ਸਕਦੇ ਹੋ। ਪਹਿਲੇ ਨੌਜਵਾਨਾਂ ਨੂੰ ਸਕਾਲਰਸ਼ਿਪ ਦੇ ਲਈ ਅਪਲਾਈ ਕਰਨ, ਸਕਾਲਰਸ਼ਿਪ ਪਾਉਣ (ਪ੍ਰਾਪਤ ਕਰਨ) ਵਿੱਚ ਭੀ ਬੜੀਆਂ ਮੁਸ਼ਕਿਲਾਂ ਆਉਂਦੀਆਂ ਸਨ। ਸਕਾਲਰਸ਼ਿਪ ਦੇ ਪੈਸੇ ਵਿੱਚ ਬਹੁਤ ਖੇਲ ਹੁੰਦਾ ਸੀ, ਬੱਚਿਆਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਜਾਂਦੇ ਸਨ। ਹੁਣ ਸਿੰਗਲ ਵਿੰਡੋ ਸਿਸਟਮ ਨੇ ਪੁਰਾਣੀਆਂ ਸਾਰੀਆਂ ਮੁਸ਼ਕਿਲਾਂ ਖ਼ਤਮ ਕਰ ਦਿੱਤੀਆਂ ਹਨ। ਪਹਿਲੇ ਇੱਕ ਹੋਰ ਬੜੀ ਦਿੱਕਤ ਹੁੰਦੀ ਸੀ, ਸਬਜੈਕਟ ਦੇ ਸਿਲੈਕਸ਼ਨ ਨੂੰ ਲੈ ਕੇ। ਬੋਰਡ ਦੇ ਬਾਅਦ ਪੜ੍ਹਾਈ ਕਰਦੇ ਹੋਏ ਕੋਈ ਇੱਕ ਸਬਜੈਕਟ ਲੈ ਲਿਆ, ਤਾਂ ਫਿਰ ਉਸ ਨੂੰ ਬਦਲਣਾ ਮੁਸ਼ਕਿਲ ਹੁੰਦਾ ਸੀ। ਹੁਣ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੁਹਾਨੂੰ ਆਪਣੀ ਮਰਜ਼ੀ ਨਾਲ ਸਬਜੈਕਟਸ ਬਦਲਣ ਦੀ flexibility ਦਿੰਦੀ ਹੈ।

ਸਾਥੀਓ,

10 ਸਾਲ ਪਹਿਲੇ ਦਾ ਇੱਕ ਉਹ ਦੌਰ ਸੀ, ਜਦੋਂ ਨੌਜਵਾਨਾਂ ਨੂੰ ਅਸਾਨੀ ਨਾਲ ਬੈਂਕ ਲੋਨ ਨਹੀਂ ਮਿਲਦਾ ਸੀ। ਬੈਂਕ ਕਹਿੰਦਾ ਸੀ ਕਿ ਲੋਨ ਚਾਹੀਦਾ ਹੈ ਤਾਂ ਪਹਿਲੇ ਕੋਈ ਗਰੰਟੀ ਦਿਓ। 2014 ਵਿੱਚ, ਦੇਸ਼ ਦੀ ਜਨਤਾ ਨੇ ਮੈਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰਨ ਦਾ ਅਵਸਰ ਦਿੱਤਾ, ਤਾਂ ਮੈਂ ਕਿਹਾ, ਆਪਣੇ ਦੇਸ਼ ਦੇ ਨੌਜਵਾਨਾਂ ਦੀ ਗਰੰਟੀ ਮੈਂ ਲਵਾਂਗਾ। ਅਸੀਂ ਬਿਨਾ ਗਰੰਟੀ ਲੋਨ ਦੇਣ ਵਾਲੀ ਮੁਦਰਾ ਯੋਜਨਾ (Mudra Yojana) ਸ਼ੁਰੂ ਕੀਤੀ। ਪਹਿਲੇ 10 ਲੱਖ ਤੱਕ ਰੁਪਏ ਤੱਕ ਦਾ ਲੋਨ ਬਿਨਾ ਗਰੰਟੀ ਮਿਲਦਾ ਸੀ। ਹੁਣੇ ਸਰਕਾਰ ਦੀ ਤੀਸਰੀ ਟਰਮ ਵਿੱਚ ਅਸੀਂ ਇਸ ਨੂੰ ਵਧਾ ਕੇ 20 ਲੱਖ ਕਰ ਦਿੱਤਾ ਹੈ। 10 ਸਾਲ ਵਿੱਚ ਅਸੀਂ 40 ਲੱਖ ਕਰੋੜ ਰਪਏ ਤੋਂ ਜ਼ਿਆਦਾ ਮੁਦਰਾ ਲੋਨ ਦੇ ਤਹਿਤ ਦਿੱਤੇ ਹਨ। ਤੁਹਾਡੇ ਜਿਹੇ ਲੱਖਾਂ ਨੌਜਵਾਨਾਂ ਨੇ ਇਸ ਲੋਨ ਤੋਂ ਮਦਦ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ।

 

 

ਸਾਥੀਓ,

ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਇੱਕ ਹੋਰ ਅਹਿਮ ਵਿਸ਼ਾ ਹੈ, ਦੇਸ਼ ਦੀ ਚੁਣਾਵੀ ਵਿਵਸਥਾ। ਦੋ ਦਿਨ ਪਹਿਲੇ ਹੀ ਅਸੀਂ National Voters' Day ਮਨਾਇਆ ਹੈ। ਤੁਹਾਡੇ ਵਿੱਚੋਂ ਭੀ ਬਹੁਤ ਸਾਰੇ ਯੁਵਾ ਫਸਟ ਟਾਇਮ ਵੋਟਰ ਬਣੇ ਹਨ। Voters' Day ਦਾ ਮਕਸਦ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਰ ਪਾਰਟਿਸਿਪੇਟ ਕਰਨ, ਆਪਣੇ ਅਧਿਕਾਰ ਦਾ ਉਪਯੋਗ ਕਰਨ। ਅੱਜ ਭਾਰਤ ਵਿੱਚ ਦੁਨੀਆ ਦੀਆਂ ਸਭ ਤੋਂ ਬੜੀਆਂ ਚੋਣਾਂ ਹੁੰਦੀਆਂ ਹਨ, ਲੇਕਿਨ ਇਸ ਦਾ ਇੱਕ ਪੱਖ ਇਹ ਭੀ ਹੈ ਕਿ ਭਾਰਤ ਵਿੱਚ ਹਰ ਕੁਝ ਮਹੀਨੇ ਵਿੱਚ ਚੋਣਾਂ ਹੀ ਚੋਣਾਂ ਚਲਦੀਆਂ ਰਹਿੰਦੀਆਂ ਹਨ। ਆਜ਼ਾਦੀ ਦੇ ਬਾਅਦ ਕਾਫੀ ਸਮੇਂ ਤੱਕ ਐਸਾ ਹੁੰਦਾ ਸੀ, ਜਦੋਂ ਲੋਕ ਸਭਾ ਅਤੇ ਵਿਧਾਨ ਸਭ ਦੀਆਂ ਚੋਣਾਂ ਇਕੱਠੀਆਂ ਹੀ ਹੁੰਦੀਆਂ ਸਨ। ਲੇਕਿਨ ਫਿਰ ਇਹ ਪੈਟਰਨ ਟੁੱਟ ਗਿਆ, ਇਸ ਦਾ ਦੇਸ਼ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ ਹੈ। ਹਰ ਚੋਣ ਵਿੱਚ ਵੋਟਿੰਗ ਲਿਸਟ ਅਪਡੇਟ ਹੁੰਦੀ ਹੈ, ਬਹੁਤ ਸਾਰੇ ਕੰਮ ਹੁੰਦੇ ਹਨ, ਅਤੇ ਤੁਸੀਂ ਦੇਖਿਆ ਹੋਵੇਗਾ, ਇਸ ਵਿੱਚ ਅਕਸਰ ਸਾਡੇ ਟੀਚਰਸ ਦੀ ਡਿਊਟੀ ਲਗਦੀ ਹੈ, ਇਸ ਦੇ ਕਾਰਨ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ, ਪਰੀਖਿਆਵਾਂ ਦੀਆਂ ਤਿਆਰੀਆਂ ਪ੍ਰਭਾਵਿਤ ਹੁੰਦੀਆਂ ਹਨ। ਵਾਰ-ਵਾਰ ਹੋਣ ਵਾਲੀਆਂ ਚੋਣਾਂ ਦੀ ਵਜ੍ਹਾ ਨਾਲ ਗਵਰਨੈਂਸ ਵਿੱਚ ਭੀ ਮੁਸ਼ਕਿਲਾਂ ਆਉਂਦੀਆਂ ਹਨ। ਇਸ ਲਈ ਅੱਜਕੱਲ੍ਹ ਦੇਸ਼ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਡਿਬੇਟ ਚਲ ਰਹੀ ਹੈ। ਸਭ ਲੋਕ ਇਸ ਵਿਸ਼ੇ ਵਿੱਚ ਆਪਣੇ-ਆਪਣੇ ਵਿਚਾਰ ਰੱਖ ਰਹੇ ਹਨ ਅਤੇ ਲੋਕਤੰਰ ਵਿੱਚ ਇਹ ਮੰਥਨ ਬਹੁਤ ਜ਼ਰੂਰੀ ਹੈ, ਹਰ ਕੋਈ ਆਪਣੇ ਵਿਚਾਰ ਵਿਅਕਰ ਕਰੇ, ਇਹ ਜ਼ਰੂਰੀ ਹੈ, ਅਤੇ ਡਿਬੇਟ ਕੀ ਹੈ - ਵੰਨ ਨੇਸ਼ਨ ਵੰਨ ਇਲੈਕਸ਼ਨ। ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠਿਆਂ ਹੋਣ, ਅਤੇ ਹਰ 5 ਸਾਲ ਦਾ ਸਮਾਂ ਜਦੋਂ ਨਿਰਧਾਰਿਤ ਹੋਵੇ, ਤਦ ਹੋਣ। ਤਾਂ ਵਿੱਚ ਜੋ ਨਵੇਂ-ਨਵੇਂ ਕੰਮ ਰੁਕ ਜਾਂਦੇ ਹਨ, ਉਸ ਤੋਂ ਮੁਕਤੀ ਮਿਲੇਗੀ।

ਭਾਰਤ ਦੇ ਨੌਜਵਾਨਾਂ ਨੂੰ ਭੀ ਮੈਂ ਅੱਜ ਵਿਸ਼ੇਸ਼ ਤੌਰ ‘ਤੇ ਆਗਰਹਿ ਕਰਦਾ ਹਾਂ, NCC ਦੇ ਕੈਡਿਟਸ ਨੂੰ ਆਗਰਹਿ ਕਰਦਾ ਹਾਂ, MY Bharat ਦੇ ਵਲੰਟੀਅਰਸ ਨੂੰ ਆਗਰਹਿ ਕਰਦਾ ਹਾਂ, NSS ਦੇ ਸਾਥੀਆਂ ਨੂੰ ਆਗਰਹਿ ਕਰਦਾ ਹਾਂ, ਅਸੀਂ ਜਿੱਥੇ ਭੀ ਹੋਈਏ ਇਸ ਡਿਬੇਟ ਨੂੰ ਚਲਾਈਏ, ਡਿਬੇਟ ਨੂੰ ਅੱਗੇ ਵਧਾਈਏ, ਡਿਬੇਟ ਦੀ ਅਗਵਾਈ ਕਰੀਏ, ਅਸੀਂ ਬਹੁਤ ਬੜੀ ਮਾਤਰਾ ਵਿੱਚ ਡਿਬੇਟ ਦੇ ਅੰਦਰ ਹਿੱਸਾ ਲਈਏ। ਇਹ ਸਿੱਧੇ-ਸਿੱਧੇ ਤੁਹਾਡੇ ਫਿਊਚਰ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ। ਅਮਰੀਕਾ ਜਿਹੇ ਦੇਸ਼ ਵਿੱਚ ਭੀ ਨਵੀਂ ਸਰਕਾਰ ਬਣਨ ਦੀ ਤਾਰੀਖ ਤੈ ਹੈ, ਉੱਥੇ ਹਰ ਚਾਰ ਸਾਲ ਵਿੱਚ ਚੋਣਾਂ ਹੁੰਦੀਆਂ ਹਨ। ਤੁਹਾਡੇ ਆਪਣੇ ਕਾਲਜ ਜਾਂ ਸਕੂਲ ਵਿੱਚ ਭੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਇੱਕ ਹੀ ਵਾਰ ਵਿੱਚ ਨਿਪਟ ਜਾਂਦੀਆਂ ਹਨ। ਆਪ (ਤੁਸੀਂ) ਸੋਚੋ, ਹਰ ਮਹੀਨੇ ਚੋਣਾਂ ਹੀ ਹੁੰਦੀਆਂ ਰਹਿਣ ਤਾਂ ਕੀ ਯੂਨੀਵਰਸਿਟੀ ਵਿੱਚ, ਕਾਲਜ ਵਿੱਚ ਪੜ੍ਹਾਈ ਸੰਭਵ ਹੋਵੇਗੀ। ਇਸ ਲਈ ਆਪ (ਤੁਸੀਂ)  ਵੰਨ ਨੇਸ਼ਨ-ਵੰਨ ਇਲੈਕਸ਼ਨ (One Nation-One Election) ਦੀ ਡਿਬੇਟ ਨਾਲ, ਉਸ ਦੀ ਅਗਵਾਈ ਕਰੋ, ਦੇਸ਼ ਭਰ ਵਿੱਚ ਚਰਚਾ ਹੋਣੀ ਚਾਹੀਦੀ ਹੈ ਤਾਕਿ ਦੇਸ਼ ਸਹੀ ਦਿਸ਼ਾ ਵਿੱਚ ਜਾਣ ਦਾ ਨਿਰਣਾ ਕਰ ਸਕੇ।

ਸਾਥੀਓ,

ਅੱਜ 21ਵੀਂ ਸ਼ਤਾਬਦੀ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਭੀ ਬਹੁਤ ਤੇਜ਼ ਗਤੀ ਨਾਲ ਅੱਗੇ ਚਲਣਾ ਹੋਵੇਗਾ। ਇਸ ਵਿੱਚ ਆਪ ਸਭ ਦੀ, ਦੇਸ਼ ਦੇ ਨੌਜਵਾਨਾਂ ਦੀ ਬੜੀ ਭੂਮਿਕਾ ਹੈ। ਹਰ ਸੈਕਟਰ ਵਿੱਚ, ਹਰ ਫੀਲਡ ਵਿੱਚ, ਚਾਹੇ ਉਹ ਆਰਟ ਦੀ ਫੀਲਡ ਹੋਵੇ, ਰਿਸਰਚ ਦੀ ਫੀਲਡਰ ਹੋਵੇ, ਇਨੋਵੇਸ਼ਨ ਦੀ ਫੀਲਡ ਹੋਵੇ, ਤੁਹਾਨੂੰ ਆਪਣੇ ਇਨੋਵੇਟਿਵ ਆਇਡੀਆ ਨਾਲ, ਕ੍ਰਿਏਟਿਵਿਟੀ ਨਾਲ, ਨਵੀਂ ਊਰਜਾ ਪੈਦਾ ਕਰਨੀ ਹੈ। ਅਜਿਹਾ ਹੀ ਇੱਕ ਹੋਰ ਮਹੱਤਵਪੂਰਨ ਖੇਤਰ ਹੈ ਰਾਜਨੀਤੀ। ਸਾਡੇ ਦੇਸ਼ ਦੇ ਯੁਵਾ, ਰਾਜਨੀਤੀ ਦੇ ਖੇਤਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਉਣ, ਨਵੇਂ ਸੁਝਾਵਾਂ ਦੇ ਨਾਲ ਆਉਣ, ਨਵੀਂ ਊਰਜਾ ਦੇ ਨਾਲ ਆਉਣ, ਇਨੋਵੇਟਿਵ ਆਇਜਡੀਆਜ਼ ਦੇ ਨਾਲ ਆਉਣ। ਇਹ ਅੱਜ ਦੇਸ਼ ਦੀ ਜ਼ਰੂਰਤ ਹੈ। ਇਸ ਲਈ ਮੈਂ ਲਾਲ ਕਿਲੇ ਤੋਂ ਕਿਹਾ ਹੈ ਕਿ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਨੌਜਵਾਨਾਂ ਦੀ ਕੀ ਤਾਕਤ ਹੈ, ਇਹ ਅਸੀਂ ਵਿਕਸਿਤ ਭਾਰਤ: ਯੰਗ ਇੰਡੀਆ ਡਾਇਲੌਗ ਦੇ ਦੌਰਾਨ ਭੀ ਦੇਖਿਆ ਹੈ। ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਹਨ, ਵਿਚਾਰ ਵਿਅਕਤ ਕੀਤੇ ਹਨ।

 

 

ਸਾਥੀਓ,

ਆਜ਼ਾਦੀ ਦੀ ਲੜਾਈ ਦੇ ਸਮੇਂ, ਦੇਸ਼ ਦੇ ਹਰ ਪ੍ਰੋਫੈਸ਼ਨ ਦੇ ਲੋਕਾਂ ਨੇ ਆਪਣਾ ਇੱਕ ਹੀ ਲਕਸ਼ ਬਣਾ ਲਿਆ ਸੀ - ਦੇਸ਼ ਦੀ ਆਜ਼ਾਦੀ, ਅਤੇ ਨੌਜਵਾਨਾਂ ਨੇ ਵਧ-ਚੜ੍ਹ ਕੇ ਉਸ ਵਿੱਚ ਹਿੱਸਾ ਲਿਆ ਸੀ, ਬਲੀਦਾਨ ਦਿੱਤੇ ਸਨ, ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ ਸੀ। ਇਸੇ ਤਰ੍ਹਾਂ ਇਸ ਅੰਮ੍ਰਿਤਕਾਲ ਵਿੱਚ, ਸਾਨੂੰ ਆਪਣਾ ਇੱਕ ਹੀ ਲਕਸ਼ ਰੱਖਣਾ ਹੋਵੇਗਾ - ਵਿਕਸਿਤ ਭਾਰਤ। ਸਾਡੇ ਹਰ ਨਿਰਣੇ ਦੀ ਕਸੌਟੀ, ਹਰ ਕਾਰਜ ਦੀ ਕਸੌਟੀ, ਵਿਕਸਿਤ ਭਾਰਤ ਹੀ ਹੋਣੀ ਚਾਹੀਦੀ ਹੈ। ਅਤੇ ਇਸ ਦੇ ਲਈ ਸਾਨੂੰ ਆਪਣੇ ਪੰਚ ਪ੍ਰਣਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ। ਪੰਚ ਪ੍ਰਣ ਯਾਨੀ- ਸਾਨੂੰ ਵਿਕਸਿਤ ਭਾਰਤ ਬਣਾਉਣਾ ਹੈ, ਸਾਨੂੰ ਗ਼ੁਲਾਮੀ ਦੀ ਹਰ ਸੋਚ ਤੋਂ ਮੁਕਤੀ ਪ੍ਰਾਪਤ ਕਰਨੀ ਹੈ, ਸਾਨੂੰ ਆਪਣੀ ਵਿਰਾਸਤ 'ਤੇ ਮਾਣ ਕਰਨਾ ਹੈ, ਸਾਨੂੰ ਭਾਰਤ ਦੀ ਏਕਤਾ ਦੇ ਲਈ ਕੰਮ ਕਰਨਾ ਹੈ, ਅਤੇ ਸਾਨੂੰ ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਹੈ। ਇਹ ਪੰਚ ਪ੍ਰਣ ਹਰ ਭਾਰਤੀ ਨੂੰ ਦਿਸ਼ਾ ਦੇਣ ਵਾਲੇ ਹਨ, ਹਰ ਭਾਰਤੀ ਦੀ ਪ੍ਰੇਰਣਾ ਹਨ। ਹੁਣੇ ਤੁਸੀਂ ਜੋ ਸ਼ਾਨਦਾਰ Cultural Performances ਦਿੱਤੀ ਹੈ, ਉਸ ਵਿੱਚ ਭੀ ਇਸੇ ਦੀ ਝਲਕ ਦਿਖਾਈ ਦਿੰਦੀ ਹੈ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ, ਦੇਸ਼ ਦੀ ਬਹੁਤ ਬੜੀ ਸ਼ਕਤੀ ਹੈ। ਹੁਣੇ ਅੱਜਕੱਲ੍ਹ ਪ੍ਰਯਾਗ ਵਿੱਚ ਜੋ ਮਹਾ ਕੁੰਭ ਚਲ ਰਿਹਾ ਹੈ, ਉੱਥੇ ਭੀ ਦੇਸ਼ ਦੀ ਏਕਤਾ ਦਾ ਇਹੀ ਪ੍ਰਤੀਬਿੰਬ ਨਜ਼ਰ ਆ ਰਿਹਾ ਹੈ। ਇਸ ਲਈ ਇਹ ਮਹਾ ਕੁੰਭ, ਏਕਤਾ ਦਾ ਮਹਾ ਕੁੰਭ ਹੈ। ਇਹ ਏਕਤਾ, ਦੇਸ਼ ਦੀ ਪ੍ਰਗਤੀ ਦੇ ਲਈ ਜ਼ਰੂਰੀ ਹੈ।

 

ਸਾਥੀਓ,

ਤੁਹਾਨੂੰ ਆਪਣੇ ਕਰਤੱਵਾਂ ਦਾ ਭੀ ਹਮੇਸ਼ਾ ਧਿਆਨ ਰੱਖਣਾ ਹੈ। ਕਰਤੱਵਾਂ ਦੀ ਨੀਂਹ ‘ਤੇ ਹੀ ਭਵਯ-ਦਿਵਯ (ਸ਼ਾਨਦਾਰ-ਦਿੱਬ) ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ।

ਸਾਥੀਓ,

ਅੱਜ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ, ਤੁਹਾਡਾ ਇਹ ਜੋਸ਼ ਅਤੇ ਜਜ਼ਬਾ ਦੇਖ ਰਿਹਾ ਹਾਂ, ਤਾਂ ਕਿਸੇ ਸਮੇਂ ਮੈਂ ਕੁਝ ਪੰਕਤੀਆਂ ਲਿਖੀਆਂ ਹਨ, ਉਹ ਪੰਕਤੀਆਂ ਅੱਜ ਮੈਨੂੰ ਯਾਦ ਆ ਰਹੀਆਂ ਹਨ, ਕਿਸੇ ਸਮੇਂ ਮੈਂ ਲਿਖਿਆ ਸੀ-

 ਅਸੰਖਯ ਭੁਜਾਓਂ ਕੀ ਸ਼ਕਤੀ ਹੈ, ਹਰ ਤਰਫ਼ ਦੇਸ਼ ਕੀ ਭਕਤੀ ਹੈ!

ਤੁਮ ਉਠੋ ਤਿਰੰਗਾ ਲਹਰਾ ਦੋ, ਭਾਰਤ ਕੇ ਭਾਗਯ ਨੂੰ ਫਹਰਾ ਦੋ।

ਕੁਛ ਐਸਾ ਨਹੀਂ ਜੋ ਕਰ ਨਾ ਸਕੋ, ਕੁਛ ਐਸਾ ਨਹੀਂ ਜੋ ਪਾ ਨਾ ਸਕੋ।

ਤੁਮ ਉਠ ਜਾਓ, ਤੁਮ ਜੁਟ ਜਾਓ!

ਸਾਮਰਥਯ ਕੋ ਅਪਨੇ ਪਹਚਾਨੋ, ਕਰਤਵਯ ਕੋ ਅਪਨੇ ਸਬ ਜਾਨੋ!

(असंख्य भुजाओं की शक्ति है, हर तरफ देश की भक्ति है!

तुम उठो तिरंगा लहरा दो, भारत के भाग्य को फहरा दो1

कुछ ऐसा नहीं जो कर ना सको, कुछ ऐसा नहीं जो पा ना सको1

तुम उठ जाओ, तुम जुट जाओ!

सामर्थ्य को अपने पहचानो, कर्तव्य को अपने सब जानो !)

 

 

ਸਾਥੀਓ,

ਤੁਹਾਡੇ ਉੱਜਵਲ ਭਵਿੱਖ ਦੇ ਲਈ ਇੱਕ ਵਾਰ ਫਿਰ ਆਪ ਸਭ ਨੂੰ, ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ, ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
75Ljobs added in informal sector in 2025: NSO survey

Media Coverage

75Ljobs added in informal sector in 2025: NSO survey
NM on the go

Nm on the go

Always be the first to hear from the PM. Get the App Now!
...
Chief Minister of Rajasthan meets with Prime Minister
March 25, 2026

ef Minister of Rajasthan, Shri Bhajanlal Sharma met with Prime Minister, Shri Narendra Modi today in New Delhi.

The Prime Minister’s Office said in a X post;

“Chief Minister of Rajasthan, Shri @BhajanlalBjp had a meeting with Prime Minister @narendramodi today.

@RajCMO”