ਪਿਛਲੇ 11 ਵਰ੍ਹਿਆਂ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਅਭੂਤਪੂਰਵ ਗਤੀ ਨਾਲ ਕੰਮ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਦੇਸ਼ ਨੇ ਆਧੁਨਿਕ ਕੀਤੇ ਜਾ ਰਹੇ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਨਾਮ ਦਿੱਤਾ ਹੈ, ਅੱਜ ਇਨ੍ਹਾਂ ਵਿੱਚੋਂ 100 ਤੋਂ ਅਧਿਕ ਅੰਮ੍ਰਿਤ ਭਾਰਤ ਸਟੇਸ਼ਨ ਬਣ ਕੇ ਤਿਆਰ ਹਨ: ਪ੍ਰਧਾਨ ਮੰਤਰੀ
ਅਸੀਂ ਇੱਕ ਹੀ ਸਮੇਂ ਵਿੱਚ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੇ ਹਾਂ ਅਤੇ ਨਦੀਆਂ ਨੂੰ ਜੋੜ ਰਹੇ ਹਾਂ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਤਿੰਨਾਂ ਹਥਿਆਰਬੰਦ ਸੈਨਾਵਾਂ ਨੂੰ ਖੁੱਲ੍ਹੀ ਛੂਟ ਦਿੱਤੀ, ਤਿੰਨਾਂ ਸੈਨਾਵਾਂ ਨੇ ਮਿਲ ਕੇ ਐਸਾ ਚੱਕਰਵਿਊ ਰਚਿਆ ਕਿ ਪਾਕਿਸਤਾਨ ਨੂੰ ਗੋਡੇ ਟੇਕਣ ‘ਤੇ ਮਜਬੂਰ ਹੋਣਾ ਪਿਆ: ਪ੍ਰਧਾਨ ਮੰਤਰੀ
ਦੁਨੀਆ ਅਤੇ ਦੇਸ਼ ਦੇ ਦੁਸ਼ਮਣਾਂ ਨੇ ਦੇਖਿਆ ਹੈ ਕਿ ਜਦੋਂ ‘ਸਿੰਦੂਰ’ ‘ਬਰੂਦ ’ ਵਿੱਚ ਬਦਲ ਜਾਂਦਾ ਹੈ ਤਾਂ ਪਰਿਣਾਮ ਕੀ ਹੁੰਦਾ ਹੈ: ਪ੍ਰਧਾਨ ਮੰਤਰੀ
ਅਪਰੇਸ਼ਨ ਸਿੰਦੂਰ ਨੇ ਆਤੰਕਵਾਦ ਨਾਲ ਨਜਿੱਠਣ ਦੇ ਲਈ ਤਿੰਨ ਸਿਧਾਂਤ ਨਿਰਧਾਰਿਤ ਕੀਤੇ ਹਨ: ਪ੍ਰਧਾਨ ਮੰਤਰੀ
ਹੁਣ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ, ਪਾਕਿਸਤਾਨ ਨੂੰ ਹਰ ਆਤੰਕਵਾਦੀ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਇਹ ਕੀਮਤ ਪਾਕਿਸਤਾਨ ਦੀ ਸੈਨਾ, ਪਾਕਿਸਤਾਨ ਦੀ ਅਰਥਵਿਵਸਥਾ ਨੂੰ ਭੀ ਚੁਕਾਉਣੀ ਪਵੇਗੀ: ਪ੍ਰਧਾਨ ਮੰਤਰੀ
ਪਾਕਿਸਤਾਨ ਨੂੰ ਹੁਣ ਭਾਰਤੀਆਂ ਦੇ ਜੀਵਨ ਨਾਲ ਖੇਡਣ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ: ਪ੍ਰਧਾ

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਥਾਨੇ ਸਗਲਾਂ ਨੇ ਰਾਮ-ਰਾਮ! (थाने सगलां ने राम-राम!)

 

ਰਾਜਸਥਾਨ ਦੇ ਰਾਜਪਾਲ ਹਰਿਭਾਊ ਬਾਗੜੇ ਜੀ, ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਜੀ, ਸਾਬਕਾ ਮੁੱਖ ਮੰਤਰੀ ਭੈਣ ਵਸੁੰਧਰਾ ਰਾਜੇ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਅਰਜੁਨ ਰਾਮ ਮੇਘਵਾਲ ਜੀ, ਰਾਜਸਥਾਨ ਦੀ ਉਪ-ਮੁੱਖ ਮੰਤਰੀ ਦੀਯਾ ਕੁਮਾਰੀ ਜੀ, ਪ੍ਰੇਮ ਚੰਦ ਜੀ, ਰਾਜਸਥਾਨ ਸਰਕਾਰ ਦੇ ਹੋਰ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਮਦਨ ਰਾਠੌਰ ਜੀ, ਹੋਰ ਸਾਂਸਦ ਅਤੇ ਵਿਧਾਇਕਗਣ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋ।

 

ਆਪ (ਤੁਸੀਂ) ਸਾਰੇ ਇੱਥੇ ਇਤਨੀ ਵਿਸ਼ਾਲ ਸੰਖਿਆ ਵਿੱਚ ਆਏ ਹੋ, ਅਤੇ ਇਤਨੀ ਭਿਅੰਕਰ ਗਰਮੀ ਦੇ ਦਰਮਿਆਨ। ਅਤੇ ਅੱਜ ਇਸ ਕਾਰਜਕ੍ਰਮ ਨਾਲ, ਦੇਸ਼ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਭੀ ਲੱਖਾਂ ਲੋਕ ਔਨਲਾਇਨ ਜ ਇੱਥੇ ਸਾਡੇ ਨਾਲ ਜੁੜੇ ਹਨ। ਅਨੇਕ ਰਾਜਾਂ ਦੇ ਰਾਜਪਾਲ, ਮੁੱਖ ਮੰਤਰੀ, ਲੈਫਟੀਨੈਂਟ ਗਵਰਨਰ, ਹੋਰ ਜਨਪ੍ਰਤੀਨਿਧੀ ਅੱਜ ਸਾਡੇ ਨਾਲ ਹਨ। ਮੈਂ ਦੇਸ਼ ਭਰ ਤੋਂ ਜੁੜੇ ਸਾਰੇ  ਮਹਾਨੁਭਾਵਾਂ (ਪਤਵੰਤਿਆਂ) ਦਾ, ਜਨਤਾ-ਜਨਾਰਦਨ ਦਾ, ਅਭਿਨੰਦਨ ਕਰਦਾ ਹਾਂ।

ਭਾਈਓ ਅਤੇ ਭੈਣੋ,

ਮੈਂ ਇੱਥੇ ਕਰਣੀ ਮਾਤਾ ਦਾ ਅਸ਼ੀਰਵਾਦ ਲੈ ਕੇ ਤੁਹਾਡੇ ਦਰਮਿਆਨ ਆਇਆ ਹਾਂ। ਕਰਣੀ ਮਾਤਾ ਦੇ ਅਸ਼ੀਰਵਾਦ ਨਾਲ ਵਿਕਸਿਤ ਭਾਰਤ ਬਣਾਉਣ ਦਾ ਸਾਡਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ ਹੈ। ਥੋੜ੍ਹੀ ਦੇਰ ਪਹਿਲੇ, ਵਿਕਾਸ ਨਾਲ ਜੁੜੀਆਂ 26 ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਇੱਥੇ ਨੀਂਹ ਪੱਥਰ  ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਮੈਂ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਦੇਸ਼ਵਾਸੀਆਂ ਨੂੰ, ਰਾਜਸਥਾਨ ਦੇ ਮੇਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।  

ਸਾਥੀਓ,

ਵਿਕਸਿਤ ਭਾਰਤ ਬਣਾਉਣ ਦੇ ਲਈ ਅੱਜ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਉਣ ਦਾ ਬਹੁਤ ਬੜਾ ਮਹਾਯੱਗ ਚਲ ਰਿਹਾ ਹੈ। ਸਾਡੇ ਦੇਸ਼ ਦੀਆਂ ਸੜਕਾਂ ਆਧੁਨਿਕ ਹੋਣ, ਸਾਡੇ ਦੇਸ਼ ਦੇ ਏਅਰਪੋਰਟ ਆਧੁਨਿਕ ਹੋਣ, ਸਾਡੇ ਇੱਥੇ ਰੇਲ ਅਤੇ ਰੇਲਵੇ ਸਟੇਸ਼ਨ ਆਧੁਨਿਕ ਹੋਣ, ਇਸ ਦੇ ਲਈ ਪਿਛਲੇ 11 ਸਾਲ ਵਿੱਚ ਅਭੂਤਪੂਰਵ ਗਤੀ ਨਾਲ ਕੰਮ ਕੀਤਾ ਗਿਆ ਹੈ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, ਇਨਫ੍ਰਾਸਟ੍ਰਕਚਰ ਦੇ ਇਨ੍ਹਾਂ ਕੰਮਾਂ ‘ਤੇ ਦੇਸ਼ ਪਹਿਲੇ ਜਿਤਨਾ ਪੈਸਾ ਖਰਚ ਕਰਦਾ ਸੀ, ਅੱਜ ਉਸ ਤੋਂ 6 ਗੁਣਾ ਜ਼ਿਆਦਾ ਪੈਸਾ ਖਰਚ ਕਰ ਰਿਹਾ ਹੈ, 6 ਗੁਣਾ ਜ਼ਿਆਦਾ। ਅੱਜ ਭਾਰਤ ਵਿੱਚ ਹੋ ਰਹੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਦੇਖ ਕੇ ਦੁਨੀਆ ਭੀ ਹੈਰਾਨ ਹੈ। ਆਪ (ਤੁਸੀਂ)  ਉੱਤਰ ਵਿੱਚ ਜਾਓਂਗੇ, ਤਾਂ ਚਿਨਾਬ ਬ੍ਰਿਜ ਜਿਹਾ ਨਿਰਮਾਣ ਦੇਖ ਕੇ ਲੋਕ ਹੈਰਾਨ ਹਨ। ਪੂਰਬ ਦੀ ਤਰਫ਼ ਜਾਓਂਗੇ, ਤਾਂ ਅਰੁਣਾਚਲ ਦੀ ਸੇਲਾ ਟਨਲ, ਅਸਾਮ ਦਾ ਬੋਗੀਬਿਲ ਬ੍ਰਿਜ ਤੁਹਾਡਾ ਸੁਆਗਤ ਕਰਦੇ ਹਨ। ਪੱਛਮ ਭਾਰਤ ਵਿੱਚ ਆਓਂਗੇ, ਤਾਂ ਮੁੰਬਈ ਵਿੱਚ ਸਮੁੰਦਰ ‘ਤੇ ਬਣਿਆ ਅਟਲ ਸੇਤੁ ਨਜ਼ਰ ਆਵੇਗਾ। ਸੁਦੂਰ ਦੱਖਣ ਵਿੱਚ ਦੇਖੋਂਗੇ, ਤਾਂ ਪੰਬਨ ਬ੍ਰਿਜ ਮਿਲੇਗਾ, ਜੋ ਆਪਣੀ ਤਰ੍ਹਾਂ ਦਾ, ਦੇਸ਼ ਦਾ ਪਹਿਲਾ ਬ੍ਰਿਜ ਹੈ।

 

ਸਾਥੀਓ,

ਅੱਜ ਭਾਰਤ ਆਪਣੀਆਂ ਟ੍ਰੇਨਾਂ ਦੇ ਨੈੱਟਵਰਕ ਨੂੰ ਭੀ ਆਧੁਨਿਕ ਕਰ ਰਿਹਾ ਹੈ। ਇਹ ਵੰਦੇ ਭਾਰਤ ਟ੍ਰੇਨਾਂ, ਅੰਮ੍ਰਿਤ ਭਾਰਤ ਟ੍ਰੇਨਾਂ, ਨਮੋ ਭਾਰਤ ਟ੍ਰੇਨਾਂ, ਇਹ ਦੇਸ਼ ਦੀ ਨਵੀਂ ਗਤੀ ਅਤੇ ਪ੍ਰਗਤੀ ਨੂੰ ਦਰਸਾਉਂਦੀਆਂ ਹਨ। ਹੁਣੇ ਦੇਸ਼ ਵਿੱਚ ਕਰੀਬ 70 ਰੂਟਸ ‘ਤੇ ਵੰਦੇਭਾਰਤ ਟ੍ਰੇਨਾਂ ਚਲ ਰਹੀਆਂ ਹਨ।  ਇਸ ਨਾਲ ਦੂਰ-ਸੁਦੂਰ ਦੇ ਇਲਾਕਿਆਂ ਵਿੱਚ ਭੀ ਆਧੁਨਿਕ ਰੇਲ ਪਹੁੰਚੀ ਹੈ। ਬੀਤੇ 11 ਸਾਲ ਵਿੱਚ, ਸੈਕੜੋਂ ਰੋਡ ਓਵਰ ਬ੍ਰਿਜ ਅਤੇ ਰੋਡ ਅੰਡਰ ਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ। ਚੌਂਤੀ (34) ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੇ ਨਵੇਂ ਰੇਲ ਟ੍ਰੈਕ ਵਿਛਾਏ ਗਏ ਹਨ। ਹੁਣ ਬ੍ਰੌਡ ਗੇਜ ਲਾਇਨਾਂ ‘ਤੇ ਮਾਨਵ ਰਹਿਤ ਕ੍ਰੌਸਿੰਗਸ, ਉਹ ਬਾਤ ਇਤਿਹਾਸ ਬਣ ਚੁੱਕੀ ਹੈ, ਖ਼ਤਮ ਹੋ ਚੁੱਕੀ ਹੈ। ਅਸੀਂ ਮਾਲਗਾਡੀਆਂ ਦੇ ਲਈ ਅਲੱਗ ਤੋਂ ਸਪੈਸ਼ਲ ਪਟੜੀਆਂ, Dedicated freight corridor ਦਾ ਕੰਮ ਭੀ ਤੇਜ਼ੀ ਨਾਲ ਪੂਰਾ ਕਰ ਰਹੇ ਹਾਂ। ਦੇਸ਼ ਦੇ ਪਹਿਲੇ ਬੁਲਟ ਟ੍ਰੇਨ ਪ੍ਰੋਜੈਕਟ ‘ਤੇ ਕੰਮ ਚਲ ਰਿਹਾ ਹੈ। ਅਤੇ ਇਨ੍ਹਾਂ ਸਭ ਦੇ ਨਾਲ ਹੀ, ਅਸੀਂ ਇਕੱਠਿਆਂ ਦੇਸ਼ ਦੇ ਕਰੀਬ 1300 ਤੋਂ ਅਧਿਕ ਰੇਲਵੇ ਸਟੇਸ਼ਨਾਂ ਨੂੰ ਭੀ ਆਧੁਨਿਕ ਬਣਾ ਰਹੇ ਹਾਂ।

 

ਸਾਥੀਓ,

ਆਧੁਨਿਕ ਹੋ ਰਹੇ ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਦੇਸ਼ ਨੇ ਅੰਮ੍ਰਿਤ ਭਾਰਤ ਸਟੇਸ਼ਨ ਦਾ ਨਾਮ ਦਿੱਤਾ ਹੈ। ਅੱਜ ਇਨ੍ਹਾਂ ਵਿੱਚੋਂ 100 ਤੋਂ ਅਧਿਕ ਅੰਮ੍ਰਿਤ ਭਾਰਤ ਸਟੇਸ਼ਨ ਬਣ ਕਰਕੇ ਤਿਆਰ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਭੀ ਲੋਕ ਦੇਖ ਰਹੇ ਹਨ ਕਿ ਇਨ੍ਹਾਂ ਰੇਲਵੇ ਸਟੇਸ਼ਨਾਂ ਦਾ ਪਹਿਲੇ ਕੀ ਹਾਲ ਸੀ, ਅਤੇ ਹੁਣ ਕਿਵੇਂ ਇਨ੍ਹਾਂ ਦੀ ਤਸਵੀਰ ਬਦਲ ਗਈ ਹੈ।

ਸਾਥੀਓ,

ਵਿਕਾਸ ਭੀ, ਵਿਰਾਸਤ ਭੀ, ਇਸ ਮੰਤਰ ਦਾ ਇਨ੍ਹਾਂ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ‘ਤੇ, ਉਸ ਦਾ ਨਜ਼ਾਰਾ ਸਾਫ਼-ਸਾਫ਼ ਦਿਖਾਈ ਦਿੰਦਾ ਹੈ। ਇਹ ਸਥਾਨਕ ਕਲਾ ਅਤੇ ਸੰਸਕ੍ਰਿਤੀ ਦੇ ਭੀ ਨਵੇਂ ਪ੍ਰਤੀਕ ਹਨ। ਜਿਵੇਂ ਰਾਜਸਥਾਨ ਦੇ ਮਾਂਡਲਗੜ੍ਹ ਰੇਲਵੇ ਸਟੇਸ਼ਨ ‘ਤੇ ਮਹਾਨ ਰਾਜਸਥਾਨੀ ਕਲਾ-ਸੰਸਕ੍ਰਿਤੀ ਦੇ ਦਰਸ਼ਨ ਹੋਣਗੇ, ਬਿਹਾਰ ਦੇ ਥਾਵੇ ਸਟੇਸ਼ਨ ‘ਤੇ ਮਾਂ ਥਾਵੇਵਾਲੀ ਦੇ ਪਾਵਨ ਮੰਦਿਰ ਅਤੇ ਮਧੁਬਨੀ ਚਿੱਤਰਕਲਾ ਨੂੰ ਦਰਸਾਇਆ ਗਿਆ ਹੈ। ਮੱਧ ਪ੍ਰਦੇਸ਼ ਦੇ ਓਰਛਾ ਰੇਲਵੇ ਸਟੇਸ਼ਨ ‘ਤੇ ਤੁਹਾਨੂੰ ਭਗਵਾਨ ਰਾਮ ਦੀ ਆਭਾ ਦਾ ਅਹਿਸਾਸ ਹੋਵੇਗਾ।  ਸ਼੍ਰੀਰੰਗਮ ਸਟੇਸ਼ਨ ਦਾ ਡਿਜ਼ਾਈਨ, ਭਗਵਾਨ ਸ਼੍ਰੀਰੰਗਨਾਥ ਸਵਾਮੀ ਜੀ ਦੇ ਮੰਦਿਰ ਤੋਂ ਪ੍ਰੇਰਿਤ ਹੈ। ਗੁਜਰਾਤ ਦਾ ਡਾਕੋਰ ਸਟੇਸ਼ਨ, ਰਣਛੋੜਰਾਏ ਜੀ ਤੋਂ ਪ੍ਰੇਰਿਤ ਹੈ। ਤਿਰੁਵੱਣਾਮਲੈ ਸਟੇਸ਼ਨ, ਦ੍ਰਾਵਿੜ ਵਾਸਤੂਕਲਾ ਦੇ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ। ਬੇਗਮਪੇਟ ਸਟੇਸ਼ਨ ‘ਤੇ ਤੁਹਾਨੂੰ ਕਾਕਤੀਯ ਸਾਮਰਾਜ ਦੇ ਸਮੇਂ ਦਾ ਆਰਕੀਟੈਕਚਰ ਦੇਖਣ ਨੂੰ ਮਿਲੇਗਾ। ਯਾਨੀ ਹਰ ਅੰਮ੍ਰਿਤ ਸਟੇਸ਼ਨ ‘ਤੇ ਤੁਹਾਨੂੰ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਦੇ ਦਰਸ਼ਨ ਭੀ ਹੋਣਗੇ। ਇਹ ਸਟੇਸ਼ਨ, ਹਰ ਰਾਜ ਵਿੱਚ ਟੂਰਿਜ਼ਮ ਨੂੰ ਭੀ ਹੁਲਾਰਾ ਦੇਣ ਦਾ ਮਾਧਿਅਮ ਬਣਨਗੇ, ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਦੇਣਗੇ। ਅਤੇ ਮੈਂ ਉਨ੍ਹਾਂ-ਉਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ ਨੂੰ, ਰੇਲਵੇ ਵਿੱਚ ਯਾਤਰਾ ਕਰਨ ਵਾਲੇ ਪੈਸੰਜਰਾਂ ਨੂੰ ਪ੍ਰਾਰਥਨਾ ਕਰਾਂਗਾ, ਇਹ ਸਾਰੀ ਸੰਪਤੀ ਦੇ ਮਾਲਕ ਆਪ (ਤੁਸੀਂ) ਹੋ, ਕਦੇ ਭੀ ਉੱਥੇ ਗੰਦਗੀ ਨਾ ਹੋਵੇ, ਇਸ ਸੰਪਤੀ ਦਾ ਨੁਕਸਾਨ ਨਾ ਹੋਵੇ, ਕਿਉਂਕਿ ਆਪ (ਤੁਸੀਂ) ਉਸ ਦੇ ਮਾਲਕ ਹੋ। 

ਸਾਥੀਓ,

 

ਇਨਫ੍ਰਾਸਟ੍ਰਕਚਰ ਬਣਾਉਣ ਦੇ ਲਈ ਜੋ ਪੈਸਾ ਸਰਕਾਰ ਖਰਚ ਕਰਦੀ ਹੈ, ਉਹ ਰੋਜ਼ਗਾਰ ਭੀ ਬਣਾਉਂਦਾ ਹੈ,  ਵਪਾਰ-ਕਾਰੋਬਾਰ ਭੀ ਵਧਾਉਂਦਾ ਹੈ।  ਜੋ ਹਜ਼ਾਰਾਂ ਕਰੋੜ ਰੁਪਏ ਸਰਕਾਰ ਲਗਾ ਰਹੀ ਹੈ,  ਇਹ ਪੈਸਾ ਮਜ਼ਦੂਰ ਦੀ ਜੇਬ ਵਿੱਚ ਜਾ ਰਿਹਾ ਹੈ। ਇਹ ਦੁਕਾਨਦਾਰ ਨੂੰ ਮਿਲ ਰਿਹਾ ਹੈ,  ਦੁਕਾਨ ਅਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮਿਲ ਰਿਹਾ ਹੈ।  ਰੇਤ-ਬਜਰੀ-ਸੀਮਿੰਟ,  ਇਹ ਸਾਰੀਆਂ ਚੀਜ਼ਾਂ ਢੋਣ ਵਾਲੇ ਟਰੱਕ-ਟੈਂਪੂ ਚਲਾਉਣ ਵਾਲਿਆਂ ਨੂੰ ਭੀ ਇਸ ਨਾਲ ਫਾਇਦਾ ਹੁੰਦਾ ਹੈ। ਅਤੇ ਜਦੋਂ ਇਹ ਇਨਫ੍ਰਾਸਟ੍ਰਕਚਰ ਬਣ ਕੇ ਤਿਆਰ ਹੋ ਜਾਂਦਾ ਹੈ, ਤਾਂ ਫਿਰ ਅਨੇਕ ਗੁਣਾ ਹੋਰ ਫਾਇਦੇ ਹੁੰਦੇ ਹਨ।  ਕਿਸਾਨ ਦੀ ਉਪਜ ਘੱਟ ਕੀਮਤ ਵਿੱਚ ਬਜ਼ਾਰ ਤੱਕ ਪਹੁੰਚਦੀ ਹੈ,  ਵੇਸਟੇਜ ਘੱਟ ਹੁੰਦੀ ਹੈ।  ਜਿੱਥੇ ਸੜਕਾਂ ਅੱਛੀਆਂ ਹੁੰਦੀਆਂ ਹਨ,  ਨਵੀਆਂ ਟ੍ਰੇਨਾਂ ਪਹੁੰਚਦੀਆਂ ਹਨ,  ਉੱਥੇ ਨਵੇਂ ਉਦਯੋਗ ਲਗਦੇ ਹਨ, ਟੂਰਿਜ਼ਮ ਨੂੰ ਬਹੁਤ ਹੁਲਾਰਾ ਮਿਲਦਾ ਹੈ,  ਯਾਨੀ ਇਨਫ੍ਰਾਸਟ੍ਰਕਚਰ ‘ਤੇ ਲਗਣ ਵਾਲੇ ਪੈਸੇ ਨਾਲ ਹਰ ਪਰਿਵਾਰ ਦਾ,  ਖਾਸ ਤੌਰ ‘ਤੇ ਸਾਡੇ ਨੌਜਵਾਨਾਂ ਦਾ ਸਭ ਤੋਂ ਅਧਿਕ ਫਾਇਦਾ ਹੁੰਦਾ ਹੈ।

ਸਾਥੀਓ,

ਇਨਫ੍ਰਾਸਟ੍ਰਕਚਰ ‘ਤੇ ਜੋ ਕੰਮ ਹੋ ਰਿਹਾ ਹੈ,  ਉਸ ਦਾ ਸਾਡੇ ਰਾਜਸਥਾਨ ਨੂੰ ਭੀ ਬਹੁਤ ਲਾਭ ਮਿਲ ਰਿਹਾ ਹੈ।  ਅੱਜ ਰਾਜਸਥਾਨ ਦੇ ਪਿੰਡ-ਪਿੰਡ ਵਿੱਚ ਅੱਛੀਆਂ ਸੜਕਾਂ ਬਣ ਰਹੀਆਂ ਹਨ।  ਬਾਰਡਰ  ਦੇ ਇਲਾਕਿਆਂ ਵਿੱਚ ਭੀ ਸ਼ਾਨਦਾਰ ਸੜਕਾਂ ਬਣ ਰਹੀਆਂ ਹਨ। ਇਸ ਦੇ ਲਈ ਬੀਤੇ 11 ਸਾਲ ਵਿੱਚ ਇਕੱਲੇ ਰਾਜਸਥਾਨ ਵਿੱਚ ਕਰੀਬ-ਕਰੀਬ 70 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ।  ਰਾਜਸਥਾਨ ਵਿੱਚ ਰੇਲਵੇ ਦੇ ਵਿਕਾਸ ਦੇ  ਲਈ ਭੀ ਕੇਂਦਰ ਸਰਕਾਰ ਇਸ ਸਾਲ ਕਰੀਬ 10 ਹਜ਼ਾਰ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਇਹ 2014 ਤੋਂ ਪਹਿਲੇ ਦੀ ਤੁਲਨਾ ਵਿੱਚ 15 ਗੁਣਾ ਅਧਿਕ ਹੈ।  ਹੁਣੇ ਥੋੜ੍ਹੀ ਦੇਰ ਪਹਿਲੇ ਹੀ,  ਇੱਥੋਂ ਮੁੰਬਈ ਦੇ ਲਈ ਇੱਕ ਨਵੀਂ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ।  ਅੱਜ ਹੀ ਕਈ ਇਲਾਕਿਆਂ ਵਿੱਚ ਸਿਹਤ, ਜਲ ਅਤੇ ਬਿਜਲੀ ਨਾਲ ਜੁੜੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ।  ਇਨ੍ਹਾਂ ਸਾਰੇ ਪ੍ਰਯਾਸਾਂ ਦਾ ਲਕਸ਼ ਹੈ, ਸਾਡੇ ਰਾਜਸਥਾਨ  ਦੇ ਸ਼ਹਿਰ ਹੋਣ ਜਾਂ ਪਿੰਡ,  ਤੇਜ਼ੀ ਨਾਲ ਉੱਨਤੀ ਦੀ ਤਰਫ਼ ਵਧ ਸਕਣ। ਰਾਜਸਥਾਨ ਦੇ  ਨੌਜਵਾਨਾਂ ਨੂੰ ਉਨ੍ਹਾਂ  ਦੇ  ਸ਼ਹਿਰ ਵਿੱਚ ਹੀ ਅੱਛੇ ਅਵਸਰ ਮਿਲ ਸਕਣ।

 

ਸਾਥੀਓ,

ਰਾਜਸਥਾਨ ਦੇ ਉਦਯੋਗਿਕ ਵਿਕਾਸ ਦੇ ਲਈ ਭੀ ਡਬਲ ਇੰਜਣ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਅਲੱਗ-ਅਲੱਗ ਸੈਕਟਰਸ ਦੇ ਲਈ ਇੱਥੇ ਭਜਨਲਾਲ ਜੀ ਦੀ ਸਰਕਾਰ ਨੇ ਨਵੀਆਂ ਉਦਯੋਗਿਕ ਨੀਤੀਆਂ ਜਾਰੀ ਕੀਤੀਆਂ ਹਨ।  ਬੀਕਾਨੇਰ ਨੂੰ ਭੀ ਇਨ੍ਹਾਂ ਨਵੀਆਂ ਨੀਤੀਆਂ ਦਾ ਲਾਭ ਮਿਲੇਗਾ, ਅਤੇ ਆਪ ਤਾਂ ਜਾਣਦੇ ਹੋ, ਜਦੋਂ ਬੀਕਾਨੇਰ ਦੀ ਬਾਤ ਆਉਂਦੀ ਹੈ ਤਾਂ ਬੀਕਾਨੇਰੀ ਭੁਜੀਆ ਦਾ ਸੁਆਦ, ਅਤੇ ਬੀਕਾਨੇਰੀ ਰਸਗੁੱਲਿਆਂ ਦੀ ਮਿਠਾਸ, ਵਿਸ਼ਵਭਰ ਵਿੱਚ ਆਪਣੀ ਪਹਿਚਾਣ ਬਣਾਏਗੀ ਭੀ ਅਤੇ ਵਧਾਏਗੀ ਭੀ। ਰਾਜਸਥਾਨ ਦੀ ਰਿਫਾਇਨਰੀ ਦਾ ਕੰਮ ਭੀ ਅੰਤਿਮ ਪੜਾਅ ਵਿੱਚ ਹੈ। ਇਸ ਨਾਲ ਰਾਜਸਥਾਨ ਪੈਟਰੋਲੀਅਮ ਅਧਾਰਿਤ ਉਦਯੋਗਾਂ ਦਾ ਪ੍ਰਮੁੱਖ ਹੱਬ (ਕੇਂਦਰ) ਬਣੇਗਾ।  ਅੰਮ੍ਰਿਤਸਰ ਤੋਂ ਜਾਮਨਗਰ ਤੱਕ ਜੋ 6-ਲੇਨ ਦਾ ਇਕਨੌਮਿਕ ਕੌਰੀਡੋਰ ਬਣ ਰਿਹਾ ਹੈ, ਉਹ ਰਾਜਸਥਾਨ ਵਿੱਚ ਸ੍ਰੀਗੰਗਾਨਗਰ,  ਹਨੂਮਾਨਗੜ੍ਹ, ਬੀਕਾਨੇਰ, ਜੋਧਪੁਰ, ਬਾੜਮੇਰ ਅਤੇ ਜਾਲੌਰ ਤੋਂ ਗੁਜਰ ਰਿਹਾ ਹੈ।  ਦਿੱਲੀ-ਮੁਬੰਈ ਐਕਸਪ੍ਰੈੱਸਵੇ ਦਾ ਕੰਮ ਭੀ ਰਾਜਸਥਾਨ ਵਿੱਚ ਲਗਭਗ ਪੂਰਾ ਹੋ ਗਿਆ ਹੈ।  ਕਨੈਕਟਿਵਿਟੀ ਦਾ ਇਹ ਅਭਿਯਾਨ, ਰਾਜਸਥਾਨ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਉਚਾਈ ‘ਤੇ ਲੈ ਜਾਵੇਗਾ।

ਸਾਥੀਓ,

ਰਾਜਸਥਾਨ ਵਿੱਚ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਭੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ।  ਇਸ ਯੋਜਨਾ ਨਾਲ ਰਾਜਸਥਾਨ ਦੇ 40 ਹਜ਼ਾਰ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਹਨ।  ਇਸ ਨਾਲ ਲੋਕਾਂ ਦਾ ਬਿਜਲੀ ਬਿਲ ਜ਼ੀਰੋ ਹੋਇਆ ਹੈ, ਅਤੇ ਲੋਕਾਂ ਨੂੰ ਸੋਲਰ ਬਿਜਲੀ ਪੈਦਾ ਕਰਕੇ ਕਮਾਈ ਦਾ ਨਵਾਂ ਰਸਤਾ ਭੀ ਮਿਲਿਆ ਹੈ।  ਅੱਜ ਇੱਥੇ ਬਿਜਲੀ ਨਾਲ ਜੁੜੇ ਕਈ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ।  ਇਨ੍ਹਾਂ ਨਾਲ ਭੀ ਰਾਜਸਥਾਨ ਨੂੰ ਹੋਰ ਜ਼ਿਆਦਾ ਬਿਜਲੀ ਮਿਲੇਗੀ।  ਬਿਜਲੀ ਦਾ ਵਧਦਾ ਉਤਪਾਦਨ ਭੀ ਰਾਜਸਥਾਨ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇ ਰਿਹਾ ਹੈ।

ਸਾਥੀਓ,

ਰਾਜਸਥਾਨ ਦੀ ਇਹ ਭੂਮੀ, ਰੇਤ ਦੇ ਮੈਦਾਨ ਵਿੱਚ ਹਰਿਆਲੀ ਲਿਆਉਣ ਵਾਲੇ ਮਹਾਰਾਜਾ ਗੰਗਾ ਸਿੰਘ ਜੀ ਦੀ ਭੂਮੀ ਹੈ। ਸਾਡੇ ਲਈ ਪਾਣੀ ਦਾ ਕੀ ਮਹੱਤਵ ਹੈ,  ਇਹ ਇਸ ਖੇਤਰ ਤੋਂ  ਬਿਹਤਰ ਭਲਾ ਕੌਣ ਜਾਣਦਾ ਹੈ।  ਸਾਡੇ ਬੀਕਾਨੇਰ,  ਸ੍ਰੀਗੰਗਾਨਗਰ, ਹਨੂਮਾਨਗੜ੍ਹ,  ਪੱਛਮ ਰਾਜਸਥਾਨ  ਦੇ ਐਸੇ ਅਨੇਕ ਖੇਤਰਾਂ ਦੇ ਵਿਕਾਸ ਵਿੱਚ ਪਾਣੀ ਦਾ ਬਹੁਤ ਬੜਾ ਮਹੱਤਵ ਹੈ।  ਇਸ ਲਈ,  ਇੱਕ ਤਰਫ਼ ਅਸੀਂ ਸਿੰਚਾਈ ਪਰਿਯੋਜਨਾਵਾਂ ਨੂੰ ਪੂਰਾ ਕਰ ਰਹੇ ਹਾਂ ਅਤੇ ਨਾਲ ਹੀ,  ਨਦੀਆਂ ਨੂੰ ਜੋੜ ਰਹੇ ਹਾਂ।  ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪਰਿਯੋਜਨਾ ਨਾਲ ਰਾਜਸਥਾਨ ਦੇ ਅਨੇਕ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ,  ਇੱਥੋਂ ਦੀ ਧਰਤੀ ,  ਇੱਥੋਂ  ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਸਾਥੀਓ,

ਰਾਜਸਥਾਨ ਦੀ ਇਹ ਵੀਰ ਧਰਾ ਸਾਨੂੰ ਸਿਖਾਉਂਦੀ ਹੈ, ਕਿ ਦੇਸ਼ ਅਤੇ ਦੇਸ਼ਵਾਸੀਆਂ ਤੋਂ ਬੜਾ ਹੋਰ ਕੁਝ ਨਹੀਂ।  22 ਅਪ੍ਰੈਲ ਨੂੰ ਆਤੰਕਵਾਦੀਆਂ ਨੇ, ਧਰਮ ਪੁੱਛ ਕੇ ਸਾਡੀਆਂ ਭੈਣਾਂ ਦੀ ਮਾਂਗ ਦਾ ਸਿੰਦੂਰ ਉਜਾੜ ਦਿੱਤਾ ਸੀ।  ਉਹ ਗੋਲੀਆਂ ਪਹਿਲਗਾਮ ਵਿੱਚ ਚਲੀਆਂ ਸਨ ,  ਲੇਕਿਨ ਉਨ੍ਹਾਂ ਗੋਲੀਆਂ ਨਾਲ 140 ਕਰੋੜ ਦੇਸ਼ਵਾਸੀਆਂ ਦਾ ਸੀਨਾ ਛਲਣੀ ਹੋਇਆ ਸੀ। ਇਸ ਦੇ ਬਾਅਦ ਹਰ ਦੇਸ਼ਵਾਸੀ ਨੇ ਇਕਜੁੱਟ ਹੋ ਕੇ ਸੰਕਲਪ ਲਿਆ ਸੀ, ਕਿ ਆਤੰਕਵਾਦੀਆਂ ਨੂੰ ਮਿੱਟੀ ਵਿੱਚ ਮਿਲਾ ਦੇਵਾਂਗੇ,  ਉਨ੍ਹਾਂ ਨੂੰ ਕਲਪਨਾ ਨਾਲ ਭੀ ਬੜੀ ਸਜ਼ਾ ਦੇਵਾਂਗੇ। ਅੱਜ ਤੁਹਾਡੇ ਅਸ਼ੀਰਵਾਦ ਨਾਲ, ਦੇਸ਼ ਦੀ ਸੈਨਾ ਦੇ ਸ਼ੌਰਯ (ਦੀ ਬਹਾਦਰੀ) ਨਾਲ,  ਅਸੀਂ ਸਭ ਉਸ ਪ੍ਰਣ ‘ਤੇ ਖਰੇ ਉਤਰੇ ਹਾਂ,  ਸਾਡੀ ਸਰਕਾਰ ਨੇ ਤਿੰਨਾਂ ਸੈਨਾਵਾਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਸੀ, ਅਤੇ ਤਿੰਨਾਂ ਸੈਨਾਵਾਂ ਨੇ ਮਿਲ ਕੇ ਐਸਾ ਚੱਕਰਵਿਊ ਰਚਿਆ ਕਿ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।

 

ਸਾਥੀਓ,

22 ਤਾਰੀਖ ਦੇ ਹਮਲੇ ਦੇ ਜਵਾਬ ਵਿੱਚ ਅਸੀਂ 22 ਮਿੰਟ ਵਿੱਚ ਆਤੰਕੀਆਂ ਦੇ 9 ਸਭ ਤੋਂ ਬੜੇ ਟਿਕਾਣੇ ਤਬਾਹ ਕਰ ਦਿੱਤੇ। ਦੁਨੀਆ ਨੇ, ਅਤੇ ਦੇਸ਼ ਦੇ ਦੁਸ਼ਮਣਾਂ ਨੇ ਭੀ ਦੇਖ ਲਿਆ ਕਿ ਜਦੋਂ ਸਿੰਦੂਰ, ਜਦੋਂ ਸਿੰਦੂਰ ਬਾਰੂਦ ਬਣ ਜਾਂਦਾ ਹੈ, ਤਾਂ ਨਤੀਜਾ ਕੀ ਹੁੰਦਾ ਹੈ।

ਵੈਸੇ ਸਾਥੀਓ,

ਇਹ ਸੰਜੋਗ ਹੀ ਹੈ, 5 ਸਾਲ ਪਹਿਲੇ ਜਦੋਂ ਬਾਲਾਕੋਟ ਵਿੱਚ ਦੇਸ਼ ਨੇ ਏਅਰ ਸਟ੍ਰਾਇਕ ਕੀਤੀ ਸੀ,  ਉਸ ਦੇ ਬਾਅਦ,  ਮੇਰੀ ਪਹਿਲੀ ਜਨ ਸਭਾ ਰਾਜਸਥਾਨ ਵਿੱਚ ਹੀ ਸੀਮਾ ‘ਤੇ ਹੋਈ ਸੀ।  ਵੀਰਭੂਮੀ ਦਾ,  ਵੀਰਭੂਮੀ ਦਾ ਹੀ ਇਹ ਤਪ ਹੈ ਕਿ ਐਸਾ ਸੰਜੋਗ ਬਣ ਜਾਂਦਾ ਹੈ,  ਹੁਣ ਇਸ ਵਾਰ ਜਦੋਂ ਅਪਰੇਸ਼ਨ ਸਿੰਦੂਰ ਹੋਇਆ,  ਤਾਂ ਉਸ ਦੇ ਬਾਅਦ ਮੇਰੀ ਪਹਿਲੀ ਜਨ ਸਭਾ ਫਿਰ ਇੱਥੇ ਵੀਰਭੂਮੀ,  ਰਾਜਸਥਾਨ ਦੀ ਸੀਮਾ ‘ਤੇ ,  ਬੀਕਾਨੇਰ ਵਿੱਚ ਆਪ ਸਭ ਦੇ ਦਰਮਿਆਨ ਹੋ ਰਹੀ ਹੈ।

ਸਾਥੀਓ,

ਚੁਰੂ ਵਿੱਚ ਮੈਂ ਕਿਹਾ ਸੀ,  ਏਅਰ ਸਟ੍ਰਾਇਕ ਦੇ ਬਾਅਦ ਮੈਂ ਆਇਆ ਸੀ,  ਤਦ ਮੈਂ ਕਿਹਾ ਸੀ - 'सौगंध मुझे इस मिट्टी की, मैं देश नहीं मिटने दूंगा, मैं देश नहीं झुकने दूंगा’। ( ‘ਸੌਗੰਧ ਮੁਝੇ ਇਸ ਮਿੱਟੀ ਕੀ,  ਮੈਂ ਦੇਸ਼ ਨਹੀਂ ਮਿਟਨੇ ਦੂੰਗਾ,  ਮੈਂ ਦੇਸ਼ ਨਹੀਂ ਝੁਕਨੇ ਦੂੰਗਾ’। ) ਅੱਜ ਮੈਂ ਰਾਜਸਥਾਨ ਦੀ ਧਰਤੀ ਤੋਂ ਦੇਸ਼ਵਾਸੀਆਂ ਨੂੰ ਬੜੀ ਨਿਮਰਤਾ ਦੇ ਨਾਲ ਕਹਿਣਾ ਚਾਹੁੰਦਾ ਹਾਂ,  ਮੈਂ ਦੇਸ਼ ਦੇ ਕੋਣੇ-ਕੋਣੇ ਵਿੱਚ ਜੋ ਤਿਰੰਗਾ ਯਾਤਰਾਵਾਂ ਦਾ ਹਜੂਮ ਚਲ ਰਿਹਾ ਹੈ, ਮੈਂ ਦੇਸ਼ਵਾਸੀਆਂ ਨੂੰ ਕਹਿੰਦਾ ਹਾਂ- ਜੋ,ਜੋ ਸਿੰਦੂਰ ਮਿਟਾਉਣ ਨਿਕਲੇ ਸਨ,  ਜੋ ਸਿੰਦੂਰ ਮਿਟਾਉਣ ਨਿਕਲੇ ਸਨ,  ਉਨ੍ਹਾਂਨੂੰ ਮਿੱਟੀ ਵਿੱਚ ਮਿਲਾਇਆ ਹੈ।(मैं देशवासियों से कहता हूं – जो, जो सिंदूर मिटाने निकले थे, जो सिंदूर मिटाने निकले थे, उन्हें मिट्टी में मिलाया है।) ਜੋ ਹਿੰਦੁਸਤਾਨ ਦਾ ਲਹੂ ਵਹਾਉਂਦੇ ਸਨ,  ਜੋ ਹਿੰਦੁਸਤਾਨ ਦਾ ਲਹੂ ਵਹਾਉਂਦੇ ਸਨ ,  ਅੱਜ ਕਤਰੇ-ਕਤਰੇ ਦਾ ਹਿਸਾਬ ਚੁਕਾਇਆ ਹੈ।  ਜੋ ਸੋਚਦੇ ਸਨ,  ਜੋ ਸੋਚਦੇ ਸਨ,  ਭਾਰਤ ਚੁੱਪ ਰਹੇਗਾ,  ਅੱਜ ਉਹ ਘਰਾਂ ਵਿੱਚ ਦੁਬਕੇ ਪਏ ਹਨ ,  ਜੋ ਆਪਣੇ ਹਥਿਆਰਾਂ ‘ਤੇ ਘਮੰਡ ਕਰਦੇ ਸਨ,  ਜੋ ਆਪਣੇ ਹਥਿਆਰਾਂ ‘ਤੇ ਘਮੰਡ ਕਰਦੇ ਸਨ, ਅੱਜ ਉਹ ਮਲਬੇ ਦੇ ਢੇਰ ਵਿੱਚ ਦਬੇ ਹੋਏ ਹਨ।

ਮੇਰੇ ਪਿਆਰੇ ਦੇਸ਼ਵਾਸੀਓ,

ਇਹ ਸ਼ੋਧ-ਪ੍ਰਤੀਸ਼ੋਧ ਦਾ ਖੇਲ ਨਹੀਂ, ਇਹ ਸ਼ੋਧ-ਪ੍ਰਤੀਸ਼ੋਧ ਦਾ ਖੇਲ ਨਹੀਂ, ਇਹ ਨਿਆਂ ਦਾ ਨਵਾਂ ਸਰੂਪ ਹੈ, ਇਹ ਨਿਆਂ ਦਾ ਨਵਾਂ ਸਰੂਪ ਹੈ, ਇਹ ਅਪਰੇਸ਼ਨ ਸਿੰਦੂਰ ਹੈ। ਇਹ ਸਿਰਫ਼ ਆਕ੍ਰੋਸ਼ (ਗੁੱਸਾ) ਨਹੀਂ ਹੈ, ਇਹ ਸਿਰਫ਼ ਆਕ੍ਰੋਸ਼ (ਗੁੱਸਾ) ਨਹੀਂ ਹੈ, ਇਹ ਸਮਰੱਥ ਭਾਰਤ ਦਾ ਰੌਦ੍ਰ ਰੂਪ ਹੈ। ਇਹ ਭਾਰਤ ਦਾ ਨਵਾਂ ਸਰੂਪ ਹੈ। ਪਹਿਲੇ, ਪਹਿਲੇ ਘਰ ਵਿੱਚ ਘੁਸ ਕੇ ਕੀਤਾ ਸੀ ਵਾਰ, ਪਹਿਲੇ ਘਰ ਵਿੱਚ ਘੁਸ ਕੇ ਕੀਤਾ ਸੀ ਵਾਰ, ਹੁਣ ਸਿੱਧਾ ਸੀਨੇ ‘ਤੇ ਕੀਤਾ ਪ੍ਰਹਾਰ ਹੈ। ਆਤੰਕ ਦਾ ਫਣ ਕੁਚਲਣ ਦੀ, ਆਤੰਕ ਦਾ ਫਣ ਕੁਚਲਣ ਦੀ, ਇਹੀ ਨੀਤੀ ਹੈ, ਇਹੀ ਰੀਤੀ ਹੈ, ਇਹੀ ਭਾਰਤ ਹੈ, ਨਵਾਂ ਭਾਰਤ ਹੈ। ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਸਾਥੀਓ,

ਅਪਰੇਸ਼ਨ ਸਿੰਦੂਰ ਨੇ ਆਤੰਕਵਾਦ ਨਾਲ ਨਿਪਟਣ ਦੇ ਤਿੰਨ ਸੂਤਰ ਤੈ ਕਰ ਦਿੱਤੇ ਹਨ। ਪਹਿਲਾ-ਭਾਰਤ ‘ਤੇ ਆਤੰਕੀ ਹਮਲਾ ਹੋਇਆ, ਤਾਂ ਕਰਾਰਾ ਜਵਾਬ ਮਿਲੇਗਾ। ਸਮਾਂ ਸਾਡੀਆਂ ਸੈਨਾਵਾਂ ਤੈ ਕਰਨਗੀਆਂ, ਤਰੀਕਾ ਭੀ ਸਾਡੀਆਂ ਸੈਨਾਵਾਂ ਤੈ ਕਰਨਗੀਆਂ, ਅਤੇ ਸ਼ਰਤਾਂ ਭੀ ਸਾਡੀਆਂ ਹੋਣਗੀਆਂ। ਦੂਸਰਾ-ਐਟਮ ਬੰਬ ਦੀਆਂ ਗਿੱਦੜ ਭਬਕੀਆਂ ਤੋਂ ਭਾਰਤ ਡਰਨ ਵਾਲਾ ਨਹੀਂ ਹੈ। ਅਤੇ ਤੀਸਰਾ- ਅਸੀਂ ਆਤੰਕ ਦੇ ਆਕਾਵਾਂ ਅਤੇ ਆਤੰਕ ਦੀ ਸਰਪ੍ਰਸਤ ਸਰਕਾਰ ਨੂੰ ਅਲੱਗ-ਅਲੱਗ ਨਹੀਂ ਦੇਖਾਂਗੇ, ਉਨ੍ਹਾਂ ਨੂੰ ਅਲੱਗ-ਅਲੱਗ ਨਹੀਂ ਦੇਖਾਂਗੇ, ਉਨ੍ਹਾਂ ਨੂੰ ਇੱਕ ਹੀ ਮੰਨਾਂਗੇ। ਪਾਕਿਸਤਾਨ ਦਾ ਇਹ ਸਟੇਟ ਅਤੇ ਨੌਨ-ਸਟੇਟ ਐਕਟਰ ਵਾਲਾ ਖੇਲ ਹੁਣ ਨਹੀਂ ਚਲੇਗਾ। ਤੁਸੀਂ ਦੇਖਿਆ ਹੋਵੇਗਾ, ਪੂਰੀ ਦੁਨੀਆ ਵਿੱਚ ਪਾਕਿਸਤਾਨ ਦੀ ਪੋਲ ਖੋਲ੍ਹਣ ਦੇ ਲਈ ਸਾਡੇ ਦੇਸ਼ ਦੇ ਸੱਤ ਅਲੱਗ-ਅਲੱਗ ਪ੍ਰਤੀਨਿਧੀ ਮੰਡਲ (ਵਫ਼ਦ) ਪੂਰੇ ਵਿਸ਼ਵ ਭਰ ਵਿੱਚ ਪਹੁੰਚ ਰਹੇ ਹਨ। ਅਤੇ ਇਸ ਵਿੱਚ ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਦੇ ਲੋਕ ਹਨ, ਵਿਦੇਸ਼ ਨੀਤੀ ਦੇ ਜਾਣਕਾਰ ਹਨ, ਪਤਵੰਤੇ ਨਾਗਰਿਕ ਹਨ, ਹੁਣ ਪਾਕਿਸਤਾਨ ਦਾ ਅਸਲੀ ਚਿਹਰਾ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ।

 

ਸਾਥੀਓ,

ਪਾਕਿਸਤਾਨ, ਭਾਰਤ ਨਾਲ ਕਦੇ ਸਿੱਧੀ ਲੜਾਈ ਜਿੱਤ ਹੀ ਨਹੀਂ ਸਕਦਾ। ਜਦੋਂ ਭੀ ਸਿੱਧੀ ਲੜਾਈ ਹੁੰਦੀ ਹੈ, ਤਾਂ ਵਾਰ-ਵਾਰ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਇਸ ਲਈ, ਪਾਕਿਸਤਾਨ ਨੇ ਆਤੰਕਵਾਦ ਨੂੰ ਭਾਰਤ ਦੇ ਖ਼ਿਲਾਫ਼ ਲੜਾਈ ਦਾ ਹਥਿਆਰ ਬਣਾਇਆ ਹੈ। ਆਜ਼ਾਦੀ ਦੇ ਬਾਅਦ, ਪਿਛਲੇ ਕਈ ਦਹਾਕਿਆਂ ਤੋਂ ਇਹੀ ਚਲਿਆ ਆ ਰਿਹਾ ਸੀ। ਪਾਕਿਸਤਾਨ ਆਤੰਕਵਾਦ ਫੈਲਾਉਂਦਾ ਸੀ, ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਦਾ ਸੀ, ਭਾਰਤ ਵਿੱਚ ਡਰ ਦਾ ਮਾਹੌਲ ਬਣਾਉਂਦਾ ਸੀ, ਲੇਕਿਨ ਪਾਕਿਸਤਾਨ ਇੱਕ ਬਾਤ ਭੁੱਲ ਗਿਆ, ਹੁਣ ਮਾਂ ਭਾਰਤੀ ਦਾ ਸੇਵਕ ਮੋਦੀ ਇੱਥੇ ਸੀਨਾ ਤਾਣ ਕੇ ਖੜ੍ਹਾ ਹੈ। ਮੋਦੀ ਦਾ ਦਿਮਾਗ਼ ਠੰਢਾ ਹੈ, ਠੰਢਾ ਰਹਿੰਦਾ ਹੈ, ਲੇਕਿਨ ਮੋਦੀ ਦਾ ਲਹੂ ਗਰਮ ਹੁੰਦਾ ਹੈ, ਅਤੇ ਹੁਣ ਤਾਂ ਮੋਦੀ ਦੀਆਂ ਨਸਾਂ ਵਿੱਚ ਲਹੂ ਨਹੀਂ, ਗਰਮ ਸਿੰਦੂਰ ਵਹਿ ਰਿਹਾ ਹੈ। ਹੁਣ ਭਾਰਤ ਨੇ ਦੋ ਟੂਕ ਸਾਫ਼ ਕਰ ਦਿੱਤਾ ਹੈ, ਹਰ ਆਤੰਕੀ ਹਮਲੇ ਦੀ ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਅਤੇ ਇਹ ਕੀਮਤ, ਪਾਕਿਸਤਾਨ ਦੀ ਸੈਨਾ ਚੁਕਾਵੇਗੀ, ਪਾਕਿਸਤਾਨ ਦੀ ਅਰਥਵਿਵਸਥਾ ਚੁਕਾਵੇਗੀ।

ਸਾਥੀਓ,

ਜਦੋਂ ਮੈਂ ਦਿੱਲੀ ਤੋਂ ਇੱਥੇ ਆਇਆ ਤਾਂ ਬੀਕਾਨੇਰ ਦੇ ਨਾਲ ਏਅਰਪੋਰਟ ‘ਤੇ ਉਤਰਿਆ। ਪਾਕਿਸਤਾਨ ਨੇ ਇਸ ਏਅਰਬੇਸ ਨੂੰ ਭੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਉਹ ਇਸ ਏਅਰਬੇਸ ਨੂੰ ਰੱਤੀ ਭਰ ਭੀ ਨੁਕਸਾਨ ਨਹੀਂ ਪਹੁੰਚਾ ਪਾਇਆ। ਅਤੇ ਉੱਥੇ ਹੀ ਇੱਥੋਂ ਕੁਝ ਹੀ ਦੂਰ ਸੀਮਾਪਾਰ ਪਾਕਿਸਤਾਨ ਦਾ ਰਹੀਮਯਾਰ ਖਾਨ ਏਅਰਬੇਸ ਹੈ, ਪਤਾ ਨਹੀਂ ਅੱਗੇ ਕਦੋਂ ਖੁੱਲ੍ਹੇਗਾ, ICU ਵਿੱਚ ਪਿਆ ਹੈ। ਭਾਰਤ ਦੀ ਸੈਨਾ ਦੇ ਅਚੂਕ ਪ੍ਰਹਾਨ ਨੇ, ਇਸ ਏਅਰਬੇਸ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।

ਸਾਥੀਓ,

ਪਾਕਿਸਤਾਨ ਦੇ ਨਾਲ ਨਾ ਟ੍ਰੇਡ ਹੋਵੇਗਾ, ਨਾ ਟਾਕ, ਅਗਰ ਬਾਤ ਹੋਵੇਗੀ ਤਾਂ ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ, PoK ਦੀ, ਅਤੇ ਅਗਰ ਪਾਕਿਸਤਾਨ ਨੇ ਆਤੰਕੀਆਂ ਨੂੰ ਐਕਸਪੋਰਟ ਕਰਨਾ ਜਾਰੀ ਰੱਖਿਆ, ਤਾਂ ਉਸ ਨੂੰ ਪਾਈ-ਪਾਈ ਦੇ ਲਈ ਮੁਹਤਾਜ ਹੋਣਾ ਹੋਵੇਗਾ। ਪਾਕਿਸਤਾਨ ਨੂੰ ਭਾਰਤ ਦੇ ਹੱਕ ਦਾ ਪਾਣੀ ਨਹੀਂ ਮਿਲੇਗਾ, ਭਾਰਤੀਆਂ ਦੇ ਖੂਨ ਨਾਲ ਖੇਡਣਾ, ਪਾਕਿਸਤਾਨ ਨੂੰ ਹੁਣ ਮਹਿੰਗਾ ਪਵੇਗਾ। ਇਹ ਭਾਰਤ ਦਾ ਸੰਕਲਪ ਹੈ, ਅਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਇਸ ਸੰਕਲਪ ਤੋਂ ਡਿਗਾ ਨਹੀਂ ਸਕਦੀ ਹੈ।

ਭਾਈਓ ਅਤੇ ਭੈਣੋ,

ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਸੁਰੱਖਿਆ ਅਤੇ ਸਮ੍ਰਿੱਧੀ, ਦੋਨੋਂ ਜ਼ਰੂਰੀ ਹਨ। ਇਹ ਤਦੇ ਸੰਭਵ ਹੈ, ਜਦੋਂ ਭਾਰਤ ਦਾ ਕੋਣਾ-ਕੋਣਾ ਮਜ਼ਬੂਤ ਹੋਵੇਗਾ। ਅੱਜ ਦਾ ਇਹ ਕਾਰਜਕ੍ਰਮ, ਭਾਰਤ ਦੇ ਸੰਤੁਲਿਤ ਵਿਕਾਸ ਦੀ, ਭਾਰਤ ਦੇ ਤੇਜ਼ ਵਿਕਾਸ ਦੀ ਉੱਤਮ ਉਦਾਹਰਣ ਹੈ। ਮੈਂ ਇੱਕ ਵਾਰ ਫਿਰ ਇਸ ਵੀਰ ਧਰਾ ਤੋਂ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ, ਦੋਨੋਂ ਮੁੱਠੀਆਂ ਬੰਦ ਕਰਕੇ, ਪੂਰੀ ਤਾਕਤ ਨਾਲ ਬੋਲੋ-

 

 

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

 

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

ਵੰਦੇ ਮਾਤਰਮ। ਵੰਦੇ ਮਾਤਰਮ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Economic Survey 2026: Mobile Manufacturing Drives India Electronics Exports To Rs 5.12 Lakh Crore

Media Coverage

Economic Survey 2026: Mobile Manufacturing Drives India Electronics Exports To Rs 5.12 Lakh Crore
NM on the go

Nm on the go

Always be the first to hear from the PM. Get the App Now!
...
PM Narendra Modi receives a telephone call from the Acting President of Venezuela
January 30, 2026
The two leaders agreed to further expand and deepen the India-Venezuela partnership in all areas.
Both leaders underscore the importance of their close cooperation for the Global South.

Prime Minister Shri Narendra Modi received a telephone call today from the Acting President of the Bolivarian Republic of Venezuela, Her Excellency Ms. Delcy Eloína Rodríguez Gómez.

The two leaders agreed to further expand and deepen the India-Venezuela partnership in all areas, including trade and investment, energy, digital technology, health, agriculture and people-to-people ties.

Both leaders exchanged views on various regional and global issues of mutual interest and underscored the importance of their close cooperation for the Global South.

The two leaders agreed to remain in touch.