Quote“Need of the hour to solve the challenge faced by our planet using human-centric, collective efforts and robust action that further sustainable development”
Quote“Mission LiFE borrows from the past, operates in the present and focuses on the future”
Quote“Reduce, Reuse and Recycle are the concepts woven into our life. The Circular Economy has been an integral part of our culture and lifestyle”
Quote“When technology and tradition mix, the vision of life is taken further”
Quote“Our planet is one but our efforts have to be many - One earth, many efforts”
QuoteI congratulate Prime Minister Modi for taking a lead on this global initiative of citizen action to promote pro-climate behaviours: Bill Gates
QuoteIndia and the Prime Minister have been the world leaders with respect to environmental protection and climate change and human behaviour :Prof. Cass Sunstein, author of Nudge Theory
QuoteIndia is central to global environmental action: Ms Inger Andersen, UNEP Global Head
QuoteIndia is serving as kinetic energy behind the decisive climate action on the world stage: Mr Achim Steiner, UNDP Global Head
QuoteMr Aniruddha Dasgupta, CEO and President of World Resources Institute thanks PM for a much needed global movement and conversation
QuoteLord Nicholas Stern, Climate Economist recalls Prime MInister’s landmark speech at CoP 26 at Glasgow to set out an inspiring vision of a new path of development
QuoteMr David Malpass, World Bank President praises Prime Minister’s leadership and empowerment of frontline workers in India’s key initiatives like Swachh Bharat, Jan Dhan, POSHAN etc

ਨਮਸਕਾਰ!

ਅਸੀਂ ਹੁਣੇ ਹੀ ਇਨ੍ਹਾਂ ਦੇ ਸਮਝਦਾਰ ਵਿਚਾਰ ਸੁਣੇ ਹਨ:

ਮਹਾਮਹਿਮ ਇੰਗਰ ਐਂਡਰਸਨ, UNEP ਗਲੋਬਲ ਹੈੱਡ, ਮਹਾਮਹਿਮ ਅਚਿਮ ਸਟੀਨਰ, UNDP ਗਲੋਬਲ ਹੈੱਡ, ਮੇਰੇ ਮਿੱਤਰ ਸ਼੍ਰੀਮਾਨ ਡੇਵਿਡ ਮਾਲਪਾਸ, ਵਿਸ਼ਵ ਬੈਂਕ ਦੇ ਪ੍ਰਧਾਨ, ਲਾਰਡ ਨਿਕੋਲਸ ਸਟਰਨ, ਸ਼੍ਰੀ ਕੈਸ ਸਨਸਟੀਨ, ਮੇਰੇ ਮਿੱਤਰ ਸ਼੍ਰੀਮਾਨ ਬਿਲ ਗੇਟਸ, ਸ਼੍ਰੀ ਅਨਿਲ ਦਾਸਗੁਪਤਾ, ਭਾਰਤ ਦੇ ਵਾਤਾਵਰਣ ਮੰਤਰੀ, ਸ਼੍ਰੀ ਭੂਪੇਂਦਰ ਯਾਦਵ,

ਮੈਂ ਉਨ੍ਹਾਂ ਦੇ ਵਿਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਦੇਵੀਓ ਅਤੇ ਸੱਜਣੋ,

ਪਿਆਰੇ ਮਿੱਤਰੋ,

ਨਮਸਤੇ।

ਅੱਜ ਦਾ ਮੌਕਾ ਅਤੇ ਤਰੀਕ ਦੋਵੇਂ ਬਹੁਤ ਢੁਕਵੇਂ ਹਨ। ਅਸੀਂ ਵਾਤਾਵਰਣ ਅੰਦੋਲਨ ਲਈ ਜੀਵਨ-ਸ਼ੈਲੀ ਦੀ ਸ਼ੁਰੂਆਤ ਕਰਦੇ ਹਾਂ। ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦੀ ਮੁਹਿੰਮ ਦਾ ਨਾਅਰਾ ਹੈ- ''ਸਿਰਫ਼ ਇਕ ਧਰਤੀ''। ਅਤੇ ਫੋਕਸ ਖੇਤਰ ਹੈ-''ਪ੍ਰਕਿਰਤੀ ਦੇ ਨਾਲ ਇਕਸੁਰਤਾ ਨਾਲ ਜੀਉਣਾ''। ਗੰਭੀਰਤਾ ਅਤੇ ਹੱਲ ਇਨ੍ਹਾਂ ਵਾਕਾਂਸ਼ਾਂ ਵਿੱਚ ਸੁੰਦਰਤਾ ਨਾਲ ਕਵਰ ਕੀਤੇ ਗਏ ਹਨ।

ਮਿੱਤਰੋ,

ਸਾਡੇ ਗ੍ਰਹਿ ਦੀਆਂ ਚੁਣੌਤੀਆਂ ਸਾਡੇ ਸਾਰਿਆਂ ਲਈ ਚੰਗੀ ਤਰ੍ਹਾਂ ਜਾਣੀਆਂ ਜਾਂਦੀਆਂ ਹਨ। ਸਮੇਂ ਦੀ ਜ਼ਰੂਰਤ ਮਨੁੱਖੀ-ਕੇਂਦ੍ਰਿਤ, ਸਮੂਹਿਕ ਪ੍ਰਯਤਨਾਂ ਅਤੇ ਮਜ਼ਬੂਤ ਕਾਰਵਾਈਆਂ ਦੀ ਹੈ ਜੋ ਟਿਕਾਊ ਵਿਕਾਸ ਨੂੰ ਅੱਗੇ ਵਧਾਉਂਦੇ ਹਨ। ਗਲਾਸਗੋ ਵਿੱਚ ਪਿਛਲੇ ਸਾਲ ਦੇ COP-26 ਸੰਮੇਲਨ ਵਿੱਚ, ਮੈਂ ਮਿਸ਼ਨ ਲਾਈਫਸਟਾਈਲ ਫੌਰ ਐਨਵਾਇਰਮੈਂਟ ਲਈ ਪ੍ਰਸਤਾਵ ਰੱਖਿਆ ਸੀ। ਅਜਿਹੇ ਮਿਸ਼ਨ ਦੇ ਪ੍ਰਯਤਨਾਂ ਨੂੰ ਦੁਨੀਆ ਭਰ ਤੋਂ ਸਮਰਥਨ ਮਿਲਿਆ। ਮੈਨੂੰ ਖੁਸ਼ੀ ਹੈ ਕਿ ਲਾਈਫ ਮੂਵਮੈਂਟ ਦੇ ਇਸ ਸੰਕਲਪ ਨੂੰ ਅੱਜ ਸਾਕਾਰ ਕੀਤਾ ਜਾ ਰਿਹਾ ਹੈ। ਅਜਿਹੇ ਰਿਕਾਰਡ ਸਹਿਯੋਗ ਲਈ ਮੇਰਾ ਧੰਨਵਾਦ। ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਮਿਸ਼ਨ ਲਾਈਫ ਸਾਡੇ ਸਾਰਿਆਂ 'ਤੇ ਵਿਅਕਤੀਗਤ ਅਤੇ ਸਮੂਹਿਕ ਫਰਜ਼ ਪਾਉਂਦਾ ਹੈ ਕਿ ਅਸੀਂ ਇੱਕ ਬਿਹਤਰ ਗ੍ਰਹਿ ਲਈ ਜੋ ਵੀ ਕਰ ਸਕਦੇ ਹਾਂ ਉਹ ਕਰੀਏ। ਜੀਵਨ ਦਾ ਦ੍ਰਿਸ਼ਟੀਕੋਣ ਅਜਿਹੀ ਜੀਵਨਸ਼ੈਲੀ ਜਿਊਣਾ ਹੈ ਜੋ ਸਾਡੇ ਗ੍ਰਹਿ ਨਾਲ ਮੇਲ ਖਾਂਦੀ ਹੈ ਅਤੇ ਇਸ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਅਤੇ ਉਹ, ਜੋ ਅਜਿਹੀ ਜੀਵਨਸ਼ੈਲੀ ਜੀਉਂਦੇ ਹਨ, ਉਨ੍ਹਾਂ ਨੂੰ ''ਪ੍ਰੋ-ਪਲੈਨੇਟ ਪੀਪਲ'' ਕਿਹਾ ਜਾਂਦਾ ਹੈ। ਮਿਸ਼ਨ LiFE ਅਤੀਤ ਤੋਂ ਉਧਾਰ ਲੈਂਦਾ ਹੈ, ਵਰਤਮਾਨ ਵਿੱਚ ਕੰਮ ਕਰਦਾ ਹੈ ਅਤੇ ਭਵਿੱਖ 'ਤੇ ਕੇਂਦ੍ਰਤ ਕਰਦਾ ਹੈ।

|

ਮਿੱਤਰੋ,

ਧਰਤੀ ਦੀ ਲੰਬੀ ਉਮਰ ਦਾ ਰਾਜ਼ ਸਾਡੇ ਪੁਰਖਿਆਂ ਦੀ ਕੁਦਰਤ ਨਾਲ ਕਾਇਮ ਕਰਕੇ ਰੱਖੀ ਇਕਸੁਰਤਾ ਹੈ। ਜਦੋਂ ਪਰੰਪਰਾ ਦੀ ਗੱਲ ਆਉਂਦੀ ਹੈ, ਤਾਂ ਦੁਨੀਆ ਦੇ ਲਗਭਗ ਸਾਰੇ ਹਿੱਸਿਆਂ ਵਿੱਚ, ਪਰੰਪਰਾਵਾਂ ਹਨ ਜੋ ਵਾਤਾਵਰਣ ਦੀਆਂ ਸਮੱਸਿਆਵਾਂ ਦਾ ਇੱਕ ਸਧਾਰਨ ਅਤੇ ਟਿਕਾਊ ਹੱਲ ਦਿਖਾਉਂਦੀਆਂ ਹਨ।

ਘਾਨਾ ਵਿੱਚ, ਰਵਾਇਤੀ ਨਿਯਮਾਂ ਨੇ ਕੱਛੂਆਂ ਦੀ ਸੰਭਾਲ਼ ਵਿੱਚ ਮਦਦ ਕੀਤੀ ਹੈ। ਤਨਜ਼ਾਨੀਆ ਦੇ ਸੇਰੇਨਗੇਟੀ ਖੇਤਰ ਵਿੱਚ, ਹਾਥੀ ਅਤੇ ਝਾੜੀਆਂ ਦੇ ਹਿਰਨ ਪਵਿੱਤਰ ਹਨ।

ਇਸ ਤਰ੍ਹਾਂ, ਉਨ੍ਹਾਂ ਨੂੰ ਗੈਰ-ਕਾਨੂੰਨੀ ਸ਼ਿਕਾਰ ਤੋਂ ਘੱਟ ਨੁਕਸਾਨ ਹੋਇਆ ਹੈ। ਇਥੋਪੀਆ ਵਿੱਚ ਓਕਪਾਘਾ ਅਤੇ ਓਗਰੀਕੀ ਦੇ ਰੁੱਖ ਵਿਸ਼ੇਸ਼ ਹਨ। ਜਪਾਨ ਵਿੱਚ ਫੁਰੋਸ਼ੀਕੀ ਹੈ ਜੋ ਪਲਾਸਟਿਕ ਦਾ ਇੱਕ ਟਿਕਾਊ ਵਿਕਲਪ ਹੋ ਸਕਦਾ ਹੈ। ਸਵੀਡਨ ਦਾ ਲਾਗੋਮ ਫ਼ਲਸਫ਼ਾ ਸੰਤੁਲਿਤ ਜੀਵਨ ਨੂੰ ਉਤਸ਼ਾਹਿਤ ਕਰਦਾ ਹੈ। ਅਸੀਂ ਭਾਰਤ ਵਿੱਚ ਕੁਦਰਤ ਨੂੰ ਬ੍ਰਹਮਤਾ ਨਾਲ ਬਰਾਬਰ ਕੀਤਾ ਹੈ। ਸਾਡੇ ਦੇਵੀ-ਦੇਵਤਿਆਂ ਨਾਲ ਪੌਦੇ ਅਤੇ ਜਾਨਵਰ ਜੁੜੇ ਹੋਏ ਹਨ। ਮੈਂ ਸਿਰਫ਼ ਕੁਝ ਉਦਾਹਰਣਾਂ ਦਿੱਤੀਆਂ ਹਨ। ਅਜਿਹੇ ਹੋਰ ਵੀ ਬਹੁਤ ਸਾਰੇ ਅਭਿਆਸ ਹਨ। ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਸਾਡੇ ਜੀਵਨ ਨਾਲ ਜੁੜੇ ਹੋਏ ਸੰਕਲਪ ਹਨ। ਸਰਕੂਲਰ ਅਰਥਵਿਵਸਥਾ ਸਾਡੇ ਸੱਭਿਆਚਾਰ ਅਤੇ ਜੀਵਨ ਸ਼ੈਲੀ ਦਾ ਅਭਿੰਨ ਅੰਗ ਰਹੀ ਹੈ।

ਮਿੱਤਰੋ,

ਸਾਡੇ 1.3 ਅਰਬ ਭਾਰਤੀਆਂ ਦਾ ਧੰਨਵਾਦ, ਅਸੀਂ ਆਪਣੇ ਦੇਸ਼ ਵਿੱਚ ਵਾਤਾਵਰਣ ਲਈ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਕਰਨ ਦੇ ਯੋਗ ਹੋਏ ਹਾਂ। ਸਾਡੇ ਜੰਗਲਾਂ ਦਾ ਘੇਰਾ ਵਧ ਰਿਹਾ ਹੈ ਅਤੇ ਇਸੇ ਤਰ੍ਹਾਂ ਸ਼ੇਰਾਂ, ਬਾਘਾਂ, ਚੀਤੇ, ਹਾਥੀਆਂ ਅਤੇ ਗੈਂਡਿਆਂ ਦੀ ਆਬਾਦੀ ਵੀ ਵਧ ਰਹੀ ਹੈ। ਗੈਰ-ਪਥਰਾਟ-ਈਂਧਨ ਅਧਾਰਤ ਸਰੋਤਾਂ ਤੋਂ ਸਥਾਪਤ ਬਿਜਲੀ ਸਮਰੱਥਾ ਦੇ 40% ਤੱਕ ਪਹੁੰਚਣ ਦੀ ਸਾਡੀ ਵਚਨਬੱਧਤਾ ਨਿਰਧਾਰਤ ਸਮੇਂ ਤੋਂ 9 ਸਾਲ ਪਹਿਲਾਂ ਪ੍ਰਾਪਤ ਕੀਤੀ ਗਈ ਹੈ। ਪਿਛਲੇ ਕੁਝ ਸਾਲਾਂ ਵਿੱਚ ਲਗਭਗ 37 ਕਰੋੜ LED ਬੱਲਬ ਵੰਡੇ ਗਏ ਹਨ। ਇਸ ਨੇ ਪ੍ਰਤੀ ਸਾਲ ਲਗਭਗ 50 ਅਰਬ ਯੂਨਿਟ ਬਿਜਲੀ ਦੀ ਊਰਜਾ ਬਚਾਉਣ ਵਿੱਚ ਯੋਗਦਾਨ ਪਾਇਆ ਹੈ। ਇਸ ਨੇ ਪ੍ਰਤੀ ਸਾਲ ਲਗਭਗ 4 ਕਰੋੜ ਟਨ ਕਾਰਬਨ ਡਾਈਆਕਸਾਈਡ ਦੀ ਕਮੀ ਨੂੰ ਵੀ ਯਕੀਨੀ ਬਣਾਇਆ ਹੈ। ਅਸੀਂ ਨਵੰਬਰ 2022 ਦੇ ਟੀਚੇ ਤੋਂ 5 ਮਹੀਨੇ ਪਹਿਲਾਂ ਪੈਟਰੋਲ ਵਿੱਚ 10% ਈਥਾਨੋਲ ਮਿਸ਼ਰਣ ਹਾਸਲ ਕਰ ਲਿਆ ਹੈ।

ਇਹ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ 2013-14 ਵਿੱਚ ਮਿਸ਼ਰਣ ਮੁਸ਼ਕਿਲ ਨਾਲ 1.5% ਅਤੇ 2019-20 ਵਿੱਚ 5% ਸੀ। ਇਸ ਨਾਲ ਭਾਰਤ ਦੀ ਊਰਜਾ ਸੁਰੱਖਿਆ ਵਧੀ ਹੈ, 5.5 ਅਰਬ ਡਾਲਰ ਤੋਂ ਵੱਧ ਦੇ ਕੱਚੇ ਤੇਲ ਦੀ ਦਰਾਮਦ ਘਟੀ ਹੈ। ਇਸ ਨੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਵੀ 27 ਲੱਖ ਟਨ ਘਟਾ ਦਿੱਤਾ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਲਗਭਗ 5.5 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਅਖੁੱਟ ਊਰਜਾ ਵਿਆਪਕ ਤੌਰ 'ਤੇ ਪ੍ਰਸਿੱਧ ਹੋ ਰਹੀ ਹੈ ਅਤੇ ਸਾਡੀ ਸਰਕਾਰ ਦਾ ਇਸ ਖੇਤਰ ਦੇ ਵਿਕਾਸ ਲਈ ਬਹੁਤ ਜ਼ਿਆਦਾ ਧਿਆਨ ਹੈ।

ਮਿੱਤਰੋ,

ਅੱਗੇ ਦਾ ਰਸਤਾ ਨਵੀਨਤਾ ਅਤੇ ਖੁੱਲ੍ਹੇਪਣ ਬਾਰੇ ਹੈ। ਹਰ ਪੱਧਰ 'ਤੇ, ਆਓ ਅਸੀਂ ਟਿਕਾਊ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਖੋਜਕਾਰਾਂ ਨੂੰ ਉਤਸ਼ਾਹਿਤ ਕਰੀਏ। ਇਸ ਨੂੰ ਪ੍ਰਾਪਤ ਕਰਨ ਲਈ ਟੈਕਨੋਲੋਜੀ ਇੱਕ ਵਧੀਆ ਸਮਰਥਕ ਹੋ ਸਕਦੀ ਹੈ. ਜਦੋਂ ਪਰੰਪਰਾ ਅਤੇ ਟੈਕਨੋਲੋਜੀ ਮਿਲਦੇ ਹਨ, ਤਾਂ LiFE ਦਾ ਦ੍ਰਿਸ਼ਟੀਕੋਣ ਹੋਰ ਅੱਗੇ ਲਿਆ ਜਾਵੇਗਾ। ਮੈਂ ਵਿਸ਼ੇਸ਼ ਤੌਰ 'ਤੇ ਅਕਾਦਮਿਕ ਜਗਤ, ਖੋਜਕਾਰਾਂ ਅਤੇ ਸਾਡੇ ਗਤੀਸ਼ੀਲ ਸਟਾਰਟ-ਅੱਪਸ ਨੂੰ ਇਸ ਬਾਰੇ ਸੋਚਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਦੀ ਜਵਾਨੀ ਦੀ ਊਰਜਾ ਬਿਲਕੁਲ ਉਹੀ ਹੈ ਜਿਸ ਦੀ ਦੁਨੀਆ ਨੂੰ ਇਸ ਨਾਜ਼ੁਕ ਸਮੇਂ ਵਿੱਚ ਜ਼ਰੂਰਤ ਹੈ। ਸਾਨੂੰ ਆਪਣੇ ਵਧੀਆ ਅਭਿਆਸਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਅਤੇ ਦੂਜਿਆਂ ਦੇ ਸਫ਼ਲ ਅਭਿਆਸਾਂ ਤੋਂ ਸਿੱਖਣ ਲਈ ਵੀ ਖੁੱਲ੍ਹਾ ਹੋਣਾ ਚਾਹੀਦਾ ਹੈ।

ਮਹਾਤਮਾ ਗਾਂਧੀ ਨੇ ਜ਼ੀਰੋ-ਕਾਰਬਨ ਜੀਵਨ ਸ਼ੈਲੀ ਬਾਰੇ ਗੱਲ ਕੀਤੀ ਸੀ। ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਚੋਣਾਂ ਵਿੱਚ, ਆਓ ਅਸੀਂ ਚੁਣੀਏ

ਸਭ ਟਿਕਾਊ ਵਿਕਲਪ. ਆਉ ਅਸੀਂ ਰੀ-ਯੂਜ਼, ਰੀਡਿਊਸ ਅਤੇ ਰੀ-ਸਾਈਕਲ ਦੇ ਸਿਧਾਂਤ ਦੀ ਪਾਲਣਾ ਕਰੀਏ। ਸਾਡੀ ਧਰਤੀ ਇੱਕ ਹੈ ਪਰ ਸਾਡੇ ਯਤਨ ਬਹੁਤ ਸਾਰੇ ਹੋਣੇ ਚਾਹੀਦੇ ਹਨ। ਇੱਕ ਧਰਤੀ, ਬਹੁਤ ਸਾਰੇ ਪ੍ਰਯਤਨ।

|

ਮਿੱਤਰੋ,

ਭਾਰਤ ਇੱਕ ਬਿਹਤਰ ਵਾਤਾਵਰਣ ਅਤੇ ਵਿਸ਼ਵਵਿਆਪੀ ਤੰਦਰੁਸਤੀ ਲਈ ਕਿਸੇ ਵੀ ਯਤਨ ਦਾ ਸਮਰਥਨ ਕਰਨ ਲਈ ਤਿਆਰ ਹੈ। ਸਾਡਾ ਟ੍ਰੈਕ ਰਿਕਾਰਡ ਆਪਣੇ ਆਪ ਲਈ ਬੋਲਦਾ ਹੈ. ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਅਸੀਂ ਯੋਗ ਨੂੰ ਵਧੇਰੇ ਪ੍ਰਸਿੱਧ ਬਣਾਉਣ ਵਿੱਚ ਅਗਵਾਈ ਕੀਤੀ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੀਆਂ ਪਹਿਲਾਂ, ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ 'ਤੇ ਫੋਕਸ, ਆਪਦਾ ਲਚਕੀਲੇ ਬੁਨਿਆਦੀ ਢਾਂਚੇ ਲਈ ਗੱਠਜੋੜ ਪ੍ਰਮੁੱਖ ਯੋਗਦਾਨ ਪਾ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਦੁਨੀਆ ਇਨ੍ਹਾਂ ਪ੍ਰਯਤਨਾਂ ਦਾ ਸਮਰਥਨ ਕਰ ਰਹੀ ਹੈ। ਮੈਨੂੰ ਯਕੀਨ ਹੈ ਕਿ, ਲਾਈਫ ਅੰਦੋਲਨ ਸਾਨੂੰ ਹੋਰ ਇਕਜੁੱਟ ਕਰੇਗਾ, ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਭਵਿੱਖ ਯਕੀਨੀ ਬਣਾਏਗਾ। ਮੈਂ ਇੱਕ ਵਾਰ ਫਿਰ ਦੁਨੀਆ ਨੂੰ ਇਸ ਯਾਤਰਾ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹਾਂ। ਆਓ ਮਿਲ ਕੇ ਆਪਣੇ ਗ੍ਰਹਿ ਨੂੰ ਬਿਹਤਰ ਬਣਾਈਏ। ਆਓ ਇਕੱਠੇ ਕੰਮ ਕਰੀਏ। ਇਹ ਐਕਸ਼ਨ ਦਾ ਸਮਾਂ ਹੈ। ਐਕਸ਼ਨ ਫੌਰ ਲਾਈਫ, ਐਕਸ਼ਨ ਫੌਰ ਲਾਈਫਸਟਾਈਲ ਫੌਰ ਐਨਵਾਇਰਮੈਂਟ।

ਤੁਹਾਡਾ ਧੰਨਵਾਦ।

ਤੁਹਾਡਾ ਬਹੁਤ ਧੰਨਵਾਦ।

  • Vikramjeet Singh July 12, 2025

    Modi 🙏🙏🙏
  • Jagmal Singh June 28, 2025

    Namo
  • Virudthan May 18, 2025

    🔴🔴🔴JAI SHRI RAM🌺🌺🌹🚩🌹🔴🌺🌺🔴 JAI HIND🔴 BHARAT MATA KI JAI🔴🔴🔴🔴🔴🔴🔴🔴🔴🔴JAI SHRI RAM🌺🌺🌹🚩🌹🔴🌺🌺🔴 JAI HIND🔴 BHARAT MATA KI JAI🔴🔴🔴🔴🔴🔴🔴
  • Jitendra Kumar April 23, 2025

    ❤️🇮🇳🙏🙏
  • Ratnesh Pandey April 16, 2025

    भारतीय जनता पार्टी ज़िंदाबाद ।। जय हिन्द ।।
  • Ratnesh Pandey April 10, 2025

    🇮🇳जय हिन्द 🇮🇳
  • Devendra Kunwar October 17, 2024

    BJP
  • दिग्विजय सिंह राना September 20, 2024

    हर हर महादेव
  • JBL SRIVASTAVA June 02, 2024

    मोदी जी 400 पार
  • mahima nagar March 04, 2024

    jai ho
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Over 3.3 crore candidates trained under NSDC and PMKVY schemes in 10 years: Govt

Media Coverage

Over 3.3 crore candidates trained under NSDC and PMKVY schemes in 10 years: Govt
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਜੁਲਾਈ 2025
July 22, 2025

Citizens Appreciate Inclusive Development How PM Modi is Empowering Every Indian