ਰਾਸ਼ਟਰਪਤੀ ਜੀ ਨੇ 'ਵਿਕਸਿਤ ਭਾਰਤ' ਦੇ ਸਫ਼ਰ ਵਿੱਚ ਪਿਛਲੇ ਇੱਕ ਸਾਲ ਦੌਰਾਨ ਤੇਜ਼ੀ ਨਾਲ ਹੋਏ ਵਿਕਾਸ ਨੂੰ ਬੜੇ ਸਪਸ਼ਟ ਰੂਪ ਵਿੱਚ ਦਰਸਾਇਆ ਹੈ: ਪ੍ਰਧਾਨ ਮੰਤਰੀ
ਇਸ ਸਦੀ ਦੀ ਦੂਜੀ ਚੌਥਾਈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਅਹਿਮ ਹੋਵੇਗੀ: ਪ੍ਰਧਾਨ ਮੰਤਰੀ
ਹਰ ਨਾਗਰਿਕ ਮਹਿਸੂਸ ਕਰਦਾ ਹੈ ਕਿ ਦੇਸ਼ ਇੱਕ ਨਾਜ਼ੁਕ ਮੋੜ 'ਤੇ ਪਹੁੰਚ ਗਿਆ ਹੈ ਅਤੇ ਪਿੱਛੇ ਮੁੜ ਕੇ ਦੇਖੇ ਬਿਨਾਂ ਅੱਗੇ ਵਧਦੇ ਰਹਿਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਭਾਰਤ ਗਲੋਬਲ ਸਾਊਥ ਦੀ ਮਜ਼ਬੂਤ ਆਵਾਜ਼ ਬਣ ਕੇ ਉੱਭਰਿਆ ਹੈ: ਪ੍ਰਧਾਨ ਮੰਤਰੀ
ਦੇਸ਼ ਦੇ ਨੌਜਵਾਨਾਂ ਲਈ ਇਹ ਅਣਗਿਣਤ ਮੌਕਿਆਂ ਦਾ ਸਮਾਂ ਹੈ: ਪ੍ਰਧਾਨ ਮੰਤਰੀ
ਚੁਣੌਤੀਆਂ ਭਾਵੇਂ ਕਿੰਨੀਆਂ ਵੀ ਹੋਣ, ਸਾਡੇ ਕੋਲ 140 ਕਰੋੜ ਹੱਲ ਹਨ: ਪ੍ਰਧਾਨ ਮੰਤਰੀ
ਭਾਰਤ ਹੁਣ ਮੌਕਾ ਨਹੀਂ ਖੁੰਝਾਏਗਾ, ਇਹ ਹੁਣ ਮੋਹਰੀ ਹੋ ਕੇ ਅਗਵਾਈ ਕਰੇਗਾ: ਪ੍ਰਧਾਨ ਮੰਤਰੀ

ਸਤਿਕਾਰਯੋਗ ਸਪੀਕਰ ਜੀ,

ਰਾਸ਼ਟਰਪਤੀ ਜੀ ਦੇ ਭਾਸ਼ਣ ਦਾ ਧੰਨਵਾਦ ਪ੍ਰਗਟ ਕਰਨ ਦੇ ਲਈ ਮੈਂ ਹਾਜ਼ਰ ਹੋਇਆ ਹਾਂ।

ਸਤਿਕਾਰਯੋਗ ਸਪੀਕਰ ਜੀ,

ਇਸ ਧੰਨਵਾਦ ਪ੍ਰਸਤਾਵ ’ਤੇ ਸਮਰਥਨ ਦੇ ਲਈ ਇਸ ਸਦਨ ਵਿੱਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਇਸ ਨੂੰ ਮੈਂ ਆਪਣਾ ਸੁਭਾਗ ਮੰਨਦਾ ਹਾਂ।

ਸਤਿਕਾਰਯੋਗ ਸਪੀਕਰ ਜੀ,

ਵਿਕਸਿਤ ਭਾਰਤ ਦੀ ਯਾਤਰਾ ਵਿੱਚ ਬੀਤੇ ਸਾਲ ਦੇਸ਼ ਦੀ ਤੇਜ਼ ਤਰੱਕੀ ਨਾਲ ਵਿਕਾਸ ਦੇ ਸਾਲ ਰਹੇ ਹਨ। ਜੀਵਨ ਦੇ ਹਰ ਖੇਤਰ ਵਿੱਚ ਸਮਾਜ ਦੇ ਹਰ ਵਰਗ ਨੂੰ ਉਨ੍ਹਾਂ ਦੇ ਜੀਵਨ ਵਿੱਚ ਪਰਿਵਰਤਨ ਦਾ ਇੱਕ ਪੜਾਅ ਰਿਹਾ ਹੈ, ਇੱਕ ਸਹੀ ਦਿਸ਼ਾ ਵਿੱਚ, ਤੇਜ਼ ਗਤੀ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਸਤਿਕਾਰਯੋਗ ਸਪੀਕਰ ਜੀ ਨੇ ਬਹੁਤ ਦੀ ਵਧੀਆ ਤਰੀਕੇ ਨਾਲ ਪੂਰੀ ਸੰਵੇਦਨਸ਼ੀਲਤਾ ਨਾਲ, ਉਨ੍ਹਾਂ ਨੇ ਇਸ ਵਿਸ਼ੇ ਨੂੰ ਸਾਡੇ ਸਭ ਦੇ ਸਾਹਮਣੇ ਪੇਸ਼ ਕੀਤਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਮੇਰੀ ਇੱਕ ਬੇਨਤੀ ਹੈ, ਸਤਿਕਾਰਯੋਗ ਖੜਗੇ ਜੀ ਦੀ ਉਮਰ ਨੂੰ ਦੇਖਦੇ ਹੋਏ, ਚੰਗਾ ਹੋਵੇਗਾ ਜੇਕਰ ਉਹ ਬੈਠ ਕੇ ਨਾਅਰੇ ਲਗਾ ਸਕਣ, ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ, ਪਿੱਛੇ ਬਹੁਤ ਸਾਰੇ ਨੌਜਵਾਨ ਹਨ, ਇਸ ਲਈ ਕਿਰਪਾ ਕਰਕੇ ਖੜਗੇ ਜੀ ਨੂੰ ਬੈਠ ਕੇ ਨਾਅਰੇ ਲਗਾਉਣ ਦੀ ਆਗਿਆ ਦਿਓ।

 

ਸਤਿਕਾਰਯੋਗ ਸਪੀਕਰ ਜੀ,

ਰਾਸ਼ਟਰਪਤੀ ਜੀ ਨੇ ਇਸ ਦੇਸ਼ ਦੇ ਮੱਧ ਵਰਗ, ਇਸ ਦੇਸ਼ ਦੇ ਹੇਠਲੇ ਮੱਧ ਵਰਗ, ਇਸ ਦੇਸ਼ ਦੇ ਗ਼ਰੀਬ, ਇਸ ਦੇਸ਼ ਦੇ ਪਿੰਡ, ਇਸ ਦੇਸ਼ ਦੇ ਕਿਸਾਨ, ਮਹਿਲਾਵਾਂ, ਵਿਗਿਆਨ ਹੋਵੇ, ਤਕਨਾਲੋਜੀ ਹੋਵੇ, ਖੇਤੀਬਾੜੀ ਹੋਵੇ, ਸਾਰੇ ਵਿਸ਼ਿਆਂ ਨੂੰ ਲੈ ਕੇ ਬਹੁਤ ਹੀ ਵਿਸਥਾਰ ਨਾਲ ਭਾਰਤ ਦੀ ਤਰੱਕੀ ਦੀ ਇੱਕ ਆਵਾਜ਼ ਵਿੱਚ ਸੰਸਦ ਵਿੱਚ ਗੂੰਜੀ ਹੈ। ਦੇਸ਼ ਦੇ ਨੌਜਵਾਨ ਭਾਰਤ ਦੇ ਸਮਰੱਥ ਨੂੰ ਕਿਵੇਂ ਅੱਗੇ ਵਧਾ ਰਹੇ ਹਨ, ਇਸ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ ਹੈ। ਹਰ ਵਰਗ ਦੇ ਸਮਰੱਥ ਨੂੰ ਉਨ੍ਹਾਂ ਨੇ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ ਅਤੇ ਇੰਨਾ ਹੀ ਨਹੀਂ, ਸਤਿਕਾਰਯੋਗ ਰਾਸ਼ਟਰਪਤੀ ਜੀ ਨੇ ਭਾਰਤ ਦੇ ਉੱਜਵਲ ਭਵਿੱਖ ਦੇ ਪ੍ਰਤੀ ਇੱਕ ਵਿਸ਼ਵਾਸ ਪ੍ਰਗਟ ਕੀਤਾ ਹੈ, ਇਹ ਆਪਣੇ ਆਪ ਵਿੱਚ, ਸਾਡੇ ਸਭ ਦੇ ਲਈ ਪ੍ਰੇਰਕ ਹੈ।

 

ਸਤਿਕਾਰਯੋਗ ਸਪੀਕਰ ਜੀ,

21ਵੀਂ ਸਦੀ ਦੀ ਪਹਿਲੀ ਤਿਮਾਹੀ ਖ਼ਤਮ ਹੋ ਗਈ ਹੈ, ਪਰ ਇਹ ਦੂਜੀ ਤਿਮਾਹੀ ਜਿਵੇਂ ਪਿਛਲੀ ਸਦੀ ਵਿੱਚ ਭਾਰਤ ਦੀ ਆਜ਼ਾਦੀ ਦੇ ਜੰਗ ਵਿੱਚ ਦੂਜੀ ਤਿਮਾਹੀ ਬਹੁਤ ਮਹੱਤਵਪੂਰਨ ਰਹੀ ਸੀ। ਮੈਂ ਸਪਸ਼ਟ ਤੌਰ ’ਤੇ ਦੇਖਦਾ ਹਾਂ ਕਿ ਇਹ ਦੂਜੀ ਤਿਮਾਹੀ ਵੀ ਓਨੀ ਹੀ ਸ਼ਕਤੀਸ਼ਾਲੀ ਹੋਵੇਗੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਓਨੀ ਹੀ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗੀ।

 

ਅਤੇ ਇਸ ਲਈ ਸਤਿਕਾਰਯੋਗ ਸਪੀਕਰ ਜੀ,

ਦੇਸ਼ ਦਾ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਇੱਕ ਮਹੱਤਵਪੂਰਨ ਪੜਾਅ ’ਤੇ ਪਹੁੰਚ ਗਏ ਹਾਂ, ਹੁਣ ਸਾਨੂੰ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਪਿੱਛੇ ਮੁੜਨਾ ਹੈ, ਹੁਣ ਸਾਨੂੰ ਅੱਗੇ ਦੇਖਣਾ ਹੈ ਅਤੇ ਤੇਜ਼ ਰਫ਼ਤਾਰ ਨਾਲ ਅੱਗੇ ਵਧਣਾ ਹੈ ਅਤੇ ਸਾਨੂੰ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਹੀ ਸਾਹ ਲੈਣਾ ਹੈ, ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਜੇਕਰ ਅਸੀਂ ਵਰਤਮਾਨ ਵੱਲ ਵੇਖੀਏ, ਤਾਂ ਸਾਨੂੰ ਭਾਰਤ ਦੀ ਕਿਸਮਤ ਲਈ ਬਹੁਤ ਸਾਰੇ ਸ਼ੁਭ ਮੌਕੇ ਮਿਲੇ ਹਨ। ਮੇਰਾ ਮੰਨਣਾ ਹੈ ਕਿ ਇਹ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਸੰਜੋਗ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਦੇ ਸਭ ਤੋਂ ਖ਼ੁਸ਼ਹਾਲ ਦੇਸ਼ ਵੀ ਬਿਰਧ ਹੁੰਦੇ ਜਾ ਰਹੇ ਹਨ, ਉਨ੍ਹਾਂ ਦੀ ਆਬਾਦੀ ਉਮਰ ਦੇ ਉਸ ਪੜਾਅ ਤੱਕ ਪਹੁੰਚੀ ਹੈ, ਅਸੀਂ ਜਿਨ੍ਹਾਂ ਨੂੰ ਬਜ਼ੁਰਗ ਦੇ ਰੂਪ ਵਿੱਚ ਜਾਣਦੇ ਸੀ। ਸਾਡਾ ਦੇਸ਼ ਵਿਕਾਸ ਦੀਆਂ ਨਵੀਂਆਂ ਉਚਾਈਆਂ ਛੂਹ ਰਿਹਾ ਹੈ ਅਤੇ ਨਾਲ ਹੀ ਸਾਡਾ ਦੇਸ਼ ਦਿਨੋਂ-ਦਿਨ ਜਵਾਨ ਹੁੰਦਾ ਜਾ ਰਿਹਾ ਹੈ, ਇਹ ਇੱਕ ਨੌਜਵਾਨ ਆਬਾਦੀ ਵਾਲਾ ਦੇਸ਼ ਅਤੇ ਇਹ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਮੌਕਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਦੂਜੇ ਪਾਸੇ, ਮੈਂ ਦੁਨੀਆ ਦਾ ਭਾਰਤ ਪ੍ਰਤੀ ਆਕਰਸ਼ਣ ਵਧਦਾ ਦੇਖ ਰਿਹਾ ਹਾਂ ਅਤੇ ਇਸ ਦੇ ਅੰਦਰ, ਦੁਨੀਆ ਭਾਰਤ ਦੀ ਪ੍ਰਤਿਭਾ ਦੇ ਮਹੱਤਵ ਨੂੰ ਪਛਾਣ ਰਹੀ ਹੈ। ਸਾਡੇ ਕੋਲ ਅੱਜ ਦੁਨੀਆ ਦਾ ਬਹੁਤ ਹੀ ਮਹੱਤਵਪੂਰਨ ਪ੍ਰਤਿਭਾ ਪੂਲ ਹੈ: ਨੌਜਵਾਨ ਪ੍ਰਤਿਭਾ ਪੂਲ ਹੈ, ਜਿਸ ਦੇ ਕੋਲ ਸੁਪਨੇ ਵੀ ਹਨ, ਸੰਕਲਪ ਵੀ ਹੈ, ਸਮਰੱਥ ਵੀ ਹੈ ਅਤੇ ਇਸ ਲਈ, ਇਹ ਇੱਕ ਹੋਰ ਸ਼ੁਭ ਮੌਕਾ ਹੈ; ਸ਼ਕਤੀ ਦਾ ਅਸ਼ੀਰਵਾਦ ਸਾਡੇ ਨਾਲ ਹੈ।

 

ਸਤਿਕਾਰਯੋਗ ਸਪੀਕਰ ਜੀ,

ਭਾਰਤ ਅੱਜ ਵੀ ਉਮੀਦ ਦੀ ਕਿਰਨ ਬਣਿਆ ਹੋਇਆ ਹੈ, ਜੋ ਅੱਜ ਦੁਨੀਆ ਦੇ ਸਾਹਮਣੇ ਚੁਣੌਤੀਆਂ ਦੇ ਹੱਲ ਪੇਸ਼ ਕਰਦਾ ਹੈ ਅਤੇ ਅਸੀਂ ਉਹ ਹੱਲ ਪ੍ਰਦਾਨ ਕਰ ਰਹੇ ਹਾਂ। ਇਹ ਇੱਕ ਮਹੱਤਵਪੂਰਨ ਸੰਜੋਗ ਹੈ ਕਿ ਭਾਰਤ ਦੀ ਵਿਕਾਸ ਦਰ ਅੱਜ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਵੱਧ ਹੈ। ਉੱਚ ਵਿਕਾਸ ਅਤੇ ਘੱਟ ਮਹਿੰਗਾਈ ਦਾ ਇਹ ਸੁਮੇਲ ਇੱਕ ਵਿਲੱਖਣ ਸੁਮੇਲ ਹੈ, ਜੋ ਸਾਡੀ ਅਰਥਵਿਵਸਥਾ ਦੀ ਤਾਕਤ ਨੂੰ ਦਰਸਾਉਂਦਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਜਿਸ ਰਫ਼ਤਾਰ ਨਾਲ ਅਸੀਂ ਅੱਗੇ ਵਧ ਰਹੇ ਹਾਂ, ਜਦੋਂ ਦੇਸ਼ ਦੇ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਉਦੋਂ ਇਹ ਦੇਸ਼ ‘Fragile Five’  ਵਜੋਂ ਜਾਣਿਆ ਜਾਂਦਾ ਸੀ, ਜਦੋਂ ਸਾਨੂੰ ਮੌਕਾ ਮਿਲਿਆ ਤਦ ਦੇਸ਼ ਆਜ਼ਾਦ ਹੋਇਆ, ਉਦੋਂ ਅਸੀਂ ਦੁਨੀਆ ਦੀ 6ਵੀਂ ਨੰਬਰ ਦੀ ਅਰਥਵਿਵਸਥਾ ਸੀ ਪਰ ਇਨ੍ਹਾਂ ਲੋਕਾਂ ਨੇ ਅਜਿਹੀ ਸਥਿਤੀ ਪੈਦਾ ਕੀਤੀ ਕਿ ਇਹ 11ਵੇਂ ਸਥਾਨ ’ਤੇ ਪਹੁੰਚ ਗਈ, ਅੱਜ ਅਸੀਂ ਤੀਜੇ ਸਥਾਨ ’ਤੇ ਪਹੁੰਚਣ ਵੱਲ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਅੱਜ, ਕਿਸੇ ਵੀ ਖੇਤਰ ਨੂੰ ਦੇਖੋ, ਭਾਵੇਂ ਉਹ ਵਿਗਿਆਨ ਹੋਵੇ, ਪੁਲਾੜ ਹੋਵੇ, ਜਾਂ ਖੇਡਾਂ। ਹਰ ਖੇਤਰ ਵਿੱਚ ਭਾਰਤ ਇੱਕ ਭਰੋਸੇ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਕੋਵਿਡ ਤੋਂ ਬਾਅਦ ਦੁਨੀਆ ਵਿੱਚ ਜੋ ਹਾਲਾਤ ਪੈਦਾ ਹੋਏ ਅਤੇ ਨਵੀਂਆਂ ਚੀਜ਼ਾਂ ਜੁੜਦੀਆਂ ਰਹੀਆਂ, ਅੱਜ ਦੁਨੀਆ ਉਨ੍ਹਾਂ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹੈ, ਅਜਿਹੀ ਸਥਿਤੀ ਵਿੱਚ ਇਹ ਸਪਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਦੁਨੀਆ ਇੱਕ ਨਵੀਂ ਵਿਸ਼ਵ ਵਿਵਸਥਾ ਵੱਲ ਵਧ ਰਹੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਇੱਕ ਵਿਸ਼ਵ ਵਿਵਸਥਾ ਸਥਾਪਤ ਹੋਈ। ਹੁਣ, ਦੁਨੀਆ ਤੇਜ਼ੀ ਨਾਲ ਇੱਕ ਨਵੀਂ ਵਿਸ਼ਵ ਵਿਵਸਥਾ ਵੱਲ ਵਧ ਰਹੀ ਹੈ। ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਸਾਰੀਆਂ ਘਟਨਾਵਾਂ ਦਾ ਨਿਰਪੱਖ ਅਤੇ ਗੈਰ-ਰਾਜਨੀਤਿਕ ਤੌਰ ’ਤੇ ਵਿਸ਼ਲੇਸ਼ਣ ਕਰੀਏ, ਤਾਂ ਰੁਝਾਨ ਭਾਰਤ ਵੱਲ ਹੈ। ਇੱਕ ਵਿਸ਼ਵ ਮਿੱਤਰ ਦੇ ਰੂਪ ਵਿੱਚ, ਇੱਕ ਵਿਸ਼ਵ ਭਰਾ ਦੇ ਰੂਪ ਵਿੱਚ, ਭਾਰਤ ਬਹੁਤ ਸਾਰੇ ਦੇਸ਼ਾਂ ਦਾ ਇੱਕ ਭਰੋਸੇਮੰਦ ਸਾਥੀ ਬਣ ਗਿਆ ਹੈ। ਅਸੀਂ ਮੋਢੇ ਨਾਲ ਮੋਢਾ ਜੋੜ ਕੇ ਵਿਸ਼ਵ ਭਲਾਈ ਲਈ ਆਪਣੀ ਢੁਕਵੀਂ ਭੂਮਿਕਾ ਨਿਭਾ ਰਹੇ ਹਾਂ ਅਤੇ ਆਪਣੀਆਂ ਸਮਰੱਥਾਵਾਂ ਨਾਲ ਸਹਾਇਤਾ ਵੀ ਕਰ ਰਹੇ ਹਾਂ।

 

ਸਤਿਕਾਰਯੋਗ ਸਪੀਕਰ ਜੀ,

ਅੱਜ, ਪੂਰੀ ਦੁਨੀਆ ਗਲੋਬਲ ਸਾਊਥ ’ਤੇ ਚਰਚਾ ਕਰਦੀ ਹੈ, ਪਰ ਉਸ ਚਰਚਾ ਦੇ ਸਹਾਇਕ ਵਜੋਂ, ਭਾਰਤ ਗਲੋਬਲ ਪਲੇਟਫ਼ਾਰਮਾਂ ’ਤੇ ਗਲੋਬਲ ਸਾਊਥ ਲਈ ਇੱਕ ਮਜ਼ਬੂਤ ​​ਆਵਾਜ਼ ਬਣ ਗਿਆ ਹੈ। ਭਾਰਤ ਇਸ ਸਮੇਂ ਕਈ ਦੇਸ਼ਾਂ ਨਾਲ "ਫਿਊਚਰ ਰੈਡੀ ਟ੍ਰੇਡ ਡੀਲਸ" ਕਰ ਰਿਹਾ ਹੈ। ਹਾਲ ਹੀ ਵਿੱਚ, ਅਸੀਂ ਦੁਨੀਆ ਦੇ 9 ਮਹੱਤਵਪੂਰਨ ਵੱਡੇ ਦੇਸ਼ਾਂ ਨਾਲ ਵਪਾਰਕ ਸਮਝੌਤੇ ਕੀਤੇ ਹਨ ਅਤੇ ਉਨ੍ਹਾਂ ਵਿੱਚੋਂ, "ਮਦਰ ਆਫ਼ ਔਲ ਡੀਲਸ" 27 ਦੇਸ਼ਾਂ ਨਾਲ, ਯੂਰਪੀਅਨ ਯੂਨੀਅਨ ਨਾਲ ਹੈ। ਜਿਹੜੇ ਥੱਕ ਗਏ ਅਤੇ ਚਲੇ ਗਏ, ਪਰ ਇੱਕ ਦਿਨ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ ਕਿ ਦੇਸ਼ ਦੀ ਅਜਿਹੀ ਹਾਲਤ ਕਿਵੇਂ ਬਣਾ ਕੇ ਰੱਖੀ ਸੀ ਕਿ ਦੁਨੀਆ ਦਾ ਕੋਈ ਵੀ ਦੇਸ਼ ਸਾਡੇ ਨਾਲ ਡੀਲ ਕਰਨ ਲਈ ਅੱਗੇ ਨਹੀਂ ਆਉਂਦਾ ਸੀ। ਤੁਸੀਂ ਕੋਸ਼ਿਸ਼ ਕੀਤੀ ਹੋਵੇਗੀ, ਪਿੱਛੇ-ਪਿੱਛੇ ਚੱਕ ਲਗਾਏ ਹੋਣਗੇ, ਪਰ ਕਿਸੇ ਨੇ ਤੁਹਾਡੇ ਵੱਲ ਦੇਖਿਆ ਵੀ ਨਹੀਂ ਹੋਵੇਗਾ। ਕੀ ਅਜਿਹੀ ਸਥਿਤੀ ਪੈਦਾ ਹੋਈ? ਦੁਨੀਆ ਭਰ ਦੇ ਦੇਸ਼ ਐਵੇਂ ਹੀ ਭਾਰਤ ਨਾਲ ਡੀਲ ਨਹੀਂ ਕਰ ਰਹੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਇਸ ਪਿੱਛੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵਿਕਸਿਤ ਦੇਸ਼, ਇੱਕ ਵਿਕਾਸਸ਼ੀਲ ਦੇਸ਼ ਨਾਲ ਡੀਲ ਕਰਦਾ ਹੈ ਨਾ, ਉਹ ਆਪਣੇ ਆਪ ਵਿੱਚ ਆਰਥਿਕ ਦੁਨੀਆ ਲਈ ਇੱਕ ਵੱਡਾ ਸੰਦੇਸ਼ ਹੈ ਅਤੇ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਮੈਨੂੰ ਗੁਜਰਾਤ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਤਾਂ ਮੈਂ ਇੱਕ ਵਾਈਬ੍ਰੈਂਟ ਗੁਜਰਾਤ ਸੰਮੇਲਨ ਦਾ ਆਯੋਜਨ ਕਰਦਾ ਸੀ ਅਤੇ ਇਹ ਮੇਰੇ ਲਈ ਮਾਣ ਦੀ ਗੱਲ ਸੀ ਕਿ ਇੱਕ ਰਾਜ, ਭਾਰਤ ਦਾ ਇੱਕ ਰਾਜ, ਮੇਰੇ ਇਸ ਵਾਈਬ੍ਰੈਂਟ ਸੰਮੇਲਨ ਲਈ ਭਾਈਵਾਲ ਦੇਸ਼ ਇੱਕ ਵਿਕਸਿਤ ਦੇਸ਼ ਜਪਾਨ ਹੋਇਆ ਕਰਦਾ ਸੀ। ਇੱਕ ਰਾਜ ਨੇ ਇਸ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਅੱਜ ਮੇਰਾ ਦੇਸ਼ ਇਸ ਸਮਰੱਥਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਹ ਸਿਰਫ਼ ਓਦੋਂ ਹੁੰਦਾ ਹੈ ਜਦੋਂ ਤੁਹਾਡੇ ਕੋਲ ਆਰਥਿਕ ਤਾਕਤ ਹੁੰਦੀ ਹੈ, ਤੁਹਾਡੇ ਨਾਗਰਿਕਾਂ ਦੇ ਅੰਦਰ ਇੱਕ ਜੀਵਿਤ ਊਰਜਾ ਹੁੰਦੀ ਹੈ ਅਤੇ ਖ਼ਾਸ ਤੌਰ ’ਤੇ ਇੱਕ ਮਜ਼ਬੂਤ ​​ਨਿਰਮਾਣ ਵਾਤਾਵਰਨ ਪ੍ਰਣਾਲੀ ਹੁੰਦੀ ਹੈ ਤਾਂ ਦੁਨੀਆ ਤੁਹਾਡੇ ਨਾਲ ਡੀਲ ਕਰਨ ਲਈ ਅੱਗੇ ਆਉਂਦੀ ਹੈ। ਵੋਟ ਬੈਂਕ ਦੀ ਰਾਜਨੀਤੀ ਵਿੱਚ ਡੁੱਬੇ ਲੋਕਾਂ ਨੇ ਕਦੇ ਵੀ ਦੇਸ਼ ਦੇ ਇਨ੍ਹਾਂ ਕਈ ਪਹਿਲੂਆਂ ਨੂੰ ਮਜ਼ਬੂਤ ​​ਕਰਨ ਨੂੰ ਤਰਜੀਹ ਨਹੀਂ ਦਿੱਤੀ ਅਤੇ ਇਹ ਉਸ ਦੇ ਨਤੀਜਾ ਹੈ ਅਤੇ ਕਾਂਗਰਸ ਪਾਰਟੀ ਲਈ, ਮੈਂ ਸਪਸ਼ਟ ਹੋਣਾ ਚਾਹੁੰਦਾ ਹਾਂ। ਜੇਕਰ ਤੁਹਾਨੂੰ ਮੇਰੇ ਸ਼ਬਦਾਂ ’ਤੇ ਭਰੋਸਾ ਨਹੀਂ ਹੈ, ਤਾਂ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁਝ ਵੀ ਨਾ ਕਰੋ। ਲਾਲ ਕਿਲ੍ਹੇ ਤੋਂ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਦੇ ਭਾਸ਼ਣਾਂ ਦਾ ਵਿਸ਼ਲੇਸ਼ਣ ਕਰੋ। ਤੁਸੀਂ ਸਪਸ਼ਟ ਤੌਰ ’ਤੇ ਦੇਖੋਗੇ ਕਿ ਉਨ੍ਹਾਂ ਕੋਲ ਕੋਈ ਸੋਚ ਨਹੀਂ ਸੀ, ਕੋਈ ਦ੍ਰਿਸ਼ਟੀ ਨਹੀਂ ਸੀ ਅਤੇ ਕੋਈ ਇੱਛਾ ਸ਼ਕਤੀ ਨਹੀਂ ਸੀ। ਨਤੀਜੇ ਵਜੋਂ, ਦੇਸ਼ ਨੂੰ ਬਹੁਤ ਕੁਝ ਝੱਲਣਾ ਪਿਆ।

 

ਸਤਿਕਾਰਯੋਗ ਸਪੀਕਰ ਜੀ,

ਮੈਂ ਕੋਟਿ-ਕੋਟਿ ਦੇਸ਼ ਵਾਸੀਆਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਸਾਡੀ ਊਰਜਾ ਦਾ ਇੱਕ ਮਹੱਤਵਪੂਰਨ ਹਿੱਸਾ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਸੁਧਾਰਨ ਲਈ ਸਮਰਪਿਤ ਕੀਤਾ ਜਾ ਰਿਹਾ ਹੈ। ਮੇਰੀ ਊਰਜਾ ਉਨ੍ਹਾਂ ਦੇ ਸਮੇਂ ਦੀ ਉਸ ਤਸਵੀਰ ਨੂੰ ਮਿਟਾਉਣ ਲਈ ਲੱਗਦੀ ਹੈ ਜੋ ਦੁਨੀਆ ਦੇ ਮਨ ਵਿੱਚ ਹੈ। ਅਜਿਹਾ ਬਰਬਾਦ ਕਰਕੇ ਰੱਖਿਆ ਹੋਇਆ ਸੀ ਅਤੇ ਇਸ ਕੰਮ ਦੇ ਲਈ ਅਸੀਂ ਭਵਿੱਖ ਲਈ ਤਿਆਰ ਨੀਤੀਆਂ ’ਤੇ ਜ਼ੋਰ ਦਿੱਤਾ ਹੈ। ਅੱਜ, ਤੁਸੀਂ ਦੇਖਿਆ ਹੋਵੇਗਾ ਦੇਸ਼ ਨੀਤੀ ’ਤੇ ਚੱਲ ਰਿਹਾ ਹੈ, ਨੀਤੀਆਂ ਦੇ ਅਧਾਰ ’ਤੇ ਚੱਲ ਰਿਹਾ ਹੈ। ਅਸੀਂ ਐਡਹਾਸਿਜ਼ਮ (adhocisim) ਨੂੰ ਛੱਡ ਦਿੱਤਾ ਹੈ ਅਤੇ ਇਸ ਨੇ ਦੁਨੀਆ ਦਾ ਵਿਸ਼ਵਾਸ ਪ੍ਰਾਪਤ ਕੀਤਾ ਹੈ। ਅਸੀਂ ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ ਦੇ ਮੰਤਰ ਨਾਲ ਅੱਗੇ ਵਧੇ ਅਤੇ ਅੱਜ ਸਥਿਤੀ ਅਜਿਹੀ ਹੈ ਕਿ ਦੇਸ਼ ਰਿਫੌਰਮ ਐਕਸਪ੍ਰੈੱਸ ’ਤੇ ਚੜ੍ਹ ਗਿਆ ਹੈ। ਅਸੀਂ ਢਾਂਚਾਗਤ ਸੁਧਾਰ, ਪ੍ਰਕਿਰਿਆ ਨਾਲ ਸਬੰਧਿਤ ਸੁਧਾਰ ਅਤੇ ਨੀਤੀ ਸੁਧਾਰ ਲਾਗੂ ਕੀਤੇ ਹਨ। ਅਸੀਂ ਆਪਣੇ ਨਿਰਮਾਣ ਖੇਤਰ ਅਤੇ ਆਪਣੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਲਈ ਯਤਨ ਕੀਤੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਵਿੱਚ ਹਰ ਚੀਜ਼ ਦਾ ਵੈਲਿਊ ਐਡੀਸ਼ਨ ਹੋਵੇ। ਅੱਜ, ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਭਾਰਤ ਦੁਨੀਆ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜਦੋਂ ਮੈਂ ਵਿਸ਼ਵ ਸੀਈਓ ਫੋਰਮ ਸੰਮੇਲਨ ਨੂੰ ਵੇਖਦਾ ਹਾਂ, ਅੱਜ ਦੁਨੀਆ ਸਾਡੇ ਉੱਦਮੀਆਂ ਨੂੰ ਬਰਾਬਰੀ ਵਜੋਂ ਦੇਖਦੀ ਹੈ ਅਤੇ ਜਦੋਂ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਹਾਲ ਹੀ ਵਿੱਚ ਦੁਨੀਆ ਦੀ ਯਾਤਰਾ ਕੀਤੀ, ਤਾਂ ਉਨ੍ਹਾਂ ਨੇ ਵੀ ਇਸ ਭਾਵਨਾ ਦਾ ਅਨੁਭਵ ਕੀਤਾ। ਸਾਰੀਆਂ ਪਾਰਟੀਆਂ ਦੇ ਮਾਣਯੋਗ ਸੰਸਦ ਮੈਂਬਰ ਆਏ ਅਤੇ ਮੇਰੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਮਾਣ ਨਾਲ ਕਿਹਾ, "ਹਾਂ, ਸਾਡੇ ਨਾਲ ਬਰਾਬਰੀ ਨਾਲ ਗੱਲ ਹੋ ਰਹੀ ਹੈ।" ਇਹ ਸਾਡੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

 

ਸਤਿਕਾਰਯੋਗ ਸਪੀਕਰ ਜੀ,

ਇੱਕ ਵੱਡਾ ਐੱਮਐੱਸਐੱਮਈ ਨੈੱਟਵਰਕ ਜਿੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ, ਓਨਾ ਹੀ ਇਹ ਅਰਥ-ਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਅਸੀਂ ਇਸ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਕਈ ਸੁਧਾਰ ਲਾਗੂ ਕੀਤੇ ਹਨ। ਅੱਜ, ਸਾਡੇ ਐੱਮਐੱਸਐੱਮਈ ਨੈੱਟਵਰਕ ਵਿੱਚ ਦੁਨੀਆ ਦਾ ਵਿਸ਼ਵਾਸ ਵਧ ਰਿਹਾ ਹੈ। ਅਸੀਂ ਭਾਵੇਂ ਵੱਡੇ ਹਵਾਈ ਜਹਾਜ਼ ਨਾ ਬਣਾ ਸਕੀਏ, ਪਰ ਬਹੁਤ ਸਾਰੇ ਹਵਾਈ ਜਹਾਜ਼ ਹਨ, ਜਿਨ੍ਹਾਂ ਦੇ ਬਹੁਤ ਸਾਰੇ ਹਿੱਸੇ ਮੇਰੇ ਦੇਸ਼ ਦੇ ਸਭ ਤੋਂ ਛੋਟੇ ਐੱਮਐੱਸਐੱਮਈ ਵੱਲੋਂ ਬਣਾਏ ਜਾਂਦੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਦੇਸ਼ ਵਿੱਚ ਇਨ੍ਹਾਂ ਯਤਨਾਂ ਦੇ ਨਤੀਜੇ ਸਾਰਿਆਂ ਦੇ ਸਾਹਮਣੇ ਹਨ। ਵੱਡੇ-ਵੱਡੇ ਦੇਸ਼ ਭਾਰਤ ਨਾਲ ਵਪਾਰਕ ਸਬੰਧ ਸਥਾਪਤ ਕਰਨ ਲਈ ਇੱਛੁਕ ਹਨ। ਭਾਵੇਂ ਉਹ ਯੂਰਪੀਅਨ ਯੂਨੀਅਨ ਦਾ ਵਪਾਰਕ ਸਮਝੌਤਾ ਹੋਵੇ ਜਾਂ ਹਾਲ ਹੀ ਵਿੱਚ ਅਮਰੀਕਾ ਨਾਲ ਹੋਈ ਟ੍ਰੇਡ ਡੀਲ ਹੋਵੇ ਅਤੇ ਕੱਲ੍ਹ ਸਾਡੇ ਪੀਯੂਸ਼ ਜੀ ਨੇ ਸਦਨ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਪੂਰੀ ਦੁਨੀਆ ਇਸ ਵਪਾਰਕ ਸਮਝੌਤੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰ ਰਹੀ ਹੈ। ਜਦੋਂ ਯੂਰਪੀ ਯੂਨੀਅਨ ਨਾਲ ਵਪਾਰਕ ਸਮਝੌਤਾ ਹੋਇਆ, ਤਾਂ ਦੁਨੀਆ ਨੂੰ ਵਿਸ਼ਵਾਸ ਹੋਇਆ ਕਿ ਵਿਸ਼ਵ ਪੱਧਰ ’ਤੇ ਸਥਿਰਤਾ ਦੀ ਸੰਭਾਵਨਾ ਵਧੇਗੀ। ਅਮਰੀਕਾ ਨਾਲ ਵਪਾਰਕ ਸਮਝੌਤੇ ਤੋਂ ਬਾਅਦ, ਦੁਨੀਆ ਹੋਰ ਵੀ ਵਿਸ਼ਵਾਸੀ ਹੋ ਗਈ ਕਿ ਜੋ ਸਥਿਰਤਾ ਮਹਿਸੂਸ ਕੀਤੀ ਜਾ ਰਹੀ ਸੀ, ਹੁਣ ਉਸ ਵਿੱਚ ਗਤੀ ਦੀ ਭਾਵਨਾ ਵੀ ਹੈ ਅਤੇ ਇਹ ਦੁਨੀਆ ਲਈ ਇੱਕ ਸ਼ੁਭ ਸੰਕੇਤ ਹੈ।

 

ਸਤਿਕਾਰਯੋਗ ਸਪੀਕਰ ਜੀ,

ਇਸ ਦਾ ਸਭ ਤੋਂ ਵੱਡਾ ਲਾਭ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਹੋਵੇਗਾ। ਜਦੋਂ ਮੈਂ "ਨੌਜਵਾਨ" ਕਹਿੰਦਾ ਹਾਂ, ਤਾਂ ਇਸ ਵਿੱਚ ਮੱਧ-ਵਰਗੀ ਨੌਜਵਾਨ, ਸ਼ਹਿਰੀ ਨੌਜਵਾਨ ਅਤੇ ਗ੍ਰਾਮੀਣ ਨੌਜਵਾਨ ਸ਼ਾਮਲ ਹੁੰਦੇ ਹਨ। ਪੁੱਤਰ ਵੀ ਹਨ, ਧੀਆਂ ਵੀ ਹਨ ਅਤੇ ਇਸ ਲਈ, ਉਨ੍ਹਾਂ ਨੂੰ ਖੰਡਿਤ ਤਰੀਕਿਆਂ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਸਾਨੂੰ ਆਪਣੇ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਪੂਰਾ ਵਿਸ਼ਵ ਬਾਜ਼ਾਰ ਹੁਣ ਉਨ੍ਹਾਂ ਲਈ ਖੁੱਲ੍ਹ ਗਿਆ ਹੈ। ਹੁਣ, ਮੌਕੇ ਬਹੁਤ ਹਨ ਅਤੇ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ, "ਆਓ ਦੋਸਤੋ! ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ। ਹਿੰਮਤ ਰੱਖੋ! ਅੱਗੇ ਵਧੋ! ਦੇਸ਼ ਤੁਹਾਡੇ ਨਾਲ ਖੜ੍ਹਾ ਹੈ ਅਤੇ ਦੁਨੀਆ ਤੁਹਾਡਾ ਸਵਾਗਤ ਕਰਨ ਦੀ ਉਡੀਕ ਕਰ ਰਹੀ ਹੈ।"

 

ਸਤਿਕਾਰਯੋਗ ਸਪੀਕਰ ਜੀ,

ਜਿਵੇਂ-ਜਿਵੇਂ ਸਾਡੇ ਨੌਜਵਾਨ ਪੇਸ਼ੇਵਰਾਂ ਦੀ ਵਿਸ਼ਵ-ਵਿਆਪੀ ਮੰਗ ਵਧ ਰਹੀ ਹੈ, ਉਸੇ ਤਰ੍ਹਾਂ ਦੇਖਭਾਲ ਕਰਨ ਵਾਲਿਆਂ ਦੀ ਮੰਗ ਵੀ ਵਧ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦੀ ਜ਼ਰੂਰਤ ਹੈ। ਕੁਝ ਤਾਂ ਯੋਗ ਪ੍ਰਤਿਭਾ ਨੂੰ ਭਰਤੀ ਕਰਨ ਅਤੇ ਲੱਭਣ ਲਈ ਇੱਥੇ ਵਿਸ਼ੇਸ਼ ਦਫ਼ਤਰ ਵੀ ਸਥਾਪਤ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਭਾਰਤੀ ਪੇਸ਼ੇਵਰਾਂ ਲਈ ਵਿਸ਼ਵ ਪੱਧਰ ’ਤੇ ਵੱਡੇ ਮੌਕੇ ਵੀ ਉੱਭਰ ਰਹੇ ਹਨ।

 

ਸਤਿਕਾਰਯੋਗ ਸਪੀਕਰ ਜੀ,

ਸੰਸਦ ਦਾ ਇਹ ਉੱਚ ਸਦਨ, ਇੱਕ ਤਰ੍ਹਾਂ ਨਾਲ ਰਾਜਾਂ ਦੀ ਨੁਮਾਇੰਦਗੀ ਕਰਦਾ ਹੈ। ਹੁਣ ਬਹਿਸ ਦੀਆਂ ਬਾਰੀਕੀਆਂ ਨੂੰ ਦੇਖਣ ਤੋਂ ਬਾਅਦ, ਮੇਰਾ ਮਨ ਇਹ ਮਹਿਸੂਸ ਕਰਦਾ ਹੈ ਕਿ ਪੱਧਰ ਥੋੜ੍ਹਾ ਉੱਚਾ ਹੋਣਾ ਚਾਹੀਦਾ ਸੀ ਅਤੇ ਉੱਥੇ ਤੋਂ ਤਾਂ ਜ਼ਿਆਦਾ ਹੋਣਾ ਚਾਹੀਦਾ ਹੈ, ਉਹ ਕਿੰਨੇ ਸਾਲਾਂ ਤੱਕ ਸਰਕਾਰਾਂ ਵਿੱਚ ਰਹੇ ਹਨ। ਉੱਥੇ ਤੋਂ ਜ਼ਰਾ ਚਰਚਾ ਦਾ ਪੱਧਰ ਥੋੜ੍ਹਾ ਉੱਚਾ ਹੋਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਉਹ ਮੌਕਾ ਵੀ ਗੁਆ ਦਿੱਤਾ। ਦੇਸ਼ ਉਨ੍ਹਾਂ ’ਤੇ ਕਿਵੇਂ ਭਰੋਸਾ ਕਰ ਸਕਦਾ ਹੈ?

 

ਸਤਿਕਾਰਯੋਗ ਸਪੀਕਰ ਜੀ,

ਮੈਂ ਕੱਲ੍ਹ ਇੱਕ ਮਾਣਯੋਗ ਮੈਂਬਰ ਦੀ ਗੱਲ ਸੁਣ ਰਿਹਾ ਸੀ। ਉਹ ਆਪਣੇ ਆਪ ਨੂੰ ਰਾਜਾ ਕਹਿਣ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਨ, ਪਰ ਉਹ ਆਰਥਿਕ ਅਸਮਾਨਤਾ ਬਾਰੇ ਚਰਚਾ ਕਰ ਰਹੇ ਸਨ। ਮੈਨੂੰ ਦੱਸੋ! ਜਦੋਂ ਕੋਈ ਆਪਣੇ ਆਪ ਨੂੰ ਰਾਜਾ ਸਮਝਦਾ ਹੈ ਅਤੇ ਉਹ ਆਰਥਿਕ ਅਸਮਾਨਤਾ ਬਾਰੇ ਗੱਲ ਕਰਦਾ ਹੈ, ਤਦ ਲਗਦਾ ਹੈ ਕਿ ਕੀ ਇਹੀ ਦਿਨ ਦੇਖਣੇ ਬਾਕੀ ਰਹਿ ਗਏ ਸੀ?

 

ਸਤਿਕਾਰਯੋਗ ਸਪੀਕਰ ਜੀ,

ਸਾਡੇ ਟੀਐੱਮਸੀ ਸਾਥੀਆਂ ਨੇ ਬਹੁਤ ਕੁਝ ਕਿਹਾ ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰੋ। ਬੇਰਹਿਮ ਸਰਕਾਰ, ਪਤਨ ਦੇ ਜਿੰਨੇ ਵੀ ਮਾਪਦੰਡਾਂ ਹਨ, ਉਨ੍ਹਾਂ ਵਿੱਚ ਸਾਰੇ ਮਾਪਦੰਡਾਂ ਵਿੱਚ ਨਵੇਂ-ਨਵੇਂ ਰਿਕਾਰਡ ਕਾਇਮ ਕਰ ਰਹੀ ਹੈ ਅਤੇ ਇੱਥੇ ਪ੍ਰਚਾਰ ਕਰ ਰਹੇ ਹਨ। ਕੀ ਹੱਲ ਕਰਕੇ ਰੱਖਿਆ ਹੋਇਆ ਹੈ? ਅਜਿਹੀ ਬੇਰਹਿਮ ਸਰਕਾਰ ਕਾਰਨ ਉੱਥੋਂ ਦੇ ਲੋਕਾਂ ਦਾ ਭਵਿੱਖ ਹਨੇਰੇ ਵਿੱਚ ਡੁੱਬ ਰਿਹਾ ਹੈ, ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕੋਲ ਸੱਤਾ ਦੇ ਸੁੱਖਾਂ ਤੋਂ ਇਲਾਵਾ ਹੋਰ ਕੋਈ ਇੱਛਾ ਨਹੀਂ ਹੈ ਅਤੇ ਫਿਰ ਵੀ ਉਹ ਇੱਥੇ ਪ੍ਰਚਾਰ ਕਰਦੇ ਹਨ। ਘੁਸਪੈਠ ਦੁਨੀਆ ਦੇ ਸਭ ਤੋਂ ਖ਼ੁਸ਼ਹਾਲ ਦੇਸ਼ ਵੀ ਆਪਣੇ ਦੇਸ਼ਾਂ ਤੋਂ ਗੈਰ-ਕਾਨੂੰਨੀ ਨਾਗਰਿਕਾਂ ਨੂੰ ਬਾਹਰ ਕੱਢ ਰਹੇ ਹਨ। ਸਾਡੇ ਦੇਸ਼ ਵਿੱਚ, ਘੁਸਪੈਠੀਆਂ ਨੂੰ ਬਚਾਉਣ ਲਈ ਅਦਾਲਤਾਂ ’ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ।


 

ਮੇਰੇ ਦੇਸ਼ ਦੇ ਨੌਜਵਾਨ ਉਨ੍ਹਾਂ ਨੂੰ ਕਿਵੇਂ ਮਾਫ਼ ਕਰ ਸਕਦੇ ਹਨ ਜੋ ਆਪਣੀ ਸ਼ਕਤੀ ਦੀ ਵਰਤੋਂ ਘੁਸਪੈਠੀਆਂ ਦੀ ਵਕਾਲਤ ਕਰਨ ਲਈ ਕਰ ਰਹੇ ਹਨ? ਇਹ ਘੁਸਪੈਠੀਏ ਮੇਰੇ ਦੇਸ਼ ਦੇ ਨੌਜਵਾਨਾਂ ਦੇ ਹੱਕ ਖੋਹ ਰਹੇ ਹਨ, ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ, ਆਦਿਵਾਸੀ ਲੋਕਾਂ ਦੀਆਂ ਜ਼ਮੀਨਾਂ ਖੋਹ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰਾਂ ਅਤੇ ਧੀਆਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਰਹੇ ਹਨ, ਉਨ੍ਹਾਂ ਦੀਆਂ ਮਹਿਲਾਵਾਂ ’ਤੇ ਅੱਤਿਆਚਾਰ ਹੁੰਦੇ ਰਹੇ। ਉਨ੍ਹਾਂ ਦਾ ਰਾਜਨੀਤੀ ਤੋਂ ਇਲਾਵਾ ਸੱਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਫਿਰ ਵੀ ਉਹ ਇੱਥੇ ਆਉਂਦੇ ਹਨ ਅਤੇ ਇਨ੍ਹਾਂ ਸਾਰੇ ਚਿੰਤਾਜਨਕ ਮੁੱਦਿਆਂ ਤੋਂ ਅੱਖਾਂ ਬੰਦ ਕਰਕੇ ਬੈਠੇ ਉਹ ਲੋਕ ਸਾਨੂੰ ਪ੍ਰਚਾਰ ਕਰਦੇ ਹਨ। ਸਾਡੇ ਇੱਕ ਸਤਿਕਾਰਯੋਗ ਮੈਂਬਰ ਬਹੁਤ ਕੁਝ ਕਹਿ ਰਹੇ ਸਨ, ਜਿਨ੍ਹਾਂ ਦੀ ਪੂਰੀ ਸਰਕਾਰ ਸ਼ਰਾਬ ਵਿੱਚ ਡੁੱਬੀ ਹੋਈ ਹੈ, ਜਿਨ੍ਹਾਂ ਦੇ ਕੱਚ ਦੇ ਮਹਿਲ ਘਰ-ਘਰ ਵਿੱਚ ਨਫ਼ਰਤ ਦਾ ਸਰੋਤ ਬਣ ਗਏ ਹਨ। ਹੁਣ ਸ਼ਾਇਦ ਉਨ੍ਹਾਂ ਨੂੰ ਬਲੈਕ ਸ਼ਬਦ ਬਹੁਤ ਜ਼ਿਆਦਾ ਪਸੰਦ ਹੈ, ਹਰ ਕਿਸੇ ਦਾ ਆਪਣਾ-ਆਪਣਾ ਇੱਕ ਅਤੀਤ ਹੁੰਦਾ ਹੈ। ਪਤਾ ਨਹੀਂ ਬਲੈਕ ਦੇ ਨਾਲ ਉਨ੍ਹਾਂ ਦਾ ਕੀ ਪੁਰਾਣਾ ਰਿਸ਼ਤਾ ਹੈ।

 

ਸਤਿਕਾਰਯੋਗ ਸਪੀਕਰ ਜੀ,

ਅੱਜ ਮੈਂ ਅਜਿਹੇ ਸਾਰੇ ਦੋਸਤਾਂ ਨੂੰ ਜ਼ਰੂਰ ਕਹਾਂਗਾ, ਤੁਸੀਂ ਦੁਨੀਆ ਨੂੰ ਕਿੰਨਾ ਧੋਖਾ ਦਿਓਗੇ ਜਦੋਂ ਤੁਸੀਂ ਸ਼ੀਸ਼ਾ ਦੇਖ ਲਿਆ ਤਾਂ ਆਪਣਾ ਸੱਚ ਕਿੱਥੇ ਲੁਕਾਉਗੇ? ਭਾਵੇਂ ਉਹ ਕਾਂਗਰਸ ਹੋਵੇ, ਟੀਐੱਮਸੀ ਹੋਵੇ, ਡੀਐੱਮਕੇ ਹੋਵੇ ਜਾਂ ਲੇਫਟ ਹੋਵੇ, ਇਹ ਦਹਾਕਿਆਂ ਤੋਂ ਕੇਂਦਰ ਵਿੱਚ ਸੱਤਾ ਵਿੱਚ ਹਨ, ਸੱਤਾ ਦੇ ਭਾਈਵਾਲ ਰਹੇ ਹਨ। ਉਨ੍ਹਾਂ ਨੂੰ ਰਾਜਾਂ ਵਿੱਚ ਸਰਕਾਰਾਂ ਚਲਾਉਣ ਦਾ ਮੌਕਾ ਵੀ ਮਿਲਿਆ ਹੈ, ਪਰ ਉਨ੍ਹਾਂ ਦੀ ਪਛਾਣ ਕੀ ਬਣੀ? ਅੱਜ ਜਦੋਂ ਸਮਝੌਤਿਆਂ ਬਾਰੇ ਚਰਚਾ ਹੁੰਦੀ ਹੈ, ਤਾਂ ਉਹ ਮਾਣ ਨਾਲ ਕਹਿੰਦੇ ਹਨ, ਜਦੋਂ ਸਮਝੌਤਿਆਂ ਬਾਰੇ ਚਰਚਾ ਹੁੰਦੀ ਹੈ, ਤਾਂ ਬੋਫੋਰਸ ਸਮਝੌਤੇ ਨੂੰ ਯਾਦ ਕੀਤਾ ਜਾਂਦਾ ਹੈ, ਇਹ ਸਮਝੌਤੇ ਹੁੰਦੇ ਸਨ। ਉਨ੍ਹਾਂ ਨੇ ਸਿਰਫ਼ ਆਪਣੀਆਂ ਜੇਬਾਂ ਭਰਨ ਲਈ ਕੰਮ ਕੀਤਾ। ਨਾਗਰਿਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਉਨ੍ਹਾਂ ਦੀ ਤਰਜੀਹ ਨਹੀਂ ਸੀ।

 

ਸਤਿਕਾਰਯੋਗ ਸਪੀਕਰ ਜੀ,

ਮੈਂ ਇਸ ਨੁਕਤੇ ਨੂੰ ਕੁਝ ਉਦਾਹਰਣਾਂ ਨਾਲ ਸਮਝਾਉਣਾ ਚਾਹੁੰਦਾ ਹਾਂ, ਕਿਉਂਕਿ ਇੱਥੇ ਚਰਚਾ ਵਿੱਚ ਇਹ ਸਾਰੇ ਵਿਸ਼ੇ ਆਏ ਹਨ ਅਤੇ ਇਸ ਲਈ ਮੈਨੂੰ ਇਹ ਕਹਿਣਾ ਬਹੁਤ ਮਹੱਤਵਪੂਰਨ ਲੱਗਦਾ ਹੈ। ਮੈਂ ਤੁਹਾਨੂੰ ਬੈਂਕਿੰਗ ਸੈਕਟਰ ਤੋਂ ਇੱਕ ਉਦਾਹਰਣ ਦਿੰਦਾ ਹਾਂ, ਜੋ ਕਿ ਅਸਲ ਵਿੱਚ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। 2014 ਤੋਂ ਪਹਿਲਾਂ, ਇਹ ਫ਼ੋਨ ਬੈਂਕਿੰਗ ਦਾ ਯੁੱਗ ਸੀ। ਨੇਤਾ ਕਾਲ ਕਰਦੇ ਸਨ ਅਤੇ ਇਸ ਦੇ ਅਧਾਰ ’ਤੇ ਕਰੋੜਾਂ ਰੁਪਏ ਵੰਡੇ ਜਾਂਦੇ ਸਨ, ਜਦੋਂ ਕਿ ਗ਼ਰੀਬਾਂ ਦਾ ਤਾਂ ਬੈਂਕਾਂ ਵਿੱਚ ਅਪਮਾਨ ਹੁੰਦਾ ਸੀ ਅਤੇ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਦੇਸ਼ ਦੀ 50% ਤੋਂ ਵੱਧ ਆਬਾਦੀ ਨੇ ਕਦੇ ਬੈਂਕ ਵਿੱਚ ਪੈਰ ਵੀ ਨਹੀਂ ਰੱਖਿਆ ਸੀ। ਕਾਂਗਰਸ ਨੇਤਾਵਾਂ ਦੇ ਕਾਲਾਂ ਦੇ ਅਧਾਰ ’ਤੇ ਲੋਕਾਂ ਨੂੰ ਅਰਬਾਂ ਰੁਪਏ ਵੰਡੇ ਜਾਂਦੇ ਸਨ ਅਤੇ ਜੋ ਲੋਕ ਉਨ੍ਹਾਂ ਨੂੰ ਲੈਂਦੇ ਸਨ ਉਹ ਪੈਸੇ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਸਨ ਅਤੇ ਜੇਬ ਵਿੱਚ ਪਾ ਲੈਂਦੇ ਸਨ। ਇਹ ਖੇਡ ਚਲਦਾ ਰਿਹਾ।

 

ਕਾਂਗਰਸ ਅਤੇ ਯੂਪੀਏ ਦੇ ਸ਼ਾਸਨ ਦੌਰਾਨ ਅਤੇ ਅੱਜ ਭਾਰਤੀ ਗੱਠਜੋੜ ਦੇ ਰਾਜਾਂ ਵਿੱਚ ਬੈਂਕਿੰਗ ਪ੍ਰਣਾਲੀ ਢਹਿਣ ਦੇ ਕੰਢੇ ’ਤੇ ਸੀ। ਮੈਂ ਨਵੀਂ-ਨਵੀਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ, ਮੈਂ ਇੱਕ ਦੇਸ਼ ਦੇ ਮੁਖੀ ਨੂੰ ਮਿਲਿਆ ਅਤੇ ਬੇਝਿਜਕ ਗੱਲ ਕਰ ਰਿਹਾ ਸੀ। ਮੈਂ ਕਿਹਾ ਕਿ ਸਾਨੂੰ ਬੈਂਕਿੰਗ ਦੇ ਮਾਮਲੇ ਵਿੱਚ ਅੱਗੇ ਵਧਣਾ ਚਾਹੀਦਾ ਹੈ, ਉਨ੍ਹਾਂ ਨੇ ਕਿਹਾ ਸਾਹਿਬ, ਤੁਸੀਂ ਅਜੇ ਨਵੇਂ ਹੋ, ਪਹਿਲਾਂ ਆਪਣੇ ਬੈਂਕਾਂ ਦੇ ਸਿਸਟਮ ਦਾ ਅਧਿਐਨ ਕਰੋ। ਅਸੀਂ ਕਿਵੇਂ ਹਿੰਮਤ ਕਰ ਸਕਦੇ ਹਾਂ? ਇੱਕ ਦੇਸ਼ ਦੇ ਨੇਤਾ ਕੋਲ ਇਹ ਜਾਣਕਾਰੀ ਸੀ, ਉਨ੍ਹਾਂ ਨੇ ਮੈਨੂੰ ਦੱਸਿਆ। ਇੱਥੇ ਇਨ੍ਹਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਹੈ, ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਜਿਸ ਤਰ੍ਹਾਂ ਬੈਂਕਿੰਗ ਦਾ ਸਿਸਟਮ ਬਣਾਇਆ ਹੈ, ਐੱਨਪੀਏ ਦੇ ਪਹਾੜ ਖੜੇ ਹੋ ਗਏ ਸਨ। ਤੁਸੀਂ ਜਿੱਥੇ ਵੀ ਦੇਖੋ, ਚਰਚਾ ਇਹ ਸੀ ਕਿ ਐੱਨਪੀਏ ਦਾ ਕੀ ਹੋਵੇਗਾ? ਅਸੀਂ ਕਿਵੇਂ ਬਚਾਂਗੇ?

 

ਸਤਿਕਾਰਯੋਗ ਸਪੀਕਰ ਜੀ,

ਚੁਣੌਤੀ ਵੱਡੀ ਸੀ, ਪਰ ਅਸੀਂ ਸਮਝਦਾਰੀ ਨਾਲ ਕੰਮ ਕੀਤਾ। ਅਸੀਂ ਬੈਂਕਿੰਗ ਪ੍ਰਣਾਲੀ ਦੇ ਸਾਰੇ ਹਿੱਸੇਦਾਰਾਂ ਨੂੰ ਵਿਸ਼ਵਾਸ ਵਿੱਚ ਲਿਆ। ਰਿਫੌਰਮ ਦੀ ਜ਼ਰੂਰਤ ਸੀ ਅਤੇ ਅਸੀਂ ਉਨ੍ਹਾਂ ਨੂੰ ਹਿੰਮਤ ਨਾਲ ਲਾਗੂ ਕੀਤਾ। ਅਸੀਂ ਇੱਕ ਪਾਰਦਰਸ਼ੀ ਪ੍ਰਣਾਲੀ ਬਣਾਈ, ਕਈ ਬੈਂਕਿੰਗ ਸੁਧਾਰ ਲਾਗੂ ਕੀਤੇ ਅਤੇ ਇੱਕ ਸਰਕਾਰੀ ਬੈਂਕ ਜੋ ਕਮਜ਼ੋਰ ਹੋ ਗਿਆ ਸੀ ਅਤੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ, ਉਸ ਨੂੰ ਅਸੀਂ ਇੱਕ ਵੱਡੇ ਬੈਂਕ ਨਾਲ ਮਰਜ ਕਰ ਦਿੱਤਾ। ਮੈਨੂੰ ਯਾਦ ਹੈ, ਇੱਕ ਵਿਦਵਾਨ ਨੇ ਲਿਖਿਆ ਸੀ ਕਿ ਜੇਕਰ ਮੋਦੀ ਸਰਕਾਰ ਬੈਂਕਾਂ ਨਾਲ ਅਜਿਹਾ ਕਰਦੀ ਹੈ, ਤਾਂ ਇਹ ਭਾਰਤ ਵਿੱਚ ਇੱਕ ਵੱਡਾ ਸੁਧਾਰ ਹੋਵੇਗਾ। ਮੈਂ ਆਉਂਦੇ ਹੀ ਉਹ ਕੰਮ ਕਰ ਦਿੱਤਾ।

 

ਸਤਿਕਾਰਯੋਗ ਸਪੀਕਰ ਜੀ,

ਅਤੇ ਇਸ ਸਭ ਦਾ ਨਤੀਜਾ ਇਹ ਹੋਇਆ ਕਿ ਬੈਂਕ ਉਸ ਪਰੇਸ਼ਾਨੀ ਤੋਂ ਮੁਕਤ ਹੋ ਗਏ ਜੋ ਉਨ੍ਹਾਂ ਨੂੰ ਜਕੜ ਰਹੀ ਸੀ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ, ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਹ ਅਜੇ ਵੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ। ਜਿਵੇਂ-ਜਿਵੇਂ ਬੈਂਕਿੰਗ ਵਿੱਚ ਸੁਧਾਰ ਹੋਇਆ, ਉਨ੍ਹਾਂ ਦੇ ਲੈਣ-ਦੇਣ ਵਿੱਚ ਵੀ ਵਾਧਾ ਹੋਇਆ। ਲੋਕਾਂ ਨੂੰ ਪੈਸੇ ਮਿਲਣੇ ਸ਼ੁਰੂ ਹੋਏ ਅਤੇ ਆਮ ਲੋਕਾਂ ਨੂੰ ਪੈਸੇ ਮਿਲੇ। ਗ਼ਰੀਬ ਲੋਕਾਂ ਨੂੰ ਲੋਨ ਦਿੱਤੇ ਗਏ, ਜਿਨ੍ਹਾਂ ਲਈ ਬੈਂਕਾਂ ਦੇ ਦਰਵਾਜ਼ੇ ਕਦੇ ਬੰਦ ਸਨ, ਉਨ੍ਹਾਂ ਨੂੰ ਬੈਂਕ ਤੋਂ ਦੂਰ ਹੋ ਕੇ ਲੰਘਣਾ ਪੈਂਦਾ ਸੀ। ਅੱਜ, ਮੁਦਰਾ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਸਸ਼ਕਤ ਬਣਾਉਂਦੀ ਹੈ। ਮੁਦਰਾ ਯੋਜਨਾ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਦੀ ਹੈ, ਪਰ ਸਵੈ-ਰੁਜ਼ਗਾਰ ਬਾਰੇ ਭਾਸ਼ਣ ਦੇਣ ਨਾਲ ਕੰਮ ਨਹੀਂ ਹੁੰਦਾ, ਉਨ੍ਹਾਂ ਨੂੰ ਸਮਰਥਨ ਅਤੇ ਮਦਦ ਦੀ ਜ਼ਰੂਰਤ ਹੈ। ਮੁਦਰਾ ਯੋਜਨਾ ਰਾਹੀਂ, ਅਸੀਂ ਦੇਸ਼ ਦੇ ਨੌਜਵਾਨਾਂ ਨੂੰ ਬਿਨਾਂ ਗਰੰਟੀ ਦੇ 30 ਲੱਖ ਕਰੋੜ ਰੁਪਏ ਤੋਂ ਵੱਧ ਦੇ ਲੋਨ ਦਿੱਤੇ ਹਨ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ ਹੈ। ਇਹ ਮਾਣ ਦੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਮਾਵਾਂ ਅਤੇ ਭੈਣਾਂ ਵੀ ਇਸ ਯੋਜਨਾ ਦੇ ਲਾਭਪਾਤਰੀ ਬਣੀਆਂ ਹਨ। ਸਵੈ-ਸਹਾਇਤਾ ਸਮੂਹ: ਗ੍ਰਾਮੀਣ ਮਹਿਲਾਵਾਂ ਅੱਜਕੱਲ੍ਹ ਵੱਡੇ ਸੁਪਨੇ ਦੇਖਦੀਆਂ ਹਨ। ਉਹ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੁੰਦੀਆਂ ਸਨ। ਅਸੀਂ ਨਾ ਸਿਰਫ਼ ਮਹਿਲਾ ਸਵੈ-ਸਹਾਇਤਾ ਸਮੂਹਾਂ ਦਾ ਵਿਸਤਾਰ ਕੀਤਾ, ਸਗੋਂ 10 ਕਰੋੜ ਮਹਿਲਾਵਾਂ ਨੂੰ ਸਿੱਧੀ ਵਿੱਤੀ ਸਹਾਇਤਾ ਵੀ ਦਿੱਤੀ। ਅਸੀਂ ਆਪਣੇ ਐੱਮਐੱਸਐੱਮਈ ਖੇਤਰ ਨੂੰ ਭਰਪੂਰ ਲੋਨ ਦਿੱਤੇ ਅਤੇ ਅੱਜ, ਬਹੁਤ ਸੰਤੁਸ਼ਟੀ ਅਤੇ ਜ਼ਿੰਮੇਵਾਰੀ ਨਾਲ, ਮੈਂ ਇਸ ਪਵਿੱਤਰ ਸਦਨ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਅਸੀਂ ਐੱਨਪੀਏ, ਜੋ ਕਿ 2014 ਤੋਂ ਪਹਿਲਾਂ ਪਹਾੜ ਹੁੰਦੇ ਸਨ, ਅੱਜ ਇਸ ਨੂੰ ਬਹੁਤ ਹੇਠਲੇ ਪੱਧਰ ’ਤੇ ਲਿਆ ਦਿੱਤਾ ਹੈ। ਅੱਜ, ਐੱਨਪੀਏ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ, ਜੋ ਕਿ ਆਪਣੇ ਆਪ ਵਿੱਚ ਬੈਂਕਾਂ ਦੀ ਸਿਹਤ ਲਈ ਇੱਕ ਵਧੀਆ ਕੰਮ ਹੈ। ਇੰਨਾ ਹੀ ਨਹੀਂ, ਅੱਜ ਸਾਡੇ ਬੈਂਕਾਂ ਦਾ ਮੁਨਾਫ਼ਾ ਰਿਕਾਰਡ ਉੱਚੇ ਪੱਧਰ ’ਤੇ ਹੈ। ਇਹ ਆਪਣੇ ਆਪ ਵਿੱਚ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ​​ਕਰਦਾ ਹੈ। ਜਦੋਂ ਬੈਂਕਿੰਗ ਪ੍ਰਣਾਲੀ ਮਜ਼ਬੂਤ ​​ਹੁੰਦੀ ਹੈ, ਤਾਂ ਬਾਕੀ ਅਰਥਵਿਵਸਥਾ ਵੀ ਮਜ਼ਬੂਤ ​​ਹੁੰਦੀ ਹੈ। ਅਸੀਂ ਉਸ ਕੰਮ ਨੂੰ ਕੀਤਾ ਹੈ।

ਸਤਿਕਾਰਯੋਗ ਸਪੀਕਰ ਜੀ,

ਮੈਂ ਇੱਕ ਹੋਰ ਉਦਾਹਰਣ ਦੇਣਾ ਚਾਹੁੰਦਾ ਹਾਂ, ਸਾਡੇ ਜਨਤਕ ਖੇਤਰ ਦੇ ਅਦਾਰੇ (ਪੀਐੱਸਯੂ), ਆਮ ਤੌਰ 'ਤੇ ਪੀਐੱਸਯੂ ਦੇ ਸਬੰਧ ਵਿੱਚ ਇਹ ਧਾਰਨਾ ਬਣ ਚੁੱਕੀ ਸੀ ਕਿ ਉਹ ਬਣਦੇ ਹੀ ਹਨ ਬਿਮਾਰ ਹੋਣ ਦੇ ਲਈ, ਉਹ ਬਣਦੇ ਹੀ ਹਨ ਬਰਬਾਦ ਹੋਣ ਦੇ ਲਈ, ਉਹ ਬਣਦੇ ਹੀ ਹਨ ਬੰਦ ਹੋਣ ਦੇ ਲਈ, ਅਸੀਂ ਇਸ ਪੂਰੀ ਮਾਨਸਿਕਤਾ ਨੂੰ ਹਕੀਕਤਾਂ ਦੇ ਅਧਾਰ 'ਤੇ ਬਦਲਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਹ ਲੋਕ ਪੀਐੱਸਯੂ ਨੂੰ ਲੈ ਕੇ ਕਿੰਨੀਆਂ ਗ਼ਲਤ ਗੱਲਾਂ ਫੈਲਾਉਂਦੇ ਸੀ। ਅਰਬਨ ਨਕਸਲ ਦੀ ਤਰ੍ਹਾਂ, ਅਜਿਹੇ ਪੀਐੱਸਯੂ ਦੇ ਦਰਵਾਜ਼ੇ ਦੇ ਬਾਹਰ ਮਜ਼ਦੂਰਾਂ ਦੀ ਬੈਠਕ ਕਰਕੇ ਭੜਕਾਉਣ ਦਾ ਪਾਪ ਕਰਦੇ ਸੀ, ਗੁਮਰਾਹ ਕਰਨ ਦਾ ਕੰਮ ਕਰਦੇ ਸੀ। ਇਨ੍ਹਾਂ ਨੇ ਐੱਲਆਈਸੀ, ਸਟੇਟ ਬੈਂਕ ਆਫ਼ ਇੰਡੀਆ ਅਤੇ ਬੀਐੱਚਏਐੱਲ ਅਜਿਹੇ ਹਰ ਇੱਕ ਨੂੰ ਬਹੁਤ ਬੁਰਾ ਭਲਾ ਅਤੇ ਇੰਨੇ ਭੈੜੇ ਤਰੀਕੇ ਨਾਲ, ਜਦੋਂ ਉਨ੍ਹਾਂ ਦੀ ਸਰਕਾਰ ਸੀ, ਓਦੋਂ ਤਾਂ ਉਹ ਇਨ੍ਹਾਂ ਚੀਜ਼ਾਂ ਨੂੰ ਸੰਭਾਲ ਨਹੀਂ ਪਾਉਂਦੇ ਸੀ। ਉਨ੍ਹਾਂ ਨੂੰ ਕੁਝ ਵੀ ਨਹੀਂ ਕਰ ਪਾਉਂਦੇ ਸੀ।

ਸਤਿਕਾਰਯੋਗ ਸਪੀਕਰ ਜੀ,

ਅਸੀਂ ਇਸ ਵਿੱਚ ਵੀ ਹਿੰਮਤ ਦਿਖਾਈ। ਅਸੀਂ ਪੀਐੱਸਯੂ ਦੇ ਸਬੰਧ ਵਿੱਚ ਵੀ ਸੁਧਾਰ ਕੀਤੇ। ਸੁਧਾਰਾਂ ਦੀ ਇੱਕ ਲਗਾਤਾਰ ਰਵਾਇਤ ਚਲਾਈ। ਐੱਲਆਈਸੀ ਨੇ ਆਪਣੇ ਜਨਮ ਤੋਂ ਲੈ ਕੇ ਪੂਰੇ ਕਾਰਜਕਾਲ ਵਿੱਚ ਉੱਤਮ ਤੋਂ ਉੱਤਮ ਪਰਫੋਰਮੈਂਸ ਦਾ ਦੌਰ ਦੇਖਿਆ ਹੈ, ਪਰ ਅੱਜ ਐੱਲਆਈਸੀ ਬਿਹਤਰੀਨ ਤਰੀਕੇ ਨਾਲ ਕੰਮ ਕਰ ਰਹੀ ਹੈ। ਜਿਨ੍ਹਾਂ ਪੀਐੱਸਯੂ ਨੂੰ ਕਾਂਗਰਸ ਦੇ ਨੇਤਾ ਜਿੰਦੇ ਲਗਵਾਉਣ ਦੀ ਕਗਾਰ ਤੱਕ ਪਹੁੰਚਾ ਚੁੱਕੇ ਸੀ ਅਤੇ ਉਸੇ ‘ਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦਾ ਯਤਨ ਵੀ ਕੀਤਾ ਗਿਆ ਸੀ, ਅੱਜ ਸਾਡੇ ਪੀਐੱਸਯੂ ਰਿਕਾਰਡ ਲਾਭ ‘ਤੇ ਹਨ। ਇੰਨਾ ਹੀ ਨਹੀਂ, ਉਹ ਆਪਣੇ ਪਰਫੋਰਮੈਂਸ ਨਾਲ ਮੇਕ ਇਨ ਇੰਡੀਆ ਨੂੰ ਵੀ ਗਤੀ ਦੇ ਰਹੇ ਹਨ। ਮੇਕ ਇਨ ਇੰਡੀਆ ਦਾ ਜੋ ਸੁਪਨਾ ਹੈ, ਉਸਨੂੰ ਪੂਰਾ ਕਰਨ ਵਿੱਚ ਉਹ ਵੀ ਇੱਕ ਬਹੁਤ ਵੱਡੇ ਉਤਪ੍ਰੇਰਕ ਏਜੰਟ ਵਜੋਂ ਅੱਜ ਭੂਮਿਕਾ ਨਿਭਾ ਰਹੇ ਹਨ। ਰਿਕਾਰਡ ਗਿਣਤੀ ਵਿੱਚ ਰੁਜ਼ਗਾਰ ਪੈਦਾ ਕਰ ਰਹੇ ਹਨ। ਇੰਨਾ ਹੀ ਨਹੀਂ, ਸਾਡੇ ਕੁਝ ਪੀਐੱਸਯੂ ਅੱਜ ਦੁਨੀਆ ਦੇ ਅੰਦਰ ਜਾ ਰਹੇ ਹਨ। ਦੁਨੀਆ ਵਿੱਚ ਵੀ ਆਪਣੀ ਤਾਕਤ ਦਿਖਾ ਰਹੇ ਹਨ। ਦੁਨੀਆ ਦੇ ਨਾਲ ਜੁੜ ਰਹੇ ਹਨ, ਦੁਨੀਆ ਦੇ ਕਈ ਦੇਸ਼ਾਂ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣ ਰਹੇ ਹਨ। ਅੱਜ ਸਾਡੇ ਪੀਐੱਸਯੂ ਨੂੰ ਬਹੁਤ ਵੱਡੇ-ਵੱਡੇ ਆਰਡਰ ਦੇਸ਼ ਤੋਂ ਵੀ ਅਤੇ ਦੇਸ਼ ਦੇ ਬਾਹਰ ਤੋਂ ਵੀ ਮਿਲਣ ਲੱਗੇ ਹਨ, ਇਹ ਆਪਣੇ ਆਪ ਵਿੱਚ ਮੈਂ ਜੋ ਕਹਿੰਦਾ ਹਾਂ ਨਾ, ਇੱਕ ਬਹੁਤ ਅਹਿਮ ਪੜਾਅ ’ਤੇ ਇਹ ਦੇਸ਼ ਹੈ, ਇਹ ਜੋ 25 ਸਾਲ ਹਨ, ਉਸ ਦਾ ਸੰਕੇਤ ਇੱਥੇ ਨਜ਼ਰ ਆਉਂਦਾ ਹੈ।

ਸਤਿਕਾਰਯੋਗ ਸਪੀਕਰ ਜੀ,

ਕਾਂਗਰਸ ਨੇ ਵਿਸ਼ਵਾਸਘਾਤ ਕਰਨ ਦੇ ਵਿਸ਼ੇ ਵਿੱਚ ਸਾਡੇ ਦੇਸ਼ ਦੇ ਅੰਨਦਾਤੇ ਨੂੰ ਵੀ ਨਹੀਂ ਛੱਡਿਆ। ਇਸ ਦੇਸ਼ ਵਿੱਚ 10 ਕਰੋੜ ਕਿਸਾਨ ਅਜਿਹੇ ਹਨ, ਜਿਨ੍ਹਾਂ ਦੇ ਕੋਲ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ, ਛੋਟੇ ਕਿਸਾਨ ਹਨ। ਉਨ੍ਹਾਂ ਦੀ ਕਦੇ ਪਰਵਾਹ ਨਹੀਂ ਕੀਤੀ ਗਈ, ਉਨ੍ਹਾਂ ਵੱਲ ਕਦੇ ਦੇਖਿਆ ਨਹੀਂ ਗਿਆ, ਨਾ ਹੀ ਉਨ੍ਹਾਂ ਦੇ ਦਿਮਾਗ਼ ਵਿੱਚ ਇਨ੍ਹਾਂ ਛੋਟੇ ਕਿਸਾਨਾਂ ਦਾ ਕੋਈ ਮਹੱਤਵ ਸੀ। ਉਨ੍ਹਾਂ ਨੂੰ ਲਗਦਾ ਹੈ ਕਿ ਕੁਝ ਵੱਡੇ ਲੋਕਾਂ ਨੂੰ ਸੰਭਾਲ ਲਿਆ, ਤਾਂ ਗੱਡੀ ਚੱਲ ਜਾਵੇਗੀ ਅਤੇ ਇਹ ਰਾਜਨੀਤੀ ਕਰਦੇ ਰਹੇ ਹਨ।

ਸਤਿਕਾਰਯੋਗ ਸਪੀਕਰ ਜੀ,

ਸਾਡੇ ਦਿਲ ਵਿੱਚ ਛੋਟੇ ਕਿਸਾਨ ਪ੍ਰਤੀ ਇੱਕ ਦਰਦ ਸੀ। ਅਸੀਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਸੀ ਅਤੇ ਉਸੇ ਕਾਰਨ ਅਸੀਂ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਲੈ ਕੇ ਆਏ ਹਾਂ ਅਤੇ ਅਸੀਂ ਇੰਨੇ ਘੱਟ ਸਮੇਂ ਵਿੱਚ ਸਾਡੇ ਛੋਟੇ ਕਿਸਾਨਾਂ ਦੇ ਖਾਤੇ ਵਿੱਚ 4 ਲੱਖ ਕਰੋੜ ਰੁਪਏ ਦਿੱਤੇ ਹਨ। 4 ਲੱਖ ਕਰੋੜ ਰੁਪਏ ਦਾ ਅੰਕੜਾ ਛੋਟਾ ਨਹੀਂ ਹੁੰਦਾ ਹੈ ਸਤਿਕਾਰਯੋਗ ਸਪੀਕਰ ਜੀ ਅਤੇ ਉਸਨੇ ਸਾਰੇ ਛੋਟੇ ਕਿਸਾਨਾਂ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ। ਨਵੇਂ ਸੁਪਨੇ ਦੇਖਣ ਦੀ ਸਮਰੱਥਾ ਦਿੱਤੀ ਹੈ ਅਤੇ ਮੈਨੂੰ ਇਹ ਪੱਕਾ ਭਰੋਸਾ ਹੈ ਕਿ ਸਾਡਾ ਕਿਸਾਨ ਉਸ ਦਿਸ਼ਾ ਵਿੱਚ ਜ਼ਰੂਰ ਭਾਰਤ ਦੀ ਉਮੀਦ ਦੇ ਅਨੁਸਾਰ ਨਤੀਜੇ ਦੇਵੇਗਾ।

ਸਤਿਕਾਰਯੋਗ ਸਪੀਕਰ ਜੀ,

ਇੱਥੇ ਕੁਝ ਸਾਥੀਆਂ ਨੇ ਇੰਪਲੀਮੈਂਟੇਸ਼ਨ (ਲਾਗੂਕਰਨ) ਦੇ ਸਬੰਧ ਵਿੱਚ ਸ਼ਿਕਾਇਤਾਂ ਦੇ ਭਾਸ਼ਣ ਕਾਫ਼ੀ ਦਿੱਤੇ ਹਨ। ਸ਼ਾਇਦ ਉਹ ਤੈਅ ਕਰਕੇ ਆਏ ਸੀ ਕਿ ਅਜਿਹਾ ਕੁਝ ਬੋਲਣਾ ਹੈ, ਤਾਂ ਇਸ ਵਿੱਚ ਤਾਂ ਉਨ੍ਹਾਂ ਦੀ ਸਾਂਝ ਦਿਖਦੀ ਸੀ, ਬਾਕੀਆਂ ਵਿੱਚ ਤਾਂ ਨਹੀਂ ਦਿਖਦੀ ਹੈ।

ਸਤਿਕਾਰਯੋਗ ਸਪੀਕਰ ਜੀ,

ਜਦੋਂ ਇਹ ਇੰਪਲੀਮੈਂਟੇਸ਼ਨ ਨੂੰ ਲੈ ਕੇ ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ। ਮੈਂ ਇੱਕ ਥੋੜ੍ਹਾ ਕਿੱਸਾ ਸੁਣਾਉਂਦਾ ਹਾਂ। ਮੈਂ ਕਿਸੇ ਦਾ ਭਲਾ-ਬੁਰਾ ਕਹਿਣ ਲਈ ਨਹੀਂ ਕਹਿ ਰਿਹਾ ਹਾਂ, ਮੈਂ ਸਿਰਫ਼ ਹਕੀਕਤ ਰੱਖ ਰਿਹਾ ਹਾਂ। ਪਰੇਸ਼ਾਨੀ ਜਿਨ੍ਹਾਂ ਨੂੰ ਹੋਵੇਗੀ, ਉਨ੍ਹਾਂ ਨੂੰ ਹੋਵੇਗੀ, ਪਰ ਤੱਥ ਤਾਂ ਤੱਥ ਹੀ ਹੁੰਦੇ ਹਨ। ਸਾਡੇ ਦੇਸ਼ ਦੇ ਇੱਕ ਨੇਤਾ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਗਏ ਸੀ ਅਤੇ ਉੱਥੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਇਹ ਘਟਨਾ ਕਿਤੇ ਸੁਣਾਈ, ਰਿਕਾਰਡ ਵਿੱਚ ਮੌਜੂਦ ਹੈ। ਉਸ ਵਿੱਚ ਉਨ੍ਹਾਂ ਨੇ ਕਿਹਾ, ਉਸ ਨੇਤਾ ਨੇ ਕੀ ਕਿਹਾ, ਮੈਂ ਉਨ੍ਹਾਂ ਦੇ ਹੀ ਸ਼ਬਦ ਪੜ੍ਹ ਰਿਹਾ ਹਾਂ। “ਕਾਫ਼ੀ ਲੰਬੇ ਸਮੇਂ ਤੱਕ ਮੈਨੂੰ ਪਲੈਨਿੰਗ ਕਮਿਸ਼ਨ ਨਾਲ ਸੰਘਰਸ਼ ਕਰਨਾ ਪਿਆ ਕਿਉਂਕਿ ਉਹ ਪਹਾੜੀ ਖੇਤਰਾਂ ਲਈ ਅਲੱਗ ਯੋਜਨਾਵਾਂ ਬਣਾਉਣ ਨੂੰ ਤਿਆਰ ਹੀ ਨਹੀਂ ਸੀ, ਮੈਂ ਹਿਮਾਚਲ ਪ੍ਰਦੇਸ਼ ਗਈ ਸੀ। ਜਦੋਂ ਮੈਂ ਵਾਪਸ ਆਈ, ਤਾਂ ਮੈਂ ਪਲੈਨਿੰਗ ਕਮਿਸ਼ਨ ਵਿੱਚ ਕਿਹਾ ਕਿ ਸਾਡੇ ਕਾਮਿਆਂ ਨੂੰ, ਵਰਕਰਾਂ ਨੂੰ ਜੀਪ ਦੀ ਜ਼ਰੂਰਤ ਨਹੀਂ ਹੈ ਬਲਕਿ ਖੱਚਰਾਂ ਦੀ ਜ਼ਰੂਰਤ ਹੈ, ਤਾਂ ਕਿ ਘੱਟ ਤੋਂ ਘੱਟ ਉਨ੍ਹਾਂ ’ਤੇ ਸਮਾਨ ਆਦਿ ਲੱਦਿਆ ਜਾ ਸਕੇ।” ਉਨ੍ਹਾਂ ਨੇ ਅੱਗੇ ਕਿਹਾ, ਪਰ ਮੈਨੂੰ ਦੱਸਿਆ ਗਿਆ, “ਅਸੀਂ ਪੈਸੇ ਤਾਂ ਜੀਪ ਦੇ ਲਈ ਹੀ ਦੇਵਾਂਗੇ ਕਿਉਂਕਿ ਖੱਚਰਾਂ ਲਈ ਪੈਸੇ ਦੇਣ ਦੀ ਨੀਤੀ ਨਹੀਂ ਹੈ।” ਇਸ ਭਾਸ਼ਣ ਵਿੱਚ ਅੱਗੇ ਉਹ ਕਹਿੰਦੀ ਹੈ, “ਹੁਣ ਉੱਥੇ ਸੜਕਾਂ ਹੀ ਨਹੀਂ ਸੀ”, ਉਨ੍ਹਾਂ ਦੇ ਕਹਿਣ ਦਾ ਕਾਰਨ ਇਹ ਸੀ ਕਿ ਹਿਮਾਚਲ ਵਿੱਚ ਜਿੱਥੇ ਉਹ ਗਈ, ਉੱਥੇ ਸੜਕਾਂ ਹੀ ਨਹੀਂ ਸੀ। ਹੁਣ ਉੱਥੇ ਸੜਕਾਂ ਹੀ ਨਹੀਂ ਸੀ, ਤਾਂ ਫਿਰ ਉਸ ’ਤੇ ਜੀਪ ਦਾ ਕੀ ਲਾਭ ਹੋ ਸਕਦਾ ਹੈ? ਜੀਪ ਲੈ ਕੇ ਕੌਣ ਜਾਵੇਗਾ, ਜਿੱਥੇ ਸੜਕ ਨਹੀਂ ਹੈ। ਪਰ ਉਸ ਸਮੇਂ ਪਲੈਨਿੰਗ ਕਮਿਸ਼ਨ ਦਾ ਜ਼ੋਰ ਸੀ ਜਾਂ ਤਾਂ ਜੀਪ ਜਾਂ ਤਾਂ ਕੁਝ ਵੀ ਨਹੀਂ।

ਸਤਿਕਾਰਯੋਗ ਸਪੀਕਰ ਜੀ,

ਇਹ ਭਾਸਣ ਕਿਸੇ ਹੋਰ ਦਾ ਨਹੀਂ, ਇਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਭਾਸ਼ਣ ਹੈ। ਕਾਂਗਰਸ ਦੇ ਲੰਬੇ ਸ਼ਾਸਨ ਕਾਲ ਵਿੱਚ ਇਹੀ ਕਾਰਜ-ਸ਼ੈਲੀ ਰਹੀ ਅਤੇ ਜਿਸ ਨੂੰ ਇੰਦਰਾ ਗਾਂਧੀ ਜੀ ਖ਼ੁਦ ਜਾਣਦੀ ਵੀ ਸੀ ਕਿ ਇਹ ਪਾਪ ਚੱਲ ਰਿਹਾ ਹੈ, ਪਰ ਕੰਮ ਦੇ ਇਸ ਸਭਿਆਚਾਰ ਨੂੰ ਸੁਧਾਰਨ ਲਈ ਉਨ੍ਹਾਂ ਨੇ ਕੋਈ ਕਦਮ ਨਹੀਂ ਚੁੱਕਿਆ ਅਤੇ ਇੰਦਰਾ ਗਾਂਧੀ ਜਿਸ ਪਲੈਨਿੰਗ ਕਮਿਸ਼ਨ ਨੂੰ ਉਧੇੜ ਰਹੀ ਸੀ, ਉਸ ਦੇ ਜਨਮਦਾਤਾ ਉਨ੍ਹਾਂ ਦੇ ਖ਼ੁਦ ਦੇ ਪਿਤਾ ਜੀ ਸੀ ਅਤੇ ਇਹ ਪਲੈਨਿੰਗ ਕਮਿਸ਼ਨ ਜਦੋਂ ਬਣਿਆ ਅਤੇ ਇੰਦਰਾ ਜੀ ਨੇ ਜਦੋਂ ਕਿਹਾ ਉਸ ਦੇ ਵਿੱਚ ਦੋ ਦਹਾਕੇ ਬੀਤ ਚੁੱਕੇ ਸੀ, ਪਰ ਹਾਲ ਉਹੀ ਸੀ ਅਤੇ 2014 ਤੱਕ, ਸਾਰੇ ਦੁਖੀ ਸੀ, ਸਾਰੇ ਪਰੇਸ਼ਾਨ ਸੀ, ਸਾਰੇ ਗ਼ਲਤੀ ਦੇਖ ਰਹੇ ਸੀ, ਪਰ ਸੁਧਾਰ ਕਰਨ ਲਈ ਤਿਆਰ ਹੀ ਨਹੀਂ ਸੀ। 2014 ਤੋਂ ਬਾਅਦ ਜਦੋਂ ਤੁਸੀਂ ਸਾਨੂੰ ਮੌਕਾ ਦਿੱਤਾ ਅਤੇ ਕਾਂਗਰਸ ਨੇ ਜਿਸ ਤਰ੍ਹਾਂ ਨਾਲ ਪਲੈਨਿੰਗ ਕਮਿਸ਼ਨ ਦੀ ਅਟਕਲਾਂ, ਲਟਕਣਾ, ਭਟਕਣਾ ਵਾਲੀ ਕਾਰਜਸ਼ੈਲੀ ਬਣਾ ਦਿੱਤੀ ਸੀ, 2014 ਵਿੱਚ ਜਦੋਂ ਸਾਨੂੰ ਮੌਕਾ ਮਿਲਿਆ, ਤਾਂ ਅਸੀਂ ਆ ਕੇ ਕੰਮ ਕੀਤਾ। ਪਲੈਨਿੰਗ ਕਮਿਸ਼ਨ ਨੂੰ ਖ਼ਤਮ ਕਰ ਦਿੱਤਾ ਅਤੇ ਨੀਤੀ ਆਯੋਗ ਨੂੰ ਬਣਾਇਆ। ਅੱਜ ਨੀਤੀ ਆਯੋਗ ਬਹੁਤ ਤੇਜ਼ ਗਤੀ ਨਾਲ ਕੰਮ ਕਰ ਰਿਹਾ ਹੈ। ਤੁਸੀਂ ਦੇਖੋ ਐਸਪੀਰੇਸ਼ਨਲ ਡਿਸਟ੍ਰਿਕਟ, ਇਹ ਵੀ ਇੱਕ ਵੱਡਾ ਪ੍ਰੇਰਕ ਉਦਾਹਰਣ ਹੈ ਅਤੇ ਮੈਂ ਤਾਂ ਦੇਖ ਰਿਹਾ ਹਾਂ ਕਿ ਵਿਕਸਿਤ ਦੇਸ਼ਾਂ ਦੇ ਵਿਕਾਸ ਲਈ ਵਿਸ਼ਵ ਅਦਾਰੇ ਇਸ ਨੂੰ ਇੱਕ ਮਾਡਲ ਵਜੋਂ ਮਨਜ਼ੂਰੀ ਦੇ ਰਹੇ ਹਨ। ਇਹ ਐਸਪੀਰੇਸ਼ਨਲ ਡਿਸਟ੍ਰਿਕਟਸ ਦੀ ਸਫ਼ਲਤਾ ਬਣੀ ਹੈ। ਦੇਸ਼ ਦੇ ਕਈ ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਨੂੰ ਪਿਛੜੇ ਮੰਨ ਕੇ ਛੱਡ ਦਿੱਤਾ ਗਿਆ ਸੀ ਅਤੇ ਉੱਥੇ ਕਰੋੜਾਂ ਲੋਕਾਂ ਦੀਆਂ ਜੋ ਮੌਲਿਕ ਜ਼ਰੂਰਤਾਂ ਸੀ, ਉਨ੍ਹਾਂ ਨੂੰ ਵੀ ਨਕਾਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਐਵੇਂ ਹੀ ਜਿਊਣ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਜੋ ਪਿਛੜੇ ਇਲਾਕੇ ਸੀ, ਉਹ ਹੋਰ ਪਿਛੜੇ ਹੁੰਦੇ ਗਏ ਅਤੇ ਬਰਬਾਦੀ ਆਉਂਦੀ ਗਈ ਅਤੇ ਹਾਲਤ ਤਾਂ ਸਰਕਾਰ ਵਿੱਚ ਅਜਿਹੀ ਸੀ ਕਿ ਜਦੋਂ ਕਿਸੇ ਨੂੰ ਪਨਿਸ਼ਮੈਂਟ ਟ੍ਰਾਂਸਫਰ ਕਰਨੀ ਹੁੰਦੀ ਸੀ, ਪਨਿਸ਼ਮੈਂਟ ਪੋਸਟਿੰਗ ਦੇਣੀ ਹੁੰਦੀ ਸੀ, ਤਾਂ ਅਜਿਹੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਂਦਾ ਸੀ, ਤਾਂ ਕਿ ਹੋਰ ਖ਼ਰਾਬ ਕਰਨ ਉਹ, ਇਹ ਹਾਲ ਬਣ ਗਿਆ ਸੀ, ਇਹ ਵਰਕ ਕਲਚਰ ਬਣ ਗਿਆ ਸੀ। ਅਸੀਂ ਇਸ ਹਾਲਤ ਨੂੰ ਬਦਲਿਆ, ਸਭ ਤੋਂ ਪਹਿਲਾਂ ਆ ਕੇ ਨੌਜਵਾਨ ਹੋਣਹਾਰ ਅਫ਼ਸਰਾਂ ਨੂੰ ਲਗਾਇਆ ਜਾਵੇਗਾ ਅਤੇ ਉਸਨੂੰ ਕੰਮ ਕਰਨ ਲਈ ਪੂਰਾ ਤਿੰਨ ਸਾਲ ਦਾ ਮੌਕਾ ਦਿੱਤਾ ਜਾਵੇ। ਇੱਕ ਤੋਂ ਬਾਅਦ ਇੱਕ ਫ਼ੈਸਲੇ ਲਏ ਅਤੇ ਅੱਜ ਦੇਖੋ ਕਿ ਛੱਤੀਸਗੜ੍ਹ ਦੀ ਹੱਦ ਦਾ ਸਾਡਾ ਬਸਤਰ ਐਸਪੀਰੇਸ਼ਨਲ ਡਿਸਟ੍ਰਿਕਟਸ ਵਿੱਚ ਸੀ। ਅੱਜ ਉਹ ਬਸਤਰ ਪੂਰੇ ਦੇਸ਼ ਵਿੱਚ ਬਸਤਰ ਓਲੰਪਿਕ ਦੇ ਨਾਮ ਨਾਲ ਚਰਚਾ ਵਿੱਚ ਹੈ। ਅੱਜ ਵਿਕਾਸ ਦੀ ਧਾਰਾ ਬਸਤਰ ਦੇ ਪਿੰਡ-ਪਿੰਡ ਤੱਕ ਪਹੁੰਚ ਰਹੀ ਹੈ। ਹਾਲੇ ਕੁਝ ਪਿੰਡਾਂ ਨੇ ਪਹਿਲੀ ਵਾਰ ਬੱਸ ਦੇਖੀ ਹੈ। ਬਸਤਰ ਵਿੱਚ ਪੂਰੇ ਪਿੰਡ ਨੇ ਜਸ਼ਨ ਮਨਾਇਆ, ਇਹ ਹਾਲਤਾਂ ਛੱਡ ਕੇ ਗਏ ਹੋਏ ਹਨ ਲੋਕ ਅਤੇ ਇੱਥੇ ਪਤਾ ਨਹੀਂ ਕਿਸ ਤਰੀਕੇ ਨਾਲ ਦੇਸ਼ ਨੂੰ ਕਿੱਥੇ ਲੈ ਜਾਣਾ ਚਾਹੁੰਦੇ ਹਨ ਲੋਕ।

ਸਤਿਕਾਰਯੋਗ ਸਪੀਕਰ ਜੀ,

ਇੰਪਲੀਮੈਂਟੇਸ਼ਨ ਕੀ ਹੁੰਦਾ ਹੈ, ਇਹ ਐਸਪੀਰੇਸ਼ਨਲ ਡਿਸਟ੍ਰਿਕਟ  ਇੱਕ ਬਹੁਤ ਵੱਡਾ ਸ਼ਾਨਦਾਰ ਉਦਾਹਰਣ ਹਨ। ਐਵੇਂ ਤਾਂ ਸੈਂਕੜੇ ਉਦਾਹਰਣ ਹਨ, ਪਰ ਮੈਂ ਕਹਿਣ ਦੇ ਲਈ ਉਨ੍ਹਾਂ ਦਾ ਜ਼ਿਕਰ ਕਰ ਰਿਹਾ ਹਾਂ। ਕਾਂਗਰਸ ਦੇ ਸਾਡੇ ਸਾਥੀਆਂ ਨੂੰ ਇਹ ਜੋ ਬਦਲਾਅ ਆ ਰਿਹਾ ਹੈ, ਉਸ ਵਿੱਚ ਇੰਪਲੀਮੈਂਟੇਸ਼ਨ ਨਜ਼ਰ ਨਹੀਂ ਆ ਰਿਹਾ ਹੈ ਅਤੇ ਉਨ੍ਹਾਂ ਦਾ ਤਾਂ ਇੱਕ ਹੀ ਪਲੈਨਿੰਗ ਕਮਿਸ਼ਨ ਵਾਲਾ ਮਾਡਲ ਹੈ। ਜੀਪ ਅਤੇ ਖੱਚਰ ਵਾਲਾ ਮਾਡਲ, ਇਹੀ ਉਹ ਲੋਕ ਜਾਣਦੇ ਹਨ। ਉਸ ਤੋਂ ਅੱਗੇ ਕੁਝ ਨਹੀਂ ਜਾਣਦੇ ਅਤੇ ਇਹ ਇੰਪਲੀਮੈਂਟੇਸ਼ਨ ਕਿਵੇਂ ਕਰਦੇ ਹਨ, ਮੇਰਾ ਜਨਮ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਸਰਦਾਰ ਬੱਲਭਭਾਈ ਪਟੇਲ ਨੇ ਨਰਮਦਾ ਦਰਿਆ ‘ਤੇ ਬੰਨ੍ਹ ਬੰਨਣ ਦੀ ਕਲਪਨਾ ਕੀਤੀ, ਵਿਸ਼ਾ ਤਾਂ ਪੱਕਾ ਹੋ ਗਿਆ, ਸਰਦਾਰ ਸਾਹਿਬ ਨਹੀਂ ਰਹੇ। ਖੈਰ, ਨਹਿਰੂ ਜੀ ਨੇ ਨੀਂਹ ਪੱਥਰ ਰੱਖਿਆ। ਹੁਣ ਇੰਪਲੀਮੈਂਟੇਸ਼ਨ ਦੇਖੋ, ਜਦੋਂ ਮੇਰਾ ਜਨਮ ਨਹੀਂ ਹੋਇਆ ਸੀ ਓਦੋਂ ਇਸਦੀ ਕਲਪਨਾ ਕੀਤੀ ਗਈ ਸੀ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਂ ਇਸਦਾ ਉਦਘਾਟਨ ਕੀਤਾ, ਇਹ ਹਾਲ ਹੈ ਅਤੇ ਇਨ੍ਹਾਂ ਦਾ ਇੰਪਲੀਮੈਂਟੇਸ਼ਨ ਦੇਖੋ, ਮੈਨੂੰ ਮੁੱਖ ਮੰਤਰੀ ਰਹਿੰਦੇ ਹੋਏ ਤਿੰਨ ਦਿਨ ਭੁੱਖ ਹੜਤਾਲ ‘ਤੇ ਬੈਠਣਾ ਪਿਆ ਸੀ, ਨਰਮਦਾ ਸਰਦਾਰ ਸਰੋਵਰ ਡੈਮ ਲਈ ਮੇਰੇ ਦੇਸ਼, ਮੇਰੇ ਸੂਬੇ ਦੇ ਕਿਸਾਨਾਂ ਲਈ, ਮੈਂ ਆਪਣੇ ਆਪ ਨੂੰ ਦਾਅ ‘ਤੇ ਲਗਾ ਦਿੱਤਾ ਸੀ, ਫੇਰ ਕਿਤੇ ਜਾ ਕੇ ਭਾਰਤ ਸਰਕਾਰ ਨੂੰ ਝੁਕਣਾ ਪਿਆ ਅਤੇ ਓਦੋਂ ਜਾ ਕੇ ਸਰਦਾਰ ਸਰੋਵਰ ਡੈਮ ਦੀ ਉਸਾਰੀ ਨੂੰ ਗਤੀ ਮਿਲੀ ਅਤੇ ਇੱਥੇ ਮੈਂ ਪਹੁੰਚਿਆ ਤਾਂ ਮੈਨੂੰ ਉਸ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਅਤੇ ਅੱਜ ਕੱਛ ਤੱਕ ਖਾਵੜਾ ਬੀਐੱਸਐੱਫ ਦੇ ਲੋਕ ਜਿੱਥੇ ਬੈਠਦੇ ਹਨ, ਉੱਥੇ ਤੱਕ ਨਰਮਦਾ ਦਾ ਸ਼ੁੱਧ ਪਾਣੀ ਪੀਣ ਲਈ ਪਹੁੰਚ ਰਿਹਾ ਹੈ। ਇੰਪਲੀਮੈਂਟੇਸ਼ਨ ਕੀ ਹੁੰਦੀ ਹੈ ਅਤੇ ਇੱਥੇ ਇੰਪਲੀਮੈਂਟੇਸ਼ਨ ਕਿਸ ਨੇ ਸ਼ਬਦ ਫੜਾ ਦਿੱਤਾ, ਹਰ ਇੱਕ ਦੇ ਮੂੰਹ ‘ਚੋਂ ਉਹੀ ਨਿਕਲ ਰਿਹਾ ਸੀ। ਅਸੀਂ ਸਰਕਾਰ ਦੀ ਕਾਰਜਸ਼ੈਲੀ ਨੂੰ ਬਦਲਣ ਲਈ ਜਦੋਂ ਮੈਂ ਦੇਖਿਆ, ਕਈ ਅਜਿਹੇ ਕੰਮ ਸੀ, ਲਮਕੇ ਪਏ ਸੀ, ਕੋਈ ਪੁੱਛਣ ਵਾਲਾ ਨਹੀਂ ਸੀ, ਫਾਈਲਾਂ ਵਿੱਚ ਅਤੇ ਰਾਜਨੀਤਿਕ ਫ਼ਾਇਦੇ ਲਈ ਐਲਾਨ ਕਰ ਦਿੱਤੇ, ਦੀਵੇ ਜਗਾ ਦਿੱਤੇ, ਪੱਥਰ ਲਗਾ ਦਿੱਤੇ, ਕਰਨਾ ਕੁਝ ਨਹੀਂ। ਆਖ਼ਰਕਾਰ ਮੈਂ ਇੱਕ ਟੈਕਨੌਲੋਜੀ ਵਾਲਾ ਪਲੇਟਫ਼ਾਰਮ ਬਣਾਇਆ ਇੱਥੇ ਆ ਕੇ ਪ੍ਰਗਤੀ ਦੇ ਨਾਮ ‘ਤੇ, ਇਹ ਪ੍ਰਗਤੀ ਪਲੇਟਫ਼ਾਰਮ ਦਾ ਮੈਂ ਉਦਾਹਰਣ ਦਿੰਦਾ ਹਾਂ, ਤੁਸੀਂ ਹੈਰਾਨ ਹੋ ਜਾਓਂਗੇ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਪਰ ਸ਼ਾਇਦ ਹਿਮਾਚਲ ਵਿੱਚ ਇੱਕ ਟ੍ਰੇਨ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਐਲਾਨੀ ਸੀ, ਸ਼ਾਇਦ ਊਨਾ, ਊਨਾ ਜਾਂ ਹੋਰ ਕੋਈ, ਮੇਰੇ ਆਉਣ ਤੱਕ ਕਾਗ਼ਜ਼ ‘ਤੇ ਵੀ ਉਸ ਦਾ ਡਰਾਇੰਗ ਨਹੀਂ ਬਣਿਆ ਸੀ, ਦੱਸੋ! ਅਤੇ ਚੋਣਾਂ ਜਿੱਤਣ ਲਈ ਇਹ ਐਲਾਨ ਕਰ ਦਿੱਤਾ। ਪ੍ਰਗਤੀ ਦੇ ਅੰਦਰ ਮੇਰੇ ਸਾਹਮਣੇ ਇਹ ਵਿਸ਼ਾ ਆਇਆ। ਅਜਿਹੇ ਕਈ ਵਿਸ਼ੇ ਮੇਰੇ ਸਾਹਮਣੇ ਆਏ ਅਤੇ ਉਸ ਪ੍ਰਗਤੀ ਦੇ ਅੰਦਰ ਅਸੀਂ ਇੱਕ-ਇੱਕ ਪ੍ਰਾਜੈਕਟ ਕਿਉਂ ਲਮਕੇ ਹੋਏ, ਲਾਗਤ ਕਿਸ ਡਿਪਾਰਟਮੈਂਟ ਦੇ ਕੰਮ ਵਿੱਚ ਕੀ ਮੁਸੀਬਤ ਆਈ ਹੈ, ਕਿਸ ਨੇ ਗ਼ਲਤ ਤਰੀਕੇ ਨਾਲ ਇਸ ਨੂੰ ਅੱਗੇ ਵਧਾਇਆ ਅਤੇ ਬਜਟ ਤਾਂ ਵਧਦਾ ਹੀ ਗਿਆ ਸੀ। ਜੋ ਯੋਜਨਾ 900 ਕਰੋੜ ਵਿੱਚ ਹੋਣੀ ਸੀ, ਉਹ 90 ਹਜ਼ਾਰ ਕਰੋੜ ਤੱਕ ਪਹੁੰਚੀ, ਇਹ ਹਾਲ ਕਰਕੇ ਰੱਖ ਦਿੱਤਾ ਸੀ ਇਨ੍ਹਾਂ ਨੇ। ਅਸੀਂ ਇੱਕ ਟੈਕਨੌਲੋਜੀ ਪਲੇਟਫ਼ਾਰਮ ਬਣਾਇਆ, ਹਰ ਮਹੀਨੇ ਬੈਠਿਆ, ਹਾਲੇ ਮੈਂ 50ਵਾਂ ਐਪੀਸੋਡ ਪੂਰਾ ਕੀਤਾ ਉਸ ਮੀਟਿੰਗ ਦਾ ਅਤੇ ਲਗਾਤਾਰ ਕੰਮ ਕਰਦੇ-ਕਰਦੇ ਅਤੇ ਸਬੰਧਿਤ ਸੂਬਿਆਂ ਨੂੰ ਵੀ ਬਿਠਾਇਆ, ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੀ ਸਮਝਿਆ। ਉਸ ਦੇ ਇੰਪਲੀਮੈਂਟੇਸ਼ਨ ਵਿੱਚ ਕਿਹੜੀ ਮਨਿਸਟਰੀ ਕੀ ਪੂਰੀ ਪਰੇਸ਼ਾਨੀ ਹੋ ਰਹੀ ਹੈ! ਕਿਸ ਸੂਬੇ ਦੀ ਪਰੇਸ਼ਾਨੀ ਹੋ ਰਹੀ ਹੈ! ਕਿਸ ਕਾਨੂੰਨ ਦੀ ਪਰੇਸ਼ਾਨੀ ਹੋ ਰਹੀ ਹੈ! ਹਰ ਇੱਕ ਨੂੰ ਬਰੀਕੀ ਨਾਲ ਦੇਖਿਆ ਅਤੇ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਪ੍ਰਗਤੀ ਦੇ ਇੰਪਲੀਮੈਂਟੇਸ਼ਨ ਨੂੰ ਬਰੀਕੀ ਨਾਲ ਪ੍ਰਧਾਨ ਮੰਤਰੀ ਦੇ ਪੱਧਰ ‘ਤੇ ਦੇਖੇ ਜਾਣ ਕਾਰਨ 85 ਲੱਖ ਕਰੋੜ ਰੁਪਏ ਦੇ ਕੰਮ ਨੂੰ ਗਤੀ ਮਿਲੀ, 85 ਲੱਖ ਕਰੋੜ ਰੁਪਏ ਦਾ ਕੰਮ, ਤੁਸੀਂ ਕਲਪਨਾ ਕਰੋ। ਦੇਸ਼ ਦੀ ਕਿੰਨੀ ਵੱਡੀ ਤਾਕਤ ਨੂੰ ਅਨਲੌਕ ਕੀਤਾ ਅਸੀਂ, ਇੰਪਲੀਮੈਂਟੇਸ਼ਨ ਕਿਵੇਂ ਹੁੰਦੀ ਹੈ, ਇਹ ਅਸੀਂ ਕਰਕੇ ਦਿਖਾਇਆ ਹੈ। ਰੇਲ ਹੋਵੇ, ਰੋਡ ਹੋਵੇ, ਸਿੰਚਾਈ ਹੋਵੇ, ਪੇਂਡੂ ਵਿਵਸਥਾ ਦਾ ਕੰਮ ਹੋਵੇ, ਸਾਰੀਆਂ ਚੀਜ਼ਾਂ ਨੂੰ ਅਸੀਂ ਉਸ ਵਿੱਚ ਲਿਆ। ਹੁਣ ਜਿਵੇਂ ਜੰਮੂ ਉਧਮਪੁਰ ਸ੍ਰੀਨਗਰ ਬਾਰਾਮੁਲਾ ਰੇਲ ਲਾਈਨ, ਅੱਜ ਇਹ ਪ੍ਰਾਜੈਕਟ ਪੂਰਾ ਹੋਇਆ ਹੈ ਅਤੇ ਬਰਫ਼ਬਾਰੀ ਵਿੱਚ ਇਨ੍ਹਾਂ ਦਿਨਾਂ ਵਿੱਚ ਤੁਸੀਂ ਇੱਕ ਵੀਡੀਓ ਦੇਖਿਆ ਹੋਵੇਗਾ ਜੋ ਬਹੁਤ ਮਸ਼ਹੂਰ ਹੋਇਆ ਹੈ। ਬਰਫ਼ ਦੇ ਵਿੱਚੋਂ, ਚਾਰੇ ਪਾਸੇ ਬਰਫ਼ ਦੀ ਚਾਦਰ ਪਸਰੀ ਹੋਈ ਹੈ ਅਤੇ ਵੰਦੇ ਭਾਰਤ ਟ੍ਰੇਨ ਨਿਕਲ ਰਹੀ ਹੈ ਅਤੇ ਲੋਕ ਕਹਿੰਦੇ ਹਨ, ਗ਼ਲਤੀ ਨਹੀਂ ਕਰਨਾ, ਇਹ ਵਿਦੇਸ਼ ਨਹੀਂ, ਇਹ ਹਿੰਦੁਸਤਾਨ ਹੈ। ਇਹ ਰੀਲ ਚੱਲ ਰਹੀ ਹੈ ਬਜ਼ਾਰ ਵਿੱਚ, ਪਰ ਤਿੰਨ ਦਹਾਕਿਆਂ ਤੋਂ ਇਹ ਪ੍ਰਾਜੈਕਟ ਲਮਕਿਆ ਹੋਇਆ ਸੀ। ਤਿੰਨ ਦਹਾਕੇ - 30 ਸਾਲ ਤੁਸੀਂ ਕਲਪਨਾ ਕਰ ਸਕਦੇ ਹੋ, ਦੋ ਪੀੜ੍ਹੀਆਂ ਅੱਗੇ ਵਧ ਜਾਣ, ਉਹ ਇੱਥੇ ਹੀ ਲਮਕੇ ਪਏ ਸੀ। ਸਾਡੀ ਸਰਕਾਰ ਨੇ ਇਸ ਨੂੰ ਪੂਰਾ ਕੀਤਾ।

ਸਤਿਕਾਰਯੋਗ ਸਪੀਕਰ ਜੀ,

ਮੈਂ ਅਸਾਮ ਦੀ ਗੱਲ ਕਰਦਾ ਹਾਂ ਅਤੇ ਕੋਈ ਇਹ ਨਾ ਸੋਚੇ ਕਿ ਚੋਣਾਂ ਹਨ, ਮੈਂ ਇਸ ਲਈ ਬੋਲ ਰਿਹਾ ਹਾਂ। ਇਨ੍ਹਾਂ ਦੇ ਪਾਪ ਹਨ, ਇਸ ਲਈ ਮੈਨੂੰ ਕਹਿਣਾ ਪੈ ਰਿਹਾ ਹੈ। ਕਾਂਗਰਸ ਸਿਰਫ਼ ਕਲਪਨਾ ਕਰਦੀ ਹੈ ਅਤੇ ਇੰਪਲੀਮੈਂਟ ਕਰਨ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੀ ਨਹੀਂ ਹੁੰਦਾ ਹੈ। ਹੁਣ ਅਸਾਮ ਦਾ ਬੋਗੀ ਬ੍ਰਿਜ, ਬੋਗੀਬੀਲ ਬ੍ਰਿਜ, ਇਹ ਬੋਗੀਬੀਲ ਬ੍ਰਿਜ ਅਰੁਣਾਚਲ ਅਤੇ ਅਸਾਮ ਨੂੰ ਜੋੜਨ ਵਾਲਾ ਬਹੁਤ ਅਹਿਮ ਬ੍ਰਿਜ ਹੈ। ਕਿੰਨੇ ਹੀ ਸਾਲਾਂ ਤੱਕ ਇਹ ਪ੍ਰਾਜੈਕਟ ਲਮਕਿਆ ਰਿਹਾ, ਅਸੀਂ ਪ੍ਰਗਤੀ ਦੇ ਜ਼ਰੀਏ ਇਸ ਨੂੰ ਰਿਵਿਊ ਕੀਤਾ ਅਤੇ ਅਸਾਮ ਸਮੇਤ ਪੂਰੇ ਨੌਰਥ ਈਸਟ ਨੂੰ ਬਹੁਤ ਵੱਡੀ ਸਹੂਲਤ ਵਾਲਾ ਇਹ ਕੰਮ ਅਸੀਂ ਪੂਰਾ ਕੀਤਾ।

ਸਤਿਕਾਰਯੋਗ ਸਪੀਕਰ ਜੀ,

ਇੰਪਲੀਮੈਂਟੇਸ਼ਨ ਦੀਆਂ ਗੱਲਾਂ ਜਦੋਂ ਕਰਦੇ ਹਨ, ਤਾਂ ਇੱਕ ਵਾਰ ਸਾਡਾ ਅਤੇ ਸਾਡੇ ਕੋਲ ਜੋ ਤੱਥਾਂ ਦੇ ਨਾਲ ਚੀਜ਼ਾਂ ਹਨ ਕਿ ਕਿਵੇਂ ਅਸੀਂ ਇਨ੍ਹਾਂ ਚੀਜ਼ਾਂ ਨੂੰ ਸਮੇਂ ’ਤੇ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ ਅਤੇ ਇਨ੍ਹਾਂ ਦਿਨਾਂ ਵਿੱਚ ਤਾਂ ਜੋ ਕੰਮ ਕਰ ਰਹੇ ਹਾਂ, ਸਮੇਂ ਤੋਂ ਪਹਿਲਾਂ ਹੋ ਰਿਹਾ ਹੈ। ਅਸੀਂ ਪੂਰੀਆਂ ਦੁਨੀਆ ਨੂੰ ਕਿਹਾ ਸੀ ਕਿ ਅਸੀਂ 2030 ਤੱਕ ਇੱਥੇ ਪਹੁੰਚਾਂਗੇ, ਸੋਲਰ ਵਿੱਚ ਅਸੀਂ ਇਹ ਕੰਮ 2025 ਵਿੱਚ ਕਰ ਦਿੱਤਾ। ਅਸੀਂ ਈਥੇਨੌਲ ਦਾ ਸਮਾਂ ਤੈਅ ਕੀਤਾ ਸੀ, ਅਸੀਂ ਉਸ ਵਿੱਚ ਵੀ ਦੋ-ਤਿੰਨ ਸਾਲ ਪਹਿਲਾਂ ਹੀ ਕੰਮ ਪੂਰਾ ਕਰ ਲਿਆ, ਤਾਂ ਐਡਵਾਂਸ ਵਿੱਚ ਅਸੀਂ ਕੰਮ ਪੂਰਾ ਕਰਨ ਦਾ, ਇੰਪਲੀਮੈਂਟੇਸ਼ਨ ਦੀ ਤਾਕਤ ਸਾਡੀ ਤਾਂ ਉਸ ਤੋਂ ਵੀ ਜ਼ਿਆਦਾ ਹੈ।

ਸਤਿਕਾਰਯੋਗ ਸਪੀਕਰ ਜੀ,

ਭਾਜਪਾ ਹੋਵੇ, ਐੱਨਡੀਏ ਹੋਵੇ, ਸਾਡੀ ਅਪਰੋਚ, ਚੀਜ਼ਾਂ ਵੱਲ ਦੇਖਣ ਦਾ ਸਾਡਾ ਨਜ਼ਰੀਆ, ਸਮੱਸਿਆ ਦੇ ਹੱਲ ਲਈ ਸਾਡੀ ਸੋਚ ਅਤੇ ਕਾਂਗਰਸ ਦੇ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ, ਬਹੁਤ ਫ਼ਰਕ ਹੈ। ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ। ਸਾਡੀ ਸੋਚ ਇਹ ਹੈ ਕਿ 140 ਕਰੋੜ ਦੇਸ਼ਵਾਸੀ ਇੰਨੇ ਸਮਰੱਥਾ ਵਾਲੇ ਹਨ ਕਿ ਉਹ ਚੁਣੌਤੀਆਂ ਨੂੰ ਹੱਲ ਕਰ ਸਕਦੇ ਹਨ, ਇਹ ਸਾਡੀ ਸੋਚ ਹੈ। ਸਾਡਾ ਭਰੋਸਾ ਹੈ ਦੇਸ਼ਵਾਸੀਆਂ ’ਤੇ ਉਨ੍ਹਾਂ ਦੀ ਸਮਰੱਥਾ ’ਤੇ ਸਾਡਾ ਭਰੋਸਾ ਹੈ ਅਤੇ ਇਹੀ ਲੋਕਤੰਤਰ ਦੀ ਵੀ ਸੱਚੀ ਤਾਕਤ ਹੁੰਦੀ ਹੈ। ਪਰ ਕਾਂਗਰਸ ਦੇਸ਼-ਵਾਸੀਆਂ ਨੂੰ ਹੀ ਸਮੱਸਿਆ ਮੰਨਦੀ ਹੈ। ਹੁਣ ਮੈਂ ਉਨ੍ਹਾਂ ਦਾ ਇੰਨਾ ਬੋਲ ਕੇ ਛੱਡ ਦੇਵਾਂਗਾ, ਤਾਂ ਅੱਜ ਪਤਾ ਨਹੀਂ ਰਾਤ ਨੂੰ ਉਨ੍ਹਾਂ ਨੂੰ ਨੀਂਦ ਨਹੀਂ ਆਉਣੀ ਅਤੇ ਕੱਲ੍ਹ ਨੂੰ ਗਾਲ਼ਾਂ ਕਿਹੋ ਜਿਹੀਆਂ ਦੇਣ, ਉਸ ਦੀ ਪਲੈਨਿੰਗ ਚੱਲੇਗੀ। ਪਰ ਮੈਂ ਉਦਾਹਰਣ ਦੇ ਨਾਲ ਦੱਸਣਾ ਚਾਹੁੰਦਾ ਹਾਂ। ਕਿਸ ਤਰ੍ਹਾਂ ਨਾਲ ਇਹ ਲੋਕ ਸੋਚਦੇ ਸੀ ਦੇਸ਼ਵਾਸੀਆਂ ਦੇ ਲਈ, ਦੇਸ਼ ਦੇ ਲੋਕਾਂ ਬਾਰੇ ਨਹਿਰੂ ਜੀ ਅਤੇ ਇੰਦਰਾ ਜੀ ਦੀ ਸੋਚ ਕੀ ਸੀ? ਮੈਂ ਉਸ ਵਿਸ਼ੇ ਬਾਰੇ ਦੱਸਣਾ ਚਾਹੁੰਦਾ ਹਾਂ। ਇੰਦਰਾ ਜੀ ਇੱਕ ਵਾਰ ਇਰਾਨ ਗਈ ਸੀ ਅਤੇ ਇਰਾਨ ਵਿੱਚ ਉਹ ਭਾਸ਼ਣ ਦੇ ਰਹੀ ਸੀ ਅਤੇ ਉਸ ਭਾਸ਼ਣ ਵਿੱਚ ਉਨ੍ਹਾਂ ਨੇ ਨਹਿਰੂ ਜੀ ਦੇ ਨਾਲ ਜੋ ਗੱਲਬਾਤ ਹੋਈ ਸੀ, ਉਸ ਦਾ ਜ਼ਿਕਰ ਕੀਤਾ। ਖ਼ੁਦ ਕਿਹਾ ਹੈ, ਉਨ੍ਹਾਂ ਨੇ ਕਿਹਾ ਅਤੇ ਮੈਂ ਜੋ ਇੰਦਰਾ ਜੀ ਨੇ ਕਿਹਾ ਹੈ ਉਸਨੂੰ ਕੋਟ ਕਰ ਰਿਹਾ ਹਾਂ – “ਜਦੋਂ ਕਿਸੇ ਨੇ ਮੇਰੇ ਪਿਤਾ ਜੀ ਤੋਂ ਪੁੱਛਿਆ ਭਾਵ ਨਹਿਰੂ ਜੀ ਤੋਂ ਪੁੱਛਿਆ ਕਿ ਉਨ੍ਹਾਂ ਦੇ ਸਾਹਮਣੇ ਕਿੰਨੀਆਂ ਸਮੱਸਿਆਵਾਂ ਹਨ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ - 35 ਕਰੋੜ। ਨਹਿਰੂ ਜੀ ਨੇ ਜਵਾਬ ਦਿੱਤਾ ਸੀ ਕਿ ਉਨ੍ਹਾਂ ਦੇ ਸਾਹਮਣੇ ਕਿੰਨੀ ਸਮੱਸਿਆ ਹੈ? ਬੋਲੇ 35 ਕਰੋੜ, ਉਸ ਸਮੇਂ ਸਾਡੇ ਦੇਸ਼ ਦੀ ਆਬਾਦੀ ਵੀ 35 ਕਰੋੜ ਸੀ। ਹੁਣ ਅੱਗੇ ਦੇਖੋ 35 ਕਰੋੜ ਦੇਸ਼ਵਾਸੀ ਨਹਿਰੂ ਜੀ ਨੂੰ ਸਮੱਸਿਆ ਲਗਦੇ ਸੀ। ਅਜਿਹਾ ਕੋਈ ਮੁਖੀਆ ਹੋ ਸਕਦਾ ਹੈ ਕੀ ਜੀ? ਅਤੇ ਇਸ ਗੱਲ ਦਾ ਉਦਾਹਰਣ ਦਿੰਦੇ ਹੋਏ ਇੰਦਰਾ ਜੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਦੀ ਆਬਾਦੀ 57 ਕਰੋੜ ਹੈ। ਇਸ ਲਈ ਮੇਰੀਆਂ ਸਮੱਸਿਆਵਾਂ ਦੀ ਗਿਣਤੀ ਵੀ ਉਨੀ ਹੀ ਵੱਡੀ ਹੈ। ਭਾਵ ਪਿਤਾ ਜੀ ਨੂੰ 35 ਕਰੋੜ ਸਮੱਸਿਆ ਵਾਲੇ ਦੇਸ਼ਵਾਸੀ ਲਗਦੇ ਸੀ। ਹੁਣ 57 ਕਰੋੜ ਉਨ੍ਹਾਂ ਨੂੰ ਸਮੱਸਿਆ, ਕੋਈ ਅਜਿਹਾ ਹੋ ਸਕਦਾ ਹੈ, ਜੋ ਆਪਣੇ ਹੀ ਦੇਸ਼ਵਾਸੀਆਂ ਨੂੰ ਸਮੱਸਿਆ ਮੰਨੇ? ਇਹ ਫ਼ਰਕ ਹੈ, ਉਨ੍ਹਾਂ ਦੀ ਸੋਚ ਅਤੇ ਸਾਡੀ ਸੋਚ ਵਿੱਚ, ਇਹ ਫ਼ਰਕ ਹੈ ਉਨ੍ਹਾਂ ਦੀ ਅਪਰੋਚ ਅਤੇ ਸਾਡੀ ਅਪਰੋਚ ਵਿੱਚ। ਨਹਿਰੂ ਜੀ ਹੋਣ ਜਾਂ ਇੰਦਰਾ ਜੀ ਹੋਵੇ ਜਾਂ ਪੂਰੀ ਕਾਂਗਰਸੀ ਬਿਰਾਦਰੀ ਹੋਵੇ, ਇਹ ਲੋਕ ਭਾਰਤ ਦੇ ਲੋਕਾਂ ਨੂੰ ਸਮੱਸਿਆ ਮੰਨਦੇ ਹਨ।

ਸਤਿਕਾਰਯੋਗ ਸਪੀਕਰ ਜੀ,

ਮੇਰੇ ਕਈ ਕੋਟੇਸ਼ਨ ਮਿਲਣਗੇ। ਮੈਂ ਦੁਨੀਆ ਦੇ ਸਾਹਮਣੇ ਕਿਹਾ ਹੈ, ਦੇਸ਼ ਦੇ ਸਾਹਮਣੇ ਕਿਹਾ ਹੈ ਅਤੇ ਕਿਹਾ ਹੈ ਇਸ ਲਈ ਨਹੀਂ, ਇਹ ਮੇਰੀ ਧਾਰਨਾ ਹੈ। ਭਾਵੇਂ ਚੁਣੌਤੀਆਂ ਕਿੰਨੀਆਂ ਹੀ ਕਿਉਂ ਨਾ ਹੋਣ, 140 ਕਰੋੜ ਹੱਲ ਸਾਡੇ ਕੋਲ ਹਨ। ਸਾਡੇ ਲਈ ਦੇਸ਼ਵਾਸੀ ਇੱਕ ਸਮਰਥਕ ਪੂੰਜੀ ਹਨ। ਸਾਡੇ ਲਈ ਹਰ ਦੇਸ਼ਵਾਸੀ ਭਾਰਤ ਦੇ ਸੁਨਹਿਰੇ ਭਵਿੱਖ ਦਾ ਨਿਯੰਤ੍ਰਕ, ਸਿਰਜਣਹਾਰਾ ਹੈ ਅਤੇ ਕਰਤਾ-ਧਰਤਾ ਹੈ। ਅਸੀਂ ਉਨ੍ਹਾਂ ਨੂੰ ਸਮੱਸਿਆ ਕਿਵੇਂ ਕਹਿ ਸਕਦੇ ਹਾਂ? ਅਜਿਹੀ ਸੋਚ ਵਾਲੇ ਲੋਕ ਆਪਣੇ ਪਰਿਵਾਰ ਦਾ ਹੀ ਭਲਾ ਕਰਨਗੇ ਹੋਰ ਕਿਸਦਾ ਕਰਨਗੇ?

ਸਤਿਕਾਰਯੋਗ ਸਪੀਕਰ ਜੀ,

ਦੇਸ਼ ਦੇ ਲੋਕਾਂ ਦਾ ਅਪਮਾਨ ਕਰਦੇ ਰਹਿਣਾ, ਇਹ ਕਾਂਗਰਸ ਦੇ ਸੁਭਾਅ ਵਿੱਚ ਸਮਾਇਆ ਹੋਇਆ ਹੈ। ਉਨ੍ਹਾਂ ਦੇ ਸੰਸਕਾਰਾਂ ਵਿੱਚ ਪਿਆ ਹੈ। ਕਾਂਗਰਸ ਨੇ ਬੀਤੇ ਦਿਨੀਂ ਰਾਸ਼ਟਰਪਤੀ ਜੀ ਦਾ ਅਪਮਾਨ ਕੀਤਾ। ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਰਾਸ਼ਟਰਪਤੀ ਜੀ ਦੇ ਲਈ ਸ਼ਬਦ ਕਹੇ ਗਏ ਹਨ। ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਇਹ ਕਿਹੋ ਜਿਹੇ ਲੋਕ ਹਨ? ਭਾਰਤ ਦੇ ਰਾਸ਼ਟਰਪਤੀ ਲਈ ਕੀ ਬੋਲ ਰਹੇ ਹਨ ਇਹ ਲੋਕ?

ਸਤਿਕਾਰਯੋਗ ਸਪੀਕਰ ਜੀ,

ਕੱਲ੍ਹ ਲੋਕਸਭਾ ਵਿੱਚ ਵੀ ਰਾਸ਼ਟਰਪਤੀ ਜੀ ਦੇ ਭਾਸ਼ਣ ’ਤੇ ਚਰਚਾ ਨਹੀਂ ਹੋ ਪਾਈ। ਇਹ ਰਾਸ਼ਟਰਪਤੀ ਅਹੁਦਾ, ਉਸ ਦਾ ਬਹੁਤ ਅਪਮਾਨ ਕੀਤਾ ਗਿਆ ਹੈ, ਉਨ੍ਹਾਂ ਨੂੰ ਸੰਵਿਧਾਨ ਸ਼ਬਦ ਮੂੰਹ ਵਿੱਚੋਂ ਬੋਲਣ ਦਾ ਹੱਕ ਨਹੀਂ ਰਹਿੰਦਾ ਹੈ। ਜੋ ਲੋਕ ਗ਼ਰੀਬੀ ਤੋਂ ਨਿਕਲੀ ਹੋਈ ਇੱਕ ਮਹਿਲਾ, ਆਦਿਵਾਸੀ ਪਰਿਵਾਰ ਤੋਂ ਆਈ ਹੋਈ ਇੱਕ ਮਹਿਲਾ, ਜਦੋਂ ਤੁਸੀਂ ਲੋਕਸਭਾ ਵਿੱਚ ਜੋ ਵਿਵਹਾਰ ਕੀਤਾ ਹੈ। ਤੁਸੀਂ ਆਦਿਵਾਸੀ ਸਮਾਜ ਦਾ ਅਪਮਾਨ ਕੀਤਾ ਹੈ, ਤੁਸੀਂ ਮਹਿਲਾ ਦਾ ਅਪਮਾਨ ਕੀਤਾ ਹੈ, ਭਾਰਤ ਦੇ ਸਰਬਉੱਚ ਅਹੁਦੇ ’ਤੇ ਬਿਰਾਜਮਾਨ ਸੰਵਿਧਾਨ ਨੇ ਜਿਨ੍ਹਾਂ ਨੂੰ ਸਰਬਉੱਚ ਅਹੁਦਾ ਦਿੱਤਾ ਹੈ, ਤੁਸੀਂ ਉਨ੍ਹਾਂ ਦਾ ਅਪਮਾਨ ਕੀਤਾ ਹੈ, ਤੁਸੀਂ ਸੰਵਿਧਾਨ ਦਾ ਨਿਰਾਦਰ ਕੀਤਾ ਹੈ।

ਸਤਿਕਾਰਯੋਗ ਸਪੀਕਰ ਜੀ,

ਉਨ੍ਹਾਂ ਨੂੰ ਕੁਝ ਵੀ ਲਗਦਾ ਹੋਵੇ। ਕਾਂਗਰਸ ਨੂੰ ਇਹ ਗੁਨਾਹ..

ਸਤਿਕਾਰਯੋਗ ਸਪੀਕਰ ਜੀ,

ਸਮਾਂ ਵਧਾਉਣ ਲਈ ਮੈਂ ਤੁਹਾਡਾ ਅਤੇ ਸਦਨ ਦਾ ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ।

ਸਤਿਕਾਰਯੋਗ ਸਪੀਕਰ ਜੀ,

ਲੋਕਸਭਾ ਦੀ ਬਹੁਤ ਦਰਦਨਾਕ ਘਟਨਾ ਹੈ ਅਤੇ ਸ਼ਾਇਦ ਨਿਰਾਸ਼ਾ ਤਾਂ ਅਸੀਂ ਸਮਝ ਸਕਦੇ ਹਾਂ, ਪਰ ਇਸਦੇ ਲਈ ਦੇਸ਼ ਦੇ ਪਵਿੱਤਰ ਲੋਕਤੰਤਰ ਦੇ ਮੰਦਰ ਨੂੰ ਹੀ ਇਸ ਰੂਪ ਵਿੱਚ ਕਰ ਦੇਣਾ ਅਤੇ ਉਸ ਸਮੇਂ ਚੇਅਰ ’ਤੇ ਅਸਾਮ ਦੇ ਹੀ ਸਾਡੇ ਇੱਕ ਮਾਣਯੋਗ ਸਾਂਸਦ ਬੈਠੇ ਸੀ ਅਤੇ ਉਸ ਸਮੇਂ ਕਾਗ਼ਜ਼ ਸੁੱਟੇ ਗਏ, ਮੇਜ਼ ’ਤੇ ਚੜ੍ਹਿਆ ਗਿਆ। ਕੀ ਇਹ ਨੌਰਥ ਈਸਟ ਦਾ ਅਪਮਾਨ ਨਹੀਂ ਹੈ? ਕੀ ਅਸਾਮ ਦੇ ਨਾਗਰਿਕਾਂ ਦਾ ਅਪਮਾਨ ਨਹੀਂ ਹੈ? ਕੱਲ੍ਹ ਫਿਰ ਮੁੜ ਕੀਤਾ ਉਨ੍ਹਾਂ ਨੇ ਅਤੇ ਉਸ ਸਮੇਂ ਆਂਧਰਾ ਦੇ ਦਲਿਤ ਪਰਿਵਾਰ ਦਾ ਬੇਟਾ ਚੇਅਰ ’ਤੇ ਬੈਠਾ ਸੀ। ਉਨ੍ਹਾਂ ਨੇ ਉਸਨੂੰ ਵੀ ਅਪਮਾਨਿਤ ਕੀਤਾ। ਭਾਵ ਤੁਸੀਂ ਨੌਰਥ ਈਸਟ ਦਾ ਚੇਅਰ ਵਿੱਚ ਬੈਠੇ ਦਾ ਅਪਮਾਨ ਕਰੋਂ। ਆਂਧਰਾ ਦੇ ਇੱਕ ਦਲਿਤ ਪਰਿਵਾਰ ਦਾ ਬੇਟਾ ਚੇਅਰ ’ਤੇ ਬੈਠਾ, ਉਸ ਦਾ ਅਪਮਾਨ ਕਰੋਂ। ਸਦਨ ਨੇ ਇਨ੍ਹਾਂ ਨੂੰ ਕੰਮ ਦਿੱਤਾ ਹੋਇਆ ਹੈ। ਸਭ ਨੇ ਮਿਲ ਕੇ ਕੰਮ ਦਿੱਤਾ ਹੋਇਆ ਹੈ, ਪਰ ਉਹ ਦਲਿਤ ਸਮਾਜ ਤੋਂ ਆਉਂਦੇ ਹਨ, ਇਸ ਲਈ ਤੁਸੀਂ ਅਪਮਾਨ ਕਰਦੇ ਹੋ ਅਤੇ ਅਜਿਹਾ ਲਗਦਾ ਹੈ, ਕਾਂਗਰਸ ਦੇ ਲੋਕਾਂ ਨੂੰ ਅਸਾਮ ਦੀ ਜਨਤਾ ਦੇ ਪ੍ਰਤੀ ਬਹੁਤ ਨਫ਼ਰਤ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਸਦੀ ਜਨਤਾ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਮਤਲਬ ਉਨ੍ਹਾਂ ਦੇ ਦੁਸ਼ਮਣ ਹੋ ਗਏ। ਕੀ ਕਦੇ ਲੋਕਤੰਤਰ ਵਿੱਚ ਐਵੇਂ ਸੋਚਦੇ ਹਨ? ਮੈਨੂੰ ਤਾਂ ਓਦੋਂ ਬਹੁਤ ਦਰਦ ਹੋਇਆ ਸੀ, ਜਦੋਂ ਭਾਰਤ ਰਤਨ ਭੂਪੇਨ ਹਜ਼ਾਰਿਕਾ ਜੀ ਜੋ ਕਿ ਇਸ ਦੇਸ਼ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਜੀ। ਅੱਜ ਵੀ ਘਰ-ਘਰ ਵਿੱਚ ਉਨ੍ਹਾਂ ਨੂੰ ਲੋਕ ਯਾਦ ਕਰਦੇ ਹਨ। ਉਨ੍ਹਾਂ ਦੇ ਪ੍ਰਤੀ ਜੋ ਭਗਤੀ ਦੀ ਭਾਵਨਾ ਹੈ, ਤੁਸੀਂ ਕਲਪਨਾ ਨਹੀਂ ਕਰ ਸਕਦੇ, ਪਰ ਉਨ੍ਹਾਂ ਨੂੰ ਇਸਦੀ ਵੀ ਕੋਈ ਪਰਵਾਹ ਨਹੀਂ ਹੈ ਅਤੇ ਜਿਸ ਤਰ੍ਹਾਂ ਨਾਲ ਅਤੇ ਸਾਡਾ ਸੁਭਾਗ ਸੀ ਕਿ ਅਸੀਂ ਭੂਪੇਨ ਹਜ਼ਾਰਿਕਾ ਜੀ ਦੇ ਦੇਸ਼ ਲਈ ਜੋ ਉਨ੍ਹਾਂ ਦਾ ਯੋਗਦਾਨ ਸੀ, ਨੌਰਥ ਈਸਟ ਜਿਹੇ ਇਲਾਕੇ ਤੋਂ ਪੂਰੇ ਦੇਸ਼ ਨੂੰ ਆਪਣੀ ਬਾਣੀ ਨਾਲ, ਆਪਣੇ ਵਿਚਾਰਾਂ ਨਾਲ, ਆਪਣੀ ਸ਼ਖ਼ਸੀਅਤ ਨਾਲ ਬੰਨ੍ਹ ਕੇ ਰੱਖਿਆ ਸੀ। ਅਸੀਂ ਭਾਰਤ ਰਤਨ ਦੇਣ ਦਾ ਫ਼ੈਸਲਾ ਕੀਤਾ। ਇਸ ‘ਤੇ ਵੀ ਇਨ੍ਹਾਂ ਨੂੰ ਇਤਰਾਜ਼ ਅਤੇ ਮੈਂ ਤਾਂ ਹੈਰਾਨ ਹਾਂ, ਖੜਗੇ ਜੀ ਜੇਕਰ ਹੁੰਦੇ, ਤਾਂ ਮੈਂ ਉਨ੍ਹਾਂ ਦੀ ਹਾਜ਼ਰੀ ਵਿੱਚ ਕਹਿੰਦਾ ਇਹ, ਇਨ੍ਹਾਂ ਨੇ ਜਿਸ ਤਰ੍ਹਾਂ ਨਾਲ ਦੇਖ ਕੇ ਬੋਲਿਆ ਨਾ, ਭਾਰਤ ਰਤਨ ਦੀ ਗੱਲ, ਉਹ ਵੀਡੀਓ ‘ਤੇ ਇਨ੍ਹਾਂ ਦਾ ਚਿਹਰਾ ਦੇਖਣਗੇ ਨਾ, ਤੁਹਾਨੂੰ ਲੱਗੇਗਾ ਅਰੇ ਇਹ ਅਜਿਹੇ ਲੋਕ ਹਨ, ਅਜਿਹਾ ਵਿਵਹਾਰ ਕਰਦੇ ਹਨ ਅਤੇ ਇਹ ਕਿੱਥੇ ਅਰੇ ਇਹ ਤਾਂ ਇੱਕ ਸਿੰਗਰ ਸੀ, ਮੈਂ ਸਮਝਦਾ ਹਾਂ ਕਿ ਇਹ ਕਿਸੇ ਦਾ ਵੀ ਅਪਮਾਨ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦੇ ਹਨ। ਭੂਪੇਨ ਹਜ਼ਾਰਿਕਾ ਜੀ ਨੂੰ ਭਾਰਤ ਰਤਨ ਦਿੱਤਾ, ਉਨ੍ਹਾਂ ਨੇ ਉਸ ਦਾ ਵੀ ਵਿਰੋਧ ਕੀਤਾ। ਇਹ ਪੂਰੇ ਅਸਾਮ ਦਾ ਵਿਰੋਧ ਹੈ, ਪੂਰੇ ਦੇਸ਼ ਦੇ ਕਲਾ ਪ੍ਰੇਮੀਆਂ ਦਾ ਵਿਰੋਧ ਹੈ ਅਤੇ ਮੈਨੂੰ ਪੱਕਾ ਭਰੋਸਾ ਹੈ, ਅਸਾਮ ਕਦੇ ਵੀ ਇਸ ਅਪਮਾਨ ਨੂੰ ਭੁੱਲਣ ਵਾਲਾ ਨਹੀਂ ਹੈ।

ਸਤਿਕਾਰਯੋਗ ਸਪੀਕਰ ਜੀ

ਕੱਲ੍ਹ ਜੋ ਘਟਨਾ ਵਾਪਰੀ, ਇਸ ਸਦਨ ਦੇ ਇੱਕ ਮਾਣਯੋਗ ਸੰਸਦ ਮੈਂਬਰ ਨੂੰ ਕਾਂਗਰਸ ਦੇ ਸ਼ਾਤਿਰ ਦਿਮਾਗ਼, ਅਜਿਹੇ ਯੁਵਰਾਜ ਨੇ ਉਨ੍ਹਾਂ ਨੂੰ ਗ਼ੱਦਾਰ ਆਖ ਦਿੱਤਾ। ਇਨ੍ਹਾਂ ਦਾ ਹੰਕਾਰ ਕਿੰਨੇ ਸੱਤਵੇਂ ਆਸਮਾਨ ਤੱਕ ਪਹੁੰਚ ਚੁੱਕਾ ਹੈ। ਕਾਂਗਰਸ ਨੂੰ ਛੱਡ ਕੇ ਕਿੰਨੇ ਹੀ ਲੋਕ ਨਿਕਲੇ ਹਨ। ਕਾਂਗਰਸ ਦੇ ਕਿੰਨੇ ਟੁਕੜੇ ਹੋ ਚੁੱਕੇ ਹਨ। ਕਈ ਲੋਕ ਹੋਰ ਪਾਰਟੀਆਂ ਵਿੱਚ ਚਲੇ ਗਏ ਹਨ। ਪਰ ਹੋਰਨਾਂ ਨੂੰ ਕਿਸੇ ਨੂੰ ਵੀ ਗ਼ੱਦਾਰ ਨਹੀਂ ਆਖਿਆ। ਪਰ ਕੱਲ੍ਹ ਉਸ ਸੰਸਦ ਮੈਂਬਰ ਨੂੰ ਗ਼ੱਦਾਰ ਇਸ ਲਈ ਕਿਹਾ ਗਿਆ ਕਿਉਂਕਿ ਉਹ ਸਿੱਖ ਸਨ। ਇਹ ਸਿੱਖਾਂ ਦਾ ਅਪਮਾਨ ਸੀ। ਇਹ ਗੁਰੂਆਂ ਦਾ ਅਪਮਾਨ ਸੀ ਅਤੇ ਕਾਂਗਰਸ ਦੇ ਅੰਦਰ ਜੋ ਕੁੱਟ-ਕੁੱਟ ਕੇ ਸਿੱਖਾਂ ਪ੍ਰਤੀ ਨਫ਼ਰਤ ਭਰੀ ਪਈ ਹੈ, ਉਸ ਦਾ ਇਹ ਪ੍ਰਗਟਾਵਾ ਸੀ ਅਤੇ ਉਹ ਇਸ ਸਦਨ ਦੇ ਮਾਣਯੋਗ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਜਰਾ ਵੀ ਦਰਦ ਨਹੀਂ ਹੋਇਆ, ਨਹੀਂ ਤਾਂ ਅੱਜ ਖੜ੍ਹੇ ਹੋ ਕੇ ਕਹਿ ਸਕਦੇ ਸਨ ਕਿ ਕੱਲ੍ਹ ਜੋ ਹੋਇਆ, ਉਹ ਇਸ ਸੰਸਦ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀ, ਸਾਨੂੰ ਖੇਦ ਹੈ। ਇੱਕ ਸ਼ਬਦ ਤਾਂ ਬੋਲ ਲੈਂਦੇ। ਪਰ ਸਿੱਖਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਜੋ ਨਫ਼ਰਤ ਭਰੀ ਪਈ ਹੈ, ਉਸ ਕਾਰਨ ਹੀ ਕੱਲ੍ਹ—ਜਿਸ ਦਾ ਪਰਿਵਾਰ ਦੇਸ਼ ਲਈ ਸ਼ਹਾਦਤ ਦੇਣ ਵਾਲਾ ਪਰਿਵਾਰ ਹੈ—ਉਸ ਦੇ ਇੱਕ ਮੈਂਬਰ ਨੇ ਆਪਣੇ ਸਿਆਸੀ ਵਿਚਾਰਾਂ ਵਿੱਚ ਬਦਲਾਅ ਕੀਤਾ, ਇਸ ਲਈ ਉਹ ਗ਼ੱਦਾਰ ਬਣ ਗਿਆ ਅਤੇ ‘ਗ਼ੱਦਾਰ’ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ। ਮੇਰੇ ਦੇਸ਼ਵਾਸੀ ਨੂੰ ਕੋਈ ਗ਼ੱਦਾਰ ਕਹੇ—ਇਹ ਦੇਸ਼ ਕਿਵੇਂ ਸਹਾਰੇਗਾ? ਅਤੇ ਉਹ ਵੀ ਇੱਕ ਸਿੱਖ ਹੋਣ ਦੇ ਕਾਰਨ ਗ਼ੱਦਾਰ ਕਹਿਣਾ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਅਜਿਹੇ ਲੋਕ ਜੇ ਕਾਂਗਰਸ ਨੂੰ ਨਹੀਂ ਡੁਬਾਉਣਗੇ ਤਾਂ ਹੋਰ ਕੀ ਕਰਨਗੇ?

ਸਤਿਕਾਰਯੋਗ ਸਪੀਕਰ ਜੀ,

ਇੱਕ ਪਾਸੇ ਇਹ ਦ੍ਰਿਸ਼ ਹੈ ਅਤੇ ਦੂਜੇ ਪਾਸੇ ਸਾਡੇ ਸਦਾਨੰਦ ਜੀ ਮਾਸਟਰ ਦਾ ਦ੍ਰਿਸ਼ ਹੈ। ਸਿਆਸੀ ਨਫ਼ਰਤ ਦੇ ਕਾਰਨ ਉਨ੍ਹਾਂ ਦੇ ਦੋਵੇਂ ਪੈਰ ਵੱਢ ਦਿੱਤੇ ਗਏ। ਭਰੀ ਜਵਾਨੀ ਵਿੱਚ ਦੋਵੇਂ ਪੈਰ ਵੱਢ ਦਿੱਤੇ ਗਏ। ਵੱਢੇ ਹੋਏ ਪੈਰਾਂ ਨਾਲ ਜ਼ਿੰਦਗੀ ਗੁਜ਼ਾਰ ਰਹੇ ਹਨ। ਪਰ ਸੰਸਕਾਰ ਇੰਨੇ ਉੱਚੇ ਹਨ ਕਿ ਬੋਲਾਂ ਵਿੱਚ ਵੀ ਕੋਈ ਅਪਸ਼ਬਦ ਨਹੀਂ ਨਿਕਲਦਾ। ਵਿਵਹਾਰ ਵਿੱਚ ਵੀ ਕੋਈ ਕੁੜੱਤਣ ਨਹੀਂ ਆਉਂਦੀ। ਮਾਣ ਹੁੰਦਾ ਹੈ ਅਤੇ ਕੱਲ੍ਹ ਜਦੋਂ ਦੇਸ਼ ਨੇ ਉਨ੍ਹਾਂ ਦਾ ਪਹਿਲਾ ਭਾਸ਼ਣ ਸੁਣਿਆ—ਸਦਨ ਵਿੱਚ—ਅਤੇ ਜਦੋਂ ਉਨ੍ਹਾਂ ਨੇ ਆਪਣੇ ਬੈਂਚ ‘ਤੇ ਤੁਹਾਡੀ ਇਜਾਜ਼ਤ ਲੈ ਕੇ ਆਪਣੇ ਵੱਢੇ ਹੋਏ ਪੈਰ ਲਈ ਜੋ ਲਿੰਬ ਵਰਤਦੇ ਹਨ, ਬਣਾਉਟੀ ਲਿੰਬ, ਜਦੋਂ ਉਨ੍ਹਾਂ ਰੱਖਿਆ—ਉਹ ਦ੍ਰਿਸ਼ ਦੇਸ਼ ਲਈ ਪੀੜ੍ਹ ਦੇਣ ਵਾਲਾ ਸੀ। ਕਿ ਇਸ ਦੇਸ਼ ਵਿੱਚ ਅਜਿਹੀਆਂ ਵਿਧਾਨਿਕ ਗੱਲਾਂ ਕਰਨ ਵਾਲੇ ਇੰਡੀ ਅਲਾਇੰਸ ਦੇ ਲੋਕ—ਅਤੇ ਇਹ ਇੰਡੀਆ ਅਲਾਇੰਸ ਪੂਰੀ ਤਰ੍ਹਾਂ ਇਸ ਲਈ ਜ਼ਿੰਮੇਵਾਰ ਹੈ—ਵਿਚਾਰਧਾਰਾਤਮਕ ਅਸਹਿਮਤੀ ਦੇ ਕਾਰਨ ਇੱਕ ਨੌਜਵਾਨ ਦੇ ਅਤੇ ਉਹ ਵੀ ਇੱਕ ਅਧਿਆਪਕ, ਜਿਸ ਨੂੰ ਮਾਣ ਅਤੇ ਆਦਰ ਨਾਲ ਦੇਖਿਆ ਜਾਂਦਾ ਹੈ, ਉਸ ਦੇ ਪੈਰ ਵੱਢ ਦਿੰਦੇ ਹਨ। ਪਰ ਉਨ੍ਹਾਂ ਨੂੰ ਕੋਈ ਖੇਦ ਨਹੀਂ। ਕੋਈ ਪੀੜ੍ਹ ਨਹੀਂ। ਪਰ ਮੈਂ ਮਾਸਟਰ ਸਦਾਨੰਦ ਜੀ ਨੂੰ ਦਿਲੋਂ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇੰਨੇ ਭਿਆਨਕ ਹਮਲੇ ਤੋਂ ਬਾਅਦ ਵੀ ਦੇਸ਼ ਦੀ ਸੇਵਾ ਦਾ ਆਪਣਾ ਵਰਤ ਜਾਰੀ ਰੱਖਿਆ ਅਤੇ ਅੱਜ ਦੇਸ਼ ਦੇ ਨੀਤੀ ਨਿਰਧਾਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਹ ਮਾਣ ਦੀ ਗੱਲ ਹੈ ਅਤੇ ਅਜਿਹੇ ਲੋਕਾਂ ਦੇ ਆਸਰੇ ਅਸੀਂ ਸਿਆਸੀ ਵਿੱਚ ਜਿਉਂਦੇ ਹਾਂ, ਕੰਮ ਕਰਦੇ ਹਾਂ। ਦੇਸ਼ ਲਈ ਜੀਣ-ਮਰਨ ਦੀ ਪ੍ਰੇਰਣਾ ਮਿਲਦੀ ਹੈ। ਇਹ ਸੰਸਕਾਰ ਸਾਨੂੰ ਮਿਲੇ ਹਨ। ਅਜਿਹੇ ਟੀਚਾਵਾਦੀ ਵਰਕਰਾਂ ਦੀ ਤਪੱਸਿਆ ਤੋਂ ਮਿਲੇ ਹਨ।

ਸਤਿਕਾਰਯੋਗ ਸਪੀਕਰ ਜੀ,

ਅੱਜ ਕੱਲ੍ਹ ਅਤੇ ਵੈਸੇ ਵੀ ਕਾਂਗਰਸ ਦੇ ਸਾਥੀਆਂ ਦਾ ਮੇਰੇ ਨਾਲ ਕੁਝ ਖ਼ਾਸ ਪਿਆਰ ਹੈ। ਉਹ ਸਪੈਸ਼ਲ ਪ੍ਰੇਮ ਹੈ ਅਤੇ ਜਦੋਂ ਮੈਨੂੰ ਮਿਲੀ ਜ਼ਿੰਮੇਵਾਰੀ ਦੇ ਤਹਿਤ—ਅਤੇ ਜੇ ਜ਼ਿੰਮੇਵਾਰੀ ਨਾ ਵੀ ਮਿਲਦੀ—ਤਾਂ ਵੀ ਅਸੀਂ ਦੇਸ਼ ਲਈ ਜੀਣਾ ਸਿੱਖਿਆ ਹੈ। ਅਸੀਂ ਵਿਕਸਿਤ ਭਾਰਤ ਦੀ ਜ਼ਮੀਨ ਮਜ਼ਬੂਤ ਕਰ ਰਹੇ ਹਾਂ। ਉਸ ਨੂੰ ਤਾਕਤ ਦੇ ਰਹੇ ਹਾਂ। ਇੱਕ ਪਾਸੇ ਮੈਂ ਦੇਸ਼ ਦੇ ਨੌਜਵਾਨਾਂ ਲਈ ਮਜ਼ਬੂਤ ਬੁਨਿਆਦ ਤਿਆਰ ਕਰ ਰਿਹਾ ਹਾਂ ਅਤੇ ਦੂਜੇ ਪਾਸੇ ਕਾਂਗਰਸ ‘ਮੋਦੀ ਦੀ ਕਬਰ ਪੁੱਟਣ’ ਦੇ ਪ੍ਰੋਗਰਾਮ ਕਰਵਾ ਰਹੀ ਹੈ ਅਤੇ ‘ਮੁਹੱਬਤ ਦੀ ਦੁਕਾਨ’ ਖੋਲ੍ਹਣ ਵਾਲੇ—‘ਮੋਦੀ ਤੇਰੀ ਕਬਰ ਪੁੱਟੀ ਜਾਏਗੀ’ ਦੇ ਨਾਅਰੇ ਲਗਾ ਰਹੇ ਹਨ। ਇਹ ਕਿਹੜੀ ਮੁਹੱਬਤ ਦੀ ਦੁਕਾਨ ਹੈ, ਜੋ ਦੇਸ਼ ਦੇ ਹੀ ਕਿਸੇ ਨਾਗਰਿਕ ਦੀ ਕਬਰ ਪੁੱਟਣ ਦੇ ਸੁਪਨੇ ਵੇਖਦੀ ਹੋਵੇ? ਇਹ ਕਿਹੜਾ ਸੰਵਿਧਾਨ ਹੈ, ਜਿਸ ਤੋਂ ਉਨ੍ਹਾਂ ਨੇ ਇਹ ਸਿੱਖਿਆ ਹੈ—ਦੇਸ਼ ਦੇ ਹੀ ਨਾਗਰਿਕ ਦੀ ਕਬਰ ਪੁੱਟਣ ਦੀ ਗੱਲ ਕਰਨੀ? ਕੀ ਇਹ ਸੰਵਿਧਾਨ ਦਾ ਅਪਮਾਨ ਨਹੀਂ? ਕੀ ਇਹ ਮਨੁੱਖਤਾ ਦਾ ਅਪਮਾਨ ਨਹੀਂ? ਕੀ ਇਹ ਜਨਤਕ ਜੀਵਨ ਦੀਆਂ ਮਰਿਆਦਾਵਾਂ ਦਾ ਅਪਮਾਨ ਨਹੀਂ? ਅਤੇ ਉਨ੍ਹਾਂ ਨੂੰ ਇਸ ਦਾ ਵੀ ਕੋਈ ਖੇਦ ਨਹੀਂ। ਇਸ ਤੋਂ ਬਾਅਦ ਉਹ ਕੀ ਬਿਆਨ ਦਿੰਦੇ ਹਨ—ਬਿਆਨ ਵੇਖੋ—ਪ੍ਰਧਾਨ ਮੰਤਰੀ ਰਾਜ ਸਭਾ ਵਿੱਚ ਵੀ ਰੋ ਰਿਹਾ ਸੀ। ਇਹ ਕਿਸ ਕਿਸਮ ਦੇ ਸੰਸਕਾਰ ਅਤੇ ਪ੍ਰਵਿਰਤੀਆਂ ਨਾਲ ਪਲ਼ੇ ਲੋਕ ਹਨ?

ਸਤਿਕਾਰਯੋਗ ਸਪੀਕਰ ਜੀ,

ਮੇਰੇ ਲਈ ਇਹ ਤਜਰਬਾ ਬਹੁਤ ਪੁਰਾਣਾ ਹੈ। 2002 ਤੋਂ—ਜਦੋਂ ਉਹ ਵਿਰੋਧ ਵਿੱਚ ਸਨ—2004 ਤੋਂ—ਜਦੋਂ ਉਹ ਸੱਤਾ ਵਿੱਚ ਆਏ—ਅਤੇ 2014 ਤੋਂ—ਜਦੋਂ ਮੈਂ ਇੱਥੇ ਆਇਆ—ਪਿਛਲੇ 25 ਸਾਲਾਂ ਵਿੱਚ ਸੰਸਦ ਦਾ ਇੱਕ ਵੀ ਇਜਲਾਸ ਅਜਿਹਾ ਨਹੀਂ ਗਿਆ, ਜਿਸ ਵਿੱਚ ਮੋਦੀ ਸੰਸਦ ਦਾ ਮੈਂਬਰ ਨਾ ਹੋਵੇ। ਇੱਕ ਵੀ ਇਜਲਾਸ ਅਜਿਹਾ ਨਹੀਂ ਗਿਆ, ਜਿਸ ਵਿੱਚ ਇਸ ਸਦਨ ਦੇ ਅੰਦਰ ਮੋਦੀ ਨੂੰ ਗਾਲ੍ਹਾਂ ਨਾ ਦਿੱਤੀਆਂ ਗਈਆਂ ਹੋਣ। 25 ਸਾਲ ਅਤੇ ਕਿਸੇ ਨੇ ਮੈਨੂੰ ਪੁੱਛਿਆ ਸੀ—ਮੋਦੀ ਜੀ, ਤੁਹਾਡੀ ਸਿਹਤ ਦਾ ਰਾਜ ਕੀ ਹੈ? ਮੈਂ ਕਿਹਾ—ਮੈਂ ਹਰ ਰੋਜ਼ ਦੋ ਕਿੱਲੋ ਗਾਲ੍ਹਾਂ ਖਾਂਦਾ ਹਾਂ।

ਸਤਿਕਾਰਯੋਗ ਸਪੀਕਰ ਜੀ,

ਇਹ ਮੋਦੀ ਦੀ ਕਬਰ ਕਿਉਂ ਪੁੱਟਣੀ ਚਾਹੁੰਦੇ ਹਨ? ਇਹ ਸਿਰਫ਼ ਨਾਅਰਾ ਨਹੀਂ ਹੈ। ਇਹ ਉਨ੍ਹਾਂ ਦੇ ਅੰਦਰ ਭਰੀ ਹੋਈ ਨਫ਼ਰਤ ਦੀ ਝਲਕ ਹੈ। ਇਸ ਦਾ ਪ੍ਰਗਟਾਵਾ ਹੈ ਅਤੇ ਉਹ ਇਸ ਲਈ ਹੈ ਕਿ ਅਸੀਂ 370 ਦੀ ਕੰਧ ਢਾਹ ਦਿੱਤੀ। ਇਸ ਲਈ ਉਹ ਮੋਦੀ ਦੀ ਕਬਰ ਪੁੱਟਣਾ ਚਾਹੁੰਦੇ ਹਨ। ਅਸੀਂ ਉੱਤਰ-ਪੂਰਬ ਵਿੱਚ ਬੰਬ-ਬੰਦੂਕ ਅਤੇ ਹਿੰਸਾ ਦੀ ਛਾਂ ਜੋ ਬਣੀ ਰਹਿੰਦੀ ਸੀ, ਉਸ ਦੀ ਥਾਂ ਸ਼ਾਂਤੀ ਅਤੇ ਵਿਕਾਸ ਦਾ ਰਾਹ ਅਪਣਾਇਆ—ਇਸ ਲਈ ਉਹ ਮੋਦੀ ਦੀ ਕਬਰ ਪੁੱਟਣ ਦੀ ਸੋਚ ਰਹੇ ਹਨ। ਪਾਕਿਸਤਾਨੀ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਵੜ੍ਹਕੇ ਜਵਾਬ ਦਿੰਦੇ ਹਾਂ—ਇਸ ਲਈ ਮੋਦੀ ਦੀ ਕਬਰ ਪੁੱਟਣ ਦੀ ਗੱਲ ਕਰਦੇ ਹਨ। ਆਪ੍ਰੇਸ਼ਨ ਸਿੰਧੂਰ ਕਰਦੇ ਹਾਂ—ਇਸ ਨਾਲ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ—ਇਸ ਲਈ ਉਹ ਮੋਦੀ ਦੀ ਕਬਰ ਪੁੱਟਦੇ ਹਨ। ਮਾਓਵਾਦੀ ਹਿੰਸਾ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਲਈ ਹਿੰਮਤੀ ਕਦਮ ਚੁੱਕਦੇ ਹਾਂ—ਇਸ ਲਈ ਤੁਸੀਂ ਮੋਦੀ ਦੀ ਕਬਰ ਪੁੱਟਣਾ ਚਾਹੁੰਦੇ ਹੋ। ਨਹਿਰੂ ਜੀ ਨੇ ਸਿੰਧੂ ਜਲ ਸਮਝੌਤਾ ਕਰਕੇ ਦੇਸ਼ ਨਾਲ ਵੱਡਾ ਅਨਿਆਂ ਕੀਤਾ ਸੀ—ਉਸ ਸਿੰਧੂ ਜਲ ਸਮਝੌਤੇ ਨੂੰ ਅਸੀਂ ਮੁਲਤਵੀ ਕਰ ਦਿੱਤਾ—ਕੀ ਇਸ ਲਈ… ਕੀ ਇਸ ਲਈ ਤੁਸੀਂ ਮੋਦੀ ਦੀ ਕਬਰ ਪੁੱਟਣ ਦੇ ਨਾਅਰੇ ਲਗਾ ਰਹੇ ਹੋ?

ਸਤਿਕਾਰਯੋਗ ਸਪੀਕਰ ਜੀ,

ਕਾਂਗਰਸ ਦੀ ਪਰੇਸ਼ਾਨੀ ਕੁਝ ਹੋਰ ਹੈ। ਉਹ ਇਹ ਪਚਾ ਨਹੀਂ ਪਾ ਰਹੇ ਕਿ ਮੋਦੀ ਇੱਥੇ ਤੱਕ ਪਹੁੰਚਿਆ ਕਿਵੇਂ ਅਤੇ ਉਨ੍ਹਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ ਕਿ ਪਹੁੰਚਿਆ ਤਾਂ ਪਹੁੰਚਿਆ, ਪਰ ਅਜੇ ਤੱਕ ਟਿਕਿਆ ਕਿਉਂ ਹੋਇਆ ਹੈ? ਅਤੇ ਇਸ ਲਈ ਉਨ੍ਹਾਂ ਨੂੰ ਇੱਕੋ ਰਾਹ ਬਚਿਆ ਹੋਇਆ ਲੱਗਦਾ ਹੈ—‘ਮੋਦੀ ਤੇਰੀ ਕਬਰ ਪੁੱਟੀ ਜਾਏਗੀ’।

ਸਤਿਕਾਰਯੋਗ ਸਪੀਕਰ ਜੀ,

ਇਹ ਤਾਂ ਮੰਨ ਕੇ ਬੈਠੇ ਸਨ। ਉਨ੍ਹਾਂ ਦਾ ਲੋਕਤੰਤਰ ਅਤੇ ਸੰਵਿਧਾਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਨੂੰ ਤਾਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਦੇ ਪਰਿਵਾਰ ਦੀ ਜਾਗੀਰ ਹੈ। ਉਸ ’ਤੇ ਕੋਈ ਹੋਰ ਨਹੀਂ ਬੈਠ ਸਕਦਾ। ਇਹ ਜੋ ਉਨ੍ਹਾਂ ਦੇ ਅੰਦਰ ਨਫ਼ਰਤ ਭਰੀ ਪਈ ਹੈ—‘ਮੁਹੱਬਤ ਦੀ ਦੁਕਾਨ’ ਵਿੱਚ ਜੋ ਅੱਗ ਭਰੀ ਹੋਈ ਹੈ—ਉਸ ਦਾ ਹੀ ਨਤੀਜਾ ਹੈ ਅਤੇ ਇਸ ਲਈ ਕਿ ਕੋਈ ਹੋਰ ਕਿਉਂ ਬੈਠਿਆ—ਕਿਉਂਕਿ ਉਹ ਸਾਡਾ ਜੱਦੀ ਹੱਕ ਸੀ—ਇਸ ਲਈ ਉਹ ‘ਮੋਦੀ ਦੀ ਕਬਰ ਪੁੱਟਣ’ ਦੇ ਨਾਅਰੇ ਲੈ ਕੇ ਤੁਰ ਪਏ ਹਨ।

ਸਤਿਕਾਰਯੋਗ ਸਪੀਕਰ ਜੀ,

ਕਾਂਗਰਸ ਦੇ ਸ਼ਾਹੀ ਪਰਿਵਾਰ ਨੂੰ ਦੇਸ਼ ਨੇ ਦਹਾਕਿਆਂ ਤੱਕ ਮੌਕੇ ਦਿੱਤੇ ਹਨ। ਅਜਿਹਾ ਨਹੀਂ ਹੈ ਕਿ ਦੇਸ਼ ਨੇ ਤੁਹਾਡੇ ਲਈ ਵੀ ਆਪਣਾ ਭਵਿੱਖ ਦਾਅ ’ਤੇ ਨਹੀਂ ਲਾਇਆ ਸੀ, ਪਰ ਤੁਸੀਂ ‘ਗ਼ਰੀਬੀ ਹਟਾਓ’ ਦੇ ਨਾਅਰੇ ਲਗਾਏ, ਲੋਕਾਂ ਨੂੰ ਗੁਮਰਾਹ ਕੀਤਾ। ਲਾਲ ਕਿਲ੍ਹੇ ਤੋਂ ਕਾਂਗਰਸ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਗ਼ਰੀਬੀ ਹਟਾਉਣ ਦੀ ਗੱਲ ਨਾ ਆਈ ਹੋਵੇ, ਅਜਿਹਾ ਨਹੀਂ ਹੋਇਆ। ਪਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਗ਼ਰੀਬੀ ਹਟਾਉਣ ਲਈ ਕੀ ਕੀਤਾ—ਇਹ ਇੱਕ ਵਾਰ ਵੀ ਨਹੀਂ ਆਇਆ ਅਤੇ ਨਾਅਰੇ ਤੋਂ ਵੱਧ ਕੁਝ ਵੀ ਨਹੀਂ ਸੀ ਉਨ੍ਹਾਂ ਕੋਲ ਅਤੇ ਮੋਦੀ ਨੇ ਰਾਹ ਅਪਣਾਇਆ ਗ਼ਰੀਬ ਨੂੰ ਸਮਰੱਥ ਬਣਾਉਣ ਦਾ, ਗ਼ਰੀਬ ਨੂੰ ਮਜ਼ਬੂਤ ਕਰਨ ਦਾ ਅਤੇ ਮੈਂ ਆਪਣੇ ਦੇਸ਼ ਦੇ ਗ਼ਰੀਬਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਨੇ ਦੇਸ਼ ਦੀਆਂ ਯੋਜਨਾਵਾਂ ਨੂੰ ਸਮਝਿਆ, ਸਵੀਕਾਰਿਆ ਅਤੇ ਆਪਣੀ ਸਮਰੱਥਾ ਵਧਾਉਣ ਲਈ ਯਤਨ ਕੀਤਾ। ਮੈਂ ਦੇਸ਼ ਦੇ ਗ਼ਰੀਬਾਂ ਦੇ ਗੁਣ ਗਾਉਂਦਾ ਹਾਂ ਕਿ ਸਾਡੀਆਂ ਨੀਤੀਆਂ ‘ਤੇ ਭਰੋਸਾ ਕਰਕੇ, ਸਾਡੀ ਨੀਅਤ ’ਤੇ ਭਰੋਸਾ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਖਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ 25 ਕਰੋੜ ਮੇਰੇ ਗ਼ਰੀਬ ਪਰਿਵਾਰ ਦੇ ਭਰਾਵਾਂ ਨੇ ਗ਼ਰੀਬੀ ਨੂੰ ਹਰਾ ਦਿੱਤਾ ਅਤੇ ਖ਼ੁਦ ਗ਼ਰੀਬੀ ਤੋਂ ਬਾਹਰ ਆਏ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ—ਮੇਰੇ 25 ਕਰੋੜ ਦੇਸ਼ਵਾਸੀ, ਜੋ ਨਿਰਾਸ਼ਾ ਵਿੱਚ ਸਨ, ਦੂਰ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ, ਉੱਠ ਖੜ੍ਹੇ ਹੋਏ ਅਤੇ ਅੱਜ ਸਾਡੇ ਨਾਲ ਚੱਲ ਪਏ।

ਸਤਿਕਾਰਯੋਗ ਸਪੀਕਰ ਜੀ,

2014 ਤੋਂ ਪਹਿਲਾਂ ਇਹ ਅਮਲ ਦੀਆਂ ਗੱਲਾਂ ਕਰਦੇ ਸਨ। ਸਾਡੇ ਇੱਥੇ ਸੈਂਕੜਿਆਂ ਲੋਕ ਰੇਲਵੇ ਫਾਟਕਾਂ ’ਤੇ ਮਰਦੇ ਸਨ। ਸਕੂਲ ਦੀ ਬੱਸ ਰੇਲਵੇ ਫਾਟਕ ਤੋਂ ਲੰਘ ਰਹੀ ਹੈ, 20-20, 25-25 ਸਕੂਲ ਦੇ ਬੱਚਿਆਂ ਦੇ ਮਰਨ ਦੀਆਂ ਖ਼ਬਰਾਂ ਆਉਂਦੀਆਂ ਸਨ। ਮਨੁੱਖ ਰਹਿਤ ਰੇਲਵੇ ਫਾਟਕ—ਇਹ ਕੋਈ ਇੰਨਾ ਵੱਡਾ ਕੰਮ ਨਹੀਂ ਸੀ ਜੋ ਕੀਤਾ ਨਾ ਜਾ ਸਕਦਾ ਹੋਵੇ। ਇਹ ਕੰਮ ਵੀ ਮੈਨੂੰ ਕਰਨਾ ਪਿਆ ਅਤੇ ਅਸੀਂ ਸਾਰੇ ਮਨੁੱਖ ਰਹਿਤ ਫਾਟਕ ਬੰਦ ਕਰ ਦਿੱਤੇ। ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾ ਲਈ। ਇਸ ਲਈ, ਇਸ ਲਈ ਇਹ ਮੋਦੀ ਦੀ ਕਬਰ ਪੁੱਟਣਾ ਚਾਹੁੰਦੇ ਹਨ।

ਸਤਿਕਾਰਯੋਗ ਸਪੀਕਰ ਜੀ,

2014 ਤੋਂ ਪਹਿਲਾਂ ਇਸ ਦੇਸ਼ ਵਿੱਚ 18,000 ਪਿੰਡ ਐਸੇ ਸਨ, ਜਿਨ੍ਹਾਂ ਨੂੰ ਬਿਜਲੀ ਦਾ ਮਤਲਬ ਹੀ ਪਤਾ ਨਹੀਂ ਸੀ। ਬਿਜਲੀ ਦੀ ਕੋਈ ਤਾਰ ਹੁੰਦੀ ਹੈ, ਕੋਈ ਬਲਬ ਹੁੰਦਾ ਹੈ, ਕੋਈ ਲਾਟੂ ਬਲਦਾ ਹੈ, ਜਿਸ ਤੋਂ ਰੋਸ਼ਨੀ ਨਿਕਲਦੀ ਹੈ—ਉਨ੍ਹਾਂ ਨੂੰ ਪਤਾ ਨਹੀਂ ਸੀ। 18,000 ਪਿੰਡ—2014 ਤੋਂ ਬਾਅਦ ਜਦੋਂ ਦੇਸ਼ਵਾਸੀਆਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ—ਉਨ੍ਹਾਂ 18,000 ਪਿੰਡਾਂ ਵਿੱਚ, ਜਿਨ੍ਹਾਂ ਨੇ ਕਦੇ ਬਿਜਲੀ ਦਾ ਮੂੰਹ ਤੱਕ ਨਹੀਂ ਦੇਖਿਆ ਸੀ, ਬਿਜਲੀ ਦਾ ਇੱਕ ਸ਼ਬਦ ਵੀ ਕੰਨਾਂ ਰਾਹੀਂ ਨਹੀਂ ਸੁਣਿਆ ਸੀ—ਉਨ੍ਹਾਂ ਪਿੰਡਾਂ ਵਿੱਚ ਰੋਸ਼ਨੀ ਪਹੁੰਚਾਈ। ਇਸ ਲਈ, ਇਸ ਲਈ ਇਨ੍ਹਾਂ ਨੂੰ ਮੋਦੀ ਦੀ ਕਬਰ ਪੁੱਟਣ ਤੋਂ ਬਿਨਾਂ ਕੋਈ ਰਾਹ ਨਹੀਂ ਦਿਖਦਾ।

ਸਤਿਕਾਰਯੋਗ ਸਪੀਕਰ ਜੀ,

ਉਹ ਵੀ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਵਾਰ-ਵਾਰ ਖ਼ਬਰਾਂ ਆਉਂਦੀਆਂ ਸਨ। ਮੀਡੀਆ ਵਿੱਚ ਸੁਰਖ਼ੀਆਂ ਬਣਦੀਆਂ ਸਨ—ਸਰਹੱਦ ਦੀ ਸਥਿਤੀ ਬਾਰੇ ਬਿਆਨ ਆਉਂਦੇ ਸਨ—ਗੋਲਾ-ਬਾਰੂਦ ਨਹੀਂ ਹੈ, ਬੁਲੇਟ ਪਰੂਫ਼ ਜੈਕਟ ਨਹੀਂ ਹੈ, ਬਰਫ਼ ਵਿੱਚ ਖੜ੍ਹਾ ਹੈ, ਬਰਫ਼ ਵਿੱਚ ਖੜ੍ਹੇ ਰਹਿਣ ਲਈ ਜੋ ਜੁੱਤੇ ਚਾਹੀਦੇ ਹਨ, ਉਹ ਜੁੱਤੇ ਵੀ ਉਸ ਕੋਲ ਨਹੀਂ। ਅਜਿਹੀਆਂ ਖ਼ਬਰਾਂ ਆਉਂਦੀਆਂ ਸਨ। ਅਸੀਂ ਦੇਸ਼ ਦੇ ਜਵਾਨਾਂ ਲਈ ਖ਼ਜ਼ਾਨੇ ਖੋਲ੍ਹ ਦਿੱਤੇ। ਦੇਸ਼ ਦੇ ਜਵਾਨਾਂ ਨੂੰ ਜੋ ਚਾਹੀਦਾ ਹੈ ਉਹ ਦੇਣ ਦਾ ਸੰਕਲਪ ਕੀਤਾ ਅਤੇ ਇਸ ਲਈ ਉਹ ਚਾਹੁੰਦੇ ਹਨ ਕਿ ਹੁਣ ਕੋਈ ਰਾਹ ਨਹੀਂ ਬਚਿਆ—ਸਿਰਫ਼ ਮੋਦੀ ਦੀ ਕਬਰ ਪੁੱਟੀ ਜਾਏਗੀ। ਇਹੀ ਇੱਕ ਰਾਹ ਉਨ੍ਹਾਂ ਲਈ ਬਚਿਆ ਹੈ।

ਸਤਿਕਾਰਯੋਗ ਸਪੀਕਰ ਜੀ,

ਇੱਕ ਵਾਰ ਉੱਤਰ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਜੀ ਸਦਨ ਵਿੱਚ ਭਾਸ਼ਣ ਕਰਦੇ-ਕਰਦੇ ਰੋ ਪਏ ਸਨ। ਦਿਮਾਗ਼ੀ ਬੁਖ਼ਾਰ ਕਾਰਨ ਬੱਚੇ—ਅਣਗਿਣਤ ਬੱਚੇ—ਮਰ ਰਹੇ ਸਨ। ਇਨ੍ਹਾਂ ਨੂੰ ਕਦੇ ਨਹੀਂ ਸੁੱਝਿਆ ਕਿ ਇਸ ਦਿਮਾਗ਼ੀ ਬੁਖ਼ਾਰ ਤੋਂ ਮੁਕਤੀ ਦਿਵਾਈ ਜਾ ਸਕਦੀ ਹੈ।

ਸਤਿਕਾਰਯੋਗ ਸਪੀਕਰ ਜੀ,

ਅੱਖਾਂ ਦੀ ਬਿਮਾਰੀ ਟ੍ਰੈਕੋਮਾ—ਲੋਕ ਪਰੇਸ਼ਾਨ ਹੁੰਦੇ ਸਨ। ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਸੀ। ਵਿਗਿਆਨ ਅੱਗੇ ਵਧ ਚੁੱਕਾ ਸੀ—ਇਹ ਸੰਭਵ ਸੀ—ਪਰ ਇਹ ਨਹੀਂ ਕਰ ਸਕੇ। ਅਸੀਂ ਦਿਮਾਗੀ ਬੁਖ਼ਾਰ ਤੋਂ ਵੀ ਮੁਕਤੀ ਦਿਵਾਈ ਅਤੇ ਟ੍ਰੈਕੋਮਾ ਤੋਂ ਵੀ ਦੇਸ਼ ਦੇ ਲੋਕਾਂ ਦੀਆਂ ਅੱਖਾਂ ਬਚਾਈਆਂ। ਇਹੀ ਸਫਲਤਾਵਾਂ ਹਨ, ਇਹੀ ਸੰਵੇਦਨਸ਼ੀਲਤਾ ਹੈ। ਸਮਾਜ ਲਈ ਜੀਣ-ਮਰਨ ਦਾ ਇਹੀ ਸੰਕਲਪ ਹੈ—ਪਲ-ਪਲ, ਛਿਣ-ਛਿਣ ਸਮਾਜ ਲਈ ਜਿਊਂਣਾ, ਰਗੜਨਾ, ਸਹਿਣਾ—ਇਹ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਜਾ ਕੇ ‘ਮੋਦੀ ਤੇਰੀ ਕਬਰ ਪੁੱਟੀ ਜਾਏਗੀ’ ਇਹ ਮੰਤਰ ਲੈ ਕੇ ਚੱਲ ਰਹੇ ਹਨ। ਇਹ ਸੁਪਨੇ ਦੇਖਦੇ ਹੋਏ ਚੱਲ ਰਹੇ ਹਨ ਅਤੇ ਗੱਲਾਂ ਲੋਕਤੰਤਰ ਦੀਆਂ ਕਰਦੇ ਹਨ। ਮੁਹੱਬਤ ਦੀ ਦੁਕਾਨ ਦੇ ਸਾਈਨ ਬੋਰਡ ਲਗਾਉਂਦੇ ਹਨ। ਕੀ ਜਨਤਕ ਜੀਵਨ ਵਿੱਚ ਅਜਿਹੀ ਨਫ਼ਰਤ ਹੁੰਦੀ ਹੈ?

ਸਤਿਕਾਰਯੋਗ ਸਪੀਕਰ ਜੀ,

ਇਨ੍ਹਾਂ ਦੀ ਸਰਕਾਰ ਰਿਮੋਟ ਨਾਲ ਚਲਦੀ ਸੀ। ਮੇਰੀ ਸਰਕਾਰ ਵੀ ਰਿਮੋਟ ਨਾਲ ਚਲਦੀ ਹੈ—140 ਕਰੋੜ ਦੇਸ਼ਵਾਸੀ ਮੇਰਾ ਰਿਮੋਟ ਹਨ। 140 ਕਰੋੜ ਦੇਸ਼-ਵਾਸੀਆਂ ਦੇ ਸੁਪਨੇ, 140 ਕਰੋੜ ਦੇਸ਼ਵਾਸੀਆਂ ਦੀਆਂ ਆਸਾਂ, ਦੇਸ਼ ਦੇ ਨੌਜਵਾਨਾਂ ਦੇ ਸੰਕਲਪ—ਇਨ੍ਹਾਂ ਲਈ ਅਸੀਂ ਜਿਊਂਦੇ ਹਾਂ, ਇਨ੍ਹਾਂ ਲਈ ਸਰਕਾਰ ਚਲਾਉਂਦੇ ਹਾਂ। ਸੱਤਾ ਸਾਡੇ ਲਈ ਸੁੱਖ ਦਾ ਰਾਹ ਨਹੀਂ—ਸੱਤਾ ਸਾਡੇ ਲਈ ਸੇਵਾ ਦਾ ਸਾਧਨ ਹੈ। ਮੁਦਰਾ ਯੋਜਨਾ ਨਾਲ ਲੱਖਾਂ-ਕਰੋੜਾਂ ਨੂੰ ਮਦਦ ਮਿਲੀ, ਸਵੈ ਰੋਜ਼ਗਾਰ ਨੂੰ ਹੁਲਾਰਾ ਮਿਲਿਆ। ਕਾਂਗਰਸ ਨੇ ਕਦੇ ਸਟਾਰਟਅਪ ਮਾਹੌਲ ਨੂੰ ਹੱਲਾਸ਼ੇਰੀ ਹੀ ਨਹੀਂ ਦਿੱਤੀ। ਕੁਝ ਸੈਂਕੜਿਆਂ ਵਿੱਚ ਸਟਾਰਟਅਪ ਸਨ—ਬੇਚਾਰੇ—ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਅਤੇ ਇਨ੍ਹਾਂ ਦਾ ਹਾਲ ਇਹ ਹੈ—ਸਤਿਕਾਰਯੋਗ ਸਪੀਕਰ ਜੀ—ਆਪਣੇ ਘਰ ਦੇ ਸਟਾਰਟਅਪ ਨੂੰ ਵੀ ਲਿਫਟ ਨਹੀਂ ਕਰ ਸਕੇ ਅਤੇ ਸਾਡੀ ਸਰਕਾਰ ਵਿੱਚ ਅੱਜ 2 ਲੱਖ ਤੋਂ ਵੱਧ ਸਟਾਰਟਅਪ ਹਨ। ਜਦੋਂ ਸਫਲਤਾ ਇੱਕ ਤੋਂ ਬਾਅਦ ਇੱਕ ਜਨਸਧਾਰਨ ਦੇ ਦਿਲ ਜਿੱਤਦੀ ਹੈ—ਤਾਂ ਉਨ੍ਹਾਂ ਕੋਲ ਇੱਕੋ ਰਾਹ ਬਚਦਾ ਹੈ—‘ਮੋਦੀ ਤੇਰੀ ਕਬਰ ਪੁੱਟੀ ਜਾਏਗੀ’। ਪਰ ਉਹ ਸਮਾਂ ਯਾਦ ਕਰੋ—ਬੀਐੱਸਐੱਨਐੱਲ ਨੂੰ ਲੈ ਕੇ ਚੁਟਕਲੇ ਬਣਦੇ ਸਨ, ਕਾਰਟੂਨ ਬਣਦੇ ਸਨ। ਅੱਜ ਅਸੀਂ ਸਵਦੇਸ਼ੀ 4ਜੀ ਸਟੈਕ ਖੜ੍ਹਾ ਕਰ ਦਿੱਤਾ ਹੈ। 5ਜੀ ਨੂੰ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਰੋਲ ਆਊਟ ਕੀਤਾ ਹੈ। ਸੰਚਾਰ ਦੀ ਨਵੀਂ ਪੀੜ੍ਹੀ, ਨਵੀਂ ਤਕਨਾਲੋਜੀ, ਨਵੀਂ ਸੋਚ—ਅਸੀਂ ਅੱਗੇ ਵਧਾਈ ਹੈ ਅਤੇ ਇਸ ਲਈ ਦਰਦ ਜ਼ੁਬਾਨ ’ਤੇ ਆ ਰਿਹਾ ਹੈ—‘ਮੋਦੀ ਤੇਰੀ ਕਬਰ ਪੁੱਟੀ ਜਾਏਗੀ’।

ਸਤਿਕਾਰਯੋਗ ਸਪੀਕਰ ਜੀ,

ਗ਼ਰੀਬ ਦੀ ਸੇਵਾ, ਮੇਰਾ ਸੁਭਾਗ ਹੈ। 4 ਕਰੋੜ ਗ਼ਰੀਬਾਂ ਨੂੰ ਪੱਕੇ ਮਕਾਨ ਦੇਣਾ—ਮੈਂ ਇਸ ਨੂੰ ਜੀਵਨ ਦਾ ਸੁੱਖ ਮੰਨਦਾ ਹਾਂ। ਬਿਜਲੀ, ਪਾਣੀ, ਗੈਸ ਦਾ ਸਿਲੈਂਡਰ, ਪਖਾਨੇ ਦੀ ਸਹੂਲਤ—ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਮੈਨੂੰ ਸਹੀ ਦਿਸ਼ਾ ਵਿੱਚ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਪਹਿਲੀ ਵਾਰ ਪਿੰਡ ਦੀ ਮਹਿਲਾ ਮਾਣ ਨਾਲ ਆਖ ਰਹੀ ਹੈ—ਹਾਂ, ਮੈਂ ਲਖਪਤੀ ਦੀਦੀ ਬਣ ਗਈ ਹਾਂ। ਦੂਜੀ ਆਖ ਰਹੀ ਹੈ—ਇਸ ਸਾਲ ਤੱਕ ਮੈਂ ਲਖਪਤੀ ਦੀਦੀ ਬਣ ਜਾਵਾਂਗੀ। ਜੋ ਬਣ ਗਈਆਂ ਹਨ, ਉਨ੍ਹਾਂ ਨੂੰ ਜਦ ਪੁੱਛਦਾ ਹਾਂ—ਕਹਿੰਦੀਆਂ ਹਨ—ਹੁਣ ਤਾਂ ਕਰੋੜਪਤੀ ਬਣਨ ਬਾਰੇ ਸੋਚ ਰਹੀਆਂ ਹਾਂ। ਇਹ ਜੋ ਮਿਜ਼ਾਜ ਬਦਲਿਆ ਹੈ, ਜੋ ਆਤਮ ਵਿਸ਼ਵਾਸ ਵਧਿਆ ਹੈ—ਅਤੇ ਅਜਿਹੇ ਦੇਸ਼ ਦੇ ਕੋਟਿ-ਕੋਟਿ ਲੋਕਾਂ ਦੇ ਆਸ਼ੀਰਵਾਦ ਜਿਸ ਮਨੁੱਖ ’ਤੇ ਹੋਣ—ਕੋਟਿ-ਕੋਟਿ ਮਾਵਾਂ-ਭੈਣਾਂ ਦਾ ਜਿਸ ‘ਤੇ ਰੱਖਿਆ ਕਵਚ ਹੋਵੇ—ਨਾਅਰੇ ਕਿੰਨੇ ਵੀ ਲਾ ਲਓ—ਕਬਰ ਤੁਸੀਂ ਨਹੀਂ ਪੁੱਟ ਸਕੋਗੇ। ਇਹ ਦੇਸ਼ ਦੀ ਸ਼ਕਤੀ, ਆਸ਼ੀਰਵਾਦ ਰੂਪੀ ਕਵਚ, ਮਾਵਾਂ-ਭੈਣਾਂ ਦੀ ਮੇਰੇ ਪ੍ਰਤੀ ਜੋ ਭਾਵਨਾ ਹੈ, ਜਿਸ ਸ਼ਰਧਾ ਨਾਲ ਮੈਂ ਮਾਵਾਂ-ਭੈਣਾਂ ਦੀ ਸੇਵਾ ਕੀਤੀ ਹੈ—ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ—ਉਨ੍ਹਾਂ ਨੂੰ ਮੋਦੀ ਪੂਜਦਾ ਹੈ। ਇਹੀ ਕਾਰਨ ਹੈ ਅਤੇ ਇਹੀ ਆਸ਼ੀਰਵਾਦ ਹੈ, ਜੋ ਇਨ੍ਹਾਂ ਨੂੰ ਚੁਭਦਾ ਹੈ ਅਤੇ ਇਸ ਲਈ ਇਹ ਕਬਰ ਪੁੱਟਣਾ ਚਾਹੁੰਦੇ ਹਨ।

ਸਤਿਕਾਰਯੋਗ ਸਪੀਕਰ ਜੀ,

ਚੋਰੀ ਕਰਨਾ ਜਿਨ੍ਹਾਂ ਦਾ ਪੁਸ਼ਤੈਨੀ ਧੰਦਾ ਹੈ। ਜਿਨ੍ਹਾਂ ਨੇ ਇੱਕ ਗੁਜਰਾਤੀ ਦਾ ਉਪਨਾਮ ਵੀ ਚੁਰਾ ਲਿਆ। ਮਹਾਤਮਾ ਗਾਂਧੀ ਦਾ ਉਪਨਾਮ ਚੁਰਾ ਲਿਆ। ਇਹ ਲੋਕ ਅਤੇ ਦੇਸ਼ ਦੀ ਜਨਤਾ ਇੰਨੀ ਸਮਝਦਾਰ ਹੈ ਕਿ ਅਜਿਹੀ ਪਲਟੀ ਦਿੰਦੀ ਹੈ, ਅਜਿਹੀ ਪਲਟੀ ਦਿੰਦੀ ਹੈ, ਤੁਹਾਨੂੰ ਲੋਕਾਂ ਨੂੰ।

ਸਤਿਕਾਰਯੋਗ ਸਪੀਕਰ ਜੀ,

ਅਸੀਂ ਇੱਕ ਵਿਕਸਿਤ ਭਾਰਤ ਦਾ ਸੁਪਨਾ ਲੈ ਕੇ ਚਲੇ ਹਾਂ ਅਤੇ ਅੱਜ ਉਹ ਸੁਪਨਾ ਦੇਸ਼ ਦੇ ਲੋਕਾਂ ਦੀ ਊਰਜਾ ਦੇ ਕਾਰਨ ਸੰਕਲਪ ਵਿੱਚ ਬਦਲ ਚੁੱਕਾ ਹੈ। ਅੱਜ ਕਿਤੇ ਵੀ ਜਾਓ, ਹਰ ਕੋਈ ਇਹੀ ਕਹਿੰਦਾ ਹੈ ਕਿ 2047 ਤੱਕ ਵਿਕਸਿਤ ਭਾਰਤ ਬਣਨਾ ਹੈ ਅਤੇ ਮੈਂ ਹੈਰਾਨ ਹਾਂ ਕਿ ਸਦਨ ਵਿੱਚ ਸਾਡੇ ਕੁਝ ਸਾਥੀ ਇੰਨੇ ਨਿਰਾਸ਼ਾਵਾਦੀ, ਇੰਨੇ ਜ਼ਮੀਨ ਤੋਂ ਟੁੱਟੇ ਹੋਏ, ਬਦਲਦੀ ਦੁਨੀਆ ਤੋਂ ਅਣਜਾਣ ਲੋਕ ਹਨ—ਪਤਾ ਨਹੀਂ ਕੀ ਬੋਲ ਰਹੇ ਹਨ। ਉਹ ਕਹਿੰਦੇ ਹਨ, ਮੋਦੀ ਹੁਣ 2047 ਦੀ ਕੀ ਗੱਲ ਕਰ ਰਿਹਾ ਹੈ? 2047 ਕਿਸ ਨੇ ਵੇਖਿਆ ਹੈ? ਸਾਡੇ ਦੇਸ਼ ਲਈ ਆਜ਼ਾਦੀ ਲਈ ਜੋ ਲੜਦੇ ਸਨ, ਜੋ ਫਾਂਸੀ ਦੇ ਤਖ਼ਤੇ ’ਤੇ ਚੜ੍ਹ ਜਾਂਦੇ ਸਨ, ਜੋ ਡਾਂਗਾਂ ਖਾਂਦੇ ਸਨ, ਗੋਲੀਆਂ ਖਾਂਦੇ ਸਨ, ਜੋ ਕਾਲਾ ਪਾਣੀ ਦੀ ਸਜ਼ਾ ਲਈ ਅੰਡਮਾਨ-ਨਿਕੋਬਾਰ ਦੀ ਸੈੱਲੂਲਰ ਜੇਲ੍ਹ ਵਿੱਚ ਜ਼ਿੰਦਗੀ ਕੱਢ ਦਿੰਦੇ ਸਨ—ਉਹ ਨੌਜਵਾਨ ਆਪਣੇ ਪੜ੍ਹਾਈ, ਆਪਣੇ ਭਵਿੱਖ ਦੀ ਪਰਵਾਹ ਕੀਤੇ ਬਿਨਾਂ, ਸਿਰਫ਼ ਦੇਸ਼ ਲਈ ਸੋਚਦੇ ਹੋਏ ਨਿਕਲ ਪੈਂਦੇ ਸਨ। ਕੀ ਉਨ੍ਹਾਂ ਨੇ ਕਦੇ ਇਹ ਸੋਚਿਆ ਹੁੰਦਾ ਕਿ ਯਾਰ, ਸਾਡੇ ਸਮੇਂ ਵਿੱਚ ਤਾਂ ਆਜ਼ਾਦੀ ਮਿਲਣੀ ਨਹੀਂ, ਤਾਂ ਮੈਂ ਕਿਉਂ ਕਰਾਂ? ਤਾਂ ਕੀ ਦੇਸ਼ ਕਦੇ ਆਜ਼ਾਦ ਹੁੰਦਾ? ਇਹ ਇੰਨੇ ਨਿਰਾਸ਼ਾਵਾਦੀ ਲੋਕ ਹਨ ਕਿ ਜਦੋਂ ਮੈਂ ਡਿਜੀਟਲ ਇੰਡੀਆ ਦੀ ਗੱਲ ਕਰਦਾ ਸੀ, ਫਿਨਟੈਕ ਦੀ ਚਰਚਾ ਕਰਦਾ ਸੀ, ਯੂਪੀਆਈ ਦੀ ਗੱਲ ਕਰਦਾ ਸੀ, ਤਾਂ ਇਹ ਕਹਿੰਦੇ ਸਨ— ਕਿ ਇਸ ਦੇਸ਼ ਵਿੱਚ ਗ਼ਰੀਬ ਆਦਮੀ ਮੋਬਾਈਲ ਫ਼ੋਨ ’ਤੇ ਪੈਸਿਆਂ ਦਾ ਲੈਣ-ਦੇਣ ਕਿਵੇਂ ਕਰੇਗਾ? ਤਿੰਨ ਸਾਲਾਂ ਦੇ ਅੰਦਰ-ਅੰਦਰ ਦੇਸ਼ ਨੇ ਦਿਖਾ ਦਿੱਤਾ ਕਿ ਇਹ ਹੋ ਸਕਦਾ ਹੈ। ਮੈਂ ਹੈਰਾਨ ਸੀ—ਜਿਸ ਦਿਨ ਅਜਿਹਾ ਭਾਸ਼ਣ ਸੰਸਦ ਵਿੱਚ ਹੋਇਆ, ਦੇਸ਼ ਦੇ ਮੀਡੀਆ ਵਿੱਚ ਵੀ ਉਨ੍ਹਾਂ ਦਾ ਜੋ ਇਕੋਸਿਸਟਮ ਹੈ, ਉਹ ਨੱਚ ਰਿਹਾ ਸੀ ਕਿ ਦੇਖੋ ਮੋਦੀ ਨੂੰ ਤਕੜਾ ਜਵਾਬ ਦਿੱਤਾ। ਮੋਦੀ ਨੇ ਜਵਾਬ ਨਹੀਂ ਦਿੱਤਾ—ਤੁਹਾਡੇ ਹੱਥ ਵਿੱਚ ਮੋਬਾਈਲ ਫ਼ੋਨ ਜਦੋਂ ਯੂਪੀਆਈ ਨਾਲ ਚਲਦਾ ਹੈ, ਕੰਮ ਕਰਦਾ ਹੈ ਨਾ, ਤਾਂ ਜਵਾਬ ਆਪਣੇ ਆਪ ਮਿਲ ਜਾਂਦਾ ਹੈ।

ਸਤਿਕਾਰਯੋਗ ਸਪੀਕਰ ਜੀ,

ਕਾਂਗਰਸ ਦੇ ਸਮੇਂ ਇੱਕ ਵਿਅੰਗ ਚਲਦਾ ਸੀ ਅਤੇ ਆਮ ਤੌਰ ’ਤੇ ਗੰਭੀਰ ਚਰਚਾ ਵਿੱਚ ਵੀ ਆਉਂਦਾ ਸੀ, ਹਾਸੇ-ਮਜ਼ਾਕ ਵਿੱਚ ਵੀ ਆਉਂਦਾ ਸੀ—“ਇੰਡੀਆ ਮਿਸ ਦ ਬੱਸ।”ਇਹ ਆਮ ਸ਼ਬਦ ਬਣ ਗਿਆ ਸੀ। ਭਾਈ, ਮੌਕਾ ਗਵਾ ਦਿੱਤਾ। ਬਾਜ਼ੀ ਹੱਥੋਂ ਨਿਕਲ ਗਈ। ਇੰਡੀਆ ਮਿਸ ਦ ਬੱਸ। ਇਹ ਹਮੇਸ਼ਾ ਹੁੰਦਾ ਸੀ।

ਸਤਿਕਾਰਯੋਗ ਸਪੀਕਰ ਜੀ,

ਅੱਜ ਭਾਰਤ ਕੋਈ ਬੱਸ ਮਿਸ ਨਹੀਂ ਕਰ ਰਿਹਾ। ਅੱਜ ਭਾਰਤ ਕਾਫ਼ਲੇ ਦੀ ਅਗਵਾਈ ਕਰ ਰਿਹਾ ਹੈ।

ਸਤਿਕਾਰਯੋਗ ਸਪੀਕਰ ਜੀ,

ਦੇਸ਼ ਦਾ ਭਵਿੱਖ ਰੌਸ਼ਨ ਬਣਾਉਣਾ ਹੈ। ਵਰਤਮਾਨ ਨੂੰ ਵੀ ਰੌਸ਼ਨ ਬਣਾਉਣ ਲਈ ਲਗਾਤਾਰ ਕੰਮ ਕਰਨਾ ਪੈਂਦਾ ਹੈ। ਅਸੀਂ ਵਿਕਸਿਤ ਭਾਰਤ ਦੇ ਸੁਪਨੇ ਦੀ ਉਡਾਣ ਵਿੱਚ ਪੰਜ ਸਾਲਾਂ ਦੀ ਯੋਜਨਾ ਬਣਾਉਂਦੇ ਹਾਂ ਅਤੇ ਹਰ ਸਾਲ ਦਾ ਬਜਟ ਬਣਾਉਂਦੇ ਹਾਂ। ਅਸੀਂ ਦਿਸ਼ਾ ਤੈਅ ਕਰਕੇ ਚਲਦੇ ਹਾਂ ਕਿਉਂਕਿ ਸਾਡੇ ਲਈ ਅਗਲੀਆਂ ਚੋਣਾਂ ਟੀਚਾ ਨਹੀਂ ਹੁੰਦਾ। ਸਾਡਾ ਟੀਚਾ ਹੈ—2047, ਵਿਕਸਿਤ ਭਾਰਤ। ਚੋਣਾਂ ਤਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ। ਮੇਰਾ ਦੇਸ਼ ਅਮਰ ਰਹਿਣ ਵਾਲਾ ਹੈ। ਅਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਹੱਥ ਵਿੱਚ ਖ਼ੁਸ਼ਹਾਲ ਹਿੰਦੁਸਤਾਨ ਦੇਣ ਦਾ ਸੁਪਨਾ ਲੈ ਕੇ ਚਲੇ ਹਾਂ। ਅੱਜ ਜੋ ਘਰ ਵਿੱਚ ਬੱਚਾ ਹੈ ਨਾ, ਉਸਨੂੰ ਵੇਖ ਕੇ ਵੀ ਮੈਂ ਸੋਚਦਾ ਹਾਂ ਕਿ ਮੈਂ ਇਸ ਦੇ ਹੱਥ ਵਿੱਚ ਅਜਿਹਾ ਹਿੰਦੁਸਤਾਨ ਦੇ ਕੇ ਜਾਵਾਂ, ਤਾਂ ਕਿ ਸਾਨੂੰ ਆਪਣੇ ਕੰਮ ਦੀ ਸੰਤੁਸ਼ਟੀ ਮਿਲੇ। 2047 ਕਿਉਂ? 2047 ਕਿਉਂ ਇਹ ਗੱਲਾਂ ਕਰਦੇ ਹਾਂ?

ਸਤਿਕਾਰਯੋਗ ਸਪੀਕਰ ਜੀ,

ਅੱਜ ਜਿਸ ਤਰ੍ਹਾਂ ਅਸੀਂ ਜਿਸ ਤਰ੍ਹਾਂ ਦੇ ਕਦਮ ਪੁੱਟੇ ਹਨ—ਭਾਵੇਂ ਪੁਲਾੜ ਹੋਵੇ, ਵਿਗਿਆਨ ਹੋਵੇ, ਤਕਨਾਲੋਜੀ ਹੋਵੇ, ਸਮੁੰਦਰ ਦੀ ਗਹਿਰਾਈ ਹੋਵੇ—ਜਲ, ਥਲ, ਨਭ, ਪੁਲਾੜ—ਹਰ ਖੇਤਰ ਵਿੱਚ ਨਵੇਂ ਸੰਕਲਪ, ਨਵੀਂ ਊਰਜਾ, ਨਵੇਂ ਕਦਮ ਅਤੇ ਨਵੀਂਆਂ ਪ੍ਰਾਪਤੀਆਂ ਨਾਲ ਦੇਸ਼ ਅੱਗੇ ਵੱਧ ਰਿਹਾ ਹੈ। ਅਸੀਂ ਗ੍ਰੀਨ ਹਾਈਡ੍ਰੋਜਨ ’ਤੇ ਕੰਮ ਕਰ ਰਹੇ ਹਾਂ। ਅਸੀਂ ਆਉਣ ਵਾਲੇ ਯੁੱਗ ਨੂੰ ਸਮਝ ਰਹੇ ਹਾਂ। ਅਸੀਂ ਕੁਆਂਟਮ ਕੰਪਿਊਟਿੰਗ ਦੀ ਗੱਲ ਕਰ ਰਹੇ ਹਾਂ। ਅਸੀਂ ਏਆਈ ਮਿਸ਼ਨ ਨਾਲ ਅੱਗੇ ਵੱਧ ਰਹੇ ਹਾਂ। ਅੱਜ ਦੁਨੀਆ ਮੰਨਣ ਲੱਗੀ ਹੈ ਕਿ ਭਾਰਤ ਦਾ ਏਆਈ ਮਿਸ਼ਨ ਦੁਨੀਆ ਨੂੰ ਬਹੁਤ ਕੁਝ ਦੇ ਸਕਦਾ ਹੈ। ਅੱਜ ਦੁਨੀਆ ਵਿੱਚ ਮਹੱਤਵਪੂਰਨ ਖਣਿਜ, ਦੁਰਲੱਭ ਤੱਤ ਸਿਆਸੀ ਹਥਿਆਰ ਬਣ ਚੁੱਕੇ ਹਨ। ਅਸੀਂ ਉਸ ’ਤੇ ਧਿਆਨ ਦੇ ਰਹੇ ਹਾਂ, ਤਾਂ ਜੋ ਕਦੇ ਭਾਰਤ ਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਨੌਬਤ ਨਾ ਆਵੇ।

ਸਤਿਕਾਰਯੋਗ ਸਪੀਕਰ ਜੀ,

ਅਜਿਹੇ ਅਣਗਿਣਤ ਪ੍ਰੋਜੈਕਟ ਹਨ ਜਿਨ੍ਹਾਂ ਵਿੱਚ ਵਿਦੇਸ਼ੀ ਨਿਵੇਸ਼ ਆਉਣਾ ਹੀ ਆਉਣਾ ਹੈ, ਕਿਉਂਕਿ ਹੁਣ ਹਰ ਕਿਸੇ ਨੂੰ ਆਪਣਾ ਭਵਿੱਖ ਭਾਰਤ ਦੀ ਧਰਤੀ ’ਤੇ ਨਜ਼ਰ ਆ ਰਿਹਾ ਹੈ। ਹਰ ਕਿਸੇ ਨੂੰ ਭਵਿੱਖ ਭਾਰਤ ਦੇ ਹੁਨਰ ’ਤੇ ਭਰੋਸੇ ਨਾਲ ਦਿਖਾਈ ਦੇ ਰਿਹਾ ਹੈ। ਹਰ ਕਿਸੇ ਨੂੰ ਆਪਣਾ ਰੌਸ਼ਨ ਭਵਿੱਖ, ਭਾਰਤ ਦੇ ਰੌਸ਼ਨ ਭਵਿੱਖ ਨਾਲ ਜੁੜਿਆ ਹੋਇਆ ਦਿਖਾਈ ਦਿੰਦਾ ਹੈ। ਇਸ ਲਈ ਦੁਨੀਆ ਅੱਜ ਸਮਝ ਰਹੀ ਹੈ ਕਿ ਭਾਰਤ ਨੇ ਸਹੀ ਦਿਸ਼ਾ ਫੜ੍ਹ ਲਈ ਹੈ। ਜਿਨ੍ਹਾਂ ਦੇ ਦਿਮਾਗ਼ ਵਿੱਚ ਗੱਲ ਨਹੀਂ ਪੈਂਦੀ, ਦੁਨੀਆ ਨੂੰ ਸਮਝ ਆ ਰਿਹਾ ਹੈ ਕਿ ਹੁਣ ਚਰਚਾ ਇਹ ਹੈ—ਕਿਤੇ ਅਸੀਂ ਬੱਸ ਨਾ ਲੰਘਾ ਲਈਏ। ਕੱਲ੍ਹ ਤੱਕ ਚਰਚਾ ਹੁੰਦੀ ਸੀ—ਇੰਡੀਆ ਮਿਸ ਦ ਬੱਸ। ਅੱਜ ਦੁਨੀਆ ਨੂੰ ਲੱਗਦਾ ਹੈ—ਕਿਤੇ ਅਸੀਂ ਦੇਰ ਨਾ ਕਰ ਲਈਏ, ਇੱਥੇ ਆਉਣ ਦੀ ਦੌੜ ਲੱਗੀ ਹੋਈ ਹੈ।

ਸਤਿਕਾਰਯੋਗ ਸਪੀਕਰ ਜੀ,

ਆਉਣ ਵਾਲਾ ਸਮਾਂ ਭਾਰਤ ਲਈ ਮੌਕਿਆਂ ਨਾਲ ਭਰਪੂਰ ਹੈ। ਭਾਰਤ ਦੇ ਨੌਜਵਾਨਾਂ ਲਈ ਮੌਕਿਆਂ ਨਾਲ ਭਰਪੂਰ ਹੈ। ਮੈਂ ਭਾਰਤ ਦੇ ਰੌਸ਼ਨ ਭਵਿੱਖ ਦੀਆਂ ਸਾਰੀਆਂ ਸੰਭਾਵਨਾਵਾਂ ਦੇਖ ਸਕਦਾ ਹਾਂ ਅਤੇ ਉਸ ਦਿਸ਼ਾ ਵਿੱਚ ਨੀਤੀਆਂ ਬਣਾਕੇ ਅੱਗੇ ਵਧ ਰਹੇ ਹਾਂ। ਮੈਂ ਦੇਸ਼ਵਾਸੀਆਂ ਨੂੰ ਸੱਦਾ ਦਿੰਦਾ ਹਾਂ। ਸਦਨ ਰਾਹੀਂ ਵੀ ਕਹਿਣਾ ਚਾਹੁੰਦਾ ਹਾਂ। ਮਨ ਕੀ ਬਾਤ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਸੀ। ਸਾਰੇ ਮਾਣਯੋਗ ਸੰਸਦ ਮੈਂਬਰਾਂ ਨੂੰ ਕਹਿਣਾ ਚਾਹੁੰਦਾ ਹਾਂ—ਆਪਣੇ-ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਦੱਸੋ ਕਿ ਜਦੋਂ ਦੁਨੀਆ ਵਿੱਚ ਇੰਨੇ ਮੌਕੇ ਬਣੇ ਹਨ, ਉਨ੍ਹਾਂ ਨੂੰ ਟਿਕਾਊਪਣ ਤਦ ਮਿਲਦਾ ਹੈ ਜਦੋਂ ਅਸੀਂ ਉੱਤਮ ਦਰਜੇ ਦੀਆਂ ਚੀਜ਼ਾਂ ਲੈ ਕੇ ਜਾਈਏ। ਗੁਣਵੱਤਾ ਨਾਲ ਸਮਝੌਤਾ ਨਾ ਕਰੋ। ਮੁਨਾਫ਼ਾ ਘੱਟ ਹੋ ਜਾਵੇ, ਪਰ ਗੁਣਵੱਤਾ ਨੂੰ ਲਗਾਤਾਰ ਬਿਹਤਰ ਬਣਾਉਣਾ ਹੈ। ਨਵੀਨਤਾ ਕਰਨੀ ਪਏ—ਕਰਾਂਗੇ। ਖੋਜ ਕਰਨੀ ਪਏ—ਕਰਾਂਗੇ। ਉਤਪਾਦ ਵਿੱਚ ਸਮਗਰੀ ਬਦਲਣੀ ਪਏ—ਬਦਲਾਂਗੇ। ਪਰ ਗੁਣਵੱਤਾ ਵਿੱਚ ਦੁਨੀਆ ਵਿੱਚ ਸਭ ਤੋਂ ਉੱਤਮ ਬਣਨਾ ਹੈ। ਤਾਂ ਹੀ ਅੱਜ ਜੋ ਸਿਆਸੀ ਫ਼ੈਸਲੇ ਹੋ ਰਹੇ ਹਨ, ਉਨ੍ਹਾਂ ਦਾ ਲਾਭ ਲੈਣ ਵਿੱਚ ਅਸੀਂ ਪਿੱਛੇ ਨਹੀਂ ਰਹਿਣਾ ਚਾਹੀਦਾ। ਮੈਂ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ—ਗੁਣਵੱਤਾ ਦੇ ਮਾਮਲੇ ਵਿੱਚ ਮੇਰਾ ਸਾਥ ਦਿਓ। ਗੁਣਵੱਤਾ ਨਾਲ ਕਦੇ ਵੀ ਸਮਝੌਤਾ ਨਾ ਕਰੋ। ਤੁਸੀਂ ਦੇਖੋਗੇ—ਦੁਨੀਆ ਸਿਰਫ਼ “ਮੇਡ ਇਨ ਇੰਡੀਆ, ਮੇਡ ਇਨ ਭਾਰਤ” ਦੇ ਗੀਤ ਗਾਉਣ ਲੱਗ ਜਾਵੇਗੀ।

ਸਤਿਕਾਰਯੋਗ ਸਪੀਕਰ ਜੀ,

ਮੈਂ ਕਾਂਗਰਸ ਦੇ ਦੋਸਤਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਘੱਟੋ-ਘੱਟ ਉਨ੍ਹਾਂ ਨੂੰ ਅਹਿਸਾਸ ਸੀ। ਪਿਛਲੇ ਦਸ ਸਾਲਾਂ ਵਿੱਚ ਮੈਨੂੰ ਪੰਜ-ਛੇ ਵਾਰ ਇਸ ਤਰ੍ਹਾਂ ਬੋਲਣ ਤੋਂ ਰੋਕਿਆ ਗਿਆ, ਕਿਉਂਕਿ ਉਹ ਜਾਣਦੇ ਸਨ—ਇੱਕ ਵਾਰ ਸ਼ੁਰੂ ਹੋਇਆ, ਤਾਂ ਰੁਕਦਾ ਨਹੀਂ। ਤਜਰਬੇ ਤੋਂ ਸਿੱਖ ਲਿਆ ਕਿ ਇੱਥੇ ਕੋਈ ਦਾਲ ਗਲਣ ਵਾਲੀ ਨਹੀਂ, ਤਾਂ ਸਮਝਦਾਰੀ ਨਾਲ ਕੰਮ ਲਿਆ। ਇਹ ਸਮਝ ਉਨ੍ਹਾਂ ਨੂੰ ਹਮੇਸ਼ਾ ਮਿਲਦੀ ਰਹੇ—ਇਹੀ ਮੈਂ ਪ੍ਰਾਰਥਨਾ ਕਰਦਾ ਰਹਾਂਗਾ।

ਸਤਿਕਾਰਯੋਗ ਸਪੀਕਰ ਜੀ,

ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਸੰਸਦ ਮੈਂਬਰਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ। ਇੱਥੋਂ ਮਿਲੇ ਸਾਰੇ ਉੱਤਮ ਵਿਚਾਰ ਦੇਸ਼ ਦੀ ਤਰੱਕੀ ਵਿੱਚ ਜ਼ਰੂਰ ਕੰਮ ਆਉਣਗੇ—ਮੈਂ ਇਹ ਭਰੋਸਾ ਦਿੰਦਾ ਹਾਂ ਅਤੇ ਸਤਿਕਾਰਯੋਗ ਰਾਸ਼ਟਰਪਤੀ ਜੀ ਦਾ ਇਸ ਸੰਬੋਧਨ ਲਈ ਦਿਲੋਂ ਧੰਨਵਾਦ ਕਰਦਿਆਂ, ਮੈਂ ਆਪਣੀ ਬੋਲਾਂ ਨੂੰ ਵਿਸ਼ਰਾਮ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Cyber crime reports down from 1.2Lin 2024 to 16,377 now: Government

Media Coverage

Cyber crime reports down from 1.2Lin 2024 to 16,377 now: Government
NM on the go

Nm on the go

Always be the first to hear from the PM. Get the App Now!
...
Prime Minister marks seven years of the abrogation of Articles 370 and 35(A)
August 05, 2026

The Prime Minister, Shri Narendra Modi, today marked seven years since the historic abrogation of Articles 370 and 35(A), describing 5th August 2019 as a defining milestone in India's journey towards inclusive development.

Shri Modi noted that over the past seven years, the people of Jammu and Kashmir and Ladakh have witnessed wide-ranging transformation across sectors. Infrastructure has expanded significantly, while new opportunities have emerged in education, healthcare, entrepreneurship and sports. "The women and members of marginalised communities, who had been deprived of several constitutional rights for decades, have now been empowered through the full application of the Constitution of India", Shri Modi added.

The Prime Minister observed that this year's anniversary assumes even greater significance as the nation commemorates the 125th birth anniversary of Dr. Syama Prasad Mookerjee. He said that Dr. Mookerjee's lifelong commitment to national unity continues to inspire generations, and that the vision he championed found historic fulfilment on 5th August 2019.

Reaffirming the Government's unwavering commitment to the development of Jammu and Kashmir and Ladakh, the Prime Minister said that every citizen must have the opportunity to dream big, realise their aspirations and contribute to the vision of a Viksit Bharat.

The Prime Minister posted on X:

Seven years ago, on this day, Articles 370 and 35(A) became history, marking a decisive new chapter in the journey of Jammu and Kashmir as well as Ladakh.

Since then, the lives of the people of J&K and Ladakh have witnessed wide-ranging transformation. Infrastructure has expanded, opportunities in areas such as education, healthcare, entrepreneurship and sports have grown. Be it the women or the marginalised communities, those who were denied their basic constitutional rights for decades have been empowered thanks to the full application of the Constitution of India.

5th August this year assumes even greater significance as this is the year our nation commemorates the 125th birth anniversary of Dr. Syama Prasad Mookerjee. His lifelong commitment to national unity continues to inspire generations. What he envisioned decades ago found historic fulfilment on 5th August 2019.

We reaffirm our commitment to the progress of Jammu and Kashmir as well as Ladakh and to ensure that every citizen has the opportunity to dream big, achieve and contribute to the making of a Viksit Bharat.

#Article370Abrogation