ਇਹ ਬਜਟ 2047 ਤੱਕ ਵਿਕਸਿਤ ਭਾਰਤ ਦੀ ਸਾਡੀ ਯਾਤਰਾ ਦੀ ਨੀਂਹ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਭਾਰਤ ਦੇ ਰਿਫੌਰਮ ਐਕਸਪ੍ਰੈੱਸ ਨੂੰ ਨਵੀਂ ਊਰਜਾ ਅਤੇ ਗਤੀ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ
ਭਾਰਤ ਸਿਰਫ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਬਣ ਕੇ ਸੰਤੁਸ਼ਟ ਨਹੀਂ ਹੈ; ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨਾ ਚਾਹੁੰਦਾ ਹੈ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਮੇਕ ਇਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਪਹਿਲਕਦਮੀਆਂ ਨੂੰ ਨਵੀਂ ਗਤੀ ਦੇਣ ਲਈ ਇੱਕ ਅਭਿਲਾਸ਼ੀ ਰੋਡਮੈਪ ਪੇਸ਼ ਕਰਦਾ ਹੈ: ਪ੍ਰਧਾਨ ਮੰਤਰੀ
ਇਸ ਸਾਲ ਦੇ ਬਜਟ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਜੋ ਸਹਾਇਤਾ ਮਿਲੀ ਹੈ, ਉਹ ਇਨ੍ਹਾਂ ਉੱਦਮਾਂ ਨੂੰ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਵਿਕਾਸ ਦੀ ਨਵੀਂ ਸ਼ਕਤੀ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਨੌਜਵਾਨਾਂ ਦੀ ਸ਼ਕਤੀ ਦੇ ਲਈ ਹੈ, ਬਜਟ ਵਿੱਚ ਕੀਤੇ ਗਏ ਪ੍ਰਬੰਧ ਵੱਖ-ਵੱਖ ਖੇਤਰਾਂ ਵਿੱਚ ਆਗੂਆਂ, ਨਵੀਨਤਾਕਾਰਾਂ ਅਤੇ ਸਿਰਜਣਹਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ: ਪ੍ਰਧਾਨ ਮੰਤਰੀ
ਇਸ ਸਾਲ ਦਾ ਬਜਟ ਮਹਿਲਾਵਾਂ ਵੱਲੋਂ ਬਣਾਏ ਅਤੇ ਚਲਾਏ ਜਾਂਦੇ ਸਵੈ-ਸਹਾਇਤਾ ਸਮੂਹਾਂ ਦੇ ਇੱਕ ਆਧੁਨਿਕ ਈਕੋਸਿਸਟਮ ਨੂੰ ਤਰਜੀਹ ਦਿੰਦਾ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖ਼ੁਸ਼ਹਾਲੀ ਹਰ ਘਰ ਤੱਕ ਪਹੁੰਚੇ: ਪ੍ਰਧਾਨ ਮੰਤਰੀ
"ਇਹ ਬਜਟ ਅਭਿਲਾਸ਼ੀ ਹੈ ਅਤੇ ਰਾਸ਼ਟਰ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ": ਪ੍ਰਧਾਨ ਮੰਤਰੀ

ਮੇਰੇ ਪਿਆਰੇ ਦੇਸ਼-ਵਾਸੀਓ, ਨਮਸਕਾਰ।

ਅੱਜ ਦਾ ਬਜਟ ਇਤਿਹਾਸਿਕ ਹੈ, ਇਹ ਦੇਸ਼ ਦੀ ਮਹਿਲਾ ਸ਼ਕਤੀ ਦਾ ਮਜ਼ਬੂਤ ​​ਪ੍ਰਤੀਬਿੰਬ ਦਰਸਾਉਂਦਾ ਹੈ। ਮਹਿਲਾ ਵਿੱਤ ਮੰਤਰੀ ਵਜੋਂ ਵਿੱਚ ਨਿਰਮਲਾ ਜੀ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਬਜਟ ਬੇਅੰਤ ਮੌਕਿਆਂ ਦਾ ਰਾਜ-ਮਾਰਗ ਹੈ। ਇਹ ਬਜਟ ਵਰਤਮਾਨ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਇਹ ਬਜਟ 2047 ਦੇ ਵਿਕਸਿਤ ਭਾਰਤ ਦੀ ਸਾਡੀ ਉੱਚੀ ਉਡਾਣ ਦਾ ਮਜ਼ਬੂਤ ਅਧਾਰ ਹੈ।

ਸਾਥੀਓ,

ਅੱਜ ਭਾਰਤ ਜਿਸ ਰਿਫੌਰਮ ਐਕਸਪ੍ਰੈੱਸ ’ਤੇ ਸਵਾਰ ਹੈ, ਇਸ ਬਜਟ ਨਾਲ ਉਸ ਨੂੰ ਨਵੀਂ ਊਰਜਾ, ਨਵੀਂ ਗਤੀ ਮਿਲੇਗੀ। ਜੋ ਮਾਰਗ-ਦਰਸ਼ਕ ਸੁਧਾਰ ਕੀਤੇ ਗਏ ਹਨ, ਉਹ ਇੱਛਾਵਾਂ ਨਾਲ ਭਰੇ ਹੋਏ ਭਾਰਤ ਦੇ ਦਲੇਰ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਉੱਡਣ ਲਈ ਖੁੱਲ੍ਹਾ ਅਸਮਾਨ ਦਿੰਦੇ ਹਨ। ਇਹ ਬਜਟ ਵਿਸ਼ਵਾਸ-ਅਧਾਰਤ ਸ਼ਾਸਨ ਅਤੇ ਮਨੁੱਖ-ਕੇਂਦ੍ਰਿਤ ਅਰਥ-ਵਿਵਸਥਾ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਦਾ ਹੈ। ਇਹ ਇੱਕ ਅਜਿਹਾ ਵਿਲੱਖਣ ਬਜਟ ਹੈ, ਜਿਸ ਵਿੱਚ, ਵਿੱਤੀ ਘਾਟਾ ਘੱਟ ਕਰਨ, ਮਹਿੰਗਾਈ ਨੂੰ ਕੰਟ੍ਰੋਲ ਕਰਨ ’ਤੇ ਧਿਆਨ ਹੈ ਅਤੇ ਇਸ ਦੇ ਨਾਲ ਹੀ, ਬਜਟ ਵਿੱਚ ਉੱਚ ਪੂੰਜੀ ਖ਼ਰਚ ਅਤੇ ਉੱਚ ਵਿਕਾਸ ਦਾ ਵੀ ਤਾਲਮੇਲ ਹੈ।

ਸਾਥੀਓ,

ਇਹ ਬਜਟ ਭਾਰਤ ਦੀ ਵਿਸ਼ਵ-ਵਿਆਪੀ ਭੂਮਿਕਾ ਨੂੰ ਨਵੇਂ ਸਿਰੇ ਤੋ ਮਜ਼ਬੂਤ ​​ਕਰਦਾ ਹੈ। ਭਾਰਤ ਦੇ 140 ਕਰੋੜ ਨਾਗਰਿਕ, ਸਭ ਤੋ ਤੇਜ਼ੀ ਨਾਲ ਵਧ ਰਹੀ ਅਰਥ-ਵਿਵਸਥਾ ਬਣ ਕੇ ਸੰਤੁਸ਼ਟ ਨਹੀਂ ਹਨ। ਅਸੀਂ ਜਲਦੀ ਤੋ ਜਲਦੀ ਦੁਨੀਆ ਦੀ ਤੀਜੀ ਸਭ ਤੋ ਵੱਡੀ ਅਰਥ-ਵਿਵਸਥਾ ਬਣਨਾ ਚਾਹੁੰਦੇ ਹਾਂ। ਇਹ ਕਰੋੜਾਂ ਦੇਸ਼ ਵਾਸੀਆਂ ਦਾ ਸੰਕਲਪ ਹੈ। ਦੁਨੀਆ ਦੇ ਇੱਕ 'ਭਰੋਸੇਯੋਗ ਲੋਕਤੰਤਰੀ ਭਾਈਵਾਲ' ਅਤੇ 'ਭਰੋਸੇਯੋਗ ਗੁਣਵੱਤਾ ਸਪਲਾਇਰ' ਵਜੋਂ ਭਾਰਤ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿੱਚ ਵੱਡੇ-ਵੱਡੇ ਵਪਾਰਕ ਸੌਦੇ ਭਾਰਤ ਨੇ ਕੀਤੇ ਹਨ, ਮਦਰ ਆਫ਼ ਔਲ਼ ਡੀਲਸ, ਉਸ ਦਾ ਵੱਧ ਤੋ ਵੱਧ ਲਾਭ ਭਾਰਤ ਦੇ ਨੌਜਵਾਨਾਂ ਨੂੰ ਮਿਲੇ, ਭਾਰਤ ਦੇ ਛੋਟੇ ਅਤੇ ਦਰਮਿਆਨੇ ਉੱਦਮਾਂ ਵਾਲਿਆਂ ਨੂੰ ਮਿਲੇ, ਇਸ ਦਿਸ਼ਾ ਵਿੱਚ ਬਜਟ ਵਿੱਚ ਵੱਡੇ-ਵੱਡੇ ਕਦਮ ਚੁੱਕੇ ਗਏ ਹਨ।

 

ਸਾਥੀਓ,

ਇਸ ਬਜਟ ਵਿੱਚ ਮੇਕ ਇਨ੍ਹਾਂ ਇੰਡੀਆ ਅਤੇ ਆਤਮ-ਨਿਰਭਰ ਅਭਿਆਨ ਨੂੰ ਨਵੀਂ ਰਫ਼ਤਾਰ ਦੇ ਲਈ ਅਭਿਲਾਸ਼ੀ ਰੋਡਮੈਪ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿੱਚ ਨਵੇਂ ਉੱਭਰ ਰਹੇ ਉਦਯੋਗਾਂ, ਯਾਨੀ ਉੱਭਰ ਰਹੇ ਖੇਤਰਾਂ ਨੂੰ ਜਿਸ ਮਜ਼ਬੂਤੀ ਦੇ ਨਾਲ ਸਮਰਥਨ ਦਿੱਤਾ ਗਿਆ ਹੈ, ਉਹ ਸ਼ਾਨਦਾਰ ਹੈ। ਬਾਇਓਫਾਰਮਾ ਸ਼ਕਤੀ ਮਿਸ਼ਨ, ਸੈਮੀਕੰਡਕਟਰ ਮਿਸ਼ਨ 2.0 ਇਲੈਕਟ੍ਰੋਨਿਕ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ, ਰੇਅਰ ਅਰਥ ਕੌਰੀਡੋਰ ਦਾ ਨਿਰਮਾਣ, ਮਹੱਤਵਪੂਰਨ ਖਣਿਜਾਂ ’ਤੇ ਜ਼ੋਰ, ਟੈਕਸਟਾਈਲ ਖੇਤਰ ਵਿੱਚ ਨਵੀਂ ਸਕੀਮ, ਹਾਈ ਟੈੱਕ ਟੂਲ ਮੈਨੂਫੈਕਚਰਿੰਗ ਨੂੰ ਹੁਲਾਰਾ, ਚੈਂਪੀਅਨ ਐੱਮਐੱਸਐੱਮਈ ਤਿਆਰ ਕਰਨਾ, ਇਹ ਭਵਿੱਖਮੁਖੀ ਹਨ, ਦੇਸ਼ ਦੀ ਵਰਤਮਾਨ ਅਤੇ ਭਵਿੱਖ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ। ਐੱਮਐੱਸਐੱਮਈ ਨੂੰ, ਸਾਡੇ ਛੋਟੇ ਅਤੇ ਕੁਟੀਰ ਉਦਯੋਗਾਂ ਨੂੰ ਜੋ ਸਮਰਥਨ ਇਸ ਬਜਟ ਵਿੱਚ ਮਿਲਿਆ ਹੈ, ਉਹ ਉਨ੍ਹਾਂ ਨੂੰ ਲੋਕਲ ਤੋ ਗਲੋਬਲ ਬਣਨ ਦੀ ਨਵੀਂ ਤਾਕਤ ਦੇਵੇਗਾ।

ਸਾਥੀਓ,

ਬਜਟ ਵਿੱਚ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ:

  • ਡੇਡੀਕੇਟਡ ਫ੍ਰੇਟ ਕੌਰੀਡੋਰ

  • ਦੇਸ਼ ਭਰ ਵਿੱਚ ਜਲ ਮਾਰਗਾਂ ਦਾ ਵਿਸਥਾਰ

  • ਹਾਈ-ਸਪੀਡ ਰੇਲ ਕੌਰੀਡੋਰ

  • ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਅਤੇ ਸ਼ਹਿਰਾਂ ਨੂੰ ਮਜ਼ਬੂਤ ਆਰਥਿਕ ਅਧਾਰ ਦੇਣ ਦੇ ਲਈ ਮਿਊਂਸੀਪਲ ਬੌਂਡਸ ਨੂੰ ਹੁਲਾਰਾ, ਇਹ ਸਾਰੇ ਕਦਮ, ਵਿਕਸਿਤ ਭਾਰਤ ਦੀ ਯਾਤਰਾ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨਗੇ।

 

ਸਾਥੀਓ,

ਕਿਸੇ ਵੀ ਦੇਸ਼ ਦੀ ਸਭ ਤੋ ਵੱਡੀ ਪੂੰਜੀ ਉਸ ਦੇ ਨਾਗਰਿਕ ਹੁੰਦੇ ਹਨ। ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਦੇ ਸਮਰੱਥ ਨੂੰ ਵਧਾਉਣ ’ਤੇ ਸ਼ਾਨਦਾਰ ਨਿਵੇਸ਼ ਕੀਤਾ ਹੈ। ਸਾਡਾ ਯਤਨ ਹੁਨਰ, ਪੈਮਾਨੇ ਅਤੇ ਸਥਿਰਤਾ ’ਤੇ ਲਗਾਤਾਰ ਜ਼ੋਰ ਦੇਣ ਦਾ ਰਿਹਾ ਹੈ। ਜਿਵੇਂ ਕਿ ਅੱਜ ਸੰਸਦ ਵਿੱਚ ਨਿਰਮਲਾ ਜੀ ਨੇ ਕਿਹਾ ਹੈ, ਇਹ ਨੌਜਵਾਨ ਸ਼ਕਤੀ ਬਜਟ ਹੈ। ਉਸ ਵਿੱਚ ਨੌਜਵਾਨ ਦੀ ਸੋਚ ਵੀ ਹੈ, ਨੌਜਵਾਨ ਦੇ ਸੁਪਨੇ ਵੀ ਹਨ, ਨੌਜਵਾਨ ਦਾ ਸੰਕਲਪ ਵੀ ਹੈ ਅਤੇ ਨਾਲ-ਨਾਲ ਨੌਜਵਾਨ ਦੀ ਗਤੀਸ਼ੀਲਤਾ ਵੀ ਹੈ। ਬਜਟ ਵਿੱਚ ਜੋ ਪ੍ਰਬੰਧ ਕੀਤੇ ਗਏ ਹਨ, ਉਸ ਨਾਲ ਵੱਖ-ਵੱਖ ਖੇਤਰਾਂ ਵਿੱਚ ਆਗੂ, ਨਵੀਨਤਾਕਾਰੀ ਅਤੇ ਸਿਰਜਣਹਾਰ ਤਿਆਰ ਹੋਣਗੇ। ਮੈਡੀਕਲ ਹੱਬਾਂ ਦੇ ਨਿਰਮਾਣ ਨਾਲ, ਸਹਾਇਕ ਸਿਹਤ ਪੇਸ਼ਾਵਰਾਂ ਰਾਹੀਂ, ਔਰੇਂਜ ਅਰਥ-ਵਿਵਸਥਾ ਭਾਵ ਆਡੀਓ ਵਿਜ਼ੁਅਲ, ਗੇਮਿੰਗ ਨੂੰ ਹੁਲਾਰਾ ਦੇ ਕੇ, ਸੈਰ-ਸਪਾਟੇ ਨੂੰ ਪ੍ਰੋਤਸਾਹਨ ਦੇ ਕੇ, ਅਤੇ ਖੇਲੋ ਇੰਡੀਆ ਮਿਸ਼ਨ ਰਾਹੀਂ ਨੌਜਵਾਨਾਂ ਦੇ ਲਈ ਨਵੇਂ ਮੌਕਿਆਂ ਦੇ ਰਸਤੇ ਖੁੱਲ੍ਹਣਗੇ।

 

ਭਾਰਤ ਨੂੰ ਦੁਨੀਆ ਦਾ, ਡੇਟਾ ਸੈਂਟਰ ਹੱਬ ਬਣਾਉਣ ਲਈ ਟੈਕਸ ਵਿੱਚ ਵੱਡੀਆਂ ਛੋਟਾਂ ਦਾ ਐਲਾਨ ਵੀ ਕੀਤਾ ਗਿਆ ਹੈ। ਮੈਂ ਭਾਰਤ ਦੇ ਨੌਜਵਾਨਾਂ ਨੂੰ ਖ਼ਾਸ ਤੌਰ ’ਤੇ ਇਸ ਬਜਟ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਕਿਉਂਕਿ ਇਸ ਨਾਲ ਰੁਜ਼ਗਾਰ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਇਸ ਬਜਟ ਵਿੱਚ ਸੈਰ-ਸਪਾਟੇ ਅਤੇ ਖ਼ਾਸ ਕਰਕੇ ਉੱਤਰ-ਪੂਰਬ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਠੋਸ ਕਦਮ ਚੁੱਕੇ ਗਏ ਹਨ। ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਸਸ਼ਕਤ ਬਣਾ ਕੇ ਸੰਤੁਲਿਤ ਵਿਕਾਸ ਦੀ ਨੀਂਹ ਵੀ ਇਹ ਬਜਟ ਵਿੱਚ ਮਜ਼ਬੂਤ ​​ਕੀਤੀ ਗਈ ਹੈ।

ਸਾਥੀਓ,

ਸਾਡੇ ਦੇਸ਼ ਵਿੱਚ 10 ਕਰੋੜ ਤੋ ਵੱਧ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਵੱਡਾ ਸਫਲ ਅਭਿਆਨ ਰਿਹਾ ਹੈ। ਮਹਿਲਾਵਾਂ ਵੱਲੋਂ ਬਣਾਏ, ਮਹਿਲਾਵਾਂ ਵੱਲੋਂ ਚਲਾਏ ਜਾਣ ਵਾਲੇ ਸਵੈ-ਸਹਾਇਤਾ ਸਮੂਹਾਂ ਦਾ ਇੱਕ ਆਧੁਨਿਕ ਈਕੋਸਿਸਟਮ ਬਣੇ, ਬਜਟ ਵਿੱਚ ਇਸ ਨੂੰ ਤਰਜੀਹ ਦਿੱਤੀ ਗਈ ਹੈ। ਕੋਸ਼ਿਸ਼ ਇਹੀ ਹੈ ਕਿ ਹਰ ਘਰ ਲਕਸ਼ਮੀ ਜੀ ਆਉਣ। ਹਰ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਲਈ ਨਵੇਂ ਹੋਸਟਲ ਬਣਾਉਣ ਦਾ ਅਭਿਆਨ ਵੀ ਸਿੱਖਿਆ ਨੂੰ ਪਹੁੰਚਯੋਗ ਬਣਾਵੇਗਾ।

ਸਾਥੀਓ,

ਭਾਰਤ ਦੀ ਖੇਤੀਬਾੜੀ, ਡੇਅਰੀ ਸੈਕਟਰ, ਮੱਛੀ ਪਾਲਣ, ਇਨ੍ਹਾਂ ਨੂੰ ਸਾਡੀ ਸਰਕਾਰ ਨੇ ਹਮੇਸ਼ਾ ਸਭ ਤੋ ਵੱਧ ਤਰਜੀਹ ਦਿੱਤੀ ਹੈ। ਇਸ ਬਜਟ ਵਿੱਚ ਵੀ, ਨਾਰੀਅਲ, ਕਾਜੂ, ਕੋਕੋ ਅਤੇ ਚੰਦਨ ਦੀ ਪੈਦਾਵਾਰ ਨਾਲ ਜੁੜੇ ਕਿਸਾਨਾਂ ਦੇ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਭਾਰਤ ਵਿਸਥਾਰ ਏਆਈ, ਇਸ ਟੂਲ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਾਣਕਾਰੀ ਮਿਲਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੇਗੀ। ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿੱਚ ਉਦਮਤਾ, ਉਸ ਨੂੰ ਹੁਲਾਰਾ ਦੇਣ ਨਾਲ ਪਿੰਡ ਵਿੱਚ ਹੀ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਹੋਰ ਵੱਧ ਮੌਕੇ ਬਣਨਗੇ।

ਸਾਥੀਓ,

ਇਹ ਬਜਟ ਅਭਿਲਾਸ਼ੀ ਵੀ ਹੈ ਅਤੇ ਇਹ ਬਜਟ ਦੇਸ਼ ਦੀਆਂ ਇੱਛਾਵਾਂ ਨੂੰ ਵੀ ਪੂਰਾ ਕਰਦਾ ਹੈ। ਮੈਂ ਇੱਕ ਵਾਰ ਫਿਰ ਨਿਰਮਲਾ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਭਵਿੱਖਮੁਖੀ ਬਜਟ ਦੇ ਲਈ, ਸੰਵੇਦਨਸ਼ੀਲ ਬਜਟ ਲਈ, ਪਿੰਡ ਗ਼ਰੀਬ ਕਿਸਾਨਾਂ ਦੀ ਭਲਾਈ ਕਰਨ ਵਾਲੇ ਬਜਟ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Strengthening India’s path to power leadership: How India is energising a new growth story - By Shri Manohar Lal, Union Minister of Power

Media Coverage

Strengthening India’s path to power leadership: How India is energising a new growth story - By Shri Manohar Lal, Union Minister of Power
NM on the go

Nm on the go

Always be the first to hear from the PM. Get the App Now!
...
Governor of Madhya Pradesh meets Prime Minister
March 18, 2026

Governor of Madhya Pradesh, Shri Mangubhai Patel met Prime Minister, Shri Narendra Modi in New Delhi today.

The Prime Minister’s Office posted on X;

“Governor of Madhya Pradesh, Shri Mangubhai Patel met Prime Minister @narendramodi.

@GovernorMP”