ਏਆਈ ਇੰਪੈਕਟ ਸਮਿਟ ਇੱਕ ਮਨੁੱਖੀ-ਕੇਂਦ੍ਰਿਤ ਅਤੇ ਜਵਾਬਦੇਹ ਗਲੋਬਲ ਈਕੋਸਿਸਟਮ ਨੂੰ ਆਕਾਰ ਦੇਵੇਗਾ: ਪ੍ਰਧਾਨ ਮੰਤਰੀ
ਏਆਈ ਸਾਰਿਆਂ ਲਈ ਪਹੁੰਚਯੋਗ ਹੋਣੀ ਚਾਹੀਦੀ ਹੈ ਅਤੇ ਗਲੋਬਲ ਸਾਊਥ ਦੀਆਂ ਤਰਜੀਹਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਏਆਈ ਵਿੱਚ ਨੈਤਿਕਤਾ ਸੀਮਾ ਤੋਂ ਬਿਨਾਂ ਹੋਣੀ ਚਾਹੀਦੀ ਹੈ; ਲਾਭ ਉਦੇਸ਼ ਦੇ ਅਨੁਸਾਰ ਹੋਣੇ ਚਾਹੀਦੇ ਹਨ: ਪ੍ਰਧਾਨ ਮੰਤਰੀ
ਏਆਈ ਦੇ ਨੈਤਿਕ ਉਪਯੋਗ ਲਈ ਪ੍ਰਧਾਨ ਮੰਤਰੀ ਦੇ ਤਿੰਨ ਮੁੱਖ ਸੁਝਾਅ: ਭਰੋਸੇਮੰਦ ਗਲੋਬਲ ਡੇਟਾ ਫਰੇਮਵਰਕ, ਪਾਰਦਰਸ਼ੀ "ਗਲਾਸ ਬਾਕਸ" ਸੁਰੱਖਿਆ ਨਿਯਮ ਅਤੇ ਏਆਈ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਸ਼ਾਮਲ ਕਰਨਾ
ਏਆਈ ਮਨੁੱਖਤਾ ਦੀ ਭਲਾਈ ਲਈ ਇੱਕ ਸਾਂਝਾ ਸਰੋਤ ਹੈ: ਪ੍ਰਧਾਨ ਮੰਤਰੀ

ਏਆਈ ਇੰਪੈਕਟ ਸਮਿਟ ਵਿੱਚ ਭਾਰਤ ਵਿੱਚ ਮੁੜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਿਆਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸਮਿਟ ਮਨੁੱਖ-ਕੇਂਦਰਿਤ ਅਤੇ ਸੰਵੇਦਨਸ਼ੀਲ ਗਲੋਬਲ ਏਆਈ ਈਕੋਸਿਸਟਮ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਦੋਸਤੋ,

ਅਸੀਂ ਇਤਿਹਾਸ 'ਤੇ ਨਜ਼ਰ ਮਾਰੀਏ, ਤਾਂ ਪਤਾ ਲੱਗਦਾ ਹੈ ਕਿ ਇਨਸਾਨ ਨੇ ਹਰ ਡਿਸਰਪਸ਼ਨ (ਰੁਕਾਵਟ ਜਾਂ ਉਥਲ-ਪੁਥਲ) ਨੂੰ ਇੱਕ ਨਵੇਂ ਮੌਕੇ ਵਿੱਚ ਬਦਲਿਆ ਹੈ। ਅੱਜ ਸਾਡੇ ਸਾਹਮਣੇ ਫਿਰ ਅਜਿਹਾ ਹੀ ਮੌਕਾ ਆਇਆ ਹੈ। ਅਸੀਂ ਮਿਲ ਕੇ ਇਸ ਡਿਸਰਪਸ਼ਨ ਨੂੰ ਮਨੁੱਖਤਾ ਦੇ ਸਭ ਤੋਂ ਵੱਡੇ ਮੌਕੇ ਵਜੋਂ ਬਦਲ ਦੇਣਾ ਹੈ।

ਦੋਸਤੋ,

ਭਾਰਤ ਬੁੱਧ ਦੀ ਧਰਤੀ ਹੈ ਅਤੇ ਭਗਵਾਨ ਬੁੱਧ ਨੇ ਕਿਹਾ ਸੀ- 'ਰਾਈਟ ਐਕਸ਼ਨ ਕਮਜ਼ ਫਰੌਮ ਰਾਈਟ ਅੰਡਰਸਟੈਂਡਿੰਗ', ਭਾਵ ਸਹੀ ਸਮਝ ਤੋਂ ਹੀ ਸਹੀ ਕਾਰਵਾਈ ਹੁੰਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਲ ਕੇ ਅਜਿਹਾ ਰੋਡਮੈਪ ਬਣਾਈਏ, ਜਿਸ ਨਾਲ ਏਆਈ ਦਾ ਸਹੀ ਪ੍ਰਭਾਵ ਦਿਖੇ ਅਤੇ ਸਹੀ ਪ੍ਰਭਾਵ ਤਦ ਹੀ ਆਉਂਦਾ ਹੈ, ਜਦੋਂ ਅਸੀਂ ਸਹੀ ਸਮੇਂ 'ਤੇ, ਸਹੀ ਨੀਅਤ ਨਾਲ, ਸਹੀ ਫ਼ੈਸਲੇ ਲੈਂਦੇ ਹਾਂ।

ਦੋਸਤੋ,

ਕੋਵਿਡ ਗਲੋਬਲ ਪੈਂਡੇਮਿਕ (ਮਹਾਮਾਰੀ) ਦੇ ਸਮੇਂ ਦੁਨੀਆ ਨੇ ਦੇਖਿਆ ਹੈ ਕਿ ਜਦੋਂ ਅਸੀਂ ਇੱਕ-ਦੂਜੇ ਦੇ ਨਾਲ ਖੜ੍ਹੇ ਹੁੰਦੇ ਹਾਂ, ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਵੈਕਸੀਨ ਵਿਕਾਸ ਤੋਂ ਲੈ ਕੇ ਸਪਲਾਈ ਚੇਨ ਤੱਕ, ਡੇਟਾ ਸਾਂਝਾ ਕਰਨ ਤੋਂ ਲੈ ਕੇ ਜੀਵਨ ਬਚਾਉਣ ਤੱਕ ਸਹਿਯੋਗ ਨੇ ਹੀ ਹੱਲ ਦਿੱਤਾ। ਤਕਨਾਲੋਜੀ ਕਿਵੇਂ ਮਨੁੱਖਤਾ ਦੀ ਸੇਵਾ ਦਾ ਜ਼ਰੀਆ ਬਣ ਸਕਦੀ ਹੈ, ਇਹ ਅਸੀਂ ਭਾਰਤ ਵਿੱਚ ਕੋਵਿਡ ਕਾਲ ਦੌਰਾਨ ਦੇਖਿਆ ਹੈ। ਸਾਡਾ ਜੋ ਡਿਜੀਟਲ ਵੈਕਸੀਨੇਸ਼ਨ ਪਲੇਟਫ਼ਾਰਮ ਸੀ, ਉਸ ਨੇ ਕਰੋੜਾਂ ਲੋਕਾਂ ਨੂੰ ਸਮੇਂ ਸਿਰ ਵੈਕਸੀਨ ਲਗਾਉਣ ਵਿੱਚ ਬਹੁਤ ਮਦਦ ਕੀਤੀ। ਸਾਡੇ ਯੂਪੀਆਈ ਨੇ ਉਨ੍ਹਾਂ ਮੁਸ਼ਕਲ ਹਾਲਾਤ ਵਿੱਚ ਵੀ ਇਹ ਯਕੀਨੀ ਬਣਾਇਆ ਕਿ ਲੋਕ ਆਸਾਨੀ ਨਾਲ ਆਨਲਾਈਨ ਲੈਣ-ਦੇਣ ਕਰਦੇ ਰਹਿਣ। ਯੂਪੀਆਈ ਨੇ ਭਾਰਤ ਵਿੱਚ ਡਿਜੀਟਲ ਪਾੜੇ ਨੂੰ ਦੂਰ ਕਰਨ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਪਿਛਲੇ ਸਾਲਾਂ ਵਿੱਚ ਭਾਰਤ ਨੇ ਇੱਕ ਵਾਈਬ੍ਰੈਂਟ ਡਿਜੀਟਲ ਪਬਲਿਕ ਬੁਨਿਆਦੀ ਢਾਂਚਾ ਬਣਾਇਆ ਹੈ, ਅਸੀਂ ਇਸ ਨੂੰ ਦੁਨੀਆ ਨਾਲ ਵੀ ਸਾਂਝਾ ਕਰ ਰਹੇ ਹਾਂ। ਕਿਉਂਕਿ ਸਾਡੇ ਲਈ ਤਕਨਾਲੋਜੀ ਤਾਕਤ ਦਾ ਨਹੀਂ, ਸਗੋਂ ਸੇਵਾ ਦਾ ਜ਼ਰੀਆ ਹੈ, ਤਾਕਤ ਨਹੀਂ ਸਗੋਂ ਸਮਰੱਥ ਕਰਨਾ ਹੈ। ਏਆਈ ਦੀ ਦਿਸ਼ਾ ਵੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ਨਾਲ ਪੂਰੀ ਮਨੁੱਖਤਾ ਦਾ ਭਲਾ ਹੋਵੇ।

 

ਦੋਸਤੋ,

ਅਤੀਤ ਵਿੱਚ ਤਕਨਾਲੋਜੀ ਨੇ ਵੰਡ ਪੈਦਾ ਕੀਤੀ, ਪਰ ਵਰਤਮਾਨ ਵਿੱਚ ਏਆਈ ਤਕਨਾਲੋਜੀ ਸਾਰਿਆਂ ਲਈ ਸੌਖੀ ਹੋਵੇ, ਸਾਰਿਆਂ ਦੀ ਪਹੁੰਚ ਵਿੱਚ ਹੋਵੇ, ਇਹ ਸਾਡਾ ਟੀਚਾ ਹੋਣਾ ਚਾਹੀਦਾ ਹੈ। ਇਸ ਲਈ ਅੱਜ ਜਦੋਂ ਅਸੀਂ ਏਆਈ ਦੇ ਭਵਿੱਖ 'ਤੇ ਚਰਚਾ ਕਰ ਰਹੇ ਹਾਂ, ਤਾਂ ਸਾਨੂੰ ਗਲੋਬਲ ਸਾਊਥ ਦੀਆਂ ਇੱਛਾਵਾਂ ਅਤੇ ਤਰਜੀਹਾਂ ਨੂੰ ਵੀ ਏਆਈ ਸ਼ਾਸਨ ਦੇ ਕੇਂਦਰ ਵਿੱਚ ਰੱਖਣਾ ਹੋਵੇਗਾ।

ਮਹਾਮਹਿਮ,

ਯੁੱਗ ਭਾਵੇਂ ਕੋਈ ਵੀ ਰਿਹਾ ਹੋਵੇ, ਨੈਤਿਕਤਾ ਹਮੇਸ਼ਾ ਹੀ ਚਰਚਾ ਦੇ ਕੇਂਦਰ ਵਿੱਚ ਰਹੀ ਹੈ, ਫਰਕ ਬਸ ਇੰਨਾ ਆਇਆ ਹੈ ਕਿ ਪਹਿਲਾਂ ਗੈਰ-ਨੈਤਿਕ ਵਿਵਹਾਰ ਦਾ ਦਾਇਰਾ ਬਹੁਤ ਛੋਟਾ ਹੁੰਦਾ ਸੀ, ਪਰ ਏਆਈ ਵਿੱਚ ਇਸ ਦਾ ਦਾਇਰਾ ਅਸੀਮਤ ਹੈ, ਅਨਲਿਮਟਿਡ ਹੈ। ਇਸ ਲਈ, ਏਆਈ ਲਈ ਸਾਨੂੰ ਨੈਤਿਕ ਵਿਵਹਾਰ ਅਤੇ ਨਿਯਮਾਂ ਦਾ ਦਾਇਰਾ ਵੀ ਅਸੀਮਤ ਬਣਾਉਣਾ ਹੋਵੇਗਾ। ਏਆਈ ਕੰਪਨੀਆਂ ਦੇ ਸਾਹਮਣੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਮੁਨਾਫ਼ੇ ਦੇ ਨਾਲ-ਨਾਲ ਉਦੇਸ਼ 'ਤੇ ਵੀ ਧਿਆਨ ਹੋਵੇ, ਅਜਿਹੀ ਨੈਤਿਕ ਵਚਨਬੱਧਤਾ ਦੀ ਬਹੁਤ ਲੋੜ ਹੈ। ਵਿਅਕਤੀਗਤ ਪੱਧਰ 'ਤੇ ਏਆਈ ਸਾਡੀ ਸਿੱਖਣ, ਬੁੱਧੀ ਅਤੇ ਜਜ਼ਬਾਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ।

 

ਮਹਾਮਹਿਮ,

ਏਆਈ ਦੀ ਨੈਤਿਕ ਵਰਤੋਂ ਲਈ ਮੇਰੇ ਤਿੰਨ ਸੁਝਾਅ ਹਨ। ਪਹਿਲਾ- ਡੇਟਾ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹੋਏ ਏਆਈ ਸਿਖਲਾਈ ਲਈ ਇੱਕ ਡੇਟਾ ਫਰੇਮਵਰਕ ਬਣੇ। ਜਿਵੇਂ ਏਆਈ ਵਿੱਚ ਕਿਹਾ ਜਾਂਦਾ ਹੈ- 'ਗਾਰਬੇਜ ਇਨ, ਗਾਰਬੇਜ ਆਊਟ'। ਜੇ ਡੇਟਾ ਸੁਰੱਖਿਅਤ, ਸੰਤੁਲਿਤ, ਭਰੋਸੇਯੋਗ ਨਹੀਂ ਹੋਵੇਗਾ, ਤਾਂ ਨਤੀਜਾ ਵੀ ਭਰੋਸੇਯੋਗ ਨਹੀਂ ਹੋਵੇਗਾ। ਇਸ ਲਈ ਆਲਮੀ ਭਰੋਸੇਮੰਦ ਡੇਟਾ ਫਰੇਮਵਰਕ ਜ਼ਰੂਰੀ ਹੈ। ਦੂਜਾ- ਏਆਈ ਪਲੇਟਫ਼ਾਰਮ ਆਪਣੇ ਸੁਰੱਖਿਆ ਨਿਯਮ ਬਹੁਤ ਸਪਸ਼ਟ ਅਤੇ ਪਾਰਦਰਸ਼ੀ ਰੱਖਣ, ਸਾਨੂੰ 'ਬਲੈਕ ਬਾਕਸ' ਦੀ ਬਜਾਏ 'ਗਲਾਸ ਬਾਕਸ' ਪਹੁੰਚ ਚਾਹੀਦੀ ਹੈ, ਜਿੱਥੇ ਸੁਰੱਖਿਆ ਨਿਯਮ ਦੇਖੇ ਅਤੇ ਪਰਖੇ ਜਾ ਸਕਣ, ਤਦ ਜਵਾਬਦੇਹੀ ਵੀ ਸਪਸ਼ਟ ਹੋਵੇਗੀ ਅਤੇ ਕਾਰੋਬਾਰ ਵਿੱਚ ਨੈਤਿਕ ਵਿਵਹਾਰ ਨੂੰ ਵੀ ਹੁਲਾਰਾ ਮਿਲੇਗਾ। ਤੀਜਾ- ਏਆਈ ਖੋਜ ਵਿੱਚ ਪੇਪਰ ਕਲਿੱਪ ਸਮੱਸਿਆ ਦੀ ਮਿਸਾਲ ਦਿੱਤੀ ਜਾਂਦੀ ਹੈ। ਜੇ ਕਿਸੇ ਮਸ਼ੀਨ ਨੂੰ ਸਿਰਫ਼ ਪੇਪਰ ਕਲਿੱਪ ਬਣਾਉਣ ਦਾ ਟੀਚਾ ਦੇ ਦਿੱਤਾ ਜਾਵੇ, ਤਾਂ ਉਹ ਉਸ ਇੱਕ ਕੰਮ ਲਈ ਦੁਨੀਆ ਦੇ ਸਾਰੇ ਵਸੀਲਿਆਂ ਨੂੰ ਦਾਅ 'ਤੇ ਲਗਾ ਕੇ ਵੀ ਉਹੀ ਕੰਮ ਕਰਦੀ ਰਹੇਗੀ। ਇਸ ਲਈ, ਏਆਈ ਨੂੰ ਸਪਸ਼ਟ ਮਨੁੱਖੀ ਕਦਰਾਂ-ਕੀਮਤਾਂ ਅਤੇ ਸੇਧ ਦੀ ਲੋੜ ਹੈ। ਤਕਨਾਲੋਜੀ ਸ਼ਕਤੀਸ਼ਾਲੀ ਹੈ ਪਰ ਦਿਸ਼ਾ ਹਮੇਸ਼ਾ ਮਨੁੱਖ ਹੀ ਤੈਅ ਕਰੇਗਾ।

ਦੋਸਤੋ,

ਆਰਟੀਫਿਸ਼ੀਅਲ ਇੰਟੈਲੀਜੈਂਸ, ਏਆਈ ਦੀ ਆਲਮੀ ਯਾਤਰਾ ਵਿੱਚ ਖ਼ਾਹਿਸ਼ ਭਾਰਤ ਏਆਈ ਦੀ ਵੱਡੀ ਭੂਮਿਕਾ ਹੈ ਅਤੇ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਾਰਤ ਅੱਜ ਵੱਡੇ ਕਦਮ ਚੁੱਕ ਰਿਹਾ ਹੈ। ਆਪਣੇ ਏਆਈ ਮਿਸ਼ਨ ਰਾਹੀਂ ਅੱਜ ਭਾਰਤ ਵਿੱਚ 38,000 ਜੀਪੀਯੂ ਮੌਜੂਦ ਹਨ ਅਤੇ ਅਗਲੇ 6 ਮਹੀਨਿਆਂ ਵਿੱਚ ਅਸੀਂ 24,000 ਜੀਪੀਯੂ ਹੋਰ ਲਗਾਉਣ ਜਾ ਰਹੇ ਹਾਂ। ਅਸੀਂ ਆਪਣੇ ਸਟਾਰਟਅੱਪਸ ਨੂੰ ਬਹੁਤ ਹੀ ਕਿਫ਼ਾਇਤੀ ਦਰਾਂ 'ਤੇ ਵਿਸ਼ਵ ਪੱਧਰੀ ਕੰਪਿਊਟਿੰਗ ਪਾਵਰ ਉਪਲਬਧ ਕਰਵਾ ਰਹੇ ਹਾਂ। ਅਸੀਂ ਇੱਕ ਏਆਈ ਕੋਸਟ ਵੀ ਬਣਾਇਆ ਹੈ, ਇਸ ਰਾਹੀਂ 7500 ਤੋਂ ਵੱਧ ਡੇਟਾ ਸੈੱਟਾਂ ਅਤੇ 270 ਏਆਈ ਮਾਡਲਾਂ ਨੂੰ ਰਾਸ਼ਟਰੀ ਵਸੀਲੇ ਵਜੋਂ ਸਾਂਝਾ ਕੀਤਾ ਗਿਆ ਹੈ।

 

ਦੋਸਤੋ,

ਏਆਈ ਨੂੰ ਲੈ ਕੇ ਭਾਰਤ ਦੀ ਦਿਸ਼ਾ ਸਪਸ਼ਟ ਹੈ, ਭਾਰਤ ਦਾ ਵਿਚਾਰ ਸਪਸ਼ਟ ਹੈ। ਏਆਈ ਪੂਰੀ ਮਨੁੱਖਤਾ ਦੇ ਭਲੇ ਲਈ ਇੱਕ ਸਾਂਝਾ ਵਸੀਲਾ ਹੈ। ਸਾਨੂੰ ਮਿਲ ਕੇ ਅਜਿਹਾ ਏਆਈ ਭਵਿੱਖ ਬਣਾਉਣਾ ਹੋਵੇਗਾ, ਜੋ ਨਵੀਨਤਾ ਨੂੰ ਅੱਗੇ ਵਧਾਏ, ਸ਼ਮੂਲੀਅਤ ਨੂੰ ਮਜ਼ਬੂਤ ਕਰੇ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸ਼ਾਮਲ ਕਰਕੇ ਅੱਗੇ ਵਧੇ। ਜਦੋਂ ਤਕਨਾਲੋਜੀ ਅਤੇ ਮਨੁੱਖੀ ਭਰੋਸਾ ਨਾਲ-ਨਾਲ ਚੱਲਣਗੇ, ਤਾਂ ਏਆਈ ਦਾ ਸਹੀ ਪ੍ਰਭਾਵ ਦੁਨੀਆ 'ਤੇ ਦਿਖੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian scientists break a century-old limit on turning heat into electricity

Media Coverage

Indian scientists break a century-old limit on turning heat into electricity
NM on the go

Nm on the go

Always be the first to hear from the PM. Get the App Now!
...
Prime Minister congratulates Italian PM Giorgia Meloni on becoming the longest continuously serving Prime Minister in Italy's postwar history
September 04, 2026

Prime Minister Shri Narendra Modi today congratulated Italian Prime Minister Giorgia Meloni on becoming the longest continuously serving Prime Minister in Italy's postwar history.

The Prime Minister stated that this milestone is a reflection of the trust and confidence of the Italian people in her leadership. He further noted that her friendship has been instrumental in strengthening the India-Italy Special Strategic Partnership, adding that he looks forward to continuing their close cooperation to build a prosperous future for the people of both countries. He extended his best wishes for her continued success in the years ahead.

In a post on X, the Prime Minister shared:

"Congratulations to my friend Prime Minister Meloni on becoming the longest continuously serving Prime Minister in Italy's postwar history. This milestone is a reflection of the trust and confidence of the Italian people in her leadership.

Her friendship has also been instrumental in strengthening the India-Italy Special Strategic
Partnership and I look forward to continuing our close cooperation to build a prosperous future for the people of our countries.

My best wishes for her continued success in the years ahead.

@GiorgiaMeloni"