

ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਜੀ
ਮੰਤਰੀ ਮੰਡਲ ਦੇ ਮੈਂਬਰ,
ਅੱਜ ਉਪਸਥਿਤ ਸਾਰੇ ਪਤਵੰਤੇ ਵਿਅਕਤੀ,
ਭਾਰਤੀ ਪ੍ਰਵਾਸੀ ਸਮੁਦਾਇ ਦੇ ਮੈਂਬਰ,
ਦੇਵੀਆਂ ਅਤੇ ਸੱਜਣੋਂ,
ਨਮਸਕਾਰ!
ਸੀਤਾ ਰਾਮ!
ਜੈ ਸ਼੍ਰੀ ਰਾਮ!
ਕੀ ਆਪ (ਤੁਸੀਂ) ਕੁਝ ਯਾਦ ਕਰ ਸਕਦੇ ਹੋ…ਕੀ ਸੰਜੋਗ ਹੈ !
ਅੱਜ ਸ਼ਾਮ ਆਪ ਸਭ ਦੇ ਦਰਮਿਆਨ ਹੋਣਾ ਮੇਰੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਬਾਤ ਹੈ। ਮੈਂ ਪ੍ਰਧਾਨ ਮੰਤਰੀ ਕਮਲਾ ਜੀ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਸੱਜਨਤਾਪੂਰਨ ਸ਼ਬਦਾਂ (kind words) ਦੇ ਲਈ ਧੰਨਵਾਦ ਕਰਦਾ ਹਾਂ।
ਮੈਂ ਕੁਝ ਸਮਾਂ ਪਹਿਲੇਂ ਹੀ ‘ਗੁਣਗੁਣਾਉਂਦੇ ਪੰਛੀਆਂ’ (ਹਮਿੰਗ ਬਰਡਸ-Humming Birds) ਦੀ ਇਸ ਖੂਬਸੂਰਤ ਭੂਮੀ ‘ਤੇ ਆਇਆ ਹਾਂ। ਇੱਥੇ ਮੇਰਾ ਪਹਿਲਾ ਜੁੜਾਅ ਭਾਰਤੀ ਸਮੁਦਾਇ ਦੇ ਨਾਲ ਹੈ। ਇਹ ਪੂਰੀ ਤਰ੍ਹਾਂ ਨਾਲ ਸੁਭਾਵਿਕ ਲਗਦਾ ਹੈ। ਆਖਿਰਕਾਰ, ਅਸੀਂ ਇੱਕ ਪਰਿਵਾਰ ਦਾ ਹਿੱਸਾ ਹਾਂ। ਮੈਂ ਤੁਹਾਡੀ ਗਰਮਜੋਸ਼ੀ ਅਤੇ ਸਨੇਹ ਦੇ ਲਈ ਤੁਹਾਨੂੰ ਧੰਨਵਾਦ ਦਿੰਦਾ ਹਾਂ।
ਮਿੱਤਰੋ
ਮੈਂ ਜਾਣਦਾ ਹਾਂ ਕਿ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਭਾਰਤੀ ਸਮੁਦਾਇ ਦੀ ਕਹਾਣੀ ਸਾਹਸ ਦੀ ਗਾਥਾ ਹੈ। ਤੁਹਾਡੇ ਪੂਰਵਜਾਂ ਨੇ ਜਿਨ੍ਹਾਂ ਪਰਿਸਥਿਤੀਆਂ ਦਾ ਸਾਹਮਣਾ ਕੀਤਾ, ਉਹ ਸਭ ਤੋਂ ਮਜ਼ਬੂਤ ਮਨੋਭਾਵਾਂ ਨੂੰ ਭੀ ਤੋੜ ਸਕਦੀਆਂ ਸਨ। ਲੇਕਿਨ ਉਨ੍ਹਾਂ ਨੇ ਉਂਮੀਦ ਦੇ ਨਾਲ ਕਠਿਨਾਇਆਂ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਸਮੱਸਿਆਵਾਂ ਦਾ ਡਟ ਕੇ ਸਾਹਮਣਾ ਕੀਤਾ।
ਉਨ੍ਹਾਂ ਨੇ ਗੰਗਾ ਅਤੇ ਯਮੁਨਾ ਨੂੰ ਪਿੱਛੇ ਛੱਡ ਦਿੱਤਾ, ਲੇਕਿਨ ਆਪਣੇ ਦਿਲ ਵਿੱਚ ਰਾਮਾਇਣ ਨੂੰ ਲੈ ਗਏ। ਉਨ੍ਹਾਂ ਨੇ ਆਪਣੀ ਭੂਮੀ ਛੱਡ ਦਿੱਤੀ, ਲੇਕਿਨ ਆਤਮਾ ਨਹੀਂ। ਉਹ ਸਿਰਫ਼ ਪ੍ਰਵਾਸੀ ਨਹੀਂ ਸਨ। ਉਹ ਇੱਕ ਕਾਲ ਅਤੀਤ ਸੱਭਿਅਤਾ ਦੇ ਸੰਦੇਸ਼ਵਾਹਕ ਸਨ। ਉਨ੍ਹਾਂ ਦੇ ਯੋਗਦਾਨ ਨੇ ਇਸ ਦੇਸ਼ ਨੂੰ ਸੱਭਿਆਚਾਰਕ, ਆਰਥਿਕ ਅਤੇ ਅਧਿਆਤਮਿਕ ਤੌਰ ‘ਤੇ ਲਾਭ ਪਹੁੰਚਾਇਆ ਹੈ। ਬਸ ਇਸ ਖੂਬਸੂਰਤ ਦੇਸ਼ ‘ਤੇ ਤੁਸੀਂ ਸਾਰੇ ਆਪਣੇ ਦੁਆਰਾ ਛੱਡੇ ਗਏ ਪ੍ਰਭਾਵ ਨੂੰ ਦੇਖੋ।
ਕਮਲਾ ਪ੍ਰਸਾਦ-ਬਿਸੇਸਰ ਜੀ- ਇਸ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ। ਮਹਾਮਹਿਮ ਕ੍ਰਿਸਟੀਨ ਕਾਰਲਾ ਕੰਗਾਲੂ ਜੀ -ਮਹਿਲਾ ਰਾਸ਼ਟਰਪਤੀ ਦੇ ਰੂਪ ਵਿੱਚ। ਸਵਰਗੀ ਸ਼੍ਰੀ ਬਾਸਦੇਵ ਪਾਂਡੇ, ਇੱਕ ਕਿਸਾਨ ਦੇ ਬੇਟੇ, ਜੋ ਪ੍ਰਧਾਨ ਮੰਤਰੀ ਅਤੇ ਇੱਕ ਸਨਮਾਨਿਤ ਆਲਮੀ ਰਾਜਨੇਤਾ ਬਣੇ। ਮਸ਼ਹੂਰ ਗਣਿਤ ਵਿਦਵਾਨ ਰੁਦਰਨਾਥ ਕਪਿਲਦੇਵ, ਸੰਗੀਤ ਆਇਕਨ ਸੁੰਦਰ ਪੋਪੋ, ਕ੍ਰਿਕਟ ਦੇ ਪ੍ਰਤਿਭਾਸ਼ਾਲੀ ਖਿਡਾਰੀ ਡੈਰੇਨ ਗੰਗਾ ਅਤੇ ਸੇਵਾਦਾਸ ਸਾਧੂ, ਜਿਨ੍ਹਾਂ ਦੀ ਭਗਤੀ ਨੇ ਸਮੁੰਦਰ ਵਿੱਚ ਮੰਦਿਰ ਦਾ ਨਿਰਮਾਣ ਕੀਤਾ। ਸਫ਼ਲ ਲੋਕਾਂ ਦੀ ਸੂਚੀ ਲੰਬੀ ਹੈ।
ਆਪ (ਤੁਸੀਂ), ਗਿਰਮਿਟਿਯਾ ਦੇ ਸੰਤਾਨ, ਹੁਣ ਸੰਘਰਸ਼ ਤੋਂ ਪਰਿਭਾਸ਼ਿਤ ਨਹੀਂ ਹੁੰਦੇ। ਤੁਸੀਂ ਆਪਣੀ ਸਫ਼ਲਤਾ, ਆਪਣੀ ਸੇਵਾ ਅਤੇ ਆਪਣੀਆਂ ਕਦਰਾਂ-ਕੀਮਤਾਂ ਤੋਂ ਪਰਿਭਾਸ਼ਿਤ ਹੁੰਦੇ ਹੋ। ਇਮਾਨਦਾਰੀ ਤੋਂ ਕਹਾਂ ਤਾਂ “ਡਬਲਸ” ਅਤੇ “ਦਾਲ਼ ਪੂਰੀ” ਵਿੱਚ ਕੁਝ ਜਾਦੁਈ ਹੋਣਾ ਚਾਹੀਦਾ ਹੈ - ਕਿਉਂਕਿ ਤੁਸੀਂ ਇਸ ਮਹਾਨ ਰਾਸ਼ਟਰ ਦੀ ਸਫ਼ਲਤਾ ਨੂੰ ਦੁੱਗਣਾ ਕਰ ਦਿੱਤਾ ਹੈ !
ਮਿੱਤਰੋ,
ਜਦੋਂ ਮੈਂ ਪਿਛਲੀ ਵਾਰ 25 ਵਰ੍ਹੇ ਪਹਿਲੇ ਆਇਆ ਸਾਂ, ਤਾਂ ਅਸੀਂ ਸਭ ਨੇ ਲਾਰਾ ਦੇ ਕਵਰ ਡ੍ਰਾਇਵ ਅਤੇ ਪੁਲ ਸ਼ੌਟ ਦੀ ਪ੍ਰਸ਼ੰਸਾ ਕੀਤੀ ਸੀ। ਅੱਜ, ਸੁਨੀਲ ਨਰੇਨ ਅਤੇ ਨਿਕੋਲਸ ਪੂਰਨ ਹਨ, ਜੋ ਸਾਡੇ ਨੌਜਵਾਨਾਂ ਦੇ ਦਿਲਾਂ ਵਿੱਚ ਉਹੀ ਉਤਸ਼ਾਹ ਜਗਾਉਂਦੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ, ਸਾਡੀ ਮਿੱਤਰਤਾ ਹੋਰ ਮਜ਼ਬੂਤ ਹੋਈ ਹੈ।
ਬਨਾਰਸ, ਪਟਨਾ, ਕੋਲਕਾਤਾ, ਦਿੱਲੀ ਭਾਰਤ ਦੇ ਸ਼ਹਿਰ ਹੋ ਸਕਦੇ ਹਨ। ਲੇਕਿਨ ਉਹ ਇੱਥੇ ਦੀਆਂ ਸੜਕਾਂ ਦੇ ਨਾਮ ਭੀ ਹਨ। ਨਵਰਾਤਰੇ, ਮਹਾਸ਼ਿਵਰਾਤ੍ਰੀ, ਜਨਮ-ਅਸ਼ਟਮੀ ਇੱਥੇ ਹਰਸ਼, ਉਲਾਸ ਅਤੇ ਮਾਣ ਦੇ ਨਾਲ ਮਨਾਈ ਜਾਂਦੀ ਹੈ। ਚੌਤਾਲ ਅਤੇ ਬੈਠਕ ਗਾਨਾ ਇੱਥੇ ਅੱਜ ਭੀ ਵਧ-ਫੁਲ ਰਹੇ ਹਨ।
ਮੈਂ ਕਈ ਜਾਣੇ-ਪਹਿਚਾਣ ਚਿਹਰਿਆਂ ਦੀ ਗਰਮਜੋਸ਼ੀ ਦੇਖ ਸਕਦਾ ਹਾਂ। ਅਤੇ ਮੈਂ ਯੁਵਾ ਪੀੜ੍ਹੀ ਦੀ ਚਮਕੀਲੀ ਅੱਖਾਂ ਵਿੱਚ ਜਗਿਆਸਾ ਦੇਖ ਸਕਦਾ ਹਾਂ - ਜੋ ਨਾਲ ਮਿਲ ਕੇ ਜਾਣਨ ਅਤੇ ਵਧਣ ਦੇ ਪ੍ਰਤੀ ਉਤਸੁਕ ਹਨ। ਸੱਚ ਵਿੱਚ, ਸਾਡੇ ਰਿਸ਼ਤੇ ਭੂਗੋਲ ਅਤੇ ਪੀੜ੍ਹੀਆਂ ਤੋਂ ਕਿਤੇ ਅੱਗੇ ਤੱਕ ਵਿਸਤ੍ਰਿਤ ਹਨ।
ਮਿੱਤਰੋ,
ਮੈਂ ਪ੍ਰਭੂ ਸ਼੍ਰੀ ਰਾਮ ਵਿੱਚ ਤੁਹਾਡੀ ਗਹਿਰੀ ਆਸਥਾ ਨੂੰ ਜਾਣਦਾ ਹਾਂ।
ਇੱਕ ਸੌ ਅੱਸੀ ਸਾਲ ਬੀਤਲ ਹੋ, ਮਨ ਨਾ ਭੁਲਲ ਹੋ, ਭਜਨ ਰਾਮ ਕੇ, ਹਰ ਦਿਲ ਵਿੱਚ ਗੂੰਜਲ ਹੋ।
ਸੰਗ੍ਰੇ ਗ੍ਰਾਂਡੇ ਅਤੇ ਡਾਉ ਪਿੰਡ ਦੀ ਰਾਮ–ਲੀਲਾਵਾਂ ਵਾਸਤਵ ਵਿੱਚ ਅਦਭੁਤ ਮੰਨੀਆਂ ਜਾਂਦੀਆਂ ਹਨ। ਸ਼੍ਰੀ ਰਾਮਚਰਿਤਮਾਨਸ ਵਿੱਚ ਕਿਹਾ ਗਿਆ ਹੈ,
ਰਾਮ ਧਾਮਦਾ ਪੁਰੀ ਸੁਹਾਵਨਿ।
ਲੋਕ ਸਮਸਤ ਬਿਦਿਤ ਅਤਿ ਪਾਵਨਿ।।
(राम धामदा पुरी सुहावनि।
लोक समस्त बिदित अति पावनि।।)
ਅਰਥਾਤ ਪ੍ਰਭੂ ਸ਼੍ਰੀ ਰਾਮ ਦੀ ਪਵਿੱਤਰ ਨਗਰੀ ਇਤਨੀ ਸੁੰਦਰ ਹੈ ਕਿ ਇਸ ਦੀ ਮਹਿਮਾ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ। ਮੈਨੂੰ ਯਕੀਨ ਹੈ ਕਿ ਆਪ ਸਭ ਨੇ 500 ਵਰ੍ਹਿਆਂ ਦੇ ਬਾਅਦ ਅਯੁੱਧਿਆ ਵਿੱਚ ਰਾਮਲਲਾ ਦੀ ਵਾਪਸੀ ਦਾ ਬਹੁਤ ਖੁਸ਼ੀ ਦੇ ਨਾਲ ਸੁਆਗਤ ਕੀਤਾ ਹੋਵੇਗਾ।
ਸਾਨੂੰ ਯਾਦ ਹੈ, ਤੁਸੀਂ ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਦੇ ਲਈ ਪਵਿੱਤਰ ਜਲ ਅਤੇ ਸ਼ਿਲਾਵਾਂ ਭੇਜੀਆਂ ਸਨ। ਮੈਂ ਭੀ ਕੁਝ ਐਸੀ ਹੀ ਭਗਤੀ ਭਾਵਨਾ ਲੈ ਕੇ ਇੱਥੇ ਆਇਆ ਹਾਂ। ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਤਿਕ੍ਰਿਤੀ ਅਤੇ ਸਰਯੂ ਨਦੀ ਤੋਂ ਕੁਝ ਜਸ ਲਿਆਉਣਾ ਮੇਰੇ ਲਈ ਸਨਮਾਨ ਦੀ ਬਾਤ ਹੈ।
ਜਨਮਭੂਮੀ ਮਮ ਪੁਰੀ ਸੁਹਾਵਨਿ।
ਉੱਤਰ ਦਿਸਿ ਬਹ ਸਰਜੂ ਪਾਵਨਿ।।
ਜਾ ਮੱਜਨ ਤੇ ਬਿਨਹਿਂ ਪ੍ਰਯਾਸਾ।
ਮਮ ਸਮੀਪ ਨਰ ਪਾਵਹਿਂ ਬਾਸਾ ।।
(जन्मभूमि मम पुरी सुहावनि।
उत्तर दिसि बह सरजू पावनि।।
जा मज्जन ते बिनहिं प्रयासा।
मम समीप नर पावहिं बासा।।)
ਪ੍ਰਭੂ ਸ਼੍ਰੀ ਰਾਮ ਕਹਿੰਦੇ ਹਨ ਕਿ ਅਯੁੱਧਿਆ ਦਾ ਵੈਭਤ ਪਵਿੱਤਰ ਸਰਯੂ ਤੋਂ ਉਤਪੰਨ ਹੁੰਦਾ ਹੈ। ਜੋ ਕੋਈ ਭੀ ਇਸ ਦੇ ਜਲ ਵਿੱਚ ਡੁਬਕੀ ਲਗਾਉਂਦਾ ਹੈ, ਉਸ ਨੂੰ ਸਵੈ ਸ਼੍ਰੀ ਰਾਮ ਤੋਂ ਸ਼ਾਸ਼ਵਤ ਮਿਲਨ ਪ੍ਰਾਪਤ ਹੁੰਦਾ ਹੈ।
ਸੂਰਯੂ ਜੀ ਅਤੇ ਪਵਿੱਤਰ ਸੰਗਮ ਦਾ ਇਹ ਜਲ, ਆਸਥਾ ਦਾ ਅੰਮ੍ਰਿਤ ਹੈ। ਇਹ ਉਹ ਪ੍ਰਵਾਹਮਾਨ ਧਾਰਾ ਹੈ, ਜੋ ਸਾਡੀਆਂ ਕਰਦਾਂ-ਕੀਮਤਾਂ ਨੂੰ .. ਸਾਡੇ ਸੰਸਕਾਰਾਂ ਨੂੰ ਹਮੇਸ਼ਾ ਜੀਵੰਤ ਰੱਖਦੀ ਹੈ।
ਆਪ (ਤੁਸੀਂ) ਸਾਰੇ ਜਾਣਦੇ ਹੋ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਦੁਨੀਆ ਦੇ ਸਭ ਤੋਂ ਬੜੇ ਅਧਿਆਤਮਿਕ ਸਮਾਗਮ, ਮਹਾਕੁੰਭ ਦਾ ਆਯੋਜਨ ਹੋਇਆ ਸੀ। ਮੈਨੂੰ ਮਹਾਕੁੰਭ ਦਾ ਜਲ ਭੀ ਆਪਣੇ ਨਾਲ ਲਿਆਉਣ ਦਾ ਸਨਮਾਨ ਮਿਲਿਆ ਹੈ। ਮੈਂ ਕਮਲਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਰਯੂ ਨਦੀ ਅਤੇ ਮਹਾਕੁੰਭ ਦਾ ਪਵਿੱਤਰ ਜਲ ਇੱਥੇ ਗੰਗਾ ਧਾਰਾ ਵਿੱਚ ਅਰਪਿਤ ਕਰਨ। ਇਹ ਪਵਿੱਤਰ ਜਲ ਤ੍ਰਿਨੀਦਾਦ ਅਤੇ ਟੋਬੈਗੋ ਦੇ ਲੋਕਾਂ ਨੂੰ ਅਸ਼ੀਰਵਾਦ ਦੇਵੇ।
ਮਿੱਤਰੋ,
ਅਸੀਂ ਆਪਣੇ ਪ੍ਰਵਾਸੀ ਸਮੁਦਾਇ ਦੀ ਸ਼ਕਤੀ ਅਤੇ ਸਮਰਥਨ ਨੂੰ ਬਹੁਤ ਮਹੱਤਵ ਦਿੰਦੇ ਹਾਂ। ਦੁਨੀਆ ਭਰ ਵਿੱਚ ਫੈਲੇ 35 ਮਿਲੀਅਨ ਤੋਂ ਅਧਿਕ ਲੋਕਾਂ ਦੇ ਨਾਲ, ਭਾਰਤੀ ਪ੍ਰਵਾਸੀ ਸਮੁਦਾਇ ਸਾਡੇ ਗੌਰਵ ਹਨ। ਜਿਹਾ ਕਿ ਮੈਂ ਅਕਸਰ ਕਿਹਾ ਹੈ, ਤੁਹਾਡੇ ਵਿੱਚੋਂ ਹਰੇਕ ਵਿਅਕਤੀ ਰਾਸ਼ਟਰਦੂਤ ਹੈ - ਭਾਰਤ ਦੀਆਂ ਕਦਰਾਂ-ਕੀਮਤਾਂ, ਸੰਸਕ੍ਰਿਤੀ ਅਤੇ ਵਿਰਾਸਤ ਦਾ ਰਾਜਦੂਤ।
ਇਸ ਵਰ੍ਹੇ, ਜਦੋਂ ਅਸੀਂ ਭੁਬਨੇਸ਼ਵਰ ਵਿੱਚ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Diwas) ਦੀ ਮੇਜ਼ਬਾਨੀ ਕੀਤੀ, ਤਾਂ ਮਹਾਮਹਿਮ ਰਾਸ਼ਟਰਪਤੀ ਕ੍ਰਿਸਟੀਨ ਕਾਰਲਾ ਕੰਗਾਲੂ ਜੀ ਸਾਡੇ ਮੁੱਖ ਮਹਿਮਾਨ ਸਨ। ਕੁਝ ਸਾਲ ਪਹਿਲੇ, ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਜੀ ਨੇ ਆਪਣੀ ਉਪਸਥਿਤੀ ਨਾਲ ਸਾਨੂੰ ਸਨਮਾਨਿਤ ਕੀਤਾ ਸੀ।
ਪ੍ਰਵਾਸੀ ਭਾਰਤੀਯ ਦਿਵਸ ‘ਤੇ, ਮੈਂ ਦੁਨੀਆ ਭਰ ਵਿੱਚ ਗਿਰਮਿਟਿਯਾ ਸਮੁਦਾਇ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਨਾਲ ਜੁੜਨ ਲਈ ਕਈ ਪਹਿਲਾਂ ਦੀ ਘੋਸ਼ਣਾ ਕੀਤੀ। ਅਸੀਂ ਅਤੀਤ ਦਾ ਮਾਨਚਿਤਰਣ ਕਰ ਰਹੇ ਹਾਂ ਅਤੇ ਉੱਜਵਲ ਭਵਿੱਖ ਲਈ ਲੋਕਾਂ ਨੂੰ ਕਰੀਬ ਲਿਆ ਰਹੇ ਹਾਂ। ਅਸੀਂ ਗਿਰਮਿਟਿਯਾ ਸਮੁਦਾਇ ਦਾ ਇੱਕ ਵਿਆਪਕ ਡੇਟਾਬੇਸ ਬਣਾਉਣ ‘ਤੇ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਾਂ। ਭਾਰਤ ਵਿੱਚ ਉਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਦਾ ਦਸਤਾਵੇਜ਼ ਤਿਆਰ ਕਰਨਾ, ਜਿੱਥੋਂ ਉਨ੍ਹਾਂ ਦੇ ਪੂਰਵਜ ਚਲੇ ਗਏ ਸਨ, ਉਨ੍ਹਾਂ ਸਥਾਨਾਂ ਦੀ ਪਹਿਚਾਣ ਕਰਨਾ, ਜਿੱਥੇ ਉਹ ਵਸ ਗਏ ਹਨ, ਗਿਰਮਿਟਿਯਾ ਪੂਰਵਜਾਂ ਦੀ ਵਿਰਾਸਤ ਦਾ ਅਧਿਐਨ ਅਤੇ ਸੁਰੱਖਿਆ ਕਰਨਾ ਅਤੇ ਵਿਸ਼ਵ ਗਿਰਮਿਟਿਯਾ ਸੰਮੇਲਨਾਂ ਨੂੰ ਨਿਯਮਿਤ ਰੂਪ ਤੋਂ ਆਯੋਜਿਤ ਕਰਨ ਦੇ ਲਈ ਕੰਮ ਕਰਨਾ। ਇਸ ਤੋਂ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਸਾਡੇ ਭਾਈਆਂ ਅਤੇ ਭੈਣਾਂ ਦੇ ਨਾਲ ਗਹਿਰੇ ਅਤੇ ਇਤਿਹਾਸਿਕ ਸਬੰਧਾਂ ਨੂੰ ਭੀ ਸਮਰਥਨ ਮਿਲੇਗਾ।
ਅੱਜ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਪ੍ਰਵਾਸੀਆਂ ਦੀ ਛੇਵੀਂ ਪੀੜ੍ਹੀ ਨੂੰ ਓਸੀਆਈ ਕਾਰਡ (OCI cards) ਦਿੱਤੇ ਜਾਣਗੇ। ਆਪ (ਤੁਸੀਂ) ਸਿਰਫ਼ ਰਕਤ ਜਾਂ ਉਪਨਾਮ ਨਾਲ ਨਹੀਂ ਜੁੜੇ ਹੋ। ਆਪ (ਤੁਸੀਂ) ਅਪਣੱਤ ਨਾਲ ਜੁੜੇ ਹੋਏ ਹੋ। ਭਾਰਤ ਤੁਹਾਡੀ ਤਰਫ਼ ਦੇਖਦਾ ਹੈ, ਭਾਰਤ ਤੁਹਾਡਾ ਸੁਆਗਤ ਕਰਦਾ ਹੈ ਅਤੇ ਭਾਰਤ ਤੁਹਾਨੂੰ ਗਲੇ ਲਗਾਉਂਦਾ ਹੈ।
ਦੋਸਤੋ,
ਭਾਰਤ ਵਿੱਚ ਲੋਕ ਪ੍ਰਧਾਨ ਮੰਤਰੀ ਕਮਲਾ ਜੀ ਨੂੰ ਬਿਹਾਰ ਦੀ ਬੇਟੀ ਮੰਨਦੇ ਹਨ।
ਪ੍ਰਧਾਨ ਮੰਤਰੀ ਕਮਲਾ ਜੀ ਦੇ ਪੂਰਵਜ ਬਿਹਾਰ ਦੇ ਬਕਸਰ ਵਿੱਚ ਰਿਹਾ ਕਰਦੇ ਸਨ। ਕਮਲਾ ਜੀ ਉੱਥੇ ਜਾ ਕੇ ਭੀ ਆਏ ਹਨ .... ਲੋਕ ਇਨ੍ਹਾਂ ਨੂੰ ਬਿਹਾਰ ਦੀ ਬੇਟੀ ਮੰਨਦੇ ਹਨ।
ਇੱਥੇ ਉਪਸਥਿਤ ਅਨੇਕ ਲੋਕਾਂ ਦੇ ਪੂਰਵਜ ਬਿਹਾਰ ਤੋਂ ਹੀ ਆਏ ਸਨ। ਬਿਹਾਰ ਦੀ ਵਿਰਾਸਤ ... ਭਾਰਤ ਦੇ ਨਾਲ ਹੀ ਦੁਨੀਆ ਦਾ ਭੀ ਗੌਰਵ ਹੈ। ਲੋਕਤੰਤਰ ਹੋਵੇ, ਰਾਜਨੀਤੀ ਹੋਵੇ, ਕੂਟਨੀਤੀ ਹੋਵੇ, ਹਾਇਰ ਐਜੂਕੇਸ਼ਨ ਹੋਵੇ... ਬਿਹਾਰ ਨੇ ਸਦੀਆਂ ਪਹਿਲੇ ਦੁਨੀਆ ਨੂੰ ਐਸੇ ਅਨੇਕ ਵਿਸ਼ਿਆਂ ਵਿੱਚ ਨਵੀਂ ਦਿਸ਼ਾ ਦਿਖਾਈ ਸੀ। ਮੈਨੂੰ ਵਿਸ਼ਵਾਸ ਹੈ, 21ਵੀਂ ਸਦੀ ਦੀ ਦੁਨੀਆ ਦੇ ਲਈ ਭੀ ਬਿਹਾਰ ਦੀ ਧਰਤੀ ਤੋਂ, ਨਵੀਆਂ ਪ੍ਰੇਰਣਾਵਾਂ, ਨਵੇਂ ਅਵਸਰ ਨਿਕਲਣਗੇ।
ਕਮਲਾ ਜੀ ਦੀ ਤਰ੍ਹਾਂ ਇੱਥੇ ਕਈ ਲੋਕ ਹਨ, ਜਿਨ੍ਹਾਂ ਦੀਆਂ ਜੜ੍ਹਾਂ ਬਿਹਾਰ ਵਿੱਚ ਹਨ। ਬਿਹਾਰ ਦੀ ਵਿਰਾਸਤ ਸਾਡੇ ਸਭ ਦੇ ਲਈ ਗਰਵ (ਮਾਣ) ਦੀ ਬਾਤ ਹੈ।
ਦੋਸਤੋ,
ਮੈਨੂੰ ਵਿਸ਼ਵਾਸ ਹੈ ਕਿ ਜਦੋਂ ਭਾਰਤ ਅੱਗੇ ਵਧਦਾ ਹੈ, ਤਾਂ ਤੁਹਾਡੇ ਵਿੱਚੋਂ ਹਰ ਕਿਸੇ ਨੂੰ ਗਰਵ (ਮਾਣ) ਮਹਿਸੂਸ ਹੁੰਦਾ ਹੈ। ਨਵੇਂ ਭਾਰਤ ਲਈ ਅਸਮਾਨ ਭੀ ਸੀਮਾ ਨਹੀਂ ਹੈ। ਜਦੋਂ ਭਾਰਤ ਦਾ ਚੰਦਰਯਾਨ (India’s Chandrayaan) ਚੰਦਰਮਾ ‘ਤੇ ਉਤਰਿਆ, ਤਾਂ ਆਪ (ਤੁਸੀਂ) ਸਾਰੇ ਖੁਸ਼ੀ ਨਾਲ ਝੂਮ ਉੱਠੇ ਹੋਵੋਗੇ। ਜਿਸ ਸਥਾਨ ‘ਤੇ ਇਹ ਉਤਰਿਆ, ਅਸੀਂ ਉਸ ਦਾ ਨਾਮ ਸ਼ਿਵ ਸ਼ਕਤੀ ਬਿੰਦੂ (Shiv Shakti point) ਰੱਖਿਆ ਹੈ।
ਹਾਲ ਹੀ ਵਿੱਚ ਤੁਸੀਂ ਇਹ ਖ਼ਬਰ ਭੀ ਸੁਣੀ ਹੋਵੋਗੀ। ਅੱਜ ਜਦੋਂ ਅਸੀਂ ਬਾਤ ਕਰ ਰਹੇ ਹਾਂ, ਤਦ ਭੀ ਇੱਕ ਭਾਰਤੀ ਪੁਲਾੜ ਯਾਤਰੀ (Indian astronaut) ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਮੌਜੂਦ ਹੈ। ਹੁਣ ਅਸੀਂ ਮਾਨਵਯੁਕਤ ਸਪੇਸ ਮਿਸ਼ਨ - ਗਗਨਯਾਨ (Gaganyaan) ‘ਤੇ ਕੰਮ ਕਰ ਰਹੇ ਹਾਂ। ਉਹ ਸਮਾਂ ਦੂਰ ਨਹੀਂ ਹੈ, ਜਦੋਂ ਕੋਈ ਭਾਰਤੀ ਚੰਦਰਮਾ ‘ਤੇ ਕਦਮ ਰੱਖੇਗਾ ਅਤੇ ਭਾਰਤ ਦੇ ਪਾਸ ਆਪਣਾ ਖ਼ੁਦ ਦਾ ਸਪੇਸ ਸਟੇਸ਼ਨ ਹੋਵੇਗਾ।
ਅਸੀਂ ਹੁਣ ਤਾਰਿਆਂ ਨੂੰ ਸਿਰਫ਼ ਗਿਣਦੇ ਨਹੀਂ ਹਾਂ ... ਆਦਿਤਯ ਮਿਸ਼ਨ ਦੇ ਰੂਪ ਵਿੱਚ ... ਉਨ੍ਹਾਂ ਦੇ ਪਾਸ ਤੱਕ ਜਾਣ ਦਾ ਪ੍ਰਯਾਸ ਕਰਦੇ ਹਾਂ। ਸਾਡੇ ਲਈ ਹੁਣ ਚੰਦਾ ਮਾਮਾ ਦੂਰ ਦੇ ਨਹੀਂ ਹਨ। ਅਸੀਂ ਆਪਣੀ ਮਿਹਨਤ ਨਾਲ ਅਸੰਭਵ ਨੂੰ ਭੀ ਸੰਭਵ ਬਣਾ ਰਹੇ ਹਾਂ।
ਪੁਲਾੜ ਵਿੱਚ ਭਾਰਤ ਦੀਆਂ ਉਪਲਬਧੀਆਂ ਸਿਰਫ਼ ਸਾਡੀਆਂ ਨਹੀਂ ਹਨ। ਅਸੀਂ ਇਸ ਦੇ ਲਾਭ ਬਾਕੀ ਦੁਨੀਆ ਦੇ ਨਾਲ ਸਾਂਝੇ ਕਰ ਰਹੇ ਹਾਂ।
ਦੋਸਤੋ,
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਜਲਦੀ ਹੀ, ਅਸੀਂ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵਾਂਗੇ। ਭਾਰਤ ਦੇ ਵਿਕਾਸ ਅਤੇ ਪ੍ਰਗਤੀ ਦਾ ਲਾਭ ਸਭ ਤੋਂ ਜ਼ਰੂਰਤਮੰਦ (ਲੋੜਵੰਦ) ਲੋਕਾਂ ਤੱਕ ਪਹੁੰਚ ਰਿਹਾ ਹੈ।
ਭਾਰਤ ਨੇ ਦਿਖਾਇਆ ਹੈ ਕਿ ਗ਼ਰੀਬਾਂ ਨੂੰ ਸਸ਼ਕਤ ਕਰਕੇ... Empower ਕਰਕੇ... ਗ਼ਰੀਬੀ ਨੂੰ ਹਰਾਇਆ ਜਾ ਸਕਦਾ ਹੈ। ਪਹਿਲੀ ਵਾਰ ਕਰੋੜਾਂ ਲੋਕਾਂ ਵਿੱਚ ਵਿਸ਼ਵਾਸ ਜਾਗਿਆ ਹੈ, ਕਿ ਭਾਰਤ ਗ਼ਰੀਬੀ ਤੋਂ ਮੁਕਤ ਹੋ ਸਕਦਾ ਹੈ।
ਵਿਸ਼ਵ ਬੈਂਕ ਨੇ ਉਲੇਖ ਕੀਤਾ ਹੈ ਕਿ ਭਾਰਤ ਨੇ ਪਿਛਲੇ ਦਹਾਕੇ ਵਿੱਚ 250 ਮਿਲੀਅਨ ਤੋਂ ਅਧਿਕ ਲੋਕਾਂ ਨੂੰ ਅਤਿਅਧਿਕ ਗ਼ਰੀਬੀ ਤੋਂ ਉੱਪਰ ਉਠਾਇਆ ਹੈ। ਭਾਰਤ ਦਾ ਵਿਕਾਸ ਸਾਡੇ ਇਨੋਵੇਟਿਵ ਅਤੇ ਊਰਜਾਵਾਨ ਨੌਜਵਾਨਾਂ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ।
ਅੱਜ, ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅਪ ਹੱਬ ਹੈ। ਇਨ੍ਹਾਂ ਵਿੱਚੋਂ ਲਗਭਗ ਅੱਧੇ ਸਟਾਰਟਅਪ ਵਿੱਚ ਡਾਇਰੈਕਟਰ ਦੇ ਰੂਪ ਵਿੱਚ ਮਹਿਲਾਵਾਂ ਹਨ। ਲਗਭਗ 120 ਸਟਾਰਟਅਪਸ ਨੂੰ ਯੂਨੀਕੌਰਨ ਦਾ ਦਰਜਾ ਮਿਲਿਆ ਹੈ। ਏਆਈ, ਸੈਮੀਕੰਡਕਟਰ ਅਤੇ ਕੁਆਂਟਮ ਕੰਪਿਊਟਿੰਗ ਦੇ ਲਈ ਨੈਸ਼ਨਲ ਮਿਸ਼ਨਸ (National missions for AI, Semiconductor and Quantum computing), ਵਿਕਾਸ ਦੇ ਨਵੇਂ ਇੰਜਣ ਬਣ ਰਹੇ ਹਨ। ਇੱਕ ਤਰ੍ਹਾਂ ਨਾਲ, ਇਨੋਵੇਸ਼ਨ ਇੱਕ ਜਨ ਅਭਿਯਾਨ (a mass movement) ਬਣ ਰਿਹਾ ਹੈ।
ਭਾਰਤ ਦੇ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ-UPI) ਨੇ ਡਿਜੀਟਲ ਭੁਗਤਾਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਦੁਨੀਆ ਦੇ ਵਾਸਤਵਿਕ ਸਮੇਂ ਦੇ ਲਗਭਗ 50 % ਡਿਜੀਟਲ ਲੈਣਦੇਣ ਭਾਰਤ ਵਿੱਚ ਹੁੰਦੇ ਹਨ। ਮੈਂ ਤ੍ਰਿਨੀਦਾਦ ਤੇ ਟੋਬੈਗੋ ਨੂੰ ਵਧਾਈ ਦਿੰਦਾ ਹਾਂ ਕਿ ਉਹ ਇਸ ਖੇਤਰ ਵਿੱਚ ਯੂਪੀਆਈ (UPI) ਅਪਣਾਉਣ ਵਾਲਾ ਪਹਿਲਾ ਦੇਸ਼ ਹੈ। ਹੁਣ ਪੈਸੇ ਭੇਜਣਾ ‘ਸੁਪ੍ਰਭਾਤ’ ਸੰਦੇਸ਼ ਭੇਜਣ ਜਿਤਨਾ ਅਸਾਨ ਹੋ ਜਾਵੇਗਾ! ਅਤੇ ਮੈਂ ਵਾਅਦਾ ਕਰਦਾ ਹਾਂ, ਇਹ ਵੈਸਟਇੰਡੀਜ਼ ਦੀ ਗੇਂਦਬਾਜ਼ੀ ਤੋਂ ਭੀ ਤੇਜ਼ ਹੋਵੇਗਾ।
ਦੋਸਤੋ,
ਸਾਡਾ ਮਿਸ਼ਨ ਮੈਨੂਫੈਕਚਰਿੰਗ (Our Mission Manufacturing) ਭਾਰਤ ਨੂੰ ਮੈਨੂਫੈਕਚਰਿੰਗ ਹੱਬ (manufacturing hub) ਬਣਾਉਣ ਲਈ ਕੰਮ ਕਰ ਰਿਹਾ ਹੈ। ਅਸੀਂ ਦੁਨੀਆ ਦੇ ਦੂਸਰੇ ਸਭ ਤੋਂ ਬੜੇ ਮੋਬਾਈਲ ਨਿਰਮਾਤਾ ਬਣ ਗਏ ਹਾਂ। ਅਸੀਂ ਦੁਨੀਆ ਨੂੰ ਰੇਲਵੇ ਇੰਜਣ (railway locomotives) ਨਿਰਯਾਤ ਕਰ ਰਹੇ ਹਾਂ।
ਪਿਛਲੇ ਇੱਕ ਦਹਾਕੇ ਵਿੱਚ ਹੀ ਸਾਡੇ ਰੱਖਿਆ ਨਿਰਯਾਤ ਵਿੱਚ 20 ਗੁਣਾ ਵਾਧਾ ਹੋਇਆ ਹੈ। ਅਸੀਂ ਸਿਰਫ਼ ਭਾਰਤ ਵਿੱਚ ਬਣਾ ਹੀ ਨਹੀਂ ਰਹੇ ਹਾਂ। ਅਸੀਂ ਦੁਨੀਆ ਦੇ ਲਈ ਨਿਰਮਾਣ ਕਰ ਰਹੇ ਹਾਂ। ਜਿਵੇਂ-ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਇਹ ਦੁਨੀਆ ਦੇ ਲਈ ਪਰਸਪਰ ਤੌਰ ‘ਤੇ ਲਾਭਕਾਰੀ ਹੋਵੇ।
ਮਿੱਤਰੋ,
ਅੱਜ ਦਾ ਭਾਰਤ, ਅਵਸਰਾਂ ਦੀ ਭੂਮੀ ਹੈ। ਚਾਹੇ ਉਹ ਕਾਰੋਬਾਰ ਹੋਵੇ, ਟੂਰਿਜ਼ਮ ਹੋਵੇ, ਸਿੱਖਿਆ ਹੋਵੇ ਜਾਂ ਸਿਹਤ ਸੇਵਾ ਹੋਵੇ, ਭਾਰਤ ਦੇ ਪਾਸ ਦੇਣ ਦੇ ਲਈ ਬਹੁਤ ਕੁਝ ਹੈ। (Today’s India is a land of opportunities. Whether it is business, tourism, education, or healthcare, India has a lot to offer.)
ਤੁਹਾਡੇ ਪੂਰਵਜਾਂ ਨੇ ਇੱਥੇ ਪਹੁੰਚਣ ਦੇ ਲਈ ਸਮੁੰਦਰ ਪਾਰ ਕਰਕੇ 100 ਦਿਨਾਂ ਤੋਂ ਜ਼ਿਆਦਾ ਲੰਬੀ ਅਤੇ ਕਠਿਨ ਯਾਤਰਾ ਕੀਤੀ, - ਸਾਤ ਸੁਮੰਦਰ ਪਾਰ! (Saat Samandar Par!) ਅੱਜ, ਉਹੀ ਯਾਤਰਾ ਬਸ ਕੁਝ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ। ਮੈਂ ਆਪ ਸਭ ਨੂੰ ਸੋਸ਼ਲ ਮੀਡੀਆ ‘ਤੇ ਵਰਚੁਅਲੀ ਨਹੀਂ, ਬਲਕਿ ਵਿਅਕਤੀਗਤ ਤੌਰ ‘ਤੇ ਭੀ ਭਾਰਤ ਆਉਣ ਦੇ ਲਈ ਪ੍ਰੋਤਸਾਹਿਤ ਕਰਦਾ ਹਾਂ !
ਆਪਣੇ ਪੂਰਵਜਾਂ ਦੇ ਪਿੰਡਾਂ ਦੀ ਯਾਤਰਾ ਕਰੋ। ਜਿਸ ਮਿੱਟੀ ‘ਤੇ ਉਹ ਚਲੇ ਸਨ, ਉੱਥੇ ਚਲੋ। ਆਪਣੇ ਬੱਚਿਆਂ ਨੂੰ ਨਾਲ ਲਿਆਓ, ਆਪਣੇ ਗੁਆਂਢੀਆਂ ਨੂੰ ਨਾਲ ਲਿਆਓ। ਚਾਹ ਅਤੇ ਅੱਛੀ ਕਹਾਣੀ ਪਸੰਦ ਕਰਨ ਵਾਲੇ ਕਿਸੇ ਭੀ ਵਿਅਕਤੀ ਨੂੰ ਨਾਲ ਲਿਆਓ। ਅਸੀਂ ਆਪ ਸਭ ਦਾ ਸੁਆਗਤ ਕਰਾਂਗੇ - ਖੁੱਲ੍ਹੇ ਦਿਲ, ਗਰਮਜੋਸ਼ੀ ਅਤੇ ਜਲੇਬੀ (jalebi) ਦੇ ਨਾਲ!
ਇਨ੍ਹਾਂ ਸ਼ਬਦਾਂ ਦੇ ਨਾਲ, ਮੈਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਉਸ ਪਿਆਰ ਅਤੇ ਸਨੇਹ ਦੇ ਲਈ ਧੰਨਵਾਦ ਕਰਦਾ ਹਾਂ, ਜੋ ਤੁਸੀਂ ਮੇਰੇ ਲਈ ਦਿਖਾਇਆ ਹੈ।
ਮੈਂ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਮੰਤਰੀ ਕਮਲਾ ਜੀ ਦਾ ਮੈਨੂੰ ਸਰਬਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਲਈ ਧੰਨਵਾਦ ਕਰਦਾ ਹਾਂ।
ਬਹੁਤ ਬਹੁਤ ਧੰਨਵਾਦ.
ਨਮਸਕਾਰ!
ਸੀਤਾ ਰਾਮ!
ਜੈ ਸ਼੍ਰੀ ਰਾਮ!