ਨਮਸਕਾਰ!

ਅਹਲਨ ਵ ਸਹਲਨ!!!

 

ਇਹ ਨੌਜਵਾਨ ਜੋਸ਼, ਤੁਹਾਡੀ ਊਰਜਾ ਨਾਲ ਇੱਥੋਂ ਦਾ ਪੂਰਾ ਮਾਹੌਲ ਚਾਰਜ ਹੋ ਗਿਆ ਹੈ। ਮੈਂ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਵੀ ਨਮਸਕਾਰ ਕਰਦਾ ਹਾਂ, ਜੋ ਜਗ੍ਹਾ ਦੀ ਕਮੀ ਕਾਰਨ, ਇਸ ਹਾਲ ਵਿੱਚ ਨਹੀਂ ਹਨ ਅਤੇ ਨੇੜੇ ਦੇ ਹਾਲ ਵਿੱਚ ਸਕਰੀਨ 'ਤੇ ਇਹ ਪ੍ਰੋਗਰਾਮ ਲਾਈਵ ਦੇਖ ਰਹੇ ਹਨ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ, ਕਿ ਇੱਥੇ ਤੱਕ ਆਏ ਅਤੇ ਅੰਦਰ ਤੱਕ ਨਹੀਂ ਆ ਪਾਏ ਤਾਂ ਉਨ੍ਹਾਂ ਦੇ ਦਿਲ ਵਿੱਚ ਕੀ ਹੁੰਦਾ ਹੋਵੇਗਾ।

 

ਸਾਥੀਓ,

 

ਮੈਂ ਆਪਣੇ ਸਾਹਮਣੇ ਮਿਨੀ ਇੰਡੀਆ ਦੇਖ ਰਿਹਾ ਹਾਂ, ਮੈਨੂੰ ਲੱਗਦਾ ਹੈ ਇੱਥੇ ਬਹੁਤ ਸਾਰੇ ਮਲਿਆਲੀ ਵੀ ਹਨ।

 

ਸੁਖਮ ਆਣੋ?

 

ਅਤੇ ਸਿਰਫ਼ ਮਲਿਆਲਮ ਨਹੀਂ, ਇੱਥੇ ਤਾਮਿਲ, ਤੇਲਗੂ, ਕੰਨੜ ਅਤੇ ਗੁਜਰਾਤੀ ਬੋਲਣ ਵਾਲੇ ਬਹੁਤ ਸਾਰੇ ਲੋਕ ਵੀ ਹਨ।

 

नलमा?

बागुन्नारा?

चेन्ना-गिद्दिरा?

केम छो?

 

ਸਾਥੀਓ,

 

ਅੱਜ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋਏ ਹਾਂ। ਅੱਜ ਅਸੀਂ ਆਪਣੇ ਦੇਸ਼ ਨੂੰ ਆਪਣੀ ਟੀਮ ਇੰਡੀਆ ਨੂੰ ਸੈਲੀਬਰੇਟ ਕਰ ਰਹੇ ਹਾਂ।

 

ਸਾਥੀਓ,

 

ਭਾਰਤ ਵਿੱਚ ਸਾਡੀ ਵੰਨ-ਸੁਵੰਨਤਾ, ਸਾਡੇ ਸਭਿਆਚਾਰ ਦਾ ਮਜ਼ਬੂਤ ਆਧਾਰ ਹੈ। ਸਾਡੇ ਲਈ ਹਰ ਦਿਨ ਨਵਾਂ ਰੰਗ ਲੈ ਕੇ ਆਉਂਦਾ ਹੈ। ਹਰ ਮੌਸਮ ਨਵਾਂ ਤਿਉਹਾਰ ਬਣ ਜਾਂਦਾ ਹੈ। ਹਰ ਪਰੰਪਰਾ ਨਵੀਂ ਸੋਚ ਨਾਲ ਆਉਂਦੀ ਹੈ।

 

ਅਤੇ ਇਹੀ ਕਾਰਨ ਹੈ ਕਿ ਅਸੀਂ ਭਾਰਤੀ ਕਿਤੇ ਵੀ ਜਾਈਏ, ਕਿਤੇ ਵੀ ਰਹੀਏ, ਅਸੀਂ ਵੰਨ-ਸੁਵੰਨਤਾ ਦਾ ਸਨਮਾਨ ਕਰਦੇ ਹਾਂ। ਅਸੀਂ ਉੱਥੋਂ ਦੇ ਸਭਿਆਚਾਰ, ਉੱਥੋਂ ਦੇ ਨਿਯਮ-ਕਾਨੂੰਨਾਂ ਦੇ ਨਾਲ ਘੁਲ-ਮਿਲ ਜਾਂਦੇ ਹਾਂ। ਓਮਾਨ ਵਿੱਚ ਵੀ ਮੈਂ ਅੱਜ ਇਹੀ ਹੁੰਦੇ ਹੋਏ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ।

 

ਇਹ ਭਾਰਤ ਦਾ ਪ੍ਰਵਾਸੀ ਭਾਈਚਾਰਾ ਸਹਿ-ਹੋਂਦ ਦੀ, ਸਹਿਯੋਗ ਦੀ ਜੀਵੰਤ ਮਿਸਾਲ ਹੈ।

 

ਸਾਥੀਓ,

 

ਭਾਰਤ ਦੀ ਇਸੇ ਅਮੀਰ ਸਭਿਆਚਾਰਕ ਵਿਰਾਸਤ ਦਾ ਇੱਕ ਹੋਰ ਅਦਭੁਤ ਸਨਮਾਨ ਹਾਲ ਹੀ ਵਿੱਚ ਮਿਲਿਆ ਹੈ। ਤੁਹਾਨੂੰ ਸ਼ਾਇਦ ਪਤਾ ਹੋਵੇਗਾ, ਯੂਨੈਸਕੋ ਨੇ ਦੀਵਾਲੀ ਨੂੰ 'ਮਨੁੱਖਤਾ ਦੀ ਅਟੁੱਟ ਸਭਿਆਚਾਰਕ ਵਿਰਾਸਤ' ਵਿੱਚ ਸ਼ਾਮਲ ਕੀਤਾ ਹੈ।

 

ਹੁਣ ਦੀਵਾਲੀ ਦਾ ਦੀਵਾ ਸਾਡੇ ਘਰ ਨੂੰ ਹੀ ਨਹੀਂ, ਪੂਰੀ ਦੁਨੀਆ ਨੂੰ ਰੋਸ਼ਨ ਕਰੇਗਾ। ਇਹ ਦੁਨੀਆ ਭਰ ਵਿੱਚ ਵਸੇ ਹਰ ਭਾਰਤੀ ਲਈ ਮਾਣ ਦਾ ਵਿਸ਼ਾ ਹੈ। ਦੀਵਾਲੀ ਦੀ ਇਹ ਆਲਮੀ ਪਛਾਣ ਸਾਡੀ ਉਸ ਰੋਸ਼ਨੀ ਦੀ ਮਾਨਤਾ ਹੈ, ਜੋ ਆਸ, ਸਦਭਾਵਨਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ, ਉਸ ਚਾਨਣ ਨੂੰ ਫੈਲਾਉਂਦੀ ਹੈ।

 

ਸਾਥੀਓ,

 

ਅੱਜ ਅਸੀਂ ਸਭ ਇੱਥੇ ਭਾਰਤ-ਓਮਾਨ "ਮੈਤਰੀ ਪੁਰਬ" ਵੀ ਮਨਾ ਰਹੇ ਹਾਂ।

 

ਮੈਤਰੀ ਭਾਵ:

M ਤੋਂ Maritime heritage (ਸਮੁੰਦਰੀ ਵਿਰਾਸਤ)

A ਤੋਂ Aspirations (ਆਕਾਂਖਿਆਵਾਂ/ਉਮੰਗਾਂ)

I ਤੋਂ Innovation (ਨਵੀਨਤਾ/ਕਾਢਾਂ)

T ਤੋਂ Trust and technology (ਵਿਸ਼ਵਾਸ ਅਤੇ ਤਕਨੀਕ)

R ਤੋਂ Respect (ਸਤਿਕਾਰ)

I ਤੋਂ Inclusive growth (ਸਮਾਵੇਸ਼ੀ ਵਿਕਾਸ)

 

ਭਾਵ ਇਹ "ਮੈਤਰੀ ਪੁਰਬ," ਸਾਡੇ ਦੋਵਾਂ ਦੇਸ਼ਾਂ ਦੀ ਦੋਸਤੀ, ਸਾਡੇ ਸਾਂਝੇ ਇਤਿਹਾਸ ਅਤੇ ਖ਼ੁਸ਼ਹਾਲ ਭਵਿੱਖ ਦਾ ਤਿਉਹਾਰ ਹੈ। ਭਾਰਤ ਅਤੇ ਓਮਾਨ ਵਿਚਾਲੇ ਸਦੀਆਂ ਤੋਂ ਆਤਮੀ ਅਤੇ ਜੀਵੰਤ ਨਾਤਾ ਰਿਹਾ ਹੈ।

 

ਹਿੰਦ ਮਹਾਂਸਾਗਰ ਦੀਆਂ ਮਾਨਸੂਨ ਹਵਾਵਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਦਿਸ਼ਾ ਦਿੱਤੀ ਹੈ। ਸਾਡੇ ਪੁਰਖੇ ਲੋਥਲ, ਮਾਂਡਵੀ, ਅਤੇ ਤਾਮਰਾਲਿਪਤੀ ਵਰਗੇ ਬੰਦਰਗਾਹਾਂ ਤੋਂ ਲੱਕੜੀ ਦੀ ਕਿਸ਼ਤੀ ਲੈ ਕੇ ਮਸਕਟ, ਸੂਰ, ਅਤੇ ਸਲਾਲਾਹ ਤੱਕ ਆਉਂਦੇ ਸਨ।

 

ਅਤੇ ਸਾਥੀਓ,

 

ਮੈਨੂੰ ਖ਼ੁਸ਼ੀ ਹੈ ਕਿ ਮਾਂਡਵੀ ਟੂ ਮਸਕਟ ਦੇ ਇਨ੍ਹਾਂ ਇਤਿਹਾਸਕ ਸਬੰਧਾਂ ਨੂੰ ਸਾਡੀ ਅੰਬੈਸੀ ਨੇ ਕਿਤਾਬ ਵਿੱਚ ਵੀ ਸਮੇਟਿਆ ਹੈ। ਮੈਂ ਚਾਹਾਂਗਾ ਕਿ ਇੱਥੇ ਰਹਿਣ ਵਾਲਾ ਹਰ ਸਾਥੀ, ਹਰ ਨੌਜਵਾਨ ਇਸ ਨੂੰ ਪੜ੍ਹੇ ਅਤੇ ਆਪਣੇ ਓਮਾਨੀ ਦੋਸਤਾਂ ਨੂੰ ਵੀ ਇਹ ਗਿਫਟ ਕਰੇ।

 

ਹੁਣ ਤੁਹਾਨੂੰ ਲੱਗੇਗਾ ਕਿ ਸਕੂਲ ਵਿੱਚ ਵੀ ਮਾਸਟਰ ਜੀ ਹੋਮਵਰਕ ਦਿੰਦੇ ਹਨ ਅਤੇ ਇੱਧਰ ਮੋਦੀ ਜੀ ਨੇ ਵੀ ਹੋਮਵਰਕ ਦੇ ਦਿੱਤਾ।

 

ਸਾਥੀਓ,

 

ਇਹ ਕਿਤਾਬ ਦੱਸਦੀ ਹੈ ਕਿ ਭਾਰਤ ਅਤੇ ਓਮਾਨ ਸਿਰਫ਼ ਭੂਗੋਲ ਤੋਂ ਨਹੀਂ, ਸਗੋਂ ਪੀੜ੍ਹੀਆਂ ਤੋਂ ਜੁੜੇ ਹੋਏ ਹਨ। ਅਤੇ ਤੁਸੀਂ ਸਾਰੇ ਸੈਂਕੜੇ ਸਾਲਾਂ ਦੇ ਇਨ੍ਹਾਂ ਸਬੰਧਾਂ ਦੇ ਸਭ ਤੋਂ ਵੱਡੇ ਰਾਖੇ ਹੋ।

 

ਸਾਥੀਓ,

 

ਮੈਨੂੰ 'ਭਾਰਤ ਕੋ ਜਾਨੀਏ ਕੁਇਜ਼' ਵਿੱਚ ਓਮਾਨ ਦੀ ਹਿੱਸੇਦਾਰੀ ਬਾਰੇ ਵੀ ਪਤਾ ਲੱਗਾ ਹੈ। ਓਮਾਨ ਤੋਂ ਦਸ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਕੁਇਜ਼ ਵਿੱਚ ਹਿੱਸਾ ਲਿਆ। ਓਮਾਨ, ਵਿਸ਼ਵ ਪੱਧਰ 'ਤੇ ਚੌਥੇ ਸਥਾਨ 'ਤੇ ਰਿਹਾ ਹੈ।

 

ਪਰ ਮੈਂ ਤਾੜੀਆਂ ਨਹੀਂ ਵਜਾਵਾਂਗਾ। ਓਮਾਨ ਤਾਂ ਨੰਬਰ ਇੱਕ 'ਤੇ ਹੋਣਾ ਚਾਹੀਦਾ ਹੈ। ਮੈਂ ਚਾਹਾਂਗਾ ਕਿ ਓਮਾਨ ਦੀ ਹਿੱਸੇਦਾਰੀ ਹੋਰ ਵਧੇ, ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਜੁੜਨ। ਭਾਰਤੀ ਬੱਚੇ ਤਾਂ ਇਸ ਵਿੱਚ ਹਿੱਸਾ ਜ਼ਰੂਰ ਲੈਣ। ਤੁਸੀਂ ਓਮਾਨ ਦੇ ਆਪਣੇ ਦੋਸਤਾਂ ਨੂੰ ਵੀ ਇਸ ਕੁਇਜ਼ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰੋ।

 

ਸਾਥੀਓ,

 

ਭਾਰਤ ਅਤੇ ਓਮਾਨ ਵਿਚਾਲੇ ਜੋ ਰਿਸ਼ਤਾ ਵਪਾਰ (trade) ਤੋਂ ਸ਼ੁਰੂ ਹੋਇਆ ਸੀ, ਅੱਜ ਉਸ ਨੂੰ ਸਿੱਖਿਆ ਮਜ਼ਬੂਤ ਕਰ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇੱਥੋਂ ਦੇ ਭਾਰਤੀ ਸਕੂਲਾਂ ਵਿੱਚ ਕਰੀਬ 46 ਹਜ਼ਾਰ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਵਿੱਚ ਓਮਾਨ ’ਚ ਰਹਿਣ ਵਾਲੇ ਹੋਰ ਭਾਈਚਾਰਿਆਂ ਦੇ ਵੀ ਹਜ਼ਾਰਾਂ ਬੱਚੇ ਸ਼ਾਮਲ ਹਨ।

 

ਓਮਾਨ ਵਿੱਚ ਭਾਰਤੀ ਸਿੱਖਿਆ ਦੇ ਪੰਜਾਹ ਸਾਲ ਪੂਰੇ ਹੋ ਰਹੇ ਹਨ। ਇਹ ਸਾਡੇ ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਬਹੁਤ ਵੱਡਾ ਪੜਾਅ ਹੈ।

 

ਸਾਥੀਓ,

 

ਭਾਰਤੀ ਸਕੂਲਾਂ ਦੀ ਇਹ ਸਫਲਤਾ ਮਹਾਮਹਿਮ ਸਵਰਗੀ ਸੁਲਤਾਨ ਕਾਬੂਸ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਨੇ ਇੰਡੀਅਨ ਸਕੂਲ ਮਸਕਟ ਸਮੇਤ ਕਈ ਭਾਰਤੀ ਸਕੂਲਾਂ ਲਈ ਜ਼ਮੀਨ ਦਿੱਤੀ, ਹਰ ਜ਼ਰੂਰੀ ਮਦਦ ਕੀਤੀ।

 

ਇਸ ਪਰੰਪਰਾ ਨੂੰ ਮਹਾਮਹਿਮ ਸੁਲਤਾਨ ਹੈਥਮ ਨੇ ਅੱਗੇ ਵਧਾਇਆ।

 

ਉਹ ਜਿਸ ਤਰ੍ਹਾਂ ਇੱਥੇ ਭਾਰਤੀਆਂ ਦਾ ਸਹਿਯੋਗ ਕਰਦੇ ਹਨ, ਸੁਰੱਖਿਆ ਦਿੰਦੇ ਹਨ, ਇਸ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ।

 

ਸਾਥੀਓ,

 

ਤੁਸੀਂ ਸਾਰੇ 'ਪ੍ਰੀਕਸ਼ਾ ਪੇ ਚਰਚਾ' ਪ੍ਰੋਗਰਾਮ ਤੋਂ ਵੀ ਜਾਣੂ ਹੋ। ਇੱਥੇ ਓਮਾਨ ਤੋਂ ਕਾਫੀ ਸਾਰੇ ਬੱਚੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਹਨ। ਮੈਨੂੰ ਯਕੀਨ ਹੈ ਕਿ ਇਹ ਚਰਚਾ ਤੁਹਾਡੇ ਕੰਮ ਆਉਂਦੀ ਹੋਵੇਗੀ, ਮਾਪੇ ਹੋਣ ਜਾਂ ਵਿਦਿਆਰਥੀ, ਸਾਰਿਆਂ ਨੂੰ ਤਣਾਅ-ਮੁਕਤ ਤਰੀਕੇ ਨਾਲ ਪ੍ਰੀਖਿਆ ਦੇਣ ਵਿੱਚ ਸਾਡੀ ਗੱਲਬਾਤ ਬਹੁਤ ਮਦਦ ਕਰਦੀ ਹੈ।

 

ਸਾਥੀਓ,

 

ਓਮਾਨ ਵਿੱਚ ਰਹਿਣ ਵਾਲੇ ਭਾਰਤੀ ਅਕਸਰ ਭਾਰਤ ਆਉਂਦੇ-ਜਾਂਦੇ ਰਹਿੰਦੇ ਹਨ। ਤੁਸੀਂ ਭਾਰਤ ਦੀ ਹਰ ਘਟਨਾ ਤੋਂ ਅਪਡੇਟ ਰਹਿੰਦੇ ਹੋ। ਤੁਸੀਂ ਸਾਰੇ ਦੇਖ ਰਹੇ ਹੋ ਕਿ ਅੱਜ ਸਾਡਾ ਭਾਰਤ ਕਿਵੇਂ ਤਰੱਕੀ ਦੀ ਨਵੀਂ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਭਾਰਤ ਦੀ ਰਫ਼ਤਾਰ ਸਾਡੇ ਇਰਾਦਿਆਂ ਵਿੱਚ ਦਿਸਦੀ ਹੈ, ਸਾਡੀ ਕਾਰਗੁਜ਼ਾਰੀ ਵਿੱਚ ਨਜ਼ਰ ਆਉਂਦੀ ਹੈ।

 

ਕੁਝ ਦਿਨ ਪਹਿਲਾਂ ਹੀ ਆਰਥਿਕ ਵਿਕਾਸ ਦੇ ਅੰਕੜੇ ਆਏ ਹਨ ਅਤੇ ਤੁਹਾਨੂੰ ਪਤਾ ਹੋਵੇਗਾ, ਭਾਰਤ ਦੀ ਗਰੋਥ 8 ਪ੍ਰਤੀਸ਼ਤ ਤੋਂ ਵੱਧ ਰਹੀ ਹੈ। ਯਾਨੀ ਭਾਰਤ, ਲਗਾਤਾਰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ। ਇਹ ਉਦੋਂ ਹੋਇਆ ਹੈ, ਜਦੋਂ ਪੂਰੀ ਦੁਨੀਆ ਚੁਣੌਤੀਆਂ ਨਾਲ ਘਿਰੀ ਹੋਈ ਹੈ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਅਰਥਵਿਵਸਥਾਵਾਂ, ਕੁਝ ਹੀ ਪ੍ਰਤੀਸ਼ਤ ਗਰੋਥ ਹਾਸਲ ਕਰਨ ਲਈ ਤਰਸ ਗਈਆਂ ਹਨ। ਪਰ ਭਾਰਤ ਲਗਾਤਾਰ ਉੱਚ ਵਿਕਾਸ ਦੇ ਰਸਤੇ 'ਤੇ ਚੱਲ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਦੀ ਸਮਰੱਥਾ ਅੱਜ ਕੀ ਹੈ।

 

ਸਾਥੀਓ,

 

ਭਾਰਤ ਅੱਜ ਹਰ ਖੇਤਰ ਵਿੱਚ ਹਰ ਮੋਰਚੇ 'ਤੇ ਬੇਮਿਸਾਲ ਰਫ਼ਤਾਰ ਨਾਲ ਕੰਮ ਕਰ ਰਿਹਾ ਹੈ। ਮੈਂ ਅੱਜ ਤੁਹਾਨੂੰ ਬੀਤੇ 11 ਸਾਲ ਦੇ ਅੰਕੜੇ ਦਿੰਦਾ ਹਾਂ। ਤੁਹਾਨੂੰ ਵੀ ਸੁਣ ਕੇ ਮਾਣ ਹੋਵੇਗਾ।

 

ਇੱਥੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਮਾਪੇ ਆਏ ਹਨ, ਤਾਂ ਸ਼ੁਰੂਆਤ ਮੈਂ ਸਿੱਖਿਆ ਅਤੇ ਹੁਨਰ ਦੇ ਖੇਤਰ ਤੋਂ ਹੀ ਗੱਲ ਕਰਾਂਗਾ। ਬੀਤੇ 11 ਸਾਲ ਵਿੱਚ ਭਾਰਤ ਵਿੱਚ ਹਜ਼ਾਰਾਂ ਨਵੇਂ ਕਾਲਜ ਬਣਾਏ ਗਏ ਹਨ।

 

ਆਈਆਈਟੀਜ਼ ਦੀ ਗਿਣਤੀ 16 ਤੋਂ ਵਧ ਕੇ ਤੇਈ ਹੋ ਚੁੱਕੀ ਹੈ। 11 ਸਾਲ ਪਹਿਲਾਂ ਭਾਰਤ ਵਿੱਚ 13 ਆਈਆਈਐੱਮ ਸਨ, ਅੱਜ 21 ਹਨ। ਇਸੇ ਤਰ੍ਹਾਂ ਏਮਜ਼ ਦੀ ਗੱਲ ਕਰਾਂ ਤਾਂ 2014 ਤੋਂ ਪਹਿਲਾਂ ਸਿਰਫ਼ 7 ਏਮਜ਼ ਹੀ ਬਣੇ ਸਨ। ਅੱਜ ਭਾਰਤ ਵਿੱਚ 22 ਏਮਜ਼ ਹਨ।

 

ਮੈਡੀਕਲ ਕਾਲਜ 400 ਤੋਂ ਵੀ ਘੱਟ ਸਨ, ਅੱਜ ਭਾਰਤ ਵਿੱਚ ਕਰੀਬ 800 ਮੈਡੀਕਲ ਕਾਲਜ ਹਨ।

 

ਸਾਥੀਓ,

 

ਅੱਜ ਅਸੀਂ ਵਿਕਸਿਤ ਭਾਰਤ ਲਈ ਆਪਣੇ ਸਿੱਖਿਆ ਅਤੇ ਹੁਨਰ ਈਕੋਸਿਸਟਮ ਨੂੰ ਤਿਆਰ ਕਰ ਰਹੇ ਹਾਂ। ਨਵੀਂ ਸਿੱਖਿਆ ਨੀਤੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ। ਇਸ ਪਾਲਿਸੀ ਦੇ ਮਾਡਲ ਦੇ ਰੂਪ ਵਿੱਚ ਚੌਦਾਂ ਹਜ਼ਾਰ ਤੋਂ ਵੱਧ ਪੀਐੱਮ ਸ਼੍ਰੀ ਸਕੂਲ ਵੀ ਖੋਲ੍ਹੇ ਜਾ ਰਹੇ ਹਨ।

 

ਸਾਥੀਓ,

 

ਜਦੋਂ ਸਕੂਲ ਵਧਦੇ ਹਨ, ਕਾਲਜ ਵਧਦੇ ਹਨ, ਯੂਨੀਵਰਸਿਟੀਆਂ ਵਧਦੀਆਂ ਹਨ ਤਾਂ ਸਿਰਫ਼ ਇਮਾਰਤਾਂ ਨਹੀਂ ਬਣਦੀਆਂ ਦੇਸ਼ ਦਾ ਭਵਿੱਖ ਮਜ਼ਬੂਤ ਹੁੰਦਾ ਹੈ।

 

ਸਾਥੀਓ,

 

ਭਾਰਤ ਦੇ ਵਿਕਾਸ ਦੀ ਸਪੀਡ ਅਤੇ ਸਕੇਲ ਸਿੱਖਿਆ ਦੇ ਨਾਲ ਹੀ ਹੋਰ ਖੇਤਰਾਂ ਵਿੱਚ ਵੀ ਦਿਸਦੀ ਹੈ। ਬੀਤੇ 11 ਸਾਲਾਂ ਵਿੱਚ ਸਾਡੀ ਸੌਰ ਊਰਜਾ ਦੀ ਸਥਾਪਿਤ ਸਮਰੱਥਾ 30 ਗੁਣਾ ਵਧੀ ਹੈ, ਸੋਲਰ ਮੌਡਿਊਲ ਨਿਰਮਾਣ 10 ਗੁਣਾ ਵਧੀ ਹੈ, ਯਾਨੀ ਭਾਰਤ ਅੱਜ ਗ੍ਰੀਨ ਗਰੋਥ ਦੀ ਤਰਫ਼ ਤੇਜ਼ੀ ਨਾਲ ਕਦਮ ਅੱਗੇ ਵਧਾ ਰਿਹਾ ਹੈ।

 

ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਫਿਨਟੈੱਕ ਈਕੋਸਿਸਟਮ ਹੈ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟੀਲ ਉਤਪਾਦਕ ਹੈ। ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ।

 

ਸਾਥੀਓ,

 

ਅੱਜ ਜੋ ਵੀ ਭਾਰਤ ਆਉਂਦਾ ਹੈ ਤਾਂ ਸਾਡੇ ਆਧੁਨਿਕ ਢਾਂਚੇ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਇਹ ਇਸ ਲਈ ਸੰਭਵ ਹੋ ਪਾ ਰਿਹਾ ਹੈ ਕਿਉਂਕਿ ਬੀਤੇ 11 ਸਾਲਾਂ ਵਿੱਚ ਅਸੀਂ ਇਨਫਰਾਸਟਰੱਕਚਰ 'ਤੇ ਪੰਜ ਗੁਣਾ ਵੱਧ ਨਿਵੇਸ਼ ਕੀਤਾ ਹੈ।

 

ਹਵਾਈ ਅੱਡਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਅੱਜ ਹਰ ਰੋਜ਼, ਪਹਿਲਾਂ ਦੀ ਤੁਲਨਾ ਵਿੱਚ ਦੁੱਗਣੀ ਸਪੀਡ ਨਾਲ ਹਾਈਵੇ ਬਣ ਰਹੇ ਹਨ, ਤੇਜ਼ ਗਤੀ ਨਾਲ ਰੇਲ ਲਾਈਨਾਂ ਵਿਛ ਰਹੀਆਂ ਹਨ, ਰੇਲਵੇ ਦਾ ਬਿਜਲੀਕਰਨ ਹੋ ਰਿਹਾ ਹੈ।

 

ਸਾਥੀਓ,

 

ਇਹ ਅੰਕੜੇ ਸਿਰਫ਼ ਪ੍ਰਾਪਤੀਆਂ ਦੇ ਹੀ ਨਹੀਂ ਹਨ। ਇਹ ਵਿਕਸਿਤ ਭਾਰਤ ਦੇ ਸੰਕਲਪ ਤੱਕ ਪਹੁੰਚਣ ਵਾਲੀਆਂ ਪੌੜੀਆਂ ਹਨ। 21ਵੀਂ ਸਦੀ ਦਾ ਭਾਰਤ ਵੱਡੇ ਫੈਸਲੇ ਲੈਂਦਾ ਹੈ। ਤੇਜ਼ੀ ਨਾਲ ਫੈਸਲੇ ਲੈਂਦਾ ਹੈ, ਵੱਡੇ ਟੀਚਿਆਂ ਦੇ ਨਾਲ ਅੱਗੇ ਵਧਦਾ ਹੈ, ਅਤੇ ਇੱਕ ਤੈਅ ਸਮਾਂ-ਸੀਮਾ 'ਤੇ ਨਤੀਜੇ ਲਿਆ ਕੇ ਹੀ ਦਮ ਲੈਂਦਾ ਹੈ।

 

ਸਾਥੀਓ,

 

ਮੈਂ ਤੁਹਾਨੂੰ ਮਾਣ ਦੀ ਇੱਕ ਹੋਰ ਗੱਲ ਦੱਸਦਾ ਹਾਂ। ਅੱਜ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਪਬਲਿਕ ਇਨਫਰਾਸਟਰੱਕਚਰ ਬਣਾ ਰਿਹਾ ਹੈ।

 

ਭਾਰਤ ਦਾ ਯੂਪੀਆਈ ਭਾਵ ਯੂਨੀਫਾਈਡ ਪੇਮੈਂਟਸ ਇੰਟਰਫੇਸ, ਦੁਨੀਆ ਦਾ ਸਭ ਤੋਂ ਵੱਡਾ ਰੀਅਲ ਟਾਈਮ ਡਿਜੀਟਲ ਪੇਮੈਂਟ ਸਿਸਟਮ ਹੈ। ਤੁਹਾਨੂੰ ਇਹ ਦੱਸਣ ਲਈ ਕਿ ਇਸ ਪੇਮੈਂਟ ਸਿਸਟਮ ਦਾ ਪੱਧਰ ਕੀ ਹੈ, ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਹਾਂ।

 

ਮੈਨੂੰ ਇੱਥੇ ਆ ਕੇ ਕਰੀਬ 30 ਮਿੰਟ ਹੋਏ ਹਨ। ਇਨ੍ਹਾਂ 30 ਮਿੰਟ ਵਿੱਚ ਭਾਰਤ ਵਿੱਚ ਯੂਪੀਆਈ ਨਾਲ 14 ਮਿਲੀਅਨ ਰੀਅਲ ਟਾਈਮ ਡਿਜੀਟਲ ਪੇਮੈਂਟਸ ਹੋਏ ਹਨ। ਇਨ੍ਹਾਂ ਟ੍ਰਾਂਜ਼ੈਕਸ਼ਨਾਂ ਦੀ ਕੁੱਲ ਕੀਮਤ, 20 ਬਿਲੀਅਨ ਰੁਪਏ ਤੋਂ ਜ਼ਿਆਦਾ ਹੈ। ਭਾਰਤ ਵਿੱਚ ਵੱਡੇ ਤੋਂ ਵੱਡੇ ਸ਼ੋਅਰੂਮ ਤੋਂ ਲੈ ਕੇ ਇੱਕ ਛੋਟੇ ਜਿਹੇ ਵਿਕਰੇਤਾ ਤੱਕ ਸਭ ਇਸ ਪੇਮੈਂਟ ਸਿਸਟਮ ਨਾਲ ਜੁੜੇ ਹੋਏ ਹਨ।

 

ਸਾਥੀਓ,

 

ਇੱਥੇ ਇੰਨੇ ਸਾਰੇ ਵਿਦਿਆਰਥੀ ਹਨ। ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਉਦਾਹਰਣ ਦੇਵਾਂਗਾ। ਭਾਰਤ ਨੇ ਡਿਜੀਲੌਕਰ ਦੀ ਆਧੁਨਿਕ ਵਿਵਸਥਾ ਬਣਾਈ ਹੈ। ਭਾਰਤ ਵਿੱਚ ਬੋਰਡ ਦੀ ਪ੍ਰੀਖਿਆ ਹੁੰਦੀ ਹੈ, ਤਾਂ ਮਾਰਕਸ਼ੀਟ ਸਿੱਧੇ ਬੱਚਿਆਂ ਦੇ ਡਿਜੀਲੌਕਰ ਅਕਾਊਂਟ ਵਿੱਚ ਆਉਂਦੀ ਹੈ। ਜਨਮ ਤੋਂ ਲੈ ਕੇ ਬੁਢਾਪੇ ਤੱਕ, ਜੋ ਵੀ ਦਸਤਾਵੇਜ਼ ਸਰਕਾਰ ਤਿਆਰ ਕਰਦੀ ਹੈ, ਉਹ ਡਿਜੀਲੌਕਰ ਵਿੱਚ ਰੱਖਿਆ ਜਾ ਸਕਦਾ ਹੈ। ਅਜਿਹੇ ਬਹੁਤ ਸਾਰੇ ਡਿਜੀਟਲ ਸਿਸਟਮ ਅੱਜ ਭਾਰਤ ਵਿੱਚ ਜੀਵਨ ਦੀ ਸੌਖ ਯਕੀਨੀ ਬਣਾ ਰਹੇ ਹਨ।

 

ਸਾਥੀਓ,

 

ਭਾਰਤ ਦੇ ਚੰਦਰਯਾਨ ਦਾ ਕਮਾਲ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੈ। ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ, ਜੋ ਚੰਨ ਦੇ ਦੱਖਣੀ ਧਰੁਵ ਤੱਕ ਪਹੁੰਚਿਆ ਹੈ, ਸਿਰਫ਼ ਇੰਨਾ ਹੀ ਨਹੀਂ, ਅਸੀਂ ਇੱਕ ਵਾਰ ਵਿੱਚ 104 ਸੈਟੇਲਾਈਟਸ ਨੂੰ ਇੱਕੋ ਵਾਰ ਲੌਂਚ ਕਰਨ ਦਾ ਕੀਰਤੀਮਾਨ ਵੀ ਬਣਾਇਆ ਹੈ।

 

ਹੁਣ ਭਾਰਤ ਆਪਣੇ ਗਗਨਯਾਨ ਨਾਲ ਪਹਿਲਾ ਮਨੁੱਖੀ ਪੁਲਾੜ ਮਿਸ਼ਨ ਵੀ ਭੇਜਣ ਜਾ ਰਿਹਾ ਹੈ। ਅਤੇ ਉਹ ਸਮਾਂ ਵੀ ਦੂਰ ਨਹੀਂ ਜਦੋਂ ਪੁਲਾੜ ਵਿੱਚ ਭਾਰਤ ਦਾ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਵੀ ਹੋਵੇਗਾ।

 

ਸਾਥੀਓ,

 

ਭਾਰਤ ਦਾ ਸਪੇਸ ਪ੍ਰੋਗਰਾਮ ਸਿਰਫ਼ ਆਪਣੇ ਤੱਕ ਸੀਮਤ ਨਹੀਂ ਹੈ, ਅਸੀਂ ਓਮਾਨ ਦੀ ਪੁਲਾੜ ਸਬੰਧੀ ਉਮੰਗਾਂ ਨੂੰ ਵੀ ਸਪੋਰਟ ਕਰ ਰਹੇ ਹਾਂ। 6-7 ਸਾਲ ਪਹਿਲਾਂ ਅਸੀਂ ਪੁਲਾੜ ਸਹਿਯੋਗ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਸੀ। ਮੈਨੂੰ ਦੱਸਦੇ ਹੋਏ ਖੁਸ਼ੀ ਹੈ ਕਿ ਇਸਰੋ ਨੇ ਇੰਡੀਆ-ਓਮਾਨ ਸਪੇਸ ਪੋਰਟਲ ਵਿਕਸਿਤ ਕੀਤਾ ਹੈ। ਹੁਣ ਸਾਡਾ ਯਤਨ ਹੈ ਕਿ ਓਮਾਨ ਦੇ ਨੌਜਵਾਨਾਂ ਨੂੰ ਵੀ ਇਸ ਸਪੇਸ ਪਾਰਟਨਰਸ਼ਿਪ ਦਾ ਲਾਭ ਮਿਲੇ।

 

ਮੈਂ ਇੱਥੇ ਬੈਠੇ ਵਿਦਿਆਰਥੀਆਂ ਨੂੰ ਇੱਕ ਹੋਰ ਜਾਣਕਾਰੀ ਦੇਵਾਂਗਾ। ਇਸਰੋ, ‘ਯੁਵਿਕਾ’ ਨਾਮ ਨਾਲ ਸਪੈਸ਼ਲ ਪ੍ਰੋਗਰਾਮ ਚਲਾਉਂਦਾ ਹੈ। ਇਸ ਵਿੱਚ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਪੁਲਾੜ ਵਿਗਿਆਨ ਨਾਲ ਜੁੜੇ ਹਨ। ਹੁਣ ਸਾਡਾ ਯਤਨ ਹੈ ਕਿ ਇਸ ਪ੍ਰੋਗਰਾਮ ਵਿੱਚ ਓਮਾਨੀ ਸਟੂਡੈਂਟਸ ਨੂੰ ਵੀ ਮੌਕਾ ਮਿਲੇ।

 

ਮੈਂ ਚਾਹਾਂਗਾ ਕਿ ਓਮਾਨ ਦੇ ਕੁਝ ਸਟੂਡੈਂਟਸ, ਬੈਂਗਲੁਰੂ ਵਿੱਚ ਇਸਰੋ ਦੇ ਸੈਂਟਰ ਵਿੱਚ ਆਉਣ, ਉੱਥੇ ਕੁਝ ਸਮਾਂ ਬਿਤਾਉਣ। ਇਹ ਓਮਾਨ ਦੇ ਨੌਜਵਾਨਾਂ ਦੀ ਸਪੇਸ ਐਸਪੀਰੇਸ਼ਨਜ਼ ਨੂੰ ਨਵੀਂ ਬੁਲੰਦੀ ਦੇਣ ਦੀ ਬਿਹਤਰੀਨ ਸ਼ੁਰੂਆਤ ਹੋ ਸਕਦੀ ਹੈ।

 

ਸਾਥੀਓ,

 

ਅੱਜ ਭਾਰਤ, ਆਪਣੀਆਂ ਸਮੱਸਿਆਵਾਂ ਦੇ ਹੱਲ ਤਾਂ ਲੱਭ ਹੀ ਰਿਹਾ ਹੈ ਇਹ ਹੱਲ  ਦੁਨੀਆ ਦੇ ਕਰੋੜਾਂ ਲੋਕਾਂ ਦਾ ਜੀਵਨ ਕਿਵੇਂ ਬਿਹਤਰ ਬਣਾ ਸਕਦੇ ਹਨ ਇਸ 'ਤੇ ਵੀ ਕੰਮ ਕਰ ਰਿਹਾ ਹੈ।

 

ਸਾਫਟਵੇਅਰ ਵਿਕਾਸ ਤੋਂ ਲੈ ਕੇ ਪੇਰੋਲ ਪ੍ਰਬੰਧਨ ਤੱਕ, ਡੇਟਾ ਵਿਸ਼ਲੇਸ਼ਣ ਤੋਂ ਲੈ ਕੇ ਗਾਹਕ ਸਹਾਇਤਾ ਤੱਕ ਕਈ ਵਿਸ਼ਵ ਪੱਧਰੀ ਬ੍ਰਾਂਡ ਭਾਰਤ ਦੇ ਹੁਨਰ ਦੀ ਤਾਕਤ ਨਾਲ ਅੱਗੇ ਵਧ ਰਹੇ ਹਨ।

 

ਦਹਾਕਿਆਂ ਤੋਂ ਭਾਰਤ ਆਈਟੀ ਅਤੇ ਆਈਟੀ ਸਮਰੱਥ ਸੇਵਾਵਾਂ ਦਾ ਗਲੋਬਲ ਪਾਵਰਹਾਊਸ ਰਿਹਾ ਹੈ। ਹੁਣ ਅਸੀਂ ਨਿਰਮਾਣ ਨੂੰ IT ਦੀ ਤਾਕਤ ਨਾਲ ਜੋੜ ਰਹੇ ਹਾਂ। ਅਤੇ ਇਸਦੇ ਪਿੱਛੇ ਦੀ ਸੋਚ 'ਵਸੁਧੈਵ ਕੁਟੁੰਬਕਮ' ਤੋਂ ਹੀ ਪ੍ਰੇਰਿਤ ਹੈ। ਯਾਨੀ 'ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ'।

 

ਸਾਥੀਓ,

 

ਵੈਕਸੀਨਜ਼ ਹੋਣ ਜਾਂ ਜੈਨੇਰਿਕ ਦਵਾਈਆਂ, ਦੁਨੀਆ ਸਾਨੂੰ 'ਦੁਨੀਆ ਦੀ ਫਾਰਮੇਸੀ' ਕਹਿੰਦੀ ਹੈ। ਭਾਵ ਭਾਰਤ ਦੇ ਕਿਫਾਇਤੀ ਅਤੇ ਮਿਆਰੀ ਸਿਹਤ ਸੇਵਾਵਾਂ ਦੇ ਹੱਲ ਦੁਨੀਆ ਦੇ ਕਰੋੜਾਂ ਲੋਕਾਂ ਦਾ ਜੀਵਨ ਬਚਾ ਰਹੇ ਹਨ।

 

ਕੋਵਿਡ ਦੇ ਦੌਰਾਨ ਭਾਰਤ ਨੇ ਕਰੀਬ 30 ਕਰੋੜ ਵੈਕਸੀਨਜ਼ ਦੁਨੀਆ ਨੂੰ ਭੇਜੀਆਂ ਸਨ। ਮੈਨੂੰ ਸੰਤੁਸ਼ਟੀ ਹੈ ਕਿ ਕਰੀਬ, ਇੱਕ ਲੱਖ ਮੇਡ ਇਨ ਇੰਡੀਆ ਕੋਵਿਡ ਵੈਕਸੀਨਜ਼ ਓਮਾਨ ਦੇ ਲੋਕਾਂ ਦੇ ਕੰਮ ਆ ਸਕੀਆਂ।

 

ਅਤੇ ਸਾਥੀਓ,

 

ਯਾਦ ਕਰੋ, ਇਹ ਕੰਮ ਭਾਰਤ ਨੇ ਉਦੋਂ ਕੀਤਾ, ਜਦੋਂ ਹਰ ਕੋਈ ਆਪਣੇ ਬਾਰੇ ਸੋਚ ਰਿਹਾ ਸੀ। ਉਦੋਂ ਅਸੀਂ ਦੁਨੀਆ ਦੀ ਚਿੰਤਾ ਕਰਦੇ ਸੀ। ਭਾਰਤ ਨੇ ਆਪਣੇ 140 ਕਰੋੜ ਨਾਗਰਿਕਾਂ ਨੂੰ ਵੀ ਰਿਕਾਰਡ ਸਮੇਂ ਵਿੱਚ ਵੈਕਸੀਨਜ਼ ਲਾਈਆਂ ਅਤੇ ਦੁਨੀਆ ਦੀਆਂ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ।

 

ਇਹ ਭਾਰਤ ਦਾ ਮਾਡਲ ਹੈ, ਅਜਿਹਾ ਮਾਡਲ, ਜੋ 21ਵੀਂ ਸਦੀ ਦੀ ਦੁਨੀਆ ਨੂੰ ਨਵੀਂ ਉਮੀਦ ਦਿੰਦਾ ਹੈ। ਇਸ ਲਈ ਅੱਜ ਜਦੋਂ ਭਾਰਤ ਮੇਡ ਇਨ ਇੰਡੀਆ ਚਿਪਸ ਬਣਾ ਰਿਹਾ ਹੈ, ਏਆਈ, ਕੁਆਂਟਮ ਕੰਪਿਊਟਿੰਗ ਅਤੇ ਗ੍ਰੀਨ ਹਾਈਡ੍ਰੋਜਨ ਨੂੰ ਲੈ ਕੇ ਮਿਸ਼ਨ ਮੋਡ 'ਤੇ ਕੰਮ ਕਰ ਰਿਹਾ ਹੈ, ਉਦੋਂ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਉਮੀਦ ਜਾਗਦੀ ਹੈ, ਕਿ ਭਾਰਤ ਦੀ ਸਫਲਤਾ ਤੋਂ ਉਨ੍ਹਾਂ ਨੂੰ ਵੀ ਸਹਿਯੋਗ ਮਿਲੇਗਾ।

 

ਸਾਥੀਓ,

 

ਤੁਸੀਂ ਇੱਥੇ ਓਮਾਨ ਵਿੱਚ ਪੜ੍ਹਾਈ ਕਰ ਰਹੇ ਹੋ, ਇੱਥੇ ਕੰਮ ਕਰ ਰਹੇ ਹੋ। ਆਉਣ ਵਾਲੇ ਸਮੇਂ ਵਿੱਚ ਤੁਸੀਂ ਓਮਾਨ ਦੇ ਵਿਕਾਸ ਵਿੱਚ, ਭਾਰਤ ਦੇ ਵਿਕਾਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਓਗੇ। ਤੁਸੀਂ ਦੁਨੀਆ ਨੂੰ ਲੀਡਰਸ਼ਿਪ ਦੇਣ ਵਾਲੀ ਪੀੜ੍ਹੀ ਹੋ।

 

ਓਮਾਨ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਅਸੁਵਿਧਾ ਨਾ ਹੋਵੇ, ਇਸਦੇ ਲਈ ਇੱਥੋਂ ਦੀ ਸਰਕਾਰ ਹਰ ਸੰਭਵ ਸਹਿਯੋਗ ਦੇ ਰਹੀ ਹੈ।

 

ਭਾਰਤ ਸਰਕਾਰ ਵੀ ਤੁਹਾਡੀ ਸੁਵਿਧਾ ਦਾ ਪੂਰਾ ਧਿਆਨ ਰੱਖ ਰਹੀ ਹੈ। ਪੂਰੇ ਓਮਾਨ ਵਿੱਚ 11 ਕੌਂਸਲਰ ਸਰਵਿਸ ਸੈਂਟਰ ਖੋਲ੍ਹੇ ਹਨ।

 

ਸਾਥੀਓ,

 

ਬੀਤੇ ਦਹਾਕੇ ਵਿੱਚ ਜਿੰਨੇ ਵੀ ਵਿਸ਼ਵ ਪੱਧਰੀ ਸੰਕਟ ਆਏ ਹਨ, ਉਨ੍ਹਾਂ ਵਿੱਚ ਸਾਡੀ ਸਰਕਾਰ ਨੇ ਤੇਜ਼ੀ ਨਾਲ ਭਾਰਤੀਆਂ ਦੀ ਮਦਦ ਕੀਤੀ ਹੈ। ਦੁਨੀਆ ਵਿੱਚ ਜਿੱਥੇ ਵੀ ਭਾਰਤੀ ਰਹਿੰਦੇ ਹਨ, ਸਾਡੀ ਸਰਕਾਰ ਕਦਮ-ਕਦਮ 'ਤੇ ਉਨ੍ਹਾਂ ਦੇ ਨਾਲ ਹੈ। ਇਸ ਲਈ ਇੰਡੀਅਨ ਕਮਿਊਨਿਟੀ ਵੈਲਫੇਅਰ ਫੰਡ, ਮਦਦ ਪੋਰਟਲ, ਅਤੇ ਪ੍ਰਵਾਸੀ ਭਾਰਤੀ ਬੀਮਾ ਯੋਜਨਾ ਵਰਗੇ ਯਤਨ ਕੀਤੇ ਗਏ ਹਨ।

 

ਸਾਥੀਓ,

 

ਭਾਰਤ ਲਈ ਇਹ ਪੂਰਾ ਖੇਤਰ ਬਹੁਤ ਹੀ ਖਾਸ ਹੈ ਅਤੇ ਓਮਾਨ ਸਾਡੇ ਲਈ ਹੋਰ ਵੀ ਖਾਸ  ਹੈ। ਮੈਨੂੰ ਖ਼ੁਸ਼ੀ ਹੈ ਕਿ ਭਾਰਤ-ਓਮਾਨ ਦਾ ਰਿਸ਼ਤਾ ਹੁਣ ਹੁਨਰ ਵਿਕਾਸ, ਡਿਜੀਟਲ ਸਿਖਲਾਈ, ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਅਤੇ ਉੱਦਮਤਾ ਤੱਕ ਪਹੁੰਚ ਰਿਹਾ ਹੈ।

 

ਮੈਨੂੰ ਵਿਸ਼ਵਾਸ ਹੈ ਤੁਹਾਡੇ ਵਿਚਕਾਰੋਂ ਅਜਿਹੇ ਨੌਜਵਾਨ ਕਾਢਕਾਰ ਨਿਕਲਣਗੇ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤ-ਓਮਾਨ ਰਿਸ਼ਤਿਆਂ ਨੂੰ ਨਵੀਂ ਉਚਾਈ 'ਤੇ ਲੈ ਜਾਣਗੇ। ਹੁਣੇ ਇੱਥੇ ਭਾਰਤੀ ਸਕੂਲਾਂ ਨੇ ਆਪਣੇ 50 ਸਾਲ ਮਨਾਏ ਹਨ। ਹੁਣ ਅਸੀਂ ਅਗਲੇ 50 ਸਾਲ ਦੇ ਟੀਚਿਆਂ ਦੇ ਨਾਲ ਅੱਗੇ ਵਧਣਾ ਹੈ। ਇਸ ਲਈ ਮੈਂ ਹਰ ਨੌਜਵਾਨ ਨੂੰ ਕਹਿਣਾ ਚਾਹਾਂਗਾ :

 

ਵੱਡੇ ਸੁਪਨੇ ਦੇਖੋ।

ਡੂੰਘਾਈ ਨਾਲ ਸਿੱਖੋ।

ਨਿਡਰ ਹੋ ਕੇ ਨਵੀਆਂ ਖੋਜਾਂ ਕਰੋ।

 

ਕਿਉਂਕਿ ਤੁਹਾਡਾ ਭਵਿੱਖ ਸਿਰਫ਼ ਤੁਹਾਡਾ ਨਹੀਂ ਹੈ, ਸਗੋਂ ਪੂਰੀ ਮਨੁੱਖਤਾ ਦਾ ਭਵਿੱਖ ਹੈ।

 

ਤੁਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਉੱਜਵਲ ਭਵਿੱਖ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ!

ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Cyber crime reports down from 1.2Lin 2024 to 16,377 now: Government

Media Coverage

Cyber crime reports down from 1.2Lin 2024 to 16,377 now: Government
NM on the go

Nm on the go

Always be the first to hear from the PM. Get the App Now!
...
Prime Minister marks seven years of the abrogation of Articles 370 and 35(A)
August 05, 2026

The Prime Minister, Shri Narendra Modi, today marked seven years since the historic abrogation of Articles 370 and 35(A), describing 5th August 2019 as a defining milestone in India's journey towards inclusive development.

Shri Modi noted that over the past seven years, the people of Jammu and Kashmir and Ladakh have witnessed wide-ranging transformation across sectors. Infrastructure has expanded significantly, while new opportunities have emerged in education, healthcare, entrepreneurship and sports. "The women and members of marginalised communities, who had been deprived of several constitutional rights for decades, have now been empowered through the full application of the Constitution of India", Shri Modi added.

The Prime Minister observed that this year's anniversary assumes even greater significance as the nation commemorates the 125th birth anniversary of Dr. Syama Prasad Mookerjee. He said that Dr. Mookerjee's lifelong commitment to national unity continues to inspire generations, and that the vision he championed found historic fulfilment on 5th August 2019.

Reaffirming the Government's unwavering commitment to the development of Jammu and Kashmir and Ladakh, the Prime Minister said that every citizen must have the opportunity to dream big, realise their aspirations and contribute to the vision of a Viksit Bharat.

The Prime Minister posted on X:

Seven years ago, on this day, Articles 370 and 35(A) became history, marking a decisive new chapter in the journey of Jammu and Kashmir as well as Ladakh.

Since then, the lives of the people of J&K and Ladakh have witnessed wide-ranging transformation. Infrastructure has expanded, opportunities in areas such as education, healthcare, entrepreneurship and sports have grown. Be it the women or the marginalised communities, those who were denied their basic constitutional rights for decades have been empowered thanks to the full application of the Constitution of India.

5th August this year assumes even greater significance as this is the year our nation commemorates the 125th birth anniversary of Dr. Syama Prasad Mookerjee. His lifelong commitment to national unity continues to inspire generations. What he envisioned decades ago found historic fulfilment on 5th August 2019.

We reaffirm our commitment to the progress of Jammu and Kashmir as well as Ladakh and to ensure that every citizen has the opportunity to dream big, achieve and contribute to the making of a Viksit Bharat.

#Article370Abrogation