ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਇਤਿਹਾਸਕ ਤਬਦੀਲੀ ਹੋਈ ਹੈ ਅਤੇ ਇਹ ਇੱਕ ਖ਼ਾਸ ਕਲੱਬ ਤੋਂ ਵਿਕਸਿਤ ਹੋ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਜ਼ਾਰ ਬਣ ਗਿਆ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਹਵਾਬਾਜ਼ੀ ਖੇਤਰ ਦੀ ਤਰੱਕੀ ਸਰਕਾਰ ਦੇ ਲੰਬੇ ਸਮੇਂ ਦੇ ਨਜ਼ਰੀਏ ਦਾ ਨਤੀਜਾ ਹੈ, ਜਿਸ ਨੇ ਹਰ ਨਾਗਰਿਕ ਨੂੰ ਹਵਾਈ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਹਵਾਈ ਯਾਤਰਾ ਨੂੰ ਸਮਾਵੇਸ਼ੀ ਬਣਾਇਆ ਹੈ: ਪ੍ਰਧਾਨ ਮੰਤਰੀ
ਸਰਕਾਰ ਦੇਸ਼ ਭਰ ਵਿੱਚ ਖੇਤਰੀ ਅਤੇ ਕਿਫ਼ਾਇਤੀ ਹਵਾਈ ਕਨੈਕਟੀਵਿਟੀ ਅਤੇ ਸਮੁੰਦਰੀ ਜਹਾਜ਼ ਸੰਚਾਲਨ ਕਰਨ ਲਈ ਉਡਾਨ ਯੋਜਨਾ ਦੇ ਅਗਲੇ ਪੜਾਅ 'ਤੇ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਘਰੇਲੂ ਪੱਧਰ 'ਤੇ ਫ਼ੌਜੀ ਅਤੇ ਆਵਾਜਾਈ ਜਹਾਜ਼ਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਨਾਗਰਿਕ ਜਹਾਜ਼ਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਗਲੋਬਲ ਸਾਊਥ ਅਤੇ ਦੁਨੀਆ ਦੇ ਵਿੱਚ ਇੱਕ ਪ੍ਰਮੁੱਖ ਹਵਾਬਾਜ਼ੀ ਗੇਟਵੇਅ ਵਜੋਂ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ

ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ, ਰਾਮ ਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, ਦੁਨੀਆ ਭਰ ਤੋਂ ਆਏ ਮਾਣਯੋਗ ਮੰਤਰੀ, ਵਿਸ਼ਵ ਹਵਾਬਾਜ਼ੀ ਉਦਯੋਗ ਦੇ ਆਗੂ, ਕੌਮਾਂਤਰੀ ਜਥੇਬੰਦੀਆਂ ਦੇ ਨੁਮਾਇੰਦੇ, ਉੱਘੇ ਨੁਮਾਇੰਦੇ, ਦੇਵੀਓ ਅਤੇ ਸੱਜਣੋ!

ਨਮਸਕਾਰ!

ਵਿੰਗਸ ਇੰਡੀਆ ਦੇ ਇਸ ਮੰਚ ’ਤੇ ਮੈਂ ਸਾਰੇ ਉਦਯੋਗਿਕ ਲੀਡਰਾਂ, ਮਾਹਰਾਂ, ਨਿਵੇਸ਼ਕਾਂ ਨੂੰ ਵਧਾਈ ਦਿੰਦਾ ਹਾਂ। ਤੁਸੀਂ ਸਾਰੇ ਜਾਣਦੇ ਹੋ, ਹਵਾਬਾਜ਼ੀ ਉਦਯੋਗ ਦਾ ਅਗਲਾ ਯੁੱਗ ਬਹੁਤ ਉਮੀਦਾਂ ਨਾਲ ਭਰਿਆ ਹੋਇਆ ਹੈ। ਅਤੇ ਭਾਰਤ ਇਸ ਦਾ ਇੱਕ ਵੱਡਾ ਖਿਡਾਰੀ ਬਣਦਾ ਜਾ ਰਿਹਾ ਹੈ। ਹਵਾਈ ਜਹਾਜ਼ ਨਿਰਮਾਣ, ਪਾਇਲਟ ਸਿਖਲਾਈ, ਉੱਨਤ ਹਵਾਈ ਗਤੀਸ਼ੀਲਤਾ (ਐਡਵਾਂਸਡ ਏਅਰ ਮੋਬਿਲਿਟੀ), ਜਹਾਜ਼ ਲੀਜ਼ਿੰਗ, ਇਹ ਅਜਿਹੇ ਖੇਤਰ ਹਨ, ਜਿਨ੍ਹਾਂ ਨੂੰ ਲੈ ਕੇ ਭਾਰਤ ਅਨੇਕਾਂ ਸੰਭਾਵਨਾਵਾਂ ਨਾਲ ਤੁਹਾਡੇ ਸਾਹਮਣੇ ਮੌਜੂਦ ਹੈ। ਅਤੇ ਇਸ ਲਈ, ਵਿੰਗਸ ਇੰਡੀਆ ਦਾ ਇਹ ਸੰਮੇਲਨ, ਸਾਡੇ ਸਾਰਿਆਂ ਲਈ ਇੰਨਾ ਅਹਿਮ ਹੋ ਗਿਆ ਹੈ।

ਦੋਸਤੋ,

ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਪੂਰੇ ਹਵਾਬਾਜ਼ੀ ਖੇਤਰ ਵਿੱਚ ਇੱਕ ਇਤਿਹਾਸਕ ਤਬਦੀਲੀ ਹੋਈ ਹੈ। ਕਦੇ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸੀ, ਜਿੱਥੇ ਹਵਾਈ ਸਫ਼ਰ ਇੱਕ ਖ਼ਾਸ ਕਲੱਬ ਤੱਕ ਸੀਮਤ ਸੀ। ਪਰ ਅੱਜ ਹਾਲਤ ਇਕਦਮ ਬਦਲ ਗਈ ਹੈ। ਅੱਜ ਭਾਰਤ, ਦੁਨੀਆ ਦੀ ਤੀਜੀ ਵੱਡੀ ਘਰੇਲੂ ਹਵਾਬਾਜ਼ੀ ਮੰਡੀ ਹੈ। ਸਾਡਾ ਯਾਤਰੀ ਟ੍ਰੈਫਿਕ ਬਹੁਤ ਤੇਜ਼ੀ ਨਾਲ ਵਧਿਆ ਹੈ। ਭਾਰਤੀ ਏਅਰਲਾਈਨਜ਼ ਦਾ ਫਲੀਟ ਵੀ ਤੇਜ਼ੀ ਨਾਲ ਵਧ ਰਿਹਾ ਹੈ। ਬੀਤੇ ਸਾਲਾਂ ਵਿੱਚ ਭਾਰਤ ਦੀਆਂ ਏਅਰਲਾਈਨਜ਼ ਨੇ 1500 ਤੋਂ ਜ਼ਿਆਦਾ ਹਵਾਈ ਜਹਾਜ਼ ਦਾ ਆਰਡਰ ਦਿੱਤਾ ਹੈ।

ਸਾਥੀਓ,

ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਇਹ ਤੇਜ਼ੀ ਇਸ ਲਈ ਆਈ ਕਿਉਂਕਿ ਸਾਡੀ ਸਰਕਾਰ ਇੱਕ ਲੰਬੇ ਸਮੇਂ ਦੇ ਵਿਜ਼ਨ ਨਾਲ ਕੰਮ ਕਰ ਰਹੀ ਹੈ। ਭਾਰਤ ਵਿੱਚ ਹਵਾਈ ਸਫ਼ਰ ਹੁਣ ਖ਼ਾਸ ਨਹੀਂ, ਸਮਾਵੇਸ਼ੀ ਬਣ ਰਿਹਾ ਹੈ। ਭਾਰਤ ਦਾ ਨਾਗਰਿਕ ਆਸਾਨੀ ਨਾਲ ਹਵਾਈ ਸਫ਼ਰ ਕਰ ਸਕੇ, ਇਹ ਸਾਡਾ ਮਿਸ਼ਨ ਹੈ। ਇਸ ਲਈ, ਅਸੀਂ ਟੀਅਰ-2, ਟੀਅਰ-3 ਸ਼ਹਿਰਾਂ ਨੂੰ ਹਵਾਈ ਅੱਡਿਆਂ ਨਾਲ ਜੋੜਿਆ ਹੈ। ਸਾਲ 2014 ਵਿੱਚ ਭਾਰਤ ਵਿੱਚ 70 ਹਵਾਈ ਅੱਡੇ ਸੀ। ਅੱਜ ਭਾਰਤ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਵਧ ਕੇ 160 ਤੋਂ ਜ਼ਿਆਦਾ ਹੋ ਗਈ ਹੈ। ਮਤਲਬ ਸਿਰਫ਼ ਇੱਕ ਦਹਾਕੇ ਵਿੱਚ ਹੀ ਭਾਰਤ ਵਿੱਚ ਦੁੱਗਣੇ ਤੋਂ ਜ਼ਿਆਦਾ ਹਵਾਈ ਅੱਡੇ ਬਣਾਏ ਗਏ ਹਨ। ਅਸੀਂ ਦੇਸ਼ ਵਿੱਚ 100 ਤੋਂ ਵੱਧ ਹਵਾਈ ਪੱਟੀਆਂ (ਏਅਰ ਡ੍ਰੋਮ) ਨੂੰ ਸਰਗਰਮ ਕੀਤਾ ਹੈ। ਅਤੇ ਇਸ ਦੇ ਨਾਲ ਹੀ, ਆਪਣੇ ਨਾਗਰਿਕਾਂ ਲਈ ਕਿਫ਼ਾਇਤੀ ਹਵਾਈ ਕਿਰਾਏ ਵਾਲੀ ਉਡਾਨ ਯੋਜਨਾ ਸ਼ੁਰੂ ਕੀਤੀ ਹੈ। ਉਡਾਨ ਯੋਜਨਾ ਦੇ ਕਾਰਨ, ਡੇਢ ਕਰੋੜ ਯਾਤਰੀਆਂ ਨੇ ਉਨ੍ਹਾਂ ਰੂਟਸ ’ਤੇ ਟਰੈਵਲ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈ ਪਹਿਲਾਂ ਮੌਜੂਦ ਵੀ ਨਹੀਂ ਸੀ।

ਸਾਥੀਓ,

ਅੱਜ ਜਦੋਂ ਭਾਰਤ ਵਿਕਸਿਤ ਹੋਣ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ ਤਾਂ ਸਾਡੇ ਹਵਾਈ ਸੰਪਰਕ ਦਾ ਕਈ ਗੁਣਾ ਵਿਸਤਾਰ ਹੋਣਾ ਤੈਅ ਹੈ। ਅਨੁਮਾਨ ਹੈ ਕਿ 2047 ਤੱਕ ਭਾਰਤ ਵਿੱਚ 400 ਤੋਂ ਵੱਧ ਹਵਾਈ ਅੱਡੇ ਹੋਣਗੇ, ਇਹ ਬਹੁਤ ਵੱਡਾ ਨੈੱਟਵਰਕ ਹੋਵੇਗਾ। ਇੰਨਾ ਹੀ ਨਹੀਂ, ਸਾਡੀ ਸਰਕਾਰ ਉਡਾਨ ਯੋਜਨਾ ਦੇ ਅਗਲੇ ਪੜਾਅ ’ਤੇ ਵੀ ਕੰਮ ਕਰ ਰਹੀ ਹੈ। ਇਸ ਨੀਤੀ ਨਾਲ ਖੇਤਰੀ ਅਤੇ ਕਿਫ਼ਾਇਤੀ ਹਵਾਈ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਸ ਸਭ ਦੇ ਨਾਲ, ਸਮੁੰਦਰੀ ਜਹਾਜ਼ ਸੰਚਾਲਨ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਇਹ ਹੈ ਕਿ ਭਾਰਤ ਦੇ ਕੋਨੇ-ਕੋਨੇ ਵਿੱਚ ਹਵਾਈ ਸੰਪਰਕ ਹੋਰ ਬਿਹਤਰ ਹੋਵੇ।

ਸਾਥੀਓ,

ਅੱਜ ਭਾਰਤ ਸਰਕਾਰ ਦਾ ਬਹੁਤਾ ਜ਼ੋਰ ਆਪਣੇ ਇੱਥੇ ਸੈਰ-ਸਪਾਟਾ ਖੇਤਰ ਦੇ ਵਿਕਾਸ ਵੱਲ ਵੀ ਹੈ। ਦੇਸ਼ ਭਰ ਵਿੱਚ ਸੈਲਾਨੀ ਜਗ੍ਹਾਵਾਂ ਵਿਕਸਿਤ ਹੋ ਰਹੀਆਂ ਹਨ ਅਤੇ ਇਨ੍ਹਾਂ ਜਗ੍ਹਾਵਾਂ ’ਤੇ ਜਾਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੀ ਪਹਿਲੀ ਪਸੰਦ ਹਵਾਈ ਸਫ਼ਰ ਹੀ ਹੈ। ਆਉਣ ਵਾਲੇ ਸਮੇਂ ਵਿੱਚ ਹਵਾਈ ਸਫ਼ਰ ਦੀ ਮੰਗ ਵਿੱਚ ਹੋਰ ਵੀ ਬੇਮਿਸਾਲ ਵਿਸਤਾਰ ਹੋਣ ਵਾਲਾ ਹੈ। ਮਤਲਬ ਕਿ ਤੁਹਾਡੇ ਸਾਰਿਆਂ ਲਈ ਨਿਵੇਸ਼ ਦੇ ਹੋਰ ਜ਼ਿਆਦਾ ਮੌਕੇ ਬਣਨਗੇ।

ਸਾਥੀਓ,

ਅੱਜ ਜਦੋਂ ਭਾਰਤ ਇੱਕ ਵੱਡਾ ਵਿਸ਼ਵ ਹਵਾਬਾਜ਼ੀ ਕੇਂਦਰ ਬਣ ਰਿਹਾ ਹੈ ਤਾਂ ਇਹ ਵੀ ਜ਼ਰੂਰੀ ਹੈ ਕਿ ਅਸੀਂ ਹਵਾਬਾਜ਼ੀ ਨਾਲ ਜੁੜੀਆਂ ਜ਼ਰੂਰਤਾਂ ਲਈ ਦੂਸਰਿਆਂ ’ਤੇ ਨਿਰਭਰ ਨਾ ਰਹੀਏ। ਸਾਨੂੰ ਸਵੈ-ਨਿਰਭਰਤਾ ਦਾ ਰਾਹ ਮਜ਼ਬੂਤ ਕਰਨਾ ਹੀ ਹੋਵੇਗਾ। ਇਹ ਭਾਰਤ ਵਿੱਚ ਨਿਵੇਸ਼ ਕਰਨ ਆ ਰਹੀਆਂ ਕੰਪਨੀਆਂ ਲਈ ਵੀ ਮਦਦਗਾਰ ਹੋਵੇਗਾ। ਇਸ ਸੋਚ ਨਾਲ ਭਾਰਤ ਏਅਰਕ੍ਰਾਫਟ ਡਿਜ਼ਾਇਨ, ਏਅਰਕ੍ਰਾਫਟ ਮੈਨੁਫੈਕਚਰਿੰਗ ਅਤੇ ਏਅਰਕ੍ਰਾਫਟ ਐੱਮਆਰਓ ਈਕੋਸਿਸਟਮ ’ਤੇ ਬਹੁਤ ਜ਼ੋਰ ਦੇ ਰਿਹਾ ਹੈ। ਅੱਜ ਵੀ ਭਾਰਤ, ਏਅਰਕ੍ਰਾਫਟ ਪੁਰਜ਼ਿਆਂ ਦਾ ਇੱਕ ਵੱਡਾ ਮੈਨੁਫੈਕਚਰਰ ਅਤੇ ਸਪਲਾਇਰ ਹੈ। ਅਸੀਂ ਮਿਲਟਰੀ ਅਤੇ ਟ੍ਰਾਂਸਪੋਰਟ ਏਅਰਕ੍ਰਾਫਟ ਦੇਸ਼ ਵਿੱਚ ਬਣਾਉਣਾ ਸ਼ੁਰੂ ਕਰ ਰਹੇ ਹਾਂ। ਭਾਰਤ ਸਿਵਲ ਏਅਰਕ੍ਰਾਫਟ ਮੈਨੁਫੈਕਚਰਿੰਗ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਿਹਾ ਹੈ ਅਤੇ ਤੁਸੀਂ ਸਾਰੇ ਨਿਵੇਸ਼ਕ ਜਾਣਦੇ ਹੋ, ਭਾਰਤ ਦੇ ਕੋਲ ਕਈ ਵਿਸ਼ੇਸ਼ਤਾਵਾਂ ਵੀ ਹਨ। ਗਲੋਬਲ ਹਵਾਈ ਕੋਰੀਡੋਰਾਂ ਵਿੱਚ ਭਾਰਤ ਦੀ ਭੂਗੋਲਿਕ ਸਥਿਤੀ, ਸਾਡਾ ਬੇਜੋੜ ਘਰੇਲੂ ਫੀਡਰ ਨੈੱਟਵਰਕ ਅਤੇ ਭਵਿੱਖ ਵਿੱਚ ਲੰਬੀ ਦੂਰੀ ਦੇ ਜਹਾਜ਼ਾਂ ਦਾ ਹੋਣ ਵਾਲਾ ਵਿਸਤਾਰ, ਇਹ ਸਾਡੀ ਬਹੁਤ ਵੱਡੀ ਤਾਕਤ ਹੈ।

ਸਾਥੀਓ,

ਉਹ ਦਿਨ ਦੂਰ ਨਹੀਂ, ਜਦੋਂ ਭਾਰਤ ਵਿੱਚ ਡਿਜ਼ਾਇਨ ਅਤੇ ਮੈਨੁਫੈਕਚਰ ਕੀਤੇ ਗਏ ਇਲੈਕਟ੍ਰਿਕ ਵਰਟੀਕਲ ਟੇਕ-ਆਫ਼ ਅਤੇ ਲੈਂਡਿੰਗ ਏਅਰਕ੍ਰਾਫਟ ਪੂਰੇ ਹਵਾਬਾਜ਼ੀ ਖੇਤਰ ਨੂੰ ਨਵੀਂ ਦਿਸ਼ਾ ਦੇਣਗੇ। ਇਹ ਤਕਨੀਕ ਸਾਡੇ ਯਾਤਰਾ ਦੇ ਸਮੇਂ ਨੂੰ ਬਹੁਤ ਘੱਟ ਕਰ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਟਿਕਾਊ ਹਵਾਬਾਜ਼ੀ ਬਾਲਣ' 'ਤੇ ਵੀ ਵੱਡਾ ਕੰਮ ਕਰ ਰਹੇ ਹਾਂ। ਅਗਲੇ ਕੁਝ ਸਾਲਾਂ ਵਿੱਚ ਭਾਰਤ ਹਰੇ ਹਵਾਬਾਜ਼ੀ ਬਾਲਣ ਦਾ ਇੱਕ ਵੱਡਾ ਉਤਪਾਦਕ ਅਤੇ ਨਿਰਯਾਤਕ ਬਣਨ ਵੱਲ ਅੱਗੇ ਵਧ ਰਿਹਾ ਹੈ।

ਸਾਥੀਓ,

ਅਸੀਂ ਦੇਸ਼ ਦੇ ਹਵਾਬਾਜ਼ੀ ਖੇਤਰ ਵਿੱਚ ਬਹੁਤ ਸਾਰੇ ਸੁਧਾਰ ਵੀ ਕਰ ਰਹੇ ਹਾਂ। ਅਤੇ ਅਜਿਹੇ ਹਰ ਯਤਨ ਦੇ ਕਾਰਨ, ਭਾਰਤ ਗਲੋਬਲ ਸਾਊਥ ਅਤੇ ਦੁਨੀਆ ਵਿੱਚ ਇੱਕ ਵੱਡਾ ਹਵਾਬਾਜ਼ੀ ਗੇਟਵੇਅ ਬਣਾ ਰਿਹਾ ਹੈ। ਇਹ ਹਵਾਬਾਜ਼ੀ ਖੇਤਰ ਨਾਲ ਜੁੜੇ ਨਿਵੇਸ਼ਕਾਂ ਲਈ, ਮੈਨੁਫੈਕਚਰਰਸ ਲਈ ਬਹੁਤ ਵੱਡਾ ਮੌਕਾ ਹੈ।

ਦੋਸਤੋ,

ਅੱਜ ਭਾਰਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਨਾਲ-ਨਾਲ ਉੱਥੋਂ ਦੀਆਂ ਮੰਡੀਆਂ ਨੂੰ ਵੀ ਆਪਸ ਵਿੱਚ ਜੋੜ ਰਿਹਾ ਹੈ। ਸਾਡੇ ਸ਼ਹਿਰ, ਵੱਖ-ਵੱਖ ਆਵਾਜਾਈ ਦੇ ਢੰਗਾਂ ਜ਼ਰੀਏ ਬੰਦਰਗਾਹਾਂ ਨਾਲ ਜੁੜ ਰਹੇ ਹਨ। ਭਾਰਤ ਦਾ ਇਹ ਹਵਾਬਾਜ਼ੀ ਨਜ਼ਰੀਆ, ਏਅਰ ਕਾਰਗੋ ’ਤੇ ਵੀ ਉਨ੍ਹਾਂ ਹੀ ਧਿਆਨ ਦੇ ਰਿਹਾ ਹੈ। ਕਾਰਗੋ ਆਵਾਜਾਈ ਨੂੰ ਤੇਜ਼ ਅਤੇ ਕੁਸ਼ਲ ਬਣਾਉਣ ਲਈ, ਜੋ ਵੀ ਰੈਗੂਲੇਟਰੀ ਸੁਧਾਰ ਜ਼ਰੂਰੀ ਹਨ, ਸਰਕਾਰ ਉਨ੍ਹਾਂ ਸਾਰਿਆਂ ’ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ-ਨਾਲ, ਸਾਡੇ ਡਿਜੀਟਲ ਕਾਰਗੋ ਪਲੇਟਫ਼ਾਰਮ, ਪੂਰੇ ਪ੍ਰੋਸੈੱਸ ਨੂੰ ਆਸਾਨ ਅਤੇ ਪਾਰਦਰਸ਼ੀ ਬਣਾ ਰਹੇ ਹਨ। ਆਫ਼-ਏਅਰਪੋਰਟ ਪ੍ਰੋਸੈਸਿੰਗ ਦੀ ਪ੍ਰਣਾਲੀ ਕਾਰਨ ਸਾਡੇ ਹਵਾਈ ਅੱਡਿਆਂ ’ਤੇ ਪੈਣ ਵਾਲਾ ਦਬਾਅ ਵੀ ਘੱਟ ਹੋ ਰਿਹਾ ਹੈ। ਅਸੀਂ ਅਜਿਹੇ ਆਧੁਨਿਕ ਗੋਦਾਮ ਵੀ ਬਣਾ ਰਹੇ ਹਾਂ, ਜਿਸ ਨਾਲ ਕਾਰਗੋ ਹੈਂਡਲਿੰਗ ਦਾ ਕੰਮ ਹੋਰ ਵੀ ਤੇਜ਼ੀ ਨਾਲ ਹੋਰ ਬਿਹਤਰ ਤਰੀਕੇ ਨਾਲ ਹੋਵੇ। ਆਉਣ ਵਾਲੇ ਭਵਿੱਖ ਵਿੱਚ ਇਸ ਨਾਲ ਕਾਰਗੋ ਦਾ ਡਿਲੀਵਰੀ ਸਮਾਂ ਅਤੇ ਲੌਜਿਸਟਿਕਸ ਲਾਗਤ ਦੋਵੇਂ ਘੱਟ ਹੋਣਗੇ। ਭਵਿੱਖ ਵਿੱਚ ਭਾਰਤ ਇੱਕ ਵੱਡਾ ਅਤੇ ਪ੍ਰਤਿਯੋਗੀ ਟ੍ਰਾਂਸ-ਸ਼ਿਪਮੈਂਟ ਹੱਬ ਬਣ ਕੇ ਉੱਭਰੇਗਾ।

ਸਾਥੀਓ,

ਮੈਂ ਸਾਰੇ ਨਿਵੇਸ਼ਕਾਂ ਨੂੰ ਕਹੂੰਗਾ ਕਿ ਤੁਸੀਂ ਭਾਰਤ ਦੇ ਵੇਅਰਹਾਊਸਿੰਗ ਖੇਤਰ ਵਿੱਚ, ਫ੍ਰੇਟ ਫਾਰਵਰਡਿੰਗ ਵਿੱਚ, ਐਕਸਪ੍ਰੈੱਸ ਲੌਜਿਸਟਿਕਸ ਵਿੱਚ ਅਤੇ ਈ-ਕਾਮਰਸ ਵਿੱਚ, ਇਨ੍ਹਾਂ ਸਾਰੇ ਖੇਤਰਾਂ ਵਿੱਚ ਵੀ ਮੌਕਿਆਂ ਨੂੰ ਜ਼ਰੂਰ ਐਕਸਪਲੋਰ ਕਰੋ।

ਸਾਥੀਓ,

ਅੱਜ ਦੁਨੀਆ ਦੇ ਅਜਿਹੇ ਕੁਝ ਹੀ ਦੇਸ਼ ਹਨ, ਜਿੱਥੇ ਹਵਾਬਾਜ਼ੀ ਉਦਯੋਗ ਲਈ ਅਜਿਹਾ ਵੱਡਾ ਪੱਧਰ ਹੈ, ਅਜਿਹੀ ਨੀਤੀਗਤ ਸਥਿਰਤਾ ਅਤੇ ਅਜਿਹੀ ਤਕਨੀਕੀ ਇੱਛਾ ਹੈ। ਮੈਂ ਦੁਨੀਆ ਦੇ ਹਰ ਦੇਸ਼ ਨੂੰ, ਹਰ ਉਦਯੋਗਿਕ ਆਗੂ ਨੂੰ, ਹਰ ਨਿਵੇਸ਼ਕ ਨੂੰ, ਹਰ ਇਨੋਵੇਟਰ ਨੂੰ ਕਹੂੰਗਾ ਕਿ ਉਹ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਚੁੱਕਣ। ਸਾਡੀ ਇਸ ਵਿਕਾਸ ਯਾਤਰਾ ਵਿੱਚ ਲੰਬੇ ਸਮੇਂ ਦੇ ਭਾਈਵਾਲ ਬਣ ਕੇ ਦੁਨੀਆ ਦੇ ਹਵਾਬਾਜ਼ੀ ਖੇਤਰ ਦੀ ਗ੍ਰੋਥ ਲਈ ਕੰਮ ਕਰਨ। ਮੈਂ ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਭਾਰਤ ਦੀ ਉਡਾਣ ਦੇ ਕੋ-ਪਾਇਲਟ ਬਣ ਕੇ ਸਾਡੇ ਨਾਲ ਆਉਣ ਲਈ ਸੱਦਾ ਦਿੰਦਾ ਹਾਂ। ਇੱਕ ਵਾਰ ਫਿਰ, ਵਿੰਗਸ ਇੰਡੀਆ ਦੇ ਸਫ਼ਲ ਆਯੋਜਨ ਲਈ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
‘Modi Govt’s 12 years are transformational for industry’

Media Coverage

‘Modi Govt’s 12 years are transformational for industry’
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਜੂਨ 2026
June 12, 2026

Breaking Barriers, Building Bharat: PM Modi’s Historic Push for Gender Equality and Inclusive Growth