ਓਡੀਸ਼ਾ ਸੈਂਕੜੇ ਵਰ੍ਹਿਆਂ ਤੋਂ ਭਾਰਤੀ ਸੱਭਿਅਤਾ, ਸਾਡੀ ਸੰਸਕ੍ਰਿਤੀ ਨੂੰ ਸਮ੍ਰਿੱਧ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਅੱਜ ਜਦੋਂ ਵਿਕਾਸ ਅਤੇ ਵਿਰਾਸਤ ਦਾ ਮੰਤਰ ਭਾਰਤ ਦੀ ਤਰੱਕੀ ਦਾ ਅਧਾਰ ਬਣ ਗਿਆ ਹੈ, ਓਡੀਸ਼ਾ ਦੀ ਭੂਮਿਕਾ ਹੋਰ ਵੀ ਵੱਡੀ ਹੋ ਗਈ ਹੈ: ਪ੍ਰਧਾਨ ਮੰਤਰੀ
ਪਿਛਲੇ ਵਰ੍ਹਿਆਂ ਵਿੱਚ, ਅਸੀਂ ਕਬਾਇਲੀ ਸਮਾਜ ਨੂੰ ਹਿੰਸਾ ਤੋਂ ਬਾਹਰ ਕੱਢਣ ਅਤੇ ਵਿਕਾਸ ਦੇ ਇੱਕ ਨਵੇਂ ਰਸਤੇ 'ਤੇ ਅਗ੍ਰਸਰ ਕਰਨ ਲਈ ਕੰਮ ਕੀਤਾ ਹੈ: ਪ੍ਰਧਾਨ ਮੰਤਰੀ
21ਵੀਂ ਸਦੀ ਦੇ ਭਾਰਤ ਦੇ ਵਿਕਾਸ ਨੂੰ ਪੂਰਬੀ ਭਾਰਤ ਤੋਂ ਗਤੀ ਮਿਲੇਗੀ: ਪ੍ਰਧਾਨ ਮੰਤਰੀ

ਜੈ ਜਗਨਨਾਥ!

ਜੈ ਜਗਨਨਾਥ!

ਜੈ ਬਾਬਾ ਲਿੰਗਰਾਜ!

ਮੋਰ ਪ੍ਰਿਯ ਓਡੀਸ਼ਾ ਬਾਸੀਂਕੁ ਨਮਸਕਾਰ, ਜੋਹਾਰ!

 

ਓਡੀਸ਼ਾ ਦੇ ਰਾਜਪਾਲ ਹਰੀ ਬਾਬੂ ਜੀ, ਸਾਡੇ ਲੋਕਪ੍ਰਿਯ ਮੁੱਖ  ਮੰਤਰੀ ਮੋਹਨ ਚਰਣ ਮਾਝੀ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਜੁਏਲ ਓਰਾਂਵ ਜੀ, ਧਰਮੇਂਦਰ ਪ੍ਰਧਾਨ ਜੀ, ਅਸ਼ਵਿਨੀ ਵੈਸ਼ਣਵ ਜੀ, ਓਡੀਸ਼ਾ ਦੇ ਉਪ-ਮੁਖ ਮੰਤਰੀ ਕਨਕ ਵਰਧਨ ਸਿੰਘ ਦੇਵ ਜੀ, ਪ੍ਰਵਾਤੀ ਪਰੀਦਾ ਜੀ, ਰਾਜ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ ਅਤੇ  ਵਿਧਾਇਕਗਣ ਅਤੇ ਓਡੀਸ਼ਾ ਦੇ ਮੇਰੇ ਸਾਰੇ ਭਾਈਓ ਅਤੇ ਭੈਣੋਂ!

ਅੱਜ 20 ਜੂਨ ਦਾ ਇਹ ਦਿਨ ਬਹੁਤ ਵਿਸ਼ੇਸ਼ ਹੈ। ਅੱਜ ਓਡੀਸ਼ਾ ਦੀ ਪਹਿਲੀ ਬੀਜੇਪੀ ਸਰਕਾਰ ਨੇ ਸਫ਼ਲਤਾ ਦੇ ਨਾਲ ਇੱਕ ਵਰ੍ਹਾ ਪੂਰਾ ਕੀਤਾ ਹੈ। ਇਹ ਵਰ੍ਹੇਗੰਢ ਸਿਰਫ਼ ਸਰਕਾਰ ਦੀ ਨਹੀਂ ਹੈ, ਇਹ ਸੁਸ਼ਾਸਨ ਦੀ ਸਥਾਪਨਾ ਦੀ ਵਰ੍ਹੇਗੰਢ ਹੈ। ਇਹ ਇੱਕ ਵਰ੍ਹਾ ਜਨਸੇਵਾ ਅਤੇ ਜਨਵਿਸ਼ਵਾਸ ਨੂੰ ਸਮਰਪਿਤ ਹੈ। ਇਹ ਓਡੀਸ਼ਾ ਦੇ ਕਰੋੜਾਂ ਵੋਟਰਾਂ ਦੇ ਵਿਸ਼ਵਾਸ ‘ਤੇ ਖਰਾ ਉਤਰਨ ਦੇ ਇਮਾਨਦਾਰ ਪ੍ਰਯਾਸ ਦਾ ਇੱਕ ਸ਼ਾਨਦਾਰ ਵਰ੍ਹਾ ਹੈ। ਮੈਂ ਓਡੀਸ਼ਾ ਦੀ ਜਨਤਾ ਦਾ, ਆਪ ਸਭ ਦਾ, ਦਿਲ ਤੋਂ ਅਭਿਨੰਦਨ ਕਰਦਾ ਹਾਂ। ਮੈਂ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਮਾਝੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪ ਸਾਰਿਆਂ ਨੇ ਪ੍ਰਸ਼ੰਸਾਯੋਗ ਕੰਮ ਕਰਕੇ ਓਡੀਸ਼ਾ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ।

 

ਸਾਥੀਓ,

ਓਡੀਸ਼ਾ ਸਿਰਫ਼ ਇੱਕ ਰਾਜ ਭਰ ਨਹੀਂ ਹੈ, ਇਹ ਓਡੀਸ਼ਾ, ਭਾਰਤ ਦੀ ਵਿਰਾਸਤ ਦਾ ਦਿਵਯ ਸਿਤਾਰਾ ਹੈ। ਓਡੀਸ਼ਾ ਸੈਕੜਿਆਂ ਵਰ੍ਹਿਆਂ ਤੋਂ ਭਾਰਤੀ ਸੱਭਿਅਤਾ ਨੂੰ, ਸਾਡੇ ਸੰਸਕ੍ਰਿਤੀ ਨੂੰ ਸਮ੍ਰਿੱਧ ਕਰਦਾ ਰਿਹਾ ਹੈ। ਇਸ ਲਈ ਅੱਜ ਜਦੋਂ ਵਿਕਾਸ ਅਤੇ ਵਿਰਾਸਤ ਦਾ ਮੰਤਰ, ਭਾਰਤ ਦੀ ਪ੍ਰਗਤੀ ਦਾ ਅਧਾਰ ਬਣਿਆ ਹੈ, ਤਦ ਓਡੀਸ਼ਾ ਦੀ ਭੂਮਿਕਾ ਹੋਰ ਵੱਡੀ ਹੋ ਗਈ ਹੈ। ਬੀਤੇ ਇੱਕ ਵਰ੍ਹੇ ਵਿੱਚ ਓਡੀਸ਼ਾ ਨੇ ਵਿਕਾਸ ਭੀ ਅਤੇ ਵਿਰਾਸਤ ਭੀ ਇਸ ਮੰਤਰ ਨੂੰ ਆਤਮਸਾਤ ਕਰਕੇ ਦਿਖਾਇਆ ਹੈ, ਇਸ ਮੰਤਰ ‘ਤੇ ਤੇਜ਼ੀ ਨਾਲ ਅੱਗੇ ਵਧਿਆ ਹੈ।

ਸਾਥੀਓ,

ਇਹ ਸੁਖਦ ਸੰਯੋਗ ਹੈ ਕਿ ਜਦੋਂ ਓਡੀਸ਼ਾ ਦੀ ਬੀਜੇਪੀ ਸਰਕਾਰ ਆਪਣਾ ਇੱਕ ਵਰ੍ਹਾ ਪੂਰਾ ਕਰ ਰਹੀ ਹੈ, ਤਦ ਤੁਸੀਂ ਸਾਰੇ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦੀਆਂ ਤਿਆਰੀਆਂ ਵਿੱਚ ਜੁਟੇ ਹੋ। ਮਹਾਪ੍ਰਭੂ ਸਾਡੇ ਲਈ ਆਰਧਯ ਵੀ ਹਨ, ਪ੍ਰੇਰਣਾ ਵੀ ਹਨ। ਅਤੇ ਮਹਾਪ੍ਰਭੂ ਦੇ ਅਸ਼ੀਰਵਾਦ ਨਾਲ ਸ਼੍ਰੀਮੰਦਿਰ ਨਾਲ ਜੁੜੇ ਵਿਸ਼ਿਆਂ ਦਾ ਸਮਾਧਾਨ ਵੀ ਹੋ ਗਿਆ ਹੈ। ਮੈਂ ਮੋਹਨ ਜੀ ਅਤੇ ਉਨ੍ਹਾਂ ਦੀ ਸਰਕਾਰ ਦਾ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ ਕਰੋੜਾਂ-ਕਰੋੜਾਂ ਭਗਤਾਂ ਦੇ ਨਿਵੇਦਨ ਦਾ ਮਾਨ ਰੱਖਿਆ। ਇੱਥੇ ਸਰਕਾਰ ਬਣਦੇ ਹੀ ਸ਼੍ਰੀਮੰਦਿਰ ਦੇ ਚਾਰੋਂ ਦਵਾਰ ਖੋਲ੍ਹ ਦਿੱਤੇ ਸਨ, ਸ਼੍ਰੀਮੰਦਿਰ ਦਾ ਰਤਨ ਭੰਡਾਰ ਵੀ ਖੁੱਲ੍ਹ ਗਿਆ ਹੈ। ਅਤੇ ਇਹ ਕੋਈ ਰਾਜਨੀਤਕ ਜੈ-ਵਿਜਯ ਦਾ ਵਿਸ਼ਾ ਨਹੀਂ ਹੈ। ਇਹ ਕਰੋੜਾਂ ਭਗਤਾਂ ਦੀ ਆਸਥਾ ਦਾ ਸਨਮਾਨ ਕਰਨ ਦਾ ਕੰਮ ਹੋਇਆ ਹੈ।

ਸਾਥੀਓ,

ਅਜੇ 2 ਦਿਨ ਪਹਿਲਾਂ ਮੈਂ ਕੈਨੇਡਾ ਵਿੱਚ G7 ਸਮਿਟ ਦੇ ਲਈ ਉੱਥੇ ਸੀ, ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਨੂੰ ਫੋਨ ਕੀਤਾ, ਉਨ੍ਹਾਂ ਨੇ ਕਿਹਾ ਕਿ ਤੁਸੀਂ ਕੈਨੇਡਾ ਤਾਂ ਆਏ ਹੀ ਹੋ, ਤਾਂ ਵਾਸ਼ਿੰਗਟਨ ਹੋ ਕੇ ਜਾਓ, ਨਾਲ ਖਾਣਾ ਖਾਵਾਂਗੇ, ਗੱਲਾਂ ਕਰਾਂਗੇ, ਉਨ੍ਹਾਂ ਨੇ ਬਹੁਤ ਹੀ ਤਾਕੀਦ ਨਾਲ ਸੱਦਾ ਦਿੱਤਾ, ਮੈਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਤੁਹਾਡਾ ਸੱਦੇ ਲਈ ਧੰਨਵਾਦ, ਮੇਰਾ ਤਾਂ ਮਹਾਪ੍ਰਭੂ ਦੀ ਧਰਤੀ ‘ਤੇ ਜਾਣਾ ਬਹੁਤ ਜ਼ਰੂਰੀ ਹੈ। ਅਤੇ ਇਸ ਲਈ ਮੈਂ ਉਨ੍ਹਾਂ ਦੇ ਸੱਦੇ ਨੂੰ ਨਮਰਤਾ ਪੂਰਵਕ ਮਨਾ ਕੀਤਾ ਅਤੇ ਤੁਹਾਡਾ ਪਿਆਰ, ਮਹਾਪ੍ਰਭੂ ਦੀ ਭਗਤੀ ਮੈਨੂੰ ਇਸ ਧਰਤੀ ‘ਤੇ ਖਿੱਚ ਕੇ ਲੈ ਆਈ ਹੈ।

 

ਭਾਈਓ-ਭੈਣੋਂ,

ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਦੇਸ਼ ਵਿੱਚ ਲੋਕਾਂ ਨੇ ਕਾਂਗਰਸ ਦਾ ਮਾਡਲ ਦੇਖਿਆ। ਕਾਂਗਰਸ ਦੇ ਮਾਡਲ ਵਿੱਚ ਨਾ ਸੁਸ਼ਾਸਨ ਸੀ ਅਤੇ ਨਾ ਹੀ ਲੋਕਾਂ ਦਾ ਜੀਵਨ ਅਸਾਨ ਸੀ। ਵਿਕਾਸ ਪ੍ਰੋਜੈਕਟਾਂ ਨੂੰ ਅਟਕਾਨਾ-ਲਟਕਾਨਾ-ਭਟਕਾਨਾ, ਘਣਘੋਰ ਕਰਪਸ਼ਨ, ਇਹੀ ਕਾਂਗਰਸ ਦੇ ਵਿਕਾਸ ਮਾਡਲ ਦੀ ਪਹਿਚਾਣ ਸੀ। ਹੁਣ ਦੇਸ਼ ਪਿਛਲੇ ਕੁਝ ਵਰ੍ਹਿਆਂ ਤੋਂ ਵਿਆਪਕ ਤੌਰ ֲ‘ਤੇ ਭਾਜਪਾ ਦਾ, ਵਿਕਾਸ ਦਾ ਮਾਡਲ ਦੇਖ ਰਿਹਾ ਹੈ। ਬੀਤੇ ਦਹਾਕੇ ਵਿੱਚ ਦੇਸ਼ ਦੇ ਕਈ ਰਾਜ ਅਜਿਹੇ ਹਨ, ਜਿੱਥੇ ਪਹਿਲੀ ਵਾਰ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ। ਇਨ੍ਹਾਂ ਰਾਜਾਂ ਵਿੱਚ ਸਿਰਫ਼ ਸਰਕਾਰ ਨਹੀਂ ਬਦਲੀ, ਸਗੋਂ ਸਮਾਜਿਕ ਅਤੇ ਆਰਥਿਕ ਪਰਿਵਰਤਨ ਦਾ ਵੀ ਨਵਾਂ ਦੌਰ ਸ਼ੁਰੂ ਹੋਇਆ ਹੈ। ਮੈਂ ਤੁਹਾਨੂੰ ਪੂਰਬੀ ਭਾਰਤ ਦੀ ਹੀ ਉਦਾਹਰਣ ਦੇ ਕੇ ਸਮਝਾਉਣਾ ਚਾਹੁੰਦਾ ਹਾਂ। ਮੈਂ ਇੱਕ ਉਦਾਹਰਣ ਦਿੰਦਾ ਹਾਂ, ਅਸਾਮ ਦਾ, ਅਸਾਮ ਵਿੱਚ ਇੱਕ ਦਹਾਕੇ ਪਹਿਲਾਂ ਤੱਕ ਸਥਿਤੀਆਂ ਬਹੁਤ ਖਰਾਬ ਸਨ। ਅਸਥਿਰਤਾ, ਅਲਗਾਵ, ਹਿੰਸਾ, ਇਹੀ ਸਭ ਕੁਝ ਅਸਾਮ ਵਿੱਚ ਨਜ਼ਰ ਆਉਂਦਾ ਸੀ। ਲੇਕਿਨ ਅੱਜ ਅਸਾਮ ਵਿਕਾਸ ਦੇ ਨਵੇਂ ਰਾਹ ‘ਤੇ ਦੌੜ ਰਿਹਾ ਹੈ। ਕਈ-ਕਈ ਦਹਾਕਿਆਂ ਤੋਂ ਜੋ ਉਗਰਵਾਦੀ ਗਤੀਵਿਧੀਆਂ ਚਲ ਰਹੀਆਂ ਸਨ, ਉਹ ਬੰਦ ਹੋਈਆਂ ਹਨ। ਅੱਜ ਅਸਾਮ ਕਈ ਪੈਮਾਨਿਆਂ ਵਿੱਚ ਦੇਸ਼ ਦੇ ਦੂਸਰੇ ਰਾਜਾਂ ਤੋਂ ਅੱਗੇ ਨਿਕਲ ਰਿਹਾ ਹੈ। ਇਸੇ ਤਰ੍ਹਾਂ ਦੂਸਰੇ ਇੱਕ ਰਾਜ ਦਾ ਮੈਂ ਜ਼ਿਕਰ ਕਰਾਂਗਾ, ਤ੍ਰਿਪੁਰਾ, ਤ੍ਰਿਪੁਰਾ ਵਿੱਚ ਵੀ ਕਈ ਦਹਾਕਿਆਂ ਤੋਂ ਵਾਮਪੰਥੀ ਸ਼ਾਸਨ ਤੋਂ ਬਾਅਦ, ਲੋਕਾਂ ਨੇ ਭਾਜਪਾ ਨੂੰ ਪਹਿਲੀ ਵਾਰ ਅਵਸਰ ਦਿੱਤਾ। ਤ੍ਰਿਪੁਰਾ ਵੀ ਵਿਕਾਸ ਦੇ ਹਰ ਪੈਮਾਨੇ ‘ਤੇ ਬਹੁਤ ਪਿੱਛੇ ਚਲ ਰਿਹਾ ਸੀ। ਇਨਫ੍ਰਾਸਟ੍ਰਕਚਰ ਬੇਹਾਲ ਸੀ, ਸਰਕਾਰੀ ਸਿਸਟਮ ਵਿੱਚ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਸੀ। ਹਿੰਸਾ ਅਤੇ ਭ੍ਰਿਸ਼ਟਾਚਾਰ ਨਾਲ ਹਰ ਕੋਈ ਪਰੇਸ਼ਾਨ ਸੀ। ਅਤੇ ਜਦ ਤੋਂ ਭਾਜਪਾ ਨੂੰ ਸੇਵਾ ਕਰਨ ਦਾ ਅਵਸਰ ਮਿਲਿਆ, ਅੱਜ ਤ੍ਰਿਪੁਰਾ ਸ਼ਾਂਤੀ ਅਤੇ ਪ੍ਰਗਤੀ ਦੀ ਮਿਸਾਲ ਬਣ ਰਿਹਾ ਹੈ।

ਸਾਥੀਓ,

ਸਾਡਾ ਓਡੀਸ਼ਾ ਵੀ ਦਹਾਕਿਆਂ ਤੋਂ ਅਨੇਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਗ਼ਰੀਬ ਤੱਕ, ਕਿਸਾਨ ਤੱਕ ਉਨ੍ਹਾਂ ਦਾ ਪੂਰਾ ਹੱਕ ਨਹੀਂ ਪਹੁੰਚ ਪਾਉਂਦਾ ਸੀ। ਭ੍ਰਿਸ਼ਟਾਚਾਰ ਅਤੇ ਲਾਲਫੀਤਾ-ਸ਼ਾਹੀ ਹਾਵੀ ਸੀ। ਓਡੀਸ਼ਾ ਦਾ ਇਨਫ੍ਰਾਸਟ੍ਰਕਚਰ ਬੇਹਾਲ ਸੀ। ਓਡੀਸ਼ਾ ਦੇ ਕਈ ਖੇਤਰ ਵਿਕਾਸ ਵਿੱਚ ਹੋਰ ਪਿੱਛੇ ਛੂਟਦੇ ਜਾ ਰਹੇ ਸਨ। ਅਜਿਹੀਆਂ ਅਨੇਕ ਚੁਣੌਤੀਆਂ ਓਡੀਸ਼ਾ ਦੀ ਬਦਕਿਸਮਤੀ ਬਣ ਗਈਆਂ ਸਨ। ਇਨ੍ਹਾਂ ਚੁਣੌਤੀਆਂ ਦੇ ਸਮਾਧਾਨ ਲਈ ਬੀਤੇ ਇੱਕ ਵਰ੍ਹੇ ਵਿੱਚ ਭਾਜਪਾ ਸਰਕਾਰ ਨੇ ਪੂਰੀ ਮਜ਼ਬੂਤੀ ਨਾਲ ਕੰਮ ਕੀਤਾ ਹੈ।

 

ਸਾਥੀਓ,

ਵਿਕਾਸ ਦਾ ਜੋ ਡਬਲ ਇੰਜਣ ਇੱਥੇ ਚਲਿਆ ਹੈ, ਉਸ ਦਾ ਫਾਇਦਾ ਵੀ ਦਿਖ ਰਿਹਾ ਹੈ। ਅੱਜ ਵੀ ਇੱਥੇ ਜੋ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਉਦਘਾਟਨ ਹੋਇਆ ਅਤੇ ਲੋਕਅਰਪਣ ਹੋਇਆ ਹੈ, ਉਸ ਵਿੱਚ ਡਬਲ ਇੰਜਣ ਦੀ ਛਾਪ ਹੈ। ਓਡੀਸ਼ਾ ਵਿੱਚ ਡਬਲ ਇੰਜਣ ਨੇ ਇੱਥੋਂ ਦੀ ਜਨਤਾ ਦਾ ਡਬਲ ਬੈਨੀਫਿਟ ਕੀਤਾ ਹੈ। ਮੈਂ ਇੱਕ ਉਦਾਹਰਣ ਦਿੰਦਾ ਹਾਂ। ਤੁਸੀਂ ਵੀ ਜਾਣਦੇ ਹੋ, ਲੰਬੇ ਸਮੇਂ ਤੱਕ ਓਡੀਸ਼ਾ ਦੇ ਲੱਖਾਂ ਗ਼ਰੀਬ ਪਰਿਵਾਰ, ਆਯੁਸ਼ਮਾਨ ਤੋਂ ਬਾਹਰ ਸਨ। ਅੱਜ ਆਯੁਸ਼ਮਾਨ ਭਾਰਤ ਜਨ ਆਰੋਗਯ ਯੋਜਨਾ ਅਤੇ ਗੋਪਬੰਧੂ ਜਨ ਆਰੋਗਯ ਯੋਜਨਾ, ਦੋਵੇਂ ਇੰਜਣ ਇੱਥੇ ਚਲ ਰਹੇ ਹਨ। ਇਸ ਨਾਲ ਓਡੀਸ਼ਾ ਦੇ ਕਰੀਬ 3 ਕਰੋੜ ਲੋਕਾਂ ਨੂੰ ਮੁਫ਼ਤ ਇਲਾਜ ਦਾ ਲਾਭ ਮਿਲਣਾ ਤੈਅ ਹੋਇਆ ਹੈ। ਅਤੇ ਸਿਰਫ਼ ਓਡੀਸ਼ਾ ਦੇ ਹਸਪਤਾਲਾਂ ਵਿੱਚ ਹੀ ਨਹੀਂ, ਸਗੋਂ ਜੇਕਰ ਦੇਸ਼ ਦੇ ਦੂਸਰੇ ਰਾਜਾਂ ਵਿੱਚ ਵੀ ਇੱਥੋਂ ਦਾ ਕੋਈ ਕੰਮ ਕਰਨ ਗਿਆ ਹੈ, ਤਾਂ ਉੱਥੇ ਵੀ ਜ਼ਰੂਰਤ ਪੈਣ ‘ਤੇ ਉਸ ਨੂੰ ਮੁਫ਼ਤ ਇਲਾਜ ਮਿਲਣਾ ਸ਼ੁਰੂ ਹੋਇਆ ਹੈ। ਮੈਂ ਤਾਂ ਦੇਖ ਰਿਹਾ ਹਾਂ, ਮੈਂ, ਮੇਰਾ ਜਨਮ ਗੁਜਰਾਤ ਵਿੱਚ ਹੋਇਆ, ਅਤੇ ਸਾਡੇ ਇੱਥੇ ਸੂਰਤ ਵਿੱਚ ਇੱਕ ਪ੍ਰਕਾਰ ਨਾਲ ਮੈਂ ਕਹਾਂਗਾ ਕਿ ਤੁਸੀਂ ਦੋ ਕਦਮ ਚਲੋ ਅਤੇ ਕੋਈ ਨਾ ਕੋਈ ਓਡੀਆ ਆਦਮੀ ਮਿਲੇਗਾ ਤੁਹਾਨੂੰ, ਇੰਨੇ ਓਡੀਸ਼ਾ ਦੇ ਲੋਕ ਸੂਰਤ ਵਿੱਚ ਰਹਿੰਦੇ ਹਨ। ਜਦੋਂ ਇਸ ਯੋਜਨਾ ਦਾ ਲਾਭ ਸੂਰਤ ਵਿੱਚ ਰਹਿਣ ਵਾਲੇ ਮੇਰੇ ਓਡੀਸ਼ਾ ਦੇ ਭਾਈ-ਭੈਣਾਂ ਨੂੰ ਵੀ ਮਿਲੇਗਾ। ਹੁਣ ਤੱਕ ਓਡੀਸ਼ਾ ਦੇ ਜਿਨ੍ਹਾਂ 2 ਲੱਖ ਲੋਕਾਂ ਦਾ ਇਲਾਜ ਇਸ ਯੋਜਨਾ ਦੇ ਤਹਿਤ ਹੋਇਆ ਹੈ, ਉਸ ਵਿੱਚ ਕਈ ਲੋਕਾਂ ਨੇ ਦੇਸ਼ ਦੇ ਇੱਕ ਦਰਜਨ ਤੋਂ ਜ਼ਿਆਦਾ ਰਾਜਾਂ ਵਿੱਚ ਮੁਫ਼ਤ ਇਲਾਜ ਪਾਇਆ ਹੈ। ਇੱਕ ਵਰ੍ਹੇ ਪਹਿਲਾਂ ਤੱਕ ਇੰਨੇ ਸਾਰੇ ਸਾਥੀਆਂ ਨੂੰ ਮੁਫ਼ਤ ਇਲਾਜ ਦੀ ਅਜਿਹੀ ਸੁਵਿਧਾ ਸੰਭਵ ਹੀ ਨਹੀਂ ਸੀ। ਇਸ ਡਬਲ ਇੰਜਣ ਦੇ ਨਾਲ, ਸੋਨੇ  ‘ਤੇ ਸੁਹਾਗਾ ਵਾਲੀ ਗੱਲ ਹੋ ਗਈ ਹੈ।

 

ਇਹ ਓਡੀਸ਼ਾ ਵਿੱਚ 70 ਸਾਲ ਤੋਂ ਉੱਪਰ ਦੇ 23 ਲੱਖ ਤੋਂ ਜ਼ਿਆਦਾ ਬਜ਼ੁਰਗ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਯ ਵੰਦਨ ਯੋਜਨਾ ਰਾਹੀਂ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਣਾ ਪੱਕਾ ਹੋਇਆ। ਯਾਨੀ ਆਮ ਪਰਿਵਾਰਾਂ ਦੀ ਬਹੁਤ ਵੱਡੀ ਚਿੰਤਾ ਘੱਟ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਇਸੇ ਤਰ੍ਹਾਂ, ਪਹਿਲਾਂ ਓਡੀਸ਼ਾ ਦੇ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ ਸੀ। ਹੁਣ ਓਡੀਸ਼ਾ ਦੇ ਕਿਸਾਨਾਂ ਨੂੰ ਕੇਂਦਰ ਅਤੇ ਰਾਜ, ਦੋਵਾਂ ਦੀਆਂ ਯੋਜਨਾਵਾਂ ਦਾ ਡਬਲ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਸਾਡੇ ਕਿਸਾਨਾਂ ਨੂੰ ਝੋਨੇ ਦੀ ਅਧਿਕ ਕੀਮਤ ਦੇਣ ਦੀ ਜੋ ਗਾਰੰਟੀ ਦਿੱਤੀ ਸੀ, ਉਸ ਦਾ ਵੀ ਲਾਭ ਲੱਖਾਂ ਝੋਨਾ ਕਿਸਾਨਾਂ ਨੂੰ ਮਿਲਿਆ ਹੈ।

 

ਸਾਥੀਓ,

ਕੇਂਦਰ ਦੀਆਂ ਅਜਿਹੀਆਂ ਕਈ ਯੋਜਨਾਵਾਂ ਹਨ, ਜਿਨ੍ਹਾਂ ਦਾ ਪੂਰਾ ਲਾਭ ਪਹਿਲਾ ਓਡੀਸ਼ਾ ਨੂੰ ਨਹੀਂ ਮਿਲ ਪਾਉਂਦਾ ਸੀ। ਅੱਜ ਕੇਂਦਰ ਅਤੇ ਰਾਜ, ਦੋਵਾਂ ਸਰਕਾਰਾਂ ਦੀਆਂ ਯੋਜਨਾਵਾਂ ਦਾ ਬੈਨੀਫਿਟ ਲੋਕਾਂ ਨੂੰ ਮਿਲ ਰਿਹਾ ਹੈ। ਇਹੀ ਨਹੀਂ, ਚੋਣਾਂ ਦੌਰਾਨ ਜੋ ਵੀ ਗਾਰੰਟੀਆਂ ਮਾਤਾਵਾਂ-ਭੈਣਾਂ, ਕਿਸਾਨਾਂ ਅਤੇ ਨੌਜਵਾਨਾਂ ਨੂੰ ਅਸੀਂ ਦਿੱਤੀ ਸੀ, ਉਨ੍ਹਾਂ ਨੂੰ ਤੇਜ਼ ਗਤੀ ਨਾਲ ਜ਼ਮੀਨ ‘ਤੇ ਉਤਾਰਿਆ ਗਿਆ ਹੈ।

ਸਾਥੀਓ,

ਸਾਡੀ ਸਰਕਾਰ ਦੀ ਇੱਕ ਬਹੁਤ ਵੱਡੀ ਉਪਲਬਧੀ ਵੰਚਿਤਾਂ ਦੇ ਸਸ਼ਕਤੀਕਰਣ ਦੀ ਰਹੀ ਹੈ। ਓਡੀਸ਼ਾ ਵਿੱਚ ਤਾਂ ਬਹੁਤ ਵੱਡੀ ਸੰਖਿਆ ਵਿੱਚ ਸਾਡਾ ਕਬਾਇਲੀ ਸਮਾਜ ਰਹਿੰਦਾ ਹੈ। ਪਰ ਬਦਕਿਸਮਤੀ ਨਾਲ ਅਤੀਤ ਵਿੱਚ ਆਦਿਵਾਸੀ ਸਮਾਜ ਨੂੰ ਨਿਰੰਤਰ ਉਪੇਖਿਆ ਮਿਲੀ, ਉਨ੍ਹਾਂ ਦੇ ਹਿੱਸੇ ਵਿੱਚ ਪਿਛੜਾਪਨ ਰਿਹਾ, ਗ਼ਰੀਬੀ ਰਹੀ, ਅਭਾਵ ਰਿਹਾ। ਲੰਬੇ ਸਮੇਂ ਤੱਕ ਜਿਸ ਪਾਰਟੀ ਨੇ ਦੇਸ਼ ‘ਤੇ ਸ਼ਾਸਨ ਕੀਤਾ, ਉਸ ਨੇ ਆਦਿਵਾਸੀਆਂ ਨੂੰ ਆਪਣਾ ਰਾਜਨੀਤੀ ਲਈ ਇਸਤੇਮਾਲ ਕੀਤਾ। ਇਨ੍ਹਾਂ ਲੋਕਾਂ ਨੇ ਆਦਿਵਾਸੀ ਸਮਾਜ ਨੂੰ ਨਾ ਵਿਕਾਸ ਦਿੱਤਾ, ਨਾ ਭਾਗੀਦਾਰੀ ਦਿੱਤੀ। ਇਨ੍ਹਾਂ ਲੋਕਾਂ ਨੇ ਦੇਸ਼ ਦੇ ਵੱਡੇ ਹਿੱਸੇ ਨੂੰ ਨਕਸਲਵਾਦ, ਹਿੰਸਾ, ਅੱਤਿਆਚਾਰ ਦੀ ਅੱਗ ਵਿੱਚ ਧਕੇਲ ਦਿੱਤਾ।

 

ਸਾਥੀਓ,

ਹਾਲਾਤ ਇਹ ਸਨ ਕਿ 2014 ਤੋਂ ਪਹਿਲਾਂ ਤੱਕ ਦੇਸ਼ ਵਿੱਚ ਸਵਾ ਸੌ ਅਧਿਕ ਆਦਿਵਾਸੀ ਬਾਹੁਲਿਯ ਜ਼ਿਲ੍ਹੇ ਨਕਸਲੀ ਹਿੰਸਾ ਦੀ ਚਪੇਟ ਵਿੱਚ ਸਨ। ਆਦਿਵਾਸੀ ਖੇਤਰਾਂ ਨੂੰ ਰੈੱਡ ਕੌਰੀਡੋਰ ਦੇ ਨਾਮ ‘ਤੇ ਬਦਨਾਮੀ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜ਼ਿਲ੍ਹਿਆਂ ਨੂੰ ਪਿਛੜਾ ਘੋਸ਼ਿਤ ਕਰਕੇ, ਪੱਲਾ ਝਾੜ ਲਿਆ ਗਿਆ ਸੀ।

ਭਾਈਓ-ਭੈਣੋਂ,

ਬੀਤੇ ਵਰ੍ਹਿਆਂ ਵਿੱਚ ਅਸੀਂ ਆਦਿਵਾਸੀ ਸਮਾਜ ਨੂੰ ਹਿੰਸਾ ਦੇ ਮਾਹੌਲ ਤੋਂ ਬਾਹਰ ਨਿਕਾਲ ਕੇ, ਵਿਕਾਸ ਦੇ ਨਵੇਂ ਰਾਹ ‘ਤੇ ਲੈ ਜਾਣ ਦਾ ਕੰਮ ਕੀਤਾ ਹੈ। ਭਾਜਪਾ ਸਰਕਾਰ ਨੇ ਇੱਕ ਪਾਸੇ ਹਿੰਸਾ ਫੈਲਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਐਕਸ਼ਨ ਲਿਆ, ਦੂਸਰੇ ਪਾਸੇ ਆਦਿਵਾਸੀ ਖੇਤਰਾਂ ਵਿੱਚ ਵਿਕਾਸ ਦੀ ਨਵੀਂ ਗੰਗਾ ਬਹਾਈ। ਇਸੇ ਦਾ ਨਤੀਜਾ ਹੈ ਕਿ ਅੱਜ ਨਕਸਲੀ ਹਿੰਸਾ ਦਾ ਦਾਇਰਾ ਦੇਸ਼ ਵਿੱਚ 20 ਤੋਂ ਵੀ ਘੱਟ ਜ਼ਿਲ੍ਹਿਆਂ ਤੱਕ ਸਿਮਟ ਗਿਆ ਹੈ। ਅਤੇ ਜਿਸ ਤੇਜ਼ੀ ਨਾਲ ਕਾਰਵਾਈ ਹੋ ਰਹੀ ਹੈ, ਉਸ ਨਾਲ ਬਹੁਤ ਜਲਦੀ ਹੀ ਆਦਿਵਾਸੀ ਸਮਾਜ ਨੂੰ ਹਿੰਸਾ ਨੂੰ ਮੁਕਤੀ ਮਿਲੇਗੀ। ਦੇਸ਼ ਵਿੱਚ ਨਕਸਲਵਾਦ ਖ਼ਤਮ ਹੋਵੇਗਾ, ਅਤੇ ਇਹ ਮੋਦੀ ਦੀ ਗਾਰੰਟੀ ਹੈ।

 

ਸਾਥੀਓ,

ਆਦਿਵਾਸੀ ਸਾਥੀਆਂ ਦੇ ਸੁਪਨੇ ਪੂਰੇ ਕਰਨਾ, ਉਨ੍ਹਾਂ ਨੂੰ ਨਵੇਂ ਅਵਸਰ ਦੇਣਾ, ਉਨ੍ਹਾਂ ਦੇ ਜੀਵਨ ਤੋਂ ਮੁਸ਼ਕਲਾਂ ਘੱਟ ਕਰਨਾ, ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਲਈ ਪਹਿਲੀ ਵਾਰ ਜਨਜਾਤੀਯ ਵਿਕਾਸ ਦੇ ਲਈ ਦੋ ਬਹੁਤ ਵੱਡੀਆਂ ਰਾਸ਼ਟਰੀ ਯੋਜਨਾਵਾਂ ਦੇਸ਼ ਵਿੱਚ ਬਣੀਆਂ ਹਨ। ਇਨ੍ਹਾਂ ਦੋ ਯੋਜਨਾਵਾਂ ‘ਤੇ ਇੱਕ ਲੱਖ ਕਰੋੜ ਰੁਪਏ ਤੋਂ ਵੀ ਵੱਧ ਖਰਚ ਕੀਤੇ ਜਾ ਰਹੇ ਹਨ। ਪਹਿਲੀ ਯੋਜਨਾ ਹੈ-ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ, ਬਿਰਸਾ ਮੁੰਡਾ ਜੀ ਦੇ ਨਾਮ ‘ਤੇ ਇਸ ਨੂੰ ਰੱਖਿਆ ਗਿਆ ਹੈ, ਇਸ ਦੇ ਤਹਿਤ, ਦੇਸ਼ ਭਰ ਵਿੱਚ 60 ਹਜ਼ਾਰ ਤੋਂ ਵੱਧ ਆਦਿਵਾਸੀ ਪਿੰਡਾਂ ਵਿੱਚ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ। ਇੱਥੇ ਓਡੀਸ਼ਾ ਵਿੱਚ ਵੀ, ਕਿਤੇ ਆਦਿਵਾਸੀਆਂ ਦੇ ਲਈ ਘਰ ਬਣ ਰਹੇ ਹਨ, ਰੋਡ ਬਣ ਰਹੇ ਹਨ, ਬਿਜਲੀ-ਪਾਣੀ ਦੀਆਂ ਸੁਵਿਧਾਵਾਂ ਬਣ ਰਹੀਆਂ ਹਨ। ਇੱਥੇ ਓਡੀਸ਼ਾ ਦੇ 11 ਜ਼ਿਲ੍ਹਿਆਂ ਵਿੱਚ 40 ਰਿਹਾਇਸ਼ੀ ਸਕੂਲ ਵੀ ਬਣ ਰਹੇ ਹਨ। ਕੇਂਦਰ ਸਰਕਾਰ ਇਸ ‘ਤੇ ਵੀ ਸੈਂਕੜੇ ਕਰੋੜ ਰੁਪਏ ਖਰਚ ਕਰ ਰਹੀ ਹੈ।

ਸਾਥੀਓ,

ਜੋ ਦੂਸਰੀ ਯੋਜਨਾ ਹੈ, ਉਸ ਦਾ ਨਾਮ ਹੈ-ਪੀਐੱਮ ਜਨਮਨ ਯੋਜਨਾ, ਇਸ ਯੋਜਨਾ ਦੀ ਪ੍ਰੇਰਣਾ ਓਡੀਸ਼ਾ ਦੀ ਧਰਤੀ ਤੋਂ ਆਈ ਹੈ। ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ, ਓਡੀਸ਼ਾ ਦੀ ਬੇਟੀ, ਸੱਤਿਕਾਰਯੋਗ ਦ੍ਰੌਪਦੀ ਮੁਰਮੂ ਜੀ ਨੇ ਇਸ ਯੋਜਨਾ ਦੇ ਲਈ ਸਾਨੂੰ ਮਾਰਗਦਰਸ਼ਨ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਆਦਿਵਾਸੀਆਂ ਵਿੱਚ ਵੀ ਅਤਿ ਪਿਛੜੀ ਆਦਿਵਾਸੀ ਜਾਤੀਆਂ ਦੀ ਮਦਦ ਕਰਨ ਦਾ ਕੰਮ ਹੋ ਰਿਹਾ ਹੈ। ਇਨ੍ਹਾਂ ਦੀਆਂ ਕਈ ਛੋਟੀ-ਛੋਟੀ ਆਦਿਵਾਸੀ ਬੱਸਤੀਆਂ ਵਿੱਚ ਸੈਂਕੜੇ ਕਰੋੜ ਰੁਪਏ ਦੇ ਕੰਮ ਹੋ ਰਹੇ ਹਨ।

 

ਸਾਥੀਓ,

ਓਡੀਸ਼ਾ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਸਾਡੇ ਮਛੇਰੇ ਸਾਥੀ ਰਹਿੰਦੇ ਹਨ। ਉਨ੍ਹਾਂ ਦੇ ਲਈ ਵੀ ਪਹਿਲੀ ਵਾਰ ਪੀਐੱਮ ਮਤਸਯ ਸੰਪਦਾ ਯੋਜਨਾ, ਬਹੁਤ ਵੱਡੀ ਯੋਜਨਾ, ਦੇਸ਼ ਵਿਆਪੀ ਯੋਜਨਾ ਬਣਾਈ ਗਈ ਹੈ। ਪਹਿਲੀ ਵਾਰ ਮਛੇਰਿਆਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਮਿਲ ਰਹੀ ਹੈ। ਕੇਂਦਰ ਸਰਕਾਰ 25 ਹਜ਼ਾਰ ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਫੰਡ ਬਣਾਉਣ ਜਾ ਰਹੀ ਹੈ। ਇਸ ਦਾ ਵੀ ਬਹੁਤ ਵੱਡਾ ਲਾਭ ਓਡੀਸ਼ਾ ਵਿੱਚ ਸਮੁੰਦਰ ਦੇ ਤੱਟ ‘ਤੇ ਰਹਿਣ ਵਾਲੇ ਸਾਥੀਆਂ ਨੂੰ ਹੋਵੇਗਾ, ਸਾਡੇ ਨੌਜਵਾਨਾਂ ਨੂੰ ਹੋਵੇਗਾ।

ਸਾਥੀਓ,

21ਵੀਂ ਸਦੀ ਦੇ ਭਾਰਤ ਦੇ ਵਿਕਾਸ ਨੂੰ ਪੂਰਬੀ ਭਾਰਤ ਤੋਂ ਹੀ ਗਤੀ ਮਿਲੇਗੀ। ਇਹ ਪੂਰਵਉਦੈ ਦਾ ਕਾਲਖੰਡ ਹੈ। ਇਸੇ ਭਾਵ ਦੇ ਨਾਲ ਅਸੀਂ ਓਡੀਸ਼ਾ ਸਮੇਤ ਪੂਰੇ ਪੂਰਬੀ ਭਾਰਤ ਦੇ ਵਿਕਾਸ ਵਿੱਚ ਜੁਟੇ ਹਾਂ। ਇੱਕ ਵਰ੍ਹੇ ਪਹਿਲਾਂ ਇੱਥੇ ਭਾਜਪਾ ਸਰਕਾਰ ਬਣਨ ਦੇ ਬਾਅਦ ਇਸ ਅਭਿਯਾਨ ਵਿੱਚ ਹੋਰ ਗਤੀ ਆ ਗਈ ਹੈ। ਓਡੀਸ਼ਾ ਦੇ ਪਾਰਾਦੀਪ ਤੋਂ ਲੈ ਕੇ ਝਾਰਸੁਗੁੜਾ ਤੱਕ ਉਦਯੋਗਿਕ ਖੇਤਰ ਦਾ ਵਿਸਤਾਰ ਹੋ ਰਿਹਾ ਹੈ। ਇਸ ਨਾਲ ਓਡੀਸ਼ਾ ਵਿੱਚ ਮਿਨਰਲਸ ਅਤੇ ਪੋਰਟ ਲੇਡ ਇਕੌਨਮੀ ਨੂੰ ਬਲ ਮਿਲ ਰਿਹਾ ਹੈ। ਓਡੀਸ਼ਾ ਵਿੱਚ ਰੋਡ, ਰੇਲ ਅਤੇ ਏਅਰ ਕਨੈਕਟੀਵਿਟੀ ‘ਤੇ ਕੇਂਦਰ ਸਰਕਾਰ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ। ਪਾਰਾਦੀਪ ਵਿੱਚ ਮੈਗਾ ਡੂਏਲ ਫੀਡ ਕ੍ਰੈਕਰ ਅਤੇ ਡਾਊਨ-ਸਟ੍ਰੀਮ ਯੂਨਿਟ ਇਸ ਦੀ ਸਥਾਪਨਾ ਹੋਵੇ, ਚੰਡੀਖੋਲ ਵਿੱਚ Crude Oil Storage Facility ਹੋਵੇ, ਗੋਪਾਲਪੁਰ ਵਿੱਚ ਐੱਲ.ਐੱਨ.ਜੀ ਟਰਮੀਨਲ ਦਾ ਨਿਰਮਾਣ ਹੋਵੇ, ਅਜਿਹੇ ਕਈ ਕਦਮ ਓਡੀਸ਼ਾ ਨੂੰ ਇੱਕ ਵੱਡੇ ਇੰਡਸਟ੍ਰੀਅਲ ਸਟੇਟ ਦੇ ਰੂਪ ਵਿੱਚ ਸਥਾਪਿਤ ਕਰਨਗੇ। ਇੱਥੇ ਪੈਟਰੋਲੀਅਮ, ਪੈਟ੍ਰੋ-ਕੈਮੀਕਲਸ, ਟੈਕਸਟਾਈਲ ਅਤੇ ਪਲਾਸਟਿਕ ਨਾਲ ਜੁੜੇ ਉਦਯੋਗਾਂ ਨੂੰ ਬਲ ਮਿਲੇਗਾ। ਇਸ ਨਾਲ ਛੋਟੇ ਅਤੇ ਲਘੂ ਉਦਯੋਗਾਂ ਦਾ ਬਹੁਤ ਵੱਡਾ ਨੈੱਟਵਰਕ ਇੱਥੇ ਬਣੇਗਾ, ਇਹ ਨੌਜਵਾਨਾਂ ਲਈ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਲੈ ਕੇ ਆਉਣਗੇ। ਬੀਤੇ ਵਰ੍ਹਿਆਂ ਵਿੱਚ ਓਡੀਸ਼ਾ ਵਿੱਚ ਪੈਟਰੋਲੀਅਮ ਅਤੇ ਪੈਟ੍ਰੋ-ਕੈਮੀਕਲਸ ਦੇ ਸੈਕਟਰ ਵਿੱਚ ਹੀ ਕਰੀਬ ਡੇਢ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ। ਓਡੀਸ਼ਾ, ਭਾਰਤ ਦਾ ਪੈਟ੍ਰੋ-ਕੈਮੀਕਲਸ ਹੱਬ ਬਨਣ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ,

ਵੱਡੇ ਲਕਸ਼ ਪਾਉਣ ਲਈ ਸਾਨੂੰ ਬਹੁਤ ਦੂਰ ਤੱਕ ਦੇਖਣਾ ਹੁੰਦਾ ਹੈ, ਦੂਰਦ੍ਰਿਸ਼ਟੀ ਰੱਖਣੀ ਹੁੰਦੀ ਹੈ। ਇੱਥੇ ਜੋ ਸਾਡੀ ਭਾਜਪਾ ਸਰਕਾਰ ਹੈ, ਉਹ ਸਿਰਫ਼ ਇੱਕ ਵਰ੍ਹੇ ਦੀਆਂ ਉਪਲਬਧੀਆੰ ਅਤੇ ਪੰਜ ਵਰ੍ਹਿਆਂ ਬਾਅਦ ਕੀ ਹੋਵੇਗਾ, ਇੰਨੇ ਤੱਕ ਸੀਮਿਤ ਨਹੀਂ ਹੈ। ਉਹ ਆਉਣ ਵਾਲੇ ਦਹਾਕਿਆਂ ਲਈ ਓਡੀਸ਼ਾ ਦੇ ਵਿਕਾਸ ਦਾ ਰੋਡਮੈਪ ਕੀ ਹੋਵੇਗਾ, ਇਸ ਦੇ ਲਈ ਕੰਮ ਕਰ ਰਹੀ ਹੈ। ਓਡੀਸ਼ਾ ਸਰਕਾਰ ਨੇ 2036 ਲਈ, ਜਦੋਂ ਓਡੀਸ਼ਾ ਰਾਜ 100 ਵਰ੍ਹਿਆਂ ਦਾ ਹੋਵੇਗਾ, ਉਨ੍ਹਾਂ ਨੇ ਉਸ ਦੇ ਲਈ ਵਿਸ਼ੇਸ਼ ਪਲਾਨ ਬਣਾਇਆ ਹੈ। ਓਡੀਸ਼ਾ ਭਾਜਪਾ ਸਰਕਾਰ ਦੇ ਕੋਲ 2047 ਲਈ ਵੀ ਰੋਡਮੈਪ ਹੈ, ਜਦੋਂ ਦੇਸ਼ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣਗੇ। ਮੈਂ ਓਡੀਸ਼ਾ ਵਿਜ਼ਨ-2036 ਨੂੰ ਦੇਖ ਰਿਹਾ ਸੀ, ਉਸ ਵਿੱਚ ਬਹੁਤ ਹੀ ਮਹੱਤਵਅਕਾਂਖੀ ਸੰਕਲਪ ਤੈਅ ਕੀਤੇ ਗਏ ਹਨ। ਮੈਨੂੰ ਪੱਕਾ ਭਰੋਸਾ ਹੈ ਕਿ ਓਡੀਸ਼ਾ ਦੇ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਨੌਜਵਾਨਾਂ ਦੀ ਸਮਰੱਥਾ ਨਾਲ ਹਰ ਲਕਸ਼ ਨੂੰ ਤੁਸੀਂ ਜ਼ਰੂਰ ਪ੍ਰਾਪਤ ਕਰੋਗੇ। ਅਸੀਂ ਸਾਰੇ ਮਿਲ ਕੇ ਓਡੀਸ਼ਾ ਦੇ ਵਿਕਾਸ ਦੀ ਨਵੀਂ ਬੁਲੰਦੀ ਤੱਕ ਪਹੁੰਚਾਵਾਂਗੇ। ਇਸੇ ਵਾਅਦੇ ਨਾਲ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਮਸਤਕੂੰ ਪੁਣੀ ਥਰੇ ਮੋਰ ਨਮਸਕਾਰ, ਜੋਹਾਰ!

ਜੈ ਜਗਨਨਾਥ!

ਜੈ ਜਗਨਨਾਥ!

ਜੈ ਜਗਨਨਾਥ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India attracts $70 billion investment in AI infra, AI Mission 2.0 in 5-6 months: Ashwini Vaishnaw

Media Coverage

India attracts $70 billion investment in AI infra, AI Mission 2.0 in 5-6 months: Ashwini Vaishnaw
NM on the go

Nm on the go

Always be the first to hear from the PM. Get the App Now!
...
Prime Minister welcomes new Ramsar sites at Patna Bird Sanctuary and Chhari-Dhand
January 31, 2026

The Prime Minister, Shri Narendra Modi has welcomed addition of the Patna Bird Sanctuary in Etah (Uttar Pradesh) and Chhari-Dhand in Kutch (Gujarat) as Ramsar sites. Congratulating the local population and all those passionate about wetland conservation, Shri Modi stated that these recognitions reaffirm our commitment to preserving biodiversity and protecting vital ecosystems.

Responding to a post by Union Minister, Shri Bhupender Yadav, Prime Minister posted on X:

"Delighted that the Patna Bird Sanctuary in Etah (Uttar Pradesh) and Chhari-Dhand in Kutch (Gujarat) are Ramsar sites. Congratulations to the local population there as well as all those passionate about wetland conservation. These recognitions reaffirm our commitment to preserving biodiversity and protecting vital ecosystems. May these wetlands continue to thrive as safe habitats for countless migratory and native species."