ਰਾਜਕੋਟ, ਬਠਿੰਡਾ, ਰਾਏਬਰੇਲੀ, ਕਲਿਆਣੀ ਅਤੇ ਮੰਗਲਾਗਿਰੀ ਵਿਖੇ ਪੰਜ ਏਮਜ਼ ਸਮਰਪਿਤ ਕੀਤੇ
23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 11,500 ਕਰੋੜ ਰੁਪਏ ਤੋਂ ਅਧਿਕ ਦੇ 200 ਤੋਂ ਅਧਿਕ ਸਿਹਤ ਸੰਭਾਲ਼ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
ਪੁਣੇ ਵਿੱਚ 'ਨਿਸਰਗ ਗ੍ਰਾਮ' ਨਾਮਕ ਨੈਸ਼ਨਲ ਇੰਸਟੀਟਿਊਟ ਆਵੑ ਨੈਚਰੋਪੈਥੀ ਦਾ ਉਦਘਾਟਨ ਕੀਤਾ
ਲਗਭਗ 2280 ਕਰੋੜ ਰੁਪਏ ਦੇ ਕਰਮਚਾਰੀ ਰਾਜ ਬੀਮਾ ਨਿਗਮ ਦੇ 21 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ
ਵਿਭਿੰਨ ਅਖੁੱਟ ਊਰਜਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
9000 ਕਰੋੜ ਰੁਪਏ ਦੀ ਨਵੀਂ ਮੁੰਦਰਾ-ਪਾਣੀਪਤ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
"ਅਸੀਂ ਸਰਕਾਰ ਨੂੰ ਦਿੱਲੀ ਤੋਂ ਬਾਹਰ ਲੈ ਜਾ ਰਹੇ ਹਾਂ ਅਤੇ ਦਿੱਲੀ ਤੋਂ ਬਾਹਰ ਮਹੱਤਵਪੂਰਨ ਨੈਸ਼ਨਲ ਈਵੈਂਟਸ ਆਯੋਜਿਤ ਕਰਨ ਦਾ ਰੁਝਾਨ ਵਧ ਰਿਹਾ ਹੈ"
"ਨਵਾਂ ਭਾਰਤ ਤੇਜ਼ੀ ਨਾਲ ਕੰਮ ਪੂਰਾ ਕਰ ਰਿਹਾ ਹੈ"
"ਮੈਂ ਦੇਖ ਸਕਦਾ ਹਾਂ ਕਿ ਪੀੜ੍ਹੀਆਂ ਬਦਲ ਗਈਆਂ ਹਨ ਪਰ ਮੋਦੀ ਲਈ ਸਨੇਹ ਕਿਸੇ ਵੀ ਉਮਰ ਸੀਮਾ ਤੋਂ ਪਰ੍ਹੇ ਹੈ"
"ਜਲਮਗਨ ਦਵਾਰਕਾ ਦੇ ਦਰਸ਼ਨ ਨਾਲ, ਵਿਕਾਸ ਅਤੇ ਵਿਰਾਸਤ ਪ੍ਰਤੀ ਮੇਰੇ ਸੰਕਲਪ ਨੂੰ ਨਵੀਂ ਤਾਕਤ ਮਿਲੀ ਹੈ; ਵਿਕਸਿਤ ਭਾਰਤ ਦੇ ਮੇਰੇ ਲਕਸ਼ ਵਿੱਚ ਬ੍ਰਹਮ ਆਸਥਾ ਜੁੜ ਗਈ ਹੈ”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਕੋਟ, ਗੁਜਰਾਤ ਵਿੱਚ 48,100 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਸਿਹਤ, ਸੜਕ, ਰੇਲ, ਊਰਜਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਟੂਰਿਜ਼ਮ ਜਿਹੇ ਮਹੱਤਵਪੂਰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਸਾਰੇ ਮੁੱਖ ਵਿਕਾਸ ਪ੍ਰੋਗਰਾਮ ਇਕੱਲੇ ਨਵੀਂ ਦਿੱਲੀ ਵਿੱਚ ਚਲਾਏ ਜਾਂਦੇ ਸਨ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮੌਜੂਦਾ ਸਰਕਾਰ ਨੇ ਇਸ ਰੁਝਾਨ ਨੂੰ ਬਦਲ ਦਿੱਤਾ ਅਤੇ ਭਾਰਤ ਸਰਕਾਰ ਨੂੰ ਦੇਸ਼ ਦੇ ਹਰ ਕੋਨੇ ਵਿੱਚ ਲੈ ਗਈ ਹੈ

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਮੰਚ ‘ਤੇ ਮੌਜੂਦ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਮਨਸੁਖ ਮਾਂਡਵੀਯਾ, ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਵਿੱਚ ਮੇਰੇ ਸਾਥੀ ਸੀ ਆਰ ਪਾਟਿਲ, ਮੰਚ ‘ਤੇ ਵਿਰਾਜਮਾਨ ਹੋਰ ਸਾਰੇ ਸੀਨੀਅਰ ਮਹਾਨੁਭਾਵ, ਅਤੇ ਰਾਜਕੋਟ ਦੇ ਮੇਰੇ ਭਾਈਓ ਅਤੇ ਭੈਣੋਂ, ਨਮਸਕਾਰ।

ਅੱਜ ਦੇ ਇਸ ਪ੍ਰੋਗਰਾਮ ਨਾਲ ਦੇਸ਼ ਦੇ ਅਨੇਕ ਰਾਜਾਂ ਤੋਂ ਬਹੁਤ ਵੱਡੀ ਸੰਖਿਆ ਵਿੱਚ ਹੋਰ ਲੋਕ ਵੀ ਜੁੜੇ ਹਨ। ਕਈ ਰਾਜਾਂ ਦੇ ਮਾਣਯੋਗ ਮੁੱਖ ਮੰਤਰੀ, ਮਾਣਯੋਗ ਗਵਰਨਰ ਸ਼੍ਰੀ, ਵਿਧਾਇਕਗਣ, ਸਾਂਸਦਗਣ, ਕੇਂਦਰ ਦੇ ਮੰਤਰੀਗਣ, ਇਹ ਸਭ ਇਸ ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸਿੰਗ ਨਾਲ ਸਾਡੇ ਨਾਲ ਜੁੜੇ ਹਨ। ਮੈਂ ਉਨ੍ਹਾਂ ਸਭ ਦਾ ਵੀ ਦਿੱਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਇੱਕ ਸਮਾਂ ਸੀ, ਜਦੋਂ ਦੇਸ਼ ਦੇ ਸਾਰੇ ਪ੍ਰਮੁੱਖ ਪ੍ਰੋਗਰਾਮ ਦਿੱਲੀ ਵਿੱਚ ਹੀ ਹੋ ਕੇ ਰਹਿ ਜਾਂਦੇ ਸਨ। ਮੈਂ ਭਾਰਤ ਸਰਕਾਰ ਨੂੰ ਦਿੱਲੀ ਤੋਂ ਬਾਹਰ ਨਿਕਲ ਕੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ ਅਤੇ ਅੱਜ ਰਾਜਕੋਟ ਪਹੁੰਚ ਗਏ। ਅੱਜ ਦਾ ਇਹ ਪ੍ਰੋਗਰਾਮ ਵੀ ਇਸੇ ਗੱਲ ਦਾ ਗਵਾਹ ਹੈ। ਅੱਜ ਇਸ ਇੱਕ ਪ੍ਰੋਗਰਾਮ ਨਾਲ ਦੇਸ਼  ਦੇ ਕਈ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਣਾ, ਇੱਕ ਨਵੀਂ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਕੁਝ ਦਿਨ ਪਹਿਲੇ ਹੀ ਮੈਂ ਜੰਮੂ ਕਸ਼ਮੀਰ ਵਿੱਚ ਸੀ। ਉੱਥੋਂ ਦੀ ਮੈਂ IIT ਭਿਲਾਈ, IIT ਤਿਰੂਪਤੀ, ਟ੍ਰਿਪਲ ਆਈਟੀ DM ਕੁਰਨੂਲ, IIM ਬੋਧ ਗਯਾ,

IIM ਜੰਮੂ, IIM ਵਿਸ਼ਾਖਾਪਟਨਮ ਅਤੇ IIS ਕਾਨਪੁਰ ਦੇ ਕੈਂਪਸ ਦਾ ਇਕੱਠੇ ਜੰਮੂ ਤੋਂ ਲੋਕਅਰਪਣ ਕੀਤਾ ਸੀ। ਅਤੇ ਹੁਣ ਅੱਜ ਇੱਥੇ ਰਾਜਕੋਟ ਤੋਂ-ਏਮਸ ਰਾਜਕੋਟ, ਏਮਸ ਰਾਏਬਰੇਲੀ, ਏਮਸ ਮੰਗਲਗਿਰੀ, ਏਮਸ ਭਠਿੰਡਾ, ਏਮਸ ਕਲਿਆਣੀ ਦਾ ਉਦਘਾਟਨ ਹੋਇਆ ਹੈ। ਪੰਜ ਏਮਸ, ਵਿਕਸਿਤ ਹੁੰਦਾ ਭਾਰਤ, ਅਜਿਹੇ ਹੀ ਤੇਜ਼ ਗਤੀ ਨਾਲ ਕੰਮ ਕਰ ਰਿਹਾ ਹੈ, ਕੰਮ ਪੂਰੇ ਕਰ ਰਿਹਾ ਹੈ।

 

ਸਾਥੀਓ,

ਅੱਜ ਮੈਂ ਰਾਜਕੋਟ ਆਇਆ ਹਾਂ, ਤਾਂ ਬਹੁਤ ਕੁਝ ਪੁਰਾਣਾ ਵੀ ਯਾਦ ਆ ਰਿਹਾ ਹੈ। ਮੇਰੇ ਜੀਵਨ ਦਾ ਕੱਲ੍ਹ ਇੱਕ ਵਿਸ਼ੇਸ਼ ਦਿਨ ਸੀ। ਮੇਰੀ ਰਾਜਨੀਤਕ ਯਾਤਰਾ ਦੀ ਸ਼ੁਰੂਆਤ ਵਿੱਚ ਰਾਜਕੋਟ ਦੀ ਵੱਡੀ ਭੂਮਿਕਾ ਹੈ। 22 ਸਾਲ ਪਹਿਲੇ 24 ਫਰਵਰੀ ਨੂੰ ਹੀ ਰਾਜਕੋਟ ਨੇ ਮੈਨੂੰ ਪਹਿਲੀ ਵਾਰ ਅਸ਼ੀਰਵਾਦ ਦਿੱਤਾ ਸੀ, ਆਪਣਾ MLA ਚੁਣਿਆ ਸੀ। ਅਤੇ ਅੱਜ 25 ਫਰਵਰੀ ਦੇ ਦਿਨ ਮੈਂ ਪਹਿਲੀ ਵਾਰ ਰਾਜਕੋਟ ਦੇ ਵਿਧਾਇਕ ਦੇ ਤੌਰ ‘ਤੇ ਗਾਂਧੀਨਗਰ ਵਿਧਾਨ ਸਭਾ ਵਿੱਚ  ਸਹੁੰ ਲਈ ਸੀ, ਜ਼ਿੰਦਗੀ ਵਿੱਚ ਪਹਿਲੀ ਵਾਰ। ਤੁਸੀਂ ਤਦ ਮੈਨੂੰ ਆਪਣੇ ਪਿਆਰ, ਆਪਣੇ ਵਿਸ਼ਵਾਸ ਦਾ ਕਰਜ਼ਦਾਰ ਬਣਾ ਦਿੱਤਾ ਸੀ। ਲੇਕਿਨ ਅੱਜ 22 ਸਾਲ ਬਾਅਦ ਮੈਂ ਰਾਜਕੋਟ ਦੇ ਇੱਕ-ਇੱਕ ਪਰਿਜਨ ਨੂੰ ਮਾਣ ਦੇ ਨਾਲ ਕਹਿ ਸਕਦਾ ਹੈ ਕਿ ਮੈਂ ਤੁਹਾਡੇ ਭਰੋਸੇ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਅੱਜ ਪੂਰਾ ਦੇਸ਼ ਇਤਨਾ ਪਿਆਰ ਦੇ ਰਿਹਾ ਹੈ, ਇਤਨੇ ਅਸ਼ੀਰਵਾਦ ਦੇ ਰਿਹਾ ਹੈ, ਤਾਂ ਇਸ ਦੇ ਯਸ਼ ਦਾ ਹੱਕਦਾਰ ਇਹ ਰਾਜਕੋਟ ਵੀ ਹੈ। ਅੱਜ ਜਦੋਂ ਪੂਰਾ ਦੇਸ਼, ਤੀਸਰੀ ਵਾਰ-NDA ਸਰਕਾਰ ਨੂੰ ਅਸ਼ੀਰਵਾਦ ਦੇ ਰਿਹਾ ਹੈ, ਅੱਜ ਜਦੋਂ ਪੂਰਾ ਦੇਸ਼, ਹੁਣ ਦੀ ਵਾਰ-400 ਪਾਰ ਦਾ ਵਿਸ਼ਵਾਸ, 400 ਪਾਰ ਦਾ ਵਿਸ਼ਵਾਸ ਕਰ ਰਿਹਾ ਹੈ। ਤਦ ਮੈਂ ਪੁਨ: ਰਾਜਕੋਟ ਦੇ ਇੱਕ-ਇੱਕ ਪਰਿਜਨ ਨੂੰ ਸਿਰ ਝੁਕਾ ਕੇ ਨਮਨ ਕਰਦਾ ਹਾਂ। ਮੈਂ ਦੇਖ ਰਿਹਾ ਹਾਂ, ਪੀੜ੍ਹੀਆਂ ਬਦਲ ਗਈਆਂ ਹਨ, ਲੇਕਿਨ ਮੋਦੀ ਦੇ ਲਈ ਸਨੇਹ ਹਰ ਉਮਰ ਸੀਮਾ ਤੋਂ ਪਰ੍ਹੇ ਹੈ। ਇਹ ਜੋ ਤੁਹਾਡਾ ਕਰਜ਼ ਹੈ, ਇਸ ਨੂੰ ਮੈਂ ਵਿਆਜ ਦੇ ਨਾਲ, ਵਿਕਾਸ ਕਰਕੇ ਚੁਕਾਉਣ ਦਾ ਪ੍ਰਯਾਸ ਕਰਦਾ ਹਾਂ।

ਸਾਥੀਓ,

ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਚਾਹੁੰਦਾ ਹਾਂ, ਅਤੇ ਸਾਰੇ ਅਲਗ-ਅਲਗ ਰਾਜਾਂ ਵਿੱਚ ਮਾਣਯੋਗ ਮੁੱਖ ਮੰਤਰੀ ਅਤੇ ਉੱਥੋਂ ਦੇ ਜੋ ਨਾਗਰਿਕ ਬੈਠੇ ਹਨ, ਮੈਂ ਉਨ੍ਹਾਂ ਸਭ ਤੋਂ ਵੀ ਮੁਆਫੀ ਮੰਗਦਾ ਹਾਂ ਕਿਉਂਕਿ ਮੈਨੂੰ ਅੱਜ ਆਉਣ ਵਿੱਚ ਥੋੜ੍ਹੀ ਦੇਰ ਹੋ ਗਈ, ਤੁਹਾਨੂੰ ਇੰਤਜ਼ਾਰ ਕਰਨਾ ਪਿਆ। ਲੇਕਿਨ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਅੱਜ ਮੈਂ ਦਵਾਰਕਾ ਵਿੱਚ ਭਗਵਾਨ ਦਵਾਰਕਾਧੀਸ਼ ਦੇ ਦਰਸ਼ਨ ਕਰਕੇ, ਉਨ੍ਹਾਂ ਨੂੰ ਪ੍ਰਣਾਮ ਕਰਕੇ ਰਾਜਕੋਟ ਆਇਆ ਹਾਂ। ਦਵਾਰਕਾ ਨੂੰ ਬੇਟ ਦਵਾਰਕਾ ਨਾਲ ਜੋੜਨ ਵਾਲੇ ਸੁਦਰਸ਼ਨ  ਸੇਤੂ ਦਾ ਉਦਘਾਟਨ ਵੀ ਮੈਂ ਕੀਤਾ ਹੈ। ਦਵਾਰਕਾ ਦੀ ਇਸ ਸੇਵਾ ਦੇ ਨਾਲ-ਨਾਲ ਹੀ ਅੱਜ ਮੈਨੂੰ ਇੱਕ ਅਦਭੁੱਤ ਅਧਿਆਤਮਕ ਸਾਧਨਾ ਦਾ ਲਾਭ ਵੀ ਮਿਲਿਆ ਹੈ। ਪ੍ਰਾਚੀਨ ਦਵਾਰਕਾ, ਜਿਸ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਉਸ ਨੂੰ ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵਸਾਇਆ ਸੀ, ਅੱਜ ਉਹ ਸਮੁੰਦਰ ਵਿੱਚ ਡੁੱਬ ਗਈ ਹੈ, ਅੱਜ ਮੇਰਾ ਸੁਭਾਗ ਸੀ ਕਿ ਮੈਂ ਸਮੁੰਦਰ ਦੇ ਅੰਦਰ ਜਾ ਕੇ ਬਹੁਤ ਗਹਿਰਾਈ ਵਿੱਚ ਚਲਾ ਗਿਆ ਅਤੇ ਅੰਦਰ ਜਾ ਕੇ ਮੈਨੂੰ ਉਸ ਸਮੁੰਦਰ ਵਿੱਚ ਡੁੱਬ ਚੁੱਕੀ ਸ਼੍ਰੀ ਕ੍ਰਿਸ਼ਨ ਵਾਲੀ ਦਵਾਰਕਾ, ਉਸ ਦੇ ਦਰਸ਼ਨ ਕਰਨ ਦਾ ਅਤੇ ਜੋ ਅਵਸ਼ੇਸ਼ ਹਨ, ਉਸ ਨੂੰ ਛੂਹ ਕੇ ਜੀਵਨ ਨੂੰ ਧੰਨ ਬਣਾਉਣ ਦਾ, ਪੂਜਨ ਕਰਨ ਦਾ, ਉੱਥੇ ਕੁਝ ਪਲ ਪ੍ਰਭੂ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਨ ਦਾ ਮੈਨੂੰ ਸੁਭਾਗ ਮਿਲਿਆ। ਮੇਰੇ ਮਨ ਵਿੱਚ ਲੰਬੇ ਅਰਸੇ ਤੋਂ ਇਹ ਇੱਛਾ ਸੀ ਕਿ ਭਗਵਾਨ ਕ੍ਰਿਸ਼ਨ ਦੀ ਵਸਾਈ ਉਸ ਦਵਾਰਕਾ ਭਲੇ ਹੀ ਪਾਣੀ ਦੇ ਅੰਦਰ ਰਹੀ ਹੋਵੇ, ਕਦੇ ਨਾ ਕਦੇ ਜਾਵਾਂਗਾ, ਮੱਥਾ ਟੇਕਾਂਗਾ ਅਤੇ ਉਹ ਸੁਭਾਗ ਅੱਜ ਮੈਨੂੰ ਮਿਲਿਆ।

ਪ੍ਰਾਚੀਨ ਗ੍ਰੰਥਾਂ ਵਿੱਚ ਦਵਾਰਕਾਂ ਬਾਰੇ ਪੜ੍ਹਨਾ, ਪੁਰਾਤੱਤਵ ਦੀਆਂ ਖੋਜਾਂ ਨੂੰ ਜਾਣਨਾ, ਇਹ ਸਾਨੂੰ ਹੈਰਾਨੀ ਨਾਲ ਭਰ ਦਿੰਦਾ ਹੈ। ਅੱਜ ਸਮੁੰਦਰ ਦੇ ਅੰਦਰ ਜਾ ਕੇ ਮੈਂ ਉਸ ਦ੍ਰਿਸ਼ ਨੂੰ ਆਪਣੀ ਅੱਖਾਂ ਨਾਲ ਦੇਖਿਆ, ਉਸ ਪਵਿੱਤਰ ਭੂਮੀ ਨੂੰ ਛੂਹਿਆ। ਮੈਂ ਪੂਜਨ ਦੇ ਨਾਲ ਹੀ ਉੱਥੇ ਮੋਰ ਪੰਖ ਨੂੰ ਵੀ ਅਰਪਿਤ ਕੀਤਾ। ਉਸ ਅਨੁਭਵ ਨੇ ਮੈਨੂੰ ਕਿਤਨਾ ਭਾਵ ਵਿਭੋਰ ਕੀਤਾ ਹੈ, ਇਹ ਸ਼ਬਦਾਂ ਵਿੱਚ ਦੱਸਣਾ ਮੇਰੇ ਲਈ ਮੁਸ਼ਕਿਲ ਹੈ। ਸਮੁੰਦਰ ਦੇ ਗਹਿਰੇ ਪਾਣੀ ਵਿੱਚ ਮੈਂ ਇਹੀ ਸੋਚ ਰਿਹਾ ਸੀ ਕਿ ਸਾਡੇ ਭਾਰਤ ਦਾ ਵੈਭਵ, ਉਸ ਦੇ ਵਿਕਾਸ ਦਾ ਪੱਧਰ ਕਿੰਨਾ ਉੱਚਾ ਰਿਹਾ ਹੈ। ਮੈਂ ਸਮੁੰਦਰ ਤੋਂ ਜਦੋਂ ਬਾਹਰ ਆਇਆ, ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਸ਼ੀਰਵਾਦ ਦੇ ਨਾਲ-ਨਾਲ ਮੈਂ ਦਵਾਰਕਾ ਦੀ ਪ੍ਰੇਰਣਾ ਵੀ ਆਪਣੇ ਨਾਲ ਲੈ ਕੇ ਆਇਆ ਹਾਂ। ਵਿਕਾਸ ਅਤੇ ਵਿਰਾਸਤ ਦੇ ਮੇਰੇ ਸੰਕਲਪਾਂ ਨੂੰ ਅੱਜ ਇੱਕ ਨਵੀਂ ਤਾਕਤ ਮਿਲੀ ਹੈ, ਨਵੀਂ ਊਰਜਾ ਮਿਲੀ ਹੈ, ਵਿਕਸਿਤ ਭਾਰਤ ਦੇ ਮੇਰੇ ਲਕਸ਼ ਨਾਲ ਅੱਜ ਦੈਵੀ ਵਿਸ਼ਵਾਸ ਉਸ ਦੇ ਨਾਲ ਜੁੜ ਗਿਆ ਹੈ।

 

ਸਾਥੀਓ,

ਅੱਜ ਵੀ ਇੱਥੇ 48 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟਸ ਤੁਹਾਨੂੰ,ਪੂਰੇ ਦੇਸ਼ ਨੂੰ ਮਿਲੇ ਹਨ। ਅੱਜ ਨਿਊ ਮੁੰਦਰਾ-ਪਾਣੀਪਤ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਨਾਲ ਗੁਜਰਾਤ ਤੋਂ ਕੱਚਾ ਤੇਲ ਸਿੱਧੇ ਹਰਿਆਣਾ ਦੀ ਰਿਫਾਇਨਰੀ ਤੱਕ ਪਾਈਪ ਨਾਲ ਪਹੁੰਚੇਗਾ। ਅੱਜ ਰਾਜਕੋਟ ਸਮੇਤ ਪੂਰੇ ਸੌਰਾਸ਼ਟਰ ਨੂੰ ਰੋਡ, ਉਸ ਦੇ bridges, ਰੇਲ ਲਾਈਨ ਦੇ ਦੋਹਰੀਕਰਣ, ਬਿਜਲੀ, ਸਿਹਤ ਤੇ ਸਿੱਖਿਆ ਸਮੇਤ ਕਈ ਸੁਵਿਧਾਵਾਂ ਵੀ ਮਿਲੀਆਂ ਹਨ। ਇੰਟਰਨੈਸ਼ਨਲ ਏਅਰਪੋਰਟ ਦੇ ਬਾਅਦ, ਹੁਣ ਏਮਸ ਵੀ ਰਾਜਕੋਟ ਨੂੰ ਸਮਰਪਿਤ ਹੈ ਅਤੇ ਇਸ ਦੇ ਲਈ ਰਾਜਕੋਟ ਨੂੰ, ਪੂਰੇ ਸੌਰਾਸ਼ਟਰ ਨੂੰ, ਪੂਰੇ ਗੁਜਰਾਤ ਨੂੰ ਬਹੁਤ-ਬਹੁਤ ਵਧਾਈਆਂ! ਦੇਸ਼ ਵਿੱਚ ਜਿਨ੍ਹਾਂ-ਜਿਨ੍ਹਾਂ ਸਥਾਨਾਂ ‘ਤੇ ਅੱਜ ਇਹ ਏਮਸ ਸਮਰਪਿਤ ਹੋ ਰਹੇ ਹਨ, ਉੱਥੋਂ ਦੇ ਵੀ ਸਭ ਨਾਗਰਿਕ ਭਾਈ-ਭੈਣਾਂ ਨੂੰ ਮੇਰੇ ਤਰਫ਼ ਤੋਂ ਬਹੁਤ-ਬਹੁਤ ਵਧਾਈ।

ਸਾਥੀਓ,

ਅੱਜ ਦਾ ਦਿਨ ਸਿਰਫ਼ ਰਾਜਕੋਟ ਅਤੇ ਗੁਜਰਾਤ ਦੇ ਲਈ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਲਈ ਵੀ ਇਤਿਹਾਸਿਕ ਹੈ। ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਦਾ ਹੈਲਥ ਸੈਕਟਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ? ਵਿਕਸਿਤ ਭਾਰਤ ਵਿੱਚ ਹੈਲਥ ਸੁਵਿਧਾਵਾਂ ਦਾ ਪੱਧਰ ਕਿਸ ਤਰ੍ਹਾਂ ਦਾ ਹੋਵੇਗਾ। ਇਸ ਦੀ ਇੱਕ ਝਲਕ ਅੱਜ ਅਸੀਂ ਰਾਜਕੋਟ ਵਿੱਚ ਦੇਖ ਰਹੇ ਹਾਂ। ਆਜ਼ਾਦੀ ਦੇ 50 ਸਾਲਾਂ ਤੱਕ ਦੇਸ਼ ਵਿੱਚ ਸਿਰਫ਼ ਇੱਕ ਏਮਸ ਸੀ ਉਹ ਵੀ ਦਿੱਲੀ ਵਿੱਚ। ਆਜ਼ਾਦੀ ਦੇ 7 ਦਹਾਕਿਆਂ ਵਿੱਚ ਸਿਰਫ਼ 7 ਏਮਸ ਨੂੰ ਮਨਜ਼ੂਰੀ ਦਿੱਤੀ ਗਈ।

ਲੇਕਿਨ ਉਹ ਵੀ ਕਦੇ ਪੂਰੇ ਨਹੀਂ ਬਣ ਪਾਏ। ਅਤੇ ਅੱਜ ਦੇਖੋ, ਬੀਤੇ ਸਿਰਫ਼ 10 ਦਿਨਾਂ ਵਿੱਚ, 10 ਦਿਨਾਂ ਦੇ ਅੰਦਰ-ਅੰਦਰ, 7 ਨਵੇਂ ਏਮਸ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਹੋਇਆ ਹੈ। ਇਸ ਲਈ ਹੀ ਮੈਂ ਕਹਿੰਦਾ ਹਾਂ ਕਿ ਜੋ 6-7 ਦਹਾਕਿਆਂ ਵਿੱਚ ਨਹੀਂ ਹੋਇਆ, ਉਸ ਤੋਂ ਕਈ ਗੁਣਾ ਤੇਜ਼ੀ ਨਾਲ ਅਸੀਂ ਦੇਸ਼ ਦਾ ਵਿਕਾਸ ਕਰਕੇ, ਦੇਸ਼ ਦੀ ਜਨਤਾ ਦੇ ਚਰਨਾਂ ਵਿੱਚ ਸਮਰਪਿਤ ਕਰ ਰਹੇ ਹਾਂ। ਅੱਜ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 200 ਤੋਂ ਅਧਿਕ ਹੈਲਥ ਕੇਅਰ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦਾ ਵੀ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਹੈ। ਇਨ੍ਹਾਂ ਵਿੱਚ ਮੈਡੀਕਲ ਕਾਲਜ ਹਨ, ਵੱਡੇ ਹਸਪਤਾਲ ਦੇ ਸੈਟੇਲਾਈਟ ਸੈਂਟਰ ਹਨ, ਗੰਭੀਰ ਬਿਮਾਰੀਆਂ ਲਈ ਇਲਾਜ ਨਾਲ ਜੁੜੇ ਵੱਡੇ ਹਸਪਤਾਲ ਹਨ।

ਸਾਥੀਓ,

ਅੱਜ ਦੇਸ਼ ਕਹਿ ਰਿਹਾ ਹੈ, ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ। ਮੋਦੀ ਦੀ ਗਰੰਟੀ ‘ਤੇ ਇਹ ਅਟੁੱਟ ਭਰੋਸਾ ਕਿਉਂ ਹੈ, ਇਸ ਦਾ ਜਵਾਬ ਵੀ ਏਮਸ ਵਿੱਚ ਮਿਲੇਗਾ। ਮੈਂ ਰਾਜਕੋਟ ਨੂੰ ਗੁਜਰਾਤ ਦੇ ਪਹਿਲੇ ਏਮਸ ਦੀ ਗਰੰਟੀ ਦਿੱਤੀ ਸੀ। 3 ਸਾਲ ਪਹਿਲੇ ਨੀਂਹ ਪੱਥਰ ਰੱਖਿਆ ਅਤੇ ਅੱਜ ਉਦਘਾਟਨ ਕੀਤਾ-ਤੁਹਾਡੇ ਸੇਵਕ ਨੇ ਗਰੰਟੀ ਪੂਰੀ ਕੀਤੀ। ਮੈਂ ਪੰਜਾਬ ਨੂੰ ਆਪਣੇ ਏਮਸ ਦੀ ਗਰੰਟੀ ਦਿੱਤੀ ਸੀ, ਬਠਿੰਡਾ ਏਮਸ ਦਾ ਨੀਂਹ ਪੱਥਰ ਵੀ ਮੈਂ ਰੱਖਿਆ ਸੀ ਅਤੇ ਅੱਜ ਉਦਘਾਟਨ ਵੀ ਮੈਂ ਹੀ ਕਰ ਰਿਹਾ ਹਾਂ-ਤੁਹਾਡੇ ਸੇਵਕ ਨੇ ਗਰੰਟੀ ਪੂਰੀ ਕੀਤੀ।       

ਮੈਂ ਯੂਪੀ ਦੇ ਰਾਏਬਰੇਲੀ ਨੂੰ ਏਮਸ ਦੀ ਗਰੰਟੀ ਦਿੱਤੀ ਸੀ। ਕਾਂਗਰਸ ਦੇ ਸ਼ਾਹੀ ਪਰਿਵਾਰ ਨੇ ਰਾਏਬਰੇਲੀ ਵਿੱਚ ਸਿਰਫ਼ ਰਾਜਨੀਤੀ ਕੀਤੀ, ਕੰਮ ਮੋਦੀ ਨੇ ਕੀਤਾ। ਮੈਂ ਰਾਏਬਰੇਲੀ ਏਮਸ ਦਾ 5 ਸਾਲ ਪਹਿਲੇ ਨੀਂਹ ਪੱਥਰ ਰੱਖਿਆ ਅਤੇ ਅੱਜ ਉਦਘਾਟਨ ਕੀਤਾ। ਤੁਹਾਡੇ ਇਸ ਸੇਵਕ ਨੇ ਗਰੰਟੀ ਪੂਰੀ ਕੀਤੀ। ਮੈਂ ਪੱਛਮੀ ਬੰਗਾਲ ਨੂੰ ਪਹਿਲੇ ਏਮਸ ਦੀ ਗਰੰਟੀ ਦਿੱਤੀ ਸੀ, ਅੱਜ ਕਲਿਆਣੀ ਏਮਸ ਦਾ ਉਦਘਾਟਨ ਵੀ ਹੋਇਆ –ਤੁਹਾਡੇ ਸੇਵਕ ਨੇ ਗਰੰਟੀ ਪੂਰੀ ਕਰ ਦਿੱਤੀ। ਮੈਂ ਆਂਧਰ ਪ੍ਰਦੇਸ਼ ਨੂੰ ਪਹਿਲੇ ਏਮਸ ਦੀ ਗਰੰਟੀ ਦਿੱਤੀ ਸੀ, ਅੱਜ ਮੰਗਲਗਿਰੀ ਏਮਸ ਦਾ ਉਦਘਾਟਨ ਹੋਇਆ-ਤੁਹਾਡੇ ਸੇਵਕ ਨੇ ਉਹ ਗਰੰਟੀ ਵੀ ਪੂਰੀ ਕਰ ਦਿੱਤੀ। ਮੈਂ ਹਰਿਆਣਾ ਦੇ ਰੇਵਾੜੀ ਨੂੰ ਏਮਸ ਦੀ ਗਰੰਟੀ ਦਿੱਤੀ ਸੀ, ਕੁਝ ਦਿਨ ਪਹਿਲੇ ਹੀ, 16 ਫਰਵਰੀ ਨੂੰ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ।

ਯਾਨੀ ਤੁਹਾਡੇ ਸੇਵਕ ਨੇ ਇਹ ਗਰੰਟੀ ਵੀ ਪੂਰੀ ਕੀਤੀ। ਬੀਤੇ 10 ਸਾਲਾਂ ਵਿੱਚ ਸਾਡੀ ਸਰਕਾਰ ਨੇ 10 ਨਵੇਂ ਏਮਸ ਦੇਸ਼ ਦੇ ਅਲਗ-ਅਲਗ ਰਾਜਾਂ ਵਿੱਚ ਸਵੀਕ੍ਰਿਤ ਕੀਤੇ ਹਨ। ਕਦੇ ਰਾਜਾਂ ਦੇ ਲੋਕ ਕੇਂਦਰ ਸਰਕਾਰ ਤੋਂ ਏਮਸ ਦੀ ਮੰਗ ਕਰਦੇ-ਕਰਦੇ ਥੱਕ ਜਾਂਦੇ ਸਨ। ਅੱਜ ਇੱਕ ਦੇ ਬਾਅਦ ਇੱਕ ਦੇਸ਼ ਵਿੱਚ ਏਮਸ ਜਿਹੇ ਆਧੁਨਿਕ ਹਸਪਤਾਲ ਅਤੇ ਮੈਡੀਕਲ ਕਾਲਜ ਖੁੱਲ੍ਹ ਰਹੇ ਹਨ। ਤਦੇ ਤਾਂ ਦੇਸ਼ ਕਹਿੰਦਾ ਹੈ-ਜਿੱਥੇ ਦੂਸਰਿਆਂ ਤੋਂ ਉਮੀਦ ਖ਼ਤਮ ਹੋ ਜਾਂਦੀ ਹੈ, ਮੋਦੀ ਦੀ ਗਰੰਟੀ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ।

 

ਸਾਥੀਓ,

ਭਾਰਤ ਨੇ ਕੋਰੋਨਾ ਨੂੰ ਕਿਵੇਂ ਹਰਾਇਆ, ਇਸ ਦੀ ਚਰਚਾ ਅੱਜ ਪੂਰੀ ਦੁਨੀਆ ਵਿੱਚ ਹੁੰਦੀ ਹੈ। ਅਸੀਂ ਇਹ ਇਸ ਲਈ ਕਰ ਸਕੇ, ਕਿਉਂਕਿ ਬੀਤੇ 10 ਸਾਲਾਂ ਵਿੱਚ ਭਾਰਤ ਦਾ ਹੈਲਥ ਕੇਅਰ ਸਿਸਟਮ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ। ਬੀਤੇ ਦਹਾਕੇ ਵਿੱਚ ਏਮਸ, ਮੈਡੀਕਲ ਕਾਲਜ ਅਤੇ ਕ੍ਰਿਟੀਕਲ ਕੇਅਰ ਇਨਫ੍ਰਾਸਟ੍ਰਕਚਰ ਦੇ ਨੈੱਟਵਰਕ ਦਾ ਅਭੂਤਪੂਰਵ ਵਿਸਤਾਰ ਹੋਇਆ ਹੈ। ਅਸੀਂ ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਲਈ ਪਿੰਡ-ਪਿੰਡ ਵਿੱਚ ਡੇਢ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਹਨ, ਡੇਢ ਲੱਖ ਤੋਂ ਜ਼ਿਆਦਾ।

10 ਸਾਲ ਪਹਿਲੇ ਦੇਸ਼ ਵਿੱਚ ਕਰੀਬ-ਕਰੀਬ 380-390 ਮੈਡੀਕਲ ਕਾਲਜ ਸਨ, ਅੱਜ 706 ਮੈਡੀਕਲ ਕਾਲਜ ਹਨ। 10 ਸਾਲ ਪਹਿਲੇ MBBS ਦੀਆਂ ਸੀਟਾਂ ਲਗਭਗ 50 ਹਜ਼ਾਰ ਸਨ, ਅੱਜ 1 ਲੱਖ ਤੋਂ ਅਧਿਕ ਹਨ। 10 ਸਾਲ ਪਹਿਲੇ ਮੈਡੀਕਲ ਦੀਆਂ ਪੋਸਟ ਗ੍ਰੈਜੂਏਟ ਸੀਟਾਂ ਕਰੀਬ 30 ਹਜ਼ਾਰ ਸਨ, ਅੱਜ 70 ਹਜ਼ਾਰ ਤੋਂ ਅਧਿਕ ਹਨ। ਆਉਣ ਵਾਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਜਿੰਨੇ ਯੁਵਾ ਡਾਕਟਰ ਬਣਨ ਜਾ ਰਹੇ ਹਨ, ਉਨ੍ਹੇ ਆਜ਼ਾਦੀ ਦੇ ਬਾਅਦ 70 ਸਾਲ ਵਿੱਚ ਵੀ ਨਹੀਂ ਬਣੇ। ਅੱਜ ਦੇਸ਼ ਵਿੱਚ 64 ਹਜ਼ਾਰ ਕਰੋੜ ਰੁਪਏ ਦਾ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਚਲ ਰਿਹਾ ਹੈ।

ਅੱਜ ਵੀ ਇੱਥੇ ਅਨੇਕ ਮੈਡੀਕਲ ਕਾਲਜ, ਟੀਬੀ ਦੇ ਇਲਾਜ ਨਾਲ ਜੁੜੇ ਹਸਪਤਾਲ ਅਤੇ ਰਿਸਰਚ ਸੈਟਰ, PGI ਦੇ ਸੈਟੇਲਾਈਟ ਸੈਂਟਰ, ਕ੍ਰਿਟੀਕਲ ਕੇਅਰ ਬਲਾਕਸ, ਅਜਿਹੇ ਅਨੇਕ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਾਅਰਪਣ ਕੀਤਾ ਗਿਆ ਹੈ। ਅੱਜ ESIC ਦੇ ਦਰਜਨਾਂ ਹਸਤਪਾਲ ਵੀ ਰਾਜਾਂ ਨੂੰ ਮਿਲੇ ਹਨ।

ਸਾਥੀਓ,

ਸਾਡੀ ਸਰਕਾਰ ਦੀ ਪ੍ਰਾਥਮਿਕਤਾ, ਬਿਮਾਰੀ ਤੋਂ ਬਚਾਅ ਅਤੇ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਧਾਉਣ ਦੀ ਵੀ ਹੈ। ਅਸੀਂ ਪੋਸ਼ਣ ‘ਤੇ ਬਲ ਦਿੱਤਾ ਹੈ, ਯੋਗ-ਆਯੁਸ਼ ਅਤੇ ਸਵੱਛਤਾ ‘ਤੇ ਬਲ ਦਿੱਤਾ ਹੈ, ਤਾਂਕਿ ਬਿਮਾਰੀ ਤੋਂ ਬਚਾਅ ਹੋਵੇ। ਅਸੀਂ ਪਰੰਪਰਾਗਤ ਭਾਰਤੀ ਮੈਡੀਕਲ ਢੰਗ ਅਤੇ ਆਧੁਨਿਕ ਮੈਡੀਕਲ ,ਦੋਨਾਂ ਨੂੰ ਹੁਲਾਰਾ ਦਿੱਤਾ ਹੈ। ਅੱਜ ਹੀ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਯੋਗ ਅਤੇ ਨੋਚੁਰੋਪੈਥੀ ਨਾਲ ਜੁੜੇ ਦੋ ਵੱਡੇ ਹਸਤਪਾਲ ਅਤੇ ਰਿਸਰਚ ਸੈਂਟਰ ਦਾ ਵੀ ਉਦਘਾਟਨ ਹੋਇਆ ਹੈ। ਇੱਥੇ ਗੁਜਰਾਤ ਵਿੱਚ ਹੀ ਪਰੰਪਰਾਗਤ ਮੈਡੀਕਲ ਸਿਸਟਮ ਨਾਲ ਜੁੜਿਆ WHO ਦਾ ਗਲੋਬਲ ਸੈਂਟਰ ਵੀ ਬਣ ਰਿਹਾ ਹੈ।

ਸਾਥੀਓ,

ਸਾਡੀ ਸਰਕਾਰ ਦਾ ਇਹ ਨਿਰੰਤਰ ਯਤਨ ਹੈ ਕਿ ਗ਼ਰੀਬ ਹੋਵੇ ਜਾਂ ਮੱਧ ਵਰਗ, ਉਸ ਨੂੰ ਬਿਹਤਰ ਇਲਾਜ ਵੀ ਮਿਲੇ ਅਤੇ ਉਸ ਦੀ ਬਚਤ ਵੀ ਹੋਵੇ। ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ ਨਾਲ ਗ਼ਰੀਬਾਂ ਦੇ ਇੱਕ ਲੱਖ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਜਨ ਔਸ਼ਧੀ ਕੇਂਦਰਾਂ ਵਿੱਚ 80 ਪਰਸੈਂਟ ਡਿਸਕਾਊਂਟ ‘ਤੇ ਦਵਾਈ ਮਿਲਣ ਨਾਲ ਗ਼ਰੀਬਾਂ ਅਤੇ ਮੱਧ ਵਰਗ ਦੇ 30 ਹਜ਼ਾਰ ਕਰੋੜ ਰੁਪਏ ਖਰਚ ਹੋਣ ਤੋਂ ਬਚੇ ਹਨ। ਯਾਨੀ ਸਰਕਾਰ ਨੇ ਜੀਵਨ ਤਾਂ ਬਚਾਇਆ, ਇੰਨਾ ਬੋਝ ਵੀ ਗ਼ਰੀਬ ਅਤੇ ਮਿਡਲ ਕਲਾਸ ‘ਤੇ ਪੈਣ ਤੋਂ ਬਚਾਇਆ ਹੈ।

ਉੱਜਵਲਾ ਯੋਜਨਾ ਨਾਲ ਵੀ ਗ਼ਰੀਬ ਪਰਿਵਾਰਾਂ ਨੂੰ 70 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਬਚਤ ਹੋ ਚੁੱਕੀ ਹੈ। ਸਾਡੀ ਸਰਕਾਰ ਨੇ ਜੋ ਡੇਟਾ ਸਸਤਾ ਕੀਤਾ ਹੈ, ਉਸ ਦੀ ਵਜ੍ਹਾਂ ਨਾਲ ਹਰ ਮੋਬਾਈਲ ਇਸਤੇਮਾਲ ਕਰਨ ਵਾਲੇ ਦੇ ਕਰੀਬ-ਕਰੀਬ 4 ਹਜ਼ਾਰ ਰੁਪਏ ਹਰ ਮਹੀਨੇ ਬਚ ਰਹੇ ਹਨ। ਟੈਕਸ ਨਾਲ ਜੁੜੇ ਜੋ ਰਿਫੌਰਮਸ ਹੋਏ ਹਨ, ਉਸ ਦੇ ਕਾਰਨ ਵੀ ਟੈਕਸਪੇਅਰਸ ਨੂੰ ਲਗਭਗ ਢਾਈ ਲੱਖ ਕਰੋੜ ਰੁਪਏ ਦੀ ਬਚਤ ਹੋਈ ਹੈ।

 

ਸਾਥੀਓ,

ਹੁਣ ਸਾਡੀ ਸਰਕਾਰ ਇੱਕ ਹੋਰ ਅਜਿਹੀ ਯੋਜਨਾ ਲੈ ਕੇ ਆਈ ਹੈ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਅਨੇਕ ਪਰਿਵਾਰਾਂ  ਦੀ ਬਚਤ ਹੋਰ ਵਧੇਗੀ। ਅਸੀਂ ਬਿਜਲੀ ਦਾ ਬਿਲ ਜ਼ੀਰੋ ਕਰਨ ਵਿੱਚ ਜੁਟੇ ਹਨ ਅਤੇ ਬਿਜਲੀ ਨਾਲ ਪਰਿਵਾਰਾਂ ਨੂੰ ਕਮਾਈ ਦਾ ਵੀ ਇੰਤਜ਼ਾਮ ਕਰ ਰਹੇ ਹਨ। ਪੀਐੱਮ ਸੂਰਯ ਘਰ- ਮੁਫ਼ਤ ਬਿਜਲੀ ਯੋਜਨਾ ਦੇ ਮਾਧਿਅਮ ਨਾਲ ਅਸੀਂ ਦੇਸ਼ ਦੇ ਲੋਕਾਂ ਦੀ ਬਚਤ ਵੀ ਕਰਾਵਾਂਗੇ ਅਤੇ ਕਮਾਈ ਵੀ ਕਰਾਵਾਂਗੇ । ਇਸ ਯੋਜਨਾ ਨਾਲ ਜੁੜਣ ਵਾਲੇ ਲੋਕਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ ਅਤੇ  ਬਾਕੀ ਬਿਜਲੀ ਸਰਕਾਰ ਖਰੀਦੇਗੀ, ਤੁਹਾਨੂੰ ਪੈਸੇ ਦੇਵੇਗੀ।

ਸਾਥੀਓ,

ਇੱਕ ਤਰਫ ਅਸੀਂ ਹਰ ਪਰਿਵਾਰ ਨੂੰ ਸੌਰ ਊਰਜਾ ਦਾ ਉਤਪਾਦਕ ਬਣਾ ਰਹੇ ਹਨ, ਤਾਂ ਉੱਥੇ  ਹੀ ਸੂਰਯ ਅਤੇ ਪਵਨ ਊਰਜਾ ਦੇ ਵੱਡੇ ਪਲਾਂਟ ਵੀ ਲਗਾ ਰਹੇ ਹਾਂ। ਅੱਜ ਹੀ ਕੱਛ ਵਿੱਚ ਦੋ ਵੱਡੇ ਸੋਲਰ ਪ੍ਰੋਜੈਕਟ ਅਤੇ ਇੱਕ ਵਿੰਡ ਐਨਰਜੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਨਾਲ ਰਿਨਯੂਏਬਲ  ਐਨਰਜੀ ਦੇ ਉਤਪਾਦਨ ਵਿੱਚ ਗੁਜਰਾਤ ਦੀ ਸਮਰੱਥਾ ਦਾ ਹੋਰ ਵਿਸਤਾਰ ਹੋਵੇਗਾ।

ਸਾਥੀਓ,

ਸਾਡਾ ਰਾਜਕੋਟ, ਉੱਦਮੀਆਂ ਦਾ, ਵਰਕਰਾਂ, ਕਾਰੀਗਰਾਂ ਦਾ ਸ਼ਹਿਰ ਹੈ। ਇਹ ਉਹ ਸਾਥੀ ਹਨ ਜੋ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਵਿੱਚੋਂ ਅਨੇਕ ਸਾਥੀ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਮੋਦੀ ਨੇ ਪੁੱਛਿਆ ਹੈ, ਮੋਦੀ ਨੇ ਪੂਜਿਆ ਹੈ। ਸਾਡੇ ਵਿਸ਼ਵਕਰਮਾ ਸਾਥੀਆ ਦੇ ਲਈ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਾਸ਼ਟਰਵਿਆਪੀ ਯੋਜਨਾ ਬਣੀ ਹੈ । 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਹੁਣ ਤੱਕ ਲੱਖਾਂ ਲੋਕ ਜੁੜ ਚੁੱਕੇ ਹਨ। ਇਸ ਦੇ ਤਹਿਤ ਉਨ੍ਹਾਂ ਨੇ ਆਪਣੇ ਹੁਨਰ ਨੂੰ ਨਿਖਾਰਣ ਅਤੇ ਆਪਣੇ ਵਪਾਰ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲ ਰਹੀ ਹੈ। ਇਸ ਯੋਜਨਾ ਦੀ ਮਦਦ ਨਾਲ ਗੁਜਰਾਤ ਵਿੱਚ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਹਰੇਕ ਵਿਸ਼ਵਕਰਮਾ ਲਾਭਾਰਥੀ ਨੂੰ 15 ਹਜ਼ਾਰ ਰੁਪਏ ਤੱਕ ਦੀ ਮਦਦ ਵੀ ਮਿਲ ਚੁੱਕੀ ਹੈ।

ਸਾਥੀਓ,

ਤੁਸੀਂ ਤਾਂ ਜਾਣਦੇ ਹਨ ਕਿ ਸਾਡੇ ਰਾਜਕੋਟ ਵਿੱਚ, ਸਾਡੇ ਇੱਥੇ ਸੋਨਾਰ ਦਾ ਕੰਮ ਕਿੰਨਾ ਵੱਡਾ ਕੰਮ ਹੈ। ਇਸ ਵਿਸ਼ਵਕਰਮਾ ਯੋਜਨਾ ਦਾ ਲਾਭ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵੀ ਮਿਲਿਆ ਹੈ।

ਸਾਥੀਓ,

ਸਾਡੇ ਲੱਖਾਂ ਰੇਹੜੀ-ਠੇਲੇ ਵਾਲੇ ਸਾਥੀਆ ਦੇ ਲਈ ਪਹਿਲੀ ਵਾਰ ਪੀਐੱਮ ਸਵੈਨਿਧੀ ਯੋਜਨਾ  ਬਣੀ ਹੈ। ਹੁਣ ਤੱਕ ਇਸ ਯੋਜਨਾ ਦੇ ਤਹਿਤ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਮਦਦ ਇਨ੍ਹਾਂ ਸਾਥੀਆਂ ਨੂੰ ਦਿੱਤੀ ਜਾ ਚੁੱਕੀ ਹੈ। ਇੱਥੇ ਗੁਜਰਾਤ ਵਿੱਚ ਵੀ ਰੇਹੜੀ-ਪਟੜੀ-ਠੇਲੇ ਵਾਲੇ ਭਾਈਆਂ ਨੂੰ ਕਰੀਬ 800 ਕਰੋੜ ਰੁਪਏ ਦੀ ਮਦਦ ਮਿਲੀ ਹੈ। ਤੁਸੀਂ ਕਲਪਨਾ ਕਰ ਸਕਦੇ ਹਨ ਕਿ ਜਿਨ੍ਹਾਂ ਰੇਹੜੀ-ਪਟਰੀ ਵਾਲਿਆਂ ਨੂੰ ਪਹਿਲਾ ਦੁਤਕਾਰ ਦਿੱਤਾ ਜਾਂਦਾ ਸੀ, ਉਨ੍ਹਾਂ ਨੂੰ ਭਾਜਪਾ ਕਿਸ ਤਰ੍ਹਾਂ ਸਨਮਾਨਿਤ ਕਰ ਰਹੀ ਹੈ। ਇੱਥੇ ਰਾਜਕੋਟ ਵਿੱਚ ਵੀ ਪੀਐੱਮ ਸਵੈਨਿਧੀ ਯੋਜਨਾ ਦੇ ਤਹਿਤ 30 ਹਜ਼ਾਰ ਤੋਂ ਜ਼ਿਆਦਾ ਲੋਨ ਦਿੱਤੇ ਗਏ ਹਨ।

 

ਸਾਥੀਓ,

ਜਦੋਂ ਸਾਡੇ ਇਹ ਸਾਥੀ ਸਸ਼ਕਤ ਹੁੰਦੇ ਹਨ, ਤਾਂ ਵਿਕਸਿਤ ਭਾਰਤ ਦਾ ਮਿਸ਼ਨ ਸਸ਼ਕਤ ਹੁੰਦਾ ਹੈ। ਜਦੋਂ ਮੋਦੀ ਭਾਰਤ ਨੂੰ ਤੀਸਰੇ ਨੰਬਰ ਦੀ ਆਰਥਿਕ ਮਹਾਸ਼ਕਤੀ ਬਣਾਉਣ ਦੀ ਗਰੰਟੀ ਦਿੰਦਾ ਹੈ, ਤਾਂ ਉਸ ਦਾ ਟੀਚਾ ਹੀ, ਸਭ ਦਾ ਆਰੋਗਯ ਅਤੇ ਸਭ ਦੀ ਸਮ੍ਰਿੱਧੀ ਹੈ। ਅੱਜ ਜੋ ਇਹ ਪ੍ਰੋਜੈਕਟ ਦੇਸ਼ ਨੂੰ ਮਿਲੇ ਹਨ, ਇਹ ਸਾਡੇ ਇਸ ਸੰਕਲਪ ਨੂੰ ਪੂਰਾ ਕਰਨਗੇ, ਇਸੀ ਕਾਮਨਾ ਦੇ ਨਾਲ ਤੁਸੀਂ ਜੋ ਸ਼ਾਨਦਾਰ ਸੁਆਗਤ ਕੀਤਾ, ਏਅਰਪੋਰਟ ਤੋਂ ਇੱਥੇ ਤੱਕ ਆਉਣ ਵਿੱਚ ਪੂਰੇ ਰਸਤੇ ‘ਤੇ ਅਤੇ ਇੱਥੇ ਵੀ ਦਰਮਿਆਨ ਆ ਕੇ ਤੁਹਾਡੇ ਦਰਸ਼ਨ ਕਰਨ ਦਾ ਅਵਸਰ ਮਿਲਿਆ।

ਪੁਰਾਣੇ ਕਈ ਸਾਥੀਆਂ ਦੇ ਚਿਹਰੇ ਅੱਜ ਬਹੁਤ ਸਾਲਾਂ ਦੇ ਬਾਅਦ ਦੇਖੇ ਹਨ, ਸਭ ਨੂੰ ਨਮਸਤੇ ਕੀਤਾ, ਪ੍ਰਣਾਮ ਕੀਤਾ। ਮੈਨੂੰ ਬਹੁਤ ਵਧੀਆ ਲਗਿਆ। ਮੈਂ ਬੀਜੇਪੀ ਦੇ ਰਾਜਕੋਟ ਦੇ ਸਾਥੀਆ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਇੰਨਾ ਵੱਡਾ ਸ਼ਾਨਦਾਰ ਪ੍ਰੋਗਰਾਮ ਕਰਨ ਦੇ ਲਈ ਅਤੇ ਫਿਰ ਇੱਕ ਵਾਰ ਇਨ੍ਹਾਂ ਸਾਰੇ  ਵਿਕਾਸ ਕੰਮਾਂ ਦੇ ਲਈ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਅਸੀਂ ਸਭ ਮਿਲਜੁਲ ਕੇ ਅੱਗੇ ਵਧੀਏ। ਆਪ ਸਭ ਨੂੰ ਬਹੁਤ-ਬਹੁਤ ਵਧਾਈ। ਮੇਰੇ ਨਾਲ ਬੋਲੋ- ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
WEF 2026: Navigating global tech and trade disruptions, India stands strong, say CEOs at Davos

Media Coverage

WEF 2026: Navigating global tech and trade disruptions, India stands strong, say CEOs at Davos
NM on the go

Nm on the go

Always be the first to hear from the PM. Get the App Now!
...
PM Narendra Modi receives a telephone call from the President of Brazil
January 22, 2026
The two leaders reaffirm their commitment to further strengthen the India–Brazil Strategic Partnership.
Both leaders note significant progress in trade and investment, technology, defence, energy, health, agriculture, and people-to-people ties.
The leaders also exchange views on regional and global issues of mutual interest.
PM conveys that he looks forward to welcoming President Lula to India at an early date.

Prime Minister Shri Narendra Modi received a telephone call today from the President of the Federative Republic of Brazil, His Excellency Mr. Luiz Inácio Lula da Silva.

The two leaders reaffirmed their commitment to further strengthen the India–Brazil Strategic Partnership and take it to even greater heights in the year ahead.

Recalling their meetings last year in Brasília and South Africa, the two leaders noted with satisfaction the significant progress achieved across diverse areas of bilateral cooperation, including trade and investment, technology, defence, energy, health, agriculture, and people-to-people ties.

The leaders also exchanged views on regional and global issues of mutual interest. They also underscored the importance of reformed multilateralism in addressing shared challenges.

Prime Minister Modi conveyed that he looked forward to welcoming President Lula to India at an early date.