ਏਮਸ, ਖਾਦ ਪਲਾਂਟ ਤੇ ਆਈਸੀਐੱਮਆਰ ਸੈਂਟਰ ਦਾ ਉਦਘਾਟਨ ਕੀਤਾ
ਦੋਹਰੇ ਇੰਜਣ ਵਾਲੀ ਸਰਕਾਰ ਨੇ ਵਿਕਾਸ ਕਾਰਜਾਂ ਦੀ ਰਫ਼ਤਾਰ ਦੁੱਗਣੀ ਕੀਤੀ: ਪ੍ਰਧਾਨ ਮੰਤਰੀ
“ਸਰਕਾਰ ਜਿੱਥੇ ਵਾਂਝਿਆਂ ਤੇ ਸ਼ੋਸ਼ਿਤਾਂ ਬਾਰੇ ਵਿਚਾਰਦੀ ਹੈ ਤੇ ਸਖ਼ਤ ਮਿਹਨਤ ਕਰਦੀ ਹੈ, ਉੱਥੇ ਨਤੀਜੇ ਵੀ ਹਾਸਲ ਕਰਦੀ ਹੈ
“ਅੱਜ ਦਾ ਸਮਾਰੋਹ ਦ੍ਰਿੜ੍ਹ ਇਰਾਦੇ ਵਾਲੇ ਨਵੇਂ ਭਾਰਤ ਦਾ ਸਬੂਤ ਹੈ, ਜਿਸ ਲਈ ਕੁਝ ਵੀ ਅਸੰਭਵ ਨਹੀਂ ਹੈ”
ਗੰਨਾ ਉਤਪਾਦਕ ਕਿਸਾਨਾਂ ਦੇ ਫ਼ਾਇਦੇ ਲਈ ਕੀਤੇ ਕੰਮ ਵਾਸਤੇ ਉੱਤਰ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ

ਭਾਰਤ ਮਾਤਾ ਕੀ-ਜੈ, ਭਾਰਤ ਮਾਤਾ ਕੀ-ਜੈ, ਧਰਮ ਅਧਿਆਤਮ ਅਉਰ ਕ੍ਰਾਂਤੀ ਕ ਨਗਰੀ ਗੋਰਖਪੁਰ ਕ, ਦੇਵਤੁਲਯ ਲੋਗਨ ਕੇ ਹਮ ਪ੍ਰਣਾਮ ਕਰਤ ਬਾਨੀ। ਪਰਮਹੰਸ ਯੋਗਾਨੰਦ, ਮਹਾਯੋਗੀ ਗੋਰਖਨਾਥ ਜੀ, ਵੰਦਨੀਯ ਹਨੁਮਾਨ ਪ੍ਰਸਾਦ ਪੋਦਾਰ ਜੀ, ਅਉਰ ਮਹਾ ਬਲੀਦਾਨੀ ਪੰਡਿਤ ਰਾਮ ਪ੍ਰਸਾਦ ਬਿਸਮਿਲ ਕ, ਈ ਪਾਵਨ ਧਰਤੀ ਕੇ ਕੋਟਿ-ਕੋਟਿ ਨਮਨ। ਆਪ ਸਭ ਲੋਗ ਜਵਨੇ ਖਾਦ ਕਾਰਖਾਨਾ,  ਅਉਰ ਏਮਸ ਕ ਬਹੁਤ ਦਿਨ ਸੇ ਇੰਤਜਾਰ ਕਰਤ ਰਹਲੀ ਹ, ਅੱਜ ਉ ਘੜੀ ਆ ਗਈਲ ਬਾ! ਆਪ ਸਭਕੇ ਬਹੁਤ-ਬਹੁਤ ਵਧਾਈ।

ਮੇਰੇ ਨਾਲ ਮੰਚ ’ਤੇ ਉਪਸਥਿਤ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲ ਜੀ, ਉੱਤਰ ਪ੍ਰਦੇਸ਼ ਦੇ ਯਸ਼ਸਵੀ ਕਰਮਯੋਗੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ, ਡਾਕਟਰ ਦਿਨੇਸ਼ ਸ਼ਰਮਾ, ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਸ਼੍ਰੀ ਸਵਤੰਤਰਦੇਵ ਸਿੰਘ ਜੀ, ਅਪਨਾ ਦਲ ਦੀ ਰਾਸ਼ਟਰੀ ਪ੍ਰਧਾਨ ਅਤੇ ਮੰਤਰੀ ਮੰਡਲ ਵਿੱਚ ਸਾਡੀ ਸਾਥੀ, ਭੈਣ ਅਨੁਪ੍ਰਿਯਾ ਪਟੇਲ ਜੀ, ਨਿਸ਼ਾਦ ਪਾਰਟੀ ਦੇ ਪ੍ਰਧਾਨ ਭਾਈ ਸੰਜੈ ਨਿਸ਼ਾਦ ਜੀ,  ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਪੰਕਜ ਚੌਧਰੀ ਜੀ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਸ਼੍ਰੀ ਜੈਪ੍ਰਤਾਪ ਸਿੰਘ  ਜੀ, ਸ਼੍ਰੀ ਸੂਰਯ ਪ੍ਰਤਾਪ ਸ਼ਾਹੀ ਜੀ, ਸ਼੍ਰੀ ਦਾਰਾ ਸਿੰਘ ਚੌਹਾਨ ਜੀ, ਸਵਾਮੀ ਪ੍ਰਸਾਦ ਮੌਰਿਆ ਜੀ,  ਉਪੇਂਦਰ ਤਿਵਾਰੀ ਜੀ, ਸਤੀਸ਼ ਦ੍ਵਿਵੇਦੀ ਜੀ, ਜੈ ਪ੍ਰਕਾਸ਼ ਨਿਸ਼ਾਦ ਜੀ, ਰਾਮ ਚੌਹਾਨ ਜੀ, ਆਨੰਦ ਸਵਰੂਪ ਸ਼ੁਕਲਾ ਜੀ, ਸੰਸਦ ਵਿੱਚ ਮੇਰੇ ਸਾਥੀਗਣ, ਯੂਪੀ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੇ ਮੈਂਬਰਗਣ,  ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਜਦੋਂ ਮੈਂ ਮੰਚ ’ਤੇ ਆਇਆ ਤਾਂ ਮੈਂ ਸੋਚ ਰਿਹਾ ਸੀ ਇਹ ਭੀੜ ਹੈ। ਇੱਥੇ ਨਜ਼ਰ ਵੀ ਨਹੀਂ ਪਹੁੰਚ ਰਹੀ ਹੈ।  ਲੇਕਿਨ ਜਦੋਂ ਉਸ ਤਰਫ਼ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ, ਇਤਨੀ ਬੜੀ ਤਾਦਾਦ ਵਿੱਚ ਲੋਕ ਅਤੇ ਮੈਂ ਨਹੀਂ ਮੰਨਦਾ ਹਾਂ ਸ਼ਾਇਦ ਉਨ੍ਹਾਂ ਨੂੰ ਦਿਖਾਈ ਵੀ ਨਹੀਂ ਦਿੰਦਾ ਹੋਵੇਗਾ, ਸੁਣਾਈ ਵੀ ਨਹੀਂ ਦਿੰਦਾ ਹੋਵੇਗਾ।  ਇਤਨੇ ਦੂਰ-ਦੂਰ ਲੋਕ ਝੰਡੇ ਹਿਲਾ ਰਹੇ ਹਨ। ਇਹ ਤੁਹਾਡਾ ਪਿਆਰ, ਇਹ ਤੁਹਾਡੇ ਅਸ਼ੀਰਵਾਦ ਸਾਨੂੰ ਤੁਹਾਡੇ ਲਈ ਦਿਨ-ਰਾਤ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹਨ, ਊਰਜਾ ਦਿੰਦੇ ਹਨ, ਤਾਕਤ ਦਿੰਦੇ ਹਨ। 5 ਸਾਲ ਪਹਿਲਾਂ ਮੈਂ ਇੱਥੇ ਏਮਸ ਅਤੇ ਖਾਦ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਆਇਆ ਸੀ। ਅੱਜ ਇਨ੍ਹਾਂ ਦੋਹਾਂ ਦਾ ਇਕੱਠੇ ਲੋਕਅਰਪਣ ਕਰਨ ਦਾ ਸੁਭਾਗ ਵੀ ਤੁਸੀਂ ਮੈਨੂੰ ਹੀ ਦਿੱਤਾ ਹੈ। ICMR ਦੇ ਰੀਜਨਲ ਮੈਡੀਕਲ ਰਿਸਰਚ ਸੈਂਟਰ ਨੂੰ ਵੀ ਅੱਜ ਆਪਣੀ ਨਵੀਂ ਬਿਲਡਿੰਗ ਮਿਲੀ ਹੈ। ਮੈਂ ਯੂਪੀ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, 

ਗੋਰਖਪੁਰ ਵਿੱਚ ਫਰਟੀਲਾਇਜ਼ਰ ਪਲਾਂਟ ਦਾ ਸ਼ੁਰੂ ਹੋਣਾ, ਗੋਰਖਪੁਰ ਵਿੱਚ ਏਮਸ ਦਾ ਸ਼ੁਰੂ ਹੋਣਾ,  ਅਨੇਕ ਸੰਦੇਸ਼ ਦੇ ਰਿਹਾ ਹੈ। ਜਦੋਂ ਡਬਲ ਇੰਜਣ ਦੀ ਸਰਕਾਰ ਹੁੰਦੀ ਹੈ, ਤਾਂ ਡਬਲ ਤੇਜ਼ੀ ਨਾਲ ਕੰਮ ਵੀ ਹੁੰਦਾ ਹੈ। ਜਦੋਂ ਨੇਕ ਨੀਅਤ ਨਾਲ ਕੰਮ ਹੁੰਦਾ ਹੈ, ਤਾਂ ਆਪਦਾਵਾਂ ਵੀ ਅਵਰੋਧ ਨਹੀਂ ਬਣ ਪਾਉਂਦੀਆਂ।  ਜਦੋਂ ਗ਼ਰੀਬ-ਸ਼ੋਸ਼ਿਤ-ਵੰਚਿਤ ਦੀ ਚਿੰਤਾ ਕਰਨ ਵਾਲੀ ਸਰਕਾਰ ਹੁੰਦੀ ਹੈ, ਤਾਂ ਉਹ ਮਿਹਨਤ ਵੀ ਕਰਦੀ ਹੈ, ਪਰਿਣਾਮ ਵੀ ਲਿਆ ਕੇ ਦਿਖਾਉਂਦੀ ਹੈ। ਗੋਰਖਪੁਰ ਵਿੱਚ ਅੱਜ ਹੋ ਰਿਹਾ ਆਯੋਜਨ, ਇਸ ਗੱਲ ਦਾ ਵੀ ਸਬੂਤ ਹੈ ਕਿ ਨਵਾਂ ਭਾਰਤ ਜਦੋਂ ਠਾਨ ਲੈਂਦਾ ਹੈ, ਤਾਂ ਇਸ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ।

ਸਾਥੀਓ, 

ਜਦੋਂ 2014 ਵਿੱਚ ਤੁਸੀਂ ਮੈਨੂੰ ਸੇਵਾ ਦਾ ਅਵਸਰ ਦਿੱਤਾ ਸੀ, ਤਾਂ ਉਸ ਸਮੇਂ ਦੇਸ਼ ਵਿੱਚ ਫਰਟੀਲਾਇਜ਼ਰ ਸੈਕਟਰ ਬਹੁਤ ਬੁਰੀ ਸਥਿਤੀ ਵਿੱਚ ਸੀ। ਦੇਸ਼ ਦੇ ਕਈ ਬੜੇ-ਬੜੇ ਖਾਦ ਕਾਰਖਾਨੇ ਵਰ੍ਹਿਆਂ ਤੋਂ ਬੰਦ ਪਏ ਸਨ, ਅਤੇ ਵਿਦੇਸ਼ਾਂ ਤੋਂ ਆਯਾਤ ਲਗਾਤਾਰ ਵਧਦਾ ਜਾ ਰਿਹਾ ਸੀ। ਇੱਕ ਬੜੀ ਦਿੱਕਤ ਇਹ ਵੀ ਸੀ ਕਿ ਜੋ ਖਾਦ ਉਪਲਬਧ ਸੀ, ਉਸ ਦਾ ਇਸਤੇਮਾਲ ਚੋਰੀ-ਛਿਪੇ ਖੇਤੀ ਦੇ ਇਲਾਵਾ ਹੋਰ ਵੀ ਕੰਮਾਂ ਵਿੱਚ ਗੁਪ- ਚੁਪ ਚਲਾ ਜਾਂਦਾ ਸੀ। ਇਸ ਲਈ ਦੇਸ਼ ਭਰ ਵਿੱਚ ਯੂਰੀਆ ਦੀ ਕਿੱਲਤ ਤਦ ਸੁਰਖੀਆਂ ਵਿੱਚ ਰਿਹਾ ਕਰਦੀ ਸੀ, ਕਿਸਾਨਾਂ ਨੂੰ ਖਾਦ ਦੇ ਲਈ ਲਾਠੀ-ਗੋਲੀ ਤੱਕ ਖਾਨੀ ਪੈਂਦੀ ਸੀ। ਅਜਿਹੀ ਸਥਿਤੀ ਤੋਂ ਦੇਸ਼ ਨੂੰ ਕੱਢਣ ਲਈ ਹੀ ਅਸੀਂ ਇੱਕ ਨਵੇਂ ਸੰਕਲਪ ਦੇ ਨਾਲ ਅੱਗੇ ਵਧੇ। ਅਸੀਂ ਤਿੰਨ ਸੂਤਰਾਂ ’ਤੇ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ। ਇੱਕ-ਅਸੀਂ ਯੂਰੀਆ ਦਾ ਗਲਤ ਇਸਤੇਮਾਲ ਰੋਕਿਆ, ਯੂਰੀਆ ਦੀ 100 ਪ੍ਰਤੀਸ਼ਤ ਨਿੰਮ ਕੋਟਿੰਗ ਕੀਤੀ। ਦੂਸਰਾ-ਅਸੀਂ ਕਰੋੜਾਂ ਕਿਸਾਨਾਂ ਨੂੰ ਸੌਇਲ ਹੈਲਥ ਕਾਰਡ ਦਿੱਤੇ, ਤਾਕਿ ਉਨ੍ਹਾਂ ਨੂੰ ਪਤਾ ਚਲ ਸਕੇ ਕਿ ਉਨ੍ਹਾਂ ਦੇ ਖੇਤ ਨੂੰ ਕਿਸ ਤਰ੍ਹਾਂ ਦੀ ਖਾਦ ਦੀ ਜ਼ਰੂਰਤ ਹੈ ਅਤੇ ਤੀਸਰਾ - ਅਸੀਂ ਯੂਰੀਆ ਦੇ ਉਤਪਾਦਨ ਨੂੰ ਵਧਾਉਣ ’ਤੇ ਜ਼ੋਰ ਦਿੱਤਾ। ਬੰਦ ਪਏ ਫਰਟੀਲਾਇਜ਼ਰ ਪਲਾਂਟਸ ਨੂੰ ਫਿਰ ਤੋਂ ਖੋਲ੍ਹਣ ’ਤੇ ਅਸੀਂ ਤਾਕਤ ਲਗਾਈ। ਇਸ ਅਭਿਯਾਨ ਦੇ ਤਹਿਤ ਗੋਰਖਪੁਰ ਦੇ ਇਸ ਫਰਟੀਲਾਇਜ਼ਰ ਪਲਾਂਟ ਸਮੇਤ ਦੇਸ਼ ਦੇ 4 ਹੋਰ ਬੜੇ ਖਾਦ ਕਾਰਖਾਨੇ ਅਸੀਂ ਚੁਣੇ।  ਅੱਜ ਇੱਕ ਦੀ ਸ਼ੁਰੂਆਤ ਹੋ ਗਈ ਹੈ, ਬਾਕੀ ਵੀ ਅਗਲੇ ਵਰ੍ਹਿਆਂ ਵਿੱਚ ਸ਼ੁਰੂ ਹੋ ਜਾਣਗੇ।

ਸਾਥੀਓ, 

ਗੋਰਖਪੁਰ ਫਰਟੀਲਾਇਜ਼ਰ ਪਲਾਂਟ ਨੂੰ ਸ਼ੁਰੂ ਕਰਵਾਉਣ ਦੇ ਲਈ ਇੱਕ ਹੋਰ ਭਗੀਰਥ ਕਾਰਜ ਹੋਇਆ ਹੈ।  ਜਿਸ ਤਰ੍ਹਾਂ ਨਾਲ ਭਗੀਰਥ ਜੀ, ਗੰਗਾ ਜੀ ਨੂੰ ਲੈ ਕੇ ਆਏ ਸਨ, ਉਵੇਂ ਹੀ ਇਸ ਫਰਟੀਲਾਇਜ਼ਰ ਪਲਾਂਟ ਤੱਕ ਇੰਧਣ ਪਹੁੰਚਾਉਣ ਦੇ ਲਈ ਊਰਜਾ ਗੰਗਾ ਨੂੰ ਲਿਆਇਆ ਗਿਆ ਹੈ। ਪ੍ਰਧਾਨ ਮੰਤਰੀ ਊਰਜਾ ਗੰਗਾ ਗੈਸ ਪਾਈਪਲਾਈਨ ਪ੍ਰੋਜੈਕਟ ਦੇ ਤਹਿਤ ਹਲਦੀਆ ਤੋਂ ਜਗਦੀਸ਼ਪੁਰ ਪਾਈਪਲਾਈਨ ਵਿਛਾਈ ਗਈ ਹੈ।  ਇਸ ਪਾਈਪਲਾਈਨ ਦੀ ਵਜ੍ਹਾ ਨਾਲ ਗੋਰਖਪੁਰ ਫਰਟੀਲਾਇਜ਼ਰ ਪਲਾਂਟ ਤਾਂ ਸ਼ੁਰੂ ਹੋਇਆ ਹੀ ਹੈ,  ਪੂਰਬੀ ਭਾਰਤ ਦੇ ਦਰਜਨਾਂ ਜ਼ਿਲ੍ਹਿਆਂ ਵਿੱਚ ਪਾਈਪ ਰਾਹੀਂ ਸਸਤੀ ਗੈਸ ਵੀ ਮਿਲਣ ਲਗੀ ਹੈ।

ਭਾਈਓ ਅਤੇ ਭੈਣੋਂ, 

ਫਰਟੀਲਾਇਜ਼ਰ ਪਲਾਂਟ ਦਾ ਨੀਂਹ ਪੱਥਰ ਰੱਖਣ ਦੇ ਸਮੇਂ ਮੈਂ ਕਿਹਾ ਸੀ ਕਿ ਇਸ ਕਾਰਖਾਨੇ ਦੇ ਕਾਰਨ ਗੋਰਖਪੁਰ ਇਸ ਪੂਰੇ ਖੇਤਰ ਵਿੱਚ ਵਿਕਾਸ ਦੀ ਧੁਰੀ ਬਣ ਕੇ ਉਭਰੇਗਾ। ਅੱਜ ਮੈਂ ਇਸ ਨੂੰ ਸੱਚ ਹੁੰਦੇ ਦੇਖ ਰਿਹਾ ਹਾਂ। ਇਹ ਖਾਦ ਕਾਰਖਾਨਾ ਰਾਜ ਦੇ ਅਨੇਕ ਕਿਸਾਨਾਂ ਨੂੰ ਉਚਿਤ ਯੂਰੀਆ ਤਾਂ ਦੇਵੇਗਾ ਹੀ, ਇਸ ਤੋਂ ਪੂਰਵਾਂਚਲ ਵਿੱਚ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਤਿਆਰ ਹੋਣਗੇ। ਹੁਣ ਇੱਥੇ ਆਰਥਿਕ ਵਿਕਾਸ ਦੀ ਇੱਕ ਨਵੀਂ ਸੰਭਾਵਨਾ ਫਿਰ ਤੋਂ ਪੈਦਾ ਹੋਵੇਗੀ, ਅਨੇਕ ਨਵੇਂ ਬਿਜ਼ਨਸ ਸ਼ੁਰੂ ਹੋਣਗੇ।  ਖਾਦ ਕਾਰਖਾਨੇ ਨਾਲ ਜੁੜੇ ਸਹਾਇਕ ਉਦਯੋਗਾਂ ਦੇ ਨਾਲ ਹੀ ਟ੍ਰਾਂਸਪੋਰਟੇਸ਼ਨ ਅਤੇ ਸਰਵਿਸ ਸੈਕਟਰ ਨੂੰ ਵੀ ਇਸ ਤੋਂ ਹੁਲਾਰਾ ਮਿਲੇਗਾ।

ਸਾਥੀਓ, 

ਗੋਰਖਪੁਰ ਖਾਦ ਕਾਰਖਾਨੇ ਦੀ ਬਹੁਤ ਬੜੀ ਭੂਮਿਕਾ, ਦੇਸ਼ ਨੂੰ ਯੂਰੀਆ ਦੇ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਵਿੱਚ ਵੀ ਹੋਵੇਗੀ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬਣ ਰਹੇ 5 ਫਰਟੀਲਾਇਜ਼ਰ ਪਲਾਂਟ ਸ਼ੁਰੂ ਹੋਣ ਦੇ ਬਾਅਦ 60 ਲੱਖ ਟਨ ਅਤਿਰਿਕਤ ਯੂਰੀਆ ਦੇਸ਼ ਨੂੰ ਮਿਲੇਗਾ। ਯਾਨੀ ਭਾਰਤ ਨੂੰ ਹਜ਼ਾਰਾਂ ਕਰੋੜ ਰੁਪਏ ਵਿਦੇਸ਼ ਨਹੀਂ ਭੇਜਣੇ ਹੋਣਗੇ, ਭਾਰਤ ਦਾ ਪੈਸਾ, ਭਾਰਤ ਵਿੱਚ ਹੀ ਲਗੇਗਾ।

ਸਾਥੀਓ, 

ਖਾਦ ਦੇ ਮਾਮਲੇ ਵਿੱਚ ਆਤਮਨਿਰਭਰਤਾ ਕਿਉਂ ਜ਼ਰੂਰੀ ਹੈ, ਇਹ ਅਸੀਂ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਵੀ ਦੇਖਿਆ ਹੈ। ਕੋਰੋਨਾ ਨਾਲ ਦੁਨੀਆ ਭਰ ਵਿੱਚ ਲੌਕਡਾਊਨ ਲਗੇ, ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਆਵਾਜਾਈ ਰੁੱਕ ਗਈ, ਸਪਲਾਈ ਚੇਨ ਟੁੱਟ ਗਈ। ਇਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਖਾਦ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ। ਲੇਕਿਨ ਕਿਸਾਨਾਂ ਦੇ ਲਈ ਸਮਰਪਿਤ ਅਤੇ ਸੰਵੇਦਨਸ਼ੀਲ ਸਾਡੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਦੁਨੀਆ ਵਿੱਚ ਫਰਟੀਲਾਇਜ਼ਰ ਦੇ ਮੁੱਲ ਭਲੇ ਵਧੇ, ਬਹੁਤ ਵਧ ਗਏ ਲੇਕਿਨ ਉਹ ਬੋਝ ਅਸੀਂ ਕਿਸਾਨਾਂ ਦੀ ਤਰਫ਼ ਨਹੀਂ ਜਾਣ ਦੇਵਾਂਗੇ। ਕਿਸਾਨਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਇਸ ਦੀ ਅਸੀਂ ਜ਼ਿੰਮੇਵਾਰੀ ਲਈ ਹੈ। ਤੁਸੀਂ ਹੈਰਾਨ ਹੋ ਜਾਵੋਗੇ ਸੁਣ ਕੇ ਭਾਈਓ-ਭੈਣੋਂ, ਇਸੇ ਸਾਲ N.P.K. ਫਰਟੀਲਾਇਜ਼ਰ ਦੇ ਲਈ ਦੁਨੀਆ ਵਿੱਚ ਮੁੱਲ ਵਧਣ ਦੇ ਕਾਰਨ 43 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਬਸਿਡੀ ਸਾਨੂੰ ਕਿਸਾਨਾਂ ਦੇ ਲਈ ਵਧਾਉਣਾ ਜ਼ਰੂਰੀ ਹੋਇਆ ਅਤੇ ਅਸੀਂ ਕੀਤਾ। ਯੂਰੀਆ ਦੇ ਲਈ ਵੀ ਸਬਸਿਡੀ ਵਿੱਚ ਸਾਡੀ ਸਰਕਾਰ ਨੇ 33 ਹਜ਼ਾਰ ਕਰੋੜ ਰੁਪਏ ਦਾ ਵਾਧਾ ਕੀਤਾ। ਕਿਉਂਕਿ ਦੁਨੀਆ ਵਿੱਚ ਮੁੱਲ ਵਧੇ ਉਸ ਦਾ ਬੋਝ ਸਾਡੇ ਕਿਸਾਨਾਂ ’ਤੇ ਨਾ ਜਾਵੇ। ਅੰਤਰਰਾਸ਼ਟਰੀ ਬਜ਼ਾਰ ਵਿੱਚ ਜਿੱਥੇ ਯੂਰੀਆ 60-65 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਉੱਥੇ ਹੀ ਭਾਰਤ ਵਿੱਚ ਕਿਸਾਨਾਂ ਨੂੰ ਯੂਰੀਆ 10 ਤੋਂ 12 ਗੁਣਾ ਸਸਤਾ ਦੇਣ ਦਾ ਪ੍ਰਯਤਨ ਹੈ।

ਭਾਈਓ ਅਤੇ ਭੈਣੋਂ, 

ਅੱਜ ਖਾਣ ਦੇ ਤੇਲ ਨੂੰ ਆਯਾਤ ਕਰਨ ਦੇ ਲਈ ਵੀ ਭਾਰਤ, ਹਰ ਸਾਲ ਹਜ਼ਾਰਾਂ ਕਰੋੜ ਰੁਪਏ ਵਿਦੇਸ਼ ਭੇਜਦਾ ਹੈ। ਇਸ ਸਥਿਤੀ ਨੂੰ ਬਦਲਣ ਦੇ ਲਈ ਦੇਸ਼ ਵਿੱਚ ਹੀ ਉਚਿਤ ਖਾਦ ਤੇਲ ਦੇ ਉਤਪਾਦਨ ਲਈ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਪੈਟਰੋਲ-ਡੀਜਲ ਦੇ ਲਈ ਕੱਚੇ ਤੇਲ ’ਤੇ ਵੀ ਭਾਰਤ ਹਰ ਸਾਲ 5-7 ਲੱਖ ਕਰੋੜ ਰੁਪਏ ਖਰਚ ਕਰਦਾ ਹੈ। ਇਸ ਆਯਾਤ ਨੂੰ ਵੀ ਅਸੀਂ ਈਥੇਨੌਲ ਅਤੇ ਬਾਇਓਫਿਊਲ ’ਤੇ ਬਲ ਦੇ ਕੇ ਘੱਟ ਕਰਨ ਵਿੱਚ ਜੁਟੇ ਹਨ। ਪੂਰਵਾਂਚਲ ਦਾ ਇਹ ਖੇਤਰ ਤਾਂ ਗੰਨਾ ਕਿਸਾਨਾਂ ਦਾ ਗੜ੍ਹ ਹੈ। ਈਥੇਨੌਲ, ਗੰਨਾ ਕਿਸਾਨਾਂ ਲਈ ਚੀਨੀ ਦੇ ਇਲਾਵਾ ਕਮਾਈ ਦਾ ਇੱਕ ਬਹੁਤ ਬਿਹਤਰ ਸਾਧਨ ਬਣ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਹੀ ਬਾਇਓਫਿਊਲ ਬਣਾਉਣ ਦੇ ਲਈ ਅਨੇਕ ਫੈਕਟਰੀਆਂ ’ਤੇ ਕੰਮ ਚਲ ਰਿਹਾ ਹੈ। ਸਾਡੀ ਸਰਕਾਰ ਆਉਣ ਤੋਂ ਪਹਿਲਾਂ ਯੂਪੀ ਤੋਂ ਸਿਰਫ਼ 20 ਕਰੋੜ ਲੀਟਰ ਈਥੇਨੌਲ, ਤੇਲ ਕੰਪਨੀਆਂ ਨੂੰ ਭੇਜਿਆ ਜਾਂਦਾ ਸੀ। ਅੱਜ ਕਰੀਬ-ਕਰੀਬ 100 ਕਰੋੜ ਲੀਟਰ ਈਥੇਨੌਲ, ਇਕੱਲੇ ਉੱਤਰ ਪ੍ਰਦੇਸ਼ ਦੇ ਕਿਸਾਨ, ਭਾਰਤ ਦੀਆਂ ਤੇਲ ਕੰਪਨੀਆਂ ਨੂੰ ਭੇਜ ਰਹੇ ਹਨ। ਪਹਿਲਾਂ ਖਾੜੀ ਦਾ ਤੇਲ ਆਉਂਦਾ ਸੀ। ਹੁਣ ਝਾੜੀ ਦਾ ਵੀ ਤੇਲ ਆਉਣ ਲਗਿਆ ਹੈ।  ਮੈਂ ਅੱਜ ਯੋਗੀ ਜੀ ਸਰਕਾਰ ਦੀ ਇਸ ਗੱਲ ਲਈ ਸ਼ਲਾਘਾ ਕਰਾਂਗਾ ਕਿ ਉਨ੍ਹਾਂ ਨੇ ਗੰਨਾ ਕਿਸਾਨਾਂ ਲਈ ਬੀਤੇ ਵਰ੍ਹਿਆਂ ਵਿੱਚ ਬੇਮਿਸਾਲ ਕੰਮ ਕੀਤਾ ਹੈ। ਗੰਨਾ ਕਿਸਾਨਾਂ ਲਈ ਲਾਭਕਾਰੀ ਮੁੱਲ, ਹਾਲ ਵਿੱਚ ਸਾਢੇ 3 ਸੌ ਰੁਪਏ ਤੱਕ ਵਧਾਇਆ ਹੈ। ਪਹਿਲਾਂ ਦੀਆਂ 2 ਸਰਕਾਰਾਂ ਨੇ 10 ਸਾਲ ਵਿੱਚ ਜਿਤਨਾ ਭੁਗਤਾਨ ਗੰਨਾ ਕਿਸਾਨਾਂ ਨੂੰ ਕੀਤਾ ਸੀ, ਲਗਭਗ ਉਤਨਾ ਯੋਗੀ  ਜੀ ਦੀ ਸਰਕਾਰ ਨੇ ਆਪਣੇ ਸਾਢੇ 4 ਸਾਲ ਵਿੱਚ ਕੀਤਾ ਹੈ।

ਭਾਈਓ ਅਤੇ ਭੈਣੋਂ, 

ਸਹੀ ਵਿਕਾਸ ਉਹੀ ਹੁੰਦਾ ਹੈ, ਜਿਸ ਦਾ ਲਾਭ ਸਭ ਤੱਕ ਪਹੁੰਚੇ, ਜੋ ਵਿਕਾਸ ਸੰਤੁਲਿਤ ਹੋਵੇ, ਜੋ ਸਭ ਦੇ   ਲਈ ਹਿਤਕਾਰੀ ਹੋਵੇ। ਅਤੇ ਇਹ ਗੱਲ ਉਹੀ ਸਮਝ ਸਕਦਾ ਹੈ, ਜੋ ਸੰਵੇਦਨਸ਼ੀਲ ਹੋਵੇ, ਜਿਸ ਨੂੰ ਗ਼ਰੀਬਾਂ ਦੀ ਚਿੰਤਾ ਹੋਵੇ। ਲੰਬੇ ਸਮੇਂ ਤੋਂ ਗੋਰਖਪੁਰ ਸਹਿਤ ਇਹ ਬਹੁਤ ਬੜਾ ਖੇਤਰ ਸਿਰਫ਼ ਇੱਕ ਮੈਡੀਕਲ ਕਾਲਜ ਦੇ ਭਰੋਸੇ ਚਲ ਰਿਹਾ ਸੀ। ਇੱਥੋਂ ਦੇ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਇਲਾਜ ਦੇ ਲਈ ਬਨਾਰਸ ਜਾਂ ਲਖਨਊ ਜਾਣਾ ਪੈਂਦਾ ਸੀ। 5 ਸਾਲ ਪਹਿਲਾਂ ਤੱਕ ਦਿਮਾਗ਼ੀ ਬੁਖ਼ਾਰ ਦੀ ਇਸ ਖੇਤਰ ਵਿੱਚ ਕੀ ਸਥਿਤੀ ਸੀ, ਇਹ ਮੇਰੇ ਤੋਂ ਜ਼ਿਆਦਾ ਤੁਸੀਂ ਲੋਕ ਜਾਣਦੇ ਹੋ। ਇੱਥੇ ਮੈਡੀਕਲ ਕਾਲਜ ਵਿੱਚ ਵੀ ਜੋ ਰਿਸਰਚ ਸੈਂਟਰ ਚਲਦਾ ਸੀ, ਉਸ ਦੀ ਆਪਣੀ ਬਿਲਡਿੰਗ ਤੱਕ ਨਹੀਂ ਸੀ।

ਭਾਈਓ ਅਤੇ ਭੈਣੋਂ, 

ਤੁਸੀਂ ਜਦੋਂ ਸਾਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਇੱਥੇ ਏਮਸ ਵਿੱਚ ਵੀ, ਤੁਸੀਂ ਦੇਖਿਆ ਇਤਨਾ ਬੜਾ ਏਮਸ ਬਣ ਗਿਆ। ਇਤਨਾ ਹੀ ਨਹੀਂ ਰਿਸਰਚ ਸੈਂਟਰ ਦੀ ਆਪਣੀ ਬਿਲਡਿੰਗ ਵੀ ਤਿਆਰ ਹੈ। ਜਦੋਂ ਮੈਂ ਏਮਸ ਦਾ ਨੀਂਹ ਪੱਥਰ ਰੱਖਣ ਆਇਆ ਸੀ ਤਦ ਵੀ ਮੈਂ ਕਿਹਾ ਸੀ ਕਿ ਅਸੀਂ ਦਿਮਾਗ਼ੀ ਬੁਖ਼ਾਰ ਤੋਂ ਇਸ ਖੇਤਰ ਨੂੰ ਰਾਹਤ ਦਿਵਾਉਣ ਲਈ ਪੂਰੀ ਮਿਹਨਤ ਕਰਾਂਗੇ। ਅਸੀਂ ਦਿਮਾਗ਼ੀ ਬੁਖ਼ਾਰ ਫੈਲਣ ਦੀ ਵਜ੍ਹਾ ਨੂੰ ਦੂਰ ਕਰਨ ’ਤੇ ਵੀ ਕੰਮ ਕੀਤਾ ਅਤੇ ਇਸ ਦੇ ਉਪਚਾਰ ’ਤੇ ਵੀ। ਅੱਜ ਉਹ ਮਿਹਨਤ ਜ਼ਮੀਨ ’ਤੇ ਦਿਖ ਰਹੀ ਹੈ। ਅੱਜ ਗੋਰਖਪੁਰ ਅਤੇ ਬਸਤੀ ਡਿਵਿਜਨ ਦੇ 7 ਜ਼ਿਲ੍ਹਿਆਂ ਵਿੱਚ ਦਿਮਾਗ਼ੀ ਬੁਖ਼ਾਰ ਦੇ ਮਾਮਲੇ ਲਗਭਗ 90 ਪ੍ਰਤੀਸ਼ਤ ਤੱਕ ਘੱਟ ਹੋ ਚੁੱਕੇ ਹਨ। ਜੋ ਬੱਚੇ ਬਿਮਾਰ ਹੁੰਦੇ ਵੀ ਹਨ, ਉਨ੍ਹਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਦਾ ਜੀਵਨ ਬਚਾ ਪਾਉਣ ਵਿੱਚ ਸਾਨੂੰ ਸਫ਼ਲਤਾ ਮਿਲ ਰਹੀ ਹੈ। ਯੋਗੀ ਸਰਕਾਰ ਨੇ ਇਸ ਖੇਤਰ ਵਿੱਚ ਜੋ ਕੰਮ ਕੀਤਾ ਹੈ, ਉਸ ਦੀ ਚਰਚਾ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਵੀ ਹੋ ਰਹੀ ਹੈ। ਏਮਸ ਅਤੇ ICMR ਰਿਸਰਚ ਸੈਂਟਰ ਬਣਨ ਨਾਲ ਹੁਣ ਇੰਨਸੇਫਲਾਇਟਿਸ ਤੋਂ ਮੁਕਤੀ ਦੇ ਅਭਿਆਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਤੋਂ ਦੂਸਰੀ ਸੰਕ੍ਰਾਮਕ ਬਿਮਾਰੀਆਂ, ਮਹਾਮਾਰੀਆਂ ਦੇ ਬਚਾਅ ਵਿੱਚ ਵੀ ਯੂਪੀ ਨੂੰ ਬਹੁਤ ਮਦਦ ਮਿਲੇਗੀ।

ਭਾਈਓ ਅਤੇ ਭੈਣੋਂ, 

ਕਿਸੇ ਵੀ ਦੇਸ਼ ਨੂੰ ਅੱਗੇ ਵਧਣ ਦੇ ਲਈ, ਬਹੁਤ ਜ਼ਰੂਰੀ ਹੈ ਕਿ ਉਸ ਦੀਆਂ ਸਿਹਤ ਸੇਵਾਵਾਂ ਸਸਤੀਆਂ ਹੋਣ, ਸਰਬ ਸੁਲਭ ਹੋਣ, ਸਭ ਦੀ ਪਹੁੰਚ ਵਿੱਚ ਹੋਣ। ਵਰਨਾ ਮੈਂ ਵੀ ਇਲਾਜ ਦੇ ਲਈ ਲੋਕਾਂ ਨੂੰ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ ਚੱਕਰ ਲਗਾਉਂਦੇ, ਆਪਣੀ ਜ਼ਮੀਨ ਗਿਰਵੀ ਰੱਖਦੇ, ਦੂਸਰਿਆਂ ਤੋਂ ਪੈਸਿਆਂ ਦੀ ਉਧਾਰੀ ਲੈਂਦੇ, ਅਸੀਂ ਵੀ ਬਹੁਤ ਦੇਖਿਆ ਹੈ। ਮੈਂ ਦੇਸ਼ ਦੇ ਹਰ ਗ਼ਰੀਬ, ਦਲਿਤ, ਪੀੜਿਤ, ਸ਼ੋਸ਼ਿਤ,  ਵੰਚਿਤ, ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ, ਕਿਸੇ ਵੀ ਖੇਤਰ ਵਿੱਚ ਰਹਿੰਦਾ ਹੋਵੇ, ਇਸ ਸਥਿਤੀ ਤੋਂ ਬਾਹਰ ਕੱਢਣ ਲਈ ਜੀ-ਜਾਨ ਨਾਲ ਜੁਟਿਆ ਹਾਂ। ਪਹਿਲਾਂ ਸੋਚਿਆ ਜਾਂਦਾ ਸੀ ਕਿ ਏਮਸ ਜਿਹੇ ਬੜੇ ਮੈਡੀਕਲ ਸੰਸਥਾਨ, ਬੜੇ ਸ਼ਹਿਰਾਂ ਦੇ ਲਈ ਹੀ ਹੁੰਦੇ ਹਨ। ਜਦਕਿ ਸਾਡੀ ਸਰਕਾਰ, ਅੱਛੇ ਤੋਂ ਅੱਛੇ ਇਲਾਜ ਨੂੰ, ਬੜੇ ਤੋਂ ਬੜੇ ਹਸਪਤਾਲ ਨੂੰ ਦੇਸ਼ ਦੇ ਦੂਰ-ਸੁਦੂਰ ਖੇਤਰਾਂ ਤੱਕ ਲਿਜਾ ਰਹੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਆਜ਼ਾਦੀ ਦੇ ਬਾਅਦ ਤੋਂ ਇਸ ਸਦੀ ਦੀ ਸ਼ੁਰੂਆਤ ਤੱਕ ਦੇਸ਼ ਵਿੱਚ ਸਿਰਫ਼ 1 ਏਮਸ ਸੀ, ਇੱਕ। ਅਟਲ ਜੀ  ਨੇ 6 ਹੋਰ ਏਮਸ ਮਨਜ਼ੂਰ ਕੀਤੇ ਸਨ ਆਪਣੇ ਕਾਲਖੰਡ ਵਿੱਚ। ਬੀਤੇ 7 ਵਰਿਆਂ ਵਿੱਚ 16 ਨਵੇਂ ਏਮਸ ਬਣਾਉਣ ’ਤੇ ਦੇਸ਼ ਭਰ ਵਿੱਚ ਕੰਮ ਚਲ ਰਿਹਾ ਹੈ। ਸਾਡਾ ਲਕਸ਼ ਇਹ ਹੈ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਜ਼ਰੂਰ ਹੋਵੇ। ਮੈਨੂੰ ਖੁਸ਼ੀ ਹੈ ਕਿ ਇੱਥੇ ਯੂਪੀ ਵਿੱਚ ਵੀ ਅਨੇਕ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਤੇ ਹੁਣੇ ਯੋਗੀ ਜੀ ਪੂਰਾ ਵਰਣਨ ਕਰ ਰਹੇ ਸਨ, ਕਿੱਥੇ ਮੈਡੀਕਲ ਕਾਲਜ ਦਾ ਕੰਮ ਹੋਇਆ ਹੈ।  ਹਾਲ ਵਿੱਚ ਹੀ ਯੂਪੀ ਦੇ 9 ਮੈਡੀਕਲ ਕਾਲਜ ਦਾ ਇਕੱਠੇ ਲੋਕਅਰਪਣ ਕਰਨ ਦਾ ਅਵਸਰ ਤੁਸੀਂ ਮੈਨੂੰ ਵੀ ਦਿੱਤਾ ਸੀ। ਸਿਹਤ ਨੂੰ ਦਿੱਤੀ ਜਾ ਰਹੀ ਸਰਬਉੱਚ ਪ੍ਰਾਥਮਿਕਤਾ ਦਾ ਹੀ ਨਤੀਜਾ ਹੈ ਕਿ ਯੂਪੀ ਲਗਭਗ 17 ਕਰੋੜ ਟੀਕੇ ਦੇ ਪੜਾਅ ’ਤੇ ਪਹੁੰਚ ਰਿਹਾ ਹੈ।

ਭਾਈਓ ਅਤੇ ਭੈਣੋਂ, 

ਸਾਡੇ ਲਈ 130 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਦਾ ਸਿਹਤ, ਸੁਵਿਧਾ ਅਤੇ ਸਮ੍ਰਿੱਧੀ ਸਭ ਤੋਂ ਉੱਪਰ ਹੈ।  ਵਿਸ਼ੇਸ਼ ਰੂਪ ਨਾਲ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੀ ਸੁਵਿਧਾ ਅਤੇ ਸਿਹਤ ਜਿਸ ’ਤੇ ਬਹੁਤ ਹੀ ਘੱਟ ਧਿਆਨ ਦਿੱਤਾ ਗਿਆ। ਬੀਤੇ ਵਰ੍ਹਿਆਂ ਵਿੱਚ ਪੱਕੇ ਘਰ, ਪਖਾਨੇ, ਜਿਸ ਨੂੰ ਆਪ ਲੋਕ ਇੱਜਤ ਘਰ ਕਹਿੰਦੇ ਹੋ। ਬਿਜਲੀ, ਗੈਸ, ਪਾਣੀ, ਪੋਸ਼ਣ, ਟੀਕਾਕਰਣ, ਅਜਿਹੀਆਂ ਅਨੇਕ ਸੁਵਿਧਾਵਾਂ ਜੋ ਗ਼ਰੀਬ ਭੈਣਾਂ ਨੂੰ ਮਿਲੀਆਂ ਹਨ, ਉਸ ਦੇ ਪਰਿਣਾਮ ਹੁਣ ਦਿਖ ਰਹੇ ਹਨ। ਹਾਲ ਵਿੱਚ ਜੋ ਫੈਮਿਲੀ ਹੈਲਥ ਸਰਵੇ ਆਇਆ ਹੈ, ਉਹ ਵੀ ਕਈ ਸਕਾਰਾਤਮਕ ਸੰਕੇਤ ਦਿੰਦਾ ਹੈ। ਦੇਸ਼ ਵਿੱਚ ਪਹਿਲੀ ਵਾਰ ਮਹਿਲਾਵਾਂ ਦੀ ਸੰਖਿਆ ਪੁਰਸ਼ਾਂ ਤੋਂ ਅਧਿਕ ਹੋਈ ਹੈ। ਇਸ ਵਿੱਚ ਬਿਹਤਰ ਸਿਹਤ ਸੁਵਿਧਾਵਾਂ ਦੀ ਵੀ ਬੜੀ ਭੂਮਿਕਾ ਹੈ। ਬੀਤੇ 5-6 ਵਰ੍ਹਿਆਂ ਵਿੱਚ ਮਹਿਲਾਵਾਂ ਦਾ ਜ਼ਮੀਨ ਅਤੇ ਘਰ ’ਤੇ ਮਾਲਿਕਾਨਾ ਹੱਕ ਵਧਿਆ ਹੈ। ਅਤੇ ਇਸ ਵਿੱਚ ਉੱਤਰ ਪ੍ਰਦੇਸ਼ ਟੌਪ ਦੇ ਰਾਜਾਂ ਵਿੱਚ ਹੈ। ਇਸ ਪ੍ਰਕਾਰ ਬੈਂਕ ਖਾਤੇ ਅਤੇ ਮੋਬਾਈਲ ਫੋਨ ਦੀ ਵਰਤੋਂ ਵਿੱਚ ਵੀ ਮਹਿਲਾਵਾਂ ਦੀ ਸੰਖਿਆ ਵਿੱਚ ਬੇਮਿਸਾਲ ਵਾਧਾ ਦਰਜ ਕੀਤਾ ਗਿਆ ਹੈ।

ਸਾਥੀਓ, 

ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਨੂੰ ਪਹਿਲਾਂ ਦੀਆਂ ਸਰਕਾਰਾਂ ਦਾ ਦੋਹਰਾ ਰਵੱਈਆ, ਜਨਤਾ ਨਾਲ ਉਨ੍ਹਾਂ ਦੀ ਬੇਰੁਖੀ ਵੀ ਵਾਰ-ਵਾਰ ਯਾਦ ਆ ਰਹੀ ਹੈ। ਮੈਂ ਇਸ ਦਾ ਜ਼ਿਕਰ ਵੀ ਤੁਹਾਡੇ ਨਾਲ ਜ਼ਰੂਰ ਕਰਨਾ ਚਾਹੁੰਦਾ ਹਾਂ। ਸਭ ਜਾਣਦੇ ਸਨ ਕਿ ਗੋਰਖਪੁਰ ਦਾ ਫਰਟੀਲਾਇਜ਼ਰ ਪਲਾਂਟ, ਇਸ ਪੂਰੇ ਖੇਤਰ  ਦੇ ਕਿਸਾਨਾਂ ਦੇ ਲਈ, ਇੱਥੇ ਰੋਜ਼ਗਾਰ ਦੇ ਲਈ ਕਿਤਨਾ ਜ਼ਰੂਰੀ ਸੀ। ਲੇਕਿਨ ਪਹਿਲਾਂ ਦੀਆਂ ਸਰਕਾਰਾਂ ਨੇ ਇਸ ਨੂੰ ਸ਼ੁਰੂ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਸਭ ਜਾਣਦੇ ਸਨ ਕਿ ਗੋਰਖਪੁਰ ਵਿੱਚ ਏਮਸ ਦੀ ਮੰਗ ਵਰ੍ਹਿਆਂ ਤੋਂ ਹੋ ਰਹੀ ਸੀ। ਲੇਕਿਨ 2017 ਤੋਂ ਪਹਿਲਾਂ ਜੋ ਸਰਕਾਰ ਚਲਾ ਰਹੇ ਸਨ,  ਉਨ੍ਹਾਂ ਨੇ ਏਮਸ ਲਈ ਜ਼ਮੀਨ ਦੇਣ ਵਿੱਚ ਹਰ ਤਰ੍ਹਾਂ ਦੇ ਬਹਾਨੇ ਬਣਾਏ। ਮੈਨੂੰ ਯਾਦ ਹੈ, ਜਦੋਂ ਗੱਲ ਆਰ ਜਾਂ ਪਾਰ ਦੀ ਹੋ ਗਈ, ਤਦ ਬਹੁਤ ਬੇਮਨ ਨਾਲ, ਬਹੁਤ ਮਜ਼ਬੂਰੀ ਵਿੱਚ ਪਹਿਲਾਂ ਦੀ ਸਰਕਾਰ ਦੁਆਰਾ ਗੋਰਖਪੁਰ ਏਮਸ ਦੇ ਲਈ ਜ਼ਮੀਨ ਵੰਡੀ ਗਈ ਸੀ।

ਸਾਥੀਓ, 

ਅੱਜ ਦਾ ਇਹ ਪ੍ਰੋਗਰਾਮ, ਉਨ੍ਹਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਦੇ ਰਿਹਾ ਹੈ, ਜਿਨ੍ਹਾਂ ਨੂੰ ਟਾਇਮਿੰਗ ’ਤੇ ਸਵਾਲ ਉਠਾਉਣ ਦਾ ਬਹੁਤ ਸ਼ੌਕ ਹੈ। ਜਦੋਂ ਅਜਿਹੇ ਪ੍ਰੋਜੈਕਟ ਪੂਰੇ ਹੁੰਦੇ ਹਨ, ਤਾਂ ਉਨ੍ਹਾਂ ਦੇ ਪਿੱਛੇ ਵਰ੍ਹਿਆਂ ਦੀ ਮਿਹਨਤ ਹੁੰਦੀ ਹੈ, ਦਿਨ ਰਾਤ ਦੀ ਮਿਹਨਤ ਹੁੰਦੀ ਹੈ। ਇਹ ਲੋਕ ਕਦੇ ਇਸ ਗੱਲ ਨੂੰ ਨਹੀਂ ਸਮਝਣਗੇ ਕਿ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਵੀ ਡਬਲ ਇੰਜਣ ਦੀ ਸਰਕਾਰ ਵਿਕਾਸ ਵਿੱਚ ਜੁਟੀ ਰਹੀ,  ਉਸ ਨੇ ਕੰਮ ਰੁੱਕਣ ਨਹੀਂ ਦਿੱਤਾ।

ਮੇਰੇ ਪਿਆਰੇ ਭਾਈਓ-ਭੈਣੋਂ, 

ਲੋਹੀਆ ਜੀ, ਜੈ ਪ੍ਰਕਾਸ਼ ਨਾਰਾਇਣ ਜੀ ਦੇ ਆਦਰਸ਼ਾਂ ਨੂੰ, ਇਨ੍ਹਾਂ ਮਹਾਪੁਰਖਾਂ ਦੇ ਅਨੁਸ਼ਾਸਨ ਨੂੰ ਇਹ ਲੋਕ ਕਦੋਂ ਤੋਂ ਛੱਡ ਚੁੱਕੇ ਹਨ। ਅੱਜ ਪੂਰਾ ਯੂਪੀ ਭਲੀਭਾਂਤੀ ਜਾਣਦਾ ਹੈ ਕਿ ਲਾਲ ਟੋਪੀ ਵਾਲਿਆਂ ਨੂੰ ਲਾਲ ਬੱਤੀ ਨਾਲ ਮਤਲਬ ਰਿਹਾ ਹੈ, ਉਨ੍ਹਾਂ ਨੂੰ ਤੁਹਾਡੇ ਦੁਖ-ਤਕਲੀਫ਼ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਲਾਲ ਟੋਪੀ ਵਾਲਿਆਂ ਨੂੰ ਸੱਤਾ ਚਾਹੀਦੀ ਹੈ, ਘੋਟਾਲਿਆਂ ਦੇ ਲਈ, ਆਪਣੀ ਤਿਜੋਰੀ ਭਰਨ ਦੇ ਲਈ,  ਅਵੈਧ ਕਬਜ਼ਿਆਂ ਦੇ ਲਈ, ਮਾਫੀਆਵਾਂ ਨੂੰ ਖੁੱਲ੍ਹੀ ਛੂਟ ਦੇਣ ਦੇ ਲਈ। ਲਾਲ ਟੋਪੀ ਵਾਲਿਆਂ ਨੂੰ ਸਰਕਾਰ ਬਣਾਉਣੀ ਹੈ, ਆਤੰਕਵਾਦੀਆਂ ’ਤੇ ਮਿਹਰਬਾਨੀ ਦਿਖਾਉਣ ਦੇ ਲਈ, ਆਤੰਕੀਆਂ ਨੂੰ ਜੇਲ੍ਹ ਤੋਂ ਛਡਾਉਣ  ਦੇ ਲਈ। ਅਤੇ ਇਸ ਲਈ, ਯਾਦ ਰੱਖੋ, ਲਾਲ ਟੋਪੀ ਵਾਲੇ ਯੂਪੀ ਲਈ ਰੈੱਡ ਅਲਰਟ ਹਨ,  ਰੇਲ ਅਲਰਟ। ਯਾਨੀ ਖ਼ਤਰੇ ਦੀ ਘੰਟੀ ਹੈ!

ਸਾਥੀਓ, 

ਯੂਪੀ ਦਾ ਗੰਨਾ ਕਿਸਾਨ ਨਹੀਂ ਭੁੱਲ ਸਕਦਾ ਹੈ ਕਿ ਯੋਗੀ ਜੀ ਦੇ ਪਹਿਲੇ ਦੀ ਜੋ ਸਰਕਾਰ ਸੀ ਉਸ ਨੇ ਕਿਵੇਂ ਗੰਨਾ ਕਿਸਾਨਾਂ ਨੂੰ ਪੈਸੇ ਦੇ ਭੁਗਤਾਨ ਵਿੱਚ ਰੁਲਾ ਦਿੱਤਾ ਸੀ। ਕਿਸ਼ਤਾਂ ਵਿੱਚ ਜੋ ਪੈਸਾ ਮਿਲਦਾ ਸੀ ਉਸ ਵਿੱਚ ਵੀ ਮਹੀਨਿਆਂ ਦਾ ਅੰਤਰ ਹੁੰਦਾ ਸੀ। ਉੱਤਰ ਪ੍ਰਦੇਸ਼ ਵਿੱਚ ਚੀਨੀ ਮਿਲਾਂ ਨੂੰ ਲੈ ਕੇ ਕਿਵੇਂ-ਕਿਵੇਂ ਖੇਲ ਹੁੰਦੇ ਸਨ, ਕੀ-ਕੀ ਘੋਟਾਲੇ ਕੀਤੇ ਜਾਂਦੇ ਸਨ ਇਸ ਤੋਂ ਪੂਰਵਾਂਚਲ ਅਤੇ ਪੂਰੇ ਯੂਪੀ ਦੇ ਲੋਕ ਚੰਗੀ ਤਰ੍ਹਾਂ ਵਾਕਫ਼ ਹਨ।

ਸਾਥੀਓ, 

ਸਾਡੀ ਡਬਲ ਇੰਜਣ ਦੀ ਸਰਕਾਰ, ਤੁਹਾਡੀ ਸੇਵਾ ਕਰਨ ਵਿੱਚ ਜੁਟੀ ਹੈ, ਤੁਹਾਡਾ ਜੀਵਨ ਅਸਾਨ ਬਣਾਉਣ ਵਿੱਚ ਜੁਟੀ ਹੈ। ਭਾਈਓ–ਭੈਣੋਂ ਤੁਹਾਨੂੰ ਵਿਰਾਸਤ ਵਿੱਚ ਜੋ ਮੁਸੀਬਤਾਂ ਮਿਲੀਆਂ ਹਨ। ਅਸੀਂ ਨਹੀਂ ਚਾਹੁੰਦੇ ਹਾਂ ਕਿ ਤੁਹਾਨੂੰ ਅਜਿਹੀਆਂ ਮੁਸੀਬਤਾਂ ਵਿਰਾਸਤ ਵਿੱਚ ਤੁਹਾਡੀਆਂ ਸੰਤਾਨਾਂ ਨੂੰ ਦੇਣ ਦੀ ਨੌਬਤ ਆਏ। ਅਸੀਂ ਇਹ ਬਦਲਾਅ ਲਿਆਉਣਾ ਚਾਹੁੰਦੇ ਹਾਂ। ਪਹਿਲਾਂ ਦੀਆਂ ਸਰਕਾਰਾਂ ਦੇ ਉਹ ਦਿਨ ਵੀ ਦੇਸ਼ ਨੇ ਦੇਖੇ ਹਨ ਜਦੋਂ ਅਨਾਜ ਹੁੰਦੇ ਹੋਏ ਵੀ ਗ਼ਰੀਬਾਂ ਨੂੰ ਨਹੀਂ ਮਿਲਦਾ ਸੀ। ਅੱਜ ਸਾਡੀ ਸਰਕਾਰ ਨੇ ਸਰਕਾਰੀ ਗੋਦਾਮ ਗ਼ਰੀਬਾਂ ਦੇ ਲਈ ਖੋਲ੍ਹ ਦਿੱਤੇ ਹਨ ਅਤੇ ਯੋਗੀ ਜੀ ਪੂਰੀ ਤਾਕਤ ਨਾਲ ਹਰ ਘਰ ਅੰਨ ਪਹੁੰਚਾਉਣ ਵਿੱਚ ਜੁਟੇ ਹਨ। ਇਸ ਦਾ ਲਾਭ ਯੂਪੀ ਦੇ ਲਗਭਗ 15 ਕਰੋੜ ਲੋਕਾਂ ਨੂੰ ਹੋ ਰਿਹਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ, ਹੋਲੀ ਤੋਂ ਅੱਗੇ ਤੱਕ ਲਈ ਵਧਾ ਦਿੱਤਾ ਗਿਆ ਹੈ।

ਸਾਥੀਓ, 

ਪਹਿਲਾਂ ਬਿਜਲੀ ਸਪਲਾਈ ਦੇ ਮਾਮਲੇ ਵਿੱਚ ਯੂਪੀ ਦੇ ਕੁਝ ਜ਼ਿਲ੍ਹੇ VIP ਸਨ, VIP। ਯੋਗੀ ਜੀ ਨੇ ਯੂਪੀ  ਦੇ ਹਰ ਜ਼ਿਲ੍ਹੇ ਨੂੰ ਅੱਜ VIP ਬਣਾ ਕੇ ਬਿਜਲੀ ਪਹੁੰਚਾਉਣ ਦਾ ਕੰਮ ਕੀਤਾ ਹੈ। ਅੱਜ ਯੋਗੀ ਜੀ ਦੀ ਸਰਕਾਰ ਵਿੱਚ ਹਰ ਪਿੰਡ ਨੂੰ ਬਰਾਬਰ ਅਤੇ ਭਰਪੂਰ ਬਿਜਲੀ ਮਿਲ ਰਹੀ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਅਪਰਾਧੀਆਂ ਨੂੰ ਸੁਰੱਖਿਆ ਦੇ ਕੇ ਯੂਪੀ ਦਾ ਨਾਮ ਬਦਨਾਮ ਕਰ ਦਿੱਤਾ ਸੀ। ਅੱਜ ਮਾਫੀਆ ਜੇਲ੍ਹ ਵਿੱਚ ਹਨ ਅਤੇ ਨਿਵੇਸ਼ਕ ਦਿਲ ਖੋਲ੍ਹ ਕੇ ਯੂਪੀ ਵਿੱਚ ਨਿਵੇਸ਼ ਕਰ ਰਹੇ ਹਨ। ਇਹੀ ਡਬਲ ਇੰਜਣ ਦਾ ਡਬਲ ਵਿਕਾਸ ਹੈ। ਇਸ ਲਈ ਡਬਲ ਇੰਜਣ ਦੀ ਸਰਕਾਰ ’ਤੇ ਯੂਪੀ ਨੂੰ ਵਿਸ਼ਵਾਸ ਹੈ। ਤੁਹਾਡਾ ਇਹ ਅਸ਼ੀਰਵਾਦ ਸਾਨੂੰ ਮਿਲਦਾ ਰਹੇਗਾ, ਇਸ ਉਮੀਦ ਦੇ ਨਾਲ ਇੱਕ ਵਾਰ ਫਿਰ ਤੋਂ ਆਪ ਸਭ ਨੂੰ ਬਹੁਤ-ਬਹੁਤ ਵਧਾਈ। ਮੇਰੇ ਸਾਥ ਜ਼ੋਰ ਨਾਲ ਬੋਲੋ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!  ਭਾਰਤ ਮਾਤਾ ਕੀ ਜੈ! ਬਹੁਤ–ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Silicon Sprint: Why Google, Microsoft, Intel And Cognizant Are Betting Big On India

Media Coverage

Silicon Sprint: Why Google, Microsoft, Intel And Cognizant Are Betting Big On India
NM on the go

Nm on the go

Always be the first to hear from the PM. Get the App Now!
...
Prime Minister Meets Italy’s Deputy Prime Minister and Minister of Foreign Affairs and International Cooperation, Mr. Antonio Tajani
December 10, 2025

Prime Minister Shri Narendra Modi today met Italy’s Deputy Prime Minister and Minister of Foreign Affairs and International Cooperation, Mr. Antonio Tajani.

During the meeting, the Prime Minister conveyed appreciation for the proactive steps being taken by both sides towards the implementation of the Italy-India Joint Strategic Action Plan 2025-2029. The discussions covered a wide range of priority sectors including trade, investment, research, innovation, defence, space, connectivity, counter-terrorism, education, and people-to-people ties.

In a post on X, Shri Modi wrote:

“Delighted to meet Italy’s Deputy Prime Minister & Minister of Foreign Affairs and International Cooperation, Antonio Tajani, today. Conveyed appreciation for the proactive steps being taken by both sides towards implementation of the Italy-India Joint Strategic Action Plan 2025-2029 across key sectors such as trade, investment, research, innovation, defence, space, connectivity, counter-terrorism, education and people-to-people ties.

India-Italy friendship continues to get stronger, greatly benefiting our people and the global community.

@GiorgiaMeloni

@Antonio_Tajani”

Lieto di aver incontrato oggi il Vice Primo Ministro e Ministro degli Affari Esteri e della Cooperazione Internazionale dell’Italia, Antonio Tajani. Ho espresso apprezzamento per le misure proattive adottate da entrambe le parti per l'attuazione del Piano d'Azione Strategico Congiunto Italia-India 2025-2029 in settori chiave come commercio, investimenti, ricerca, innovazione, difesa, spazio, connettività, antiterrorismo, istruzione e relazioni interpersonali. L'amicizia tra India e Italia continua a rafforzarsi, con grandi benefici per i nostri popoli e per la comunità globale.

@GiorgiaMeloni

@Antonio_Tajani