“ਅੰਮਾ ਪ੍ਰੇਮ, ਹਮਦਰਦੀ, ਸੇਵਾ ਅਤੇ ਤਿਆਗ ਦੀ ਮੂਰਤ ਹੈ। ਉਹ ਭਾਰਤ ਦੀ ਅਧਿਆਤਮਿਕ ਪਰੰਪਰਾ ਦੀ ਵਾਹਕ ਹੈ”
“ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਇਲਾਜ ਇੱਕ ਸੇਵਾ ਹੈ, ਤੰਦਰੁਸਤੀ ਇੱਕ ਦਾਨ ਹੈ। ਜਿੱਥੇ ਸਿਹਤ ਅਤੇ ਅਧਿਆਤਮਿਕਤਾ ਇੱਕ ਦੂਸਰੇ ਨਾਲ ਜੁੜੇ ਹੋਏ ਹਨ”
"ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਸਿੱਖਿਆ ਅਤੇ ਮੈਡੀਸਿਨ ਨੂੰ ਜਨਤਕ-ਨਿਜੀ ਭਾਈਵਾਲੀ ਕਿਹਾ ਜਾਂਦਾ ਹੈ, ਪਰ ਮੈਂ ਇਸ ਨੂੰ 'ਪਰਸਪਰ ਪ੍ਰਯਾਸ' ਵਜੋਂ ਵੀ ਦੇਖਦਾ ਹਾਂ"
"ਭਾਰਤ ਨੂੰ ਅਧਿਆਤਮਿਕ ਨੇਤਾਵਾਂ ਦੇ ਸੰਦੇਸ਼ ਦੇ ਕਾਰਨ ਵੈਕਸੀਨ ਤੋਂ ਝਿਜਕ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਵੇਂ ਕਿ ਦੂਸਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ"
"ਜਦੋਂ ਅਸੀਂ ਇਸ ਗ਼ੁਲਾਮੀ ਦੀ ਮਾਨਸਿਕਤਾ ਨੂੰ ਛੱਡ ਦਿੰਦੇ ਹਾਂ, ਤਾਂ ਸਾਡੇ ਕੰਮਾਂ ਦੀ ਦਿਸ਼ਾ ਵੀ ਬਦਲ ਜਾਂਦੀ ਹੈ"

ਅੰਮ੍ਰਿਤਾ ਹਸਪਤਾਲ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਰਹੀ ਮਾਂ ਅੰਮ੍ਰਿਤਾਨੰਦਮਯੀ ਜੀ ਨੂੰ ਮੈਂ ਪ੍ਰਣਾਮ ਕਰਦਾ ਹਾਂ। ਸੁਆਮੀ ਅੰਮ੍ਰਿਤਾਸਵਰੂਪਾਨੰਦ ਪੁਰੀ ਜੀ, ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਜੀ, ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਕ੍ਰਿਸ਼ਣਪਾਲ ਜੀ, ਹਰਿਆਣਾ ਦੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ ਜੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਹੁਣੇ ਕੁਝ ਦਿਨ ਪਹਿਲਾਂ ਹੀ ਦੇਸ਼ ਨੇ ਇੱਕ ਨਵੀਂ ਊਰਜਾ ਦੇ ਨਾਲ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕੀਤਾ ਹੈ। ਸਾਡੇ ਇਸ ਅੰਮ੍ਰਿਤਕਾਲ ਵਿੱਚ ਦੇਸ਼ ਦੇ ਸਮੂਹਿਕ ਪ੍ਰਯਾਸ ਪ੍ਰਤਿਸ਼ਠਿਤ ਹੋ ਰਹੇ ਹਨ, ਦੇਸ਼ ਦੇ ਸਮੂਹਿਕ ਵਿਚਾਰ ਜਾਗ੍ਰਿਤ ਹੋ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਅੰਮ੍ਰਿਤਕਾਲ ਦੀ ਇਸ ਪ੍ਰਥਮ (ਪਹਿਲੀ) ਬੇਲਾ ਵਿੱਚ ਮਾਂ ਅੰਮ੍ਰਿਤਾਨੰਦਮਯੀ ਦੇ ਆਸ਼ੀਰਵਾਦ ਦਾ ਅੰਮ੍ਰਿਤ ਵੀ ਦੇਸ਼ ਨੂੰ ਮਿਲ ਰਿਹਾ ਹੈ। ਅੰਮ੍ਰਿਤਾ ਹਸਪਤਾਲ ਦੇ ਰੂਪ ਵਿੱਚ ਫਰੀਦਾਬਾਦ ਵਿੱਚ ਆਰੋਗਯ (ਅਰੋਗਤਾ) ਦਾ ਇਤਨਾ ਬੜਾ ਸੰਸਥਾਨ ਪ੍ਰਤਿਸ਼ਠਿਤ ਹੋ ਰਿਹਾ ਹੈ। ਇਹ ਹਸਪਤਾਲ ਬਿਲਡਿੰਗ ਦੇ ਹਿਸਾਬ ਨਾਲ, ਟੈਕਨੋਲੋਜੀ ਨਾਲ, ਜਿਤਨਾ ਆਧੁਨਿਕ ਹੈ ਸੇਵਾ, ਸੰਵੇਦਨਾ ਅਤੇ ਅਧਿਆਤਮਿਕ ਚੇਤਨਾ ਦੇ ਹਿਸਾਬ ਨਾਲ ਉਤਨਾ ਹੀ ਅਲੌਕਿਕ ਹੈ। ਆਧੁਨਿਕਤਾ ਅਤੇ ਅਧਿਆਤਮਿਕਤਾ ਇਸ ਦਾ ਇਹ ਸਮਾਗਮ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੀ ਸੇਵਾ ਦਾ, ਉਨ੍ਹਾਂ ਦੇ ਲਈ ਸੁਲਭ ਪ੍ਰਭਾਵੀ ਇਲਾਜ ਦਾ ਮਾਧਿਅਮ ਬਣੇਗਾ। ਮੈਂ ਇਸ ਅਭਿਨਵ ਕਾਰਜ ਦੇ ਲਈ, ਸੇਵਾ ਦੇ ਇਤਨੇ ਬੜੇ ਮਹਾਯੱਗ ਦੇ ਲਈ ਪੂਜਯ ਅੰਮਾ ਦਾ ਆਭਾਰ ਵਿਅਕਤ ਕਰਦਾ ਹਾਂ।

स्नेहत्तिन्डे, कारुण्यत्तिन्डे, सेवनत्तिन्डे, त्यागत्तिन्डे, पर्यायमाण अम्मा। माता अमृतानंन्दमयी देवी, भारत्तिन्डे महत्ताय, आध्यात्मिक पारंपर्यत्तिन्डे, नेरवकाशियाण। हमारे यहां कहा गया है - अयं निजः परो वेति गणना, लघुचेतसाम्। उदारचरितानां तु वसुधैव कुटुम्बकम्॥ एन्न महा उपनिषद आशयमाण, अम्मयुडे, जीविता संदेशम।  ਅਰਥਾਤ:- ਅੰਮਾ, ਪ੍ਰੇਮ, ਕਰੁਣਾ, ਸੇਵਾ ਅਤੇ ਤਿਆਗ ਦੀ ਪ੍ਰਤੀਮੂਰਤੀ ਹਨ। ਉਹ ਭਾਰਤ ਦੀ ਅਧਿਆਤਮਕ ਪਰੰਪਰਾ ਦੀ ਵਾਹਕ ਹਨ। ਅੰਮਾ ਦਾ ਜੀਵਨ ਸੰਦੇਸ਼ ਸਾਨੂੰ ਮਹਾਉਪਨਿਸ਼ਦਾਂ ਵਿੱਚ ਮਿਲਦਾ ਹੈ। ਮੈਂ ਮਠ ਨਾਲ ਜੁੜੇ ਸੰਤਜਨਾਂ ਨੂੰ, ਟ੍ਰੱਸਟ ਨਾਲ ਜੁੜੇ ਸਾਰੇ ਮਹਾਨੁਭਾਵਾਂ ਨੂੰ, ਸਾਰੇ ਡਾਕਟਰਸ ਅਤੇ ਦੂਸਰੇ ਕਰਮਚਾਰੀਆਂ ਬੰਧੂਆਂ ਨੂੰ ਵੀ ਅੱਜ ਇਸ ਪਵਿੱਤਰ ਅਵਸਰ ’ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਅਸੀਂ ਵਾਰ-ਵਾਰ ਸੁਣਦੇ ਆਏ ਹਾਂ न त्वहम् कामये राज्यम्, न च स्वर्ग सुखानि च। कामये दुःख तप्तानाम्, प्राणिनाम् आर्ति नाशनम्॥  ਅਰਥਾਤ, ਨਾ ਸਾਨੂੰ ਰਾਜ ਦੀ ਕਾਮਨਾ ਹੈ, ਨਾ ਸਵਰਗ ਦੇ ਸੁਖ ਦੀ ਇੱਛਾ ਹੈ। ਸਾਡੀ ਕਾਮਨਾ ਹੈ ਕਿ ਸਾਨੂੰ ਬਸ ਦੁਖੀਆਂ ਦੀ, ਰੋਗੀਆਂ ਦੀ ਪੀੜਾ ਦੂਰ ਕਰਨ ਦਾ ਸੁਭਾਗ ਮਿਲਦਾ ਰਹੇ। ਜਿਸ ਸਮਾਜ ਦਾ ਵਿਚਾਰ ਐਸਾ ਹੋਵੇ, ਜਿਸ ਦਾ ਸੰਸਕਾਰ ਐਸਾ ਹੋਵੇ, ਉੱਥੇ ਸੇਵਾ ਅਤੇ ਚਿਕਿਤਸਾ ਸਮਾਜ ਦੀ ਚੇਤਨਾ ਹੀ ਬਣ ਜਾਂਦੀ ਹੈ। ਇਸ ਲਈ, ਭਾਰਤ ਇੱਕ ਐਸਾ ਰਾਸ਼ਟਰ ਹੈ ਜਿੱਥੇ ਇਲਾਜ ਇੱਕ ਸੇਵਾ ਹੈ, ਆਰੋਗਯ (ਅਰੋਗਤਾ) ਇੱਕ ਦਾਨ ਹੈ। ਜਿੱਥੇ ਆਰੋਗਯ (ਅਰੋਗਤਾ) ਅਧਿਆਤਮ, ਦੋਨੋਂ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਸਾਡੇ ਇੱਥੇ ਆਯੁਰਵਿਗਿਆਨ ਇੱਕ ਵੇਦ ਹੈ। ਅਸੀਂ ਸਾਡੀ ਮੈਡੀਕਲ ਸਾਇੰਸ ਨੂੰ ਵੀ ਆਯੁਰਵੇਦ ਦਾ ਨਾਮ ਦਿੱਤਾ ਹੈ। ਅਸੀਂ ਆਯੁਰਵੇਦ ਦੇ ਸਭ ਤੋਂ ਮਹਾਨ ਵਿਦਵਾਨਾਂ ਨੂੰ, ਸਭ ਤੋਂ ਮਹਾਨ ਵਿਗਿਆਨੀਆਂ ਨੂੰ ਰਿਸ਼ੀ ਅਤੇ ਮਹਾਰਿਸ਼ੀ ਦਾ ਦਰਜਾ ਦਿੱਤਾ, ਉਨ੍ਹਾਂ ਵਿੱਚ ਆਪਣੀ ਪਰਮਾਰਥਿਕ ਆਸਥਾ ਵਿਅਕਤ ਕੀਤੀ। ਮਹਾਰਿਸ਼ੀ ਚਰਕ, ਮਹਾਰਿਸ਼ੀ ਸੁਸ਼੍ਰੁਤ, ਮਹਾਰਿਸ਼ੀ ਵਾਗਭੱਟ! ਐਸੇ ਕਿਤਨੇ ਹੀ ਉਦਾਹਰਣ ਹਨ, ਜਿਨ੍ਹਾਂ ਦਾ ਗਿਆਨ ਅਤੇ ਸਥਾਨ ਅੱਜ ਭਾਰਤੀ ਮਾਨਸ ਵਿੱਚ ਅਮਰ ਹੋ ਚੁੱਕਿਆ ਹੈ।

ਭਾਈਓ ਅਤੇ ਭੈਣੋਂ,

ਭਾਰਤ ਨੇ ਆਪਣੇ ਇਸ ਸੰਸਕਾਰ ਅਤੇ ਸੋਚ ਨੂੰ ਸਦੀਆਂ ਦੀ ਗ਼ੁਲਾਮੀ ਅਤੇ ਅੰਧਕਾਰ ਵਿੱਚ ਵੀ ਕਦੇ ਕਿਤੇ ਲੁਪਤ ਨਹੀਂ ਹੋਣ ਦਿੱਤਾ, ਉਸ ਨੂੰ ਸਹੇਜ ਕੇ ਰੱਖਿਆ। ਅੱਜ ਦੇਸ਼ ਵਿੱਚ ਸਾਡੀ ਉਹ ਅਧਿਆਤਮਿਕ ਸਮਰੱਥਾ ਇੱਕ ਵਾਰ ਫਿਰ ਸਸ਼ਕਤ ਹੋ ਰਹੀ ਹੈ। ਸਾਡੇ ਆਦਰਸ਼ਾਂ ਦੀ ਊਰਜਾ ਇੱਕ ਵਾਰ ਫਿਰ ਬਲਵਤੀ ਹੋ ਰਹੀ ਹੈ। ਪੂਜਯ ਅੰਮਾ ਭਾਰਤ ਦੇ ਇਸ ਪੁਨਰਜਾਗਰਣ ਦਾ ਇੱਕ ਮਹੱਤਵਪੂਰਨ ਵਾਹਕ ਦੇ ਰੂਪ ਵਿੱਚ ਦੇਸ਼ ਅਤੇ ਦੁਨੀਆ ਅਨੁਭਵ ਕਰ ਰਹੇ ਹਨ। ਉਨ੍ਹਾਂ ਦੇ ਸੰਕਲਪ ਅਤੇ ਪ੍ਰਕਲਪ, ਸੇਵਾ ਦੇ ਇਤਨੇ ਵਿਸ਼ਾਲ ਅਧਿਸ਼ਠਾਨਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ। ਸਮਾਜ ਜੀਵਨ ਨਾਲ ਜੁੜੇ ਐਸੇ ਜਿਤਨੇ ਵੀ ਖੇਤਰ ਹਨ, ਪੂਜਯ ਅੰਮਾ ਦਾ ਵਾਤਸਲਯ, ਉਨ੍ਹਾਂ ਦੀ ਕਰੁਣਾ ਸਾਨੂੰ ਹਰ ਜਗ੍ਹਾ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਮਠ ਅੱਜ ਹਜ਼ਾਰਾਂ ਬੱਚਿਆਂ ਨੂੰ scholarship ਦੇ ਰਿਹਾ ਹੈ, ਲੱਖਾਂ ਮਹਿਲਾਵਾਂ ਨੂੰ ਸਵੈ ਸਹਾਇਤਾ ਸਮੂਹਾਂ ਦੇ ਜ਼ਰੀਏ ਸਸ਼ਕਤ ਕਰ ਰਿਹਾ ਹੈ। ਤੁਸੀਂ ਸਵੱਛ ਭਾਰਤ ਅਭਿਯਾਨ ਵਿੱਚ ਵੀ ਦੇਸ਼ ਦੇ ਲਈ ਅਭੂਤਪੂਰਵ ਯੋਗਦਾਨ ਦਿੱਤਾ ਹੈ। ਸਵੱਛ ਭਾਰਤ ਕੋਸ਼ ਵਿੱਚ ਤੁਹਾਡੇ ਦੁਆਰਾ ਦਿੱਤੇ ਗਏ ਬਹੁਮੁੱਲੇ ਯੋਗਦਾਨ ਦੇ ਕਾਰਨ, ਗੰਗਾ ਕਿਨਾਰੇ ਵਸੇ ਕੁਝ ਇਲਾਕਿਆਂ ਵਿੱਚ ਕਾਫੀ ਕੰਮ ਹੋਇਆ। ਇਸ ਨਾਲ ਨਮਾਮਿ ਗੰਗੇ ਅਭਿਯਾਨ ਨੂੰ ਵੀ ਕਾਫ਼ੀ ਮਦਦ ਮਿਲੀ। ਪੂਜਯ ਅੰਮਾ ਉਨ੍ਹਾਂ ਦੇ ਪ੍ਰਤੀ ਪੂਰੇ ਵਿਸ਼ਵ ਦਾ ਸ਼ਰਧਾਭਾਵ ਹੈ। ਲੇਕਿਨ ਮੈਂ ਇੱਕ ਭਾਗਯਵਾਨ ਵਿਅਕਤੀ ਹਾਂ। ਪਿਛਲੇ ਕਿਤਨੇ ਹੀ ਦਹਾਕਿਆਂ ਤੋਂ ਪੂਜਯ ਅੰਮਾ ਦਾ ਸਨੇਹ, ਪੂਜਯ ਅੰਮਾ ਦਾ ਆਸ਼ੀਰਵਾਦ ਮੈਨੂੰ ਅਵਿਰਤ ਮਿਲਦਾ ਰਿਹਾ ਹੈ। ਮੈਂ ਉਨ੍ਹਾਂ ਦੇ ਸਰਲ ਮਨ ਅਤੇ ਮਾਤ੍ਰਭੂਮੀ ਦੇ ਪ੍ਰਤੀ ਵਿਸ਼ਾਲ ਵਿਜ਼ਨ ਨੂੰ ਮਹਿਸੂਸ ਕੀਤਾ ਹੈ। ਅਤੇ ਇਸ ਲਈ ਮੈਂ ਇਹ ਕਹਿ ਸਕਦਾ ਹਾਂ ਕਿ ਜਿਸ ਦੇਸ਼ ਵਿੱਚ ਐਸੀ ਉਦਾਰ ਅਤੇ ਸਮਰਪਿਤ ਆਧਿਆਤਮਿਕ ਸੱਤਾ ਹੋਵੇ, ਉਸ ਦਾ ਉਤਕਰਸ਼ ਅਤੇ ਉਥਾਨ ਸੁਨਿਸ਼ਚਿਤ ਹੈ।

ਸਾਥੀਓ,

ਸਾਡੇ ਧਾਰਮਿਕ ਅਤੇ ਸਮਾਜਿਕ ਸੰਸਥਾਨਾਂ ਦੁਆਰਾ ਸਿੱਖਿਆ-ਚਿਕਿਤਸਾ ਨਾਲ ਜੁੜੀਆਂ ਜ਼ਿੰਮੇਦਾਰੀਆਂ ਦੇ ਨਿਰਬਾਹ ਦੀ ਇਹ ਵਿਵਸਥਾ ਇੱਕ ਤਰ੍ਹਾਂ ਨਾਲ ਪੁਰਾਣੇ ਸਮੇਂ ਦਾ PPP ਮਾਡਲ ਵੀ ਹੈ। ਇਸ ਨੂੰ Public-Private Partnership ਤਾਂ ਕਹਿੰਦੇ ਹੀ ਹਨ, ਲੇਕਿਨ ਮੈਂ ਇਸ ਨੂੰ ‘ਪਰਸਪਰ ਪ੍ਰਯਾਸ’ ਦੇ ਤੌਰ ’ਤੇ ਵੀ ਦੇਖਦਾ ਹਾਂ। ਰਾਜ ਆਪਣੇ ਪੱਧਰ ਤੋਂ ਵਿਵਸਥਾਵਾਂ ਖੜ੍ਹੀਆਂ ਕਰਦੇ ਸਨ, ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੇ ਨਿਰਮਾਣ ਵਿੱਚ ਭੂਮਿਕਾ ਨਿਭਾਉਂਦੇ ਸਨ। ਲੇਕਿਨ ਨਾਲ ਹੀ ਧਾਰਮਿਕ ਸੰਸਥਾਨ ਵੀ ਇਸ ਦਾ ਇੱਕ ਮਹੱਤਵਪੂਰਨ ਕੇਂਦਰ ਹੁੰਦੇ ਸਨ। ਅੱਜ ਦੇਸ਼ ਵੀ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਸਰਕਾਰਾਂ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਮਿਸ਼ਨ ਮੋਡ ਵਿੱਚ ਦੇਸ਼ ਦੀ ਸਿਹਤ ਅਤੇ ਸਿੱਖਿਆ ਦੇ ਖੇਤਰ ਦਾ ਕਾਇਆਕਲਪ ਕਰਨ। ਇਸ ਦੇ ਲਈ ਸਮਾਜਿਕ ਸੰਸਥਾਨਾਂ ਨੂੰ ਵੀ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਪ੍ਰਾਈਵੇਟ ਸੈਕਟਰ ਦੇ ਨਾਲ ਪਾਰਟਨਰਸ਼ਿਪ ਕਰਕੇ ਪ੍ਰਭਾਵੀ PPP ਮਾਡਲ ਤਿਆਰ ਹੋ ਰਿਹਾ ਹੈ। ਮੈਂ ਇਸ ਮੰਚ ਤੋਂ ਸੱਦਾ ਦਿੰਦਾ ਹਾਂ, ਅੰਮ੍ਰਿਤਾ ਹਸਪਤਾਲ ਦਾ ਇਹ ਪ੍ਰਕਲਪ ਦੇਸ਼ ਦੇ ਦੂਸਰੇ ਸਾਰੇ ਸੰਸਥਾਨਾਂ ਦੇ ਲਈ ਇੱਕ ਆਦਰਸ਼ ਬਣੇਗਾ, ਆਦਰਸ਼ ਬਣ ਕੇ ਉੱਭਰੇਗਾ। ਸਾਡੇ ਕਈ ਦੂਸਰੇ ਧਾਰਮਿਕ ਸੰਸਥਾਨ ਇਸ ਤਰ੍ਹਾਂ ਦੇ ਇੰਸਟੀਟਿਊਟਸ ਚਲਾ ਵੀ ਰਹੇ ਹਨ, ਕਈ ਸੰਕਲਪਾਂ 'ਤੇ ਕੰਮ ਕਰ ਰਹੇ ਹਨ। ਸਾਡੇ ਪ੍ਰਾਈਵੇਟ ਸੈਕਟਰ, PPP ਮਾਡਲ ਦੇ ਨਾਲ-ਨਾਲ spiritual ਪ੍ਰਾਈਵੇਟ ਪਾਰਟਨਰਸ਼ਿਪ ਨੂੰ ਵੀ ਅੱਗੇ ਵਧਾ ਸਕਦੇ ਹਨ, ਅਜਿਹੀਆਂ ਸੰਸਥਾਵਾਂ ਨੂੰ ਸੰਸਾਧਨ ਉਪਲਬਧ ਕਰਵਾ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

ਸਾਥੀਓ,

ਸਮਾਜ ਦੇ ਹਰ ਵਰਗ, ਹਰ ਸੰਸਥਾ, ਹਰ ਸੈਕਟਰ ਦੇ ਪ੍ਰਯਾਸ ਦਾ ਨਤੀਜਾ ਹੁੰਦਾ ਹੈ, ਇਹ ਅਸੀਂ ਕੋਰੋਨਾ ਦੇ ਇਸ ਕਾਲ ਵਿੱਚ ਵੀ ਦੇਖਿਆ ਹੈ। ਇਸ ਵਿੱਚ ਵੀ spiritual ਪ੍ਰਾਈਵੇਟ ਪਾਰਟਨਰਸ਼ਿਪ ਰਹੀ ਹੈ, ਅੱਜ ਉਸ ਦਾ ਮੈਂ ਵਿਸ਼ੇਸ਼ ਰੂਪ ਨਾਲ ਜ਼ਿਕਰ ਕਰਾਂਗਾ। ਆਪ ਸਭ ਨੂੰ ਧਿਆਨ ਹੋਵੇਗਾ ਕਿ ਜਦੋਂ ਭਾਰਤ ਨੇ ਆਪਣੀ ਵੈਕਸੀਨ ਬਣਾਈ ਸੀ, ਤਾਂ ਕੁਝ ਲੋਕਾਂ ਨੇ ਕਿਸ ਤਰ੍ਹਾਂ ਦਾ ਦੁਸ਼ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੁਸ਼ਪ੍ਰਚਾਰ ਦੀ ਵਜ੍ਹਾ ਨਾਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਲਗੀਆਂ। ਲੇਕਿਨ ਜਦੋਂ ਸਮਾਜ ਦੇ ਧਰਮ ਗੁਰੂ, ਅਧਿਆਤਮਿਕ ਗੁਰੂ ਇੱਕਠੇ ਆਏ, ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਨੂੰ ਕਿਹਾ, ਅਤੇ ਉਸ ਦਾ ਤੁਰੰਤ ਅਸਰ ਵੀ ਹੋਇਆ। ਭਾਰਤ ਨੂੰ ਉਸ ਤਰ੍ਹਾਂ ਦੀ ਵੈਕਸੀਨ ਹੈਸੀਟੈਂਸੀ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਵੇਂ ਕਿ ਹੋਰ ਦੇਸ਼ਾਂ ਨੂੰ ਦੇਖਣ ਨੂੰ ਮਿਲਿਆ। ਅੱਜ ਸਬਕਾ ਪ੍ਰਯਾਸ ਦੀ ਇਹੀ ਭਾਵਨਾ ਹੈ, ਜਿਸ ਜੀ ਵਜ੍ਹਾ ਨਾਲ ਭਾਰਤ ਦੁਨੀਆ ਦਾ ਸਭ ਤੋਂ ਬੜਾ ਵੈਕਸੀਨੇਸ਼ਨ ਪ੍ਰੋਗਰਾਮ ਸਫ਼ਲਤਾਪੂਰਵਕ ਚਲਾ ਪਾਇਆ ਹੈ।

 

 

 

 

 

 

ਸਾਥੀਓ,

ਇਸ ਵਾਰ ਲਾਲ ਕਿਲੇ ਤੋਂ ਮੈਂ ਅੰਮ੍ਰਿਤਕਾਲ ਦੇ ਪੰਚ-ਪ੍ਰਣਾਂ ਦਾ ਇੱਕ ਵਿਜ਼ਨ ਦੇਸ਼ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਪੰਚ ਪ੍ਰਣਾਂ ਵਿੱਚੋਂ ਇੱਕ ਹੈ- ਗ਼ੁਲਾਮੀ ਦੀ ਮਾਨਸਿਕਤਾ ਦਾ ਸੰਪੂਰਨ ਤਿਆਗ। ਇਸ ਦੀ ਇਸ ਸਮੇਂ ਦੇਸ਼ ਵਿੱਚ ਖੂਬ ਚਰਚਾ ਵੀ ਹੋ ਰਹੀ ਹੈ। ਇਸ ਮਾਨਸਿਕਤਾ ਦਾ ਜਦੋਂ ਅਸੀਂ ਤਿਆਗ ਕਰਦੇ ਹਾਂ, ਤਾਂ ਸਾਡੇ ਕਾਰਜਾਂ ਦੀ ਦਿਸ਼ਾ ਵੀ ਬਦਲ ਜਾਂਦੀ ਹੈ। ਇਹੀ ਬਦਲਾਅ ਅੱਜ ਦੇਸ਼ ਦੇ ਹੈਲਥਕੇਅਰ ਸਿਸਟਮ ਵਿੱਚ ਵੀ ਦਿਖਾਈ ਦੇ ਰਿਹਾ ਹੈ। ਹੁਣ ਅਸੀਂ ਆਪਣੇ ਪਰੰਪਰਾਗਤ ਗਿਆਨ ਅਤੇ ਅਨੁਭਵਾਂ ’ਤੇ ਵੀ ਭਰੋਸਾ ਕਰ ਰਹੇ ਹਾਂ, ਉਨ੍ਹਾਂ ਦਾ ਲਾਭ ਵਿਸ਼ਵ ਤੱਕ ਪਹੁੰਚਾ ਰਹੇ ਹਾਂ। ਸਾਡਾ ਆਯੁਰਵੇਦ, ਸਾਡਾ ਯੋਗ ਅੱਜ ਇੱਕ ਭਰੋਸੇਯੋਗ ਚਿਤਿਕਸਾ ਪੱਧਤੀ ਬਣਾ ਚੁੱਕਿਆ ਹੈ। ਭਾਰਤ ਦੇ ਇਸ ਪ੍ਰਸਤਾਵ ’ਤੇ ਅਗਲੇ ਵਰ੍ਹੇ ਪੂਰਾ ਵਿਸ਼ਵ  International Millet Year ਮਨਾਉਣ ਜਾ ਰਿਹਾ ਹੈ। ਮੋਟਾ ਧਾਨ। ਮੇਰੀ ਅਪੇਖਿਆ (ਉਮੀਦ) ਰਹੇਗੀ ਕਿ ਆਪ ਸਭ ਇਸ ਅਭਿਯਾਨ ਨੂੰ ਵੀ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹੋ, ਆਪਣੀ ਊਰਜਾ ਦਿੰਦੇ ਰਹੋ।

ਸਾਥੀਓ,

ਸਿਹਤ ਨਾਲ ਜੁੜੀਆਂ ਸੇਵਾਵਾਂ ਦਾ ਦਾਇਰਾ ਕੇਵਲ ਹਸਪਤਾਲਾਂ, ਦਵਾਈਆਂ ਅਤੇ ਇਲਾਜ ਤੱਕ ਹੀ ਸੀਮਿਤ ਨਹੀਂ ਹੁੰਦਾ ਹੈ। ਸੇਵਾ ਨਾਲ ਜੁੜੇ ਅਜਿਹੇ ਕਈ ਕਾਰਜ ਹੁੰਦੇ ਹਨ, ਜੋ ਸੁਅਸਥ ਸਮਾਜ ਦੀ ਅਧਾਰਸ਼ਿਲਾ ਰੱਖਦੇ ਹਨ। ਉਦਾਹਰਣ ਦੇ ਲਈ, ਸਵੱਛ ਅਤੇ ਸ਼ੁੱਧ ਪਾਣੀ ਤੱਕ ਸਾਧਾਰਣ ਤੋਂ ਸਾਧਾਰਣ ਨਾਗਰਿਕੀ ਪਹੁੰਚ, ਇਹ ਵੀ ਅਜਿਹਾ ਹੀ ਮਹੱਤਵਪੂਰਨ ਵਿਸ਼ਾ ਹੈ। ਸਾਡੇ ਦੇਸ਼ ਵਿੱਚ ਕਿਤਨੀਆਂ ਹੀ ਬਿਮਾਰੀਆਂ ਕੇਵਲ ਪ੍ਰਦੂਸ਼ਿਤ ਪਾਣੀ ਨਾਲ ਹੀ ਪੈਦਾ ਹੁੰਦੀਆਂ ਰਹੀਆਂ ਹਨ। ਇਸ ਲਈ ਦੇਸ਼ ਨੇ 3 ਸਾਲ ਪਹਿਲਾਂ ਜਲ ਜੀਵਨ ਮਿਸ਼ਨ ਜਿਹੇ ਦੇਸ਼ਵਿਆਪੀ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਤਿੰਨ ਵਰ੍ਹਿਆਂ ਵਿੱਚ ਦੇਸ਼ ਦੇ 7 ਕਰੋੜ ਨਵੇਂ ਗ੍ਰਾਮੀਣ ਪਰਿਵਾਰਾਂ ਨੂੰ ਪਾਈਪ ਨਾਲ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ। ਵਿਸ਼ੇਸ ਰੂਪ ਨਾਲ, ਇਸ ਅਭਿਯਾਨ ਵਿੱਚ ਹਰਿਆਣਾ ਸਰਕਾਰ ਨੇ ਵੀ ਪ੍ਰਭਾਵੀ ਕਾਰਜ ਕੀਤਾ ਹੈ। ਮੈਂ ਉਸ ਦਾ ਵੀ ਵਿਸ਼ੇਸ਼ ਰੂਪ ਨਾਲ ਜ਼ਿਕਰ ਕਰਨਾ ਚਾਹੁੰਦਾ ਹਾਂ। ਹਰਿਆਣਾ ਅੱਜ ਦੇਸ਼ ਦੇ ਉਨ੍ਹਾਂ ਮੋਹਰੀ ਰਾਜਾਂ ਵਿੱਚ ਹੈ, ਜਿੱਥੇ ਘਰ-ਘਰ ਪਾਈਪ ਨਾਲ ਪਾਣੀ ਦੀ ਸੁਵਿਧਾ ਨਾਲ ਜੁੜ ਚੁੱਕਿਆ ਹੈ। ਇਸੇ ਤਰ੍ਹਾਂ, ਬੇਟੀ ਬਚਾਓ, ਬੇਟੀ ਪੜ੍ਹਾਓ ਵਿੱਚ ਵੀ ਹਰਿਆਣਾ ਦੇ ਲੋਕਾਂ ਨੇ ਬਿਹਤਰੀਨ ਕੰਮ ਕੀਤਾ ਹੈ। ਫਿਟਨਸ ਅਤੇ ਖੇਡਾਂ ਇਹ ਵਿਸ਼ਾ ਤਾਂ ਹਰਿਆਣਾ ਦੀਆਂ ਰਗਾਂ ਵਿੱਚ ਹਨ, ਹਰਿਆਣਾ ਦੀ ਮਿੱਟੀ ਵਿੱਚ ਹੈ, ਇੱਥੋਂ ਦੇ ਸੰਸਕਾਰਾਂ ਵਿੱਚ ਹੈ। ਅਤੇ ਤਦੇ ਤਾਂ ਇੱਥੋਂ ਦੇ ਯੁਵਾ ਖੇਡ ਦੇ ਮੈਦਾਨ ਵਿੱਚ ਤਿਰੰਗੇ ਦੀ ਸ਼ਾਨ ਵਧਾ ਰਹੇ ਹਨ।  ਇਸੇ ਗਤੀ ਨਾਲ ਅਸੀਂ ਦੇਸ਼ ਦੇ ਦੂਸਰੇ ਰਾਜਾਂ ਵਿੱਚ ਵੀ ਘੱਟ ਸਮੇਂ ਵਿੱਚ ਬੜੇ ਪਰਿਣਾਮ ਹਾਸਲ ਕਰਨੇ ਹਨ। ਸਾਡੇ ਸਮਾਜਿਕ ਸੰਗਠਨ ਇਸ ਵਿੱਚ ਬਹੁਤ ਬੜਾ ਯੋਗਦਾਨ ਦੇ ਸਕਦੇ ਹਨ।

ਸਾਥੀਓ,

ਸਹੀ ਵਿਕਾਸ ਹੁੰਦਾ ਹੀ ਉਹ ਹੈ, ਜੋ ਸਭ ਤੱਕ ਪਹੁੰਚੇ, ਜਿਸ ਨਾਲ ਸਭ ਨੂੰ ਲਾਭ ਹੋਵੇ। ਗੰਭੀਰ ਬਿਮਾਰੀ ਦੇ ਇਲਾਜ ਨੂੰ ਸਭ ਦੇ ਲਈ ਸੁਲਭ ਕਰਵਾਉਣ ਦੀ ਇਹ ਭਾਵਨਾ ਅੰਮ੍ਰਿਤਾ ਹਸਪਤਾਲ ਦੀ ਵੀ ਹੈ। ਮੈਨੂੰ ਵਿਸ਼ਵਾਸ ਹੈ ਕਿ ਸੇਵਾਭਾਵ ਦਾ ਤੁਹਾਡਾ ਇਹ ਅੰਮ੍ਰਿਤ ਸੰਕਲਪ ਹਰਿਆਣਾ ਦੇ, ਦਿੱਲੀ- NCR ਦੇ ਲੱਖਾਂ ਪਰਿਵਾਰਾਂ ਨੂੰ ਆਯੁਸ਼ਮਾਨ ਬਣਾਏਗਾ। ਇੱਕ ਵਾਰ ਫਿਰ ਪੂਜਯ ਅੰਮਾ ਦੇ ਸ਼੍ਰੀ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਆਪ ਸਭ ਦਾ ਹਿਰਦੇ ਤੋਂ ਅਭਿਨੰਦਨ ਕਰਦੇ ਹੋਏ ਅਨੇਕ-ਅਨੇਕ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ!

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
International Yoga Day 2025: 17 world records that show Yoga's global rise

Media Coverage

International Yoga Day 2025: 17 world records that show Yoga's global rise
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਜੂਨ 2025
June 21, 2025

Health, Harmony, Heritage Celebrating 11th International Yoga Day with PM Modi

Empowering Farmers to Space: PM Modi’s #MakeInIndia Transforms India"