Your Excellency ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮਗੁਲਾਮ ਜੀ,

ਸ਼੍ਰੀਮਤੀ ਵੀਣਾ ਰਾਮ ਗੁਲਾਮ ਜੀ,

ਉਪ ਪ੍ਰਧਾਨ ਮੰਤਰੀ ਪਾਲ ਬੇਰੰਜੇ ਜੀ,

ਮੌਰੀਸ਼ਸ ਦੇ ਸਾਰੇ ਸਨਮਾਨਿਤ ਮੰਤਰੀਗਣ,

ਮੌਜੂਦ ਭਰਾਵੋ ਅਤੇ ਭੈਣੋਂ,

ਤੁਹਾਨੂੰ ਸਾਰਿਆਂ ਨੂੰ ਨਮਸਕਾਰ, ਬੋਂਜੂਰ !

 

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮਤਰੀ ਜੀ ਦੇ ਭਾਵਪੂਰਨ ਅਤੇ ਪ੍ਰੇਰਾਣਾਦਾਇਕ ਵਿਚਾਰਾਂ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੌਰੀਸ਼ਸ ਵਿੱਚ ਮਿਲੇ ਗਰਿਮਾਮਈ ਸੁਆਗਤ ਅਤੇ ਪ੍ਰਾਹੁਣਚਾਰੀ ਸਤਿਕਾਰ ਲਈ, ਮੈਂ ਪ੍ਰਧਾਨ ਮੰਤਰੀ, ਮੌਰੀਸ਼ਸ ਸਰਕਾਰ ਅਤੇ ਇੱਥੇ ਦੇ ਲੋਕਾਂ ਦਾ ਆਭਾਰੀ ਹਾਂ। ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਲਈ ਮੌਰੀਸ਼ਸ ਯਾਤਰਾ ਹਮੇਸ਼ਾ ਬਹੁਤ ਖਾਸ ਹੁੰਦੀ ਹੈ।

 

ਇਹ ਕੇਵਲ ਇੱਕ ਕੂਟਨੀਤਕ ਦੌਰਾ ਨਹੀਂ ਹੁੰਦਾ, ਬਲਕਿ ਆਪਣੇ ਪਰਿਵਾਰ ਨੂੰ ਮਿਲਣ ਦਾ ਇੱਕ ਅਵਸਰ ਹੁੰਦਾ ਹੈ । ਇਸ ਨੇੜਤਾ ਦਾ ਅਹਿਸਾਸ ਮੈਨੂੰ ਉਸ ਪਲ ਤੋਂ ਮਹਿਸੂਸ ਹੋ ਰਿਹਾ ਹੈ, ਜਦੋਂ ਤੋਂ ਅੱਜ ਮੈਂ ਮੌਰੀਸ਼ਸ ਦੀ ਧਰਤੀ ‘ਤੇ ਕਦਮ ਰੱਖਿਆ ਹੈ। ਸਭ ਜਗ੍ਹਾ ਇੱਕ ਅਪਣਾਪਣ ਹੈ। ਕਿਤੇ ਪ੍ਰੋਟੋਕੋਲ ਦੀਆਂ ਰੁਕਾਵਟਾਂ ਨਹੀਂ ਹਨ। ਮੇਰੇ ਲਈ ਇਹ ਸੁਭਾਗ ਦੀ ਗੱਲ ਹੈ ਕਿ ਇੱਕ ਵਾਰ ਫਿਰ ਮੌਰੀਸ਼ਸ ਦੇ ਰਾਸ਼ਟਰੀ ਦਿਵਸ ਦੇ ਅਵਸਰ ‘ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋ ਰਿਹਾ ਹਾਂ। ਇਸ ਮੌਕੇ ‘ਤੇ, 140 ਕਰੋੜ ਭਾਰਤ ਵਾਸੀਆਂ ਵੱਲੋਂ, ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਜੀ,

ਮੌਰੀਸ਼ਸ ਦੇ ਲੋਕਾਂ ਨੇ ਤੁਹਾਨੂੰ ਚੌਥੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਹੈ। ਪਿਛਲੇ ਵਰ੍ਹੇ ਭਾਰਤ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦਾ ਅਵਸਰ ਦਿੱਤਾ ਹੈ। ਅਤੇ, ਮੈਂ ਇਸ ਨੂੰ ਸੁਖਦ ਸੰਯੋਗ ਮੰਨਦਾ ਹਾਂ ਕਿ ਇਸ ਕਾਰਜਕਾਲ ਵਿੱਚ ਤੁਹਾਡੇ ਜਿਹੇ ਸੀਨੀਅਰ ਅਤੇ ਅਨੁਭਵੀ ਨੇਤਾ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸਾਨੂੰ ਭਾਰਤ ਅਤੇ ਮੌਰੀਸ਼ਸ ਸਬੰਧਾਂ ਨੂੰ ਨਵੀਂ ਉਚਾਈਆ ਦਿਵਾਉਣ ਦਾ ਸੁਭਾਗ ਮਿਲਿਆ ਹੈ।

ਭਾਰਤ ਅਤੇ ਮੌਰੀਸ਼ਸ ਪਾਰਟਨਰਸ਼ਿਪ ਕੇਵਲ ਸਾਡੇ ਇਤਿਹਾਸਿਕ ਸਬੰਧਾਂ ਤੱਕ ਸੀਮਿਤ ਨਹੀਂ ਹੈ। ਇਹ ਸਾਂਝੀਆਂ ਕਦਰਾਂ-ਕੀਮਤਾਂ, ਆਪਸੀ ਵਿਸ਼ਵਾਸ ਅਤੇ ਉੱਜਵਲ ਭਵਿੱਖ ਦੇ ਇੱਕ ਸਮਾਨ ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੈ। ਸਾਡੇ ਸਬੰਧਾਂ ਨੂੰ ਤੁਸੀਂ ਹਮੇਸ਼ਾ ਅਗਵਾਈ ਪ੍ਰਦਾਨ ਕੀਤੀ ਹੈ । ਅਤੇ ਇਸੇ ਅਗਵਾਈ ਦੇ ਬਲ ‘ਤੇ ਸਾਡੀ ਸਾਂਝੇਦਾਰੀ ਹਰ ਖੇਤਰ ਵਿੱਚ ਨਿਰੰਤਰ ਮਜ਼ਬੂਤ ਹੋ ਰਹੀ ਹੈ। ਭਾਰਤ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਮੌਰੀਸ਼ਸ ਦਾ ਭਰੋਸੇਯੋਗ ਸਾਥੀ ਹੈ, ਅਤੇ ਇਸ ਦੀ ਵਿਕਾਸ ਯਾਤਰਾ ਵਿੱਚ ਅਨਿੱਖੜਵਾਂ ਸਹਿਯੋਗੀ ਹੈ। ਅਸੀਂ ਮਿਲ ਕੇ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ, ਜੋ ਮੌਰੀਸ਼ਸ ਦੇ ਕੋਨੇ-ਕੋਨੇ ਵਿੱਚ ਵਿਕਾਸ ਦੀ ਅਮਿਟ ਛਾਪ ਛੱਡ ਰਹੇ ਹਨ। ਸਮਰੱਥਾ ਨਿਰਮਾਣ ਅਤੇ human resource development ਵਿੱਚ ਆਪਸੀ ਸਹਿਯੋਗ ਦੇ ਨਤੀਜੇ government ਅਤੇ private sector ਵਿੱਚ ਦੇਖੇ ਜਾ ਰਹੇ ਹਨ। ਹਰ ਚੁਣੌਤੀਪੂਰਨ ਸਮੇਂ ਵਿੱਚ, ਚਾਹੇ ਕੁਦਰਤੀ ਆਪਦਾ ਹੋਵੇ ਜਾਂ ਕੋਵਿਡ ਮਹਾਮਾਰੀ, ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਖੜ੍ਹੇ  ਰਹੇ ਹਾਂ। ਅੱਜ ਸਾਡੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ਨੇ ਇੱਕ ਵਿਆਪਕ ਸਾਂਝੇਦਾਰੀ ਦਾ ਰੂਪ ਲਿਆ ਹੈ।

 

Friends,
ਮੌਰੀਸ਼ਸ ਸਾਡਾ ਨਜ਼ਦੀਕੀ ਮੈਰੀਟਾਈਮ ਗੁਆਂਢੀ ਹੈ, ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਮਹੱਤਵਪੂਰਨ ਸਾਂਝੇਦਾਰ ਹੈ। ਪਿਛਲੀ ਵਾਰ, ਮੇਰੀ ਮੌਰੀਸ਼ਸ ਯਾਤਰਾ ਦੇ ਦੌਰਾ, ਮੈਂ ਵਿਜ਼ਨ SAGAR ਰੱਖਿਆ ਸੀ। ਇਸ ਦੇ ਕੇਂਦਰ ਵਿੱਚ ਖੇਤਰੀ ਵਿਕਾਸ, ਸੁਰੱਖਿਆ, ਅਤੇ ਸਮ੍ਰਿੱਧੀ ਹੈ। ਸਾਡਾ ਮੰਨਣਾ ਹੈ ਕਿ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸੇ ਸੋਚ ਦੇ ਨਾਲ, ਅਸੀਂ ਆਪਣੀ G20 ਪ੍ਰਧਾਨਗੀ ਵਿੱਚ ਗਲੋਬਲ ਸਾਊਥ  ਦੀਆਂ ਪ੍ਰਾਥਮਿਕਤਾਵਾਂ ਨੂੰ ਕੇਂਦਰ ਵਿੱਚ ਰੱਖਿਆ। ਅਤੇ, ਅਸੀਂ ਮੌਰੀਸ਼ਸ ਨੂੰ ਆਪਣੇ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ।

 

Friends,
 

ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਜੇਕਰ ਵਿਸ਼ਵ ਵਿੱਚ ਕੋਈ ਇੱਕ ਦੇਸ਼ ਹੈ ਜਿਸ ਦਾ ਭਾਰਤ ‘ਤੇ ਪੂਰਾ ਹੱਕ ਹੈ ਉਸ ਦੇਸ਼ ਦਾ ਨਾਮ ਹੈ ਮੌਰੀਸ਼ਸ । ਸਾਡੇ ਸਬੰਧਾਂ ਦੀ ਕੋਈ ਸੀਮਾ ਨਹੀਂ ਹੈ। ਸਾਡੇ ਸਬੰਧਾਂ ਨੂੰ ਲੈ ਕੇ ਸਾਡੀਆਂ ਆਸ਼ਾਵਾਂ ਅਤੇ ਅਕਾਂਖਿਆਵਾਂ ਦੀ ਕੋਈ limit ਨਹੀਂ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਮਿਲ ਕੇ ਸਾਡੇ ਲੋਕਾਂ ਦੇ ਵਿਕਾਸ, ਪੂਰੇ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਕੰਮ ਕਰਦੇ ਰਹਾਂਗੇ। ਇਸੇ ਵਿਸ਼ਵਾਸ ਦੇ ਨਾਲ, ਆਓ, ਅਸੀਂ ਸਭ ਮਿਲ ਕੇ, ਪ੍ਰਧਾਨ ਮੰਤਰੀ ਡਾ. ਨਵੀਨਚੰਦ੍ਰ ਰਾਮਗੁਲਾਮ ਅਤੇ ਸ਼੍ਰੀਮਤੀ ਵੀਣਾ ਜੀ ਦੀ ਚੰਗੀ ਸਿਹਤ, ਮੌਰੀਸ਼ਸ ਦੇ ਲੋਕਾਂ ਦੀ ਨਿਰੰਤਰ ਪ੍ਰਗਤੀ ਅਤੇ ਸਮ੍ਰਿੱਧੀ, ਅਤੇ , ਭਾਰਤ-ਮੌਰੀਸ਼ਸ ਦੀ ਗਹਿਰੀ ਮਿੱਤਰਤਾ ਦੇ ਲਈ ਸ਼ੁਭਕਾਮਨਾਵਾਂ ਵਿਅਕਤ ਕਰੀਏ।

 

ਜੈ ਹਿੰਦ ! ਵੀਵ ਮੌਰੀਸ !

ਡਿਸਕਲੇਮਰ- ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਅਨੁਮਾਨਿਤ ਅਨੁਵਾਦ ਹੈ । ਮੂਲ ਭਾਸ਼ਣ ਹਿੰਦੀ ‘ਚ ਦਿੱਤਾ ਗਿਆ ਸੀ ।

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Since 2019, a total of 1,106 left wing extremists have been 'neutralised': MHA

Media Coverage

Since 2019, a total of 1,106 left wing extremists have been 'neutralised': MHA
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security