‘ਮੇਰੇ ਸਪਨੋਂ ਕਾ ਭਾਰਤ’ ਅਤੇ ‘ਭਾਰਤ ਦੇ ਆਜ਼ਾਦੀ ਅੰਦੋਲਨ ਦੇ ਅਣਗੌਲ਼ੇ ਨਾਇਕ’ ਬਾਰੇ ਚੋਣਵੇਂ ਲੇਖ ਜਾਰੀ ਕੀਤੇ
ਇੱਕ ਐੱਮਐੱਸਐੱਮਈ ਟੈਕਨੋਲੋਜੀ ਸੈਂਟਰ ਅਤੇ ਓਪਨ–ਏਅਰ ਥੀਏਟਰ ਨਾਲ ਇੱਕ ਆਡੀਟੋਰੀਅਮ – ਪੇਰੁਨਥਲਾਈਵਰ ਕਾਮਰਾਜਰ ਮਨੀਮੰਡਪਮ ਦਾ ਕੀਤਾ ਉਦਘਾਟਨ
“ਭਾਰਤ ਦੀ ਆਬਾਦੀ ਯੁਵਾ ਹੈ ਤੇ ਭਾਰਤ ਦਾ ਮਨ ਵੀ ਜਵਾਨ ਹੈ। ਭਾਰਤ ਦੀ ਸੰਭਾਵਨਾ ਤੇ ਇਸ ਦੇ ਸੁਪਨਿਆਂ ’ਚ ਵੀ ਨੌਜਵਾਨ ਹਨ। ਭਾਰਤ ਦੇ ਚਿੰਤਨ ਤੇ ਚੇਤਨਾ ਵੀ ਯੁਵਾ ਹਨ”
“ਭਾਰਤ ਆਪਣੇ ਨੌਜਵਾਨਾਂ ਨੂੰ ਆਬਾਦੀ ਤੋਂ ਮਿਲਿਆ ਇੱਕ ਲਾਭ–ਅੰਸ਼ ਤੇ ਵਿਕਾਸ ਦੇ ਸੰਚਾਲਕ ਮੰਨਦਾ ਹੈ”
“ਭਾਰਤ ਦੇ ਨੌਜਵਾਨਾਂ ਕੋਲ ਸਖ਼ਤ ਮਿਹਨਤ ਕਰਨ ਦੀ ਯੋਗਤਾ ਹੈ ਤੇ ਉਨ੍ਹਾਂ ’ਚ ਭਵਿੱਖ ਬਾਰੇ ਸਪਸ਼ਟਤਾ ਵੀ ਹੈ। ਇਹੋ ਕਾਰਨ ਹੈ ਕਿ ਅੱਜ ਭਾਰਤ ਜੋ ਵੀ ਕਹਿੰਦਾ ਹੈ, ਵਿਸ਼ਵ ਉਸ ਨੂੰ ‘ਭਲਕੇ ਦੀ ਆਵਾਜ਼’ ਸਮਝਦਾ ਹੈ”
“ਨੌਜਵਾਨਾਂ ਦੀ ਯੋਗਤਾ ’ਤੇ ਰੂੜ੍ਹੀਵਾਦ ਦਾ ਬੋਝ ਨਹੀਂ ਹੈ। ਇਹ ਨੌਜਵਾਨ ਇਸ ਨੂੰ ਤੇ ਸਮਾਜ ਨੂੰ ਨਵੀਆਂ ਚੁਣੌਤੀਆਂ ਅਨੁਸਾਰ ਵਿਕਸਿਤ ਕਰ ਸਕਦਾ ਹੈ”
“ਅੱਜ ਦੇ ਨੌਜਵਾਨ ਦੀ ‘ਕਰ ਸਕਦਾ ਹਾਂ’ ਦੀ ਭਾਵਨਾ ਹੈ, ਜੋ ਹਰੇਕ ਪੀੜ੍ਹੀ ਲਈ ਪ੍ਰੇਰਣਾ ਦਾ ਇੱਕ ਸਰੋਤ ਹੈ”
“ਭਾਰਤ ਦੇ ਨੌਜਵਾਨ ਆਲਮੀ ਸਮ੍ਰਿੱਧੀ ਦੀ ਗਾਥਾ ਲਿਖ ਰਹੇ ਹਨ”
“ਨਵੇਂ ਭਾਰਤ ਦਾ ਮੰਤਰ – ਮੁਕਾਬਲੇ ’ਚ ਖੜ੍ਹੋ ਤੇ ਜਿੱਤੋ। ਸ਼ਾਮਲ ਹੋਵੋ ਤੇ ਜਿੱਤੋ। ਇਕਜੁਟ ਹੋਵੋ ਤੇ ਜੰਗ ਜਿੱਤੋ”
ਨੌਜਵਾਨਾਂ ਨੂੰ ਅਜਿਹੇ ਸੁਤੰਤਰਤਾ ਸੈਨਾਨੀਆਂ ਬਾਰੇ ਖੋਜ ਕਰਕੇ ਲਿਖਣ ਦਾ ਸੱਦਾ ਦਿੱਤਾ, ਜਿਨ੍ਹਾਂ ਨੂੰ ਬਣਦੀ ਮਾਨਤਾ ਨਹੀਂ ਮਿਲੀ

ਪੁਦੂਚੇਰੀ ਦੇ ਲੈਫਟੀਨੈਂਟ ਗਵਰਨਰ ਤਮਿਲ-ਸਾਈ ਜੀ, ਮੁੱਖ ਮੰਤਰੀ ਐੱਨ ਰੰਗਾਸਾਮੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਨਾਰਾਇਣ ਰਾਣੇ ਜੀ, ਸ਼੍ਰੀ ਅਨੁਰਾਗ ਠਾਕੁਰ ਜੀ, ਸ਼੍ਰੀ ਨਿਸ਼ੀਤ ਪ੍ਰਮਾਣਿਕ ਜੀ, ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਜੀ, ਪੁਦੂਚੇਰੀ ਸਰਕਾਰ ਦੇ ਸੀਨੀਅਰ ਮੰਤਰੀਗਣ,  ਸਾਂਸਦ ਗਣ, ਵਿਧਾਇਕ ਗਣ, ਦੇਸ਼  ਦੇ ਹੋਰ ਰਾਜਾਂ ਦੇ ਮੰਤਰੀਗਣ, ਅਤੇ ਮੇਰੇ ਯੁਵਾ ਸਾਥੀਓ! ਵਣੱਕਮ!  ਆਪ ਸਭ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਭਾਰਤ ਮਾਂ ਦੀ ਮਹਾਨ ਸੰਤਾਨ ਸਵਾਮੀ ਵਿਵੇਕਾਨੰਦ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਮੈਂ ਨਮਨ ਕਰਦਾ ਹਾਂ।  ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਉਨ੍ਹਾਂ ਦੀ ਜਨਮਜਯੰਤੀ ਹੋਰ ਅਧਿਕ ਪ੍ਰੇਰਣਾਦਾਈ ਹੋ ਗਈ ਹੈ।  ਇਹ ਵਰ੍ਹਾ, ਦੋ ਹੋਰ ਵਜ੍ਹਾਂ ਨਾਲ ਵੀ ਹੋਰ ਵਿਸ਼ੇਸ਼ ਹੋ ਗਿਆ ਹੈ। ਅਸੀਂ ਇਸੇ ਵਰ੍ਹੇ ਸ਼੍ਰੀ ਔਰਬਿੰਦੋ ਦੀ 150ਵੀਂ ਜਨਮਜਯੰਤੀ ਮਨਾ ਰਹੇ ਹਾਂ, ਅਤੇ ਇਸ ਸਾਲ ਮਹਾਕਵੀ ਸੁਬ੍ਰਮਣਯ ਭਾਰਤੀ ਜੀ ਦੀ ਵੀ 100ਵੀਂ ਪੁਣਯ ਤਿਥੀ ਹੈ। ਇਨ੍ਹਾਂ ਦੋਨਾਂ ਮਨੀਸ਼ੀਆਂ ਦਾ, ਪੁਦੂਚੇਰੀ ਨਾਲ ਖਾਸ ਰਿਸ਼ਤਾ ਰਿਹਾ ਹੈ। ਇਹ ਦੋਨੋਂ ਇੱਕ ਦੂਸਰੇ ਦੀ ਸਾਹਿਤਕ ਅਤੇ ਅਧਿਆਤਮਿਕ ਯਾਤਰਾ ਦੇ ਸਾਂਝੀਦਾਰ ਰਹੇ ਹਨ। So, the National Youth Festival being held in ਪੁਦੂਚੇਰੀ is dedicated to these great sons of Mother India. Friends, Today in ਪੁਦੂਚੇਰੀ, MSME ਟੈਕਨੋਲੋਜੀ ਸੈਂਟਰ is Inaugurated. The role of MSME sector is very very important in creating ਆਤਮਨਿਰਭਰ Bharat. ਬਹੁਤ ਜ਼ਰੂਰੀ ਹੈ ਕਿ ਸਾਡੇ MSMEs ਉਸ ਟੈਕਨੋਲੋਜੀ ਦਾ ਉਪਯੋਗ ਕਰਨ ਜੋ ਅੱਜ ਦੁਨੀਆ ਨੂੰ ਬਦਲ ਰਹੀਆਂ ਹਨ। ਇਸ ਲਈ ਦੇਸ਼ ਵਿੱਚ ਅੱਜ Technology Centre Systems Program ਦਾ ਬਹੁਤ ਬੜਾ ਅਭਿਯਾਨ ਚਲਾਇਆ ਜਾ ਰਿਹਾ ਹੈ। ਪੁਦੂਚੇਰੀ ਵਿੱਚ ਬਣਿਆ MSME ਟੈਕਨੋਲੋਜੀ ਸੈਂਟਰ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਸਾਥੀਓ,

ਅੱਜ ਪੁਦੂਚੇਰੀ ਦੇ ਨੌਜਵਾਨਾਂ ਨੂੰ ਕਾਮਰਾਜ ਜੀ ਦੇ ਨਾਮ ’ਤੇ ਮਨੀਮੰਡੱਪਮ, ਇੱਕ ਪ੍ਰਕਾਰ ਦਾ ਸਭਾਗ੍ਰਹਿ,  multipurpose use ਵਾਲਾ ਉਸ ਦਾ ਇੱਕ ਹੋਰ ਉਪਹਾਰ ਮਿਲ ਰਿਹਾ ਹੈ। ਇਹ ਸਭਾਗ੍ਰਹਿ, ਕਾਮਰਾਜ ਜੀ ਦੇ ਯੋਗਦਾਨ ਦੀ ਯਾਦ ਤਾਂ ਦਿਵਾਏਗਾ ਹੀ, ਸਾਡੇ ਯੁਵਾ ਟੈਲੰਟ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਪਲੈਟਫਾਰਮ ਦੇਵੇਗਾ।

ਸਾਥੀਓ,

ਅੱਜ ਦੁਨੀਆ ਭਾਰਤ ਨੂੰ ਇੱਕ ਆਸ਼ਾ ਦੀ ਦ੍ਰਿਸ਼ਟੀ ਤੋਂ, ਇੱਕ ਵਿਸ਼ਵਾਸ ਦੀ ਦ੍ਰਿਸ਼ਟੀ ਤੋਂ ਦੇਖਦੀ ਹੈ। ਕਿਉਂਕਿ,  ਭਾਰਤ ਦਾ ਜਨ ਵੀ ਯੁਵਾ ਹੈ, ਅਤੇ ਭਾਰਤ ਦਾ ਮਨ ਵੀ ਯੁਵਾ ਹੈ। ਭਾਰਤ ਆਪਣੀ ਸਮਰੱਥਾ ਤੋਂ ਵੀ ਯੁਵਾ ਹੈ, ਭਾਰਤ ਆਪਣੇ ਸੁਪਨਿਆਂ ਤੋਂ ਵੀ ਯੁਵਾ ਹੈ। ਭਾਰਤ ਆਪਣੇ ਚਿੰਤਨ ਤੋਂ ਵੀ ਯੁਵਾ ਹੈ, ਭਾਰਤ ਆਪਣੀ ਚੇਤਨਾ ਤੋਂ ਵੀ ਯੁਵਾ ਹੈ। ਭਾਰਤ ਯੁਵਾ ਹੈ ਕਿਉਂਕਿ ਭਾਰਤ ਦੀ ਦ੍ਰਿਸ਼ਟੀ ਨੇ ਹਮੇਸ਼ਾ ਆਧੁਨਿਕਤਾ ਨੂੰ ਸਵੀਕਾਰ ਕੀਤਾ ਹੈ, ਭਾਰਤ ਦੇ ਦਰਸ਼ਨ ਨੇ ਪਰਿਵਰਤਨ ਨੂੰ ਅੰਗੀਕਾਰ ਕੀਤਾ ਹੈ। ਭਾਰਤ ਤਾਂ ਉਹ ਹੈ-  ਜਿਸ ਦੀ ਪ੍ਰਾਚੀਨਤਾ ਵਿੱਚ ਵੀ ਨਵੀਨਤਾ ਹੈ। ਸਾਡੇ ਹਜ਼ਾਰਾਂ ਸਾਲ ਪੁਰਾਣੇ ਵੇਦਾਂ ਨੇ ਕਿਹਾ ਹੈ-

“ਅਪਿ ਯਥਾ, ਯੁਵਾਨੋ ਮਤਸਥਾ, ਨੋ ਵਿਸ਼ਵੰ ਜਗਤ੍, ਅਭਿਪਿਤਵੇ ਮਨੀਸ਼ਾ,॥

("अपि यथा, युवानो मत्सथा, नो विश्वं जगत्, अभिपित्वे मनीषा,॥)

ਯਾਨੀ, ਇਹ ਯੁਵਾ ਹੀ ਹਨ ਜੋ ਵਿਸ਼ਵ ਵਿੱਚ ਸੁਖ ਤੋਂ ਸੁਰੱਖਿਆ ਤੱਕ ਦਾ ਸੰਚਾਰ ਕਰਦੇ ਹਨ। ਯੁਵਾ ਹੀ ਸਾਡੇ ਭਾਰਤ ਦੇ ਲਈ, ਸਾਡੇ ਰਾਸ਼ਟਰ ਦੇ ਲਈ ਸੁਖ ਅਤੇ ਸੁਰੱਖਿਆ ਦੇ ਰਸਤੇ ਜ਼ਰੂਰ ਬਣਾਉਣਗੇ।  ਇਸੇ ਲਈ, ਭਾਰਤ ਵਿੱਚ ਜਨ–ਜਨ ਤੋਂ ਜਗ ਤੱਕ ਯੋਗ ਦੀ ਯਾਤਰਾ ਹੋਵੇ, Revolution ਹੋਵੇ ਜਾਂ Evolution ਹੋਵੇ, ਰਾਹ, ਸੇਵਾ ਦੀ ਹੋਵੇ ਜਾਂ ਸਮਰਪਣ ਦੀ, ਗੱਲ ਪਰਿਵਰਤਨ ਦੀ ਹੋਵੇ ਜਾਂ ਪਰਾਕ੍ਰਮ ਦੀ, ਰਾਹ, ਸਹਿਯੋਗ ਦੀ ਹੋਵੇ ਜਾਂ ਸੁਧਾਰ ਦੀ, ਗੱਲ ਜੜ੍ਹਾਂ ਨਾਲ ਜੁੜਨ ਦੀ ਹੋਵੇ ਜਾਂ ਜਗ ਵਿੱਚ ਵਿਸਤਾਰ ਦੀ, ਅਜਿਹਾ ਕੋਈ ਰਾਹ ਨਹੀਂ ਜਿਸ ਵਿੱਚ ਸਾਡੇ ਦੇਸ਼ ਦੇ ਯੁਵਾ ਨੇ ਵਧ-ਚੜ੍ਹ ਕੇ ਹਿੱਸਾ ਨਾ ਲਿਆ ਹੋਵੇ। ਅਗਰ ਕਦੇ ਭਾਰਤ ਦੀ ਚੇਤਨਾ ਵੰਡ ਹੁੰਦੀ ਹੈ ਤਾਂ ਐਸੇ ਸਮੇਂ ਸ਼ੰਕਰ ਜੈਸਾ ਕੋਈ ਯੁਵਾ, ਆਦਿ ਸ਼ੰਕਰਚਾਰੀਆ ਬਣ ਕੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋ ਦਿੰਦਾ ਹੈ। ਜਦੋਂ ਭਾਰਤ ਨੂੰ ਅਨਿਆਂ ਅਤੇ ਅੱਤਿਆਚਾਰ ਨਾਲ ਲੜਨ ਦੀ ਜ਼ਰੂਰਤ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਨੌਜਵਾਨਾਂ ਦਾ ਬਲੀਦਾਨ ਅੱਜ ਵੀ ਰਸਤਾ ਦਿਖਾਉਂਦੇ ਹਨ। ਜਦੋਂ ਭਾਰਤ ਨੂੰ ਆਜ਼ਾਦੀ ਦੇ ਲਈ ਕ੍ਰਾਂਤੀ ਦੀ ਜ਼ਰੂਰਤ ਹੁੰਦੀ ਹੈ, ਤਾਂ ਸਰਦਾਰ ਭਗਤ ਸਿੰਘ ਤੋਂ ਲੈ ਕੇ ਚੰਦਰਸ਼ੇਖਰ ਆਜ਼ਾਦ ਅਤੇ ਨੇਤਾਜੀ ਸੁਭਾਸ਼ ਤੱਕ ਕਿਤਨੇ ਹੀ ਯੁਵਾ ਦੇਸ਼ ਦੇ ਲਈ ਆਪਣਾ ਸਭ ਕੁਝ ਅਰਪਣ ਕਰ ਦਿੰਦੇ ਹਨ। ਜਦੋਂ ਭਾਰਤ ਨੂੰ ਆਧਿਆਤਮ ਦੀ, ਸਿਰਜਣਾ ਦੀ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਤਾਂ ਸ਼੍ਰੀ ਔਰੋਬਿੰਦੋ ਤੋਂ ਲੈ ਕੇ ਸੁਬਰਮਣਯ ਭਾਰਤੀ ਤੋਂ ਸਾਖਿਆਤਕਾਰ ਹੁੰਦਾ ਹੈ। ਅਤੇ, ਜਦੋਂ ਭਾਰਤ ਨੂੰ ਆਪਣਾ ਖੋਇਆ ਹੋਇਆ ਸਵੈਅਭਿਮਾਨ ਫਿਰ ਤੋਂ ਪਾਉਣ ਦੀ, ਆਪਣੇ ਗੌਰਵ ਨੂੰ ਦੁਨੀਆ ਵਿੱਚ ਫਿਰ ਤੋਂ ਪ੍ਰਤਿਸ਼ਠਿਤ ਕਰਨ ਦੀ ਅਧੀਰਤਾ ਹੁੰਦੀ ਹੈ, ਤਾਂ ਸਵਾਮੀ ਵਿਵੇਕਾਨੰਦ ਜੈਸਾ ਇੱਕ ਯੁਵਾ ਭਾਰਤ ਦੇ ਗਿਆਨ ਨਾਲ, ਸਨਾਤਨ ਤਾਕੀਦ ਨਾਲ ਦੁਨੀਆ ਦੇ ਮਾਨਸ ਨੂੰ ਜਾਗ੍ਰਿਤ ਕਰ ਦਿੰਦਾ ਹੈ।

ਸਾਥੀਓ,

ਵਿਸ਼ਵ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅੱਜ ਭਾਰਤ ਦੇ ਪਾਸ ਦੋ ਅਸੀਮ ਸ਼ਕਤੀਆਂ ਹਨ- ਇੱਕ ਡੈਮੋਗ੍ਰਾਫੀ ਅਤੇ ਦੂਸਰੀ ਡੈਮੋਕ੍ਰੇਸੀ। ਜਿਸ ਦੇਸ਼ ਦੇ ਪਾਸ ਜਿਤਨੀ ਯੁਵਾ ਜਨਸੰਖਿਆ ਹੈ, ਉਸ ਦੀ ਸਮਰੱਥਾ ਨੂੰ ਉਤਨਾ ਹੀ ਬੜਾ ਮੰਨਿਆ ਜਾਂਦਾ ਹੈ, ਉਸ ਦੀਆਂ ਸੰਭਾਵਨਾਵਾਂ ਨੂੰ ਉਤਨਾ ਹੀ ਵਿਆਪਕ ਮੰਨਿਆ ਜਾਂਦਾ ਹੈ। ਲੇਕਿਨ ਭਾਰਤ ਦੇ ਨੌਜਵਾਨਾਂ ਦੇ ਪਾਸ ਡੈਮੋਗ੍ਰਾਫਿਕ ਡਿਵੀਡੈਂਡ ਦੇ ਨਾਲ -ਨਾਲ ਲੋਕਤਾਂਤਰਿਕ ਕਦਰਾਂ-ਕੀਮਤਾਂ ਵੀ ਹਨ, ਉਨ੍ਹਾਂ ਦਾ ਡੈਮੋਕ੍ਰੇਟਿਕ ਡਿਵੀਡੈਂਡ ਵੀ ਅਤੁਲਨੀਯ ਹੈ। ਭਾਰਤ ਆਪਣੇ ਨੌਜਵਾਨਾਂ ਨੂੰ ਡੈਮੋਗ੍ਰਾਫਿਕ ਡਿਵੀਡੈਂਡ ਦੇ ਨਾਲ-ਨਾਲ ਡਿਵੈਲਪਮੈਂਟ ਡ੍ਰਾਇਵਰ ਵੀ ਮੰਨਦਾ ਹੈ। ਅੱਜ ਭਾਰਤ ਦਾ ਯੁਵਾ ਸਾਡੀ development ਦੇ ਨਾਲ-ਨਾਲ ਸਾਡੀਆਂ democratic values ਨੂੰ ਵੀ ਲੀਡ ਕਰ ਰਿਹਾ ਹੈ। ਤੁਸੀਂ ਦੇਖੋ, ਅੱਜ ਭਾਰਤ ਦੇ ਯੁਵਾ ਵਿੱਚ ਅਗਰ ਟੈਕਨੋਲੋਜੀ ਦਾ charm ਹੈ, ਤਾਂ ਲੋਕਤੰਤਰ ਦੀ ਚੇਤਨਾ ਵੀ ਹੈ। ਅੱਜ ਭਾਰਤ ਦੇ ਯੁਵਾ ਵਿੱਚ ਅਗਰ ਸ਼੍ਰਮ ਦੀ ਸਮਰੱਥਾ ਹੈ, ਤਾਂ ਭਵਿੱਖ ਦੀ ਸਪਸ਼ਟਤਾ ਵੀ ਹੈ।  ਇਸੇ ਲਈ, ਭਾਰਤ ਅੱਜ ਜੋ ਕਹਿੰਦਾ ਹੈ, ਦੁਨੀਆ ਉਸ ਨੂੰ  ਆਉਣ ਵਾਲੇ ਕੱਲ੍ਹ ਦੀ ਆਵਾਜ਼ ਮੰਨਦੀ ਹੈ।  ਅੱਜ ਭਾਰਤ ਜੋ ਸੁਪਨੇ ਦੇਖਦਾ ਹੈ, ਜੋ ਸੰਕਲਪ ਲੈਂਦਾ ਹੈ, ਉਸ ਵਿੱਚ ਭਾਰਤ ਦੇ ਨਾਲ-ਨਾਲ ਵਿਸ਼ਵ ਦਾ ਭਵਿੱਖ ਦਿਖਾਈ ਦਿੰਦਾ ਹੈ। ਅਤੇ ਭਾਰਤ ਦੇ ਇਸ ਭਵਿੱਖ ਦਾ, ਦੁਨੀਆ ਦੇ ਭਵਿੱਖ ਦਾ ਨਿਰਮਾਣ ਅੱਜ ਹੋ ਰਿਹਾ ਹੈ। ਇਹ ਜ਼ਿੰਮੇਦਾਰੀ, ਇਹ ਸੁਭਾਗ ਆਪ ਜੈਸੇ ਕਰੋੜਾਂ–ਕਰੋੜਾਂ ਦੇਸ਼ ਦੇ ਨੌਜਵਾਨਾਂ ਨੂੰ ਮਿਲਿਆ ਹੈ।  ਸਾਲ 2022 ਦਾ ਇਹ ਸਾਲ, ਤੁਹਾਡੇ ਲਈ, ਭਾਰਤ ਦੀ ਯੁਵਾ ਪੀੜ੍ਹੀ ਦੇ ਲਈ ਬਹੁਤ ਅਹਿਮ ਹੈ। ਅੱਜ ਅਸੀਂ 25ਵਾਂ ਨੈਸ਼ਨਲ ਯੂਥ ਫੈਸਟੀਵਲ ਮਨਾ ਰਹੇ ਹਾਂ। ਇਹ ਨੇਤਾਜੀ ਸੁਭਾਸ਼ ਬਾਬੂ ਦਾ 125ਵੀਂ ਜਨਮਜਯੰਤੀ ਦਾ ਵਰ੍ਹਾ ਵੀ ਹੈ। ਅਤੇ 25 ਸਾਲ ਬਾਅਦ ਦੇਸ਼ ਆਜ਼ਾਦੀ ਦੇ 100 ਸਾਲ ਵੀ ਮਨਾਏਗਾ। ਯਾਨੀ 25 ਦਾ ਇਹ ਸੰਜੋਗ ਨਿਸ਼ਚਿਤ ਤੌਰ ‘ਤੇ ਭਾਰਤ ਦੀ ਸ਼ਾਨਦਾਰ-ਦਿੱਵਯ ਤਸਵੀਰ ਬਣਾਉਣ ਦਾ ਯੋਗ ਵੀ ਹੈ। ਆਜ਼ਾਦੀ ਦੇ ਸਮੇਂ ਜੋ ਯੁਵਾ ਪੀੜ੍ਹੀ ਸੀ, ਉਸ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਿੱਚ ਇੱਕ ਪਲ ਨਹੀਂ ਗਵਾਇਆ ਸੀ। But today's youth has to live for the country ,  And fulfill the dreams of our freedom fighters. ਮਹਾਰਿਸ਼ੀ ਸ਼੍ਰੀ ਔਰੋਬਿੰਦੋ ਨੇ ਕਿਹਾ ਸੀ -A brave,  frank,  clean-hearted, courageous and aspiring youth is the only foundation, on which the future nation can be built. ਉਨ੍ਹਾਂ ਦੀ ਇਹ ਗੱਲ, ਅੱਜ 21ਵੀਂ ਸਦੀ ਦੇ ਭਾਰਤ ਦੇ ਨੌਜਵਾਨਾਂ ਦੇ ਲਈ ਜੀਵਨ ਮੰਤਰ ਦੀ ਤਰ੍ਹਾਂ ਹੈ। ਅੱਜ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ, ਦੁਨੀਆ ਦੇ ਸਭ ਤੋਂ ਬੜੇ ਯੁਵਾ ਦੇਸ਼ ਦੇ ਰੂਪ ਵਿੱਚ ਅਸੀਂ ਇੱਕ ਪੜਾਅ ’ਤੇ ਹਾਂ। ਇਹ ਭਾਰਤ ਦੇ ਲਈ ਨਵੇਂ ਸੁਪਨਿਆਂ, ਨਵੇਂ ਸੰਕਲਪਾਂ ਦਾ ਪੜਾਅ ਹੈ। ਐਸੇ ਵਿੱਚ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ, ਭਾਰਤ ਨੂੰ ਨਵੀਂ ਉਚਾਈ ’ਤੇ ਲੈ ਜਾਵੇਗੀ।

ਸਾਥੀਓ,

ਸ਼੍ਰੀ ਔਰਬਿੰਦੋ ਨੌਜਵਾਨਾਂ ਦੇ ਲਈ ਕਿਹਾ ਕਰਦੇ ਸਨ- - It is the young, who must be the builders of the new world. Revolution ਅਤੇ Evolution ਦੇ ਇਰਦ-ਗਿਰਦ ਹੀ ਉਨ੍ਹਾਂ ਨੇ ਆਪਣੇ ਜਿਸ ਦਰਸ਼ਨ ਨੂੰ ਰੱਖਿਆ ਸੀ, ਉਹ ਨੌਜਵਾਨਾਂ ਦੀ ਵੀ ਅਸਲੀ ਪਹਿਚਾਣ ਹੈ। ਇਹੀ ਦੋ ਗੁਣ ਇੱਕ ਵਾਇਬ੍ਰੈਂਟ ਨੇਸ਼ਨ ਦੀ ਵੀ ਬੜੀ ਤਾਕਤ ਹੈ। ਯੁਵਾ ਵਿੱਚ ਉਹ ਕਸ਼ਸਤਾ ਹੁੰਦੀ ਹੈ, ਉਹ ਸਮਰੱਥਾ ਹੁੰਦੀ ਹੈ ਕਿ ਉਹ ਪੁਰਾਣੀਆਂ ਰੂੜ੍ਹੀਆਂ ਦਾ ਬੋਝ ਲੈ ਕੇ ਨਹੀਂ ਚਲਦਾ, ਉਹ ਉਨ੍ਹਾਂ ਨੂੰ ਝਟਕਣਾ ਜਾਣਦਾ ਹੈ। ਇਹੀ ਯੁਵਾ, ਖੁਦ ਨੂੰ, ਸਮਾਜ ਨੂੰ, ਨਵੀਆਂ ਚੁਣੌਤੀਆਂ, ਨਵੀਂ ਡਿਮਾਂਡ ਦੇ ਹਿਸਾਬ ਨਾਲ evolve ਕਰ ਸਕਦਾ ਹੈ, ਨਵੀਂ ਸਿਰਜਣਾ ਕਰ ਸਕਦਾ ਹੈ। ਅਤੇ ਅੱਜ ਅਸੀਂ ਦੇਸ਼ ਵਿੱਚ ਇਹੀ ਹੁੰਦਾ ਦੇਖ ਰਹੇ ਹਾਂ। ਹੁਣ ਭਾਰਤ ਦਾ ਯੁਵਾ evolution ‘ਤੇ ਸਭ ਤੋਂ ਅਧਿਕ ਫੋਕਸ ਕਰ ਰਿਹਾ ਹੈ। ਅੱਜ Disruption ਹੋ ਰਿਹਾ ਹੈ ਲੇਕਿਨ Disruption, Development  ਦੇ ਲਈ ਹੋ ਰਿਹਾ ਹੈ। ਅੱਜ ਭਾਰਤ ਦਾ ਯੁਵਾ Innovation ਕਰ ਰਿਹਾ ਹੈ, ਸਮੱਸਿਆਵਾਂ ਦੇ ਸਮਾਧਾਨ ਦੇ ਲਈ ਇਕਜੁੱਟ ਹੋ ਰਿਹਾ ਹੈ। Friends, Today's youth has a "Can Do" spirit which is a source of inspiration for every generation. ਇਹ ਭਾਰਤ ਦੇ ਨੌਜਵਾਨਾਂ ਦੀ ਹੀ ਤਾਕਤ ਹੈ ਕਿ ਅੱਜ ਭਾਰਤ ਡਿਜੀਟਲ ਪੇਮੈਂਟ ਦੇ ਮਾਮਲੇ ਵਿੱਚ ਦੁਨੀਆ ਵਿੱਚ ਇਤਨਾ ਅੱਗੇ ਨਿਕਲ ਗਿਆ ਹੈ। ਅੱਜ ਭਾਰਤ ਦਾ ਯੁਵਾ, Global Prosperity ਦੇ Code ਲਿਖ ਰਿਹਾ ਹੈ। ਪੂਰੀ ਦੁਨੀਆ ਦੇ ਯੂਨੀਕੌਰਨ ਈਕੋਸਿਸਟਮ ਵਿੱਚ ਭਾਰਤੀ ਨੌਜਵਾਨਾਂ ਦਾ ਜਲਵਾ ਹੈ। ਭਾਰਤ ਦੇ ਪਾਸ ਅੱਜ 50 ਹਜ਼ਾਰ ਤੋਂ ਅਧਿਕ ਸਟਾਰਟ ਅੱਪਸ ਦਾ ਮਜ਼ਬੂਤ ਈਕੋਸਿਸਟਮ ਹੈ। ਇਸ ਵਿੱਚੋਂ 10 ਹਜ਼ਾਰ ਤੋਂ ਅਧਿਕ ਸਟਾਰਟ ਅੱਪਸ ਤਾਂ ਕੋਰੋਨਾ ਦੀਆਂ ਚੁਣੌਤੀਆਂ ਦੇ ਦਰਮਿਆਨ, ਬੀਤੇ 6-7 ਮਹੀਨਿਆਂ ਵਿੱਚ ਬਣੇ ਹਨ। ਇਹੀ ਭਾਰਤ ਦੇ ਨੌਜਵਾਨਾਂ ਦੀ ਤਾਕਤ ਹੈ, ਜਿਸ ਦੇ ਦਮ ‘ਤੇ ਸਾਡਾ ਦੇਸ਼ Start-Ups ਦੇ Golden age ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਸਾਥੀਓ,

ਨਵੇਂ ਭਾਰਤ ਦਾ ਇਹੀ ਮੰਤਰ ਹੈ- Compete and Conquer. ਯਾਨੀ ਜੁਟ ਜਾਓ ਅਤੇ ਜਿੱਤੋ। ਜੁਟ ਜਾਓ ਅਤੇ ਜੰਗ ਜਿੱਤੋ। Paralympics ਵਿੱਚ ਭਾਰਤ ਨੇ ਜਿਤਨੇ ਮੈਡਲ ਜਿੱਤੇ ਉਤਨੇ ਭਾਰਤ ਨੇ ਹੁਣ ਤੱਕ ਦੇ ਇਤਿਹਾਸ ਵਿੱਚ ਨਹੀਂ ਜਿੱਤੇ ਸਨ। ਓਲੰਪਿਕਸ ਵਿੱਚ ਵੀ ਸਾਡਾ ਪ੍ਰਦਰਸ਼ਨ ਸ੍ਰੇਸ਼ਠ ਰਿਹਾ, ਕਿਉਂਕਿ ਸਾਡੇ ਨੌਜਵਾਨਾਂ ਵਿੱਚ ਜਿੱਤ ਦਾ ਵਿਸ਼ਵਾਸ ਪੈਦਾ ਹੋਇਆ। ਸਾਡੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਤਾਂ ਨੌਜਵਾਨਾਂ ਦੀ ਭੂਮਿਕਾ, ਇੱਕ ਅਲੱਗ ਹੀ ਪੱਧਰ ‘ਤੇ ਨਜ਼ਰ ਆਈ ਹੈ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ 15 ਤੋਂ 18 ਸਾਲ ਦੇ ਯੁਵਾ ਤੇਜ਼ੀ ਨਾਲ ਖ਼ੁਦ ਨੂੰ ਵੈਕਸੀਨ ਲਗਵਾ ਰਹੇ ਹਨ। ਇਤਨੇ ਘੱਟ ਸਮੇਂ ਵਿੱਚ 2 ਕਰੋੜ ਤੋਂ ਜ਼ਿਆਦਾ ਬੱਚਿਆਂ ਦਾ ਟੀਕਾਕਰਣ ਹੋ ਚੁੱਕਿਆ ਹੈ। ਮੈਂ ਅੱਜ ਦੇ ਕਿਸ਼ੋਰਾਂ ਵਿੱਚ ਜਦੋਂ ਕਰਤੱਵ ਨਿਸ਼ਠਾ ਦੇ ਦਰਸ਼ਨ ਕਰਦਾ ਹਾਂ ਤਾਂ ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਮੇਰਾ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਜਾਂਦਾ ਹੈ। ਇਹ ਸਾਡੇ ਕਿਸ਼ੋਰ 15 ਤੋਂ 18 ਸਾਲ ਦੇ ਬਾਲ ਸਾਥੀਆਂ ਨੇ ਜੋ sense of responsibility ਹੈ, ਅਤੇ ਇਹ ਪੂਰੇ ਕੋਰੋਨਾ ਕਾਲ ਵਿੱਚ ਭਾਰਤ ਦੇ ਨੌਜਵਾਨਾਂ ਵਿੱਚ ਦਿਖੀ ਹੈ।

ਸਾਥੀਓ,

ਸਰਕਾਰ ਦਾ ਪ੍ਰਯਾਸ ਹੈ ਕਿ ਨੌਜਵਾਨਾਂ ਦੀ ਇਸੇ ਤਾਕਤ ਦੇ ਲਈ ਉਨ੍ਹਾਂ ਨੂੰ ਸਪੇਸ ਮਿਲੇ, ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਹੋਵੇ। ਸਰਕਾਰ ਦੀ ਕੋਸ਼ਿਸ਼ ਉਨ੍ਹਾਂ ਨੂੰ ਸਹੀ ਮਾਹੌਲ ਦੇਣ ਦੀ ਹੈ, ਸੰਸਾਧਾਨ ਦੇਣ ਦੀ ਹੈ, ਉਨ੍ਹਾਂ ਦੀ ਸਮਰੱਥਾ ਵਧੇ, ਇਸ ਦੀ ਵਿਵਸਥਾ ਬਣਾਉਣ ਦੀ ਹੈ। ਡਿਜੀਟਲ ਇੰਡੀਆ ਦੇ ਮਾਧਿਅਮ ਨਾਲ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਕਰਨਾ, ਹਜ਼ਾਰਾਂ compliances ਦੇ ਬੋਝ ਤੋਂ ਮੁਕਤੀ, ਇਸੇ ਭਾਵਨਾ ਨੂੰ ਬਲ ਦਿੰਦੀ ਹੈ। ਮੁਦਰਾ, ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਐਸੇ ਅਭਿਯਾਨਾਂ ਨਾਲ ਨੌਜਵਾਨਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਸਕਿੱਲ ਇੰਡੀਆ, ਅਟਲ ਇਨੋਵੇਸ਼ਨ ਮਿਸ਼ਨ ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ, ਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣ ਦੀ ਹੀ ਪ੍ਰਯਾਸ ਹੈ।

ਸਾਥੀਓ,

ਅਸੀਂ ਜਾਣਦੇ ਹਾਂ ਕਿ ਬੇਟਾ-ਬੇਟੀ ਇੱਕ ਸਮਾਨ ਹਨ। ਇਸੇ ਸੋਚ ਦੇ ਨਾਲ ਸਰਕਾਰ ਨੇ ਬੇਟੀਆਂ ਦੀ ਬਿਹਤਰੀ ਦੇ ਲਈ ਸ਼ਾਦੀ ਦੀ ਉਮਰ ਨੂੰ 21 ਸਾਲ ਕਰਨ ਦਾ ਨਿਰਣਾ ਲਿਆ ਹੈ। ਬੇਟੀਆਂ ਵੀ ਆਪਣਾ ਕਰੀਅਰ ਬਣਾ ਪਾਉਣ, ਉਨ੍ਹਾਂ ਨੂੰ ਜ਼ਿਆਦਾ ਸਮਾਂ ਮਿਲੇ, ਇਸ ਦਿਸ਼ਾ ਵਿੱਚ ਇਹ ਇੱਕ ਬਹੁਤ ਮਹੱਤਪੂਰਨ ਕਦਮ ਹੈ।

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਆਪਣੇ ਰਾਸ਼ਟਰੀ ਸੰਕਲਪਾਂ ਦੀ ਸਿੱਧੀ ਸਾਡੇ ਅੱਜ ਦੇ ਐਕਸ਼ਨ ਨਾਲ ਤੈਅ ਹੋਵੇਗੀ। ਇਹ ਐਕਸ਼ਨ ਹਰ ਪੱਧਰ ‘ਤੇ, ਹਰ ਸੈਕਟਰ ਦੇ ਲਈ ਬਹੁਤ ਜ਼ਰੂਰੀ ਹਨ। Can we work with a mission to promote Vocal for Local? ਸ਼ੌਪਿੰਗ ਕਰਦੇ ਸਮੇਂ ਤੁਹਾਡੀ ਚੌਇਸ ਵਿੱਚ ਕਿਸੇ ਭਾਰਤੀ ਦੇ ਸ਼੍ਰਮ ਦੀ, ਭਾਰਤੀ ਮਿੱਟੀ ਦੀ ਮਹਿਕ ਹੋਵੇ, ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਹਰ ਵਾਰ ਇਸੇ ਤਰਾਜੂ ‘ਤੇ ਚੀਜ਼ਾਂ ਨੂੰ ਤੋਲਣਾ ਅਤੇ ਕੁਝ ਵੀ ਖਰੀਦ ਕਰਨ ਦੇ ਨਿਰਣੇ ਤੋਂ ਪਹਿਲਾਂ ਇਸ ਤਰਾਜੂ ਨਾਲ ਤੋਲ ਕੇ ਦੇਖੋ ਕਿ ਉਸ ਵਿੱਚ ਮੇਰੇ ਦੇਸ਼ ਦੇ ਮਜ਼ਦੂਰ ਦੇ ਪਸੀਨੇ ਦੀ ਮਹਿਕ ਹੈ ਕਿ ਨਹੀਂ ਹੈ। ਉਸ ਵਿੱਚ ਸ਼੍ਰੀ ਔਰਬਿੰਦੋ ਸ਼੍ਰੀ ਵਿਵੇਕਾਨੰਦ ਐਸੇ ਮਹਾਪੁਰਸ਼ਾਂ ਨੇ ਜਿਸ ਮਿੱਟੀ ਨੂੰ ਮਾਂ ਦੇ ਸਮਾਨ ਮੰਨਿਆ ਹੈ। ਉਸ ਭਾਰਤ ਮਾਂ ਦੀ ਮਿੱਟੀ ਦੀ ਮਹਿਕ ਹੈ ਕਿ ਨਹੀਂ ਹੈ। Vocal for Local, ਸਾਡੀਆਂ ਬਹੁਤ ਸਮੱਸਿਆਵਾਂ ਦਾ ਸਮਾਧਾਨ ਆਤਮਨਿਰਭਰਤਾ ਵਿੱਚ ਹੈ। ਸਾਡੇ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਨੂੰ ਖਰੀਦਣ ਵਿੱਚ ਹੈ। ਰੋਜ਼ਗਾਰ ਵੀ ਉਸੇ ਤੋਂ ਪੈਦਾ ਹੋਣ ਵਾਲਾ ਹੈ। ਅਰਥਵਿਵਸਥਾ ਵੀ ਉਸੇ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਹੈ। ਦੇਸ਼ ਦੇ ਗ਼ਰੀਬ ਨੂੰ ਸਨਮਾਨ ਵੀ ਉਸੇ ਤੋਂ ਪ੍ਰਾਪਤ ਹੋਣ ਵਾਲਾ ਹੈ। ਅਤੇ ਇਸ ਲਈ Vocal for Local ਸਾਡੇ ਦੇਸ਼ ਦਾ ਨੌਜਵਾਨ ਉਸ ਨੂੰ ਆਪਣਾ ਜੀਵਨ ਮੰਤਰ ਬਣਾ ਲਵੇ। ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਆਜ਼ਾਦੀ ਦੇ 100 ਸਾਲ ਕੈਸੇ ਸ਼ਾਨਦਾਰ ਹੋਣਗੇ ਕੈਸੇ ਦਿੱਵਯ ਹੋਣਗੇ। ਸਮਰੱਥਾ ਨਾਲ ਭਰੇ ਹੋਏ ਹੋਣਗੇ। ਸੰਕਲਪਾਂ ਦੀ ਸਿੱਧੀ ਦੇ ਪਲ ਹੋਣਗੇ।

ਸਾਥੀਓ,

ਹਰ ਵਾਰ ਇੱਕ ਵਿਸ਼ੇ ਬਾਰੇ ਜ਼ਰੂਰ ਕਹਿੰਦਾ ਹਾਂ। ਦੁਬਾਰਾ ਕਹਿਣਾ ਚਾਹਾਂਗਾ, ਅਤੇ ਆਪ ਲੋਕਾਂ ਦੇ ਦਰਮਿਆਨ ਕਹਿਣ ਦਾ ਮਨ ਇਸ ਲਈ ਕਰਦਾ ਹੈ। ਕਿਉਂਕਿ ਆਪ ਲੋਕਾਂ ਨੇ ਇਸ ‘ਤੇ ਲੀਡਰਸ਼ਿਪ ਲਈ ਹੈ, ਤੇ ਉਹ ਹੈ ਸਵੱਛਤਾ। ਸਵੱਛਤਾ ਨੂੰ ਵੀ ਲਾਈਫ ਸਟਾਈਲ ਦਾ ਹਿੱਸਾ ਬਣਾਉਣ ਵਿੱਚ ਆਪ ਸਭ ਨੌਜਵਾਨਾਂ ਦਾ ਬਹੁਤ ਬੜਾ ਯੋਗਦਾਨ ਅਹਿਮ ਹੈ। ਆਜ਼ਾਦੀ ਦੀ ਲੜਾਈ ਵਿੱਚ ਸਾਡੇ ਐਸੇ ਅਨੇਕ ਸੈਨਾਨੀ ਰਹੇ ਹਨ, ਜਿਨ੍ਹਾਂ ਦੇ ਯੋਗਦਾਨ ਨੂੰ ਉਹ ਪਹਿਚਾਣ ਨਹੀਂ ਮਿਲ ਪਾਈ, ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਦੇ ਤਿਆਗ, ਤਪੱਸਿਆ, ਬਲੀਦਾਨ ਕੋਈ ਕਮੀ ਨਹੀਂ ਸੀ, ਲੇਕਿਨ ਉਨ੍ਹਾਂ ਨੂੰ ਹੱਕ ਨਹੀਂ ਮਿਲਿਆ। ਐਸੇ ਵਿਅਕਤੀਆਂ ਬਾਰੇ ਸਾਡੇ ਯੁਵਾ ਜਿਤਨਾ ਜ਼ਿਆਦਾ ਲਿਖਣਗੇ, ਰਿਸਰਚ ਕਰਨਗੇ, ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਜ-ਖੋਜ ਕੇ ਕਢਣਗੇ। ਉਤਨਾ ਹੀ ਦੇਸ਼ ਦੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਜਾਗਰੂਕਤਾ ਵਧੇਗੀ। ਸਾਡੇ ਸੁਤੰਤਰਤਾ ਸੰਗ੍ਰਾਮ ਦਾ ਇਤਿਹਾਸ ਅਧਿਕ ਤੰਦਰੁਸਤ ਹੋਵੇਗਾ, ਅਧਿਕ ਸਸ਼ਕਤ ਹੋਵੇਗਾ, ਅਧਿਕ ਪ੍ਰੇਰਕ ਹੋਵੇਗਾ।

ਸਾਥੀਓ,

ਪੁਦੂਚੇਰੀ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਖੂਬਸੂਰਤ ਉਦਾਹਰਣ ਹੈ। ਭਿੰਨ-ਭਿੰਨ ਖੇਤਰਾਂ ਤੋਂ ਅਲੱਗ-ਅਲੱਗ ਧਾਰਾਵਾਂ ਆ ਕੇ ਇਸ ਸਥਾਨ ਨੂੰ ਏਕੀਕ੍ਰਿਤ ਪਹਿਚਾਣ ਦਿੰਦੀਆਂ ਹਨ। ਇੱਥੇ ਜੋ ਸੰਵਾਦ ਹੋਵੇਗਾ, ਉਹ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਤੁਹਾਡੇ ਵਿਚਾਰਾਂ ਤੋਂ ਕੁਝ ਨਵਾਂ ਭਾਵ ਨਿਕਲੇ ਅਤੇ ਜੋ ਕੁਝ ਨਵੀਆਂ ਚੀਜ਼ਾਂ ਤੁਸੀਂ ਇੱਥੋਂ ਸਿੱਖ ਕੇ ਜਾਓ, ਉਹ ਬਰਸਾਂ-ਬਰਸ ਤੱਕ ਰਾਸ਼ਟਰਸੇਵਾ ਦੀ ਪ੍ਰੇਰਣਾ ਬਣਨਗੇ।  I have full faith in the National Youth Festival and this will show the way to achieve our aspirations.

ਸਾਥੀਓ,

ਇਹ ਤਿਉਹਾਰਾਂ ਦੀ ਵੀ ਸਮਾਂ ਹੈ। ਅਣਗਿਣਤ ਤਿਉਹਾਰ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਤਿਉਹਾਰ। ਕਿਤੇ ਮਕਰ ਸਕ੍ਰਾਂਤੀ, ਕਿਤੇ ਲੋਹੜੀ, ਕਿਤੇ ਪੋਂਗਲ, ਕਿਤੇ ਉੱਤਰਾਯਣ, ਕਿਤੇ ਬੀਹੂ, ਐਸੇ ਸਾਰੇ ਤਿਉਹਾਰਾਂ ਦੀ ਆਪ ਸਭ ਨੂੰ ਅਗਾਊਂ ਸ਼ੁਭਕਾਮਨਾਵਾਂ। ਕੋਰੋਨਾ ਤੋਂ ਪੂਰੀ ਸਾਵਧਾਨੀ ਅਤੇ ਸਤਰਕਤਾ ਦੇ ਨਾਲ ਸਾਨੂੰ ਤਿਉਹਾਰ ਮਨਾਉਣੇ ਹਨ। ਆਪ ਖੁਸ਼ ਰਹੋ, ਸਵਸਥ ਰਹੋ। ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Safe, Inclusive AI For All': PM Modi Says India Helping Shape 'Force For Good' Conversation

Media Coverage

'Safe, Inclusive AI For All': PM Modi Says India Helping Shape 'Force For Good' Conversation
NM on the go

Nm on the go

Always be the first to hear from the PM. Get the App Now!
...
Prime Minister's meeting with the Prime Minister of Bhutan
February 18, 2026

Prime Minister met with Prime Minister of Bhutan His Excellency Tshering Tobgay who is visiting India to attend the India-AI Impact Summit 2026.

During the meeting, both leaders reviewed the progress in diverse areas of cooperation building on the outcomes of the highly successful visit of Prime Minister Modi to Bhutan in November 2025. Prime Minister Tobgay thanked Prime Minister Modi for India’s support to Bhutan’s 13th Five Year Plan as well as the Gelephu Mindfulness City Project. The Prime Ministers reaffirmed their commitment to advance cooperation in priority areas of energy, connectivity and development partnership.

In keeping with the high emphasis placed on harnessing new technologies for growth and prosperity by both India and Bhutan, the Prime Ministers agreed to strengthen cooperation in AI and digital technology space through mutual sharing of experience and expertise as well as joint development of AI solutions.

India and Bhutan enjoy unique ties of friendship and cooperation, based on trust, goodwill and understanding. The visit of Prime Minister of Bhutan is in keeping with the tradition of regular high-level exchanges between India and Bhutan..

In separate posts on X, Shri Modi wrote:

"The meeting with PM Tshering Tobgay was outstanding. We discussed how we can harness the power of AI for global good and in harmony with principles of sustainability.

Our enduring India-Bhutan friendship, rooted in mutual trust, goodwill and close ties between our two peoples, continues to guide our partnership into new and transformative domains.

@tsheringtobgay"

"བློན་ཆེན་ཚེ་རིང་སྟོབས་རྒྱས་དང་གཅིག་ཁར་ཕྱད་མི་འདི་ མཆོག་ཏུ་གྱུར་པ་ཅིག་ཨིན་མས། ང་བཅས་ཀྱིས་ ཡུན་བརྟན་གཞི་རྩ་དང་གཅིག་ཁར་ ཞི་བདེ་དང་ལྡནམ་སྦེ་ རྒྱལ་སྤྱིའི་ཁེ་ཕན་གྱི་དོན་ལུ་ བཅོས་རིག་གི་ནུས་པ་འདི་ ག་དེ་སྦེ་ལག་ལེན་འཐབ་ནི་ཨིན་ན་ གྲོས་བསྡུར་འབད་ཡི།

རྒྱ་གར་དང་འབྲུག་གི་བར་ན་ མཐུན་ལམ་ཡུན་བརྟན་སྦེ་གནས་མི་དང་ ཕན་ཚུན་གྱི་བློ་གཏད་དང་ མཐུན་ལམ་ལེགས་ཤོམ་ དེ་ལས་ མི་སེར་གཉིས་ཀྱི་བར་ན་ མཐུན་ལམ་དམ་ཟབ་སྦེ་ཡོད་མི་གིས་ ང་བཅས་རའི་མཉམ་འབྲེལ་འདི་ གནས་སྟངས་གསརཔ་ཅིག་ལུ་འགྱུར་ཚུགས་པའི་ལམ་སྟོན་འབད་དེ་ར་ཡོད།

@tsheringtobgay"