ਸ੍ਰੀ ਨਾਰਾਇਣ ਗੁਰੂ ਦੇ ਆਦਰਸ਼ ਪੂਰੀ ਮਨੁੱਖਤਾ ਦੇ ਲਈ ਬਹੁਤ ਵੱਡੀ ਪੂੰਜੀ ਹਨ: ਪ੍ਰਧਾਨ ਮੰਤਰੀ
ਭਾਰਤ ਨੂੰ ਅਜਿਹੇ ਅਸਾਧਾਰਣ ਸੰਤਾਂ, ਰਿਸ਼ੀਆਂ ਅਤੇ ਸਮਾਜ ਸੁਧਾਰਕਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜਿਨ੍ਹਾਂ ਨੇ ਸਮਾਜ ਵਿੱਚ ਪਰਿਵਰਤਨਸ਼ੀਲ ਬਦਲਾਅ ਲਿਆਂਦੇ: ਪ੍ਰਧਾਨ ਮੰਤਰੀ
ਸ੍ਰੀ ਨਾਰਾਇਣ ਗੁਰੂ ਨੇ ਹਰ ਤਰ੍ਹਾਂ ਦੇ ਭੇਦਭਾਵ ਤੋਂ ਮੁਕਤ ਸਮਾਜ ਦੀ ਕਲਪਨਾ ਕੀਤੀ ਸੀ; ਅੱਜ, ਇੱਕ ਸੰਪੂਰਨ ਦ੍ਰਿਸ਼ਟੀਕੋਣ ਅਪਣਾ ਕੇ ਦੇਸ਼ ਭੇਦਭਾਵ ਦੀ ਹਰ ਸੰਭਾਵਨਾ ਨੂੰ ਖਤਮ ਕਰਨ ਦੇ ਲਈ ਕੰਮ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਸਕਿੱਲ ਇੰਡੀਆ ਜਿਹੇ ਮਿਸ਼ਨ ਨੌਜਵਾਨਾਂ ਨੂੰ ਸਸ਼ਕਤ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਨੂੰ ਸਸ਼ਕਤ ਬਣਾਉਣ ਲਈ ਸਾਨੂੰ ਆਰਥਿਕ, ਸਮਾਜਿਕ ਅਤੇ ਫੌਜੀ ਹਰ ਮੋਰਚੇ 'ਤੇ ਅੱਗੇ ਵਧਣਾ ਹੋਵੇਗਾ। ਅੱਜ ਦੇਸ਼ ਇਸੇ ਰਾਹ 'ਤੇ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਬ੍ਰਹਮਰਿਸ਼ੀ ਸਵਾਮੀ ਸੱਚਿਦਾਨੰਦ ਜੀ,  ਸ਼੍ਰੀਮਠ ਸਵਾਮੀ ਸ਼ੁਭੰਗਾ-ਨੰਦਾ ਜੀ,  ਸਵਾਮੀ ਸ਼ਾਰਦਾਨੰਦ ਜੀ,  ਸਾਰੇ ਪੂਜਯ ਸੰਤਗਣ,  ਸਰਕਾਰ ਵਿੱਚ ਮੇਰੇ ਸਾਥੀ ਸ਼੍ਰੀ ਜੌਰਜ ਕੁਰੀਅਨ ਜੀ, ਸੰਸਦ ਦੇ ਮੇਰੇ ਸਾਥੀ  ਸ਼੍ਰੀ ਅਡੂਰ ਪ੍ਰਕਾਸ਼ ਜੀ,  ਹੋਰ ਸਾਰੇ ਸੀਨੀਅਰ ਮਹਾਨੁਭਾਵ,  ਦੇਵੀਓ ਅਤੇ ਸੱਜਣੋਂ।

पिन्ने एनडे ऐल्ला, प्रियपेट्ट मलयाली सहोदिरि सहोदरन मार्कु, एनडे विनीतमाय नमस्कारम्।

ਅੱਜ ਇਹ ਪਰਿਸਰ ਦੇਸ਼ ਦੇ ਇਤਹਾਸ ਦੀ ਇੱਕ ਅਭੂਤਪੂਰਵ ਘਟਨਾ ਨੂੰ ਯਾਦ ਕਰਨ ਦਾ ਸਾਕਸ਼ੀ ਬਣ ਰਿਹਾ ਹੈ।  ਇੱਕ ਅਜਿਹੀ ਇਤਿਹਾਸਿਕ ਘਟਨਾ, ਜਿਸ ਨੇ ਨਾ ਕੇਵਲ ਸਾਡੇ ਸੁਤੰਤਰਤਾ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ, ਸਗੋਂ ਸੁਤੰਤਰਤਾ ਦੇ ਉਦੇਸ਼ ਨੂੰ, ਆਜ਼ਾਦ ਭਾਰਤ ਦੇ ਸੁਪਨੇ ਨੂੰ ਠੋਸ ਮਾਇਨੇ ਦਿੱਤੇ। 100 ਸਾਲ ਪਹਿਲਾਂ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦੀ ਉਹ ਮੁਲਾਕਾਤ,  ਅੱਜ ਵੀ ਓਨੀ ਹੀ ਪ੍ਰੇਰਕ ਹੈ, ਓਨੀ ਹੀ ਪ੍ਰਾਸੰਗਿਕ ਹੈ। 100 ਸਾਲ ਪਹਿਲਾਂ ਹੋਈ ਉਹ ਮੁਲਾਕਾਤ,  ਸਮਾਜਿਕ ਸਮਰਸਤਾ ਲਈ,  ਵਿਕਸਿਤ ਭਾਰਤ  ਦੇ ਸਮੂਹਿਕ ਟੀਚਿਆਂ ਦੇ ਲਈ, ਅੱਜ ਵੀ ਊਰਜਾ ਦੇ ਵੱਡੇ ਸਰੋਤ ਦੀ ਤਰ੍ਹਾਂ ਹੈ।  ਇਸ ਇਤਿਹਾਸਿਕ ਮੌਕੇ ‘ਤੇ ਮੈਂ ਸ੍ਰੀ  ਨਾਰਾਇਣ  ਗੁਰੂ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ ।  ਮੈਂ ਗਾਂਧੀ ਜੀ ਨੂੰ ਵੀ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਭਾਈਓ ਭੈਣੋਂ,

ਸ੍ਰੀ  ਨਾਰਾਇਣ  ਗੁਰੂ ਦੇ ਆਦਰਸ਼ ਪੂਰੀ ਮਨੁੱਖਤਾ ਲਈ ਬਹੁਤ ਵੱਡੀ ਪੂੰਜੀ ਹਨ।  ਜੋ ਲੋਕ ਦੇਸ਼ ਅਤੇ ਸਮਾਜ ਦੀ ਸੇਵਾ ਦੇ ਸੰਕਲਪ ‘ਤੇ ਕੰਮ ਕਰਦੇ ਹਨ, ਸ੍ਰੀ ਨਾਰਾਇਣ ਗੁਰੂ ਉਨ੍ਹਾਂ ਦੇ ਲਈ ਪ੍ਰਕਾਸ਼ ਥੰਮ੍ਹ ਦੀ ਤਰ੍ਹਾਂ ਹਨ। ਤੁਸੀਂ ਸਾਰੇ ਜਾਣਦੇ ਹੋ ਕਿ ਸਮਾਜ ਦੇ ਸ਼ੋਸ਼ਿਤ- ਪੀੜ੍ਹਤ- ਵੰਚਿਤ ਵਰਗ ਨਾਲ ਮੇਰਾ ਕਿਸ ਤਰ੍ਹਾਂ ਦਾ ਨਾਅਤਾ ਹੈ। ਅਤੇ ਇਸ ਲਈ ਅੱਜ ਵੀ ਮੈਂ ਜਦੋਂ ਸਮਾਜ ਦੇ ਸ਼ੋਸ਼ਿਤ,  ਵੰਚਿਤ ਵਰਗ ਲਈ ਵੱਡੇ ਫ਼ੈਸਲੇ ਲੈਂਦਾ ਹਾਂ,  ਤਾਂ ਮੈਂ ਗੁਰੂਦੇਵ ਨੂੰ ਜ਼ਰੂਰ ਯਾਦ ਕਰਦਾ ਹਾਂ। 100 ਸਾਲ ਪਹਿਲਾਂ ਦੇ ਉਹ ਸਮਾਜਿਕ ਹਾਲਾਤ,  ਸਦੀਆਂ ਦੀ ਗੁਲਾਮੀ ਕਾਰਨ ਆਏ ਵਿਗਾੜਾਂ,  ਲੋਕ ਉਸ ਦੌਰ ਵਿੱਚ ਉਨ੍ਹਾਂ ਬੁਰਾਈਆਂ ਦੇ ਖਿਲਾਫ ਬੋਲਣ ਤੋਂ ਡਰਦੇ ਸਨ।  ਲੇਕਿਨ, ਸ੍ਰੀ ਨਾਰਾਇਣ  ਗੁਰੂ ਨੇ ਵਿਰੋਧ ਦੀ ਪਰਵਾਹ ਨਹੀਂ ਕੀਤੀ,  ਉਹ ਮੁਸ਼ਕਲਾਂ ਤੋਂ ਨਹੀਂ ਡਰੇ,  ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਸਮਰਸਤਾ ਅਤੇ ਸਮਾਨਤਾ ਵਿੱਚ ਸੀ।  ਉਨ੍ਹਾਂ ਦਾ ਵਿਸ਼ਵਾਸ ਸੱਚ, ਸੇਵਾ ਅਤੇ ਸੁਹਿਰਦ ਵਿੱਚ ਸੀ।  ਇਹੀ ਪ੍ਰੇਰਣਾ ਸਾਨੂੰ ‘ਸਬਕਾ ਸਾਥ,  ਸਬਕਾ ਵਿਕਾਸ’ ਦਾ ਰਸਤਾ ਦਿਖਾਉਂਦੀ ਹੈ।  ਇਹੀ ਵਿਸ਼ਵਾਸ ਸਾਨੂੰ ਉਸ ਭਾਰਤ ਦੇ ਨਿਰਮਾਣ ਲਈ ਤਾਕਤ ਦਿੰਦਾ ਹੈ,  ਜਿੱਥੇ ਅੰਤਿਮ ਪਾਏਦਾਨ ‘ਤੇ ਖੜ੍ਹਾ ਵਿਅਕਤੀ ਸਾਡੀ ਪਹਿਲੀ ਪ੍ਰਾਥਮਿਕਤਾ ਹੈ।

 

ਸਾਥੀਓ,

ਸ਼ਿਵਗਿਰੀ ਮਠ ਨਾਲ ਜੁੜੇ ਲੋਕ ਅਤੇ ਸੰਤਜਨ ਵੀ ਜਾਣਦੇ ਹਨ ਕਿ ਸ੍ਰੀ ਨਾਰਾਇਣ ਗੁਰੂ ਵਿੱਚ ਅਤੇ ਸ਼ਿਵਗਿਰੀ ਮਠ ਵਿੱਚ ਮੇਰੀ ਕਿੰਨੀ ਅਗਾਧ ਆਸਥਾ ਰਹੀ ਹੈ।  ਮੈਂ ਭਾਸ਼ਾ ਤਾਂ ਨਹੀਂ ਸਮਝ ਪਾ ਰਿਹਾ ਸੀ,  ਲੇਕਿਨ ਪੂਜਯ ਸੱਚਿਦਾਨੰਦ ਜੀ ਜੋ ਗੱਲਾਂ ਦੱਸ ਰਹੇ ਸਨ ,  ਉਹ ਪੁਰਾਣੀਆਂ ਸਾਰੀਆਂ ਗੱਲਾਂ ਯਾਦ ਕਰ ਰਹੇ ਸਨ।  ਅਤੇ ਮੈਂ ਵੀ ਦੇਖ ਰਿਹਾ ਸੀ ਕਿ ਉਨ੍ਹਾਂ ਸਭ ਗੱਲਾਂ ‘ਤੇ ਤੁਸੀਂ ਬੜੇ ਭਾਵ ਵਿਭੋਰ ਹੋ ਕੇ ਉਸ ਨਾਲ ਜੁੜ ਜਾਂਦੇ ਸਾਂ।  ਅਤੇ ਮੇਰਾ ਸੁਭਾਗ ਹੈ ਕਿ ਮਠ ਦੇ ਪੂਜਯ ਸੰਤਾਂ ਨੇ ਹਮੇਸ਼ਾ ਮੈਨੂੰ ਆਪਣਾ ਪਿਆਰ ਦਿੱਤਾ ਹੈ।  ਮੈਨੂੰ ਯਾਦ ਹੈ, 2013 ਵਿੱਚ, ਤਦ ਤਾਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸੀ,  ਜਦੋਂ ਕੇਦਾਰਨਾਥ ਵਿੱਚ ਕੁਦਰਤੀ ਆਫਤ ਆਈ ਸੀ ਤਦ ਸ਼ਿਵਗਿਰੀ ਮਠ ਦੇ ਕਈ ਪੂਜਯ ਸੰਤ ਉੱਥੇ ਫਸ ਗਏ ਸਨ,  ਕੁਝ ਭਗਤ ਵੀ ਫਸ ਗਏ ਸਨ। ਸ਼ਿਵਗਿਰੀ ਮਠ ਨੇ ਉੱਥੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦਾ ਸੰਪਰਕ ਨਹੀਂ ਕੀਤਾ ਸੀ,  ਪ੍ਰਕਾਸ਼ ਜੀ  ਬੁਰਾ ਨਾ ਮੰਨਣਾ,  ਸ਼ਿਵਗਿਰੀ ਮਠ ਨੇ ਮੈਂ ਇੱਕ ਰਾਜ ਦਾ ਮੁੱਖ ਮੰਤਰੀ ਸੀ,  ਮੈਨੂੰ ਆਦੇਸ਼ ਦਿੱਤਾ ਅਤੇ ਇਸ ਸੇਵਕ ‘ਤੇ ਭਰੋਸਾ ਕੀਤਾ,  ਕਿ ਭਈ ਇਹ ਕੰਮ ਤੁਸੀਂ ਕਰੋ। ਅਤੇ ਈਸ਼ਵਰ ਦੀ ਕ੍ਰਿਪਾ ਨਾਲ ਸਾਰੇ ਸੰਤ ਸਾਰੇ ਭਗਤਜਨਾਂ ਨੂੰ ਸੁਰੱਖਿਅਤ ਮੈਂ ਲਿਆ ਸਕਿਆ ਸੀ।  

ਸਾਥੀਓ,

ਵੈਸੇ ਵੀ ਮੁਸ਼ਕਲ ਸਮੇਂ ਵਿੱਚ ਸਾਡਾ ਸਭ ਤੋਂ ਪਹਿਲਾ ਧਿਆਨ ਉਸੇ ਵੱਲ ਜਾਂਦਾ ਹੈ  ਜਿਸ ਨੂੰ ਅਸੀਂ ਆਪਣਾ ਮੰਨਦੇ ਹਾਂ,  ਜਿਸ ‘ਤੇ ਅਸੀਂ ਆਪਣਾ ਅਧਿਕਾਰ ਸਮਝਦੇ ਹਾਂ। ਅਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਪਣਾ ਅਧਿਕਾਰ ਮੇਰੇ ‘ਤੇ ਸਮਝਦੇ ਹੋ।  ਸ਼ਿਵਗਿਰੀ ਮਠ  ਦੇ ਸੰਤਾਂ  ਦੇ ਇਸ ਆਪਣੇਪਣ ਤੋਂ ਜ਼ਿਆਦਾ ਆਤਮਿਕ ਸੁਖ ਦੀ ਗੱਲ ਮੇਰੇ ਲਈ ਹੋਰ ਕੀ ਹੋਵੋਗੀ?  

ਸਾਥੀਓ,

ਮੇਰਾ ਆਪ ਸਾਰਿਆਂ ਨਾਲ ਇੱਕ ਰਿਸ਼ਤਾ ਕਾਸ਼ੀ ਦਾ ਵੀ ਹੈ।  ਵਰਕਲਾ ਨੂੰ ਸਦੀਆਂ ਤੋਂ ਦੱਖਣ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ।  ਅਤੇ ਕਾਸ਼ੀ ਚਾਹੇ ਉੱਤਰ ਦੀ ਹੋਵੇ ਜਾਂ ਦੱਖਣ ਦੀ,  ਮੇਰੇ ਲਈ ਹਰ ਕਾਸ਼ੀ ਮੇਰੀ ਕਾਸ਼ੀ ਹੀ ਹੈ।

ਸਾਥੀਓ,

ਮੈਨੂੰ ਭਾਰਤ ਦੀ ਆਤਮਿਕ ਪਰੰਪਰਾ,  ਰਿਸ਼ੀਆਂ - ਮੁਨੀਆਂ ਦੀ ਵਿਰਾਸਤ,  ਉਸ ਨੂੰ ਨੇੜਿਓਂ ਜਾਣਨ ਅਤੇ ਜਿਉਣ ਦਾ ਸੁਭਾਗ ਮਿਲਿਆ ਹੈ।  ਭਾਰਤ ਦੀ ਇਹ ਵਿਸ਼ੇਸ਼ਤਾ ਹੈ ਕਿ ਸਾਡਾ ਦੇਸ਼ ਜਦੋਂ ਵੀ ਮੁਸ਼ਕਲਾਂ ਦੇ ਭੰਵਰ ਵਿੱਚ ਫਸਦਾ ਹੈ,  ਕੋਈ ਨਾ ਕੋਈ ਮਹਾਨ ਸ਼ਖਸੀਅਤ ਦੇਸ਼  ਦੇ ਕਿਸੇ ਕੋਨੇ ਵਿੱਚ ਜਨਮ ਲੈ ਕੇ ਸਮਾਜ ਨੂੰ ਨਵੀਂ ਦਿਸ਼ਾ ਦਿਖਾਉਂਦੀ ਹੈ।  ਕੋਈ ਸਮਾਜ ਦੀ ਅਧਿਆਤਮਿਕ ਉੱਨਤੀ ਲਈ ਕੰਮ ਕਰਦਾ ਹੈ। ਕੋਈ ਸਮਾਜਿਕ ਖੇਤਰ ਵਿੱਚ ਸਮਾਜ ਸੁਧਾਰਾਂ ਨੂੰ ਗਤੀ ਦਿੰਦਾ ਹੈ।  ਸ੍ਰੀ  ਨਾਰਾਇਣ  ਗੁਰੂ ਅਜਿਹੇ ਹੀ ਮਹਾਨ ਸੰਤ ਸਨ।  निवृत्ति पंचकम्’ और ‘आत्मोपदेश शतकम्’ ਜਿਹੀਆਂ ਉਨ੍ਹਾਂ ਦੀਆਂ ਰਚਨਾਵਾਂ,  ਇਹ ਅਦੁੱਤੀ ਅਤੇ ਅਧਿਆਤਮ  ਦੇ ਕਿਸੇ ਵੀ ਸਟੂਡੈਂਟ ਲਈ ਗਾਇਡ ਦੀ ਤਰ੍ਹਾਂ ਹਨ।

 

ਸਾਥੀਓ,

ਯੋਗ ਅਤੇ ਵੇਦਾਂਤ,  ਸਾਧਨਾ ਅਤੇ ਮੁਕਤੀ ਸ੍ਰੀ  ਨਾਰਾਇਣ  ਗੁਰੂ ਦੇ ਮੁੱਖ ਵਿਸ਼ੇ ਸਨ।  ਲੇਕਿਨ,  ਉਹ ਜਾਣਦੇ ਸਨ ਕਿ ਕੁਰੀਤੀਆਂ ਵਿੱਚ ਫਸੇ ਸਮਾਜ ਦੀ ਅਧਿਆਤਮਿਕ ਉੱਨਤੀ ਉਸ ਦੇ ਸਮਾਜਿਕ ਉੱਨਤੀ ਨਾਲ ਹੀ ਸੰਭਵ ਹੋਵੇਗੀ। ਇਸ ਲਈ ਉਨ੍ਹਾਂ ਨੇ ਅਧਿਆਤਮ ਨੂੰ ਸਮਾਜ - ਸੁਧਾਰ ਅਤੇ ਸਮਾਜ- ਭਲਾਈ ਦਾ ਇੱਕ ਮਾਧਿਅਮ ਬਣਾਇਆ । ਅਤੇ ਸ੍ਰੀ  ਨਾਰਾਇਣ  ਗੁਰੂ ਦੇ ਅਜਿਹੇ ਪ੍ਰਯਾਸਾਂ ਨਾਲ ਗਾਂਧੀ ਜੀ ਨੇ ਵੀ ਪ੍ਰੇਰਣਾ ਹਾਸਲ ਕੀਤੀ,  ਉਨ੍ਹਾਂ ਤੋਂ ਮਾਰਗਦਰਸ਼ਨ ਲਿਆ।  ਗੁਰੂਦੇਵ ਰਵਿੰਦ੍ਰਨਾਥ ਟੈਗੋਰ ਜਿਹੇ ਵਿਦਵਾਨਾਂ ਨੂੰ ਵੀ ਸ੍ਰੀ  ਨਾਰਾਇਣ ਗੁਰੂ ਤੋਂ ਚਰਚਾ ਦਾ ਲਾਭ ਮਿਲਿਆ।

ਸਾਥੀਓ,

ਇੱਕ ਵਾਰ ਕਿਸੇ ਨੇ ਸ੍ਰੀ  ਨਾਰਾਇਣ  ਗੁਰੂ ਦੀ आत्मोपदेश शतकम् रमण ਮਹਾਰਿਸ਼ੀ ਜੀ ਨੂੰ ਸੁਣਾਈ ਸੀ। ਉਸ ਨੂੰ ਸੁਣ ਕੇ ਰਮਣ ਮਹਾਰਿਸ਼ੀ ਜੀ ਨੇ ਕਿਹਾ ਸੀ- “ अवर एल्लाम तेरीन्जवर।”  ਯਾਨੀ- ਉਹ ਸਭ ਕੁਝ ਜਾਣਦੇ ਹਨ! ਅਤੇ ਉਸ ਦੌਰ ਵਿੱਚ, ਜਦੋਂ ਵਿਦੇਸ਼ੀ ਵਿਚਾਰਾਂ ਦੇ ਪ੍ਰਭਾਵ ਵਿੱਚ ਭਾਰਤ ਦੀ ਸੱਭਿਅਤਾ,  ਸੰਸਕ੍ਰਿਤੀ ਅਤੇ ਦਰਸ਼ਨ ਨੂੰ ਨੀਵਾਂ ਦਿਖਾਉਣ  ਦੀਆਂ ਸਾਜਿਸ਼ਾਂ ਹੋ ਰਹੀਆਂ ਸਨ, ਸ੍ਰੀ  ਨਾਰਾਇਣ  ਗੁਰੂ ਨੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਕਮੀ ਸਾਡੀ ਮੂਲ ਪਰੰਪਰਾ ਵਿੱਚ ਨਹੀਂ ਹੈ।  ਸਾਨੂੰ ਆਪਣੇ ਅਧਿਆਤਮ ਨੂੰ ਠੀਕ ਅਰਥਾਂ ਵਿੱਚ ਆਤਮਸਾਤ ਕਰਨ ਦੀ ਜ਼ਰੂਰਤ ਹੈ। ਅਸੀਂ ਨਰ ਵਿੱਚ ਸ੍ਰੀ ਨਾਰਾਇਣ ਨੂੰ, ਜੀਵ ਵਿੱਚ ਸ਼ਿਵ ਨੂੰ ਦੇਖਣ ਵਾਲੇ ਲੋਕ ਹਾਂ। ਅਸੀਂ ਦਵੈਤ ਵਿੱਚ ਅਦਵੈਤ ਨੂੰ ਦੇਖਦੇ ਹਾਂ ।  ਅਸੀਂ ਭੇਦ ਵਿੱਚ ਵੀ ਅਭੇਦ ਦੇਖਦੇ ਹਾਂ। ਅਸੀਂ ਅਨੇਕਤਾ ਵਿੱਚ ਵੀ ਏਕਤਾ ਦੇਖਦੇ ਹਾਂ । 

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ,  ਸ੍ਰੀ  ਨਾਰਾਇਣ  ਗੁਰੂ ਦਾ ਮੰਤਰ ਸੀ-  “ओरु जाति, ओरु मतम्, ओरु दैवम्, मनुष्यनु”। ਯਾਨੀ,  ਪੂਰੀ ਮਨੁੱਖਤਾ ਦੀ ਏਕਤਾ,  ਜੀਵ ਮਾਤਰ ਦੀ ਏਕਤਾ!  ਇਹ ਵਿਚਾਰ ਭਾਰਤ ਦੀ ਜੀਵਨ ਸੰਸਕ੍ਰਿਤੀ ਦਾ ਮੂਲ ਹੈ ਉਸ ਦਾ ਅਧਾਰ ਹੈ। ਅੱਜ ਭਾਰਤ ਉਸ ਵਿਚਾਰ ਨੂੰ ਵਿਸ਼ਵ ਭਲਾਈ ਦੀ ਭਾਵਨਾ  ਨਾਲ ਵਿਸਤਾਰ  ਦੇ ਰਿਰਾ ਹੈ।  ਤੁਸੀਂ ਦੇਖੋ,  ਹੁਣੇ ਹਾਲ ਹੀ ਵਿੱਚ ਅਸੀਂ ਵਿਸ਼ਵ ਯੋਗਾ ਦਿਵਸ ਮਨਾਇਆ।  ਇਸ ਵਾਰ ਯੋਗਾ ਦਿਵਸ ਦੀ ਥੀਮ੍ਹ ਸੀ - Yoga for  One Earth, One Health.  ਯਾਨੀ,  ਇੱਕ ਧਰਤੀ,  ਇੱਕ ਸਿਹਤ !  ਇਸ ਤੋਂ ਪਹਿਲਾਂ ਵੀ ਭਾਰਤ ਨੇ ਵਿਸ਼ਵ ਭਲਾਈ ਲਈ One World ,  One Health ਵਰਗੀ initiative ਸ਼ੁਰੂ ਕੀਤੀ ਹੈ।  ਅੱਜ ਭਾਰਤ sustainable development ਦੀ ਦਿਸ਼ਾ ਵਿੱਚ One Sun,  One Earth,  One grid ਜਿਹੀ ਗਲੋਬਲ ਮੂਵਮੈਂਟ ਨੂੰ ਵੀ ਲੀਡ ਕਰ ਰਿਹਾ ਹੈ ।  ਤੁਹਾਨੂੰ ਯਾਦ ਹੋਵੇਗਾ,  2023 ਵਿੱਚ ਭਾਰਤ ਨੇ ਜਦੋਂ G-20 ਸਮਿਟ ਨੂੰ ਹੋਸਟ ਕੀਤਾ ਸੀ, ਅਸੀਂ ਉਸ ਦੀ ਵੀ ਥੀਮ ਰੱਖੀ ਸੀ- One Earth, One Family, One Future. ਸਾਡੇ ਇਨ੍ਹਾਂ ਯਤਨਾਂ ਵਿੱਚ ‘ਵਸੂਧੈਵ ਕੁਟੁੰਬਕਮ’ ਦੀ ਭਾਵਨਾ  ਜੁੜੀ ਹੋਈ ਹੈ ।  ਸ੍ਰੀ  ਨਾਰਾਇਣ  ਗੁਰੂ ਜਿਹੇ ਸੰਤਾਂ ਦੀ ਪ੍ਰੇਰਣਾ ਜੁੜੀ ਹੋਈ ਹੈ। 

 

ਸਾਥੀਓ,

ਸ੍ਰੀ  ਨਾਰਾਇਣ  ਗੁਰੂ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ- ਜੋ ਭੇਦਭਾਵ ਤੋਂ ਮੁਕਤ ਹੋਵੇ! ਮੈਨੂੰ ਸੰਤੋਸ਼ ਹੈ ਕਿ ਅੱਜ ਦੇਸ਼ ਸੈਚੂਰੇਸ਼ਨ ਅਪ੍ਰੋਚ ‘ਤੇ ਚਲਦੇ ਹੋਏ ਭੇਦਭਾਵ ਦੀ ਹਰ ਗੁੰਜਾਇਸ਼ ਨੂੰ ਖ਼ਤਮ ਕਰ ਰਿਹਾ ਹੈ।  ਲੇਕਿਨ ਤੁਸੀਂ 10-11 ਵਰ੍ਹਿਆਂ ਪਹਿਲਾਂ ਦੇ ਹਾਲਾਤ ਨੂੰ ਯਾਦ ਕਰੋ, ਆਜ਼ਾਦੀ ਦੇ ਇੰਨੇ ਦਹਾਕੇ ਬਾਅਦ ਵੀ ਕਰੋੜਾਂ ਦੇਸ਼ਵਾਸੀ ਕਿਹੋ ਜਿਹਾ ਜੀਵਨ ਜਿਉਣ ਨੂੰ ਮਜ਼ਬੂਤ ਸਨ? ਕਰੋੜਾਂ ਪਰਿਵਾਰਾਂ ਦੇ ਸਿਰ ‘ਤੇ ਛੱਤ ਤੱਕ ਨਹੀਂ ਸੀ! ਲੱਖਾਂ ਪਿੰਡਾਂ ਵਿੱਚ ਪੀਣ ਦਾ ਸਾਫ਼ ਪਾਣੀ ਨਹੀਂ ਸੀ, ਛੋਟੀ- ਛੋਟੀ ਬਿਮਾਰੀ ਵਿੱਚ ਵੀ ਇਲਾਜ ਕਰਵਾਉਣ ਦਾ ਵਿਕਲਪ ਨਹੀ, ਗੰਭੀਰ ਬਿਮਾਰੀ ਹੋ ਜਾਵੇ, ਤਾਂ ਜੀਵਨ ਬਚਾਉਣ ਦਾ ਕੋਈ ਰਸਤਾ ਨਹੀਂ, ਕਰੋੜਾਂ, ਗ਼ਰੀਬ, ਦਲਿਤ, ਕਬਾਇਲੀ, ਮਹਿਲਾਵਾਂ ਬੁਨਿਆਦੀ ਮਾਣਯੋਗ ਗਰਿਮਾ ਤੋਂ ਵੰਚਿਤ ਸਨ! ਅਤੇ , ਇਹ ਕਰੋੜਾਂ ਲੋਕ, ਇੰਨੀਆਂ ਪੀੜ੍ਹੀਆਂ ਤੋਂ ਇਨ੍ਹਾਂ ਮੁਸ਼ਕਲਾਂ ਵਿੱਚ ਜਿਉਂਦੇ ਚਲੇ ਆ ਰਹੇ ਸਨ, ਕਿ ਉਨ੍ਹਾਂ ਦੇ ਮਨ ਵਿੱਚ ਬਿਹਤਰ ਜ਼ਿੰਦਗੀ ਦੀ ਉਮੀਦ ਤੱਕ ਮਰ ਚੁੱਕੀ ਸੀ। ਜਦੋਂ ਦੇਸ਼ ਦੀ ਇੰਨੀ ਵੱਡੀ ਆਬਾਦੀ ਅਜਿਹੀ ਪੀੜ੍ਹਾ ਅਤੇ ਨਿਰਾਸ਼ਾ ਵਿੱਚ ਸੀ, ਤਾਂ ਦੇਸ਼ ਕਿਵੇਂ ਪ੍ਰਗਤੀ ਕਰ ਸਕਦਾ ਸੀ? ਅਤੇ ਇਸ ਲਈ, ਅਸੀਂ ਸਭ ਤੋਂ ਪਹਿਲਾਂ ਸੰਵੇਦਨਸ਼ੀਲਤਾ ਨੂੰ ਸਰਕਾਰ ਦੀ ਸੋਚ ਵਿੱਚ ਢਾਲਿਆ! ਅਸੀਂ ਸੇਵਾ ਨੂੰ ਸੰਕਲਪ ਬਣਾਇਆ! ਇਸੇ ਦਾ ਨਤੀਜਾ ਹੈ ਕਿ, ਅਸੀਂ ਪੀਐੱਮ ਆਵਾਸ ਯੋਜਨਾ ਦੇ ਤਹਿਤ, ਕਰੋੜਾਂ, ਗ਼ਰੀਬ-ਦਲਿਤ-ਪੀੜ੍ਹਤ-ਸ਼ੋਸਿਤ –ਵੰਚਿਤ ਪਰਿਵਾਰਾਂ ਨੂੰ ਪੱਕੇ ਘਰ ਦੇ ਸਕੇ ਹਾਂ। ਸਾਡਾ ਟੀਚਾ ਹਰ ਗ਼ਰੀਬ ਨੂੰ ਉਸ ਦਾ ਪੱਕਾ ਘਰ ਦੇਣ ਦਾ ਹੈ। ਅਤੇ, ਇਹ ਘਰ ਸਿਰਫ਼ ਇੱਟਾਂ –ਸੀਮੇਂਟ ਦਾ ਢਾਂਚਾ ਨਹੀਂ ਹੁੰਦਾ, ਉਸ ਵਿੱਚ ਘਰ ਦੀ ਸੰਕਲਪਨਾ ਸਾਕਾਰ ਹੁੰਦੀ ਹੈ, ਸਾਰੀਆਂ ਜ਼ਰੂਰੀ ਸੁਵਿਧਾਵਾਂ ਹੁੰਦੀਆਂ ਹਨ। ਅਸੀਂ ਚਾਰ ਦੀਵਾਰਾਂ ਵਾਲੀ ਇਮਾਰਤ ਨਹੀਂ ਦਿੰਦੇ, ਅਸੀਂ ਸੁਪਨਿਆਂ ਨੂੰ ਸੰਕਲਪ ਵਿੱਚ ਬਦਲਣ ਵਾਲਾ ਘਰ ਦਿੰਦੇ ਹਾਂ। ਇਸ ਲਈ, ਪੀਐੱਮ ਆਵਾਸ ਯੋਜਨਾ ਦੇ ਘਰਾਂ ਵਿੱਚ ਗੈਸ, ਬਿਜਲੀ, ਸ਼ੌਚਾਲਯ ਜਿਹੀ ਹਰ ਸੁਵਿਧਾ ਯਕੀਨੀ ਕੀਤੀ ਜਾ ਰਹੀ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ। ਅਜਿਹੇ ਕਬਾਇਲੀ ਇਲਾਕਿਆਂ ਵਿੱਚ, ਜਿੱਥੇ ਕਦੇ ਸਰਕਾਰ ਪਹੁੰਚੀ ਹੀ ਨਹੀਂ, ਅੱਜ ਉੱਥੇ ਵਿਕਾਸ ਦੀ ਗਰੰਟੀ ਪਹੁੰਚ ਰਹੀ ਹੈ। ਕਬਾਇਲੀਆਂ ਵਿੱਚ, ਉਸ ਵਿੱਚ ਵੀ ਜੋ ਅਤਿ-ਪਿੱਛੜੇ ਕਬਾਇਲੀ ਹਨ, ਅਸੀਂ ਉਨ੍ਹਾਂ ਦੇ ਲਈ ਪੀਐੱਮ ਜਨਮਨ ਯੋਜਨਾ ਸ਼ੁਰੂ ਕੀਤੀ ਹੈ। ਉਸ ਨਾਲ ਅੱਜ ਕਿੰਨੇ ਹੀ ਇਲਾਕਿਆਂ ਦੀ ਤਸਵੀਰ ਬਦਲ ਰਹੀ ਹੈ। ਇਸ ਦਾ ਨਤੀਜਾ ਇਹ ਹੈ ਕਿ, ਸਮਾਜ ਵਿੱਚ ਅੰਤਿਮ ਪਾਏਦਾਨ ‘ਤੇ ਖੜ੍ਹੇ ਵਿਅਕਤੀ ਵਿੱਚ ਵੀ ਨਵੀਂ ਉਮੀਦ ਜਗੀ ਹੈ। ਉਹ ਨਾ ਸਿਰਫ਼ ਆਪਣਾ ਜੀਵਨ ਬਦਲ ਰਿਹਾ ਹੈ, ਸਗੋਂ ਉਹ ਰਾਸ਼ਟਰਨਿਰਮਾਣ ਵਿੱਚ ਵੀ ਆਪਣੀ ਮਜ਼ਬੂਤ ਭੂਮਿਕਾ ਦੇਖ ਰਿਹਾ ਹੈ।

ਸਾਥੀਓ,

ਸ੍ਰੀ ਨਾਰਾਇਣ ਗੁਰੂ ਨੇ ਹਮੇਸ਼ਾ ਮਹਿਲਾ ਸਸ਼ਕਤੀਕਰਣ ‘ਤੇ ਜ਼ੋਰ ਦਿੱਤਾ ਸੀ। ਸਾਡੀ ਸਰਕਾਰ ਵੀ Women Led Development ਦੇ ਮੰਤਰ ਨਾਲ ਅੱਗੇ ਵਧ ਰਹੀ ਹੈ। ਸਾਡੇ ਦੇਸ਼ ਵਿੱਚ ਆਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਅਜਿਹੇ ਕਈ ਖੇਤਰ ਸਨ, ਜਿਨ੍ਹਾਂ ਵਿੱਚ ਮਹਿਲਾਵਾਂ ਦੀ ਐਂਟਰੀ ਹੀ ਬੈਨ ਸੀ। ਅਸੀਂ ਇਨ੍ਹਾਂ ਪ੍ਰਤੀਬੰਧਾਂ ਨੂੰ ਹਟਾਇਆ, ਨਵੇਂ-ਨਵੇਂ ਖੇਤਰਾਂ ਵਿੱਚ ਮਹਿਲਾਵਾਂ ਨੂੰ ਅਧਿਕਾਰ ਮਿਲੇ, ਅੱਜ ਸਪੋਰਟਸ ਤੋਂ ਲੈ ਕੇ ਸਪੇਸ ਤੱਕ ਹਰ ਫੀਲਡ ਵਿੱਚ ਬੇਟੀਆਂ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਅੱਜ ਸਮਾਜ ਦਾ ਹਰ ਵਰਗ, ਹਰ ਤਬਕਾ, ਇੱਕ ਆਤਮਵਿਸ਼ਵਾਸ ਦੇ ਨਾਲ ਵਿਕਸਿਤ ਭਾਰਤ ਦੇ ਸੁਪਨੇ ਨੂੰ, ਉਸ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ। ਸਵੱਛ ਭਾਰਤ ਮਿਸ਼ਨ, ਵਾਤਾਵਰਣ ਨਾਲ ਜੁੜੇ ਅਭਿਯਾਨ, ਅੰਮ੍ਰਿਤ ਸਰੋਵਰ ਦਾ ਨਿਰਮਾਣ, ਮਿਲਟਸ ਨੂੰ ਲੈ ਕੇ ਜਾਗਰੂਕਤਾ ਜਿਹੇ ਅਭਿਯਾਨ, ਅਸੀਂ ਜਨ ਭਾਗੀਦਾਰੀ ਦੀ ਭਾਵਨਾ ਨਾਲ ਅੱਗੇ ਵਧ ਰਹੇ ਹਾਂ, 140 ਕਰੋੜ ਦੇਸ਼ਵਾਸੀਆਂ ਦੀ ਤਾਕਤ ਨਾਲ ਅੱਗੇ ਵਧ ਰਹੇ ਹਾਂ।

ਸਾਥੀਓ,

ਸ੍ਰੀ  ਨਾਰਾਇਣ  ਗੁਰੂ ਕਹਿੰਦੇ ਸਨ- विद्या कोंड प्रब्बुद्धर आवुका संगठना कोंड शक्तर आवुका, प्रयत्नम कोंड संपन्नार आवुका"। ਯਾਨੀ, “Enlightenment through education, Strength through organization, Prosperity through industry.” ਉਨ੍ਹਾਂ ਨੇ ਖੁਦ ਵੀ ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਮਹੱਤਵਪੂਰਨ ਸੰਸਥਾਵਾਂ ਦੀ ਨੀਂਹ ਰੱਖੀ ਸੀ। ਸ਼ਿਵਗਿਰੀ ਵਿੱਚ ਹੀ ਗੁਰੂ ਜੀ ਨੇ ਸ਼ਾਰਦਾ ਮਠ ਦੀ ਸਥਾਪਨਾ ਕੀਤੀ ਸੀ। ਮਾਂ ਸਰਸਵਤੀ ਨੂੰ ਸਮਰਪਿਤ ਇਹ ਮਠ, ਇਸ ਦਾ ਸੰਦੇਸ਼ ਹੈ ਕਿ ਸਿੱਖਿਆ ਹੀ ਵੰਚਿਤਾਂ ਦੇ ਲਈ ਉਥਾਨ ਅਤੇ ਮੁਕਤੀ ਦਾ ਮਾਧਿਅਮ ਬਣੇਗੀ। ਮੈਨੂੰ ਖੁਸ਼ੀ ਹੈ ਕਿ ਗੁਰੂਦੇਵ ਦੇ ਉਨ੍ਹਾਂ ਯਤਨਾਂ ਦਾ ਅੱਜ ਵੀ ਲਗਾਤਾਰ ਵਿਸਤਾਰ ਹੋ ਰਿਹਾ ਹੈ। ਦੇਸ਼ ਦੇ ਕਿੰਨੇ ਹੀ ਸ਼ਹਿਰਾਂ ਵਿੱਚ ਗੁਰੂਦੇਵ ਸੈਂਟਰਸ ਅਤੇ ਸ੍ਰੀ  ਨਾਰਾਇਣ  ਕਲਚਰਲ ਮਿਸ਼ਨ ਮਾਨਵ ਹਿਤ ਵਿੱਚ ਕੰਮ ਕਰ ਰਹੇ ਹਨ।

 

 ਸਾਥੀਓ,

ਸਿੱਖਿਆ, ਸੰਗਠਨ ਅਤੇ ਉਦਯੋਗਿਕ ਪ੍ਰਗਤੀ ਨਾਲ ਸਮਾਜ ਭਲਾਈ ਦੇ ਇਸ ਵਿਜ਼ਨ ਦੀ ਸਪਸ਼ਟ ਛਾਪ, ਅੱਜ ਸਾਡੇ ਦੇਸ਼ ਦੀਆਂ ਨੀਤੀਆਂ ਅਤੇ ਫੈਸਲਿਆਂ ਵਿੱਚ ਵੀ ਦੇਖ ਸਕਦੇ ਹਾਂ। ਅਸੀਂ ਇੰਨੇ ਦਹਾਕਿਆਂ ਬਾਅਦ ਦੇਸ਼ ਵਿੱਚ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ ਹੈ। ਨਵੀਂ ਐਜੂਕੇਸ਼ਨ ਪਾਲਿਸੀ ਨਾ ਸਿਰਫ਼ ਸਿੱਖਿਆ ਨੂੰ ਆਧੁਨਿਕ ਅਤੇ ਸਮਾਵੇਸ਼ੀ ਬਣਾਉਂਦੀ ਹੈ, ਸਗੋਂ ਮਾਤ੍ਰਭਾਸ਼ਾ ਵਿੱਚ ਪੜ੍ਹਾਈ ਨੂੰ ਵੀ ਹੁਲਾਰਾ ਦਿੰਦੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਪਿਛੜੇ ਅਤੇ ਵੰਚਿਤ ਤਬਕੇ ਨੂੰ ਹੀ ਹੋ ਰਿਹਾ ਹੈ।

ਸਾਥੀਓ,

ਅਸੀਂ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ ਇੰਨੀ ਵੱਡੀ ਸੰਖਿਆ ਵਿੱਚ ਨਵੇਂ IIT, IIM, AIIMS ਜਿਹੇ ਸੰਸਥਾਨ ਖੋਲ੍ਹੇ ਹਨ, ਜਿੰਨੇ ਆਜ਼ਾਦੀ ਤੋਂ ਬਾਅਦ 60 ਵਰ੍ਹਿਆਂ ਵਿੱਚ ਨਹੀਂ ਖੁੱਲ੍ਹੇ ਸਨ। ਇਸ ਦੇ ਕਾਰਨ ਅੱਜ ਉੱਚ ਸਿੱਖਿਆ ਵਿੱਚ ਗ਼ਰੀਬ ਅਤੇ ਵੰਚਿਤ ਨੌਜਵਾਨਾਂ ਦੇ ਲਈ ਨਵੇਂ ਅਵਸਰ ਖੁੱਲ੍ਹੇ ਹਨ। ਬੀਤੇ 10 ਵਰ੍ਹਿਆਂ ਵਿੱਚ ਕਬਾਇਲੀ ਇਲਾਕਿਆਂ ਵਿੱਚ 400 ਤੋਂ ਵੱਧ ਏਕਲਵਯ ਰਿਹਾਇਸੀ ਸਕੂਲ ਖੋਲ੍ਹੇ ਗਏ ਹਨ। ਜੋ ਜਨਜਾਤੀ ਸਮਾਜ ਕਈ ਪੀੜ੍ਹੀਆਂ ਤੋਂ ਸਿੱਖਿਆ ਤੋਂ ਵੰਚਿਤ ਸਨ, ਉਨ੍ਹਾਂ ਦੇ ਬੱਚੇ ਹੁਣ ਅੱਗੇ ਵਧ ਰਹੇ ਹਨ।

ਭਰਾਵੋ-ਭੈਣੋਂ,

ਅਸੀਂ ਸਿੱਖਿਆ ਨੂੰ ਸਿੱਧੇ ਸਕਿੱਲ ਅਤੇ ਅਵਸਰਾਂ ਨਾਲ ਜੋੜਿਆ ਹੈ। ਸਕਿੱਲ ਇੰਡੀਆ ਜਿਹੇ ਮਿਸਨ ਦੇਸ਼ ਦੇ ਨੌਜਵਾਨਾਂ ਨੂੰ ਆਤਮਨਿਰਭਰ ਬਣਾ ਰਹੇ ਹਨ। ਦੇਸ਼ ਦੀ ਉਦਯੋਗਿਕ ਪ੍ਰਗਤੀ, ਪ੍ਰਾਈਵੇਟ ਸੈਕਟਰ ਵਿੱਚ ਹੋ ਰਹੇ ਵੱਡੇ reforms, ਮੁਦ੍ਰਾ ਯੋਜਨਾ, ਸਟੈਂਡਅੱਪ ਯੋਜਨਾ, ਇਨ੍ਹਾਂ ਸਾਰਿਆਂ ਦਾ ਵੀ ਸਭ ਤੋਂ ਵੱਡਾ ਲਾਭ ਦਲਿਤ, ਪਿਛੜਾ ਅਤੇ ਕਬਾਇਲੀ ਸਮਾਜ ਨੂੰ ਹੋ ਰਿਹਾ ਹੈ।

 

ਸਾਥੀਓ,

ਸ੍ਰੀ  ਨਾਰਾਇਣ  ਗੁਰੂ ਇੱਕ ਸਸ਼ਕਤ ਭਾਰਤ ਚਾਹੁੰਦੇ ਸਨ। ਭਾਰਤ ਦੇ ਸਸ਼ਕੀਤਕਰਣ ਲਈ ਸਾਨੂੰ ਆਰਥਿਕ, ਸਮਾਜਿਕ ਅਤੇ ਸੈਨਿਕ, ਹਰ ਪਹਿਲੂ ਵਿੱਚ ਅੱਗੇ ਰਹਿਣਾ ਹੈ। ਅੱਜ ਦੇਸ਼ ਇਸੇ ਰਸਤੇ ‘ਤੇ ਚੱਲ ਰਿਹਾ ਹੈ। ਭਾਰਤ ਤੇਜ਼ੀ ਨਾਲ ਦੁਨੀਆ ਦੀ ਤੀਸਰੇ ਨੰਬਰ ਦੀ ਇਕੌਨਮੀ ਬਣਨ ਵੱਲ ਵਧ ਰਿਹਾ ਹੈ। ਹਾਲ ਵਿੱਚ ਦੁਨੀਆ ਨੇ ਵੀ ਦੇਖਿਆ ਹੈ ਕਿ ਭਾਰਤ ਦੀ ਸਮਰੱਥਾ ਕੀ ਹੈ। ਆਪ੍ਰੇਸ਼ਨ ਸਿੰਦੂਰ ਨੇ ਆਤੰਕਵਾਦ ਦੇ ਖਿਲਾਫ ਭਾਰਤ ਦੀ ਸਖਤ ਨੀਤੀ ਨੂੰ ਦੁਨੀਆ ਦੇ ਸਾਹਮਣੇ ਇਕਦਮ ਸਪਸ਼ਟ ਕਰ ਦਿੱਤਾ ਹੈ। ਅਸੀਂ ਦਿਖਾ ਦਿੱਤਾ ਹੈ ਕਿ ਭਾਰਤੀਆਂ ਦਾ ਲਹੂ ਵਹਾਉਣ ਵਾਲੇ ਆਤੰਕਵਾਦੀਆਂ ਲਈ ਕੋਈ ਵੀ ਟਿਕਾਣਾ ਸੁਰੱਖਿਅਤ ਨਹੀਂ ਹੈ।

ਸਾਥੀਓ,

ਅੱਜ ਦਾ ਭਾਰਤ ਦੇਸ਼ਹਿਤ ਵਿੱਚ ਜੋ ਵੀ ਹੋ ਸਕਦਾ ਹੈ ਅਤੇ ਜੋ ਵੀ ਸਹੀ ਹੈ, ਉਸ ਦੇ ਹਿਸਾਬ ਨਾਲ ਕਦਮ ਚੁੱਕਦਾ ਹੈ। ਅੱਜ ਸੈਨਿਕ ਜ਼ਰੂਰਤਾਂ ਲਈ ਵੀ ਭਾਰਤ ਦੀ ਵਿਦੇਸ਼ਾਂ ‘ਤੇ ਨਿਰਭਰਤਾ ਲਗਾਤਾਰ ਘੱਟ ਹੋ ਰਹੀ ਹੈ। ਅਸੀਂ ਡਿਫੈਂਸ ਸੈਕਟਰ ਵਿੱਚ ਆਤਮਨਿਰਭਰ ਹੋ ਰਹੇ ਹਾਂ। ਅਤੇ ਇਸ ਦਾ ਪ੍ਰਭਾਵ ਅਸੀਂ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਵੀ ਦੇਖਿਆ ਹੈ। ਸਾਡੀਆਂ ਸੈਨਾਵਾਂ ਨੇ ਭਾਰਤ ਵਿੱਚ ਬਣੇ ਹਥਿਆਰਾਂ ਨਾਲ ਦੁਸ਼ਮਣ ਨੂੰ 22 ਮਿੰਟਾਂ ਵਿੱਚ ਗੋਡੇ ਟੇਕਣ ਦੇ ਲਈ ਮਜ਼ਬੂਰ ਕਰ ਦਿੱਤਾ। ਮੈਨੂੰ ਵਿਸ਼ਵਾਸ ਹੈ, ਆਉਣ ਵਾਲੇ ਸਮੇਂ ਵਿੱਚ ਮੇਡ ਇਨ ਇੰਡੀਆ ਹਥਿਆਰਾਂ ਦਾ ਡੰਕਾ ਪੂਰੀ ਦੁਨੀਆ ਵਿੱਚ ਬਜੇਗਾ।

 

ਸਾਥੀਓ,

ਦੇਸ਼ ਦੇ ਸੰਕਲਪਾਂ ਨੂੰ ਪੂਰਾ ਕਰਨ ਲਈ ਸਾਨੂੰ ਸ੍ਰੀ  ਨਾਰਾਇਣ  ਗੁਰੂ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ। ਸਾਡੀ ਸਰਕਾਰ ਵੀ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ  ਹੈ। ਅਸੀਂ ਸ਼ਿਵਗਿਰੀ ਸਰਕਿਟ ਦਾ ਨਿਰਮਾਣ ਕਰਕੇ ਸ੍ਰੀ  ਨਾਰਾਇਣ  ਗੁਰੂ ਦੇ ਜੀਵਨ ਨਾਲ ਜੁੜੇ ਤੀਰਥ ਸਥਾਨਾਂ ਨੂੰ ਜੋੜ ਰਹੇ ਹਾਂ। ਮੈਨੂੰ ਵਿਸ਼ਵਾਸ ਹੈ, ਉਨ੍ਹਾਂ ਦੇ ਅਸ਼ੀਰਵਾਦ, ਉਨ੍ਹਾਂ ਦੀਆਂ ਸਿੱਖਿਆਵਾਂ ਅੰਮ੍ਰਿਤਕਾਲ ਦੀ ਸਾਡੀ ਯਾਤਰਾ ਵਿੱਚ ਦੇਸ਼ ਨੂੰ ਰਸਤਾ ਦਿਖਾਉਂਦੀਆਂ ਰਹਿਣਗੀਆਂ। ਅਸੀਂ ਸਾਰੇ ਇਕੱਠੇ ਮਿਲ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਸ੍ਰੀ  ਨਾਰਾਇਣ  ਗੁਰੂ ਦਾ ਅਸ਼ੀਰਵਾਦ ਸਾਡੇ ਸਾਰਿਆਂ ‘ਤੇ ਬਣਿਆ ਰਹੇ, ਇਸੇ ਕਾਮਨਾ ਦੇ ਨਾਲ, ਮੈਂ ਸ਼ਿਵਗਿਰੀ ਮਠ ਦੇ ਸਾਰੇ ਸੰਤਾਂ ਨੂੰ ਫਿਰ ਤੋਂ ਨਮਨ ਕਰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ! ਨਮਸਕਾਰਮ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India attracts $70 billion investment in AI infra, AI Mission 2.0 in 5-6 months: Ashwini Vaishnaw

Media Coverage

India attracts $70 billion investment in AI infra, AI Mission 2.0 in 5-6 months: Ashwini Vaishnaw
NM on the go

Nm on the go

Always be the first to hear from the PM. Get the App Now!
...
Prime Minister welcomes new Ramsar sites at Patna Bird Sanctuary and Chhari-Dhand
January 31, 2026

The Prime Minister, Shri Narendra Modi has welcomed addition of the Patna Bird Sanctuary in Etah (Uttar Pradesh) and Chhari-Dhand in Kutch (Gujarat) as Ramsar sites. Congratulating the local population and all those passionate about wetland conservation, Shri Modi stated that these recognitions reaffirm our commitment to preserving biodiversity and protecting vital ecosystems.

Responding to a post by Union Minister, Shri Bhupender Yadav, Prime Minister posted on X:

"Delighted that the Patna Bird Sanctuary in Etah (Uttar Pradesh) and Chhari-Dhand in Kutch (Gujarat) are Ramsar sites. Congratulations to the local population there as well as all those passionate about wetland conservation. These recognitions reaffirm our commitment to preserving biodiversity and protecting vital ecosystems. May these wetlands continue to thrive as safe habitats for countless migratory and native species."