ਰਾਸ਼ਟਰਪਤੀ ਮੈਕਰੌਂ,

ਮਹਾਮਹਿਮ,

ਨਮਸਕਾਰ!

ਜੀ-7 ਸਿਖ਼ਰ ਸੰਮੇਲਨ ਵਿੱਚ ਸਾਡੇ ਨਿੱਘੇ ਸਵਾਗਤ ਲਈ ਮੈਂ ਰਾਸ਼ਟਰਪਤੀ ਮੈਕਰੌਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਦੋਸਤੋ,

ਅੱਜ ਦਾ ਵਿਸ਼ਵ ਪਹਿਲਾਂ ਨਾਲੋਂ ਕਿਤੇ ਵੱਧ ਆਪਸ ਵਿੱਚ ਜੁੜਿਆ ਹੋਇਆ ਅਤੇ ਇੱਕ-ਦੂਜੇ 'ਤੇ ਨਿਰਭਰ ਹੈ। ਕਿਸੇ ਵੀ ਦੇਸ਼ ਦੀ ਊਰਜਾ ਸੁਰੱਖਿਆ, ਖੁਰਾਕ ਸੁਰੱਖਿਆ, ਸਿਹਤ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਆਰਥਿਕ ਖ਼ੁਸ਼ਹਾਲੀ ਸਿਰਫ਼ ਉਸ ਦੀਆਂ ਸਰਹੱਦਾਂ ਦੇ ਅੰਦਰ ਹੀ ਤੈਅ ਨਹੀਂ ਹੁੰਦੀ। ਗਤੀਸ਼ੀਲਤਾ, ਅੰਕੜੇ, ਪੂੰਜੀ ਅਤੇ ਤਕਨਾਲੋਜੀ ਸਾਨੂੰ ਆਪਸ ਵਿੱਚ ਜੋੜਦੇ ਹਨ।

ਅਜਿਹੇ ਸਮੇਂ ਵਿੱਚ ਭਾਗੀਦਾਰੀਆਂ ਦਾ ਮਹੱਤਵ ਸੁਭਾਵਕ ਤੌਰ 'ਤੇ ਵਧ ਜਾਂਦਾ ਹੈ। ਪਰ ਭਾਗੀਦਾਰੀਆਂ ਓਦੋਂ ਹੀ ਸਫ਼ਲ ਹੁੰਦੀਆਂ ਹਨ, ਜਦੋਂ ਉਨ੍ਹਾਂ ਦੇ ਕੇਂਦਰ ਵਿੱਚ ਭਰੋਸਾ ਹੋਵੇ। ਅੱਜ ਸਭ ਤੋਂ ਮਹੱਤਵਪੂਰਨ ਰਣਨੀਤਕ ਅਸਾਸੇ ਕੋਈ ਖਣਿਜ, ਤਕਨਾਲੋਜੀ ਜਾਂ ਬਾਜ਼ਾਰ ਨਹੀਂ, ਸਗੋਂ ਆਪਸੀ ਭਰੋਸਾ ਹੈ।

ਭਰੋਸਾ ਕਿ ਤਕਨਾਲੋਜੀ ਅਤੇ ਸਪਲਾਈ ਲੜੀਆਂ ਨੂੰ ਹਥਿਆਰ ਵਜੋਂ ਨਹੀਂ, ਸਗੋਂ ਆਲਮੀ ਭਲਾਈ ਲਈ ਵਰਤਿਆ ਜਾਵੇਗਾ। ਭਰੋਸਾ ਕਿ ਵਿਕਾਸ ਦੇ ਮੌਕੇ ਕੁਝ ਦੇਸ਼ਾਂ ਤੱਕ ਸੀਮਤ ਨਹੀਂ ਰਹਿਣਗੇ। ਭਰੋਸਾ ਕਿ ਵਿਸ਼ਵ ਪੱਧਰੀ ਸੰਸਥਾਵਾਂ ਸਾਰੇ ਦੇਸ਼ਾਂ ਦੀਆਂ ਆਸਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੀਆਂ।

ਦੋਸਤੋ,

ਪਿਛਲੀ ਸਦੀ ਵਿੱਚ ਮਨੁੱਖਤਾ ਨੂੰ ਦੋ ਵਿਸ਼ਵ ਯੁੱਧਾਂ ਵਿੱਚੋਂ ਲੰਘਣਾ ਪਿਆ। ਅਨੇਕਾਂ ਕੁਰਬਾਨੀਆਂ ਤੋਂ ਬਾਅਦ ਆਲਮੀ ਭਾਈਚਾਰੇ ਨੇ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਵੱਲ ਵਧਣ ਲਈ ਪ੍ਰਬੰਧ ਵਿਕਸਤ ਕੀਤੇ। ਇਨ੍ਹਾਂ ਪ੍ਰਬੰਧਾਂ ਦਾ ਮੂਲ ਵੀ ਭਰੋਸਾ ਹੀ ਸੀ।

ਪਰ ਅਨੇਕਾਂ ਦਹਾਕਿਆਂ ਅਤੇ ਅਨੇਕਾਂ ਪੀੜ੍ਹੀਆਂ ਦੇ ਯੋਗਦਾਨ ਨਾਲ ਬਣੇ ਇਸ ਭਰੋਸੇ ਨੂੰ ਅੱਜ ਝਟਕਾ ਲੱਗ ਰਿਹਾ ਹੈ। ਕੋਵਿਡ ਨੇ ਸਾਨੂੰ ਸ਼ੀਸ਼ਾ ਦਿਖਾਇਆ ਕਿ ਭਰੋਸੇ ਅਤੇ ਇਕਜੁੱਟਤਾ ਦੇ ਦਾਅਵੇ ਕਿੰਨੇ ਖੋਖਲੇ ਸਨ।

ਅੱਜ ਦੁਨੀਆ ਸਰੋਤਾਂ ਦੀ ਘਾਟ ਨਾਲ ਨਹੀਂ, ਸਗੋਂ ਭਰੋਸੇ ਦੀ ਘਾਟ ਨਾਲ ਜੂਝ ਰਹੀ ਹੈ। ਅਤੇ ਸਾਡੀਆਂ ਭਾਗੀਦਾਰੀਆਂ ਦਾ ਭਵਿੱਖ ਇਸ ਭਰੋਸੇ ਦੇ ਨਿਰਮਾਣ 'ਤੇ ਨਿਰਭਰ ਕਰਦਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਕਿਹਾ ਸੀ: “ਭਰੋਸਾ ਕਰੋ, ਪਰ ਪੜਤਾਲ ਵੀ ਕਰੋ।” ਇਹ ਅੱਜ ਦੇ ਸਮੇਂ ਵਿੱਚ ਵੀ ਓਨਾ ਹੀ ਪ੍ਰਸੰਗਕ ਹੈ। ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡਾ ਫ਼ਰਜ਼ ਹੈ ਕਿ ਅਸੀਂ ਨਵੇਂ ਯੁੱਗ ਦੇ ਅਨੁਕੂਲ ਭਰੋਸੇਯੋਗ ਨਿਯਮ-ਆਧਾਰਤ ਵਿਵਸਥਾ ਦਾ ਨਿਰਮਾਣ ਕਰੀਏ।

ਦੋਸਤੋ,

ਭਾਰਤ ਨੇ ਸਦਾ ਹੀ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਦੇਖਿਆ ਹੈ। ਸਾਡੇ ਸਾਰੇ ਯਤਨ “ਸਰਵਜਨ ਹਿਤਾਏ, ਸਰਵਜਨ ਸੁਖਾਏ” ਭਾਵ ਸਾਰਿਆਂ ਦੀ ਭਲਾਈ ਅਤੇ ਸਾਰਿਆਂ ਦੀ ਖੁਸ਼ੀ ਦੇ ਮੂਲ ਸਿਧਾਂਤ 'ਤੇ ਆਧਾਰਤ ਰਹੇ ਹਨ।

ਭਾਰਤ ਦਾ ਤਜਰਬਾ ਦਰਸਾਉਂਦਾ ਹੈ ਕਿ ਵਿਕਾਸ ਸਭ ਤੋਂ ਵੱਧ ਪ੍ਰਭਾਵਸ਼ਾਲੀ ਓਦੋਂ ਹੁੰਦਾ ਹੈ ਜਦੋਂ ਉਹ ਲੋਕਾਂ ਦੀਆਂ ਆਸਾਂ ਨਾਲ ਜੁੜਿਆ ਹੋਵੇ। ਇਹੀ ਸਿਧਾਂਤ ਸਾਡੀਆਂ ਅੰਤਰਰਾਸ਼ਟਰੀ ਭਾਗੀਦਾਰੀਆਂ ਦਾ ਵੀ ਮੂਲ ਹੈ। ਇਸੇ ਸੋਚ ਨਾਲ ਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਜੋੜ, ਆਫ਼ਤ-ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ, ਵਿਸ਼ਵ ਜੈਵ-ਈਂਧਨ ਗਠਜੋੜ, ਮਿਸ਼ਨ ਲਾਈਫ਼ ਅਤੇ “ਏਕ ਪੇੜ ਮਾਂ ਕੇ ਨਾਮ” ਵਰਗੀਆਂ ਵਿਸ਼ਵ ਪੱਧਰੀ ਪਹਿਲਕਦਮੀਆਂ ਨੂੰ ਅੱਗੇ ਵਧਾਇਆ ਹੈ।

ਸੰਕਟ ਦੇ ਸਮੇਂ ਭਾਰਤ ਨੇ ਸਭ ਤੋਂ ਪਹਿਲਾਂ ਮਦਦ ਪਹੁੰਚਾਉਣ ਵਾਲੇ ਦੇਸ਼ ਵਜੋਂ ਸਾਰੇ ਦੇਸ਼ਾਂ ਦੀ ਸਹਾਇਤਾ ਕਰਨਾ ਆਪਣਾ ਫ਼ਰਜ਼ ਸਮਝਿਆ ਹੈ। ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ ਡੇਢ ਸੌ ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਅਤੇ ਵੈਕਸੀਨ ਉਪਲਬਧ ਕਰਵਾਏ।

ਸ਼੍ਰੀਲੰਕਾ ਵਿੱਚ ਚੱਕਰਵਾਤ ਹੋਵੇ, ਅਫ਼ਗਾਨਿਸਤਾਨ ਵਿੱਚ ਭੂਚਾਲ ਹੋਵੇ, ਮੋਜ਼ਾਮਬੀਕ ਵਿੱਚ ਹੜ੍ਹ ਹੋਣ ਜਾਂ ਕਿਊਬਾ ਅਤੇ ਜਮੈਕਾ ਵਿੱਚ ਤੂਫ਼ਾਨ, ਭਾਰਤ ਨੇ ਸਦਾ “ਮਨੁੱਖਤਾ ਸਭ ਤੋਂ ਪਹਿਲਾਂ” ਦੇ ਸਿਧਾਂਤ 'ਤੇ ਕੰਮ ਕੀਤਾ ਹੈ। ਸਾਡੀਆਂ ਵਿਕਾਸ ਭਾਗੀਦਾਰੀਆਂ ਵੀ ਇਸੇ ਭਾਵਨਾ ਨੂੰ ਦਰਸਾਉਂਦੀਆਂ ਹਨ। ਸਾਡੇ ਯਤਨ ਭਾਗੀਦਾਰ ਦੇਸ਼ਾਂ ਵਿੱਚ ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ 'ਤੇ ਕੇਂਦਰਿਤ ਰਹੇ ਹਨ।

ਭਾਰਤ ਦਾ ਮੰਨਣਾ ਹੈ ਕਿ ਭਾਗੀਦਾਰੀ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਦੂਜਿਆਂ ਲਈ ਕੀ ਸਿਰਜਦੇ ਹਾਂ, ਸਗੋਂ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਖੁਦ ਲਈ ਕੀ ਸਿਰਜਣ ਦੇ ਯੋਗ ਬਣਾਉਂਦੇ ਹਾਂ।

ਦੋਸਤੋ,

ਅੱਜ ਗਲੋਬਲ ਸਾਊਥ ਨੂੰ ਆਲਮੀ ਭਾਈਚਾਰੇ ਤੋਂ ਬਹੁਤ ਉਮੀਦਾਂ ਹਨ। ਪਰ ਉਨ੍ਹਾਂ ਦੀ ਉਮੀਦ ਸਹਾਰੇ ਦੀ ਨਹੀਂ, ਸਾਥ ਦੀ ਹੈ। ਉਹ ਆਲਮੀ ਵਿਕਾਸ ਦੇ ਲਾਭਪਾਤਰੀ ਨਹੀਂ, ਸਗੋਂ ਉਸ ਦੇ ਭਾਗੀਦਾਰ ਬਣਨਾ ਚਾਹੁੰਦੇ ਹਨ।

ਸਾਨੂੰ ਦਾਨੀ–ਪ੍ਰਾਪਤਕਰਤਾ ਦੀ ਸੋਚ ਤੋਂ ਅੱਗੇ ਵਧ ਕੇ ਬਰਾਬਰ ਦੇ ਭਾਗੀਦਾਰਾਂ ਵਜੋਂ ਕੰਮ ਕਰਨਾ ਹੋਵੇਗਾ। ਉਨ੍ਹਾਂ ਦੇ ਕੋਲ-ਕੋਲ ਨਹੀਂ, ਸਗੋਂ ਨਾਲ-ਨਾਲ ਚੱਲਣਾ ਹੋਵੇਗਾ। ਭਾਗੀਦਾਰੀ ਨੂੰ ਨਿਰਭਰਤਾ ਦੀ ਬਜਾਏ ਸਨਮਾਨ ਨਾਲ ਜੋੜਨਾ ਹੋਵੇਗਾ। ਇਨ੍ਹਾਂ ਯਤਨਾਂ ਨਾਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਟਿਕਾਊ ਵਿਕਾਸ ਦੀ ਮਜ਼ਬੂਤ ਨੀਂਹ ਰੱਖ ਸਕਾਂਗੇ।

ਦੋਸਤੋ,

ਅੰਤਰਰਾਸ਼ਟਰੀ ਭਾਗੀਦਾਰੀਆਂ ਅਤੇ ਵਿਸ਼ਵ ਪੱਧਰੀ ਇਕਜੁੱਟਤਾ ਓਦੋਂ ਹੀ ਸਾਰਥਕ ਬਣ ਸਕਦੀ ਹੈ, ਜਦੋਂ ਅਸੀਂ ਸਾਂਝੀਆਂ ਚੁਣੌਤੀਆਂ ਦਾ ਮਿਲ ਕੇ ਹੱਲ ਕਰੀਏ। ਭਾਰਤ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਤਣਾਅ ਅਤੇ ਯੁੱਧਾਂ ਦਾ ਸਥਾਈ ਹੱਲ ਸੰਵਾਦ, ਕੂਟਨੀਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਰਾਹੀਂ ਹੀ ਸੰਭਵ ਹੈ।

ਅਸੀਂ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਯਤਨਾਂ ਵਿੱਚ ਹੋਈ ਤਰੱਕੀ ਦਾ ਸਵਾਗਤ ਕਰਦੇ ਹਾਂ। ਇਸ ਸੰਘਰਸ਼ ਕਾਰਨ ਪੱਛਮੀ ਏਸ਼ੀਆ ਵਿੱਚ ਸਾਡੇ ਮਿੱਤਰ ਦੇਸ਼ਾਂ ਨੂੰ ਜਾਨ-ਮਾਲ ਦਾ ਨੁਕਸਾਨ ਝੱਲਣਾ ਪਿਆ ਹੈ। ਹੋਰਮੁਜ਼ ਲਾਂਘੇ ਵਿੱਚ ਸਮੁੰਦਰੀ ਵਪਾਰ ਵਿੱਚ ਆਈ ਰੁਕਾਵਟ ਕਾਰਨ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ। ਭਾਰਤ ਦੇ ਕਈ ਨਾਗਰਿਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਆਲਮੀ ਸਮੁੰਦਰੀ ਵਪਾਰ ਰਾਹੀਂ ਸਾਰੇ ਦੇਸ਼ਾਂ ਨੂੰ ਆਪਸ ਵਿੱਚ ਜੋੜਨ ਵਾਲੇ ਸਮੁੰਦਰੀ ਮਲਾਹਾਂ ਦੀ ਸੁਰੱਖਿਆ ਸਾਡਾ ਫ਼ਰਜ਼ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਮੁੰਦਰੀ ਮਾਰਗ ਸੁਰੱਖਿਅਤ ਰਹਿਣ ਅਤੇ ਮਲਾਹ ਬਿਨਾਂ ਡਰ ਦੇ ਆਪਣਾ ਕੰਮ ਕਰ ਸਕਣ।

ਦੋਸਤੋ,

ਭਾਰਤ ਇਨ੍ਹਾਂ ਵਿਸ਼ਿਆਂ 'ਤੇ ਸਾਰੇ ਭਾਗੀਦਾਰਾਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi, Guterres Stress Multipolarity, Need To Reform UN Institutions Including UNSC

Media Coverage

PM Modi, Guterres Stress Multipolarity, Need To Reform UN Institutions Including UNSC
NM on the go

Nm on the go

Always be the first to hear from the PM. Get the App Now!
...
Prime Minister offers prayers to Bhagwan Shri Ganesh during Ganpati Darshan at Union Minister Piyush Goyal’s residence
September 14, 2026

The Prime Minister, Shri Narendra Modi has visited the residence of Union Minister Shri Piyush Goyal for Ganpati Darshan.

The Prime Minister prayed for the blessings of Bhagwan Shri Ganesh for everyone.

The Prime Minister wrote on X;

“Went for Ganpati Darshan at the residence of Union Minister Shri Piyush Goyal Ji.

May Bhagwan Shri Ganesh bless everyone!

@PiyushGoyal”