Prime Minister Harper and Members of Media,

I am delighted to visit this beautiful country and this charming city.

I attach the highest importance to India's relations with Canada.

This has been reinforced by my excellent experience with Canada as Chief Minister of Gujarat.

55 PM Modi with Canada PM Stephen Harper at Exchange of Agreements and Press Statements (8)

Our relationship had drifted in the past. In recent years, Prime Minister Harper's vision and leadership changed the course of our relations.

I am conscious of the significance of this visit in the history of our relations.

I have come at a time when the importance of this relationship for our two countries has never been stronger.

We are two major democracies with deeply shared values.

Few countries in the world can match Canada's potential to be a partner in India's economic transformation. And, it exists in a new environment in India, which is open, predictable, stable and easy to do business in.

Equally, the vast scale of India's transformation, and our rapid economic growth, offers immense opportunities for Canada.

I seek Canada's cooperation and investment in every area of India's national development priority,- Energy and Infrastructure, Manufacturing and Skills, Smart Cities and agro-industry, and Research and Education.

Prime Minister Harper and I are absolutely committed to establish a new framework for economic partnership. I am pleased that we have made rapid progress on long pending agreements.

55 PM Modi with Canada PM Stephen Harper at Exchange of Agreements and Press Statements (4)

I am confident that we can conclude the Bilateral Investment Promotion and Protection Agreement very soon. We will also implement the road map to conclude the Comprehensive Economic Co-operation Agreement by September 2015.

The thirteen agreements on skill development reflect my commitment to empower the youth of India with world class skills for India and the global economy.

The agreement on procurement of uranium from Canada for our civilian nuclear power plants launches a new era of bilateral nuclear cooperation.

It also reflects a new level of mutual trust and confidence. Further, it will contribute to India's efforts to power its growth with clean energy.

As the agreement today on Space highlights, we have strong synergy for cooperation in areas of advanced technologies.

To support greater engagement and people-to-people contacts, we have liberalised our visa policy for Canada. We will issue Electronic Visa Authorisation for tourist visa for Canadian nationals. They will also be eligible for ten-year visas now.

Prime Minister and I agree that a strong bilateral relationship will provide a solid foundation to pursue our common international interests.

We also agree that in the troubled world of today, our cooperation will help advance our shared values and peace in the world.

We in India felt Canada's pain when this city was struck by a senseless act of terrorism.

The threat of terrorism is growing; its shadow extends over cities and lives across the world.

55 PM Modi with Canada PM Stephen Harper at Exchange of Agreements and Press Statements (9)

We will deepen our cooperation to combat terrorism and extremism. We will also promote a comprehensive global strategy, and consistent policy and action against all sources of terrorism and its support.

We also agree on the need to enhance our defence and security cooperation. I welcome our recent agreement on cyber security.

We both recognise that peace and stability in West Asia will make us safer at home; so will Afghanistan's successful transition.

I believe that Canada is a major Asia Pacific power and should play a more active role, including in regional institutions, in promoting a stable and prosperous future for the region.

I look forward to our continued partnership in G 20.

In conclusion, let me say that ours is a natural partnership of shared values.

It is an economic partnership of immense mutual benefit.

It is a strategic partnership that can help address many of our shared global challenges.

55 PM Modi with Canada PM Stephen Harper at Exchange of Agreements and Press Statements (12)

And, it is a relationship nurtured by the emotional bonds of a vibrant Indian community of 1.2 million.

I am confident that this visit will be a springboard for a new strategic partnership between our two democracies.

Finally, Prime Minister has been most gracious and generous in choosing to go with me to Ottawa and Vancouver. I also thank him for returning to us a precious piece of our heritage.

There is no better evidence of his commitment to our relationship. There will be no better way for me to experience this country's huge diversity.

Thank you.

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian Railways takes up 764 km of new lines to boost connectivity in Bihar’s Seemanchal region

Media Coverage

Indian Railways takes up 764 km of new lines to boost connectivity in Bihar’s Seemanchal region
NM on the go

Nm on the go

Always be the first to hear from the PM. Get the App Now!
...
‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਵੀਸੀ ਰਾਹੀਂ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
August 02, 2026
I urge every citizen, especially our youth, to join this movement: PM
Today, as the nation has set the goal of a Viksit Bharat, it is imperative that the country's youth remain fit, brimming with self-confidence and permanently steer clear of drugs: PM
We must protect every youth from falling into the trap of addiction: PM
Society’ support, yoga and meditation give strength to our inner selves against addiction and today facilities like rehabilitation centers also help quit addiction: PM
Even if a youth has mistakenly fallen into the trap of addiction, it absolutely does not mean that all doors are closed for them: PM
We must always remember that if a child in the house falls victim to addiction, we must not hide it but seek medical help to free the child from addiction: PM
We should also create a culture of open communication with children in the family, so that you can hold their hand before they get caught in such a whirlpool: PM
I appeal to our professors to discuss the perils of drug abuse with their students and spearhead a movement against addiction on campuses to achieve significant results: PM

ਨਮਸਕਾਰ!

ਅੱਜ ਅਸੀਂ ਸਾਰੇ ਦੇਸ਼ਵਾਸੀ ਇੱਕ ਮਹਾਨ ਅਤੇ ਮਹੱਤਵਪੂਰਨ ਸੰਕਲਪ ਲਈ ਇਕੱਠੇ ਹੋਏ ਹਾਂ। ਇਸ ਸੰਕਲਪ ਅਤੇ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਪੂਜਨੀਕ ਸੰਤ ਜਨ, ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕਰ ਰਹੇ ਸਾਰੇ ਰਾਜਪਾਲ, ਸਾਰੇ ਮੁੱਖ ਮੰਤਰੀ, ਹੋਰ ਸਾਰੇ ਜਨ ਪ੍ਰਤੀਨਿਧੀ ਅਤੇ 28 ਹਜ਼ਾਰ ਤੋਂ ਵੱਧ ਸਥਾਨਾਂ ਤੋਂ ਜੁੜੇ ਇੱਕ ਕਰੋੜ ਤੋਂ ਵੱਧ ਨੌਜਵਾਨ ਸਾਥੀਓ, ਮੈਂ ਇਸ ਸ਼ੁਭ ਮੌਕੇ 'ਤੇ, ਇਸ ਸ਼ੁਭ ਸੰਕਲਪ ਲਈ ਕਰੋੜਾਂ-ਕਰੋੜਾਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੰਦਾ ਹਾਂ। ਅੱਜ ਜਿਸ ਅਭਿਆਨ ਦੇ ਅਸੀਂ ਸਾਰੇ ਗਵਾਹ ਬਣ ਰਹੇ ਹਾਂ, ਉਹ ਅਭਿਆਨ ਵਿਅਕਤੀ ਲਈ ਹੈ, ਪਰਿਵਾਰ ਲਈ ਹੈ, ਸਮਾਜ ਲਈ ਵੀ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਰਾਸ਼ਟਰ ਲਈ ਹੈ।

ਸਾਥੀਓ,

ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ‘ਨਸ਼ਾ ਮੁਕਤ ਯੁਵਾ’ ਇਸ ਅੰਦੋਲਨ ਦਾ ਨਾਮ ਹੀ ਇਸ ਦੇ ਸੰਕਲਪ ਨੂੰ ਸਪਸ਼ਟ ਕਰਦਾ ਹੈ। ਕਿਉਂਕਿ ਅੱਜ ਜਦੋਂ ਦੇਸ਼ ਨੇ ਵਿਕਸਿਤ ਭਾਰਤ ਦਾ ਟੀਚਾ ਨਿਰਧਾਰਤ ਕੀਤਾ ਹੈ, ਤਾਂ ਇਸ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਨੌਜਵਾਨ ਤਨ ਤੋਂ ਤੰਦਰੁਸਤ ਹੋਵੇ, ਮਨ ਤੋਂ ਤੰਦਰੁਸਤ ਹੋਵੇ, ਆਤਮ-ਵਿਸ਼ਵਾਸ ਨਾਲ ਭਰਪੂਰ ਹੋਵੇ ਅਤੇ ਨਸ਼ਿਆਂ ਵਰਗੀ ਘਾਤਕ ਆਦਤ ਤੋਂ ਹਮੇਸ਼ਾ-ਹਮੇਸ਼ਾ ਦੂਰ ਰਹੇ। ਇਹੀ ਇਸ ਅਭਿਆਨ ਦਾ ਮੰਤਵ ਹੈ। ਇਸ ਲਈ ਅਸੀਂ ਸਾਰਿਆਂ ਨੇ ਇਹ ਸੰਕਲਪ ਲੈਣਾ ਹੈ ਕਿ ਸਾਡੇ ਨੌਜਵਾਨ ਨਸ਼ੇ ਅਤੇ ਡਰੱਗਜ਼ ਦੇ ਖ਼ਤਰਿਆਂ ਨੂੰ ਸਮਝਣ, ਹਰ ਤਰ੍ਹਾਂ ਨਾਲ ਜਾਗਰੂਕ ਰਹਿਣ ਅਤੇ ਉਨ੍ਹਾਂ ਤੋਂ ਦੂਰ ਰਹਿਣ। ਇਸ ਸੰਕਲਪ ਨੂੰ ਪੂਰਾ ਕਰਨ ਵਿੱਚ ਹੁਣ ‘ਰਾਸ਼ਟਰੀ ਨਸ਼ਾ ਮੁਕਤ ਯੁਵਾ’ ਅਭਿਆਨ ਦੀ ਬਹੁਤ ਵੱਡੀ ਭੂਮਿਕਾ ਹੈ।

ਸਾਥੀਓ,

ਕਾਸ਼ੀ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਮੈਨੂੰ ਖ਼ੁਸ਼ੀ ਹੈ ਕਿ ਇਸ ਅਭਿਆਨ ਦੀ ਸ਼ੁਰੂਆਤ ਪਿਛਲੇ ਸਾਲ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਇੱਕ ਪਾਇਲਟ ਪ੍ਰੋਜੈਕਟ ਵਜੋਂ ਹੋਈ ਸੀ। ਇਸ ਲਈ ਇਸ ਵਿੱਚ ਵਿਗਿਆਨਕ ਸਪਸ਼ਟਤਾ ਦੇ ਨਾਲ-ਨਾਲ ਅਧਿਆਤਮਕ ਊਰਜਾ ਵੀ ਹੈ, ਸੰਤਾਂ ਦੇ ਆਸ਼ੀਰਵਾਦ ਵੀ ਹਨ ਅਤੇ ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਵੀ ਹੈ। ਇਸ ਵਿੱਚ ਉਹ ਸੱਭਿਆਚਾਰਕ ਸਮਰਪਣ ਵੀ ਸ਼ਾਮਲ ਹੈ, ਜਿਸ ਨੇ ਸਦੀਆਂ ਤੋਂ ਨਸ਼ੇ ਨੂੰ ਰੱਦ ਕੀਤਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੇ 125 ਤੋਂ ਵੱਧ ਅਧਿਆਤਮਕ ਸੰਗਠਨ ਕਰੋੜਾਂ-ਕਰੋੜਾਂ ਦੇਸ਼ਵਾਸੀਆਂ ਦੇ ਹਿੱਤ ਲਈ ਅੱਜ ਸਾਡੇ ਨਾਲ ਜੁੜ ਚੁੱਕੇ ਹਨ। ਸਮਾਜਿਕ ਸੰਗਠਨਾਂ ਨੇ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਵੀ ਇਸ ਦਿਸ਼ਾ ਵਿੱਚ ਸੰਕਲਪ ਲਿਆ ਹੈ। ਸਾਰਿਆਂ ਨੇ ਮਿਲ ਕੇ ‘ਕਾਸ਼ੀ ਘੋਸ਼ਣਾ’ ਰਾਹੀਂ ਇੱਕ ਰੋਡਮੈਪ ਤਿਆਰ ਕੀਤਾ ਹੈ ਅਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਕਾਸ਼ੀ ਤੋਂ ਉੱਠਿਆ ਉਹ ਲੋਕ-ਭਲਾਈ ਦਾ ਵਿਚਾਰ ਹੁਣ ਇੱਕ ਰਾਸ਼ਟਰੀ ਪ੍ਰੋਜੈਕਟ ਬਣ ਗਿਆ ਹੈ। ਅੱਜ ਤੋਂ ਪੂਰੇ ਦੇਸ਼ ਵਿੱਚ ‘ਨਸ਼ਾ ਮੁਕਤ ਯੁਵਾ’ ਅਭਿਆਨ ਦੀ ਸ਼ੁਰੂਆਤ ਹੋ ਰਹੀ ਹੈ।

ਸਾਥੀਓ,

ਕੁਝ ਕੰਮ ਅਜਿਹੇ ਹੁੰਦੇ ਹਨ ਕਿ ਜੇ ਕੋਈ ਵਿਅਕਤੀ ਉਨ੍ਹਾਂ ਲਈ ਇਕੱਲਾ ਯਤਨ ਕਰੇ, ਤਾਂ ਕਈ ਵਾਰ ਉਹ ਨਿਰਾਸ਼ ਹੋ ਜਾਂਦਾ ਹੈ, ਥਕਾਵਟ ਮਹਿਸੂਸ ਕਰਦਾ ਹੈ ਅਤੇ ਲੰਬਾ ਸਫ਼ਰ ਤੈਅ ਕਰਨ ਲਈ ਉਸ ਦਾ ਮਨ ਤਿਆਰ ਨਹੀਂ ਹੁੰਦਾ। ਪਰ ਜਦੋਂ ਉਹੀ ਕੰਮ ਇੱਕ ਸਾਂਝਾ ਅਭਿਆਨ ਬਣ ਜਾਂਦਾ ਹੈ ਅਤੇ ਕਰੋੜਾਂ ਲੋਕ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਪੈਂਦੇ ਹਨ, ਤਾਂ ਜਿਹੜੇ ਲੋਕ ਇਕੱਲੇ ਕੁਝ ਨਹੀਂ ਕਰ ਸਕਦੇ, ਉਨ੍ਹਾਂ ਨੂੰ ਵੀ ਇੱਕ ਨਵੀਂ ਊਰਜਾ ਮਿਲ ਜਾਂਦੀ ਹੈ। ਸਾਂਝੇ ਯਤਨਾਂ ਦੀ ਇੱਕ ਆਪਣੀ ਤਾਕਤ ਹੁੰਦੀ ਹੈ ਅਤੇ ਅੱਜ ਉਸੇ ਤਾਕਤ ਨਾਲ ਇਹ ਅਭਿਆਨ ਹਰ ਨੌਜਵਾਨ ਦੇ ਮਨ ਨੂੰ ਛੂਹਣ ਵਾਲਾ ਹੈ। ਥੋੜ੍ਹੀ ਦੇਰ ਪਹਿਲਾਂ ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਨਸ਼ਾ ਮੁਕਤੀ ਦੀ ਸਹੁੰ ਚੁੱਕੀ ਹੈ। ਤੁਸੀਂ ਆਪਣੇ ਜੀਵਨ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਸੰਕਲਪ ਲਿਆ ਹੈ। ਤੁਸੀਂ ਆਪਣੇ ਸਕੂਲ, ਆਪਣੇ ਕਾਲਜ ਅਤੇ ਆਪਣੇ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੁਨੇਹਾ ਪਹੁੰਚਾਉਣ ਦਾ ਵੀ ਸੰਕਲਪ ਲਿਆ ਹੈ।

ਸਾਥੀਓ,

ਅੱਜ ਲਿਆ ਗਿਆ ਇਹ ਸੰਕਲਪ ਆਉਣ ਵਾਲੇ 100 ਹਫ਼ਤਿਆਂ ਤੱਕ ਲਗਾਤਾਰ ਇਸੇ ਤਰ੍ਹਾਂ ਅੱਗੇ ਵਧੇਗਾ। ਹਰ ਐਤਵਾਰ ਕਲਾ, ਸੱਭਿਆਚਾਰ, ਖੇਡਾਂ, ਧਿਆਨ, ਅਧਿਆਤਮ ਅਤੇ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਨਸ਼ਾ ਮੁਕਤੀ ਦਾ ਸੁਨੇਹਾ ਨਵੇਂ-ਨਵੇਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਆਉਣ ਵਾਲੇ 100 ਐਤਵਾਰ ਨਸ਼ਾ-ਮੁਕਤ ਭਾਰਤ ਦੀ ਦਿਸ਼ਾ ਵਿੱਚ 100 ਮਜ਼ਬੂਤ ਕਦਮ ਹੋਣਗੇ, ਹੰਡਰਡ ਮਜ਼ਬੂਤ ਸਟੈਪਸ।

ਸਾਥੀਓ,

ਅੱਜ ਹਜ਼ਾਰਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲੱਖਾਂ ਵਿਦਿਆਰਥੀ ਇਸ ਪ੍ਰੋਗਰਾਮ ਨਾਲ ਆਨਲਾਈਨ ਜੁੜੇ ਹਨ। ਮਾਈ ਭਾਰਤ ਦੇ ਲੱਖਾਂ ਵਲੰਟੀਅਰ ਵੀ ਅੱਜ ਇਸ ਨਾਲ ਜੁੜੇ ਹਨ। ਮੇਰੇ ਐੱਨ.ਐੱਸ.ਐੱਸ. ਦੇ ਨੌਜਵਾਨ ਵੀ ਅੱਜ ਸਾਡੇ ਨਾਲ ਸ਼ਾਮਲ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ, ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਪਿਛੋਕੜਾਂ ਤੋਂ ਇੱਕ ਕਰੋੜ ਤੋਂ ਵੱਧ ਨੌਜਵਾਨ ਅੱਜ ਇੱਕ ਥਾਂ ਇਕੱਠੇ ਹੋਏ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਵੱਡੇ ਅੰਦੋਲਨ ਦੇ ਆਗੂ ਹੋ। ਤੁਸੀਂ ਮੇਰੇ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ ਕਿ ਭਾਰਤ ਦਾ ਨੌਜਵਾਨ ਕਿੰਨਾ ਜਾਗਰੂਕ ਹੈ, ਕਿੰਨਾ ਸਮਝਦਾਰ ਹੈ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਕਿੰਨਾ ਗੰਭੀਰ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਅਭਿਆਨ ਲਈ ਤਹਿ ਦਿਲੋਂ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨੌਜਵਾਨ ਸਾਥੀਓ,

ਤੁਸੀਂ ਭਾਰਤ ਦੀ ਅੰਮ੍ਰਿਤ ਪੀੜ੍ਹੀ ਹੋ। ਅਗਲੇ 20-25 ਸਾਲਾਂ ਵਿੱਚ ਤੁਸੀਂ ਆਪਣੇ ਜੀਵਨ ਨੂੰ ਵੀ ਦਿਸ਼ਾ ਦਿਓਗੇ ਅਤੇ ਸਾਲ 2047 ਵਿੱਚ ਦੇਸ਼ ਨੂੰ ਵਿਕਸਿਤ ਭਾਰਤ ਦੀ ਮੰਜ਼ਿਲ ਤੱਕ ਵੀ ਤੁਸੀਂ ਹੀ ਲੈ ਕੇ ਜਾਓਗੇ। ਉਸ ਸਮੇਂ ਦੇਸ਼ ਨੂੰ ਸਿਖਰ 'ਤੇ ਤੁਸੀਂ ਹੀ ਦੇਖੋਗੇ ਅਤੇ ਉਸ ਦੀਆਂ ਉਪਲਬਧੀਆਂ ਦਾ ਸਭ ਤੋਂ ਵੱਡਾ ਲਾਭ ਵੀ ਤੁਹਾਨੂੰ ਹੀ ਮਿਲੇਗਾ। ਦੇਸ਼ ਨੂੰ ਤੁਹਾਡੀ ਊਰਜਾ, ਤੁਹਾਡੀ ਕਲਪਨਾਸ਼ਕਤੀ ਅਤੇ ਤੁਹਾਡੀ ਪ੍ਰਤਿਭਾ ਦੀ ਲੋੜ ਹੈ। ਇਸ ਲਈ ਦੇਸ਼ ਲਈ ਵੀ ਅਤੇ ਆਪਣੇ ਜੀਵਨ ਲਈ ਵੀ ਆਪਣੇ ਆਪ ਨੂੰ ਨਸ਼ਾ-ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਨਸ਼ਾ ਇਨਸਾਨ ਦੀ ਇਕਾਗਰਤਾ ਨੂੰ ਭਟਕਾ ਦਿੰਦਾ ਹੈ ਅਤੇ ਹੌਲੀ-ਹੌਲੀ ਨੌਜਵਾਨ ਨੂੰ ਉਸ ਦੇ ਆਪਣੇ ਸੁਪਨਿਆਂ ਤੋਂ ਦੂਰ ਲੈ ਜਾਂਦਾ ਹੈ। ਹੁਣੇ ਜਿਨ੍ਹਾਂ ਨੌਜਵਾਨਾਂ ਨੇ ਨਾਟਕ ਪੇਸ਼ ਕੀਤਾ, ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਮੱਸਿਆ ਵੀ ਦਿਖਾਈ, ਉਸ ਸਮੱਸਿਆ ਤੋਂ ਪੈਦਾ ਹੋਣ ਵਾਲੇ ਸੰਕਟ ਵੀ ਦੱਸੇ ਅਤੇ ਉਸ ਤੋਂ ਬਾਹਰ ਨਿਕਲਣ ਲਈ ਸਮੂਹਿਕ ਯਤਨਾਂ ਦਾ ਰਾਹ ਵੀ ਵਿਖਾਇਆ। ਨਾਟਕ ਛੋਟਾ ਸੀ, ਪਰ ਜਿਵੇਂ ਉਨ੍ਹਾਂ ਕਿਹਾ, "ਆਓ ਅਸੀਂ ਨਾਟਕ ਵੇਖੀਏ।" ਇਹ ਸਿਰਫ਼ ਨਾਟਕ ਨਹੀਂ ਸੀ, ਸਗੋਂ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਸੁਨੇਹਾ ਸੀ। ਇਹ ਸਾਨੂੰ ਜਗਾ ਰਿਹਾ ਸੀ ਅਤੇ ਸਾਨੂੰ ਇਸ ਬੁਰਾਈ ਨਾਲ ਲੜਨ ਲਈ ਪ੍ਰੇਰਿਤ ਕਰ ਰਿਹਾ ਸੀ।

ਸਾਥੀਓ,

ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਨੌਜਵਾਨ ਸਟਾਰਟਅੱਪਸ ਦੀ ਦੁਨੀਆ ਵਿੱਚ ਛਾਏ ਹੋਏ ਹਨ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿੱਚ ਅਗਵਾਈ ਕਰ ਰਹੇ ਹਨ, ਖੇਡਾਂ ਵਿੱਚ ਤਿਰੰਗਾ ਲਹਿਰਾ ਰਹੇ ਹਨ ਅਤੇ ਪੁਲਾੜ ਤੋਂ ਲੈ ਕੇ ਵਿਗਿਆਨ ਤੱਕ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ। ਪਰ ਸਾਥੀਓ, ਜੇ ਕੋਈ ਨੌਜਵਾਨ ਨਸ਼ੇ ਵਿੱਚ ਫਸ ਜਾਂਦਾ ਹੈ, ਤਾਂ ਸਿਰਫ਼ ਇੱਕ ਨੌਜਵਾਨ ਹੀ ਨਹੀਂ ਹਾਰਦਾ, ਇੱਕ ਸੁਪਨਾ ਹਾਰ ਜਾਂਦਾ ਹੈ। ਇੱਕ ਸੁਪਨੇ ਦੀ ਅਕਾਲ ਮੌਤ ਹੋ ਜਾਂਦੀ ਹੈ। ਇੱਕ ਪਰਿਵਾਰ ਹਾਰ ਜਾਂਦਾ ਹੈ। ਪੂਰਾ ਪਰਿਵਾਰ ਟੁੱਟ ਜਾਂਦਾ ਹੈ ਅਤੇ ਸਮਾਜ ਵਿੱਚ ਵੀ ਨਫ਼ਰਤ ਦਾ ਸ਼ਿਕਾਰ ਬਣ ਜਾਂਦਾ ਹੈ। ਨਸ਼ਾ ਸਿਰਫ਼ ਸਰੀਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਨਸ਼ਾ ਇੱਕ ਮਾਂ ਦੀ ਮੁਸਕਰਾਹਟ ਖੋਹ ਲੈਂਦਾ ਹੈ। ਨਸ਼ਾ ਇੱਕ ਪਿਤਾ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦਾ ਹੈ। ਇੱਕ ਭੈਣ ਦੀ ਰੱਖੜੀ ਨਾਲ ਜੁੜੀ ਉਮੀਦ ਨੂੰ ਕਮਜ਼ੋਰ ਕਰ ਦਿੰਦਾ ਹੈ। ਇੱਕ ਛੋਟੇ ਭਰਾ ਦਾ ਆਦਰਸ਼ ਖੋਹ ਲੈਂਦਾ ਹੈ। ਘਰ ਦੇ ਬਜ਼ੁਰਗ ਹਰ ਰੋਜ਼ ਇਸ ਦਰਦ ਨਾਲ ਜੀਉਂਦੇ ਹਨ ਕਿ ਉਨ੍ਹਾਂ ਦਾ ਆਪਣਾ ਬੱਚਾ ਹੌਲੀ-ਹੌਲੀ ਆਪਣੇ ਆਪ ਨੂੰ ਗੁਆ ਰਿਹਾ ਹੈ, ਆਪਣੇ ਆਪ ਨੂੰ ਖਤਮ ਕਰ ਰਿਹਾ ਹੈ, ਪਲ-ਪਲ ਕਰਕੇ ਗਲ਼ ਰਿਹਾ ਹੈ ਅਤੇ ਉਹ ਆਪਣੀਆਂ ਅੱਖਾਂ ਸਾਹਮਣੇ ਉਸ ਨੂੰ ਬਰਬਾਦ ਹੁੰਦਾ ਦੇਖ ਰਹੇ ਹੁੰਦੇ ਹਨ। ਜਦੋਂ ਪਰਿਵਾਰ ਅਤੇ ਸਮਾਜ ਵਿੱਚ ਅਜਿਹਾ ਹੁੰਦਾ ਹੈ, ਤਾਂ ਕਿਤੇ ਨਾ ਕਿਤੇ ਰਾਸ਼ਟਰ ਦੀ ਤਾਕਤ ਵੀ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਦੁਸ਼ਮਣ ਦੇਸ਼ ਵੀ ਸਾਜ਼ਿਸ਼ਾਂ ਰਚ ਕੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਵਿੱਚ ਧੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਡਰੱਗਜ਼ ਦੀ ਸਪਲਾਈ ਕਰਕੇ ਪੈਸਾ ਕਮਾਉਣਾ ਅਤੇ ਭਾਰਤ ਵਰਗੇ ਦੇਸ਼ ਨੂੰ ਤਬਾਹ ਕਰਨਾ ਵੀ ਉਨ੍ਹਾਂ ਦੀਆਂ ਅੱਤਵਾਦੀ ਸਾਜ਼ਿਸ਼ਾਂ ਦਾ ਇੱਕ ਹਿੱਸਾ ਹੁੰਦਾ ਹੈ। ਇਸ ਲਈ ਅਸੀਂ ਹਰ ਇੱਕ ਨੌਜਵਾਨ ਨੂੰ ਨਸ਼ੇ ਦੇ ਜਾਲ ਵਿੱਚ ਫਸਣ ਤੋਂ ਬਚਾਉਣਾ ਹੈ।

ਸਾਥੀਓ,

ਨਸ਼ਾ-ਮੁਕਤ ਰਹਿ ਕੇ ਤੁਸੀਂ ਆਪਣੀ ਸਮਰੱਥਾ ਦੀ ਰਾਖੀ ਕਰਨੀ ਹੈ। ਤੁਹਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਡਰੱਗਜ਼ ਕੁਝ ਸਮੇਂ ਲਈ ਤੁਹਾਨੂੰ 'ਹਾਈ' (High) ਦਾ ਅਹਿਸਾਸ ਕਰਾਉਂਦੇ ਹਨ, ਪਰ ਤੁਹਾਡੇ ਕਰੀਅਰ ਅਤੇ ਪਰਿਵਾਰਕ ਜੀਵਨ ਨੂੰ 'ਲੋਅ' (Low) ਵਿੱਚ ਧੱਕ ਦਿੰਦੇ ਹਨ।ਅਸੀਂ ਕਿਸੇ ਵੀ ਤਰ੍ਹਾਂ ਨਸ਼ੇ ਨੂੰ ਸਮਾਜਿਕ ਪ੍ਰਵਾਨਗੀ ਨਹੀਂ ਦੇਣੀ।

ਸਾਥੀਓ,

ਸਾਡੇ ਸਮਾਜ ਵਿੱਚ ਵੀ ਹਮੇਸ਼ਾ ਨਸ਼ੇ ਨੂੰ ਇੱਕ ਬੁਰਾਈ ਵਜੋਂ ਹੀ ਦੇਖਿਆ ਗਿਆ ਹੈ। ਸਾਡੇ ਸੰਤਾਂ ਅਤੇ ਗੁਰੂਆਂ ਨੇ ਸਾਨੂੰ ਇਸ ਤੋਂ ਬਚਣ ਲਈ ਹਮੇਸ਼ਾ ਚੇਤਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਫ਼ਰਮਾਇਆ ਗਿਆ ਹੈ—"ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ। ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥" ਭਾਵ, ਜਿਸ ਪਦਾਰਥ ਦੇ ਸੇਵਨ ਨਾਲ ਮਨੁੱਖ ਦੀ ਬੁੱਧੀ ਅਤੇ ਵਿਵੇਕ ਉਸ ਦਾ ਸਾਥ ਛੱਡ ਦੇਣ, ਉਹ ਆਪਣੇ ਅਤੇ ਪਰਾਏ ਦੀ ਪਛਾਣ ਭੁੱਲ ਜਾਵੇ, ਅਜਿਹਾ ਨਸ਼ਾ ਉਸ ਨੂੰ ਪਤਨ ਵੱਲ ਲੈ ਜਾਂਦਾ ਹੈ।

ਸਾਥੀਓ,

ਸਾਡੀ ਸੱਭਿਆਚਾਰਕ ਪਰੰਪਰਾ ਵਿੱਚ ਨਸ਼ੇ ਤੋਂ ਬਚਣ ਲਈ ਚਿਤਾਵਨੀ ਵੀ ਦਿੱਤੀ ਗਈ ਹੈ ਅਤੇ ਜੇਕਰ ਕਿਸੇ ਨੂੰ ਨਸ਼ੇ ਦੀ ਆਦਤ ਪੈ ਜਾਵੇ, ਤਾਂ ਉਸ ਵਿੱਚੋਂ ਬਾਹਰ ਨਿਕਲਣ ਦੇ ਰਾਹ ਵੀ ਦੱਸੇ ਗਏ ਹਨ। ਸਮਾਜ ਦਾ ਸਹਿਯੋਗ, ਯੋਗ ਅਤੇ ਧਿਆਨ ਦੀ ਸ਼ਕਤੀ ਸਾਡੇ ਅੰਤਰ-ਮਨ ਨੂੰ ਨਸ਼ੇ ਦੇ ਵਿਰੁੱਧ ਮਜ਼ਬੂਤ ਬਣਾਉਂਦੀ ਹੈ। ਅੱਜ ਤਾਂ ਸਾਡੇ ਕੋਲ ਨਸ਼ਾ ਛੁਡਾਉਣ ਲਈ ਰੀਹੈਬਿਲੀਟੇਸ਼ਨ ਸੈਂਟਰ ਵਰਗੀਆਂ ਸੁਵਿਧਾਵਾਂ ਵੀ ਮੌਜੂਦ ਹਨ। ਇਸ ਲਈ ਜੇਕਰ ਕੋਈ ਨੌਜਵਾਨ ਗਲਤੀ ਨਾਲ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਵੀ ਗਿਆ ਹੋਵੇ, ਤਾਂ ਇਸ ਦਾ ਬਿਲਕੁਲ ਇਹ ਮਤਲਬ ਨਹੀਂ ਕਿ ਉਸ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਸਾਨੂੰ ਹਮੇਸ਼ਾ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਜੇ ਘਰ ਦਾ ਕੋਈ ਬੱਚਾ ਨਸ਼ੇ ਦਾ ਸ਼ਿਕਾਰ ਹੋ ਜਾਵੇ, ਤਾਂ ਇਸ ਨੂੰ ਸਮਾਜਿਕ ਇੱਜ਼ਤ ਦੀ ਆੜ ਵਿੱਚ ਨਾ ਛੁਪਾਓ। ਜਿਸ ਦੀ ਲੋੜ ਹੋਵੇ, ਉਸ ਦਾ ਸਹਿਯੋਗ ਲਵੋ। ਖੁੱਲ੍ਹ ਕੇ ਉਸ ਨਾਲ ਗੱਲ ਕਰੋ। ਜੋ ਮਾਹਿਰ ਹਨ, ਉਨ੍ਹਾਂ ਦੀ ਸਹਾਇਤਾ ਲਵੋ। ਡਾਕਟਰੀ ਮਦਦ ਨਾਲ ਆਪਣੇ ਬੱਚੇ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਦਾ ਯਤਨ ਕਰੋ। ਸਾਨੂੰ ਪਰਿਵਾਰ ਵਿੱਚ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਸੱਭਿਆਚਾਰ ਵੀ ਵਿਕਸਿਤ ਕਰਨਾ ਚਾਹੀਦਾ ਹੈ, ਤਾਂ ਜੋ ਅਜਿਹੀ ਘੁੰਮਣ ਘੇਰੀ ਵਿੱਚ ਫਸਣ ਤੋਂ ਪਹਿਲਾਂ ਹੀ ਤੁਸੀਂ ਉਸ ਦਾ ਹੱਥ ਫੜ ਸਕੋ। ਤੁਹਾਨੂੰ ਇਸ ਦੀ ਭਿਣਕ ਪੈ ਜਾਵੇਗੀ। ਥੋੜ੍ਹਾ ਧਿਆਨ ਰੱਖੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਵਿੱਚ ਬਦਲਾਅ ਆ ਰਿਹਾ ਹੈ। ਉਹ ਗੁੰਮ-ਸੁੰਮ ਰਹਿਣ ਲੱਗ ਪਿਆ ਹੈ। ਉਹ ਮੂੰਹ ਛੁਪਾਉਣ ਲੱਗ ਪਿਆ ਹੈ। ਉਹ ਕਮਰੇ ਵਿੱਚ ਬੰਦ ਰਹਿਣ ਲੱਗ ਪਿਆ ਹੈ। ਉਹ ਦੇਰ ਰਾਤ ਘਰ ਆਉਣ ਲੱਗ ਪਿਆ ਹੈ। ਉਹ ਬਿਨਾਂ ਵਜ੍ਹਾ ਬਹੁਤ ਜ਼ਿਆਦਾ ਪੈਸੇ ਮੰਗਣ ਲੱਗ ਪਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸੰਕੇਤ ਮਿਲ ਜਾਂਦਾ ਹੈ ਕਿ ਕੁਝ ਨਾ ਕੁਝ ਗੜਬੜ ਹੈ।

ਸਾਥੀਓ,

ਮੈਂ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਥੀਆਂ ਨੂੰ ਵੀ ਇੱਕ ਅਪੀਲ ਕਰਨਾ ਚਾਹੁੰਦਾ ਹਾਂ। ਤੁਸੀਂ ਵੀ ਪਾਠਕ੍ਰਮ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਡਰੱਗਜ਼ ਦੇ ਖ਼ਤਰਿਆਂ ਬਾਰੇ ਗੱਲ ਕਰੋ। ਆਪਣੇ ਕੈਂਪਸ ਵਿੱਚ ਨਸ਼ਾ ਵਿਰੋਧੀ ਅੰਦੋਲਨ ਚਲਾਓ। ਤੁਹਾਡੇ ਯਤਨ ਬਹੁਤ ਵੱਡੇ ਨਤੀਜੇ ਲਿਆ ਸਕਦੇ ਹਨ। ਅਤੇ ਸਾਥੀਓ, ਸਾਨੂੰ ਇੱਕ ਹੋਰ ਗੱਲ ਵੀ ਧਿਆਨ ਵਿੱਚ ਰੱਖਣੀ ਹੈ। ਜਿਹੜੇ ਨੌਜਵਾਨ ਨਸ਼ੇ ਨਾਲ ਲੜ ਕੇ ਉਸ ਵਿੱਚੋਂ ਬਾਹਰ ਨਿਕਲਦੇ ਹਨ, ਉਹ ਕਮਜ਼ੋਰ ਨਹੀਂ ਹੁੰਦੇ। ਜਿਹੜਾ ਨਸ਼ੇ ਨੂੰ ਹਰਾ ਕੇ ਬਾਹਰ ਆਉਂਦਾ ਹੈ, ਉਹ ਅਸਲ ਯੋਧਾ ਹੁੰਦਾ ਹੈ। ਸਮਾਜ ਨੂੰ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ, ਉਸ ਨੂੰ ਆਪਣਾਪਣ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਹੈ। ਕਿਉਂਕਿ ਡਰੱਗਜ਼ ਨਾਲ ਜੁੜਿਆ ਕਿਸੇ ਦਾ ਅਤੀਤ ਉਸ ਦੀ ਪਛਾਣ ਨਹੀਂ ਹੋ ਸਕਦਾ, ਉਸ ਦਾ ਹੌਸਲਾ ਹੀ ਉਸ ਦੀ ਅਸਲ ਪਛਾਣ ਹੁੰਦਾ ਹੈ।

ਸਾਥੀਓ,

ਡਰੱਗਜ਼ ਦੇ ਵਿਰੁੱਧ ਇਸ ਅਭਿਆਨ ਵਿੱਚ ਅੱਜ ਸਰਕਾਰ ਵੀ ਨੌਜਵਾਨਾਂ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹੀ ਹੈ। ਦੇਸ਼ ਵਿੱਚ ਨਸ਼ੇ ਦੇ ਕਾਰੋਬਾਰੀਆਂ ਅਤੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ। ਹਜ਼ਾਰਾਂ ਕਰੋੜ ਰੁਪਏ ਦੀਆਂ ਡਰੱਗਜ਼ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਦਰਸਾਉਂਦਾ ਹੈ ਕਿ ਡਰੱਗਜ਼ ਦੇ ਵਿਰੁੱਧ ਸਾਡੀ ਸਰਕਾਰ ਕਿੰਨੀ ਸਖ਼ਤ ਹੈ। ਮੈਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਾਰੇ ਸਬੰਧਤ ਪੱਖ ਇਸ ਨੂੰ ਮਿਸ਼ਨ ਮੋਡ ਵਿੱਚ ਅੱਗੇ ਵਧਾਉਣਗੇ। ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਦੇਸ਼ ਦਾ ਨੌਜਵਾਨ ਨਸ਼ੇ ਤੋਂ ਮੁਕਤ ਰਹਿ ਕੇ ਨਾ ਸਿਰਫ਼ ਆਪਣੀ ਨੌਜਵਾਨੀ ਦੀ ਊਰਜਾ ਨੂੰ ਸੁਰੱਖਿਅਤ ਰੱਖੇਗਾ, ਸਗੋਂ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਵੀ ਅੱਗੇ ਵਧਾਏਗਾ। ਅੱਜ ਜਦੋਂ ਮੈਂ ਆਪਣੇ ਸਾਹਮਣੇ ਅਨੇਕ ਮਹਾਨ ਸੰਤਾਂ ਨੂੰ ਦੇਖ ਰਿਹਾ ਹਾਂ, ਤਾਂ ਮੈਂ ਦੂਰੋਂ ਹੀ ਮਨੋਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਮੈਂ ਇਨ੍ਹਾਂ ਸਾਰੀਆਂ ਸਮਾਜਿਕ ਸੰਸਥਾਵਾਂ, ਅਧਿਆਤਮਕ ਸੰਸਥਾਵਾਂ ਅਤੇ ਅਧਿਆਤਮਕ ਗੁਰੂਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਤੁਹਾਡਾ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਗਠਨ ਹੈ ਅਤੇ ਤੁਹਾਡੇ ਨਾਲ ਅਨੇਕਾਂ ਨੌਜਵਾਨ ਸ਼ਰਧਾਲੂ ਜੁੜੇ ਹੋਏ ਹਨ। ਆਉਣ ਵਾਲੇ 100 ਹਫ਼ਤਿਆਂ ਵਿੱਚ ਹਰ ਇੱਕ ਸੰਗਠਨ ਇੱਕ-ਇੱਕ ਹਫ਼ਤੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਸਕਦਾ ਹੈ। ਪੂਰੇ ਹਫ਼ਤੇ ਦੇਸ਼ ਭਰ ਵਿੱਚ ਉਹ ਸੰਗਠਨ ਅਗਵਾਈ ਕਰੇ, ਬਾਕੀ ਸਾਰੀਆਂ ਸ਼ਕਤੀਆਂ ਉਸ ਦੇ ਨਾਲ ਜੁੜਨ ਅਤੇ ਐਤਵਾਰ ਨੂੰ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾਵੇ। ਅਗਲੇ ਹਫ਼ਤੇ ਦੂਜਾ ਸੰਗਠਨ, ਦੂਜੀ ਸ਼ਕਤੀ ਇਸੇ ਤਰ੍ਹਾਂ ਹਫ਼ਤਾ ਭਰ ਪ੍ਰੋਗਰਾਮ ਚਲਾਓ ਅਤੇ ਐਤਵਾਰ ਨੂੰ ਵੱਡਾ ਪ੍ਰੋਗਰਾਮ ਕਰੋ। ਜੇਕਰ ਆਉਣ ਵਾਲੇ 100 ਹਫ਼ਤਿਆਂ ਤੱਕ ਸਾਡੇ ਦੇਸ਼ ਦੇ ਅਧਿਆਤਮਕ, ਸਮਾਜਿਕ ਅਤੇ ਨੌਜਵਾਨ ਸੰਗਠਨ ਇੱਕ-ਇੱਕ ਹਫ਼ਤਾ ਆਪਣੀ ਜ਼ਿੰਮੇਵਾਰੀ ਸੰਭਾਲ ਲੈਣ ਅਤੇ ਬਾਕੀ ਸਾਰੀਆਂ ਸ਼ਕਤੀਆਂ ਉਨ੍ਹਾਂ ਨਾਲ ਮਿਲ ਕੇ ਹਰ ਐਤਵਾਰ ਇਹ ਮੁਹਿੰਮ ਚਲਾਉਣ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੇਸ਼ ਵਿੱਚ ਕਿੰਨਾ ਵਿਸ਼ਾਲ ਜਨ ਅੰਦੋਲਨ ਖੜ੍ਹਾ ਹੋ ਜਾਵੇਗਾ। ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਇਸ ਪਵਿੱਤਰ ਕਾਰਜ ਲਈ ਸਾਨੂੰ ਆਪਣਾ ਆਸ਼ੀਰਵਾਦ ਦਿੱਤਾ। ਮੈਂ ਸਾਰੇ ਸੰਤਾਂ, ਆਚਾਰਿਆਂ ਅਤੇ ਸੰਗਠਨਾਂ ਦੇ ਆਗੂਆਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਮੈਂ ਇਸ ਪ੍ਰੋਗਰਾਮ ਨਾਲ ਜੁੜੇ ਇੱਕ ਕਰੋੜ ਤੋਂ ਵੱਧ ਨੌਜਵਾਨਾਂ ਦਾ ਵਿਸ਼ੇਸ਼ ਤੌਰ 'ਤੇ ਸ਼ੁਕਰੀਆਂ ਕਰਦਾ ਹਾਂ। ਤੁਸੀਂ ਇੱਕ ਬਹੁਤ ਵੱਡਾ ਕੰਮ ਕੀਤਾ ਹੈ। ਮੈਂ ਮਾਈ ਭਾਰਤ ਦੇ ਵਲੰਟੀਅਰਾਂ ਨੂੰ ਵੀ ਵਧਾਈ ਦਿੰਦਾ ਹਾਂ। ਉਹ ਅੱਜਕੱਲ੍ਹ ਜੋ ਵੀ ਸੰਕਲਪ ਕਰਦੇ ਹਨ, ਉਸ ਨੂੰ ਪੂਰਾ ਕਰਕੇ ਦਿਖਾਉਂਦੇ ਹਨ। ਕੁਝ ਦਿਨ ਪਹਿਲਾਂ ਮੈਨੂੰ ਮਾਈ ਭਾਰਤ ਦੇ ਵਲੰਟੀਅਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਉਹ ਭਾਰਤ ਦੇ ਸਰਹੱਦੀ ਪਿੰਡਾਂ ਵਿੱਚ ਇੱਕ-ਇੱਕ ਹਫ਼ਤਾ ਰਹਿ ਕੇ ਆਏ ਹਨ। ਜਿਨ੍ਹਾਂ ਨੂੰ ਪਹਿਲਾਂ ਦੇਸ਼ ਦਾ ਆਖ਼ਰੀ ਪਿੰਡ ਕਿਹਾ ਜਾਂਦਾ ਸੀ, ਅੱਜ ਅਸੀਂ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਪਿੰਡ ਕਹਿੰਦੇ ਹਾਂ। ਉੱਥੇ ਜਾ ਕੇ ਆਏ ਉਨ੍ਹਾਂ ਦੇ ਤਜ਼ਰਬੇ ਬਹੁਤ ਹੀ ਪ੍ਰੇਰਣਾਦਾਇਕ ਸਨ। ਅੱਜ ਮਾਈ ਭਾਰਤ ਦੇ ਵਲੰਟੀਅਰ ਇੰਨਾ ਵੱਡਾ ਪ੍ਰੋਗਰਾਮ ਕਰਵਾ ਰਹੇ ਹਨ, ਇਹ ਆਪਣੇ ਆਪ ਵਿੱਚ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਜਾਗਰੂਕ ਅਤੇ ਸਮਰਪਿਤ ਭਾਵਨਾ ਦਾ ਪ੍ਰਤੀਕ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ।ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਇਹ ਅੰਦੋਲਨ ਘਰ-ਘਰ ਤੱਕ ਪਹੁੰਚੇਗਾ, ਹਰ ਨੌਜਵਾਨ ਦੇ ਦਿਲ ਤੱਕ ਪਹੁੰਚੇਗਾ ਅਤੇ ਡਰੱਗਜ਼ ਦੇ ਕਾਰੋਬਾਰੀਆਂ ਲਈ ਇੱਕ ਬਹੁਤ ਵੱਡਾ ਖ਼ੌਫ਼ ਵੀ ਬਣ ਜਾਵੇਗਾ। ਆਓ, ਅਸੀਂ ਸਾਰੇ ਮਿਲ ਕੇ ਅੱਗੇ ਵਧੀਏ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਬਹੁਤ-ਬਹੁਤ ਧੰਨਵਾਦ!