ਇਹ ਮਾਣ ਦੀ ਪਲ ਹੈ ਕਿ ਪਰਮ ਪਾਵਨ ਪੋਪ ਫਰਾਂਸਿਸ ਨੇ ਮਹਾਮਹਿਮ ਜੌਰਜ ਕੂਵਾਕਡ ਨੂੰ ਪਵਿੱਤਰ ਰੋਮਨ ਕੌਥੋਲਿਕ ਚਰਚ ਦਾ ਕਾਰਡੀਨਲ ਬਣਾਇਆ ਹੈ: ਪ੍ਰਧਾਨ ਮੰਤਰੀ
ਚਾਹੇ ਉਹ ਕਿਤੇ ਭੀ ਹੋਣ ਜਾਂ ਕਿਸੇ ਭੀ ਸੰਕਟ ਦਾ ਸਾਹਮਣਾ ਕਰ ਰਹੇ ਹੋਣ, ਅੱਜ ਦਾ ਭਾਰਤ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਉਣਾ ਆਪਣਾ ਕਰਤੱਵ ਸਮਝਦਾ ਹੈ : ਪ੍ਰਧਾਨ ਮੰਤਰੀ
ਭਾਰਤ ਆਪਣੀ ਵਿਦੇਸ਼ ਨੀਤੀ ਵਿੱਚ ਰਾਸ਼ਟਰੀ ਹਿਤ ਅਤੇ ਮਾਨਵ ਹਿਤ ਦੋਹਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ: ਪ੍ਰਧਾਨ ਮੰਤਰੀ
ਸਾਡੇ ਨੌਜਵਾਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਵਿਕਸਿਤ ਭਾਰਤ(Viksit Bharat) ਦਾ ਸੁਪਨਾ ਜ਼ਰੂਰ ਸਾਕਾਰ ਹੋਵੇਗਾ: ਪ੍ਰਧਾਨ ਮੰਤਰੀ
ਰਾਸ਼ਟਰ ਦੇ ਭਵਿੱਖ ਵਿੱਚ ਸਾਨੂੰ ਸਾਰਿਆਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ: ਪ੍ਰਧਾਨ ਮੰਤਰੀ

Respected Dignitaries…!

ਆਪ ਸਭ ਨੂੰ, ਸਾਰੇ ਦੇਸ਼ਵਾਸੀਆਂ ਨੂੰ ਅਤੇ ਵਿਸ਼ੇਸ਼ ਕਰਕੇ ਦੁਨੀਆ ਭਰ ਵਿੱਚ ਉਪਸਥਿਤ ਈਸਾਈ ਸਮੁਦਾਇ ਨੂੰ ਕ੍ਰਿਸਮਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ‘Merry Christmas’ !!!

ਹਾਲੇ ਤਿੰਨ-ਚਾਰ ਦਿਨ ਪਹਿਲਾਂ ਮੈਂ ਆਪਣੇ ਸਾਥੀ ਭਾਰਤ ਸਰਕਾਰ ਵਿੱਚ ਮੰਤਰੀ ਜਾਰਜ ਕੁਰੀਅਨ ਜੀ ਦੇ ਇੱਥੇ ਕ੍ਰਿਸਮਸ ਸੈਲੀਬ੍ਰੇਸ਼ਨ ਵਿੱਚ ਗਿਆ ਸਾਂ। ਹੁਣ ਅੱਜ ਤੁਹਾਡੇ ਦਰਮਿਆਨ ਉਪਸਥਿਤ ਹੋਣ ਦਾ ਆਨੰਦ ਮਿਲ ਰਿਹਾ ਹੈ। Catholic Bishops Conference of India- CBCI ਦਾ ਇਹ ਆਯੋਜਨ ਕ੍ਰਿਸਮਸ ਦੀਆਂ ਖੁਸ਼ੀਆਂ ਵਿੱਚ ਆਪ ਸਭ ਦੇ ਨਾਲ ਜੁੜਨ ਦਾ ਇਹ ਅਵਸਰ, ਇਹ ਦਿਨ ਸਾਡੇ ਸਾਰਿਆਂ ਦੇ ਲਈ ਯਾਦਗਾਰ ਰਹਿਣ ਵਾਲਾ ਹੈ। ਇਹ ਅਵਸਰ ਇਸ ਲਈ ਭੀ ਖਾਸ ਹੈ, ਕਿਉਂਕਿ ਇਸੇ ਵਰ੍ਹੇ CBCI ਦੀ ਸਥਾਪਨਾ ਦੇ 80 ਵਰ੍ਹੇ ਪੂਰੇ ਹੋ ਰਹੇ ਹਨ। ਮੈਂ ਇਸ ਅਵਸਰ ’ਤੇ CBCI ਅਤੇ ਉਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਪਿਛਲੀ ਵਾਰ ਆਪ ਸਭ ਦੇ ਨਾਲ ਮੈਨੂੰ ਪ੍ਰਧਾਨ ਮੰਤਰੀ ਨਿਵਾਸ ’ਤੇ ਕ੍ਰਿਸਮਸ ਮਨਾਉਣ ਦਾ ਅਵਸਰ ਮਿਲਿਆ ਸੀ। ਹੁਣ ਅੱਜ ਅਸੀਂ ਸਾਰੇ CBCI ਦੇ ਪਰਿਸਰ ਵਿੱਚ ਇਕੱਠੇ ਹੋਏ ਹਾਂ। ਮੈਂ ਪਹਿਲਾਂ ਭੀ ਈਸਟਰ ਦੇ ਦੌਰਾਨ ਇੱਥੇ Sacred Heart Cathedral Church ਆ ਚੁੱਕਿਆਂ ਹਾਂ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਆਪ ਸਭ ਤੋਂ ਇਤਨਾ ਅਪਨਾਪਣ ਮਿਲਿਆ ਹੈ। ਇਤਨਾ ਹੀ ਸਨੇਹ ਮੈਨੂੰ His Holiness Pope Francis ਤੋਂ ਭੀ ਮਿਲਦਾ ਹੈ। ਇਸੇ ਸਾਲ ਇਟਲੀ ਵਿੱਚ G7 ਸਮਿਟ ਦੇ ਦੌਰਾਨ ਮੈਨੂੰ His Holiness Pope Francis ਨੂੰ ਮਿਲਣ ਦਾ ਅਵਸਰ ਮਿਲਿਆ ਸੀ। ਪਿਛਲੇ 3 ਵਰ੍ਹਿਆਂ ਵਿੱਚ ਇਹ ਸਾਡੀ ਦੂਸਰੀ ਮੁਲਾਕਾਤ ਸੀ। ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਭੀ ਦਿੱਤਾ ਹੈ। ਇਸੇ ਤਰ੍ਹਾਂ, ਸਤੰਬਰ ਵਿੱਚ ਨਿਊ ਯਾਰਕ ਦੇ ਦੌਰੇ ’ਤੇ ਕਾਰਡੀਨਲ ਪੀਟ੍ਰੋ ਪੈਰੋਲਿਨ ਨਾਲ ਭੀ ਮੇਰੀ ਮੁਲਾਕਾਤ ਹੋਈ ਸੀ। ਇਹ ਅਧਿਆਤਮਿਕ ਮੁਲਾਕਾਤ, ਇਹ spiritual talks, ਇਨ੍ਹਾਂ ਤੋਂ ਜੋ ਊਰਜਾ ਮਿਲਦੀ ਹੈ, ਉਹ ਸੇਵਾ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

ਸਾਥੀਓ,

ਹੁਣੇ ਮੈਨੂੰ His Eminence Cardinal ਜਾਰਜ ਕੁਵਾਕਾਡ ਨੂੰ ਮਿਲਣ ਦਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਅਵਸਰ ਮਿਲਿਆ ਹੈ। ਕੁਝ ਹੀ ਹਫ਼ਤੇ ਪਹਿਲਾਂ, His Eminence Cardinal ਜਾਰਜ ਕੁਵਾਕਾਡ ਨੂੰ His Holiness Pope Francis ਨੇ ਕਾਰਡੀਨਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਇਸ ਆਯੋਜਨ ਵਿੱਚ ਭਾਰਤ ਸਰਕਾਰ ਨੇ ਕੇਂਦਰੀ ਮੰਤਰੀ ਜਾਰਜ ਕੁਰੀਅਨ ਦੀ ਅਗਵਾਈ ਵਿੱਚ ਅਧਿਕਾਰਤ ਤੌਰ ’ਤੇ ਇੱਕ ਹਾਈ ਲੈਵਲ ਡੇਲੀਗੇਸ਼ਨ ਭੀ ਉੱਥੇ ਭੇਜਿਆ ਸੀ। ਜਦੋਂ ਭਾਰਤ ਦਾ ਕੋਈ ਬੇਟਾ ਸਫ਼ਲਤਾ ਦੀ ਇਸ ਉਚਾਈ ’ਤੇ ਪਹੁੰਚਦਾ ਹੈ, ਤਾਂ ਪੂਰੇ ਦੇਸ਼ ਨੂੰ ਮਾਣ ਹੋਣਾ ਸੁਭਾਵਿਕ ਹੈ। ਮੈਂ Cardial ਜਾਰਜ ਕੁਵਾਕਾਡ ਨੂੰ ਫਿਰ ਇੱਕ ਵਾਰ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਅੱਜ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਕਿਤਨਾ ਕੁਝ ਯਾਦ ਆ ਰਿਹਾ ਹੈ। ਮੇਰੇ ਲਈ ਉਹ ਬਹੁਤ ਸੰਤੋਖ ਦੇ ਪਲ ਸੀ, ਜਦੋਂ ਅਸੀਂ ਇੱਕ ਦਹਾਕਾ ਪਹਿਲਾਂ ਫਾਦਰ ਅਲੈਕਸਿਸ ਪ੍ਰੇਮ ਕੁਮਾਰ ਨੂੰ ਯੁੱਧ-ਗ੍ਰਸਤ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਬਚਾ ਕੇ ਵਾਪਸ ਲਿਆਏ ਸਾਂ। ਉਹ 8 ਮਹੀਨਿਆਂ ਤੱਕ ਉੱਥੇ ਬੜੀ ਬਿਪਤਾ ਵਿੱਚ ਫਸੇ ਹੋਏ ਸਨ, ਬੰਧਕ ਬਣੇ ਹੋਏ ਸਨ। ਸਾਡੀ ਸਰਕਾਰ ਨੇ ਉਨ੍ਹਾਂ ਨੂੰ ਉੱਥੋਂ ਕੱਢਣ ਦੇ ਲਈ ਹਰ ਸੰਭਵ ਪ੍ਰਯਾਸ ਕੀਤਾ। ਅਫ਼ਗਾਨਿਸਤਾਨ ਦੇ ਉਨ੍ਹਾਂ ਹਾਲਾਤ ਵਿੱਚ ਇਹ ਕਿਤਨਾ ਮੁਸ਼ਕਿਲ ਰਿਹਾ ਹੋਵੇਗਾ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਲੇਕਿਨ, ਸਾਨੂੰ ਇਸ ਵਿੱਚ ਸਫ਼ਲਤਾ ਮਿਲੀ। ਉਸ ਸਮੇਂ ਮੈਂ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਬਾਤ ਭੀ ਕੀਤੀ ਸੀ। ਉਨ੍ਹਾਂ ਦੀ ਬਾਤਚੀਤ ਨੂੰ, ਉਨ੍ਹਾਂ ਦੀ ਉਸ ਖੁਸ਼ੀ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਇਸੇ ਤਰ੍ਹਾਂ, ਸਾਡੇ ਫਾਦਰ ਟੌਮ ਯਮਨ ਵਿੱਚ ਬੰਧਕ ਬਣਾ ਦਿੱਤੇ ਗਏ ਸਨ। ਸਾਡੀ ਸਰਕਾਰ ਨੇ ਉੱਥੇ ਭੀ ਪੂਰੀ ਤਾਕਤ ਲਗਾਈ, ਅਤੇ ਅਸੀਂ ਉਨ੍ਹਾਂ ਨੂੰ ਵਾਪਸ ਘਰ ਲੈ ਕੇ ਆਏ। ਮੈਂ ਉਨ੍ਹਾਂ ਨੂੰ ਭੀ ਆਪਣੇ ਘਰ ‘ਤੇ ਸੱਦਾ ਦਿੱਤਾ ਸੀ। ਜਦੋਂ ਗਲਫ਼ ਦੇਸ਼ਾਂ ਵਿੱਚ ਸਾਡੀਆਂ ਨਰਸ ਭੈਣਾਂ ਸੰਕਟ ਵਿੱਚ ਘਿਰ ਗਈਆਂ ਸਨ, ਤਾਂ ਭੀ ਪੂਰਾ ਦੇਸ਼ ਉਨ੍ਹਾਂ ਦੀ ਚਿੰਤਾ ਕਰ ਰਿਹਾ ਸੀ। ਉਨ੍ਹਾਂ ਨੂੰ ਭੀ ਘਰ ਵਾਪਸ ਲਿਆਉਣ ਦਾ ਸਾਡਾ ਅਣਥੱਕ ਪ੍ਰਯਾਸ ਰੰਗ ਲਿਆਇਆ। ਸਾਡੇ ਲਈ ਇਹ ਪ੍ਰਯਾਸ ਕੇਵਲ diplomatic missions ਨਹੀਂ ਸਨ। ਇਹ ਸਾਡੇ ਲਈ ਇੱਕ ਇਮੋਸ਼ਨਲ ਕਮਿਟਮੈਂਟ ਸੀ, ਇਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਬਚਾ ਕੇ ਲਿਆਉਣ ਦਾ ਮਿਸ਼ਨ ਸੀ। ਭਾਰਤ ਦੀ ਸੰਤਾਨ, ਦੁਨੀਆ ਵਿੱਚ ਕਿਤੇ ਭੀ ਹੋਵੇ, ਕਿਸੇ ਭੀ ਬਿਪਤਾ ਵਿੱਚ ਹੋਵੇ, ਅੱਜ ਦਾ ਭਾਰਤ, ਉਨ੍ਹਾਂ ਨੂੰ ਹਰ ਸੰਕਟ ਤੋਂ ਬਚਾ ਕੇ ਲਿਆਉਂਦਾ ਹੈ, ਇਸ ਨੂੰ ਆਪਣਾ ਕਰਤੱਵ ਸਮਝਦਾ ਹੈ।

ਸਾਥੀਓ,

ਭਾਰਤ ਆਪਣੀ ਵਿਦੇਸ਼ ਨੀਤੀ ਵਿੱਚ ਭੀ National-interest ਦੇ ਨਾਲ-ਨਾਲ Human-interest ਨੂੰ ਭੀ ਪ੍ਰਾਥਮਿਕਤਾ ਦਿੰਦਾ ਹੈ। ਕੋਰੋਨਾ ਦੇ ਸਮੇਂ ਪੂਰੀ ਦੁਨੀਆ ਨੇ ਇਸ ਨੂੰ ਦੇਖਿਆ ਭੀ, ਅਤੇ ਮਹਿਸੂਸ ਭੀ ਕੀਤਾ। ਕੋਰੋਨਾ ਜੈਸੀ ਇਤਨੀ ਬੜੀ pandemic ਆਈ, ਦੁਨੀਆ ਦੇ ਕਈ ਦੇਸ਼, ਜੋ human rights ਅਤੇ ਮਾਨਵਤਾ ਦੀਆਂ ਬੜੀਆਂ-ਬੜੀਆਂ ਗੱਲਾਂ ਕਰਦੇ ਹਨ, ਜੋ ਇਨ੍ਹਾਂ ਗੱਲਾਂ ਨੂੰ diplomatic weapon ਦੇ ਰੂਪ ਵਿੱਚ ਇਸਤੇਮਾਲ ਕਰਦੇ ਹਨ, ਜ਼ਰੂਰਤ ਪੈਣ ’ਤੇ ਉਹ ਗ਼ਰੀਬ ਅਤੇ ਛੋਟੇ ਦੇਸ਼ਾਂ ਦੀ ਮਦਦ ਤੋਂ ਪਿੱਛੇ ਹਟ ਗਏ। ਉਸ ਸਮੇਂ ਉਨ੍ਹਾਂ ਨੇ ਸਿਰਫ਼ ਆਪਣੇ ਹਿਤਾਂ ਦੀ ਚਿੰਤਾ ਕੀਤੀ। ਲੇਕਿਨ, ਭਾਰਤ ਨੇ ਪਰਮਾਰਥ ਭਾਵ ਨਾਲ ਆਪਣੀ ਸਮਰੱਥਾ ਤੋਂ ਭੀ ਅੱਗੇ ਜਾ ਕੇ ਕਿਤਨੇ ਹੀ ਦੇਸ਼ਾਂ ਦੀ ਮਦਦ ਕੀਤੀ। ਅਸੀਂ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਦਵਾਈਆਂ ਪਹੁੰਚਾਈਆਂ, ਕਈ ਦੇਸ਼ਾਂ ਨੂੰ ਵੈਕਸੀਨ ਭੇਜੀ। ਇਸ ਦਾ ਪੂਰੀ ਦੁਨੀਆ ’ਤੇ ਇੱਕ ਬਹੁਤ ਸਕਾਰਾਤਮਕ ਅਸਰ ਭੀ ਪਿਆ। ਹੁਣੇ ਹਾਲ ਹੀ ਵਿੱਚ, ਮੈਂ ਗੁਆਨਾ ਦੌਰੇ ’ਤੇ ਗਿਆ ਸੀ, ਕੱਲ੍ਹ ਮੈਂ ਕੁਵੈਤ ਵਿੱਚ ਸਾਂ। ਉੱਥੇ ਜ਼ਿਆਦਾਤਰ ਲੋਕ ਭਾਰਤ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਸਨ। ਭਾਰਤ ਨੇ ਵੈਕਸੀਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਸੀ, ਅਤੇ ਉਹ ਇਸ ਦਾ ਬਹੁਤ ਆਭਾਰ ਜਤਾ ਰਹੇ ਸਨ। ਭਾਰਤ ਦੇ ਲਈ ਅਜਿਹੀ ਭਾਵਨਾ ਰੱਖਣ ਵਾਲਾ ਗੁਆਨਾ ਇਕੱਲਾ ਦੇਸ਼ ਨਹੀਂ ਹੈ। ਕਈ island nations, Pacific nations, Caribbean nations ਭਾਰਤ ਦੀ ਪ੍ਰਸ਼ੰਸਾ ਕਰਦੇ ਹਨ। ਭਾਰਤ ਦੀ ਇਹ ਭਾਵਨਾ, ਮਾਨਵਤਾ ਦੇ ਲਈ ਸਾਡਾ ਇਹ ਸਮਰਪਣ, ਇਹ ਹਿਊਮਨ ਸੈਂਟ੍ਰਿਕ ਅਪ੍ਰੋਚ ਹੀ 21ਵੀਂ ਸਦੀ ਦੀ ਦੁਨੀਆ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗੀ।

Friends,

The teachings of Lord Christ celebrate love, harmony and brotherhood. It is important that we all work to make this spirit stronger. But, it pains my heart when there are attempts to spread violence and cause disruption in society. Just a few days ago, we saw what happened at a Christmas Market in Germany. During Easter in 2019, Churches in Sri Lanka were attacked. I went to Colombo to pay homage to those we lost in the Bombings. It is important to come together and fight such challenges. 

 

Friends,

This Christmas is even more special as you begin the Jubilee Year, which you all know holds special significance. I wish all of you the very best for the various initiatives for the Jubilee Year. This time, for the Jubilee Year, you have picked a theme which revolves around hope. The Holy Bible sees hope as a source of strength and peace. It says: "There is surely a future hope for you, and your hope will not be cut off." We are also guided by hope and positivity.  Hope for humanity, Hope for a better world and Hope for peace, progress and prosperity.

ਸਾਥੀਓ,

ਬੀਤੇ 10 ਸਾਲ ਵਿੱਚ ਸਾਡੇ ਦੇਸ਼ ਵਿੱਚ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਪਰਾਸਤ ਕੀਤਾ ਹੈ। ਇਹ ਇਸ ਲਈ ਹੋਇਆ ਕਿਉਂਕਿ ਗ਼ਰੀਬਾਂ ਵਿੱਚ ਇੱਕ ਉਮੀਦ ਜਗੀ, ਕਿ ਹਾਂ, ਗ਼ਰੀਬੀ ਤੋਂ ਜੰਗ ਜਿੱਤੀ ਜਾ ਸਕਦੀ ਹੈ। ਬੀਤੇ 10 ਸਾਲ ਵਿੱਚ ਭਾਰਤ 10ਵੇਂ ਨੰਬਰ ਦੀ ਈਕੌਨਮੀ ਤੋਂ 5ਵੇਂ ਨੰਬਰ ਦੀ ਈਕੌਨਮੀ ਬਣ ਗਿਆ। ਇਹ ਇਸ ਲਈ ਹੋਇਆ ਕਿਉਂਕਿ ਅਸੀਂ ਖ਼ੁਦ ’ਤੇ ਭਰੋਸਾ ਕੀਤਾ, ਅਸੀਂ ਉਮੀਦ ਨਹੀਂ ਹਾਰੀ ਅਤੇ ਇਸ ਲਕਸ਼ ਨੂੰ ਪ੍ਰਾਪਤ ਕਰਕੇ ਦਿਖਾਇਆ। ਭਾਰਤ ਦੀ 10 ਸਾਲ ਦੀ ਵਿਕਾਸ ਯਾਤਰਾ ਨੇ ਸਾਨੂੰ ਆਉਣ ਵਾਲੇ ਸਾਲ ਅਤੇ ਸਾਡੇ ਭਵਿੱਖ ਦੇ ਲਈ ਨਵੀਂ Hope ਦਿੱਤੀ ਹੈ, ਢੇਰ ਸਾਰੀਆਂ ਨਵੀਆਂ ਉਮੀਦਾਂ ਦਿੱਤੀਆਂ ਹਨ। 10 ਸਾਲਾਂ ਵਿੱਚ ਸਾਡੇ ਯੂਥ ਨੂੰ ਉਹ opportunities ਮਿਲੀਆਂ ਹਨ, ਜਿਨ੍ਹਾਂ ਦੇ ਕਾਰਨ ਉਨ੍ਹਾਂ ਦੇ ਲਈ ਸਫ਼ਲਤਾ ਦਾ ਨਵਾਂ ਰਸਤਾ ਖੁੱਲ੍ਹਿਆ ਹੈ। Start-ups ਤੋਂ ਲੈ ਕੇ science ਤੱਕ, sports ਤੋਂ entrepreneurship ਤੱਕ ਆਤਮਵਿਸ਼ਵਾਸ ਨਾਲ ਭਰੇ ਸਾਡੇ ਨੌਜਵਾਨ ਦੇਸ਼ ਨੂੰ ਪ੍ਰਗਤੀ ਦੇ ਨਵੇਂ ਰਸਤੇ ’ਤੇ ਲੈ ਕੇ ਜਾ ਰਹੇ ਹਨ। ਸਾਡੇ ਨੌਜਵਾਨਾਂ ਨੇ ਸਾਨੂੰ ਇਹ Confidence ਦਿੱਤਾ ਹੈ, ਇਹ Hope ਦਿੱਤੀ ਹੈ ਕਿ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਹੋ ਕੇ ਰਹੇਗਾ। ਬੀਤੇ ਦਸ ਸਾਲਾਂ ਵਿੱਚ, ਦੇਸ਼ ਦੀਆਂ ਮਹਿਲਾਵਾਂ ਨੇ Empowerment ਦੀਆਂ ਨਵੀਆਂ ਗਾਥਾਵਾਂ ਲਿਖੀਆਂ ਹਨ। Entrepreneurship ਤੋਂ drones ਤੱਕ, ਏਅਰੋ-ਪਲੇਨ ਉਡਾਉਣ ਤੋਂ ਲੈ ਕੇ Armed Forces ਦੀਆਂ ਜ਼ਿੰਮੇਦਾਰੀਆਂ ਤੱਕ, ਅਜਿਹਾ ਕੋਈ ਖੇਤਰ ਨਹੀਂ, ਜਿੱਥੇ ਮਹਿਲਾਵਾਂ ਨੇ ਆਪਣਾ ਪਰਚਮ ਨਾ ਲਹਿਰਾਇਆ ਹੋਵੇ। ਦੁਨੀਆਂ ਦਾ ਕੋਈ ਭੀ ਦੇਸ਼, ਮਹਿਲਾਵਾਂ ਦੀ ਤਰੱਕੀ ਤੋਂ ਬਿਨਾ ਅੱਗੇ ਨਹੀਂ ਵਧ ਸਕਦਾ। ਅਤੇ ਇਸ ਲਈ, ਅੱਜ ਜਦੋਂ ਸਾਡੀ ਸ਼੍ਰਮਸ਼ਕਤੀ ਵਿੱਚ, Labour Force ਵਿੱਚ, ਵਰਕਿੰਗ ਪ੍ਰੋਫੈਸ਼ਨਸ ਵਿੱਚ Women Participation ਵਧ ਰਹੀ ਹੈ, ਤਾਂ ਇਸ ਨਾਲ ਭੀ ਸਾਨੂੰ ਸਾਡੇ ਭਵਿੱਖ ਨੂੰ ਲੈ ਕੇ ਬਹੁਤ ਉਮੀਦਾਂ ਮਿਲਦੀਆਂ ਹਨ, ਨਵੀਂ Hope ਜਾਗਦੀ ਹੈ। ਬੀਤੇ 10 ਸਾਲਾਂ ਵਿੱਚ ਦੇਸ਼ ਬਹੁਤ ਸਾਰੇ unexplored ਜਾਂ under-explored sectors ਵਿੱਚ ਅੱਗੇ ਵਧਿਆ ਹੈ। Mobile Manufacturing ਹੋਵੇ ਜਾਂ semiconductor manufacturing ਹੋਵੇ, ਭਾਰਤ ਤੇਜ਼ੀ ਨਾਲ ਪੂਰੇ Manufacturing Landscape ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ। ਚਾਹੇ ਟੈਕਨੋਲੋਜੀ ਹੋਵੇ, ਜਾਂ ਫਿਨਟੈੱਕ ਹੋਵੇ ਭਾਰਤ ਨਾ ਸਿਰਫ਼ ਇਨ੍ਹਾਂ ਨਾਲ ਗ਼ਰੀਬ ਨੂੰ ਨਵੀਂ ਸ਼ਕਤੀ ਦੇ ਰਿਹਾ ਹੈ, ਬਲਕਿ ਖ਼ੁਦ ਨੂੰ ਦੁਨੀਆ ਦੇ Tech Hub ਦੇ ਰੂਪ ਵਿੱਚ ਸਥਾਪਿਤ ਭੀ ਕਰ ਰਿਹਾ ਹੈ। ਸਾਡਾ Infrastructure Building Pace ਭੀ ਅਭੂਤਪੂਰਵ ਹੈ। ਅਸੀਂ ਨਾ ਸਿਰਫ਼ ਹਜ਼ਾਰਾਂ ਕਿਲੋਮੀਟਰ ਐਕਸਪ੍ਰੈੱਸਵੇ ਬਣਾ ਰਹੇ ਹਾਂ, ਬਲਕਿ ਆਪਣੇ ਪਿੰਡਾਂ ਨੂੰ ਭੀ ਗ੍ਰਾਮੀਣ ਸੜਕਾਂ ਨਾਲ ਜੋੜ ਰਹੇ ਹਾਂ। ਅੱਛੇ ਟ੍ਰਾਂਸਪੋਰਟੇਸ਼ਨ ਦੇ ਲਈ ਸੈਂਕੜੇ ਕਿਲੋਮੀਟਰ ਦੇ ਮੈਟਰੋ ਰੂਟਸ ਬਣ ਰਹੇ ਹਨ। ਭਾਰਤ ਦੀਆਂ ਇਹ ਸਾਰੀਆਂ ਉਪਲਬਧੀਆਂ ਸਾਨੂੰ Hope ਅਤੇ Optimism ਦਿੰਦੀਆਂ ਹਨ ਕਿ ਭਾਰਤ ਆਪਣੇ ਲਕਸ਼ਾਂ ਨੂੰ ਬਹੁਤ ਤੇਜ਼ੀ ਨਾਲ ਪੂਰਾ ਕਰ ਸਕਦਾ ਹੈ। ਅਤੇ ਸਿਰਫ਼ ਅਸੀਂ ਹੀ ਆਪਣੀਆਂ ਉਪਲਬਧੀਆਂ ਵਿੱਚ ਇਸ ਆਸ਼ਾ ਅਤੇ ਵਿਸ਼ਵਾਸ ਨੂੰ ਨਹੀਂ ਦੇਖ ਰਹੇ ਹਾਂ, ਪੂਰਾ ਵਿਸ਼ਵ ਭੀ ਭਾਰਤ ਨੂੰ ਇਸੇ Hope ਅਤੇ Optimism ਦੇ ਨਾਲ ਦੇਖ ਰਿਹਾ ਹੈ।

ਸਾਥੀਓ,

ਬਾਇਬਲ ਕਹਿੰਦੀ ਹੈ - Carry each other’s burdens. ਯਾਨੀ, ਅਸੀਂ ਇੱਕ ਦੂਸਰੇ ਦੀ ਚਿੰਤਾ ਕਰੀਏ, ਇੱਕ ਦੂਸਰੇ ਦੇ ਕਲਿਆਣ ਦੀ ਭਾਵਨਾ ਰੱਖੀਏ। ਇਸੇ ਸੋਚ ਦੇ ਨਾਲ ਸਾਡੇ ਸੰਸਥਾਨ ਅਤੇ ਸੰਗਠਨ, ਸਮਾਜ ਸੇਵਾ ਵਿੱਚ ਇੱਕ ਬਹੁਤ ਬੜੀ ਭੂਮਿਕਾ ਨਿਭਾਉਂਦੇ ਹਨ। ਸਿੱਖਿਆ ਦੇ ਖੇਤਰ ਵਿੱਚ ਨਵੇਂ ਸਕੂਲਾਂ ਦੀ ਸਥਾਪਨਾ ਹੋਵੇ, ਹਰ ਵਰਗ, ਹਰ ਸਮਾਜ ਨੂੰ ਸਿੱਖਿਆ ਦੇ ਜ਼ਰੀਏ ਅੱਗੇ ਵਧਾਉਣ ਦੇ ਪ੍ਰਯਾਸ ਹੋਣ, ਸਿਹਤ ਦੇ ਖੇਤਰ ਵਿੱਚ ਆਮ ਮਾਨਵੀ ਦੀ ਸੇਵਾ ਦੇ ਸੰਕਲਪ ਹੋਣ, ਅਸੀਂ ਸਾਰੇ ਇਨ੍ਹਾਂ ਨੂੰ ਆਪਣੀ ਜ਼ਿੰਮੇਦਾਰੀ ਮੰਨਦੇ ਹਾਂ।

 

ਸਾਥੀਓ,

Jesus Christ ਨੇ ਦੁਨੀਆ ਨੂੰ ਕਰੁਣਾ ਅਤੇ ਨਿਰਸੁਆਰਥ ਸੇਵਾ ਦਾ ਰਸਤਾ ਦਿਖਾਇਆ ਹੈ। ਅਸੀਂ ਕ੍ਰਿਸਮਸ ਨੂੰ ਸੈਲਿਬ੍ਰੇਟ ਕਰਦੇ ਹਾਂ ਅਤੇ ਜੀਸਸ ਨੂੰ ਯਾਦ ਕਰਦੇ ਹਾਂ, ਤਾਕਿ ਅਸੀਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਸਕੀਏ, ਆਪਣੇ ਕਰਤੱਵਾਂ ਨੂੰ ਹਮੇਸ਼ਾ ਪ੍ਰਾਥਮਿਕਤਾ ਦੇਈਏ। ਮੇਰਾ ਮੰਨਦਾ ਹਾਂ, ਇਹ ਸਾਡੀ ਵਿਅਕਤੀਗਤ ਜ਼ਿੰਮੇਦਾਰੀ ਭੀ ਹੈ, ਸਮਾਜਿਕ ਜ਼ਿੰਮੇਵਾਰੀ ਭੀ ਹੈ ਅਤੇ as a nation ਭੀ ਸਾਡੀ duty ਹੈ। ਅੱਜ ਦੇਸ਼ ਇਸੇ ਭਾਵਨਾ ਨੂੰ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਪ੍ਰਯਾਸ’ ਦੇ ਸੰਕਲਪ ਦੇ ਰੂਪ ਵਿੱਚ ਅੱਗੇ ਵਧਾ ਰਿਹਾ ਹੈ। ਅਜਿਹੇ ਕਿਤਨੇ ਹੀ ਵਿਸ਼ੇ ਸਨ, ਜਿਨ੍ਹਾਂ ਦੇ ਬਾਰੇ ਪਹਿਲਾਂ ਕਦੇ ਨਹੀਂ ਸੋਚਿਆ ਗਿਆ, ਲੇਕਿਨ ਉਹ ਮਾਨਵੀ ਦ੍ਰਿਸ਼ਟੀਕੋਣ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਸਨ। ਅਸੀਂ ਉਨ੍ਹਾਂ ਨੂੰ ਸਾਡੀ ਪ੍ਰਾਥਮਿਕਤਾ ਬਣਾਇਆ। ਅਸੀਂ ਸਰਕਾਰ ਨੂੰ ਨਿਯਮਾਂ ਅਤੇ ਰਸਮਾਂ ਤੋਂ ਬਾਹਰ ਕੱਢਿਆ। ਅਸੀਂ ਸੰਵੇਦਨਸ਼ੀਲਤਾ ਨੂੰ ਇੱਕ ਪੈਰਾਮੀਟਰ ਦੇ ਰੂਪ ਵਿੱਚ ਸੈੱਟ ਕੀਤਾ। ਹਰ ਗ਼ਰੀਬ ਨੂੰ ਪੱਕਾ ਘਰ ਮਿਲੇ, ਹਰ ਪਿੰਡ ਵਿੱਚ ਬਿਜਲੀ ਪਹੁੰਚੇ, ਲੋਕਾਂ ਦੇ ਜੀਵਨ ’ਚੋਂ ਹਨੇਰਾ ਦੂਰ ਹੋਵੇ, ਲੋਕਾਂ ਨੂੰ ਪੀਣ ਦੇ ਲਈ ਸਾਫ਼ ਪਾਣੀ ਮਿਲੇ, ਪੈਸੇ ਦੇ ਅਭਾਵ ਵਿੱਚ ਕੋਈ ਇਲਾਜ ਤੋਂ ਵੰਚਿਤ ਨਾ ਰਹੇ, ਅਸੀਂ ਇੱਕ ਅਜਿਹੀ ਸੰਵੇਦਨਸ਼ੀਲ ਵਿਵਸਥਾ ਬਣਾਈ ਜੋ ਇਸ ਤਰ੍ਹਾਂ ਦੀ ਸਰਵਿਸ ਦੀ, ਇਸ ਤਰ੍ਹਾਂ ਦੀ ਗਵਰਨੈਂਸ ਦੀ ਗਰੰਟੀ ਦੇ ਸਕੇ। ਤੁਸੀਂ ਕਲਪਨਾ ਕਰ ਸਕਦੇ ਹੋ, ਜਦੋਂ ਇੱਕ ਗ਼ਰੀਬ ਪਰਿਵਾਰ ਨੂੰ ਇਹ ਗਰੰਟੀ ਮਿਲਦੀ ਹੈ ਤਾਂ ਉਸ ਦੇ ਉੱਪਰ ਤੋਂ ਕਿਤਨੀ ਬੜੀ ਚਿੰਤਾ ਦਾ ਬੋਝ ਉਤਰਦਾ ਹੈ। ਪੀਐੱਮ ਆਵਾਸ ਯੋਜਨਾ ਦਾ ਘਰ ਜਦੋਂ ਪਰਿਵਾਰ ਦੀ ਮਹਿਲਾ ਦੇ ਨਾਮ ’ਤੇ ਬਣਾਇਆ ਜਾਂਦਾ ਹੈ, ਤਾਂ ਉਸ ਨਾਲ ਮਹਿਲਾਵਾਂ ਨੂੰ ਕਿਤਨੀ ਤਾਕਤ ਮਿਲਦੀ ਹੈ। ਅਸੀਂ ਤਾਂ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਨਾਰੀਸ਼ਕਤੀ ਵੰਦਨ ਅਧਿਨਿਯਮ ਲਿਆ ਕੇ ਸੰਸਦ ਵਿੱਚ ਭੀ ਉਨ੍ਹਾਂ ਦੀ ਜ਼ਿਆਦਾ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ। ਇਸੇ ਤਰ੍ਹਾਂ, ਤੁਸੀਂ ਦੇਖਿਆ ਹੋਵੇਗਾ, ਪਹਿਲਾਂ ਸਾਡੇ ਇੱਥੇ ਦਿੱਵਯਾਂਗ ਸਮਾਜ ਨੂੰ ਕਿਵੇਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੂੰ ਅਜਿਹੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ, ਜੋ ਹਰ ਤਰ੍ਹਾਂ ਨਾਲ ਮਾਨਵੀ ਗਰਿਮਾ ਦੇ ਖ਼ਿਲਾਫ਼ ਸਨ। ਇਹ ਇੱਕ ਸਮਾਜ ਦੇ ਰੂਪ ਵਿੱਚ ਸਾਡੇ ਲਈ ਅਫਸੋਸ ਦੀ ਗੱਲ ਸੀ। ਸਾਡੀ ਸਰਕਾਰ ਨੇ ਉਸ ਗਲਤੀ ਨੂੰ ਸੁਧਾਰਿਆ। ਅਸੀਂ ਉਨ੍ਹਾਂ ਨੂੰ ਦਿੱਵਯਾਂਗ, ਇਹ ਪਹਿਚਾਣ ਦੇ ਕੇ ਸਨਮਾਨ ਦਾ ਭਾਵ ਪ੍ਰਗਟ ਕੀਤਾ। ਅੱਜ ਦੇਸ਼ ਪਬਲਿਕ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਰੋਜ਼ਗਾਰ ਤੱਕ ਹਰ ਖੇਤਰ ਵਿੱਚ ਦਿੱਵਯਾਂਗਾਂ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ।

ਸਾਥੀਓ,

ਸਰਕਾਰ ਵਿੱਚ ਸੰਵੇਦਨਸ਼ੀਲਤਾ ਦੇਸ਼ ਦੇ ਆਰਥਿਕ ਵਿਕਾਸ ਦੇ ਲਈ ਭੀ ਉਤਨੀ ਹੀ ਜ਼ਰੂਰੀ ਹੁੰਦੀ ਹੈ। ਜਿਵੇਂ ਕਿ, ਸਾਡੇ ਦੇਸ਼ ਵਿੱਚ ਕਰੀਬ 3 ਕਰੋੜ fisherman ਹਨ ਅਤੇ fish farmers ਹਨ। ਲੇਕਿਨ, ਇਨ੍ਹਾਂ ਕਰੋੜਾਂ ਲੋਕਾਂ ਬਾਰੇ ਪਹਿਲਾਂ ਕਦੇ ਉਸ ਤਰ੍ਹਾਂ ਨਾਲ ਨਹੀਂ ਸੋਚਿਆ ਗਿਆ। ਅਸੀਂ fisheries ਦੇ ਲਈ ਅਲੱਗ ਤੋਂ ministry ਬਣਾਈ। ਮੱਛੀ-ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਿਹੀਆਂ ਸੁਵਿਧਾਨਾਂ ਦੇਣਾ ਸ਼ੁਰੂ ਕੀਤਾ। ਅਸੀਂ ਮਤਸਯ ਸੰਪਦਾ ਯੋਜਨਾ ਸ਼ੁਰੂ ਕੀਤੀ। ਸਮੁੰਦਰ ਵਿੱਚ ਮੱਛੀ-ਪਾਲਕਾਂ ਦੀ ਸੁਰੱਖਿਆ ਦੇ ਲਈ ਕਈ ਆਧੁਨਿਕ ਪ੍ਰਯਾਸ ਕੀਤੇ ਗਏ। ਇਨ੍ਹਾਂ ਪ੍ਰਯਾਸਾਂ ਨਾਲ ਕਰੋੜਾਂ ਲੋਕਾਂ ਦਾ ਜੀਵਨ ਭੀ ਬਦਲਿਆ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਭੀ ਬਲ ਮਿਲਿਆ।

Friends,

From the ramparts of the Red Fort, I had spoken of Sabka Prayas. It means collective effort. Each one of us has an important role to play in the nation’s future. When people come together, we can do wonders. Today, socially conscious Indians are powering many mass movements. Swachh Bharat helped build a cleaner India. It also impacted health outcomes of women and children.  Millets or Shree Anna grown by our farmers are being welcomed across our country and the world.  People are becoming Vocal for Local, encouraging artisans and industries. ਏਕ ਪੇਡ ਮਾਂ ਕੇ ਨਾਮ, meaning ‘A Tree for Mother’ has also become popular among the people. This celebrates Mother Nature as well as our Mother. Many people from the Christian community are also active in these initiatives. I congratulate our youth, including those from the Christian community, for taking the lead in such initiatives. Such collective efforts are important to fulfil the goal of building a Developed India.

 

ਸਾਥੀਓ,

ਮੈਨੂੰ ਵਿਸ਼ਵਾਸ ਹੈ, ਸਾਡੇ ਸਾਰਿਆਂ ਦੇ ਸਮੂਹਿਕ ਪ੍ਰਯਾਸ ਸਾਡੇ ਦੇਸ਼ ਨੂੰ ਅੱਗੇ ਵਧਾਉਣਗੇ। ਵਿਕਸਿਤ ਭਾਰਤ, ਸਾਡੇ ਸਾਰਿਆਂ ਦਾ ਲਕਸ਼ ਹੈ ਅਤੇ ਅਸੀਂ ਇਸ ਨੂੰ ਮਿਲ ਕੇ ਪ੍ਰਾਪਤ ਕਰਨਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਇੱਕ ਉੱਜਵਲ ਭਾਰਤ ਦੇ ਕੇ ਜਾਈਏ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਕ੍ਰਿਸਮਸ ਅਤੇ ਜੁਬਲੀ ਈਅਰ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Startup India recognises 2.07 lakh ventures, 21.9 lakh jobs created

Media Coverage

Startup India recognises 2.07 lakh ventures, 21.9 lakh jobs created
NM on the go

Nm on the go

Always be the first to hear from the PM. Get the App Now!
...
Cabinet approves Startup India Fund of Funds 2.0 to Mobilize Venture Capital for India’s Startup Ecosystem
February 14, 2026
Rs. 10,000 crore corpus to support deep tech, tech-driven innovative manufacturing startups, and early-growth stage startups

In a major boost to India’s growing startup ecosystem, the Union Cabinet chaired by the Prime Minister, Shri Narendra Modi, has approved the establishment of the Startup India Fund of Funds 2.0 (Startup India FoF 2.0) with a total corpus of Rs. 10,000 crore for the purpose of mobilizing venture capital for the startup ecosystem of the country.

The Scheme is designed to accelerate the next phase of India’s startup journey by mobilising long-term domestic capital, strengthening the venture capital ecosystem, and supporting innovation-led entrepreneurship across the country.

Launched under the Startup India initiative, Startup India FoF 2.0 builds on nearly a decade of sustained efforts to make India one of the world’s leading startup nations. Since the launch of Startup India in 2016, India’s startup ecosystem has witnessed an extraordinary transformation growing from fewer than 500 startups to over 2 lakh Department for Promotion of Industry and Internal Trade (DPIIT)-recognised startups today, with 2025 marking the highest ever annual startup registrations.

Building on Fund of Funds for Startups 1.0

The Startup India FoF 2.0 follows the strong performance of the Fund of Funds for Startups (FFS 1.0), which was launched in 2016 to address funding gaps and catalyse the domestic venture capital market for startups.

Under FFS 1.0, the entire corpus of Rs. 10,000 crore has been committed to 145 Alternative Investment Funds (AIFs). Such supported AIFs have invested over Rs. 25,500 crore in more than 1,370 startups across the country in sectors such as agriculture, artificial intelligence, robotics, automotive, clean tech, consumer goods & services, e-commerce, education, fintech, food & beverages, healthcare, manufacturing, space tech, and biotechnology amongst others.

FFS 1.0 played a pivotal role in nurturing first-time founders, crowding in private capital, and helping build a strong foundation for India’s venture capital ecosystem.

Key Features of the Scheme:

While the first phase built the ecosystem, Startup India FoF 2.0 is designed to take Indian innovation to the next level. The new fund will have a targeted, segmented funding approach to support:

  1. Deep tech and tech-driven innovative manufacturing: Prioritizing breakthroughs in high-tech areas that require patient, long-term capital.
  2. Empowering early-growth stage founders: Providing a safety net for new and innovative ideas, reducing early-stage failures caused by lack of funding.
  3. National reach: Encouraging investment beyond major metros so that, the innovation thrives in every corner of the country.
  4. Designed to address high‑risk capital gaps: Directing greater capital to priority areas which are important for self-reliance and boosting economic growth.
  5. Strengthen India’s domestic venture capital base, particularly smaller funds to further boost the domestic investment landscape.

Startup India FoF 2.0 is expected to play a pivotal role in shaping India’s economic trajectory, leading to transformational impact.

Startup India Fund of Funds 2.0 is expected to play a critical role in advancing India’s innovation-led growth agenda. By supporting startups that build globally competitive technologies, products, and solutions, the Fund will contribute to strengthening India’s economic resilience, boosting manufacturing capabilities, generating high-quality jobs, and positioning India as a global innovation hub.

Aligned with the national vision of Viksit Bharat @ 2047, the Fund represents the Government’s continued commitment to empowering entrepreneurs, fostering innovation, and unlocking the full potential of India’s startup ecosystem.